ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

15 ਨਵੰਬਰ 2013

ਨੇਪਾਲ ਦੇ ਗੁਰਦੁਆਰਾ ਗੁਰੂ ਨਾਨਕ ਮੱਠ ਵਿਖੇ ਪਹਿਲੀ ਵਾਰ ਮਨਾਇਆ ਜਾਵੇਗਾ ਪ੍ਰਕਾਸ਼ ਪੁਰਬ

http://sameydiawaaz.com/Archive%20News/%5B2013%5D/11/15.11.2013%20-%2007.jpg

ਅੰਮ੍ਰਿਤਸਰ 14 ਨਵੰਬਰ (ਜਗਤਾਰ ਸਿੰਘ ਲਾਂਬਾ) :- ਨੇਪਾਲ ਸਰਕਾਰ ਦੀ ਪ੍ਰਵਾਨਗੀ ਨਾਲ ਕਾਠਮੰਡੂ ਸਥਿਤ ਗੁਰਦੁਆਰਾ ਗੁਰੂ ਨਾਨਕ ਮੱਠ ਵਿਖੇ ਇਸ ਵਾਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 17 ਨਵੰਬਰ ਨੂੰ ਵੱਡੇ ਪੱਧਰ ’ਤੇ ਮਨਾਉਣ ਦੀ ਯੋਜਨਾ ਹੈ ਪਰ 2 ਦਿਨ ਬਾਅਦ ਹੀ ਉੱਥੇ ਹੋ ਰਹੀਆਂ ਚੋਣਾਂ ਕਾਰਨ ਵਿਦੇਸ਼ਾਂ ਤੋਂ ਸਿੱਖ ਯਾਤਰੂਆਂ ਦੀ ਆਮਦ ਘਟ ਗਈ ਹੈ।

ਗੁਰੂ ਨਾਨਕ ਦਾ ਇਹ ਇਤਿਹਾਸਕ ਅਸਥਾਨ ਉਨ੍ਹਾਂ ਦੀ ਤੀਜੀ ਉਦਾਸੀ ਨਾਲ ਸਬੰਧਤ ਹੈ, ਜਦੋਂ ਉਹ ਨੇਪਾਲ ਯਾਤਰਾ ’ਤੇ ਗਏ ਸਨ। ਉਸ ਵੇਲੇ ਨੇਪਾਲ ਦੇ ਰਾਜਾ ਜੈ ਜਗਤ ਮੱਲਾ ਨੇ ਗੁਰੂ ਦੇ ਪ੍ਰਵਚਨਾਂ ਤੋਂ ਪ੍ਰਭਾਵਿਤ ਹੋ ਕੇ ਧਾਰਮਿਕ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਏਕੜ ਜ਼ਮੀਨ ਵੀ ਭੇਟ ਕੀਤੀ ਸੀ ਜਿਸ ਦਾ ਅੱਜ ਵੀ ਉੱਥੋਂ ਦੇ ਮਾਲੀਆ ਵਿਭਾਗ ਦੇ ਦਸਤਾਵੇਜ਼ਾਂ ਵਿੱਚ ਜ਼ਿਕਰ ਮੌਜੂਦ ਹੈ। ਇਸ ਵੇਲੇ ਗੁਰਦੁਆਰਾ ਗੁਰੂ ਨਾਨਕ ਮੱਠ ਕੋਲ ਲਗਪਗ 7-8 ਏਕੜ ਜ਼ਮੀਨ ਹੈ ਜਦੋਂਕਿ ਬਾਕੀ ਜ਼ਮੀਨ ’ਤੇ ਸਥਾਨਕ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਉੱਥੇ ਚਾਰ ਹੋਰ ਇਤਿਹਾਸਕ ਗੁਰਦੁਆਰੇ ਮੌਜੂਦ ਹਨ।

ਗੁਰਦੁਆਰਾ ਗੁਰੂ ਨਾਨਕ ਮੱਠ ਕਮੇਟੀ ਦੇ ਮੈਂਬਰ ਭਾਗ ਸਿੰਘ ਸੈਣੀ ਨੇ ਕਾਠਮੰਡੂ ਤੋਂ ਗੱਲਬਾਤ ਕਰਦਿਆਂ ਦੱਸਿਆ ਕਿ ਲਗਪਗ 30 ਵਰ੍ਹਿਆਂ ਬਾਅਦ ਇਸ ਵਾਰ ਗੁਰਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਸਬੰਧੀ 15 ਨਵੰਬਰ ਨੂੰ ਅਖੰਡ ਪਾਠ ਸ਼ੁਰੂ ਹੋਵੇਗਾ ਅਤੇ 17ਨਵੰਬਰ ਨੂੰ ਭੋਗ ਪਾਏ ਜਾਣਗੇ। ਇਸ ਦੌਰਾਨ ਕਈ ਥਾਵਾਂ ’ਤੇ ਲੰਗਰ ਲਾਉਣ ਦੀ ਵੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਗੁਰਪੁਰਬ ਵਿੱਚ ਸ਼ਾਮਲ ਹੋਣ ਲਈ ਪੰਜਾਬ ਤੇ ਚੰਡੀਗੜ੍ਹ ਤੋਂ ਸ਼ਰਧਾਲੂਆਂ ਦੀਆਂ ਦੋ ਬੱਸਾਂ ਪੁੱਜੀਆਂ ਹਨ। ਇਸੇ ਤਰ੍ਹਾਂ ਕੁਝ ਸ਼ਰਧਾਲੂ ਬਿਹਾਰ ਤੇ ਉਤਰ ਪ੍ਰਦੇਸ਼ ਤੋਂ ਵੀ ਪੁੱਜੇ ਹਨ। ਭਾਰਤ ਤੋਂ ਇਲਾਵਾ ਮਲੇਸ਼ੀਆ, ਇੰਗਲੈਂਡ ਤੇ ਅਮਰੀਕ ਤੋਂ ਵੀ ਸ਼ਰਧਾਲੂ ਪੁੱਜੇ ਹਨ ਪਰ ਦੋ ਦਿਨ ਬਾਅਦ ਹੀ ਇੱਥੇ ਹੋਣ ਵਾਲੀਆਂ ਚੋਣਾਂ ਕਰਕੇ ਵਿਦੇਸ਼ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੀ ਆਮਦ ਘਟ ਗਈ ਹੈ।

ਨੇਪਾਲ ਵਿੱਚ ਇਸ ਵੇਲੇ ਲਗਪਗ 150 ਸਿੱਖ ਪਰਿਵਾਰ ਹਨ ਜਿਨ੍ਹਾਂ ਵਿੱਚੋਂ ਵਧੇਰੇ ਟਰਾਂਸਪੋਰਟ ਬਿਜ਼ਨੈਸ ਨਾਲ ਸਬੰਧਤ ਹਨ। ਇਨ੍ਹਾਂ ਵੱਲੋਂ ਹੀ ਇੱਥੇ ਗੁਰਦੁਆਰਿਆਂ ਨੂੰ ਚਲਾਇਆ ਜਾ ਰਿਹਾ ਹੈ ਜਦੋਂਕਿ ਗੁਰਦੁਆਰਿਆਂ ਦਾ ਪ੍ਰਬੰਧ ਨਿਰਮਲੇ ਤੇ ਉਦਾਸੀ ਸੰਪਰਦਾ ਨਾਲ ਸਬੰਧਤ ਮਹੰਤਾਂ ਵੱਲੋਂ ਕੀਤਾ ਜਾ ਰਿਹਾ ਹੈ। ਪੁਰਾਤਨ ਤੇ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਮੱਠ ਦਾ ਪ੍ਰਬੰਧ ਮਹੰਤ ਨੇਮ ਦਾਸ ਮੁਨੀ ਚਲਾ ਰਹੇ ਹਨ ਜਦੋਂਕਿ ਗੁਰਦੁਆਰਾ ਪ੍ਰਬੰਧ ਲਈ ਗੁਰੂ ਨਾਨਕ ਮੱਠ ਕਮੇਟੀ ਵੀ ਬਣਾਈ ਹੋਈ ਹੈ। ਇਸੇ ਕਮੇਟੀ ਦੇ ਮੈਂਬਰ ਭਾਗ ਸਿੰਘ ਨੇ ਦੱਸਿਆ ਕਿ 2006 ਵਿੱਚ ਅਕਾਲ ਤਖ਼ਤ ਦੀ ਪ੍ਰਵਾਨਗੀ ਨਾਲ ਅਮਰੀਕਾ ਸਥਿਤ ਕੈਲੀਫੋਰਨੀਆ ਦੀ ਸਿੱਖ ਜਥੇਬੰਦੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਵੱਲੋਂ ਇੱਥੇ ਗੁਰਦੁਆਰਿਆਂ ਦੀ ਸੰਭਾਲ ਦੀ ਉਸਾਰੀ ਦੇ ਕੰਮ ਕਰਾਏ ਗਏ ਸਨ। ਇਸ ਜਥੇਬੰਦੀ ਨੇ ਪਿਛਲੇ ਕੁਝ ਸਾਲਾਂ ਵਿੱਚ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਬਾਰੇ ਅਧਿਐਨ ਕਰਨ ਮਗਰੋਂ ਇੱਥੇ ਗੁਰਪੁਰਬ ਮਨਾਉਣੇ ਤੇ ਮਰਿਆਦਾ ਦੀ ਬਹਾਲੀ ਦਾ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਇਥੇ ਕੋਈ ਸਰਾਂ ਨਹੀਂ ਹੈ। ਇਸ ਲਈ ਸ਼ਰਧਾਲੂਆਂ ਦੀ ਰਿਹਾਇਸ਼ ਦਾ ਪ੍ਰਬੰਧ ਹੋਰਨਾਂ ਥਾਵਾਂ ’ਤੇ ਕਰਵਾਇਆ ਜਾਂਦਾ ਹੈ।

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਜਿਨ੍ਹਾਂ ਦੇ ਵੇਲੇ ਨੇਪਾਲ ਸਥਿਤ ਗੁਰਦੁਆਰਿਆਂ ਦੀ ਕਾਰ ਸੇਵਾ ਲਈ ਮਨਜ਼ੂਰੀ ਦਿੱਤੀ ਗਈ ਸੀ, ਦੇ ਨਿੱਜੀ ਸਹਾਇਕ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗੁਰੂ ਨਾਨਕ ਮੱਠ ਵਿਖੇ ਸੱਤ ਪੁਰਾਤਨ ਹੱਥ ਲਿਖਤ ਸਰੂਪ ਅਤੇ 35 ਪੋਥੀਆਂ ਮੌਜੂਦ ਹਨ ਜਿਨ੍ਹਾਂ ਦਾ ਅਧਿਐਨ ਕਰਨ ਦੀ ਲੋੜ ਹੈ। ਇਸ ਸਬੰਧੀ ਜਥੇਦਾਰ ਵੇਦਾਂਤੀ ਤੇ ਪ੍ਰਿਥੀਪਾਲ ਸਿੰਘ ਵੱਲੋਂ ਨੇਪਾਲ ਜਾਣ ਦਾ ਪ੍ਰੋਗਰਾਮ ਸੀ ਪਰ ਚੋਣਾਂ ਦੇ ਮੱਦੇਨਜ਼ਰ ਪ੍ਰੋਗਰਾਮ ਅਗਾਂਹ ਪਾ ਦਿੱਤਾ ਗਿਆ ਹੈ।

ਹਾਲ ਹੀ ਵਿੱਚ ਦੁਬਈ ਦੇ ਧਨਾਢ ਸਿੱਖ ਐੱਸ.ਪੀ.ਐੱਸ. ਓਬਰਾਏ ਨੇ ਵੀ ਨੇਪਾਲ ਦਾ ਦੌਰਾ ਕੀਤਾ ਹੈ ਅਤੇ ਉਨ੍ਹਾਂ ਸਰਬੱਤ ਦਾ ਭਲਾ ਟਰੱਸਟ ਰਾਹੀਂ ਉੱਥੇ ਗੁਰਦੁਆਰਿਆਂ ਦੀ ਕਾਰ ਸੇਵਾ ਕਰਾਉਣ ਦਾ ਦਾਅਵਾ ਕੀਤਾ ਹੈ ਪਰ ਇਸ ਮਾਮਲੇ ਨੂੰ ਲੈ ਕੇ ਸਥਾਨਕ ਸਿੱਖਾਂ ਵਿਚਾਲੇ ਰੋਸ ਹੈ। ਉੱਥੋਂ ਦੀ ਸਥਾਨਕ ਕਮੇਟੀ ਨੇ ਇਸ ਮਾਮਲੇ ਵਿੱਚ ਸਪੱਸ਼ਟ ਕੀਤਾ ਹੈ ਕਿ ਨੇਪਾਲ ਸਥਿਤ ਗੁਰਦੁਆਰਿਆਂ ਦੀ ਕਾਰ ਸੇਵਾ ਸਿਰਫ ਕੈਲੇਫੋਰਨੀਆ ਦੀ ਸਿੱਖ ਜਥੇਬੰਦੀ ਵੱਲੋਂ ਧਾਰਮਿਕ ਖਾਲਸਾ ਸਰਕਾਰ ਜਥੇਬੰਦੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।


ਦਿਲਾਂ ਦੀ ਸਾਂਝ ਵਧੇ ਤੇ ਦੁਵੱਲਾ ਕਾਰੋਬਾਰ ਵੀ - ਕੈਮਰੌਨ

ਮਨਮੋਹਨ ਸਿੰਘ ਦੇ ਸ੍ਰੀਲੰਕਾ ਨਾ ਜਾਣ ਦੇ ਫ਼ੈਸਲੇ ਦੀ ਹਮਾਇਤ

http://sameydiawaaz.com/Archive%20News/%5B2013%5D/11/15.11.2013%20-%2002.jpg

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਵੀਂ ਦਿੱਲੀ ਵਿਖੇ ਆਪਣੇ ਬ੍ਰਿਟਿਸ਼ ਹਮਰੁਤਬਾ ਡੇਵਿਡ ਕੈਮਰੌਨ ਨਾਲ ਗੱਲਾਂ ਕਰਦੇ ਹੋਏ

ਨਵੀਂ ਦਿੱਲੀ, 14 ਨਵੰਬਰ :- ਭਾਰਤ ਨਾਲ ਦੁਵੱਲੇ ਰਿਸ਼ਤਿਆਂ ਨੂੰ ਹੋਰ ਵਿਆਪਕ ਬਣਾਉਣ ’ਤੇ ਜ਼ੋਰ ਦਿੰਦਿਆਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਅੱਜ ਕਿਹਾ ਕਿ ਬਰਤਾਨੀਆ ਤੇ ਭਾਰਤ ‘ਦਿਲਾਂ ਦੇ ਭਾਈਵਾਲ’ ਹੋਣੇ ਚਾਹੀਦੇ ਹਨ, ਕਿਉਂਕਿ ਦੋਵੇਂ ਮਿਲ ਕੇ ਅਤਿਵਾਦ ਨਾਲ ਮੁਕਾਬਲਾ ਵਰਗੀਆਂ ਚੁਣੌਤੀਆਂ ਦਾ ਅਸਰਦਾਰ ਢੰਗ ਨਾਲ ਮੁਕਾਬਲਾ ਕਰ ਸਕਦੇ ਹਨ। ਸਾਲ 2010 ਮਗਰੋਂ ਦੋਵਾਂ ਮੁਲਕਾਂ ਵਿਚਾਲੇ ਵਪਾਰ ਤੇ ਨਿਵੇਸ਼ ਦੇ ਖੇਤਰ ਵਿੱਚ ਅਸਾਧਾਰਨ ਪ੍ਰਗਤੀ ਕੀਤੀ ਹੈ ਤੇ ਇਹ ਸਕਾਰਾਤਮਕ ਰੁਝਾਨ ਬਰਕਰਾਰ ਰਹਿਣਾ ਚਾਹੀਦਾ ਹੈ।

ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਖੇ ਰਾਸ਼ਟਰਮੰਡਲ ਸਰਕਾਰਾਂ ਦੇ ਮੁਖੀਆਂ ਦੀ ਮੀਟਿੰਗ (ਚੋਗਮ) ਵਿੱਚ ਹਿੱਸਾ ਲੈਣ ਜਾਣ ਤੋਂ ਪਹਿਲਾਂ ਸ੍ਰੀ ਕੈਮਰੌਨ ਇੱਕ ਦਿਨ ਇੱਥੇ ਰੁਕੇ। ਉਨ੍ਹਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਦੁਵੱਲੇ ਖੇਤਰੀ ਤੇ ਕੌਮਾਂਤਰੀ ਮੁੱਦਿਆਂ ਉਪਰ ਚਰਚਾ ਕੀਤੀ। ਸ੍ਰੀ ਕੈਮਰੌਨ ਨੇ ਕਿਹਾ ਕਿ ਉਹ ਸੱਚਮੁੱਚ ਇਸ ਗੱਲ ਤੋਂ ਉਤਸ਼ਾਹਤ ਹਨ ਕਿ ਦੋਵਾਂ ਮੁਲਕਾਂ ਵਿੱਚ ਸਹਿਯੋਗ ਵਧਾ ਕੇ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ। ਸ੍ਰੀ ਮਨਮੋਹਨ ਸਿੰਘ ਦੇ ਸ੍ਰੀਲੰਕਾ ਨਾ ਜਾਣ ਦੇ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਇਹ ਇਸ ਫੈਸਲੇ ਦਾ ਸਨਮਾਨ ਕਰਦੇ ਹਨ ਤੇ ਬਰਤਾਨੀਆ ਵੀ ਚਾਹੁੰਦਾ ਹੈ ਕਿ ਤਾਮਿਲ ਮੁੱਦੇ ਉੱਪਰ ਸ੍ਰੀਲੰਕਾ ਵੱਲੋਂ ਮੁੜ ਤੋਂ ਮੇਲ ਮਿਲਾਪ ਦੀਆਂ ਵਿਆਪਕ ਕੋਸ਼ਿਸ਼ਾਂ ਕੀਤੀਆਂ ਜਾਣ। ਉਨ੍ਹਾਂ ਭਾਰਤ ਦੀ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਵਿੱਚ ਸੀਟ ਲਈ ਦਾਅਵੇਦਾਰੀ ਦਾ ਸਨਮਾਨ ਕੀਤਾ। ਸ੍ਰੀ ਮਨਮੋਹਨ ਸਿੰਘ ਨਾਲ ਮੀਟਿੰਗ ਮਗਰੋਂ ਟਵੀਟ ਕਰਦਿਆਂ ਸ੍ਰੀ ਕੈਮਰੌਨ ਨੇ ਕਿਹਾ ਕਿ ਉਹ ਦੋਵੇਂ 2010 ਮਗਰੋਂ ਵਪਾਰ ਤੇ ਨਿਵੇਸ਼ ’ਚ ਵਧੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤ ਹੋਏ ਹਨ।  ਵੀਜ਼ਾ ਬਾਂਡ ਮੁੱਦੇ ’ਤੇ ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਥੇ ਪਰਵਾਸੀਆਂ ’ਤੇ ਕੰਟਰੋਲ ਕਰਨ ਦੀ ਲੋੜ ਹੈ, ਕਿਉਂਕਿ ਉਹ ਭੂਗੋਲਿਕ ਪੱਖੋਂ ਭਾਰਤ ਦੇ ਮੁਕਾਬਲੇ ਬਹੁਤ ਛੋਟਾ ਮੁਲਕ ਹੈ, ਪਰ ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਉੱਥੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੀ ਹੱਦ ਮਿੱਥਣ ਦਾ ਕੋਈ ਇਰਾਦਾ ਨਹੀਂ।  ਬਰਤਾਨਵੀ ਪ੍ਰਧਾਨ ਮੰਤਰੀ ਦੀ ਬੀਤੇ ਦੋ ਸਾਲਾਂ ਵਿੱਚ ਭਾਰਤ ਦੀ ਇਹ ਤੀਜੀ ਫੇਰੀ ਹੈ। ਸ੍ਰੀ ਮਨਮੋਹਨ ਸਿੰਘ ਨਾਲ ਮੀਟਿੰਗ ਮਗਰੋਂ ਉਹ ਕੋਲਕਾਤਾ ਰਵਾਨਾ ਹੋ ਗਏ।


ਸੋਨੀਆ ਤੇ ਰਾਹੁਲ ਉੱਪਰ ਮੋਦੀ ਦੇ ਵਾਰ ਜਾਰੀ

ਚੋਣ ਸਰਵੇਖਣਾਂ ’ਤੇ ਪਾਬੰਦੀ ਦੀ ਮੰਗ ਪਿੱਛੇ ਹਾਰਨ ਦਾ ਡਰ

http://sameydiawaaz.com/Archive%20News/%5B2013%5D/11/15.11.2013%20-%2001.jpg

ਬੀਮੇਤਰਾ (ਛੱਤੀਸਗੜ੍ਹ), 14 ਨਵੰਬਰ :- ਨਰਿੰਦਰ ਮੋਦੀ ਨੇ ਅੱਜ ਚੋਣ ਸਰਵੇਖਣਾਂ ਦਾ ਵਿਰੋਧ ਕੀਤੇ ਜਾਣ ਕਰਕੇ ਕਾਂਗਰਸ ਨੂੰ ਘੇਰਦਿਆਂ ਆਖਿਆ ਕਿ ਉਸ ਦੀ ਇਸ ‘‘ਬੇਹੂਦਾ’’ ਮੰਗ ਪਿੱਛੇ ਚੋਣਾਂ ਹਾਰ ਜਾਣ ਦਾ ਡਰ  ਕੰਮ ਕਰ ਰਿਹਾ ਹੈ ਅਤੇ ਪਾਰਟੀ ਅੱਕੀਂ ਪਲਾਹੀਂ ਹੱਥ ਮਾਰ ਰਹੀ  ਹੈ।

ਵਿਧਾਨ ਸਭਾ ਚੋਣਾਂ ਦੇ 19 ਨਵੰਬਰ ਨੂੰ ਹੋਣ ਵਾਲੇ ਦੂਜੇ ਗੇੜ ਤੋਂ ਪਹਿਲਾਂ ਇੱਥੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਇਕ ਦਾਅਵੇ ’ਤੇ ਤਿੱਖੀ ਚੋਟ ਕੀਤੀ ਕਿ ਕੇਂਦਰ ਰਾਜ ਨੂੰ ਫੰਡ ਦੇ ਰਿਹਾ ਹੈ ਪਰ ਫੰਡਾਂ ਦੀ ਸੁਚੱਜੀ ਵਰਤੋਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਪੁੱਛਿਆ ਕਿ ਕੀ ਛੱਤੀਸਗੜ੍ਹ ਨੂੰ ਇਹ ਫੰਡ ਰਾਹੁਲ ਦਾ ਮਾਮਾ ਭੇਜ ਰਿਹਾ- ਜੋ ਸੋਨੀਆ ਗਾਂਧੀ ਦੇ ਇਤਾਲਵੀ ਮੂਲ ’ਤੇ ਇਕ ਚੋਭ ਸੀ।

ਸ੍ਰੀ ਮੋਦੀ ਨੇ ਕਿਹਾ, ‘‘ਉਹ 2014 ਵਿਚ ਸੱਤਾ ਗੁਆਉਣ ਜਾ ਰਹੇ ਹਨ… ਦਿੱਲੀ ’ਚ ਭਾਜਪਾ ਤੇ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਇਸੇ ਕਰਕੇ ਉਹ ਸਾਰੇ ਚੋਣ ਸਰਵੇਖਣਾਂ ’ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਲੋਕ ਡਰੇ ਹੋਏ ਹਨ ਅਤੇ ਇਨ੍ਹਾਂ ਨੂੰ ਸੱਤਾ ਖੁੱਸਣ ਦਾ ਡਰ ਹੈ। ਇਹ ਬੇਹੁਦਾ ਗੱਲਾਂ ਕਰ ਰਹੇ ਹਨ ਅਤੇ ਅੱਕੀਂ ਪਲਾਹੀਂ ਮਾਰ ਰਹੇ ਹਨ।’’ ਸੋਨੀਆ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਭਾਜਪਾ ਆਗੂ ਨੇ ਆਖਿਆ ਕਿ ਛੱਤੀਸਗੜ੍ਹ ਦੀ ਸਰਕਾਰ ’ਤੇ ਮਾੜੇ ਸ਼ਾਸਨ ਅਤੇ ਗਰੀਬੀ ਦੀ  ਦਰ ਦੇ ਦੋਸ਼ ਲਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਘਰੋਂ ਤਿਆਰੀ ਕਰਕੇ ਫੇਰ ਇੱਥੇ ਆਉਣਾ ਚਾਹੀਦਾ ਸੀ। ਆਪਣੀਆਂ ਪੰਜ ਰੈਲੀਆਂ ’ਚੋਂ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਸਣੇ ਸਾਰੇ ਕਾਂਗਰਸੀ ਆਗੂਆਂ ਨੇ ਛੱਤੀਸਗੜ੍ਹ ਸਰਕਾਰ ਦੀ ਪ੍ਰਸ਼ੰਸਾ ਕੀਤੀ ਸੀ। ਤੁਹਾਡੀ ਸਰਕਾਰ ਨੇ ਕਿੰਨੀ ਵਾਰ ਛੱਤੀਸਗੜ੍ਹ ਸਰਕਾਰ ਨੂੰ ਕਿੰਨੇ ਇਨਾਮ ਦਿੱਤੇ ਹਨ। ਰਮਨ ਸਿੰਘ ਦੇ ਸ਼ਾਸਨ ਹੇਠ ਛੱਤੀਸਗੜ੍ਹ ਨੇ ਤਰੱਕੀ ਕੀਤੀ ਹੈ।’’

ਉਨ੍ਹਾਂ ਕਿਹਾ ਕਿ ਕਾਂਗਰਸ ਇੱਥੇ ਮੁਫਤ ਚਾਵਲ ਅਤੇ 24 ਘੰਟੇ ਬਿਜਲੀ ਸਪਲਾਈ ਦੇਣ ਦੇ ਵਾਅਦੇ ਕਰ ਰਹੀ ਹੈ ਪਰ ਪਹਿਲਾਂ ਉਸ ਨੂੰ ਉਨ੍ਹਾਂ ਰਾਜਾਂ ਵਿਚ ਇਹ ਵਾਅਦੇ ਲਾਗੂ ਕਰਨੇ ਚਾਹੀਦੇ ਹਨ ਜਿੱਥੇ ਪਾਰਟੀ ਦੀ ਸਰਕਾਰ ਹੈ। ਉਨ੍ਹਾਂ ਜਾਣਨਾ ਚਾਹਿਆ ਕਿ ਕਾਂਗਰਸ ਪਾਰਟੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦਾ ਨਾਂ ਲੈਣ ’ਚ ਸੰਕੋਚ ਕਿਉਂ ਹੈ?


ਚਾਲੀ ਫੀਸਦੀ ਡੀਲਰ ਟੈਕਸ ਨਹੀਂ ਭਰਦੇ - ਸੁਖਬੀਰ

ਪੰਜਾਬ ਸਰਕਾਰ ਵਲੋਂ ਨਵੀਂ ਵਪਾਰ ਨੀਤੀ ਦਾ ਐਲਾਨ

ਵਿਭਾਗਾਂ ਦੀ ਦਖ਼ਲਅੰਦਾਜ਼ੀ ਘਟੇਗੀ

ਇੰਸਪੈਕਟਰੀ ਸਿਸਟਮ ਨੂੰ ਪਵੇਗੀ ਨੱਥ

http://sameydiawaaz.com/Archive%20News/%5B2013%5D/11/15.11.2013%20-%2003.jpg

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਵਿਖੇ ਭਾਰਤੀ ਤੇਲ ਨਿਗਮ ਦੇ ਕਾਰਜਕਾਰੀ

ਡਾਇਰੈਕਟਰ ਸੁਦੇਬ ਗੁਪਤਾ ਨੂੰ ਸਭ ਤੋਂ ਵੱਧ ਟੈਕਸ ਦੇਣ ਲਈ ਸਨਮਾਨਿਤ ਕਰਦੇ ਹੋਏ (ਫੋਟੋ: ਮਨੋਜ ਮਹਾਜਨ)

ਚੰਡੀਗੜ੍ਹ 14 ਨਵੰਬਰ :- ਪੰਜਾਬ ਸਰਕਾਰ ਨੇ ਅੱਜ ਨਵੀਂ ‘ਵਪਾਰ ਨੀਤੀ-2013’  ਦਾ ਐਲਾਨ ਕਰ ਦਿੱਤਾ ਹੈ। ਇਹ ਨਵੀਂ ਵਪਾਰ ਨੀਤੀ ਪਹਿਲੀ ਜਨਵਰੀ 2014 ਤੋਂ ਲਾਗੂ ਕਰਕੇ ਇਕ ਪੜਾਵੀ ਟੈਕਸ ਪ੍ਰਣਾਲੀ ਦੀ ਸ਼ੁਰੂਆਤ ਕਰਨ ਉਪਰੰਤ ਵਪਾਰੀਆਂ ਦੇ ਕੰਮਾਂ ਵਿਚ ਵਿਭਾਗਾਂ ਦੀ ਦਖ਼ਲਅੰਦਾਜ਼ੀ ਘੱਟ ਕਰਨ ਅਤੇ ਕਾਗਜ਼ੀ ਤੇ ਇੰਸਪੈਕਟਰੀ ਸਿਸਟਮ ਨੂੰ ਮਨਫੀ ਕਰਨ ਦੀ ਪ੍ਰਕਿਰਿਆ ਚਲਾਈ ਜਾਵੇਗੀ।

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਰਾਜ ਦੇ 198 ਇਮਾਨਦਾਰ ਟੈਕਸ ਦਾਤਿਆਂ ਨੂੰ ਸਨਮਾਨਤ ਕਰਨ ਲਈ ਕਰਵਾਏ ਪ੍ਰੋਗਰਾਮ ਵਿਚ ਇਸ ਨੀਤੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਕਰ ਅਤੇ ਆਬਕਾਰੀ ਵਿਭਾਗ ਦੇ ਭ੍ਰਿਸ਼ਟ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਥਾਂ ਨੌਕਰੀਆਂ ਤੋਂ ਸਿੱਧਾ ਬਰਖਾਸਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸੰਕੇਤ ਦਿੱਤਾ ਕਿ ਪਿਛਲੇ ਸਮੇਂ 400 ਕਰੋੜ ਰੁਪਏ ਦੀ ਬੋਗਸ ਵਿਕਰੀ ਦਿਖਾ ਕੇ ਸਰਕਾਰ ਨੂੰ ਚੂਨਾ ਲਾਉਣ ਵਾਲੇ ਕੁਝ ਮੁੱਖ ਗਰੁੱਪਾਂ ਵਿਰੁੱਧ ਜਿੱਥੇ ਮੋਟੇ ਜੁਰਮਾਨੇ ਠੋਕ ਕੇ ਰਿਕਵਰੀਆਂ ਕੀਤੀਆਂ ਜਾਣਗੀਆਂ, ਉਥੇ ਉਨ੍ਹਾਂ ਵਿਰੁੱਧ ਅਪਰਾਧਿਕ ਕੇਸ ਵੀ ਦਰਜ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਪੌਣੇ ਦੋ ਲੱਖ ਦੇ ਕਰੀਬ ਰਜਿਸਟਰਡ ਵਪਾਰੀਆਂ ਨੂੰ ਬੀਮਾ ਸਕੀਮਾਂ ਵਿਚ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਇਕ ਕਰੋੜ ਰੁਪਏ ਦੀ ਰਿਟਰਨ ਭਰਨ ਵਾਲੇ ਵਪਾਰੀਆਂ ਨੂੰ ਕਿਸੇ ਵੀ ਬਿਮਾਰੀ ਤੇ ਹਾਦਸੇ ਦੀ ਸੂਰਤ ਵਿਚ 50 ਹਜ਼ਾਰ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਇਸੇ ਤਰ੍ਹਾਂ ਕੁਦਰਤੀ ਆਫਤਾਂ ਅਤੇ ਦੰਗਿਆਂ ਆਦਿ ਦੀ ਸੂਰਤ ਵਿਚ ਪੰਜ ਲੱਖ ਰੁਪਏ ਦਾ ਬੀਮਾ ਦਿੱਤਾ ਜਾਵੇਗਾ। ਉਪ ਮੁੱਖ ਮੰਤਰੀ ਨੇ ਅਗਲੇ ਹਫਤੇ ਰਾਜ ਦੀ ਉਦਯੋਗਿਕ ਨੀਤੀ ਦੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਸੰਕੇਤ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਡਵਾਂਸ ਟੈਕਸ ਕੋਈ ਨਵਾਂ ਨਹੀਂ ਹੈ ਅਤੇ ਇਸ ਨਾਲ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਪੂਰੀ ਤਰ੍ਹਾਂ ਸਹਿਮਤ ਹੈ। ਹੁਣ ਇਸ ਸਿਸਟਮ ਵਿਚ ਕਿਸੇ ਤਰ੍ਹਾਂ ਦੀ ਸੋਧ ਕਰਨ ਜਾਂ ਵੈਟ ਦੀ ਦਰ ਘਟਾਉਣ ਦੀ ਕੋਈ ਸੰਭਾਵਨਾ ਨਹੀਂ ਹੈ। ਨਵੀਂ ਵਪਾਰ ਨੀਤੀ ਤਹਿਤ ਭੱਠਾ ਮਾਲਕਾਂ, ਪਲਾਈਵੁੱਡ ਨਿਰਮਾਤਾ, ਬੇਕਰੀਆਂ ਅਤੇ ਢਾਬਾ ਮਾਲਕਾਂ ਕੋਲੋਂ ਯੱਕਮੁਸ਼ਤ ਟੈਕਸ ਲਿਆ ਜਾਵੇਗਾ ਅਤੇ ਟੀਓਟੀ ਡੀਲਰਾਂ ਦੀ ਟੈਕਸ ਦਰ 1 ਫੀਸਦ ਤੋਂ ਘੱਟ ਕੇ 0.25 ਫੀਸਦ ਹੋ ਜਾਵੇਗੀ। ਇਸ ਤਹਿਤ ਇੰਸਪੈਕਟਰੀ ਰਾਜ ਨੂੰ ਖਤਮ ਕਰਨ ਲਈ ਸੀਏ ਦੀ ਆਡਿਟ ਹੱਦ 50 ਲੱਖ ਰੁਪਏ ਤੋਂ ਵਧਾ ਕੇ ਇਕ ਕਰੋੜ ਰੁਪਏ ਕਰ ਦਿੱਤੀ ਹੈ ਅਤੇ ਟੈਕਸ ਅਦਾ ਕਰਨ ਦੀ ਪ੍ਰਕਿਰਿਆ ਨੂੰ ਕਾਗਜ਼ ਮੁਕਤ ਕਰਨ ਲਈ ਕੁਝ ਬੈਂਕਾਂ ਰਾਹੀਂ ਸਾਰੀਆਂ ਟੈਕਸ ਰਿਟਰਨਾਂ ਆਨਲਾਈਨ ਭਰਨ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਨੀਤੀ ਤਹਿਤ ਵਪਾਰੀਆਂ ਨੂੰ ਫਾਲਤੂ ਦਸਤਾਵੇਜ਼ਾਂ, ਵਕੀਲਾਂ, ਸੀਏ ਤੇ ਸਟਾਕ ਬੁੱਕਾਂ ਤੋਂ ਮੁਕਤ ਕਰਨ ਦੀ ਤਜਵੀਜ਼ ਬਣਾਈ ਹੈ। ਜਿਹੜੇ ਡੀਲਰਾਂ ਵੱਲੋਂ ਗਲਤੀ ਨਾਲ ਆਪਣੀ ਰਿਟਰਨ ਅਤੇ ਟੈਕਸ ਸਹੀ ਨਹੀਂ ਭਰਿਆ, ਉਨ੍ਹਾਂ ਨੂੰ ਵੀਡੀਐਸ ਸਕੀਮ ਤਹਿਤ 31 ਦਸੰਬਰ ਤੱਕ ਆਪਣੀ ਗਲਤੀ ਸੁਧਾਰਨ ਦਾ ਮੌਕਾ ਵੀ ਦਿੱਤਾ ਜਾਵੇਗਾ। ਇਸ ਤਹਿਤ ਵਪਾਰੀ ਆਪਣੀਆਂ ਗਲਤੀਆਂ ਦਾ ਸੁਧਾਰ ਕਰਕੇ ਬਕਾਇਆ ਟੈਕਸ ਡੇਢ ਫੀਸਦ ਵਿਆਜ ਸਮੇਤ ਦੇ ਕੇ ਪੈਂਡਿੰਗ ਨਿਪਟਾਰੇ ਕਰ ਸਕਣਗੇ। ਇਸ ਨੀਤੀ ਤਹਿਤ 1 ਦਸੰਬਰ ਤੋਂ ਵੈਟ ਰਿਫੰਡ ਵਿਚ ਹੁੰਦੇ ਘਪਲਿਆਂ ਨੂੰ ਰੋਕਣ ਲਈ ਸਟਾਰ ਰੇਟਿੰਗ ਸਿਸਟਮ ਲਾਗੂ ਕੀਤਾ ਜਾਵੇਗਾ। ਸਟਾਰ ਰੇਟਿੰਗ ਤਹਿਤ ਚੰਗੇ ਟੈਕਸ ਅਦਾ ਕਰਨ ਵਾਲਿਆਂ ਨੂੰ ਫਾਈਵ ਸਟਾਰ ਵਿਚ ਰੱਖ ਕੇ ਉਨ੍ਹਾਂ ਨੂੰ 15 ਦਿਨਾਂ ਵਿਚ ਵੈਟ ਰਿਫੰਡ ਕਰਨ ਦੀ ਮੱਦ ਜੋੜੀ ਹੈ। ਵੈਟ ਰਿਫੰਡ ਦੀ ਸਮੁੱਚੀ ਪ੍ਰਕਿਰਿਆ 31 ਮਾਰਚ 2014 ਤੱਕ ਨਿਪਟਾਉਣ ਦਾ ਟੀਚਾ ਮਿਥਿਆ ਹੈ। ਇਸ ਤੋਂ ਬਾਅਦ 4,3 ਅਤੇ 2 ਸਟਾਰ ਦੇ ਟੈਕਸ ਦਾਤਾ ਨੂੰ ´ਮਵਾਰ 25, 35 ਅਤੇ 45 ਦਿਨਾਂ ਵਿਚ ਆਨਲਾਈਨ ਰਿਫੰਡ ਮਿਲੇਗਾ।  ਮੁੱਢਲੇ ਦੌਰ ਵਿਚ ਵਾਈਟ ਗੁੱਡਜ਼, ਡਰਿੰਕਸ, ਕਰਿਆਨਾ ਅਤੇ ਬਹੁਕੌਮੀ ਕੰਪਨੀਆਂ ਵੱਲੋਂ ਵੇਚੇ ਜਾਂਦੇ ਅਤੇ ਛੇਤੀ ਖਪਤ ਹੋਣ ਵਾਲੇ ਪਦਾਰਥਾਂ ਨੂੰ ਇਕ ਪੜਾਵੀ ਟੈਕਸ ਪ੍ਰਣਾਲੀ ਹੇਠ ਲਿਆਂਦਾ ਜਾਵੇਗਾ। ਦੱਸਣਯੋਗ ਹੈ ਕਿ ਸਰਕਾਰ ਨੂੰ ਹਾਸਲ ਕੁੱਲ ਕਰ ਦਾ 28 ਫੀਸਦ ਹਿੱਸਾ ਕੇਵਲ 10 ਕੰਪਨੀਆਂ ਅਤੇ 50 ਫੀਸਦ ਹਿੱਸਾ ਅੱਠ ਉਤਪਾਦਾਂ ਰਾਹੀਂ ਹੀ ਹਾਸਲ ਹੁੰਦਾ ਹੈ। ਇਸ ਸਮਾਗਮ ਵਿਚ ਸ੍ਰੀ ਬਾਦਲ ਵੱਲੋਂ ਕੁੱਲ 198 ਇਮਾਨਦਾਰ ਟੈਕਸਦਾਤਿਆਂ ਨੂੰ ਸਨਮਾਨਤ ਕੀਤਾ ਗਿਆ। ਇਨ੍ਹਾਂ ਵਿਚੋਂ ਪਹਿਲੇ 10 ਕਰ ਦਾਤਿਆਂ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ (2367 ਕਰੋੜ ਰੁਪਏ), ਮਾਰਕਫੈੱਡ (458 ਕਰੋੜ), ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ (375 ਕਰੋੜ), ਭਾਰਤ ਪੈਟਰੋਲੀਅਮ (211 ਕਰੋੜ), ਹਿੰਦੋਸਤਾਨ ਪੈਟਰੋਲੀਅਮ (162 ਕਰੋੜ), ਮਹਿੰਦਰਾ ਐਂਡ ਮਹਿੰਦਰਾ ਕਮਰਸ਼ੀਅਲ ਵਹੀਕਲ (123 ਕਰੋੜ), ਟਾਟਾ ਮੋਟਰ ਕਮਰਸ਼ੀਅਲ ਵਹੀਕਲ (120 ਕਰੋੜ), ਅੰਬੂਜਾ ਸੀਮਿੰਟ (113 ਕਰੋੜ), ਹਿੰਦੋਸਤਾਨ ਲੀਵਰ (104 ਕਰੋੜ) ਅਤੇ ਸੈਮਸੰਗ ਇੰਡੀਆ ਇਲੈਕਟ੍ਰੋਨਿਕਸ (102 ਕਰੋੜ ਰੁਪਏ) ਸ਼ਾਮਲ ਹਨ। ਇਨ੍ਹਾਂ ਐਵਾਰਡੀਆਂ ਨੂੰ ਰਾਜ ਅਤੇ ਜਿਲ੍ਹਾ ਪੱਧਰ ’ਤੇ ਵੈਟ ਸਲਾਹਕਾਰ ਕੌਂਸਲਰਾਂ ਵਿਚ ਵੀ ਨੁਮਾਇੰਦਗੀ ਦਿੱਤੀ ਜਾਵੇਗੀ। ਇਸ ਸਮਾਗਮ ਵਿਚ ਭਾਜਪਾ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ, ਮੁੱਖ ਸੰਸਦੀ ਸਕੱਤਰ ਐਨ.ਕੇ. ਸ਼ਰਮਾ, ਸਰੂਪ ਚੰਦ ਸਿੰਗਲਾ ਤੇ ਗੁਰਬਚਨ ਸਿੰਘ ਬੱਬੇਹਾਲੀ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਤੀਕਸ਼ਣ ਸੂਦ ਵੀ ਮੌਜੂਦ ਸਨ।

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਚ ਕੁੱਲ ਰਜਿਸਟਰਡ ਡੀਲਰਾਂ ਵਿਚੋਂ 40 ਫੀਸਦੀ ਡੀਲਰ ਟੈਕਸ ਅਦਾ ਨਹੀਂ ਕਰਦੇ। ਉਨ੍ਹਾਂ ਮੁਤਾਬਕ ਸੂਬੇ ਵਿਚ ਕੁੱਲ 2.35 ਲੱਖ ਰਜਿਸਟਰਡ ਡੀਲਰ ਹਨ ਜਿਨ੍ਹਾਂ ਵਿਚੋਂ 91889 ਡੀਲਰ ਟੈਕਸ ਨਹੀਂ ਭਰਦੇ। ਤਕਰੀਬਨ 46 ਹਜ਼ਾਰ ਡੀਲਰ ਇਕ ਹਜ਼ਾਰ ਰੁਪਏ ਤੋਂ ਵੀ ਘੱਟ ਟੈਕਸ ਅਦਾ ਕਰਦੇ ਹਨ। ਇਸੇ ਨਾਲੋਂ ਵੱਧ ਰੁਪਏ ਤਾਂ ਇਨ੍ਹਾਂ ਦੀ ਰਿਟਰਨਾਂ ਚੈੱਕ ਕਰਨ ਉੱਤੇ ਖਰਚ ਹੋ ਜਾਂਦੇ ਹਨ।


ਭੋਲਾ ਕੇਸ ਵਿੱਚ ਅੰਮ੍ਰਿਤਸਰ ਦੇ ਦੋ ਕਾਰੋਬਾਰੀ ਗ੍ਰਿਫ਼ਤਾਰ

http://sameydiawaaz.com/Archive%20News/%5B2013%5D/11/15.11.2013%20-%2004.jpg

ਅੰਮ੍ਰਿਤਸਰ/ਪਟਿਆਲਾ 14 ਨਵੰਬਰ :- ਕੌਮਾਂਤਰੀ ਡਰੱਗ ਤਸਕਰ ਅਤੇ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਸਿੰਘ ਭੋਲਾ ਦੇ ਮਾਮਲੇ ਵਿਚ ਪਟਿਆਲਾ ਪੁਲੀਸ ਵਲੋਂ ਗ੍ਰਿਫ਼ਤਾਰ ਅੰਮ੍ਰਿਤਸਰ ਵਾਸੀ ਮਨਜਿੰਦਰ ਸਿੰਘ ਔਲਖ ਉਰਫ ਬਿਟੂ ਔਲਖ ਨੂੰ ਇਕ ਵਿਧਾਇਕ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਹੈ।

ਪਟਿਆਲਾ ਪੁਲੀਸ ਵਲੋਂ ਇਸ ਸਬੰਧੀ ਬਿੱਟੂ ਔਲਖ ਤੋਂ ਇਲਾਵਾ ਜਗਜੀਤ ਸਿੰਘ ਚਾਹਲ ਵਾਸੀ ਪਿੰਡ ਰਮਾਣਾ ਚੱਕ ਤਹਿਸੀਲ ਬਾਬਾ ਬਕਾਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੂੰ ਇਨ੍ਹਾਂ ਦੋਵਾਂ ਕੋਲੋਂ 3.25 ਕਰੋੜ ਰੁਪਏ ਦੇ ਮੁੱਲ ਦੇ ਸਿੰਥੈਟਿਕ ਡਰੱਗ ਪ੍ਰਾਪਤ ਹੋਏ ਹਨ।  ਬਿੱਟੂ ਔਲਖ ਦਾ ਇਥੇ ਅੰਮ੍ਰਿਤਸਰ ਵਿਚ ਕੋਰਟ ਰੋਡ ਵਿਖੇ ਇਕ ਨਾਮੀ ਹੋਟਲ ਹੈ ਅਤੇ ਉਹ ਆਪਣੇ ਆਪ ਨੂੰ ਅਕਾਲੀ ਆਗੂ ਦੱਸਦਾ ਹੈ। ਉਹ ਆਪਣੇ ਆਪ ਨੂੰ ਯੂਥ ਅਕਾਲੀ ਦਲ ਦਾ ਆਗੂ ਵੀ ਦੱਸਦਾ ਰਿਹਾ ਹੈ। ਵਿਧਾਨ ਸਭਾ ਚੋਣਾਂ ਸਮੇਂ  ਬਿੱਟੂ ਔਲਖ ਨੇ ਰਾਜਾਸਾਂਸੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਲੜਨ ਦਾ ਯਤਨ ਵੀ ਕੀਤਾ ਸੀ। ਸਿੱਟੇ ਵਜੋਂ ਉਸ ਵੇਲੇ ਉਸਦੇ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਨਾਲ ਸਬੰਧ ਵੀ ਵਿਗੜ ਗਏ ਸਨ। ਟਿਕਟ ਨਾ ਮਿਲਣ ਕਾਰਨ ਉਸ ਵੇਲੇ ਉਸਨੇ ਪੀਪੀਪੀ ਵਿਚ ਜਾਣ ਦਾ ਮਨ ਬਣਾਇਆ ਸੀ ਪਰ ਉਸ ਵੇਲੇ ਅਜਨਾਲਾ ਦੇ ਅਕਾਲੀ ਵਿਧਾਇਕ ਦੇ ਸਮਝਾਉਣ ’ਤੇ ਉਸ ਨੇ ਵਾਪਸੀ ਕਰ ਲਈ ਸੀ। ਜ਼ਿਲਾ ਅਕਾਲੀ ਜਥਾ (ਸ਼ਹਿਰੀ) ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਦਸਿਆ ਕਿ ਬਿੱਟੂ ਔਲਖ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੁੱਢਲਾ ਮੈਂਬਰ ਨਹੀਂ ਰਿਹਾ ਅਤੇ ਨਾ ਹੀ ਕੋਈ ਅਹੁਦੇਦਾਰ ਹੈ। ਉਨ੍ਹਾਂ ਆਖਿਆ ਕਿ ਯੂਥ ਅਕਾਲੀ ਦਲ ਨਾਲ ਵੀ ਉਸਦੀ ਕੋਈ ਨੇੜਤਾ ਨਹੀਂ ਹੈ।  ਇਸ ਮਾਮਲੇ ਵਿਚ ਫੜੇ ਗਏ ਦੋਵੇਂ ਵਿਅਕਤੀ ਕਾਰੋਬਾਰ ਪੱਖੋਂ ਸਥਾਪਤ ਸ਼ਖਸੀਅਤਾਂ ਹਨ ਅਤੇ ਉਨ੍ਹਾਂ ਦੀ ਅਜਿਹੇ ਮਾਮਲਿਆਂ ਵਿਚ ਸ਼ਮੂਲੀਅਤ ਨੂੰ ਲੈ ਕੇ ਲੋਕਾਂ ਵਿਚ ਚਰਚਾ ਹੈ।   ਇਸੇ ਦੌਰਾਨ ਜਗਦੀਸ਼ ਸਿੰਘ ਭੋਲਾ ਨਸ਼ਿਆਂ ਦੀ ਤਸੱਕਰੀ ’ਚ ਅੰਡਰਵਲਡ ਡੌਨ ਦਾਊਦ ਇਬਰਾਹੀਮ ਬਣਨਾ ਚਾਹੁੰਦਾ ਸੀ। ਫਿਲਮਾਂ ਤੋਂ ਬਾਅਦ ਉਹ ਹੋਟਲ ਕਾਰੋਬਾਰ ’ਚ ਵੀ ਪੈਰ ਪਸਾਰ ਰਿਹਾ ਸੀ। ਭੋਲਾ ਦੀ ਪੁੱਛ-ਪੜਤਾਲ ਤੋਂ ਇਹ ਖੁਲਾਸੇ ਹੋਏ ਹਨ। ਪੁਲੀਸ ਨੇ ਦੋ ਹੋਰ ਪ੍ਰਮੁੱਖ ਕਾਰੋਬਾਰੀਆਂ ਤੋਂ 3.25 ਕਰੋੜ ਰੁਪਏ ਦੇ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਪੁਲੀਸ ਵੇਰਵਿਆਂ ਮੁਤਾਬਕ ਭੋਲੇ ਨੂੰ 2008 ਵਿੱਚ ਨਾਰਕੌਟਿਕਸ ਕੰਟਰੋਲ ਬਿਊਰੋ ਵੱਲੋਂ 25 ਕਿਲੋ ਆਈਸ ਡਰੱਗ ਸਮੇਤ ਮੁੰਬਈ ’ਚ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਹ ਉੱਥੇ ਆਰਥਰ ਰੋਡ ਜੇਲ੍ਹ ’ਚ ਬੰਦ ਸੀ ਤਾਂ ਕਿਸੇ ਵੇਲੇ ਦਾਊਦ ਦੇ ਲਫਟੈਂਨ  ਰਹੇ ਅਬੂ ਸਲੇਮ ਅਤੇ ਮੁਸਤਫਾ ਦੌਸਾ ਨਾਲ ਉਸ ਦਾ ਸੰਪਰਕ ਹੋਇਆ ਸੀ। ਇਸ ਸਦਕਾ ਹੀ ਉਸ ਨੂੰ ਜੇਲ੍ਹ ’ਚ ਬਾਹਰਲੇ ਖਾਣੇ ਸਮੇਤ ਕਈ ਸਹੂਲਤਾਂ ਮਿਲੀਆਂ ਸਨ। ਭੋਲੇ ਤੋਂ ਪੁੱਛ-ਪੜਤਾਲ ਕਰਨ ਵਾਲੀ ਟੀਮ ਦੇ ਸੂਤਰਾਂ ਨੇ ਦੱਸਿਆ ਕਿ ਸਲੇਮ ਅਤੇ ਦੌਸਾ ਨਾਲ ਮੇਲ-ਜੋਲ ਤੋਂ ਉਸ ਦਾ ਹੌਸਲਾ ਵਧ ਗਿਆ ਸੀ ਅਤੇ ਉਹ ਨਸ਼ਿਆਂ ਦੇ ਧੰਦੇ ’ਚ ਹੋਰ ਉੱਚੇ ਚੜ੍ਹਨ ਦੀਆਂ ਤਰਕੀਬਾਂ ਬਣਾਉਣ ਲੱਗਿਆ। ਇਸ ਦੌਰਾਨ, ਪਟਿਆਲਾ ਪੁਲੀਸ ਨੇ ਨਸ਼ਿਆਂ ਦੇ ਧੰਦੇ ਨਾਲ ਜੁੜੇ ਇਕ ਸਨਅਤਕਾਰ ਅਤੇ ਇਕ ਹੋਟਲ ਕਾਰੋਬਾਰੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ ਦੋ ਕਿਲੋ   ਸਿਊਡੋਫੈਡਰੀਨ (ਮੁੱਲ 2 ਕਰੋੜ ਰੁਪਏ) ਅਤੇ 250 ਗ੍ਰਾਮ ਆਈਸ (ਮੁੱਲ 1.25 ਕਰੋੜ ਰੁਪਏ) ਬਰਾਮਦ ਕੀਤੀਆਂ ਗਈਆਂ ਹਨ। ਕੇਸ ਦੇ ਤਫਤੀਸ਼ੀ ਅਫਸਰ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ, ‘‘ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਰੋਮਾਣਾ ਚੱਕ ਦੇ ਵਾਸੀ ਜਗਜੀਤ ਸਿੰਘ ਚਾਹਲ ਅਤੇ ਪਿੰਡ ਪ੍ਰੀਤੀ ਲਾਰੀ ਦੇ ਵਾਸੀ ਮਨਿੰਦਰ ਸਿੰਘ ਔਲਖ ਉਰਫ ਬਿੱਟੂ ਔਲਖ ਨੂੰ ਗ੍ਰਿਫਤਾਰ ਕੀਤਾ ਹੈ।’’ ਐਸਐਸਪੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਚਾਹਲ ਜਗਦੀਸ਼ ਭੋਲੇ ਨੂੰ ਰਸਾਇਣ ਬਣਾ ਕੇ ਦਿੰਦਾ ਸੀ। ਔਲਖ ਇਨ੍ਹਾਂ ਵਿਚਾਲੇ ਸਪਲਾਈ ਚੇਨ ਦਾ ਕੰਮ ਕਰਦਾ ਸੀ। ਜਾਂਚ ਏਜੰਸੀਆਂ ਨੇ ਦੱਸਿਆ ਕਿ ਗ੍ਰਿਫ਼ਤਾਰੀ ਵੇਲੇ ਭੋਲਾ ਉੱਤਰ ਪ੍ਰਦੇਸ਼ ਤੋਂ ਇਕ ਸਿਮ ਕਾਰਡ ਖਰੀਦ ਕੇ ਵਰਤ ਰਿਹਾ ਸੀ ਤੇ ਉਸ ਦੀ ਫੋਨ ਬੁੱਕ ਵਿੱਚ ਸਿਰਫ਼ ਚਾਰ ਨੰਬਰ ‘ਸੇਵ’ ਕੀਤੇ ਹੋਏ ਸਨ। ਉਸ ਤੋਂ ਬਾਅਦ ਉਸ ਦੇ ਸਾਥੀ ਸਬਾ ਨੂੰ ਵੀ ਕਾਬੂ ਕਰ ਲਿਆ ਗਿਆ।


ਸਬਜ਼ੀਆਂ ਦੇ ਵਧੇ ਭਾਅ ਨੇ ਮਹਿੰਗਾਈ ਦਰ ਵਧਾਈ

ਅਕਤੂਬਰ ਵਿੱਚ ਮਹਿੰਗਾਈ ਦਰ 7 ਫੀਸਦ ਤੱਕ ਪੁੱਜੀ

ਖ਼ੁਰਾਕੀ ਵਸਤਾਂ ਦੀਆਂ ਕੀਮਤਾਂ 18 ਫ਼ੀਸਦੀ ਵਧੀਆਂ

ਪਿਆਜ਼ ਦੀ ਛਾਲ 278 ਫ਼ੀਸਦੀ

ਮਹਿੰਗਾਈ ਸਿਰਫ਼ ਮੌਸਮੀ - ਮੌਂਟੇਕ

http://sameydiawaaz.com/Archive%20News/%5B2013%5D/11/15.11.2013%20-%2005.jpg

ਨਵੀਂ ਦਿੱਲੀ 14 ਨਵੰਬਰ :- ਪਿਆਜ਼, ਆਲੂਆਂ ਤੇ ਟਮਾਟਰਾਂ ਸਣੇ ਹੋਰ ਸਬਜ਼ੀਆਂ ਨੂੰ ‘ਲੱਗੀ ਅੱਗ’ ਕਾਰਨ ਅਕਤੂਬਰ ਮਹੀਨੇ ਵਿਚ ਮਹਿੰਗਾਈ ਦਰ ਅੱਠ ਮਹੀਨਿਆਂ ਵਿਚ ਸਭ ਤੋਂ ਉਪਰ 7 ਫੀਸਦ ਤੱਕ ਜਾ ਪੁੱਜੀ। ਇਸ ਕਾਰਨ ਰਿਜ਼ਰਵ ਬੈਂਕ ਵੱਲੋਂ ਮਹਿੰਗਾਈ ਨੂੰ ਠੱਲ ਪਾਉਣ ਲਈ ਵਿਆਜ ਦਰਾਂ ਉੱਚੀਆਂ ਕੀਤੀਆਂ ਜਾ ਸਕਦੀਆਂ ਹਨ। ਸਤੰਬਰ ਮਹੀਨੇ ਵਿਚ ਮਹਿੰਗਾਈ ਦਰ 6.46 ਫੀਸਦ ਸੀ। ਇਹ ਦਰ ਅਕਤੂਬਰ 2012 ਵਿਚ 7.32 ਫੀਸਦ ਸੀ। ਸਰਕਾਰੀ ਅੰਕੜਿਆਂ ਅਨੁਸਾਰ ਬੀਤੇ ਮਹੀਨੇ ਅਕਤੂਬਰ ਵਿਚ ਖੁਰਾਕੀ ਵਸਤਾਂ ਦੀਆਂ ਕੀਮਤਾਂ 18.19 ਫੀਸਦ ਵਧੀਆਂ। ਸਬਜ਼ੀਆਂ ਦੇ ਭਾਅ ਤਾਂ 78.38 ਫੀਸਦ ਤੱਕ ਉਪਰ ਚਲੇ ਗਏ। ਪਿਆਜ਼ ਦੇ ਭਾਅ 278.21 ਫੀਸਦ ਤੱਕ ਵਧੇ। ਅੰਡਿਆਂ, ਮੀਟ ਤੇ ਮੱਛੀ 17.47 ਫੀਸਦ ਵਧੇ। ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ਨੇ ਬੀਤੇ ਦਿਨ ਕਿਹਾ ਸੀ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ਨੇ ਚਿੰਤਾ ਵਿਚ ਡੁਬੋ ਦਿੱਤਾ ਹੈ।

ਮਹਿੰਗਾਈ ਛੇਤੀ ਘਟੇਗੀ: ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਹੈ ਕਿ ਮਹਿੰਗਾਈ ਬਾਰੇ ਅਕਤੂਬਰ ਦੇ ਅੰਕੜੇ ਭਾਵੇਂ ਪ੍ਰੇਸ਼ਾਨ ਕਰਨ ਵਾਲੇ ਹਨ, ਪਰ ਇਹ ਮੌਸਮੀ ਹਨ ਤੇ ਛੇਤੀ ਹੀ ਕੀਮਤਾਂ ਹੇਠਾਂ ਆ ਜਾਣਗੀਆਂ। ਉਨ੍ਹਾਂ ਕਿਹਾ, ‘‘ਆਸ ਹੈ ਕਿ ਮੰਗ ਤੇ ਸਪਲਾਈ ਵਿਚਲਾ ਪਾੜਾ ਛੇਤੀ ਮੁੱਕ ਜਾਵੇਗਾ ਤੇ ਹਾਲਾਤ ਛੇਤੀ ਹੀ ਆਮ ਵਰਗੇ ਹੋ ਜਾਣਗੇ।

ਸਨਅਤੀ ਖੇਤਰ ਚਿੰਤਾਗ੍ਰਸਤ: ਖੁਰਾਕੀ ਵਸਤਾਂ ਕਾਰਨ ਮਹਿੰਗਾਈ ਦਰ ਵਧਣ ਮਗਰੋਂ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿਚ ਵਾਧਾ ਕਰਨ ਦੀ ਸੰਭਾਵਨਾ ਨੇ ਸਨਅਤੀ ਖੇਤਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਸੀਆਈਆਈ ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ ਹੈ ਕਿ ਖੁਰਾਕੀ ਵਸਤਾਂ ਦੇ ਭਾਅ ਹੇਠਾਂ ਲਿਆਉਣ ਲਈ ਤੁਰੰਤ ਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਖੁਰਾਕੀ ਵਸਤਾਂ ਦੀਆਂ ਕੀਮਤਾਂ ਸਮੁੱਚੀ ਮਹਿੰਗਾਈ ਦਰ ’ਤੇ ਮਾੜਾ ਅਸਰ ਪਾਉਂਦੀਆਂ ਹਨ। ਐਸੋਚੈਮ ਦੇ ਪ੍ਰਧਾਨ ਰਾਣਾ ਕਪੂਰ, ਫਿੱਕੀ ਪ੍ਰਧਾਨ ਨੈਣਾ ਲਾਲ ਕਿਦਵਈ ਤੇ ਪੀਐਚਵੀ ਚੈਂਬਰ ਆਫ ਕਾਮਰਸ ਦੀ ਪ੍ਰਧਾਨ ਸੁਮਨ ਜਯੋਤੀ ਖੇਤਾਨ ਨੇ ਕਿਹਾ ਕਿ ਮਹਿੰਗਾਈ ਦਰ ਵਧਣ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿਚ ਕਟੌਤੀ ਅਸੰਭਵ ਹੈ। ਇਸ ਦਾ ਅਸਰ ਸਨਅਤ ’ਤੇ ਪਵੇਗਾ।


ਦੀਪਿਕਾ ਤੇ ਹੋਰਨਾਂ ਦੀ ਗ੍ਰਿਫ਼ਤਾਰੀ ’ਤੇ ਰੋਕ

http://sameydiawaaz.com/Archive%20News/%5B2013%5D/11/15.11.2013%20-%2006.jpg

ਚੰਡੀਗੜ੍ਹ 14 ਨਵੰਬਰ :- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫਿਲਮ ‘ਰਾਮ ਲੀਲਾ’ ਦੀ ਅਦਾਕਾਰਾ ਦੀਪਿਕਾ ਪਾਦੂਕੋਨ ਤੇ ਹੋਰਨਾਂ ਦੀ ਗ੍ਰਿਫਤਾਰੀ ’ਤੇ ਰੋਕ ਲਗਾ ਦਿੱਤੀ ਹੈ। ਪਟੀਸ਼ਨਰ ਲਲਿਤ ਕੁਮਾਰ ਨੇ 25 ਸਤੰਬਰ ਨੂੰ ਸ਼ਿਕਾਇਤ ਦਿੱਤੀ ਸੀ ਤੇ ਜਲੰਧਰ ਪੁਲੀਸ ਨੇ ਉਸ ਦੇ ਅਗਲੇ ਹੀ ਦਿਨ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਨੁਸਾਰ ਫਿਲਮ ਦਾ ਭਗਵਾਨ ਰਾਮ ਨਾਲ ਕੋਈ ਸਬੰਧ ਨਹੀਂ ਹੈ ਤੇ ਇਸ ਫਿਲਮ ਰਾਹੀਂ ਧਾਰਮਿਕ ਭਾਵਨਾ ਭੜਕਾਈ ਗਈ ਹੈ। ਬਚਾਅ ਧਿਰ ਨੇ ਕਿਹਾ ਕਿ ਸੈਂਸਰ ਬੋਰਡ ਵੱਲੋਂ ਫਿਲਮ ਨੂੰ ਹਰੀ ਝੰਡੀ ਦਿੱਤੇ ਹੋਣ ਦੇ ਬਾਵਜੂਦ ਪੁਲੀਸ ਨੇ ਕੇਸ ਦਰਜ ਕੀਤਾ ਹੈ। ਜਸਟਿਸ ਜਤਿੰਦਰ ਚੌਹਾਨ ਨੇ ਦੋਵਾਂ ਦੀਆਂ ਦਲੀਲਾਂ ਸੁਣਨ ਮਗਰੋਂ ਕਲਾਕਾਰਾਂ ਦੀ ਗ੍ਰਿਫਤਾਰੀ ’ਤੇ ਰੋਕ ਲਗਾ ਦਿੱਤੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz