ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190119
ਅੱਜ
ਇਸ ਮਹੀਨੇ
1109
19805

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.148.152
   

ਵੱਡਾ ਘੱਲੂਘਾਰਾ

5 ਫਰਵਰੀ 1762

ਜਸਵਿੰਦਰ ਸਿੰਘ ਭੁੱਲਰ

 http://sameydiawaaz.com/SDA%202013/Sikh%20History/Wadda%20Ghalughara%20(Great%20Holocaust).jpg

ਹਿੰਦੋਸਤਾਨ ਤੇ ਪੰਜਵੇਂ ਹਮਲੇ ਸਮੇਂ ਜਦ ਉਸ ਵੇਲੇ ਦੀ ਹਿੰਦੋਸਤਾਨ ਦੀ ਸਭ ਤੋਂ ਵੱਡੀ ਸ਼ਕਤੀ ਮਰਾਠਿਆਂ ਨੂੰ ਪਾਨੀਪਤ ਦੇ ਮੈਦਾਨ (ਪਾਨੀਪਤ ਦੀ ਤੀਜੀ ਲੜਾਈ) 'ਚ ਹਰਾ ਕੇ ਜਦ ਅਹਿਮਦ ਸ਼ਾਹ ਅਬਦਾਲੀ ਜਿਸ ਨੂੰ ਦੁਰਾਨੀ ਵੀ ਕਿਹਾ ਜਾਂਦਾ ਹੈ ਆਪਣੇ ਨਾਲ ਬਹੁਤ ਸਾਰਾ ਸਮਾਨ ਅਤੇ ਹਿੰਦੋਸਤਾਨ ਦੀਆਂ ਬਹੁ ਬੇਟੀਆਂ ਲਿਜਾ ਰਿਹਾ ਸੀ ਤਾਂ ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਪੰਜਾਬ ਵਿੱਚੋਂ ਲੰਘਦਿਆਂ ਸਿੰਘਾਂ ਨਾਲ ਵੀ ਵਾਹ ਪੈਣਾ ਹੈ । ਅਬਦਾਲੀ ਦਾ ਲੁੱਟ ਦਾ ਸਾਮਾਨ ਅਤੇ ਬੰਦੀ ਬਣਾਈਆਂ ਔਰਤਾਂ ਸਮੇਤ ਰਾਤ ਸਮੇਂ ਸਿੱਖਾਂ ਦੇ ਗੁਰੀਲਾ ਦਸਤਿਆਂ ਨੇ ਉਸ ਦਾ ਭਾਰ ਕਾਫੀ ਹਲਕਾ ਕਰ ਦਿੱਤਾ ਸੀ । ਸਿੱਖ ਯੋਧਿਆਂ ਨੇ ਅਬਦਾਲੀ ਨੂੰ ਪੰਜਾਬ ਦੀ ਧਰਤੀ ਤੇ ਚੈਨ ਨਾਲ ਸਾਹ ਨਹੀਂ ਸੀ ਲੈਣ ਦਿੱਤਾ । ਅਬਦਾਲੀ ਵਲੋਂ ਸਿੱਖਾਂ ਨੂੰ ਸਬਕ ਸਿਖਾਉਣ ਲਈ ਭੇਜੇ ਲਾਹੌਰ ਦੇ ਗਵਰਨਰ ਅਤੇ ਸਰਹਿੰਦ ਅਤੇ ਜਲੰਧਰ ਦੇ ਫੌਜ਼ਦਾਰਾਂ ਨੂੰ ਸਿੱਖਾਂ ਨੇ ਹਰਾ ਦਿੱਤਾ ਸੀ ਅਤੇ ਅਬਦਾਲੀ ਖੁਦ ਪੰਜਾਬ ਵੱਲ ਇੱਕ ਵੱਡੀ ਸੈਨਾ ਲੈ ਕੇ ਛੇਵਾਂ ਹਮਲਾ ਕਰਨ ਆ ਰਿਹਾ ਸੀ । ਇਸ ਤੋਂ ਪਹਿਲਾਂ ਸਿੱਖਾਂ ਨੇ ਜਦ 27 ਅਕਤੂਬਰ 1761 ਨੂੰ ਦੀਵਾਲੀ ਤੇ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਸਨ ਤਾਂ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਜਿਸ ਵਿੱਚ ਫੈਸਲਾ ਹੋਇਆ ਸੀ ਕਿ ਅਫਗਾਨਾਂ ਦੇ ਹਿਮਾਇਤੀਆਂ ਨੂੰ ਸੋਧਿਆ ਜਾਵੇਗਾ ਅਤੇ ਇਸ ਦੀ ਪਹਿਲ ਅਕਲ ਦਾਸ ਨਿਰੰਜਨੀਆਂ ਜੰਡਿਆਲੇ ਤੋਂ ਕੀਤੀ ਜਾਵੇਗੀ । ਅਕਲ ਦਾਸ ਸਿੱਖਾਂ ਦਾ ਪੱਕਾ ਦੁਸ਼ਮਣ ਸੀ ਅਤੇ ਅਬਦਾਲੀ ਦਾ ਹਿਮਾਇਤੀ ਸੀ । ਜਦ ਸਿੱਖਾਂ ਦੇ ਆਉਣ ਦੀ ਸੂਹ ਅਕਲ ਦਾਸ ਨੂੰ ਮਿਲੀ ਤਾਂ ਉਹ ਕਿਲ੍ਹੇ ਅੰਦਰ ਵੜ ਗਿਆ ਸੀ ਅਤੇ ਉਸ ਨੇ ਆਪਣਾ ਇੱਕ ਬੰਦਾ ਅਬਦਾਲੀ ਵੱਲ ਚਿੱਠੀ ਦੇ ਕੇ ਘੱਲਿਆ ਸੀ ਜਿਹੜਾ ਇੱਕ ਵੱਡੀ ਸੈਨਾ ਲੈ ਕੇ ਭਾਰਤ ਵੱਲ ਛੇਵੇਂ ਹਮਲੇ ਤੇ ਆ ਰਹੇ ਅਬਦਾਲੀ ਨੂੰ ਰੋਹਾਤਸ ਦੇ ਥਾਂ ਤੇ ਮਿਲਿਆ ਸੀ । ਸਿੱਖਾਂ ਵਲੋਂ ਆਪਣੇ ਸਹਿਯੋਗੀ ਨੂੰ ਪਾਏ ਹਮਲੇ ਦੀ ਖ਼ਬਰ ਸੁਣਕੇ ਅਬਦਾਲੀ ਕਾਹਲੀ ਨਾਲ ਜੰਡਿਆਲੇ ਆ ਪਹੁੰਚਿਆ ਸੀ ਪਰ ਉਸ ਵੇਲੇ ਤੱਕ ਸਿੱਖ ਅੰਮ੍ਰਿਤਸਰ ਤੋਂ 12 ਮੀਲ ਪੂਰਬ ਵੱਲ ਜੰਡਿਆਲੇ ਦੀ ਘੇਰਾਬੰਦੀ ਹਟਾ ਕੇ ਸਤਲੁੱਜ ਪਾਰ ਮਾਲਵੇ ਵੱਲ ਨੂੰ ਚਲੇ ਗਏ ਸਨ । ਸਿੱਖਾਂ ਨੂੰ ਅਬਦਾਲੀ ਦੇ ਹਮਲੇ ਦੀ ਖ਼ਬਰ ਮਿਲ ਚੁੱਕੀ ਸੀ ਅਤੇ ਉਹ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਅਬਦਾਲੀ ਦੇ ਹਮਲੇ ਤੋਂ ਪਹਿਲਾਂ ਸੁਰੱਖਿਅਤ ਜਗ੍ਹਾ ਵੱਲ ਭੇਜਣਾ ਚਾਹੁੰਦੇ ਸਨ ।

ਅਬਦਾਲੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਪਰ ਬਲਦੀ ਤੇ ਤੇਲ ਪਾਉਣ ਦਾ ਕੰਮ ਜੰਡਿਆਲੇ ਦੇ ਅਕਲ ਦਾਸ ਨਿਰੰਜਨੀਏ ਨੇ ਕੀਤਾ ਸੀ । ਅਕਲ ਦਾਸ ਨੇ ਅਬਦਾਲੀ ਨੂੰ ਸੂਹ ਦਿੱਤੀ ਕਿ ਸਿੱਖ ਸਤਲੁਜ ਪਾਰ ਮਾਲਵੇ ਵੱਲ ਨੂੰ ਗਏ ਹਨ । ਦੁਰਾਨੀ ਨੇ ਸਰਹਿੰਦ ਦੇ ਫੌਜ਼ਦਾਰ ਜੈਨ ਖਾਨ ਅਤੇ ਮਲੇਰਕੋਟਲਾ ਦੇ ਮੁਖੀ ਭੀਖਨ ਖਾਨ ਨੂੰ ਸਿੱਖਾਂ ਦਾ ਰਾਹ ਰੋਕਣ ਲਈ ਵੀ ਸੁਨੇਹੇ ਭੇਜੇ ਦਿੱਤੇ, ਉਹ ਵੀ ਆਪਣੀਆਂ ਫੌਜ਼ਾਂ ਲੈ ਕੇ ਅੱਗੇ ਵਧੇ । ਅਬਦਾਲੀ ਨੇ 48 ਘੰਟਿਆਂ 'ਚ ਸਵਾ ਦੋ ਸੌ ਕਿਲੋਮੀਟਰ ਤੋਂ ਵੱਧ ਪੈਂਡਾ ਜਿਸ ਵਿੱਚ ਦੋ ਦਰਿਆ ਵੀ ਪਾਰ ਕੀਤੇ ਤਹਿ ਕਰਕੇ ਸਵੇਰ ਦੇ ਸਮੇਂ ਸਿੱਖਾਂ ਕੋਲ ਕੁੱਪ ਰਹੀੜੇ ਪਹੁੰਚਕੇ ਉਨ੍ਹਾਂ ਨੂੰ ਵੀ ਹੈਰਾਨ ਕਰ ਦਿੱਤਾ ਕਿ ਉਹ ਐਨੀ ਛੇਤੀ ਕਿਵੇਂ ਉਥੇ ਜਾ ਪਹੁੰਚਿਆ ਹੈ । ਸਿੱਖ ਉਸ ਵੇਲੇ ਮਲੇਰਕੋਟਲੇ ਤੋਂ 12 ਕਿਲੋਮੀਟਰ ਦੂਰ ਕੁੱਪ ਰਹੀੜੇ ਦੇ ਅਸਥਾਨ ਤੇ ਠਹਿਰੇ ਹੋਏ ਸਨ । ਇੱਕ ਪਾਸੇ ਅਬਦਾਲੀ ਦੀ ਘੋੜਸਵਾਰ ਫੌਜ਼ ਦੂਜੇ ਪਾਸੇ ਸਰਹਿੰਦ ਅਤੇ ਮਲੇਰਕੋਟਲੇ ਦੀਆਂ ਫੌਜ਼ਾਂ ।

ਦਲ ਖਾਲਸਾ ਨੇ ਜੈਨ ਖਾਨ ਅਤੇ ਭੀਖਨ ਦੀਆਂ ਫੌਜ਼ਾਂ ਦੇ ਪੈਰ ਉਖਾੜ ਦਿੱਤੇ ਸਨ ਪਰ ਜ਼ਿਆਦਾ ਤਾਕਤਵਰ ਅਤੇ ਵੱਡੀ ਅਬਦਾਲੀ ਫੌਜ਼ ਨੇ ਬੜਾ ਕਰਾਰਾ ਹਮਲਾ ਕੀਤਾ ਸੀ । ਸਿੱਖਾਂ ਨੇ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਵਿਚਕਾਰ ਕੀਤਾ ਅਤੇ ਆਪ ਉਨ੍ਹਾਂ ਵਾਸਤੇ ਸੁਰੱਖਿਅਤ ਲਾਈਨ ਬਣਾ ਕੇ ਦੁਸ਼ਮਣਾਂ ਨਾਲ ਲੜਦੇ ਅੱਗੇ ਬਰਨਾਲੇ ਵੱਲ ਨੂੰ ਵਧਦੇ ਗਏ । ਸਿੱਖਾਂ ਦੀ ਬਣਾਈ ਸੁਰੱਖਿਅਤ ਲਾਈਨ ਨੂੰ ਕਈ ਵਾਰ ਅਬਦਾਲੀ ਦੀਆਂ ਫੌਜਾਂ ਤੋੜਣ 'ਚ ਕਾਮਯਾਬ ਰਹੀਆਂ ਅਤੇ ਬੀਬੀਆਂ, ਬੱਚੇ ਅਤੇ ਬਜ਼ੁਰਗਾਂ ਨੂੰ ਸ਼ਹੀਦ ਕਰਦੀਆਂ ਰਹੀਆਂ ਸਨ । ਦਲ ਖਾਲਸਾ ਫਿਰ ਉਨ੍ਹਾਂ ਨੂੰ ਪਿੱਛੇ ਧੱਕਦਾ ਅਤੇ ਲੜਦਾ - ਲੜਦਾ ਅੱਗੇ ਬਰਨਾਲੇ ਵੱਲ ਨੂੰ ਵੱਧ ਰਿਹਾ ਸੀ । ਜੱਸਾ ਸਿੰਘ ਆਹਲੂਵਾਲੀਆ ਅਤੇ ਚੜ੍ਹਤ ਸਿੰਘ ਸ਼ੁਕਰਚੱਕੀਆਂ ਸਿੱਖਾਂ ਦੀ ਅਗਵਾਈ ਕਰ ਰਹੇ ਸਨ । ਇਸ ਲੜਾਈ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ, ਜਿਸ ਵਿੱਚ ਵੱਖ - ਵੱਖ ਅਨੁਮਾਨਾਂ ਅਨੁਸਾਰ 5 ਫਰਵਰੀ 1762 ਨੂੰ ਅੱਧੇ ਕੁ ਦਿਨ 'ਚ ਹੀ 25.000 ਤੋਂ 35.000 ਹਜ਼ਾਰ ਸਿੱਖ ਸ਼ਹੀਦ ਹੋ ਗਏ ਸਨ । ਜੱਸਾ ਸਿੰਘ ਨੂੰ ਵੀ 22 ਅਤੇ ਚੜ੍ਹਤ ਸਿੰਘ ਨੂੰ ਵੀ 19 ਜ਼ਖ਼ਮ ਆਏ ਸਨ । ਤਕਰੀਬਨ ਸਾਰੇ ਹੀ ਲੜਣ ਵਾਲੇ ਸਿੱਖ ਜ਼ਖ਼ਮੀ ਸਨ । ਸਿੱਖਾਂ ਦੀ ਇੱਕ ਤਿਹਾਈ ਕੁੱਲ ਵਸੋਂ ਇਸ ਲੜਾਈ 'ਚ ਸ਼ਹੀਦ ਹੋਈ ਸੀ । ਦੁਪਹਿਰ ਤੱਕ ਸਿੱਖ ਇੱਕ ਵੱਡੇ ਛੱਪੜ ਤੱਕ ਪਹੁੰਚੇ ਜਿੱਥੇ ਉਨ੍ਹਾਂ ਨੂੰ ਪਹਿਲੀ ਵਾਰ ਪੀਣ ਲਈ ਪਾਣੀ ਨਸੀਬ ਹੋ ਸਕਿਆ ਸੀ । ਸਭ ਸਿੱਖ ਅਤੇ ਉਨ੍ਹਾਂ ਦੇ ਘੋੜੇ ਤਿਹਾਏ ਸਨ ਜਿਨ੍ਹਾਂ ਨੇ ਉਥੇ ਆਪਣੀ ਪਿਆਸ ਬੁਝਾਈ । ਲੜਾਈ ਰੁੱਕ ਗਈ ਸੀ । ਫਿਰ ਇਹ ਲੜਾਈ ਦੋਬਾਰਾ ਨਹੀਂ ਹੋਈ ਕਿਉਂਕਿ ਅਬਦਾਲੀ ਦੀ ਫੌਜ਼ ਨੇ ਵੀ 2 - 3 ਦਿਨ ਅਰਾਮ ਨਹੀਂ ਸੀ ਕੀਤਾ ਅਤੇ ਉਸ ਦਾ ਵੀ ਕਾਫੀ ਨੁਕਸਾਨ ਹੋ ਚੁੱਕਿਆ ਸੀ ਉਹ ਇਹ ਵੀ ਸੋਚਦਾ ਹੋਵੇਗਾ ਕਿ ਸਿੱਖ ਹੁਣ ਕਦੇ ਉਸ ਦਾ ਵਿਰੋਧ ਨਹੀਂ ਕਰ ਸਕਣਗੇ ਪਰ ਇਨੇ ਵੱਡੇ ਨੁਕਸਾਨ ਦੇ ਬਾਵਜੂਦ ਵੀ ਸਿੱਖਾਂ ਦੇ ਹੌਂਸਲੇ ਬੁਲੰਦ ਸੀ । ਜੇਕਰ ਅੱਜ ਦੀ ਗੱਲ ਕਰੀਏ ਤਾਂ 28 ਸਾਲ ਤੋਂ ਉਪਰ ਹੋ ਚੁੱਕੇ ਤੀਜੇ ਘੱਲੂਘਾਰੇ ਦੇ ਸਦਮੇ ਵਿੱਚੋਂ ਸਿੱਖ ਅਜੇ ਨਹੀਂ ਬਾਹਰ ਆ ਸਕੇ ਪਰ ਉਸ ਵੇਲੇ ਤਿੰਨ ਮਹੀਨਿਆਂ ਦੇ ਅੰਦਰ - ਅੰਦਰ ਹੀ ਸਿੱਖਾਂ ਨੇ ਮਈ 1762 ਵਿੱਚ ਸਰਹਿੰਦ ਦੇ ਜੈਨ ਖਾਨ ਤੇ ਚੜਾਈ ਕੀਤੀ ਤਾਂ ਉਸਨੇ ਸਿੱਖਾਂ ਨੂੰ 50.000 ਰੁਪਏ ਦੇ ਕੇ ਸਮਝੌਤਾ ਕੀਤਾ ਸੀ । ਅਗਲੇ ਕੁੱਝ ਮਹੀਨਿਆਂ 'ਚ ਸਿੱਖਾਂ ਦੇ ਘੋੜੇ ਪੰਜਾਬ ਦੀ ਰਾਜਧਾਨੀ ਅੰਦਰ ਦਾਖਲ ਹੋਏ ਸਨ । ਜਲੰਧਰ ਦੋਆਬ ਤੇ ਸਿੱਖਾਂ ਦਾ ਸਿੱਕਾ ਚੱਲਦਾ ਸੀ ਪਰ ਅਬਦਾਲੀ ਕੁੱਝ ਨਾ ਕਰ ਸਕਿਆ । ਸਿੱਖ ਕੌਮ ਤੇ ਜਿੰਨੇ ਵੀ ਘੱਲੂਘਾਰੇ ਹੋਏ ਉਨ੍ਹਾਂ ਦਾ ਕਾਰਣ ਬ੍ਰਾਹਮਣ ਹੀ ਬਣਦਾ ਰਿਹਾ । ਪਹਿਲਾ ਘੱਲੂਘਾਰਾ ਲਖਪਤ ਰਾਏ ਦੀ ਅਗਵਾਈ 'ਚ ਸਿੱਖਾਂ ਨੇ ਝੱਲਿਆ ਜਿਸ ਵਿੱਚ 10.000 ਸਿੱਖ ਮਾਰੇ ਗਏ । ਦੂਜੇ 'ਚ ਵੀ ਅਕਲ ਦਾਸ ਦਾ ਹੱਥ ਹੈ ਅਤੇ ਤੀਜਾ ਵੀ ਇੰਦਰਾ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਕੀਤਾ ਸੀ । ਅੱਜ ਸਿੱਖ ਅਠਾਰਵੀਂ ਸਦੀ ਵਾਲੇ ਇਤਿਹਾਸ ਨੂੰ ਭੁੱਲਦਾ ਜਾ ਰਿਹਾ ਹੈ ਅਤੇ ਆਪਣੇ ਵਿਰਸੇ ਪ੍ਰਤੀ ਅਵੇਸਲਾ ਹੋ ਚੁੱਕਿਆ ਹੈ । ਅੱਜ ਵੀ ਕੁੱਝ ਲੇਖਕ ਆਪਣੀਆਂ ਤਿੱਖੀਆਂ ਕਲਮਾਂ ਨਾਲ ਸਿੱਖਾਂ ਦੀਆਂ ਦਸਤਾਰਾਂ ਅਤੇ ਦਾਹੜੀਆਂ ਉਛਾਲਦੇ ਰਹਿੰਦੇ ਹਨ ਅਤੇ ਕੁੱਝ ਹੋਰ ਸਿੱਖੀ ਸਰੂਪ ਵਾਲੇ ਹੀ ਸਿੱਖੀ ਦਾ ਘਾਣ ਕਰਨ ਦੀਆਂ ਘਟੀਆ ਚਾਲਾਂ ਚੱਲਦੇ ਨਜ਼ਰ ਆ ਰਹੇ ਹਨ । ਸਾਨੂੰ ਆਪਣਾ ਪਿਛਲਾ ਇਤਿਹਾਸ ਮੁੱਖ ਰੱਖਦਿਆਂ ਉੱਚੀਆਂ ਕਦਰਾਂ - ਕੀਮਤਾਂ ਅਪਣਾਕੇ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਤੇ ਚੱਲਦਿਆਂ ਗੁਰੂ ਆਸ਼ੇ ਵਾਲਾ ਵਧੀਆ ਸਮਾਜ ਸਿਰਜਣਾ ਚਾਹੀਦਾ ਹੈ । ਵੱਡੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਾਡੀ ਇਹੀ ਸ਼ਰਧਾਂਜ਼ਲੀ ਹੋਵੇਗੀ ਕਿ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਅਸੀਂ ਵੀ ਕੁੱਝ ਚੰਗਾ ਕੰਮ ਕਰ ਸਕੀਏ ।

 

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz