ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162949
ਅੱਜ
ਇਸ ਮਹੀਨੇ
651
18673

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

20 ਨਵੰਬਰ 2013

ਛੱਤੀਸਗੜ੍ਹ ਵਿੱਚ ਰਿਕਾਰਡ 75% ਮਤਦਾਨ

ਹਿੰਸਾ ਵਿੱਚ ਇਕ ਹਲਾਕ, ਦੋ ਜ਼ਖ਼ਮੀ

ਗੋਲੀ ਕਾਂਡ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ

ਦੂਜੇ ਗੇੜ ਦੌਰਾਨ 72 ਵਿਧਾਨ ਸਭਾ ਹਲਕਿਆਂ ਲਈ ਪਈਆਂ ਵੋਟਾਂ

11 ਨਵੰਬਰ ਨੂੰ ਪਹਿਲੇ ਗੇੜ ਵਿੱਚ 18 ਸੀਟਾਂ ਲਈ ਹੋਇਆ ਸੀ 75.53 ਫ਼ੀਸਦੀ ਮਤਦਾਨ

 http://sameydiawaaz.com/Archive%20News/%5B2013%5D/11/20.11.2013%20-%2005.jpg

ਮੁੱਖ ਮੰਤਰੀ ਰਮਨ ਸਿੰਘ ਕਾਵਾਰਧਾ ਦੇ ਪੋਲਿੰਗ ਸਟੇਸ਼ਨ ਵਿਖੇ ਵੋਟ ਪਾਉਂਦੇ ਹੋਏ

ਰਾਏਪੁਰ/ਨਵੀਂ ਦਿੱਲੀ 19 ਨਵੰਬਰ :- ਨਕਸਲਵਾਦ ਪ੍ਰਭਾਵਿਤ ਛੱਤੀਸਗੜ੍ਹ ਵਿੱਚ ਅੱਜ 72 ਵਿਧਾਨ ਸਭਾ ਹਲਕਿਆਂ ਲਈ ਪਈਆਂ ਦੂਜੇ ਗੇੜ ਦੀਆਂ ਵੋਟਾਂ ਵਿੱਚ ਰਿਕਾਰਡ 75 ਫੀਸਦੀ ਮਤਦਾਨ ਹੋਇਆ। ਇਕ ਹਿੰਸਕ ਘਟਨਾ, ਜਿਸ ਵਿੱਚ ਇਕ ਵਿਅਕਤੀ ਹਲਾਕ ਹੋ ਗਿਆ ਅਤੇ ਦੋ ਜ਼ਖ਼ਮੀ ਹੋ ਗਏ, ਨੂੰ ਛੱਡ ਕੇ ਚੋਣ ਅਮਲ ਸ਼ਾਂਤੀਪੂਰਵਕ ਮੁਕੰਮਲ ਹੋਇਆ।

ਅੱਜ ਦੂਜੇ ਗੇੜ ਦੀਆਂ ਚੋਣਾਂ ਦੌਰਾਨ 74.7 ਫੀਸਦੀ ਮਤਦਾਨ ਹੋਇਆ ਜਦਕਿ ਰਾਜ ਦੇ ਨਕਸਲਵਾਦ ਪ੍ਰਭਾਵਿਤ ਬਸਤਰ ਖੇਤਰ ਦੇ 18 ਹਲਕਿਆਂ ਵਿੱਚ ਪਹਿਲੇ ਗੇੜ ਦੀਆਂ ਬੀਤੀ 11 ਨਵੰਬਰ ਨੂੰ ਪਈਆਂ ਵੋਟਾਂ ਵਿੱਚ ਕਰੀਬ 75.53 ਫੀਸਦੀ ਮਤਦਾਨ ਹੋਇਆ ਸੀ। ਛੱਤੀਸਗੜ੍ਹ ਵਿੱਚ 2008 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ 71.09 ਫੀਸਦੀ ਮਤਦਾਨ ਹੋਇਆ ਸੀ। ਉਪ ਚੋਣ ਕਮਿਸ਼ਨਰ ਆਰ. ਬਾਲਾਕ੍ਰਿਸ਼ਨਨ ਨੇ ਅੱਜ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ, ‘‘ਇਕ ਘਟਨਾ ਨੂੰ ਛੱਡ ਕੇ ਛੱਤੀਸਗੜ੍ਹ ਦੇ 72 ਹਲਕਿਆਂ ਲਈ ਦੂਜੇ ਗੇੜ ਦਾ ਚੋਣ ਅਮਲ ਅੱਜ ਅਮਨ-ਸ਼ਾਂਤੀ ਨਾਲ ਮੁਕੰਮਲ ਹੋਇਆ… ਇਨ੍ਹਾਂ ਚੋਣਾਂ ਵਿੱਚ ਹੁਣ ਤਕ ਦਾ ਸਭ ਤੋਂ ਵੱਧ ਮਤਦਾਨ ਹੋਇਆ ਹੈ।’’ ਜ਼ਿਲ੍ਹਾ ਬੇਮਤਰਾ ਦੇ ਸਾਜਾ ਹਲਕੇ ਵਿੱਚ ਭਿੰਡਰਵਾਨੀ ਪੋਲਿੰਗ ਬੂਥ ’ਤੇ ਹੋਈ ਝੜਪ ਦੌਰਾਨ ਸੀਆਰਪੀਐਫ ਜਵਾਨ ਵੱਲੋਂ ਚਲਾਈ ਗੋਲੀ ਨਾਲ ਇਕ ਵਿਅਕਤੀ ਹਲਾਕ ਹੋ ਗਿਆ, ਜਦਕਿ ਦੋ ਜ਼ਖ਼ਮੀ ਹੋ ਗਏ। ਇਸ ਘਟਨਾ ਕਾਰਨ ਅੱਧੇ ਘੰਟੇ ਲਈ ਚੋਣਾਂ ਦਾ ਕੰਮ ਰੋਕਿਆ ਗਿਆ ਅਤੇ ਬਾਅਦ ਵਿੱਚ ਫਿਰ ਪੋਲਿੰਗ ਸ਼ੁਰੂ ਹੋਈ। ਰਾਜ ਦੇ ਡੀਜੀਪੀ ਰਾਮ ਨਿਵਾਸ ਅਨੁਸਾਰ ਇਹ ਘਟਨਾ ਉਦੋਂ ਵਾਪਰੀ ਜਦੋਂ ਵਾਪਰੀ ਜਦੋਂ ਪਿੰਡ ਭਿੰਡਰਵਾਨੀ ਦੇ ਪੋਲਿੰਗ ਬੂਥ ’ਚ ਪੰਜ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਪੁੱਜੇ। ਪੋਲਿੰਗ ਬੂਥ ’ਤੇ ਡਿਊਟੀ ਦੇ ਰਹੇ ਸੀਆਰਪੀਐਫ ਜਵਾਨਾਂ ਨਾਲ ਬਹਿਸ ਕੀਤੀ।

ਗੋਲੀ ਚਲਾਉਣ ਬਾਰੇ ਵੱਖ-ਵੱਖ ਬਿਆਨ ਆਏ ਹਨ, ਇਕ ਨੇ ਦਾਅਵਾ ਕੀਤਾ ਕਿ ਗੋਲੀ ਚੱਲਣਾ ਸਿਰਫ ਹਾਦਸਾ ਸੀ ਅਤੇ ਜਵਾਨ ਨੇ ਜਾਣ-ਬੁਝ ਕੇ ਗੋਲੀ ਨਹੀਂ ਚਲਾਈ ਜਦਕਿ ਕੁਝ ਦਾ ਕਹਿਣਾ ਹੈ ਕਿ ਬਹਿਸ ਦੌਰਾਨ ਤੈਸ਼ ਵਿੱਚ ਆ ਕੇ ਜਵਾਨ ਨੇ ਗੋਲੀ ਚਲਾ ਦਿੱਤੀ। ਡੀਜੀਪੀ ਨੇ ਦੱਸਿਆ ਕਿ ਘਟਨਾ ਦੀ ਮੈਜਿਸਟੀਰੀਅਲ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਸੀਆਰਪੀਐਫ ਦੇ ਜਵਾਨ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਦੁਰਗ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਦਕਿ ਲਾਸ਼ ਨੂੰ ਪੋਸਟਮਾਰਟਮ ਲਈ ਰਾਏਪੁਰ ਲਿਜਾਇਆ ਗਿਆ ਹੈ।


ਉਤਰਾਖੰਡ ਵਿੱਚ ਸਿੱਖ ਸ਼ਰਧਾਲੂਆਂ ’ਤੇ ਲਾਠੀਚਾਰਜ ਦੀ ਨਿੰਦਾ

ਅੰਮ੍ਰਿਤਸਰ 19 ਨਵੰਬਰ :- ਹਰਿਦੁਆਰ ਸਥਿਤ ਹਰਿ ਕੀ ਪਉੜੀ ਵਿਖੇ ਗੁਰਦੁਆਰਾ ਗਿਆਨ ਗੋਦੜੀ ਦੇ ਸਥਾਨ ’ਤੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਉਤਰਾਖੰਡ ਸਰਕਾਰ ਨੇ ਸੂਬੇ ਵਿੱਚ ਦਾਖਲ ਹੁੰਦਿਆਂ ਹੀ ਹਿਰਾਸਤ ਵਿਚ ਲੈ ਲਿਆ ਜਿਸ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਨਿਖੇਧੀ ਕੀਤੀ ਹੈ।

ਸਿੱਖ ਸ਼ਰਧਾਲੂਆਂ ਦੇ ਜਥੇ ਦੀ ਅਗਵਾਈ ਕਰ ਰਹੇ ਪੰਥਕ ਸੇਵਾ ਲਹਿਰ ਜਥੇਬੰਦੀ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਪਾਉਂਟਾ ਸਾਹਿਬ ਵਿਖੇ ਅਰਦਾਸ ਕਰਨ ਮਗਰੋਂ ਸਿੱਖ ਸੰਗਤ ਹਰਿਦੁਆਰ ਲਈ ਰਵਾਨਾ ਹੋਈ ਤਾਂ ਉਤਰਾਖੰਡ ਦੇ ਬਾਰਡਰ ਤੇ ੳੱੁਥੋਂ ਦੀ ਪੁਲੀਸ ਵੱਲੋਂ ਰੋਕਣ ਲਈ ਬੈਰੀਕੇਡ ਲਾਏ ਗਏ ਸਨ। ਸਿੱਖ ਸੰਗਤ ਬੈਰੀਕੇਡ ਹਟਾ ਕੇ ਜਾਪ ਕਰਦੀ ਹੋਈ ਅਗਾਂਹ ਲੰਘ ਗਈ ਤਾਂ ਪੁਲੀਸ ਨੇ ਲਾਠੀਚਾਰਜ ਕੀਤਾ।

ਇਸ ਮੌਕੇ ਸੈਂਕੜੇ ਸਿੱਖਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਨ੍ਹਾਂ ਨੂੰ ਉੱਥੇ ਇਕ ਕਾਲਜ ਦੇ ਅਹਾਤੇ ਵਿੱਚ ਬੰਦ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਦੇਰ ਸ਼ਾਮ ਨੂੰ ਰਿਹਾਅ ਕੀਤਾ ਗਿਆ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਉਤਰਾਖੰਡ ਸਰਕਾਰ ਦੀ ਨਿਖੇਧੀ ਕਰਦਿਆਂ ਆਖਿਆ ਕਿ ਸ਼ਾਂਤਮਈ ਸਿੱਖਾਂ ’ਤੇ ਲਾਠੀਚਾਰਜ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਹਿਰਾਸਤ ਵਿੱਚ ਲਏ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਗੁਰਦੁਆਰਾ ਗਿਆਨ ਗੋਦੜੀ ਦਾ ਮਾਮਲਾ ਤੁਰੰਤ ਹੱਲ ਕੀਤਾ ਜਾਵੇ। ਇਸ ਸਬੰਧੀ ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਜਾਣੂ ਕਰਵਾਇਆ।


‘ਖੂਨੀ ਪੰਜੇ’ ਵਾਲੇ ਬਿਆਨ ‘ਤੇ ਮੋਦੀ ਨੇ ਚੋਣ ਕਮਿਸ਼ਨ ਨੂੰ ਭੇਜਿਆ ਜਵਾਬ

 http://sameydiawaaz.com/Archive%20News/%5B2013%5D/11/20.11.2013%20-%2003.jpg

ਨਵੀਂ ਦਿੱਲੀ 19 ਨਵੰਬਰ :- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਵਿਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਖਿਲਾਫ ‘ਖੂਨੀ ਪੰਜੇ’ ਦੀ ਆਪਣੀ ਟਿੱਪਣੀ ‘ਤੇ ਚੋਣ ਕਮਿਸ਼ਨ ਨੂੰ ਨੋਟਿਸ ਦਾ ਜਵਾਬ ਦਿੰਦੇ ਹੋਏ ਆਦਰਸ਼ ਨਿਯਮ ਜ਼ਾਬਤਾ ਦੇ ਉਲੰਘਣ ਤੋਂ ਇਨਕਾਰ ਕੀਤਾ ਹੈ। ਕਮਿਸ਼ਨ ਨੂੰ ਤੈਅ ਕੀਤੇ ਗਏ ਸਮੇਂ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਦੀ ਸ਼ਾਮ ਨੂੰ 9 ਪੰਨਿਆਂ ਦੇ ਆਪਣੇ ਜਵਾਬ ਵਿਚ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਕਾਂਗਰਸ ਦੀਆਂ ਨੀਤੀਆਂ ਅਤੇ ਕੰਮਕਾਜ ਦੀ ਆਲੋਚਨਾ ਕਰ ਕੇ ਸਿਰਫ ਆਪਣੇ ਭਾਸ਼ਣ ਦੀ ਆਜ਼ਾਦੀ ਦੀ ਵਰਤੋਂ ਕੀਤੀ ਹੈ। ਪਰ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਆਦਰਸ਼ ਨਿਯਮ ਜ਼ਾਬਤਾ ਦੀ ਉਲੰਘਣਾ ਨਹੀਂ ਕੀਤੀ ਹੈ। ਮੋਦੀ ਨੇ ਕਿਹਾ, ”ਮੇਰਾ ਸਪੱਸ਼ਟ ਵਿਚਾਰ ਹੈ ਕਿ ਮੈਂ ਨਿਯਮ ਜ਼ਾਬਤਾ ਦੀਆਂ ਵਿਵਸਥਾਵਾਂ ਦੀ ਉਲੰਘਣਾ ਨਹੀਂ ਕੀਤੀ।

ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਵੀ ਕਈ ਆਲੋਚਨਾਵਾਂ ਦਾ ਸਾਹਮਣਾ ਕੀਤਾ ਹੈ ਜਿਸ ਵਿਚ ਉਨ੍ਹਾਂ ਨੂੰ ਦਿੱਤੀਆਂ ਗਈਆਂ ਗਾਲ੍ਹਾਂ ਵੀ ਸ਼ਾਮਲ ਹਨ, ਫਿਰ ਵੀ ਉਨ੍ਹਾਂ ਨੇ ਸਿਆਸੀ ਮਰਿਆਦਾ ਨੂੰ ਕਾਇਮ ਰੱਖਿਆ ਅਤੇ ਆਪਣੇ ਕਿਸੇ ਮੁਕਾਬਲੇਬਾਜ਼ ਖਿਲਾਫ ਕਿਸੇ ਵੀ ਤਰ੍ਹਾਂ ਦਾ ਵਿਅਕਤੀਗਤ ਹਮਲਾ ਨਹੀਂ ਕੀਤਾ। ਮੋਦੀ ਨੇ ਚੋਣ ਕਮਿਸ਼ਨ ਨੂੰ ਇਕ ਜਵਾਬ ਭੇਜਿਆ ਹੈ ਅਤੇ ਉੱਥੇ ਹੀ ਸੀਨੀਅਰ ਭਾਜਪਾ ਨੇਤਾਵਾਂ ਦਾ ਇਕ ਵਫਦ ਪਾਰਟੀ ਉਪ ਪ੍ਰਧਾਨ ਮੁਖਤਾਰ ਅੱਬਾਸ ਨਕਵੀ ਦੀ ਅਗਵਾਈ ਵਿਚ ਮੁੱਖ ਚੋਣ ਕਮਿਸ਼ਨਰ ਵੀ. ਐਸ. ਸੰਪਤ ਅਤੇ ਚੋਣ ਕਮਿਸ਼ਨ ਦੇ ਦੋ ਕਮਿਸ਼ਨਰਾਂ ਨਾਲ ਬੁੱਧਵਾਰ ਨੂੰ ਮੁਲਾਕਾਤ ਕਰ ਕੇ ਮੋਦੀ ਦੇ ਜਵਾਬ ਦੀ ਇਕ ਕਾਪੀ ਅਧਿਕਾਰਤ ਤੌਰ ‘ਤੇ ਸੌਂਪੇਗਾ। ਭਾਜਪਾ ਨੇਤਾ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਹੋਰ ਨੇਤਾਵਾਂ ਖਿਲਾਫ ਵੀ ਸ਼ਿਕਾਇਤ ਕਰਕੇ ਉਨ੍ਹਾਂ ‘ਤੇ ਆਦਰਸ਼ ਨਿਯਮ ਜ਼ਾਬਤਾ ਦਾ ਲਗਾਤਾਰ ਉਲੰਘਣ ਕਰਨ ਦਾ ਦੋਸ਼ ਲਾਏਗੀ।


ਜਿਸ ਨੂੰ ਦੇਸ਼ ਦੇ ਇਤਿਹਾਸ ਦਾ ਗਿਆਨ ਨਹੀਂ, ਭਾਜਪਾ ਉਸ ਨੂੰ ਪੀ. ਐਮ. ਬਣਾਉਣਾ ਚਾਹੁੰਦੀ ਹੈ - ਦਿਗਵਿਜੇ

 http://sameydiawaaz.com/Archive%20News/%5B2013%5D/11/20.11.2013%20-%2002.jpg

ਗੁਣਾ (ਮੱਧ ਪ੍ਰਦੇਸ਼) 19 ਨਵੰਬਰ :- ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਇਕ ਨੰਬਰ ਦਾ ਝੂਠਾ ਕਰਾਰ ਦਿੰਦੇ ਹੋਏ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਜਿਸ ਨੂੰ ਪਾਰਟੀ ਦਾ, ਦੇਸ਼ ਦੇ ਇਤਿਹਾਸ ਅਤੇ ਸੰਸਕ੍ਰਿਤੀ ਦਾ ਠੀਕ ਤਰ੍ਹਾਂ ਗਿਆਨ ਨਹੀਂ ਹੈ, ਭਾਜਪਾ ਉਸ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀ ਹੈ। ਸਿੰਘ ਨੇ ਚਾਂਚੌੜਾ ਵਿਧਾਨ ਸਭਾ ਖੇਤਰ ਦੇ ਕਾਂਗਰਸ ਉਮੀਦਵਾਰ ਸ਼ਿਵਨਾਰਾਇਣ ਮੀਨਾ ਦੇ ਸਮਰਥਨ ‘ਚ ਚੋਣਾਵੀ ਸਭਾ ‘ਚ ਕਿਹਾ ਕਿ ਮੋਦੀ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੱਧਰ ਦਾ ਗਿਆਨ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੁਸ਼ਮਾ ਸਵਰਾਜ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਇਕ ਮਹੀਨੇ ਦੀ ਟਿਊਸ਼ਨ ਦੇ ਕੇ ਮੋਦੀ ਨੂੰ ਦੇਸ਼ ਦਾ ਇਤਿਹਾਸ ਪੜ੍ਹਾਉਣਾ ਚਾਹੀਦਾ। ਸਿੰਘ ਨੇ ਕਿਹਾ ਕਿ ਜਿਸ ਜਿਸ ਨੇ ਮੋਦੀ ਨੂੰ ਅੱਗੇ ਵਧਾਇਆ ਹੈ, ਮੋਦੀ ਨੇ ਉਸ ਨੂੰ ਹੀ ਝਟਕਾ ਦਿੱਤਾ ਹੈ। ਉਨ੍ਹਾਂ ਨੇ ਇਸ ਲਈ ਕੇਸ਼ੁਭਾਈ ਪਟੇਲ, ਸ਼ੰਕਰ ਸਿੰਘ ਬਘੇਲਾ ਅਤੇ ਲਾਲਕ੍ਰਿਸ਼ਨ ਅਡਵਾਨੀ ਦਾ ਨਾਂ ਲਿਆ। ਉਨ੍ਹਾਂ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਉਹ ਮੋਦੀ ਤੋਂ ਸਾਵਧਾਨ ਰਹਿਣ। ਉੁਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਝੂਠ ਬੋਲਣ ‘ਚ ਮੋਦੀ ਤੋਂ ਬਾਅਦ ਦੂਜੇ ਨੰਬਰ ‘ਤੇ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਰਾਜ ‘ਚ ਸੱਟਾ ਖਾਣ ਅਤੇ ਖੁਆਉਣ ਵਾਲੇ, ਕੰਟਰੋਲ ਦੇ ਸੈਲਜ਼ਮੈਨ ਅਤੇ ਦਲਾਲ ਸੁਖੀ ਹਨ, ਬਾਕੀ ਜਨਤਾ ਦੁਖੀ ਹੈ।

ਸਿੰਘ ਨੇ ਦੋਸ਼ ਲਗਾਇਆ ਕਿ ਮੱਧ ਪ੍ਰਦੇਸ਼ ‘ਚ ਸਰਕਾਰੀ ਨੌਕਰੀਆਂ ਦੇ ਭਾਅ ਬੰਨ੍ਹੇ ਹੋਏ ਹਨ ਅਤੇ ਚਪੜਾਸੀ ਤੋਂ ਲੈ ਕੇ ਸਿਪਾਹੀ, ਡਾਕਟਰ ਵਰਗੇ ਅਹੁਦੇ ਲੱਖਾਂ ਰੁਪਏ ‘ਚ ਤੈਅ ਹੁੰਦੇ ਹਨ। ਉਨ੍ਹਾਂ ਨੇ ਪੀ. ਐੱਮ. ਟੀ. ਪ੍ਰੀਖਿਆ ਘੋਟਾਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰਦੇਸ਼ ‘ਚ ਕਰੀਬ ਇਕ ਹਜ਼ਾਰ ਮੁੰਨਾਭਾਈ ਫੜੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬੁੱਧਵਾਰ ਨੂੰ ਪ੍ਰਦੇਸ਼ ‘ਚ ਪੈਸਿਆਂ ਦੇ ਦਮ ‘ਤੇ ਲੋਕ ਡਾਕਟਰ ਬਣ ਰਹੇ ਹਨ ਜਦੋਂ ਕਿ ਗਰੀਬ ਪਰ ਯੋਗ ਉਮੀਦਵਾਰਾਂ ਨੂੰ ਮੌਕਾ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਰਕਰਾਂ ਨੂੰ ਡਰਨ, ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਹ ਆਪਣੇ ਦਮ ਖਮ ਨਾਲ ਭਾਜਪਾ ਉਮੀਦਵਾਰ ਦਾ ਮੁਕਾਬਲਾ ਕਰਨ ਅਤੇ ਕਾਂਗਰਸ ਦੀ ਸਾਫ ਅਕਸ ਦੇ ਉਮੀਦਵਾਰ ਨੂੰ ਆਪਣਾ ਸਮਰਥਨ ਦੇਣ। ਸਿੰਘ ਨੇ ਰਾਘੌਗੜ੍ਹ ਵਿਧਾਨ ਸਭਾ ਖੇਤਰ ਦੇ ਜਾਮਨੇਰ ‘ਚ ਚੋਣਾਵੀ ਸਭਾ ਨੂੰ ਸੰਬੋਧਨ ਕਰ ਕੇ ਕਾਂਗਰਸ ਉਮੀਦਵਾਰ ਜੈਵਰਧਨ ਲਈ ਵੀ ਸਮਰਥਨ ਮੰਗਿਆ। ਉਨ੍ਹਾਂ ਨੇ ਕਿਹਾ,”1977 ਦੀ ਕਾਂਗਰਸ ਵਿਰੋਧੀ ਲਹਿਰ ‘ਚ ਤੁਸੀਂ ਸਾਰਿਆਂ ਨੇ ਮੇਰਾ ਸਾਥ ਨਹੀਂ ਦਿੱਤਾ ਹੁੰਦਾ ਤਾਂ ਅੱਜ ਮੈਂ ਇੱਥੇ ਨਾ ਪੁੱਜਿਆ ਹੁੰਦਾ।”


ਭੋਲਾ ਸਣੇ ਤਿੰਨ ਮੁਲਜ਼ਮਾਂ ਦਾ 23 ਤੱਕ ਪੁਲੀਸ ਰਿਮਾਂਡ

 http://sameydiawaaz.com/Archive%20News/%5B2013%5D/11/20.11.2013%20-%2006.jpg

ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਜਗਦੀਸ਼ ਸਿੰਘ ਭੋਲਾ ਨੂੰ ਪੇਸ਼ ਕਰਨ ਲਿਜਾਏ ਜਾਣ ਦਾ ਦ੍ਰਿਸ਼ (ਫੋਟੋ ਵਿੱਕੀ ਘਾਰੂ)

ਮੁਹਾਲੀ 19 ਨਵੰਬਰ (ਦਰਸ਼ਨ ਸਿੰਘ ਸੋਢੀ) :- ਅੰਤਰਰਾਸ਼ਟਰੀ ਡਰੱਗ ਤਸਕਰ ਅਤੇ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਸਿੰਘ ਉਰਫ਼ ਭੋਲਾ ਦੇ ਇਕ ਹੋਰ ਸਾਥੀ ਤੇ ਪੰਜਵੇਂ ਮੁਲਜ਼ਮ ਜਗਦੀਸ਼ ਚਾਹਲ ਨੂੰ ਬਨੂੜ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਉਧਰ, ਅੱਜ ਜਗਦੀਸ਼ ਭੋਲਾ, ਸਰਬਜੀਤ ਸਿੰਘ ਸੱਬਾ ਅਤੇ ਜਗਦੀਸ਼ ਚਾਹਲ ਨੂੰ ਮੁਹਾਲੀ ਦੇ ਜੁਡੀਸ਼ਲ ਮੈਜਿਸਟਰੇਟ ਈਮਾਨਬੀਰ ਸਿੰਘ ਧਾਲੀਵਾਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਮੁਲਜ਼ਮਾਂ ਨੂੰ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

ਮੁਲਜ਼ਮਾਂ ਨੂੰ 23 ਨਵੰਬਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਕਰੀਬ 9 ਕੁਇੰਟਲ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਭੋਲਾ ਦੇ ਦੋ ਹੋਰ ਸਾਥੀ ਪਰਮਜੀਤ ਸਿੰਘ ਪੰਮਾ ਅਤੇ ਬਿੱਟੂ ਔਲਖ ਵਾਸੀ ਅੰਮ੍ਰਿਤਸਰ ਪਹਿਲਾਂ ਹੀ 22 ਨਵੰਬਰ ਤੱਕ ਪੁਲੀਸ ਰਿਮਾਂਡ ’ਤੇ ਹਨ। ਉਧਰ, ਇਹ ਵੀ ਪਤਾ ਚੱਲਿਆ ਹੈ ਕਿ ਮੁਲਜ਼ਮਾਂ ਕੋਲੋਂ ਬਰਾਮਦ ਦੇਸੀ ਤੇ ਵਿਦੇਸ਼ੀ ਪਾਸਪੋਰਟਾਂ ਦੀ ਕਾਊਂਟਰ ਇੰਟੈਲੀਜੈਂਸੀ ਵਿੰਗ ਨੇ ਵੀ ਜਾਂਚ ਆਰੰਭ ਦਿੱਤੀ ਹੈ। ਗੌਰਤਲਬ ਹੈ ਕਿ ਬਨੂੜ ਪੁਲੀਸ ਨੇ ਬੀਤੀ 15 ਮਈ ਨੂੰ ਗੁਪਤ ਸੂਚਨਾ ’ਤੇ ਬਨੂੜ ਖੇਤਰ ’ਚੋਂ ਜਗਦੀਸ਼ ਭੋਲਾ ਤੇ ਸਾਥੀਆਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਅਧੀਨ ਕੇਸ ਦਰਜ ਕੀਤਾ  ਸੀ। ਉਸ ਵੇਲੇ ਭੋਲਾ ਆਪਣੀ ਸਕਾਰਪੀਉ ਗੱਡੀ ਛੱਡ ਕੇ ਪੁਲੀਸ ਨੂੰ ਝਕਾਨੀ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਉਦੋਂ ਪੁਲੀਸ ਨੇ ਭੋਲਾ ਦੀ ਸਕਾਰਪੀਊ ਗੱਡੀ ’ਚੋਂ 18 ਕਿੱਲੋਂ ਗਰਾਮ ਹੈਰੋਇਨ ਬਰਾਮਦ ਕੀਤੀ ਸੀ। ਪੁਲੀਸ ਨੇ ਭੋਲੇ ਦੀ 80 ਕਰੋੜ ਦੀ ਜਾਇਦਾਦ ਵੀ ਇਸ ਕੇਸ ਨਾਲ ਜ਼ਬਤ ਕੀਤੀ ਹੈ। ਮੁਹਾਲੀ ਅਦਾਲਤ ਵਿੱਚ ਪੇਸ਼ ਹੋਏ ਬਨੂੜ ਥਾਣੇ ਦੇ ਐਸ. ਐਚ. ਓ. ਬਿਕਰਮਜੀਤ ਸਿੰਘ ਬਰਾੜ ਅਤੇ ਸਰਕਾਰੀ ਵਕੀਲ ਨੇ ਮੁਲਜ਼ਮਾਂ ਦੇ 7 ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਜਗਦੀਸ਼ ਭੋਲਾ ਤੇ ਸਾਥੀਆਂ ਕੋਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਪੁੱਛਗਿੱਛ ਕਰਨੀ ਹੈ ਅਤੇ ਇਸ ਗੱਲ ਦਾ ਵੀ ਪਤਾ ਲਗਾਉਣਾ ਹੈ ਕਿ ਇਸ ਗੋਰਖਧੰਦੇ ਵਿੱਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ।


ਅਮਰੀਕਾ ‘ਚ ਆਏ ਤੂਫਾਨ ਕਾਰਨ ਹੁਣ ਤੱਕ 8 ਦੀ ਮੌਤ, ਸੈਂਕੜੇ ਜ਼ਖਮੀ

 http://sameydiawaaz.com/Archive%20News/%5B2013%5D/11/20.11.2013%20-%2001.jpg

ਵਾਸ਼ਿੰਗਟਨ 19 ਨਵੰਬਰ :-  ਅਮਰੀਕਾ ਦੇ ਮੱਧ ਪੱਛਮੀ ਭਾਗ ‘ਚ ਬੀਤੀ ਐਤਵਾਰ ਨੂੰ ਆਏ ਤੂਫਾਨ ‘ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜ਼ਖਮੀ ਹੋ ਚੁੱਕੇ ਹਨ । ਮੌਸਮ ਵਿਭਾਗ ਨੇ ਦੱਸਿਆ ਕਿ ਤੂਫਾਨ ਨਾਲ ਪ੍ਰਭਾਵਿਤ 10 ਸੂਬਿਆਂ ‘ਚ ਵੱਡੇ ਆਕਾਰ ਦੇ ਓਲੇ ਡਿੱਗਣ ਕਾਰਨ ਇਨ੍ਹਾਂ ਦਾ ਡਰ ਸਾਫ ਦੇਖਿਆ ਜਾ ਸਕਦਾ ਹੈ । ਮੌਸਮ ਵਿਭਾਗ ਦੇ ਮੁਤਾਬਕ ਇਸ ਤੂਫਾਨ ਵਿਚ 111 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚਲ ਰਹੀਆਂ ਹਨ ਜਿਸ ਕਾਰਨ ਉਸ ਨੇ ਲੋਕਾਂ ਨੂੰ ਮੌਸਮ ਠੀਕ ਹੋਣ ਤੋਂ ਬਾਅਦ ਹੀ ਘਰ ਚੋਂ ਬਾਹਰ ਨਿਕਲਣ ਲਈ ਕਿਹਾ ਹੈ ।


ਸਿੱਖ ਨੂੰ ਦਾੜ੍ਹੀ ਕਟਵਾਉਣ ਲਈ ਕਹਿਣ ਵਾਲੀ ਕੰਪਨੀ ਦੇਵੇਗੀ ਮੁਆਵਜ਼ਾ

 http://sameydiawaaz.com/Archive%20News/%5B2013%5D/11/20.11.2013%20-%2004.jpg

ਨਿਊਯਾਰਕ 19 ਨਵੰਬਰ :- ਨਿਊਜਰਸੀ ਵਿਚ ਕਾਰਾਂ ਦੀ ਇਕ ਡੀਲਰਸ਼ਿਪ ਕੰਪਨੀ ਨੂੰ ਸਿਰਫ ਦਾੜ੍ਹੀ ਰੱਖਣ ਕਰਕੇ ਇਕ ਸਿੱਖ ਨੂੰ ਨੌਕਰੀ ‘ਤੇ ਰੱਖਣ ਤੋਂ ਇਨਕਾਰ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਇਕ ਅਦਾਲਤ ਦੇ ਹੁਕਮਾਂ ‘ਤੇ ਕੰਪਨੀ ਨੂੰ ਉਕਤ ਸਿੱਖ ਨੂੰ ਭਾਰੀ ਮੁਆਵਜ਼ਾ ਦੇਣਾ ਪਿਆ। ਗੁਰਪ੍ਰੀਤ ਖੇੜਾ ਨੇ ਸਮਾਨ ਰੋਜ਼ਗਾਰ ਮੌਕਾ ਕਮਿਸ਼ਨ (ਇਕੁਅਲ ਆਪਰਚੁਨਿਟੀ ਕਮਿਸ਼ਨ: ਈ. ਈ. ਓ. ਸੀ.) ਦੇ ਨਾਲ ਸਾਲ 2009 ਵਿਚ ‘ਟ੍ਰਾਈ ਕੰਟਰੀ ਲੈਕਸਸ’ ਕੰਪਨੀ ਦੇ ਖਿਲਾਫ ਧਾਰਮਿਕ ਭੇਦਭਾਵ ਦਾ ਦੋਸ਼ ਲਗਾਉਂਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਖੇੜਾ ਨੇ ਕਿਹਾ ਕਿ ਉਸ ਨੇ ਕਾਰਾਂ ਦੀ ਡੀਲਰਸ਼ਿਪ ਵਾਲੀ ਕੰਪਨੀ ‘ਟ੍ਰਾਈ ਕੰਟਰੀ ਲੈਕਸਸ’ ਵਿਚ ਸੇਲਜ਼ ਐਸੋਸੀਏਟ ਦੇ ਅਹੁਦੇ ਲਈ ਅਪਲਾਈ ਕੀਤਾ ਸੀ ਅਤੇ ਉਹ ਇਸ ਅਹੁਦੇ ਲਈ ਤੈਅ ਮਾਨਕਾਂ ‘ਤੇ ਖਰਾ ਵੀ ਉਤਰਿਆ ਸੀ।

ਈ. ਈ. ਓ. ਸੀ. ਦੇ ਅਨੁਸਾਰ ਕੰਪਨੀ ਨੇ ਉਸ ਨੂੰ ਦਾੜ੍ਹੀ ਕਟਵਾਉਣ ਲਈ ਕਿਹਾ ਪਰ ਆਪਣੀ ਧਾਰਮਿਕ ਆਸਥਾ ਦੇ ਕਾਰਨ ਉਸ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਡੀਲਰਸ਼ਿਪ ਨੇ ਉਸ ਨੂੰ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਖੇੜਾ ਵੱਲੋਂ ਇਹ ਪਟੀਸ਼ਨ ਅਧਿਕਾਰ ਸਮੂਹ ‘ਸਿੱਖ ਕੋਏਲਿਅਨ’ ਅਤੇ ਈ. ਈ. ਓ. ਸੀ. ਨੇ ਦਾਇਰ ਕੀਤੀ ਸੀ। ਮਾਮਲੇ ਦੀ ਸੁਣਵਾਈ ਦੌਰਾਨ ਕੰਪਨੀ ਨੇ ਦਲੀਲ ਦਿੰਦੇ ਹੋਏ ਕਿਹਾ ਸੀ ਕਿ ਕੰਪਨੀ ਦੇ ਨਿਯਮਾਂ ਅਨੁਸਾਰ ਕਰਮਚਾਰੀਆਂ ਨੂੰ ਦਾੜ੍ਹੀ ਰੱਖਣ ਦੀ ਆਗਿਆ ਨਹੀਂ ਹੈ ਅਤੇ ਬਿਨਾਂ ਕਿਸੇ ਧਾਰਮਿਕ ਛੋਟ ਦੇ ਸਾਰੇ ਕਰਮਚਾਰੀਆਂ ਵੱਲੋਂ ਕੰਪਨੀ ਦੇ ਡਰੈੱਸ ਕੋਡ ਦਾ ਸਖਤੀ ਨਾਲ ਪਾਲਣ ਕੀਤਾ ਜਾਂਦਾ ਹੈ।

ਇਸ ਮਾਮਲੇ ‘ਚ ਹੋਏ ਸਮਝੌਤੇ ਅਨੁਸਾਰ ਕੰਪਨੀ ਖੇੜਾ ਨੂੰ 50,000 ਡਾਲਰ ਦਾ ਭੁਗਤਾਨ ਕਰੇਗੀ। ਖੇੜਾ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਨਾਲ ਹੋਏ ਇਸ ਭੇਦਭਾਵ ਖਿਲਾਫ ਨਾ ਸਿਰਫ ਆਪਣੇ ਲਈ ਸਗੋਂ ਸਮੂਹ ਸਿੱਖ ਭਾਈਚਾਰੇ ਲਈ ਵੀ ਆਵਾਜ਼ ਚੁੱਕੀ ਸੀ।


ਕੇਜਰੀਵਾਲ ਵਲੋਂ ਫੰਡਾਂ ਵਿੱਚ ਗੜਬੜ ਤੋਂ ਇਨਕਾਰ

http://sameydiawaaz.com/Archive%20News/%5B2013%5D/11/20.11.2013%20-%2008.jpg

ਨਵੀਂ ਦਿੱਲੀ 19 ਨਵੰਬਰ :- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਨਾ ਹਜ਼ਾਰੇ ਵੱਲੋਂ ਜਨ ਲੋਕਪਾਲ ਬਿਲ ਅੰਦੋਲਨ ਦੌਰਾਨ ਇਕੱਠੇ ਕੀਤੇ ਗਏ ਫੰਡਾਂ ’ਚ  ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਇਨਕਾਰ ਕੀਤਾ ਹੈ।  ਸ੍ਰੀ ਕੇਜਰੀਵਾਲ ਨੇ ਅੰਨਾ ਹਜ਼ਾਰੇ ਨੂੰ ਕਿਹਾ ਹੈ ਕਿ ਉਹ ਕਿਸੇ ਤੋਂ ਵੀ ਫੰਡਾਂ ਦੀ ਜਾਂਚ ਕਰਵਾ ਸਕਦੇ ਹਨ। ਇਸੇ ਦੌਰਾਨ ਬੀਬੀ ਕਿਰਨ ਬੇਦੀ ਨੇ ਕਿਹਾ ਹੈ ਕਿ ਅੰਨਾ ਹਜ਼ਾਰੇ ਵੱਲੋਂ ਚੁੱਕੇ ਮੁੱਦਿਆਂ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਤੇ ਭਾਜਪਾ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚ ਰਹੀਆਂ ਹਨ। ਅੰਨਾ ਵੱਲੋਂ ਪੁੱਛੇ ਗਏ ਸਵਾਲਾਂ ’ਚ ਅੰਨਾ ਦੇ ਨਾਂ ਦੀ ਵਰਤੋਂ ਕਰਨ ਬਾਰੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ‘ਆਪ’ ਵਲੋਂ ਅੰਨਾ ਦਾ ਨਾਂ ਨਹੀਂ ਵਰਤਿਆ ਜਾ ਰਿਹਾ, ਸਿਰਫ਼ 2011 ਦੇ ਜਨ ਲੋਕਪਾਲ ਬਿਲ ਦੀ ਗੱਲ ਕੀਤੀ ਗਈ ਹੈ। ਉਂਜ ਅੰਨਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਉਨ੍ਹਾਂ ਦਾ ਦੁਸ਼ਮਣ ਨਹੀਂ ਹੈ ਤੇ ਉਹ ਉਸ ਨਾਲ ਗੱਲ ਕਰਨ ਨੂੰ ਤਿਆਰ ਹਨ। ਸ੍ਰੀ ਕੇਜਰੀਵਾਲ ਦਾ ਦੋਸ਼ ਹੈ ਕਿ ਵਿਚਾਲੇ ਦੇ ਕੁਝ ਲੋਕ ਹੀ ਅੰਨਾ ਨਾਲ ਗੱਲਬਾਤ ’ਚ ਰੁਕਾਵਟ ਹਨ। ਅੰਨਾ ਨੇ ਸ੍ਰੀ ਕੇਜਰੀਵਾਲ ’ਤੇ ਇਤਰਾਜ਼ ਪ੍ਰਗਟਾਇਆ ਸੀ ਕਿ ਆਪ ਨੇ ਲੋਕਪਾਲ ਬਿਲ ਪਾਸ ਕਰਨ ਦਾ ਵਾਅਦਾ ਕੀਤਾ ਹੈ, ਜੋ ਕਿ ਲੋਕ ਸਭਾ ਦੇ ਦਾਇਰੇ ’ਚ ਆਉਂਦਾ ਹੈ, ਵਿਧਾਨ ਸਭਾ ਦੇ ਦਾਇਰੇ ‘ਚ ਨਹੀਂ। ਸ੍ਰੀ ਕੇਜਰੀਵਾਲ ਨੇ ਇਸ ਬਾਰੇ ਲਿਖਿਆ ਹੈ ਕਿ ਅੰਨਾ ਵੱਲੋਂ ਉੱਤਰਾਖੰਡ ਤੇ ਮਹਾਰਾਸ਼ਟਰ ’ਚ ਲੋਕਪਾਲ ਬਿਲ ਦਾ ਸਮਰਥਨ ਕੀਤਾ ਗਿਆ ਹੈ ਤੇ ਉਸੇ ਤਰ੍ਹਾਂ ਆਪ ਵੀ ਦਿੱਲੀ ‘ਚ ਲੋਕਪਾਲ ਦਾ ਸਮਰਥਨ ਕਰਦੀ ਹੈ। ਅੰਨਾ ਨੇ ਆਪਣੇ ਨਿਵਾਸ ਰਾਲੇਗਣ ਸਿਧੀ ਵਿਖੇ ਕਿਹਾ, ‘‘ਮੈਂ ਮਹਿਸੂਸ ਕੀਤਾ ਕਿ ਮੇਰੇ ਨਾਂ ਦਾ ਗ਼ਲਤ ਇਸਤੇਮਾਲ ਹੋ ਰਿਹਾ ਹੈ। ਇਸ ਲਈ ਪੱਤਰ ਲਿਖ ਕੇ ਸਪਸ਼ਟੀਕਰਨ ਮੰਗਿਆ ਹੈ। ਪੈਸਿਆਂ ’ਚ ਮੇਰੀ ਕੋਈ ਰੁਚੀ ਨਹੀਂ ਹੈ, ਪਰ ਮੇਰੇ ਨਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ।’’


ਕੈਂਪਾ ਕੋਲਾ ਫਲੈਟ ਖਾਲੀ ਕਰਨੇ ਪੈਣਗੇ - ਸੁਪਰੀਮ ਕੋਰਟ

ਨਵੀਂ ਦਿੱਲੀ 19 ਨਵੰਬਰ :- ਸੁਪਰੀਮ ਕੋਰਟ ਨੇ ਕੈਂਪਾ ਕੋਲਾ ਸੁਸਾਇਟੀ (ਮੁੰਬਈ) ਦੇ ਗ਼ੈਰ-ਮਨਜ਼ੂਰਸ਼ੁਦਾ ਫਲੈਟਾਂ ਦੇ ਮਾਲਕਾਂ ਨੂੰ ਕਿਹਾ ਹੈ ਕਿ ਉਹ 31 ਮਈ, 2014 ਤੱਕ ਫਲੈਟ ਖਾਲੀ ਕਰ ਦੇਣ ਕਿਉਂਕਿ ਸਬੰਧਤ ਕੰਪਾਊਂਡ ਵਿੱਚ ਕੀਤੀ ਜਾਣ ਵਾਲੀ ਨਵੀਂ ਉਸਾਰੀ ਵਿੱਚ ਉਨ੍ਹਾਂ ਲਈ ਕੋਈ ਥਾਂ ਨਹੀਂ ਰੱਖੀ ਗਈ ਹੈ। ਯਾਦ ਰਹੇ ਕਿ ਅਦਾਲਤ ਨੇ ਪਹਿਲਾਂ 13 ਨਵੰਬਰ ਨੂੰ ਫਲੈਟ ਢਾਹੁਣ ’ਤੇ ਰੋਕ ਲਾ ਦਿੱਤੀ ਸੀ।


ਨੇਪਾਲ ਚੋਣਾਂ ਵਿੱਚ 70 ਫੀਸਦੀ ਮਤਦਾਨ

ਕਾਠਮੰਡੂ 19 ਨਵੰਬਰ :- ਨੇਪਾਲ ਵਿੱਚ ਅੱਜ ਹੋਈਆਂ ਆਮ ਚੋਣਾਂ ਵਿੱਚ 70 ਫੀਸਦੀ ਵੋਟਰਾਂ ਨੇ ਮਤਦਾਨ ਕੀਤਾ, ਭਾਵੇਂ ਕਿ ਕਈ ਥਾਈਂ ਹਿੰਸਕ ਘਟਨਾਵਾਂ ਵਾਪਰੀਆਂ ਅਤੇ ਬੰਬ ਧਮਾਕੇ ਵੀ ਹੋਏ, ਜਿਸ ਕਾਰਨ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ।


ਜ਼ੇਰੇ ਹਿਰਾਸਤ ਉਮੀਦਵਾਰ ਲੜ ਸਕਣਗੇ ਚੋਣ, ਦੋਸ਼ੀ ਕਰਾਰ ਦਿੱਤੇ ਨਹੀਂ

http://sameydiawaaz.com/Archive%20News/%5B2013%5D/11/20.11.2013%20-%2007.jpg

ਨਵੀਂ ਦਿੱਲੀ 19 ਨਵੰਬਰ :- ਸੁਪਰੀਮ ਕੋਰਟ ਨੇ ਜ਼ੇਰੇ ਹਿਰਾਸਤ ਵਿਅਕਤੀਆਂ ਦੇ ਚੋਣ ਲੜਨ ’ਤੇ ਪਾਬੰਦੀ ਲਾਉਣ ਬਾਰੇ ਆਪਣੇ ਫੈਸਲੇ ਦਾ ਰੀਵਿਊ ਕਰਨ ਦੀ ਕੇਂਦਰ ਦੀ ਅਪੀਲ ਖਾਰਜ ਕਰ ਦਿੱਤੀ ਹੈ ਅਤੇ ਕਿਹਾ ਕਿ ਪਾਰਲੀਮੈਂਟ ਵਲੋਂ ਕਾਨੂੰਨ ਵਿੱਚ ਕੀਤੀ ਸੋਧ ਦੇ ਮੱਦੇਨਜ਼ਰ ਇਸ ਮੁੱਦੇ ਨੂੰ ਵਾਚਣ ਦੀ ਲੋੜ ਨਹੀਂ ਰਹੀ। ਉਂਜ ਇਕ ਗ਼ੈਰ-ਸਰਕਾਰੀ ਜਥੇਬੰਦੀ ਲੋਕ ਪ੍ਰਹਰੀ ਵੱਲੋਂ ਕੇਂਦਰ ਦੀ ਪਟੀਸ਼ਨ ਦਾ ਵਿਰੋਧ ਕੀਤੇ ਜਾਣ ਅਤੇ ਇਸ ਸਬੰਧ ਵਿੱਚ ਲੋਕ ਪ੍ਰਤੀਨਿਧਤਾ ਕਾਨੂੰਨ ’ਚ ਸੋਧ ਨੂੰ ਵੰਗਾਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਆਖਿਆ ਕਿ ਸੋਧ ਦੀ ਸੰਵਿਧਾਨਕ ਵਾਜਬੀਅਤ ਦਾ ਮੁੱਦਾ ਵੱਖਰੇ ਤੌਰ ’ਤੇ ਵਿਚਾਰਿਆ ਜਾਵੇਗਾ।

ਜਸਟਿਸ ਏ. ਕੇ. ਪਟਨਾਇਕ ਅਤੇ ਐਸ. ਜੇ. ਮੁਖੋਪਾਧਿਆਏ ਦੇ ਇਕ ਬੈਂਚ ਨੇ ਐਨ. ਜੀ. ਓ. ਨੂੰ ਆਖਿਆ, ‘‘ਤੁਸੀਂ ਇਸ ਨੂੰ ਚੁਣੌਤੀ ਦਿੱਤੀ ਹੈ। ਇਸ ਉੱਤੇ ਵੱਖਰੇ ਤੌਰ ’ਤੇ ਵਿਚਾਰ ਕੀਤੀ ਜਾਵੇਗੀ।’’ ਬੈਂਚ ਨੇ ਆਪਣੇ ਹੁਕਮ ’ਚ ਆਖਿਆ, ‘‘ਸੋਧ ਦੇ ਸਿੱਟੇ ਵਜੋਂ ਕੋਈ ਵਿਅਕਤੀ ਮਹਿਜ਼ ਇਸ ਕਰਕੇ ਵੋਟ ਦਾ ਹੱਕ ਨਹੀਂ ਗੁਆਉਂਦਾ ਕਿ ਉਹ ਪੁਲੀਸ ਹਿਰਾਸਤ ਜਾਂ ਜੇਲ੍ਹ ਵਿੱਚ ਹੈ। ਇਸ ਲਈ ਉਹ ਸੂਬਾਈ ਵਿਧਾਨ ਸਭਾ ਜਾਂ ਸੰਸਦ ਦੀ ਵੀ ਚੋਣ ਲੜ ਸਕਦਾ ਹੈ।’’ ਪਹਿਲਾਂ ਬੈਂਚ ਨੇ ਕਿਹਾ ਸੀ ਕਿ ਸੋਧ ਦੇ ਮੱਦੇਨਜ਼ਰ ਕੇਂਦਰ ਦੀ ਰੀਵਿਊ ਅਪੀਲ ਨਿਹਫਲ ਹੋ ਗਈ ਹੈ, ਪਰ ਐਨਜੀਓ ਵੱਲੋਂ ਸ਼ਬਦ ਖਾਰਜ ’ਤੇ ਜ਼ੋਰ ਦੇਣ ਤੋਂ ਬਾਅਦ ਬੈਂਚ ਨੇ ਅਪੀਲ ਖਾਰਜ ਕਰਨ ਦੇ ਹੁਕਮ ਦੇ ਦਿੱਤੇ। ਸੁਪਰੀਮ ਕੋਰਟ ਨੇ ਲੰਘੀ 10 ਜੁਲਾਈ ਨੂੰ ਦਿੱਤੇ ਆਪਣੇ ਫੈਸਲੇ ’ਚ ਤੈਅ ਕੀਤਾ ਸੀ ਕਿ ਜੇਲ੍ਹ ਜਾਂ ਪੁਲੀਸ ਹਿਰਾਸਤ ’ਚ ਕੋਈ ਵਿਅਕਤੀ ਵਿਧਾਨਕ ਸੰਸਥਾਵਾਂ ਲਈ ਚੋਣ ਨਹੀਂ ਲੜ ਸਕਦਾ। ਅਦਾਲਤ ਦਾ ਕਹਿਣਾ ਸੀ ਕਿ ਵੋਟਰ ਹੀ ਚੋਣ ਲੜ ਸਕਦਾ ਹੈ ਅਤੇ ਪੁਲੀਸ ਹਿਰਾਸਤ ਵਿਚਲੇ ਵਿਅਕਤੀ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੁੰਦਾ। ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਰੱਦ ਕਰਦਿਆਂ ਪਾਰਲੀਮੈਂਟ ਨੇ ਲੰਘੀ ਸਤੰਬਰ ’ਚ ਇਕ ਬਿੱਲ ਪਾਸ ਕੀਤਾ ਸੀ, ਜੋ ਜੇਲ੍ਹ ’ਚ ਨਜ਼ਰਬੰਦ ਕਿਸੇ ਵਿਅਕਤੀ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਹੈ। ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਸੀ ਕਿ ਪਾਰਲੀਮੈਂਟ ਦਾ ਸੰਵਿਧਾਨਕ ਫਰਜ਼ ਹੈ ਕਿ ਇਸ ਨੂੰ ਦਰੁਸਤ ਕੀਤਾ ਜਾਵੇ। ਲੋਕ ਪ੍ਰਤੀਨਿਧਤਾ (ਸੋਧ ਅਤੇ ਵੈਧਤਾ) ਬਿੱਲ 2013 ਤੁਰਤੋ-ਫੁਰਤ ਲੋਕ ਸਭਾ ’ਚ ਲਿਆਂਦਾ ਗਿਆ ਅਤੇ ਥੋੜ੍ਹੀ ਜਿਹੀ ਬਹਿਸ  ਤੋਂ ਬਾਅਦ 15 ਮਿੰਟਾਂ ’ਚ ਹੀ ਇਸ ਨੂੰ ਪਾਸ ਕਰ ਦਿੱਤਾ ਗਿਆ। ਰਾਜ ਸਭਾ ਵੱਲੋਂ ਇਹ ਬਿੱਲ 27 ਅਗਸਤ ਨੂੰ ਪਾਸ ਕੀਤਾ ਗਿਆ ਸੀ। ਲੋਕ ਪ੍ਰਤੀਨਿਧਤਾ ਕਾਨੂੰਨ ਦੀ ਧਾਰਾ 62 ਤਹਿਤ ਇਕ ਉਪ ਧਾਰਾ (2) ਜੋੜੀ ਗਈ ਜਿਸ ਤਹਿਤ ਦਰਜ ਕੀਤਾ ਗਿਆ ਸੀ ਕਿ ਕਿਸੇ ਵਿਅਕਤੀ ਦਾ ਬਤੌਰ ਵੋਟਰ ਹੱਕ ਇਸ ਕਰਕੇ ਨਹੀਂ ਛਿਨ ਜਾਂਦਾ ਕਿ ਉਹ ਜ਼ੇਰੇ ਹਿਰਾਸਤ ਹੈ ਕਿਉਂਕਿ ਉਸ ਦਾ ਇਹ ਹੱਕ ਆਰਜ਼ੀ ਤੌਰ ’ਤੇ ਮੁਅੱਤਲ ਕੀਤਾ ਜਾਂਦਾ ਹੈ। ਇਹ ਸੋਧ 10 ਜੁਲਾਈ, 2013 ਤੋਂ ਹੀ ਲਾਗੂ ਕੀਤੀ ਗਈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz