ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

29 ਨਵੰਬਰ 2013

ਭਾਈ ਹਵਾਰਾ ਨੇ ਮੁੱੜ ਸਿੱਖ ਕੌਮ ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਸਮਰਥਨ ਦੇਣ ਦੀ ਕੀਤੀ ਬੇਨਤੀ

ਸਿੱਖ ਕੌਮ ਨੂੰ ਇਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਕੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਸਮਰਥਨ ਦੇਣ

ਤਿਹਾੜ ਜੇਲ ‘ਚ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਦੇ ਭਰਾ ਸਾਥੀਆਂ ਸਮੇਤ ਆਏ ਭਾਈ ਖਾਲਸਾ ਦੇ ਸਮਰਥਨ ‘ਚ

http://sameydiawaaz.com/Archive%20News/%5B2013%5D/11/29.11.2013%20-%2001.jpg

ਸਾਹਿਬਜ਼ਾਦਾ ਅਜੀਤ ਸਿੰਘ ਨਗਰ28 ਨਵੰਬਰ(ਮੇਜਰ ਸਿੰਘ):-ਹਿੰਦੋਸਤਾਨ ਦੀਆਂ ਵੱਖ-ਵੱਖ ਜ਼ੇਲਾਂ ‘ਚ ਨਜ਼ਰਬੰਦ ਸਜ਼ਾਵਾਂ ਭੁਗਤ ਚੁਕੇ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਨੂੰ ਤਿਹਾੜ ਜੇਲ ‘ਚ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਦੇ ਭਰਾ ਭਾਈ ਅਵਤਾਰ ਸਿੰਘ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੋਰ ਤੇ ਮਿਲਣ ਆਏ। ਇਸ ਮੌਕੇ ਭਾਈ ਅਵਤਾਰ ਸਿੰਘ ਨੇ ਤਿਹਾੜ ਜ਼ੇਲ ‘ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਸਿੱਖ ਕੌਮ ਦੇ ਨਾਂਅ ਭੇਜਿਆ ਸੰਦੇਸ਼ ‘ਚ ਮੀਡੀਆ ਰਾਹੀਂ ਸਿੱਖ ਜੱਥੇਬੰਦਆਂ ਅਤੇ ਪੰਥ ਦਰਦੀਆਂ ਨੂੰ ਇਕ ਨਿਸ਼ਾਨ ਸਾਹਿਬ ਥੱਲੇ ਇਕਠੇ ਹੋਣ ਦੀ ਅਪੀਲ ਕੀਤੀ ਹੈ। ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣੇ ਇਸ ਲਿਖਤੀ ਭੇਜੇ ਵਿਸ਼ੇਸ਼ ਸੰਦੇਸ਼ ਇਕ ਵਾਰ ਫੇਰ ਸਿੱਖ ਕੌਮ ਅਤੇ ਸਮੂਹ ਧਾਰਮਿਕ ਜਥੇਬੰਦੀਆਂ ਨੂੰ ਇਕ ਨਿਸ਼ਾਨ ਸਾਹਿਬ ਜੀ ਥੱਲੇ ਇਕੱਤਰ ਹੋਕੇ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਉਲੀਕੇ ਸੰਘਰਸ਼ ਨੂੰ ਸੰਸਾਰ ਪੱਧਰ ਤਕ ਫੈਲਾਣ ਦੀ ਅਪੀਲ ਕੀਤੀ ਹੈ। ਜਿਸ ਨਾਲ ਸਮੂਹ ਸੰਸਾਰ ਨੂੰ ਸਮੇਂ ਦੀਆਂ ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਵਿੱਤਕਰੇ ਬਾਰੇ ਪਤਾ ਲੱਗ ਸਕੇ। ਜਿਸ ਦੀ ਪ੍ਰਤੱਖ ਮਿਸਾਲ ਚੰਡੀਗੜ ਦੀ ਮਾਡਰਨ ਜ਼ੇਲ ਬੁੜੈਲ ‘ਚ ਸਾਲ 1995 ਤੋਂ ਨਜ਼ਰਬੰਦ ਭਾਈ ਸ਼ਮਸ਼ੇਰ ਸਿੰਘ , ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਗੁਰਮੀਤ ਸਿੰਘ ਤੋਂ ਇਲਾਵਾ ਅਨੇਕਾਂ ਬੰਦੀ ਸਿੰਘ ਹਨ ਜਿਨਾਂ ਸਜ਼ਾਵਾਂ ਤੋਂ ਵੀ ਵੱਧ ਜ਼ੇਲਾਂ ‘ਚ ਸਜਾਵਾਂ ਭੁਗਤ ਲਈਆਂ ਪਰ ਅੱਜ ਤਕ ਸਰਕਾਰਾਂ ਵਲੋਂ ਇਨਾਂ ਸਿੰਘਾਂ ਦੀ ਰਿਹਾਈ ਦਾ ਕੋਈ ਉਪਰਾਲਾ ਨਹੀਂ ਕੀਤਾ ਅਤੇ ਨਾਂਹ ਹੀ ਅਗੋਂ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ। ਦਿੱਲੀ ਅਖੰਡ ਕੀਰਤਨੀ ਜੱਥੇ ਵਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਸਿੰਘਾਂ ਦੀ ਰਿਹਾਈ ਲਈ ਸ਼ਾਂਤੀ ਪੁਰਬਕ ਛੇੜੇ ਜੇਹਾਦ ਦੀ ਹਿਮਾਇਤ ਕੀਤੀ ਗਈ ਹੈ। ਜੱਥੇ ਵਲੋਂ ਭਾਈ ਗੁਰਮੀਤ ਸਿੰਘ ਬੋਬੀ ਵਲੋਂ ਭੇਜੇ ਸੁਨੇਹੇ ਵਿਚ ਕਿਹਾ ਗਿਆ ਹੈ ਕਿ ਅਸੀਂ ਹਰ ਪਖੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਨਾਲ ਹਾਂ ਅਤੇ ਸਮੂਹ ਕੌਮ ਨੂੰ ਅਪੀਲ ਕਰਦੇ ਹਾਂ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ ) ਸਥਿਤ ਗੁਰਦੁਆਰਾ ਅੰਬ ਸਾਹਿਬ ਵਿਖੇ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਚੜਦੀ ਕਲਾ ਦੀ ਅਰਦਾਸ ਕਰਨ ਅਤੇ ਸੰਘਰਸ਼ ਨੂੰ ਵੱਧ ਤੋਂ ਵੱਧ ਫੈਲਾਉਣ ਲਈ ਅੱਗੇ ਆਊਣ। ਭਾਈ ਅਵਤਾਰ ਸਿੰਘ ਦੇ ਨਾਲ ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਮਨਪ੍ਰੀਤ ਸਿੰਘ ਖਾਲਸਾ,ਹਰਮਨ ਸਿੰਘ ਅਤੇ ਗੁਰਵਿੰਦਰ ਸਿੰਘ ਮੌਜੂਦ ਸਨ, ਜਿਨਾਂ ਭਾਈ ਖਾਲਸਾ ਨੂੰ ਪੂਰਾ ਸਮਰਥਨ ਦਿਤਾ ।


ਭਗਵੰਤ ਮਾਨ ਦੀ 'ਕੁਲਫੀ ਗਰਮਾ ਗਰਮ - 2' ਨੇ ਅਕਾਲੀਆਂ ਨੂੰ ਗਰਮ ਕੀਤਾ

ਗੁਰੂ ਨਾਨਕ ਸਾਹਿਬ ਦੇ ਖਿਲਾਫ ਭੱਦੀ ਬੋਲੀ ਵਰਤਣ ਦਾ ਦੋਸ਼ ਲਾ ਕੇ ਮਾਨ ਨੂੰ ਕੀਤਾ ਜਾ ਰਿਹਾ ਹੈ ਬਦਨਾਮ

ਖੁਦ ਸੁਣੋ 10 ਮਿੰਟ ਤੋਂ ਬਾਅਦ ਭਗਵੰਤ ਮਾਨ ਦਾ ਪਾਖੰਡੀ ਸਾਧਾਂ ਤੇ ਕਸਿਆ ਵਿਅੰਗ


ਅੰਨਾ ਹਜ਼ਾਰੇ ਲੋਕਪਾਲ ਬਿੱਲ ਲਈ 10 ਦਸੰਬਰ ਤੋਂ ਕਰਨਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ

http://sameydiawaaz.com/Archive%20News/%5B2013%5D/11/29.11.2013%20-%2002.jpg

ਰਾਲੇਗਨ ਸਿੱਧੀ (ਮਹਾਰਾਸ਼ਟਰ), 28 ਨਵੰਬਰ (ਏਜੰਸੀ)-ਸਮਾਜਕ ਕਾਰਜ ਕਰਤਾ ਅੰਨਾ ਹਜਾਰੇ ਮਜਬੂਤ ਲੋਕਪਾਲ ਬਿੱਲ ਲਈ 10 ਦਸੰਬਰ ਤੋਂ ਯਾਦਵ ਬਾਬਾ ਮੰਦਿਰ ‘ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬੈਠਣਗੇ। ਆਪਣੇ ਅੰਦੋਲਨ ਦੇ ਬਾਰੇ ‘ਚ ਐਲਾਨ ਕਰਦਿਆਂ ਅੰਨਾ ਹਜ਼ਾਰੇ ਨੇ ਕੇਂਦਰ ਤੋਂ 5 ਦਸੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ‘ਚ ਬਿੱਲ ਲਿਆਉਣ ਲਈ ਹਿੰਮਤ ਵਿਖਾਉਣ ਲਈ ਕਿਹਾ ਹੈ। ਅੰਨਾ ਹਜਾਰੇ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਕ ਚਿੱਠੀ ਲਿੱਖ ਕੇ ਭ੍ਰਿਸ਼ਟਾਚਾਰ ਵਿਰੋਧੀ ਬਿੱਲ ਲਿਆਉਣ ‘ਚ ਕੇਂਦਰ ਸਰਕਾਰ ਦੀ ਨਾਕਾਮੀ ‘ਤੇ ਨਾਰਾਜ਼ਗੀ ਜਾਹਿਰ ਕੀਤੀ ਸੀ।


ਮੋਦੀ ਨੂੰ ਪੰਜਾਬ ਦੀ ਜੂਹ ’ਚ ਨਹੀਂ ਵੜਨ ਦਿਆਂਗੇ - ਬਾਜਵਾ

http://sameydiawaaz.com/Archive%20News/%5B2013%5D/11/29.11.2013%20-%2004.jpg

ਬਠਿੰਡਾ ਵਿੱਚ ਵੀਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਰੋਸ ਮਾਰਚ ਦੀ ਅਗਵਾਈ ਕਰਦੇ ਹੋਏ ।

ਇਹ ਮਾਰਚ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ਹਿਰੀ ਲੋਕਾਂ ’ਤੇ ਲਾਏ ਗਏ ਟੈਕਸਾਂ ਵਿਰੁੱਧ ਕੀਤਾ ਗਿਆ (ਫੋਟੋ: ਪਵਨ ਸ਼ਰਮਾ)

ਬਠਿੰਡਾ 28 ਨਵੰਬਰ (ਚਰਨਜੀਤ ਭੁੱਲਰ) :- ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇੱਥੇ ਐਲਾਨ ਕੀਤਾ ਕਿ ਉਹ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੀ ਜੂਹ ਵਿੱਚ ਵੜਨ ਨਹੀਂ ਦੇਣਗੇ। ਉਨ੍ਹਾਂ ਆਖਿਆ ਕਿ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਨਾਲ ਧੱਕਾ ਕੀਤਾ ਹੈ ਜੋ ਕਿ ਸਹਿਣਯੋਗ ਨਹੀਂ ਹੈ। ਉਨ੍ਹਾਂ ਆਖਿਆ ਕਿ ਪੰਜਾਬੀ ਕਿਸਾਨਾਂ ਨੂੰ ਉਜਾੜਨ ਵਾਲੇ ਨਰਿੰਦਰ ਮੋਦੀ ਨੂੰ 21 ਦਸੰਬਰ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਕਾਂਗਰਸ ਉਸ ਦੇ ਦਾਖ਼ਲੇ ਦਾ ਡਟਵਾਂ ਵਿਰੋਧ ਕਰੇਗੀ।

ਇਥੇ ਗੋਲ ਡਿੱਗੀ ਲਾਗੇ ਇੱਕ ਰੋਸ ਧਰਨਾ ਦਿੱਤਾ ਗਿਆ ਜਿਸ ਨੂੰ ਕਾਂਗਰਸ ਪ੍ਰਧਾਨ ਬਾਜਵਾ ਨੇ ਸੰਬੋਧਨ ਕੀਤਾ। ਰੋਸ ਧਰਨੇ ਮਗਰੋਂ ਬਾਜਵਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚ ਰੋਸ ਮੁਜ਼ਾਹਰਾ ਕੀਤਾ ਅਤੇ ਅਖੀਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ। ਕਾਂਗਰਸ ਬਠਿੰਡਾ ਵਿੱਚ ਆਪਣੀ ਤਾਕਤ ਦਾ ਦਿਖਾਵਾ ਕਰਨ ਵਿੱਚ ਕਾਫ਼ੀ ਹੱਦ ਤੱਕ ਕਾਮਯਾਬ ਰਹੀ। ਪੰਜਾਬ ਕਾਂਗਰਸ ਵੱਲੋਂ ਪ੍ਰਾਪਰਟੀ ਟੈਕਸ ਅਤੇ ਸਿੰਥੈਟਿਕ ਡਰੱਗ ਦੇ ਖ਼ਿਲਾਫ਼ ਇਹ ਰੋਸ ਧਰਨਾ ਰੱਖਿਆ ਗਿਆ ਸੀ।

ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਾਦਲ ਪਰਿਵਾਰ ਦੇ ਹਲਕੇ ਵਿੱਚ ਆਪਣੀ ਸੁਰ ਕਾਫ਼ੀ ਤਿੱਖੀ ਰੱਖੀ ਅਤੇ ਬਾਦਲ ਪਰਿਵਾਰ ’ਤੇ ਨਿੱਜੀ ਹਮਲੇ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਕਾਂਗਰਸ ਬਠਿੰਡਾ ਸੰਸਦੀ ਹਲਕੇ ਵਿੱਚ ਸਭ ਤੋਂ ਤਕੜਾ ਉਮੀਦਵਾਰ ਲੋਕ ਸਭਾ ਚੋਣਾਂ ਵਿੱਚ ਉਤਾਰੇਗੀ ਤਾਂ ਜੋ ਬਾਦਲ ਪਰਿਵਾਰ ਨੂੰ ਸਬਕ ਸਿਖਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਅਗਾਮੀ ਅਸੈਂਬਲੀ ਚੋਣਾਂ ਮਗਰੋਂ ਕਾਂਗਰਸ ਸਰਕਾਰ ਬਣਨ ’ਤੇ ਔਰਬਿਟ ਬੱਸਾਂ ਨੂੰ ਸੜਕਾਂ ਤੋਂ ਸਭ ਤੋਂ ਪਹਿਲਾਂ ਲਾਹਿਆ ਜਾਵੇਗਾ ਅਤੇ ਬਾਦਲ ਪਰਿਵਾਰ ਦੀ ਜਾਇਦਾਦ ਕੁਰਕ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਵਿਚ ਬਾਦਲ ਪਰਿਵਾਰ ਦਾ ਹੱਥ ਹੈ। ਉਨ੍ਹਾਂ ਆਖਿਆ ਕਿ ਜੇ ਮੁੱਖ ਮੰਤਰੀ ਸੱਚੇ ਹਨ ਤਾਂ ਉਹ ਸੀ.ਬੀ.ਆਈ. ਤੋਂ ਸਿੰਥੈਟਿਕ ਡਰੱਗ ਦੇ ਸਕੈਂਡਲ ਦੀ ਜਾਂਚ ਕਰਾਉਣ। ਉਨ੍ਹਾਂ ਆਖਿਆ ਕਿ ਕੇਂਦਰੀ ਜਾਂਚ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਬੇਪਰਦ ਹੋ ਜਾਣਗੇ।

ਕਾਂਗਰਸ ਪ੍ਰਧਾਨ ਨੇ ਸਟੇਜ ਤੋਂ ਪ੍ਰਾਪਰਟੀ ਟੈਕਸ ਦੇ ਦਸਤਾਵੇਜ਼ ਵੀ ਪਾੜੇ ਅਤੇ ਲੋਕਾਂ ਨੂੰ ਆਖਿਆ ਕਿ ਉਹ ਵੀ ਪ੍ਰਾਪਰਟੀ ਟੈਕਸ ਦੇ ਕਾਗ਼ਜ਼ ਪਾੜ ਦੇਣ ਅਤੇ ਕੋਈ ਵੀ ਪੈਸਾ ਭਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦੇ 2002 ਤੋਂ 2007 ਦੇ ਸ਼ਾਸਨ ਕਾਲ ’ਚ 22 ਪ੍ਰਤੀਸ਼ਤ ਦੇ ਮੁਕਾਬਲੇ ਅਕਾਲੀ ਭਾਜਪਾ ਗਠਜੋੜ ਦੇ ਰਾਜ ’ਚ 80 ਪ੍ਰਤੀਸ਼ਤ ਬਿਜਲੀ ਰੇਟਾਂ ’ਚ ਵਾਧਾ ਕੀਤਾ ਗਿਆ ਹੈ। ਪਿਛਲੇ ਦੋ ਸਾਲਾਂ ਦੌਰਾਨ ਬੱਸ ਕਿਰਾਇਆਂ ’ਚ 24 ਪ੍ਰਤੀਸ਼ਤ ਦੇ ਕੀਤੇ ਗਏ ਵਾਧੇ ਨੇ ਲੋਕਾਂ ਦੀਆਂ ਜੇਬਾਂ ’ਤੇ ਕਰੋੜਾਂ ਰੁਪਏ ਦੀ ਕੈਂਚੀ ਚਲਾਈ ਹੈ।

ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਬਾਦਲ ਸਰਕਾਰ ਵਲੋਂ ਆਮ ਲੋਕਾਂ ਤੇ ਕੀਤੇ ਅੱਤਿਆਚਾਰ ਅਤੇ ਸ਼ਹਿਰੀ ਲੋਕਾਂ ਤੇ ਪਾਏ ਟੈਕਸਾਂ ਦੇ ਭਾਰ ਦੀ ਗੱਲ ਕੀਤੀ। ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ, ਅਜਾਇਬ ਸਿੰਘ ਭੱਟੀ ਅਤੇ ਅਜੀਤ ਇੰਦਰ ਸਿੰਘ ਮੋਫਰ (ਵਿਧਾਨਕਾਰ), ਫਤਿਹਜੰਗ ਸਿੰਘ ਬਾਜਵਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ,  ਮੱਖਣ ਸਿੰਘ, ਚਿਰੰਜੀ ਲਾਲ ਗਰਗ ਅਤੇ ਜਸਬੀਰ ਸਿੰਘ ਡਿੰਪਾ ਵੀ ਮੌਜੂਦ ਰਹੇ।

ਇਸ ਮੌਕੇ ਧਰਨੇ ਨੂੰ ਨਰਿੰਦਰ ਭਲੇਰੀਆ, ਅਸ਼ੋਕ ਕੁਮਾਰ, ਗੁਰਮੇਲ ਸਿੰਘ ਖੁਡੀਆਂ, ਰਾਜ ਕੁਮਾਰ ਨੰਬਰਦਾਰ, ਖੁਸ਼ਬਾਜ ਸਿੰਘ ਜਟਾਨਾਅਤੇ ਗੁਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।


ਸੁਮੇਧ ਸੈਣੀ ਦਿੱਲੀ ਦੀ ਅਦਾਲਤ ’ਚ ਪੇਸ਼

http://sameydiawaaz.com/Archive%20News/%5B2013%5D/11/29.11.2013%20-%2003.jpg

ਚੰਡੀਗੜ੍ਹ 28 ਨਵੰਬਰ :- ਗ਼ਲਤ ਢੰਗ ਨਾਲ ਹਿਰਾਸਤ ਵਿੱਚ ਰੱਖਣ ਤੇ ਅਗ਼ਵਾ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਮੁਖੀ (ਡੀਜੀਪੀ) ਸੁਮੇਧ ਸਿੰਘ ਸੈਣੀ ਅੱਜ ਦਿੱਲੀ ਵਿਖੇ ਸੁਣਵਾਈ ਅਦਾਲਤ ਵਿੱਚ ਪੇਸ਼ ਹੋਏ। ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਏ.ਕੇ. ਮਹਿੰਦੀਰੱਤਾ ਨੇ ਸ੍ਰੀ ਸੈਣੀ ਨੂੰ ਇਸ ਕੇਸ ਵਿੱਚ ਨਿੱਜੀ ਪੇਸ਼ੀ ਤੋਂ ਮਿਲੀ ਛੋਟ 20 ਨਵੰਬਰ ਨੂੰ ਵਾਪਸ ਲੈ ਲਈ ਸੀ। ਡੀਜੀਪੀ ਨੇ ਨਿੱਜੀ ਪੇਸ਼ੀ ਤੋਂ ਛੋਟ ਲੈਣ ਲਈ 25 ਨਵੰਬਰ ਨੂੰ ਦਿੱਲੀ ਦੀ ਅਦਾਲਤ ਵਿੱਚ ਮੁੜ ਅਰਜ਼ੀ ਦਿੱਤੀ ਸੀ।  ਇਸ ’ਤੇ ਜੱਜ ਮਹਿੰਦੀਰੱਤਾ ਨੇ ਸੀ. ਬੀ. ਆਈ. ਨੂੰ ਅੱਜ ਲਈ ਨੋਟਿਸ ਜਾਰੀ ਕੀਤਾ ਸੀ।

ਅੱਜ ਅਦਾਲਤ ਵਿੱਚ ਜਿਵੇਂ ਹੀ ਕੇਸ ਰੱਖਿਆ ਗਿਆ ਤਾਂ ਜੱਜ ਨੇ ਦੇਖਿਆ ਕਿ ਕੇਸ ਤਬਦੀਲ ਕਰਨ ਦੀ ਅਰਜ਼ੀ ਸੈਸ਼ਨ ਜੱਜ ਕੋਲ ਪਈ ਹੈ ਅਤੇ ਉਸ ’ਤੇ ਸੁਣਵਾਈ 9 ਦਸੰਬਰ ਨੂੰ ਹੋਣੀ ਹੈ। ਇਸ ’ਤੇ ਕੇਸ ਦੀ ਸੁਣਵਾਈ ਅਗਲੇ ਸਾਲ 9 ਜਨਵਰੀ ’ਤੇ ਪਾ ਦਿੱਤੀ। 20 ਨਵੰਬਰ ਨੂੰ ਸ੍ਰੀ ਸੈਣੀ ਨੂੰ ਨਿੱਜੀ ਪੇਸ਼ੀ ਤੋਂ ਮਿਲੀ ਛੋਟ ਵਾਪਸ ਲੈਣ ਵੇਲੇ ਜੱਜ ਨੇ ਕਿਹਾ ਸੀ ਕਿ ਸ਼ਿਕਾਇਤਕਰਤਾ ਆਸ਼ੀਸ਼ ਕੁਮਾਰ ਨੇ ਨੁਕਤਾ ਉਠਾਇਆ ਹੈ ਕਿ ਬਚਾਓ ਧਿਰ ਕੇਸ ਨੂੰ ਲੰਮਾ ਖਿੱਚਣ ਲਈ ਜਿਰ੍ਹਾ ਲਈ 27 ਵਾਰ ਤਰੀਕਾਂ ਲੈ ਚੁੱਕੀ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz