ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

23 ਨਵੰਬਰ 2013

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਲੋਕ ਲਹਿਰ ਬਣਾਉ - ਭਾਈ ਜਗਤਾਰ ਸਿੰਘ ਹਵਾਰਾ

ਸੰਘਰਸ਼ ਦੀ ਅਗਵਾਈ ਜਥੇਦਾਰ ਸਾਹਿਬ ਆਪ ਅਪਣੇ ਹੱਥਾਂ ਵਿਚ ਲੈਣ ਜਾਂ ਅਪਣਾ ਰੁੱਖ ਦੱਸਣ

 http://sameydiawaaz.com/Archive%20News/%5B2013%5D/11/23.11.2013%20-%2001.jpg http://sameydiawaaz.com/Archive%20News/%5B2013%5D/11/23.11.2013%20-%2002.jpg

ਨਵੀਂ ਦਿੱਲੀ 22 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਸਮੂਹ ਖਾੜਕੂ ਸਿੰਘਾਂ ਨੇ ਅਪਣੇ ਜਾਰੀ ਕੀਤੇ ਪ੍ਰੈਸ ਨੋਟ ਵਿਚ ਕਿਹਾ ਕਿ ਚੰਡੀਗੜ ਦੀ ਵਿਖੇ ਬੁਡੈਲ ਜੇਲ੍ਹ ਵਿਚ ਲੰਬੀ ਜੇਲ੍ਹ ਕੱਟ ਚੁਕੇ ਅਤੇ ਬੰਦੀ ਸਿੰਘਾਂ ਦੀਆਂ ਹਰ ਤਰ੍ਹਾਂ ਦੀਆਂ ਸਮਸਿਆਵਾਂ ਨੂੰ ਬਹੁਤ ਨੇੜੇ ਹੋ ਕੇ ਸਮਝਣ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ (ਹਰਿਆਣਾ) ਵਲੋਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਮਿਤੀ 14 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਭੁਖ ਹੜਤਾਲ ਤੇ ਬੈਠ ਕੇ ਹਿੰਦੁਸਤਾਨ ਦੀਆਂ ਸਮੂਹ ਜੇਲ੍ਹਾਂ ਵਿਚ ਬੰਦ ਖਾੜਕੂ ਸਿੰਘਾਂ ਦੀ ਤੁਰਤ ਰਿਹਾਈ ਲਈ ਜਦੋ ਜਹਿਦ ਸ਼ੁਰੂ ਕੀਤੀ ਹੈ ।

ਉਨ੍ਹਾਂ ਕਿਹਾ ਕਿ ਜਿਹੜੇ ਸਿੱਖਾਂ ਦੀ ਜ਼ਮੀਰ ਜਿਊਂਦੀ ਅਤੇ ਅੱਖਾਂ ਜਾਗਦੀਆਂ ਹਨ, ਉਹਨਾਂ ਨੂੰ ਪਤਾ ਹੈ ਕਿ ਇਸ ਦੇਸ਼ ਦੇ ਅੰਦਰ ਸਿੱਖਾਂ ਦੀ ਹਾਲਤ ਇਹ ਹੈ ਕਿ ਜੇਕਰ ਸੱਤਾ ਤੇ ਬੈਠੇ ਲੋਕ ਇੱਕ ਦਿਨ ਵਿੱਚ ਹੀ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਵਾ ਦੇਣ, ਤਾਂ ਵੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਿੱਖ ਕਰੜਾ ਸੰਘਰਸ਼ ਕਰਦੇ ਰਹਿਣ। ਜੇਕਰ ਸੱਤਾ ਤੇ ਬੈਠੇ ਲੋਕ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਸਬੂਤ, ਗ੍ਰਿਫ਼ਤਾਰ ਕਰ ਕੇ ਸਾਲਾਂ, ਦਹਾਕਿਆਂ ਲਈ ਕਾਲ਼ ਕੋਠੜੀਆਂ 'ਚ ਸੁੱਟ ਦੇਣ, ਤਾਂ ਵੀ ਸਿੱਖਾਂ ਨੂੰ ਉਹਨਾਂ ਦੀ ਰਿਹਾਈ ਲਈ ਸੰਘਰਸ਼ ਕਰਨਾ ਪੈਂਦਾ ਹੈ। ਗੱਲ ਕੀ, ਸਿੱਖਾਂ ਨੂੰ ਆਪਣੀ ਜਾਇਜ਼ ਗੱਲ ਮੰਨਵਾਉਣ ਲਈ ਵੀ ਅੰਦੋਲਨ ਕਰਨਾ ਪੈਂਦਾ ਹੈ ਤੇ ਗੱਲ ਫਿਰ ਵੀ ਮੰਨੀ ਨਹੀਂ ਜਾਂਦੀ। ਦੂਜੇ ਪਾਸੇ ਹਜ਼ਾਰਾਂ ਸਿੱਖਾਂ ਦੇ ਕਾਤਲਾਂ ਨੂੰ ਜੇਲ੍ਹ ਜਾਣ ਤੋਂ ਬਚਣ ਲਈ ਜ਼ਮਾਨਤ ਦੀ ਅਰਜ਼ੀ ਦੇਣ ਦੀ ਵੀ ਲੋੜ ਨਹੀਂ ਪੈਂਦੀ। ਇਹ ਸਾਡੀ ਕੌਮ ਦੀ ਗ਼ੁਲਾਮੀ ਦਾ ਮੁੱਖ ਪ੍ਰਮਾਣ ਹੈ ਤੇ ਜੇਕਰ ਕੌਮ ਦੀ ਗ਼ੈਰਤ ਨੂੰ ਕਾਇਮ ਰੱਖ ਕੇ ਜਿਊਣਾ ਹੈ ਤਾਂ ਅਜ਼ਾਦੀ ਲਈ ਸੰਘਰਸ਼ ਕਰਨ ਤੋਂ ਬਿਨਾਂ ਸਾਡੇ ਸਾਮ੍ਹਣੇ ਹੋਰ ਕੋਈ ਰਾਹ ਨਹੀਂ।

ਸਾਨੂੰ ਪਤਾ ਹੈ ਕਿ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਇਹ ਕਦਮ ਨਾਲ਼ ਪੰਜਾਬ ਸਰਕਾਰ ਅਤੇ ਹਿੰਦੁਸਤਾਨ ਦੀ ਸਰਕਾਰ ਦੇ ਕੰਨਾਂ ਵਿੱਚ ਜੂੰ ਵੀ ਨਹੀਂ ਰੇਂਗਣੀ, ਕਿਉਂਕਿ ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਅਤੇ ਪੱਤ ਰੋਲਣ ਵਾਲ਼ੀ ਸਿੱਖਾਂ ਦੀ ਦੁਸ਼ਮਣ ਕਾਂਗਰਸ ਸਰਕਾਰ ਹੈ ਤੇ ਪੰਜਾਬ ਵਿੱਚ ਇਸ ਤੋਂ ਵੀ ਵੱਧ ਕੇ ਸਿੱਖੀ ਨੂੰ ਢਾਹ ਲਾਉਣ ਵਾਲ਼ੀ, ਸਿੱਖਾਂ ਦੇ ਗੁਰਧਾਮਾਂ ਤੇ ਹਮਲੇ ਕਰਨ ਉਪਰੰਤ ਲੱਡੂ ਵੰਡਣ ਵਾਲ਼ੀ ਭਾਜਪਾ - ਅਕਾਲੀ ਸਰਕਾਰ ਹੈ, ਜੋ ਕਿ ਆਰ. ਐਸ. ਐਸ. ਦੇ ਦਿਸ਼ਾ ਨਿਰਦੇਸ਼ ਤੇ ਕੰਮ ਕਰਦੀ ਹੈ। ਭਾਵੇਂ ਕਿ ਜੇਲ੍ਹਾਂ ਵਿੱਚ ਬੰਦ ਸਿੰਘ ਕਿਸੇ ਵੀ ਸਰਕਾਰ ਕੋਲ਼ੋਂ ਆਪਣੀ ਰਿਹਾਈ ਲਈ ਭੀਖ ਨਹੀਂ ਮੰਗਦੇ, ਪਰ ਸਾਡਾ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦਾ ਸਾਥ ਦੇਣਾ ਵੀ ਫ਼ਰਜ਼ ਬਣਦਾ ਹੈ।

ਸਾਡੀ ਸਮੂਹ ਪੰਥਕ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਇਸ ਅਹਿਮ ਪੰਥਕ ਜੱਦੋਜਹਿਦ ਦਾ ਸਾਰਾ ਕੇਸ ਸਮਝਾ ਕੇ ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਦੇ ਮੁੱਦੇ ਤੇ ਕੌਮੀ ਭਾਵਨਾਵਾਂ ਦੀ ਅਗਵਾਈ ਕਰਨ ਲਈ ਕਿਹਾ ਜਾਵੇ, ਤਾਂ ਕਿ ਘੱਟੋ ਘੱਟ ਅੱਜ ਪੰਥ ਦੀ ਨੁਮਾਇੰਦਾ ਅਖਵਾਉਣ ਵਾਲ਼ੀ ਲੀਡਰਸ਼ਿਪ ਜੇਕਰ ਇਸ ਸੰਬੰਧ 'ਚ ਜਾਂ ਪੰਥਕ ਭਾਵਨਾਵਾਂ ਦੀ ਨੁਮਾਇੰਦਗੀ ਕਰੇ ਤੇ ਜਾਂ ਫਿਰ ਉਹਨਾਂ ਦਾ ਸਟੈਂਡ ਇੱਕ ਵਾਰ ਫਿਰ ਸਪਸ਼ਟ ਹੋਵੇ। ਸਾਡੀ ਸਮੂਹ ਖਾਲਸਾ ਪੰਥ ਨੂੰ ਅਪੀਲ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਚੜਦੀ ਕਲਾ ਲਈ ਵੱਧ ਤੋਂ ਵੱਧ ਅਰਦਾਸਾਂ ਕੀਤੀਆਂ ਜਾਣ ਤੇ ਜਿੰਨਾ ਜਿਆਦਾ ਹੋ ਸਕੇ ਖਾਲਸਾ ਜੀ ਦਾ ਸਾਥ ਦੇ ਕੇ ਉਨ੍ਹਾਂ ਦਾ ਹੌਸਲਾ ਅਫਜਾਈ ਕੀਤੀ ਜਾਏ ।

ਖ਼ਾਲਸਾ ਜੀ ! ਸਾਨੂੰ ਭਾਰਤੀ ਹਾਕਮਾਂ ਦੀ ਫ਼ਿਤਰਤ ਦਾ ਪਤਾ ਹੈ। ਅਸੀਂ ਜਾਣਦੇ ਹਾਂ ਕਿ ਉਹਨਾਂ ਨੇ ਇਹ ਜਾਇਜ਼ ਗੱਲ ਵੀ ਨਹੀਂ ਮੰਨਣੀ। ਇਸ ਲਈ ਭਾਈ ਗੁਰਬਖ਼ਸ਼ ਸਿੰਘ ਨੂੰ ਇਸ ਵਾਸਤੇ ਭੁੱਖ ਹੜਤਾਲ ਤੇ ਬੈਠਣੋਂ ਰੋਕਣ ਲਈ ਬਹੁਤ ਯਤਨ ਕੀਤੇ ਗਏ, ਪਰ ਭਾਈ ਗੁਰਬਖ਼ਸ਼ ਸਿੰਘ ਦਾ ਕਹਿਣਾ ਹੈ ਕਿ ਜਾਂ ਉਮਰ ਕੈਦਾਂ ਕੱਟ ਚੁੱਕੇ ਬੰਦੀ ਸਿੰਘ ਰਿਹਾਅ ਹੋਣਗੇ, ਜਾਂ ਮੈਂ ਸ਼ਹੀਦ ਹੋਵਾਂਗਾ।

ਭਾਈ ਗੁਰਬਖ਼ਸ਼ ਸਿੰਘ ਦਾ ਇਹ ਜਜ਼ਬਾ ਪ੍ਰਣਾਮ ਕਰਨਯੋਗ ਹੈ, ਪਰ ਕੌਮ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਦੁਨੀਆ ਨੂੰ ਦੱਸਿਆ ਜਾਵੇ ਕਿ ਵੇਖੋ, ਭਾਰਤ ਵਿੱਚ ਸਿੱਖਾਂ ਨੂੰ ਆਪਣੀਆਂ ਜਾਇਜ਼ ਮੰਗਾਂ ਮੰਨਵਾਉਣ ਲਈ ਵੀ ਭੁੱਖ ਹੜਤਾਲਾਂ ਤੇ ਮਰਨ ਵਰਤ ਰੱਖਣੇ ਪੈਂਦੇ ਹਨ।

ਅੰਤ ਵਿਚ ਅਸੀ ਹਿੰਦੁਸਤਾਨ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਦੇਂ ਹਾਂ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦੌਰਾਨ ਉਨ੍ਹਾਂ ਦਾ ਜਾਂ ਸਿੱਖਾਂ ਦਾ ਕਿਸੇ ਕਿਸਮ ਦਾ ਵੀ ਨੁਕਸਾਨ ਨਹੀ ਹੋਣਾ ਚਾਹੀਦਾ ਜੇਕਰ ਕਿਸੇ ਕਿਸਮ ਦਾ ਨੁਕਸਾਨ ਹੋਇਆ ਤੇ ਉਸ ਦੀ ਜਿੰਮੇਵਾਰੀ ਤੁਹਾਡੀ ਹੋਵੇਗੀ ।


ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਲਏ ਕਈ ਅਹਿਮ ਫੈਸਲੇ

ਸੰਨੀ ਦਿਓਲ ਦੀ ਫ਼ਿਲਮ ਸਿੰਘ ਸਾਬ੍ਹ ਦੇ ਨਾਂ ਥੱਲੇ ਜਾਰੀ ਕਰਨ ਦੀ ਦਿੱਤੀ ਆਗਿਆ

ਫ਼ੈਸਲੇ ਤੋਂ ਪਹਿਲਾਂ ਪੰਥਕ ਪ੍ਰਦਰਸ਼ਨਕਾਰੀਆਂ ਨੇ ਕੋਈ ਸ਼ੋਅ ਨਾ ਚੱਲਣ ਦਿੱਤਾ

 http://sameydiawaaz.com/Archive%20News/%5B2013%5D/11/23.11.2013%20-%2003.jpg

ਅੰਮ੍ਰਿਤਸਰ ਵਿਖੇ ਅਕਾਲੀ ਤਖ਼ਤ ਵਿਖੇ ਹੋਈ ਮੀਟਿੰਗ ਵਿਚ ਸ਼ਿਰਕਤ ਕਰ ਰਹੇ ਸਿੰਘ ਸਾਹਿਬਾਨ (ਫੋਟੋ: ਸਮੀਰ ਸਹਿਗਲ)

 http://sameydiawaaz.com/Archive%20News/%5B2013%5D/11/23.11.2013%20-%2004.jpg

ਇੰਟਰਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨ ਦੇ ਕਾਰਕੁਨ ਫਿਲਮ ‘ਸਿੰਘ ਸਾਬ ਦਿ ਗ੍ਰੇਟ’ ਦੇ ਪ੍ਰਦਰਸ਼ਨ ਖ਼ਿਲਾਫ਼ ਰੋਸ ਵਿਖਾਵਾ ਕਰਦੇ ਹੋਏ (ਫੋਟੋ: ਸਮੀਰ ਸਹਿਗਲ)

ਅੰਮ੍ਰਿਤਸਰ 22 ਨਵੰਬਰ (ਸਤਵਿੰਦਰ ਸਿੰਘ ਜੱਜ) :- ਅੱਜ ਇਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਕਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇੱਕਤਰਤਾ ਵਿੱਚ ਅਦਾਕਾਰ ਸੰਨੀ ਦਿਉਲ ਦੀ ਫਿਲਮ ਸਿੰਘ ਸਾਹਿਬ ਦੀ ਗ੍ਰੇਟ ' ਅਤੇ ਹੋਰ ਸਿੱਖ ਮਰਯਾਦਾ ਨਾਲ ਸੰਬਧਿਤ ਅਹਿਮ ਮੁੱਦਿਆ ਸੰਬਧੀ ਵਿਚਾਰਾ ਕਰਨ ਉਪਰੰਤ ਨਿਰਣੈ ਲਏ ਗਏ। ਇਸ ਮੀਟਿੰਗ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ , ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ , ਤਖਤ ਸ਼੍ਰੀ ਹਜੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿਘ ਨੇ ਹਿੱਸਾ ਲਿਆ। ਮੀਟਿੰਗ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾ ਨੂੰ ਦੱਸਿਆ ਕਿ ਫਿਲਮ ਸਿੰਘ ਸਾਹਿਬ ਦੇ ਗ੍ਰੇਟ ਦਾ ਟਾਈਟਲ ਬਦਲ ਦਿੱਤਾ ਗਿਆ ਹੈ , ਅਤੇ ਹੁਣ ਇਸ ਨੂੰ ਰੀਲੀਜ਼ ਕਰਨ ਦੀ ਆਗਿਆ ਕਰ ਦਿੱਤੀ ਹੈ । ਉਹਨਾ ਕਿਹਾ ਕਿ ਸਾਹਿਬ ਦੀ ਥਾਂ ਸਾਬ ਕਰ ਦਿੱਤਾ ਗਿਆ ਹੈ । ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸਿੰਘ ਸਾਹਿਬ ਦਾ ਸ਼ਬਦ ਤਖਤ ਸਾਹਿਬਾਨਾ ਦੇ ਜਥੇਦਾਰਾਂ ਲਈ ਹੀ ਵਰਤਿਆ ਜਾ ਸਕਦਾ ਹੈ । ਇਸ ਤੋ ਇਲਾਵਾ ਜੇਕਰ ਕਿਸੇ ਸਿੱਖ ਸ਼ਖਸੀਅਤ ਨੂੰ ਤਖਤ ਸਾਹਿਬਾਨਾ ਵੱਲੋ ਸਿੰਘ ਸਾਹਿਬ ਦੀ ਉਪਾਧੀ ਦਿੱਤੀ ਗਈ ਹੋਵੇ ਉਸ ਦੇ ਨਾਂਮ ਨਾਲ ਹੀ ਇਹ ਸ਼ਬਦ ਲਾਇਆ ਜਾ ਸਕਦਾ ਹੈ। ਹੋਰ ਫੈਸਲਿਆ ਸੰਬਧੀ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੇ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਕਿਸੇ ਵੀ ਫਿਲਮ ਦੀ ਸ਼ੂਟਿੰਗ ਦੀ ਆਗਿਆ ਨਹੀ ਹੈ , ਜੇਕਰ ਕਿਸੇ ਧਾਰਮਿਕ ਫਿਲਮ ਬਣਾਂਉਣੀ ਹੋਵੇ ਤਾਂ ਉਸ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਸ਼ੂਟਿੰਗ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਤੋ ਆਗਿਆ ਲੈਣੀ ਜਰੂਰੀ ਹੋਵੇਗੀ । ਗੁਰਦੁਆਰਾ ਸਿੰਘ ਸਭਾ ਪ੍ਰਤਾਪ ਨਗਰ ਅੰਮ੍ਰਿਤਸਰ ਵਿਖੇ ਜੋ ਪਾਵਨ ਸਰੂਪ ਦੀ ਬੇਅਦਬੀ ਹੋਈ ਸੀ ਉਸ ਸੰਬਧੀ ਭਾਵੇ ਪਛਚਾਤਾਪ ਦਾ ਸ਼੍ਰੀ ਅਖੰਡ ਪਾਠ ਕਰਵਾਇਆ ਹੈ ਪਰ ਪ੍ਰੰਬਧਕ ਕਮੇਟੀ ਤੇ ਹੋਰ ਜਿਮੇਵਾਰਾ ਨੂੰ ਸੰਗਤ ਦੇ ਜੋੜੇ ਝਾੜਨ ਤੇ ਪੰਜਾਹ ਪਾਠ ਜੁਪਜੀ ਸਾਹਿਬ ਦੇ ਕਰਨ ਦੀ ਸਿੰਘ ਸਾਹਿਬਾਨ ਵੱਲੋ ਹਦਾਇਤ ਕੀਤੀ ਗਈ ਹੈ । ਗਿਆਨਂੀ ਗੁਰਬਚਨ ਸਿੰਘ ਹੋਰ ਦੱਸਿਆ ਕਿ ਗੁਰੂ ਘਰਾਂ ਵਿੱਚ ਅਪਾਹਿਜ ਵਿਅਕਤੀਆ ਦੀ ਆੜ ਵਿੱਚ ਸੋਫੇ ਤੇ ਕੁਰਸੀਆ ਡਾਹ ਕੇ ਹੋਰ ਵਿਅਕਤੀ ਵੀ ਲੰਗਰ ਛੱਕਦੇ ਹਨ ਉਹਨਾ ਸੰਬਧੀ ਸਖਤ ਹਦਾਇਤ ਕਰ ਦਿੱਤੀ ਹੈ ਕਿ ਹੁਣ ਕੁਰਸੀਆ ਗੁਰੂ ਘਰ ਦੇ ਬਾਹਰ ਬਰਾਂਡਿਆ ਵਿੱਚ ਲਗਾ ਕੇ ਕੇਵਲ ਅਪਾਹਿਜ ਵਿਅਕਤੀਆ ਅਤੇ ਜੋ ਜ਼ਮੀਨ ਤੇ ਬੈਠਣ ਤੋ ਅਸਮਰਥ ਹੋਣ ਉਹ ਹੀ ਲੰਗਰ ਛਕ ਸਕÎਣਗੇ । ਬਾਕੀ ਸੰਗਤ ਨੂੰ ਬੈਠ ਕੇ ਹੀ ਲੰਗਰ ਛਕਣ ਦੀ ਹਦਾਦਿਤ ਹੈ । ਜਥੇਦਾਰ ਨੇ ਹੋਰ ਦੱਸਿਆ ਕਿ ਨਗਰ ਕੀਰਤਨ ਸਮੇ ਪਾਲਕੀ ਸਾਹਿਬ ਦੇ ਅੱਗੇ ਟਰਾਲੀਆ ਟਰੈਕਟਰ ਅਤੇ ਹੋਰ ਵਾਹਨ ਨਹੀ ਹੋਣੇ ਚਾਹੀਦੇ ਨਗਰ ਕੀਰਤਨ ਸਮੇ ਪਾਲਕੀ ਸਾਹਿਬ ਦੇ ਅੱਗੇ ਪੰਜਾ ਪਿਆਰੇ , ਨਿਸ਼ਾਨਚੀ , ਅਤੇ ਗਤਕੇ ਵਾਲੀਆ ਦੀ ਟੀਮ ਹੋਣੀ ਚਾਹੀਦੀ ਹੈ । ਸਿੰਘ ਸਾਹਿਬਾਨਾ ਨੇ ਹੋਰ ਫੈਸਲਾ ਵੀ ਕੀਤਾ ਕਿ ਗੁਰਦੁਆਰਾ ਸਾਹਿਬਾਨ ਦੀਆ ਪ੍ਰਬੰਧਕ ਕਮੇਟੀਆ ਦੇ ਅਹੁਦੇਦਾਰ ਕੇਵਲ ਸਾਬਿਤ ਸੂਰਤ ਸਿੱਖ ਹੀ ਹੋਣਗੇ । ਅੱਜ ਦੀ ਮੀਟਿੰਗ ਵਿੱਚ ਗੁਰਦੁਆਰਾ ਅਰਬਨ ਅਸਟੇਟ ਬਟਾਲਾ , ਪਿੰਡ ਸੂਜੋ ਕਾਲੀਆ ਦੇ ਗੁਰਦੁਆਰਾ ਸਾਹਿਬ ਦਾ ਮਾਮਲਾ ਭਾਈ ਸਤਨਾਮ ਸਿੰਘ ਪੱਤਰਕਾਰ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਦਾ ਮਾਮਲਾ ਅਤੇ ਹੋਰ ਸਿੱਖ ਮੁੱਦਿਆ ਸੰਬਧੀ ਵੀ ਵਿਚਾਰਾ ਹੋਈਆ ਹਨ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੋਰ ਦੱਸਿਆ ਕਿ ਵੱਖ ਵੱਖ ਜੇਲ੍ਹਾਂ ਅੰਦਰ ਨਜ਼ਰਬੰਦ ਵਿਅਕਤੀ ਜੋ ਅੰਮ੍ਰਿਤਪਾਨ ਕਰਨਾ ਚਾਹੁੰਦੇ ਹੋਣ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਜਾਦੀ ਹੈ ਕਿ ਕਮੇਟੀ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਜੇਲ੍ਹਾਂ ਅੰਦਰ ਧਾਰਮਿਕ ਸਮਾਗਮ ਅਤੇ ਅੰਮ੍ਰਿਤ ਸੰਚਾਰ ਦੇ ਲੋੜਦੇ ਪ੍ਰੰਬਧ ਕਰੇ।


ਸਿਆਸੀ ਕਿੜ ਕੱਢ ਰਹੀ ਹੈ ਕਾਂਗਰਸ - ਰਾਮਦੇਵ

 http://sameydiawaaz.com/Archive%20News/%5B2013%5D/11/23.11.2013%20-%2005.jpg

ਨਵੀਂ ਦਿੱਲੀ 22 ਨਵੰਬਰ :- ਉੱਤਰਾਖੰਡ ਸਰਕਾਰ ’ਤੇ ਵਰ੍ਹਦਿਆਂ ਯੋਗ ਗੁਰੂ ਰਾਮਦੇਵ ਨੇ ਕਿਹਾ ਕਿ ਉਸ ਖ਼ਿਲਾਫ਼ ਦਰਜ ਸਾਰੇ 81 ਕੇਸ ‘ਨਿਰਆਧਾਰ’ ਹਨ ਅਤੇ ਕਾਂਗਰਸ ਵੱਲੋਂ ‘ਸਿਆਸੀ ਕਿੜ’ ਕੱਢਣ ਲਈ ਕੀਤੀ ਕਾਰਵਾਈ ਹੈ। ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ, ‘‘ਕਾਂਗਰਸ ਵੱਲੋਂ ਬਾਬਾ ਰਾਮਦੇਵ ਨਾਲ ਕਿਸੇ ਅਪਰਾਧੀ ਅਤੇ ਅਤਿਵਾਦੀ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਹ ਅਜਿਹਾ ਇਸ ਕਰਕੇ ਕਰ ਰਹੇ ਹਨ ਕਿਉਂਕਿ ਮੈਂ ਉਨ੍ਹਾਂ ਦੇ ਪਾਜ਼ ਉਖਾੜੇ ਸਨ।’’ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਾਬਾ ਰਾਮਦੇਵ ਦੇ ਉੱਤਰਾਖੰਡ ਵਿਚਲੇ ਪਤੰਜਲੀ ਯੋਗਪੀਠ ਟਰੱਸਟ ਖ਼ਿਲਾਫ਼ ਭੌਂ ਕਾਨੂੰਨਾਂ ਦੀ ਉਲੰਘਣਾ ਅਤੇ ਸਟੈਂਪ ਡਿਊਟੀ ਦੀ ਚੋਰੀ ਦੇ 81 ਕੇਸ ਦਰਜ ਕੀਤੇ ਸਨ। ਬਾਬਾ ਰਾਮਦੇਵ ਨੇ ਕਿਹਾ, ‘‘ਮੈਂ ਉੱਤਰਾਖੰਡ ਦੇ ਮੁੱਖ ਮੰਤਰੀ ਵਿਜੇ ਬਹੁਗੁਣਾ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਨਾਲ ਸਾਂਝੀ ਪੈ੍ਰੈਸ ਕਾਨਫਰੰਸ ਕਰਨ। ਮੈਂ ਸਾਰੇ ਦੋਸ਼ਾਂ ਦੇ ਜਵਾਬ ਦੇਵਾਂਗਾ ਪਰ ਕੋਈ ਝੂਠ ਨਹੀਂ ਬੋਲੇਗਾ।’’ ਉਨ੍ਹਾਂ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਰਾਮਦੇਵ ਨੇ ਉੱਤਰਾਖੰਡ ਦੇ ਮੁੱਖ ਮੰਤਰੀ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ‘ਬਿਨਾਂ ਤੱਥ ਜਾਣੇ’ ਪ੍ਰੈਸ ਕਾਨਫਰੰਸ ਕਰਕੇ ‘ਝੂਠੇ ਦੋਸ਼’ ਲਾਏ ਹਨ। ਬਾਬਾ ਰਾਮਦੇਵ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਲਈ ਉਮੀਦਵਾਰ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਦਾਅਵਾ ਕੀਤਾ ਕਿ ਕਾਂਗਰਸ ਛੇ ਮਹੀਨਿਆਂ ਬਾਅਦ ਸੱਤਾ ਤੋਂ ਲਾਂਭੇ ਹੋ ਜਾਵੇਗੀ। ਉਨ੍ਹਾਂ ਰਾਹੁਲ ਗਾਂਧੀ ਨੂੰ ਕਾਂਗਰਸ ਲਈ ‘ਖ਼ਤਰਾ’ ਦੱਸਦਿਆਂ ਕਿਹਾ, ‘‘ਮੋਦੀ ਦੀ ਹਿਮਾਲਿਆ ਜਿਹੀ ਸ਼ਖ਼ਸੀਅਤ ਦੇ ਸਾਹਮਣੇ ਰਾਹੁਲ ਗਾਂਧੀ ਕੀੜੀ ਸਮਾਨ ਹੈ।’’


ਮੋਦੀ ਦੀ ਚੋਣ ਖ਼ਿਲਾਫ਼ ਜਨਹਿਤ ਪਟੀਸ਼ਨ ਖਾਰਜ

 http://sameydiawaaz.com/Archive%20News/%5B2013%5D/11/23.11.2013%20-%2006.jpg

ਨਵੀਂ ਦਿੱਲੀ 22 ਨਵੰਬਰ :- ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਵਿਧਾਇਕ ਵਜੋਂ ਅਯੋਗ ਠਹਿਰਾਉਣ ਸਬੰਧੀ ਦਾਇਰ ਜਨਹਿੱਤ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ। ਇਹ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਕਿਹਾ ਹੈ ਕਿ ਜਨਹਿੱਤ ਪਟੀਸ਼ਨ ਰਾਹੀਂ ਅਜਿਹੇ ਮਾਮਲੇ ਨਹੀਂ ਨਿਪਟਾਏ ਜਾ ਸਕਦੇ ਤੇ ਪਟੀਸ਼ਨਕਾਰ ਨੂੰ ਇਸ ਦੀ ਥਾਂ ਚੋਣ ਪਟੀਸ਼ਨ ਪਾਉਣੀ ਚਾਹੀਦੀ ਹੈ।

ਇਹ ਜਨਹਿੱਤ ਪਟੀਸ਼ਨ ਸੁਨੀਲ ਸਾਰਾਵਜੀ ਨੇ ਦਾਇਰ ਕੀਤੀ ਸੀ ਤੇ ਮੰਗ ਕੀਤੀ ਸੀ ਕਿ 2012 ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਨਰੇਂਦਰ ਮੋਦੀ ਨੇ ਆਪਣੇ ਵਿਆਹ ਸਬੰਧੀ ਰੁਤਬੇ ਬਾਰੇ ਨਹੀਂ ਦੱਸਿਆ ਤੇ ਨਾਮਜ਼ਦਗੀ ਪੇਪਰਾਂ ਵਿੱਚ ਇਹ ਖਾਨਾ ਖਾਲੀ ਛੱਡ ਦਿੱਤਾ ਜਦੋਂਕਿ ਉਹ ਵਿਆਹਿਆ ਹੋਇਆ ਹੈ। ਲੋਕ ਪ੍ਰਤੀਨਿਧਤਾ ਕਾਨੂੰਨ 1951 ਤਹਿਤ ਚੋਣ ਕਮਿਸ਼ਨ ਦੇ ਨਿਯਮਾਂ ਤੇ ਸੁਪਰੀਮ ਕੋਰਟ ਦੇ ਫੈਸਲਿਆਂ ਅਨੁਸਾਰ ਜੇ ਕਿਸੇ ਨਾਮਜ਼ਦਗੀ ਪੇਪਰ’ਚ ਅਧੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਹ ਰਿਟਰਨਿੰਗ ਅਧਿਕਾਰੀ ਦੇ ਵੱਲੋਂ ਰੱਦ ਕੀਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਪੀ. ਸਦਾਸ਼ਿਵਮ ਤੇ ਰੰਜਨ ਗੋਗੋਈ ਨੇ ਇਹ ਸਪਸ਼ਟ ਕੀਤਾ ਕਿ ਪਟੀਸ਼ਨਕਾਰ ਨੂੰ ਜਨਹਿੱਤ ਪਟੀਸ਼ਨ ਦੀ ਥਾਂ ਚੋਣ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ। ਕਾਨੂੰਨ ਦੇ ਅਨੁਸਾਰ ਚੋਣ ਲੜ ਰਹੇ ਉਮੀਦਵਾਰ ਦੇ ਲਈ ਇਹ ਲਾਜ਼ਮੀ ਹੈ ਕਿ ਉਹ ਆਪਣੇ ਵਿਆਹੁਤਾ ਜੀਵਨ ਬਾਰੇ ਤੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਜਾਇਦਾਦਾਂ ਬਾਰੇ ਨਾਮਜ਼ਦਗੀ ਪੇਪਰਾਂ ਵਿੱਚ ਜਾਣਕਾਰੀ ਦੇਵੇ।


'ਹੈਲਨ' ਤੂਫ਼ਾਨ ਆਂਧਰਾ ਤੱਟ ਨਾਲ ਟਕਰਾਇਆ, 7 ਦੀ ਮੌਤ

ਹੈਦਰਾਬਾਦ, 22 ਨਵੰਬਰ (ਏਜੰਸੀਆਂ): ਚੱਕਰਵਾਤੀ ਤੂਫਾਨ 'ਹੈਲਨ' ਆਂਧਰਾ ਪ੍ਰਦੇਸ਼ 'ਚ ਮਛਲੀਪੱਟਮ ਤਟ ਨਾਲ ਟਕਰਾ ਚੁੱਕਾ ਹੈ ਅਤੇ ਜਾਣਕਾਰੀ ਮੁਤਾਬਕ ਕ੍ਰਿਸ਼ਨਾ ਨਦੀ 'ਚ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਪੱਛਮੀ ਗੋਦਾਵਰੀ 'ਚ 20 ਮਛੇਰੇ ਅਤੇ 6 ਕਿਸ਼ਤੀਆਂ ਗਾਇਬ ਹਨ। ਮੌਸਮ ਵਿਭਾਗ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਕਰੀਬ 6-7 ਘੰਟਿਆਂ ਤੋਂ ਬਾਅਦ ਇਹ ਤੂਫਾਨ ਕਮਜ਼ੋਰ ਪਵੇਗਾ, ਉਸ ਸਮੇਂ ਤੱਕ ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੂਫਾਨ ਕਾਰਨ ਖੇਤਰ ਦੇ ਕੁਝ ਹਿੱਸਿਆਂ 'ਚ ਮੂਸਲਾਧਾਰ ਬਾਰਸ਼ ਹੋ ਰਹੀ ਹੈ। ਤੂਫਾਨ ਨੂੰ ਮੁੱਖ ਰੱਖਦਿਆਂ ਤਟੀ ਜ਼ਿਲਿਆਂ 'ਚ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਤੇ ਨੁਕਸਾਨ ਨੂੰ ਘੱਟ ਕਰਨ ਲਈ ਕਈ ਕਦਮ ਉਠਾਏ ਜਾ ਰਹੇ ਹਨ। ਇਸ ਤੋਂ ਇਲਾਵਾ ਹੇਠਲੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਕਰੀਬ 15 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਤੁਫਾਨ ਕਾਰਨ ਹੋ ਰਹੀ ਭਾਰੀ ਬਾਰਸ਼ ਦੌਰਾਨ ਇਲਾਕੇ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਖਣੀ ਆਂਧਰਾ ਤਟ ਅਤੇ ਇਸ ਦੇ ਨੇੜਲੇ ਹਿੱਸਿਆਂ 'ਚ ਤੂਫਾਨੀ ਹਵਾਵਾਂ ਦੀ ਰਫਤਾਰ 55-65 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 75 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਤੂਫਾਨ ਕਾਰਨ ਪੱਛਮੀ ਅਤੇ ਪੂਰਬੀ ਗੋਦਾਵਰੀ ਕ੍ਰਿਸ਼ਨਾ, ਗੁੰਟੂਰ ਅਤੇ ਪ੍ਰਕਾਸ਼ਮ ਜ਼ਿਲਿਆਂ ਦੇ ਨੇੜਲੇ ਇਲਾਕਿਆਂ ਦੇ ਹੇਠਲੇ ਹਿੱਸੇ 1 ਤੋਂ 1.5 ਮੀਟਰ ਤੱਕ ਪਾਣੀ 'ਚ ਡੁੱਬ ਸਕਦੇ ਹਨ।


ਚੀਨ 'ਚ ਤੇਲ ਪਾਈਪ ਲਾਈਨ 'ਚ ਧਮਾਕਾ, 22 ਮਰੇ

http://sameydiawaaz.com/Archive%20News/%5B2013%5D/11/23.11.2013%20-%2009.jpg http://sameydiawaaz.com/Archive%20News/%5B2013%5D/11/23.11.2013%20-%2010.jpg

ਬੀਜਿੰਗ 22 ਨਵੰਬਰ (ਏਜੰਸੀਆਂ) :- ਚੀਨ ਦੇ ਕਿੰਗਦਾਓ ਸ਼ਹਿਰ 'ਚ ਅੱਜ ਪੈਟਰੋਲ ਦੀ ਪਾਈਪ ਲਾਈਨ ਨੂੰ ਅੱਗ ਲੱਗ ਜਾਣ ਤੋਂ ਬਾਅਦ ਹੋਏ ਧਮਾਕੇ 'ਚ 22 ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਇਸ ਧਮਾਕੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਂ ਲੋਕਾਂ ਨੂੰ ਸਥਾਨਕ ਹਸਪਤਾਲਾਂ 'ਚ ਮੁੱਢਲੀ ਸਹਾਇਤਾ ਲਈ ਦਾਖਲ ਕਰਵਾ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਹ ਧਮਾਕਾ ਅੱਜ ਸਵੇਰੇ ਕਰੀਬ 10 ਵੱਜ ਕੇ 30 ਮਿੰਟ 'ਤੇ ਹੋਇਆ, ਜਦੋਂ ਮਜ਼ਦੂਰ ਪੈਟਰੋਲ ਪਾਈਪ ਲਾਈਨ ਦੀ ਮੁਰੰਮਤ ਕਰ ਰਹੇ ਸਨ। ਠੀਕ ਕਰਦਿਆਂ ਅਚਾਨਕ ਪਾਈਪ ਨੂੰ ਅੱਗ ਲੱਗ ਜਾਣ ਮਗਰੋਂ ਧਮਾਕਾ ਹੋ ਗਿਆ, ਜਿਸ 'ਚ 22 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।


ਪੰਜਾਬ ਸਰਕਾਰ ਨੂੰ ਕਈ ਕਰੋੜ ਵਿੱਚ ਪੈਣਗੇ ‘ਪਿੰਕੀ’ ਦੇ ਠੁਮਕੇ

ਕਬੱਡੀ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ’ਤੇ ਖਰਚੇ ਜਾਣਗੇ 6.50 ਕਰੋੜ ਰੁਪਏ

 http://sameydiawaaz.com/Archive%20News/%5B2013%5D/11/23.11.2013%20-%2007.jpg

ਬਠਿੰਡਾ 22 ਨਵੰਬਰ (ਚਰਨਜੀਤ ਭੁੱਲਰ) :- ਪੰਜਾਬ ਸਰਕਾਰ ਨੂੰ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦੀ ਚਮਕ ਦਮਕ 6.50 ਕਰੋੜ ਰੁਪਏ ਵਿੱਚ ਪਏਗੀ। ਬਠਿੰਡਾ ਵਿਖੇ ਉਦਘਾਟਨੀ ਸਮਾਰੋਹਾਂ ’ਤੇ ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਪੁੱਜ ਰਹੀ ਹੈ, ਜੋ ਸਿਰਫ਼ 12 ਮਿੰਟ ਦੀ ਪੇਸ਼ਕਾਰੀ ਕਰੇਗੀ। ਲੁਧਿਆਣਾ ਵਿਖੇ ਸਮਾਪਤੀ ਸਮਾਰੋਹਾਂ ’ਤੇ ਰਿਤਿਕ ਰੋਸ਼ਨ ਜਾਂ ਰਣਬੀਰ ਸਿੰਘ ਪੱੁਜੇਗਾ। ਪੰਜਾਬ ਸਰਕਾਰ ਨੇ ਐਤਕੀਂ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦਾ ਕੰਮ ਮੁੰਬਈ ਦੀ ਫੈਰਿਸ ਵੀਲ੍ਹ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੂੰ ਦਿੱਤਾ ਹੈ।

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐਤਕੀਂ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦਾ ਬਜਟ ਵਧਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਸੱਤ ਕੰਪਨੀਆਂ ਵਿੱਚੋਂ ਫੈਰਿਸ ਵੀਲ੍ਹ ਦੀ ਚੋਣ ਕੀਤੀ ਗਈ ਹੈ, ਜਿਸ ਵਲੋਂ ਚੀਨ, ਇਟਲੀ, ਕੋਰੀਆ ਅਤੇ ਤੁਰਕੀ ਵਿੱਚ ਏਦਾਂ ਦੇ ਸਮਾਰੋਹਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇਸ ਕੰਪਨੀ ਵੱਲੋਂ ਹੀ ਬਾਲੀਵੁੱਡ ਸਟਾਰ ਬੁੱਕ ਕੀਤੇ ਗਏ ਹਨ। ਕੰਪਨੀ ਨੂੰ 6.50 ਕਰੋੜ ਰੁਪਏ ਦਿੱਤੇ ਜਾਣੇ ਹਨ, ਜਿਨ੍ਹਾਂ ਵਿੱਚ ਬਾਲੀਵੁੱਡ ਸਟਾਰਾਂ ਦਾ ਖਰਚਾ ਵੀ ਸ਼ਾਮਲ ਹੈ। ਕੰਪਨੀ ਦੀ ਟੀਮ ਇਥੇ ਪੁੱਜ ਗਈ ਹੈ, ਜੋ ਆਉਂਦੇ ਦਿਨਾਂ ਵਿੱਚ ਪ੍ਰਬੰਧਾਂ ਵਿੱਚ ਜੁਟ ਜਾਵੇਗੀ। ਬਠਿੰਡਾ ਦੇ ਉਦਘਾਟਨੀ ਸਮਾਰੋਹਾਂ ਮੌਕੇ ਕਲਾਕਾਰ ਗਿੱਪੀ ਗਰੇਵਾਲ ਵੀ ਪੁੱਜ ਰਹੇ ਹਨ।

ਪਿਛਲੇ ਵਿਸ਼ਵ ਕੱਪਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦਾ ਕੰਮ ਵਿਜ ਕਰਾਫਟ ਕੰਪਨੀ ਕੋਲ ਸੀ, ਜਿਸ ਤੋਂ ਸਰਕਾਰ ਪਿਛਲੇ ਸਾਲ ਨਾਰਾਜ਼ ਵੀ ਹੋ ਗਈ ਸੀ। ਸਰਕਾਰੀ ਸ਼ਿਕਵਾ ਸੀ ਕਿ ਕੈਟਰੀਨਾ ਕੈਫ ਨੇ ਪੂਰਾ ਸਮਾਂ ਸਟੇਜ ’ਤੇ ਠੁਮਕੇ ਨਹੀਂ ਲਾਏ, ਜਿਸ ਕਰ ਕੇ ਕੰਪਨੀ ਨੂੰ ਅਦਾਇਗੀ ਸਮੇਂ ਸਰਕਾਰ ਨੇ 31 ਲੱਖ ਰੁਪਏ ਦਾ ਕੱਟ ਵੀ ਲਾ ਦਿੱਤਾ ਸੀ।

ਪੰਜਾਬ ਸਰਕਾਰ ਨੇ ਜਦੋਂ ਪਹਿਲਾਂ ਵਿਸ਼ਵ ਕਬੱਡੀ ਕੱਪ ਕਰਾਇਆ ਸੀ ਤਾਂ ਉਦੋਂ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ’ਤੇ ਸਿਰਫ਼ 75 ਲੱਖ ਰੁਪਏ ਖਰਚੇ ਗਏ ਸਨ ਅਤੇ ਇਹ ਕੰਮ ਐਨ.ਜੈੱਡ.ਸੀ.ਸੀ. ਨੂੰ ਦਿੱਤਾ ਗਿਆ ਸੀ। ਦੂਜੇ ਵਿਸ਼ਵ ਕਬੱਡੀ ਕੱਪ ਦੇ ਇਨ੍ਹਾਂ ਸਮਾਰੋਹਾਂ ’ਤੇ 5.74 ਕਰੋੜ ਰੁਪਏ ਖਰਚੇ ਗਏ ਸਨ ਅਤੇ ਉਦੋਂ ਉਦਘਾਟਨੀ ਸਮਾਰੋਹਾਂ ’ਤੇ ਸ਼ਾਹਰੁਖ ਖਾਨ ਪੁੱਜੇ ਸਨ। ਤੀਜੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ’ਤੇ 6.11 ਕਰੋੜ ਰੁਪਏ ਖਰਚੇ ਗਏ ਸਨ ਅਤੇ ਉਦਘਾਟਨੀ ਸਮਾਰੋਹਾਂ ’ਤੇ ਅਕਸ਼ੈ ਕੁਮਾਰ ਪੁੱਜੇ ਸਨ। ਐਤਕੀਂ ਸਮਾਰੋਹ 6.50 ਕਰੋੜ ਰੁਪਏ ਵਿੱਚ ਹੋਣਗੇ। ਸਰਕਾਰ ਵੱਲੋਂ ਜਿੰਨੇ ਇਨਾਮ ਖਿਡਾਰੀਆਂ ਨੂੰ ਦਿੱਤੇ ਜਾਣੇ ਹਨ, ਉਨੀ ਰਾਸ਼ੀ ਹੀ ਦੋ ਸਮਾਰੋਹਾਂ ’ਤੇ ਖਰਚਣੀ ਹੈ, ਜਿਨ੍ਹਾਂ ਵਿੱਚੋਂ ਵੱਡਾ ਹਿੱਸਾ ਬਾਲੀਵੁੱਡ ਸਟਾਰ ਲੈ ਜਾਣਗੇ।

ਚੌਥੇ ਵਿਸ਼ਵ ਕਬੱਡੀ ਕੱਪ ਵਿੱਚ ਖਾਸ ਗੱਲ ਇਹ ਵੀ ਹੋਵੇਗੀ ਕਿ ਐਤਕੀਂ ਵਿਦੇਸ਼ੀ ਟੀਮਾਂ ਵਿੱਚ ਸਿਰਫ਼ ਉਹੀ ਖਿਡਾਰੀ ਸ਼ਾਮਲ ਹੋਣਗੇ, ਜਿਨ੍ਹਾਂ ਕੋਲ ਉਸ ਮੁਲਕ ਦੀ ਪੱਕੀ ਨਾਗਰਿਕਤਾ ਹੋਵੇਗੀ। ਪਿਛਲੇ ਕਬੱਡੀ ਕੱਪਾਂ ਵਿੱਚ ਵਿਦੇਸ਼ੀ ਟੀਮਾਂ ਵਿੱਚ ਜ਼ਿਆਦਾ ਖਿਡਾਰੀ ਉਹ ਸਨ, ਜਿਨ੍ਹਾਂ ਕੋਲ ਭਾਰਤੀ ਨਾਗਰਿਕਤਾ ਹੀ ਸੀ ਪਰ ਉਹ ਆਰਜ਼ੀ ਤੌਰ ’ਤੇ ਵਿਦੇਸ਼ ਗਏ ਹੋਏ ਸਨ। ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਫੈਰਿਸ ਵੀਲ੍ਹ ਕੰਪਨੀ ਨੂੰ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦੀ ਤਕਰੀਬਨ ਪਿਛਲੇ ਸਾਲ ਜਿੰਨੀ ਰਾਸ਼ੀ ਹੀ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ਖਾਤਰ ਸਪਾਂਸਰਸ਼ਿਪਾਂ ਮਿਲ ਰਹੀਆਂ ਹਨ ਅਤੇ ਪੰਜ ਕਰੋੜ ਰੁਪਏ ਸਰਕਾਰ ਵੱਲੋਂ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਿਅੰਕਾ ਚੋਪੜਾ ਵੱਲੋਂ 12 ਮਿੰਟ ਦੀ ਪੇਸ਼ਕਾਰੀ ਕੀਤੀ ਜਾਵੇਗੀ ਅਤੇ ਲੁਧਿਆਣਾ ਵਾਸਤੇ ਸਟਾਰ ਫਾਈਨਲ ਨਹੀਂ ਹੋਇਆ ਹੈ।


ਹੁਸ਼ਿਆਰਪੁਰ ਅਦਾਲਤ ਵਲੋਂ 'ਰਾਮ-ਲੀਲਾ' ਦੇ ਡਾਇਰੈਕਟਰ ਤੇ ਹੋਰਾਂ ਖਿਲਾਫ਼ ਕੇਸ ਦਰਜ ਕਰਨ ਦੇ ਆਦੇਸ਼

http://sameydiawaaz.com/Archive%20News/%5B2013%5D/11/23.11.2013%20-%2008.jpg

ਹੁਸ਼ਿਆਰਪੁਰ 22 ਨਵੰਬਰ (ਹਰਪ੍ਰੀਤ ਕੌਰ) :- ਇਕ ਸਥਾਨਕ ਅਦਾਲਤ ਨੇ ਹਿੰਦੀ ਫ਼ਿਲਮ 'ਗੋਲੀਓਂ ਕੀ ਰਾਸਲੀਲਾ-ਰਾਮਲੀਲਾ' ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਅਤੇ ਅਦਾਕਾਰ ਰਣਵੀਰ ਸਿੰਘ, ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਪ੍ਰਿਯੰਕਾ ਚੋਪੜਾ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਅਸ਼ਲੀਲਤਾ ਫ਼ੈਲਾਉਣ ਦੇ ਦੋਸ਼ ਵਿਚ ਪੁਲਿਸ ਨੂੰ ਮਾਮਲਾ ਦਰਜ ਕਰਨ ਦੀ ਹਦਾਇਤ ਕੀਤੀ ਹੈ। ਸ਼ਿਕਾਇਤਕਰਤਾ ਆਸ਼ੂਤੋਸ਼ ਸ਼ਰਮਾ ਅਤੇ ਨਰਿੰਦਰ ਪ੍ਰਸਾਦ ਜੋ ਪਰਸ਼ੂ ਰਾਮ ਸੈਨਾ ਦੇ ਕਾਰਕੁੰਨ ਹਨ ਅਤੇ ਐਡਵੋਕੇਟ ਸੰਦੀਪ ਕੁਮਾਰ ਵਲੋਂ ਦਾਇਰ ਕੀਤੀ ਸ਼ਿਕਾਇਤ ਵਿਚ ਫ਼ਿਲਮ ਦੇ ਨਾਂਅ ਅਤੇ ਇਸ ਵਿਚ ਦਿਖਾਏ ਅਸ਼ਲੀਲ ਦ੍ਰਿਸ਼ਾਂ 'ਤੇ ਇਤਰਾਜ਼ ਉਠਾਏ ਗਏ ਸਨ। ਇਹ ਸ਼ਿਕਾਇਤ 15 ਨਵੰਬਰ ਨੂੰ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਦਾਇਰ ਕੀਤੀ ਗਈ ਸੀ। ਸ਼ਿਕਾਇਤਕਰਤਾਵਾਂ ਦੇ ਵਕੀਲ ਆਰ. ਪੀ. ਧੀਰ ਅਤੇ ਹੋਰਨਾਂ ਦੀਆਂ ਦਲੀਲਾਂ ਸੁਣਨ ਤੋਂ ਬਾਦ ਜੁਡੀਸ਼ੀਅਲ ਮੈਜਿਸਟ੍ਰੇਟ ਮਹੇਸ਼ ਕੁਮਾਰ ਨੇ ਸਿਟੀ ਪੁਲਿਸ ਨੂੰ ਹੁਕਮ ਜਾਰੀ ਕੀਤੇ ਕਿ ਫ਼ਿਲਮ ਦੇ ਡਾਇਰੈਕਟਰ ਅਤੇ ਕਲਾਕਾਰਾਂ ਖਿਲਾਫ਼ ਆਈ. ਪੀ. ਸੀ ਦੀ ਧਾਰਾ 295 ਏ ਅਤੇ 294 ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾਵੇ। ਐਸ. ਐਚ. ਓ ਸਿਟੀ ਪ੍ਰੇਮ ਕੁਮਾਰ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਦੀ ਕਾਪੀ ਮਿਲਦਿਆਂ ਹੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz