ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

16 ਨਵੰਬਰ 2013

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

http://sameydiawaaz.com/Archive%20News/%5B2013%5D/11/16.11.2013%20-%2006.jpg

ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਦ੍ਰਿਸ਼

ਡੇਰਾ ਬਾਬਾ ਨਾਨਕ 15 ਨਵੰਬਰ :- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼  ਦਿਹਾੜੇ ਨੂੰ ਸਮਰਪਿਤ ਕਸਬਾ ਡੇਰਾ ਬਾਬਾ ਨਾਨਕ ਵਿਖੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜ ਪਿਆਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਫੁੱਲਾਂ ਨਾਲ ਸਜਾਈ ਗਈ   ਪਾਲਕੀ ਸਾਹਿਬ ’ਚ ਸ਼ੁਸ਼ੋਭਿਤ ਸੀ। ਨਗਰ ਕੀਰਤਨ ਨੂੰ ਸਥਾਨਕ ਗੁਰਦੁਆਰਾ ਭਾਈ ਰਣਧੀਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਰਵਾਨਾ ਕੀਤਾ ਗਿਆ, ਜਿਸ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਇਸ ਮੌਕੇ ਗੱਤਕਾ ਪਾਰਟੀਆਂ ਵੱਲੋਂ ਜੌਹਰ ਦਿਖਾਏ ਗਏ ਜਦਕਿ ਸਕੂਲਾਂ ਦੇ ਬੱਚਿਆਂ ਨੇ ਬੈਂਡ ਸਮੇਤ ਨਗਰ ਕੀਰਤਨ ’ਚ ਹਿੱਸਾ ਲਿਆ। ਇਸ ਮੌਕੇ ਭਾਈ ਜਸਵਿੰਦਰ ਸਿੰਘ ਤੇ ਭਾਈ ਮਨਜਿੰਦਰ ਸਿੰਘ ਧਾਰੋਵਾਲੀ ਦੇ ਰਾਗੀ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਪੁੱਜੀਆਂ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਵੀ ਸ਼ਬਦ ਪੜ੍ਹੇ ਅਤੇ ਰਸਤੇ ’ਚ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ।

ਗੁਰਦੁਆਰਾ ਦਰਬਾਰ ਸਾਹਿਬ ਵਿਖੇ ਪਹੁੰਚਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਨਗਰ ਕੀਰਤਨ ’ਚ ਸ਼ਾਮਲ ਸੰਗਤ ਦਾ ਸਿਰਪਾਓ ਨਾਲ ਸਨਮਾਨ ਕੀਤਾ। ਇਸ ਮੌਕੇ ਬਖਸ਼ੀਸ਼ ਸਿੰਘ ਧਾਰੋਵਾਲੀ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਨਿਰਮਲ ਸਿੰਘ ਰੱਤਾ ਮੈਂਬਰ ਖੇਤੀਬਾੜੀ, ਗੁਰਕ੍ਰਿਪਾਲ ਸਿੰਘ ਪੱਪੂ, ਗੁਰਮੀਤ ਸਿੰਘ ਚੀਮਾ ਡੀ.ਐਸ.ਪੀ. ਡੇਰਾ ਬਾਬਾ ਨਾਨਕ, ਗੁਰਦੇਵ ਸਿੰਘ ਮਾਨ ਮੈਨੇਜਰ ਦਰਬਾਰ ਸਾਹਿਬ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।


ਭਾਈ ਦਲਜੀਤ ਸਿੰਘ ਬਿੱਟੂ ਸਮੇਤ 11 ਬਰੀ

 http://sameydiawaaz.com/Archive%20News/%5B2013%5D/11/16.11.2013%20-%2001.jpg

ਸਰਦੂਲਗੜ੍ਹ 15 ਨਵੰਬਰ (ਮੰਝਪੁਰ) :- ਅੱਜ ਇੱਥੇ 2008 ਦੇ ਇਕ ਕੇਸ ਵਿਚ ਸ੍ਰੀ ਅਸ਼ੀਸ਼ ਕੁਮਾਰ ਬਾਂਸਲ ਦੀ ਮਾਨਯੋਗ ਅਦਾਲਤ ਵਲੋਂ ਭਾਈ ਦਲਜੀਤ ਸਿੰਘ ਬਿੱਟੂ, ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਖ਼ਾਲਸਾ, ਏਕ ਨੂਰ ਖ਼ਾਲਸਾ ਫੌਜ ਦੇ ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਖ਼ਾਲਸਾ ਸਮੇਤ 11 ਸਿੰਘਾਂ ਨੂੰ ਬਰੀ ਕਰ ਦਿੱਤਾ ।

ਇਹ ਕੇਸ ਥਾਣਾ ਕੋਟ ਧਰਮੂੰ (ਮਾਨਸਾ) ਦੀ ਪੁਲਿਸ ਵਲੋਂ ਪਿੰਡ ਨੰਗਲ ਖੁਰਦ ਵਿਚ ਡੇਰਾ ਸਿਰਸਾ ਦੀ ਬਰਾਂਚ ਖੋਲਣ ਦੇ ਵਿਰੋਧ ਵਿਚ ਲਾਏ ਮੋਰਚੇ ਖਿਲਾਫ ਭਾਰਤੀ ਢੰਡਾਵਲੀ ਦੀ ਧਾਰਾ 148 ਤੇ 341 ਅਧੀਨ ਦਰਜ਼ ਕੀਤਾ ਗਿਆ ਸੀ । ਇਸ ਮੌਕੇ ਸਫਾਈ ਧਿਰ ਵਲੋਂ ਐਡਵੋਕੇਟ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਮਾਨਯੋਗ ਕੋਰਟ ਵਲੋਂ ਕੋਈ ਠੋਸ ਸਬੂਤ ਜਾਂ ਗਵਾਹ ਦੀ ਅਣਹੋਂਦ ਅਤੇ ਸਫਾਈ ਧਿਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅੱਜ ਇਹ ਕੇਸ ਬਰੀ ਕਰ ਦਿੱਤਾ ।

ਇਸ ਮੌਕੇ ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰੈਸ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਦਲਜੀਤ ਸਿੰਘ ਬਿੱਟੂ ਉਪਰ ਹੁਣ ਕੇਵਲ 4 ਕੇਸ ਬਾਕੀ ਰਹਿ ਗਏ ਹਨ ਜਿਹਨਾਂ ਵਿਚ 2 ਲੁਧਿਆਣਾ, 1 ਜਲੰਧਰ ਤੇ 1 ਮਾਨਸਾ ਵਿਚ ਵਿਚਾਰਧੀਨ ਹਨ ਅਤੇ ਇਹਨਾਂ 4 ਕੇਸਾਂ ਵਿਚ ਵੀ ਸਰਕਾਰੀ ਪੱਖ ਤੋਂ ਕੋਈ ਦਮ ਨਹੀਂ ਹੈ ਅਤੇ ਇਹ ਵੀ ਆਉਂਦੇ ਸਮੇਂ ਵਿਚ ਬਰੀ ਹੋ ਜਾਣੇ ਹਨ । ਉਹਨਾਂ ਕਿਹਾ ਕਿ ਸਰਕਾਰ ਵਲੋਂ ਇਹ ਸਾਰੇ ਕੇਸ ਭਾਈ ਸਾਹਿਬ ਨੂੰ ਲੰਮਾ ਸਮਾਂ ਜੇਲ੍ਹ ਵਿਚ ਰੱਖਣ ਲਈ ਪਾਏ ਗਏ ਹਨ ।


ਬਾਜਵਾ ਵਿਰੁੱਧ ਰਾਜਸੀ ਬਦਲਾਖ਼ੋਰੀ ਤਹਿਤ ਕਾਰਵਾਈ ਨਹੀਂ ਕਰਾਂਗੇ - ਸੁਖਬੀਰ

http://sameydiawaaz.com/Archive%20News/%5B2013%5D/11/16.11.2013%20-%2002.jpg

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲੁਧਿਆਣਾ ਵਿਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ (ਫੋਟੋ: ਹਿਮਾਂਸ਼ੂ ਮਹਾਜਨ)

ਲੁਧਿਆਣਾ 15 ਨਵੰਬਰ (ਸਤਿਬੀਰ ਸਿੰਘ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਉਨ੍ਹਾਂ ਵਲੋਂ ਗ਼ੈਰਕਾਨੂੰਨੀ ਢੰਗ ਨਾਲ ਹਥਿਆਈ ਸ਼ਾਮਲਾਟ ਜ਼ਮੀਨ ਸਬੰਧੀ ਰਾਜਸੀ ਬਦਲਾਖੋਰੀ ਦੀ ਭਾਵਨਾ ਅਧੀਨ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ । ਸਬੰਧਤ ਵਿਭਾਗ ਇਸ ਦੀ ਨਿਯਮਤ ਢੰਗ ਨਾਲ ਪੜਤਾਲ ਕਰ ਰਿਹਾ ਹੈ ਅਤੇ ਜੇ ਲੋੜ ਪਈ ਤਾਂ ਇਸ ਸਬੰਧ ਵਿਚ ਵਿਭਾਗੀ ਕਾਰਵਾਈ ਹੀ ਹੋਵੇਗੀ । ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹ ਇੱਥੇ ਲੁਧਿਆਣਾ ਵਿਕਾਸ ਮਿਸ਼ਨ ਪ੍ਰਾਜੈਕਟ ਅਧੀਨ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਲਈ ਪੁੱਜੇ ਸਨ ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਅਕਾਲੀ ਦਲ, ਲੁਧਿਆਣਾ ਨੂੰ ਲੋਕ ਸਭਾ ਲਈ ਢੁਕਵਾਂ ਉਮੀਦਵਾਰ ਦੇਵੇਗਾ, ਜਿਸ ਦੇ ਸਾਹਮਣੇ ਕਾਂਗਰਸ ਉਮੀਦਵਾਰ ਦੇ ਪੈਰ ਨਹੀਂ ਲੱਗਣਗੇ ।

ਨਰਵਾਣਾ ਕਲੱਬ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ 6 ਮਹੀਨੇ ਵਿਚ ਪੰਜਾਬ ਨੂੰ ਆਨਲਾਈਨ ਕਰ ਦਿੱਤਾ ਜਾਵੇਗਾ। ਸ਼ਹਿਰ ਦੇ ਹਰ ਵਾਰਡ ਤੇ ਹਰ ਪਿੰਡ ਆਨਲਾਈਨ ਸੈਂਟਰ ਖੋਲ੍ਹੇ ਜਾਣਗੇ । ਸਾਹਨੇਵਾਲ ਏਅਰ ਪੋਰਟ ਨੂੰ ਹੋਰ ਜ਼ਮੀਨ ਮੁਹੱਈਆ ਕਰਵਾਈ ਜਾ ਰਹੀ ਹੈ । ਸਲੱਮ ਏਰੀਆ ਵਿਚ 3000 ਨਵੇਂ ਫਲੈਟ ਬਣਾ ਕੇ ਇਨ੍ਹਾਂ ਖੇਤਰਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ । ਸ੍ਰੀ ਬਾਦਲ ਨੂੰ ਜਦੋਂ 6 ਸਾਲ ਪਹਿਲਾਂ ਲੁਧਿਆਣਾ ਸ਼ਹਿਰ ਲਈ ਮੈਟਰੋ  ਰੇਲ ਦਾ ਕੀਤਾ ਵਾਅਦਾ ਚੇਤੇ ਕਰਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ 10 ਸੌ ਕਰੋੜ ਰੁਪਏ ਦਾ ਪ੍ਰਾਜੈਕਟ ਹੈ ਜੋ ਕੇਂਦਰ ਦੀ ਸਹਾਇਤਾ ਬਿਨਾਂ ਪੂਰਾ ਨਹੀਂ ਹੋ ਸਕਦਾ । ਉਹ ਇਸ ਪ੍ਰਾਜੈਕਟ ਨੂੰ ਆਰੰਭ ਕਰਵਾਉਣ ਲਈ ਕੇਂਦਰ ’ਤੇ ਦਬਾਅ ਪਾ ਰਹੇ ਹਨ । ਪਿਛਲੇ ਪ੍ਰਾਜੈਕਟਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਰੇਲਵੇ ਲਾਈਨਾਂ ਦੇ ਪੁਲ ਹੀ ਸਿਰਫ਼ ਅਧੂਰੇ ਹਨ । ਸਟੇਟ ਨੇ ਸਭ ਸੜਕਾਂ ਮੁਕੰਮਲ ਕਰ ਦਿੱਤੀਆਂ ਹਨ । ਉਨ੍ਹਾਂ ਕਿਹਾ ਕਿ ਸਿੱਧਵਾਂ ਕੈਨਾਲ ਪਟੜੀ ਦੋਰਾਹੇ ਬਣੀ ਸੜਕ ਦਸੰਬਰ ਤਕ ਚਾਲੂ ਕਰ ਦਿੱਤੀ ਜਾਵੇਗੀ ।

ਅੱਜ ਵਿਕਾਸ ਦੌਰੇ ਦੌਰਾਨ ਬਾਦਲ ਨੇ ਗਰੀਬ ਲੋਕਾਂ ਨੂੰ 1100 ਫਲੈਟਾਂ ਦੀਆਂ ਚਾਬੀਆਂ ਵੀ ਸੌਂਪੀਆਂ ਅਤੇ 20 ਸਿਟੀ ਬੱਸਾਂ ਨੂੰ ਹਰੀ ਝੰਡੀ ਦਿੱਤੀ । ਇਸ ਮੌਕੇ ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਮੇਅਰ ਹਰਚਰਨ ਸਿੰਘ ਗੋਲਵਾੜੀਆ, ਡਾ: ਤੇਜਿੰਦਰ ਸਿੰਘ, ਤੀਕਸ਼ਣ ਸੂਦ ਆਦਿ ਆਗੂ ਹਾਜ਼ਰ ਸਨ ।


ਭਾਜਪਾ ਵਾਲੇ ਦਿਨੇ ਸੁਪਨੇ ਲੈ ਰਹੇ ਨੇ - ਸੋਨੀਆ

http://sameydiawaaz.com/Archive%20News/%5B2013%5D/11/16.11.2013%20-%2003.jpg

ਖੜਗਾਓਂ (ਮੱਧ ਪ੍ਰਦੇਸ਼) 15 ਨਵੰਬਰ :- ਨਰਿੰਦਰ ਮੋਦੀ ਅਤੇ ਭਾਜਪਾ ’ਤੇ ‘ਸੱਤਾ ਦੇ ਹਿਰਸੀ’ ਹੋਣ ਲਈ ਜ਼ੋਰਦਾਰ ਹਮਲਾ ਕਰਦਿਆਂ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਇਸ ਦੇ ਆਗੂ ਜਿੱਤਣ ਦੇ ਦਿਨੇ ਹੀ ਸੁਪਨੇ ਲੈ ਰਹੇ ਹਨ ਅਤੇ ਇਕ-ਦੂਜੇ ਨੂੰ ਨੀਚਾ ਦਿਖਾਉਣ ਵਿਚ ਰੁੱਝੇ ਹੋਏ ਹਨ, ਜਦਕਿ ਉਨ੍ਹਾਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਭਾਰਤ ਅਜਿਹਾ ਦੇਸ਼ ਨਹੀਂ ਹੈ, ਜੋ ਉਨ੍ਹਾਂ ਦੇ ‘ਸਵਾਰਥੀ’ ਇਰਾਦਿਆਂ ਦਾ ਸ਼ਿਕਾਰ ਹੋ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂ ਦਿਨੇ ਸੁਪਨੇ ਲੈ ਰਹੇ ਹਨ ਤੇ ਨਾਲ ਹੀ ਉਹ ਇਕ-ਦੂਜੇ ਨੂੰ ਨੀਚਾ ਦਿਖਾਉਣ ਵਿਚ ਵੀ ਲੱਗੇ ਹੋਏ ਹਨ। ਭਾਜਪਾ ਤੇ ਸੂਬਾ ਸਰਕਾਰ ’ਤੇ ਤਿੱਖਾ ਵਾਰ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਜੇਕਰ ਉਹ (ਭਾਜਪਾ ਵਾਲੇ) ਸੋਚਦੇ ਹਨ ਕਿ ਸੱਜੀ ਫੱਬੀ ਭਾਸ਼ਾ ਵਰਤ ਕੇ ਉਹ ਲੋਕਾਂ ਦੇ ਦਿਲ ਜਿੱਤ ਲੈਣਗੇ ਤਾਂ ਉਨ੍ਹਾਂ ਨੂੰ ਟਪਲਾ ਲੱਗ ਰਿਹਾ ਹੈ। ਭਾਰਤ ਕੋਈ ਅਜਿਹਾ ਮੁਲਕ ਨਹੀਂ ਹੈ ਜਿਸ ਨੂੰ ਇਸ ਤਰ੍ਹਾਂ ਭਰਮਾਇਆ ਜਾ ਸਕੇ। ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਇਕ ਵਿਚਾਰ ਹੈ, ਜੇ ਬਹੁਭਾਂਤੀ ਸਭਿਆਚਾਰ ਤੇ ਭਰਾਤਰੀ ਭਾਵ, ਦਿਆਲਤਾ ਤੇ ਕੁਰਬਾਨੀ ਜਿਹੇ ਸਿਧਾਂਤਾਂ ਦਾ ਬਹੁਤ ਸਤਿਕਾਰ ਕਰਦਾ ਹੈ। ਸੋਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਇਹ ਗੱਲ ਪੱਲੇ ਨਹੀਂ ਪਈ ਤੇ ਨਾ ਹੀ ਪਏਗੀ ਉਹ ਆਪਣੇ ਸਵਾਰਥ ਲਈ ਭਰਾ ਨੂੰ ਭਰਾ ਦਾ ਦੁਸ਼ਮਣ ਬਣਾ ਦਿੰਦੇ ਹਨ। ਇਨ੍ਹਾਂ ਤੋਂ ਸੁਚੇਤ ਰਹਿਣ ਦੀ ਬਹੁਤ ਲੋੜ ਹੈ। ਸੋਨੀਆ ਗਾਂਧੀ ਨੇ ਪਹਿਲੀ ਵਾਰ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਿਰੁੱਧ ਇੰਨੀ ਸਖਤ ਭਾਸ਼ਾ ਵਰਤੀ ਹੈ। ਹਾਲੇ ਕੱਲ੍ਹ ਹੀ ਮੋਦੀ ਨੇ ਛੱਤੀਸਗੜ੍ਹ ਦੀ ਇਕ ਰੈਲੀ ’ਚ ਕਿਹਾ ਸੀ ਕਿ ਕਿਉਂਕਿ ਮੈਡਮ (ਸੋਨੀਆ) ਬਿਮਾਰ ਹੈ, ਇਸ ਕਰਕੇ ਉਸ ਨੂੰ ਰਾਹੁਲ ਗਾਂਧੀ ਨੂੰ ਕਮਾਨ ਸੌਂਪ ਦੇਣੀ ਚਾਹੀਦੀ ਹੈ। ਕਾਂਗਰਸ ਨੇ ਇਸ ਟਿੱਪਣੀ ਦੀ ਸਖਤ ਆਲੋਚਨਾ ਕਰਦਿਆਂ ਉਸ ਤੋਂ ਫੌਰੀ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਮੋਦੀ ਵੱਲੋਂ ਲਾਏ ਦੋਸ਼ ਕਿ ਕੇਂਦਰ ਰਾਜਾਂ ਨੂੰ ਬਹੁਤ ਧਨ ਭੇਜਣ ਦੇ ਝੂਠੇ ਦਾਅਵੇ ਕਰਦਾ ਹੈ ’ਤੇ ਸੋਨੀਆ ਗਾਂਧੀ ਨੇ ਰੈਲੀ ’ਚ ਕਿਹਾ ਕਿ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਇਹ ਧਨ ਕਿਨ੍ਹਾਂ ਦੀਆਂ ਜੇਬਾਂ ਵਿਚ ਗਿਆ।


ਚਾਲੂ ਵਿੱਤੀ ਸਾਲ ’ਚ ਵਿਕਾਸ ਦਰ 5.5 ਫ਼ੀਸਦੀ ਤੱਕ ਰਹੇਗੀ - ਚਿਦੰਬਰਮ

ਵਿੱਤ ਮੰਤਰੀ ਨੂੰ ਨਜ਼ਰ ਆਏ ਅਰਥ - ਵਿਵਸਥਾ ਵਿੱਚ ਸੁਧਾਰ ਦੇ ਸੰਕੇਤ

http://sameydiawaaz.com/Archive%20News/%5B2013%5D/11/16.11.2013%20-%2004.jpg

ਮੁੰਬਈ 15 ਨਵੰਬਰ :- ਵਿੱਤ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਹੈ ਕਿ ਹੁਣ ਅਰਥਵਿਵਸਥਾ ਵਿਚ ਸੁਧਾਰ ਦੇ ਸੰਕੇਤ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਚਾਲੂ ਵਿੱਤ ਸਾਲ 2013-14 ਵਿਚ 5 ਤੋਂ 5.5 ਫੀਸਦੀ ਦੀ ਵਿਕਾਸ ਦਰ ਹਾਸਲ ਕਰ ਲਈ ਜਾਵੇਗੀ। ਉਤਪਾਦਨ ਤੇ ਬਰਾਮਦ ਦੇ ਅੰਕੜਿਆਂ ਤੋਂ ਉਤਸ਼ਾਹਤ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ ਦੂਜੀ ਛਿਮਾਹੀ ਵਿਚ ਹੋਰ ਰਫਤਾਰ ਫੜ ਲਵੇਗੀ।

ਉਨ੍ਹਾਂ ਇਸੇ ਨਾਲ ਜਾਂਚ ਏਜੰਸੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਸਾਰੇ ਕਾਰੋਬਾਰੀ ਫੈਸਲਿਆਂ ਨੂੰ ਕਿਸੇ ਵਿਸ਼ੇਸ਼ ਉਦੇਸ਼ ਜਾਂ ਮੰਦਭਾਵਨਾ ਨਾਲ ਲਏ ਨਾ ਮੰਨੇ ਕਿਉਂਕਿ ਅਜਿਹਾ ਕਰਨ ਨਾਲ ਕੋਈ ਕਾਰੋਬਾਰ ਨਹੀਂ ਚੱਲ ਸਕਦਾ। ਸ੍ਰੀ ਚਿਦੰਬਰਮ ਨੇ ਬੈਂਕਾਂ ਨੂੰ ਕਿਹਾ ਕਿ ਜਾਣ ਬੁੱਝ ਕੇ ਗਲਤੀਆਂ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ ਪਰ ਆਰਥਿਕ ਕਰਮੀ ਦੇ ਅਸਰ ਤੋਂ ਪੀੜਤ ਕੰਪਨੀਆਂ ਦੀ ਮਦਦ ਕਰਨ। ਉਨ੍ਹਾਂ ‘ਬੈਂਕਾਨ 2013 ਵਿਚ ਬੈਂਕਰਾਂ ਤੇ ਅਰਥਸ਼ਾਸਤਰੀਆਂ ਨੂੰ ਕਿਹਾ, ‘‘ਜਿੱਥੋਂ ਤੱਕ ਸਰਕਾਰ ਦਾ ਸਬੰਧ ਹੈ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਮੰਚ ਰਾਹੀਂ ਲਏ ਉਨ੍ਹਾਂ ਦੇ ਫੈਸਲਿਆਂ ਲਈ ਸਰਕਾਰ ਉਨ੍ਹਾਂ ਦਾ ਪੂਰਾ ਬਚਾਅ ਕਰੇਗੀ।’ ਉਨ੍ਹਾਂ ਅਰਥਵਿਵਸਥਾ ਦੀ ਸਥਿਤੀ ਵਿਚ ਸੁਧਾਰ ਉਪਰ ਵਿਸ਼ਵਾਸ ਪ੍ਰਗਟਾਉਂਦਿਆਂ ਮਹਿੰਗਾਈ ਨੂੰ ‘ਸਭ ਤੋਂ ਵੱਧ ਚੁਣੌਤੀ’ ਕਰਾਰ ਦਿੱਤਾ। ਸਨਅਤੀ ਵਿਕਾਸ ਦਰ ਅਗਸਤ ਦੇ 0.43 ਫੀਸਦੀ ਮੁਕਾਬਲੇ ਸਤੰਬਰ ਵਿਚ ਦੋ ਫੀਸਦੀ ਰਹੀ ਤੇ ਅਕਤੂਬਰ ਵਿਚ ਬਰਾਮਦ 13.47 ਫੀਸਦੀ ਰਹੀ। ਸਾਲ 2012-13 ਵਿਚ ਕੁੱਲ ਘਰੇਲੂ ਉਤਪਾਦ ਦਹਾਕੇ ’ਚ ਸਭ ਤੋਂ ਹੇਠਾਂ 5 ਫੀਸਦੀ ਸੀ ਕਿਉਂਕਿ ਨਿਵੇਸ਼ਕਾਂ ਦਾ ਭਰੋਸਾ ਉੱਠ ਗਿਆ ਸੀ ਤੇ ਉਤਪਾਦਨ ਡਿੱਗ ਗਿਆ ਸੀ। ਇਸ ਸਾਲ ਅਪਰੈਲ-ਜੂਨ ਤਿਮਾਹੀ ਵਿਚ ਵਿਕਾਸ ਦਰ 4.4 ਫੀਸਦੀ ਸੀ। ਵਿੱਤ ਮੰਤਰੀ ਮੁਤਾਬਕ ਸਰਕਾਰ ਕੁੱਲ ਘਰੇਲੂ ਉਤਪਾਦ ਦਾ ਵਿੱਤੀ ਘਾਟਾ 4.8 ਫੀਸਦੀ ਤੱਕ ਬਰਕਰਾਰ ਰੱਖੇਗੀ ਤੇ ਚਾਲੂ ਖਾਤਾ ਘਾਟਾ 56 ਅਰਬ ਡਾਲਰ ਤੋਂ ਘੱਟ ਹੀ ਰਹੇਗਾ, ਪਰ ਮਹਿੰਗਾਈ ਸਰਕਾਰ ਲਈ ਸਭ ਤੋਂ   ਵੱਡੀ ਸਿਰਦਰਦੀ ਹੈ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਦੇਸ਼ ਆਪਣੀ ਸਮਰਥਾ ਮੁਤਾਬਕ 8 ਫੀਸਦੀ ਤੋਂ ਉਪਰ ਦੀ ਵਿਕਾਸ ਦਰ ਹਾਸਲ ਨਹੀਂ ਕਰ ਰਿਹਾ।


ਹੈਦਰਾਬਾਦ ਫਾਰੈਂਸਿਕ ਲੈਬਾਰੇਟਰੀ ਨੇ ਹਨੀ ਸਿੰਘ ਦੀ ਆਵਾਜ਼ ਦੇ ਟੈਸਟ ਤੋਂ ਹੱਥ ਖੜ੍ਹੇ ਕੀਤੇ

http://sameydiawaaz.com/Archive%20News/%5B2013%5D/11/16.11.2013%20-%2005.jpg

ਚੰਡੀਗੜ੍ਹ 15 ਨਵੰਬਰ :- ਹੈਦਰਾਬਾਦ ਦੀ ਕੇਂਦਰੀ ਫਾਰੈਂਸਿਕ ਲੈਬਾਰਟਰੀ (ਸੀਐਫਐਸਐਲ) ਨੇ ਪੌਪ ਗਾਇਕ ਹਨੀ ਸਿੰਘ ਦੀ ਆਵਾਜ਼ ਦੀ ਪਰਖ ਕਰਨ ਤੋਂ ਸਹੂਲਤਾਂ ਦੀ ਘਾਟ ਕਾਰਨ ਅਸਮਰੱਥਾ ਜ਼ਾਹਰ ਕੀਤੀ ਹੈ ਜਿਸ ਕਾਰਨ ਉਸ ਵੱਲੋਂ ਗਾਏ ਦੱਸੇ ਜਾਂਦੇ ਅਸ਼ਲੀਲ ਗੀਤ ‘ਮੈਂ ਹੂੰ ਬਲਾਤਕਾਰੀ’ ਦੀ ਜਾਂਚ ਨੂੰ ਝਟਕਾ ਲੱਗਿਆ ਹੈ। ਇਹ ਜਾਣਕਾਰੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਮਾਮਲੇ ਦੀ ਸੁਣਵਾਈ ਸਬੰਧੀ ਦਿੱਤੀ ਗਈ।  ਹਾਈ ਕੋਰਟ ਵਿਚ ਇਸ ਮੁਤੱਲਕ ‘ਹੈਲਪ’ ਨਾਮੀ ਐਨਜੀਓ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਚੱਲ ਰਹੀ ਹੈ। ਅੱਜ ਸੁਣਵਾਈ ਮੌਕੇ ਅਦਾਲਤ ਵਿਚ ਇਸ ਬਾਰੇ ਸੀਐਫਐਸਐਲ ਹੈਦਰਾਬਾਦ ਦੇ ਅਸਿਸਟੈਂਟ ਡਾਇਰੈਕਟਰ ਵੱਲੋਂ ਸਬੰਧਤ ਐਸਐਸਪੀ ਤੇ ਪਟੀਸ਼ਨਰ ਦੇ ਵਕੀਲ ਐਚ ਸੀ ਅਰੋੜਾ ਨੂੰ ਭੇਜੀ ਗਈ ਚਿੱਠੀ ਪੇਸ਼ ਕੀਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਲੈਬਾਰਟਰੀ ਵਿਚ ‘ਸਹੂਲਤਾਂ ਨਾ ਹੋਣ ਕਾਰਨ ਭੇਜੇ ਗਏ ਆਡੀਓ ਤੇ ਵੀਡੀਓ’ ਸਬੂਤਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਸਬੂਤਾਂ ਨੂੰ ਬਿਨਾਂ ਖੋਲ੍ਹਿਆਂ ਹੀ ਵਾਪਸ ਭੇਜ ਦਿੱਤਾ ਗਿਆ ਹੈ। ਇਹ ਸਬੂਤ ਹਾਈ ਕੋਰਟ ਦੇ ਹੁਕਮਾਂ ਉੱਤੇ ਹੀ ਜਾਂਚ ਲਈ ਭੇਜੇ ਗਏ ਸਨ। ਮਾਮਲੇ ਦੀ ਅਗਲੀ ਸੁਣਵਾਈ 11 ਦਸੰਬਰ ਨੂੰ ਹੋਵੇਗੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz