ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2017
Mo Tu We Th Fr Sa Su
30 31 1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 1 2 3
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

004445392
ਅੱਜ
ਇਸ ਮਹੀਨੇ
779
56500

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.167.253.186
   

ਮੁੱਖ ਪੰਨਾ

ਮਹਾਨ ਸਿੱਖ - ਨਾਇਕ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

ਪ੍ਰੋ. ਸੁਹਿੰਦਰ ਬੀਰ/ਅਮਰਜੀਤ ਸਿੰਘ

 http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਦੇ ਪਰਿਵਾਰ ਦਾ ਅਸਲੀ ਚਿਹਰਾ-ਮੁਹਰਾ ਉਦੋਂ ਉਜਾਗਰ ਹੋਣਾ ਸ਼ੁਰੂ ਹੁੰਦਾ ਹੈ ਜਦੋਂ ਜੱਸਾ ਸਿੰਘ ਦੇ ਦਾਦਾ ਸਰਦਾਰ ਹਰਦਾਸ ਸਿੰਘ ਨੇ ਆਪਣੇ ਪਿੰਡ ਸੁਰ ਸਿੰਘ (ਅੱਜ-ਕੱਲ੍ਹ ਤਰਨ ਤਾਰਨ ਜ਼ਿਲ੍ਹਾ ਵਿੱਚ) ਵਿਖੇ ਖੇਤੀਬਾੜੀ ਦਾ ਕਿੱਤਾ ਤਿਆਗ ਕੇ ਗੁਰੂ ਗੋਬਿੰਦ ਸਿੰਘ ਪਾਸੋਂ ਅੰਮ੍ਰਿਤ ਛਕ ਕੇ ਉਨ੍ਹਾਂ ਦੀ ਸ਼ਰਨ ਵਿੱਚ ਜੀਣਾ ਮਨਜ਼ੂਰ ਕਰ ਲਿਆ ਸੀ। ਗਿਆਨੀ ਗਿਆਨ ਸਿੰਘ ਦੁਆਰਾ ਰਚੇ ਗਏ ਪੰਥ ਪ੍ਰਕਾਸ਼ ਵਿਚ ਗਿਆਨੀ ਹਰਦਾਸ ਸਿੰਘ ਦੇ ਪਰਿਵਾਰ ਦੀ ਧਰਮ-ਸਾਧਨਾ ਅਤੇ ਸਮਰਪਿਤ ਭਾਵਨਾ ਦੀ ਪੇਸ਼ਕਾਰੀ ਮਿਲਦੀ ਹੈ:

ਇਨ ਕਾ ਬੜਾ ਸਿੰਘ ਹਰਿ ਦਾਸ।

ਰਹਯੋ ਗੁਰੂ ਗੋਬਿੰਦ ਸਿੰਘ ਪਾਸ।

ਮਨ ਤਨ ਧਨ ਕਰ ਸੇਵ ਕਮਾਈ।

ਗੁਰੂ ਵਰ ਦੀਨੇ ਰਾਜ ਲੁਭਾਈ।

ਅਬਚਲ ਨਗਰ ਗੁਰੂ ਸੰਗ ਰਯੋ।

ਹਰਿਦਾਸ ਦੇ ਸਪੁੱਤਰ ਭਾਈ ਭਗਵਾਨ ਸਿੰਘ ਵੀ ਆਪਣੀ ਧਰਮ ਸਾਧਨਾ ਵਿਚ ਏਨੇ ਪਰਪੱਕ ਹੋ ਚੁੱਕੇ ਸਨ ਕਿ ਜਦੋਂ ਗੋਬਿੰਦ ਸਿੰਘ ਨੇ 1781 ਈਸਵੀ ਵਿਚ ਬੰਦੇ ਬਹਾਦਰ ਨੂੰ ਪੰਜਾਬ ਦੀ ਮੁਹਿੰਮ ਲਈ ਭੇਜਿਆ ਤਾਂ ਆਪ ਉਸ ਜਥੇ ਵਿਚ ਸ਼ਾਮਲ ਸਨ। ਪੰਜਾਬ ਵਿੱਚ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਭਾਈ ਬਿਨੈਦ ਸਿੰਘ ਦੀ ਕਮਾਨ ਹੇਠ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਇਸ ਤੋਂ ਬਾਅਦ ਉਹ ਕੁਝ ਸਮਾਂ ਅਬਦੁਲ ਸਮਦ ਖਾਂ ਦੇ ਨਾਲ ਵੀ ਰਹੇ। ਇਸੇ ਸਮੇਂ ਦੌਰਾਨ 1723 ਈਸਵੀ ਵਿੱਚ ਜਦੋਂ ਭਾਈ ਭਗਵਾਨ ਸਿੰਘ ਲਾਹੌਰ ਵਿਖੇ ਸਨ ਤਾਂ ਜੱਸਾ ਸਿੰਘ ਦਾ ਜਨਮ ਹੁੰਦਾ ਹੈ। ਜੱਸਾ ਸਿੰਘ ਦੇ ਚਾਰ ਭਰਾ ਵੀ ਸਨ, ਜਿਨ੍ਹਾਂ ਵਿਚ ਤਾਰਾ ਸਿੰਘ, ਮਾਲੀ ਸਿੰਘ, ਖੁਸ਼ਹਾਲ ਸਿੰਘ ਅਤੇ ਜੈ ਸਿੰਘ ਸਨ।

ਬਚਪਨ ਵਿਚ ਜੱਸਾ ਸਿੰਘ ਨੂੰ ਆਪਣੇ ਪਰਿਵਾਰ ਵਿਚੋਂ ਹੀ ਆਪਣੇ ਦਾਦਾ ਹਰਿਦਾਸ ਦੀਆਂ ਮਹਾਨ ਸੂਰਮਗਤੀ ਦੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਰਹੀਆਂ, ਜਿਨ੍ਹਾਂ ਉਸ ਦੇ ਅੰਦਰ ਬਹਾਦਰੀ ਅਤੇ ਆਦਰਸ਼ਕਤਾ ਦੇ ਗੁਣ ਪੈਦਾ ਕੀਤੇ। ਇਸ ਸਦੀ ਵਿੱਚ ਲਗਾਤਾਰ ਚੱਲ ਰਹੀ ਰਾਜਸੀ ਹਨੇਰਗਰਦੀ ਕਰਕੇ ਉਨ੍ਹਾਂ ਨੂੰ ਪਰੰਪਰਕ ਤੌਰ ’ਤੇ ਪੜ੍ਹਾਈ ਕਰਨ ਦਾ ਮੌਕਾ ਨਾ ਮਿਲਿਆ ਪਰ ਸਰਦਾਰ ਭਗਵਾਨ ਸਿੰਘ ਨੇ ਉਨ੍ਹਾਂ ਨੂੰ ਗੁਰਮੁਖੀ ਦੀ ਵਿਸ਼ੇਸ਼ ਸਿੱਖਿਆ ਦਿੱਤੀ; ਜਿਸ ਕਰਕੇ ਉਹ ਬਚਪਨ ਵਿਚ ਹੀ ‘ਪੰਜ ਬਾਣੀਆਂ’ ਦਾ ਨਿਤਨੇਮ ਕਰਦੇ ਸਨ। ਗੁਰਮੁਖੀ ਦੀ ਸਿੱਖਿਆ ਦੇ ਨਾਲ-ਨਾਲ ਉਹ ਸ਼ਸਤਰ ਵਿੱਦਿਆ ਵਿੱਚ ਵੀ ਨਿਪੁੰਨ ਹੋ ਗਏ। ਜਦੋਂ ਨਾਦਰ ਸ਼ਾਹ ਨੇ 1738 ਈਸਵੀ ਵਿਚ ਪੰਜਾਬ ’ਤੇ ਹਮਲਾ ਕੀਤਾ ਤਾਂ ਜ਼ਕਰੀਆਂ ਖਾਂ ਨੇ ਸਿੱਖਾਂ ਨਾਲ ਸੰਧੀ ਕਰ ਲਈ ਅਤੇ ਇਕੱਠਿਆਂ ਨਾਦਰ ਸ਼ਾਹ ਦਾ ਮੁਕਾਬਲਾ ਕਰਨ ਦੀ ਯੋਜਨਾ ਬਣਾਈ। ਇਸ ਬਦਲੇ ਜ਼ਕਰੀਆ ਖਾਂ ਨੇ ਸਿੱਖਾਂ ਨੂੰ ਇਕ ਜਾਗੀਰ ਦੀ ਪੇਸ਼ਕਸ਼ ਕੀਤੀ। ਇਸ ਹਮਲੇ ਦੀ ਖ਼ਬਰ ਜਦ ਭਗਵਾਨ ਸਿੰਘ ਨੂੰ ਲੱਗੀ ਤਾਂ ਉਸ ਨੇ ਆਪਣੇ ਵੱਡੇ ਪੁੱਤਰ ਜੱਸਾ ਸਿੰਘ ਨੂੰ ਸਿੱਖ ਫ਼ੌਜ ਵਿਚ ਆਪਣੇ ਨਾਲ ਭਰਤੀ ਕਰ ਲਿਆ। ਨਾਦਰ ਸ਼ਾਹ ਦੀਆਂ ਫ਼ੌਜਾਂ ਅਤੇ ਸਿੱਖਾਂ ਦੀਆਂ ਫ਼ੌਜਾਂ ਦਾ ਟਕਰਾਅ 1738 ਈਸਵੀ ਨੂੰ ਵਜ਼ੀਰਾਬਾਦ (ਜ਼ਿਲ੍ਹਾ ਗੁੱਜਰਾਂਵਾਲਾ, ਪਾਕਿਸਤਾਨ) ਦੇ ਨਜ਼ਦੀਕ ਹੋਇਆ। ਇਸ ਸਮੁੱਚੀ ਲੜਾਈ ਵਿਚ ਜ਼ਕਰੀਆ ਖਾਂ ਦੇ ਮਨ ਉਪਰ ਜੱਸਾ ਸਿੰਘ ਦੇ ਪਰਿਵਾਰ ਦਾ ਗਹਿਰਾ ਬਹੁਤ ਪ੍ਰਭਾਵ ਪਿਆ। ਇਸ ਲੜਾਈ ਦੀ ਜਿੱਤ ਤੋਂ ਖ਼ੁਸ਼ ਹੋ ਕੇ ਜ਼ਕਰੀਆ ਖਾਂ ਨੇ ਭਗਵਾਨ ਸਿੰਘ ਨੂੰ ਪੰਜਾਂ ਪਿੰਡਾਂ (ਵੱਲਾ, ਵੇਰਕਾ, ਸੁਲਤਾਨਪਿੰਡ, ਤੁੰਗ, ਚੱਬਾ) ਦੀ ਜਾਗੀਰ ਦੇ ਦਿੱਤੀ ਅਤੇ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ ਦਿੱਤੀ।

ਇਸ ਲੜਾਈ ਨਾਲ ਜੱਸਾ ਸਿੰਘ ਦੇ ਜੀਵਨ ਵਿਚ ਬਹੁਤ ਪਰਿਵਰਤਨ ਆਇਆ। ਇਹ ਲੜਾਈ ਉਸ ਦੇ ਜੀਵਨ ਦੀ ਸਭ ਤੋਂ ਖ਼ੂਬਸੂਰਤ ਘਟਨਾ ਸੀ। ਇਸ ਸਾਲ ਉਸ ਨੂੰ ‘ਵੱਲਾ’ ਪਿੰਡ ਦੀ ਜਾਗੀਰ ਦਾ ਮਾਲਕ ਬਣਾ ਦਿੱਤਾ ਗਿਆ। ਇਸ ਜਾਗੀਰ ਦਾ ਪ੍ਰਬੰਧ ਚਲਾਉਂਦੇ ਹੋਏ ਹੀ ਉਸ ਨੇ ਰਾਜ-ਪ੍ਰਬੰਧ ਚਲਾਉਣ ਦੀ ਜਾਚ ਸਿਖ ਲਈ। ਇਸ ਸਮੇਂ ਦੌਰਾਨ ਉਸ ਦੀ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ ਨਾਲ ਟੱਕਰ ਵੀ ਹੋਈ। ਇਸ ਟੱਕਰ ਦਾ ਕਾਰਨ ਹੱਦਾਂ ਦੀ ਸਰਹੱਦੀ ਵੰਡ ਸੀ। ਇਸੇ ਕਾਰਨ ਵੱਲਾ ਦੀ ਲੜਾਈ ਹੋਈ, ਜਿਸ ਵਿਚ ਜੱਸਾ ਸਿੰਘ ਨੇ ਅਦੀਨਾ ਬੇਗ ਨੂੰ ਕਰਾਰੀ ਹਾਰ ਦਿੱਤੀ। ਇਸ ਨਾਲ ਉਸ ਦੀ ਰਾਜਸੀ ਚੇਤਨਾ ਤੇ ਸੂਝ ਵਧੇਰੇ ਜਾਗਰੂਕ ਹੋਈ।

1745 ਈਸਵੀ ਵਿਚ ਜਦੋਂ ਜ਼ਕਰੀਆ ਖਾਂ ਚਲਾਣਾ ਕਰ ਗਿਆ ਤਾਂ ਉਸ ਦੇ ਪੁੱਤਰਾਂ ਨੇ ਰਾਜ  ਸ਼ਕਤੀ ਵਧਾਉਣੀ ਸ਼ੁਰੂ ਕਰ ਦਿੱਤੀ। ਜੱਸਾ ਸਿੰਘ ਜੋ ਕਿ ਇਕ ਉਤਸ਼ਾਹੀ ਨੌਜਵਾਨ ਸੀ, ਉਸ ਨੇ ਵੀ ‘ਦਲ ਖ਼ਾਲਸਾ’ ਦਾ ਮੈਂਬਰ ਬਣਨਾ ਸਵੀਕਾਰ ਕਰ ਲਿਆ ਅਤੇ ਨੰਦ ਸਿੰਘ ਸੰਘਾਣੀਏ ਦੇ ਜਥੇ ਵਿੱਚ ਜਾ ਰਲਿਆ। ਹੁਣ ਸਿੱਖਾਂ ਨੇ ਆਪਣੇ ਤਿਉਹਾਰਾਂ ਨੂੰ ਦੁਬਾਰਾ ਮਨਾਉਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਇਸ ਸਮੇਂ ਉਨ੍ਹਾਂ ਨੂੰ ਆਪਣੀ ਰੱਖਿਆ ਵਾਸਤੇ ਕਿਲ੍ਹੇ ਬਣਾਉਣੇ ਚਾਹੀਦੇ ਹਨ। ਇਸ ਮੰਤਵ ਤਹਿਤ ਪਹਿਲਾ ਕਿਲ੍ਹਾ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਦੇ ਸਥਾਨ ’ਤੇ ‘ਰਾਮਰਾਉਣੀ’ ਬਣਾਇਆ ਗਿਆ। ਜੱਸਾ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਸ ਕਿਲ੍ਹੇ ਨੂੰ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।

1748 ਈਸਵੀ ਵਿਚ ਮੀਰ ਮੰਨੂੰ ਨੇ ਅਬਦਾਲੀ ਦੇ ਹਮਲੇ ਤੋਂ ਬਾਅਦ ਸਿੱਖਾਂ ਨੂੰ ਪੂਰੀ ਤਰ੍ਹਾਂ ਕੁਚਲਣ ਦਾ ਮਨ ਬਣਾ ਲਿਆ। ਪੰਜਾਬ ਦੇ ਕੋਨੇ-ਕੋਨੇ ਵਿੱਚ ਸਿੱਖ ਕਤਲ ਕੀਤੇ ਜਾਣ ਲੱਗੇ। ਦੂਸਰੇ ਪਾਸੇ ਅਦੀਨਾ ਬੇਗ ਸਿੱਖਾਂ ਦੀ ਤਾਕਤ ਨੂੰ ਜਾਣਦਾ ਸੀ ਉਸ ਨੇ ਸਿੱਖਾਂ ਨਾਲ ਸੰਧੀ ਕਰਨ ਬਾਰੇ ਸੋਚਿਆ ਤੇ ਆਪਣੇ ਨਾਲ ਜੱਸਾ ਸਿੰਘ ਆਹਲੂਵਾਲੀਆ ਨੂੰ ਭੇਜਿਆ ਸੀ ਪਰ ਉਸ ਨੇ ਇਹ ਸੱਦਾ ਮਨਜ਼ੂਰ ਨਾ ਕੀਤਾ। ਜੱਸਾ ਸਿੰਘ ਨੇ ਇਸ ਸੱਦੇ ਨੂੰ ਇਸ ਕਰਕੇ ਮਨਜ਼ੂਰ ਕਰ ਲਿਆ ਕਿਉਂਕਿ ਉਹ ਆਪਣੀ ਤਾਕਤ ਨੂੰ ਫੈਲਾਉਣਾ ਚਾਹੁੰਦਾ ਸੀ। ਅਦੀਨਾ ਬੇਗ ਅਧੀਨ ਜੱਸਾ ਸਿੰਘ ਨੂੰ ਇਕ ਉੱਘਾ ਜਰਨੈਲ ਗਿਣਿਆ ਜਾਣ ਲੱਗ ਪਿਆ ਸੀ। ਉਸ ਨੂੰ 150 ਸਿਪਾਹੀਆਂ ਦੀ ਪਲਟਨ ਵੀ ਦੇ ਦਿੱਤੀ ਗਈ। ਇਸ ਸਮੇਂ ਜੱਸਾ ਸਿੰਘ ਨੇ ਆਪਣੀ ਤਾਕਤ ਨੂੰ ਇਕੱਠਿਆਂ ਕਰਨ ਲਈ ਪੂਰੀ ਵਾਹ ਲਗਾਈ। ਅਦੀਨਾ ਬੇਗ ਨਾਲ ਜੱਸਾ ਸਿੰਘ ਦੀ ਇਸ ਸੰਧੀ ਕਰਕੇ ਉਸ ਨੂੰ ਸਿੱਖਾਂ ਨੇ ਪੰਥ ਵਿੱਚੋਂ ਵੀ ਛੇਕ ਦਿੱਤਾ ਸੀ।

1749 ਈਸਵੀ ਵਿਚ ਮੀਰ ਮੰਨੂੰ ਨੇ ਰਾਮਰੌਣੀ ਦਾ ਕਿਲ੍ਹਾ ਤਬਾਹ ਕਰਨ ਦੀ ਯੋਜਨਾ ਬਣਾਈ ਤੇ ਇਸ ਕੰਮ ਲਈ ਅਦੀਨਾ ਬੇਗ ਨੂੰ ਸੈਨਾ ਇਕੱਠੀ ਕਰਕੇ ਰਾਮਰੌਣੀ ਵੱਲ ਜਾਣ ਲਈ ਸੁਨੇਹਾ ਭੇਜਿਆ। ਅਦੀਨਾ ਬੇਗ ਨੇ ਜਿਹੜੀ ਸੈਨਾ ਰਾਮਰੌਣੀ ਵੱਲ ਭੇਜੀ ਉਸ ਵਿੱਚ ਜੱਸਾ ਸਿੰਘ ਨੂੰ ਮੁੱਖ ਸੈਨਾਪਤੀ ਦੇ ਰੂਪ ਵਿਚ ਭੇਜਿਆ। ਜਦੋਂ ਜੱਸਾ ਸਿੰਘ ਆਪਣੀ ਸੈਨਾ ਨਾਲ ਰਾਮਰੌਣੀ ਵਿਖੇ ਪਹੁੰਚਿਆਂ ਤਾਂ ਉਸ ਦੀ ਸਹਾਇਤਾ ਲਈ ਮੀਰ ਮੰਨੂੰ ਨੇ ਇਕ ਸੈਨਿਕ ਟੁਕੜੀ ਲਾਹੌਰ ਤੋਂ ਵੀ ਭੇਜ ਦਿੱਤੀ। ਇਸ ਤਰ੍ਹਾਂ ਮਿਲਵੀਂ ਫ਼ੌਜ ਨੇ ਰਾਮਰੌਣੀ ਦੇ ਕਿਲ੍ਹੇ ਨੂੰ ਘੇਰ ਲਿਆ। ਇਸ ਦੌਰਾਨ ਚਾਰ ਮਹੀਨੇ ਦੀ ਘੇਰਾਬੰਦੀ ਵਿੱਚ ਸਿੱਖਾਂ ਨਾਲ ਇਸ ਫ਼ੌਜ ਦੀਆਂ ਕਈ ਝੜਪਾਂ ਹੋਈਆ। ਜੱਸਾ ਸਿੰਘ ਇਨ੍ਹਾਂ ਝੜਪਾਂ ਕਾਰਨ ਖ਼ੁਦ ਪ੍ਰੇਸ਼ਾਨ ਰਹਿਣ ਲੱਗਾ। ਉਸ ਦੇ ਦਿਲ ਵਿੱਚ ਆਪਣੇ ਸਿੱਖ ਭਰਾਵਾਂ ਲਈ ਡੂੰਘਾ ਦਰਦ ਛੁਪਿਆ ਹੋਇਆ ਸੀ। ਆਖ਼ਰ ਉਸ ਨੇ ਸਿੱਖਾਂ ਦੀ ਸਹਾਇਤਾ ਕਰਨ ਲਈ ਆਪਣਾ ਮਨ ਬਣਾ ਲਿਆ। ਇਸ ਬਾਰੇ ਵਿਦਵਾਨਾਂ ਦੇ ਵੱਖਰੇ-ਵੱਖਰੇ ਮੱਤ ਹਨ ਕਿ ਕਿਸ ਤਰ੍ਹਾਂ ਉਸ ਨੇ ਸਿੱਖਾਂ ਦੀ ਸਹਾਇਤਾ ਕੀਤੀ। ਮੁਨਸ਼ੀ ਖ਼ੁਸ਼ਵੰਤ ਰਾਏ ਲਿਖਦਾ ਹੈ ਕਿ ਸਿੱਖਾਂ ਨੇ ਕਿਲ੍ਹੇ ਦੇ ਅੰਦਰੋਂ ਜੱਸਾ ਸਿੰਘ ਨੂੰ ਚਿੱਠੀ ਲਿਖੀ ਜਿਸ ਵਿੱਚ ਉਨ੍ਹਾਂ ਨੇ ਜੱਸਾ ਸਿੰਘ ਨੂੰ ਮੁਸਲਮਾਨਾਂ ਦਾ ਹਮਾਇਤੀ ਗਰਦਾਨਿਆਂ ਤੇ ਇਹ ਲਫ਼ਜ਼ ਸਖ਼ਤੀ ਨਾਲ ਕਹੇ ਕਿ ਜੇਕਰ ਤੂੰ ਸਾਡੀ ਸਹਾਇਤਾ ਨਾ ਕੀਤੀ ਤਾਂ ਤੈਨੂੰ ਕਦੇ ਵੀ ਸਿੱਖ ਪੰਥ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਜੱਸਾ ਸਿੰਘ ਇੱਕ ਅਣਖੀ ਯੋਧਾ ਸੀ ਤੇ ਆਪਣੇ ਸਿੱਖੀ ਕਰਤਵ ਤੋਂ ਭਲੀ-ਭਾਂਤ ਜਾਣੂੰ ਸੀ। ਸੋ, ਉਹ ਉਸੇ ਰਾਤ ਅਦੀਨਾ ਬੇਗ ਦਾ ਸਾਥ ਛੱਡ ਕੇ ਕਿਲ੍ਹੇ ਵਿੱਚ ਆਪਣੇ ਭਰਾਵਾਂ ਨਾਲ ਜਾ ਰਲਿਆ। ਇਸ ਦਾ ਨਤੀਜਾ ਇਹ ਹੋਇਆ ਕਿ ਕਿਲ੍ਹੇ ਵਿਚ ਘਿਰੇ ਹੋਏ ਸਿੱਖਾਂ ਨੂੰ ਕਾਫ਼ੀ ਤਾਕਤ ਤੇ ਉਤਸ਼ਾਹ ਮਿਲ ਗਿਆ।

ਜੱਸਾ ਸਿੰਘ ਦੇ ਇਸ ਅਮਲ ਸਦਕਾ ਸਿੱਖ ਜਗਤ ਵਿਚ ਉਸ ਦੀ ਗੁਆਚੀ ਹੋਈ ਸ਼ਾਨ ਅਤੇ ਰੁਤਬਾ ਮੁੜ ਬਹਾਲ ਹੋ ਗਿਆ। ਰਾਮਰੌਣੀ ਦੀ ਵਾਗਡੋਰ ਜੱਸਾ ਸਿੰਘ ਦੇ ਸਪੁਰਦ ਕਰ ਦਿੱਤੀ ਗਈ। ਇਸ ਰਾਮਰੌਣੀ ਦਾ ਨਾਂ ਬਦਲ ਕੇ  ਰਾਮਗੜ੍ਹ ਰੱਖ ਦਿੱਤਾ ਗਿਆ। ਜੱਸਾ ਸਿੰਘ ਪਹਿਲਾਂ ਜੋ ਜੱਸਾ ਸਿੰਘ ‘ਠੋਕਾ’ ਕਰਕੇ ਜਾਣਿਆਂ ਜਾਂਦਾ ਸੀ ਅਤੇ ਪੰਥ ਵਿਚੋਂ ਛੇਕੇ ਹੋਣ ਕਰਕੇ ਸਿੱਖ ਉਸ ਪ੍ਰਤੀ ਗਿਲਾਨੀ ਦੀ ਭਾਵਨਾ ਵੀ ਰੱਖਦੇ ਸਨ, ਹੁਣ ਨਾ ਕੇਵਲ ਉਸ ਨੂੰ ਹੀ ਬਲਕਿ ਉਸ ਦੀ ਸਾਰੀ ਬਰਾਦਰੀ ਨੂੰ ਆਦਰ-ਸਤਿਕਾਰ ਨਾਲ ਰਾਮਗੜ੍ਹੀਆ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਇਹ ਇਤਿਹਾਸਕ ਵਾਕਿਆ ਲਗਪਗ 1750 ਈਸਵੀ ਦੇ ਆਸ ਪਾਸ ਦਾ ਹੈ। ਰਾਮਗੜ੍ਹ ਦੇ ਇਸ ਕਿਲ੍ਹੇ ਨੂੰ ਮੁਗ਼ਲਾਂ, ਪਠਾਣਾਂ ਦੇ ਵਾਰ-ਵਾਰ ਢਾਹੁਣ ’ਤੇ ਜੱਸਾ ਸਿੰਘ ਨੇ ਬੜੀ ਮਿਹਨਤ ਅਤੇ ਸਿਰੜ ਨਾਲ ਇਸ ਦੀ ਮੁੜ-ਮੁੜ ਕੇ ਉਸਾਰੀ ਕੀਤੀ। ਸੋ, ਇਸ ਕਰਕੇ ਇਸ ਕਿਲ੍ਹੇ ਦਾ ਨਾਮ ਜੱਸਾ ਸਿੰਘ ਦੇ ਨਾਮ ਨਾਲ ਅਨਿੱਖੜ ਰੂਪ ਵਿੱਚ ਜੁੜ ਗਿਆ।

ਅਹਿਮਦ ਸ਼ਾਹ ਅਬਦਾਲੀ ਦੇ ਤੀਸਰੇ ਹਮਲੇ ਸਮੇਂ 1758 ਈਸਵੀ ਵਿਚ ਇਕ ਪਾਸੇ ਸਿੱਖ ਮੀਰ ਮੰਨੂੰ ਦੇ ਜ਼ੁਲਮਾਂ ਨਾਲ ਘਿਰੇ ਹੋਏ ਸਨ ਅਤੇ ਦੂਜੇ ਪਾਸੇ ਸਿੱਖਾਂ ਦਾ ਰਹਿਨੁਮਾ ਦੀਵਾਨ ਕੌੜਾ ਮੱਲ ਮਾਰਿਆ ਜਾ ਚੁੱਕਾ ਸੀ। ਇਸ ਮਾਹੌਲ ਵਿਚ ਮੀਰ ਮੰਨੰੂ ਸਿੱਖਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਕਰ ਦੇਣਾ ਚਾਹੁੰਦਾ ਸੀ। ਇਸ ਲਈ ਉਸ ਨੇ ਇਸ ਵਾਰ ਫਿਰ ਸਿੱਖਾਂ ਦੇ ਮਸ਼ਹੂਰ ਕਿਲ੍ਹੇ ਰਾਮਗੜ੍ਹ ਉਪਰ ਹਮਲਾ ਕਰਨ ਲਈ ਲਾਹੌਰ ਤੋਂ ਸਰਕਾਰੀ ਫ਼ੌਜਾਂ ਭੇਜ ਦਿੱਤੀਆਂ। ਫੌਜਾਂ ਨੇ ਕਿਲ੍ਹੇ ਨੂੰ ਚਾਰੇ ਪਾਸੇ ਤੋਂ ਘੇਰ ਲਿਆ। ਉਸ ਸਮੇਂ ਕਿਲ੍ਹੇ ਵਿਚ ਛੇ ਸੌ ਦੇ ਕਰੀਬ ਸਿੱਖ ਮੌਜੂਦ ਸਨ। ਸਿੱਖਾਂ ਦੀ ਕਮਾਨ ਇਸ ਵਾਰ ਵੀ ਜੱਸਾ ਸਿੰਘ ਦੇ ਹੱਥ ਵਿਚ ਸੀ। ਇਸ ਕਮਾਨ ਹੇਠ ਸਿੱਖਾਂ ਨੇ ਲਾਹੌਰ ਦੀਆਂ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਪਰ ਕੁਝ ਸਮੇਂ ਬਾਅਦ ਜੱਸਾ ਸਿੰਘ ਨੇ ਇਹ ਮਹਿਸੂਸ ਕੀਤਾ ਕਿ ਏਨੀ ਵੱਡੀ ਫ਼ੌਜ ਦਾ ਮੁਕਾਬਲਾ ਬਹੁਤੀ ਦੇਰ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਕਿਲ੍ਹੇ ਨੂੰ ਛੱਡ ਦੇਣਾ ਹੀ ਮੁਨਾਸਿਬ ਹੈ। ਅਖ਼ੀਰ ਰਾਮਗੜ੍ਹ ਦਾ ਕਿਲ੍ਹਾ ਲਾਹੌਰ ਦੀਆਂ ਫ਼ੌਜਾਂ ਦੇ ਅਧੀਨ ਹੋ ਗਿਆ। ਸਿੱਖਾਂ ਨੂੰ ਦੁਬਾਰਾ ਜੰਗਲਾਂ ਵਿਚ ਸ਼ਰਨ ਲੈਣੀ ਪਈ। ਜੱਸਾ ਸਿੰਘ ਨੇ ਮੌਕੇ ਨੂੰ ਸਾਂਭ ਲਿਆ ਸੀ। ਉਹ ਦੁਸ਼ਮਣਾਂ ਵੱਲੋਂ ਢਾਹ-ਢੇਰੀ ਕੀਤੇ ਰਾਮਗੜ੍ਹ ਦੇ ਕਿਲ੍ਹੇ ਨੂੰ ਮੁੜ ਉਸਾਰਨ ਲਈ ਯੋਗ ਸਮੇਂ ਦੀ ਉਡੀਕ ਕਰਨ ਲੱਗਾ।

1753 ਈਸਵੀ ਵਿਚ ਮੀਰ ਮੰਨੂੰ ਦੀ ਮੌਤ ਉਪਰੰਤ ਉਸ ਦੀ ਪਤਨੀ ਮੁਗ਼ਲਾਣੀ ਬੇਗ਼ਮ ਨੇ ਆਪਣੇ ਨਾਬਾਲਗ ਪੁੱਤਰ ਮੁਹੰਮਦ ਅਮੀਨ ਦੇ ਨਾਂ ਹੇਠ ਪੰਜਾਬ ਵਿੱਚ ਇਕ ਕਮਜ਼ੋਰ ਜਿਹੀ ਹਕੂਮਤ ਕਾਇਮ ਕੀਤੀ। ਸਿੱਖਾਂ ਨੇ ਇਹ ਸੁਨਹਿਰੀ ਸਮਾਂ ਸਮਝ ਕੇ ਆਪਣੀ ਤਾਕਤ ਵਧਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਮੀਰ ਮੰਨੂੰ ਦੇ ਮਰਨ ਦੀ ਖ਼ਬਰ ਸੁਣ ਕੇ ਜੱਸਾ ਸਿੰਘ ਆਪਣੇ ਸਾਥੀਆਂ ਸਮੇਤ ਅੰਮ੍ਰਿਤਸਰ ਪੁੱਜਾ ਅਤੇ ਉਸ ਨੇ ਰਾਮਗੜ੍ਹ ਕਿਲ੍ਹੇ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਜਲਦੀ ਹੀ ਕਿਲ੍ਹੇ ਨੂੰ ਨਵਾਂ ਰੂਪ ਦੇ ਦਿੱਤਾ ਗਿਆ ਪਰ ਸਿੱਖਾਂ ਲਈ ਇਹ ਸਮਾਂ ਬਹੁਤੀ ਦੇਰ ਸੁਖਾਵਾਂ ਨਾ ਰਿਹਾ ਕਿਉਂਕਿ ਮੁਗ਼ਲਾਣੀ ਬੇਗ਼ਮ ਦੀ ਕਮਜ਼ੋਰੀ ਕਾਰਨ ਪੰਜਾਬ ਵਿਚ ਆਪਸੀ ਖਿੱਚੋਤਾਣ ਸ਼ੁਰੂ ਹੋ ਗਈ। ਮੁਗ਼ਲਾਣੀ ਨੇ ਇਸ ਹਾਰ ਦੇ ਵਜੋਂ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਉਪਰ ਹਮਲਾ ਕਰਨ ਲਈ ਸੱਦਾ ਭੇਜਿਆ। ਇਸੇ ਕਾਰਨ ਅਬਦਾਲੀ ਨੇ 1757 ਈਸਵੀ ਵਿਚ ਭਾਰਤ ਉਪਰ ਮੁੜ ਹਮਲਾ ਕੀਤਾ ਅਤੇ ਦਿੱਲੀ ਨੂੰ ਫਤਹਿ ਕਰਕੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਇਥੋਂ ਦਾ ਗਵਰਨਰ ਨਿਯੁਕਤ ਕਰ ਦਿੱਤਾ। ਇਸ ਨਾਲ ਮੁਗ਼ਲਾਂ ਦੀ ਤਾਕਤ ਨੂੰ ਧੱਕਾ ਤਾਂ ਲੱਗਾ ਹੀ, ਪਰ ਸਿੱਖ ਵੀ ਇਸ ਤੋਂ ਬਚ ਨਾ ਸਕੇ। ਤੈਮੂਰ ਸ਼ਾਹ ਨੇ ਮੀਰ ਮੰਨੂੰ ਵਾਂਗ ਹੀ ਸਿੱਖਾਂ ਨੂੰ ਖ਼ਤਮ ਕਰਨ ਦਾ ਫੈਸਲਾ ਕਰ ਲਿਆ। ਉਸ ਦੀ ਅੱਖ ਵਿਚ ਰਾਮਗੜ੍ਹ ਦਾ ਕਿਲ੍ਹਾ ਕੰਡੇ ਵਾਂਗ ਰੜਕਦਾ ਸੀ, ਕਿਉਂਕਿ ਇਹ ਕਿਲ੍ਹਾ ਹੁਣ ਸਿੱਖਾਂ ਦਾ ਆਦਰਸ਼ਕ ਸਥਾਨ ਬਣ ਚੁੱਕਾ ਸੀ। ਤੈਮੂਰ ਸ਼ਾਹ ਨੇ ਵੀ ਇਸ ਕਿਲ੍ਹੇ ਉਪਰ ਚੜ੍ਹਾਈ ਕਰ ਦਿੱਤੀ। ਇਸ ਵਾਰ ਵੀ ਕਿਲ੍ਹੇ ਦੀ ਕਮਾਨ ਜੱਸਾ ਸਿੰਘ ਦੇ ਹੱਥ ਵਿੱਚ ਹੀ ਸੀ। ਜੱਸਾ ਸਿੰਘ ਇਸ ਵਾਰ ਵੀ ਪਹਿਲਾਂ ਦੀ ਤਰ੍ਹਾਂ ਸਿੱਖਾਂ ਦੀ ਘੱਟ ਗਿਣਤੀ ਹੋਣ ਕਰਕੇ ਕਿਲ੍ਹਾ ਛੱਡ ਕੇ ਕੁਝ ਸਿੱਖਾਂ ਸਮੇਤ ਜੰਗਲਾਂ ਵਿਚ ਚਲਾ ਗਿਆ। ਪਠਾਣ  ਫੌਜਾਂ ਨੇ ਕਿਲ੍ਹੇ ਨੂੰ ਢਾਹ ਕੇ ਢੇਰੀ ਕਰ ਦਿਤਾ। ਸਿੱਖਾਂ ਨੇ ਆਪਣੀ ਤਾਕਤ ਨੂੰ ਜੰਗਲਾਂ ਵਿੱਚ ਰਹਿ ਕੇ ਹੀ ਦੁਬਾਰਾ ਸੰਗਠਤ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਰਿਆਸਤ ਪਟਿਆਲਾ ਦੇ ਮਹਾਰਾਜਾ ਆਲਾ ਸਿੰਘ ਨਾਲ ਇਕ ਗ਼ੁਪਤ ਸੰਧੀ ਵੀ ਕੀਤੀ ਜਿਸ ਮੁਤਾਬਕ ਉਹ ਮਰਹੱਟਿਆਂ ਨੂੰ ਪੰਜਾਬ ਉਪਰ ਹਮਲਾ ਕਰਨ ਲਈ ਸੱਦਾ ਭੇਜੇ। ਇਸ ਵਿੱਚ ਸਿੱਖ ਉਸ ਦੀ ਪੂਰੀ ਤਰ੍ਹਾਂ ਮਦਦ ਕਰਨਗੇ। ਆਲਾ ਸਿੰਘ ਨੇ ਇਸ ਸੰਧੀ ਨੂੰ ਮਨਜ਼ੂਰ ਕਰਦੇ ਹੋਏ ਰਘੂਨਾਥ ਰਾਉ ਨੂੰ ਹਮਲਾ ਕਰਨ ਲਈ ਪੰਜਾਬ ਬੁਲਾ ਲਿਆ। ਮਰਹੱਟਿਆਂ ਅਤੇ ਸਿੱਖਾਂ ਦੀਆਂ ਮਿਲਵੀਆਂ ਫ਼ੌਜਾਂ ਨੇ ਅਫ਼ਗਾਨਾਂ ਨੂੰ ਪੰਜਾਬ ਤੋਂ ਇਕ ਵਾਰ ਫੇਰ ਭਜਾ ਦਿੱਤਾ। ਇਸ ਯੁੱਧ ਵਿਚ ਜੱਸਾ ਸਿੰਘ ਰਾਮਗੜ੍ਹੀਏ ਨੇ ਵਿਸ਼ੇਸ਼ ਬਹਾਦਰੀ ਦਿਖਾਈ ਅਤੇ ਯੁੱਧ ਤੋਂ ਬਾਅਦ ਫੇਰ ਰਾਮਗੜ੍ਹ ਦੇ ਕਿਲ੍ਹੇ ਦੀ ਉਸਾਰੀ ਕਰਾਉਣੀ ਸ਼ੁਰੂ ਕੀਤੀ, ਜਿਸ ਦਾ ਨਾਮ ‘ਕੱਟੜਾ ਰਾਮਗੜ੍ਹੀਆ’ ਰੱਖਿਆ ਗਿਆ। ਰਾਮਗੜ੍ਹ ਦੇ ਕਿਲ੍ਹੇ ਦੀ ਵਾਰ-ਵਾਰ ਉਸਾਰੀ ਕਰਨ ਕਰਕੇ ਲੋਕਾਂ ਵਿੱਚ ਜੱਸਾ ਸਿੰਘ ਪ੍ਰਤੀ ਬਹੁਤ ਸਤਿਕਾਰ ਵਧ ਗਿਆ ਸੀ। ਇਸ ਕਰਕੇ ਹੁਣ ਲੋਕਾਂ ਨੇ ਉਸ ਨੂੰ ‘ਠੋਕਾ’ ਜਾਂ ਤਰਖਾਣ ਕਹਿਣ ਦੀ ਬਜਾਏ ਆਦਰ ਸਤਿਕਾਰ ਨਾਲ ਰਾਮਗੜ੍ਹੀਆ ਕਹਿਣਾ ਸ਼ੁਰੂ ਕਰ ਦਿੱਤਾ ਸੀ। 1761 ਤੋਂ 1767 ਈਸਵੀ ਤਕ ਅਬਦਾਲੀ ਪੰਜਾਬ ਆਇਆ ਤਾਂ ਉਸ ਦਾ ਮੁਕਾਬਲਾ ਜੱਸਾ ਸਿੰਘ ਨੇ ਬੜੀ ਬਹਾਦਰੀ ਨਾਲ ਕੀਤਾ। ਸਿੱਖ ਬਹੁਤਾ ਕਰਕੇ ਜੰਗਲਾਂ ਵਿਚ ਹੀ ਰਹਿੰਦੇ ਸਨ ਅਤੇ ਲੋੜ ਪੈਣ ’ਤੇ ਹੀ ਜੰਗਲਾਂ ਵਿਚੋਂ ਬਾਹਰ ਆਉਂਦੇ ਸਨ। ਇਸੇ ਦੌਰਾਨ ‘ਵੱਡਾ ਘੱਲੂਘਾਰਾ’ ਵੀ 1767 ਈਸਵੀ ਵਿੱਚ ਵਾਪਰਿਆ, ਜਿਸ ਵਿੱਚ ਹਜ਼ਾਰਾਂ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ। ਜੱਸਾ ਸਿੰਘ ਨੇ ਇਨ੍ਹਾਂ ਸੱਤਾਂ ਸਾਲਾਂ ਵਿੱਚ ਹੋਰਨਾਂ ਸਰਦਾਰਾਂ ਨਾਲ ਰਲ ਕੇ ਅਫ਼ਗ਼ਾਨਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੀ ਸ਼ਕਤੀ ਨੂੰ ਪੁਨਰ ਸੁਰਜੀਤ ਕਰਨਾ ਸ਼ੁਰੂ ਕਰ ਦਿੱਤਾ।

ਉਸ ਨੇ ਜੈ ਸਿੰਘ ਘਨ੍ਹੱਈਏ ਨਾਲ ਮਿਲ ਕੇ ਬਟਾਲੇ ਦੇ ਕੁਝ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਪਰ ਅਦੀਨਾ ਬੇਗ ਨੇ ਪੰਜਾਬ ਦਾ ਗਵਰਨਰ ਬਣਦੇ ਸਾਰ ਹੀ ਇਹ ਇਲਾਕੇ ਉਸ ਕੋਲੋਂ ਖੋਹ ਲਏ। 1767 ਤੋਂ 1778 ਈਸਵੀ ਤਕ ਉਸ ਨੇ ਦੁਬਾਰਾ ਇਨ੍ਹਾਂ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਇਸ ਤੋਂ ਇਲਾਵਾ ਉਸ ਨੇ ਕਲਾਨੌਰ, ਦੀਨਾਨਗਰ, ਸ਼੍ਰੀ ਹਰਗੋਬਿੰਦਪੁਰ, ਸ਼ਾਹਪੁਰ ਕੰਢੀ, ਕਾਦੀਆਂ, ਘੁੰਮਾਣ ਉਪਰ ਵੀ ਕਬਜ਼ਾ ਕਰ ਲਿਆ। ਇਨ੍ਹਾਂ ਇਲਾਕਿਆਂ ਉਪਰ ਕਬਜ਼ਾ ਕਰਨ ਨਾਲ ਜੱਸਾ ਸਿੰਘ ਆਰਥਿਕ ਪੱਖੋਂ ਕਾਫ਼ੀ ਮਜ਼ਬੂਤ ਹੋ ਗਿਆ। ਇਹ ਇਲਾਕੇ ਉਸ ਨੂੰ ਛੇ ਤੋਂ ਦੱਸ ਲੱਖ ਰੁਪਏ ਕਰ ਵਜੋਂ ਹਰ ਸਾਲ ਦਿੰਦੇ ਸਨ। ਇਨ੍ਹਾਂ ਇਲਾਕਿਆਂ ਦੀ ਜਿੱਤ ਸਦਕਾ ਉਸ ਦਾ ਹੌਸਲਾ ਬਹੁਤ ਵਧ ਗਿਆ ਅਤੇ ਉਸ ਸਮੇਂ ਬਾਅਦ ਹੀ ਵਾਲ, ਉੜਮੁੜ ਟਾਂਡਾ, ਸਰਹੀਂ, ਮੰਗੋਵਾਲ, ਮਿਆਣੀ, ਦੀਪਾਪੁਰ, ਰੋਹਿਲ ਤੇ ਸ਼ਰੀਫ਼ ਜੰਗ ਆਦਿ ਨੂੰ ਆਪਣੇ ਅਧੀਨ ਕਰ ਲਿਆ।

{fcomments}

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz