ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190119
ਅੱਜ
ਇਸ ਮਹੀਨੇ
1109
19805

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.148.152
   

ਦਸਮ ਪਿਤਾ ਪ੍ਰਵਾਰ ਦਾ ਨਿਸ਼ਕਾਮ ਸੇਵਕ

 

ਬਾਬਾ ਮੋਤੀ ਰਾਮ ਮਹਿਰਾ ਜੀ

 

ਬਾਬਾ ਮੋਤੀ ਰਾਮ ਮਹਿਰਾ ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕਰਦੇ ਹੋਏ ।

ਫਤਿਹਗੜ ਸਾਹਿਬ (ਗੁਰਪ੍ਰੀਤ ਮਹਿਕ) :- ਸਿੱਖ ਕੌਮ ਬੰਦ - ਬੰਦ ਕਟਵਾਉਣ ਵਾਲੇ, ਜਿਊਂਦੇ ਚਰਖੜੀਆਂ ਤੇ ਚੜ੍ਹਨ ਵਾਲੇ, ਤਨ ਆਰਿਆਂ ਨਾਲ ਚਿਰਾਉਣ ਵਾਲੇ, ਸਿਰਲੱਥੇ ਯੋਧਿਆਂ ਅਤੇ ਸਿਦਕੀ ਸਿੰਘ ਸਰਦਾਰਾਂ ਦੀ ਉਹ ਜੁਝਾਰੂ ਕੌਮ ਹੈ, ਜਿਸਨੇ ਨਾ ਤਾਂ ਮੁਗਲਾਂ ਦੀ ਈਨ ਮੰਨੀ, ਨਾ ਅੰਗਰੇਜ਼ਾਂ ਅੱਗੇ ਝੁਕੀ ਅਤੇ ਨਾ ਹੀ ਕੌਮ ਨੂੰ ਢਾਅ ਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਹੀ ਬਖਸ਼ਿਆ । ਸੁਨਿਆਰ ਦੀ ਭੱਠੀ ਵਿੱਚ ਤਪਕੇ ਤਿਆਰ ਹੋਏ ਚਮਕਦੇ ਸੋਨੇ ਦੀ ਲਿਸ਼ਕ ਵਰਗੇ ਇਹ ਕੌਮ ਦੇ ਮਹਾਨ ਸਿਦਕੀ ਜਰਨੈਲਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਕੁਰਬਾਨੀਆਂ ਦੇ ਹੜ੍ਹ ਵਹਾ ਦਿੱਤੇ । ਅਜਿਹੀ ਹੀ ਕੁੱਖ ਨੇ ਅਜਿਹਾ ਬਾਲ ਪੈਦਾ ਕੀਤਾ ਜੋ ਬਾਅਦ ਵਿੱਚ ਭਾਈ ਮੋਤੀ ਰਾਮ ਮਹਿਰਾ ਬਣਕੇ ਮਨੁੱਖਤਾ ਦੇ ਇਤਿਹਾਸ ਵਿੱਚ ਸਿੱਖ ਕੌਮ ਲਈ ਆਪਣਾ ਸਾਰਾ ਪ੍ਰਵਾਰ ਕੋਹਲੂ ਵਿੱਚ ਪਿੜਵਾ ਲਿਆ ਅਤੇ ਉਹ ਅਜਿਹਾ ਵਿਲੱਖਣ ਰੁਤਬਾ ਹਾਸਲ ਕਰ ਗਏ ਕਿ ਰਹਿੰਦੀ ਦੁਨੀਆਂ ਉਨ੍ਹਾਂ ਨੂੰ ਯਾਦ ਕਰਦੀ ਰਹੇਗੀ । ਭਾਈ ਮੋਤੀ ਰਾਮ ਮਹਿਰਾ ਸੇਵਾ ਸਮਰਪਣ, ਮਿਹਨਤ, ਨਿਸ਼ਠਾ ਅਤੇ ਸ਼ੀਤਲਤਾ ਦੀ ਅਜਿਹੀ ਹੀ ਮੂਰਤ ਸਨ ਜਦੋਂ ਸ੍ਰੀ ਫਤਹਿਗੜ੍ਹ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੀ ਗੱਲ ਚੱਲਦੀ ਹੈ ਤਾਂ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜ਼ਰੀ ਜੀ ਦਾ ਨਾਮ ਹਰ ਇਨਸਾਨ ਦੀ ਜੁਬਾਨ ਤੇ ਆਪ ਮੁਹਾਰੇ ਹੀ ਆ ਜਾਂਦਾ ਹੈ ਜਦੋਂ ਪੋਹ ਦੀ ਕੜਕਦੀ ਠੰਢ ਵਿੱਚ ਸਰਹਿੰਦ ਦੇ ਨਵਾਬ ਨੇ ਠੰਡੇ ਬੁਰਜ਼ ਵਿੱਚ ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਕੈਦ ਰੱਖਿਆ ਸੀ ਤਾਂ ਉਸ ਸਮੇਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਨੇ ਇਨ੍ਹਾਂ ਦੀ ਤਿੰਨ ਰਾਤਾਂ ਲਗਾਤਾਰ ਦੁੱਧ ਅਤੇ ਲੰਗਰ ਦੀ ਸੇਵਾ ਕੀਤੀ ਸੀ । ਬਾਬਾ ਮੋਤੀ ਰਾਮ ਜੀ ਮਹਿਰਾ (ਕਸ਼ਿਅਪ ਰਾਜਪੂਤ) ਬਰਾਦਰੀ ਨਾਲ ਸਬੰਧ ਰੱਖਦੇ ਸਨ । ਆਪ ਜੀ ਦਾ ਨਿੱਕੜਾ ਤੇ ਗਰੀਬੜਾ ਜਿਹਾ ਪ੍ਰਵਾਰ ਸੀ ਜਿਨ੍ਹਾਂ ਦੀ ਨਵਾਬ ਵਜ਼ੀਦ ਖਾਨ ਸੂਬਾ ਸਰਹਿੰਦ ਨੇ ਕੈਦੀਆਂ ਨੂੰ ਭੋਜਨ ਛੁਕਾਉਣ ਦੀ ਜਿੰਮੇਵਾਰੀ ਸੌਂਪੀ ਗਈ ਸੀ ।

ਪਰੀ ਨਿਸ਼ਾ ਇੱਕ ਮੋਤੀ ਨਾਮੂ, ਪੈਂਚ ਕੈਦੀਅਨ ਰੋਟੀ ਕਾਮੂ ।

ਬਾਬਾ ਜੀ ਦੀ ਗੁਰੂ ਘਰ ਨਾਲ ਪੂਰਨ ਸ਼ਰਧਾ ਸੀ ਜਿਨ੍ਹਾਂ ਦੇ ਘਰ ਹਮੇਸ਼ਾਂ ਹੀ ਲੰਗਰ ਚੱਲਦਾ ਰਹਿੰਦਾ ਸੀ ਕਈ ਵਾਰ ਸੰਗਤਾਂ ਇਸ ਦੇ ਘਰ ਵੀ ਰਾਤ ਗੁਜ਼ਾਰ ਲੈਂਦੀਆਂ ਸਨ ।

ਇਤਿਹਾਸ ਗਵਾਹ ਹੈ ਕਿ ਸਿੱਖ ਸਮਾਜ ਨੇ ਜਿੱਥੇ ਉਨ੍ਹਾਂ ਤੇ ਜ਼ਬਰ ਜ਼ੁਲਮ ਅਤੇ ਧਾਰਮਿਕ ਹੱਠ ਧਰਮੀ ਕਰਨ ਵਾਲਿਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਉੱਥੇ ਸੰਕਟ ਦੀ ਘੜੀ ਵਿੱਚ ਉਨ੍ਹਾਂ ਦਾ ਪੱਖ ਪੂਰਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਰਹਿੰਦੀਆਂ ਪੁਸ਼ਤਾਂ ਤੱਕ ਉਨ੍ਹਾਂ ਦੇ ਅਹਿਸਾਨਮੰਦ ਰਹੇ ।

ਸਿੱਖ ਕੌਮ ਤੇ ਇੱਕ ਜਿਹਾ ਅਹਿਸਾਨ ਭਾਈ ਮੋਤੀ ਰਾਮ ਮਹਿਰਾ ਨੇ ਕੀਤਾ ਸੀ ਜਿਸ ਦਾ ਭਰਵਾਂ ਮੁੱਲ ਚੁਕਾ ਦੇਣ ਉਪ੍ਰੰਤ ਵੀ ਸਿੱਖ ਭਾਈਚਾਰਾ ਇਸ ਅਹਿਸਾਨ ਦੇ ਮਿੱਠੇ ਭਾਰ ਹੇਠ ਦੱਬੇ ਰਹਿਣ ਵਿੱਚ ਅੰਤਾਂ ਦਾ ਫਖਰ ਮਹਿਸੂਸ ਕਰ ਰਿਹਾ ਹੈ । ਗੁਰੂ ਗੋਬਿੰਦ ਸਿੰਘ ਦਾ ਪ੍ਰਵਾਰ ਸਰਸਾ ਨਦੀ ਦੇ ਕੰਢੇ ਵਿੱਛੜ ਗਿਆ । ਗੁਰੂ ਸਾਹਿਬ ਦੇ ਪੂਜਣਯੋਗ ਮਾਤਾ ਜੀ ਸਮੇਤ ਛੋਟੇ ਸਾਹਿਬਜਾਦਿਆਂ, ਰੋਪੜ ਦੇ ਅਸਥਾਨ ਤੇ ਕੀਮੇ ਮਹਿਰਾ ਤੋਂ ਮੁਸਲਮਾਨ ਹੋਏ ਕਾਇਮਦੀਨ ਮਲਾਹ ਦੀ ਕਿਸ਼ਤੀ ਵਿੱਚ ਦੋ ਰਾਤਾਂ ਕੱਟਕੇ ਗੰਗੂ ਬ੍ਰਾਹਮਣ ਦੀ ਬੇਨਤੀ ਤੇ ਰਾਤ ਲਈ ਉਸ ਦੇ ਘਰ ਠਹਿਰੇ ਜਿਸ ਨੇ ਬਦਨੀਅਤ ਹੋ ਕੇ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਕੈਦ ਕਰਵਾ ਦਿੱਤਾ ।

ਮੋਰਿੰਡੇ ਦਾ ਹਾਕਮ ਇਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਦ ਖਾਨ ਕੋਲ ਲੈ ਆਇਆ, ਜਿਸ ਨੇ ਇਨ੍ਹਾਂ ਨੂੰ ਠੰਢੇ ਬੁਰਜ਼ ਵਿੱਚ ਕੈਦ ਕਰ ਦਿੱਤਾ । ਪੋਹ ਦੇ ਮਹੀਨੇ ਦੀ ਕੜਕਦੀ ਠੰਢ ਅਤੇ ਬਰਸਾਤੀ ਰਾਤੇ ਠੰਢ ਨਾਲ ਠਰੂੰ - ਠਰੂੰ ਕਰਦੇ ਬਾਲ ਦਾਦੀ ਦੀ ਹਿੱਕ ਨਾਲ ਚਿੰਬੜੇ ਅਕਾਲ ਪੁਰਖ ਦਾ ਜਾਪ ਕਰ ਰਹੇ ਸਨ । ਬਾਬਾ ਮੋਤੀ ਰਾਮ ਮਹਿਰਾ ਬਰਦਾਸ਼ਤ ਨਾ ਕਰ ਸਕੇ ਕਿ ਦੋ ਜਹਾਨਾਂ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿੱਕੇ - ਨਿੱਕੇ ਬਾਲ ਅਤੇ ਬਿਰਧ ਮਾਤਾ ਭੁੱਖੇ - ਭਾਣੇ ਰਾਤ ਬਤੀਤ ਕਰਨ । ਘਰਵਾਲੀ ਨਾਲ ਵਿਚਾਰ ਕਰਕੇ ਘਰੋਂ ਦੁੱਧ ਦਾ ਗੜਵਾ ਕੋਰੇ ਭਾਂਡੇ ਵਿੱਚ ਜਲ ਅਤੇ ਪਹਿਰੇਦਾਰਾਂ ਨੂੰ ਰਿਸ਼ਵਤ ਦੇਣ ਲਈ ਘਰਵਾਲੀ ਦੇ ਗਹਿਣੇ ਲੈ ਕੇ ਠੰਢੇ ਬੁਰਜ਼ ਵਿੱਚ ਪੁੱਜੇ । ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ, ਫਿਰ ਆਪ ਵੀ ਛਕਿਆ । ਬਾਬਾ ਮੋਤੀ ਰਾਮ ਮਹਿਰਾ ਧੰਨ - ਧੰਨ ਹੋਇਆ । ਮਾਤਾ ਜੀ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਉਚਰੇ :-

ਪਿਖ ਕੇ ਪ੍ਰੇਮ ਸੂ ਮੋਤੀ ਕੇਰਾ । ਮਾਤਾ ਕਹਯੋ ਭਲਾ ਹੋਵੇ ਤੇਰਾ ।

ਇਸ ਤਰ੍ਹਾਂ ਤਿੰਨ ਰਾਤਾਂ ਬਾਬਾ ਮੋਤੀ ਰਾਮ ਨੇ ਦੁੱਧ ਅਤੇ ਜਲ ਦੀ ਸੇਵਾ ਕੀਤੀ । ਇਸਲਾਮ ਧਰਮ ਕਬੂਲ ਨਾ ਕਰਨ ਤੇ ਨਵਾਬ ਸਰਹਿੰਦ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਕੇ ਸ਼ਹੀਦ ਕਰ ਦਿੱਤਾ । ਮਾਤਾ ਜੀ ਵੀ ਪ੍ਰਲੋਕ ਸਿਧਾਰ ਗਏ । ਦੀਵਾਨ ਟੋਡਰ ਮੱਲ ਨੇ ਨਵਾਬ ਦੀ ਸ਼ਰਤ ਕਬੂਲਦੇ ਹੋਏ ਮੋਹਰਾਂ ਖੜ੍ਹੀਆਂ ਕਰਕੇ ਦਾਹ ਸੰਸਕਾਰ ਲਈ ਥਾਂ ਦਾ ਮੁੱਲ ਤਾਰਿਆ ਅਤੇ ਸਸਕਾਰ ਕੀਤਾ । ਨਵਾਬ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਮੋਤੀ ਰਾਮ ਮਹਿਰਾ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਦੁੱਧ ਨਾਲ ਸੇਵਾ ਕੀਤੀ ਹੈ ਅਤੇ ਦਾਹ ਸੰਸਕਾਰ ਲਈ ਲੱਕੜਾਂ ਲਿਆਉਣ ਹਿੱਤ ਦੀਵਾਨ ਟੋਡਰ ਮੱਲ ਦੀ ਮਦਦ ਕੀਤੀ ਹੈ, ਤਾਂ ਉਸਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਸਮੇਤ ਪ੍ਰਵਾਰ ਕੋਹਲੂ ਵਿੱਚ ਪਿੜਵਾ ਦਿੱਤਾ ।

ਇਸ ਮਹਾਨ ਸ਼ਹੀਦ ਦੀ ਯਾਦ ਪਹਿਲਾਂ ਠੰਡੇ ਬੁਰਜ ਦੇ ਕੋਲ ਸੀ । ਫਿਰ ਇਸ ਯਾਦਗਾਰ ਨੂੰ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੇਨ ਗੁਰਦੁਆਰਾ ਸਾਹਿਬ ਤੋਂ ਥੋੜ੍ਹੀ ਦੂਰ ਰੋਜ਼ਾ ਸ਼ਰੀਫ ਦੇ ਸਾਹਮਣੇ ਹਜ਼ਾਰ ਵਰਗ ਗਜ਼ ਦਾ ਪਲਾਟ ਦੇ ਦਿੱਤਾ, ਜਿਸ ਦੀ ਉਸਾਰੀ ਲਈ 27 ਅਕਤੂਬਰ 1985 ਨੂੰ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰਸਟ, ਕੈਪਟਨ ਬੀਰ ਸਿੰਘ ਦੀ ਚੇਅਰਮੈਨਸ਼ਿਪ ਹੇਠ ਬਣਾਇਆ । ਉਪ੍ਰੰਤ ਬਰਾਦਰੀ ਦੇ ਲੋਕਾਂ ਨੂੰ ਯਾਦਗਾਰ ਬਣਾਉਣ ਲਈ ਮਾਲੀ ਮਦਦ ਭੇਜਣ ਦੀਆਂ ਬੇਨਤੀਆਂ ਕੀਤੀਆਂ, ਜਿਸਨੂੰ ਚੰਗਾ ਹੁੰਗਾਰਾ ਮਿਲਿਆ ਜਿਸਦੇ ਫਲਸਰੂਪ ਅੱਜ ਇੱਥੇ ਇੱਕ ਵੱਡਾ ਦੀਵਾਨ ਹਾਲ ਅਤੇ ਯਾਤਰੂਆਂ ਦੇ ਠਹਿਰਨ ਦੇ ਲਈ 14 ਕਮਰੇ ਅਤੇ ਇੱਕ ਰਸੋਈ ਉਸਾਰੀ ਗਈ ਹੈ । ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਹੋਰ ਜਗਾ ਲੈ ਕੇ ਲੱਖਾਂ ਰੁਪਏ ਦੀ ਲਾਗਤ ਨਾਲ ਚਾਰ - ਦੀਵਾਰੀ ਅਤੇ ਕਮਰੇ ਜਿੱਥੇ ਉਸਾਰੇ ਗਏ ਹਨ, ਉਥੇ ਇਸ ਜਗਾ ਨੂੰ ਸੰਗਤਾਂ ਦੇ ਭਲੇ ਲਈ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ । ਇਸ ਯਾਦਗਾਰ ਵਿੱਚ ਮਹਿਰਾ ਜਾਤੀ ਦੇ ਲੜਕੇ ਅਤੇ ਲੜਕੀਆਂ ਦੇ ਵਿਆਹਾਂ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਇੱਕ ਮੈਰਿਜ ਬਿਊਰੋ ਵੀ ਸਥਾਪਿਤ ਕੀਤਾ ਗਿਆ ਹੈ । ਇਸੇ ਹੀ ਥਾਂ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ 26 ਦਸੰਬਰ ਤੋਂ 29 ਦਸੰਬਰ ਤੱਕ ਮੇਲਾ ਭਰੇਗਾ, ਧਾਰਮਿਕ ਦੀਵਾਨ ਸਜਾਏ ਜਾਣਗੇ ਇਨ੍ਹਾਂ ਦੀਵਾਨਾਂ ਦੀ ਸ਼ੁਰੂਆਤ ਕਰਨ ਦਾ ਉਦਘਾਟਨ ਸ੍ਰ: ਹਰਵਿੰਦਰਜੀਤ ਸਿੰਘ ਸਵੇਰੇ 11:00 ਵਜੇ ਕਰਨਗੇ ਅਤੇ 27 ਅਤੇ 28 ਦਸੰਬਰ ਨੂੰ ਦਿਨ ਰਾਤ ਪ੍ਰਸਿੱਧ ਰਾਗੀ ਢਾਡੀ ਜਥੇ ਕੀਰਤਨ ਕਰਨਗੇ ਅਤੇ ਦੀਵਾਨ ਸਜਾਏ ਜਾਣਗੇ ਅਤੇ 29 ਦਸੰਬਰ ਨੂੰ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਦੀਵਾਨ ਸਜਾਏ ਜਾਣਗੇ ਉਪ੍ਰੰਤ ਟਰੱਸਟ ਦੇ ਚੇਅਰਮੈਨ ਠੇਕੇਦਾਰ ਮੰਗਤ ਸਿੰਘ ਸੰਗਤਾਂ ਦਾ ਧੰਨਵਾਦ ਕਰਨਗੇ । ਇਸ ਮੌਕੇ ਤੇ ਤਿੰਨੋਂ ਦਿਨ ਦੁੱਧ ਜ਼ਲੇਬੀਆਂ ਦੇ ਲੰਗਰ ਲੱਗਣਗੇ । ਸਿੱਖ ਇਤਿਹਾਸ ਵਿੱਚ ਭਾਈ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਸਿੱਖੀ ਪ੍ਰਤੀ ਸ਼ਰਧਾ ਦੀ ਅਨੂਠੀ ਮਿਸਾਲ ਹੈ ।

ਟਰੱਸਟ ਦੇ ਚੇਅਰਮੈਨ ਠੇਕੇਦਾਰ ਸ੍ਰ: ਮੰਗਤ ਸਿੰਘ, ਸ੍ਰ: ਸੁਖਬੀਰ ਸਿੰਘ ਸ਼ਾਲੀਮਾਰ (ਸਰਪ੍ਰਸਤ) ਅਤੇ ਜਨਰਲ ਸਕੱਤਰ ਸ੍ਰ: ਪ੍ਰੇਮ ਸਿੰਘ ਦੀਵਾਨਾ ਅਤੇ ਸ੍ਰ: ਕਰਮਜੀਤ ਸਿੰਘ ਮੁੱਖ ਸਰਪ੍ਰਸਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ ਸਿੰਘ ਬਾਦਲ ਪਾਸੋਂ ਮੰਗ ਕੀਤੀ ਹੈ ਕਿ ਸਰਹਿੰਦ ਸ਼ਹਿਰ (ਜਿੱਥੋਂ ਦੇ ਇਹ ਵਸਨੀਕ ਸਨ) ਨੂੰ ਜਾਂਦੀ ਸੜਕ ਦਾ ਨਾਂ ਭਾਈ ਮੋਤੀ ਰਾਮ ਮਹਿਰਾ ਦੇ ਨਾਂ ਤੇ ਰੱਖਿਆ ਜਾਵੇ ਅਤੇ ਹਰ ਸਾਲ ਜੋੜ ਮੇਲੇ ਤੇ ਬਾਬਾ ਜੀ ਦੀ ਇਸ ਪਵਿੱਤਰ ਥਾਂ ਤੇ ਸੰਗਤਾਂ ਨਤਮਸਤਕ ਹੋ ਕੇ ਨਿਹਾਲ ਹੁੰਦੀਆਂ ਹਨ ਅਤੇ ਆਪਣੀਆਂ ਮੰਗੀਆਂ ਮੁਰਾਦਾਂ ਪੂਰੀਆਂ ਕਰਦੀਆਂ ਹਨ । ਟਰੱਸਟ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਅੰਦਰ ਲੱਖਾਂ ਰੁਪਏ ਦਾ ਸ਼ਾਨਦਾਰ ਸ਼ੀਸ਼ਾ ਲਗਾ ਕੇ ਖੂਬਸੂਰਤੀ ਵਿੱਚ ਵਾਧਾ ਕੀਤਾ ਗਿਆ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz