ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

27 ਨਵੰਬਰ 2013

ਢੁਡੀਕੇ ’ਚ ਸਿੱਖ ਸੰਗਤ ਤੇ ਡੇਰਾ ਪ੍ਰੇਮੀਆਂ ਵਿੱਚ ਟਕਰਾਅ

ਫਰੀਦਕੋਟ ਦੇ ਐਸਪੀ ਸਮੇਤ ਤਿੰਨ ਪੁਲੀਸ ਮੁਲਾਜ਼ਮ ਜ਼ਖ਼ਮੀ

ਰਾਜ ’ਚ ਚੌਕਸੀ ਦੇ ਹੁਕਮ

http://sameydiawaaz.com/Archive%20News/%5B2013%5D/11/27.11.2013%20-%2005.jpg

ਢੁੱਡੀਕੇ ਵਿੱਚ ਡੇਰਾ ਪ੍ਰੇਮੀਆਂ ਵਲੋਂ ਨਾਮ ਚਰਚਾ ਲਈ ਸਜਾਏ ਸਮਾਗਮ ਦਾ ਦ੍ਰਿਸ਼

ਮੋਗਾ 26 ਨਵੰਬਰ (ਮਹਿੰਦਰ ਸਿੰਘ ਰੱਤੀਆਂ) :- ਪਿੰਡ ਢੁੱਡੀਕੇ ਵਿਖੇ ਡੇਰਾ ਸਿਰਸਾ ਸਮਰਥਕਾਂ ਤੇ ਸਿੱਖ ਸੰਗਤ ’ਚ ਹੋਏ ਪਥਰਾਅ ਨਾਲ ਫ਼ਰੀਦਕੋਟ ਦੇ ਐਸ.ਪੀ. ਦਿਲਬਾਗ ਸਿੰਘ ਪੰਨੂ ਸਣੇ ਤਿੰਨ ਪੁਲੀਸ ਮੁਲਾਜ਼ਮ ਮਾਮੂਲੀ ਜ਼ਖ਼ਮੀ ਹੋ ਗਏ। ਭੀੜ ਨੂੰ ਖਿੰਡਾਉਣ ਲਈ ਪੁਲੀਸ ਨੂੰ ਹਵਾਈ ਫ਼ਾਇਰਿੰਗ ਤੋਂ ਇਲਾਵਾ ਅਥਰੂ ਗੈਸ ਦੀ ਵਰਤੋਂ ਕਰਨੀ ਪਈ। ਇਸ ਘਟਨਾ ਬਾਅਦ ਪੰਜਾਬ ਸਰਕਾਰ ਨੇ ਸੂਬੇ ’ਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਕਮਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਥਿਤੀ ਕੰਟਰੋਲ ਹੇਠ ਹੈ ਅਤੇ ਕਿਸੇ ਨੂੰ ਵੀ ਅਮਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਥਾਣਾ ਅਜੀਤਵਾਲ ਪੁਲੀਸ ਵੱਲੋਂ ਕੇਸ ਦਰਜ ਕਰਕੇ ਪਿੰਡ ਮੌਜੂਦਾ ਅਤੇ ਸਾਬਕਾ ਸਰਪੰਚ ਨੂੰ ਹਿਰਾਸਤ ਵਿੱਚ ਲੈਣ ਦੇ ਵਿਰੋਧ ਵਿੱਚ ਸਿੱਖ ਸੰਗਤਾਂ ਨੇ ਥਾਣੇ ਦਾ ਘਿਰਾਓ ਕੀਤਾ।

ਡੇਰਾ ਸਿਰਸਾ ਸ਼ਰਧਾਲੂਆਂ ਵੱਲੋਂ ਦਾਣਾ ਮੰਡੀ ਪਿੰਡ ਢੁੱਡੀਕੇ ਵਿਖੇ ਅੱਜ 26 ਨਵੰਬਰ ਨੂੰ ਬਲਾਕ ਪੱਧਰੀ ਨਾਮ ਚਰਚਾ ਕੀਤੀ ਜਾਣੀ ਸੀ ਅਤੇ ਲੰਘੀ ਦੇਰ ਰਾਤ ਨੂੰ ਉਹ ਜਦੋਂ ਪੰਡਾਲ ਤਿਆਰ ਕਰ ਰਹੇ ਸਨ ਤਾਂ ਸਿੱਖ ਸੰਗਤ ਦੇ ਹਜ਼ੂਮ ਨੇ ਕੁਝ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ’ਚ ਪੰਡਾਲ ਪਾੜ ਦਿੱਤਾ ਤੇ ਡੇਰਾ ਸ਼ਰਧਾਲੂਆਂ ਦੇ ਦੋ ਮੋਟਰਸਾਈਕਲਾਂ ਨੂੰ ਅੱਗ ਲਾ ਦਿੱਤੀ ਅਤੇ ਦਰਜਨ ਦੇ ਕਰੀਬ ਮੋਟਰਸਾਈਕਲਾਂ ਦੀ ਭੰਨ-ਤੋੜ ਕੀਤੀ। ਇਸ ਮੌਕੇ ਮੌਜੂਦ ਡੇਰਾ ਪ੍ਰੇਮੀਆਂ ਨੇ ਖੇਤਾਂ ’ਚ ਲੁਕ ਕੇ ਜਾਨ ਬਚਾਈ ਤੇ ਦੋ ਡੇਰਾ ਪ੍ਰੇਮੀ ਚਰਨਜੀਤ ਸਿੰਘ ਤੇ ਪਰਮਜੀਤ ਸਿੰਘ ਕੁੱਟਮਾਰ ਨਾਲ ਜ਼ਖ਼ਮੀ ਹੋ ਗਏ। ਘਟਨਾ ਵਾਪਰਨ ਵੇਲੇ ਸਬੰਧਤ ਥਾਣੇ ’ਚ ਸਿਰਫ਼ 3-4 ਮੁਲਾਜ਼ਮ ਹੀ ਸਨ ਅਤੇ ਬਾਕੀ ਪੁਲੀਸ ਮਾਨਸਾ ਵਿਚ  ਡਿਊਟੀ ਗਈ ਹੋਈ ਸੀ।

http://sameydiawaaz.com/Archive%20News/%5B2013%5D/11/27.11.2013%20-%2006.jpg

ਢੁੱਡੀਕੇ ਵਿੱਚ ਹਿੰਸਾ ਕਾਰਨ ਸੜ ਰਹੇ ਮੋਟਰਸਾਈਕਲ ਦਾ ਦ੍ਰਿਸ਼

ਇਸ ਘਟਨਾ ਦੀ ਸੂਚਨਾ ਮਿਲਣ ’ਤੇ ਐਸਐਸਪੀ ਮੋਗਾ ਕਮਲਜੀਤ ਸਿੰਘ ਢਿੱਲੋਂ ਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਅਜੀਤਵਾਲ ਪੁਲੀਸ ਨੇ ਡੇਰਾ ਪ੍ਰੇਮੀ ਗੁਰਮੇਲ ਸਿੰਘ ਪਿੰਡ ਬੁੱਟਰ ਕਲਾਂ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਪਿੰਡ ਢੁੱਡੀਕੇ ਦੇ ਸਰਪੰਚ ਜਸਦੀਪ ਸਿੰਘ ਗੈਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਤਾਰ ਸਿੰਘ ਧਾਲੀਵਾਲ  ਅਤੇ ਗੁਰਪ੍ਰੀਤ ਸਿੰਘ ਨੂੰ ਹਿਰਾਸਤ ’ਚ ਲੈ ਲਿਆ । ਪੁਲੀਸ ਨੇ ਹਿਰਾਸਤ ’ਚ ਲਏ ਇਨ੍ਹਾਂ ਤਿੰਨਾਂ ਤੋਂ ਇਲਾਵਾ ਭਜਨ ਸਿੰਘ ਪ੍ਰਧਾਨ, ਨਿੰਦਰ ਸਿੰਘ, ਲਾਡੀ ਅਤੇ ਸਿੱਖ ਸੰਗਤ ਦੇ 60-70 ਅਣਪਛਾਤੇ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਸ ਦਰਜ ਹੋਣ ’ਤੇ ਸਥਿਤੀ ਹੋਰ ਵੀ ਤਣਾਅਪੂਰਨ ਬਣ ਗਈ। ਦਿਨ ਚੜ੍ਹਨਸਾਰ ਪੂਰਾ ਢੁੱਡੀਕੇ ਪਿੰਡ ਪੁਲੀਸ ਛਾਉਣੀ ਵਿੱਚ ਬਦਲ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਗਰਾਜ ਸਿੰਘ ਦੌਧਰ ਦੀ ਅਗਵਾਈ ਹੇਠ ਸਿੱਖ ਸੰਗਤ ਨੇ ਸਵੇਰੇ ਹੀ ਥਾਣਾ ਅਜੀਤਵਾਲ ਦਾ ਘਿਰਾਓ ਕਰਕੇ ਹਿਰਾਸਤ ’ਚ ਲਏ ਲੋਕਾਂ ਨੂੰ ਰਿਹਾਅ ਕਰਨ ਅਤੇ ਪਰਚਾ ਰੱਦ ਕਰਨ ਦੀ ਮੰਗ ਕੀਤੀ ਅਤੇ ਕੁਝ ਚਿਰ  ਮੋਗਾ-ਲੁਧਿਆਣਾ ਕੌਮੀ ਸ਼ਾਹ ’ਤੇ ਆਵਾਜਾਈ ਵੀ ਰੋਕੀ । ਇਸ ਤੋਂ ਬਾਅਦ ’ਚ ਸਿੱਖ ਸੰਗਤ ਨਾਮ ਚਰਚਾ ਵਾਲੀ ਜਗ੍ਹਾ ’ਤੇ ਇਕੱਤਰ ਹੋ ਗਈ ਅਤੇ ਉਥੇ ਪਹਿਲਾਂ ਹੀ ਡੇਰੇ ਵਾਲੇ ਨਾਮ ਚਰਚਾ ਦੀ ਤਿਆਰੀ ਕਰਨ ਲੱਗੇ ਤਾਂ ਹੋਰ ਤਣਾਅ ਪੈਦਾ ਹੋ ਗਿਆ। ਇਸ ਮੌਕੇ ਸਿਵਲ ਤੇ ਪੁਲੀਸ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਥਿਤੀ ਬੇਕਾਬੂ ਹੁੰਦੀ ਵੇਖ ਕੇ ਲਾਗਲੇ ਜ਼ਿਲ੍ਹਿਆਂ ਦੀ ਪੁਲੀਸ ਵੀ ਬੁਲਾ ਲਈ ਗਈ। ਇਸ ਦੌਰਾਨ ਡੇਰੇ ਵਾਲਿਆਂ ਨੇ ਨਾਮ ਚਰਚਾ ਸ਼ੁਰੂ ਕਰ ਦਿੱਤੀ ਅਤੇ ਵਿਰੋਧ ਕਰਨ ਲਈ ਅੱਗੇ ਵਧੀ ਸਿੱਖ ਸੰਗਤ ਨਾਲ ਪੁਲੀਸ ਦਾ ਟਾਕਰਾ ਹੋ ਗਿਆ ਅਤੇ ਦੋਵਾਂ ਪਾਸਿਓਂ ਤੋਂ ਚੱਲੇ ਇੱਟਾਂ-ਰੋੜ੍ਹਿਆਂ ਨਾਲ ਫ਼ਰੀਦਕੋਟ ਦੇ ਐਸਪੀ ਦਿਲਬਾਗ ਸਿੰਘ ਪੰਨੂ ਤੇ ਕੁਝ ਹੋਰ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਖ਼ਤਮ ਹੋਣ ਬਾਅਦ ਪੁਲੀਸ ਨੇ ਉਨ੍ਹਾਂ ਨੂੰ ਸੁਰੱਖਿਆ ਘੇਰੇ ’ਚ ਮੋਗਾ ਦੇ ਨਾਮ ਚਰਚਾ ਘਰ ਵਿੱਚ ਲਿਆਂਦਾਂ ਜਿੱਥੇ ਉਨ੍ਹਾਂ ਨਾਮ ਚਰਚਾ ਮੁਕੰਮਲ ਕੀਤੀ। ਪਿੰਡ ਢੁੱਡੀਕੇ ਵਿਖੇ ਅਤੇ ਮੋਗਾ ਦੇ ਨਾਮ ਚਰਚਾ ਘਰ ਵਿਖੇ ਭਾਰੀ ਗਿਣਤੀ ’ਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ।

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨੇ ਚੰਡੀਗੜ੍ਹ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਮੋਗਾ ਵਿਚ ਸਥਿਤੀ ਕਾਬੂ ਹੇਠ ਹੈ। ਇਸ ਘਟਨਾ ਨੂੰ ‘ਮਾਮੂਲੀ ਜਿਹੀ ਤੇ ਸਥਾਨਕ’ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਹਰ ਹਾਲਾਤ ਵਿਚ ਅਮਨ-ਕਾਨੂੰਨ ਬਣਾ ਕੇ ਰੱਖੇਗੀ। ਉਨ੍ਹਾਂ ਦੱਸਿਆ ਕਿ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।


ਜਥੇਦਾਰ ਸਾਹਿਬ ਆਪਣੀ ਜਿੰਮੇਵਾਰੀ ਨਿਭਾਉਣ ਤੇ ਸੰਘਰਸ਼ ਦੀ ਅਗਵਾਈ ਕਰਨ - ਭਾਈ ਭਿਉਰਾ

ਭਾਈ ਭਿਉਰਾ ਪੁਲਿਸ ਦੇ ਸਖਤ ਸੁਰਖਿਆ ਹੇਠ ਅਦਾਲਤ ’ਚ ਪੇਸ਼

http://sameydiawaaz.com/Archive%20News/%5B2013%5D/11/27.11.2013%20-%2001.JPG

ਨਵੀਂ ਦਿੱਲੀ ਨਵੰਬਰ 26 (ਮਨਪ੍ਰੀਤ ਸਿੰਘ ਖਾਲਸਾ) :- ਇਥੋਂ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ. ਨੰ: 24/06 ਧਾਰਾ 121 ਏ, 307 ਅਤੇ 186 ਅਧੀਨ ਮਾਨਨੀਯ ਜੱਜ ਸ਼੍ਰੀ ਦਯਾ ਪ੍ਰਕਾਸ਼ ਦੀ ਕੋਰਟ ਵਿਚ ਸਮੇਂ ਨਾਲ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਗਵਾਹੀਆਂ ਚਲ ਰਹੀਆਂ ਹਨ। ਅਜ ਕੋਰਟ ਵਿਚ ਤਕਰੀਬਨ ਅੱਧੇ ਘੰਟੇ ਤਕ ਚਲੀ ਬਹਿਸ ਵਿਚ ਇਕ ਗਵਾਹ ਨੇ ਹਾਜਿਰ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ । ਭਾਈ ਭਿਉਰਾ ਦੇ ਵਕੀਲ ਵਿਕਾਸ ਪਢੋਰਾ ਨੇ ਅਜ ਵੀ ਗਵਾਹ ਨਾਲ ਜੋਰਦਾਰ ਕਰਾਸ ਬਹਿਸ  ਕਰਦਿਆਂ ਪਹਿਲਾਂ ਵਾਂਗ ਉਨ੍ਹਾਂ ਨੂੰ ਕਈ ਪਖੋਂ ਨਿਰੁਤਰ ਕਰਕੇ ਬਗਲੇ ਝਾਂਕਣ ਨੂੰ ਮਜਬੂਰ ਕਰਦਿਆਂ ਮਾਮਲੇ ਵਿਚ ਅਪਣੀ ਪਕੜ ਬਣਾਈ ਹੋਈ ਹੈ। ਪੇਸ਼ੀ ਉਪਰੰਤ ਭਾਈ ਭਿਉਰਾ ਨੇ ਅਪਣੇ ਭਰਾਤਾ ਭਾਈ ਜਰਨੈਲ ਸਿੰਘ ਰਾਹੀ ਕਿਹਾ ਕਿ ਸਿੱਖ ਕੌਮ ਅੰਦਰ ਕੁਰਬਾਨੀ ਨਾਲ ਪਿਆਰ ਅਤੇ ਹਮਦਰਦੀ ਰੱਖਣ ਵਾਲੇ ਹਿੱਸਿਆਂ ਵਿੱਚ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਨੂੰ ਜਿੱਥੇ ਵਧੀਆ ਹੁੰਗਾਰਾ ਮਿਲ ਰਿਹਾ ਹੈ, ਉੱਥੇ 25-25 ਸਾਲਾਂ ਤੋਂ ਡੱਕੇ ਹੋਏ ਸਿੱਖਾਂ ਨੂੰ ਹਿੰਦੁਸਾਨ ਦੀ ਸਰਕਾਰ ਕਿਸੇ ਕਿਸਮ ਦੀ ਰਿਆਇਤ ਨਾ ਦੇ ਕੇ ਸਿੱਖ ਕੌਮ ਨੂੰ ਕੁਚਲਣ ਦਾ ਦ੍ਰਿੜ ਨਿਸ਼ਚਾ ਰੱਖ ਰਹੀ ਹੈ ਤੇ ਇਸ ਤੇ ਸਰਕਾਰ ਵਲੋਂ ਅਮਲ ਵੀ ਜਾਰੀ ਹੈ, ਜਿਸ ਦੀ ਮਿਸਾਲ ਕਲ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਵਲੋਂ ਆਇਆ ਬਿਆਨ ਵੀ ਹੈ ਜਿਸ ਵਿਚ ਉਨ੍ਹਾਂ ਨੇ ਸਿੱਖ ਕੈਦੀਆਂ ਬਾਰੇ ਜਿਕਰ ਤਕ ਨਹੀ ਕੀਤਾ । ਇਸ ਦੇ ਉਲਟ ਸਿੱਖ ਕੌਮ ਦੀਆਂ ਰਾਜਸੀ ਪਾਰਟੀਆਂ ਸਿੱਖ ਕੌਮ ਦੇ ਹਿਤੈਸ਼ੀ ਹੋਣ ਨੂੰ ਛੱਡ ਕੇ ਜ਼ਾਲਮ ਹਿੰਦੁਸਤਾਨ ਸਰਕਾਰ ਦੀਆਂ ਖਾਹਿਸ਼ਾਂ ਨੂੰ ਹੀ ਪੂਰਾ ਕਰ ਰਹੀ ਹੈ । ਹੁਣ ਸਾਡੀ ਕੌਮ ਦੀ ਧਾਰਮਿਕ ਲੀਡਰਸ਼ਿਪ ਦਾ ਫਰਜ਼ ਬਣਦਾ ਹੈ ਕਿ ਉਹ ਸਿੱਖ ਕੌਮ ਦੇ ਇਹਨਾਂ ਨੌਜਵਾਨਾਂ ਦੀ ਰਿਹਾਈ ਲਈ ਕੋਈ ਠੋਸ ਕਦਮ ਚੁੱਕ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਦਾ ਸਾਥ ਦੇਵੇ । ਜਥੇਦਾਰ ਸਾਹਿਬ ਜੀ ਨੂੰ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਤੇ ਪੰਥਕ ਜਥੇਬੰਦੀਆਂ ਨੇ ਬਹੁਤ ਵਾਰ ਮੰਗ ਪੱਤਰ ਦਿੱਤੇ ਕਿ ਕੌਮ ਦੇ ਨੌਜਵਾਨਾਂ ਬਾਰੇ ਕੋਈ ਗੱਲ ਕੀਤੀ ਜਾਵੇ । ਕੋਈ ਮੋਰਚਾ ਲਾਇਆਂ ਜਾਵੇ ਤਾਂ ਕਿ ਇਹਨਾਂ ਦੀ ਰਿਹਾਈ ਸੰਭਵ ਹੋ ਸਕੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਥੇਦਾਰ ਸਾਹਿਬਾਨ ਵੀ ਆਪਣੇ ਸਿਆਸੀ ਹਾਕਮਾਂ ਦੇ ਅਧੀਨ ਹੀ ਕੰਮ ਕਰਦੇ ਦੇਖੇ ਜਾ ਰਹੇ ਹਨ । ਸਾਡੀ ਸਮੂਹ ਸਿੰਘਾਂ ਦੀ ਜੱਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ ਕੁਰਸੀ ਦਾ ਮੋਹ ਛੱਡ ਕੇ ਕੌਮ ਦੇ ਹਮਦਰਦ ਬਣਦੇ ਹੋਏ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦੀ ਅਗਵਾਈ ਕਰਕੇ ਪੰਥ ਦਾ ਮਾਰਗ ਦਰਸ਼ਨ ਕਰੋ ।

ਅਸੀ ਸਮੂਹ ਬੰਦੀ ਸਿੰਘ ਹਰ ਤਰ੍ਹਾਂ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਸਮਰਥਨ ਕਰਦੇ ਹਾਂ ਤੇ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਭਾਈ ਸਾਹਿਬ ਜੀ ਦਾ ਵੱਧ ਤੋਂ ਵੱਧ ਸਾਥ ਦੇ ਕੇ ਉਨ੍ਹਾਂ ਦੇ ਸੰਘਰਸ਼ ਨੂੰ ਸਮੁਚੇ ਸੰਸਾਰ ਪੱਧਰ ਤਕ ਲੈ ਜਾ ਕੇ ਹਿੰਦੁਸਤਾਨ ਸਰਕਾਰ ਤੇ ਦਬਾਵ ਬਣਾ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਸਫਲ ਬਣਾਇਆ ਜਾ ਸਕੇ ।

ਅੱਜ ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ ਭਾਈ ਜਰਨੈਲ ਸਿੰਘ, ਭਾਈ ਅਵਤਾਰ ਸਿੰਘ, ਭਾਈ ਗੁਰਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ । ਭਾਈ ਭਿਉਰਾ ਵਲੋਂ ਅਜ ਕੋਰਟ ਵਿਚ ਵਕੀਲ ਵਿਕਾਸ ਪਢੋਰਾ ਹਾਜਰ ਹੋਏ ਸਨ। ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ 16 ਜਨਵਰੀ  ਨੂੰ ਹੋਵੇਗੀ ।


ਸੱਜਣ ਕੁਮਾਰ ਖ਼ਿਲਾਫ਼ ਪੱਕੇ ਸਬੂਤ ਮੌਜੂਦ - ਸੀ. ਬੀ. ਆਈ.

 http://sameydiawaaz.com/Archive%20News/%5B2013%5D/11/27.11.2013%20-%2002.jpg

ਨਵੀਂ ਦਿੱਲੀ 26 ਨਵੰਬਰ :- ਕਾਂਗਰਸੀ ਸੱਜਣ ਕੁਮਾਰ ਵਲੋਂ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ’ਤੇ ਅੱਜ ਭਖਵੀਂ ਬਹਿਸ ਹੋਈ । ਇਸੇ ਦੌਰਾਨ ਸੀ. ਬੀ. ਆਈ. ਨੇ ਦਾਅਵਾ ਕੀਤਾ ਕਿ ਉਸ ਕੋਲ ਸੱਜਣ ਕੁਮਾਰ ਖ਼ਿਲਾਫ਼ ਬਥੇਰੇ ਸਬੂਤ ਮੌਜੂਦ ਹਨ । ਸੱਜਣ ਕੁਮਾਰ ਵਲੋਂ ਸੁਪਰੀਮ ਕੋਰਟ ਵਿੱਚ 1984 ਦੇ ਸਿੱਖ ਕਤਲੇਆਮ ਸਬੰਧੀ ਕਤਲ ਦੇ ਇੱਕ ਮਾਮਲੇ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਾਈ ਗਈ ਪਟੀਸ਼ਨ ’ਤੇ ਅੱਜ ਭਖਵੀਂ ਬਹਿਸ ਹੋਈ।

ਇਸ ’ਤੇ ਸੁਪਰੀਮ ਕੋਰਟ ਦੇ ਬੈਂਚ ਨੇ ਟਿੱਪਣੀ ਕੀਤੀ ਕਿ ‘‘ਉੱਚੀ ਬੋਲਣ ਜਾਂ ਸ਼ੋਰ ਸ਼ਰਾਬਾ ਕਰਨ’’ ਦਾ ਮਾਮਲੇ ’ਤੇ ਕੋਈ ਅਸਰ ਨਹੀਂ ਪਵੇਗਾ। ਪੀੜਤਾਂ ਵੱਲੋਂ ਕੇਸ ਲੜ ਰਹੇ ਸੀਨੀਅਰ ਵਕੀਲ ਦੁਸ਼ਿੰਤ ਦਵੇ ਨੂੰ ਜਸਟਿਸ ਏ.ਕੇ. ਪਟਨਾਇਕ ਅਤੇ ਜਸਟਿਸ ਪੀ. ਗੋਪਾਲਾ ਗੌੜਾ ’ਤੇ ਆਧਾਰਤ ਬੈਂਚ ਨੇ ਕਿਹਾ, ‘‘ਜੇਕਰ ਤੁਸੀਂ ਭਾਵੁਕ ਹੋਵੋਗੇ ਤਾਂ ਤੁਸੀਂ ਤਰਕ ਨਹੀਂ ਦੇ ਸਕੋਗੇ।’’ ਇਸ ’ਤੇ ਦਵੇ ਨੇ ਕਿਹਾ ਕਿ ਉਸ ਨੂੰ ਵੱਡੇ ਪੱਧਰ ’ਤੇ ਹੋਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਜਿਸ ਵਿੱਚ 1400 ਲੋਕ ਮਾਰੇ ਗਏ, ਦੇ ਮੁੱਦੇ ’ਤੇ ਭਾਵੁੱਕ ਹੋਣ ਵਿੱਚ ਕੋਈ ‘‘ਸ਼ਰਮ ਜਾਂ ਅਫਸੋਸ’’ ਨਹੀਂ ਹੈ। ਬੈਂਚ ਨੇ ਦਵੇ ਨੂੰ ਕਤਲ ਜਾਂ ਕਤਲ ਲਈ ਉਕਸਾਉਣ ਦੇ ਦੋਸ਼ ਸਾਬਤ ਕਰਨ ਲਈ ਕਿਹਾ। ਇਸੇ ਦੌਰਾਨ ਸੀ.ਬੀ.ਆਈ. ਦੇ ਵਿਸ਼ੇਸ਼ ਵਕੀਲ ਨੇ ਕਿਹਾ ਕਿ ਸੁਲਤਾਨਪੁਰੀ ਖੇਤਰ ਵਿੱਚ ਛੇ ਹੋਰ ਵਿਅਕਤੀਆਂ ਸਣੇ ਹੋਈ ਸੁਰਜੀਤ ਸਿੰਘ ਦੀ ਹੱਤਿਆ ਸਬੰਧੀ ਉਨ੍ਹਾਂ ਕੋਲ ਸੱਜਣ ਕੁਮਾਰ ਖ਼ਿਲਾਫ਼ ਕਈ ਸਬੂਤ ਮੌਜੂਦ ਹਨ। ਅਦਾਲਤ ਵਿੱਚ ਦਾਇਰ ਕੀਤੇ ਦਸਤਾਵੇਜ਼ਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਖ਼ੁਦ ਭੀੜ ਦੀ ਅਗਵਾਈ ਕਰ ਰਹੇ ਸਨ, ਜੋ ਘਰ-ਘਰ ਜਾ ਕੇ ਸਿੱਖਾਂ ਨੂੰ ਮਾਰਨ ਲਈ ਉਕਸਾ ਰਹੀ ਸੀ। ਉਨ੍ਹਾਂ ਹੋਰ ਸਬੂਤ ਪੇਸ਼ ਕਰਨ ਲਈ ਕੁਝ ਸਮਾਂ ਮੰਗਿਆ, ਜਿਸ ’ਤੇ ਬੈਂਚ ਨੇ ਅਗਲੀ ਸੁਣਵਾਈ 3 ਦਸੰਬਰ ’ਤੇ ਪਾ ਦਿੱਤੀ।


ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਥਾਈਲੈਂਡ ‘ਚ ਪ੍ਰਦਰਸ਼ਨ ਜਾਰੀ

 http://sameydiawaaz.com/Archive%20News/%5B2013%5D/11/27.11.2013%20-%2003.jpg

ਬੈਂਕਾਕ 26 ਨਵੰਬਰ :- ਥਾਈਲੈਂਡ ਦੀ ਪ੍ਰਧਾਨ ਮੰਤਰੀ ਯਿੰਗਲਕ ਸ਼ਿਨਾਵਾਤਰਾ ਦੇ ਅਸਤੀਫੇ ਦੇ ਮੰਗ ਦਾ ਦਬਾਅ ਬਣਾਉਣ ਦੇ ਲਈ ਮੰਗਲਵਾਰ ਨੂੰ ਤਿੰਨ ਹਜ਼ਾਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਮੰਤਰਾਲੇ ਦੇ ਬਾਹਰ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋ ਮੰਤਰਾਲਿਆਂ ‘ਤੇ ਕਬਜ਼ਾ ਕਰਕੇ ਕਰਮਚਾਰੀਆਂ ਨੂੰ ਬਾਹਰ ਕਰ ਦਿੱਤਾ, ਜਿਸ ਨਾਲ ਤਣਾਅ ਵਧ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰਦਰਸ਼ਨ 2010 ਤੋਂ ਬਾਅਦ ਬੈਂਕਾਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਹੈ। 2010 ਵਿਚ ਫੌਜ ਦੀ ਕਾਰਵਾਈ ਵਿਚ 91 ਲੋਕ ਮਾਰੇ ਗਏ ਸਨ।  ਸੋਮਵਾਰ ਨੂੰ ਬੈਂਕਾਕ ਵਿਚ ਲਾਗੂ ਕੀਤੇ ਗਏ ਅੰਦਰੂਨੀ ਸੁਰੱਖਿਆ ਕਾਨੂੰਨ ਅਤੇ ਉਸ ਦੇ ਅਧੀਨ ਕੀਤੀ ਗਈ ਸੁਰੱਖਿਆ ਵਿਵਸਥਾ ਦੀ ਪਰਵਾਹ ਨਾ ਕਰਦੇ ਹੋਏ ਪ੍ਰਦਰਸ਼ਨਕਾਰੀ ਯਿੰਗਲਕ ਸ਼ਿਨਾਵਾਤਰਾ ਅਤੇ ਉਨ੍ਹਾਂ ਦੇ ਅਰਬਪਤੀ ਭਰਾ ਵਿਰੁੱਧ ਨਾਅਰੇ ਲਗਾਉਂਦੇ ਹੋਏ ਸੜਕਾਂ ‘ਤੇ ਉਤਰ ਆਏ।


ਮਲੇਸ਼ੀਆ ਨੇ ਸਿੰਗਾਪੁਰ ਦੇ ਰਾਜਦੂਤ ਨੂੰ ਕੀਤਾ ਤਲਬ

 http://sameydiawaaz.com/Archive%20News/%5B2013%5D/11/27.11.2013%20-%2004.jpg

ਕੁਆਲਾਲੰਪੁਰ 26 ਨਵੰਬਰ :- ਮਲੇਸ਼ੀਆ ਦੀ ਸਰਕਾਰ ਨੇ ਮੰਗਲਵਾਰ ਨੂੰ ਸਿੰਗਾਪੁਰ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਮੀਡੀਆ ਦੀਆਂ ਇਨ੍ਹਾਂ ਖਬਰਾਂ ‘ਤੇ ਚਿੰਤਾ ਜਤਾਈ ਕਿ ਸਿੰਗਾਪੁਰ ਨੇ ਪੱਛਮੀ ਏਜੰਸੀਆਂ ਵਲੋਂ ਮਲੇਸ਼ੀਆ ਦੀ ਜਾਸੂਸੀ ‘ਚ ਉਨ੍ਹਾਂ ਦੀ ਮਦਦ ਕੀਤੀ। ਮੀਡੀਆ ਨੇ ਇਹ ਰਿਪੋਰਟ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਭੂਤਪੂਰਵ ਏਜੰਟ ਐਡਵਰਟ ਸਨੋਡੇਨ ਵਲੋਂ ਜਨਤਕ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ‘ਤੇ ਪ੍ਰਕਾਸ਼ਿਤ ਕੀਤੀ ਹੈ। ਇਨ੍ਹਾਂ ਦਸਤਾਵੇਜ਼ਾਂ ‘ਚ ਕਿਹਾ ਗਿਆ ਹੈ ਕਿ ਸਿੰਗਾਪੁਰ ਅਮਰੀਕਾ ਦਾ ਸਹਿਯੋਗੀ ਦੇਸ਼ ਅਤੇ ਉਸ ਦੇ ਜਾਸੂਸੀ ਤੰਤਰ ਦਾ ਮੁੱਖ ਕੇਂਦਰ ਹੈ। ਉਨ੍ਹਾਂ ਨੇ ਦੱਖਣੀ ਪੂਰਬ ਏਸ਼ੀਆ ਦੇ ਦੇਸ਼ਾਂ ਦੀ ਜਾਸੂਸੀ ‘ਚ ਅਮਰੀਕੀ ਖੁਫੀਆ ਤੰਤਰ ਦੀ ਸਹਾਇਤਾ ਕੀਤੀ। ਬ੍ਰਿਟੇਨ ਤੋਂ ਸੁਤੰਤਰ ਹੋਣ ਤੋਂ ਬਾਅਦ 1965 ‘ਚ ਮਲੇਸ਼ੀਆ ਅਤੇ ਸਿੰਗਾਪੁਰ ਇਕ ਦੂਜੇ ਤੋਂ ਵੱਖ ਹੋਏ ਹਨ। ਦੋਹਾਂ ਵਿਚਾਲੇ ਆਰਥਿਕ ਸਹਿਯੋਗ ਹੈ ਪਰ ਕਦੇ-ਕਦੇ ਦੋਹਾਂ ਵਿਚਾਲੇ ਵਿਵਾਦ ਦੀ ਸਥਿਤੀ ਵੀ ਪੈਦਾ ਹੋਈ ਹੈ।


ਪੁਲੀਸ ਮੁਕਾਬਲੇ

ਹਾਈ ਕੋਰਟ ਵਲੋਂ ਸਾਬਕਾ ਜੱਜ ਦੇ ਫ਼ੈਸਲੇ ਦੀ ਨਿੰਦਾ

ਸੀ. ਬੀ. ਆਈ. ਜਾਂਚ ਬਾਰੇ ਫ਼ੈਸਲਾ ਰੱਦ

ਚੰਡੀਗੜ੍ਹ 26 ਨਵੰਬਰ :- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਹੀ ਇੱਕ ਜੱਜ ਦੇ ਫ਼ੈਸਲੇ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਪੰਜਾਬ ਵਿੱਚ ਝੂਠੇ ਮੁਕਾਬਲਿਆਂ ਬਾਰੇ ਉਠਦੀਆਂ ਟਿੱਪਣੀਆਂ ਨੂੰ ‘ਬੇਲੋੜਾ’ ਤੇ ‘ਬੇਬੁਨਿਆਦੀ’ ਦੱਸਿਆ ਹੈ। ਇਸ ਦੇ ਨਾਲ ਹੀ ਦੋ ਮੈਂਬਰੀ ਬੈਂਚ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਅਤਿਵਾਦ ਵਿਰੁੱਧ ਘੋਲ ਵਿੱਚ ਪੰਜਾਬ ਪੁਲੀਸ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ ਅਤੇ ਇਸ ਨੂੰ ਬੇਵਜ੍ਹਾ ਭੰਡਿਆ ਨਹੀਂ ਜਾਣਾ ਚਾਹੀਦਾ। ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਹਾਈ ਕੋਰਟ ਨੇ ਆਪਣੇ ਹੀ ਕਿਸੇ ਜੱਜ ਦੀ ਇਸ ਕਿਸਮ ਦੀ ਨੁਕਤਾਚੀਨੀ ਕੀਤੀ।ਚੀਫ ਜਸਟਿਸ ਸੰਜਯ ਕਿਸ਼ਨ ਕੌਲ ਅਤੇ ਜਸਟਿਸ ਆਗਸਟੀਨ ਮਸੀਹ ਨੇ ਪੰਜਾਬ ਸਰਕਾਰ ਵੱਲੋਂ ਕੀਤੀ ਅਪੀਲ ’ਤੇ ਜਸਟਿਸ ਰਣਜੀਤ ਸਿੰਘ (ਹੁਣ ਸੇਵਾਮੁਕਤ) ਦੇ ਉਸ ਫ਼ੈਸਲੇ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਉਸ ਜੱਜ ਨੇ ਮੋਗਾ ਜ਼ਿਲ੍ਹੇ ਵਿੱਚ ਪੁਲੀਸ ਮੁਕਾਬਲਿਆਂ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸਨ। ਜਸਟਿਸ ਰਣਜੀਤ ਸਿੰਘ ਨੇ ਇਹ ਫੈਸਲਾ ਪਹਿਲੀ ਅਪਰੈਲ, 2008 ਵਿੱਚ ਸੁਣਾਇਆ ਸੀ ਜਿਸ ਮਗਰੋਂ ਸੀਬੀਆਈ ਨੇ ਸੀਆਈਏ ਸਟਾਫ, ਮੋਗਾ ਖ਼ਿਲਾਫ਼ 10 ਕਤਲਾਂ ਦੀਆਂ ਐਫਆਈਆਰਜ਼ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਸੀ। ਜਸਟਿਸ ਰਣਜੀਤ ਸਿੰਘ ਨੇ ਉਕਤ ਫ਼ੈਸਲਾ ਇੱਕ ਬਲੈਕ ਕੈਟ ਕਮਾਂਡੋ ਸਤਵੰਤ ਸਿੰਘ ਮਾਣਕ ਦੀ ਪਟੀਸ਼ਨ ’ਤੇ ਦਿੱਤਾ ਸੀ। ਇਸ ਫ਼ੈਸਲੇ ਦੇ ਖ਼ਿਲਾਫ਼ ਸੀਆਈਏ ਸਟਾਫ਼ ਦੇ ਕੁਝ ਸਾਬਕਾ ਮੈਂਬਰਾਂ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਅਪੀਲ ਦਾਇਰ ਕੀਤੀ ਸੀ ਜਿਸ ਦਾ ਨਿਰਣਾ ਹੁਣ ਹੋਇਆ। ਡਿਵੀਜ਼ਨ ਬੈਂਚ ਨੇ ਜਸਟਿਸ ਰਣਜੀਤ ਸਿੰਘ ਦੇ ਸਮੁੱਚੇ ਫੈਸਲੇ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਫਾਜ਼ਿਲ ਜੱਜ ਨੇ ਇਸ ਵਿੱਚ ਜੋ ਟਿੱਪਣੀਆਂ ਕੀਤੀਆਂ, ਉਹ ਬੇਲੋੜੀਆਂ ਸਨ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz