ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

3 ਜਨਵਰੀ 2013

ਸੰਤ ਦਾਦੂਵਾਲ੍ਹ ਹਿਸਾਰ ਜੇਲ੍ਹ ਵਿੱਚੋਂ ਰਿਹਾਈ ਉਪਰੰਤ ਆਪਣੇ ਹੈੱਡਕੁਆਟਰ ਪੁੱਜੇ

(ਡੇਰਾਵਾਦ ਵਿਰੁੱਧ ਲੜਾਈ ਜਾਰੀ ਰੱਖਣ ਦਾ ਐਲਾਨ)

ਤਲਵੰਡੀ ਸਾਬੋ 1 ਜਨਵਰੀ (ਰਣਜੀਤ ਸਿੰਘ ਰਾਜੂ) ਸਿੱਖ ਧਰਮ ਦੇ ਉੱਘੇ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਨੂੰ ਬੀਤੀ ਕੱਲ੍ਹ ਦੇਰ ਰਾਤ ਹਿਸਾਰ ਦੀ ਕੇਂਦਰੀ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ।ਰਿਹਾਈ ਉਪਰੰਤ ਦੇਰ ਰਾਤ ਕਰੀਬ 11 ਵਜ੍ਹੇ ਸੰਤ ਦਾਦੂਵਾਲ੍ਹ ਆਪਣੇ ਪੰਜਾਬ ਵਿਚਲੇ ਹੈੱਡਕੁਆਟਰ ਗੁਰੂਦੁਆਰਾ ਜੰਡਾਲੀਸਰ ਸਾਹਿਬ ਕੋਟਸ਼ਮੀਰ ਵਿਖੇ ਪੁੱਜੇ।ਉਨ੍ਹਾਂ ਦੀ ਰਿਹਾਈ ਨਾਲ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਸੰਤ ਦਾਦੂਵਾਲ੍ਹ ਨੂੰ ਹਰਿਆਣਾ ਪੁਲਿਸ ਵੱਲੋਂ ਡੇਰਾ ਸਿੱਖ ਵਿਵਾਦ ਦੇ ਚਲਦਿਆਂ ਸੰਨ 2007 ਵਿੱਚ ਘੁੱਕਿਆਂਵਾਲੀ ਵਿਖੇ ਡੇਰਾ ਸਿਰਸਾ ਮੁਖੀ ਦੀ ਨਾਮ ਚਰਚਾ ਵਿੱਚ ਵਿਘਨ ਪਾਉਣ ਅਤੇ ਸਿਰਸਾ ਵਿਖੇ ਰੇਲ ਗੱਡੀਆਂ ਰੋਕਣ ਦੇ ਚਲਦਿਆਂ ਉਨ੍ਹਾਂ ਤੇ ਦਰਜ ਐੱਫ.ਆਈ.ਆਰ ਨੰ: 90/91 ਅਤੇ 174 ਏ ਦੇ ਤਹਿਤ ਪੀ.ਓ ਕਰਾਰ ਦਿੱਤਾ ਹੋਇਆ ਸੀ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਬੀਤੀ 25 ਦਸੰਬਰ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਧਰਮ ਪ੍ਰਚਾਰ ਦੌਰੇ ਤੋਂ ਇੰਗਲੈਂਡ ਤੋਂ ਵਾਪਿਸ ਪਰਤੇ ਸਨ।ਬਾਦ ਵਿੱਚ ਉਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਡੱਬਵਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ ਹਿਸਾਰ ਜੇਲ੍ਹ ਭੇਜ ਦਿੱਤਾ ਸੀ।ਉਨ੍ਹਾਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਨੇ 31 ਦਸੰਬਰ ਨੂੰ ਹਿਸਾਰ ਵਿਖੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਵਿੱਚ ਹਰਿਆਣਾ ਅਤੇ ਪੰਜਾਬ ਦੀਆਂ ਹਜਾਰਾਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਸੀ।

ਸੰਤ ਦਾਦੂਵਾਲ੍ਹ ਨੂੰ ਬੀਤੀ ਕੱਲ ਸ਼ਾਮ ਸਿਰਸਾ ਦੀ ਸ਼ੈਸਨ ਅਦਾਲਤ ਵੱਲੋਂ ਦਿੱਤੀ ਗਈ ਜਮਾਨਤ ਤੇ ਰਿਹਾਅ ਕੀਤਾ ਗਿਆ ਹੈ।ਉਨ੍ਹਾਂ ਨੂੰ ਸ਼ੈਸਨ ਅਦਾਲਤ ਵਿਖੇ ਮਾਣਯੋਗ ਜੱਜ ਸ਼੍ਰੀ ਪੀ.ਕੇ ਗੋਇਲ ਨੇ ਜਮਾਨਤ ਦੇ ਦਿੱਤੀ।ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਹੋਏ ਭਾਰੀ ਰੋਸ ਪ੍ਰਦਰਸ਼ਨ ਅਤੇ ਅੱਠ ਜਨਵਰੀ ਨੂੰ ਚੰਡੀਗੜ੍ਹ ਵਿਖੇ ਵੱਡਾ ਰੋਸ ਪ੍ਰਦਰਸ਼ਨ ਕਰਨ ਦੇ ਲਏ ਫੈਸਲੇ ਦੇ ਬਾਦ ਤੋਂ ਹੀ ਉਨ੍ਹਾਂ ਦੀ ਰਿਹਾਈ ਲਈ ਹਰਿਆਣਾ ਦੇ ਪੁਲਿਸ ਪ੍ਰਸ਼ਾਸਨ ਨੇ ਸੋਚਣਾ ਸ਼ੁਰੂ ਕਰ ਦਿੱਤਾ ਸੀ।ਉੱਧਰ ਸੰਤ ਦਾਦੂਵਾਲ੍ਹ ਦੇ ਬੀਤੀ ਰਾਤ ਹੀ ਗੁਰੂਦੁਆਰਾ ਜੰਡਾਲੀਸਰ ਸਾਹਿਬ ਪੁੱਜਣ ਦੀ ਖਬਰ ਮਿਲਦਿਆਂ ਹੀ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਗੁ:ਜੰਡਾਲੀਸਰ ਸਾਹਿਬ ਪੁੱਜਣੀਆਂ ਸ਼ੁਰੂ ਹੋ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਦਾਦੂਵਾਲ੍ਹ ਨੇ ਕਿਹਾ ਕਿ ਉਹ ਸਿੱਖ ਧਰਮ ਦਾ ਪ੍ਰਚਾਰ ਅਤੇ ਡੇਰਾਵਾਦ ਵਿਰੁੱਧ ਲੜਾਈ ਇਸੇ ਤਰ੍ਹਾਂ ਜਾਰੀ ਰੱਖਣਗੇ ਭਾਂਵੇ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਦੇ ਰਾਸਤੇ ਵਿੱਚ ਜਿੰਨੀਆਂ ਮਰਜੀ ਰੁਕਾਵਟਾਂ ਕਿਉਂ ਨਾਂ ਖੜੀਆਂ ਕਰੇ।ਉਨ੍ਹਾਂ ਕਿਹਾ ਕਿ ਇਹ ਕਾਨੂੰਨ ਦੇ ਸਿੱਖਾਂ ਪ੍ਰਤੀ ਦੋਹਰੇ ਮਾਪਦੰਡਾਂ ਦਾ ਹੀ ਨਤੀਜਾ ਹੈ ਕਿ ਇੱਕ ਪਾਸੇ ਤਾਂ ਕਤਲ ਅਤੇ ਬਲਾਤਕਾਰ ਵਰਗੇ ਗੰਭੀਰ ਅਪਰਾਧਾਂ ਵਿੱਚ ਅਦਾਲਤੀ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਸੌਦਾ ਸਾਧ ਨੂੰ ਕਦੇ ਥਾਣੇ ਵੀ ਨਹੀ ਬੁਲਾਇਆ ਗਿਆ ਸਗੋਂ ਉਲਟਾ ਉਸ ਨੂੰ ਜੈੱਡ ਸੁਰੱਖਿਆ ਦਿੱਤੀ ਹੋਈ ਹੈ ਅਤੇ ਦੂਜੇ ਪਾਸੇ ਸਿੱਖੀ ਦੇ ਹੱਕ ਵਿੱਚ ਆਵਾਜ ਬੁਲੱੰਦ ਕਰਨ ਵਾਲਿਆਂ ਤੇ ਸੌਦਾ ਸਾਧ ਦਾ ਵਿਰੋਧ ਕਰਨ ਵਾਲਿਆਂ ਨੂੰ ਬੇਵਜ੍ਹਾ ਅਤੇ ਝੂਠੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਸੁਟਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇ ਦੇਸ਼ ਵਿੱਚ ਕਾਨੂੰਨ ਸਭ ਲਈ ਬਰਾਬਰ ਹੈ ਤਾਂ ਸੌਦਾ ਸਾਧ ਨੂੰ ਵੀ ਉਸ ਤੇ ਚੱਲ ਰਹੇ ਕੇਸਾਂ ਦੇ ਮੱਦੇਨਜਰ ਤੁਰੰਤ ਜੇਲ੍ਹ ਵਿੱਚ ਸੁੱਟਿਆ ਜਾਵੇ।ਉਨ੍ਹਾਂ ਆਪਣੀ ਰਿਹਾਈ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਆਰੰਭੇ ਸੰਘਰਸ਼ ਅਤੇ ਉਨ੍ਹਾਂ ਵਿੱਚ ਯੋਗਦਾਨ ਪਾਉਣ ਵਾਲੇ ਸਿੱਖ ਆਗੂਆਂ, ਸਿੱਖ ਸੰਗਤਾਂ ਤੇ ਇਲੈੱਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦਾ ਧੰਨਵਾਦ ਵੀ ਕੀਤਾ।


 ਜਗਦੀਸ ਟਾਇਟਲਰ ਅਤੇ ਸੱਜਣ ਕੁਮਾਰ ਨੂੰ ਦੇਸ ਦੇ ਨਾਗਰਿਕ ਸਖਤ ਸਜਾ ਦਿਵਾਉਣ - ਬਾਬਾ ਰੰਧਾਵਾ

84 ਵਿੱਚ ਸਿੱਖ ਬੱਚੀਆ ਨਾਲ ਇਹ ਜਬਰ ਜੁਲਮ ਕਰਵਾਉਣ ਦੇ ਵੱਡੇ ਦੋਸੀ ਜਗਦੀਸ ਟਾਇਟਲਰ,

ਸੱਜਣ ਕੁਮਾਰ ਵਰਗਿਆ ਨੁੰ ਸਖਤ ਸਜਾ ਦਿਵਾਉਣ ਲਈ ਦੇਸ ਦੇ ਨਾਗਰਿਕ ਇਸ ਮਸਲੇ ਨੂੰ

ਉਠਾਕੇ ਬਣਦਾ ਆਪਣਾ ਫਰਜ ਅਦਾ ਕਰਨ - ਬਾਬਾ ਰੰਧਾਵਾ

ਚੰਡੀਗੜ 2 ਜਨਵਰੀ (ਗੁਰਪ੍ਰੀਤ ਮਹਿਕ) : ਦਿੱਲੀ ਵਿੱਚ ਵਾਪਰੀ ਬਲਾਤਕਾਰ ਦੀ ਘਟਨਾ ਇਸ ਦੇਸ ਦੇ ਮੱਥੇ ਤੇ ਕਲੰਕ ਹੈ ਜਿਸਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਥੋੜੀ ਹੈ।ਪਰ ਜਿਵੇ ਅੱਜ ਇਸ ਦੇਸ਼ ਦੀ ਜਨਤਾ ਫਿਲਮੀ ਸਿਤਾਰੇ, ਸਿਆਅਤਦਾਨ ਜਾਗਰੂਕ ਹੋ ਕੇ ਪ੍ਰਦਰਸਨ ਕਰ ਰਹੇ ਹਨ ਜੇਕਰ 1984 ਦੇ ਭਿਆਨਕ ਸਮੇ ਜਦੋ ਸਿੱਖ ਬੱਚੀਆ ਜਿਨਾਂ ਦੀ ਗਿਣਤੀ ਹਜਾਰਾਂ ਦੇ ਵਿੱਚ ਜਿਨਾਂ ਨਾਲ ਇਸ ਤੋ ਵੀ ਭਿਆਨਕ ਦਰੰਦਗੀ ਭਰੀ ਹੈਬਾਨੀਅਤ ਨਾਲ ਅਣਮਨੁੱਖੀ ਵਤੀਰਾ ਵਰਤਾਇਆ ਗਿਆ ਇਹ ਵੱਡੇ ਬੱਜਰ ਦੁਸ਼ ਪਾਪ ਕਰਨ ਵਾਲਿਆ ਨੂੰ ਸਜਾ ਦਿਵਾਉਣ ਦਾ ਦਰਦ ਵਿਖਾੳਂੁਦੇ ਤਾਂ ਸਾਇਦ ਅੱਜ ਇਸ ਦੇਸ ਨੂੰ ਇਸ ਪਾਪ ਦਾ ਸਿਕਾਰ ਹੋਈ ਲੜਕੀ ਦੇ ਕਾਰਨ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਨਾ ਪੈਦਾ। ਇਹ ਪ੍ਰਗਟਾਵਾ ਸੰਤ ਸਮਾਜ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਰਦਿਆ ਸਮੁੱਚੇ ਸੰਤ ਸਮਾਜ ਅਤੇ ਸ੍ਰੋਮਣੀ ਕਮੇਟੀ ਵੱਲੋ ਇਸ ਦੁਖਦਾਈ ਕਾਂਡ ਦੀ ਸਖਤ ਨਿਖੇਧੀ ਕਰਦਿਆ ਉਸ ਬੱਚੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆ ਮੰਗ ਕੀਤੀ ਸਰਕਾਰ ਸਖਤ ਕਾਨੂੰਨ ਬਣਾਵੇ ਜਿਸਦੀ ਤਰੁੰਤ ਸਖਤ ਸਜਾ ਨਿਰਧਾਰਤ ਹੋਵੇ । ਇਸ ਦੇ ਨਾਲ-ਨਾਲ ਉਹਨਾਂ 84 ਵਿੱਚ ਸਿੱਖ ਬੱਚੀਆ ਨਾਲ ਇਹ ਜਬਰ ਜੁਲਮ ਕਰਵਾਉਣ ਦੇ ਵੱਡੇ ਦੋਸੀ ਜਗਦੀਸ ਟਾਇਟਲਰ ਸੱਜਣ ਕੁਮਾਰ ਵਰਗਿਆ ਨੁੰ ਸਖਤ ਸਜਾ ਦਿਵਾਉਣ ਲਈ ਦੇਸ ਦੇ ਨਾਗਰਿਕ ਇਸ ਮਸਲੇ ਨੂੰ ਉਠਾਕੇ ਬਣਦਾ ਆਪਣਾ ਫਰਜ ਅਦਾ ਕਰਨ। ਨਾਲ ਹੀ ਉਹਨਾਂ ਇਸ ਮਸਲੇ ਸੰਘਰਸ਼ ਕਰਨ ਵਾਲੀਆ ਹਿੰਦੂ ਸੰਸਥਾਵਾ ਨੂੰ ਕਿਹਾ ਅੱਜ ਬਹੁਤ ਢੁਕਵਾਂ ਸਮਾ ਹੈ ਜਿਸ ਮਹਾਨ ਗੁਰੂ ਤੇਗਬਹਾਦਰ ਸਾਹਿਬ ਨੌਵੇ ਸਤਿਗੁਰੂ ਜੀ ਇਸ ਹਿੰਦ ਦੀ ਖਾਤਰ ਮਹਾਨ ਕੁਰਬਾਨੀ ਦਿੱਤੀ ੳੇਸ ਗੁਰੂ ਦੇ ਸਿੱਖਾ ਉਤੇ ਹੋਏ ਇਸਤੋ ਵੀ ਵੱਧ ਘਿਨੌਣੇ ਅਤਿਆਵਾਰਾਂ ਪ੍ਰਤੀ ਵੀ ਅਵਾਜ ਬਲੁੰਦ ਕਰਨ ਜੇਕਰ ਅਸਲ ਵਿੱਚ ਇਸ ਮਸਲੇ ਤੇ ਗੰਭੀਰਤਾ ਹੈ।ਉਹਨਾਂ ਇਸ ਗੱਲ ਤੇ ਬੇਹੱਦ ਅਫਸੋਸ ਜਾਹਰ ਕਰਦਿਆ ਕਿਹਾ ਭਾਵੇ ਇਹ ਜੁਲਮ ਨਾ ਸਹਿਣਯੋਗ ਹੈ ਅਵਾਜ ਉਠਾਉਣਾ ਚੰਗੀ ਗੱਲ ਹੈ ਪ੍ਰੰਤੂ ਸਿੱਖਾ ਬਾਰੇ ਕੋਈ ਕਿਉ ਨਹੀ ਅਵਾਜ ਬਲੁੰਦ ਕਰ ਰਿਹਾ ਕੀ ਅਸੀ ਇਸ ਦੇਸ ਦੇ ਨਾਗਰਿਕ ਨਹੀ ।ਕੀ ਜਿਹੜਾ ਕੁਝ 84 ਵਿੱਚ ਵਾਪਰਿਆ ਉਹ ਮਾਸੂਮ ਬੱਚੀਆ ਜਿਨਾਂ ਨੁੰ ਅਜਿਹਾ ਅੱਤਿਆਚਾਰ ਕਰਕੇ ਜਿੰਦਾ ਸਾੜ ਦਿੱਤਾ ਗਿਆ ਕੀ ਇਹ ਘਨੌਣਾ ਕਾਰਾ ਨਹੀ ਇਹ ਸਵਾਲ ਹਨ ਜਿਨਾਂ ਦਾ ਜਵਾਬ ਸਿੱਖ ਕੌਮ ਸਰਕਾਰ ਅਤੇ ਇਸ ਦੇਸ਼ ਦੇ ਨਾਗਰਿਕਾ ਤੋ ਚਾਹੁੰਦੀ ਹੈ। ਜੇਕਰ ਇਸ ਮਸਲੇ ਤੇ ਸਿੱਖ ਕੌਮ ਨਾਲ ਸਰਕਾਰ ਨੇ ਨਿਆਂ ਨਹੀ ਕੀਤਾ ਅਤੇ ਇਸ ਦੇਸ ਦੇ ਨਾਗਰਿਕਾ ਨੇ ਹਮਦਰਦੀ ਇਸ ਬੱਚੀ ਦੀ ਤਰਾਂ ਨਾ ਪ੍ਰਗਟਾਈ ਤਾਂ ਆਉਣ ਵਾਲੇ ਇਤਹਾਸ ਵਿੱਚ ਇਸ ਦੇਸ ਦੇ ਵਾਸੀਆ ਤੇ ਕਲੰਕ ਦਾਗ ਲੱਗ ਜਾਵੇਗਾ । ਆਉਣ ਵਾਲੀਆ ਪੀੜੀਆ ਇਹ ਜਵਾਬ ਮੰਗਣਗੀਆ 100 ਅਰਬ ਤੇ ਵੱਧ ਅਬਾਦੀ ਵਾਲੇ ਮੁਲਕ ਜਿਸ ਨੂੰ ਅਜਾਦ ਕਰਵਾਉਣ ਲਈ ਸਭ ਤੋ ਵੱਧ ਕੁਰਬਾਨੀਆ ਕਰਨ ਵਾਲੀ ਸਿੱਖ ਕੌਮ ਨਾਲ ਇਸ ਦੇਸ ਦੇ ਹੀ ਬੰਦਿਆ ਨੇ ਅਜਿਹੇ ਘਨੌਣੇ ਕੁਕਰਮ ਕੀਤੇ ਜਿਨਾਂ ਨੂੰ ਸਰਕਾਰਾਂ ਨੇ ਕੋਈ ਸਜਾ ਨਹੀ ਦਿੱਤੀ ਨਾ ਹੀ ਕਿਸੇ ਇਸ ਮੁਲਕ ਦੇ ਰਹਿਣ ਵਾਲਿਆ ਨੇ ਹਮਦਰਦੀ ਪ੍ਰਗਟ ਕੀਤੀ ਇਹ ਪ੍ਰਸਨ ੳੇਹਨਾਂ ਲੋਕਾ ਲਈ ਹੈ ਜਿਹੜੇ ਅੱਜ ਇਸ ਮਸਲੇ ਤੇ ਪ੍ਰਦਰਨ ਕਰ ਰਹੇ ਹਨ ਕਿ ਸਿੱਖਾ ਨਾਲ ਹੋਏ ਜੁਲਮਾ ਤੇ ਤੁਸੀ ਕਿਉ ਚੁੱਪੀ ਸਾਧੀ ਰੱਖੀ ਤੁਹਾਡੀ ਨਜਰ ਵਿੱਚ ਅੱਜ ਇਸ ਪਾਪ ਦਾ ਸਿਕਾਰ ਹੋ ਕੇ ਮਰਨ ਵਾਲੀ ਬੱਚੀ ਅਤੇ ਸਿੱਖਾ ਦੀਆ ਬੱਚੀਆ ਵਿੱਚ ਕਿਉ ਫਰਕ ਦਿਸਿਆ ਇਹ ਜਵਾਬ ਜਰੂਰ ਇਤਹਾਸ ਮੰਗੇਗਾ ਉਦੋ ਇਹ ਫਿਲਮੀ ਸਿਤਾਰੇ ਜਾ ਸ਼ਿਆਸਤਦਾਨ ਦੀ ਜੁਬਾਨਾਂ ਕਿਉ ਬੰਦ ਰਹੀਆ ਜੋ ਅੱਜ ਤੱਕ ਵੀ ਨਹੀ ਖੁੱਲ ਰਹੀਆ ਇਸਦਾ ਮਤਲਬ ਇਹ ਨਹੀ ਕਿ ਸਾਨੂੰ ਉਸ ਬੱਚੀ ਨਾਲ ਹਮਦਰਦੀ ਨਹੀ ਪਰ ਇਸ ਭੇਦਭਾਵ ਪ੍ਰਤੀ ਸਿੱਖਾ ਦੇ ਮਨਾ ਵਿੱਚ ਭਾਰੀ ਰੋਸ ਹੈ। ਉਹਨਾਂ ਅਖੀਰ ਵਿੱਚ ਭਾਰਤ ਦੇ ਮੀਡੀਆ ਤੋ ਪੂਰਜੋਰ ਮੰਗ ਕੀਤੀ ਇਸ ਮਸਲੇ ਦੀ ਤਰਾਂ ਸਿੱਖ ਬੱਚੀਆ ਦਾ ਮਸਲਾ ਉਠਾਵੇ ਤਾਂ ਕਿ ਸਾਨੂੰ ਨਿਆਂ ਮਿਲ ਸਕੇ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz