ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005191072
ਅੱਜ
ਇਸ ਮਹੀਨੇ
2062
20758

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.226.209.201
   

12 ਨਵੰਬਰ 2013

http://sameydiawaaz.com/Poster%20&%20Add/SDA%20-%20Bhai%20Amrik%20Singh%20Zakhmi%20-%2011.11.2013.jpg


ਫਿਲਪਾਈਨ 'ਚ ਮੌਤਾਂ ਦੀ ਗਿਣਤੀ 12 ਹਜ਼ਾਰ ਤੋਂ ਪਾਰ

 http://sameydiawaaz.com/Archive%20News/%5B2013%5D/11/12.11.2013%20-%2004.jpg

ਫਿਲਪਾਇਨ ´ਚ `ਹੇਯਾਨ´ ਤੂਫਾਨ ਨਾਲ ਗੁਈਉਨ ਕਸਬੇ ਦੀ ਹੋਈ ਤਬਾਹੀ ਦਾ ਲਿਆ ਦ੍ਰਿਸ਼

ਮਨੀਲਾ 11 ਨਵੰਬਰ (ਏਜੰਸੀਆਂ) :- ਫਿਲਪਾਈਨ 'ਚ ਆਏ ਤੂਫਾਨ 'ਹੇਯਾਨ' ਨਾਲ ਹੋਈ ਭਾਰੀ ਤਬਾਹੀ ਤੋਂ ਬਾਅਦ ਇਥੇ ਰਾਹਤਕਰਮੀ ਜਿਉਂਦੇ ਬਚੇ, ਭੁੱਖੇ ਤੇ ਬੇਸਹਾਰਾ ਲੋਕਾਂ ਤੱਕ ਜ਼ਰੂਰੀ ਸਹਾਇਤਾ ਪਹੁੰਚਾਉਣ ਲਈ ਸੰਘਰਸ਼ ਕਰ ਰਹੇ ਹਨ। ਦੇਸ਼ 'ਚ ਆਈ ਹੁਣ ਤੱਕ ਦੀ ਇਹ ਸਭ ਤੋਂ ਘਾਤਕ ਕੁਦਰਤੀ ਆਫਤ 'ਚ 12,000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰਾਹਤ ਕਰਮੀਆਂ ਨੇ ਇਥੇ ਬੀਤੇ ਦਿਨੀਂ 'ਹੇਯਾਨ' ਤੂਫਾਨ ਦੀ ਵਜ੍ਹਾ ਨਾਲ ਉੱਠੀ ਸੁਨਾਮੀ ਵਰਗੀਆਂ ਲਹਿਰਾਂ ਤੇ ਤੇਜ਼ ਹਵਾਵਾਂ 'ਚ ਹੋ ਰਹੀ ਭਾਰੀ ਤਬਾਹੀ ਨੂੰ ਵੇਖਦਿਆਂ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਫਿਲਪਾਈਨ ਤੋਂ ਬੀਤੇ ਦਿਨੀਂ ਬਾਹਰ ਨਿਕਲ ਕੇ ਦੱਖਣੀ ਚੀਨ ਸਾਗਰ ਤੋਂ ਹੁੰਦਾ ਹੋਇਆ ਇਹ ਤੂਫਾਨ ਤੜਕੇ ਵਿਅਤਨਾਮ ਪਹੁੰਚ ਗਿਆ। ਜਿਸ ਨੂੰ ਵੇਖਦਿਆਂ ਉਥੋਂ ਦੇ 6 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ ਹੈ। ਤੂਫਾਨ ਨਾਲ ਤਬਾਹ ਹੋਏ ਲੇਯਟੇ ਖੇਤਰ ਦੀ ਰਾਜਧਾਨੀ ਤਕਲੋਬਾਨ 'ਚ ਬਦਮਾਸ਼ਾਂ ਦੇ ਗਿਰੋਹ ਟੈਲੀਵਿਜ਼ਨ ਵਰਗੀਆਂ ਵਸਤਾਂ ਦੀਆਂ ਚੋਰੀਆਂ ਕਰ ਰਹੇ ਹਨ ਤੇ ਇਨ੍ਹਾਂ ਨੂੰ ਰੋਕਣ ਲਈ ਸੈਂਕੜੇ ਪੁਲਿਸ ਅਧਿਕਾਰੀ ਤੇ ਫੌਜ ਨੂੰ ਤੈਨਾਤ ਕੀਤਾ ਗਿਆ ਹੈ। ਤਕਲੋਬਾਨ ਦੇ ਤਬਾਹ ਹੋ ਚੁੱਕੇ ਹਵਾਈ ਅੱਡੇ 'ਤੇ ਮਦਦ ਦੀ ਆਸ 'ਚ ਪਹੁੰਚੇ ਭੁੱਖੇ ਤੇ ਥੱਕੇ ਹਾਰੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਜੋਆਨ ਲੁੰਬਰੇ ਵਿਲਸਨ ਨੇ ਦੱਸਿਆ ਕਿ ਅਧਿਕਾਰੀ ਇਥੇ ਮਦਦ ਮੰਗ ਰਹੇ ਲੋਕਾਂ ਦੀ ਇਸ ਭਾਰੀ ਗਿਣਤੀ ਨੂੰ ਸੰਭਾਲਣ ਲਈ ਸੰਘਰਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਖ਼ਮੀਆਂ ਲਈ ਦਵਾਈਆਂ ਤੇ ਪਾਣੀ ਚਾਹੀਦਾ ਹੈ। ਇਸ ਦੌਰਾਨ ਅਮਰੀਕਾ ਨੇ ਤੂਫਾਨ ਨਾਲ ਤਬਾਹ ਹਏ ਇਸ ਦੇਸ਼ 'ਚ ਮਨੁੱਖੀ ਰਾਹਤ ਕਾਰਜਾਂ ਲਈ ਕਰੀਬ 80 ਜਲਸੈਨਿਕਾਂ ਦੇ ਇਕ ਦਲ ਨੂੰ ਰਵਾਨਾ ਕੀਤਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਬਿਆਨ 'ਚ ਕਿਹਾ ਹੈ ਕਿ ਅਮਰੀਕਾ ਹੋਰ ਵੱਧ ਸਹਾਇਤਾ ਮੁਹੱਈਆ ਕਰਵਾਉਣ ਲਈ ਤਿਆਰ ਖੜਾ ਹੈ।


ਸੱਜਣ ਕੁਮਾਰ ਦੀ ਪਟੀਸ਼ਨ ਉਤੇ ਸੁਣਵਾਈ ਮੁਲਤਵੀ

 http://sameydiawaaz.com/Archive%20News/%5B2013%5D/11/12.11.2013%20-%2001.jpg

ਨਵੀਂ ਦਿੱਲੀ 11 ਨਵੰਬਰ :- ਦਿੱਲੀ ਦੰਗਿਆਂ ਸਬੰਧੀ ਇਕ ਕੇਸ ਵਿਚ ਆਪਣੇ ਖਿਲਾਫ਼ ਦੋਸ਼ ਤੈਅ ਕੀਤੇ ਜਾਣ ਦੇ ਵਿਰੁੱਧ ਕਾਂਗਰਸੀ ਆਗੂ ਸੱਜਣ ਕੁਮਾਰ ਵਲੋਂ ਦਾਇਰ ਇਕ ਪਟੀਸ਼ਨ ਦੀ ਸੁਣਵਾਈ ਅੱਜ ਸੁਪਰੀਮ ਕੋਰਟ ਨੇ 18 ਨਵੰਬਰ ਤੱਕ ਟਾਲ ਦਿੱਤੀ । ਜਸਟਿਸ ਏ. ਕੇ. ਪਟਨਾਇਕ ਅਤੇ ਜਸਟਿਸ ਜੇ. ਐਸ. ਖੈਹਰ ਦੇ ਬੈਂਚ ਨੇ ਅੱਜ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਹੀ ਕੇਸ ਸੁਣਨੇ ਸਨ ਤੇ ਇਹ ਕੇਸ ਐਨ ਅਖੀਰ ਵਿਚ ਪੇਸ਼ ਹੋਣ ਕਾਰਨ ਇਕ ਹਫਤੇ ਲਈ ਟਾਲ ਦਿੱਤਾ ਗਿਆ । ਦੰਗਾ ਪੀੜਤਾਂ ਵਲੋਂ ਪੇਸ਼ ਵਕੀਲ ਦੁਸ਼ਯੰਤ ਦਵੇ ਨੇ ਇਸ ਮੌਕੇ ਕਾਂਗਰਸੀ ਆਗੂ ਵਲੋਂ ਕੇਸ ਵਿਚ ਦੇਰੀ ਕਰਨ ਲਈ ਅਪਣਾਏ ਜਾ ਰਹੇ ਤਰੀਕਿਆਂ ਉਤੇ ਇਤਰਾਜ਼ ਉਠਾਇਆ ।


ਕਾਂਗਰਸ ਵਲੋਂ ਲਗਾਤਾਰ ਸੀ. ਬੀ. ਆਈ. ਦੀ ਦੁਰਵਰਤੋਂ - ਭਾਜਪਾ

ਨਵੀਂ ਦਿੱਲੀ 11 ਨਵੰਬਰ :- ਭਾਜਪਾ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਖ਼ੁਦਮੁਖ਼ਤਾਰੀ ਬਾਰੇ ਕੀਤੀਆਂ ਟਿੱਪਣੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ ਲਾਇਆ ਹੈ ਕਿ ਕਾਂਗਰਸ ਨੇ ਲਗਾਤਾਰ ਜਾਂਚ ਏਜੰਸੀ ਦੀ ਦੁਰਵਰਤੋਂ ਕੀਤੀ ਹੈ। ਪਾਰਟੀ ਤਰਜਮਾਨ ਨਿਰਮਲਾ ਸੀਤਾਰਮਨ ਨੇ ਕਿਹਾ, ‘‘ਪ੍ਰਧਾਨ ਮੰਤਰੀ ਦਾ ਪੂਰਾ ਸਤਿਕਾਰ ਕਰਦਿਆਂ ਅਸੀਂ ਉਨ੍ਹਾਂ ਵੱਲੋਂ ਸੀਬੀਆਈ ਦੀ ਖ਼ੁਦਮੁਖਤਾਰੀ ਬਾਰੇ ਜਾਰੀ ਵਿਚਾਰਾਂ ਤੋਂ ਆਪਣੇ ਮਤਭੇਦ ਜ਼ਾਹਰ ਕਰਦੇ ਹਾਂ। ਅਸੀਂ ਲਗਾਤਾਰ ਸੀਬੀਆਈ ਦੀ ਕਾਂਗਰਸ ਵੱਲੋਂ ਦੁਰਵਰਤੋਂ ਖ਼ਿਲਾਫ਼ ਸਰਕਾਰ ਨੂੰ ਖ਼ਬਰਦਾਰ ਕਰਦੇ ਆਏ ਹਾਂ।’’ ਪਾਰਟੀ ਆਗੂ ਮੁਖ਼ਤਾਰ ਅੱਬਾਸ ਨਕਵੀ ਨੇ ਵੀ ਕਿਹਾ ਕਿ ਸੀਬੀਆਈ ਨੂੰ ਸਰਕਾਰ ਦੇ ਆਖੇ ਲੱਗਣ ਵਾਲਾ ਅਦਾਰਾ ਮੰਨਣ ਵਿੱਚ ਹੀ ਕਾਂਗਰਸ ਦੀ ਇਸ ਦੀ ਦੁਰਵਰਤੋਂ ਪੱਖੀ ਸੋਚ ਝਲਕਦੀ ਹੈ।


ਭ੍ਰਿਸ਼ਟਾਚਾਰ ਦੇ ਦੋਸ਼ ’ਚ ਥਾਣੇਦਾਰ ਤੇ ਡੀ. ਐਸ. ਪੀ. ਦਾ ਰੀਡਰ ਮੁਅੱਤਲ

ਸੰਗਰੂਰ 11 ਨਵੰਬਰ :- ਦੁਨੀਆਂ ਦੇ ਆਦਰਸ਼ ਪੁਲੀਸ ਥਾਣਿਆਂ ’ਚੋ ਪਹਿਲਾ ਸਥਾਨ ਹਾਸਲ ਕਰਨ ਵਾਲੇ ਭਵਾਨੀਗੜ੍ਹ ਥਾਣੇ ਦੇ ਐਸ.ਐਚ.ਓ. ਅਤੇ ਡੀ. ਐਸ. ਪੀ. (ਆਰ) ਸੰਗਰੂਰ ਦੇ ਰੀਡਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਦੋਵਾਂ ਨੂੰ ਲਾਈਨ ਹਾਜ਼ਰ ਕਰਕੇ ਵਿਭਾਗੀ ਪੜਤਾਲ ਐਸ.ਪੀ. (ਡੀ) ਪਰਮਜੀਤ ਸਿੰਘ ਗੁਰਾਇਆ ਨੂੰ ਸੌਂਪ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਵਾਸੀ ਕਰਨੈਲ ਸਿੰਘ ਨੇ ਜ਼ਿਲ੍ਹਾ ਪੁਲੀਸ ਮੁਖੀ ਪਾਸ ਕੀਤੀ ਸ਼ਿਕਾਇਤ ਸੀ ਕਿ ਉਸਨੇ ਹਰਵਿੰਦਰ ਸਿੰਘ ਵਗੈਰਾ ਦੇ ਖਿਲਾਫ਼ ਸੱਤ ਲੱਖ ਰੁਪਏ ਦੀ ਠੱਗੀ ਮਾਰਨ ਦੀ ਦਰਖ਼ਾਸਤ ਦਿੱਤੀ ਸੀ ਜੋ ਕਿ ਪੜਤਾਲ ਲਈ ਡੀ.ਐਸ.ਪੀ. (ਆਰ) ਸੰਗਰੂਰ ਨੂੰ ਭੇਜੀ ਗਈ ਸੀ। ਪੜਤਾਲ ਦੌਰਾਨ ਉਸਦੇ ਬਿਆਨ ਦਰਜ ਹੋਏ ਪਰ ਮੁਕੱਦਮਾ ਦਰਜ ਨਾ ਹੋਇਆ। ਫਿਰ ਉਹ ਆਪਣੇ ਨਜ਼ਦੀਕੀ ਦੇਵੀ ਲਾਲ ਨੂੰ ਨਾਲ ਲੈ ਕੇ ਡੀ.ਐਸ.ਪੀ.ਦਫ਼ਤਰ ਗਿਆ ਅਤੇ ਰੀਡਰ ਦਵਿੰਦਰ ਸਿੰਘ ਨਾਲ ਗੱਲ ਕੀਤੀ। ਮੁਕੱਦਮਾ ਦਰਜ ਹੋਣ ਤੋਂ ਬਾਅਦ ਰੀਡਰ ਦਵਿੰਦਰ ਸਿੰਘ ਨੇ ਕਥਿੱਤ ਤੌਰ ’ਤੇ 55 ਹਜ਼ਾਰ ਰੁਪਏ ਲੈ ਲਏ। ਜਦੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਸਨੇ ਫ਼ਿਰ ਸ੍ਰੀ ਦੇਵੀ ਲਾਲ ਨਾਲ ਗੱਲ ਕੀਤੀ। ਦੇਵੀ ਲਾਲ ਨੇ ਕਿਹਾ ਕਿ ਉਸਦੇ ਥਾਣਾ ਭਵਾਨੀਗੜ੍ਹ ਦੇ ਐਸ.ਐਚ.ਓ. ਸੰਜੀਵ ਗੋਇਲ ਨਾਲ ਨਜ਼ਦੀਕੀ ਸਬੰਧ ਹਨ ਜਿੰਨ੍ਹਾਂ ਨਾਲ ਗੱਲ ਕਰ ਲੈਂਦੇ ਹਾਂ। ਗੱਲ ਕਰਨ ਤੋਂ ਬਾਅਦ ਦੇਵੀ ਲਾਲ ਨੇ ਐਸ.ਐਚ.ਓ. ਭਵਾਨੀਗੜ੍ਹ ਨੂੰ 80 ਹਜ਼ਾਰ ਰੁਪਏ ਦੇਣ ਲਈ ਕਿਹਾ। ਉਸਨੇ 25 ਹਜ਼ਾਰ ਰੁਪਏ ਪਹਿਲਾਂ ਦੇ ਦਿੱਤੇ ਅਤੇ ਬਾਕੀ 55 ਹਜ਼ਾਰ ਰੁਪਏ ਕੰਮ ਹੋਣ ਤੋਂ ਬਾਅਦ ਦੇਣ ਦਾ ਵਾਅਦਾ ਕੀਤਾ ਪਰ ਕੰਮ ਅਜੇ ਤੱਕ ਵੀ ਨਹੀਂ ਹੋਇਆ।  ਐਸ.ਐਚ.ਓ. ਭਵਾਨੀਗੜ੍ਹ ਸੰਜੀਵ ਗੋਇਲ ਅਤੇ ਰੀਡਰ ਦਵਿੰਦਰ ਸਿੰਘ ਦੇ ਖਿਲਾਫ਼ ਮਿਲੀ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਦੋਵਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਅੱਗੇ ਲਿਖਤੀ ਰੂਪ ਵਿੱਚ ਆਪਣੀ ਗਲਤੀ ਵੀ ਮੰਨੀ ਹੈ।

ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਦੋਵਾਂ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਪਣੀ ਬੇਹਤਰ ਕਾਰਗੁਜ਼ਾਰੀ ਲਈ ਵਿਸ਼ਵ ਭਰ ’ਚੋ ਪਹਿਲੇ ਨੰਬਰ ਉੱਤੇ ਆਉਣ ਵਾਲੇ ਪੁਲੀਸ ਥਾਣੇ ਭਵਾਨੀਗੜ੍ਹ ’ਚ ਭ੍ਰਿਸ਼ਟਾਚਾਰ ਹੋਵੇ, ਇਹ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਪੁਲੀਸ ਲਾਈਨ ਹਾਜ਼ਰ ਕਰਕੇ ਇਨ੍ਹਾਂ ਖਿਲਾਫ਼ ਵਿਭਾਗੀ ਜਾਂਚ ਐਸ.ਪੀ.(ਡੀ) ਪਰਮਜੀਤ ਸਿੰਘ ਗੁਰਾਇਆ ਨੂੰ ਸੌਂਪ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਐਲਟਸ ਗਲੋਬਲ ਅਲਾਈਜ਼ ਸੰਸਥਾ ਵੱਲੋਂ ਵਿਸ਼ਵ ਦੇ 18 ਦੇਸ਼ਾਂ ਦੇ ਪੁਲੀਸ ਥਾਣਿਆਂ ਦੇ ਕੀਤੇ ਸਰਵੇ ਤੋਂ ਬਾਅਦ ਪੁਲੀਸ ਥਾਣਾ ਭਵਾਨੀਗੜ ਨੂੰ ਵਿਸ਼ਵ ਦਾ ਬਿਹਤਰੀਨ ਪੁਲੀਸ ਥਾਣਾ ਚੁਣਿਆ ਗਿਆ ਸੀ। ਉਸ ਸਮੇਂ ਕੀਨੀਆਂ ਦੀ ਰਾਜਧਾਨੀ ਨੈਰੋਬੀ ਵਿਖੇ ਵਿਸ਼ਵ ਪੱਧਰੀ ਸਮਾਗਮ ਦੌਰਾਨ ਇਸ ਪ੍ਰਾਪਤੀ ਬਦਲੇ ਇਸੇ ਥਾਣਾ ਮੁਖੀ ਸੰਜੀਵ ਗੋਇਲ ਨੂੰ ਵਿਸ਼ੇਸ ਤੌਰ ’ਤੇ ਸਨਮਾਨਤ ਵੀ ਕੀਤਾ ਗਿਆ ਸੀ।


ਗ਼ਲਤ - ਠੀਕ ’ਚ ਫਰਕ ਕਰਨਾ ਸਿੱਖੇ ਸੀ. ਬੀ. ਆਈ.

 http://sameydiawaaz.com/Archive%20News/%5B2013%5D/11/12.11.2013%20-%2002.jpg

ਸੀ. ਬੀ. ਆਈ. ਦੇ ਗੋਲਡਨ ਜੁਬਲੀ ਸਾਲ ਮੌਕੇ ਨਵੀਂ ਦਿੱਲੀ ਵਿਚ ਡਾਕ ਟਿਕਟ ਜਾਰੀ ਕਰ ਰਹੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ।

ਤਸਵੀਰ ਵਿਚ ਸੂਚਨਾ ਤੇ ਸੰਚਾਰ ਮੰਤਰੀ ਕਪਿਲ ਸਿੱਬਲ ਵੀ ਦਿਖਾਈ ਦੇ ਰਹੇ ਹਨ (ਫੋਟੋ: ਮੁਕੇਸ਼ ਅਗਰਵਾਲ)

ਨਵੀਂ ਦਿੱਲੀ, 11 ਨਵੰਬਰ :- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਦੱਸਿਆ ਕਿ ਆਰਥਿਕ ਵਿਕਾਸ ਕਾਰਨ ਭ੍ਰਿਸ਼ਟਾਚਾਰ ਦੇ ਭਾਰੀ ਮੌਕੇ ਪੈਦਾ ਹੋ ਰਹੇ ਹਨ ਤੇ ਨਾਲ ਹੀ ਉਨ੍ਹਾਂ ਸੀਬੀਆਈ ਨੂੰ ਸਮਝਾਉਂਦਿਆਂ ਕਿਹਾ ਕਿ ਫ਼ੈਸਲੇ ਲੈਣ ਵਿੱਚ ਹੋਈਆਂ ਗ਼ਲਤੀਆਂ ਨੂੰ ਮੁਜਰਮਾਨਾਂ ਕਾਰਵਾਈਆਂ ਤੋਂ ਵੱਖ ਕਰ ਕੇ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਇਸ਼ਾਰਾ ਹਾਲ ਹੀ ਵਿੱਚ ਸਾਹਮਣੇ ਆਏ ਕੁਝ ਘਪਲਿਆਂ ਤੇ ਸਰਕਾਰ ਵੱਲੋਂ ਲਏ ਗਏ ਫ਼ੈਸਲਿਆਂ ਉੱਤੇ ਉੱਠੇ ਵਿਵਾਦਾਂ ਅਤੇ ਖ਼ਾਸਕਰ ਸਾਬਕਾ ਕੋਲਾ ਸਕੱਤਰ ਪੀ.ਸੀ. ਪਾਰੇਖ ਖ਼ਿਲਾਫ਼ ਕੋਲਾ ਘਪਲੇ ਵਿੱਚ ਸੀਬੀਆਈ ਵੱਲੋਂ ਦਰਜ ਕੇਸ ਵੱਲ ਸੀ।

ਦੱਸਣਯੋਗ ਹੈ ਕਿ ਕੋਲਾ ਤੇ 2ਜੀ ਸਪੈਕਟ੍ਰਮ ਵੰਡ ਵਰਗੇ ਘਪਲਿਆਂ ਕਾਰਨ ਸਰਕਾਰ ਦੇ ਅਕਸ ਨੂੰ ਕਾਫੀ ਸੱਟ ਵੱਜੀ ਹੈ ਤੇ ਕੋਲਾ ਘਪਲੇ ਵਿੱਚ ਤਾਂ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੂੰ ਖਿੱਚੇ ਜਾਣ ਤਕ ਦੀਆਂ ਗੱਲਾਂ ਹੋ ਰਹੀਆਂ ਹਨ। ਇਸ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਕਈ ਵਾਰ ਅਜਿਹੇ ਫ਼ੈਸਲੇ ਲੈ ਲਏ ਜਾਂਦੇ ਹਨ, ਜੋ ਉਸ ਵੇਲੇ ਤਾਂ ਸਹੀ ਜਾਪਦੇ ਹਨ, ਪਰ ਬਾਅਦ ਵਿੱਚ ਨੁਕਸਦਾਰ ਸਾਬਤ ਹੁੰਦੇ ਹਨ। ਉਹ ਸੀਬੀਆਈ ਵੱਲੋਂ ਆਪਣੇ ਗੋਲਡਨ ਜੁਬਲੀ ਜਸ਼ਨਾਂ ਸਬੰਧੀ ਕਰਵਾਈ ਗਈ ਇੱਕ ਕੌਮਾਂਤਰੀ ਕਾਨਫਰੰਸ ਦੇ ਉਦਘਾਟਨ ਮੌਕੇ ਬੋਲ ਰਹੇ ਸਨ।

ਉਨ੍ਹਾਂ ਕਿਹਾ, ‘‘ਸਾਡਾ ਪ੍ਰਸ਼ਾਸਕੀ ਢਾਂਚਾ ਅਜਿਹਾ ਵਧੀਆ ਹੋਣਾ ਚਾਹੀਦਾ ਹੈ ਕਿ ਕਿਸੇ ਅਣਹੋਣੀ ਦਾ ਡਰ ਫ਼ੈਸਲਾ ਲੈਣ ਦੀ ਪ੍ਰਕਿਰਿਆ ਨੂੰ ਠੱਪ ਕਰਨ ਦਾ ਕਾਰਨ ਨਾ ਬਣੇ।’’ ਭਾਰਤ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਉੱਤੇ ਜਾਰੀ ਜਨਤਕ ਬਹਿਸ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਅਸੀਂ ਅਕਸਰ ਇਹ ਗੱਲ ਭੁੱਲ ਜਾਂਦੇ ਹਾਂ ਕਿ ਆਰਥਿਕ ਵਿਕਾਸ ਨਾਲ ਭ੍ਰਿਸ਼ਟਾਚਾਰ ਲਈ ਵੀ ਭਾਰੀ ਮੌਕੇ ਪੈਦਾ ਹੁੰਦੇ ਹਨ।

ਉਨ੍ਹਾਂ ਕਿਹਾ, ‘‘ਇਹ ਜ਼ਰੂਰੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਸਹੀ ਨਜ਼ਰੀਏ ਤੋਂ ਦੇਖੀਏ। ਜਿੱਥੇ ਸਾਨੂੰ ਭ੍ਰਿਸ਼ਟਾਚਾਰ ਰੋਕਣ ਲਈ ਸਖ਼ਤ ਚੌਕਸੀ ਦੀ ਲੋੜ ਹੈ ਅਤੇ ਸਾਨੂੰ ਜਨਤਕ ਜੀਵਨ ਵਿੱਚ ਵੀ ਪੂਰੀ ਪਾਰਦਰਸ਼ਤਾ, ਜਵਾਬਦੇਹੀ ਅਤੇ ਦਿਆਨਤਦਾਰੀ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ, ਉੱਥੇ ਸਾਨੂੰ ਇਸ ਗੱਲ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਕੌਮ ਦੀ ਉਸਾਰੀ ਦਾ ਕਾਰਜ ਸਹੀ ਰਫ਼ਤਾਰ ਨਾਲ ਅੱਗੇ ਵਧਦਾ ਰਹੇ।’’

ਦੂਜੇ ਪਾਸੇ ਸੀਬੀਆਈ ਦੇ ਡਾਇਰੈਕਟਰ ਰਣਜੀਤ ਸਿਨਹਾ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਦੇਸ਼ ਨੂੰ ਤੇਜ਼ ਆਰਥਿਕ ਵਿਕਾਸ ਦੀ ਲੋੜ ਹੈ ਅਤੇ ਇਸ ਵਾਸਤੇ    ਕੁਦਰਤੀ ਵਸੀਲਿਆਂ ਦੀ ਭਾਲ ਲਈ ਤੇਜ਼ ਫ਼ੈਸਲੇ ਲਏ ਜਾਣੇ ਚਾਹੀਦੇ ਹਨ ਅਤੇ ਨੀਤੀ ਘਾੜਿਆਂ ਲਈ ਇਹ ਚੁਣੌਤੀ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਫ਼ੈਸਲਿਆਂ ਵਿੱਚ ਕੋਈ ਗੜਬੜ ਦਿਖਾਈ ਨਾ ਦੇਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਨਾਲ ਹੀ ਉਨ੍ਹਾਂ ਫ਼ੈਸਲਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਉੱਤੇ ਅਸੀਂ ਮਾਣ ਕਰ ਸਕਦੇ ਹਾਂ। ਉਨ੍ਹਾਂ ਕਿਹਾ, ‘‘ਅਸੀਂ ਮਹਿਜ਼ ਇਸ ਕਾਰਨ ਹੀ ਹਮੇਸ਼ਾ ਅਦਾਰਿਆਂ ਨੂੰ ਨੀਵਾਂ ਨਹੀਂ ਦਿਖਾ ਸਕਦੇ ਕਿ ਉਨ੍ਹਾਂ ਕੁਝ ਗ਼ਲਤ ਫ਼ੈਸਲੇ ਕੀਤੇ ਹਨ।’’


ਮੇਰੇ ਬੋਲਾਂ ਨਾਲੋਂ ਜ਼ਿਆਦਾ ਮੇਰਾ ਕੰਮ ਬੋਲਦਾ ਹੈ - ਸੁਖਬੀਰ

 http://sameydiawaaz.com/Archive%20News/%5B2013%5D/11/12.11.2013%20-%2003.jpg

ਸੁਖਬੀਰ ਸਿੰਘ ਬਾਦਲ ਬਣਾਂਵਾਲੀ ਥਰਮਲ ਪਲਾਂਟ ਦਾ ਨਿਰੀਖਣ ਕਰਦੇ ਹੋਏ (ਫੋਟੋ: ਮਾਨ)

ਮਾਨਸਾ 11 ਨਵੰਬਰ :- ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ 25 ਨਵੰਬਰ ਨੂੰ 1980 ਮੈਗਾਵਾਟ ਦੀ ਸਮਰੱਥਾ ਵਾਲਾ ਤਲਵੰਡੀ ਸਾਬੋ ਥਰਮਲ ਪਲਾਂਟ ਪੰਜਾਬ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਹ ਗੱਲ ਉਨ੍ਹਾਂ ਅੱਜ ਸ਼ਾਮ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੌਰੇ ਦੌਰਾਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ।

ਸ੍ਰੀ ਬਾਦਲ ਨੇ ਅੱਗੇ ਕਿਹਾ ਕਿ ਇਸ ਥਰਮਲ ਪਲਾਂਟ ’ਤੇ ਕੁੱਲ ਲਾਗਤ 11 ਹਜ਼ਾਰ ਕਰੋੜ ਰੁਪਏ ਆਈ ਹੈ ਤੇ ਉਦਘਾਟਨ ਪਿੱਛੋਂ ਇਸ ਦਾ 660 ਮੈਗਾਵਾਟ ਦਾ ਪਹਿਲਾ ਯੂਨਿਟ ਤੁਰੰਤ ਉਤਪਾਦਨ ਚਾਲੂ ਕਰ ਦੇਵੇਗਾ। ਇੱਥੇ ਜ਼ਿਕਰਯੋਗ ਹੈ ਕਿ ਵੇਦਾਂਤਾ ਕੰਪਨੀ ਵੱਲੋਂ ਲਾਏ ਜਾ ਰਹੇ ਉੱਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲ ਵਾਲੇ ਇਸ ਥਰਮਲ ਪਲਾਂਟ ਦਾ ਨੀਂਹ ਪੱਥਰ 2 ਸਤੰਬਰ 2008 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਦਸੰਬਰ 2012 ਤੇ ਫਿਰ 13 ਅਪਰੈਲ 2013 ਵਿੱਚ ਇਸ ਥਰਮਲ ਪਲਾਂਟ ਦਾ ਕੰਮ ਸ਼ੁਰੂ ਹੋਣ ਸਬੰਧੀ ਸਰਕਾਰੀ ਵਾਅਦੇ ਹੋਏ ਸਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਕਾਲੀ-ਭਾਜਪਾ ਸਰਕਾਰ ਨੇ 2007 ਵਿੱਚ ਸੱਤਾ ਸੰਭਾਲੀ ਸੀ ਤਾਂ ਉਸ ਸਮੇਂ ਸੂਬੇ ਵਿੱਚ ਬਿਜਲੀ ਦੀ ਘਾਟ ਸਭ ਤੋਂ ਵੱਡੀ ਸਮੱਸਿਆ ਸੀ ਤੇ ਉਸੇ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸੂਬੇ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਅਹਿਦ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬਿਜਲੀ ਕਿਸੇ ਵੀ ਸੂਬੇ ਦੀ ਤਰੱਕੀ ਦਾ ਆਧਾਰ ਹੈ, ਕਿਉਂ ਕਿ ਖੇਤੀ ਉਤਪਾਦਨ ਤੋਂ ਲੈ ਕੇ ਸਨਅਤੀ ਉਤਪਾਦਨ ਤੱਕ ਇਸੇ ’ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਉਨ੍ਹਾਂ ਵੱਲੋਂ ਦਿੱਤੇ ਬਿਆਨ ਕਿ ‘ਪੰਜਾਬ ਦੇਸ਼ ਦਾ ਪਹਿਲਾ ਵਾਧੂ ਬਿਜਲੀ ਵਾਲਾ ਸੂਬਾ ਬਣੇਗਾ’, ਨੂੰ ਇਕ ਸੁਪਨਾ ਦੱਸਿਆ ਸੀ। ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਸ਼ਬਦਾਂ ਨਾਲੋਂ ਜਿਆਦਾ ਉਨ੍ਹਾਂ ਦਾ ਕੰਮ ਬੋਲਦਾ ਹੈ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਰਾਜਪੁਰਾ, ਗੋਇੰਦਵਾਲ ਸਾਹਿਬ ਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਦਾ ਪ੍ਰਬੰਧ ਹੋ ਚੁੱਕਾ ਹੈ। ਇਨ੍ਹਾਂ ਥਰਮਲ ਪਲਾਂਟਾਂ ਤੋਂ ਪੈਦਾ ਕੀਤੀ ਬਿਜਲੀ ਬਹੁਤ ਹੀ ਵਾਜ਼ਿਬ ਰੇਟ ’ਤੇ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਤੇ ਮੁਕੰਮਲ ਉਤਪਾਦਨ ਸ਼ੁਰੂ ਹੁੰਦੇ ਹੀ ਬਿਜਲੀ ਦੇ ਮੌਜੂਦਾ ਭਾਅ ਵਿੱਚ ਕਮੀ ਕੀਤੀ ਜਾਵੇਗੀ। ਬਿਜਲੀ ਟਰਾਂਸਮਿਸ਼ਨ ਲਾਸ 20.12 ਫੀਸਦੀ ਤੋਂ ਘਟਾ ਕੇ 16.72 ਫੀਸਦੀ ਤੱਕ ਲਿਆਂਦੇ ਗਏ ਹਨ, ਜੋ ਕਿ ਅੱਗੇ 2015-16 ਤੱਕ 15 ਫੀਸਦੀ ਤੱਕ ਲਿਆਂਦੇ ਜਾਣਗੇ।

ਇਸ ਮੌਕੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਊਰਜਾ ਵਿਭਾਗ ਦੇ ਸਕੱਤਰ ਅਨਿਰੁੱਧ ਤਿਵਾੜੀ, ਪਾਵਰਕੌਮ ਦੇ ਚੇਅਰਮੈਨ ਕੇ. ਡੀ. ਚੌਧਰੀ, ਹਲਕਾ ਵਿਧਾਇਕ ਮਾਨਸਾ ਪ੍ਰੇਮ ਮਿੱਤਲ, ਚਤਿੰਨ ਸਿੰਘ ਸਮਾਓ, ਚੇਅਰਮੈਨ ਟੀ. ਐਸ. ਪੀ. ਐਲ. ਐਸ. ਕੇ. ਰੂੰਗਟਾ, ਚੀਫ਼ ਆਪਰੇਟਿੰਗ ਅਫ਼ਸਰ ਟੀ. ਐਸ. ਪੀ. ਐਲ. ਫਿਲਿਪ ਚੈਕੋ ਤੇ ਸਹਾਇਕ ਵਾਇਸ ਪ੍ਰੈਜ਼ੀਡੈਂਟ ਫਾਇਨਾਂਸ ਟੀ. ਐਸ. ਪੀ. ਐਲ. ਅਨੁਪ ਅਗਰਵਾਲ, ਡਿਪਟੀ ਕਮਿਸ਼ਨਰ ਮਾਨਸਾ ਅਮਿਤ ਢਾਕਾ ਆਦਿ ਵੀ ਹਾਜ਼ਰ ਸਨ ।


ਸੁਖਬੀਰ ਨੂੰ ਮੇਰੇ ’ਤੇ ਉਂਗਲ ਉਠਾਉਣ ਦਾ ਕੋਈ ਹੱਕ ਨਹੀਂ - ਬਾਜਵਾ

http://sameydiawaaz.com/Archive%20News/%5B2013%5D/11/12.11.2013%20-%2005.jpg

ਚੰਡੀਗੜ੍ਹ 11 ਨਵੰਬਰ :- ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ  ਉਨ੍ਹਾਂ ’ਤੇ ਉਂਗਲੀ ਉਠਾਉਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ  ਉਹ ਖੁਦ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ।

ਬਾਜਵਾ ਨੇ ਕਿਹਾ ਕਿ ਸੁਖਬੀਰ ’ਤੇ ਆਪਣੇ ਛੋਟੇ ਜਿਹੇ ਸਿਆਸੀ ਕਰੀਅਰ ਦੌਰਾਨ ਆਪਣੇ ਸਾਥੀਆਂ ਨੂੰ ਧੋਖਾ ਦੇਣ,  ਫਰਜ਼ ਤੋਂ ਭੱਜਣ, ਭ੍ਰਿਸ਼ਟਾਚਾਰ ਤੇ ਭ੍ਰਿਸ਼ਟ ਮੰਤਰੀਆਂ ਨੂੰ ਬਚਾਉਣ ਸਬੰਧੀ ਕਈ ਦੋਸ਼ ਲੱਗੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਤਕਨੀਕੀ ਆਧਾਰ ’ਤੇ ਇਕ ਕੇਸ ਤੋਂ ਬਰੀ ਕਰ ਦਿੱਤਾ ਗਿਆ ਸੀ ਪਰ ਇਸ ਦਾ ਅਰਥ ਇਹ ਨਹੀਂ ਨਿਕਲਦਾ ਕਿ ਉਨ੍ਹਾਂ ਦਾ ਅਕਸ ਸਾਫ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚੋਂ ਬਰੀ ਕਰਨ ਵਿਰੁੱਧ ਕਦੇ ਵੀ ਉਪਰਲੀ ਅਦਾਲਤ ’ਚ ਚੁਣੌਤੀ ਨਹੀਂ ਦਿੱਤੀ ਗਈ, ਜੋ ਨਿਆਂਇਕ ਪ੍ਰਣਾਲੀ ਦਾ ਇਕ ਹਿੱਸਾ ਹੈ। ਉਨ੍ਹਾਂ ਸੁਖਬੀਰ ਨੂੰ ਜਸਟਿਸ ਕੁਲਦੀਪ ਸਿੰਘ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪੇਸ਼ ਕੀਤੀ ਪੂਰੀ ਰਿਪੋਰਟ ਨੂੰ ਪੜ੍ਹਣ ਦੀ ਸਲਾਹ ਦਿੰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਖੁਦ ਹੀ ਚੰਡੀਗੜ੍ਹ ਦੀ ਫਿਰਨੀ ’ਚ ਸ਼ਾਮਲਾਤ ਜ਼ਮੀਨਾਂ ਦੇ ਸੌਦੇ ਦੇ ਮਾਮਲੇ ’ਚ ਇਸ ਟ੍ਰਿਬਿਊਨਲ ਦੀ ਜਾਂਚ ’ਤੇ ਸਟੇਅ ਲੈਣ ਲਈ ਸੁਪਰੀਮ ਕੋਰਟ ’ਚ ਗਈ ਹੈ ।

ਬਾਜਵਾ ਨੇ ਅੱਗੇ ਕਿਹਾ ਕਿ ਉਨ੍ਹਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਿੱਖਿਆ ਵਿਭਾਗ ’ਚ ਹੋਏ ਕਿਤਾਬ ਘੁਟਾਲੇ, ਬਾਰਡਰ ਵਿਕਾਸ ਫੰਡ ’ਚ ਕੀਤੇ ਘੁਟਾਲੇ ਤੇ ਰੇਤ ਖੁਦਾਈ ਦਾ ਘੁਟਾਲਾ ਲੋਕਾਂ ਸਾਹਮਣੇ ਲਿਆਂਦੇ ਸਨ ਅਤੇ ਭ੍ਰਿਸ਼ਟ ਮੰਤਰੀਆਂ ਨੂੰ ਬਚਾਉਣਾ ਵੀ ਕੋਈ ਛੋਟਾ ਗੁਨਾਹ ਨਹੀਂ ਹੈ। ਉਨ੍ਹਾਂ ਕਿਹਾ ਕਿ  ਉਪ ਮੁੱਖ ਮੰਤਰੀ ਨੂੰ ਭ੍ਰਿਸ਼ਟ ਮੰਤਰੀਆਂ ਖ਼ਿਲਾਫ਼ ਕੀਤੀ  ਕਾਰਵਾਈ ਤੋਂ ਜਨਤਾ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਸੱਤ ਸਾਲਾਂ ਦੌਰਾਨ ਆਪਣੀ ਟੀਮ ਦੇ ਕੰਮ ’ਤੇ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।

ਇਸੇ ਦੌਰਾਨ ਪੰਜਾਬ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਉਪਰ ਸਿਆਸੀ ਵਿਰੋਧੀਆਂ ਖ਼ਿਲਾਫ਼ ‘ਗੁੰਡਿਆਂ’ ਨੂੰ ਇਸਤੇਮਾਲ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅਪਰਾਧੀਆਂ ਨੂੰ ਸਰਗਰਮ ਕਰਨ ਲਈ ਕੰਮ ਕਰ ਰਹੇ ਹਨ। ਕਾਂਗਰਸੀ ਦੇ ਸਾਬਕਾ ਮੰਤਰੀਆਂ ਸੁਖਦੇਵ ਸਿੰਘ ਸਹਿਬਾਜਪੁਰੀ, ਗੁਰਚੇਤ ਸਿੰਘ ਭੁੱਲਰ, ਸਰਦੂਲ ਸਿੰਘ ਤੇ ਪਰਮਿੰਦਰ ਸਿੰਘ ਸੰਧੂ ਅਤੇ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਨੇ ਦੋਸ਼ ਲਾਇਆ ਕਿ ਮਜੀਠੀਆ ਨੇ ਪਿੱਛਲੀਆਂ ਪੰਚਾਇਤੀ ਰਾਜ ਚੋਣਾਂ ’ਚ ਕਥਿਤ ਤੌਰ ’ਤੇ ਆਪਣੀ ਅਪਰਾਧਿਕ ਤਕਨੀਕ ਨੂੰ ਟੈਸਟ ਕੀਤਾ ਹੈ ਜਿਸ ਦੌਰਾਨ ਅਕਾਲੀ ਦਲ ਦੇ ਵਿਰੋਧੀ ਉਮੀਦਵਾਰਾਂ ਉਪਰ ਹਮਲੇ ਹੋਏ ਹਨ ਅਤੇ ਇਸ ਦੌਰਾਨ ਕਰੀਬ 7 ਕਾਂਗਰਸੀ ਵਰਕਰਾਂ ਤੇ ਆਗੂਆਂ ਦੇ ਕਤਲ ਹੋਏ ਹਨ।

ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਲੁਧਿਆਣਾ ਦੇ ਤਹਿਸੀਲਦਾਰ ਮੇਜਰ (ਰਿਟਾ.) ਗੁਰਜਿੰਦਰ ਸਿੰਘ ਬੈਨੀਪਾਲ ਅਤੇ ਏ.ਆਈ.ਜੀ. ਐੱਸ.ਐੱਸ. ਮੰਡ ਦੀ ਮਾਰਕੁੱਟ ’ਚ ਵੀ ਯੂਥ ਅਕਾਲੀ ਦਲ ਦੇ ਲੀਡਰਾਂ ਤੇ ਮਜੀਠੀਆ ਦੇ ਨਜ਼ਦੀਕੀਆਂ ਦਾ ਹੀ ਕਥਿਤ ਤੌਰ ’ਤੇ ਹੱਥ ਸੀ। ਅਫਸਰ ਸਿਆਸੀ ਸ਼ੈਅ ਪ੍ਰਾਪਤ ਅਪਰਾਧੀਆਂ ਤੋਂ ਡਰ ਕੇ ਕੰਮ ਕਰ ਕਰਨ ਲਈ ਮਜਬੂਰ ਹਨ। ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੇ ਹਿੱਤ ’ਚ ਮਜੀਠੀਆ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਨੱਥ ਪਾਉਣ ਲਈ ਕਿਹਾ ਹੈ।


ਸੰਤ ਲੌਂਗੋਵਾਲ ਦੀ ਹੱਤਿਆ ਕੇਪੀਐਸ ਦੀ ਕੋਤਾਹੀ ਕਾਰਨ ਹੋਈ - ਢਿੱਲੋਂ

ਨਵੀਂ ਦਿੱਲੀ 11 ਨਵੰਬਰ (ਅਜੈ ਬੈਨਰਜੀ) :- ਪੰਜਾਬ ਪੁਲੀਸ ਦੇ ਇੱਕ ਸੇਵਾਮੁਕਤ ਡਾਇਰੈਕਟਰ ਜਨਰਲ ਕਿਰਪਾਲ ਸਿੰਘ ਢਿੱਲੋਂ ਨੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਉੱਤੇ 1985 ਵਿੱਚ ਹੋਏ ਰਾਜੀਵ - ਲੌਂਗੋਵਾਲ ਸਮਝੌਤੇ ਨੂੰ ‘ਗੁੱਠੇ’ ਲਾਉਣ ਲਈ ‘ਦੋਗ਼ਲੀਆਂ ਖੇਡਾਂ’ ਖੇਡਣ ਦੇ ਦੋਸ਼ ਲਾਏ ਸਨ । ਉਨ੍ਹਾਂ ਇਹ ਵੀ ਕਿਹਾ ਹੈ ਕਿ ਕੇਪੀਐਸ ਗਿੱਲ, ਜੋ ਕਿ 1985 ਵਿੱਚ ਪੰਜਾਬ ਆਰਮਡ ਪੁਲੀਸ (ਪੀ. ਏ. ਪੀ.) ਦੇ ਆਈ. ਜੀ. ਸਨ, ਵੱਲੋਂ ਸੁਰੱਖਿਆ ਪੱਖੋਂ ਕੀਤੀਆਂ ਕੋਤਾਹੀਆਂ ਕਾਰਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਹੱਤਿਆ ਹੋਈ । ਉਨ੍ਹਾਂ ਨੇ ਪੰਜਾਬ ਦੇ ਤਤਕਾਲੀਨ ਰਾਜਪਾਲ ਤੇ ਬਾਅਦ ਵਿੱਚ ਕੇਂਦਰੀ ਮੰਤਰੀ ਅਰਜੁਨ ਸਿੰਘ ’ਤੇ ਪੰਜਾਬ ਵਿੱਚ ਅਤਿਵਾਦ ਨੂੰ ਹਵਾ ਦੇਣ ਦੇ ਦੋਸ਼ ਵੀ ਲਾਏ ਹਨ ।

ਮੱਧ ਪ੍ਰਦੇਸ਼ ਕੇਡਰ ਦੇ 1953 ਬੈਚ ਦੇ ਆਈ. ਪੀ. ਐਸ. ਅਫਸਰ ਕਿਰਪਾਲ ਸਿੰਘ ਢਿੱਲੋਂ ਨੇ ਉਪਰੋਕਤ ਦੋਸ਼ ਆਪਣੀਆਂ ਯਾਦਾਂ ’ਤੇ ਆਧਾਰਤ ਪੁਸਤਕ ‘ਟਾਈਮ ਪ੍ਰੈਜ਼ੈਂਟ ਐਂਡ ਟਾਈਮ ਪਾਸਟ: ਮੈਮੌਇਰਜ਼ ਆਫ ਟੌਪ ਕੌਪ’ ਵਿੱਚ ਲਾਏ ਹਨ । ਇਹ ਪੁਸਤਕ ਅੱਜ ਨਵੀਂ ਦਿੱਲੀ ਵਿੱਚ ਰਿਲੀਜ਼ ਕੀਤੀ ਗਈ । ਸ੍ਰੀ ਢਿੱਲੋਂ ਨੂੰ ਸ੍ਰੀਮਤੀ ਇੰਦਰਾ ਗਾਂਧੀ ਨੇ 3 ਜੁਲਾਈ 1984 ਨੂੰ ਪੰਜਾਬ ਦਾ ਡੀ. ਜੀ. ਪੀ. ਲਾਇਆ ਸੀ । ਇਸ ਤੋਂ ਇੱਕ ਮਹੀਨਾ ਪਹਿਲਾਂ ਸਾਕਾ ਨੀਲਾ ਤਾਰਾ ਹੋਇਆ ਸੀ । ਸ੍ਰੀ ਢਿੱਲੋਂ 29 ਸਤੰਬਰ 1985 ਨੂੰ ਪੰਜਾਬ ਵਿੱਚ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਲੋਂ ਹਲਫ਼ ਲਏ ਜਾਣ ਤੋਂ ਕੁਝ ਦਿਨ ਪਹਿਲਾਂ ਤਕ ਡੀ. ਜੀ. ਪੀ. ਰਹੇ । ਦਰਅਸਲ ਉਨ੍ਹਾਂ ਨੂੰ ਸੰਤ ਲੌਂਗੋਵਾਲ ਦੀ ਹੱਤਿਆ ਕਾਰਨ ਇਸ ਅਹੁਦੇ ਤੋਂ ਹਟਾਇਆ ਗਿਆ ।

ਆਪਣੀ ਕਿਤਾਬ ਵਿੱਚ ਢਿੱਲੋਂ ਨੇ ਲਿਖਿਆ ਹੈ, ‘‘ਸੰਤ ਲੌਂਗੋਵਾਲ ਦੀ ਹਿੰਦੂਆਂ ਤੇ ਸਿੱਖਾਂ ਵਿੱਚ ਚੋਖੀ ਭਰੋਸੇਯੋਗਤਾ ਸੀ । ਇਹ ਕੁਝ ਗਿਆਨੀ ਜ਼ੈਲ ਸਿੰਘ ਤੇ ਬੂਟਾ ਸਿੰਘ ਅਤੇ ਪੰਜਾਬ ਕਾਂਗਰਸ ਵਿਚਲੇ ਉਨ੍ਹਾਂ ਦੇ ਹਮਾਇਤੀਆਂ ਨੂੰ ਨਹੀਂ ਸੀ ਭਾਉਂਦਾ । ਇਹ ਦੋਵੇਂ ਨੇਤਾ ਰਾਜੀਵ - ਲੌਂਗੋਵਾਲ ਸਮਝੌਤੇ ਕਾਰਨ ਪੰਜਾਬ ਨੂੰ ਹੋਣ ਵਾਲੇ ਸੰਭਾਵੀ ਲਾਭਾਂ ਨੂੰ ਗੁੱਠੇ ਲਾਉਣ ਲਈ ਦੋਗ਼ਲੀਆਂ ਖੇਡਾਂ ਖੇਡਦੇ ਰਹੇ । ਸਾਬਕਾ ਡੀ. ਜੀ. ਪੀ. ਨੇ ਗਿਆਨੀ ਜ਼ੈਲ ਸਿੰਘ ਤੇ ਬੂਟਾ ਸਿੰਘ ਦੀ ਜੋੜੀ ’ਤੇ ਨੀਲਾ ਤਾਰਾ ਸਾਕੇ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਰਿਵਾਰ ਨੂੰ ਸਿਆਸੀ ਤੌਰ ’ਤੇ ਪ੍ਰੋਮੋਟ ਕਰਨ ਦੇ ਦੋਸ਼ ਵੀ ਲਾਏ ਹਨ ਅਤੇ ਕਿਹਾ ਸੰਤ ਭਿੰਡਰਾਂਵਾਲੇ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਨੂੰ ਉਭਾਰਨਾ ਇਸੇ ਸਾਜ਼ਿਸ਼ ਦਾ ਹਿੱਸਾ ਸੀ ।

ਸਾਬਕਾ ਡੀ. ਜੀ. ਪੀ. ਨੇ ਕਾਂਗਰਸੀ ਨੇਤਾ ਅਰਜੁਨ ਸਿੰਘ ਦੀ ਵੀ ਤਿੱਖੀ ਨੁਕਤਾਚੀਨੀ ਕੀਤੀ ਹੈ । ਅਰਜੁਨ ਸਿੰਘ ਨੂੰ ਰਾਜੀਵ ਗਾਂਧੀ ਨੇ ਪੰਜਾਬ ਦਾ ਰਾਜਪਾਲ ਥਾਪਿਆ ਸੀ । ਉਨ੍ਹਾਂ ਮਾਰਚ 1985 ਵਿੱਚ ਰਾਜਪਾਲ ਦਾ ਅਹੁਦਾ ਸੰਭਾਲਿਆ ਅਤੇ ਕੇਂਦਰ ਦੇ ਇਸ਼ਾਰੇ ’ਤੇ ਸੁਰਜੀਤ ਸਿੰਘ ਬਰਨਾਲਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ । ਢਿੱਲੋਂ ਮੁਤਾਬਕ ਅਰਜੁਨ ਸਿੰਘ ਨੇ ਕਾਂਗਰਸ ਤੋਂ ਇਲਾਵਾ ਅਕਾਲੀ ਦਲ ਵਿੱਚ ਅਜਿਹੇ ਉਮੀਦਵਾਰ ਚੁਣਵਾਏ ਤਾਂ ਜੋ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਬਰਨਾਲਾ ਮੁੱਖ ਮੰਤਰੀ ਬਣ ਸਕਣ । ਢਿੱਲੋਂ ਅਨੁਸਾਰ ਸੰਤ ਲੌਂਗੋਵਾਲ ਦੀ ਹੱਤਿਆ ਕੇ. ਪੀ. ਐਸ. ਗਿੱਲ ਵਲੋਂ ਸੰਤਾਂ ਦੀ ਸੁਰੱਖਿਆ ਗਾਰਦ ਵਿੱਚ ਜੀਤ ਸਿੰਘ ਦੀ ਨਿਯੁਕਤੀ ਤੋਂ ਬਾਅਦ ਹੋਈ । ਜੀਤ ਸਿੰਘ ਨੇ ਕਈ ਗੰਭੀਰ ਗਲਤੀਆਂ ਕੀਤੀਆਂ । ਖਾੜਕੂਆਂ ਨਾਲ ਉਸ ਦੇ ਕਥਿਤ ਸਬੰਧਾਂ ਕਾਰਨ ਉਸ ਦੀ ਬਰਤਰਫੀ ਦੀ ਫਾਈਲ ਕਾਫ਼ੀ ਸਮਾਂ ਅਰਜੁਨ ਸਿੰਘ ਪਾਸ ਪਈ ਰਹੀ ।


ਮੰਗਲਯਾਨ ਤੈਅ ਦੂਰੀ ਤੱਕ ਨਹੀਂ ਪਹੁੰਚ ਸਕਿਆ

ਚੇਨਈ 11 ਨਵੰਬਰ :- ਭਾਰਤ ਦੀ ਮੰਗਲ ਗ੍ਰਹਿ ਮੁਹਿੰਮ ਅੱਜ ਸਵੇਰੇ ਇਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ । ਮੰਗਲ ਗ੍ਰਹਿ ਮਿਸ਼ਨ ਦੇ ਅਧਿਕਾਰਤ ਫੇਸਬੁੱਕ ਸਫ਼ੇ ਦੇ ਅਨੁਸਾਰ ਮੰਗਲ ਆਰਬਿਟਰ ਦੀ ਚੌਥੀ ਵਾਰ ਪੁਲਾੜ ਪੰਧ ਬਦਲਣ ਲਈ ਕੀਤੀ ਗਈ ਕਾਰਵਾਈ ਸਫਲ ਨਾ ਹੋ ਸਕੀ । ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਲੋਂ ਸਫ਼ੇ 'ਤੇ ਕਿਹਾ ਗਿਆ ਹੈ 'ਇਸ ਵਾਰੀ ਮੋਟਰਾਂ ਨੂੰ ਚਾਲੂ ਕਰ ਕੇ ਮੰਗਲ ਆਰਬਿਟਰ ਨੂੰ 130 ਮੀਟਰ ਪ੍ਰਤੀ ਸਕਿੰਟ ਦੇ ਬਦਲੇ 35 ਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਪ੍ਰਦਾਨ ਹੋ ਸਕੀ ।' ਇਸਰੋ ਦੇ ਮੁਖੀ ਰਾਧਾਕ੍ਰਿਸ਼ਨਨ ਨੇ ਦੱਸਿਆ ਕਿ ਪ੍ਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ । ਚੌਥੇ ਪੜਾਅ ਦੌਰਾਨ ਉਪ ਗ੍ਰਹਿ ਨੇ 78276 ਕਿਲੋਮੀਟਰ ਦੀ ਦੂਰੀ ਹਾਸਿਲ ਕਰ ਲਈ ਹੈ। ਯੋਜਨਾ ਅਨੁਸਾਰ ਇਸ ਨੂੰ 100000 ਕਿਲੋਮੀਟਰ ਦੀ ਦੂਰੀ ਹਾਸਿਲ ਕਰ ਲੈਣੀ ਚਾਹੀਦੀ ਸੀ । ਕੱਲ੍ਹ ਸਵੇਰੇ 5 ਵਜੇ ਇਕ ਹੋਰ ਕੋਸ਼ਿਸ਼ ਰਾਹੀਂ ਇਹ ਸਫਲਤਾ ਹਾਸਿਲ ਕਰ ਲਈ ਜਾਵੇਗੀ । ਇਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 15 ਅਤੇ 30 ਨਵੰਬਰ ਦੀਆਂ ਪੰਧ ਬਦਲਣ ਵਾਲੀਆਂ 2 ਕਾਰਵਾਈਆਂ ਦੌਰਾਨ ਇਸ ਕਮੀ ਨੂੰ ਦੂਰ ਕਰ ਲਿਆ ਜਾਵੇਗਾ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz