ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

19 ਨਵੰਬਰ 2013

ਗੁਰਦੁਆਰਾ ਗਿਆਨ ਗੋਦੜੀ ਦਾ ਮਾਮਲਾ ਮੁੜ ਭਖਣ ਦੀ ਸੰਭਾਵਨਾ

http://sameydiawaaz.com/Archive%20News/%5B2013%5D/11/19.11.2013%20-%2007.jpg

ਅੰਮ੍ਰਿਤਸਰ ਵਿੱਚ ਸੋਮਵਾਰ ਨੂੰ ਅਕਾਲ ਤਖ਼ਤ ਉਤੇ ਅਰਦਾਸ ਕਰਨ ਮਗਰੋਂ ਸਿੱਖਾਂ ਦਾ ਜਥਾ

ਗੁਰਪੁਰਬ ਮਨਾਉਣ ਲਈ ਉਤਰਾਖੰਡ ਵੱਲ ਰਵਾਨਾ ਹੁੰਦਾ ਹੋਇਆ (ਫੋਟੋ: ਵਿਸ਼ਾਲ ਕੁਮਾਰ)

ਅੰਮ੍ਰਿਤਸਰ 18 ਨਵੰਬਰ :- ਹਰਿਦੁਆਰ ਸਥਿਤ ਹਰਿ ਕੀ ਪਉੜੀ ਵਿਖੇ ਗੁਰੂ ਨਾਨਕ ਦੇਵ ਦੀ ਯਾਤਰਾ ਨਾਲ ਸਬੰਧਤ ਗੁਰਦੁਆਰਾ ਗਿਆਨ ਗੋਦੜੀ ਦੀ ਉਸਾਰੀ ਦਾ ਮਾਮਲਾ ਭਲਕੇ ਮੁੜ ਹਰਿਦੁਆਰ ਵਿੱਚ ਭਖਣ ਦੀ ਸੰਭਾਵਨਾ ਹੈ।  ਅੱਜ ਪੰਥਕ ਸੇਵਾ ਲਹਿਰ ਜਥੇਬੰਦੀ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਸਿੱਖਾਂ ਦਾ ਇੱਕ ਜਥਾ ਅਕਾਲ ਤਖ਼ਤ ਵਿਖੇ ਅਰਦਾਸ ਕਰਨ ਮਗਰੋਂ ਹਰਿਦੁਆਰ ਲਈ ਰਵਾਨਾ ਹੋਇਆ ਹੈ। ਕਰੀਬ 200 ਸ਼ਰਧਾਲੂਆਂ ਇਹ ਜਥਾ ਅੱਜ ਰਾਤ ਹਿਮਾਚਲ ਪ੍ਰਦੇਸ਼ ਸਥਿਤ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਠਹਿਰਾਅ ਕਰਨ ਮਗਰੋਂ ਕੱਲ੍ਹ ਦੁਪਹਿਰ ਹਰਿਦੁਆਰ ਪੁੱਜੇਗਾ।

ਬਾਬਾ ਦਾਦੂਵਾਲ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਵਲੋਂ ਕੱਲ੍ਹ ਦੁਪਹਿਰ ਹਰਿ ਕੀ ਪਉੜੀ ਸਥਿਤ ਗੁਰਦੁਆਰੇ ਦੀ ਪੁਰਾਤਨ ਥਾਂ ’ਤੇ ਗੁਰਪੁਰਬ ਮਨਾਇਆ ਜਾਵੇਗਾ। ਉਸ ਥਾਂ ’ਤੇ ਦੋ ਤੋਂ ਤਿੰਨ ਘੰਟੇ ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਤਰਾਖੰਡ ਸਰਕਾਰ ਕੋਲੋਂ ਪ੍ਰਵਾਨਗੀ ਮੰਗੀ ਗਈ ਸੀ ਪਰ ਹਾਲੇ ਤੱਕ ਕੋਈ ਪ੍ਰਵਾਨਗੀ ਨਹੀਂ ਮਿਲੀ ਹੈ। ਉਨ੍ਹਾਂ ਆਖਿਆ ਕਿ ਪਿਛਲੇ ਸਾਲ ਵੀ ਸਿੱਖ ਸੰਗਤ ਵਲੋਂ ਹਰਿਦੁਆਰ ਸਥਿਤ ਹਰਿ ਕੀ ਪਉੜੀ ਵਿਖੇ ਗੁਰਪੁਰਬ ਮਨਾਉਣ ਲਈ ਯਤਨ ਕੀਤੇ ਗਏ ਸਨ ਪਰ ਉਸ ਵੇਲੇ ਉਤਰਾਖੰਡ ਸਰਕਾਰ ਨੇ ਹਰਿਦੁਆਰ ਵਿੱਚ ਦਾਖ਼ਲੇ ’ਤੇ ਰੋਕ ਲਾ ਦਿੱਤੀ ਸੀ। ਇਸ ਸਬੰਧੀ ਕਈ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਇਸ ਇਤਿਹਾਸਕ ਗੁਰਦੁਆਰੇ ਨੂੰ 1984 ਵਿੱਚ ਵਾਪਰੇ ਸਿੱਖ ਵਿਰੋਧੀ ਦੰਗਿਆਂ ਸਮੇਂ ਕਬਜ਼ਾ ਕਰਨ ਮਗਰੋਂ ਢਾਹ ਦਿੱਤਾ ਗਿਆ ਸੀ। ਉਹ ਜ਼ਮੀਨ ਅੱਜ ਵੀ ਉਥੋਂ ਦੇ ਮਾਲੀਆ ਵਿਭਾਗ ਵਿੱਚ ਗੁਰਦੁਆਰੇ ਦੇ ਨਾਂ ਹੈ, ਜਿਸ ’ਤੇ ਹੁਣ ਨਾਜਾਇਜ਼ ਉਸਾਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਆਖਿਆ ਕਿ ਇਸ ਸਬੰਧੀ ਅਕਾਲ ਤਖ਼ਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਅਤੇ ਉਤਰਾਖੰਡ ਸਰਕਾਰ ਨੂੰ ਮੰਗ ਪੱਤਰ ਦੇ ਕੇ ਗੁਰਦੁਆਰੇ ਦੀ ਮੁੜ ਉਸਾਰੀ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।

ਬਾਬਾ ਦਾਦੂਵਾਲ ਨੇ ਆਖਿਆ ਕਿ ਜਥੇ ਵਲੋਂ ਅਕਾਲ ਤਖ਼ਤ ਵਿਖੇ ਅਰਦਾਸ ਕਰਕੇ ਪ੍ਰਣ ਕੀਤਾ ਗਿਆ ਹੈ ਕਿ ਜਦੋਂ ਤੱਕ ਗੁਰਦੁਆਰਾ ਗਿਆਨ ਗੋਦੜੀ ਦੀ ਉਸੇ ਥਾਂ ’ਤੇ ਮੁੜ ਉਸਾਰੀ ਕਰਵਾਉਣ ਦੀ ਮੰਗ ਪੂਰੀ ਨਹੀਂ ਹੁੰਦੀ ਉਦੋਂ ਤੱਕ ਸਿੱਖ ਕੌਮ ਵਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਮੁੜ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦੁਆਰੇ ਦੀ ਮੁੜ ਉਸਾਰੀ ਲਈ ਉਤਰਾਖੰਡ ਸਰਕਾਰ ਨਾਲ ਗੱਲਬਾਤ ਕਰਨ।

ਸਿੱਖ ਸ਼ਰਧਾਲੂਆਂ ਦਾ ਇਹ ਜਥਾ ਅਕਾਲ ਤਖ਼ਤ ਵਿਖੇ ਅਰਦਾਸ ਕਰਨ ਮਗਰੋਂ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਤੋਂ ਬੱਸਾਂ ਅਤੇ ਹੋਰ ਵਾਹਨਾਂ ਰਾਹੀਂ ਰਵਾਨਾ ਹੋਇਆ ਹੈ। ਇਹ ਜਥਾ ਜਲੰਧਰ, ਲੁਧਿਆਣਾ, ਅੰਬਾਲਾ ਹੁੰਦਾ ਹੋਇਆ ਅੱਜ ਰਾਤ ਗੁਰਦੁਆਰਾ ਪਾਉਂਟਾ ਸਾਹਿਬ ਰੁਕੇਗਾ ਅਤੇ ਸਵੇਰੇ ਚੱਲ ਕੇ ਹਰਿਦੁਆਰ ਪੁੱਜੇਗਾ। ਇਸ ਕਾਫਲੇ ਵਿੱਚ ਬਾਬਾ ਪ੍ਰਦੀਪ ਸਿੰਘ ਚਾਂਦਪੁਰ, ਅਵਤਾਰ ਸਿੰਘ ਤੇ ਹੋਰ ਸ਼ਾਮਲ ਸਨ।


ਮਨਮੋਹਨ ਪਹਿਲਾਂ ਰਾਹੁਲ ਵਲੋਂ ਕੀਤੀ ‘ਬੇਇੱਜ਼ਤੀ’ ਦਾ ਮਾਮਲਾ ਤਾਂ ਨਜਿੱਠ ਲਵੇ - ਮੋਦੀ

 http://sameydiawaaz.com/Archive%20News/%5B2013%5D/11/19.11.2013%20-%2001.jpg

ਛਤਰਪੁਰ (ਮੱਧ ਪ੍ਰਦੇਸ਼) 18 ਨਵੰਬਰ :- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਭਾਜਪਾ ਉਤੇ ਸਿਆਸੀ ਬਹਿਸ ਦਾ ਮਿਆਰ ਡੇਗੇ ਜਾਣ ਦੇ ਲਾਏ ਗਏ ਦੋਸ਼ ’ਤੇ ਮੋੜਵਾਂ ਵਾਰ ਕਰਦਿਆਂ ਭਾਜਪਾ ਆਗੂ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦਾਗੀ ਕਾਨੂੰਨਸਾਜ਼ਾਂ ਸਬੰਧੀ ਬਿੱਲ ਦੇ ਮੁੱਦੇ ਉਤੇ ਸਮੁੱਚੇ ਕੇਂਦਰੀ ਮੰਤਰੀ ਮੰਡਲ ਦੀ ‘ਬੇਇੱਜ਼ਤੀ’ ਕੀਤੇ ਜਾਣ ਦੀ ਯਾਦ ਦਿਵਾਈ  ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਰਾਹੁਲ ਗਾਂਧੀ ਵੱਲੋਂ ਕੀਤੀ ‘ਬੇਇੱਜ਼ਤੀ’ ਦਾ ਮਾਮਲਾ ਤਾਂ ਨਜਿੱਠ ਲੈਣ। ਉਨ੍ਹਾਂ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਇਸ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਾਣ-ਮਰਿਆਦਾ ਤਾਰ-ਤਾਰ ਹੋ ਗਈ ਸੀ। ਸਮੁੱਚੀ ਵਜ਼ਾਰਤ ਦੀ ਬੇਇੱਜ਼ਤੀ ਕਿਸ ਨੇ ਕੀਤੀ? ਸਮੁੱਚੀ ਸੰਸਦ ਨੂੰ ਨਮੋਸ਼ੀ ਕਿਸ ਨੇ ਦਿੱਤੀ। ਉਹ ਪਾਰਟੀ, ਜਿਸ ਉਤੇ ਤੁਹਾਨੂੰ ਬੜਾ ਮਾਣ ਹੈ, ਜਿਸ ਨੇ ਤੁਹਾਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਦਿੱਤੀ ਹੈ, ਦੇ ਮੀਤ ਪ੍ਰਧਾਨ ਨੇ ਗੱਜ-ਵੱਜ ਕੇ ਤੁਹਾਡੇ ਫੈਸਲੇ ਨੂੰ ਬਕਵਾਸ ਕਰਾਰ  ਦਿੱਤਾ ਹੈ।’’ ਭਾਜਪਾ ਆਗੂ ਦਾ ਇਸ਼ਾਰਾ ਉਸ ਆਰਡੀਨੈਂਸ ਵੱਲ ਸੀ, ਜਿਸ ਨੂੰ ਮੰਤਰੀ ਮੰਡਲ ਨੇ ਸੁਪਰੀਮ ਕੋਰਟ ਦੇ ਦਾਗੀ ਕਾਨੂੰਨਸਾਜ਼ਾਂ ਬਾਰੇ ਫੈਸਲੇ ਦਾ ਅਸਰ ਖਤਮ ਕਰਨ ਲਈ ਮਨਜ਼ੂਰ ਕੀਤਾ ਸੀ ਪਰ ਬਾਅਦ ਵਿਚ ਸ੍ਰੀ ਗਾਂਧੀ ਨੇ ਇਸ ਨੂੰ ‘ਬਕਵਾਸ’ ਅਤੇ ‘ਕੂੜੇ ਦੀ ਟੋਕਰੀ ਵਿਚ ਸੁੱਟਣ ਜੋਗਾ’ ਕਰਾਰ ਦੇ ਦਿੱਤਾ ਸੀ। ਇਸ ਪਿੱਛੋਂ ਮੰਤਰੀ  ਮੰਡਲ ਨੇ ਇਹ ਆਰਡੀਨੈਂਸ ਵਾਪਸ ਲੈ ਲਿਆ।


ਸੁਪਰੀਮ ਕੋਰਟ ਵਲੋਂ ਤਿਲੰਗਾਨਾ ਬਾਰੇ ਪਟੀਸ਼ਨ ਸੁਣਨ ਤੋਂ ਨਾਂਹ

 http://sameydiawaaz.com/Archive%20News/%5B2013%5D/11/19.11.2013%20-%2005.jpg

ਨਵੀਂ ਦਿੱਲੀ 18 ਨਵੰਬਰ :- ਸੁਪਰੀਮ ਕੋਰਟ ਨੇ ਕੇਂਦਰੀ ਵਜ਼ਾਰਤ ਵੱਲੋਂ ਆਂਧਰਾ ਪ੍ਰਦੇਸ਼ ਵਿਚੋਂ ਵੱਖਰਾ ਤਿਲੰਗਾਨਾ ਵੱਖਰਾ ਸੂਬਾ ਬਣਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ। ਜਸਟਿਸ ਐਚ.ਐਲ. ਦੱਤੂ ਅਤੇ ਜਸਟਿਸ ਮਦਾਨ ਬੀ ਲੋਕਰ ਨੇ ਕਿਹਾ ਕਿ ਇਸ ਪਟੀਸ਼ਨ ਉਤੇ ਸੁਣਵਾਈ ਅਜੇ ਨਹੀਂ ਹੋ ਸਕਦੀ ਕਿਉਂਕਿ ਸੰਸਦ ਅਤੇ ਵਿਧਾਨ ਸਭਾ ਨੇ ਅਜੇ ਇਸ ਸਬੰਧੀ ਮਤੇ ਪਾਸ ਨਹੀਂ ਕੀਤੇ ਹਨ।


ਵਾਜਪਾਈ ਨੂੰ ਭਾਰਤ ਰਤਨ ਦੇਣ ਦੀ ਮੰਗ ਨੇ ਜ਼ੋਰ ਫੜਿਆ

 http://sameydiawaaz.com/Archive%20News/%5B2013%5D/11/19.11.2013%20-%2004.jpg

ਫਾਰੂਕ ਅਬਦੁੱਲਾ                          ਨਿਤੀਸ਼ ਕੁਮਾਰ

ਨਵੀਂ ਦਿੱਲੀ 18 ਨਵੰਬਰ :- ਭਾਜਪਾ ਨੇਤਾ ਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਭਾਰਤ ਰਤਨ ਦੇਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੇ ਉੱਘੇ ਵਿਗਿਆਨੀ ਸੀ.ਐਨ.ਆਰ. ਰਾਓ ਦਾ ਨਾਮ ਇਸ ਸ੍ਰੇਸ਼ਠ ਪੁਰਸਕਾਰ ਲਈ ਆਉਣ ਦੇ ਨਾਲ ਹੀ ਹਾਕੀ ਪਿਤਾਮਾ ਧਿਆਨ ਚੰਦ, ਉੱਘੇ ਸਮਾਜਸੇਵੀ ਰਾਮ ਮਨੋਹਰ ਲੋਹੀਆ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਵੀ ਭਾਰਤ ਰਤਨ ਦੇਣ ਲਈ ਮੰਗ ਕੀਤੀ ਜਾ ਰਹੀ ਹੈ।

ਸ੍ਰੀ ਵਾਜਪਾਈ ਨੂੰ ਭਾਰਤ ਰਤਨ ਦੇਣ ਸਬੰਧੀ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਇਸ ਸਬੰਧੀ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਇਸ ਬਾਰੇ ਗਹਿਰਾਈ ਨਾਲ ਸੋਚਣ ਵਿਚਾਰਨ ਦੀ ਲੋੜ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਕਿਹਾ ਕਿ ਸ੍ਰੀ ਵਾਜਪਾਈ ਭਾਰਤ ਰਤਨ ਦੇ ਹੱਕਦਾਰ ਹਨ। ਨੈਸ਼ਨਲ ਕਾਨਫਰੰਸ ਆਗੂ ਫਾਰੂਕ ਅਬਦੁੱਲਾ ਨੇ ਕਿਹਾ ਕਿ ਸ੍ਰੀ ਵਾਜਪਾਈ ਇਸ ਪੁਰਸਕਾਰ ਤੋਂ ਵੀ ਅਹਿਮ ਹਨ। ਉਨ੍ਹਾਂ ਕਿਹਾ, ‘‘ਭਾਵੇਂ ਮੈਂ ਭਾਜਪਾ ਨੇਤਾ ਨਹੀਂ ਪਰ ਭਾਰਤ ਦਾ ਨਾਗਰਿਕ ਹਾਂ ਤੇ ਇਸ ਨਾਤੇ ਕਹਿ ਸਕਦਾ ਹਾਂ ਕਿ ਸ੍ਰੀ ਵਾਜਪਾਈ ਸ਼ਾਨਦਾਰ ਨੇਤਾ ਸਨ।’’

ਸ੍ਰੀ ਫਾਰੂਕ ਨੇ ਕਿਹਾ ਕਿ ਲੋਕ ਸਭਾ ’ਚ ਸ੍ਰੀ ਵਾਜਪਾਈ ਜਦ ਪਹਿਲੀ ਵਾਰ ਬੋਲੇ ਸਨ ਤਾਂ ਪੰਡਤ ਜਵਾਹਰ ਲਾਲ ਨਹਿਰੂ ਨੇ  ਸ੍ਰੀ ਵਾਜਪਾਈ ਨੂੰ ਕਿਹਾ ਸੀ ਕਿ ਉਹ ਇਕ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਕਿਹਾ ਕਿ ਇਸ ਮਹਾਨ ਸ਼ਖਸੀਅਤ ਨੂੰ ਭਾਰਤ ਰਤਨ ਮਿਲਣਾ ਹੀ ਚਾਹੀਦਾ ਹੈ। ਮਨੀਸ਼ ਤਿਵਾੜੀ ਦੇ ਬਿਆਨ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਰਾਏ ਦੇਣ ਦਾ ਹੱਕ ਹੈ। ਸ੍ਰੀ ਤਿਵਾੜੀ ਨੇ ਵੀ ਉਹੀ ਕੀਤਾ ਹੈ ਪਰ ਉਹ ਖੁਦ ਸ੍ਰੀ ਵਾਜਪਾਈ ਨੂੰ ਇਸ ਪੁਰਸਕਾਰ ਦੇ ਹੱਕਦਾਰ ਮੰਨਦੇ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਮ ਮਨੋਹਰ ਲੋਹੀਆ ਨੂੰ ਵੀ ਭਾਰਤ ਰਤਨ ਪੁਰਸਕਾਰ ਦੇਣ ਦੇ ਹੱਕ ’ਚ ਜ਼ੋਰਦਾਰ ਹਾਮੀ ਭਰੀ ਹੈ। ਇਸ ਦੇ ਨਾਲ ਹੀ ਉਨ੍ਹਾਂ 1977 ’ਚ ਬਿਹਾਰ ਦੇ ਮੁੱਖ ਮੰਤਰੀ ਰਹੇ ਕਰਪੂਰੀ ਠਾਕੁਰ ਲਈ ਵੀ ਭਾਰਤ ਰਤਨ ਦੀ ਮੰਗ ਕੀਤੀ ਹੈ।


ਪੰਜਾਬ ਚੋਂ ਆਉਂਦੇ ਦੂਸ਼ਿਤ ਨਹਿਰੀ ਪਾਣੀ ਨੂੰ ਰੋਕਣ ਵਿੱਚ ਨਾਕਾਮ ਰਹੀ ਗਹਿਲੋਤ ਸਰਕਾਰ - ਰਾਜੇ

 http://sameydiawaaz.com/Archive%20News/%5B2013%5D/11/19.11.2013%20-%2002.jpg

ਅਬੋਹਰ 18 ਨਵੰਬਰ (ਰਾਜ ਸਦੋਸ਼) :- ਰਾਜਸਥਾਨ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਵਸੁੰਧਰਾ ਰਾਜੇ ਨੇ ਅੱਜ ਰਾਜ ਸਭਾ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਅਸ਼ੋਕ ਗਹਿਲੋਤ ਸਰਕਾਰ ’ਤੇ ਗੁਆਂਢੀ ਰਾਜ ਪੰਜਾਬ ਵਿੱਚੋਂ ਗੰਗ (ਬੀਕਾਨੇਰ) ਨਹਿਰ ਅਤੇ ਫਿਰੋਜ਼ਪੁਰ ਫੀਡਰ ਰਾਹੀਂ ਆ ਰਹੀ ਦੂਸ਼ਿਤ ਪਾਣੀ ਦੀ ਸਪਲਾਈ ਰੋਕਣ ਵਿੱਚ ਅਸਫਲ ਰਹਿਣ ਦੇ ਦੋਸ਼ ਲਾਏ। ਹਨੂੰਮਾਨਗੜ੍ਹ ਨੇੜੇ ਸਥਿਤ ਟਿੱਬੀ ਵਿਖੇ ਖੇਤਰ ਵਿੱਚ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਵਸੁੰਧਰਾ ਰਾਜੇ ਨੇ ਕਿਹਾ ਕਿ ਪੰਜਾਬ ਦੀਆਂ ਸੈਂਕੜੇ ਉਦਯੋਗਿਕ ਇਕਾਈਆਂ ਦੀ ਰਸਾਇਣਕ ਰਹਿੰਦ-ਖੂੰਹਦ ਨਹਿਰੀ ਪਾਣੀ ਨੂੰ ਦੂਸ਼ਿਤ ਕਰਦੀ ਹੋਈ ਰਾਜਸਥਾਨ ਪੁੱਜ ਰਹੀ ਹੈ। ਇਹ ਨਹਿਰਾਂ ਸ੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਦੀ ਜੀਵਨ ਰੇਖਾ ਹਨ, ਪਰ ਗਹਿਲੋਤ ਸਰਕਾਰ ਸਾਫ-ਸੁਥਰੇ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ’ਤੇ ਦਬਾਅ ਪਾਉਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਨਹਿਰੀ ਸਿਸਟਮ ਦੇ ਨਵੀਨੀਕਰਨ ਦੇ ਪ੍ਰਾਜੈਕਟ ਵਿੱਚ ਹੋ ਰਹੀ ਦੇਰੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਲਈ ਕੇਂਦਰ ਵੱਲੋਂ ਗਰਾਂਟ ਦੀ ਪੇਸ਼ਕਸ਼ ਦੇ ਬਾਵਜੂਦ ਦੇਰੀ ਹੋ ਰਹੀ ਹੈ, ਜਿਸ ਕਰਕੇ ਦੋਵਾਂ ਸੂਬਿਆਂ (ਪੰਜਾਬ - ਰਾਜਸਥਾਨ) ਦੀ ਹੱਦ ’ਤੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਨਹਿਰਾਂ ਦੀ  ਸਹੀ ਦੇਖਭਾਲ ਨਾ ਹੋਣ ਕਾਰਨ ਸੂਬੇ ਨੂੰ ਨਿਰਧਾਰਤ 12 ਹਜ਼ਾਰ ਕਿਊਜ਼ਿਕ ਦੇ ਕੋਟੇ ’ਚੋਂ ਪੰਜਾਬ ਵੱਲੋਂ ਕੇਵਲ 50 ਫੀਸਦੀ ਪਾਣੀ ਮਿਲਦਾ ਹੈ।

ਸ੍ਰੀਮਤੀ ਰਾਜੇ ਵੱਲੋਂ ਹਨੂੰਮਾਨਗੜ੍ਹ ਅਤੇ ਸ੍ਰੀਗੰਗਾਨਗਰ ਜ਼ਿਲ੍ਹਿਆਂ ਵਿੱਚ ਚੋਣ ਮੁਹਿੰਮ ਦੇ ਪਹਿਲੇ ਪੜਾਅ ਦੌਰਾਨ ਚਾਰ ਰੈਲੀਆਂ ਨੂੰ ਸੰਬੋਧਨ ਕੀਤਾ ਜਾਣਾ ਹੈ। ਅਜਿਹਾ ਇਸ ਕਰਕੇ ਕੀਤਾ ਗਿਆ ਹੈ ਤਾਂ ਜੋ ਭਾਜਪਾ ਉਮੀਦਵਾਰਾਂ ਵਿੱਚ ਉਤਸ਼ਾਹ ਭਰਿਆ ਜਾ ਸਕੇ ਕਿਉਂਕਿ ਜ਼ਿਆਦਾਤਰ ਥਾਵਾਂ ’ਤੇ ਪਾਰਟੀ ਦੇ ਬਾਗ਼ੀਆਂ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ।


ਕਾਂਗਰਸ ਵਲੋਂ ਚੋਣ ਕਮਿਸ਼ਨ ਕੋਲ ਮੁੜ ਮੋਦੀ ਦੀ ਸ਼ਿਕਾਇਤ

 http://sameydiawaaz.com/Archive%20News/%5B2013%5D/11/19.11.2013%20-%2003.jpg

ਨਰਿੰਦਰ ਮੋਦੀ ਛੱਤਰਪੁਰ (ਐਮ. ਪੀ.) ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ

ਨਵੀਂ ਦਿੱਲੀ 18 ਨਵੰਬਰ :- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ‘ਨਿੱਜੀ ਟਿੱਪਣੀਆਂ’ ਕਰਨ ਬਦਲੇ ਕਾਂਗਰਸ ਨੇ ਮੁੜ ਤੋਂ ਚੋਣ ਕਮਿਸ਼ਨ ਕੋਲ ਭਾਜਪਾ ਆਗੂ ਨਰਿੰਦਰ ਮੋਦੀ ਦੀ ਸ਼ਿਕਾਇਤ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਭਾਜਪਾ ਅਤੇ ਉਸ ਦੇ ਆਗੂਆਂ ਵੱਲੋਂ ਇੰਜ ਵਾਰ ਵਾਰ ਕੀਤੀਆਂ ਜਾ ਰਹੀਆਂ ‘ਉਲੰਘਣਾਵਾਂ’ ਬਦਲੇ ਪਾਰਟੀ ਦੀ ਮਾਨਤਾ ਖ਼ਤਮ ਕੀਤੀ ਜਾਵੇ।

ਦੱਸਣਯੋਗ ਹੈ ਕਿ ਛੱਤੀਸਗੜ੍ਹ ਵਿੱਚ ਚੋਣ ਰੈਲੀਆਂ ਦੌਰਾਨ ਸ੍ਰੀ ਮੋਦੀ ਨੇ ਸ੍ਰੀਮਤੀ ਗਾਂਧੀ ਨੂੰ ‘ਬਿਮਾਰ’ ਕਰਾਰ ਦਿੱਤਾ ਸੀ ਤੇ ਉਹ ਸ੍ਰੀ ਗਾਂਧੀ ਨੂੰ ਵੀ ਅਕਸਰ ‘ਸ਼ਹਿਜ਼ਾਦਾ’ ਕਹਿ ਕੇ ਸੰਬੋਧਨ ਕਰਦੇ ਹਨ। ਪਾਰਟੀ ਨੇ ਕਿਹਾ ਹੈ ਕਿ ਅਜਿਹੀਆਂ ਟਿੱਪਣੀਆਂ ਆਜ਼ਾਦ, ਨਿਰਪੱਖ ਤੇ ਪੁਰਅਮਨ ਚੋਣਾਂ ਦੇ ਰਾਹ ’ਚ ‘ਰੁਕਾਵਟ’ ਹਨ। ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਵਿੱਚ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਕਾਨੂੰਨੀ ਸੈੱਲ ਦੇ ਕਨਵੀਨਰ ਕੇ. ਸੀ. ਬਾਂਸਲ ਨੇ ਕਿਹਾ ਹੈ ਕਿ ਸ੍ਰੀ ਮੋਦੀ ਨੇ ‘ਜਾਣਬੁੱਝ ਤੇ ਮਿੱਥ ਕੇ’ ਇਹ ‘ਅਪਮਾਨਜਨਕ ਤੇ ਅਸੱਭਿਅਕ’ ਟਿੱਪਣੀਆਂ ਇੱਕ ਤੋਂ ਵੱਧ ਵਾਰ ਕੀਤੀਆਂ ਹਨ। ਉਨ੍ਹਾਂ ਇਸ ਮਾਮਲੇ ਵਿੱਚ ਖ਼ਾਸ ਤੌਰ ’ਤੇ ਇਸ ਟਿੱਪਣੀ, ਜਿਸ ਵਿੱਚ ਉਨ੍ਹਾਂ ਕਿਹਾ ਸੀ, ‘‘ਮੈਂ ਸ਼ਹਿਜ਼ਾਦੇ  ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਪੈਸੇ ਤੇਰੇ ਮਾਮੇ ਦੇ ਘਰੋਂ ਆਏ ਹਨ’ ਦਾ ਹਵਾਲਾ ਦਿੱਤਾ ਹੈ ਤੇ ਇੱਕ ਹੋਰ ਟਿੱਪਣੀ ‘ਮੈਡਮ ਤੁਸੀਂ ਬਿਮਾਰ ਹੋ, ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਆਪਣਾ ਕੰਮ ਆਪਣੇ ਪੁੱਤਰ ਨੂੰ ਸੌਂਪ ਦਿਓ’ ਦਾ ਵੀ ਜ਼ਿਕਰ ਕੀਤਾ ਹੈ। ਪਾਰਟੀ ਨੇ ਕਿਹਾ, ‘‘ਇਹ ਟਿੱਪਣੀਆਂ ਚੋਣ ਕਮਿਸ਼ਨ ਵੱਲੋਂ ਆਗੂਆਂ ਦੇ ਨਿੱਜੀ ਜੀਵਨ ਬਾਰੇ ਟਿੱਪਣੀਆਂ ਨਾ ਕਰਨ ਦੀਆਂ ਜਾਰੀ ਸੇਧਾਂ ਦਾ ਉਲੰਘਣ ਹਨ।


ਨਸ਼ਿਆਂ ਦੇ ਕਾਰੋਬਾਰ ਦਾ ਮਾਮਲਾ ਮੁੱਖ ਚੋਣ ਕਮਿਸ਼ਨਰ ਦੇ ਦਰਬਾਰ ਪੁੱਜਿਆ

http://sameydiawaaz.com/Archive%20News/%5B2013%5D/11/19.11.2013%20-%2006.jpg

ਚੰਡੀਗੜ੍ਹ 18 ਨਵੰਬਰ (ਤਰਲੋਚਨ ਸਿੰਘ) :- ਪੰਜਾਬ ਵਿਚਲੇ ਡਰੱਗਜ਼ ਦੇ ਕਹਿਰ ਦਾ ਮਾਮਲਾ ਅੱਜ ਮੁੱਖ ਚੋਣ ਕਮਿਸ਼ਨਰ ਕੋਲ ਪੁੱਜ ਗਿਆ ਹੈ। ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲੀਸ (ਜੇਲ੍ਹਾਂ) ਸ਼ਸ਼ੀ ਕਾਂਤ ਨੇ ਆਈ. ਏ. ਐਸ ਤੇ ਲੈਫਟੀਨੈਂਟ ਜਨਰਲ ਪੱਧਰ ਦੇ ਸੇਵਾਮੁਕਤ ਅਧਿਕਾਰੀਆਂ ’ਤੇ ਆਧਾਰਿਤ ਵਫਦ ਸਮੇਤ ਦਿੱਲੀ ਵਿਖੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ। ਵਫ਼ਦ ਨੇ ਪੰਜਾਬ ਵਿੱਚੋਂ ‘ਨਾਰਕੋ ਪੌਲੀਟਿਕਸ’ ਖ਼ਤਮ ਕਰਕੇ ਸਰਪੰਚ ਤੋਂ ਲੈ ਕੇ ਸੰਸਦ ਮੈਂਬਰਾਂ ਤੱਕ ਦੀਆਂ ਚੋਣਾਂ ਦੌਰਾਨ ਨਸ਼ੇ ਵੰਡ ਕੇ ਇੱਥੋਂ ਦੇ ਨੌਜਵਾਨਾਂ ਨੂੰ ਮੌਤ ਦੇ ਰਾਹ ਪਾਉਣ ਦੀ ਪ੍ਰਕਿਰਿਆ ਨੂੰ ਠੱਲ੍ਹ ਪਾਉਣ ਦੀ ਅਪੀਲ ਕੀਤੀ ਹੈ।

ਮੁੱਖ ਚੋਣ ਕਮਿਸ਼ਨ ਅੱਗੇ ਸਨਸਨੀਖੇਜ਼ ਖੁਲਾਸੇ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਨਸ਼ਿਆਂ ਦਾ ਸਾਲਾਨਾ 60 ਹਜ਼ਾਰ ਕਰੋੜ ਰੁਪਏ ਦਾ ਧੰਦਾ ਚੱਲ ਰਿਹਾ ਹੈ। ਸੂਬੇ ਵਿੱਚ ਪੰਚਾਇਤ, ਬਲਾਕ, ਜੇਲ੍ਹਾਂ, ਰਾਜ ਤੇ ਕੌਮੀ ਪੱਧਰ ਦੀਆਂ ਆਮ ਚੋਣਾਂ ਦੌਰਾਨ ਨਸ਼ਿਆਂ ਦੀ ਖੁੱਲ੍ਹ ਕੇ ਵਰਤੋਂ ਹੁੰਦੀ ਹੈ ਅਤੇ ਨਸ਼ਿਆਂ ਦੀ ਕਮਾਈ ਨਾਲ ਵੋਟਰਾਂ ਦੀ ਖਰੀਦੋ-ਫਰੋਖਤ ਕਰਕੇ ਪੰਜਾਬ ਦੇ ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਚੋਣ ਕਮਿਸ਼ਨਰ ਨੂੰ ਸਾਫ ਕੀਤਾ ਗਿਆ ਕਿ ਇਹ ਸਭ ਕੁਝ ਡਰੱਗ ਮਾਫੀਆ, ਸਿਆਸੀ ਨੇਤਾਵਾਂ ਅਤੇ ਪੁਲੀਸ ਵਿਚਲੀਆਂ ਕਾਲੀਆਂ ਭੇਡਾਂ ਦੇ ਗੱਠਜੋੜ ਨਾਲ ਚੱਲ ਰਿਹਾ ਹੈ। ਵਫਦ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਇਸ ਧੰਦੇ ਵਿੱਚ ਪੰਜਾਬ ਦੀਆਂ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਸ਼ਾਮਲ ਹਨ।

ਵਫਦ ਨੇ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਭਾਵੇਂ ਹਾਈ ਕੋਰਟ ਵੱਲੋਂ ਇਸ ਮਾਮਲੇ ਦੀ ਕੀਤੀ ਜਾ ਰਹੀ ਨਿਗਰਾਨੀ ਕਾਰਨ ਪੰਜਾਬ ਪੁਲੀਸ ਕੁਝ ਸਰਗਰਮ ਹੋਈ ਹੈ ਅਤੇ ਦੋ ਮੱਧ ਪੱਧਰ ਦੇ ਡਰੱਗ ਮਾਫੀਆ ਦੇ ਸਰਗਣੇ ਬਰਖਾਸਤ ਡੀਐੱਸਪੀ ਜਗਦੀਸ਼ ਭੋਲਾ ਅਤੇ ਸਿਆਸੀ ਆਗੂ ਮਨਿੰਦਰ ਸਿੰਘ ਔਲਖ ਨੂੰ ਫੜਿਆ ਗਿਆ ਹੈ ਪਰ ਭੇਤ ਭਰੇ ਢੰਗ ਨਾਲ ਪੁਲੀਸ ਇਸ ਮਾਮਲੇ ਦੇ ‘ਮਗਰਮੱਛਾਂ’ ਨੂੰ ਹੱਥ ਪਾਉਣ ਤੋਂ ਕਤਰਾ ਰਹੀ ਹੈ। ਸਾਬਕਾ ਡੀਜੀਪੀ ਸ਼ਸ਼ੀ ਕਾਂਤ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੂੰ ਅੱਜ ਸਾਬਕਾ ਆਈਏਐੱਸ ਅਧਿਕਾਰੀ ਗੁਰਤੇਜ ਸਿੰਘ, ਸਾਬਕਾ ਲੈਫਨੀਨੈਂਟ ਜਨਰਲ ਕੇਐੱਸ ਗਿੱਲ, ਵਕੀਲ ਹਰਪਾਲ ਸਿੰਘ ਚੀਮਾ, ਅਸ਼ੋਕ ਕਪੂਰ, ਭਾਈ ਬਲਦੀਪ ਸਿੰਘ, ਅਮਰਦੀਪ ਸਿੰਘ ਜ਼ੀਰਕਪੁਰ ਆਦਿ ਦੇ ਆਧਾਰਿਤ ਵਫਦ ਰਾਹੀਂ ਮੰਗ ਪੱਤਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਦਰਿਆ ਦੇ ਮੁੱਦੇ ਉਪਰ ਪਾਈ ਰਿੱਟ ਤਹਿਤ ਹਾਈ ਕੋਰਟ ਵੱਲੋਂ ਇਸ ਮੁੱਦੇ ਉਪਰ ਖੁਦ ਨਜ਼ਰ ਰੱਖੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਕੋਲੋਂ ਇਸ ਸਮੁੱਚੀ ਪ੍ਰਕਿਰਿਆ ਉਪਰ ਚੁੱਕੇ ਕਦਮਾਂ ਦੀ ਰਿਪੋਰਟ 11 ਦਸੰਬਰ ਨੂੰ ਤਲਬ ਕੀਤੀ ਹੈ।

ਸਾਬਕਾ ਆਈਪੀਐੱਸ ਅਧਿਕਾਰੀ ਨੇ ਮੁੱਖ ਚੋਣ ਕਮਿਸ਼ਨ ਨੂੰ ਆਗਾਮੀ ਲੋਕ ਸਭਾ ਚੋਣਾਂ ਕੇਂਦਰੀ ਅਰਧ-ਸੈਨਿਕ ਦਲਾਂ ਦੀ ਨਿਗਰਾਨੀ ਹੇਠ ਕਰਵਾਉਣ ਦਾ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਚੋਣਾਂ ਦੌਰਾਨ ਨੈਸ਼ਨਲ ਨਾਰਕੋਟਿਕਸ ਬਿਊਰੋ, ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਕੇਂਦਰੀ ਖੁਫੀਆ ਏਜੰਸੀਆਂ ਨੂੰ ਸਿੱਧੀ ਨਿਗਰਾਨੀ ਰੱਖਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਪੰਜਾਬ ਵਿੱਚ ਇਕ ਪੜਾਵੀ ਚੋਣਾਂ ਕਰਵਾਉਣ ਲਈ ਕਿਹਾ ਹੈ। ਸ਼ਸ਼ੀਕਾਂਤ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਪੰਜਾਬ ਵਿੱਚ ਨਸ਼ਾ ਰਹਿਤ ਚੋਣਾਂ ਕਰਵਾਉਣੀਆਂ ਵੱਡਾ ਮੁੱਦਾ ਹੈ ਕਿਉਂÎਕਿ ਹਰੇਕ ਪਾਰਟੀ ਦੇ ਕੁਝ ਆਗੂ ਜਾਂ ਤਾਂ ਸਿੱਧੇ ਤੌਰ ’ਤੇ ਡਰੱਗ ਸਪਲਾਈ ਕਰਦੇ ਹਨ ਅਤੇ ਜਾਂ ਫਿਰ ਡਰੱਗ ਮਾਫੀਏ ਨੂੰ ਸੁਰੱਖਿਆ ਛੱਤਰੀ ਮੁਹੱਈਆ ਕਰਦੇ ਹਨ।  ਸਾਬਕਾ ਡੀਜੀਪੀ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਇਸ ਮੁੱਦੇ ਉਪਰ ਭਾਰਤ ਸਰਕਾਰ ਦੇ ਸਬੰਧਤ ਵਿਭਾਗਾਂ ਤੋਂ ਰਿਪੋਰਟ ਮੰਗੀ ਜਾਵੇ ਕਿਉਂÎਕਿ ਪੰਜਾਬ ਸਰਕਾਰ ਤੋਂ ਇਸ ਬਾਰੇ ਸੱਚੀ ਰਿਪੋਰਟ ਮਿਲਣ ਦੇ ਆਸਾਰ ਨਹੀਂ ਹਨ। ਉਨ੍ਹਾਂ ਪੰਜਾਬ ਵਿੱਚ ਵੱਡੇ ਪੱਧਰ ’ਤੇ ਸਿੰਥੈਟਿਕ ਡਰੱਗ ਬਣਨ ਦੇ ਸੰਕੇਤ ਦਿੰਦਿਆਂ ਚੋਣ ਕਮਿਸ਼ਨ ਨੂੰ ਸਚੇਤ ਕੀਤਾ ਕਿ ਇਹ ਪ੍ਰਕਿਰਿਆ ਪੰਜਾਬ ਦੇ ਭਵਿੱਖ ਨੌਜਵਾਨਾਂ ਦੀ ਤਬਾਹੀ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਭਰੀ ‘ਨਾਰਕੋ ਪੌਲੀਟਿਕਸ’ ਨੂੰ ਨਿਆਂਪਾਲਿਕਾ ਜਾਂ ਚੋਣ ਕਮਿਸ਼ਨ ਹੀ ਠੱਲ੍ਹ ਪਾ ਸਕਦਾ ਹੈ। ਦੱਸਣਯੋਗ ਹੈ ਕਿ ਇਸ ਵਰ੍ਹੇ ਵੱਡੇ ਪੱਧਰ ’ਤੇ ਰਾਜ ਵਿੱਚੋਂ ਡਰੱਗ ਬਰਾਮਦ ਹੋਈ ਹੈ। ਸੰਪਰਕ ਕਰਨ ’ਤੇ ਸ਼ਸ਼ੀਕਾਂਤ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਇਸ ਗੰਭੀਰ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz