ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

25 ਨਵੰਬਰ 2013

ਪ੍ਰੋਫੈਸਰ ਉਦੇ ਸਿੰਘ ਨੂੰ ਖਾਲਿਸਤਾਨੀ ਝੰਡੇ ਵਿਚ ਲਪੇਟਕੇ ਉਸ ਗੁਰਮੁਖ ਰੂਹ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ

http://sameydiawaaz.com/Archive%20News/%5B2013%5D/11/25.11.2013%20-%2001.jpg

ਪ੍ਰੋਫੈਸਰ ਉਦੇ ਸਿੰਘ ਜੀ ਦੁਨਿਆਵੀ ਸਫਰ ਪੂਰਾ ਕਰਕੇ ਅਕਾਲ ਪੁਰਖ ਦੇ ਚਰਨਾ ਵਿਚ ਜਾ ਬਿਰਾਜੇ ਹਨ ! ਪ੍ਰੋਫੈਸਰ ਸਾਬ 1960 ਵਿਚ ਕਨੇਡਾ ਆਏ ਸਨ ਉਨਾ ਨੇ ਆਪਣਾ ਹਰ ਸਾਹ ਪੰਥ ਦੇ ਲੇਖੇ ਲਾਇਆ ਅਤੇ ਖਾਲਿਸਤਾਨ ਲਈ ਦਿਨ ਰਾਤ ਇੱਕ ਕੀਤਾ !

ਅੱਜ ਟੋਰਾਂਟੋ ਵਿਚ ਵਸਦੇ ਸਿੱਖ ਭਾਈਚਾਰੇ ਨੇ ਉਨਾ ਦੇ ਅੰਤਿਮ ਦਰਸ਼ਨ ਕੀਤੇ ਅਤੇ ਪੰਥ ਦੀਆਂ ਸਮੂਹ ਜਥੇਬੰਦੀਆਂ ਨੇ ਪ੍ਰੋਫੈਸਰ ਉਦੇ ਸਿੰਘ ਨੂੰ ਖਾਲਿਸਤਾਨੀ ਝੰਡੇ ਵਿਚ ਲਪੇਟ ਕੇ ਉਸ ਗੁਰਮੁਖ ਰੂਹ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ


60 ਸਾਲ ਸੱਤਾ ‘ਚ ਰਹਿਣ ਵਾਲੀ ਕਾਂਗਰਸ ਹੈ ਵਧੇਰੇ ਜ਼ਹਿਰੀਲੀ - ਮੋਦੀ

 http://sameydiawaaz.com/Archive%20News/%5B2013%5D/11/25.11.2013%20-%2002.jpg

ਬਾਂਸਵਾੜਾ 24 ਨਵੰਬਰ :- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਤੇ ਜ਼ੋਰਦਾਰ ਹਮਲੇ ਕਰਦਿਆਂ ਐਤਵਾਰ ਕਿਹਾ ਕਿ ਜ਼ਹਿਰ ਸੱਤਾ ‘ਚ ਰਹਿਣ ਨਾਲ ਫੈਲਦਾ ਹੈ। ਇਸ ਪੱਖੋਂ 60 ਸਾਲ ਤਕ ਸੱਤਾ ‘ਚ ਰਹਿਣ ਕਾਰਨ ਕਾਂਗਰਸ ਬਹੁਤ ਜ਼ਿਆਦਾ ਜ਼ਹਿਰੀਲੀ ਹੋ ਗਈ ਹੈ। ਇਥੇ ਇਕ ਚੋਣ ਜਲਸੇ ‘ਚ ਬੋਲਦਿਆਂ ਮੋਦੀ ਨੇ ਕਿਹਾ ਕਿ ਸ਼ਹਿਜ਼ਾਦਾ ਕਹਿੰਦਾ ਹੈ ਕਿ ਮੇਰੀ ਮੰਮੀ ਨੇ ਕਿਹਾ ਹੈ ਕਿ ਸੱਤਾ ਜ਼ਹਿਰ ਹੁੰਦੀ ਹੈ। ਭਾਜਪਾ ਵਾਲੇ ਜ਼ਹਿਰੀਲੇ ਹਨ। ਸੋਨੀਆ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵਧੇਰੇ ਸਮੇਂ ਤਕ ਸੱਤਾ ‘ਚ ਰਹਿਣ ਵਾਲਾ ਹੀ ਜ਼ਹਿਰ ਫੈਲਾਉਂਦਾ ਹੈ। 60 ਸਾਲ ਦੀ ਸਿਆਸਤ ਦਾ ਜ਼ਹਿਰ ਸੋਨੀਆ ਦੀ ਪਾਰਟੀ ਦੇ ਪੇਟ ‘ਚ ਹੈ ਅਤੇ ਉਸ ਨੂੰ ਫੈਲਾਉਣ ਦਾ ਕੰਮ ਕਾਂਗਰਸ ਪਾਰਟੀ ਦੇ ਲੋਕਾਂ ਨੇ ਹੀ ਕੀਤਾ ਹੈ। ਮੋਦੀ ਨੇ ਮਹਿੰਗਾਈ ਦੀ ਚਰਚਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਸਿਰਫ ਮਹਿੰਗਾਈ ਵਧਾਉਣ ਦਾ ਹੀ ਕੰਮ ਕੀਤਾ ਹੈ। ਦਿੱਲੀ ‘ਚ ਕੁਝ ਲੋਕਾਂ ਨੇ ਮੈਨੂੰ ਦੱਸਿਆ ਕਿ ਰਾਹੁਲ ਦਾ ਬੰਗਲਾ ਸ਼ੀਲਾ ਦੀਕਸ਼ਿਤ ਦੇ ਵਿਧਾਨ ਸਭਾ ਖੇਤਰ ‘ਚ ਹੈ ਅਤੇ ਇਸ ਬੰਗਲੇ ਦੇ ਕੋਲ ਹੀ 800 ਵਿਅਕਤੀ ਝੁੱਗੀਆਂ ’ਚ ਰਹਿੰਦੇ ਹਨ। ਉਨ੍ਹਾਂ ਕੋਲ ਸਿਰਫ ਦੋ ਜਨਤਕ ਟਾਇਲਟਾਂ ਹਨ। ਉਨ੍ਹਾਂ ਕਿਹਾ ਕਿ ਇੰਜ ਤਾਂ ਇਕ ਵਿਅਕਤੀ ਨੂੰ ‘ਆਪਣੀ ਵਾਰੀ’ ਲਈ ਕਈ ਮਹੀਨਿਆਂ ਤਕ ਉਡੀਕ ਕਰਨੀ ਪਏਗੀ। ਇਸ ਗੱਲ ਦੀ ਚਿੰਤਾ ਨਾ ਤਾਂ ਰਾਹੁਲ ਨੂੰ ਹੈ ਅਤੇ ਨਾ ਹੀ ਸ਼ੀਲਾ ਦੀਕਸ਼ਿਤ ਨੂੰ।


ਜ਼ਹਿਰ ਫੈਲਾ ਰਹੇ ਨੇ ਮੋਦੀ ਤੇ ਭਾਜਪਾ - ਸੋਨੀਆ

http://sameydiawaaz.com/Archive%20News/%5B2013%5D/11/25.11.2013%20-%2003.jpg

ਨਵੀਂ ਦਿੱਲੀ 24 ਨਵੰਬਰ :- ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ  ਦੇ ਜ਼ੋਰ ਫੜਨ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਨਰਿੰਦਰ ਮੋਦੀ ਤੇ ਭਾਜਪਾ ‘ਤੇ ਹਮਲਾ ਕਰਦੇ ਹੋਏ ਦੋਸ਼ ਲਗਾਇਆ ਕਿ ਉਹ ਆਪਣੇ ਛੋਟੇ ਵਿਚਾਰਾਂ ਰਾਹੀਂ ਜ਼ਹਿਰ ਫੈਲਾ ਰਹੇ ਹਨ।


ਬਾਦਲ ਪਰਿਵਾਰ ਲੋਕਾਂ ਦੀ ਡਾਂਗਾਂ ਨਾਲ ਕਰ ਰਿਹਾ ਸੇਵਾ - ਬਾਜਵਾ

http://sameydiawaaz.com/Archive%20News/%5B2013%5D/11/25.11.2013%20-%2007.jpg

ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਇਕੱਠ ਨੂੰ ਸੰਬੋਧਨ ਕਰਦੇ ਹੋਏ

ਜ਼ੀਰਾ 24 ਨਵੰਬਰ (ਹਰਮੇਸ਼ ਨੀਲੇਵਾਲ) :- ਡਰੱਗ ਸਮਗਲਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਜਗਦੀਸ਼ ਭੋਲਾ ਅਤੇ ਬਿੱਟੂ ਔਲਖ ਦੇ ਤਾਰ ਕਿਉਂਕਿ ਅੰਤਰਰਾਸ਼ਟਰੀ ਪੱਧਰ ’ਤੇ ਜੁੜੇ ਹੋਏ ਹਨ। ਇਸ ਕਰਕੇ ਪੰਜਾਬ ਦੀ ਬਾਦਲ ਸਰਕਾਰ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਜਾਂ ਨਾਰਕੋਟਿਕ ਕੰਟਰੋਲ  ਬਿਊੁਰੋ  ਤੋਂ ਕਰਵਾਏ। ਇਹ ਵਿਚਾਰ ਜਨ ਸੰਪਰਕ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਜ਼ੀਰਾ ਵਿਖੇ ਕੀਤੀ ਗਈ ਕਾਂਗਰਸ ਪਾਰਟੀ ਦੀ ਰੈਲੀ ਵਿੱਚ ਇਕੱਤਰ ਲੋਕਾਂ ਨੂੰ ਸੰਬੋਧਨ  ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ  ਪ੍ਰਤਾਪ ਸਿੰਘ ਬਾਜਵਾ ਨੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਜਾਂ ਨਾਰਕੋਟਿਕ ਕੰਟਰੋਲ ਬਿਊਰੋ ਤੋਂ ਕਰਵਾਈ ਜਾਵੇ ਤਾਂ ਬਾਦਲ ਸਰਕਾਰ ਦੇ ਕਈ ਮੰਤਰੀ ਇਸ ਮਾਮਲੇ ਵਿੱਚ ਫਸ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਮਿਲ ਕੇ ਇਸ ਮਾਮਲੇ ਦੀ ਜਾਂਚ ਉਕਤ ਏਜੰਸੀਆਂ ਤੋਂ ਕਰਵਾਉਣ ਦੀ ਮੰਗ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਜ ਨਹੀਂ ਸੇਵਾ ਦੇ ਨਾਅਰੇ ਹੇਠ ਪੰਜਾਬ ਦੀਆਂ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਬਾਦਲ ਪਰਿਵਾਰ ਲੋਕਾਂ ਦੀ ਡਾਂਗਾਂ ਨਾਲ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਬਾਦਲ ਸਰਕਾਰ ਦੇ ਰਾਜ ਵਿੱਚ ਇਸ ਝੋਨੇ ਦੇ ਸੀਜ਼ਨ ਵਿੱਚ ਅਕਾਲੀ ਹਮਾਇਤੀਆਂ ਨੇ ਝੋਨੇ ਦੀ ਖਰੀਦ ਵਿੱਚ 4 ਹਜ਼ਾਰ ਕਰੋੜ ਰੁਪਏ ਦੀ ਕਮਾਈ ਕੀਤੀ।

ਸ੍ਰੀ ਬਾਜਵਾ ਨੇ ਕਿਹਾ ਅੱਜ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ਿਆਂ ਦੇ ਆਦਿ ਹੋ ਚੁੱਕੇ ਹਨ। ਇਨ੍ਹਾਂ ਨੂੰ ਇਸ ਦਲਦਲ ਵਿੱਚ ਕੱਢਣ ਦੀ ਸਖਤ ਲੋੜ ਹੈ। ਇਸ ਮੌਕੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਕਾਂਗਰਸੀ ਬੁਲਾਰਿਆਂ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਹਲਕੇ ਦੇ ਲੋਕਾਂ ਦਾ ਬੈਠਣਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਬਾਦਲ ਸਰਕਾਰ ਨੂੰ ਚੱਲਦਾ ਕਰਨ ਲਈ ਕਮਰ ਕੱਸ ਚੁੱਕੇ ਹਨ।  ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਰਾਜ ਵਿੱਚ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵੱਗ ਰਿਹਾ ਹੈ ਅਤੇ ਬਾਦਲ ਸਰਕਾਰ ਲੁੱਟ ਖਸੁੱਟ ਕਰਕੇ ਆਪਣੇ ਘਰ ਭਰ ਰਹੀ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀਆਂ ਨੂੰ ਪੰਜਾਬ ਵਿੱਚੋਂ ਚਲਦਾ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਪੰਜਾਬ ਵਿੱਚ ਸ਼ੁਰੂ ਹੋਏ ਪ੍ਰਾਜੈਕਟਾਂ ਦੇ ਉਦਘਾਟਨ ਕਰਕੇ ਬਾਦਲ ਸਰਕਾਰ ਇਸਦਾ ਸਿਹਰਾ ਆਪਣੇ ਸਿਰ ਬੰਨ੍ਹ ਰਹੀ ਹੈ। ਸਾਬਕਾ ਵਿਧਾਇਕ ਬਾਘਾਪੁਰਾਣਾ ਦਰਸ਼ਨ ਬਰਾੜ ਨੇ ਕਿਹਾ ਕਿ ਬਾਦਲ ਸਰਕਾਰ ਦੇ ਰਾਜ ਵਿੱਚ ਭੁੱਕੀ , ਅਫੀਮ, ਸਮੈਕ ਥਾਣਿਆਂ ਵਿੱਚ ਵਿਕਦੀ ਹੈ ਅਤੇ ਲੋਕਾਂ ਦੀਆਂ ਧੀਆਂ,ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਹੈ। ਸਾਬਕਾ ਮੰਤਰੀ ਸਰਦੂਲ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਨੂੰ ਕਰਾਰੀ ਹਾਰ ਦਿੱਤੀ ਜਾਵੇਗੀ।

ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ,ਇੰਦਰਜੀਤ ਸਿੰਘ ਜ਼ੀਰਾ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਸ਼ੀਰਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਹੰਸ ਰਾਜ ਜੋਸਨ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਹਲਕਾ ਇੰਚਾਰਜ ਬੀਬੀ ਸਤਿਕਾਰ, ਕਾਕਾ ਸੁਖਜੀਤ ਸਿੰਘ ਲੋਹਗੜ੍ਹ, ਬੀਬੀ ਜਗਦਰਸ਼ਨ ਕੌਰ, ਗੁਰਚੇਤ ਸਿੰਘ ਭੁੱਲਰ, ਵਿਕਰਮਜਰੀਤ ਸਿੰਘ ਬਾਜਵਾ, ਦਾਮਨ ਬਾਜਵਾ,ਸੁਰਿੰਦਰ ਸਿੰਘ ਜੌੜਾਂ ਆਦਿ ਹਾਜ਼ਰ ਸਨ।


ਆਰੂਸ਼ੀ ਤੇ ਹੇਮਰਾਜ ਦੀ ਹੱਤਿਆ ਕਿਸ ਨੇ ਕੀਤੀ, ਫੈਸਲਾ ਅੱਜ

http://sameydiawaaz.com/Archive%20News/%5B2013%5D/11/25.11.2013%20-%2004.jpg

ਗਾਜ਼ੀਆਬਾਦ 24 ਨਵੰਬਰ :- ਆਰੂਸ਼ੀ ਤਲਵਾੜ ਅਤੇ ਘਰੇਲੂ ਸਹਾਇਕ ਹੇਮਰਾਜ ਦੇ ਸਨਸਨੀਖੇਜ ਕਤਲ ਤੋਂ ਲਗਭਗ ਸਾਢੇ ਪੰਜ ਸਾਲ ਬਾਅਦ ਸੀ. ਬੀ. ਆਈ. ਦੀ ਇਕ ਵਿਸ਼ੇਸ਼ ਅਦਾਲਤ ਸੋਮਵਾਰ ਆਪਣਾ ਫੈਸਲਾ ਸੁਣਾਏਗੀ । ਉਹ ਦੱਸੇਗੀ ਕਿ ਇਸ ਦੋਹਰੇ ਕਤਲ ਦੇ ਮਾਮਲੇ ‘ਚ ਕੀ ਆਰੂਸ਼ੀ ਦੇ ਮਾਤਾ - ਪਿਤਾ ਦੋਸ਼ੀ ਹਨ ? ਵਿਸ਼ੇਸ਼ ਸੈਸ਼ਨ ਜੱਜ ਐਸ. ਐਲ. ਦੰਤ 15 ਮਹੀਨੇ ਦੀ ਲੰਬੀ ਸੁਣਵਾਈ ਪਿੱਛੋਂ ਆਪਣਾ ਫੈਸਲਾ ਸੁਣਾਉਣਗੇ । ਤਲਵਾੜ ਪਤੀ - ਪਤਨੀ ‘ਤੇ ਆਰੂਸ਼ੀ ਦੇ ਕਤਲ ਦੇ ਨਾਲ ਹੀ ਆਪਣੇ ਘਰੇਲੂ ਨੌਕਰ ਹੇਮਰਾਜ ਨੂੰ ਕਤਲ ਕਰਕੇ ਸਬੂਤ ਨਸ਼ਟ ਕਰਨ ਦਾ ਦੋਸ਼ ਹੈ ।


ਜਗਦੀਸ਼ ਭੋਲਾ ਅਤੇ ਸਰਬਜੀਤ ਸਾਬਾ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਹੋਰ ਮਿਲਿਆ

http://sameydiawaaz.com/Archive%20News/%5B2013%5D/11/25.11.2013%20-%2005.jpg

ਪਟਿਆਲਾ 24 ਨਵੰਬਰ :- ਪਟਿਆਲਾ ਪੁਲਸ ਨੂੰ ਅੱਜ ਜਗਦੀਸ਼ ਭੋਲਾ ਅਤੇ ਉਸ ਦੇ ਸਾਥੀ ਸਰਬਜੀਤ ਸਿੰਘ ਸਾਬਾ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਹੋਰ ਮਿਲ ਗਿਆ ਹੈ। ਅੱਜ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਜਗਦੀਸ਼ ਭੋਲੇ ਅਤੇ ਸਾਬੇ ਨੂੰ ਡਿਊਟੀ ਮੈਜਿਸਟਰੇਟ ਜਗਬੀਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਪੁਲਸ ਮਾਮਲੇ ਦੀ ਤਹਿ ਤਕ ਜਾਣ ਲਈ ਹੋਰ ਪੁਲਸ ਰਿਮਾਂਡ ਮੰਗਿਆ ਅਤੇ ਮਾਣਯੋਗ ਜੱਜ ਨੇ ਪੁਲਸ ਨੂੰ ਤਿੰਨ ਦਿਨ ਦਾ ਪੁਲਸ ਰਿਮਾਂਡ ਹੋਰ ਦੇ ਦਿੱਤਾ ਹੈ। ਅੱਜ ਦੋਵਾਂ ਨੂੰ 3 ਅਪ੍ਰੈਲ 2013 ਨੂੰ ਦਰਜ ਹੋਏ ਮਾਮਲੇ ਵਿਚ ਮਾਣਯੋਗ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਇਥੇ ਇਹ ਦੱਸਣਯੋਗ ਹੈ ਪੁਲਸ ਕਾਫੀ ਕੁੱਝ ਤਾਂ ਜਗਦੀਸ਼ ਭੋਲਾ ਅਤੇ ਉਸ ਸਾਥੀਆਂ ਬਾਰੇ ਉਜਾਗਰ ਕਰ ਚੁੱਕੀ ਹੈ ਪਰ ਅਜੇ ਵੀ ਕੁੱਝ ਕੜੀਆਂ ਅਜਿਹੀਆਂ ਹਨ, ਜਿਨ੍ਹਾਂ ਤਕ ਪੁਲਸ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮਾਮਲੇ ਦੀ ਤਹਿ ਤਕ ਜਾਣ ਲਈ ਪੁਲਸ ਨੂੰ ਇਹ ਤਿੰਨ ਦਿਨ ਕਾਫੀ ਜ਼ਿਆਦਾ ਅਹਿਮ ਹੋਣਗੇ।


ਭਾਰਤੀ ਏਜੰਸੀਆਂ ਦੇ ਦਲਾਲ ਵਿਅਕਤੀਆਂ ਵਲੋਂ ਸਿੱਖ ਕੌਮ ਨੂੰ ਜ਼ਲੀਲ

ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ - ਜਗਸੀਰ ਸਿੰਘ ਸੰਧੂ

http://sameydiawaaz.com/Archive%20News/%5B2013%5D/11/25.11.2013%20-%2006.jpg

ਇਹ ਜੋ ਕੁਝ ਜੋਗਿਦਰ ਬਾਠ ਹਾਲੈਂਡ ਨੇ ਲਿਖਿਆ ਹੈ ਅਤੇ ਜਿਸ ਵੈੱਬਸਾਈਟ ਨੇ ਇਸ ਨੂੰ ਛਾਪਿਆ ਹੈ, ਇਸ ਲਿਖਤ ਨਾਲ ਦੋਵਾਂ ਦੀ ਹੀ ਇਹ ਮਾਨੋਦਿਸ਼ਾ ਸਾਹਮਣੇ ਆ ਗਈ ਹੈ ਕਿ ਕਿਸ ਤਰਾਂ ਭਾਰਤੀ ਏਜੰਸੀਆਂ ਦੇ ਦਲਾਲ ਵਿਅਕਤੀ ਸਿੱਖ ਕੌਮ ਨੂੰ ਜਲੀਲ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਹਰ ਸਮੇਂ ਕਰਨ ਦੀ ਤਾਕ ਵਿੱਚ ਰਹਿੰਦੇ ਹਨ। ਗੱਲ ਚਾਹੇ ਇਹ ਲੋਕ ਕਿਤੋਂ ਵੀ ਸ਼ੁਰੂ ਕਰਨ, ਪਰ ਇਹ ਆਪਣੀ ਗੱਲ ਨੂੰ ਘੁੰਮਾ ਫਿਰਾ ਕੇ ਇਥੇ ਲਿਆਉਂਦੇ ਹਨ ਕਿ ਸਿੱਖ ਕੌਮ ਜੂਨ ਚੌਰਾਸੀ ਅਤੇ ਨਵੰਬਰ ਚੌਰਾਸੀ ਪੂਰੀ ਤਰਾਂ ਭੁੱਲ ਜਾਵੇ। ਇਸ ਲਿਖਤ ਨੂੰ ਪੂਰੀ ਤਰਾਂ ਵਾਚਣ ਤੋਂ ਬਾਅਦ ਇਹ ਤੱਥ ਖੁਲ ਕੇ ਸਾਹਮਣੇ ਆ ਜਾਂਦਾ ਹੈ ਕਿ ਬਾਠ ਨੂੰ ਹੋਰ ਕਿਸੇ ਗੱਲ ਦੀ ਬਹੁਤੀ ਤਕਲੀਫ ਨਹੀਂ ਹੈ, ਉਸ ਨੂੰ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਲੱਗੀਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰ, ਪੰਜਾਬ ਪੁਲਸ ਵੱਲੋਂ ਤਸੀਹੇ ਦੇ ਕੇ ਸ਼ਹੀਦ ਕੀਤੇ ਖਾੜਕੂ ਸਿੰਘਾਂ ਦੀਆਂ ਤਸਵੀਰਾਂ ਅਤੇ ਹਿੰਦੂ ਹਕੂਮਤ ਵੱਲੋਂ ਢਹਿ ਢੇਰੀ ਕੀਤੇ ਅਕਾਲ ਤਖਤ ਸਾਹਿਬ ਦੀ ਤਸਵੀਰ ’ਤੇ ਸਖਤ ਇਤਰਾਜ਼ ਹੈ। ਉਸ ਵੱਲੋਂ ਦਿੱਤੇ ਤਰਕ ਕਿ ਇਹਨਾਂ ਤਸਵੀਰਾਂ ਨੂੰ ਦੇਖਕੇ ਲੋਕਾਂ ਵਿੱਚ ਸਹਿਮ ਪੈਦਾ ਹੁੰਦਾ ਹੈ ਵੀ ਬਿਲਕੁਲ ਗਲਤ ਹੈ ਕਿਉਂਕਿ ਘਰਾਂ ਵਿੱਚ ‘ਆਰੇ ਨਾਲ ਚੀਰ ਜਾਂਦੇ ਭਾਈ ਮਤੀਦਾਸ, ਦੇਗਾਂ ’ਚ ਉਬਾਲੇ ਗਏ ਭਾਈ ਸਤੀ ਦਾਸ ਅਤੇ ਮੁਗਲਾਂ ਦੇ ਜੁਲਮਾਂ ਨੂੰ ਸਹਾਰਦੀਆਂ, ਗਲ਼ਾਂ ’ਚ ਬੱਚਿਆਂ ਦੇ ਟੋਟੇ ਪਵਾਈ, ਚੱਕੀਆਂ ਪੀਸਦੀਆਂ ਸਾਂਤ ਚਿਤ ਵਾਹਿਗੁਰੂ ਦਾ ਸਿਮਰਨ ਕਰਦੀਆਂ ਸਿੱਖ ਬੀਬੀਆਂ ਤੋਂ ਇਲਾਵਾ ਤੱਤੀ ਤਵੀ ’ਤੇ ਬੈਠੇ ਪੰਚਮ ਪਾਤਸਾਹ, ਨੀਹਾਂ ਵਿੱਚ ਖੜੋਤੇ ਸਾਹਿਬਜਾਦਿਆਂ ਅਤੇ ਜਮੂੰਰਾਂ ਨਾਲ ਮਾਸ ਨੌਚਦੇ ਮੁਗਲਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਉਹਨਾਂ ਦੇ ਚਾਰ ਸਾਲਾ ਪੁੱਤਰ ਦਾ ਦਿਲ ਪਾਉਂਦਿਆਂ ਦੀ ਤਸਵੀਰਾਂ ਨੂੰ ਦੇਖ ਕੇ ਕਦੇ ਸਿੱਖਾਂ ਦੇ ਹੱਥਾਂ ਚੋਂ ਪ੍ਰਸਾਦੇ ਨਹੀਂ ਡਿਗਦੇ, ਉਹਨਾਂ ਦੀ ਅੱਖਾਂ ਨਹੀਂ ਡਬ-ਡਬਾਉਂਦੀਆਂ, ਉਹਨਾਂ ਦੇ ਗਲੇ ਵਿੱਚ ਬੁਰਕੀਆਂ ਨਹੀਂ ਅਟਕਦੀਆਂ, ਸਗੋਂ ਇਹ ਤਸਵੀਰਾਂ ਸਿੱਖਾਂ ਨੂੰ ਪਰਪੱਕ ਬਣਾਉਂਦਿਆਂ ਹਨ ਕਿ ਆਪਣੇ ਧਰਮ ਦੀ ਰੱਖਿਆ ਕਿਵੇਂ ਕਰਨੀ ਹੈ। ਇਸ ਲਿਖਤ ਦੇ ਲੇਖਕ ਜੋਗਿੰਦਰ ਬਾਠ ਅਤੇ ਇਸ ਲੇਖ ਨੂੰ ਛਾਪਣ ਵਾਲਿਆਂ ਲਈ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸ ਕੌਮ ਲਈ ਕਿਹੋ ਜਿਹੇ ਸਬਦ ਵਰਤ ਰਹੇ ਹਾਂ ਅਤੇ ਉਸ ਕੌਮ ਦੇ ਸ਼ਹੀਦਾਂ ਦਾ ਮਜਾਕ ਉਠਾ ਰਹੇ ਹਾਂ। ਅਖੀਰ ਵਿੱਚ ਅਸੀਂ ਇਹੀ ਆਖਾਂਗੇ ਕਿ ਸਿੱਖ ਕੌਮ ਦੇ ਦੁਸਮਣਾਂ ਦੇ ਏਜੰਟਾਂ ਨੇ ਤਾਂ ਆਪਣੇ ਮਾਲਕਾਂ ਦੀ ਖੁਸ਼ੀ ਪ੍ਰਾਪਤ ਕਰਨੀ ਹੈ, ਪਰ ਸਿੱਖ ਬਹੁਤ ਮਹਾਨ ਅਤੇ ਸਿਰਲੱਥ ਯੋਧਿਆਂ ਦੀ ਕੌਮ ਹੈ, ਜੋ ਹਾਥੀ ਵਾਂਗ ਮਸਤ ਚਾਲ ਨਾਲ ਆਪਣੀ ਮੰਜਿਲ-ਏ-ਮਕਸੂਦ ਵੱਲ ਵਧਦੀ ਹੀ ਰਹੇਗੀ। (ਧੰਨਵਾਦ ਸਹਿਤ www.punjabiinholland.com ਚੋਂ)


ਸਟਿੰਗ ਅਪਰੇਸ਼ਨ ਵਾਲੇ ਪੋਰਟਲ ਖ਼ਿਲਾਫ਼ ਮਾਣਹਾਨੀ ਮੁਕੱਦਮੇ ਕਰੇਗੀ ‘ਆਪ’

http://sameydiawaaz.com/Archive%20News/%5B2013%5D/11/25.11.2013%20-%2008.jpg

ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਧੀਆ, ਯੋਗੇਂਦਰ ਸਿੰਘ ਯਾਦਵ (ਵਿਚਕਾਰ) ਤੇ ਸੰਜੈ ਸਿੰਘ

ਐਤਵਾਰ ਨੂੰ ਨਵੀਂ ਦਿੱਲੀ ਵਿਚ ਮੀਡੀਆ ਕਾਨਫਰੰਸ ਆਪਣਾ ਪੱਖ ਪੇਸ਼ ਕਰਦੇ ਹੋਏ

ਨਵੀਂ ਦਿੱਲੀ 24 ਨਵੰਬਰ :- ਆਮ ਆਦਮੀ ਪਾਰਟੀ (ਆਪ) ਨੇ ਇਕ ਵੈੱਬਸਾਈਟ ਉਤੇ ਆਪਣੇ ਖ਼ਿਲਾਫ਼ ਜਾਅਲੀ ਸੀਡੀ ‘ਤਿਆਰ ਕਰਨ’ ਦਾ ਦੋਸ਼ ਲਾਉਂਦਿਆਂ ਵੈੱਬਸਾਈਟ ਖ਼ਿਲਾਫ਼ ਫੌਜਦਾਰੀ ਤੇ ਦੀਵਾਨੀ ਮਾਣਹਾਨੀ ਕੇਸ ਦਾਇਰ ਕਰਨ ਦਾ ਐਲਾਨ ਕੀਤਾ ਹੈ। ‘ਮੀਡੀਆ ਸਰਕਾਰ’ ਨਾਮੀ ਇਸ ਪੋਰਟਲ ਦੇ ਸਟਿੰਗ ਅਪਰੇਸ਼ਨ ਵਿਚ ਆਪ ਦੇ ਕੁਝ ਉਮੀਦਵਾਰਾਂ ਨੂੰ ਗ਼ੈਰਕਾਨੂੰਨੀ ਤਰੀਕਿਆਂ ਰਾਹੀਂ ਫੰਡ ਇਕੱਤਰ ਕਰਦੇ ਦਿਖਾਇਆ ਗਿਆ ਹੈ। ਪਾਰਟੀ ਨੇ ਇਸ 14 ਘੰਟੇ ਦੀ ਸੰਪਾਦਨ ਰਹਿਤ ਸੀਡੀ ਦੀ ਘੋਖ ਕਰਨ ਦੋਸ਼ ਲਾਇਆ ਕਿ ਇਹ ਸਟਿੰਗ ਅਪਰੇਸ਼ਨ ‘ਧੋਖਾਧੜੀ ਰਾਹੀਂ ਸੀਡੀ ਤਿਆਰ ਕਰਕੇ ਭਾਜਪਾ ਅਤੇ ਕਾਂਗਰਸ ਦੀ ਸ਼ਹਿ ਉਤੇ ਆਪ ਅਤੇ ਇਸ ਦੇ ਉਮੀਦਵਾਰਾਂ ਦਾ ਅਕਸ ਖਰਾਬ ਕਰਨ’ ਦੀ ਕੋਸ਼ਿਸ਼ ਕੀਤੀ ਗਈ ਹੈ। ਆਪ ਦੇ ਆਗੂ ਯੋਗੇਂਦਰ ਯਾਦਵ ਨੇ ਇਸ ਮਾਮਲੇ ਵਿਚ ਆਪਣੇ ਸਾਰੇ ਨੌਂ ਉਮੀਦਵਾਰਾਂ ਨੂੰ ਕਲੀਨ-ਚਿੱਟ ਦਿੰਦਿਆਂ ਕਿਹਾ ਹੈ ਕਿ ਇਨ੍ਹਾਂ ਉਮੀਦਵਾਰਾਂ ਦੇ 72 ਘੰਟੇ ਲਈ ਸ਼ੱਕ ਦੇ ਘੇਰੇ ਵਿਚ ਰਹਿਣ ਲਈ ਪਾਰਟੀ ਮੁਆਫੀ ਮੰਗਦੀ ਹੈ। ਸ੍ਰੀ ਯਾਦਵ ਅਤੇ ਦੂਜੇ ਪਾਰਟੀ ਆਗੂਆਂ ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਪਾਰਟੀ ਨੂੰ ਆਪਣੇ ਉਮੀਦਵਾਰਾਂ ਉਤੇ ਮਾਣ ਹੈ ਜੋ ਇਸ ਮਾਮਲੇ ਵਿਚੋਂ ਪਾਕ-ਸਾਫ਼ ਬਾਹਰ ਆਏ ਹਨ। ਉਨ੍ਹਾਂ ਕਿਹਾ ਕਿ ਪੂਰੀ ਸੀਡੀ ਦੇਖਣ ਉਤੇ ਸਾਹਮਣੇ ਆ ਗਿਆ ਕਿ ਪਾਰਟੀ ਉਮੀਦਵਾਰਾਂ ਨੇ ‘ਜਾਅਲੀ ਰਿਪੋਰਟਰਾਂ’ ਵੱਲੋਂ ਕੀਤੀਆਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਉਮੀਦਵਾਰਾਂ ਦੀ ਗੱਲਬਾਤ ਨੂੰ ਸਟਿੰਗ ਅਪਰੇਸ਼ਨ ਵਿਚ ‘ਸੰਪਾਦਨ’ ਕਰਕੇ ਦਿਖਾਇਆ ਗਿਆ ਹੈ।

ਗਾਜ਼ੀਆਬਾਦ: ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਵੱਲੋਂ ਗ਼ੈਰਕਾਨੂੰਨੀ ਤਰੀਕਿਆਂ ਨਾਲ ਫੰਡ ਹਾਸਲ ਕੀਤੇ ਜਾਣ ਬਾਰੇ ਸਟਿੰਗ ਅਪਰੇਸ਼ਨ ਕਰਨ ਵਾਲੇ ਪੋਰਟਲ ‘ਮੀਡੀਆ ਸਰਕਾਰ’ ਨੇ ਇਸ ਮਾਮਲੇ ਵਿਚ ਇਥੋਂ ਦੇ ਇੰਦਰਾਪੁਰਮ ਪੁਲੀਸ ਥਾਣੇ ਵਿਚ ਇਕ-ਦੂਜੇ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਮੀਡੀਆ ਸਰਕਾਰ ਦੇ ਸੀਈਓ ਅਨੂਰੰਜਨ ਝਾਅ ਨੇ ਅਜਿਹੀ ਇਕ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਬੀਤੇ ਕੁਝ ਦਿਨਾਂ ਤੋਂ ਆਪ ਦੇ ਕਾਰਕੁਨਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਡੀਐਸਪੀ ਰਣਵਿਜੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਧਮਕੀਆਂ ਤੇ ਗਾਲ੍ਹਾਂ ਵਾਲੇ ਐਸਐਮਐਸ ਮਿਲਣ ਦੀ ਗੱਲ ਵੀ ਕਹੀ ਹੈ। ਦੂਜੇ ਪਾਸੇ ਆਪ ਦੇ ਆਗੂ ਤੇ ਸ਼ਾਇਰ ਕੁਮਾਰ ਵਿਸ਼ਵਾਸ ਨੇ ਸ਼ਿਕਾਇਤ ਲਿਖਵਾਈ ਹੈ ਕਿ ਸ੍ਰੀ ਝਾਅ ਵੱਲੋਂ ਉਨ੍ਹਾਂ ਖ਼ਿਲਾਫ ‘ਮੁਜਰਮਾਨਾ ਸਾਜ਼ਿਸ਼’ ਰਚੀ ਜਾ ਰਹੀ ਹੈ।


ਤਹਿਲਕਾ ਦੇ ਤਿੰਨ ਮੁਲਾਜ਼ਮਾਂ ਦੇ ਬਿਆਨ ਕਲਮਬੰਦ

ਲੋੜ ਪਈ ਤਾਂ ਤੇਜਪਾਲ ਖ਼ਿਲਾਫ਼ ਹੋਰ ਧਾਰਾਵਾਂ ਵੀ ਲਾਵਾਂਗੇ - ਮਿਸ਼ਰਾ

http://sameydiawaaz.com/Archive%20News/%5B2013%5D/11/25.11.2013%20-%2009.jpg

ਗੋਆ ਪੁਲੀਸ ਟੀਮ ਦੀ ਮੁਖੀ ਸੀਤਾ ਸਾਵੰਤ ਨਵੀਂ ਦਿੱਲੀ ’ਚ ਮੀਡੀਆ ਨਾਲ ਗੱਲਬਾਤ ਕਰਦੀ ਹੋਈ

ਨਵੀਂ ਦਿੱਲੀ 24 ਨਵੰਬਰ :- ਤਹਿਲਕਾ ਰਸਾਲੇ ਦੀ ਪੱਤਰਕਾਰ ਨਾਲ ਜਿਨਸੀ ਛੇੜਛਾੜ ਦੇ  ਮਾਮਲੇ ਵਿਚ ਅੱਜ ਗੋਆ ਪੁਲੀਸ ਨੇ ਤਿੰਨ ਗਵਾਹਾਂ ਦੇ ਬਿਆਨ ਕਲਮਬੰਦ ਕਰਨੇ ਸ਼ੁਰੂ ਕਰ ਦਿੱਤੇ। ਇਹ ਗਵਾਹ ਪੀੜਤ ਦੇ ਨਾਲ ਕੰਮ ਕਰਦੇ ਹਨ। ਰਸਾਲੇ ਦੇ ਸੰਪਾਦਕ ਤਰੁਨ ਤੇਜਪਾਲ ਵੱਲੋਂ ਪੰਦਰਾਂ ਦਿਨ ਪਹਿਲਾਂ ਕਥਿਤ ਤੌਰ ’ਤੇ ਗੋਆ ਦੇ ਇਕ ਹੋਟਲ ਵਿਚ ਛੇੜਛਾੜ ਕਰਨ ਮਗਰੋਂ ਪੀੜਤ ਨੇ ਸਭ ਤੋਂ ਪਹਿਲਾਂ ਆਪਣੇ ਇਨ੍ਹਾਂ ਸਾਥੀਆਂ ਨਾਲ ਹੀ ਗੱਲਬਾਤ ਕੀਤੀ ਸੀ। ਪੀੜਤ ਨੇ ਇਸ ਬਾਰੇ ਰਸਾਲੇ ਦੀ ਮੈਨੇਜਿੰਗ ਐਡੀਟਰ ਸ਼ੋਮਾ ਚੌਧਰੀ ਨੂੰ ਆਪਣੀ ਸ਼ਿਕਾਇਤ ਦੀਆਂ ਈਮੇਲ ਕਾਪੀਆਂ ਵੀ ਭੇਜੀਆਂ ਸਨ।

ਪਣਜੀ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਗੋਆ ਪੁਲੀਸ ਦੇ ਡੀਆਈਜੀ ਓ.ਪੀ. ਮਿਸ਼ਰਾ ਨੇ ਇੱਥੇ ਪੁਲੀਸ ਹੈੱਡ ਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜਾਂਚ ਵਿੱਚ ਕਈ ਗੱਲਾਂ ਸਾਹਮਣੇ ਆਈਆਂ ਹਨ ਅਤੇ ਜੇ ਲੋੜ ਪਈ ਤਾਂ ਮੁਲਜ਼ਮ ਵਿਰੁੱਧ ਹੋਰ ਦੋਸ਼ ਵੀ ਲਾਏ ਜਾਣਗੇ।

ਸੂਤਰਾਂ ਅਨੁਸਾਰ ਇਹ ਗਵਾਹੀਆਂ ਅੱਜ ਇਥੇ ਗੋਆ ਸਦਨ ਵਿਚ ਕਲਮਬੰਦ ਕੀਤੀਆਂ ਗਈਆਂ। ਮਹਿਲਾ ਪੱਤਰਕਾਰ ਨੇ ਆਪਣੀ ਸ਼ਿਕਾਇਤ ਵਿਚ ਇਨ੍ਹਾਂ ਤਿੰਨਾਂ ਸਾਥੀਆਂ ਦਾ ਜ਼ਿਕਰ ਕੀਤਾ ਸੀ। ਸੂਤਰਾਂ ਅਨੁਸਾਰ ਪੁਲੀਸ ਅੱਜ ਸ਼ਾਮੀਂ ਤਰੁਨ ਤੇਜਪਾਲ ਤੋਂ ਪੁੱਛਗਿੱਛ ਕਰ ਸਕਦੀ ਹੈ। ਇਸ ਦੌਰਾਨ ਤੇਜਪਾਲ ਦੇ ਵਕੀਲ ਨੇ ਕਿਹਾ ਕਿ ਗੋਆ ਪੁਲੀਸ ਨੇ ਹਾਲੇ ਉਸ ਦੇ ਮੁਵੱਕਿਲ ਜਾਂ ਉਸ ਨਾਲ ਸੰਪਰਕ ਨਹੀਂ ਕੀਤਾ। ਤੇਜਪਾਲ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਗੋਆ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਕੱਲ੍ਹ ਸ਼ੋਮਾ ਚੌਧਰੀ ਤੋਂ ਅੱਠ ਘੰਟਿਆਂ ਤੀਕ ਪੁੱਛਗਿੱਛ ਕੀਤੀ ਸੀ।

ਸੂਤਰਾਂ ਅਨੁਸਾਰ ਡੀਐਸਪੀ ਸੈਮੀ ਟੈਵਾਰੇਸ ਦੀ ਅਗਵਾਈ ਵਾਲੀ ਗੋਆ ਪੁਲੀਸ ਦੀ ਟੀਮ ਗਰੇਟਰ ਕੈਲਾਸ਼ ਪਾਰਟ 2 ਵਿਚ ਰਸਾਲੇ ਦੇ ਦਫ਼ਤਰ ਵੀ ਗਈ ਅਤੇ ਚੌਧਰੀ ਤੇ ਤਹਿਲਕਾ ਦੇ ਹੋਰ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਟੀਮ ਨੇ ਮੈਨੇਜਿੰਗ ਐਡੀਟਰ ਦੇ ਬਿਆਨ ਵੀ ਕਲਮਬੰਦ ਕੀਤੇ। ਤਹਿਲਕਾ ਰਸਾਲੇ ਨੇ ਟਵਿੱਟਰ ’ਤੇ ਦੱਸਿਆ ਕਿ ਚੌਧਰੀ ਨੇ ਗੋਆ ਪੁਲੀਸ ਵੱਲੋਂ ਮੰਗੇ ਸਾਰੇ ਦਸਤਾਵੇਜ਼ ਸੌਂਪ ਦਿੱਤੇ ਹਨ ਅਤੇ ਉਹ ਜਾਂਚ ਵਿਚ ਸਹਿਯੋਗ ਜਾਰੀ ਰੱਖਣਗੇ।

ਸੂਤਰਾਂ ਮੁਤਾਬਕ ਗੋਆ ਪੁਲੀਸ ਨੇ ਮੈਨੇਜਿੰਗ ਐਡੀਟਰ ਤੋਂ ਪੁੱਛਿਆ ਕਿ ਇਹ ਮਾਮਲਾ ਪਹਿਲੀ ਵਾਰ ਉਨ੍ਹਾਂ ਦੇ ਧਿਆਨ ਵਿਚ ਕਦੋਂ ਆਇਆ। ਪੁਲੀਸ ਨੇ ਚੌਧਰੀ, ਮਹਿਲਾ ਪੱਤਰਕਾਰ ਤੇ ਤੇਜਪਾਲ ਵਿਚਾਲੇ ਹੋਏ ਈਮੇਲ ਸੁਨੇਹਿਆਂ ਦੀਆਂ ਕਾਪੀਆਂ ਵੀ ਜ਼ਬਤ ਕਰ ਲਈਆਂ। ਪੁਲੀਸ ਨੇ ਸ਼ੋਮਾ ਚੌਧਰੀ ਦੇ ਮੋਬਾਈਲ, ਟੈਬਲੈੱਟ ਫੋਨ ਅਤੇ ਲੈਪਟਾਪ ਦੀ ਵੀ ਛਾਣਬੀਣ ਕੀਤੀ।

ਇਸ ਦੌਰਾਨ ਮਹਿਲਾ ਕਮਿਸ਼ਨ ਨੇ ਮੁੰਬਈ ਪੁਲੀਸ ਕੋਲ ਪਹੁੰਚ ਕਰਕੇ ਤਹਿਲਕਾ ਦੀ ਮਹਿਲਾ ਪੱਤਰਕਾਰ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਕਮਿਸ਼ਨ ਨੇ ਦਾਅਵਾ ਕੀਤਾ ਕਿ ਤੇਜਪਾਲ ਨੂੰ ਬਚਾਉਣ ਲਈ ਪੀੜਤ ਦੇ ਪਰਿਵਾਰ ’ਤੇ ਦਬਾਅ ਪਾਇਆ ਜਾ ਸਕਦਾ ਹੈ।


ਅਫ਼ਗਾਨ - ਅਮਰੀਕਾ ਸੰਧੀ ਲਈ ਜਿਰਗਾ ਵਲੋਂ ਹਰੀ ਝੰਡੀ

http://sameydiawaaz.com/Archive%20News/%5B2013%5D/11/25.11.2013%20-%2010.jpg

ਹਾਮਿਦ ਕਰਜ਼ਈ

ਕਾਬੁਲ 24 ਨਵੰਬਰ :- ਅਫ਼ਗਾਨ ਮਹਾਂ ਕਬਾਇਲੀ ਸਭਾ ਨੇ ਅੱਜ, 2014 ਤੋਂ ਬਾਅਦ ਕੁਝ ਅਮਰੀਕੀ ਫ਼ੌਜੀਆਂ ਦੇ ਦੇਸ਼ ਵਿੱਚ ਟਿਕੇ ਰਹਿਣ ਬਾਰੇ ਇੱਕ ਸੁਰੱਖਿਆ ਸਮਝੌਤੇ ਨੂੰ ਨੇਪਰੇ ਚਾੜ੍ਹਨ ਵਾਸਤੇ ਪ੍ਰਵਾਨਗੀ ਦੇ ਦਿੱਤੀ ਹੈ। ਹਾਲਾਂਕਿ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਸਮਝੌਤੇ ’ਤੇ ਸਹੀ ਪਾਉਣ ਲਈ ਕੁਝ ਸ਼ਰਤਾਂ ਰੱਖੀਆਂ ਹਨ। 50 ਦੇ ਕਰੀਬ ਵੱਖ ਵੱਖ ਗਰੁੱਪਾਂ ਨਾਲ ਸਬੰਧਤ ਸਰਦਾਰਾਂ, ਕਬਾਇਲੀ ਮੁਖੀਆਂ ਅਤੇ ਸਿਆਸਤਦਾਨਾਂ ਦੀ ਸਭਾ ‘ਲੋਇਆ ਜਿਰਗਾ’ ਨੇ ਇੱਥੇ ਸਖਤ ਸੁਰੱਖਿਆ ਪਹਿਰੇ ਹੇਠ ਚਾਰ ਦਿਨ ਦੀ ਚਰਚਾ ਤੋਂ ਬਾਅਦ ਸੁਰੱਖਿਆ ਸਮਝੌਤੇ ਦੀ ਸਰਬਸੰਮਤੀ ਨਾਲ ਪ੍ਰੋੜਤਾ ਕੀਤੀ ਹੈ।

ਜਿਰਗਾ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਰਾਸ਼ਟਰਪਤੀ ਕਰਜ਼ਈ ਨੂੰ ਇਸ ਸਾਲ ਦੇ ਅੰਤ ਤਕ ਦੁਵੱਲੇ ਸੁਰੱਖਿਆ ਸਮਝੌਤ ’ਤੇ ਸਹੀ ਪਾਉਣ ਦੀ ਅਪੀਲ ਕੀਤੀ ਗਈ ਹੈ। ਲੋਇਆ ਜਿਰਗਾ ਦੇ ਉਦਘਾਟਨ ਵੇਲੇ ਵੀਰਵਾਰ ਨੂੰ ਸ੍ਰੀ ਕਰਜ਼ਈ ਨੇ ਕਿਹਾ ਸੀ ਕਿ ਅਪਰੈਲ ’ਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਇਸ ਸਮਝੌਤੇ ’ਤੇ ਸਹੀ ਨਹੀਂ ਪਾਈ ਜਾ ਸਕਦੀ। ਅਮਰੀਕਾ ਚਾਹੁੰਦਾ ਹੈ ਕਿ ਇਸ ਸਾਲ ਦੇ ਅੰਤ ਤਕ ਹੀ ਇਸ ’ਤੇ ਸਹੀ ਪਾ ਦਿੱਤੀ ਜਾਵੇ। ਸ੍ਰੀ ਕਰਜ਼ਈ ਨੇ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਕੁਝ ਸ਼ਰਤਾਂ ਵੀ ਰੱਖੀਆਂ ਸਨ ਜਿਨ੍ਹਾਂ ਵਿੱਚ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਦੀ ਅਮਰੀਕੀ ਪ੍ਰੋੜਤਾ ਅਤੇ ਅਮਰੀਕੀ ਫ਼ੌਜੀਆਂ ਵੱਲੋਂ ਅਫ਼ਗਾਨ ਘਰਾਂ ’ਤੇ ਛਾਪੇ ਮਾਰਨ ਦੀ ਕਾਰਵਾਈ ਬੰਦ ਕਰਨ ਦੇ ਮੁੱਦੇ ਵੀ ਸ਼ਾਮਲ ਹਨ। ਉਨ੍ਹਾਂ ਪਿਛਲੇ ਹਫ਼ਤੇ ਕਿਹਾ ਸੀ, ‘‘ਜੇ ਅਮਰੀਕੀ ਦਸਤੇ ਇੱਕ ਵਾਰ ਵੀ ਮੁੜ ਅਫ਼ਗਾਨ ਘਰਾਂ ’ਚ ਦਾਖ਼ਲ ਹੋਏ ਤਾਂ ਕੋਈ ਸਮਝੌਤਾ ਨਹੀਂ ਹੋਵੇਗਾ। ਮੈਂ ਦੁਹਰਾਉਂਦਾ ਹਾਂ ਕਿ ਜੇ ਅਮਰੀਕੀ ਮੁੜ ਅਫ਼ਗਾਨ ਘਰਾਂ ’ਚ ਦਾਖ਼ਲ ਹੋਏ ਤਾਂ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।’’

ਇਸ ਸਮਝੌਤੇ ’ਤੇ ਪਾਰਲੀਮੈਂਟ ਦੀ ਮੋਹਰ ਵੀ ਜ਼ਰੂਰੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਖ਼ਬਰਦਾਰ ਕੀਤਾ ਸੀ ਕਿ ਸਮਝੌਤੇ ’ਤੇ ਜਲਦੀ ਸਹੀ ਨਾ ਪਾਈ ਗਈ ਤਾਂ ਗੜਬੜ-ਜ਼ਦਾ ਦੇਸ਼ ਲਈ ਮਿਲਣ ਵਾਲੀ ਅਰਬਾਂ ਡਾਲਰ ਦੀ ਇਮਦਾਦ ਬੰਦ ਹੋ ਸਕਦੀ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ 75 ਹਜ਼ਾਰ ਅਮਰੀਕੀ ਫ਼ੌਜ ਦੀ ਵਾਪਸੀ ਦੀ ਵਿਉਂਤਬੰਦੀ ਲਈ ਤੇਜ਼ੀ ਨਾਲ ਫੈਸਲਾ ਲੈਣਾ ਜ਼ਰੂਰੀ ਹੈ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਅਜੇ ਇਹ ਫੈਸਲਾ ਲਿਆ ਜਾਣਾ ਹੈ ਕਿ 2014 ਤੋਂ ਬਾਅਦ ਅਫ਼ਗਾਨਿਸਤਾਨ ’ਚ ਅਮਰੀਕੀ ਫ਼ੌਜੀ ਰੱਖੇ ਜਾਣ ਜਾਂ ਨਹੀਂ। ਉਂਜ, ਸ੍ਰੀ ਕਰਜ਼ਈ ਨੇ ‘ਲੋਇਆ ਜਿਰਗਾ’ ਨੂੰ ਸੰਬੋਧਨ ਕਰਦਿਆਂ ਦੱਸਿਆ ਸੀ ਕਿ ਦੁਵੱਲੇ ਸਮਝੌਤੇ ਤਹਿਤ 1500 ਅਮਰੀਕੀ ਫ਼ੌਜੀ ਅਫ਼ਗਾਨਿਸਤਾਨ ਵਿੱਚ ਬਣੇ ਰਹਿਣਗੇ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz