ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158179
ਅੱਜ
ਇਸ ਮਹੀਨੇ
925
13903

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

24 ਨਵੰਬਰ 2013

ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵਿਸ਼ਵ ਭਰ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਮੈਂਬਰਾਂ ਸਬੰਧੀ ਆਦੇਸ਼ ਜ਼ਾਰੀ

http://sameydiawaaz.com/Archive%20News/%5B2013%5D/11/24.11.2013%20-%2008.jpg


ਲਾਹੌਰ ਵਿਖੇ ਗੁਰੂ ਨਾਨਕ ਦੇਵ ਜੀ ਦੇ 544ਵੇਂ ਪ੍ਰਕਾਸ਼ ਦਿਵਸ ਤੇ 'ਸਿੱਖ ਮੁਸਲਿਮ' ਏਕਤਾ ਤੇ ਜ਼ੋਰ

ਹਿੰਦੋਸਤਾਨੀ ਏਜੰਸੀਆਂ ਵਲੋਂ 'ਸਿੱਖ ਮੁਸਲਿਮ' ਸਾਂਝ ਤੋੜਨ ਦੇ ਯਤਨ - ਜਥੇ. ਰੇਸ਼ਮ ਸਿੰਘ ਬੱਬਰ

ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ

http://sameydiawaaz.com/Archive%20News/%5B2013%5D/11/24.11.2013%20-%2009.jpg

http://sameydiawaaz.com/Archive%20News/%5B2013%5D/11/24.11.2013%20-%2012.jpg

 http://sameydiawaaz.com/Archive%20News/%5B2013%5D/11/24.11.2013%20-%2014.jpg

ਲਾਹੋਰ (ਪਾਕਿਸਤਾਨ) 23 ਨਵੰਬਰ (ਸਰਬਜੀਤ ਸਿੰਘ ਬਨੂੜ) :- ਸਿੱਖ ਧਰਮ ਦੇ ਬਾਨੀ ਤੇ ਪਹਿਲੇ ਪਾਤਿਸ਼ਾਹ ਧੰਨ - ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 544ਵੇਂ ਪ੍ਰਕਾਸ਼ ਦਿਵਸ ਤੇ ਲਾਹੌਰ ਵਿਖੇ ਦਿਆਲ ਸਿੰਘ ਕਲਚਰ ਰਿਸਰਚ ਫੋਰਮ ਅਤੇ ਇੰਟਰ ਧਰਮ ਪੀਸ ਕੌਂਸਲ ਦੇ ਸਹਿਯੋਗ ਨਾਲ 'ਮੁਸਲਿਮ ਸਿੱਖ' ਏਕਤਾ ਦੋਸਤੀ ਤੇ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਦੇਸ - ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ।

ਇਸ ਮੌਕੇ ਵੱਖ - ਵੱਖ ਬੁਲਾਰਿਆਂ ਨੇ ਸਿੱਖ ਰਾਜ ਦੀ ਪ੍ਰਾਪਤੀ ਤੇ ਸਿੱਖ ਮੁਸਲਿਮ ਸਾਂਝ ਤੇ ਜ਼ੋਰ ਦਿੱਤਾ ਗਿਆ । ਲਾਹੌਰ ਵਿਖੇ ਦਿਆਲ ਸਿੰਘ ਕਲਚਰ ਰਿਸਰਚ ਫੋਰਮ ਅਤੇ ਇੰਟਰ ਧਰਮ ਪੀਸ ਕੌਂਸਲ ਦੇ ਸਹਿਯੋਗ ਨਾਲ 'ਮੁਸਲਿਮ ਸਿੱਖ' ਏਕਤਾ ਦੋਸਤੀ ਤੇ ਸਮਾਗਮ ਵਿੱਚ ਜਰਮਨੀ ਤੋਂ ਬੱਬਰ ਖਾਲਸਾ ਜਰਮਨੀ ਦੇ ਮੁਖੀ ਭਾਈ ਰੇਸ਼ਮ ਸਿੱਘ ਬੱਬਰ ਨੇ ਕਿਹਾ ਕਿ ਸਿੱਖ ਮੁਸਲਿਮ ਸਾਂਝ ਬਾਬਾ ਨਾਨਕ ਤੋਂ ਸ਼ੁਰੂ ਹੋ ਗਈ ਸੀ, ਜਿਸ ਵਿੱਚ ਬਾਬੇ ਨਾਨਕ ਦੇ ਨਾਲ ਭਾਈ ਮਰਦਾਨਾ ਅਤੇ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰਖਵਾਕੇ ਇਸ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਗਿਆ, ਪ੍ਰੰਤੂ ਇਸ ਸਾਂਝ ਨੂੰ ਗੰਗੂਆਂ, ਚੰਦੂਆਂ ਤੇ ਅੱਜ ਵੀ ਸਿੱਖ ਮੁਸਲਿਮ ਸਾਂਝ ਨੂੰ ਤੋੜਨ ਲਈ ਵੱਡੀ ਪੱਧਰ ਤੇ ਯਤਨ ਕੀਤਾ ਜਾ ਰਿਹਾ ਹੈ । ਇਸ ਮੌਕੇ ਸਾਂਝ ਨੂੰ ਮਜ਼ਬੂਤ ਕਰਦਿਆਂ 'ਸਿੱਖ ਮੁਸਲਿਮ ਏਕਤਾ' ਅਤੇ 'ਖਾਲਿਸਤਾਨ ਜਿੰਦਾਬਾਦ' ਦੇ ਨਾਅਰੇ ਲਾਏ ਗਏ, ਜਿਸ ਦਾ ਉਥੇ ਮੌਜ਼ੂਦ ਸੰਗਤਾਂ ਨੇ ਹੱਥ ਖੜ੍ਹੇ ਕਰਕੇ ਸਮਰਥਨ ਦਿੱਤਾ ਗਿਆ ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਆਏ ਪਾਰਟੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ: ਬਲਵਿੰਦਰ ਸਿੰਘ ਨੇ ਪਾਕਿਸਤਾਨ ਸ੍ਰਕਾਰ ਦਾ ਧੰਨਵਾਦ ਕਰਦਿਆਂ ਵੀਜ਼ੇ ਸ਼ਰਤਾਂ ਨਰਮ ਕਰਨ ਤੇ ਵੀਜ਼ੇ ਵਧਾਉਣ ਲਈ ਜ਼ੋਰ ਦਿੱਤਾ ਗਿਆ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ਦੇ ਮੀਡੀਆ ਇੰਚਾਰਜ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਤੇ ਵਧਾਈ ਦਿੰਦਿਆਂ ਕਿਹਾ ਕਿ ਪਾਕਿਸਤਾਨ ਸ੍ਰਕਾਰ ਨੇ ਸਿੱਖ ਗੁਰਧਾਮ ਯਾਤਰਾ ਤੇ ਆਏ ਸਿੱਖਾਂ ਲਈ ਵਧੀਆ ਪ੍ਰਬੰਧ ਕੀਤਾ ਗਿਆ ਹੈ ਜਦੋਂ ਕਿ ਹਿੰਦੋਸਤਾਨ ਸ੍ਰਕਾਰ, ਏਜੰਸੀਆਂ ਤੇ ਉਥੇ ਤੇ ਹਿੰਦੂ ਮੀਡੀਏ ਵਲੋਂ ਪਾਕਿਸਤਾਨ ਯਾਤਰਾ ਤੇ ਜਾਣ ਵਾਲੇ ਸਿੱਖ ਯਾਤਰੀ ਨੂੰ ਪ੍ਰੇਸ਼ਾਨ ਕਰਨ ਲਈ ਤਰ੍ਹਾਂ - ਤਰ੍ਹਾਂ ਦੀ ਅਫਵਾਹਾਂ ਫੈਲਾਅ ਕੇ ਬਦਨਾਮ ਕੀਤਾ ਜਾ ਰਿਹਾ ਹੈ ਜਦੋਂ ਕਿ ਇਥੇ ਮੁਸਲਿਮ ਭਾਈਚਾਰੇ ਵਲੋਂ ਸਿੱਖਾਂ ਨੂੰ ਵੱਧ ਪਿਆਰ ਕੀਤਾ ਜਾ ਰਿਹਾ ਹੈ । ਉਨ੍ਹਾਂ ਵਿਦੇਸ਼ੀ ਸਿੱਖਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਪਾਕਿਸਤਾਨ ਗੁਰਧਾਮ ਯਾਤਰਾ ਤੇ ਆਉਣ । ਪਾਕਿਸਤਾਨ ਕਾਰ ਸੇਵਾ ਕਮੇਟੀ ਦੇ ਜਨਰਲ ਸਕੱਤਰ ਭਾਈ ਜੋਗਾ ਸਿੰਘ ਯੂ. ਕੇ. ਨੇ ਕਿਹਾ ਕਿ ਭਾਰਤ ਤੋਂ ਆਉਂਦੇ ਜਥੇ ਵਿੱਚ ਆਪਸੀ ਖਿੱਚੋਤਾਣ ਘਟਾ ਕੇ ਇਥੋਂ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ । ਇਸ ਮੌਕੇ ਦਲ ਖਾਲਸਾ ਦੇ ਬਾਨੀ ਮੈਂਬਰ ਭਾਈ ਮਨਮੋਹਨ ਸਿੰਘ ਖਾਲਸਾ ਨੇ ਆਪਣੀ ਗਰਮਜ਼ੋਸ਼ੀ ਤਕਰੀਰ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਹੈ ਅਸੀਂ ਤੇ ਸਾਡੇ ਬਜ਼ੁਰਗਾਂ ਨੇ ਇਸ ਲਈ ਕੁਰਬਾਨੀ ਕੀਤੀਆਂ ਹਨ, ਭਾਵੇਂ ਕਿ ਅੱਜ ਇਸ ਵਿੱਚ ਕਾਲੀਆਂ ਭੇਡਾਂ ਵੜ ਗਈਆਂ ਹਨ ਜੋ ਸਿੱਖ ਸਿਧਾਂਤਾਂ ਨੂੰ ਪਿੱਛੇ ਛੱਡਕੇ ਆਪਣੇ ਪ੍ਰਵਾਰ ਨੂੰ ਵੜਾਵਾ ਦੇ ਰਹੀਆਂ ਹਨ, ਜੋ ਕਿ ਸਿੱਖ ਕੌਮ ਲਈ ਵੱਡੀ ਪੱਧਰ ਤੇ ਨੁਕਸਾਨ ਕਰ ਰਹੀਆਂ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਔਕਾਫ ਬੋਰਡ ਦੇ ਸਕੱਤਰ ਕੁਲਦੀਪ ਅਲੀ, ਸਾਈਂ ਮੀਰ ਦੇ ਪ੍ਰਵਾਰ ਵਿੱਚੋਂ ਚੰਨ ਪੀਰ, ਅਮਜਦ ਕਿਸ਼ਤੀ, ਸ੍ਰ: ਜਸਬੀਰ ਸਿੰਘ ਬੋਪਾਰਾਏ ਕੈਨੇਡਾ, ਸ੍ਰ: ਸਰਬਜੀਤ ਸਿੰਘ ਸਾਊਥਾਲ, ਸ੍ਰ: ਬਲਬੀਰ ਸਿੰਘ ਜਰਮਨੀ, ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਸ੍ਰ: ਗੋਪਾਲ ਸਿੰਘ ਚਾਵਲਾ, ਨਦੀਮ ਆਦਿ ਹਾਜ਼ਰ ਸਨ ।

 http://sameydiawaaz.com/Archive%20News/%5B2013%5D/11/24.11.2013%20-%2011.jpg

http://sameydiawaaz.com/Archive%20News/%5B2013%5D/11/24.11.2013%20-%2013.jpg  http://sameydiawaaz.com/Archive%20News/%5B2013%5D/11/24.11.2013%20-%2010.jpg

http://sameydiawaaz.com/Archive%20News/%5B2013%5D/11/24.11.2013%20-%2015.jpg


ਨੇਪਾਲ ਦੇ ਗੁਰਦੁਆਰਿਆਂ ਦੀ ਕਾਰ ਸੇਵਾ ਬਾਰੇ ਵਿਵਾਦ ਛਿੜਿਆ

http://sameydiawaaz.com/Archive%20News/%5B2013%5D/11/24.11.2013%20-%2002.jpg  http://sameydiawaaz.com/Archive%20News/%5B2013%5D/11/24.11.2013%20-%2001.jpg

ਗਿਆਨੀ ਗੁਰਬਚਨ ਸਿੰਘ                                 ਗਿਆਨੀ ਇਕਬਾਲ ਸਿੰਘ

ਅੰਮ੍ਰਿਤਸਰ 23 ਨਵੰਬਰ (ਜਗਤਾਰ ਸਿੰਘ ਲਾਂਬਾ) :- ਨੇਪਾਲ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਮੁਰੰਮਤ ਦੀ ਸੇਵਾ ਸਬੰਧੀ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਗੁਰਪੁਰਬ ਮੌਕੇ ਗੁਰਦੁਆਰਾ ਗੁਰੂ ਨਾਨਕ ਮੱਠ ਪੁੱਜੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਨੇਪਾਲ ਦੇ ਗੁਰਦੁਆਰਿਆਂ ਦੀ ਕਾਰ ਸੇਵਾ ਸਬੰਧੀ ਸ੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਇੰਟਰਨੈਸ਼ਨਲ ਨੂੰ ਮਿਲੀ ਪ੍ਰਵਾਨਗੀ ਰੱਦ ਕਰ ਦਿੱਤੀ ਹੈ। ਇਸ ਕਾਰਨ ਉਥੋਂ ਦੀ ਸੰਗਤ ਭੰਬਲਭੂਸੇ ਵਿੱਚ ਹੈ।   ਪ੍ਰਾਪਤ ਜਾਣਕਾਰੀ ਅਨੁਸਾਰ ਨੇਪਾਲ ਦੀ ਰਾਜਧਾਨੀ ਕਾਠਮੰਡੂ ਸਥਿਤ ਬਾਲਾਜੂ ਵਿਖੇ ਗੁਰਦੁਆਰਾ ਗੁਰੂ ਨਾਨਕ ਮੱਠ ਵਿੱਚ ਬੀਤੀ 17 ਨਵੰਬਰ ਨੂੰ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਨ੍ਹਾਂ ਸਮਾਗਮਾਂ ਵਿੱਚ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਸ਼ਾਮਲ ਹੋਏ ਅਤੇ ਉਨ੍ਹਾਂ ਗੁਰਦੁਆਰਿਆਂ ਦੀ ਮੁਰੰਮਤ ਦੀ ਸੇਵਾ ਸਬੰਧੀ ਕੈਲੇਫੋਰਨੀਆ ਦੀ ਸਿੱਖ ਜਥੇਬੰਦੀ ਨੂੰ ਮਿਲੀ ਪ੍ਰਵਾਨਗੀ ਰੱਦ ਕਰ ਦਿੱਤੀ।

ਗੁਰਦੁਆਰਾ ਗੁਰੂ ਨਾਨਕ ਮੱਠ ਦੇ ਮੈਂਬਰ ਭਾਗ ਸਿੰਘ ਨੇ ਦੱਸਿਆ ਕਿ ਕੈਲੇਫੋਰਨੀਆ ਦੀ ਸਿੱਖ ਜਥੇਬੰਦੀ ਸ੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਇੰਟਰਨੈਸ਼ਨਲ ਨੂੰ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਆਪਣੇ ਸੇਵਾ ਕਾਲ ਸਮੇਂ 2006 ਵਿੱਚ ਨੇਪਾਲ ਦੇ ਗੁਰਦੁਆਰਿਆਂ ਦੀ ਮੁਰੰਮਤ ਦੀ ਸੇਵਾ ਲਈ ਪ੍ਰਵਾਨਗੀ ਦਿੱਤੀ ਗਈ ਸੀ। ਜਥੇਬੰਦੀ ਵੱਲੋਂ ਨੇਪਾਲ ਸਥਿਤ ਗੁਰਦੁਆਰਿਆਂ ਦੀ ਸਾਫ਼ ਸਫ਼ਾਈ, ਮੁਰੰਮਤ, ਰੰਗ ਰੋਗਨ ਆਦਿ ਦਾ ਕੰਮ ਕਰਵਾਇਆ ਜਾਂਦਾ ਹੈ ਅਤੇ ਹੁਣ ਵੀ ਥਾਪਤ ਅਲੀ ਸਥਿਤ ਗੁਰਦੁਆਰਾ ਸ੍ਰੀ ਚੰਦ ਦੇ ਅਖਾੜੇ ਵਿਖੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਿਆਨੀ ਇਕਬਾਲ ਸਿੰਘ ਵੱਲੋਂ ਇਸ ਜਥੇਬੰਦੀ ਨੂੰ ਮਿਲੀ ਸੇਵਾ ਰੱਦ ਕਰ ਦਿੱਤੀ ਗਈ ਹੈ। ਇਸ ਕਾਰਨ ਉਥੇ ਸਿੱਖ ਸੰਗਤ ਦੁਚਿੱਤੀ ਵਿੱਚ ਹੈ ਕਿ ਉਹ ਅਕਾਲ ਤਖ਼ਤ ਵੱਲੋਂ ਜਾਰੀ ਆਦੇਸ਼ ਮੰਨੇ ਜਾਂ ਫਿਰ ਪਟਨਾ ਸਾਹਿਬ ਦੇ ਜਥੇਦਾਰ ਦੇ ਆਦੇਸ਼ ਨੂੰ ਮੰਨੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਜਾਣੂ ਕਰਵਾਇਆ ਹੈ। ਗਿਆਨੀ ਇਕਬਾਲ ਸਿੰਘ ਦੇ ਫ਼ੈਸਲੇ ਨੂੰ ਸਿੱਖ ਸੰਗਤ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਚੁਣੌਤੀ ਵਜੋਂ ਲੈ ਰਹੀ ਹੈ।

ਇਸ ਮਾਮਲੇ ਬਾਰੇ ਗਿਆਨੀ ਇਕਬਾਲ ਸਿੰਘ ਨੇ ਆਖਿਆ ਕਿ ਉਥੇ ਨੇਪਾਲ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਜਥੇਬੰਦੀ ਮੁਰੰਮਤ ਦੀ ਸੇਵਾ ਨਹੀਂ ਕਰ ਸਕਦੀ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਹੁਣ ਤੱਕ ਕਿਸੇ ਵੀ ਜਥੇਬੰਦੀ ਨੂੰ ਨੇਪਾਲ ਸਰਕਾਰ ਨੇ ਮੁਰੰਮਤ ਦਾ ਕੰਮ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਹੈ। ਉਨ੍ਹਾਂ ਆਖਿਆ ਕਿ ਜਦੋਂ ਸੇਵਾ ਦੀ ਪ੍ਰਵਾਨਗੀ ਸਰਕਾਰ ਨੇ ਦਿੱਤੀ ਹੀ ਨਹੀਂ ਹੈ ਤਾਂ ਫਿਰ ਸੇਵਾ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਗੁਰਦੁਆਰੇ ਤਖ਼ਤ ਪਟਨਾ ਸਾਹਿਬ ਦੇ ਪ੍ਰਬੰਧ ਹੇਠ ਆਉਂਦੇ ਹਨ ਅਤੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਇਨ੍ਹਾਂ ਗੁਰਦੁਆਰਿਆਂ ਦੀ ਕਾਰ ਸੇਵਾ ਦੀ ਪ੍ਰਵਾਨਗੀ ਦੇਣ ਸਮੇਂ ਉਨ੍ਹਾਂ ਨਾਲ ਕੋਈ ਤਾਲਮੇਲ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਨੇਪਾਲ ਦੀ ਸਰਕਾਰ ਵੱਲੋਂ ਪ੍ਰਵਾਨਗੀ ਮਿਲੇਗੀ ਤਾਂ ਇਸ ਸਬੰਧੀ ਤਖ਼ਤ ਪਟਨਾ ਸਾਹਿਬ ਵੱਲੋਂ ਵਿਚਾਰ ਵਟਾਂਦਰਾ ਕਰਕੇ ਨਵੇਂ ਸਿਰੇ ਤੋਂ ਸੇਵਾ ਸੌਂਪੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਟਰਸੱਟ ਦੇ ਮੁਖੀ ਸ੍ਰੀ ਐਸ.ਪੀ.ਐਸ. ਓਬਰਾਏ ਉਥੇ ਗੁਰਦੁਆਰਿਆਂ ਦੀ ਸੇਵਾ ਕਰਨ ਦੇ ਇਛੁੱਕ ਹਨ ਅਤੇ ਪ੍ਰਵਾਨਗੀ ਮਿਲਣ ਮਗਰੋਂ ਉਨ੍ਹਾਂ ਨੂੰ ਸੇਵਾ ਸੌਂਪੇ ਜਾਣ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਕੈਲੇਫੋਰਨੀਆ ਦੀ ਇਹ ਜਥੇਬੰਦੀ ਸੇਵਾ ਮਿਲਣ ਸਬੰਧੀ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ ਹੈ।

ਇਸ ਸਬੰਧੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਖਿਆ ਕਿ ਇਹ ਆਦੇਸ਼ ਉਨ੍ਹਾਂ ਨੇ ਆਪਣੇ ਕਾਰਜਕਾਲ ਸਮੇਂ ਬਤੌਰ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਦਿੱਤਾ ਸੀ, ਜਿਸਨੂੰ ਰੱਦ ਕਰਨ ਦਾ ਗਿਆਨੀ ਇਕਬਾਲ ਸਿੰਘ ਕੋਲ ਕੋਈ ਹੱਕ ਨਹੀਂ ਹੈ। ਜੇਕਰ ਉਨ੍ਹਾਂ ਨੂੰ ਕੋਈ ਇਤਰਾਜ਼ ਸੀ ਤਾਂ ਉਹ ਇਸ ਮਾਮਲੇ ਨੂੰ ਜਨਤਕ ਕਰਨ ਤੋਂ ਪਹਿਲਾਂ ਗੱਲਬਾਤ ਕਰਦੇ। ਉਨ੍ਹਾਂ ਇਸ ਕਾਰਵਾਈ ਨੂੰ ਬੇਲੋੜੀ ਦਖਲਅੰਦਾਜ਼ੀ ਕਰਾਰ ਦਿੱਤਾ ਅਤੇ ਇਸ ਦਲੀਲ ਨੂੰ ਰੱਦ ਕੀਤਾ ਕਿ ਇਹ ਅਕਾਲ ਤਖ਼ਤ ਦੇ ਅਧਿਕਾਰ ਖੇਤਰ ਹੇਠ ਨਹੀਂ ਆਉਂਦਾ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਨੂੰ ਸਮੁੱਚੀ ਸਿੱਖ ਕੌਮ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਸਮੁੱਚਾ ਵਿਸ਼ਵ ਹੀ ਇਸ ਦਾ ਅਧਿਕਾਰ ਖੇਤਰ ਹੈ।

ਗੁਰੂ ਨਾਨਕ ਸੇਵਾ ਸੁਸਾਇਟੀ ਇੰਟਰਨੈਸ਼ਨਲ ਵਲੋਂ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਕੋਲ ਉਭਾਰੇ ਜਾਣ ਦੀ ਸੰਭਾਵਨਾ ਹੈ। ਜਥੇਬੰਦੀ ਦੇ ਆਗੂ ਦਰਸ਼ਨ ਸਿੰਘ ਮਾਨ ਨੇ ਜਾਰੀ ਬਿਆਨ ’ਚ ਦੱਸਿਆ ਕਿ ਗੁਰਦੁਆਰਿਆਂ ਦੀ ਸੇਵਾ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ ਆਦਿ ਨੂੰ ਅਮਰੀਕਾ ਦੌਰੇ ਦੌਰਾਨ ਜਾਣੂ ਕਰਵਾ ਚੁੱਕੇ ਹਨ, ਜਿਨ੍ਹਾਂ ਨੇ ਇਸ ਮਾਮਲੇ ਵਿੱਚ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਸੀ। ਇਸ ਸਬੰਧੀ ਅਕਾਲ ਤਖ਼ਤ  ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।

ਨੇਪਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਨਾਲ ਸਬੰਧਤ ਚਾਰ ਗੁਰਦੁਆਰੇ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਗੁਰਦੁਆਰਾ ਨਾਨਕ ਮੱਠ ਹੈ। ਇੱਕ ਗੁਰਦੁਆਰਾ ਉਨ੍ਹਾਂ ਦੇ ਪੁੱਤਰ ਬਾਬਾ ਸ੍ਰੀ ਚੰਦ ਨਾਲ ਸਬੰਧਤ ਹੈ। ਬਾਕੀ ਦੋ ਗੁਰਦੁਆਰਿਆਂ ਵਿੱਚ ਗੁਰਦੁਆਰਾ ਗਿਆਨ ਏਸ਼ਵਰ ਅਤੇ ਰਮੇਸ਼ਵਰ ਅਖਾੜਾ ਸ਼ਾਮਲ ਹਨ।


ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਸਮਰਥਨ - ਬਲਜੀਤ ਸਿੰਘ ਭਾਊ

ਭਾਈ ਲਾਹੋਰੀਆ, ਭਾਉ, ਸੁੱਖੀ ਅਤੇ ਭਾਈ ਮਾਣਕਿਆਂ ਪੁਲਿਸ ਦੀ ਸਖਤ ਸੁੱਰਖਿਆ ਹੇਠ ਪੇਸ਼

 http://sameydiawaaz.com/Archive%20News/%5B2013%5D/11/24.11.2013%20-%2003.jpg

ਨਵੀਂ ਦਿੱਲੀ 23 ਨਵੰਬਰ (ਮਨਪ੍ਰੀਤ ਸਿੰਘ ਖਾਲਸਾ) : ਅਜ ਦਿੱਲੀ ਦੀ ਅਦਾਲਤ ਵਿਚ ਦਿੱਲੀ ਪੁਲਿਸ ਦੀ ਬਹੁਤ ਜਿਆਦਾ ਸਖਤ ਸੁਰਖਿਆ ਹੇਠ ਭਾਈ ਦਯਾ ਸਿੰਘ ਲਾਹੋਰੀਆ, ਭਾਈ ਬਲਜੀਤ ਸਿੰਘ ਭਾਉ ਨੂੰ ਅਤੇ ਤਰਲੋਚਨ ਸਿੰਘ ਮਾਣਕਿਆਂ ਜੋ ਕਿ ਜਮਾਨਤ ਤੇ ਹਨ, ਅਤੇ ਭਾਈ ਸੁੱਖਵਿੰਦਰ ਸਿੰਘ ਸੁੱਖੀ ਨੂੰ ਪੰਜਾਬ ਪੁਲਿਸ ਵਲੋਂ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਧਾਰਾ 25(1), 120 ਬੀ ਅਤੇ 121 ਏ ਅਧੀਨ ਮਾਨਨੀਯ ਜੱਜ ਦੱਯਾ ਪ੍ਰਕਾਸ਼ ਦੀ ਕੋਰਟ ਵਿਚ ਸਮੇਂ ਤੋਂ 4 ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ ।

ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ । ਭਾਈ ਭਾਉ ਅਤੇ ਭਾਈ ਮਾਣਕਿਆਂ ਦੇ ਵਕੀਲ ਮਨਿੰਦਰ ਸਿੰਘ ਨੇ ਅਜ ਸਰਕਾਰੀ ਗਵਾਹਾਂ ਨਾਲ ਤਕਰੀਬਨ ਇਕ ਘੰਟੇ ਤਕ ਕ੍ਰਾਸ ਬਹਿਸ ਕੀਤੀ ।

ਪੇਸ਼ੀ ਉਪਰੰਤ ਭਾਈ ਬਲਜੀਤ ਸਿੰਘ ਭਾਉ, ਸੁਖਵਿੰਦਰ ਸਿੰਘ ਸੁੱਖੀ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਅਸੀ ਕਿਸੇ ਵੀ ਸਰਕਾਰ ਤੋਂ ਅਪਣੀ ਰਿਹਾਈ ਲਈ ਕਿਸੇ ਕਿਸਮ ਦੀ ਰਹਿਮ ਨਹੀ ਮੰਗਦੇ, ਪਰ ਭਾਈ ਗੁਰਬਖਸ਼ ਸਿੰਘ ਜੋ ਕਿ ਆਪ ਬੁਡੈਲ ਜੇਲ੍ਹ ਅੰਦਰ ਸਿੱਖ ਕੌਮ ਦੀ ਆਜਾਦੀ ਲਈ ਚਲ ਰਹੇ ਮੋਜੁਦਾ ਸੰਘਰਸ਼ ਵਿਚ ਸਜਾ ਭੁਗਤ ਕੇ ਆਏ ਹਨ । ਉਨ੍ਹਾਂ ਵਲੋਂ ਲਮੇਂ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਜਾ ਤੋਂ ਜਿਆਦਾ ਜੇਲ੍ਹ ਕਟ ਰਹੇ ਸਿੰਘਾਂ ਨੂੰ ਤੁਰਤ ਰਿਹਾ ਕਰਵਾਉਣ ਦੇ ਉਪਰਾਲੇ ਦਾ ਅਸੀ ਸਮਰਥਨ ਕਰਦੇ ਹਾਂ । ਸਮੂਹ ਸਿੱਖ ਜੱਥੇਬੰਦੀਆਂ, ਟਕਸਾਲਾਂ, ਨਿਹੰਗ ਜੱਥੇਬੰਦੀਆਂ, ਫੇਡੇਰਸ਼ਨਾਂ, ਸੰਤ ਸਮਾਜ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ ਖਾਲਸਾ ਪੰਥ ਨੂੰ ਇਕਜੁੱਟ ਹੋ ਕੇ ਭਾਈ ਗੁਰਬਖਸ਼ ਸਿੰਘ ਦਾ ਵੱਧ ਤੋਂ ਵੱਧ ਸਾਥ ਦੇ ਕੇ ਸੰਘਰਸ਼ ਕਰਨ ਦੀ ਅਪੀਲ ਕਰਦੇ ਹਾਂ ।

ਅਜ ਕੋਰਟ ਵਿਚ ਭਾਈ ਦਯਾ ਸਿੰਘ ਲਾਹੋਰੀਆ ਅਤੇ ਸੁੱਖਵਿੰਦਰ ਸਿੰਘ ਸੁਖੀ ਵਲੋ ਵਕੀਲ ਬਨਕਿੰਮ ਕੇ ਕੁਲਸ਼੍ਰੇਸ਼ਥਾ ਦੇ ਅਸਿਸਟੇਟ ਅਤੇ ਭਾਈ ਬਲਜੀਤ ਸਿੰਘ ਭਾਉ ਅਤੇ ਤਰਲੋਚਨ ਸਿੰਘ ਮਾਣਕਿਆਂ ਵਲੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਅਤੇ ਉਨ੍ਹਾਂ ਦੇ ਅਸਿਸਟੇਂਟ ਸੰਜਯ ਚੋਬੇ, ਜਗਮੀਤ ਰੰਧਾਵਾ ਹਾਜਿਰ ਹੋਏ ਸਨ । ਮਾਮਲੇ ਦੀ ਅਗਲੀ ਸੁਣਵਾਈ ਹੁਣ 19 ਅਤੇ 20 ਦਸੰਬਰ ਨੂੰ ਹੋਵੇਗੀ ।


ਕੌਮੀ ਲੋਕ ਅਦਾਲਤ ਨੇ ਇੱਕੋ ਹੱਲੇ 30 ਲੱਖ ਕੇਸ ਨਜਿੱਠੇ

ਬਕਾਇਆ ਕੇਸਾਂ ਦੀ ਗਿਣਤੀ 10 ਫੀਸਦੀ ਘਟੀ

 http://sameydiawaaz.com/Archive%20News/%5B2013%5D/11/24.11.2013%20-%2004.jpg

ਨਵੀਂ ਦਿੱਲੀ ਵਿੱਚ ਸੁਪਰੀਮ ਕੋਰਟ ਕੰਪਲੈਕਸ ਵਿੱਚ ਲਾਈ ਕੌਮੀ ਲੋਕ ਅਦਾਲਤ ਦੀ ਝਲਕ

ਨਵੀਂ ਦਿੱਲੀ 23 ਨਵੰਬਰ (ਆਰ. ਸੇਦੂਰਾਮਨ) :- ਅੱਜ ਪਹਿਲੀ ਕੌਮੀ ਲੋਕ ਅਦਾਲਤ ਮੌਕੇ ਦੇਸ਼ ਭਰ ਵਿੱਚ ਰਿਕਾਰਡ 30 ਲੱਖ ਮਾਮਲਿਆਂ ਦਾ ਨਿਬੇੜਾ ਕੀਤਾ ਗਿਆ। ਇਸ ਨਾਲ ਦੇਸ਼ ਭਰ ਦੀਆਂ ਅਦਾਲਤਾਂ ਵਿੱਚ ਲਟਕਦੇ ਮਾਮਲਿਆਂ (ਕਰੀਬ ਤਿੰਨ ਕਰੋੜ) ਦੀ ਗਿਣਤੀ 10 ਫੀਸਦੀ ਘਟ ਗਈ ਹੈ। ਦੇਸ਼ ਭਰ ਵਿੱਚ ਲੱਗੀਆਂ ਲੋਕ ਅਦਾਲਤਾਂ ਵਿੱਚ ਚੈੱਕ ਬਾਊਂਸ, ਦੀਵਾਨੀ ਮਾਮਲੇ, ਮੋਟਰ ਐਕਸੀਡੈਂਟ ਕਲੇਮ, ਨੌਕਰੀ ਤੇ ਪਰਿਵਾਰ ਸਬੰਧੀ ਮਾਮਲਿਆਂ ਦਾ ਨਿਬੇੜਾ ਕੀਤਾ ਗਿਆ। ਇਹ ਲੋਕ ਅਦਾਲਤਾਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲਾਈਆਂ ਗਈਆਂ। ਅਥਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ‘‘ਅੱਜ ਦੀ ਕੌਮੀ ਲੋਕ ਅਦਾਲਤ ਵਿੱਚ ਰਿਕਾਰਡ ਨੇਮਾਂ ਦਾ ਨਿਬੇੜਾ ਕੀਤਾ ਗਿਆ ਹੈ।’’

ਹਾਈ ਕੋਰਟਾਂ ਅਤੇ ਤਾਲੁਕ ਅਦਾਲਤਾਂ ਵੱਲੋਂ ਮਿਲੀਆਂ ਰਿਪੋਰਟਾਂ ਵਿੱਚ ਸ਼ਾਮ 6 ਵਜੇ ਤਕ 28.26 ਲੱਖ ਮਾਮਲਿਆਂ ਦਾ ਨਿਬੇੜਾ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ। ਹਾਲੇ ਅੰਤਿਮ ਅੰਕੜੇ ਆਉਣੇ ਬਾਕੀ ਹਨ ਕਿਉਂਕਿ ਕਈ ਬੈਂਚ ਹਾਲੇ ਵੀ ਸੁਣਵਾਈ ਕਰ ਰਹੇ ਸਨ।

ਭਾਰਤ ਦੇ ਚੀਫ ਜਸਟਿਸ ਪੀ. ਸਦਾਸ਼ਿਵਮ ਨੇ ਕਿਹਾ ਕਿ ਲੋਕ ਅਦਾਲਤਾਂ ਦੇ ਪ੍ਰਜ਼ਾਈਡਿੰਗ ਮੈਂਬਰਾਂ ਵੱਲੋਂ ਯਕੀਨੀ ਬਣਾਇਆ ਜਾਵੇ ਕਿ ਸ਼ਿਕਾਇਤਕਰਤਾ ਨੂੰ ਫੈਸਲੇ ਬਾਰੇ ਆਪਣੀ ਪ੍ਰਵਾਨਗੀ ਦੇਣ ਸਬੰਧੀ ‘ਉਕਸਾਇਆ’ ਜਾਂ ‘ਗੁੰਮਰਾਹ’ ਨਾ ਕੀਤਾ ਗਿਆ ਹੋਵੇ ਕਿਉਂਕਿ ਇਨ੍ਹਾਂ ਮਾਮਲਿਆਂ ਵਿਚ ਫ਼ੈਸਲਾ ਅੰਤਿਮ ਹੁੰਦਾ ਹੈ ਅਤੇ ਮੁੜ ਅਪੀਲ ਵੀ ਨਹੀਂ ਕੀਤੀ ਜਾ ਸਕਦੀ।

ਜਸਟਿਸ ਸਦਾਸ਼ਿਵਮ ਅੱਜ ਸੁਪਰੀਮ ਕੋਰਟ ਵਿਚ ਕੌਮੀ ਲੋਕ ਅਦਾਲਤ ਦੇ ਉਦਘਾਟਨ ਮੌਕੇ ਬੋਲ ਰਹੇ ਸਨ। ਦੇਸ਼ ਭਰ ਦੀਆਂ ਹਾਈ ਕੋਰਟਾਂ, ਜ਼ਿਲ੍ਹਾ ਅਦਾਲਤਾਂ ਅਤੇ ਹੇਠਲੀਆਂ ਅਦਾਲਤਾਂ ਵਿਚ ਅੱਜ ਕਰੀਬ 39 ਲੱਖ ਮਾਮਲਿਆਂ ’ਤੇ ਸੁਣਵਾਈ ਹੋਵੇਗੀ।

ਲੋਕ ਅਦਾਲਤਾਂ ਨੂੰ ਝਗੜਿਆਂ ਦੇ ਮਾਮਲੇ ਹੱਲ ਕਰਨ ਦਾ ਅਸਰਦਾਰ ਸਾਧਨ ਦੱਸਦਿਆਂ ਭਾਰਤ ਦੇ ਚੀਫ ਜਸਟਿਸ ਨੇ ਕਿਹਾ ਕਿ ਇਸ ਨਾਲ ਨਿਆਂ, ਗਰੀਬ, ਕਮਜ਼ੋਰ ਤਬਕਿਆਂ ਅਤੇ ਘੱਟ ਪੜ੍ਹੇ-ਲਿਖੇ ਲੋਕਾਂ ਦੀ ‘ਪਹੁੰਚ’ ਵਿਚ ਆ ਗਿਆ ਹੈ। ਨਿਆਂ ਪ੍ਰਣਾਲੀ ਵਿਚ ਭਰੋਸਾ ਬਣਾਏ ਰੱਖਣ ਲਈ ਹਰ ਪ੍ਰਜ਼ਾਈਡਿੰਗ ਮੈਂਬਰ ਲਈ ਲਾਜ਼ਮੀ ਹੈ ਕਿ ਉਹ ਹਰ ਮਸਲੇ ਵਿਚ ਦੋਵਾਂ ਧਿਰਾਂ ਦੀ ਸਹਿਮਤੀ ਯਕੀਨੀ ਬਣਾਉਣ ਅਤੇ ਕਿਸੇ ਵੀ ਧਿਰ ’ਤੇ ਦਬਾਅ ਜਾਂ ਕਿਸੇ ਕਿਸਮ ਦਾ ਲਾਲਚ ਨਾ ਹੋਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਭਰ ਵਿਚ ਹਰ ਸਾਲ ਕੌਮੀ ਲੋਕ ਅਦਾਲਤਾਂ ਲਾਈਆਂ ਜਾ ਸਕਦੀਆਂ ਹਨ।

ਇਸ ਮੌਕੇ ਜਸਟਿਸ ਜੀ. ਐਸ. ਸਿੰਘਵੀ ਨੇ ਲੋਕ ਅਦਾਲਤਾਂ ਵਲੋਂ ਛੇਤੀ ਫੈਸਲੇ ਦੇਣ ਕਾਰਨ ਇਸ ਨੂੰ ਨਿਆਂ ਪ੍ਰਣਾਲੀ ਦਾ ਸਭ ਤੋਂ ਅਸਰਦਾਰ ਸਾਧਨ ਦੱਸਿਆ।


ਬ੍ਰਿਟਿਸ਼ ਅਟਾਰਨੀ ਜਨਰਲ ਨੇ ਮੁਲਕ ਵਿਚਲੇ ਪਾਕਿਸਤਾਨੀਆਂ ਨੂੰ ‘ਭ੍ਰਿਸ਼ਟ’ ਦੱਸਿਆ

ਪਾਕਿਸਤਾਨੀ ਭਾਈਚਾਰੇ ਵਲੋਂ ਟਿੱਪਣੀ ਦਾ ਤਿੱਖਾ ਵਿਰੋਧ

 http://sameydiawaaz.com/Archive%20News/%5B2013%5D/11/24.11.2013%20-%2005.jpg  http://sameydiawaaz.com/Archive%20News/%5B2013%5D/11/24.11.2013%20-%2006.jpg

ਡੌਮੀਨਿਕ ਗਰੀਵ                              ਖਾਲਿਦ ਮਹਿਮੂਦ

ਲੰਡਨ 23 ਨਵੰਬਰ :- ਬਰਤਾਨੀਆ ਦੇ ਇਕ ਸਿਖਰਲੇ ਅਧਿਕਾਰੀ ਨੇ ਅੱਜ ਇਹ ਆਖ ਕੇ ਨਵੀਂ ਬਹਿਸ ਛੇੜ ਦਿੱਤੀ ਕਿ ਮੁਲਕ ਦੇ ਕੁਝ ਨਸਲੀ ਭਾਈਚਾਰਿਆਂ ਖਾਸਕਰ ਪਾਕਿਸਤਾਨੀਆਂ ਵਿਚ ਭ੍ਰਿਸ਼ਟਾਚਾਰ ਵੱਡੇ ਪੱਧਰ ਉਤੇ ਜਾਰੀ ਹੈ। ਇਸ ਦਾ ਪਾਕਿਸਤਾਨੀ ਭਾਈਚਾਰੇ ਵੱਲੋਂ ਸਖ਼ਤ ਵਿਰੋਧ ਵੀ ਕੀਤਾ ਗਿਆ ਹੈ।

ਬਰਤਾਨੀਆ ਦੇ ਅਟਾਰਨੀ ਜਨਰਲ ਡੌਮੀਨਿਕ ਗਰੀਵ ਨੇ ਇਹ ਗੱਲ ਕਹੀ ਹੈ। ਉਨ੍ਹਾਂ ਰੋਜ਼ਨਾਮਾ ‘ਡੇਲੀ ਟੈਲੀਗ੍ਰਾਫ’ ਨੂੰ ਦਿੱਤੀ ਇਕ ਇੰਟਰਵਿਊ ਵਿਚ ਕਿਹਾ, ‘‘ਕੁਝ ਘੱਟ ਗਿਣਤੀ ਭਾਈਚਾਰੇ ਅਜਿਹੇ ਪਿਛੋਕੜ ਤੋਂ ਆਉਂਦੇ ਹਨ ਜਿਥੇ ਭ੍ਰਿਸ਼ਟਾਚਾਰ ਆਮ ਗੱਲ ਹੈ। ਸਾਨੂੰ ਸਿਆਸਤਦਾਨਾਂ ਨੂੰ ਇਸ ਬਾਰੇ ਚੌਕਸ ਹੋਣ ਦੀ ਲੋੜ ਹੈ।’’ ਜਦੋਂ ਉਨ੍ਹਾਂ ਦਾ ਨਾਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ਇਸ਼ਾਰਾ ਪਾਕਿਸਤਾਨੀ ਭਾਈਚਾਰੇ ਵੱਲ ਹੈ ਤਾਂ ਉਨ੍ਹਾਂ ਸਾਫ ਕਿਹਾ, ‘‘ਹਾਂ, ਇਹ ਮੁੱਖ ਤੌਰ ’ਤੇ ਪਾਕਿਸਤਾਨੀ ਭਾਈਚਾਰਾ ਹੀ ਹੈ, ਭਾਰਤੀ ਨਹੀਂ।’’

ਦੂਜੇ ਪਾਸੇ ਪਾਕਿਸਤਾਨੀ ਮੂਲ ਦੇ ਲੇਬਰ ਪਾਰਟੀ ਦੇ ਐਮ. ਪੀ. ਖਾਲਿਦ ਮਹਿਮੂਦ ਨੇ ਸ੍ਰੀ ਗਰੀਵ ਦੀ ਇਸ ਟਿੱਪਣੀ ਦਾ ਵਿਰੋਧ ਕਰਦਿਆਂ ਇਸ ਨੂੰ ਵੰਡ ਪਾਊ ਕਰਾਰ ਦਿੱਤਾ ਹੈ। ਪਾਕਿਸਤਾਨ ਤੋਂ ਨਿੱਕੀ ਉਮਰੇ ਬਰਤਾਨੀਆ ਪੁੱਜੇ ਸ੍ਰੀ ਮਹਿਮੂਦ ਨੇ ਦੋਸ਼ ਲਾਇਆ ਕਿ ਅਟਾਰਨੀ ਜਨਰਲ ਵੱਲੋਂ ਪਾਕਿਸਤਾਨੀਆਂ ਨੂੰ ਦੂਜੇ ਘੱਟ-ਗਿਣਤੀ ਭਾਈਚਾਰੇ ਤੋਂ ‘ਵੱਧ ਭ੍ਰਿਸ਼ਟ’ ਦੱਸ ਕੇ ਵੱਖ - ਵੱਖ ਭਾਈਚਾਰਿਆਂ ਵਿਚ ‘ਫੁੱਟ ਪਾਉਣ’ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸ੍ਰੀ ਗਰੀਵ ਜੋ ਕੰਜਰਵੇਟਿਵ ਪਾਰਟੀ ਦੇ ਐਮਪੀ ਹਨ ਨੇ ਕਿਹਾ ਕਿ ਇਹ ਸਮੱਸਿਆ ਇਸ ਕਾਰਨ ਆਈ ਹੈ ਕਿ ਬਰਤਾਨੀਆ ਦੇ ‘ਕੁਝ ਭਾਈਚਾਰੇ ਅਜਿਹੇ ਸਮਾਜ ਵਿਚੋਂ ਆਉਂਦੇ ਹਨ, ਜਿਥੇ ਇਹ ਮੰਨਿਆ ਜਾਂਦਾ ਹੈ ਕਿ ਤੁਸੀਂ ਕੁਝ ਕੰਮ ਪੱਖਪਾਤ ਆਧਾਰਤ ਢਾਂਚੇ ਵਿਚ ਹੀ ਕਰਵਾ ਸਕਦੇ ਹੋ।’ ਉਨ੍ਹਾਂ ਕਿਹਾ, ‘‘ਸਾਨੂੰ ਇਹ ਸਮਝਣਾ ਪਵੇਗਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਿਆਸਤਦਾਨਾਂ ਵਜੋਂ ਸਾਨੂੰ ਇਨ੍ਹਾਂ ਮੁੱਦਿਆਂ ਵੱਲ ਧਿਆਨ ਦੇਣ ਦੀ ਲੋੜ ਹੈ।’’ ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਬਰਤਾਨੀਆ ਦੇ ਚੋਣ ਕਮਿਸ਼ਨ ਨੇ ਵੀ ਦੱਖਣੀ ਏਸ਼ੀਆਈ ਭਾਈਚਾਰਿਆਂ ਦੀ ਬਹੁਗਿਣਤੀ ਵਾਲੇ ਇਲਾਕਿਆਂ ਵਿਚ ਚੋਣਾਂ ਵਿਚ ਹੇਰਾਫੇਰੀਆਂ ਰੋਕਣ ਲਈ ਖਾਸ ਪ੍ਰਬੰਧ ਕਰਨ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਸ੍ਰੀ ਗਰੀਵ ਨੂੰ ਆਪਣੀ ਟਿੱਪਣੀ ਦਾ ਵਿਰੋਧ ਕਾਰਨ ਬਾਅਦ ਵਿਚ ਇਸ ਬਾਰੇ ਸਫਾਈ ਦੇਣੀ ਪਈ। ਉਨ੍ਹਾਂ ਨਾਲ ਹੀ ਕਿਹਾ, ‘‘ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਕ ਲਾਅ ਅਫਸਰ ਵਜੋਂ ਇਹ ਮੇਰੀ ਡਿਊਟੀ ਹੈ ਕਿ ਕਾਨੂੰਨ ਦਾ ਸਹੀ ਪਾਲਣ ਯਕੀਨੀ ਬਣਾਇਆ ਜਾਵੇ ਅਤੇ ਜੋ ਵੀ ਮੁੱਦਾ ਮੈਨੂੰ ਅਹਿਮ ਜਾਪੇ, ਮੇਰਾ ਉਸ ਵੱਲ ਧਿਆਨ ਦੇਣਾ ਜ਼ਰੂਰੀ ਹੈ।’’


ਤਹਿਲਕਾ ਕਾਂਡ

ਤੇਜਪਾਲ ਦੀ ਗ੍ਰਿਫ਼ਤਾਰੀ ਕਿਸੇ ਸਮੇਂ ਵੀ

ਮੈਨੇਜਿੰਗ ਐਡੀਟਰ ਸ਼ੋਮਾ ਚੌਧਰੀ ਤੋਂ ਗੋਆ ਪੁਲੀਸ ਨੇ ਕੀਤੀ ਪੁੱਛ - ਗਿੱਛ

ਗੋਆ ਹੋਟਲ ਦੇ ਐਲੀਵੇਟਰ ’ਤੇ ਨਹੀਂ ਸੀ ਕੈਮਰਾ

ਤੇਜਪਾਲ ਵਲੋਂ ਪੇਸ਼ਗੀ ਜ਼ਮਾਨਤ ਲਈ ਕੋਸ਼ਿਸ਼ਾਂ

http://sameydiawaaz.com/Archive%20News/%5B2013%5D/11/24.11.2013%20-%2007.jpg

ਪਣਜੀ/ ਨਵੀਂ ਦਿੱਲੀ 23 ਨਵੰਬਰ :- ਗੋਆ ਪੁਲੀਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ਅੱਜ ਦੁਪਹਿਰੇ ਦਿੱਲੀ ਪੁੱਜ ਗਈ ਤਾਂ ਕਿ ਉਹ ਇੱਕ ਮਹਿਲਾ ਪੱਤਰਕਾਰ ਨਾਲ ਜਿਨਸੀ ਛੇੜਛਾੜ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ‘ਤਹਿਲਕਾ’ ਦੇ ਸੰਪਾਦਕ ਤਰੁਣ ਤੇਜਪਾਲ ਤੋਂ ਪੁੱਛ ਗਿੱਛ ਕਰ ਸਕੇ। ਟੀਮ ਨੇ ਬਾਅਦ ਵਿੱਚ ਇਸ ਰਸਾਲੇ ਦੀ ਮੈਨੇਜਿੰਗ ਐਡੀਟਰ ਸ਼ੋਮਾ ਚੌਧਰੀ ਤੋਂ ਵੀ ਪੁੱਛ ਗਿੱਛ ਕੀਤੀ ਅਤੇ ਪੀੜਤ ਕੁੜੀ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ। ਸੂਤਰਾਂ ਮੁਤਾਬਕ ਪੁਲੀਸ ਟੀਮ ਨੇ ਜਿੱਥੇ ਸ਼ੋਮਾ ਚੌਧਰੀ ਦਾ ਬਿਆਨ ਦਰਜ ਕੀਤਾ, ਉੱਥੇ ‘ਤਹਿਲਕਾ’ ਦੇ ਤਿੰਨ ਹੋਰ ਮੁਲਾਜ਼ਮਾਂ ਦੇ ਬਿਆਨ ਵੀ ਲਏ। ਇਸ ਨੇ ਪੂਰੇ ਘਟਨਾਕ੍ਰਮ ਨਾਲ ਜੁੜੀਆਂ ਈ-ਮੇਲਜ਼ ਵੀ ਆਪਣੇ ਕਬਜ਼ੇ ਵਿੱਚ ਲੈ ਲਈਆਂ।

ਇਸ ਤਿੰਨ ਮੈਂਬਰੀ ਟੀਮ ਦੀ ਅਗਵਾਈ ਡੀ. ਐਸ. ਪੀ. ਸੈਮੀ ਟੈਵਰੇਜ਼ ਕਰ ਰਹੇ ਹਨ ਅਤੇ ਇਸ ਵਿੱਚ ਇੱਕ ਮਹਿਲਾ ਅਫਸਰ ਵੀ ਹੈ। ਪੁਲੀਸ ਨੇ ਇਸ ਘਟਨਾ ਨਾਲ ਸਬੰਧਤ ਤੇਜਪਾਲ ਦੀਆਂ ਈਮੇਲਾਂ ਅਤੇ ਪੀੜਤਾ ਵਲੋਂ ਮੈਨੇਜਮੈਂਟ ਨੂੰ ਕੀਤੀ ਗਈ ਸ਼ਿਕਾਇਤ ਦੀਆਂ ਕਾਪੀਆਂ ਹਾਸਲ ਕੀਤੀਆਂ ਤਾਂ ਕਿ ਇਸ ਮੁਤੱਲਕ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਗੋਆ ਪੁਲੀਸ ਨੇ ਕੱਲ੍ਹ ਇਸ ਮਾਮਲੇ ਵਿੱਚ ਮੁਲਜ਼ਮ ਤੇਜਪਾਲ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰ ਲਿਆ ਸੀ। ਪੁਲੀਸ ਨੇ ਤੇਜਪਾਲ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਰੱਦ ਨਹੀਂ ਕੀਤੀ।

ਪਹਿਲਾਂ ਸ਼ੋਮਾ ਚੌਧਰੀ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਸੀ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਪੁਲੀਸ ਨੂੰ ਸਹਿਯੋਗ ਨਹੀਂ ਦਿੱਤਾ ਜਾ ਰਿਹਾ, ਉਸ ਨੇ ਕਿਹਾ ‘‘ਮੈਂ ਸਹਿਯੋਗ ਦੇ ਰਹੀ ਹਾਂ ਤੇ ਇਸ ਬਾਰੇ ਮੀਡੀਆ ਰਿਪੋਰਟਾਂ ਗ਼ਲਤ ਹਨ। ਮੈਂ ਕੱਲ੍ਹ ਹੀ ਪੁਲੀਸ ਨੂੰ ਲੋੜੀਂਦੀ ਜਾਣਕਾਰੀ ਭੇਜ ਦਿੱਤੀ ਸੀ ਤੇ ਟੀਮ ਨੂੰ ਮਿਲ ਵੀ ਰਹੀ ਹਾਂ।’’

ਇਸ ਦੌਰਾਨ ਗੋਆ ਪੁਲੀਸ ਦੇ ਡੀ. ਆਈ. ਜੀ. ਓ. ਪੀ. ਮਿਸ਼ਰਾ ਨੇ ਕਿਹਾ ਹੈ ਕਿ ਜਿਸ ਹੋਟਲ ਵਿੱਚ ਇਹ ਘਟਨਾ ਵਾਪਰੀ ਦੱਸੀ ਜਾਂਦੀ ਹੈ ਉਸ ਦੇ ਐਲੀਵੇਟਰ ਉੱਤੇ ਕੋਈ ਸੀ. ਸੀ. ਟੀ. ਵੀ. ਕੈਮਰਾ ਨਹੀਂ ਲੱਗਿਆ ਹੋਇਆ। ਉਨ੍ਹਾਂ ਕਿਹਾ ਕਿ ਇਸ ਬਾਰੇ ਹੋਰ  ਵੇਰਵੇ  ਹਾਸਲ ਕੀਤੇ ਜਾ ਰਹੇ ਹਨ।


ਤੇਜਪਾਲ ਨੂੰ ਬਚਾਉਣ ਲਈ ਮੇਰੇ ’ਤੇ ਦਬਾਅ - ਪੀੜਤਾ

ਨਵੀਂ ਦਿੱਲੀ 23 ਨਵੰਬਰ :- ਤਰੁਣ ਤੇਜਪਾਲ ਦੇ ਜਿਨਸੀ ਹਮਲੇ ਦਾ ਸ਼ਿਕਾਰ ਹੋਈ ਪੱਤਰਕਾਰ ਕੁੜੀ ਨੇ ਸ਼ਨਿਚਰਵਾਰ ਨੂੰ ਦੋਸ਼ ਲਾਇਆ ਹੈ ਕਿ ਉਸ ਤੇ ਉਸ ਦੇ ਪਰਿਵਾਰ ਉਤੇ ਤੇਜਪਾਲ ਨੂੰ ਬਚਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਡਰਾਇਆ-ਧਮਕਾਇਆ ਵੀ ਜਾ ਰਿਹਾ ਹੈ। ਇਕ ਬਿਆਨ ਵਿੱਚ ਪੀੜਤਾ ਨੇ ਕਿਹਾ ਕਿ 22 ਨਵੰਬਰ ਦੀ ਰਾਤ ਨੂੰ ਤੇਜਾਪਲ ਦੇ ਪਰਿਵਾਰ ਦਾ ਇਕ ਜੀਅ ‘‘ਸਾਡੇ ਘਰ ਆ ਕੇ ਮੇਰੀ ਮਾਂ ਨੂੰ ਮਿਲਿਆ ਅਤੇ ਇਹ ਜਾਨਣਾ ਚਾਹਿਆ ਕਿ ਤੇਜਪਾਲ ਖਿਲਾਫ਼ ਸ਼ਿਕਾਇਤ ਕਰਕੇ ਅਸੀਂ ਕੀ ਹਾਸਲ ਕਰਨਾ ਚਾਹੁੰਦੇ ਹਾਂ। ਨਾਲ ਇਹ ਵੀ ਪੁੱਛਿਆ ਕਿ ਅਸੀਂ ਕਿਸ ਤੋਂ ਕਾਨੂੰਨੀ ਮਦਦ ਲੈ ਰਹੇ ਹਾਂ।’’ ਬਿਆਨ ਵਿੱਚ ਪੀੜਤਾ ਨੇ ਕਿਹਾ ਕਿ ਇਹ ਤਾਂ ਡਰਾਉਣ-ਧਮਕਾਉਣ ਦੇ ਸਿਲਸਿਲੇ ਦੀ ਸ਼ੁਰੂਆਤ ਜਾਪਦੀ ਹੈ। ਉਸ ਨੇ ਤੇਜਪਾਲ ਦੇ ਪਰਿਵਾਰ ਦੇ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਕਿਹਾ ਕਿ ਉਹ ‘‘ਇਨ੍ਹਾਂ ਦਿਨਾਂ ਦੌਰਾਨ ਮੈਨੂੰ ਜਾਂ ਮੇਰੇ ਪਰਿਵਾਰ ਦੇ ਕਿਸੇ ਵੀ ਜੀਅ ਕੋਲ ਪਹੁੰਚ ਨਾ ਕਾਰਨ।’’

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz