ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Jun 2017
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

003987969
ਅੱਜ
ਇਸ ਮਹੀਨੇ
1748
77700

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 164.132.162.159
   

ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦਡ਼ਾ

 

ਭਾਈ ਰਛਪਾਲ ਸਿੰਘ ਛੰਦਡ਼ਾ ਦਾ ਜਨਮ ਪਿਤਾ ਸ੍ਰ: ਰਣਜੀਤ ਸਿੰਘ ਜੀ ਦੇ ਘਰ ਮਾਤਾ ਗੁਰਮੇਜ ਕੌਰ ਜੀ ਦੀ ਕੁੱਖੋਂ 12 ਮਾਰਚ 1965 ਨੂੰ ਹੋਇਆ । ਭਾਈ ਸਾਹਿਬ ਜੀ ਨੇ ਮੁੱਢਲੀ ਪਡ਼ਾਈ ਪਿੰਡ ਛੰਦਡ਼ਾ ਦੇ ਸਕੂਲ ਤੋਂ ਹੀ ਕੀਤੀ ਤੇ ਉਸ ਤੋਂ ਬਾਅਦ ਬਾਰਵੀਂ ਤੱਕ ਦੀ ਪਡ਼ਾਈ ਚਿਲੌਨੀ ਤੋਂ ਕੀਤੀ ਇਸ ਤੋਂ ਬਾਅਦ ਉਹ ਖੇਤੀਬਾਡ਼ੀ ਕਰਨ ਲੱਗ ਪਏ ।

ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸ਼ੁਰੂ ਹੋਏ ਸਿੱਖ ਸੰਘਰਸ਼ ਵਿੱਚ ਭਾਈ ਰਛਪਾਲ ਸਿੰਘ ਛੰਦਡ਼ਾ ਵੀ ਹੋਰ ਅਣਖੀਲੇ ਗੱਭਰੂਆਂ ਵਾਂਗ ਅਛੋਪਲੇ ਜਿਹੇ ਹੀ ਇਸ ਕਾਫ਼ਲੇ ਵਿੱਚ ਜਾ ਰਲਿਆ । ਗੁਪਤ ਕਾਰਵਾਈਆਂ ਜਦੋਂ ਹੌਲੀ - ਹੌਲੀ ਜ਼ਾਹਰ ਹੋਣ ਲੱਗੀਆਂ ਤਾਂ 1986 ਵਿੱਚ ਭਾਈ ਸਾਹਿਬ ਜੀ ਨੇ ਘਰ ਛੱਡ ਦਿੱਤਾ ਤੇ ਮੁਡ਼ ਕਦੀ ਘਰ ਵਾਪਸ ਨਾ ਆਏ । ਪੰਜਾਬ ਪੁਲਿਸ ਦੀਆਂ ਜਾਬਰ ਧਾਡ਼ਾਂ ਨੇ ਉਸ ਦਿਨ ਤੋਂ ਹੀ ਉਸ ਦੇ ਘਰ ਦੇ ਵਿਹਡ਼ੇ ਨੂੰ ਲਿਤਾਡ਼ਨਾ ਸ਼ੁਰੂ ਕਰ ਦਿੱਤਾ ਸੀ । ਅੱਧੇ ਘਰ ਤਾਂ ਗੱਭਰੂ ਪੁੱਤਾਂ ਦੇ ਘਰੋਂ ਨਿਕਲ ਜਾਣ ਨਾਲ ਹੀ ਉਜਡ਼ ਗਏ ਸਨ ਤੇ ਬਚੇ - ਖੁਚੇ ਪੁਲਿਸ ਉਜਾਡ਼ ਦਿੰਦੀ ਸੀ । ਭਾਈ ਛੰਦੜਾ ਦੇ ਪ੍ਰਵਾਰ ਨਾਲ ਵੀ ਇਹੀ ਭਾਣਾ ਵਰਤਿਆ । ਜਾਬਰ ਪੁਲਿਸ ਨੇ ਉਨਾਂ ਦੇ ਘਰ ਦਾ ਸਾਰਾ ਸਮਾਨ ਲੁੱਟ ਲਿਆ । ਘਰ ਦਾ ਸਾਰਾ ਸਮਾਨ ਲੁੱਟੇ - ਪੁੱਟੇ ਜਾਣ ਤੋਂ ਬਾਅਦ ਉਸ ਦੇ ਮਾਂ - ਪਿਉ ਲੁਕ - ਛਿਪਕੇ ਦਿਨ ਕੱਟਣ ਲੱਗੇ ।

ਭਾਈ ਰਛਪਾਲ ਸਿੰਘ ਛੰਦੜਾ ਦਾ ਅਨੰਦ ਕਾਰਜ ਬੀਬੀ ਚਰਨਜੀਤ ਕੌਰ, ਪਿੰਡ ਰਾਮਪੁਰਾ ਫੂਲ ਨਾਲ ਹੋਇਆ । ਭਾਈ ਸਾਹਿਬ ਜੀ ਦੀ ਸਿੰਘਣੀ ਬੀਬੀ ਚਰਨਜੀਤ ਕੌਰ ਵੀ ਆਪਣੇ ਸੂਰਮੇ ਪਤੀ ਨਾਲ ਸਿੱਖ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੀ ਰਹੀ । ਭਾਈ ਰਛਪਾਲ ਸਿੰਘ ਜੀ ਤੇ ਉਨਾਂ ਦੀ ਸਿੰਘਣੀ ਲੁਧਿਆਣੇ ਆ ਗਏ ਤੇ ਜੁਝਾਰੂ ਸਰਗਰਮੀਆਂ ਜਾਰੀ ਰੱਖੀਆਂ । ਇਲਾਕੇ ਵਿੱਚ ਇੱਕ ਗਾਥਾ ਪ੍ਰਸਿੱਧ ਹੈ ਕਿ ਬਦਨਾਮ ਇੰਸਪੈਕਟਰ ਸੰਤ ਕੁਮਾਰ ਨੇ ਛੰਦੜਾ ਪਿੰਡ ਦੇ ਵਾਸੀਆਂ ਨੂੰ ਦਬਕਾਉਂਦਿਆਂ ਇਹ ਫੜ੍ਹ ਵੀ ਮਾਰ ਦਿੱਤੀ ਕਿ ਮੈਂ ਰਛਪਾਲ ਸਿੰਘ ਨੂੰ ਇੱਕ ਹਫ਼ਤੇ ਵਿੱਚ ਜਿਉਂਦਾ ਫਡ਼ਕੇ ਵਿਖਾਊਂ । ਜਦੋਂ ਇਸ ਦਾ ਪਤਾ ਭਾਈ ਰਛਪਾਲ ਸਿੰਘ ਛੰਦਡ਼ਾ ਨੂੰ ਲੱਗਿਆ ਤਾਂ ਉਸ ਨੇ ਕੋਹਾਡ਼ੇ ਦੇ ਇੱਕ ਪੀ. ਸੀ. ਓ. ਤੋਂ ਸੰਤ ਕੁਮਾਰ ਨੂੰ ਫ਼ੋਨ ਕੀਤਾ, ‘ਮੈਂ ਤੈਨੂੰ ਇਸ ਥਾਂ ’ਤੇ ਉਡੀਕ ਰਿਹਾ ਹਾਂ, ਜਿੰਨੀ ਮਰਜ਼ੀ ਫ਼ੋਰਸ ਲੈ ਕੇ ਆ ਜਾ ਤੇ ਮੈਨੂੰ ਫਡ਼ ਲੈ.....।’ ਸੰਤ ਕੁਮਾਰ ਦੀ ਪੁਲਿਸ ਪਾਰਟੀ ਦੋ ਦਿਨ ਕੋਹਾਡ਼ੇ ਪਿੰਡ ਦੇ ਲਾਗਿਉਂ ਦੀ ਵੀ ਨਾ ਲੰਘੀ ਪਰ ਤੀਜੇ ਦਿਨ ਪੁਲਿਸ ਆ ਕੇ ਉਸ ਗ਼ਰੀਬ ਪੀ. ਸੀ. ਓ. ਵਾਲੇ ਨੂੰ ਚੁੱਕ ਕੇ ਲੈ ਗਈ । ਦੂਜੇ ਪਾਸੇ ਭਾਈ ਰਛਪਾਲ ਸਿੰਘ ਛੰਦਡ਼ਾ ਪੁਲਿਸ ਦੇ ਨਾਕਿਆਂ ਤੇ ਚੈਂਕਿੰਗਾਂ ਵਿਚੋਂ ਬੇਖ਼ੌਫ਼ ਲੰਘਕੇ ਆਪਣੀਆਂ ਸਰਗਮੀਆਂ ਨੂੰ ਜਾਰੀ ਰੱਖਦਾ ਰਿਹਾ ।

ਇਨਾਂ ਦਿਨਾਂ ਵਿੱਚ ਇੱਕ ਅਜੀਬ ਜਿਹੀ ਘਟਨਾ ਵਾਪਰੀ । ਭਾਈ ਛੰਦੜਾ ਦੇ ਪਿਤਾ ਜੀ ਕਟਾਣੇ ਪਿੰਡ ਵੱਲ ਜਾ ਰਹੇ ਸਨ ਕਿ ਰਾਹ ਵਿੱਚ ਭਾਈ ਛੰਦਡ਼ਾ ਤੇ ਉਸ ਦਾ ਇੱਕ ਸਾਥੀ ਜੀਪ ’ਤੇ ਜਾਂਦੇ ਦੋਰਾਹੇ ਕੋਲ ਮਿਲ ਪਏ । ਨਾਲ ਦੇ ਸਾਥੀ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਚਲੋ ਬਾਪੂ ਜੀ ਤੁਹਾਨੂੰ ਤੁਹਾਡਾ ਕਾਕਾ (ਪੋਤਰਾ) ਵਿਖਾ ਲਿਆਈਏ । ਕਿਉਂਕਿ ਕੁਝ ਦਿਨ ਪਹਿਲਾਂ ਹੀ ਭਾਈ ਛੰਦੜਾ ਦੇ ਘਰ ਭੁਝੰਗੀ ਪੈਦਾ ਹੋਇਆ ਸੀ । ਬਾਪੂ ਜੀ ਵੀ ਇਨਾਂ ਨਾਲ ਜੀਪ ਵਿੱਚ ਬੈਠ ਗਏ । ਧੌਲ ਮਾਜਰੀ ਪਿੰਡ ਤੋਂ ਵਾਪਸ ਆਉਂਦਿਆਂ ਇਨਾਂ ਨੇ ਦੂਰੋਂ ਵੇਖਿਆ ਕਿ ਨਹਿਰ ਦੇ ਪੁਲ ’ਤੇ ਬਡ਼ਾ ਵੱਡਾ ਨਾਕਾ ਲੱਗਾ ਹੋਇਆ ਸੀ । ਭਾਈ ਛੰਦੜਾ ਨੇ ਭਾਈ ਬਲਦੇਵ ਸਿੰਘ ਜੀ ਨੂੰ ਹਥਿਆਰ ਕੱਪਡ਼ੇ ਵਿੱਚ ਲਪੇਟਕੇ, ਜੀਪ ਤੋਂ ਹੇਠਾਂ ਉਤਾਰਕੇ ਇੱਕ ਘਰ ਵਿੱਚ ਵਾਡ਼ ਦਿੱਤਾ । ਜੀਪ ਵਾਪਸ ਮੋਡ਼ਨੀ ਸਿੱਧਾ ਸ਼ੱਕ ਦੇ ਘੇਰੇ ਵਿੱਚ ਆਉਂਣ ਵਾਲੀ ਗੱਲ ਸੀ । ਸੋ ਭਾਈ ਛੰਦਡ਼ਾ ਜੀਪ ਲੈ ਕੇ ਪੁਲ ਵੱਲ ਵਧਿਆ । ਹੁਣ ਉਹ ਖ਼ਾਲੀ ਹੱਥ ਸੀ ।

ਪੁਲਿਸ ਨੇ ਨਾਕੇ ’ਤੇ ਜੀਪ ਰੋਕ ਲਈ ਤੇ ਰਾਹ ਵਿੱਚ ਪਹਿਲਾਂ ਜੀਪ ਰੋਕਣ ਦਾ ਕਾਰਨ ਪੁੱਛਿਆ । ਭਾਈ ਛੰਦਡ਼ੇ ਨੇ ਇੱਕ ਨਾਂ ਲੈ ਕੇ ਕਿਹਾ ਕਿ ਅਸੀਂ ਉਸ ਦਾ ਘਰ ਭੁੱਲ ਆਏ ਹਾਂ । ਉਨਾਂ ਨੇ ਭਾਈ ਛੰਦੜਾ ਨੂੰ ਬਿਠਾ ਲਿਆ ਤੇ ਬਾਪੂ ਜੀ ਨੂੰ ਘਰ ਲੱਭਣ ਲਈ ਭੇਜ ਦਿੱਤਾ । ਬਾਪੂ ਜੀ ਨੇ ਕੁਝ ਸਮੇਂ ਬਾਅਦ ਵਾਪਸ ਆ ਕੇ ਕਿਹਾ ਕਿ ਘਰ ਨਹੀਂ ਲੱਭਾ । ਪੁਲਿਸ ਵਾਲਿਆਂ ਨੇ ਜੀਪ ਦੇ ਕਾਗਜ਼ ਦਿਖਾਉਣ ਲਈ ਕਿਹਾ ਪਰ ਉਸ ਦੇ ਕਾਗਜ਼ ਨਹੀਂ ਸਨ । ਜਿਸ ਕਾਰਨ ਪੁਲਿਸ ਨੇ ਇਨਾਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮਲੌਦ ਚੌਂਕੀ ਵਿੱਚ ਲਿਜਾਕੇ ਬੰਦ ਕਰ ਦਿੱਤਾ ।

ਹੁਣ ਤੱਕ ਭਾਈ ਛੰਦੜਾ ਨੂੰ ਕਿਸੇ ਪੁਲਿਸ ਵਾਲੇ ਨੇ ਪਛਾਣਿਆ ਨਹੀਂ ਸੀ ਪਰ ਕਿਸੇ ਵੇਲੇ ਵੀ ਕਿਸੇ ਐਸੇ ਅਫ਼ਸਰ ਦੇ ਆ ਪੁੱਜਣ ਦਾ ਡਰ ਸੀ, ਜੋ ਭਾਈ ਛੰਦਡ਼ੇ ਨੂੰ ਪਛਾਣ ਲੈਂਦਾ । ਭਾਈ ਸਾਹਿਬ ਨੇ ਇੱਕ ਸਕੀਮ ਸੋਚੀ । ਇਸ ਚੌਂਕੀ ਦੀ ਲੈਟਰੀਨ ਛੱਤ ਉਪਰ ਸੀ । ਭਾਈ ਛੰਦੜਾ ਨੇ ਲੈਟਰੀਨ ਜਾਣ ਦੀ ਇੱਛਾ ਪ੍ਰਗਟ ਕੀਤੀ । ਪੁਲਿਸ ਵਾਲੇ ਹੁਣ ਤੱਕ ਉਸਨੂੰ ਆਮ ਆਦਮੀ ਹੀ ਸਮਝ ਰਹੇ ਸਨ, ਜਿਸ ਕਾਰਨ ਉਨਾਂ ਇਜਾਜ਼ਤ ਦੇ ਦਿੱਤੀ । ਛੱਤ ’ਤੇ ਚਡ਼ਕੇ ਭਾਈ ਛੰਦਡ਼ਾ ਨੇ ਚੌਂਕੀ ਦੇ ਪਿਛਵਾਡ਼ੇ ਛਾਲ ਮਾਰੀ ਤੇ ਪਲਾਂ ਵਿੱਚ ਹੀ ਹਰਨ ਹੋ ਗਿਆ ।

ਹੁਣ ਪੁਲਿਸ ਵਾਲਿਆਂ ਨੂੰ ਕੁਝ ਸ਼ੱਕ ਹੋਇਆ ਤੇ ਭਾਈ ਛੰਦੜਾ ਦੇ ਪਿਤਾ ਜੀ ਤੋਂ ਸਖ਼ਤੀ ਨਾਲ ਪੁੱਛ - ਗਿੱਛ ਸ਼ੁਰੂ ਕਰ ਦਿੱਤੀ । ਇਤਨੇ ਨੂੰ ਇੱਕ ਅਫ਼ਸਰ ਆਇਆ ਜਿਸ ਨੇ ਭਾਈ ਛੰਦੜਾ ਦੇ ਪਿਤਾ ਜੀ ਨੂੰ ਪਛਾਣ ਲਿਆ । ਜਦੋਂ ਉਸ ਨੇ ਜਾਬਰਾਨਾ ਢੰਗ ਵਰਤਕੇ ਭਾਈ ਸਾਹਿਬ ਜੀ ਦੇ ਪਿਤਾ ਜੀ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਭੱਜਣ ਵਾਲਾ ਨੌਜਵਾਨ ਕੌਣ ਸੀ । ਤਸ਼ੱਦਦ ਹੱਦੋਂ ਵਧਦਾ ਵੇਖਕੇ ਭਾਈ ਛੰਦਡ਼ਾ ਦੇ ਪਿਤਾ ਜੀ ਨੇ ਇਹ ਕਹਿਕੇ ਸਭ ਨੂੰ ਹੈਰਾਨ ਕਰ ਦਿੱਤਾ, ‘ਉਹ ਤੁਹਾਡਾ ਪਿਉ ਛੰਦਡ਼ਾ ਸੀ ਤੇ ਮੈਂ ਉਹਦਾ ਪਿਉ ਹਾਂ ।’ਜਦੋਂ ਪੁਲਿਸ ਅਫ਼ਸਰਾਂ ਨੂੰ ਪਤਾ ਲੱਗਿਆ ਕਿ ਭਾਈ ਰਛਪਾਲ ਸਿੰਘ ਛੰਦਡ਼ਾ ਇੱਕ ਵਾਰ ਫਿਰ ਪੁਲਿਸ ਤੇ ਹੱਥ ਆ ਕੇ ਵੀ ਬਚ ਨਿਕਲਿਆ ਹੈ ਤਾਂ ਉਹ ਬਡ਼ੇ ਗੁੱਸੇ ਵਿੱਚ ਆ ਗਏ । ਇਸ ਝੁੰਜਲਾਹਟ ਤੇ ਕ੍ਰੋਧ ਵਿੱਚ ਹੀ ਉਨਾਂ ਨੇ ਭਾਈ ਛੰਦੜਾ ਦੇ ਪਿਤਾ ਜੀ ਨੂੰ ਪਹਿਲਾਂ ਥਾਣਾ ਡੇਹਲੋਂ ਤੇ ਫਿਰ ਸੀ. ਆਈ. ਏ. ਸਟਾਫ਼ ਵਿੱਚ ਖ਼ੌਫ਼ਨਾਕ ਤਸੀਹੇ ਦੇ ਕੇ ਕਤਲ ਕਰ ਦਿੱਤਾ ਅਤੇ ਉਨਾਂ ਦੀ ਲਾਸ਼ ਨੂੰ ਅਣਪਛਾਤੀ ਕਹਿਕੇ ਅਣਪਛਾਤੇ ਵਿਅਕਤੀਆਂ ਵਲੋਂ ਕੀਤਾ ਕਤਲ ਦਰਸਾ ਦਿੱਤਾ ।

ਇਸ ਤੋਂ ਬਾਅਦ ਵੀ ਭਾਈ ਰਛਪਾਲ ਸਿੰਘ ਛੰਦਡ਼ਾ ਬੇਪਰਵਾਹ ਹੋ ਕੇ ਮਿਥੇ ਨਿਸ਼ਾਨੇ ’ਤੇ ਤੁਰਦਾ ਰਿਹਾ । ਉਸ ਸੂਰਮੇ ਨੇ ਆਪਣੇ ਹਿੱਸੇ ਆਉਂਦੀ ਜ਼ਮੀਨ ਗਹਿਣੇ ਪਾ ਕੇ ਵੀ ਪੈਸੇ ਸਿੱਖ ਸੰਘਰਸ਼ ਵਿੱਚ ਲਾ ਦਿੱਤੇ । ਪੁਲਿਸ ਦੇ ਨਵੇਂ ਤੋਂ ਨਵੇਂ ਹੱਥਕੰਡੇ ਤੇ ਜਬਰ - ਜ਼ੁਲਮ ਵੀ ਉਨਾਂ ਨੂੰ ਆਪਣੇ ਰਾਹ ਤੋਂ ਥਿਡ਼ਕਾ ਨਾ ਸਕੇ ।

ਇੱਕ ਟਾਊਟ ਦੀ ਸੂਹ ਦੇ ਆਧਾਰ ’ਤੇ ਸੰਨ 1992 ਵਿੱਚ ਜਦੋਂ ਭਾਈ ਸਾਹਿਬ ਰਾਤ ਅੱਠ ਵਜੇ ਦੇ ਕਰੀਬ ਲੁਧਿਆਣੇ ਦੀ ਗਿੱਲ ਨਹਿਰ ਦੇ ਪੁਲ ਕੋਲੋਂ ਦੀ ਆਪਣੇ ਸਾਥੀ ਭਾਈ ਜਗਦੀਸ਼ ਸਿੰਘ ਨਾਲ ਸਾਈਕਲ ’ਤੇ ਜਾ ਰਹੇ ਸਨ ਤਾਂ ਪੁਲਿਸ ਨੇ ਪਿੱਛੋਂ ਜਿਪਸੀ ਲਿਆ ਕੇ ਵਿੱਚ ਮਾਰੀ । ਡਿੱਗਣ ਪਿਛੋਂ ਦੋਵੇਂ ਸੂਰਮੇ ਸੰਭਲਕੇ ਉਠੇ । ਚਾਰ - ਚੁਫੇਰਿਉਂ ਘਿਰੇ ਹੋਏ ਵੇਖਕੇ ਦੋਵਾਂ ਨੇ ਸਾਇਆਨਾਈਡ ਦੇ ਕੈਪਸੂਲ ਕੱਢਕੇ ਮੂੰਹ ਵਿੱਚ ਪਾਉਣ ਦੇ ਯਤਨ ਕੀਤੇ । ਭਾਈ ਜਗਦੀਸ਼ ਸਿੰਘ ਜੀ ਸਾਇਆਨਾਈਡ ਖਾਣ ਵਿੱਚ ਕਾਮਯਾਬ ਹੋ ਗਏ ਪਰ ਭਾਈ ਛੰਦੜਾ ਦਾ ਹੱਥ ਪੁਲਿਸ ਵਾਲਿਆਂ ਨੇ ਫਡ਼ਕੇ ਮੂੰਹ ਤੱਕ ਨਾ ਪੁੱਜਣ ਦਿੱਤਾ ਤੇ ਕਾਫੀ ਜੱਦੋ - ਜਹਿਦ ਤੋਂ ਬਾਅਦ ਭਾਈ ਛੰਦੜਾ ਨੂੰ ਜਿਉਂਦਾ ਗ੍ਰਿਫ਼ਤਾਰ ਕਰ ਲਿਆ ।

ਇਸ ਤੋਂ ਬਾਅਦ ਪੁਲਿਸ ਨੇ ਆਪਣੀ ਵਹਿਸ਼ੀ ਖੇਡ ਖੇਡਣੀ ਆਰੰਭ ਕਰ ਦਿੱਤੀ । ਪੰਜਾਬ ਦੇ ਮੰਨੇ - ਪ੍ਰਮੰਨੇ ਬੁੱਚਡ਼ ਲੁਧਿਆਣੇ ਦੇ ਸੀ. ਆਈ. ਏ. ਸਟਾਫ਼ ਵਿੱਚ ਇਕੱਠੇ ਹੋ ਗਏ । ਉਨਾਂ ਨੂੰ ਇਹ ਵਹਿਮ ਸੀ ਕਿ ਉਹ ਭਾਈ ਛੰਦੜਾ ਦੀ ਛਾਤੀ ਵਿਚੋਂ ਬਹੁਤ ਅਹਿਮ ਭੇਤ ਕਢਵਾ ਸਕਦੇ ਹਨ । ਤਾਕਤ ਤੇ ਸ਼ਰਾਬ ਨਾਲ ਰੱਜੇ ਪੁਲਿਸ ਦੇ ਮੰਨੇ - ਪ੍ਰਮੰਨੇ ਬੁਚਡ਼ ਅਤੇ ਜੱਲਾਦ ਆਪਣੇ ਸਾਰੇ ਵਹਿਸ਼ੀ ਢੰਗ ਤਰੀਕੇ ਵਰਤ - ਵਰਤਕੇ ਹਾਰ ਗਏ ਪਰ ਦਸਮੇਸ਼ ਪਿਤਾ ਦਾ ਇਹ ਲਾਲ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦਾ ਤੇ ਦੁਸ਼ਟਾਂ ਨੂੰ ਲਲਕਾਰੇ ਮਾਰਦਾ ਨਾ ਥੱਕਿਆ । ਪੁਲਿਸ ਅੰਦਰਲੇ ਕੁਝ ਸਿਪਾਹੀਆਂ ਰਾਹੀਂ ਬਾਹਰ ਨਿਕਲੀ ਇਹ ਗੱਲ ਬਡ਼ੀ ਪ੍ਰਸਿੱਧ ਹੋਈ ਸੀ ਕਿ ਭਾਈ ਛੰਦੜਾ ਨੇ ਵਹਿਸ਼ੀ ਪੁਲਿਸ ਅਫ਼ਸਰਾਂ ਨੂੰ ਲਲਕਾਰਦਿਆਂ ਇਹ ਚੈਲਿੰਜ ਕੀਤਾ ਸੀ ਕਿ ਇੱਕ ਨਹੀਂ 75 ਅਸਾਲਟਾਂ ਨੇ, ਤੇ ਹੈਂਨ ਵੀ ਲੁਧਿਆਣੇ ਵਿੱਚ, ਜੇ ਤੁਹਾਡੇ ਵਿੱਚ ਦਮ ਹੈ ਤਾਂ ਇੱਕ ਵੀ ਬਰਾਮਦ ਕਰਕੇ ਵਿਖਾਉ । ਇਸ ਤੋਂ ਬਾਅਦ ਕ੍ਰੋਧ ਤੇ ਸ਼ਰਾਬ ਵਿੱਚ ਅੰਨੇ ਹੋਏ ਬੁਚਡ਼ਾਂ ਨੇ ਭਾਈ ਸਾਹਿਬ ਜੀ ਨੂੰ ਵੀ ਦੂਜੇ ਸਿੰਘਾਂ ਦੀ ਤਰਾਂ ਸ਼ਹੀਦ ਕਰ ਦਿੱਤਾ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz