ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2017
Mo Tu We Th Fr Sa Su
30 31 1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 1 2 3
   

http://sameydiawaaz.com/SDA%20-%20New%20Menu%20Bar/SDA%20-%2011.JPG

http://sameydiawaaz.com/SDA%20-%20New%20Menu%20Bar/SDA%20-%2012.JPG

http://sameydiawaaz.com/SDA%20-%20New%20Menu%20Bar/SDA%20-%2013.JPG

Merken

   
   

 http://sameydiawaaz.com/SDA%20-%20New%20Menu%20Bar/SDA%20-%2002.JPG

http://sameydiawaaz.com/Books/Book%20-%20Nikiya%20Jindan%20Wadey%20Sakey/Nikiya%20Jindan%20Wadey%20Sakey%20-%20Front%20I.JPG

ਨਿੱਕੀਆਂ ਜਿੰਦਾਂ - ਵੱਡਾ ਸਾਕਾ

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਜੀ

ਭੰਗਾਣੀ ਦਾ ਯੁੱਧ

ਸਾਕਾ ਚਮਕੌਰ ਸਾਹਿਬ

http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਵੱਡਾ ਘੱਲੂਘਾਰਾ

http://sameydiawaaz.com/SDA%202013/Sikh%20History/Sham%20Singh%20Atari.jpg

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ

http://sameydiawaaz.com/SDA%202013/Sikh%20History/Jassa-Singh-Ramgarhia.jpg

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

http://sameydiawaaz.com/SDA%202013/Sikh%20History/SDA%20-%20Anjujit%20Sharma%20-%20Gadri%20Baba%20Kabul%20Singh%20Ji%20Uddapadd%20-%20Titel.jpg

ਗਦਰੀ ਬਾਬਾ ਕਾਬਲ ਸਿੰਘ ਉੜਾਪੜ

   

http://sameydiawaaz.com/SDA%20-%20New%20Menu%20Bar/SDA%20-%2003.JPG

ਜਨਰਲ ਭਾਈ ਲਾਭ ਸਿੰਘ ਜੀ ਪੰਜਵੜ੍ਹ

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ

ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ

ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ

ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ

http://sameydiawaaz.com/SDA%202013/Sikh%20Martyrs/Sirdar-Jaswant-Singh-Khalra.jpg

ਸ਼ਹੀਦ ਸ੍ਰ: ਜਸਵੰਤ ਸਿੰਘ ਜੀ ਖਾਲੜਾ

   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

http://sameydiawaaz.com/SDA%20-%20New%20Menu%20Bar/SDA%20-%2005.JPG

   

http://sameydiawaaz.com/SDA%20-%20New%20Menu%20Bar/SDA%20-%2015.JPG

http://sameydiawaaz.com/Vishesh%20Sapliment/Sikh%20Phulwari/Titel%20-%20IV.jpg

   

http://sameydiawaaz.com/SDA%20-%20New%20Menu%20Bar/SDA%20-%2007.JPG

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Vishesh%20Sapliment%20-%20Gurpurb%20Special%20Sapliment%2028.11.07%20-%2001.jpg

   

http://sameydiawaaz.com/SDA%20-%20New%20Menu%20Bar/SDA%20-%2006.JPG

http://sameydiawaaz.com/Vishesh%20Sapliment/Gurdwara%20Panja%20Sahib%2014.04.2014/SDA%20-%20Vaisakhi%20Wishes%202014%20-%2013.04.2014%20%28Titel%29.jpg

   

http://sameydiawaaz.com/SDA%20-%20New%20Menu%20Bar/SDA%20-%2009.JPG

http://sameydiawaaz.com/Vishesh%20Sapliment/Pakistan%20Programe%201999/SDA%20-%20Pakistan%20Gurdwara%20Yatra%20-%20Part%202%20-%2029.08.2013.jpg

   

http://sameydiawaaz.com/SDA%20-%20New%20Menu%20Bar/SDA%20-%2008.JPG

http://sameydiawaaz.com/Photos/07.09.2013%20-%20Teeyan%20Shahr%20Cologne%20Diyan%202013/SDA%20-%20Teeyan%20Sahar%20Klon%20Diyan%20-%202013%20-%202.jpg

http://sameydiawaaz.com/Archive%20News/%5B2013%5D/09/SDA%20-%20Punjabi%20Sath%20Germany%20Kavi%20Drabar%20Bremen%20-%20Report%2019.09.2013%20-%2001.jpg

http://sameydiawaaz.com/Photos/14.09.2013%20-%20Kavi%20Darbar%20Bremen%202013/SDA%20-%20Kavi%20Darbar%20Bremen%202013%20-%201.jpg

   

ਹੋਰ ਪੜ੍ਹੋ  

http://sameydiawaaz.com/Kav%20Kiaari/SDA%20-%20Harjinder%20Singh%20Sandhu%20-%20Kavi%20Darbar%20Bremen%202013%20-%2020.09.2013%20-%2001.jpg


ਸਤਨਾਮ ਸਿੰਘ ਬੱਬਰ ਜਰਮਨੀ ਦੀ ਫੈਮਲੀ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਜਰਮਨ ਮੀਡੀਏ ਚ - 25.07.2013

http://sameydiawaaz.com/SDA%202013/KSTA%20-%20Serie%20-%20Religopn%20Gemeinschaften%20-%20Mit%20Origional%20Bilder.JPG


http://sameydiawaaz.com/Vishesh%20Sapliment/SDA%20-%20Na%20Merio%20Bachio%20Na%20-%2004.10.2013%20-%201.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/SDA%20-%20Pakistan%20Yatra%20-%20Kartarpur%20Sahib%20to%20Gurdwara%20Beri%20Sahib%20Sialkot%20-%2004.10.2013%20-%201%20-%20Titel.jpg

http://sameydiawaaz.com/SDA%20-%20Read%20Again%20I.jpg


http://sameydiawaaz.com/Vishesh%20Sapliment/Khalistan%20Di%20Manzil%20Val.....%2030.08.2013/SDA%20-%20Khalistan%20Di%20Manzil%20Vall.....%20-%2030.08.2013.jpg

ਕ੍ਰਿਪਾ ਕਰਕੇ ਇਸ ਤਸਵੀਰ ਨੂੰ ਕਲਿੱਕ ਕਰੋ, ਅੰਦਰ ਇੱਕ ਕਹਾਣੀ ਹੈ ।

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

004445392
ਅੱਜ
ਇਸ ਮਹੀਨੇ
779
56500

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.167.253.186
   

ਮੁੱਖ ਪੰਨਾ

ਨਵੇਂ ਸਾਲ ਤੇ ਵਿਸ਼ੇਸ਼

ਖੁਸ਼ੀਆਂ ਭਰਿਆ ਹੋਵੇ ਨਵਾਂ ਸਾਲ

http://sameydiawaaz.com/Lekh/Kanwaljit%20Kaur%20Dhillon%20(Taran%20Taaran)/Kanwaljit%20Kaur%20Dhillon%20-%2002.jpg

365 ਦਿਨ ਅਤੇ 12 ਮਹੀਨਿਆਂ ਦਾ ਚੱਕਰ ਕੱਟ ਪੁਰਾਣਾ ਸਾਲ ਇਤਿਹਾਸ ਦਾ ਹਿੱਸਾ ਬਣਨ ਵਾਲਾ ਹੈ ਅਤੇ ਸਾਲ 2016 ਸਾਡੇ ਬੂਹੇ ਤੇ ਦਸਤਕ ਦੇ ਰਿਹਾ ਹੈ । ਹੋ ਸਕਦਾ ਆਰਟੀਕਲ ਪੜ੍ਹੇ ਜਾਣ ਤੱਕ ਨਵਾਂ ਸਾਲ ਚੜ੍ਹ ਚੁੱਕਾ ਹੋਵੇ ਅਤੇ ਨਵੇਂ ਸਾਲ ਵਿੱਚ ਨਿਕਲੇ ਸੂਰਜ ਦੀਆਂ ਕਿਰਨਾਂ ਖਿੜਕੀ ਜਾਂ ਰੌਸ਼ਨਦਾਨ ਰਾਹੀਂ ਹੁੰਦੀਆਂ ਹੋਈਆਂ ਤੁਹਾਡੇ ਘਰ ਵਿੱਚ ਚਾਨਣ ਖਿਲਾਰ ਰਹੀਆਂ ਹੋਣ । ਪਤਾ ਹੀ ਨਹੀਂ ਚੱਲਿਆ ਕਿ ਕਦੋਂ ਕੈਲੰਡਰ ਤੋਂ ਤਰੀਖ਼ਾ ਬਦਲਦਿਆਂ - ਬਦਲਦਿਆਂ ਕੈਲੰਡਰ ਹੀ ਬਦਲ ਗਿਆ ਅਤੇ ਉਸ ਦੀ ਜਗ੍ਹਾ ਨਵੇਂ ਸਾਲ ਦੇ ਕੈਲੰਡਰ ਨੇ ਲੈ ਲਈ । ਬਦਲਾਓ ਪ੍ਰਕਿਰਤੀ ਦਾ ਨਿਯਮ ਹੈ । ਚਾਹੇ ਉਹ ਅੱਤ ਦੀ ਗਰਮੀ ਤੋਂ ਬਾਅਦ ਹੱਡ ਚੀਰਵੀਂ ਠੰਡ ਦਾ ਅਹਿਸਾਸ ਹੋਵੇ ਜਾਂ ਫਿਰ ਪਤਝੜ ਦੀ ਰੁੱਤ ਤੋਂ ਬਾਅਦ ਬਹਾਰ ਦਾ ਆਉਣਾ । ਅਸੀਂ ਹਮੇਸ਼ਾਂ ਇਹੀ ਉੁਮੀਦ ਕਰਦੇ ਹਾਂ ਕਿ ਕੋਈ ਵੀ ਬਦਲਾਓ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਹੀ ਲੈ ਕੇ ਆਵੇ । ਬੇਸ਼ੱਕ ਸਾਡੀ ਜ਼ਿੰਦਗੀ ਵਿੱਚ ਆਉਣ ਵਾਲਾ ਹਰ ਦਿਨ ਦੁਬਾਰਾ ਨਹੀਂ ਆਉਣਾ ਪਰ ਅਸੀਂ ਦਿਨ ਜਾਂ ਮਹੀਨਿਆਂ ਨੂੰ ਉਹ ਮਹੱਤਤਾ ਨਹੀਂ ਦਿੰਦੇ ਜੋ ਸਾਲ ਨੂੰ ਦਿੰਦੇ ਹਾਂ ।

ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਸ਼ੁਭਕਾਮਨਾਵਾਂ ਦਾ ਸਿਲਸਿਲਾ ਜੋ ਨਵੇਂ ਸਾਲ ਦੇ ਆ ਜਾਣ ਤੋਂ ਬਾਅਦ ਵੀ ਚਲਦਾ ਰਹਿੰਦਾ ਹੈ । ਨਵੇਂ ਵਰ੍ਹੇ ਨਾਲ ਸਾਡੀਆਂ ਬਹੁਤ ਸਾਰੀਆਂ ਉਮੀਦਾਂ ਜੁੜ ਜਾਂਦੀਆਂ ਹਨ । ਇੱਥੋਂ ਤੱਕ ਕੇ ਕੁੱਝ ਲੋਕ ਤਾਂ ਆਪਣੀ ਕਿਸਮਤ ਦੀ ਡੋਰ ਵੀ ਨਵੇਂ ਸਾਲ ਦੇ ਹੱਥ ਫੜਾ ਸ਼ੁਰਖਰੂ ਹੋ ਜਾਂਦੇ ਹਨ । ਅਜਿਹੇ ਲੋਕਾਂ ਵਿੱਚ ਅਸੀਂ ਉਨ੍ਹਾਂ ਨੂੰ ਸ਼ਾਮਿਲ ਕਰ ਸਕਦੇ ਹਾਂ, ਜੋ ਕਿ ਕਿਸੇ ਵੀ ਖੇਤਰ ਵਿੱਚ ਬਿਨਾਂ ਮਿਹਨਤ ਕੀਤੇ ਸਫ਼ਲਤਾ ਹਾਸਿਲ ਕਰਨਾ ਚਾਹੁੰਦੇ ਹਨ । ਅਜਿਹੇ ਲੋਕ ਆਪਣੀ ਅਸਫ਼ਲਤਾ ਦਾ ਦੋਸ਼ ਕਿਸਮਤ ਜਾਂ ਬੀਤੇ ਵਰ੍ਹੇ ਨੂੰ ਦਿੰਦੇ ਹੋਏ ਅਕਸਰ ਦੇਖੇ ਜਾ ਸਕਦੇ ਹਨ । ਨਵੇਂ ਵਰ੍ਹੇ ਨਾਲ ਕਿਸਮਤ ਬਦਲਣ ਅਤੇ ਕਾਮਯਾਬੀ ਹਾਸਿਲ ਕਰਨ ਦੇ ਸੁਪਨੇ ਵੇਖਣਾ ਬੁਰੀ ਗੱਲ ਨਹੀਂ । ਲੋੜ੍ਹ ਹੈ ਤਾਂ ਉਸ ਅਣਥੱਕ ਮਿਹਨਤ ਦੀ ਜੋ ਸਾਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕੇ । ਸਾਲ ਦੇ ਬਦਲਣ ਨਾਲ ਅਸੀਂ ਆਪਣੇ ਕੰਮ ਕਰਨ ਦੇ ਤਰੀਕਿਆਂ ਵਿੱਚ ਬਦਲਾਓ ਲਿਆ ਸਕਦੇ ਹਾਂ । ਆਪਣੀ ਜ਼ਿੰਦਗੀ ਵਿੱਚ ਕੋਈ ਟੀਚਾ ਮਿੱਥਕੇ ਉਸ ਨੂੰ ਆਪਣੀ ਕਾਬਲੀਅਤ ਅਤੇ ਮਿਹਨਤ ਸਦਕਾ ਹਾਸਿਲ ਕਰ ਸਕਦੇ ਹਾਂ । ਜਿਹੜੇ ਲੋਕ ਮਿਹਨਤ ਕਰਦੇ ਹਨ, ਮੰਜ਼ਿਲ ਵੀ ਉਨ੍ਹਾਂ ਦੇ ਹੀ ਪੈਰ ਚੁੰਮਦੀ ਹੈ ।

ਬੀਤੇ ਵਰ੍ਹੇ ਦੌਰਾਨ ਬਹੁਤ ਸਾਰੇ ਰਿਸ਼ਤੇਦਾਰ, ਸਾਕ - ਸਨੇਹੀ, ਸੱਜਣ - ਮਿੱਤਰ ਸਾਡਾ ਸਾਥ ਛੱਡ ਇਸ ਦੁਨੀਆਂ ਤੋਂ ਸਦਾ ਲਈ ਰੁਖ਼ਸਤ ਹੋ ਗਏ । ਉਨ੍ਹਾਂ ਦਾ ਸਾਡੇ ਨਾਲ ਸਾਥ ਬੱਸ ਏਨਾਂ ਹੀ ਹੋਵੇਗਾ । ਧੁਰ ਦਰਗਾਹੋਂ ਲਿਖਿਆ ਨੂੰ ਅਸੀਂ ਮਿਟਾ ਨਹੀਂ ਸਕਦੇ । ਬਹੁਤ ਸਾਰੇ ਸੱਜਣ - ਮਿੱਤਰ ਅਜਿਹੇ ਹੋਣਗੇ ਜਿਨ੍ਹਾਂ ਜ਼ਿੰਦਗੀ ਦੇ ਪੰਧ ਤੇ ਚਲਦਿਆਂ ਅਚਾਨਕ ਹੀ ਆਪਣਾ ਰਸਤਾ ਬਦਲ ਲਿਆ ਹੋਣਾ । ਜਹਾਨੋਂ ਤੁਰ ਜਾਣ ਵਾਲਿਆਂ ਨੂੰ ਜਾਂ ਜ਼ਿੰਦਗੀ ਚੋਂ ਚਲੇ ਜਾਣ ਵਾਲਿਆਂ ਨੂੰ ਤਾਂ ਅਸੀਂ ਵਾਪਿਸ ਨਹੀਂ ਲਿਆ ਸਕਦੇ । ਪਰ ਕੋਸ਼ਿਸ਼ ਕਰੋ ਜੋ ਰੁੱਸ ਗਏ ਹਨ, ਉਨ੍ਹਾਂ ਨਾਲ ਗਿਲ੍ਹੇ - ਸ਼ਿਕਵੇ ਦੂਰ ਕਰ ਨਵੇਂ ਵਰੇ ਵਿੱਚ ਮਨਾ ਲਿਆ ਜਾਵੇ ।

ਆਪਣੇ ਨਿੱਜ ਤੋਂ ਉਪਰ ਉਠ ਜਦੋਂ ਅਸੀਂ ਸਮਾਜ ਦੀ ਗੱਲ ਕਰਦੇ ਹਾਂ ਤਾਂ ਆਸ - ਪਾਸ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਸਾਡੀ ਰੂਹ ਨੂੰ ਛੱਲਣੀ ਕਰ ਦਿੰਦੀਆਂ ਹਨ । ਸਾਲ 2015 ਦੇ ਦੌਰਾਨ ਸ਼ਾਇਦ ਹੀ ਕੋਈ ਅਜਿਹਾ ਦਿਨ ਬੀਤਿਆ ਹੋਵੇ, ਜਿਸ ਦਿਨ ਸਾਨੂੰ ਅਖ਼ਬਾਰ ਵਿੱਚ ਕਿਸੇ ਕਰਜ਼ਾਈ ਕਿਸਾਨ ਦੀ ਖ਼ੁਦਕੁਸ਼ੀ ਦੀ ਖ਼ਬਰ ਪੜ੍ਹਨ ਨੂੰ ਨਾ ਮਿਲੀ ਹੋਵੇ ਜਾਂ ਫਿਰ ਕੋਈ ਨਾਬਾਲਗ ਬਲਾਤਕਾਰ ਦਾ ਸ਼ਿਕਾਰ ਨਾ ਹੋਈ ਹੋਵੇ । ਸ਼ਰਾਰਤੀ ਅਨਸਰਾਂ ਵਲੋਂ ਧਰਮ ਅਤੇ ਫਿਰਕਾਪ੍ਰਸਤੀ ਦੇ ਨਾਮ ਤੇ ਭਰਾਵਾਂ ਨੂੰ ਭਰਾਵਾਂ ਨਾਲ ਲੜਾ ਦਿੱਤਾ ਗਿਆ । ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ । ਅੱਜ ਵੀ ਨਵ - ਵਿਆਹੀਆਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ । ਨੌਜਵਾਨ ਕੁੜੀਆਂ - ਮੁੰਡੇ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਡੁੱਬਦੇ ਜਾ ਰਹੇ ਹਨ । ਦਿਨ - ਬ - ਦਿਨ ਵੱਧਦੀ ਬੇਰੁਜ਼ਗਾਰੀ ਨੌਜਵਾਨ ਪੀੜ੍ਹੀ ਨੂੰ ਸੜਕਾਂ ਰੋਕਣ, ਧਰਨੇ ਲਾਉਣ ਅਤੇ ਆਤਮਦਾਹ ਕਰਨ ਲਈ ਮਜ਼ਬੂਰ ਕਰ ਰਹੀ ਹੈ ।

ਨਵੇਂ ਵਰ੍ਹੇ ਵਿੱਚ ਜਿੱਥੇ ਲੋਕਾਂ ਨੂੰ ਆਪਣੀ ਸੋਚ ਵਿੱਚ ਬਦਲਾਓ ਲਿਆਉਣ ਦੀ ਲੋੜ ਹੈ, ਉਥੇ ਹੀ ਸਮੇਂ ਦੀ ਸ੍ਰਕਾਰ ਵਲੋਂ ਨਵੀਆਂ ਨੀਤੀਆਂ ਘੜੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਨਵੇਂ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ, ਜਿਨ੍ਹਾਂ ਦੇ ਅਧੀਨ ਭ੍ਰਿਸ਼ਟਾਚਾਰ, ਚੋਰਬਜ਼ਾਰੀ, ਬਲਾਤਕਾਰ, ਨਸ਼ਾਖੋਰੀ, ਆਤਮਹੱਤਿਆ, ਬੇਰੁਜ਼ਗਾਰੀ ਵਰਗੀਆਂ ਅਣਗਿਣਤ ਸਮੱਸਿਆਵਾਂ ਨੂੰ ਰੋਕਿਆ ਜਾ ਸਕੇ ।

ਪ੍ਰਮਾਤਮਾਂ ਕਰੇ ਕਿ ਨਵੇਂ ਵਰ੍ਹੇ ਵਿੱਚ ਕਿਸੇ ਕਿਸਾਨ ਦੀ ਖ਼ੁਦਕੁਸ਼ੀ ਦੀ ਖਬਰ ਅਖ਼ਬਾਰ ਦੀ ਸੁਰਖੀ ਨਾ ਬਣੇ । ਧਰਮ ਦੇ ਨਾਂ ਤੇ ਕਤਲੋਗਾਰਤ ਨਾ ਹੋਵੇ । ਕੋਈ ਮਾਸੂਮ ਬਲਾਤਕਾਰ ਦਾ ਸ਼ਿਕਾਰ ਨਾ ਹੋਵੇ । ਕਿਸੇ ਬੇਰੁਜ਼ਗਾਰ ਨੂੰ ਪਾਣੀ ਵਾਲੀ ਟੈਂਕੀ ਤੇ ਚੜ੍ਹ ਆਪਣੇ ਆਪ ਨੂੰ ਅੱਗ ਨਾ ਲਾਉਣੀ ਪਵੇ । ਕੋਈ ਬੁੱਢਾ ਬਾਪ ਆਪਣੇ ਜਵਾਨ ਪੁੱਤ ਦੀ ਚਿਤਾ ਨੂੰ ਲਾਂਬੂ ਨਾ ਲਾਵੇ । ਰੱਬ ਕਰੇ ਕਿ ਆਉਣ ਵਾਲਾ ਵਰ੍ਹਾ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਵੇ ਅਤੇ ਸਾਡੇ ਸਭ ਲਈ ਖੁਸ਼ੀਆਂ ਲੈ ਕੇ ਆਵੇ, ਆਮੀਨ !

http://sameydiawaaz.com/Lekh/Kanwaljit%20Kaur%20Dhillon%20(Taran%20Taaran)/Kanwaljit%20Kaur%20Dhillon%20-%2001.jpg

ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ, ਪੰਜਾਬ

   

ਹੋਰ ਲਿਖਤਾਂ ਪੜ੍ਹਣ ਲਈ ਹੇਠਾਂ ਕਲਿੱਕ ਕਰੋ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

http://sameydiawaaz.com/SDA%20-%20New%20Menu%20Bar/SDA%20-%2027.jpg

   
© 2001 - 2012 Samey Di Awaaz