ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

26 ਨਵੰਬਰ 2013

ਸੰਗਤਾਂ ਬਾਬਾ ਸ੍ਰੀ ਚੰਦ ਦੇ ਜੀਵਨ ਤੋਂ ਸੇਧ ਲੈਣ - ਗਿਆਨੀ ਗੁਰਬਚਨ ਸਿੰਘ

 http://sameydiawaaz.com/Archive%20News/%5B2013%5D/11/26.11.2013%20-%2001.jpg

ਨਾਭਾ 25 ਨਵੰਬਰ (ਅਮਨਦੀਪ ਸਿੰਘ ਲਵਲੀ) :- ਪਿਹੋਵਾ ਨੇੜਲੇ ਪਿੰਡ ਮਾਂਡੀ ਸਥਿਤ ਉਦਾਸੀਨ ਬ੍ਰਹਮ ਅਖਾੜਾ ਮਾਂਡੀ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ 519ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਬਾ ਗੁਰਬਿੰਦਰ ਸਿੰਘ ਮਾਂਡੀ ਵਾਲਿਆਂ ਦੀ ਅਗਵਾਈ ਵਿਚ ਸਾਲਾਨਾ ਸਮਾਗਮ ਕਰਵਾਇਆ ਗਿਆ । ਜਿਸ ਦੇ ਪਹਿਲੇ ਦਿਨ ਹਰਿਆਣਾ ਦੇ ਰਾਜਪਾਲ ਸ੍ਰੀ ਜਗਨ ਨਾਥ ਪਹਾੜੀਆ ਅਤੇ ਉਨ੍ਹਾਂ ਦੀ ਪਤਨੀ ਸ਼ਾਂਤੀ ਪਹਾੜੀਆ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਵਾਈ, ਜਦੋਂ ਕਿ ਦੂਜੇ ਦਿਨ ਗਿਆਨੀ ਗੁਰਬਚਨ ਸਿੰਘ ਜਥੇ. ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਸਾਹਿਬ, ਗਿਆਨੀ ਇਕਬਾਲ ਸਿੰਘ ਜਥੇਦਾਰ ਪਟਨਾ ਸਾਹਿਬ, ਜਥੇਦਾਰ ਜੋਤਇੰਦਰ ਸਿੰਘ ਹਜ਼ੂਰ ਸਾਹਿਬ, ਉਦਾਸੀਨ ਸੰਪਰਦਾਏ ਦੇ ਸ੍ਰੀ ਮਹੰਤ ਸੰਤੋਸ਼ ਮੁਨੀ, ਬਾਬਾ ਸੁਖਦੇਵ ਸਿੰਘ ਡੇਰਾ ਰੂਮੀ ਭੁੱਚੋ ਮੰਡੀ, ਬਾਬਾ ਸਰਬਜੋਤ ਸਿੰਘ ਬੇਦੀ, ਜਗਤਾਰ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ, ਪੰਥ ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਜਥੇ. ਬਾਬਾ ਕਸ਼ਮੀਰਾ ਸਿੰਘ ਅਲੌਹਰਾਂ ਸਾਹਿਬ ਆਦਿ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਬਾਬਾ ਸ੍ਰੀ ਚੰਦ ਨੂੰ ਸ਼ਰਧਾ ਸਤਿਕਾਰ ਭੇਟ ਕੀਤਾ । ਅੱਜ ਦੇ ਸਮਾਗਮ ਵਿਚ ਗਿਆਨੀ ਪ੍ਰਤਾਪ ਸਿੰਘ ਹੈੱਡ ਗ੍ਰੰਥੀ ਹਜ਼ੂਰ ਸਾਹਿਬ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਗਿਆਨੀ ਅਮੀਰ ਸਿੰਘ ਜਵੱਧੀ, ਬਾਬਾ ਬਲਵੀਰ ਸਿੰਘ ਬਲੋਂਗੀ ਵਾਲੇ, ਬਾਬਾ ਸਤਨਾਮ ਸਿੰਘ ਪਿੱਪਲੀ ਵਾਲੇ, ਬਾਬਾ ਰਾਮ ਸਿੰਘ ਸਿੰਦੜਾਂ, ਬਾਬਾ ਜੋਗਾ ਸਿੰਘ, ਕਸ਼ਮੀਰ ਸਿੰਘ ਨਾਨਕਸਰ (ਕਰਨਾਲ), ਸੰਤ ਪ੍ਰੇਮ ਸਾਧਨਾ ਨੰਦ, ਸੰਤ ਪ੍ਰੇਮ ਅਰਾਧਨਾ ਨੰਦ ਬਾਈ ਜੀ, ਜਥੇ. ਕੁਲਦੀਪ ਸਿੰਘ, ਭਾਈ ਨਵਜੋਤ ਸਿੰਘ, ਪ੍ਰਤਾਪ ਸਿੰਘ, ਗੁਲਾਬ ਸਿੰਘ, ਜਤਿੰਦਰ ਸਿੰਘ, ਗੁਰਮੀਤ ਸਿੰਘ, ਤਜਿੰਦਰ ਸਿੰਘ ਸੰਧੂ ਹਲਕਾ ਇੰਚ: ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਰਿਆਣਾ ਅਤੇ ਪੰਜਾਬ ਦੀਆਂ ਸੰਗਤਾਂ ਨੇ ਪਹੁੰਚ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ । ਸਟੇਜ ਦੀ ਜ਼ਿੰਮੇਵਾਰੀ ਜਥੇ. ਕੁਲਦੀਪ ਸਿੰਘ ਨੇ ਬਾਖ਼ੂਬੀ ਢੰਗ ਨਾਲ ਨਿਭਾਈ ।

ਸੰਗਤਾਂ ਬਾਬਾ ਸ੍ਰੀ ਚੰਦ ਦੇ ਜੀਵਨ ਤੋਂ ਸੇਧ ਲੈਣ-ਗਿਆਨੀ ਗੁਰਬਚਨ ਸਿੰਘ

25/11/2013 10:46 PM 0 comments

jathedar gurbachan singhਨਾਭਾ, 25 ਨਵੰਬਰ (ਅਮਨਦੀਪ ਸਿੰਘ ਲਵਲੀ)-ਪਿਹੋਵਾ ਨੇੜਲੇ ਪਿੰਡ ਮਾਂਡੀ ਸਥਿਤ ਉਦਾਸੀਨ ਬ੍ਰਹਮ ਅਖਾੜਾ ਮਾਂਡੀ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ 519ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਬਾ ਗੁਰਬਿੰਦਰ ਸਿੰਘ ਮਾਂਡੀ ਵਾਲਿਆਂ ਦੀ ਅਗਵਾਈ ਵਿਚ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ਦੇ ਪਹਿਲੇ ਦਿਨ ਹਰਿਆਣਾ ਦੇ ਰਾਜਪਾਲ ਸ੍ਰੀ ਜਗਨ ਨਾਥ ਪਹਾੜੀਆ ਅਤੇ ਉਨ੍ਹਾਂ ਦੀ ਪਤਨੀ ਸ਼ਾਂਤੀ ਪਹਾੜੀਆ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਵਾਈ, ਜਦੋਂ ਕਿ ਦੂਜੇ ਦਿਨ ਗਿਆਨੀ ਗੁਰਬਚਨ ਸਿੰਘ ਜਥੇ: ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਸਾਹਿਬ, ਗਿਆਨੀ ਇਕਬਾਲ ਸਿੰਘ ਜਥੇਦਾਰ ਪਟਨਾ ਸਾਹਿਬ, ਜਥੇਦਾਰ ਜੋਤਇੰਦਰ ਸਿੰਘ ਹਜ਼ੂਰ ਸਾਹਿਬ, ਉਦਾਸੀਨ ਸੰਪਰਦਾਏ ਦੇ ਸ੍ਰੀ ਮਹੰਤ ਸੰਤੋਸ਼ ਮੁਨੀ, ਬਾਬਾ ਸੁਖਦੇਵ ਸਿੰਘ ਡੇਰਾ ਰੂਮੀ ਭੁੱਚੋ ਮੰਡੀ, ਬਾਬਾ ਸਰਬਜੋਤ ਸਿੰਘ ਬੇਦੀ, ਜਗਤਾਰ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ, ਪੰਥ ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਜਥੇ: ਬਾਬਾ ਕਸ਼ਮੀਰਾ ਸਿੰਘ ਅਲੌਹਰਾਂ ਸਾਹਿਬ ਆਦਿ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਬਾਬਾ ਸ੍ਰੀ ਚੰਦ ਨੂੰ ਸ਼ਰਧਾ ਸਤਿਕਾਰ ਭੇਟ ਕੀਤਾ | ਅੱਜ ਦੇ ਸਮਾਗਮ ਵਿਚ ਗਿਆਨੀ ਪ੍ਰਤਾਪ ਸਿੰਘ ਹੈੱਡ ਗ੍ਰੰਥੀ ਹਜ਼ੂਰ ਸਾਹਿਬ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਗਿਆਨੀ ਅਮੀਰ ਸਿੰਘ ਜਵੱਧੀ , ਬਾਬਾ ਬਲਵੀਰ ਸਿੰਘ ਬਲੋਂਗੀ ਵਾਲੇ, ਬਾਬਾ ਸਤਨਾਮ ਸਿੰਘ ਪਿੱਪਲੀ ਵਾਲੇ, ਬਾਬਾ ਰਾਮ ਸਿੰਘ ਸਿੰਦੜਾਂ, ਬਾਬਾ ਜੋਗਾ ਸਿੰਘ, ਕਸ਼ਮੀਰ ਸਿੰਘ ਨਾਨਕਸਰ (ਕਰਨਾਲ), ਸੰਤ ਪ੍ਰੇਮ ਸਾਧਨਾ ਨੰਦ, ਸੰਤ ਪ੍ਰੇਮ ਅਰਾਧਨਾ ਨੰਦ ਬਾਈ ਜੀ, ਜਥੇ: ਕੁਲਦੀਪ ਸਿੰਘ, ਭਾਈ ਨਵਜੋਤ ਸਿੰਘ, ਪ੍ਰਤਾਪ ਸਿੰਘ, ਗੁਲਾਬ ਸਿੰਘ, ਜਤਿੰਦਰ ਸਿੰਘ, ਗੁਰਮੀਤ ਸਿੰਘ, ਤਜਿੰਦਰ ਸਿੰਘ ਸੰਧੂ ਹਲਕਾ ਇੰਚ: ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਰਿਆਣਾ ਅਤੇ ਪੰਜਾਬ ਦੀਆਂ ਸੰਗਤਾਂ ਨੇ ਪਹੁੰਚ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਸਟੇਜ ਦੀ ਜ਼ਿੰਮੇਵਾਰੀ ਜਥੇ: ਕੁਲਦੀਪ ਸਿੰਘ ਨੇ ਬਾਖ਼ੂਬੀ ਢੰਗ ਨਾਲ ਨਿਭਾਈ |

- See more at: http://www.punjabspectrum.com/2013/11/29535#sthash.ZSuIHSNf.dpuf

ਸ੍ਰੀ ਚੰਦ ਬਾਰੇ ਪੂਰੀ ਜਾਣਕਾਰੀ ਭਾਈ ਪੰਥਪ੍ਰੀਤ ਸਿੰਘ ਜੀ ਦੀ ਜ਼ੁਬਾਨੀ ਹੇਠਾਂ ਦਿੱਤੀ ਵੀਡੀਓ ਵੇਖੋ ਤੇ ਸੁਣੋ


ਆਰੁਸ਼ੀ ਕਤਲ ਕੇਸ ਵਿੱਚ ਮਾਪੇ ਦੋਸ਼ੀ ਕਰਾਰ

ਰਾਜੇਸ਼ ਤੇ ਨੂਪੁਰ ਤਲਵਾੜ ਨੂੰ ਸਜ਼ਾ ਬਾਰੇ ਬਹਿਸ ਅੱਜ

http://sameydiawaaz.com/Archive%20News/%5B2013%5D/11/26.11.2013%20-%2002.jpg

ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਗਾਜ਼ੀਆਬਾਦ ਵਿੱਚ ਸੋਮਵਾਰ ਨੂੰ ਕੇਸ ਦਾ ਫੈਸਲਾ ਸੁਣਨ ਜਾ ਰਿਹਾ ਤਲਵਾੜ ਜੋੜਾ

ਗਾਜ਼ੀਆਬਾਦ 25 ਨਵੰਬਰ :- ਅਦਾਲਤ ਨੇ ਦੰਦਾਂ ਦੇ ਡਾਕਟਰ ਰਾਜੇਸ਼ ਤੇ ਨੂਪੁਰ ਤਲਵਾਰ ਦੀ ਜੋੜੀ ਨੂੰ ਆਪਣੀ 14 ਸਾਲਾ ਧੀ ਆਰੂਸ਼ੀ ਤੇ ਘਰੇਲੂ ਨੌਕਰ ਹੇਮਰਾਜ ਦੇ ਦੂਹਰੇ ਕਤਲ ਲਈ ਦੋਸ਼ੀ ਕਰਾਰ ਦਿੱਤਾ ਹੈ। ਪੰਜ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਹੋਏ ਇਸ ਅਪਰਾਧ ਦੇ ਮੁਕੱਦਮੇ ’ਚ ਕਈ ਅਜੀਬ ਕਿਸਮ ਦੇ ਮੋੜ ਆਉਂਦੇ ਰਹੇ ਹਨ। 15 ਮਹੀਨੇ ਚੱਲੇ ਮੁਕੱਦਮੇ ’ਚ ਐਡੀਸ਼ਨਲ ਸੈਸ਼ਨ ਜੱਜ ਸ਼ਿਆਮ ਲਾਲ ਨੇ ਦੋਵਾਂ ਨੂੰ 15 ਤੇ 16 ਮਈ 2008 ਦੀ ਰਾਤ ਨੂੰ ਇਨ੍ਹਾਂ ਦੇ ਨੋਇਡਾ ਸਥਿਤ ਘਰ ’ਚ ਹੋਏ ਕਤਲ ਦੇ ਸਬੂਤ ਨਸ਼ਟ ਕਰਨ ਦੇ ਵੀ ਦੋਸ਼ੀ ਕਰਾਰ ਦਿੱਤਾ। ਕਤਲ ਤੋਂ ਕੁਝ ਦਿਨ ਮਗਰੋਂ ਹੀ 9ਵੀਂ ਜਮਾਤ ’ਚ ਪੜ੍ਹਦੀ ਆਰੂਸ਼ੀ ਦਾ ਜਨਮ ਦਿਨ ਸੀ।

ਡਾ. ਰਾਜੇਸ਼ ਨੂੰ ਆਈਪੀਸੀ ਦੇ ਸੈਕਸ਼ਨ 203 ਅਧੀਨ ਘਟਨਾ ਬਾਰੇ ਨੋਇਡਾ ਪੁਲੀਸ ਨੂੰ ਗ਼ਲਤ ਜਾਣਕਾਰੀ ਦੇਣ ਦਾ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਭਲਕੇ ਸਜ਼ਾ ਬਾਰੇ ਜਿਰਹਾ ਹੋਵੇਗੀ ਤੇ ਜੱਜ ਵੱਲੋਂ ਸਜ਼ਾ ਸੁਣਾਈ ਜਾਵੇਗੀ। ਇਸ ਡਾਕਟਰ ਜੋੜੀ ਨੂੰ ਵੱਧ ਤੋਂ ਵੱਧ ਉਮਰ ਕੈਦ ਹੋ ਸਕਦੀ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਇਸ ਕੇਸ ਨੂੰ ਹੁਣ ਨਿਬੇੜਨ ਦਾ ਸਮਾਂ ਹੈ, ਮੁੱਕਦੀ ਗੱਲ ਇਹ ਹੈ ਕਿ ਇਸ ਗੁਨਾਹ ਦੇ ਮੁਲਜ਼ਮ ਹੀ ਦੋਸ਼ੀ ਹਨ।

ਅਦਾਲਤ ਨੇ ਕਿਹਾ, ‘‘ਮਾਪੇ ਆਪਣੇ ਬੱਚਿਆਂ ਦੇ ਸਰਵੋਤਮ ਰੱਖਿਅਕ ਹੁੰਦੇ ਹਨ। ਇਹ ਮਨੁੱਖੀ ਪ੍ਰਵਿਰਤੀ ਹੁੰਦੀ ਹੈ, ਪਰ ਕਈ ਵਾਰ ਮਨੁੱਖੀ ਇਤਿਹਾਸ ’ਚ ਅਜਿਹਾ ਕੁਝ ਵੀ ਹੁੰਦਾ ਹੈ ਕਿ ਮਾਂ ਤੇ ਪਿਤਾ ਆਪਣੀ ਹੀ ਔਲਾਦ ਦੀ ਜ਼ਿੰਦਗੀ ਲੈ ਲੈਂਦੇ ਹਨ।’’

ਅਦਾਲਤ ਨੇ ਅੱਗੇ ਕਿਹਾ, ‘‘ਤਲਵਾਰ ਜੋੜੀ ਨੇ ਆਪਣੀ ਧੀ ਦੀ ਜਿਸ ਨੇ ਮਸਾਂ ਆਪਣੇ ਜੀਵਨ ਦੇ 14 ਬਸੰਤ ਵੇਖੇ ਸਨ ਅਤੇ ਨੌਕਰ ਦੀ ਜਾਨ ਲੈ ਲਈ ਤੇ ਇਸ ਦੌਰਾਨ ਉਨ੍ਹਾਂ ਨੇ ਦਸ ਰੱਬੀ ਹੁਕਮਾਂ ਵਿੱਚੋਂ ਇੱਕ ‘‘ਤੁਸੀਂ ਕਿਸੇ ਦੀ ਜਾਨ ਨਹੀਂ ਲੈ ਸਕਦੇ’’ ਅਤੇ ਪਵਿੱਤਰ ਕੁਰਾਨ ਵਿੱਚ ਦਰਜ ‘ਅੱਲ੍ਹਾ ਵੱਲੋਂ ਦਿੱਤਾ ਪਵਿੱਤਰ ਜੀਵਨ ਨਾ ਖ਼ਤਮ ਕਰੋ’’ ਦੀ ਵੀ ਪਰਵਾਹ ਨਹੀਂ ਕੀਤੀ। ਇਹ ਫ਼ੈਸਲਾ 204 ਸਫ਼ਿਆਂ ’ਤੇ ਦਰਜ ਹੈ।

ਰਾਜੇਸ਼ ਦੇ ਭਰਾ ਦਿਨੇਸ਼ ਤਲਵਾਰ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਫ਼ੈਸਲੇ ਵਿਰੁੱਧ ਅਲਾਹਾਬਾਦ ਹਾਈ ਕੋਰਟ ਵਿੱਚ ਅਪੀਲ ਕਰਨਗੇ।

ਸਵੇਰ ਤੋਂ ਦੋ ਵਾਰ ਮਾਮਲਾ ਅੱਗੇ ਪਾਉਣ ਮਗਰੋਂ ਜੱਜ 3.25 ਵਜੇ ਬਾਅਦ ਦੁਪਹਿਰ ਉੱਚ ਸੁਰੱਖਿਆ ਵਾਲੀ ਅਦਾਲਤ ’ਚ ਪੁੱਜੇ ਤੇ ਦੋਵੇਂ ਮੁਲਜ਼ਮਾਂ ਨੂੰ ਬੁਲਾਇਆ। ਜੱਜ ਨੇ ਫ਼ੈਸਲੇ ਦਾ ਅਹਿਮ  ਹਿੱਸਾ ਦੋਵਾਂ ਨੂੰ ਪੜ੍ਹ ਕੇ ਸੁਣਾਇਆ ਕਿ ਉਨ੍ਹਾਂ ਨੂੰ ਕਤਲ ਤੇ ਸਬੂਤ ਨਸ਼ਟ ਕਰਨ ਦੇ ਸਾਂਝੇ ਇਰਾਦੇ ਤਹਿਤ ਗੁਨਾਹ ਕਰਨ ਦੇ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਜਦੋਂ ਤਲਵਾਰ ਜੋੜੀ ਨੂੰ ਦਾਸਨਾ ਜੇਲ੍ਹ ਭੇਜਣ ਲਈ ਹਿਰਾਸਤ ’ਚ ਲਿਆ ਗਿਆ ਤਾਂ ਉਹ ਰੋ ਪਏ। ਫੈਸਲਾ ਸੁਣਾਏ ਜਾਣ ਤੋਂ ਫੌਰੀ ਮਗਰੋਂ ਡਾਕਟਰ ਜੋੜੀ ਦੇ ਨਾਂ ’ਤੇ ਇੱਕ ਬਿਆਨ ਲੋਕਾਂ ਵਿੱਚ ਵੰਡਿਆ ਗਿਆ ਜਿਸ ’ਚ ਕਿਹਾ ਗਿਆ, ‘‘ਅਸੀਂ ਧੁਰ ਅੰਦਰੋਂ ਨਿਰਾਸ਼, ਆਹਤ ਤੇ ਦੁਖੀ ਹੋਏ ਹਾਂ, ਕਿਉਂਕਿ ਸਾਨੂੰ ਉਸ ਗੁਨਾਹ ਦੇ ਗੁਨਾਹਗਾਰ ਕਰਾਰ ਦਿੱਤਾ ਗਿਆ ਹੈ, ਜੋ ਅਸੀਂ ਕੀਤਾ ਨਹੀਂ। ਅਸੀਂ ਹਾਰਾਂਗੇ ਨਹੀਂ ਤੇ ਨਿਆਂ ਲਈ ਲੜਾਈ ਜਾਰੀ ਰੱਖਾਂਗੇ।’’ ਰਾਜੇਸ਼ ਦੇ ਭਰਾ ਦਿਨੇਸ਼ ਨੇ ਕਿਹਾ ਕਿ ਉਹ ਇਸ ਫ਼ੈਸਲੇ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕਰਨਗੇ। ‘‘ਲੜਾਈ ਤਾਂ ਹੁਣ ਸ਼ੁਰੂ ਹੋਈ ਹੈ, ਇਹ ਜਾਰੀ ਰਹੇਗੀ।’’ ਦਿਨੇਸ਼ ਅਨੁਸਾਰ, ‘‘ਕਈ ਸਬੂਤ ਅਣਗੌਲੇ ਕੀਤੇ ਗਏ ਹਨ।’’ ਬਚਾਓ ਪੱਖ ਦੇ ਵਕੀਲ ਸੱਤਿਆਕੇਤੂ ਸਿੰਘ ਨੇ ਕਿਹਾ ਕਿ ਕਾਨੂੰਨ ਅਨੁਸਾਰ ਇਹ ਫ਼ੈਸਲਾ ਗ਼ਲਤ ਹੈ। ਇਸ ਵਿਰੁੱਧ ਅਪੀਲ ਕੀਤੀ ਜਾਵੇਗੀ।


ਤਲਵੰਡੀ ਸਾਬੋ ਥਰਮਲ ਪਲਾਂਟ ਤੋਂ ਬਿਜਲੀ ਉਤਪਾਦਨ ਸ਼ੁਰੂ

ਬਾਦਲਾਂ ਵਲੋਂ ਪਲਾਂਟ ਦੀ ਪਹਿਲੀ ਯੂਨਿਟ ਦਾ ਉਦਘਾਟਨ

http://sameydiawaaz.com/Archive%20News/%5B2013%5D/11/26.11.2013%20-%2003.jpg

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਟਨ ਦਬਾ ਕੇ ਥਰਮਲ ਪਲਾਂਟ ਦਾ ਉਦਘਾਟਨ ਕਰਦੇ ਹੋਏ ।

ਉਨ੍ਹਾਂ ਨਾਲ ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ, ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਵੀ ਹਨ ।

ਮਾਨਸਾ 25 ਨਵੰਬਰ (ਜੋਗਿੰਦਰ ਸਿੰਘ ਮਾਨ) :- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1980 ਮੈਗਾਵਾਟ ਦੀ ਸਮਰੱਥਾ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ 660 ਮੈਗਾਵਾਟ ਦੇ ਪਹਿਲੇ ਯੂਨਿਟ ਦਾ ਉਦਘਾਟਨ ਕਰਦਿਆਂ ਕਿਹਾ ਕਿ  ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਰਾਜ ਦੀ ਮਾਲਵਾ ਪੱਟੀ ਵਿੱਚ ਸਨਅਤੀਕਰਨ ਨੂੰ ਹੋਰ ਹੁਲਾਰਾ ਮਿਲੇਗਾ । ਇਹ ਥਰਮਲ ਪਲਾਂਟ ਵੇਦਾਂਤਾ ਕੰਪਨੀ ਵਲੋਂ ਲਗਾਇਆ ਗਿਆ ਹੈ । ਇਸ ਪਲਾਂਟ ਨੂੰ ਚਾਲੂ ਕਰਨ ਦੀ ਰਸਮ ਅੱਜ ਬਾਅਦ ਦੁਪਹਿਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਿਮੋਟ ਬਟਨ ਦੱਬਕੇ ਨਿਭਾਈ ।

ਆਪਣੀ ਤਕਰੀਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਬਠਿੰਡਾ ਤੇਲ ਸੋਧਕ ਕਾਰਖਾਨੇ, ਹੁਣ ਤਲਵੰਡੀ ਸਾਬੋ ਪਾਵਰ ਪ੍ਰਾਜੈਕਟ ਅਤੇ ਨਾਲ ਹੀ ਕੇਂਦਰੀ ਯੂਨੀਵਰਸਿਟੀ ਅਤੇ ਬਠਿੰਡਾ ਵਿੱਚ ਬਣ ਰਹੇ ਘਰੇਲੂ ਹਵਾਈ ਅੱਡੇ ਵਰਗੇ ਪ੍ਰਾਜੈਕਟਾਂ ਤੋਂ ਇਹ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਬਠਿੰਡਾ ਅਤੇ ਮਾਨਸਾ ਪੱਟੀ ਨੂੰ ਦੁਨੀਆ ਭਰ ਵਿੱਚ ਨਿਵੇਸ਼ ਦਾ ਪਸੰਦੀਦਾ ਸਥਾਨ ਬਣਾਉਣਾ ਚਾਹੁੰਦੀ ਹੈ । ਰਾਜ ਦੀ ਕਿਸਾਨੀ ਦੀ ਮੰਦਹਾਲੀ ਬਾਰੇ ਕਾਂਗਰਸ ਨੂੰ ਜ਼ਿੰਮੇਵਾਰ  ਠਹਿਰਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸ ਨੇ ਪਹਿਲੇ ਹੀ ਦਿਨ ਤੋਂ ਪੰਜਾਬ ਨਾਲ ਧ੍ਰੋਹ ਕਮਾਇਆ ਹੈ ਅਤੇ ਇਸ ਨੇ ਪੰਜਾਬ ਨੂੰ ਬਣਦੇ ਇਲਾਕੇ ਨਹੀਂ ਦਿੱਤੇ । ਦਰਿਆਈ ਪਾਣੀਆਂ ਦੀ ਵੰਡ ਵਿੱਚ ਧੋਖਾ ਕੀਤਾ ਅਤੇ ਖੇਤੀ ਤੇ ਸਨਅਤਾਂ ਦੇ ਖੇਤਰਾਂ ਵਿਚ ਵਿਤਕਰਾ ਨਿਰੰਤਰ ਜਾਰੀ ਹੈ । ਸ੍ਰੀ ਬਾਦਲ ਨੇ ਕਿਹਾ ਕਿ ਰਾਜ ਦੇ ਵਿਕਾਸ ਲਈ ਕੇਂਦਰ ਨਾਲ ਸਦਭਾਵਨਾ ਪੂਰਨ ਸਬੰਧ ਜ਼ਰੂਰੀ ਹਨ ਜੋ ਸਿਰਫ ਭਾਜਪਾ ਦੀ ਅਗਵਾਈ ਹੇਠ ਐਨ. ਡੀ. ਏ. ਦੀ ਸਰਕਾਰ ਲਿਆਉਣ ਨਾਲ ਹੀ ਸੰਭਵ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੀ ਸੂਰਤ ਵਿਚ ਪੰਜਾਬ ਨੂੰ ਵੱਡੇ ਪ੍ਰਾਜੈਕਟਾਂ ਲਈ ਖੁੱਲ੍ਹੇ ਗੱਫੇ ਮਿਲਣਗੇ ।

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਪਹਿਲੇ ਪੜਾਅ ਦੇ ਸ਼ੁਰੂ ਹੋਣ ਨਾਲ ਇਹ ਸਿੱਧ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ - ਭਾਜਪਾ ਸਰਕਾਰ ਹਵਾਈ ਕਿਲੇ ਨਹੀਂ ਉਸਾਰਦੀ, ਸਗੋਂ ਇਸ ਨੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਲਈ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ । ਉਨ੍ਹਾਂ ਕਿਹਾ ਕਿ ਜਦੋਂ ‘‘ਮੈਂ ਪੰਜ ਸਾਲ ਪਹਿਲਾਂ ਥਰਮਲ ਪਲਾਂਟ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਕਾਂਗਰਸ ਨੇ ਉਸ ਵੇਲੇ ਇਸ ਪਹਿਲਕਦਮੀ ਦੀ ਖਿੱਲੀ ਉਡਾਈ ਸੀ ।’’ ਅੱਜ ਕਾਂਗਰਸੀਆਂ ਦੇ ਦੋਸ਼ ਝੂਠੇ ਸਿੱਧ ਹੋਏ ਹਨ । ਉਨ੍ਹਾਂ ਐਲਾਨ ਕੀਤਾ ਕਿ 1400 ਮੈਗਾਵਾਟ ਦੀ ਸਮਰਥਾ ਵਾਲੇ ਰਾਜਪੁਰਾ ਥਰਮਲ ਪਲਾਂਟ ਦਾ ਪਹਿਲਾ ਯੂਨਿਟ 8 ਦਸੰਬਰ, 2013 ਨੂੰ ਚਾਲੂ ਹੋ ਜਾਵੇਗਾ । ਸੁਖਬੀਰ ਬਾਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਸਲਾਹ ਦਿੱਤੀ ਕਿ ਉਹ ਚਿੱਟੇ ਦਿਨ ਸੁਪਨੇ ਵੇਖਣੇ ਛੱਡ ਦੇਣ ਕਿਉਂਕਿ ਕਾਂਗਰਸ ਅਗਲੇ 25 ਸਾਲਾਂ ਤੱਕ ਪੰਜਾਬ ਵਿੱਚ ਸੱਤਾ ਵਿੱਚ ਨਹੀਂ ਆ ਸਕਦੀ । ਉਪ ਮੁੱਖ ਮੰਤਰੀ ਨੇ ਦੱਸਿਆ ਕਿ ਵੇਦਾਂਤਾ ਗਰੁੱਪ ਮਾਨਸਾ ਵਿਚ ਵਿਸ਼ਵ ਪੱਧਰੀ ਮਲਟੀ ਸਪੈਸ਼ਲਿਟੀ ਹਸਪਤਾਲ ਸਥਾਪਤ ਕਰੇਗਾ, ਜਿੱਥੇ ਲੋੜਵੰਦ ਲੋਕਾਂ ਨੂੰ ਵਾਜਬ ਰੇਟਾਂ ’ਤੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ।

ਪਹਿਲਾਂ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਲਈ ਇਤਿਹਾਸ ਸਿਰਜਣ ਵਾਸਤੇ ਸੂਬਾ ਸਰਕਾਰ ਨੂੰ ਵਧਾਈ ਦਿੱਤੀ । ਆਪਣੇ ਸਵਾਗਤੀ ਭਾਸ਼ਣ ਵਿੱਚ ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਕੇ ਖੁਸ਼ਕਿਸਮਤ ਹਨ ਅਤੇ ਉਨ੍ਹਾਂ ਨੇ ਇਹ ਥਰਮਲ ਪਲਾਂਟ ਸਥਾਪਤ ਕਰਨ ਲਈ 11000 ਕਰੋੜ ਰੁਪਏ ਨਿਵੇਸ਼ ਕੀਤਾ ਹੈ ਜਿਸ ਨਾਲ ਪੰਜਾਬ ਦੀ ਸਨਅਤ ਨੂੰ ਹੋਰ ਹੁਲਾਰਾ ਮਿਲੇਗਾ । ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ 1980 ਮੈਗਾਵਾਟ ਦੀ ਸਮਰਥਾ ਵਾਲੇ ਇਸ ਪ੍ਰਾਜੈਕਟ ਨਾਲ ਬਿਜਲੀ ਖੇਤਰ ਵਿੱਚ ਸਭ ਤੋਂ ਵੱਧ ਨਿਵੇਸ਼ ਹੋਇਆ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਮੇਜਾ ਸਿੰਘ ਸੇਖੋਂ ਤੇ ਸਿਕੰਦਰ ਸਿੰਘ ਮਲੂਕਾ (ਦੋਵੇਂ ਮੰਤਰੀ), ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਪ੍ਰੇਮ ਮਿੱਤਲ, ਚਤਿੰਨ ਸਿੰਘ ਸਮਾਓ, ਦੀਪ ਮਲਹੋਤਰਾ ਤੇ ਦਰਸ਼ਨ ਸਿੰਘ ਕੋਟਫੱਤਾ (ਸਾਰੇ ਵਿਧਾਇਕ), ਊਰਜਾ ਸਕੱਤਰ ਸ੍ਰੀ ਅਨੀਰੁਧ ਤਿਵਾੜੀ, ਪਾਵਰਕੌਮ ਦੇ ਚੇਅਰਮੈਨ ਕੇ. ਡੀ. ਚੌਧਰੀ, ਹਰਬੰਤ ਸਿੰਘ ਦਾਤੇਵਾਸ, ਮੰਗਤ ਰਾਏ ਬਾਂਸਲ, ਸੁਖਵਿੰਦਰ ਸਿੰਘ ਔਲਖ, ਗੁਰਪ੍ਰੀਤ ਬਣਾਂਵਾਲੀ, ਮਿੱਠੂ ਸਿੰਘ ਕਾਹਨੇਕੇ, ਗੁਰਪ੍ਰੀਤ ਝੱਬਰ, ਗੁਰਸੇਵਕ ਸਿੰਘ ਜਵਾਹਰਕੇ ਵੀ ਸਟੇਜ ’ਤੇ ਮੌਜੂਦ ਸਨ । ਸਮਾਗਮ ਦੌਰਾਨ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ । ਅਕਾਲੀ ਵਰਕਰਾਂ ਵੱਲੋਂ ਉਨ੍ਹਾਂ ਦੀ ਖਿੱਚ - ਧੂਹ ਕੀਤੀ ਗਈ ।


ਬੇਰੁਜ਼ਗਾਰ ਲਾਈਨਮੈਨਾਂ ਨੂੰ ਕੁਟਾਪਾ

http://sameydiawaaz.com/Archive%20News/%5B2013%5D/11/26.11.2013%20-%2004.jpg

ਮੁਜ਼ਾਹਰਾ ਕਰਨ ਵਾਲੇ ਇਕ ਬੇਰੁਜ਼ਗਾਰ ਲਾਈਨਮੈਨ ਦੀ ਖਿੱਚ ਧੂਹ ਕਰ ਰਹੇ ਅਕਾਲੀ ਵਰਕਰ (ਫੋਟੋਆਂ: ਸੁਰੇਸ਼ ਤੇ ਪਵਨ ਸ਼ਰਮਾ)

ਮਾਨਸਾ 25 ਨਵੰਬਰ :- ਅੱਜ ਬਣਾਂਵਾਲਾ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਥਰਮਲ ਪਲਾਂਟ ਦੇ ਕੀਤੇ ਗਏ ਉਦਘਾਟਨ ਮੌਕੇ  ਸਮਾਗਮ ਵਿੱਚ ਬੇਰੁਜ਼ਗਾਰ ਲਾਈਨਮੈਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਵਿਘਨ ਪਾਇਆ। ਅਕਾਲੀ ਵਰਕਰਾਂ ਤੇ ਪੁਲੀਸ ਨੇ ਉਨ੍ਹਾਂ ਨੂੰ ਕੁਟਾਪਾ ਚਾੜ੍ਹਿਆ। ਇਸ ਕਾਰਨ ਪੁਲੀਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਅਤੇ ਸ੍ਰੀ ਬਾਦਲ ਨੂੰ ਆਪਣਾ ਭਾਸ਼ਣ ਰੋਕਕੇ ਇਹ ਕਹਿਣਾ ਪਿਆ, ‘‘ਇਹ ਤਾਂ ਕਾਂਗਰਸੀ ਕਰਵਾ ਰਹੇ ਹਨ।’’  ਸਟੇਜ ਦੇ ਬਿਲਕੁਲ ਸਾਹਮਣੇ ਲੋਕਾਂ ਵਿੱਚ ਬੈਠੇ ਬੇਰੁਜ਼ਗਾਰ ਲਾਈਨਮੈਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇ ਲਾਉਂਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰਾ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਉਹ ਮੁੱਖ ਮੰਤਰੀ ਨੂੰ ਸਟੇਜ ਤੋਂ ਬੋਲਣ ਨਹੀਂ ਦੇਣਗੇ।

ਬੇਸ਼ੱਕ ਪੁਲੀਸ ਅਤੇ ਅਕਾਲੀ ਵਰਕਰਾਂ ਵੱਲੋਂ ਬੇਰੁਜ਼ਗਾਰ ਲਾਈਨਮੈਨਾਂ ’ਤੇ ਭਾਰੀ ਕੁਟਾਪਾ ਚਾੜ੍ਹਿਆ ਗਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਨਾਅਰੇ ਲਾਉਣੇ ਬੰਦ ਨਾ ਕੀਤੇ। ਇਸ ’ਤੇ ਪੁਲੀਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਘੜੀਸਕੇ ਪੰਡਾਲ ਤੋਂ ਬਾਹਰ ਕਰ ਦਿੱਤਾ ਗਿਆ, ਜਿਸ ਦੌਰਾਨ ਕਈ ਨੌਜਵਾਨਾਂ ਦੀਆਂ ਪੱਗਾਂ ਲਹਿ ਗਈਆਂ ਅਤੇ ਵਾਲ ਖਿਲਰ ਗਏ। ਪੁਲੀਸ ਵਲੋਂ ਪੰਡਾਲ ’ਚੋਂ ਕੱਢੇ ਬੇਰੁਜ਼ਗਾਰ ਲਾਈਨਮੈਨਾਂ ਨੇ ਮੁੜ ਨਾਅਰੇਬਾਜ਼ੀ ਕਰਦਿਆਂ ਮੁੱਖ ਮਾਰਗ ’ਤੇ ਜਾਮ ਲਾ ਦਿੱਤਾ। ਇਸ ਤੋਂ ਬਾਅਦ ਭਾਰੀ ਪੁਲੀਸ ਫੋਰਸ ਨੇ ਮੁੜ ਕੁਟਾਪਾ ਚਾੜ੍ਹਦਿਆਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਸੂਬਾ ਪ੍ਰਧਾਨ ਪਿਰਮਲ ਸਿੰਘ ਨੇ ਬੇਰੁਜ਼ਗਾਰ ਲਾਈਨਮੈਨਾਂ ’ਤੇ ਢਾਹੇ ਤਸ਼ੱਦਦ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਪਿਛਲੇ ਲੰਬੇ ਅਰਸੇ ਤੋਂ ਚਾਰ ਹਜ਼ਾਰ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਦੁਹਾਈ ਦੇ ਰਹੇ ਹਨ ਪਰ ਸਰਕਾਰ ਵੱਲੋਂ ਵਾਰ-ਵਾਰ ਵਾਅਦੇ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਭਰਤੀ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 2011 ਵਿੱਚ ਪਾਵਰਕੌਮ ਵਿੱਚ ਪੰਜ ਹਜ਼ਾਰ ਲਾਈਨਮੈਨ ਭਰਤੀ ਕਰਨ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਪਰ ਸਿਰਫ਼ 1 ਹਜ਼ਾਰ  ਲਾਈਨਮੈਨ ਭਰਤੀ ਕਰਨ ਤੋਂ ਬਾਅਦ ਪਿਛਲੇ ਤਿੰਨ ਸਾਲਾਂ ਤੋਂ ਬਾਕੀ ਦੇ 4000 ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਸਰਕਾਰ ਨੇ ਘੇਸਲ ਵੱਟੀ ਹੋਈ, ਜਿਸ ਕਰਕੇ ਉਨ੍ਹਾਂ ਨੂੰ ਮਜਬੂਰਨ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰਨੀ ਪੈ ਰਹੀ ਹੈ।

ਆਗੂ ਨੇ ਦੱਸਿਆ ਕਿ ਪੁਲੀਸ ਵੱਲੋਂ ਜੋੜਕੀਆਂ ਥਾਣੇ ਵਿੱਚ ਬੰਦੇ ਕੀਤੇ ਬੇਰੁਜ਼ਗਾਰ ਲਾਈਨਮੈਨਾਂ ਵਿੱਚ ਹਰਪ੍ਰੀਤ ਕੋਟਕਪੂਰਾ, ਹਤੇਸ਼ ਫਿਰੋਜ਼ਪੁਰ, ਹੈਪੀ ਫਰੀਦਕੋਟ, ਸੰਤੋਖ਼ ਸਿੰਘ ਪਟਿਆਲਾ, ਜਸਵਿੰਦਰ ਸਿੰਘ, ਹਰਜਿੰਦਰ ਬਰਨ, ਜਗਤਾਰ ਲੌਂਗੋਵਾਲ, ਕੁਲਦੀਪ ਲੌਂਗੋਵਾਲ, ਕਿਰਪਾਲ ਸਿੰਘ ਬਰਨਾਲਾ, ਗੁਰਮੀਤ ਸਿੰਘ ਬਨੂੜ,ਜਸਵਿੰਦਰ ਸਿੰਘ, ਜਗਦੇਵ ਸਿੰਘ, ਜਸਵੀਰ ਖਾਰਾ, ਨਿਰਮਲ ਸਿੰਘ, ਗੁਰਦੇਵ ਸਿੰਘ ਸ਼ਾਮਲ ਹਨ।


ਲਾਲੂ ਵਲੋਂ ਜ਼ਮਾਨਤ ਲਈ ਸੁਪਰੀਮ ਕੋਰਟ ’ਚ ਅਰਜ਼ੀ

http://sameydiawaaz.com/Archive%20News/%5B2013%5D/11/26.11.2013%20-%2007.jpg

ਨਵੀਂ ਦਿੱਲੀ 25 ਨਵੰਬਰ :- ਚਾਰਾ ਘੁਟਾਲਾ ਮਾਮਲੇ ਵਿਚ ਪੰਜ ਸਾਲ ਦੀ ਸਜ਼ਾਯਾਫ਼ਤਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸ਼ਾਦ ਯਾਦਵ ਨੇ ਅੱਜ ਸੁਪਰੀਮ ਕੋਰਟ ਵਿਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਮਾਮਲੇ ਦੀ ਸੁਣਵਾਈ 29 ਨਵੰਬਰ ਨੂੰ ਹੋਵੇਗੀ। ਚੀਫ ਜਸਟਿਸ ਪੀ. ਸਦਾਸ਼ਿਵਮ ਦੇ ਅਗਵਾਈ ਵਾਲੇ ਬੈਂਚ ਨੇ ਅਰਜ਼ੀ ਦਾਖਲ ਕਰਦਿਆਂ ਦੱਸਿਆ ਕਿ ਇਸ ਮਾਮਲੇ ’ਤੇ ਸੁਣਵਾਈ ਸ਼ੁੱਕਰਵਾਰ  ਨੂੰ ਹੋਵੇਗੀ।


26/11 ਦੇ ਸਾਜ਼ਿਸ਼ੀਆਂ ਨੂੰ ਸਜ਼ਾ ਦੇਣ ਤੱਕ ਨਹੀਂ ਹੋਵੇਗੀ ਤਸੱਲੀ - ਐਂਟਨੀ

http://sameydiawaaz.com/Archive%20News/%5B2013%5D/11/26.11.2013%20-%2005.jpg

ਨਵੀਂ ਦਿੱਲੀ, 25 ਨਵੰਬਰ :- ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਅੱਜ ਕਿਹਾ ਹੈ ਕਿ ਜਦੋਂ ਤਕ ਪਾਕਿਸਤਾਨ 26/11 ਦੇ ਮੁੰਬਈ ਹਮਲੇ ਕਰਨ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਵੱਧ ਤੋਂ ਵੱਧ ਸਜ਼ਾਵਾਂ ਨਹੀਂ ਦਿੰਦਾ ਉਦੋਂ ਤਕ ਭਾਰਤ ਦੀ ਤਸੱਲੀ ਨਹੀਂ ਹੋ ਸਕਦੀ।

2008 ਦੇ ਹਮਲਿਆਂ ਦੀ ਪੰਜਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਇਹ ਗੱਲ ਕਈ ਵਾਰ ਸਪਸ਼ਟ ਕੀਤੀ ਹੈ ਕਿ ਉਹ (ਪਾਕਿਸਤਾਨ ਵਾਲੇ) ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਅਤੇ ਜਦੋਂ ਤਕ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਮਿਲਦੀਆਂ, ਭਾਰਤ ਦੀ ਤਸੱਲੀ ਨਹੀਂ ਹੋ ਸਕਦੀ। ਮੰਤਰੀ ਨੂੰ ਪੁੱਛਿਆ ਗਿਆ ਸੀ ਕਿ ਹਮਲੇ ਤੋਂ ਪੰਜ ਸਾਲ ਮਗਰੋਂ ਭਾਰਤ ਦੀ ਪਾਕਿਸਤਾਨ ਤੋਂ ਕੀ ਤਵੱਕੋ ਹੈ ਅਤੇ ਅਸਲੀਅਤ ਵਿਚ ਕੀ ਹੋਇਆ ਹੈ। ਮੁੰਬਈ ਹਮਲੇ ਵਿਚ 160 ਤੋਂ ਵੱਧ ਲੋਕ ਮਾਰੇ ਗਏ ਸਨ।

ਐਂਟਨੀ ਨੇ ਕਿਹਾ ਕਿ ਹਮਲਿਆਂ ਤੋਂ ਪਹਿਲਾਂ ਤੱਟ ਸੁਰੱਖਿਆ ਤੰਤਰ ਬੜਾ ਢਿੱਲਾ - ਢਾਲਾ ਸੀ, ਪਰ ਹੁਣ ਇਸ ਪਾਸੇ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ ਤੇ ਤਾਲਮੇਲ ਭਰਪੂਰ ਮਜ਼ਬੂਤ ਸੁਰੱਖਿਆ ਤੰਤਰ ਕਾਇਮ ਕੀਤਾ ਗਿਆ ਹੈ।

ਇਸੇ ਦੌਰਾਨ ਬੰਬੇ ਹਾਈ ਕੋਰਟ ਨੇ ਮਹਾਂਰਾਸ਼ਟਰ ਸਰਕਾਰ ਨੂੰ ਪੁੱਛਿਆ ਹੈ ਕਿ ਸੂਬੇ ਦੇ ਡਾਇਰੈਕਟਰ ਜਨਰਲ (ਪੁਲੀਸ) ਵਲੋਂ ਪੁਲੀਸ ਦੇ ਬੰਬ ਨਕਾਰਾ ਕਰਨ ਵਾਲੇ ਸਕੁਐਡ ਦੇ ਮੈਂਬਰਾਂ ਨੂੰ ਬਹਾਦਰੀ ਪੁਰਸਕਾਰ ਦੇਣ ਦੀ ਸਿਫਾਰਸ਼ ਕੇਂਦਰ ਸਰਕਾਰ ਨੂੰ ਕਰਨ ਮਗਰੋਂ ਕੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਪੁਲੀਸ ਕਰਮੀਆਂ ਨੇ 26/11 ਦੇ ਦਹਿਸ਼ਤੀ ਹਮਲਿਆਂ ਦੌਰਾਨ ਜਾਨਾਂ ਜ਼ੋਖ਼ਮ ਵਿਚ ਪਾ ਕੇ ਬੰਬ ਤੇ ਹੱਥ ਗੋਲੇ ਨਕਾਰਾ ਕੀਤੇ ਸਨ।

ਸਾਬਕਾ ਪੱਤਰਕਾਰ ਕੇਤਨ ਤਿਰੋਦਕਰ ਦੀ ਜਨਹਿਤ ਪਟੀਸ਼ਨ ’ਤੇ ਜਸਟਿਸ ਪੀ.ਵੀ. ਹਰਦਾਸ ਦੀ ਅਗਵਾਈ ਵਾਲੇ ਬੈਂਚ ਨੇ ਇਹ ਹਦਾਇਤ ਕੀਤੀ। ਜਨਹਿੱਤ ਪਟੀਸ਼ਨ ’ਚ ਅਪੀਲ ਕੀਤੀ ਗਈ ਸੀ ਕਿ ਮੁੰਬਈ ਹਮਲਿਆਂ ਦੇ ਸ਼ਹੀਦਾਂ ਨੂੰ ‘ਅਸ਼ੋਕ ਚੱਕਰ ਪੁਰਸਕਾਰ’ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੈਟਰੋਲ ਪੰਪ ਦਿੱਤੇ ਜਾਣ। ਤਿਰੋਦਕਰ ਅਨੁਸਾਰ ਪੁਲੀਸ ਦੇ ਬੰਬ ਨਕਾਰਾ ਕਰਨ ਵਾਲੇ ਸਕੁਐਡ ਦੇ ਮੈਂਬਰਾਂ ਦੇ ਘਰਦਿਆਂ ਦੀ ਮੁੜ ਕੇ ਸਾਰ ਨਹੀਂ ਲਈ ਗਈ।


ਮੱਧ ਪ੍ਰਦੇਸ਼ ’ਚ 70 ਫੀਸਦੀ ਪੋਲਿੰਗ

ਮਿਜ਼ੋਰਮ ਵਿੱਚ 81% ਵੋਟਾਂ ਪਈਆਂ

http://sameydiawaaz.com/Archive%20News/%5B2013%5D/11/26.11.2013%20-%2006.jpg

ਭੂਪਾਲ ਦੇ ਇਕ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਉਡੀਕ ਰਹੀਆਂ ਔਰਤਾਂ

ਭੋਪਾਲ 25 ਨਵੰਬਰ :- ਮੱਧ ਪ੍ਰਦੇਸ਼ ਵਿਚ ਅੱਜ ਚੋਣ ਅਮਲ ਸ਼ਾਂਤੀ-ਪੂਰਵਕ ਸਮਾਪਤ ਹੋ ਗਿਆ। ਸੂਤਰਾਂ ਅਨੁਸਾਰ ਸੂਬੇ ਵਿਚ ਅੱਜ 70 ਫੀਸਦੀ ਪੋਲਿੰਗ ਹੋਈ ਹੈ। ਵੋਟਿੰਗ ਦੀ ਸਮਾਪਤੀ ’ਤੇ ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਜੈਦੀਪ ਗੋਬਿੰਦ ਨੇ ਦੱਸਿਆ ਕਿ ਪ੍ਰਾਪਤ ਸੂਚਨਾਵਾਂ ਅਨੁਸਾਰ ਕਿਧਰੇ ਵੀ ਦੁਬਾਰਾ ਪੋਲਿੰਗ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਚੋਣ ਅਮਲ ਅਮਨ-ਅਮਾਨ ਨਾਲ ਸਮਾਪਤ ਹੋ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕਾਂ ਨੇ ਕਈ ਥਾਈਂ ਵੋਟਾਂ ਦਾ ਬਾਈਕਾਟ ਕਰਕੇ ਆਪਣੀ ਨਾਖੁਸ਼ੀ ਜ਼ਾਹਰ ਕੀਤੀ ਹੈ। ਸ੍ਰੀ ਗੋਬਿੰਦ ਨੇ ਦੱਸਿਆ ਕਿ ਮਾਓਵਾਦੀਆਂ ਦੇ ਗੜ੍ਹ ਵਾਲੇ ਤਿੰਨ ਜ਼ਿਲ੍ਹਿਆਂ ਵਿਚ ਵੀ 70 ਫੀਸਦੀ ਤੋਂ ਵੱਧ ਪੋਲਿੰਗ ਹੋਈ ਹੈ ਅਤੇ ਕਿਸੇ ਤਰ੍ਹਾਂ ਦੀ ਹਿੰਸਾ ਦੀ ਕੋਈ ਖ਼ਬਰ ਨਹੀਂ ਹੈ।


ਸੀਨੀਅਰ ਅਕਾਲੀ ਆਗੂਆਂ ਦਾ ਬਹੁਤ ਕਰੀਬੀ ਸੀ ਬਿੱਟੂ ਔਲਖ

http://sameydiawaaz.com/Archive%20News/%5B2013%5D/11/26.11.2013%20-%2008.jpg

ਮਨਿੰਦਰ ਸਿੰਘ ਬਿੱਟੂ ਔਲਖ (ਕੇਂਦਰ ’ਚ) ਤਰਨ ਤਾਰਨ ਵਿੱਚ ਇਕ ਸਮਾਗਮ ਦੌਰਾਨ ਪੰਜਾਬ ਦੇ ਪਸ਼ੂ ਪਾਲਣ

ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਬਿਕਰਮ ਸਿੰਘ ਮਜੀਠੀਆ ਦੇ ਓ. ਐਸ. ਡੀ. ਤਲਬੀਰ ਸਿੰਘ ਨਾਲ

ਅੰਮ੍ਰਿਤਸਰ 25 ਨਵੰਬਰ :- ਭੋਲਾ ਡਰੱਗ ਕਾਂਡ ’ਚ ਫੜੇ ਗਏ ਮਨਿੰਦਰ ਸਿੰਘ ਬਿੱਟੂ ਔਲਖ ਨੇ ਆਪਣੀਆਂ ਅਜਿਹੀਆਂ ਸਰਗਰਮੀਆਂ ਜ਼ਾਹਰ ਹੋਣ ਤੋਂ ਅਤੇ ਫੜੇ ਜਾਣ ਤੋਂ ਸਿਰਫ ਦੋ ਹਫਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਸਟੇਜ ਸਾਂਝੀ ਕਰਨ ਦਾ ਮਾਣ ਹਾਸਲ ਕੀਤਾ ਸੀ।

ਦਿਲਚਸਪ ਗੱਲ ਹੈ ਕਿ ਜਦੋਂ 27 ਅਕਤੂਬਰ ਨੂੰ ਦਵਿੰਦਰ ਸਿੰਘ ਲਾਲੀ (ਢਾਲਾ) ਨੂੰ ਮੁੜ ਅਕਾਲੀ ਦਲ ’ਚ ਸ਼ਾਮਲ ਕੀਤਾ ਗਿਆ ਸੀ, ਤਾਂ ਉਹ ਸੀਨੀਅਰ ਅਕਾਲੀ ਆਗੂਆਂ ਨਾਲ ਮੰਚ ’ਤੇ ਸੀ। ਸੀਨੀਅਰ ਅਕਾਲੀ ਆਗੂਆਂ ਨਾਲ ਜੇਤੂ ਅੰਦਾਜ਼ ’ਚ ਹੱਥ ਉੱਤੇ  ਕਰਕੇ ਰਵਾਇਤੀ ਤਸਵੀਰ ਕਰਵਾਉਣ ਵੇਲੇ ਪੰਜਾਬ ਦੇ ਰੈਵੇਨਿਊ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਓਐਸਡੀ ਤਲਬੀਰ ਸਿੰਘ ਤੋਂ ਇਲਾਵਾ ਪੰਜਾਬ ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵੀ ਮੰਚ ਉੱਤੇ ਉਸ ਦੇ ਨਾਲ ਸਨ। ਏਹੀ ਨਹੀਂ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਸਹੁਰਾ ਸਾਹਿਬ ਕੰਵਰਜੀਤ ਸਿੰਘ ਸੰਧੂ (ਪਹਿਲਵਾਨ) ਜੋ ਮੁੰਬਈ ਦੇ ਨਾਮਵਰ ਟਰਾਂਸਪੋਰਟਰ ਹਨ ਤੇ ਵਿਧਾਇਕ ਹਰਮੀਤ ਸਿੰਘ ਵੀ ਨਾਲ ਸਨ।  ਭਾਵੇਂ ਇਹ ਸਮਾਗਮ ਸਰਕਾਰੀ ਨਾ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਸਮਾਗਮ ਸੀ, ਪਰ ਪ੍ਰੈਸ ਰਿਲੀਜ਼ ਤੇ ਤਸਵੀਰਾਂ, ਲੋਕ ਸੰਪਰਕ ਵਿਭਾਗ ਤਰਨ ਤਾਰਨ ਰਾਹੀਂ ਪੱਤਰਕਾਰਾਂ ਨੂੰ ਭੇਜੀਆਂ ਗਈਆਂ ਸਨ। ਬਿਕਰਮ ਸਿੰਘ ਮਜੀਠੀਆ ਸੂਬੇ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਨ।

http://sameydiawaaz.com/Archive%20News/%5B2013%5D/11/26.11.2013%20-%2009.jpg

ਤਰਨ ਤਾਰਨ ਵਿੱਚ 27 ਅਕਤੂਬਰ ਨੂੰ ਦਵਿੰਦਰ ਸਿੰਘ ਲਾਲੀ (ਢੱਲਾ) ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਮੌਕੇ ਹੋਏ

ਸਮਾਗਮ ਵਿਚ (ਖੱਬਿਓਂ) ਸੱਜੇ) ਵਿਧਾਇਕ ਹਰਮੀਤ ਸਿੰਘ ਸੰਧੂ, ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ,

ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ, ਕੰਵਰਜੀਤ ਸਿੰਘ ਪਹਿਲਵਾਨ (ਢੀਂਡਸਾ ਦੇ ਸਹੁਰਾ ਸਾਹਿਬ), ਦਵਿੰਦਰ

ਸਿੰਘ ਲਾਲੀ, ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਮਨਿੰਦਰ ਸਿੰਘ ਬਿੱਟੂ ਔਲਖ ਤੇ

ਤਲਬੀਰ ਸਿੰਘ (ਮਜੀਠੀਆ ਦੇ ਓ. ਐਸ. ਡੀ.) ਨਜ਼ਰ ਆਉਂਦੇ ਹੋਏ

ਸੰਪਰਕ ਕਰਨ ’ਤੇ ਮਜੀਠੀਆ ਨੇ ਕਿਹਾ ਕਿ ਉਸ ਨੂੰ ਤਾਂ ਸਮਾਗਮ ’ਚ ਸੱਦਿਆ ਗਿਆ ਸੀ, ਇਹ ਦੇਖਣਾ ਉਸ ਦਾ ਕੰਮ ਨਹੀਂ ਸੀ ਕਿ ਇੱਥੇ ਕੌਣ ਕੌਣ ਪੁੱਜਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਔਲਖ ਦਾ ਪਿਛਲਾ ਰਿਕਾਰਡ ਅਜਿਹਾ ਨਹੀਂ ਸੀ ਤੇ ਕਾਂਗਰਸੀਆਂ ਦੇ ਵਰਤਾਓ ਤੋਂ ਉਹ ਹੈਰਾਨ ਹਨ। ਉਨ੍ਹਾਂ ਕਿਹਾ ਕਿ ਅਸਲ ’ਚ ਉਹ ਕਾਂਗਰਸੀਆਂ ਦੇ ਵੀ ਬਹੁਤ ਨੇੜੇ ਸੀ ਤੇ ਇਸ ਬਾਰੇ ਬਹੁਤ ਸਾਰੀਆਂ ਤਸਵੀਰਾਂ ਉਪਲਬਧ ਹਨ। ਸਭ ਨੂੰ ਪਤਾ ਹੈ ਕਿ ਉਸ ਨੇ ਪਿਛਲੀਆਂ ਚੋਣਾਂ ’ਚ ਕਿਸ ਦੀ ਮੱਦਦ ਕੀਤੀ ਸੀ। ਰਣੀਕੇ ਨੇ ਸੰਪਰਕ ਕਰਨ ’ਤੇ ਕਿਹਾ ਕਿ ਅਜਿਹੇ ਮੌਕਿਆਂ ’ਤੇ ਕੋਈ ਵੀ ਕਿਸੇ ਨਾਲ ਆ ਕੇ ਤਸਵੀਰ ਕਰਵਾ ਲੈਂਦਾ ਹੈ। ਬਿੱਟੂ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਾਂ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਪਾਰਟੀ ’ਚ ਸ਼ਾਮਲ ਹੈ। ਅੰਮ੍ਰਿਤਸਰ ਅਤੇ ਆਲੇ-ਦੁਆਲੇ ਦੀਆਂ ਸਿਆਸੀ ਸਫਾਂ ’ਚ ਚੰਗਾ ਰਸੂਖ ਰੱਖਣ ਵਾਲੇ ਬਿੱਟੂ ਦੀ ਗ੍ਰਿਫਤਾਰੀ ਨੇ ਅਕਾਲੀ ਦਲ ਦੇ ਸੀਨੀਅਰ ਆਗੂਆਂ ’ਚ ਦੂਸ਼ਣਬਾਜ਼ੀ ਦਾ ਇਕ ਦੌਰ ਛੇੜ ਦਿੱਤਾ ਹੈ। ਵੱਖ-ਵੱਖ ਸਮਿਆਂ ’ਤੇ ਉਹ ਖਡੂਰ ਸਾਹਿਬ ਦੇ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਉਸ ਦੇ ਵਿਧਾਇਕ ਪੁੱਤਰ ਅਮਰਪਾਲ ਸਿੰਘ ਬੋਨੀ ਤੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦੇ ਵੀ ਨੇੜਲਾ ਰਿਹਾ ਹੈ।

1997 ’ਚ ਬਿੱਟੂ ਨੇ ਆਪਣਾ ਸਿਆਸੀ ਕਰੀਅਰ ਕਾਂਗਰਸ ਤੋਂ ਸ਼ੁਰੂ ਕਰਕੇ ਮਗਰੋਂ ਬਾਦਲ ਦਲ ਨਾਲ ਵਫ਼ਾਦਾਰੀ ਪਾ ਲਈ ਸੀ। ਅਕਾਲੀ ਦਲ ਦੇ ਸੂਤਰਾਂ ਅਨੁਸਾਰ ਉਹ ਇਨ੍ਹਾਂ ’ਚੋਂ ਕੁਝ ਆਗੂਆਂ ਲਈ ਚੋਣਾਂ ਮੌਕੇ ਧਨ ਜੁਟਾਉਂਦਾ ਸੀ ਤੇ ਸਿਆਸੀ ਰੈਲੀਆਂ ਕਰਾਉਂਦਾ ਸੀ।

ਰਿਪੋਰਟਾਂ ਹਨ ਕਿ ਬੋਨੀ ਅਜਨਾਲਾ ਨੇ ਔਲਖ ਨੂੰ ਆਪਣੇ ਗੰਨਮੈਨ ਤੇ ਲਾਲ ਬੱਤੀ ਵਾਲੀ ਕਾਰ ਮੁਹੱਈਆ ਕਰਾਈ ਸੀ। ਇਹ ਵੀ ਪਤਾ ਲੱਗਿਆ ਹੈ ਕਿ ਔਲਖ ਨੇ ਇਹ ਲਾਲ ਬੱਤੀ ਵਾਲੀ ਕਾਰ, ਭੋਲੇ ਤਕ ਆਈਸੀਈ ਬਣਾਉਣ ਵਾਲੇ ਰਸਾਇਣ ਪਹੁੰਚਾਉਣ ਲਈ ਵੀ ਵਰਤੀ ਸੀ।


‘ਸ਼ਹੀਦ ਤੇ ਸਾਡੇ ਫਰਜ਼’ ਵਿਸ਼ੇ ’ਤੇ ਕਾਨਫਰੰਸ ਦੌਰਾਨ ਪੰਥਕ ਏਕਤਾ ’ਤੇ ਜ਼ੋਰ

http://sameydiawaaz.com/Archive%20News/%5B2013%5D/11/26.11.2013%20-%2010.jpg

ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ (ਫੋਟੋ: ਜਗਜੀਤ)

ਹੁਸ਼ਿਆਰਪੁਰ 25 ਨਵੰਬਰ :- ਇੱਥੇ ਸਿੱਖ ਯੂਥ ਆਫ ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ‘ਸ਼ਹੀਦ ਅਤੇ ਸਾਡੇ ਫਰਜ਼’ ਵਿਸ਼ੇ ’ਤੇ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਧਾਮੀ ਨੇ ਪੰਥਕ ਏਕਤਾ ’ਤੇ ਜ਼ੋਰ ਦਿੰਦਿਆਂ ਸਿੱਖ ਆਗੂਆਂ ਨੂੰ ਸਿੱਖਾਂ ਦੇ ਅਜੋਕੇ ਕੌਮੀ ਹਾਲਾਤ ਪ੍ਰਤੀ ਸੰਵੇਦਨਸ਼ੀਲ਼ ਹੋਣ ਅਤੇ ਕੌਮ ਅੰਦਰ ਵੰਡੀਆਂ ਪਾਉਣ ਵਾਲੇ ਵਿਵਾਦਗ੍ਰਸਤ ਮੁੱਦਿਆਂ ਤੋਂ ਕਿਨਾਰਾਕਸ਼ੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਜ਼ਲੂਮਾਂ ਦੀ ਰੱਖਿਆ ਲਈ ਧਰਮ ਹਿੱਤ ਸ਼ਹਾਦਤ ਦਿੱਤੀ, ਉਹ ਧਰਮ ਦੀ ਚਾਦਰ ਸਨ ਨਾ ਕਿ ‘ਹਿੰਦ ਦੀ ਚਾਦਰ’। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨਿਰਸੰਦੇਹ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਪਹਿਲੇ ਸ਼ਹੀਦ ਸਨ, ਜਿਨ੍ਹਾਂ ਨੇ ਦੂਸਰੇ ਧਰਮ ਦੇ ਲੋਕਾਂ ਨੂੰ ਧਾਰਮਿਕ ਹੱਕ ਦਿਵਾਉਣ ਲਈ ਆਪਣੀ ਜਾਨ ਕੁਰਬਾਨ ਕੀਤੀ। ਸ੍ਰੀ ਧਾਮੀ ਨੇ ਕਿਹਾ ਕਿ ਸ਼ਹੀਦਾਂ ਦੇ ਦੱਸੇ ਮਾਰਗ ’ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ 29 ਵਰ੍ਹੇ ਬੀਤਣ ਬਾਅਦ ਵੀ ਸਿੱਖ ਕੌਮ ਸਾਹਮਣੇ ਬਹੁਤ ਸਾਰੇ ਅਤਿ-ਨਾਜ਼ੁਕ ਮਸਲੇ ਖੜ੍ਹੇ ਹਨ ਅਤੇ ਸ਼ਹਾਦਤ ਦੇਣ ਵਾਲੇ ਲੋਕ ਜਿਨ੍ਹਾਂ ’ਚ ਡਾਕਟਰ, ਵਿਦਵਾਨ, ਕਿਸਾਨ, ਵਕੀਲ, ਵਿਦਿਆਰਥੀ ਅਤੇ ਵਪਾਰੀ ਵਰਗ ਆਦਿ ਸ਼ਾਮਲ ਸਨ, ਸਾਡੇ ਕੋਲੋਂ ਮਸਲਿਆਂ ਪ੍ਰਤੀ ਯਤਨਸ਼ੀਲ ਹੋਣ ਦੀ ਆਸ ਰੱਖਦੇ ਹਨ।

ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਨਿਊਜ਼ ਚੈਨਲਾਂ ਵੱਲੋਂ ਸਿੱਖ ਸੰਘਰਸ਼ ਨੂੰ ‘ਅੱਤਵਾਦ’ ਦਰਸਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਖਾਲਸਾ ਪੰਥ ਦੀ ਹੋਂਦ-ਹਸਤੀ ਅਤੇ ਚੜ੍ਹਦੀ ਕਲਾ ਲਈ ਸਿੱਖ ਸੰਘਰਸ਼ ਲੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਰਾਜਨੀਤਕ ਅਤੇ ਜਮਹੂਰੀ ਤਰੀਕੇ ਨਾਲ ਸਿੱਖਾਂ ਦੀ ਆਜ਼ਾਦੀ ਲਈ ਸੰਘਰਸ਼ ਜਾਰੀ ਰਹੇਗਾ।

ਦਲ ਖਾਲਸਾ ਆਗੂ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਲੰਬੇ ਸਮੇਂ ਤੋਂ ਜੇਲ੍ਹਾਂ ਅੰਦਰ ਕੈਦ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੇ ਮਕਸਦ ਦੀ ਹਮਾਇਤ ਕਰਦਿਆਂ ਸਿੱਖ ਸੰਸਥਾਵਾਂ ਨੂੰ ਭਾਈ ਗੁਰਬਖਸ਼ ਸਿੰਘ ਦੀ ਹੌਂਸਲਾ-ਅਫਜ਼ਾਈ ਲਈ ਅੱਗੇ ਆਉਣ ਲਈ ਅਪੀਲ ਕੀਤੀ।

ਇਸ ਮੌਕੇ ਇੱਕ ਮਤਾ ਪਾਸ ਕਰਕੇ ਸਿੱਖ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਗਿਆ। ਇਸ ਮੌਕੇ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਭਾਈ ਦਲਜੀਤ ਸਿੰਘ, ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਪ੍ਰੋਫੈਸਰ ਜਗਮੋਹਨ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ, ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਰਣਬੀਰ ਸਿੰਘ, ਪ੍ਰਭਜੋਤ ਸਿੰਘ ਤੇ ਪਰਮਜੀਤ ਸਿੰਘ ਨੇ ਵੀ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਮੌਕੇ ਸਰਬਜੀਤ ਸਿੰਘ ਘੁਮਾਣ, ਗੁਰਦੀਪ ਸਿੰਘ ਕਾਲਕੱਟ, ਗੁਰਿੰਦਰ ਸਿੰਘ, ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਮਨਧੀਰ ਸਿੰਘ, ਯੂਥ ਆਗੂ ਨੋਬਲਜੀਤ ਸਿੰਘ, ਲਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਗੁਰਨਾਮ ਸਿੰਘ ਵੀ ਹਾਜ਼ਰ ਸਨ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz