ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190119
ਅੱਜ
ਇਸ ਮਹੀਨੇ
1109
19805

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.148.152
   

ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ

 

 

ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਉਰਫ਼ ਬਾਬਾ ਤੂਫ਼ਾਨ ਸਿੰਘ ਖ਼ਾਲਸਾ ਦਾ ਜਨਮ ਸ੍ਰੀ ਹਰਿਗੋਬਿੰਦਪੁਰ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਚੀਮਾ ਖੁੱਡੀ ਵਿਖੇ ਸਧਾਰਨ ਜਿਮੀਂਦਾਰ ਪਿਤਾ ਸ੍ਰ: ਮਹਿੰਦਰ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ 1970 ਵਿਚ ਹੋਇਆ। ਭਾਈ ਸਾਹਿਬ ਜੀ ਪੰਜ ਭੈਣਾਂ ਦੇ ਇਕਲੌਤੇ ਭਰਾ ਸਨ। ਆਪ ਜੀ ਮੁੱਢਲੀ ਵਿਦਿਆ ਪਿੰਡ ਚੀਮਾ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਤੇ ਅਗਲੀ ਪੜਾਈ ਸਰਕਾਰੀ ਹਾਈ ਸਕੂਲ ਸ੍ਰੀ ਹਰਿਗੋਬਿੰਦਪੁਰ ਤੋਂ ਕੀਤੀ।

ਭਾਈ ਜੁਗਰਾਜ ਸਿੰਘ ਤੂਫ਼ਾਨ 1987 ਵਿਚ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁੱਖ ਜਰਨੈਲ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਦੇ ਸੰਪਰਕ ਵਿਚ ਆਏ । ਭਾਈ ਜੁਗਰਾਜ ਸਿੰਘ 1987 ਵਿਚ ਹੁਸ਼ਿਆਰਪੁਰ ਜੇਲ ਵਿਚੋਂ ਫ਼ਰਾਰ ਹੋਏ ਅਤੇ ਉਨੀਂ ਦਿਨੀਂ ਸਰਗਰਮ ਜੱਥੇਬੰਦੀ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਜਨਰਲ ਅਵਤਾਰ ਸਿੰਘ ਬ੍ਰਹਮਾ ਦੇ ਸਾਥੀ ਬਣ ਗਏ ਅਤੇ ਖਾੜਕੂ ਸੰਘਰਸ਼ ਵਿਚ ਅਜਿਹੇ ਬਹਾਦਰੀ ਭਰੇ ਦਲੇਰਾਨਾ ਕਾਰਨਾਮੇ ਕੀਤੇ, ਜਿਨਾਂ ਸਦਕਾ ਭਾਈ ਅਵਤਾਰ ਸਿੰਘ ਬ੍ਰਹਮਾਂ ਨੇ ਭਾਈ ਸਾਹਿਬ ਨੂੰ ਬਾਬਾ ਤੂਫ਼ਾਨ ਸਿੰਘ ਖ਼ਾਲਸਾ ਦੇ ਉਪ-ਨਾਮ ਨਾਲ ਸਨਮਾਨ ਦਿੱਤਾ। ਜਨਰਲ ਬ੍ਰਹਮਾ ਦੀ ਸ਼ਹੀਦੀ ਤੋਂ ਬਾਅਦ ਵੀ ਆਪ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨਾਲ ਡਿਪਟੀ ਚੀਫ਼ ਰਹੇ। ਭਾਈ ਬ੍ਰਹਮਾ ਦੇ ਪਦ-ਚਿੰਨਾਂ ’ਤੇ ਚਲਦਿਆਂ ਹੋਇਆਂ ਭਾਈ ਸਾਹਿਬ ਜੀ ਨੇ ਸਿੱਖ ਸੰਘਰਸ਼ ਨੂੰ ਬੜੀ ਮਜਬੂਤੀ ਨਾਲ ਅੱਗੇ ਤੋਰਿਆ।

ਭਾਈ ਜੁਗਰਾਜ ਸਿੰਘ ਤੂਫ਼ਾਨ ਦੇ ਅਰਥ ਲੋਕਾਂ ਲਈ ਹੋਰ ਤੇ ਹਿੰਦੋਸਤਾਨ ਦੀ ਹਕੂਮਤ ਲਈ ਵੱਖੋ-ਵੱਖਰੇ ਹਨ। ਭਾਈ ਜੁਗਰਾਜ ਸਿੰਘ ਤੂਫ਼ਾਨ ਲੋਕਾਈ ਦਾ ਮੱਦਦਗ਼ਾਰ, ਨਿਹੱਥੇ ਮਜ਼ਲੂਮਾਂ ਲਈ ਸੁਰੱਖਿਆ ਦੀ ਢਾਲ ਬਣਿਆ। ਕੌਮ ਦੇ ਗ਼ੱਦਾਰਾਂ ਤੇ ਅੱਤਿਆਚਾਰੀ ਹਾਕਮਾਂ ਲਈ ਭੈਅ ਦਾ ਤੂਫ਼ਾਨ ਬਣ ਕੇ ਵਿਚਰਿਆ। ਸਿੱਖ ਪਰਿਵਾਰਾਂ ਤੋਂ ਜਬਰੀ ਫ਼ਿਰੌਤੀਆਂ ਲੈਣ ਵਾਲੇ ਅਤੇ ਸਿੱਖੀ ਭੇਸ ਵਿਚ ਵਿਚਰਦੇ ਸਰਕਾਰੀ ਤੇ ਗ਼ੈਰ-ਸਰਕਾਰੀ ਟੋਲਿਆਂ ਵਿਰੁੱਧ ਸਖ਼ਤ ਸਟੈਂਡ ਲਿਆ। ਬੇਗ਼ੁਨਾਹਾਂ ਦੇ ਕਤਲਾਂ ਤੇ ਪਿੰਡਾਂ ਵਿਚੋਂ ਹਿੰਦੂਆਂ ਦੀ ਹਿਜਰਤ ਰੋਕਣ ਵਿਚ ਭਾਈ ਸਾਹਿਬ ਨੇ ਅਹਿਮ ਰੋਲ ਅਦਾ ਕੀਤਾ। ਇਸ ਤਰਾਂ ਭਾਈ ਜੁਗਰਾਜ ਸਿੰਘ ਤੂਫ਼ਾਨ ਲੋਕਾਂ ਦਾ ਨਾਇਕ ਬਣ ਗਿਆ। ਹੁਣ ਭਾਈ ਜੁਗਰਾਜ ਸਿੰਘ ਤੂਫ਼ਾਨ ਸਿਰਫ ਚੀਮਾ ਖੁੱਡੀ ਦਾ ਨਹੀਂ, ਬਲਕਿ ਲੋਕਾਂ ਦੇ ਦਿਲਾਂ ਦੀ ਧੜਕਣ, ਲੋਕਾਂ ਦਾ ਤੂਫ਼ਾਨ ਸੀ, ਜੋ ਜ਼ੁਲਮ ਦੇ ਪਹਾੜਾਂ ਨੂੰ ਰੋੜਕੇ ਲੈ ਜਾਂਦਾ ਅਤੇ ਮਜ਼ਲੂਮਾਂ ਦੀ ਹਥਿਆਰਬੰਦ ਗ਼ੈਰ-ਸਰਕਾਰੀ ਤੇ ਸਰਕਾਰੀ ਟੋਲਿਆਂ ਤੋਂ ਢਾਲ ਬਣ ਕੇ ਰੱਖਿਆ ਕਰ ਰਿਹਾ ਸੀ। ਦੂਜੇ ਪਾਸੇ ਸਰਕਾਰ ਦੀਆਂ ਨਜ਼ਰਾਂ ਵਿਚ ਉਹ ਇੱਕ ਬਾਗੀ ਸੀ ਅਤੇ ਹਿੰਦੋਸਤਾਨੀ ਸਰਕਾਰ ਦੀਆਂ ਹਥਿਆਰਬੰਦ ਫ਼ੋਰਸਾਂ ਉਸ ਦੀ ਭਾਲ ਵਿਚ ਚੱਪਾ-ਚੱਪਾ ਛਾਣ ਰਹੀਆਂ ਸਨ ਪਰ ਉਨਾਂ ਦੇ ਹੱਥ ਨਿਰਾਸ਼ਾ ਹੀ ਲੱਗ ਰਹੀ ਸੀ।

ਭਾਈ ਜੁਗਰਾਜ ਸਿੰਘ ਦੀ ਅਗਵਾਈ ਹੇਠ ਪੂਰੇ ਪੰਜਾਬ ਅੰਦਰ ਉਸ ਦੇ ਖਾੜਕੂ ਸਾਥੀਆਂ ਨੇ ਸੁਰੱਖਿਆ ਫ਼ੋਰਸਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਸੀ। ਭਾਈ ਜੁਗਰਾਜ ਸਿੰਘ ਤੂਫ਼ਾਨ ਤੇ ਸਾਥੀ ਸਿੰਘਾਂ ਨੇ ਸੁਰੱਖਿਆ ਫ਼ੋਰਸਾਂ ਦੀਆਂ ਗੱਡੀਆਂ ਉ¤ਤੇ ਗੁਰੀਲਾ ਹਮਲੇ ਜਾਰੀ ਰੱਖੇ ਹੋਏ ਸਨ। ਪੁਲਿਸ ਜ਼ਿਲਾ ਬਟਾਲਾ ਦੇ ਐਸ.ਐਸ.ਪੀ. ਗੋਬਿੰਦ ਰਾਮ ਜ਼ਿਲਾ ਗੁਰਦਾਸਪੁਰ ਦੀਆਂ ਪੰਚਾਇਤਾਂ ਨੂੰ ਸੱਥਾਂ ਵਿਚ ¦ਮਿਆਂ ਪਾ-ਪਾ ਕੇ ਪਟਿਆਂ ਨਾਲ ਕੁਟਵਾ ਰਿਹਾ ਸੀ ਕਿ ਤੁਸੀ ਜੁਗਰਾਜ ਸਿੰਘ ਨੂੰ ਨਹੀ ਫੜਾਉਂਦੇ। ਗੋਬਿੰਦ ਰਾਮ ਜਿਉਂ-ਜਿਉਂ ਲੋਕਾਂ ’ਤੇ ਜ਼ੁਲਮ ਦਾ ਕੁਹਾੜਾ ਚਲਾ ਰਿਹਾ ਸੀ, ਲੋਕ ਭਾਈ ਜੁਗਰਾਜ ਸਿੰਘ ਤੂਫ਼ਾਨ ਦੇ ਹਮਦਰਦ ਹੁੰਦੇ ਗਏ। ਗੋਬਿੰਦ ਰਾਮ ਹਕੂਮਤ ਦੇ ਨਸ਼ੇ ਵਿਚ ਪੰਚਾਇਤਾਂ ਨੂੰ ਕੁੱਟਦਾ ਹੋਇਆ ਅਕਸਰ ਹੀ ਇਹ ਕਿਹਾ ਕਰਦਾ ਸੀ, ‘‘ ਪਿੰਡ ਵਾਲਿਓ! ਤੁਸੀਂ ਜੁਗਰਾਜ ਨੂ ਆਪਣੇ ਘਰਾਂ ਵਿਚ ਲੁਕਾਉਂਦੇ ਹੋ ਤੇ ਆਪਣੀਆਂ …………… ਹੋ। ਤੁਸੀਂ (ਸ੍ਰੀ ਗੁਰੂ) ਗੋਬਿੰਦ ਸਿੰਘ (ਜੀ) ਦਾ ਨਾਮ ਸੁਣਿਆ ਹੈ, ਹੁਣ ਤੁਸੀਂ ਉਸ ਨੂੰ ਭੁੱਲ ਜਾਵੋਗੇ, ਬੱਸ ਗੋਬਿੰਦ ਰਾਮ ਨੂੰ ਹੀ ਯਾਦ ਰੱਖੋਗੇ।’’ ਗੋਬਿੰਦ ਰਾਮ ਨੇ ਐਲਾਨ ਕੀਤਾ ਹੋਇਆ ਸੀ ਕਿ ਮੈਂ ਜੁਗਰਾਜ ਨੂੰ ਛੱਡਣਾ ਨਹੀਂ, ਜੇ ਬਚ ਵੀ ਗਿਆ ਤਾਂ ਉਸ ਨੂੰ ਆਪਣੇ ਇਲਾਕੇ ਵਿਚ ਨਹੀਂ ਰਹਿਣ ਦੇਵਾਂਗਾ। ਹਕੂਮਤ ਦੇ ਨਸ਼ੇ ਵਿਚ ਹਰਨਾਖਸ਼ ਬਣੇ ਗੋਬਿੰਦ ਰਾਮ ਨੂੰ ਮੌਤ ਤੇ ਰੱਬ ਦੋਵੇਂ ਭੁੱਲ ਗਏ ਸਨ। ਗੋਬਿੰਦ ਰਾਮ ਨੇ ਪੰਥਕ ਕਮੇਟੀ ਮੈਂਬਰ ਭਾਈ ਮਹਿਲ ਸਿੰਘ ਜੀ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਅਤੇ ਭਾਈ ਕੁਲਵੰਤ ਸਿੰਘ ਜੀ ਦੀ ਸਿੰਘਣੀ ਬੀਬੀ ਗੁਰਦੇਵ ਕੌਰ ਨੂੰ ਚੁੱਕ ਕੇ ਅੰਨਾ ਤਸ਼ੱਦਦ ਕੀਤਾ। ਗੋਬਿੰਦ ਰਾਮ ਦੇ ਜ਼ੁਲਮਾਂ ਦਾ ਜਵਾਬ ਦਿੰਦਿਆਂ ਖਾੜਕੂਆਂ ਨੇ ਗੋਬਿੰਦ ਰਾਮ ਦਾ ਮੁੰਡਾ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਗੋਬਿੰਦ ਰਾਮ ਨੂੰ ਵੀ ਆਪਣੇ ਹਸ਼ਰ ਲਈ ਤਿਆਰ ਰਹਿਣ Ñਲਈ ਕਿਹਾ। ਜਿਸ ਤੋਂ ਬਾਅਦ ਗੋਬਿੰਦ ਰਾਮ ਨੇ ਆਪਣੇ ਜ਼ੁਲਮਾਂ ਦੀ ਧਾਰ ਹੋਰ ਤਿੱਖੀ ਕਰ ਦਿੱਤੀ। ਗੋਬਿੰਦ ਰਾਮ ਦੇ ਜ਼ੁਲਮਾਂ ਤੋਂ ਤੰਗ ਆ ਕੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਦੇ ਗਵਰਨਰ ਨੂੰ ਅਸਤੀਫ਼ੇ ਦੇ ਦਿੱਤੇ। ਪੰਜਾਬ ਸਰਕਾਰ ਨੇ ਲੋਕਾਂ ਦੇ ਰੋਹ ਨੂੰ ਵੇਖਦਿਆਂ ਗੋਬਿੰਦ ਰਾਮ ਦਾ ਜ¦ਧਰ ਪੀ.ਏ.ਪੀ. ਹੈ¤ਡ-ਕੁਆਟਰ ਤਬਾਦਲਾ ਕਰ ਦਿੱਤਾ। ਜਿੱਥੇ ਖਾੜਕੂ ਯੋਧੇ ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਅਗਵਾਈ ਹੇਠ ਸਿੰਘਾਂ ਨੇ ਅਤਿ ਸੁਰੱਖਿਆ ਵਾਲੇ ਪੰਜਾਬ ਪੁਲਿਸ ਦੇ ਪੀ.ਏ.ਪੀ. ਹੈ¤ਡ-ਕੁਆਟਰ ਵਿਚ ਉਸ ਦੇ ਦਫ਼ਤਰ ਅੰਦਰ ਬੰਬ ਨਾਲ ਉਸ ਦੇ ਚੀਥੜੇ ਉਡਾ ਦਿੱਤੇ ਤੇ ਅੰਤਮ ਰਸਮਾਂ ਲਈ ਉਸ ਦੀ ਮਿੱਟੀ ਵੀ ਨਾ ਰਹੀ।

ਹੁਣ ਤਾਂ ਪੁਲਿਸ ਵਾਲੇ ਇਸ ਖਾੜਕੂ ਯੋਧੇ ਨੂੰ ਖ਼ਤਮ ਕਰਨ ਲਈ ਪੱਬਾਂ-ਭਾਰ ਹੋ ਗਏ। ਆਪਣੇ ਪੁਲਸੀਏ (ਟਾਊਟ) ਹਥਿਆਰਾਂ ਸਮੇਤ ਭਗੌੜੇ ਕਰਾ ਕੇ ਤੂਫ਼ਾਨ ਦੀਆਂ ਖਾੜਕੂ ਸਫ਼ਾਂ ਵਿਚ ਰਲਾ ਦਿੱਤੇ ਤਾਂ ਜੋ ਮੌਕਾ ਮਿਲਣ ’ਤੇ ਭਾਈ ਜੁਗਰਾਜ ਸਿੰਘ ਨੂੰ ਖ਼ਤਮ ਕੀਤਾ ਜਾ ਸਕੇ ਕਿਉਂਕਿ ਸਿੱਧੇ ਹੱਥੀਂ ਭਾਈ ਜੁਗਰਾਜ ਸਿੰਘ ਨੂੰ ਗ੍ਰਿਫ਼ਤਾਰ ਕਰਨਾ ਪੁਲਿਸ ਪ੍ਰਸ਼ਾਸਨ ਅਤੇ ਸੁਰੱਖਿਆਂ ਫ਼ੋਰਸਾਂ ਦੇ ਵੱਸ ਤੋਂ ਬਾਹਰ ਦੀ ਗੱਲ ਸੀ। ਭਾਈ ਜੁਗਰਾਜ ਸਿੰਘ ਤੂਫ਼ਾਨ ਅਖ਼ਬਾਰੀ ਬਿਆਨਾਂ ਤੱਕ ਸੀਮਤ ਰਹਿਣ ਨੂੰ ਸਿੱਖ ਸੰਘਰਸ਼ ਨਾਲ ਗ਼ੱਦਾਰੀ ਸਮਝਦਾ ਸੀ।

ਭਾਈ ਜੁਗਰਾਜ ਸਿੰਘ ਤੂਫ਼ਾਨ ਦੀਆਂ ਠਾਹਰਾਂ ’ਤੇ ਕੁਝ ਦਿਨਾਂ ਤੋਂ ਛਾਪੇ ਮਾਰੇ ਜਾ ਰਹੇ ਸਨ। ਸਾਥੀ ਸਿੰਘਾਂ ਤੇ ਲੋਕਾਂ ਨੇ ਭਾਈ ਸਾਹਿਬ ਨੂੰ ਕਿਹਾ ਕਿ ਤੁਸੀਂ ਕੁਝ ਚਿਰ ਲਈ ਇਸ ਇਲਾਕੇ ਤੋਂ ਪਾਸੇ ਹੋ ਜਾਵੋ, ਤਾਂ ਜੋ ਇਹ ਵੇਲਾ ¦ਘ ਜਾਵੇ। ਤਾਂ ਬਾਬਾ ਜੁਗਰਾਜ ਸਿੰਘ ਦਾ ਕਹਿਣਾ ਸੀ ਕਿ ਮਨੁੱਖ ਤੋਂ ਪਾਸੇ ਹੋ ਕੇ ਵੇਲਾ ¦ਘਾਇਆ ਜਾ ਸਕਦਾ ਹੈ ਪਰ ਬੰਦਾ ਭੱਜ ਕੇ ਮੌਤ ਤੋ ਨਹੀਂ ਬਚ ਸਕਦਾ। ਭਾਵੇਂ ਜਿੱਥੇ ਮਰਜ਼ੀ ਚਲੇ ਜਾਈਏ, ਮੌਤ ਅਟੱਲ ਹੈ। ਸਵਾਸਾਂ ਦੀ ਪੂੰਜੀ ਖ਼ਤਮ ਹੋਣ ’ਤੇ ਇਹ ਆ ਕੇ ਹੀ ਰਹਿਣੀ ਹੈ। ਇਸ ਲਈ ਮੈਂ ਜਿਉਂਦਾ ਹਾਂ ਤਾਂ ਆਪਣੇ ਲੋਕਾਂ ਵਿਚ ਰਹਿ ਕੇ ਹੀ ਜੀਵਾਂਗਾ ਅਤੇ ਆਪਣੇ ਲੋਕਾਂ ਵਿਚ ਰਹਿ ਕੇ ਹੀ ਮਰਾਂਗਾ। ਸ਼ਹੀਦੀ ਭਾਵੇਂ ਅੱਜ ਪ੍ਰਾਪਤ ਹੋ ਜਾਵੇ ਜਾਂ ਕੱਲ, ਏਸ ਗੱਲ ਦੀ ਕੋਈ ਚਿੰਤਾ ਨਹੀਂ। ਫ਼ਤਹਿ ਜਾਂ ਸ਼ਹਾਦਤ ਮੇਰਾ ਨਿਸ਼ਾਨਾ ਹੈ।

7 ਅਪ੍ਰੈਲ 1990 ਨੂੰ ਭਾਈ ਜੁਗਰਾਜ ਸਿੰਘ ਤੂਫ਼ਾਨ ਤੇ ਸਾਥੀ ਸਿੰਘਾਂ ਦਾ ਸਮਸਾ ਪਿੰਡ ਦੇ ਬਾਹਰ ਬੀ.ਐਸ.ਐਫ਼. ਅਤੇ ਪੰਜਾਬ ਪੁਲਿਸ ਨਾਲ ਮੁਕਾਬਲਾ ਹੋ ਗਿਆ, ਜਿਸ ਵਿਚੋਂ ਸਾਰੇ ਸਿੰਘ ਘੇਰਾ ਤੋੜ ਕੇ ਨਿਕਲਣ ਵਿਚ ਕਾਮਯਾਬ ਹੋ ਗਏ। ਤੜਕਸਾਰ ਹੀ 3:30 ਵਜੇ ਭਾਈ ਜੁਗਰਾਜ ਸਿੰਘ ਤੂਫ਼ਾਨ ਆਪਣੇ ਚਾਰ ਸਾਥੀਆਂ ਸਮੇਤ ਮਾੜੀ ਬੁੱਚੀਆਂ ਦੀ ਬਹਿਕ ’ਤੇ ਪਹੁੰਚੇ। ਭਾਈ ਸਾਹਿਬ ਨੂੰ ਉਸ ਦਿਨ ਬਹੁਤ ਤੇਜ਼ ਬੁਖ਼ਾਰ ਚੜਿਆ ਹੋਇਆ ਸੀ। ਭਾਈ ਸਾਹਿਬ ਜੀ ਨੇ ਘਰ ਵਾਲੇ ਪਰਿਵਾਰ ਨੂੰ ਕਿਹਾ ਕਿ ਭਾਊ! Ñਲੂਣ, ਚੌਲ ਤੇ ਦਹੀਂ ਚਾਹੀਦਾ ਹੈ ਕਿਉਂਕਿ ਮੈਂ ਬਿਮਾਰ ਹਾਂ, ਏਸ ਕਰਕੇ ਪ੍ਰਸ਼ਾਦਾ ਨਹੀਂ ਛਕਣਾ। ਘਰ ਵਾਲਿਆਂ ਨੇ ਦੂਜੇ ਸਿੰਘਾਂ ਨੂੰ ਚਾਹ ਪਿਆ ਦਿੱਤੀ ਅਤੇ ਭਾਈ ਸਾਹਿਬ ਨੂੰ ਲੂਣ ਵਾਲੇ ਚੌਲ ਦਹੀਂ ਨਾਲ ਛਕਾ ਦਿੱਤੇ। ਸਾਰੇ ਸਿੰਘ ਪ੍ਰਸ਼ਾਦਾ ਪਾਣੀ ਛਕ ਕੇ ਸੌਂ ਗਏ। ਦਿਨ ਚੜੇ ਜਦੋਂ ਉਸ ਘਰ ਵਾਲਿਆਂ ਦਾ ਜਵਾਈ ਮੋਟਰ ਸਾਈਕਲ ਤੇ ਘਰੋਂ ਬਾਹਰ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਬਹਿਕ ਨੂੰ ਪੰਜਾਬ ਪੁਲਿਸ ਤੇ ਬੀ.ਐਸ.ਐਫ਼. ਨੇ ਘੇਰਾ ਪਾਇਆ ਹੋਇਆ ਸੀ। ਉਸ ਨੇ ਵਾਪਸ ਮੁੜ ਕੇ ਭਾਈ ਜੁਗਰਾਜ ਸਿੰਘ ਤੂਫ਼ਾਨ ਤੇ ਬਾਕੀ ਦੇ ਸਿੰਘਾਂ ਨੂੰ ਇਸ ਬਾਰੇ ਸੁਚੇਤ ਕੀਤਾ। ਭਾਈ ਸਾਹਿਬ ਨੇ ਜਾਂਚ ਕਰਨ ਤੋ ਬਾਅਦ ਸਾਥੀ ਸਿੰਘਾਂ ਨੂੰ ਕਿਹਾ ਕਿ ਘੇਰਾ ਬਹੁਤ ਸਖ਼ਤ ਹੈ ਪਰ ਆਪਾਂ ਬਹਿਕ ਵਿਚੋਂ ਗੋਲੀ ਨਹੀਂ ਚਲਾਉਣੀ, ਨਹੀਂ ਤਾਂ ਇਹ ਪਰਿਵਾਰ ਬੇਦੋਸ਼ਾ ਮਾਰਿਆ ਜਾਵੇਗਾ। ਹਥਿਆਰ ਸੰਭਾਲੋ ਅਤੇ ਬਹਿਕ ਤੋਂ ਬਾਹਰ ਮੁਕਾਬਲਾ ਕਰਨ ਦੀ ਤਿਆਰੀ ਕਰੋ। ਭਾਈ ਜੁਗਰਾਜ ਸਿੰਘ ਤੇ ਸਾਥੀ ਸਿੰਘਾਂ ਨੇ ਗੁਰੂ-ਚਰਨਾਂ ਵਿਚ ਅਰਦਾਸ ਕੀਤੀ, ‘‘ਸੱਚੇ ਪਾਤਸ਼ਾਹ! ਇਹ ਦੇਹ ਤੇਰੀ ਅਮਾਨਤ ਹੈ, ਜਦੋਂ ਚਾਹੋ ਕੌਮ ਦੇ ਲੇਖੇ ਲਾ ਲਵੋ। ਮੈਦਾਨੇ ਜੰਗ ਵਿਚ ਸ਼ਹੀਦ ਕਰਵਾਇਉ, ਜਿਉਂਦੇ ਜੀਅ ਦੁਸ਼ਮਣ ਦੇ ਹੱਥ ਨਾ ਆਉਂਣ ਦੇਣਾ।’’

ਅਰਦਾਸ ਕਰ ਕੇ ਸਿੰਘਾਂ ਨੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਜੈਕਾਰਾ ਗਜਾਇਆ। ਭਾਈ ਜੁਗਰਾਜ ਸਿੰਘ, ਭਾਈ ਬਖ਼ਸ਼ੀਸ਼ ਸਿੰਘ ਤੇ ਤਿੰਨ ਹੋਰ ਸਾਥੀ ਸਿੰਘਾਂ ਨੇ ਆਪਣੇ ਹਥਿਆਰ ਉ¤ਚੇ ਉਤਾਂਹ ਸੁੱਟ ਕੇ ਤਿੰਨ ਵਾਰ ਬੋਚੇ ਅਤੇ ਸਾਰੇ ਸਿੰਘ ਬਹਿਕ ਤੋਂ ਬਾਹਰ ਨਿੱਕਲ ਪਏ। ਭਾਈ ਜੁਗਰਾਜ ਸਿੰਘ ਤੂਫ਼ਾਨ ਨੇ ਕਿਹਾ,‘‘ਪੁਲਿਸ ਵਾਲਿਓ! ਜੇ ਮੁਕਾਬਲਾ ਕਰਨਾ ਹੈ ਤਾਂ ਫੋਕਲ ਪੁਆਇੰਟ ਵੱਲ ਆ ਜਾਵੋ, ਇਥੇ ਬਹੁਤ ਬੇਦੋਸ਼ੀਆਂ ਜਾਨਾਂ ਜਾਂਦੀਆਂ ਰਹਿਣਗੀਆਂ।’’ ਭਾਈ ਜੁਗਰਾਜ ਸਿੰਘ ਜੀ ਨੂੰ ਆਪਣੇ ਹਥਿਆਰ ਏ.ਕੇ.94 ਰਾਈਫ਼ਲ ’ਤੇ ਬੜਾ ਭਰੋਸਾ ਸੀ, ਉਸ ਦੇ ਫ਼ਾਇਰ ਅੱਗੇ ਪੰਜਾਬ ਪੁਲਿਸ ਤੇ ਬੀ.ਐਸ.ਐਫ਼. ਦੇ ਜਵਾਨ ਪਾਸਾ ਵੱਟਣ ਵਿਚ ਹੀ ਭਲਾ ਸਮਝਦੇ ਸਨ। ਜਦੋਂ ਭਾਈ ਸਾਹਿਬ ਨੇ ਆਪਣੀ ਏ.ਕੇ.94 ਦਾ ਮੂੰਹ ਵੈਰੀਆਂ ਵੱਲ ਕੀਤਾ ਤਾਂ ਉਸ ਵਿਚੋਂ ਕੋਈ ਵੀ ਗੋਲੀ ਨਾ ਚੱਲੀ। ਭਾਈ ਸਾਹਿਬ ਜੀ ਨੇ ਜਦੋਂ ਹਥਿਆਰ ਨੂੰ ਚੰਗੀ ਤਰਾਂ ਵੇਖਿਆ ਤਾਂ ਉਸ ਵਿਚੋਂ ‘ਪਿੰਨ’ ਗਾਇਬ ਸੀ। ਦੁਸ਼ਮਣ ਚਾਲ ਚੱਲਣ ਵਿਚ ਸਫ਼ਲ ਹੋ ਗਿਆ ਸੀ। ਭਾਈ ਜੁਗਰਾਜ ਸਿੰਘ ਨੇ ਕਿਹਾ ਕਿ ਸਿੰਘੋ, ਨਿੱਖੜ ਕੇ ਮੋਰਚੇ ਮੱਲ ਲਵੋ ਤੇ ਜਿਸ ਸਿੰਘ ਤੋਂ ਘੇਰਾ ਤੋੜ ਕੇ ਨਿਕਲਿਆ ਜਾਂਦਾ ਹੈ, ਉਹ ਨਿਕਲ ਜਾਵੋ। ਹੋਮ ਗਾਰਡ ਵਾਲਾ ਗ਼ੱਦਾਰ ਨਿਕਲਿਆ ਹੈ, ਜਿਹੜਾ ਮੇਰੀ ਦਵਾਈ ਲੈਣ ਗਿਆ ਸੀ ਤੇ ਕਹਿੰਦਾ ਸੀ ਕਿ ਮੈਂ ਸ਼ਹਿਰੋਂ ਫ਼ਲ ਲੈ ਆਵਾਂਗਾ। ਉਹ ਮੁੜਿਆ ਨਹੀ, ਰਾਈਫ਼ਲ ਦੀ ਪਿੰਨ ਕੱਢਣ ਦੀ ਕਰਤੂਤ ਵੀ ਉਸੇ ਦੀ ਹੀ ਹੈ। ਸਿੰਘੋ ! ਘਬਰਾਉਣਾ ਨਹੀਂ, ਜਿਉਂਦੇ ਜੀਅ ਦੁਸ਼ਮਣ ਦੇ ਹੱਥ ਨਹੀ ਆਉਣਾ, ਦੁਸ਼ਮਣ ਨੂੰ ਲੋਹੇ ਦੇ ਚਣੇ ਚਬਾਉ ਤੇ ਜੂਝ ਕੇ ਸ਼ਹੀਦੀਆਂ ਪਾਉ। ਜੋ ਬਚ ਕੇ ਨਿਕਲ ਸਕਦਾ ਹੈ, ਉਹ ਨਿਕਲ ਜਾਵੇ।

ਘਰੋਂ ਨਿਕਲ ਕੇ ਬਾਬਾ ਜੁਗਰਾਜ ਸਿੰਘ ਤੇ ਬਾਕੀ ਸਿੰਘ ਕਮਾਦ ਤੇ ਖੇਤ ਵਿਚ ਦੀ ਹੋ ਤੁਰੇ। ਰਣਨੀਤੀ ਅਨੁਸਾਰ ਤਿੰਨ ਸਿੰਘ ਇੱਕ ਪਾਸੇ ਨੂੰ ਅਤੇ ਭਾਈ ਜੁਗਰਾਜ ਸਿੰਘ ਤੇ ਭਾਈ ਬਖ਼ਸ਼ੀਸ਼ ਸਿੰਘ ਇੱਕ ਪਾਸੇ ਵੱਲ ਨੂੰ ਹੋ ਤੁਰੇ। ਕਮਾਦ ਦੇ ਖੇਤ ਵਿਚ ਜਦੋਂ ਅੱਗੇ ਵਧੇ ਤਾਂ ਵੱਢੀ ਹੋਈ ਕਣਕ ਦੀਆਂ ਬੰਨੀਆਂ ਭਰੀਆਂ ਦੀਆਂ ਪੰਡਾਂ ਦੇ ਉਹਲੇ ਲੁਕੇ ਪੁਲਿਸ ਵਾਲਿਆਂ ਨੇ ਅੰਨਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇੱਕ ਗੋਲੀ ਭਾਈ ਜੁਗਰਾਜ ਸਿੰਘ ਜੀ ਦੀ ਲੱਤ ਵਿਚ ਵੱਜੀ, ਜਿਸ ਨਾਲ ਲੱਤ ਨਕਾਰਾ ਹੋ ਗਈ। ਪੁਲਿਸ ਵਾਲੇ ਘੇਰਾ ਤੰਗ ਕਰੀ ਆਉਂਦੇ ਸਨ। ਪੁਲਿਸ ਨੂੰ ਪਿੱਛੇ ਧੱਕਣ ਲਈ ਭਾਈ ਬਖ਼ਸ਼ੀਸ਼ ਸਿੰਘ ਜੀ ਨੇ ਪੁਲਿਸ ਵੱਲ ਹੱਥ-ਗੋਲੇ ਸੁੱਟੇ, ਜਿਸ ਨਾਲ ਪੁਲਿਸ ਵਾਲੇ ਅੱਗੇ ਵਧਣੋਂ ਰੁਕ ਗਏ। ਭਾਈ ਜੁਗਰਾਜ ਸਿੰਘ ਜੀ ਨੇ ਭਾਈ ਬਖ਼ਸ਼ੀਸ਼ ਸਿੰਘ ਜੀ ਨੂੰ ਕਿਹਾ,‘‘ਹੁਣ ਮੈਂ ਸ਼ਹੀਦ ਹੋਵਾਂਗਾ ਤੇ ਤੂੰ ਆਪਣਾ ਬਚਾਅ ਕਰ ਕੇ ਨਿਕਲ ਜਾਹ।’’ ਭਾਈ ਬਖ਼ਸ਼ੀਸ਼ ਸਿੰਘ ਜੀ ਨੇ ਕਿਹਾ,‘‘ ਬਾਬਾ ਜੀ! ’ਕੱਠੇ ਰਹੇ ਹਾਂ, ਹੁਣ ਵੀ ’ਕੱਠੇ ਹੀ ਰਹਾਂਗੇ, ਜੇ ਨਿਕਲੇ ਤਾਂ ਦੋਵੇਂ ਨਿਕਲਾਂਗੇ, ਨਹੀਂ ਤਾਂ ’ਕੱਠੇ ਹੀ ਸ਼ਹੀਦ ਹੋਵਾਂਗੇ। ਮੈਂ ਤੁਹਾਨੂੰ ਇਸ ਹਾਲਤ ਵਿਚ ਛੱਡ ਕੇ ਨਹੀਂ ਜਾ ਸਕਦਾ।’’

ਭਾਈ ਬਖ਼ਸ਼ੀਸ਼ ਸਿੰਘ ਜੀ ਨੇ ਭਾਈ ਜੁਗਰਾਜ ਸਿੰਘ ਜੀ ਨੂੰ ਆਪਣੇ ਮੋਢਿਆ ’ਤੇ ਚੁੱਕ ਕੇ ਸੜਕ ਤੱਕ ਲਿਆਂਦਾ। ਭਾਈ ਬਖ਼ਸ਼ੀਸ਼ ਸਿੰਘ ਜੀ ਨੇ ਇੱਕ ਟਰੈਕਟਰ ਸਵਾਰ ਤੋਂ ਟਰੈਕਟਰ ਲੈ ਕੇ ਭਾਈ ਜੁਗਰਾਜ ਸਿੰਘ ਨੂੰ ਸੀਟ ’ਤੇ ਬਿਠਾ ਕੇ ਟਰੈਕਟਰ ਭਜਾ ਲਿਆ। ਅੱਗੇ ਵੀ ਪੁਲਿਸ ਵੱਡੀ ਗਿਣਤੀ ਵਿਚ ਮੌਜੂਦ ਸੀ। ਤੇਜ ਰਫ਼ਤਾਰ ਟਰੈਕਟਰ ਮੋੜ ’ਤੇ ਜਾ ਕੇ ਰੂੜੀ ਵਿਚ ਫ਼ਸ ਗਿਆ। ਸੁਰੱਖਿਆਂ ਫ਼ੋਰਸਾਂ ਨੇ ਘੇਰਾ ਤੰਗ ਕਰ ਕੇ ਜ਼ਬਰਦਸਤ ਫ਼ਾਇਰਿੰਗ ਕੀਤੀ ਤੇ ਟਰੈਕਟਰ ’ਤੇ ਬਰਸਟ ਮਾਰਿਆ, ਜੋ ਭਾਈ ਜੁਗਰਾਜ ਸਿੰਘ ਜੀ ਦੇ ਲੱਗਾ ਤੇ ਉਹ ਟਰੈਕਟਰ ਦੇ ਸਟੇਅਰਿੰਗ ਤੇ ਹੀ ਸ਼ਹੀਦ ਹੋ ਗਏ। ਇਸ ਵੇਲੇ ਭਾਈ ਬਖ਼ਸ਼ੀਸ਼ ਸਿੰਘ ਵੀ ਗੋਲੀਆਂ ਲੱਗਣ ਨਾਲ ਫੱਟੜ ਹੋ ਗਏ ਸਨ ਤੇ ਉਨਾਂ ਦੀ ਬਾਂਹ ਨਕਾਰਾ ਹੋ ਗਈ ਸੀ, ਪਰ ਸੂਰਮੇ ਦਾ ਦਿਲ ਤੇ ਇਰਾਦਾ ਪੂਰੀ ਤਰਾਂ ਦ੍ਰਿੜ ਸੀ। ਮੁਕਾਬਲਾ ਕਰਨ ਲਈ ਉਹ ਟਰੈਕਟਰ ਤੋਂ ਉ¤ਤਰ ਕੇ ਦੌੜ ਕੇ ਸਾਹਮਣੇ ਮਕਾਨਾਂ ਦੇ ਪਿੱਛੇ ਖੇਤਾਂ ਵੱਲ ਚਲੇ ਗਏ ਅਤੇ ਪੁਲਿਸ ਤੇ ਬੀ.ਐਸ.ਐਫ਼. ਉ¤ਤੇ ਇੱਕ ਹੱਥ ਨਾਲ ਹੀ ਗੋਲੀਆਂ ਚਲਾਉਂਦੇ ਰਹੇ। ਸੁਰੱਖਿਆ ਫ਼ੋਰਸਾਂ ਦੀਆਂ ਹਜ਼ਾਰਾਂ ਗੋਲੀਆਂ ਭਾਈ ਬਖ਼ਸ਼ੀਸ਼ ਸਿੰਘ ਜੀ ਦੀ ਸੇਧ ਨੂੰ ਆ ਰਹੀਆਂ ਸਨ, ਜਿਸ ਨਾਲ ਬਹਾਦਰ ਯੋਧੇ ਦਾ ਸਰੀਰ ਛਲਣੀ-ਛਲਣੀ ਹੋ ਗਿਆ। ਇਉਂ ਦੋਵੇਂ ਸੂਰਮੇ ਇਕੱਠੇ ਸ਼ਹੀਦ ਹੋਣ ਦਾ ਪ੍ਰਣ ਪੂਰਾ ਕਰ ਗਏ। ਹਜ਼ਾਰਾਂ ਦੀ ਗਿਣਤੀ ਵਿਚ ਆਹਲਾ ਕਿਸਮ ਦੇ ਹਥਿਆਰਾਂ ਨਾਲ ਲੈ¤ਸ ਹਿੰਦੋਸਤਾਨੀ ਫ਼ੌਜਾਂ ਦਸ ਹਜ਼ਾਰ ਦੇ ਟਿੱਡੀ ਦਲ ਦੇ ਮੁਕਾਬਲੇ, ਆਖਰ ਦੋ ਸਿੰਘ, ਉਹ ਵੀ ਇੱਕ ਕੋਲ ਹਥਿਆਰ, ਕਿੰਨਾ ਚਿਰ ਅੜਦੇ? ਪਰ ਜਿਉਂਦੇ ਸਿੰਘਾਂ ਨੂੰ ਫੜਨਾ ਕਿਸੇ ਮਾਈ ਦੇ ਲਾਲ ਦੇ ਵੱਸ ਦਾ ਰੋਗ ਨਹੀਂ ਸੀ। ਸਿੰਘਾਂ ਦਾ ਨਿਸ਼ਾਨਾ ਫ਼ਤਹਿ ਜਾਂ ਸ਼ਹਾਦਤ ਸੀ, ਉਹ ਪੂਰਾ ਕਰ ਗਏ।

ਕੇ.ਪੀ.ਐਸ. ਗਿੱਲ ਅਨੁਸਾਰ ਖਾੜਕੂ ਸਫ਼ਾਂ ਵਿਚ ਭਾਈ ਜੁਗਰਾਜ ਸਿੰਘ ਤੂਫ਼ਾਨ ਉਰਫ਼ ਤੂਫ਼ਾਨ ਸਿੰਘ ਖ਼ਾਲਸਾ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੋਂ ਦੂਜੇ ਨੰਬਰ ’ਤੇ ਸਨ। ਗਿੱਲ ਅਨੁਸਾਰ ਭਾਈ ਜੁਗਰਾਜ ਸਿੰਘ ਤੂਫ਼ਾਨ 30 ਬੀ.ਐਸ.ਐਫ਼., ਪੰਜਾਬ ਪੁਲਿਸ ਤੇ ਹੋਮ ਗਾਰਡ ਦੇ ਜਵਾਨਾਂ ਸਮੇਤ 150 ਤੋਂ ਵੱਧ ਕਤਲ ਕੇਸਾਂ ਵਿਚ ਪੁਲਿਸ ਨੂੰ ਲੋੜੀਂਦਾ ਸੀ।

ਲੋਕ ਆਪਣੇ ਹਰਮਨ ਪਿਆਰੇ ਭਾਈ ਜੁਗਰਾਜ ਸਿੰਘ ਤੂਫ਼ਾਨ ਤੇ ਭਾਈ ਬਖ਼ਸ਼ੀਸ਼ ਸਿੰਘ ਜੀ ਦੇ ਸ਼ਹੀਦੀ ਸਰੀਰ ਲੈਣ ਲਈ ਵਹੀਰਾਂ ਘੱਤ ਕੇ ਸ੍ਰੀ ਹਰਿਗੋਬਿੰਦਪੁਰ ਥਾਣੇ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪੰਜ ਹਜ਼ਾਰ ਤੋਂ ਵੱਧ ਸਿੱਖ ਬੀਬੀਆਂ ਨੇ ਥਾਣਾ ਸ੍ਰੀ ਹਰਿਗੋਬਿੰਦਪੁਰ ਦੇ ਅੱਗੇ ਪੁਲਿਸ ਦਾ ਪਿੱਟ-ਸਿਆਪਾ ਕਰਨਾ ਸ਼ੁਰੂ ਕਰ ਦਿੱਤਾ। ਲੋਕਾ ਦਾ ਹਜੂਮ ਟਰੈਕਟਰਾਂ ਟਰਾਲੀਆਂ ’ਤੇ ਸ੍ਰੀ ਹਰਿਗੋਬਿੰਦਪੁਰ ਵਿਚ ਇਕੱਠਾ ਹੋ ਗਿਆ। ਆਪਣੇ ਪਿਆਰੇ ਸ਼ਹੀਦਾਂ ਦੀਆਂ ਲਾਸ਼ਾਂ ਪੁਲਿਸ ਤੋਂ ਪ੍ਰਾਪਤ ਕਰਨ ਲਈ ਤੇ ਆਪਣੇ ਹੱਥੀਂ ਸਸਕਾਰ ਕਰਨ ਲਈ ਪਹਿਲੀ ਵਾਰ ਸਿੱਖ ਸੰਘਰਸ਼ ਵਿਚ ਲੋਕਾਂ ਦੇ ਦਿਲਾਂ ਅੰਦਰ ਹਕੂਮਤ ਵਿਰੁੱਧ ਰੋਹ ਦਾ ਤੂਫ਼ਾਨ ਆ ਗਿਆ। ਪੁਲਿਸ ਨੂੰ ਸ੍ਰੀ ਹਰਿਗੋਬਿੰਦਪੁਰ ਵਿਚ ਕਰਫ਼ਿਊ ਲਾਉਣਾ ਪਿਆ ਪਰ ਲੋਕ ਥਾਣੇ ਅੱਗੇ ਹੋਰ ਜੁੜ ਰਹੇ ਸਨ। ਚੰਡੀਗੜ ਤੋਂ ਲੈ ਕੇ ਦਿੱਲੀ ਤੱਕ ਹਕੂਮਤ ਚਿੰਤਤ ਸੀ ਕਿ ਇਸ ਖ਼ਾਲਿਸਤਾਨੀ ਖਾੜਕੂ ਦੀ ਲਾਸ਼ ਦੀ ਮੰਗ ਕਰ ਰਹੇ ਸਿੱਖਾਂ ਵਿਚ ਹਿੰਦੂ ਮਰਦ ਤੇ ਔਰਤਾਂ ਵੀ ਬਰਾਬਰ ਸ਼ਾਮਲ ਸਨ। ਇਹ ਖ਼ਾਲਿਸਤਾਨ ਦੇ ਸੰਘਰਸ਼ ਵਿਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਸੀ। ਆਖਰ ਲੋਕਾਂ ਦੇ ਰੋਹ ਦੇ ਤੂਫ਼ਾਨ ਅੱਗੇ ਪੁਲਿਸ ਨੂੰ ਝੁਕਣਾ ਪਿਆ ਤੇ ਸ਼ਹੀਦ ਬਾਬਾ ਜੁਗਰਾਜ ਸਿੰਘ ਤੂਫ਼ਾਨ ਤੇ ਬਾਬਾ ਬਖ਼ਸ਼ੀਸ਼ ਸਿੰਘ ਦੀਆਂ ਲਾਸ਼ਾਂ ਲੋਕਾਂ ਨੂੰ ਦੇਣੀਆਂ ਪਈਆਂ। ਇਸ ਤੋਂ ਬਾਅਦ ਜਲੂਸ ਦੀ ਸ਼ਕਲ ਵਿਚ ਦੋਵੇ ਸਿੰਘਾਂ ਦੀਆਂ ਸ਼ਹੀਦੀ ਦੇਹਾਂ ਨੂੰ ਥਾਣਾ ਅੰਮ੍ਰਿਤਸਰ ਕੋਤਵਾਲੀ ਤੋਂ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਲਿਜਾਇਆ ਗਿਆ। ਸਿੱਖਾਂ ਦੇ ਨਾਲ-ਨਾਲ ਹਜ਼ਾਰਾਂ ਹਿੰਦੂਆਂ ਨੇ ਸ਼ਹੀਦ ਬਾਬਾ ਜੁਗਰਾਜ ਸਿੰਘ ਤੂਫ਼ਾਨ ਤੇ ਸ਼ਹੀਦ ਭਾਈ ਬਖ਼ਸ਼ੀਸ਼ ਸਿੰਘ ਜੀ ਦੇ ਸਰੀਰਾਂ ਉ¤ਪਰ ਸ਼ਰਧਾ ਨਾਲ ਬਸਤਰ ਅਤੇ ਫੁੱਲਾਂ ਭੇਟ ਕੀਤੇ।

ਪਿੰਡ ਚੀਮਾ ਖੁੱਡੀ ਦੇ ਸ਼ਹੀਦੀ ਸਮਾਗਮ ਵਿਚ ਇੱਕ ਲੱਖ ਤੋਂ ਜ਼ਿਆਦਾ ਸਿੱਖ-ਹਿੰਦੂ ਮਰਦਾਂ-ਔਰਤਾਂ ਨੇ ਸਮੂਹ ਸਾਧ ਸੰਗਤ ਦੇ ਰੂਪ ਵਿਚ ਹਾਜ਼ਰ ਹੋ ਕੇ ਆਪਣੇ ਹਰਮਨ ਪਿਆਰੇ ਜੁਝਾਰੂ ਸ਼ਹੀਦ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸ਼ਹੀਦੀ ਸਮਾਗਮ ਦੌਰਾਨ ਸ੍ਰੀ ਹਰਿਗੋਬਿੰਦਪੁਰ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦਰਸ਼ਨ ਲਾਲ ਚੋਪੜਾ ਨੇ ਬਾਬਾ ਜੁਗਰਾਜ ਸਿੰਘ ਤੂਫਾਨ ਤੇ ਭਾਈ ਬਖ਼ਸ਼ੀਸ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਬਾਬਾ ਜੁਗਰਾਜ ਸਿੰਘ ਤੂਫ਼ਾਨ ਨੇ ਸਾਡੀ ਢਾਲ ਬਣ ਕੇ ਰੱਖਿਆ ਕੀਤੀ, ਅੱਜ ਅਸੀਂ ਇਸ ਸੂਰਮੇ ਦੇ ਬਾਝੋਂ ਆਪਣੇ-ਆਪ ਨੂੰ ਇਕੱਲੇ ਮਹਿਸੂਸ ਕਰ ਰਹੇ ਹਾਂ। ਬਾਬਾ ਜੁਗਰਾਜ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਉਸ ਦੇ ਨਕਸ਼ੇ ਕਦਮਾਂ ਉਪਰ ਚੱਲ ਕੇ ਉਸ ਦੇ ਅਧੂਰੇ ਕਾਜ ਨੂੰ ਪੂਰਾ ਕਰੀਏ।

ਸਰਬਜੀਤ ਸਿੰਘ ਘੁਮਾਣ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz