ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

17 ਜਨਵਰੀ 2013

ਸ਼੍ਰੋਮਣੀ ਕਮੇਟੀ ਨੇ ਖੜਾ ਕੀਤਾ ਨਵਾਂ ਵਿਵਾਦ

ਗੁਰੂ ਸਾਹਿਬ ਦੀ ਹਜੂਰੀ ਵਿਚ ਹਾਰ ਪਾ ਕੇ ਕੀਤੀ ਰਹਿਤ ਮਰਯਾਦਾ ਦੀ ਘੋਰ ਉਲੰਘਣਾ

ਪੰਜਾਬ ਤੋ ਬਾਹਰਲੇ ਤਖਤਾਂ ਤੇ ਹੋ ਰਹੀ ਮਨਮਤ ਦਰਬਾਰ ਸਾਹਿਬ ਲਾਗੂ ਨਾ ਕੀਤੀ ਜਾਵੇ - ਪ੍ਰਿੰ: ਸੁਰਿੰਦਰ ਸਿੰਘ

ਅਨੰਦਪੁਰ ਸਾਹਿਬ 16 ਜਨਵਰੀ (ਸੁਰਿੰਦਰ ਸਿੰਘ ਸੋਨੀ) :- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਤਾ ਗੱਦੀ ਬਖਸ਼ਕੇ ਸਿੱਖਾਂ ਵਿਚੋ ਸ਼ਖਸ਼ੀ ਪੂਜਾ ਦੀ ਮਾਨਤਾ ਖਤਮ ਕਰਕੇ ਕੇਵਲ ਤੇ ਕੇਵਲ ਸਿੱਖੀ ਸਿਧਾਤਾਂ ਨਾਲ ਜੋਡ਼ਿਆ ਸੀ ਤੇ ਪੰਥ ਨੂੰ ਪੁਜਾਰੀਆਂ, ਰਾਗੀਆਂ, ਸਾਧਾਂ ਸੰਤਾਂ ਜਾਂ ਪ੍ਰਚਾਰਕਾਂ ਦਾ ਮੁਥਾਜ ਨਹੀ ਬਣਾਇਆ ਸਗੋ ਸ਼ਬਦ ਤੇ ਸਿਧਾਂਤ ਨੂੰ ਸਰਬਉਚ ਦਰਜਾ ਦਿਤਾ ਸੀ ਪਰ ਸਿੱਖਾਂ ਦੀ ਸਰਬਉਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਅੱਜ ਗੁਰੂ ਸਾਹਿਬ ਵਲੋ ਬਖਸ਼ੇ ਪਾਵਨ ਸਿਧਾਤਾਂ ਦੀਆਂ ਧੱਜੀਆਂ ਉਡਾਉਣ ਤੇ ਤੁਲੀ ਹੋਈ ਹੈ । ਇਸ ਦੀ ਤਾਜਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋ 13 ਜਨਵਰੀ ਵਾਲੇ ਦਿਨ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰ ਰਹੇ ਰਾਗੀ ਸਿੰਘਾਂ ਦੇ ਗਲਾਂ ਵਿਚ ਫੁੱਲਾਂ ਦੇ ਹਾਰ ਪਾਏ ਸਾਰੀ ਦੁਨੀਆਂ ਨੇ ਪੀ. ਟੀ. ਸੀ. ਚੈਨਲ ਤੇ ਸਿੱਧੇ ਪ੍ਰਸਾਰਨ ਰਾਹੀਂ ਦੇਖੇ । ਜਦੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਕੋਈ ਵੀ ਵਿਅਕਤੀ ਵਿਸ਼ੇਸ਼ ਦਰਜਾ ਨਹੀ ਰਖਦਾ ਤੇ ਸਾਰੇ ਬਰਾਬਰ ਹੀ ਹੁੰਦੇ ਹਨ । ਇਸ ਬਾਰੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ: ਸੁਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਪੰਥ ਨੇ ਲੰਮਾ ਸਮਾਂ ਲਾ ਕੇ ਸਿੱਖ ਰਹਿਤ ਮਰਯਾਦਾ ਤਿਆਰ ਕਰਵਾਈ ਸੀ ਜੋ ਕਿ ਸੰਸਾਰ ਭਰ ਦੇ ਗੁਰੂ ਘਰਾਂ ਤੇ ਹਰੇਕ ਸਿੱਖ ਦੇ ਜੀਵਨ ਵਿਚ ਲਾਗੂ ਹੋਣੀ ਅਤੀ ਜਰੂਰੀ ਹੈ । ਉਨਾਂ ਕਿਹਾ ਕਿ ਪੰਜਾਬ ਤੋ ਬਾਹਰਲੇ ਤਖਤਾਂ ਤੇ ਕਈ ਕਿਸਮ ਦੀ ਮਨਮਤ ਤੇ ਆਪ ਹੁਦਰਾਪਨ ਕੀਤਾ ਜਾ ਰਿਹਾ ਹੈ ਜੋ ਅੱਤ ਅਫਸੋਸ ਨਾਕ ਹੈ । ਉਨਾਂ ਕਿਹਾ ਕਿ ਉਨਾਂ ਦੀ ਦੇਖਾ ਦੇਖੀ ਹੀ ਪੰਜਾਬ ਵਿਚ ਵੀ ਧਾਰਮਿਕ ਅਸਥਾਨਾਂ ਤੇ ਵੱਖ - ਵੱਖ ਡੇਰਿਆਂ ਤੋ ਟ੍ਰੇਨਿੰਗ ਲੈ ਕੇ ਆਏ ਕੁੱਝ ਧਾਰਮਿਕ ਆਗੂ ਉਥੋ ਦੀ ਮਰਿਆਦਾ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਉਨਾਂ ਕਿਹਾ ਕਿ ਹੁਣ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੁਰੀ ਵਿਚ ਰਾਗੀ ਸਿੰਘਾਂ ਨੂੰ ਹਾਰ ਪੁਆਉਣੇ ਵੀ ਪੰਜਾਬ ਤੋ ਬਾਹਰਲੇ ਤਖਤਾਂ ਦੀ ਨਕਲ ਹੀ ਹੈ ਜੋ ਨਿਰੋਲ ਮਨਮਤ ਹੈ । ਉਨਾਂ ਕਿਹਾ ਕਿ ਕਿਸੇ ਵੀ ਹਾਲਤ ਵਿਚ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਨਹੀ ਹੋਣੀ ਚਾਹੀਦੀ ਤੇ ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਮੁੱਖ ਫਰਜ ਬਣਦਾ ਹੈ ਕਿ ਉਹ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਲਾਗੂ ਕਰਵਾਉਣ ।


 ਪਾਕਿਸਤਾਨ ਹੁਣ ਗੱਲਬਾਤ ਨਾਲ ਮਾਮਲਾ ਹੱਲ ਕਰਨ ਲਈ ਤਿਆਰ

ਇੱਕ ਦਿਨ ਪਹਿਲਾਂ ਭਾਰਤ ਉਪਰ ਯੁੱਧ ਲਈ ਭੜਕਾਉਣ ਦਾ ਦੋਸ਼ ਲਾ ਰਹੀ ਪਾਕਿਸਤਾਨੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਰ ਨੇ ਇੱਕਦਮ ਨਰਮ ਪੈ ਗਈ । ਉਹ ਹੁਣ ਭਾਰਤ ਨਾਲ ਅਮਨ ਸਬੰਧੀ ਗੱਲਬਾਤ ਕਰਨੀ ਚਾਹੁੰਦੀ ਹੈ ।

ਜਿਸ ਪਾਕਿਸਤਾਨੀ ਫੌਜ ਵਲੋਂ ਜੰਗਬੰਦੀ ਦੀ ਉਲੰਘਣਾ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਸਨ ਅਤੇ ਕਿਸੇ ਤਰ੍ਹਾਂ ਝੁਕਣ ਲਈ ਤਿਆਰ ਨਹੀਂ ਦਿਸ ਰਹੀ ਸੀ, ਉਸਨੇ ਵੀ ਕਿਹਾ ਹੈ ਕਿ ਜੰਗਬੰਦੀ ਸਮਝੌਤੇ ਦਾ ਪਾਲਣ ਕਰੇਗੀ । ਪਰਦੇ ਦੇ ਪਿੱਛੇ ਜਾਂ ਕੂਟਨੀਤਕ ਤੌਰ ਇੱਕਦਮ ਅਜਿਹਾ ਕੀ ਹੋਇਆ ਕਿ ਪਾਕਿਸਤਾਨ ਦੇ ਮਿਜ਼ਾਜ਼ ਬਦਲੇ ਨਜ਼ਰ ਆਏ  ਇਸਦੀ ਵਜਾਅ ਸ਼ਾਂਇਦ ਕੁਝ ਸਮੇਂ ਬਾਅਦ ਪਤਾ ਲੱਗੇ ਪਰ ਸਾਹਮਣੇ ਦਿਸ ਰਿਹਾ ਹੈ ਉਸਤੋਂ ਲੱਗਦਾ ਹੈ ਕਿ ਭਾਰਤ ਨੇ ਇੱਕ ਤੋਂ ਇੱਕ ਇੱਕ ਅਜਿਹੇ ਕਦਮ ਉਠਾਏ ਉਹ ਇੱਕ ਵਜਾਅ ਬਣ ਗਏ ਹਨ ।

ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਮਰੀਕਾ ਦੀ ਯਾਤਰਾ ਉਪਰ ਹਿਨਾ ਰੱਬਾਨੀ ਖਰ ਨੂੰ ਅਮਰੀਕਾ ਨੇ ਨਰਮੀ ਵਰਤਣ ਲਈ ਰਾਜ਼ੀ ਕੀਤਾ ਹੋਣਾ ਜਾਂ ਫਿਰ ਪਾਕਿਸਤਾਨੀ ਦੀ ਅੰਦਰੂਨੀ ਅਸਥਿਰਤਾ ਨੇ ਪਾਕਿਸਤਾਨੀ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿੱਤਾ ਹੋਵੇਗਾ ।

ਹੁਣ ਮਾਹਿਰ ਕਹਿ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਦੇਸ਼ਾਂ ਵਿੱਚ ਤਣਾਅ ਦਾ ਮਾਹੌਲ ਘੱਟਦਾ ਦਿਸੇਗਾ, ਹਾਲਾਂਕਿ ਸਬੰਧ ਆਮ ਵਰਗੇ ਕਦੋਂ ਤੱਕ ਬਣਨਗੇ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ।

ਇਹ ਤਣਾਅ ਕਸ਼ਮੀਰ ਵਿੱਚ ਕੰਟਰੌਲ ਲਾਈਨ ਉਪਰ ਦੋ ਭਾਰਤੀ ਸੈਨਿਕਾਂ ਦੀ ਕਰੂਰਤਾ ਨਾਲ ਕੀਤੀ ਗਈ ਹੱਤਿਆ ਤੋਂ ਬਾਅਦ ਹੋਇਆ । ਭਾਰਤੀ ਫੌਜ ਦਾ ਦੋਸ਼ ਹੈ ਕਿ ਪਾਕਿਸਤਾਨੀ ਸੈਨਿਕਾ ਨੇ ਨਾ ਸਿਰਫ ਭਾਰਤੀ ਫੌਜੀਆਂ ਨੂੰ ਕਤਲ ਕੀਤਾ ਬਲਕਿ ਉਹਨਾਂ ਦੀਆਂ ਲਾਸ਼ਾਂ ਨਾਲ ਬੇਅਦਬੀ ਕੀਤੀ ਅਤੇ ਇੱਕ ਦਾ ਸਿਰ ਹੀ ਕੱਟ ਕੇ ਆਪਣੇ ਨਾਲ ਲੈ ਗਏ ।

ਪਾਕਿਸਤਾਨ ਨੇ ਇਸ ਮਾਮਲੇ ਵਿੱਚ ਆਪਣੀ ਫੌਜ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ ਹੈ । ਪਾਕਿਸਤਾਨ ਵੀ ਭਾਰਤ ਫੌਜ ਉਪਰ ਇਸ ਦੀ ਕਾਰਵਾਈ ਵਿੱਚ ਆਪਣੇ ਸੈਨਿਕ ਮਾਰੇ ਜਾਣ ਦਾ ਦੋਸ਼ ਲਾਉਂਦਾ ਹੈ ।

ਪਿਛਲੇ ਦੋ ਦਿਨਾਂ ਤੋਂ ਕਈ ਵਾਰ ਪਾਕਿਸਤਾਨ ਉਪਰ ਸਮਝੌਤਾ ਤੋੜਨ ਦੇ ਦੋਸ਼ ਲੱਗੇ ਹਨ । ਪਾਕਿਸਤਾਨ ਦੇ ਰਵੱਈਏ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੰਗਲਵਾਰ ਨੂੰ  ਸਖ਼ਤ ਬਿਆਨ ਦਿੱਤਾ ਸੀ ਕਿ ਹੁਣ ਪਾਕਿਸਤਾਨ ਨਾਲ ਸਬੰਧ ਪਹਿਲਾਂ ਵਰਗੇ ਨਹੀਂ ਰਹਿਣਗੇ ।


ਮਾਮਲਾ ਨਗਰ ਕੀਰਤਨ ਵਿਚ ਛਤਰ ਲਾ ਕਿ ਸ਼ਾਮਿਲ ਹੋਏ ਬਾਬੇ ਦਾ

ਨਗਰ ਕੀਰਤਨ ਦੌਰਾਨ ਹੋਈ ਮਰਿਆਦਾ ਦੀ ਉਲੰਘਣਾ ਬਾਰੇ ਅਕਾਲ ਤਖਤ ਸਾਹਿਬ ਨੂੰ ਫੈਡਰੇਸ਼ਨ ਵਲੋਂ ਖਤ

ਪਰਮ ਸਤਿਕਾਰਯੋਗ ਜੱਥੇਦਾਰ ਗੁਰਬਚਨ ਸਿੰਘ ਜੀ,

ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ।

ਸ਼੍ਰੀ ਅੰਮ੍ਰਿਤਸਰ ਸਾਹਿਬ।

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਵਿਸ਼ਾ: ਬਾਬਾ ਮਹਿੰਦਰ ਸਿੰਘ ਲੰਬਿਆ ਵਾਲਾ ਵੱਲੌ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ਼ ਪਿਆਰਿਆ ਦੇ ਅਦਬ ਸਤਿਕਾਰ ਨੂੰ ਸੱਟ ਮਾਰਨ ਵਾਲੀ ਕਾਰਵਾਈ ਵਿਰੁੱਧ ਸ਼ਿਕਾਇਤ ਪੱਤਰ ਅਤੇ ਜਾਂਚ ਰਿਪੋਰਟ

ਸਿੰਘ ਸਾਹਿਬ ਜੀਓ,

ਆਪ ਜੀ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਬੀਤੀ 10 ਜਨਵਰੀ ਨੂੰ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ , ਲੰਬਿਆ ਫੇਸ-8 ਦੇ ਗੁਰਦੁਆਰਾ ਸਾਹਿਬ ਤੌ ਇੱਕ ਨਗਰ ਕੀਰਤਨ ਸ਼ਰੁੂ ਹੋਇਆ ਸੀ ਜੋ ਕਿ ਅਜੀਤਗਡ਼੍ਹ (ਮੋਹਾਲੀ) ਦੇ ਵੱਖ- ਵੱਖ ਇਲਾਕਿਆ ਵਿੱਚੌ ਹੁੰਦਾ ਹੋਇਆ ਸਿੰਘ ਸ਼ਹੀਦਾ ਦੇ ਅਸਥਾਨ ਗੁਰਦੁਆਰਾ ਸਿੰਘ ਸ਼ਹੀੌਦਾ ਢੱਕੀ ਸਾਹਿਬ ਪਿੰਡ ਮਨੌਲੀ ਸੈਕਟਰ 82 ਵਿਖੇ ਸਮਾਪਤ ਹੋਇਆ ਸੀ ਇਸ ਨਗਰ ਕੀਰਤਨ ਦੀ ਸਮੁੱਚੀ ਦੇਖ-ਰੇਖ ਮੁੱਖ ਪ੍ਰਬੰਧਕ ਬਾਬਾ ਮਹਿੰਦਰ ਸਿੰਘ ਲੰਬਿਆਵਾਲਾ ਨੇ ਕੀਤੀ ਸੀ ਲੇਕਿਨ ਬਾਬਾ ਮਹਿੰਦਰ ਸਿੰਘ ਨੇ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੰਜ ਪਿਆਰਿਆ ਦੀ ਅਗਵਾਈ ਵਿੱਚ ਮਗਰ ਚੱਲਣ ਦੀ ਬਜਾਏ ਆਪ ਇੱਕ ਸੁਨਿਹਰੀ ਰੱਥ ਆਪਣੇ ਲਈ ਤਿਆਰ ਕੀਤਾ ਉਸ ਨੂੰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆ ਤੋ ਅੱਗੇ ਲਗਾਕੇ ਉਸ ਰੱਥ ਵਿੱਚ ਜੁੱਤੀਆ ਸਮੇਤ ਬੈਠਕੇ ਸਿਰ ਉੱਪਰ ਛੱਤਰ ਝੁਲਾਕੇ ਹਾਜ਼ਰੀਨ ਸੰਗਤਾ ਪਾਸੋ ਮੱਥਾ ਟਿਕਾ ਕੇ ਆਪਣੀ ਹਾਉਮੇ ਹੰਕਾਰ ਦਾ ਜ਼ੋਰਦਾਰ ਪ੍ਰਗਟਾਵਾ ਕੀਤਾ ਜੋ ਕਿ ਸੰਪੂਰਨ ਗੁਰਮਰਯਾਦਾ ਦੀ ਘੌਰ ਉਲੰਘਣਾ ਹੈ ਬਾਬਾ ਮਹਿੰਦਰ ਸਿੰਘ ਨੇ ਡੇਰਾ ਸੋਦਾ ਸਾਧ ਸੰਤ ਗੁਰਮੀਤ ਰਾਮ ਰਹੀਮ ਵਾਂਗ ਹੀ ਆਪਣੇ ਆਪ ਨੂੰ ਦੇਹਧਾਰੀ ਗੁਰੁ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪ ਜੀ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਨੇ ਇਸ ਸਾਰੇ ਮਾਮਲੇ ਦੀ ਘੋਖ ਕਰਨ ਲਈ ਪੰਜ਼ ਮੈਬਰੀ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਸਬੂਤ ਹਾਸਿਲ ਕਰਕੇ ਜੋ ਕਿ ਸ਼ਿਕਾਇਤ ਪੱਤਰ ਦੇ ਨਾਲ ਨੱਥੀ ਹਨ ਨੇ ਇਹ ਸਿੱਟਾ ਕੱਢਿਆ ਹੈ ਕਿ ਬਾਬਾ ਮਹਿੰਦਰ ਸਿੰਘ ਨੇ ਇਸ ਸਭ ਜਾਣ ਬੁੱਝ ਕੇ ਕੀਤਾ ਹੈ । ਆਪ ਜੀ ਪਾਸੋ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੀ ਜ਼ੋਰਦਾਰ ਮੰਗ ਹੈ ਕਿ ਆਪ ਜੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਇਸ ਘੋਰ ਅਵੱਗਿਆ ਖਿਲਾਂਫ ਸਖਤ ਤੌ ਸਖਤ ਨੋਟਿਸ ਲੈ ਕੇ ਬਾਬਾ ਮਹਿੰਦਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੌ ਤਲਬ ਕਰਕੇ ਧਾਰਮਿਕ ਸਜ਼ਾ ਲਗਾਉਣ ਦਾ ਫੈਸਲਾ ਕਰੋ ਤਾਂ ਜੋ ਅੱਗੇ ਤੌ ਗੁਰੁ ਮਰਯਾਦਾ ਦੀ ਉਲੰਘਣਾ ਕਰਨ ਵਾਲਿਆ ਨੂੰ ਕੰਨ ਹੋ ਸਕਣ । ਸਾਨੂੰ ਪੂਰਨ ਆਸ ਹੈ ਕਿ ਆਪ ਜੀ ਸਾਡੇ ਬੇਨਤੀ ਪੱਤਰ ਨੂੰ ਪੂਰੀ ਤਰਾਂ ਘੋਖ ਕੇ ਇਸ ਦਾ ਨੋਟਿਸ ਲਵੋਗੇ।

ਗੁਰੁ ਪੰਥ ਦੇ ਦਾਸ

ਡਾਕਟਰ ਕਾਰਜ਼ ਸਿੰਘ ਧਰਮ ਸਿੰਘ ਵਾਲਾ, ਕਰਨੈਲ਼ ਸਿੰਘ ਪੀਰ ਮੁਹੰਮਦ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸੋਢੀ, ਸਕੱਤਰ ਜਨਰਲ ਗੁਰਮੁੱਖ ਸਿੰਘ ਸੰਧੂ, ਮੀਤ ਪ੍ਰਧਾਨ ਐਡਵੋਕੇਟ ਜਗਰੂਪ ਸਿੰਘ ਚੀਮਾ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz