ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005157754
ਅੱਜ
ਇਸ ਮਹੀਨੇ
500
13478

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.80.188.87
   

28 ਨਵੰਬਰ 2013

ਢੁੱਡੀਕੇ ਵਿੱਚ ਸੁਰੱਖਿਆ ਬਲਾਂ ਦੀਆਂ ਪੰਜ ਕੰਪਨੀਆਂ ਤਾਇਨਾਤ

ਥਾਣਾ ਅਜੀਤਵਾਲ ਦਾ ਐਸ. ਐਚ. ਓ. ਲਾਈਨ ਹਾਜ਼ਰ

 http://sameydiawaaz.com/Archive%20News/%5B2013%5D/11/28.11.2013%20-%2001.jpg

ਢੁੱਡੀਕੇ ਵਿਖੇ ਤਾਇਨਾਤ ਪੁਲੀਸ ਜਵਾਨਾਂ ਨੂੰ ਹਦਾਇਤਾਂ ਦਿੰਦੇ ਹੋਏ ਪੁਲੀਸ ਅਧਿਕਾਰੀ

ਮੋਗਾ 27 ਨਵੰਬਰ (ਮਹਿੰਦਰ ਸਿੰਘ ਰੱਤੀਆਂ) :- ਪਿੰਡ ਢੁੱਡੀਕੇ ਵਿਖੇ ਡੇਰਾ ਸਿਰਸਾ ਦੇ ਪ੍ਰੇਮੀਆਂ ਅਤੇ ਸਿੱਖ ਸੰਗਤ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਪਿੰਡ ਵਿੱਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ । ਥਾਣਾ ਅਜੀਤਵਾਲ ਵਿਖੇ ਪੁਲੀਸ ਅਤੇ ਡੇਰਾ ਪ੍ਰੇਮੀਆਂ ’ਤੇ ਹਮਲਾ ਕਰਨ ਦੇ ਦੋਸ਼ ਹੇਠ ਏ. ਐਸ. ਆਈ. ਦੇ ਬਿਆਨਾਂ ’ਤੇ ਸਿੱਖ ਸੰਗਤ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦਰਜ ਕੀਤੇ ਕੇਸ ਵਿੱਚ ਨਾਮਜ਼ਦ ਪਿੰਡ ਢੁੱਡੀਕੇ ਦੇ ਸਰਪੰਚ ਤੇ ਹੋਰਾਂ, ਜੋ ਹਿਰਾਸਤ ਵਿੱਚ ਸਨ, ਨੂੰ ਲੰਘੀ ਰਾਤ ਰਿਹਾਅ ਕਰ ਦਿੱਤਾ ਗਿਆ । ਪਿੰਡ ਢੁੱਡੀਕੇ ਵਿਖੇ ਬੀਤੇ ਕੱਲ੍ਹ ਪੁਲੀਸ ਵੱਲੋਂ ਅੱਥਰੂ ਗੈਸ ਛੱਡਣ ਅਤੇ ਫਾਇਰਿੰਗ ਕਰਨ ਦਾ ਪੰਜਾਬ ਸਰਕਾਰ ਨੇ ਗੰਭੀਰ ਨੋਟਿਸ ਲਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਵਾਬ ਤਲਬ ਕੀਤਾ । ਘਟਨਾ ਸਬੰਧੀ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਥਾਣਾ ਅਜੀਤਵਾਲ ਦੇ ਐਸ. ਐਚ. ਓ. ਇੰਸਪੈਕਟਰ ਗੁਰਪਿਆਰ ਸਿੰਘ ਨੂੰ ਲਾਈਨਹਾਜ਼ਰ ਕਰ ਦਿੱਤਾ ਗਿਆ ਹੈ ।

ਜ਼ਿਲ੍ਹਾ ਪੁਲੀਸ ਮੁਖੀ ਕਮਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਢੁੱਡੀਕੇ ਵਿਖੇ ਚਾਰ ਆਈ. ਆਰ. ਬੀ, ਇੱਕ ਪੀ. ਏ. ਪੀ. ਦੀ ਕੰਪਨੀ ਤੋਂ ਇਲਾਵਾ ਜਹਾਨ ਖੇਲਾਂ ਤੋਂ 75 ਵਿਸ਼ੇਸ਼ ਸਿਖਲਾਈ ਪ੍ਰਾਪਤ ਲੜਕੀਆਂ ਅਤੇ 300 ਪੁਲੀਸ ਜਵਾਨ ਤਾਇਨਾਤ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਪੁਲੀਸ ਟੀਮਾਂ ਬਣਾ ਕੇ ਗਸ਼ਤ ਕਰ ਰਹੀ ਹੈ ਅਤੇ ਕਿਸੇ ਵੀ ਕਸੂਰਵਾਰ ਨੂੰ ਬਖ਼ਸਿਆ ਨਹੀਂ ਜਾਵੇਗਾ । ਉਨ੍ਹਾਂ ਕਿਹਾ ਕਿ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਵੀਡੀਓ ਰਾਹੀਂ ਮੁਲਜ਼ਮਾਂ ਦੀ ਸ਼ਨਾਖ਼ਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ । ਇੱਥੇ ਦੇਰ ਸ਼ਾਮ ਨਾਮ ਚਰਚਾ ਘਰ ਵਿਖੇ ਡੇਰਾ ਪ੍ਰੇਮੀਆਂ ਨੇ ਮੀਟਿੰਗ ਕਰਕੇ ਸਾਰੀ ਸਥਿਤੀ ’ਤੇ ਚਰਚਾ ਕੀਤੀ ਅਤੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਗਈ ।

ਦੂਜੇ ਪਾਸੇ ਏਕ ਨੂਰ ਖ਼ਾਲਸਾ ਫੌਜ ਦੇ ਆਗੂ ਗੁਰਭਾਗ ਸਿੰਘ ਮਰੂੜ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਿੱਖ ਸੰਗਤ ਖ਼ਿਲਾਫ਼ ਦਰਜ ਕੀਤੇ ਗਏ ਝੂਠੇ ਕੇਸ 1 ਦਸੰਬਰ ਤੱਕ ਰੱਦ ਨਾ ਕੀਤੇ ਗਏ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ ।

ਪਿੰਡ ਢੁੱਡੀਕੇ ਵਿਖੇ 25 ਨਵੰਬਰ ਦੀ ਰਾਤ ਨੂੰ ਡੇਰਾ ਪ੍ਰੇਮੀ ਗੁਰਮੇਲ ਸਿੰਘ ਪਿੰਡ ਬੁੱਟਰ ਕਲਾਂ ’ਦੇ ਬਿਆਨਾਂ ’ਤੇ ਥਾਣਾ ਅਜੀਤਵਾਲ ਵਿਖੇ 60 - 70 ਅਣਪਛਾਤੀ ਸਿੱਖ ਸੰਗਤ ਖ਼ਿਲਾਫ਼ ਕੇਸ ਦਰਜ ਕਰਕੇ ਇਸ ਮਾਮਲੇ ’ਚ ਨਾਮਜ਼ਦ ਪਿੰਡ ਢੁੱਡੀਕੇ ਦੇ ਸਰਪੰਚ ਜਸਦੀਪ ਸਿੰਘ ਗੈਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਤਾਰ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਲੰਘੀ ਰਾਤ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ । ਥਾਣਾ ਅਜੀਤਵਾਲ ਵਿਖੇ ਏ. ਐਸ. ਆਈ. ਗੁਲਜ਼ਾਰ ਸਿੰਘ ਦੇ ਬਿਆਨਾਂ ’ਤੇ ਸਿੱਖ ਸੰਗਤ ਖ਼ਿਲਾਫ਼ ਦਰਜ ਦੂਜੇ ਕੇਸ ’ਚ ਪੁਲੀਸ ਨੇ ਦੋਸ਼ ਲਾਇਆ ਕਿ ਡੇਰਾ ਪ੍ਰੇਮੀ ਨਾਮ ਚਰਚਾ ਕਰ ਰਹੇ ਸਨ ਕਿ ਸਿੱਖ ਸੰਗਤ ਨੇ ਕਿਰਪਾਨਾਂ ਅਤੇ ਹਥਿਆਰਾਂ ਨਾਲ ਡੇਰਾ ਪ੍ਰੇਮੀਆਂ ’ਤੇ  ਹਮਲਾ ਕਰ ਦਿੱਤਾ । ਏ. ਐਸ. ਆਈ. ਨੇ ਇਹ ਵੀ ਕਿਹਾ ਕਿ ਹਜੂਮ ਨੇ ਸਿੱਧਾ ਫ਼ਾਇਰ ਕੀਤਾ ਅਤੇ ਸਿਪਾਹੀ ਸੁਖਜਿੰਦਰ ਸਿੰਘ ਦੇ ਮੋਟਰ ਸਾਈਕਲ ਨੂੰ ਅੱਗ ਲਾ ਕੇ ਸਾੜ ਦਿੱਤਾ ।


ਭੋਲਾ ਤੇ ਸਾਬਾ ਨੂੰ 10 ਦਸੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ

http://sameydiawaaz.com/Archive%20News/%5B2013%5D/11/28.11.2013%20-%2006.jpg

ਜਗਦੀਸ਼ ਭੋਲਾ ਤੇ ਸਰਬਜੀਤ ਸਾਬਾ ਨੂੰ ਅਦਾਲਤ ਵਿੱਚ ਪੇਸ਼ ਕਰਨ ਲਿਜਾਂਦੀ ਹੋਈ ਪਟਿਆਲਾ ਪੁਲੀਸ (ਫੋਟੋ: ਭੰਗੂ)

ਪਟਿਆਲਾ 27 ਨਵੰਬਰ :- ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੱਡੀਆਂ ਦੀ ਬਰਾਮਦਗੀ ਕੇਸ ਵਿੱਚ ਰਿਮਾਂਡ ਖਤਮ ਹੋਣ ’ਤੇ ਕੌਮਾਂਤਰੀ ਤਸਕਰ ਜਗਦੀਸ਼ ਭੋਲਾ ਅਤੇ ਉਸ ਦੇ ਸਾਥੀ ਸਰਬਜੀਤ ਸਿੰਘ ਸਾਬਾ ਨੂੰ ਅੱਜ ਥਾਣਾ ਅਰਬਨ ਅਸਟੇਟ ਦੀ ਪੁਲੀਸ ਨੇ ਇਥੇ ਅਦਾਲਤ ਵਿੱਚ ਪੇਸ਼ ਕੀਤਾ। ਪੁਲੀਸ ਨੇ ਇਨ੍ਹਾਂ ਦੇ ਰਿਮਾਂਡ ਵਿੱਚ ਵਾਧੇ ਦੀ ਮੰਗ ਕੀਤੀ ਪਰ ਅਦਾਲਤ ਨੇ ਰਿਮਾਂਡ ਵਧਾਉਣ ਤੋਂ ਇਨਕਾਰ ਕਰਦਿਆਂ ਇਨ੍ਹਾਂ ਨੂੰ 10 ਦਸੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ। ਇਸ ਦੌਰਾਨ ਇੰਸਪੈਕਟਰ ਦਵਿੰਦਰ ਸਿੰਘ ਅੱਤਰੀ ਅਤੇ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ 3 ਮਾਰਚ ਨੂੰ ਫਤਹਿਗੜ੍ਹ ਸਾਹਿਬ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21, 22, 25, 27, 27 (ਏ), 61, 85 ਤਹਿਤ ਦਰਜ ਹੋਏ ਕੇਸ ਵਿੱਚੋਂ ਭੋਲਾ ਭਗੌੜਾ ਹੈ। ਇਸ ਲਈ ਉਸ ਤੋਂ ਪੁੱਛ ਪੜਤਾਲ ਕਰਨੀ ਹੈ। ਇਸ ’ਤੇ ਅਦਾਲਤ ਨੇ ਭੋਲੇ ਨੂੰ ਇੱਕ ਦਿਨ ਦੇ ਟਰਾਂਜਿਟ ਰਿਮਾਂਡ ’ਤੇ ਫਤਹਿਗੜ੍ਹ ਸਾਹਿਬ ਵਿੱਚ ਦਰਜ ਕੇਸ ਦੇ ਤਫ਼ਤੀਸ਼ੀ ਅਧਿਕਾਰੀ ਦਵਿੰਦਰ ਸਿੰਘ ਅੱਤਰੀ ਦੇ ਹਵਾਲੇ ਕਰ ਦਿੱਤਾ। ਉਸ ਨੂੰ ਭਲਕੇ ਫਤਹਿਗੜ੍ਹ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸਾਬਾ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭੋਲਾ-ਕਾਹਲੋਂ ਗਰੋਹ ਤੋਂ ਹੁਣ ਤੱਕ ਤਕਰੀਬਨ ਸਾਢੇ ਸੋਲਾਂ ਸੌ ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਗਏ ਹਨ।


ਤੇਜਪਾਲ ਕਾਂਡ ਤੋਂ ਭਾਜਪਾ ਤੇ ਕਾਂਗਰਸ ’ਚ ਖੜਕੀ

http://sameydiawaaz.com/Archive%20News/%5B2013%5D/11/28.11.2013%20-%2004.jpg

ਨਵੀਂ ਦਿੱਲੀ 27 ਨਵੰਬਰ :- ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਸੁਸ਼ਮਾ ਸਵਰਾਜ ਵੱਲੋਂ ਇਕ ਕੇਂਦਰੀ ਮੰਤਰੀ ’ਤੇ ਤਰੁਣ ਤੇਜਪਾਲ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਾਉਣ ਤੋਂ ਬਾਅਦ ਇਸ ਮਾਮਲੇ ’ਤੇ ਭਾਜਪਾ ਅਤੇ ਕਾਂਗਰਸ ਦਰਮਿਆਨ ਤੂੰ ਤੂੰ ਮੈਂ ਮੈਂ ਹੋਰ ਭਖ ਗਈ ਹੈ ਜਦਕਿ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਭਾਜਪਾ ਉਸ ਦਾ ਨਾਂ ਬਦਨਾਮ ਕਰਨ ਲਈ ਹੋਛੇ ਹੱਥਕੰਡੇ ਅਪਣਾ ਰਹੀ ਹੈ। ਸੁਸ਼ਮਾ ਸਵਰਾਜ ਨੇ ਅੱਜ ਬਿਨਾਂ ਕਿਸੇ ਦਾ ਨਾਂ ਲਏ ਟਵੀਟ ਕੀਤਾ ਕਿ ਇਕ ਕੇਂਦਰੀ ਮੰਤਰੀ ਤਹਿਲਕਾ ਦਾ ਬਾਨੀ ਅਤੇ ਸਰਪ੍ਰਸਤ ਹੈ ਅਤੇ ਉਹ ਤੇਜਪਾਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।’’ ਇਸ ਮਾਮਲੇ ’ਚ ਆਪਣਾ ਨਾਂ ਆਉਣ ’ਤੇ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਭਾਜਪਾ ਤੇ ਆਰ ਐਸ ਐਸ ’ਤੇ ਮੋੜਵਾਂ ਵਾਰ ਕਰਦਿਆਂ ਇਨ੍ਹਾਂ ’ਤੇ ਉਸ ਦਾ ਨਾਂ ਬਦਨਾਮ ਕਰਨ ਦਾ ਦੋਸ਼ ਲਾਇਆ ਅਤੇ ਇਸ ਗੱਲ ਦਾ ਖੰਡਨ ਕੀਤਾ ਕਿ ਤੇਜਪਾਲ ਉਸ ਦਾ ਰਿਸ਼ਤੇਦਾਰ ਹੈ। ਉਨ੍ਹਾਂ ਤਹਿਲਕਾ ’ਚ ਆਪਣੀ ਹਿੱਸਾਪੱਤੀ ਹੋਣ ਦੇ ਦੋਸ਼ ਦਾ ਵੀ ਖੰਡਨ ਕੀਤਾ। ਉਨ੍ਹਾਂ ਕਿਹਾ, ‘ਸੋਸ਼ਲ ਮੀਡੀਆ ’ਚ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਤੇਜਪਾਲ ਪੰਜਾਬ ਕਾਂਗਰਸ ਕਮੇਟੀ ਦੇ ਇਕ ਮੈਂਬਰ ਅਤੇ ਇਕ ਵਿਧਾਇਕ ਦਾ ਪੁੱਤਰ ਹੈ। ਮੈਨੂੰ ਇਸ ਦਾ ਨਹੀਂ ਪਤਾ। ਫੇਰ ਇਹ ਕਿਹਾ ਗਿਆ ਕਿ ਉਹ ਮੇਰਾ ਭਾਣਜਾ ਹੈ। ਮੁਆਫ਼ ਕਰਨਾ, ਮੈਨੂੰ ਭਾਜਪਾ ਤੇ ਆਰ ਐਸ ਐਸ ਤੋਂ ਇੰਨੇ ਹੋਛੇਪਣ ਦੀ ਉਮੀਦ ਨਹੀਂ ਸੀ।’’


ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਉੱਪਰ ਸ਼ਿਕੰਜਾ ਕੱਸਿਆ

ਲਾਹੌਰ 27 ਨਵੰਬਰ :- ਪਾਕਿਸਤਾਨ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਆਦੇਸ਼ ਦਿੱਤਾ ਹੈ ਕਿ ਉਹ ਭਲਕ ਤਕ 35 ‘ਲਾਪਤਾ ਵਿਅਕਤੀਆਂ’ ਨੂੰ ਅਦਾਲਤ ਵਿਚ ਪੇਸ਼ ਕਰਨ ਅਤੇ ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਆਪ ਪੇਸ਼ ਹੋ ਕੇ ‘ਗੰਭੀਰ ਨਤੀਜਿਆਂ’ ਦਾ ਸਾਹਮਣਾ ਕਰਨ।

ਇਹ ਆਦੇਸ਼ ਸੁਪਰੀਮ ਕੋਰਟ ਲਾਹੌਰ ਰਜਿਸਟਰੀ ਵਿਚ ਲਾਪਤਾ ਵਿਅਕਤੀਆਂ ਬਾਰੇ ਮਾਮਲੇ ਦੀ ਸੁਣਵਾਈ ਮੌਕੇ ਚੀਫ ਜਸਟਿਸ ਇਫਤਿਖ਼ਾਰ ਚੌਧਰੀ, ਜਸਟਿਸ ਜਾਵਦ ਐਸ. ਖ਼ਵਾਜਾ ਅਤੇ ਜਸਟਿਸ ਅਮੀਰ ਹਨੀ ਮੁਸਲਿਮ ’ਤੇ ਆਧਾਰਤ  ਤਿੰਨ ਮੈਂਬਰੀ ਬੈਂਚ ਨੇ ਰੱਖਿਆ ਅਧਿਕਾਰੀਆਂ ਵੱਲੋਂ ‘ਲਾਪਤਾ ਵਿਅਕਤੀ’ ਪੇਸ਼ ਕਰਨ ਵਿਚ ਨਾਕਾਮ ਰਹਿਣ ਮਗਰੋਂ ਦਿੱਤਾ।

ਮੰਨਿਆ ਜਾ ਰਿਹਾ ਹੈ ਕਿ ਲਾਪਤਾ ਵਿਅਕਤੀ ਖੁਫ਼ੀਆ ਏਜੰਸੀਆਂ ਦੀ ਹਿਰਾਸਤ ਵਿਚ ਹਨ। ਇਨ੍ਹਾਂ ਵਿਅਕਤੀਆਂ ਨੂੰ ਕਥਿਤ ਅਤਿਵਾਦੀ ਕਾਰਵਾਈਆਂ ਸਬੰਧੀ ਹਿਰਾਸਤ ਵਿਚ ਲਏ ਜਾਣ ਦੀਆਂ ਰਿਪੋਰਟਾਂ ਹਨ।

ਅਦਾਲਤ ਵੱਲੋਂ ਪਹਿਲਾਂ ਰੱਖਿਆ ਸਕੱਤਰ ਨੂੰ ਸੰਮਨ ਕੀਤਾ ਗਿਆ ਸੀ। ਵਧੀਕ ਅਟਾਰਨੀ ਜਨਰਲ ਤਾਰਿਕ ਖੋਖਰ ਨੇ ਅਦਾਲਤ ਨੂੰ ਦੱਸਿਆ ਕਿ ਰੱਖਿਆ ਸਕੱਤਰ ਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਜਿਸ ਕਰਕੇ ਉਹ ਪੇਸ਼ ਨਹੀਂ ਹੋ ਸਕੇ। ਉਨ੍ਹਾਂ ਲਾਪਤਾ ਵਿਅਕਤੀਆਂ ਨੂੰ ਪੇਸ਼ ਕਰਨ ਲਈ ਕੁਝ ਹੋਰ ਸਮਾਂ ਮੰਗਿਆ।

ਇਸ ’ਤੇ ਬੈਂਚ ਨੇ ਰੱਖਿਆ ਮੰਤਰੀ ਬਾਰੇ ਪੁੱਛਿਆ। ਇਹ ਵਿਭਾਗ ਪ੍ਰਧਾਨ ਮੰਤਰੀ ਕੋਲ ਹੋਣ ਬਾਰੇ ਦੱਸਣ ’ਤੇ ਚੀਫ ਜਸਟਿਸ ਚੌਧਰੀ ਨੇ ਕਿਹਾ, ‘‘35 ਵਿਅਕਤੀਆਂ ਦੇ ਫੌਜ ਦੀ ਹਿਰਾਸਤ ਵਿਚ ਹੋਣ ਬਾਰੇ ਸਬੂਤ ਮੌਜੂਦ ਹਨ, ਇਸ ਕਰਕੇ ਫੌਜ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ਵਿਚ  ਪੇਸ਼ ਕਰੇ।’’ ਉਨ੍ਹਾਂ ਕਿਹਾ ਕਿ ਹੁਣ ਇਹ ‘ਲਾਪਤਾ ਵਿਅਕਤੀ’ ਨਹੀਂ ਹਨ ਕਿਉਂਕਿ ਇਨ੍ਹਾਂ ਦੀ ਹਿਰਾਸਤ ਬਾਰੇ ਸ਼ਨਾਖਤ ਹੋ ਚੁੱਕੀ ਹੈ।

ਉਨ੍ਹਾਂ ਮਾਮਲੇ ਦੀ ਸੁਣਵਾਈ 28 ਨਵੰਬਰ ’ਤੇ ਪਾਉਂਦਿਆਂ ਆਦੇਸ਼ ਦਿੱਤਾ ਕਿ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇ ਜਾਂ ਰੱਖਿਆ ਮੰਤਰੀ (ਨਵਾਜ਼ ਸ਼ਰੀਫ਼) ਆਪ ਅਦਾਲਤ ਵਿਚ ਪੇਸ਼ ਹੋਣ ਤੇ ‘ਗੰਭੀਰ ਸਿੱਟੇ’ ਭੁਗਤਣ।


ਨਾਈਜ਼ੀਰੀਆ ਹਮਲਿਆਂ ‘ਚ 40 ਲੋਕਾਂ ਦੀ ਮੌਤ

http://sameydiawaaz.com/Archive%20News/%5B2013%5D/11/28.11.2013%20-%2002.jpg

ਅਬੁਜਾ 27 ਨਵੰਬਰ :- ਨਾਈਜ਼ੀਰੀਆ ਦੇ ਪਲੈਟੋ ਸੂਬੇ ‘ਚ ਬੰਦੂਕਧਾਰੀਆਂ ਨੇ 40 ਲੋਕਾਂ ਨੂੰ ਮਾਰ ਦਿੱਤਾ । ਖਬਰਾਂ ਅਨੁਸਾਰ ਮੰਗਲਵਾਰ ਨੂੰ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਅਤੀਤ ‘ਚ ਇਸ ਇਲਾਕੇ ‘ਚ ਹੋਏ ਜਾਤੀ ਅਤੇ ਧਾਰਮਿਕ ਸੰਘਰਸ਼ ‘ਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ । ਪੁਲਸ ਬੁਲਾਰੇ ਫੇਲੀਸ਼ੀਆ ਏਨਸੈਲਸ ਨੇ ਨਾਈਜ਼ੀਰੀਆ ਦੇ ਬਾਰਕਿਨ ਲਾਦੀ ਸਥਾਨਕ ਪ੍ਰਸ਼ਾਸਨਿਕ ਇਲਾਕੇ ‘ਚ ਹਮਲਿਆਂ ਦੀ ਪੁਸ਼ਟੀ ਕੀਤੀ । ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਇਕੱਠੇ ਫੋਰੋਨ, ਗੁਰਾਬੇਕ, ਰਾਵੁਰੂ ਅਤੇ ਤਾਸੂ, ਚਾਰ ਵੱਖ - ਵੱਖ ਥਾਵਾਂ ‘ਤੇ ਹਮਲੇ ਹੋਏ ਹਨ । ਇਹ ਚਾਰੇ ਇਲਾਕੇ ਸਥਾਨਕ ਪ੍ਰਸ਼ਾਸਨਿਕ ਖੇਤਰ ‘ਚ ਆਉਂਦੇ ਹਨ ਅਤੇ ਇਸ ਇਲਾਕੇ ਨੂੰ ਫਲੇਨੀ ਚਾਰਵਾਹਾਂ ਅਤੇ ਮੂਲ ਨਿਵਾਸੀ ਬੇਰੋਸ ਲੋਕਾਂ ਦਰਮਿਆਨ ਸੰਘਰਸ਼ ਦੀ ਥਾਂ ਦੇ ਤੌਰ ‘ਤੇ ਜਾਣਿਆ ਜਾਂਦਾ ਹੈ । ਨਾਈਜ਼ੀਰੀਆ ਦੀ ਰਾਜਧਾਨੀ ਜੋਸ ‘ਚ ਉਨ੍ਹਾਂ ਪੱਤਰਕਾਰਾਂ ਨੇ ਦੱਸਿਆ ਅਸੀਂ ਅਜੇ ਜ਼ਖਮੀਆਂ ਦੀ ਸਹੀ ਗਿਣਤੀ ਨਹੀਂ ਦਸ ਸਕਦੇ ਕਿਉਂਕਿ ਅੰਕੜੇ ਇੱਕਠੇ ਕੀਤੇ ਜਾ ਰਹੇ ਹਨ । ਖਾਸ ਕਾਰਜ ਬਲ ( ਐਸ. ਟੀ. ਐਫ.) ਦੇ ਬੁਲਾਰੇ, ਸਾਲਿਸੂ ਮੁਸਤਫਾ ਨੇ ਦੱਸਿਆ ਕਿ ਅਣਪਛਾਤੇ ਬਦਮਾਸ਼ਾਂ ਵਲੋਂ ਕੀਤੇ ਗਏ ਯੋਜਨਾਬੱਧ ਹਮਲੇ ਮੰਗਲਵਾਰ ਨੂੰ ਸਵੇਰੇ ਲਗਭਗ 2 ਵਜੇ ਹੋਏ । ਮੁਸਤਫਾ ਨੇ ਦੱਸਿਆ ਕਿ ਹਮਲੇ, ਸਥਾਨਕ ਸਰਕਾਰ ਦੇ ਬਰਕਿਨ ਲਾਦੀ ਅਤੇ ਮੰਗੂ ਇਲਾਕਿਆਂ ਦੇ ਕਟੁ ਕੰਪਗ, ਦਾਰੋਨ, ਤੁਲ ਅਤੇ ਰਾਵਰੂ ਪਿੰਡਾਂ ‘ਚ ਹੋਏ । ਉਨ੍ਹਾਂ ਨੇ ਦੱਸਿਆ ਕਿ ਕਟੁ ਕਪੰਗ ‘ਚ ਲਗਭਗ 13, ਦਾਰੋਨ ‘ਚ 8 ਅਤੇ ਤੁਲ ‘ਚ 9 ਅਤੇ ਰਾਵਰੂ ‘ਚ 7 ਲੋਕ ਮਾਰੇ ਗਏ । ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਹਮਲਿਆਂ ‘ਚ 40 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ 


ਬਰਫੀਲੇ ਤੂਫਾਨ ਨੇ ਉਨਟਾਰੀਓ ਦੇ ਜ਼ਿਆਦਾਤਰ ਹਿੱਸੇ ਕੀਤੇ ਪ੍ਰਭਾਵਿਤ

http://sameydiawaaz.com/Archive%20News/%5B2013%5D/11/28.11.2013%20-%2003.jpg

ਟਰਾਂਟੋ 27 ਨਵੰਬਰ :- ਅਮਰੀਕਾ ਵਲੋਂ ਤੁਰਿਆ ਬਰਫੀਲਾ ਤੂਫਾਨ ਬੀਤੀ ਰਾਤ ਉਨਟਾਰੀਓ ਦੇ ਜ਼ਿਆਦਾਤਰ ਹਿੱਸਿਆਂ ਵਿਚ ਆਪਣਾ ਅਸਰ ਦਿਖਾਉਂਦਾ ਦਿੱਸਿਆ। ਅੱਜ ਸਵੇਰੇ ਉਨਟਾਰੀਓ ਦੇ ਜ਼ਿਆਦਾਤਰ ਹਿੱਸਿਆਂ ਵਿਚ ਕਾਫੀ ਜ਼ਿਆਦਾ ਬਰਫ ਪਈ, ਜਿਸ ਕਰਕੇ ਸੜਕਾਂ ਬਲਾਕ ਹੋ ਗਈਆਂ। ਸੜਕਾਂ ਤੇਤਿਲਕਣ ਅਤੇ ਬਰਫ ਦੇ ਕਾਰਨ ਸਵੇਰੇ ਕਈ ਸੜਕਾਂ ਤੇ ਚੱਲਣਾ ਕਾਫੀ ਮੁਸ਼ਕਲ ਹੋਇਆ ਅਤੇ ਵਹੀਕਲ ਬਹੁਤ ਹਲਕੀ ਗਤੀ ਚੱਲ ਰਹੇ ਸਨ। ਇਸ ਬਰਫੀਲੇ ਤੂਫਾਨ ਦੇ ਕਾਰਨ ਅਮਰੀਕਾ ਦੇ ਵੀ ਕਈ ਭਾਗਾਂ ਵਿਚ ਭਾਰੀ ਬਰਫ ਪਈ ਹੈ। ਟਰਾਂਟੋ ਵਿਚ ਬੀਤੀ ਰਾਤ ਤੋਂ ਬਰਫ ਅਤੇ ਵਰਖਾ ਦੇ ਕਾਰਨ ਮੌਸਮ ਵਿਚ ਕਾਫੀ ਵਿਗਾੜ ਦੇਖਿਆ ਗਿਆ। ਟਰਾਂਟੋ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਅਗਾਊਂ ਮਿਲੀ ਚਿਤਾਵਨੀ ਦੇ ਮੱਦੇਨਜ਼ਰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਨੇ ਤਿਆਰੀ ਕਰ ਲਈ ਸੀ। ਟਰਾਂਟੋ ਦੇ ਪੂਰਬੀ ਅਤੇ ਉਤਰੀ-ਪੂਰਬੀ ਇਲਾਕਿਆਂ ਵਿਚ ਕਾਫੀ ਜ਼ਿਆਦਾ ਬਰਫ ਦੇਖੀ ਗਈ। ਇੱਧਰ ਕਿੰਗਸਟਨ, ਔਟਵਾ ਅਤੇ ਕਾਰਨਵਾਲ ਇਲਾਕਿਆਂ ਵਿਚ ਵੀ ਕਾਫੀ ਜ਼ਿਆਦਾ ਬਰਫ ਪਈ ਹੈ। ਇਹਨਾਂ ਇਲਾਕਿਆਂ ਵਿਚ ਕਈ ਥਾਵਾਂ ਤੇ 25 ਸੈਂਟੀਮੀਟਰ ਦੇ ਕਰੀਬ ਬਰਫ ਡਿੱਗੀ ਪਾਈ ਗਈ ਹੈ।

ਬਰਫੀਲੇ ਤੂਫਾਨ ਦੀ ਲਪੇਟ ਵਿਚ ਉਨਟਾਰੀਓ ਦੇ ਜ਼ਿਆਦਾਤਰ ਟਰਾਂਟੋ ਸਮੇਤ ਲੰਡਨ ਤੋਂ ਲੈ ਕੇ ਲੇਕ ਹੂਰਨ ਤੱਕ ਦੇ ਇਲਾਕੇ ਆਏ ਹਨ। ਇਹਨਾਂ ਇਲਾਕਿਆਂ ਵਿਚ 15 ਸੈਂਟੀਮੀਟਰ ਤੱਕ ਬਰਫ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਬਰਫਬਾਰੀ ਹੋਰ ਵਧਣ ਦੇ ਸ਼ੰਕੇ ਪ੍ਰਗਟ ਕੀਤੇ ਹਨ।


ਹਵਾਈ ਅੱਡਿਆਂ ‘ਤੇ ਸਿੱਖਾਂ ਦੀ ਬੇਅਦਬੀ ਰੋਕਣ ਲਈ ਸਮਾਰਟ ਫੋਨ ਐਪ ਲਾਂਚ

http://sameydiawaaz.com/Archive%20News/%5B2013%5D/11/28.11.2013%20-%2005.jpg

ਵਾਸ਼ਿੰਗਟਨ 27 ਨਵੰਬਰ :- ਅਮਰੀਕਾ ‘ਚ ਸਿੱਖ ਕਾਰਜਕਰਤਾਵਾਂ ਨੇ ਇਕ ਅਜਿਹੀ ਸਮਾਰਟਫੋਨ ਐਪਲੀਕੇਸ਼ਨ ਲਾਂਚ ਕੀਤੀ ਹੈ, ਜਿਸ ਨਾਲ ਸਿੱਖ ਯਾਤਰੀਆਂ ਲਈ ਅਮਰੀਕੀ ਹਵਾਈ ਅੱਡਿਆਂ ‘ਤੇ ਉਨ੍ਹਾਂ ਦੇ ਨਾਲ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਮਾੜੇ ਵਿਵਹਾਰ ਦੀ ਰਿਪੋਰਟ ਕਰਨਾ ਸੌਖਾ ਹੋ ਜਾਵੇਗਾ । ‘ਸਿੱਖ ਕੋਏਲਿਸ਼ਨ’ ਨਾਂ ਦੇ ਸੰਗਠਨ ਦਾ ਕਹਿਣਾ ਹੈ ਕਿ ‘ਫਲਾਈਰਾਈਟਸ’ ਨਾਂ ਦੀ ਇਹ ਐਪਲੀਕੇਸ਼ਨ ਮੁਫਤ ‘ਚ ਡਾਊੁਨਲੋਡ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਮਦਦ ਨਾਲ ਯਾਤਰੀ ਆਪਣੀ ਪਰੇਸ਼ਾਨੀ ਤੁਰੰਤ ਹੀ ਅਮਰੀਕੀ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਅਤੇ ਅੰਦਰੂਨੀ ਸੁਰੱਖਿਆ ਮੰਤਰਾਲਾ ਨੂੰ ਭੇਜ ਸਕਦੇ ਹਨ । ਸਿੱਖ ਕੋਏਲਿਸ਼ਨ ਦੇ ਪ੍ਰੋਗਗਾਮਾਂ ਦੇ ਨਿਦੇਸ਼ਕ ਅਮਰਦੀਪ ਸਿੰਘ ਨੇ ਕਿਹਾ ਕਿ ਫਲਾਈਰਾਈਟਸ ਦੇ ਪ੍ਰਯੋਗਕਰਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਆਵਾਜਾਈ ਸੁਰੱਖਿਆ ਪ੍ਰਸ਼ਾਸਨ (ਟੀ. ਐਸ. ਏ.) ‘ਤੇ ਭਰੋਸਾ ਨਹੀਂ ਕਰ ਸਕਦੇ ਕਿ ਉਹ ਭੇਦਭਾਵ ਦੇ ਮਾਮਲਿਆਂ ‘ਚ ਖੁਦ ਦੇ ਸ਼ਾਮਲ ਹੋਣ ‘ਤੇ ਕਿਸੇ ਤਰ੍ਹਾਂ ਦੀ ਕਾਰਵਾਈ ਵੱਲ ਧਿਆਨ ਦੇਵੇਗਾ । ਇਸ ਲਈ ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਟੀ. ਐਸ. ਏ. ਦੇ ਨਿਰੀਖਣ ਕਾਰਜਾਂ ਦੀ ਸਮੀਖਿਆ ਇਕ ਆਜ਼ਾਦ ਆਡੀਟਰ ਵਲੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਦੀ ਜਾਣਕਾਰੀ ਜਨਤਕ ਤੌਰ ‘ਤੇ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਟੀ. ਐਸ. ਏ. ਆਪਣੀਆਂ ਭੇਦਭਾਵ - ਵਿਰੋਧੀ ਨੀਤੀਆਂ ਦਾ ਪਾਲਣ ਕਰ ਰਿਹਾ ਹੈ ਜਾਂ ਨਹੀਂ । ਉਨ੍ਹਾਂ ਨੇ ਕਿਹਾ ਕਿ ਅਜਿਹਾ ਹੋਣ ਤੋਂ ਪਹਿਲਾਂ ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਉਹ ਫਲਾਈਰਾਈਟਸ ਡਾਊੁਨਲੋਡ ਅਤੇ ਇਸਤਮਾਲ ਕਰਕੇ ਟੀ. ਐਸ. ਏ. ਨੂੰ ਜ਼ਿੰਮੇਵਾਰ ਠਹਿਰਾਉਣ । ਫਲਾਈਰਾਈਟਸ 2.0 ਯਾਤਰੀਆਂ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਫੋਟੋ ਕਾਪੀਆਂ ਕਾਂਗਰਸ ਮੈਂਬਰਾਂ ਨੂੰ ਭੇਜਣ ਨੂੰ ਵੀ ਸਹੂਲਤ ਦਿੰਦਾ ਹੈ । ਇਸ ‘ਚ ਨਕਸ਼ੇ ਵੀ ਹਨ, ਜੋ ਦੱਸਦੇ ਹਨ ਕਿ ਕਿਨ੍ਹਾਂ ਹਵਾਈ ਅੱਡਿਆਂ ਦਾ ਰਿਕਾਰਡ ਸਭ ਤੋਂ ਖਰਾਬ ਰਿਹਾ ਹੈ । ਅਮਰੀਕੀ ਸੰਸਦ ਮੈਂਬਰਾਂ ਨੇ ਸਿੱਖ ਕੋਏਲਿਸ਼ਨ ਦੇ ਇਸ ਕਦਮ ਦਾ ਸੁਆਗਤ ਕੀਤਾ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz