ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

11 ਨਵੰਬਰ 2013

ਫਿਲਪਾਈਨ ਤੂਫ਼ਾਨ

ਮਿ੍ਤਕਾਂ ਦੀ ਗਿਣਤੀ 10 ਹਜ਼ਾਰ ਤੋਂ ਟੱਪਣ ਦਾ ਖਦਸ਼ਾ

http://sameydiawaaz.com/Archive%20News/%5B2013%5D/11/11.11.2013%20-%2002.jpg

http://sameydiawaaz.com/Archive%20News/%5B2013%5D/11/11.11.2013%20-%2003.jpg

ਮਨੀਲਾ 10 ਨਵੰਬਰ (ਏਜੰਸੀਆਂ) :- ਫਿਲਪਾਈਨ 'ਚ ਆਏ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਹੇਯਾਨ ਦੇ ਕਾਰਨ ਘੱਟ ਤੋਂ ਘੱਟ 10000 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ | ਬੇਸ਼ੱਕ ਸਹੀ ਅੰਕੜਾ ਲਾਸ਼ਾਂ ਦੀ ਬਰਾਮਦਗੀ ਦੇ ਬਾਅਦ ਪਤਾ ਲੱਗ ਸਕੇਗਾ | ਅਮਰੀਕੀ ਵਿਦੇਸ਼ ਮੰਤਰਾਲੇ ਨੇ ਤੂਫ਼ਾਨ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਅਤੇ ਬਚਾਅ ਕੰਮਾਂ ਲਈ ਹੈਲੀਕਾਪਟਰ, ਜਹਾਜ਼ ਅਤੇ ਜਲਸੈਨਾ ਸਾਧਨਾਂ ਨਾਲ ਮਦਦ ਦਾ ਇੰਤਜ਼ਾਮ ਕੀਤਾ ਹੈ | ਫਿਲਪਾਈਨ ਦੇ ਇਕ ਸਥਾਨਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਸ ਸਮੁੰਦਰੀ ਤੂਫ਼ਾਨ ਨੇ ਲੇਯਟੇ ਟਾਪੂ 'ਤੇ ਆਪਣਾ ਕਹਿਰ ਢਾਹਿਆ, ਜਿਸ ਨਾਲ ਕਰੀਬ 10000 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ | ਹੁਣ ਤਕ ਫਿਲਪਾਈਨ ਸਰਕਾਰ ਨੇ ਸੈਂਕੜੇ ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ | ਰੈੱਡ ਕਰਾਸ ਅਤੇ ਫ਼ੌਜ ਵੱਡੇ ਪੈਮਾਨੇ 'ਤੇ ਰਾਹਤ ਅਤੇ ਬਚਾਅ ਕੰਮਾਂ 'ਚ ਜੁਟੀ ਹੋਈ ਹੈ, ਪ੍ਰੰਤੂ ਹੜ੍ਹ ਕਾਰਨ ਕਈ ਸੜਕਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਅਤੇ ਰਾਹਤ ਕਾਰਜਾਂ 'ਚ ਅੜਚਨ ਪੈ ਰਹੀ ਹੈ | ਫਿਲਪਾਈਨ ਨੂੰ ਇਸ ਸਾਲ ਦੇ ਸਭ ਤੋਂ ਖਤਰਨਾਕ ਚੱਕਰਵਰਤੀ ਤੂਫ਼ਾਨ ਹੇਯਾਨ ਦਾ ਸਾਹਮਣਾ ਕਰਨਾ ਪਿਆ ਹੈ | ਇਸ ਦੌਰਾਨ 250 ਤੋਂ 315 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ ਤੇਜ਼ ਹਵਾਵਾਂ ਚੱਲੀਆਂ ਅਤੇ ਸਮੁੰਦਰ 'ਚ 5 ਤੋਂ 6 ਮੀਟਰ ਤੱਕ ਉੱਚੀਆਂ ਲਹਿਰਾਂ ਉੱਠੀਆਂ | ਇਨ੍ਹਾਂ ਲਹਿਰਾਂ ਦਾ ਰੁਖ ਸੰਘਣੀ ਵੱਸੋਂ ਵਾਲੇ ਖੇਤਰਾਂ ਵੱਲ ਸੀ | ਵਿਗਿਆਨੀ ਇਸ ਨੂੰ ਸੁਪਰ ਸਾਈਕਲੋਨ ਦਾ ਨਾਂਅ ਦੇ ਰਹੇ ਹਨ | ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਤੂਫ਼ਾਨ ਦਾ ਜ਼ਿਆਦਾ ਅਸਰ ਸੈਲਾਨੀਆਂ ਦੀ ਸੈਰਗਾਹ ਕਹੇ ਜਾਣ ਵਾਲੇ ਮੱਧਵਰਤੀ ਫਿਲਪਾਈਨ ਦੇ ਸਮਾਰ ਅਤੇ ਲੇਯਟੇ ਸੂਬੇ 'ਤੇ ਹੋਇਆ ਹੈ | ਇਸ ਚੱਕਰਵਾਤ ਕਾਰਨ ਖੇਤਰ 'ਚ ਭਾਰੀ ਬਾਰਿਸ਼ ਹੋ ਰਹੀ ਹੈ | ਤੂਫ਼ਾਨ ਪ੍ਰਭਾਵਿਤ ਲੱਖਾਂ ਲੋਕਾਂ ਨੇ ਸੁਰੱਖਿਅਤ ਥਾਵਾਂ 'ਤੇ ਪਨਾਹ ਲਈ ਹੋਈ ਹੈ | ਰਾਸ਼ਟਰਪਤੀ ਬੇਨਿਗਨੋ ਅਕਿਊਨੋ ਨੇ ਦੇਸ਼ ਵਾਸੀਆਂ ਨੂੰ ਤੂਫ਼ਾਨ ਦੇ ਰਸਤੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ |

200 ਉਡਾਣਾਂ ਰੱਦ

ਅਧਿਕਾਰੀਆਂ ਅਨੁਸਾਰ ਹੇਯਾਨ ਤੂਫ਼ਾਨ ਦੇ ਪ੍ਰਭਾਵ ਕਾਰਨ 200 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਸਮੁੰਦਰੀ ਆਵਾਜਾਈ ਦੇ ਲਈ ਕਿਸ਼ਤੀਆਂ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ | ਤੂਫ਼ਾਨ ਅਤੇ ਭਾਰੀ ਬਾਰਿਸ਼ ਦੇ ਚਲਦਿਆਂ ਪ੍ਰਭਾਵਿਤ ਖੇਤਰ 'ਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ |

ਦਰੱਖਤ ਡਿੱਗੇ, ਬਿਜਲੀ ਗੁੱਲ

ਤੂਫ਼ਾਨ ਕਾਰਨ ਫਿਲਪਾਈਨ ਦੇ ਪੂਰਬੀ ਸਮਾਰ ਸੂਬੇ ਨੂੰ ਜ਼ਿਆਦਾ ਨੁਕਸਾਨ ਪੁੱਜਣ ਦਾ ਅਨੁਮਾਨ ਹੈ | ਸੂਬੇ ਦੇ ਡਿਪਟੀ ਗਵਰਨਰ ਸਟੀਫਨ ਜੇਮਸ ਟਾਨ ਅਨੁਸਾਰ ਸੂਬੇ 'ਚ ਦਰੱਖਤਾਂ ਦੇ ਡਿੱਗਣ ਨਾਲ ਜਿਥੇ ਆਵਾਜਈ ਪ੍ਰਭਾਵਿਤ ਹੋ ਕੇ ਰਹਿ ਗਈ ਹੈ ਉਥੇ ਨਾਲ ਹੀ ਬਾਰਿਸ਼ ਕਾਰਨ ਬਿਜਲੀ ਵੀ ਗੁੱਲ ਹੋ ਗਈ ਹੈ | ਇਹ ਸੂਬਾ ਨਾਰੀਅਲ ਦੀ ਪੈਦਾਵਾਰ ਲਈ ਪ੍ਰਸਿਧ ਹੈ | ਸੂਬੇ 'ਚੋਂ 41000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ | ਇਕ ਅਨੁਮਾਨ ਅਨੁਸਾਰ ਫਿਲਪਾਈਨ ਨੂੰ ਹਰ ਸਾਲ ਕਰੀਬ 20 ਸਮੁੰਦਰੀ ਚੱਕਰਵਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ |


ਡਾ: ਮਨਮੋਹਨ ਸਿੰਘ ਸਭ ਤੋਂ ਵੱਧ ਤਾਕਤਵਾਰ ਸਿੱਖ

ਸਿੱਖ ਡਾਇਰੈਕਟਰੀ ਯੂ. ਕੇ. ਵਲੋਂ ਸਾਲਾਨਾ ਸੂਚੀ ਜਾਰੀ

http://sameydiawaaz.com/Archive%20News/%5B2013%5D/11/11.11.2013%20-%2005.jpg

http://sameydiawaaz.com/Archive%20News/%5B2013%5D/11/11.11.2013%20-%2006.jpg

ਲੰਡਨ 10 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) :- ਲੰਡਨ ਵਿਖੇ ਜਾਰੀ ਹੋਈ 'ਦ ਸਿੱਖ 100' ਸੂਚੀ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਡਾ: ”ਮਨਮੋਹਨ ਸਿੰਘ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਸਿੱਖ ਮੰਨੇ ਗਏ ਹਨ | ਇਹ ਸੂਚੀ 7 ਤਰ੍ਹਾਂ ਦੀਆਂ ਤਾਕਤਾਂ ਅਹੁਦਾ, ਪ੍ਰਭਾਵ, ਸਬੰਧ, ਯੋਗਤਾ, ਅਧਿਕਾਰ, ਸਨਮਾਨ ਤੇ ਪ੍ਰਤੀਫਲ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ | ਸਿੱਖ ਡਾਇਰੈਕਟਰੀ ਯੂ. ਕੇ. ਵਲੋਂ ਜਾਰੀ ਸਲਾਨਾ ਸੂਚੀ ਵਿਚ 81 ਸਾਲਾ ਡਾ: ਮਨਮੋਹਨ ਸਿੰਘ ਨੂੰ ਉੱਦਮੀ, ਮਿਹਨਤੀ ਅਤੇ ਅਕਾਦਮੀ ਪਹੁੰਚ ਵਾਲੇ ਕਹਿੰਦਿਆਂ ਉਨ੍ਹਾਂ ਨੂੰ ਪ੍ਰਭਾਵੀ, ਸ਼ਰੀਫ ਅਤੇ ਚੰਗੇ ਆਚਰਣ ਵਾਲੇ ਕਿਹਾ ਹੈ | ਇਸ ਸੂਚੀ ਵਿਚ ਯੋਜਨਾ ਕਮਿਸ਼ਨ ਦੇ 69 ਸਾਲਾ ਡਿਪਟੀ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਨੂੰ ਦੂਜੇ ਨੰਬਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਤੀਜੇ ਨੰਬਰ 'ਤੇ ਰੱਖਿਆ ਗਿਆ ਹੈ | ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਚੌਥੇ, ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ 5ਵੇਂ, ਭਾਈ ਸਾਹਿਬ ਭਾਈ ਮਹਿੰਦਰ ਸਿੰਘ 6ਵੇਂ, ਡਾ: ਇੰਦਰਜੀਤ ਕੌਰ ਪਿੰਗਲਵਾੜਾ 7ਵੇਂ, ਮਾਸਟਰ ਕਾਰਡ ਵਰਲ ਵਾਈਡ ਦੇ ਸੀ. ਈ. ਓ ਅਜੇਪਾਲ ਸਿੰਘ ਬੰਗਾ 8ਵੇਂ ਅਤੇ ਯੂ. ਕੇ. ਦੀ ਹਾਈ ਕੋਰਟ ਦੇ ਪਹਿਲੇ ਜੱਜ ਰਣਬੀਰ ਸਿੰਘ 9ਵੇਂ, ਪ੍ਰੀਤਇੰਦਰ ਸਿੰਘ ਬਾਹਰਾ ਯੂ. ਐਸ. ਏ 10 ਵੇਂ ਸਥਾਨ 'ਤੇ ਹਨ, ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 14 ਵੇਂ ਸਥਾਨ 'ਤੇ ਹਨ | ਬੀਬੀ ਗੁਰਸ਼ਰਨ ਕੌਰ ਪਤਨੀ ਡਾ: ਮਨਮੋਹਨ ਸਿੰਘ ਸੂਚੀ ਵਿਚ 13ਵੇਂ ਸਥਾਨ 'ਤੇ ਹੈ, ਜਦ ਕਿ ਸਾਬਕਾ ਜੱਜ ਮੋਤਾ ਸਿੰਘ 17ਵੇਂ, ਖੁਸ਼ਵੰਤ ਸਿੰਘ 22ਵੇਂ, ਭੁਪਿੰਦਰ ਸਿੰਘ ਪੰਜਾਬ ਨੈਸ਼ਨਲ ਬੈਂਕ 26ਵੇਂ, ਭਾਰਤੀ ਗੇਂਦਬਾਜ਼ ਹਰਭਜਨ ਸਿੰਘ 28ਵੇਂ, ਕੈਪਟਨ ਅਮਰਿੰਦਰ ਸਿੰਘ 29ਵੇਂ, ਸਾਬਕਾ ਏਅਰ ਮਾਰਸ਼ਲ ਅਰਜਨ ਸਿੰਘ 34ਵੇਂ, ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਲਾਰਡ ਇੰਦਰਜੀਤ ਸਿੰਘ 42ਵੇਂ ਅਤੇ ਡਾ: ਰੰਮੀ ਰੇਂਜਰ 48ਵੇਂ, ਫਿਲਮ ਡਾਇਰੈਕਟਰ ਗੁਰਿੰਦਰ ਚੱਢਾ 55ਵੇਂ, ਟਿਮ ਉੱਪਲ 56ਵੇਂ, ਯੂ ਕੇ ਸੰਸਦ ਮੈਂਬਰ ਸੰਦੀਪ ਕੌਰ ਵਰਮਾ 58ਵੇਂ, ਮਿਲਖਾ ਸਿੰਘ 71ਵੇਂ, ਐਮ.ਪੀ.ਪਾਲ ਉੱਪਲ 76ਵੇਂ, ਸਾਬਕਾ ਰਾਜ ਸਭਾ ਮੈਂਬਰ ਸ: ਤਰਲੋਚਨ ਸਿੰਘ 77ਵੇਂ ਸਥਾਨ 'ਤੇ ਹਨ | ਸਿੱਖ ਡਾਇਰੈਕਟਰੀ ਵਿਚ ਮਨਮੋਹਨ ਸਿੰਘ ਨੂੰ ਚੋਟੀ ਦੇ ਵਿਚਾਰਵਾਨ ਤੇ ਵਿਦਵਾਨ ਕਿਹਾ ਗਿਆ ਹੈ |


'ਖੂਨੀ ਪੰਜਾ' ਵਾਲੇ ਬਿਆਨ 'ਤੇ ਕਾਂਗਰਸ ਨੇ ਮੋਦੀ ਨੂੰ ਘੇਰਿਆ

ਨਵੀਂ ਦਿੱਲੀ 10 ਨਵੰਬਰ :- ਰਾਹੁਲ ਗਾਂਧੀ ਦੀ ਆਈ. ਐਸ. ਆਈ. ਵਾਲੀ ਟਿੱਪਣੀ 'ਤੇ ਭਾਜਪਾ ਵੱਲੋਂ ਸ਼ਿਕਾਇਤ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਹੁਣ ਕਾਂਗਰਸ ਨੇ ਆਪਣੇ ਵਿਰੁੱਧ ਦਿੱਤੇ ਗਏ ਮੋਦੀ ਦੇ 'ਖੂਨੀ ਪੰਜਾ' ਵਾਲੇ ਬਿਆਨ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਮੁੱਖ ਚੋਣ ਕਮਿਸ਼ਨਰ ਵੀ. ਐਸ. ਸੰਪਤ ਕੋਲ ਕੀਤੀ ਸ਼ਿਕਾਇਤ ਵਿਚ ਕਾਂਗਰਸ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਅਹੁਦੇ ਦੇ ਭਾਜਪਾ ਦੇ ਉਮੀਦਵਾਰ ਨੇ ਉਨ੍ਹਾਂ ਦੇ ਚੋਣ ਨਿਸ਼ਾਨ ਦਾ ਹਵਾਲਾ ਦੇ ਕੇ 'ਖੂਨੀ ਪੰਜਾ' ਤੇ 'ਜ਼ਾਲਮ ਹੱਥ' ਦੇ ਰੂਪ ਵਿਚ ਬੁਰੀ ਭਾਵਨਾ ਵਾਲੀ ਤੇ ਬੇਇੱਜ਼ਤੀ ਭਰਪੂਰ ਟਿੱਪਣੀ ਕੀਤੀ | ਕਾਂਗਰਸ ਨੇ ਕਿਹਾ ਕਿ 'ਖੂਨੀ ਪੰਜਾ' ਸ਼ਬਦ ਦਾ ਇਸਤੇਮਾਲ ਬਹੁਤ ਨਿੰਦਣਯੋਗ ਹੈ ਤੇ ਇਹ ਜਨਤਾ ਵਿਚ ਕਾਂਗਰਸ ਵਿਰੁੱਧ ਦਹਿਸ਼ਤ ਫੈਲਾਉਣ ਵਾਲਾ ਹੈ | ਕਾਂਗਰਸ ਨੇ ਚੋਣ ਕਮਿਸ਼ਨ ਨੂੰ ਛੱਤੀਸਗੜ੍ਹ ਦੇ ਡੋਂਗਰਪੁਰ ਵਿਚ ਬੀਤੇ ਵੀਰਵਾਰ ਨੂੰ ਮੋਦੀ ਵੱਲੋਂ ਦਿੱਤੇ ਗਏ ਭਾਸ਼ਣ ਦੀ ਡੀ. ਵੀ. ਡੀ. ਤੇ ਅਖ਼ਬਾਰਾਂ ਦੀ ਕਟਿੰਗ ਵੀ ਭੇਜੀ ਹੈ | ਪਾਰਟੀ ਨੇ ਲਿਖਤੀ ਰੂਪ 'ਚ ਮੋਦੀ ਦਾ ਭਾਸ਼ਣ ਚੋਣ ਕਮਿਸ਼ਨ ਨੂੰ ਭੇਜਿਆ ਹੈ | ਇਸ ਭਾਸ਼ਣ ਵਿਚ ਮੋਦੀ ਨੇ ਕਿਹਾ ਸੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਛੱਤੀਸਗੜ੍ਹ 'ਤੇ ਕਿਸੇ 'ਖੂਨੀ ਪੰਜੇ' ਦਾ ਪਰਛਾਵਾਂ ਨਾ ਪਵੇ ਤਾਂ ਤੁਸੀਂ ਸਾਰੇ ਕਮਲ ਦਾ ਬਟਨ ਦੱਬਣਾ ਤੇ ਛੱਤੀਸਗੜ੍ਹ ਨੂੰ 'ਖੂਨੀ ਪੰਜੇ' ਤੋਂ ਬਚਾਉਣਾ | ਮੋਦੀ ਨੇ ਕਿਹਾ ਕਿ ਗਲਤੀ ਨਾਲ ਵੀ ਛੱਤੀਸਗੜ੍ਹ ਨੂੰ 'ਜ਼ਾਲਮ ਹੱਥਾਂ' ਵਿਚ ਨਾ ਜਾਣ ਦੇਣਾ | ਕਾਂਗਰਸ ਨੇ ਕਿਹਾ ਕਿ ਮੋਦੀ ਨੇ ਜਾਣ ਬੁੱਝ ਕੇ ਇਸ ਤਰ੍ਹਾਂ ਦੇ ਲਹਿਜੇ ਤੇ ਨਿੰਦਣਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ |


ਮੋਦੀ ਚੁਣੌਤੀ ਪੈਦਾ ਕਰਨ ਵਾਲੇ ਨੇਤਾ - ਚਿਦੰਬਰਮ

 http://sameydiawaaz.com/Archive%20News/%5B2013%5D/11/11.11.2013%20-%2004.jpg

ਪਣਜੀ 10 ਨਵੰਬਰ (ਏਜੰਸੀ) :- ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਅੱਜ ਸਵੀਕਾਰ ਕੀਤਾ ਕਿ ਪ੍ਰਧਾਨ ਮੰਤਰੀ ਅਹੁਦੇ ਦੇ ਭਾਜਪਾ ਦੇ ਦਾਅਵੇਦਾਰ ਨਰਿੰਦਰ ਮੋਦੀ ਨੂੰ ਕਾਂਗਰਸ ਪਾਰਟੀ ਚੁਣੌਤੀ ਦੇਣ ਵਾਲੇ ਨੇਤਾ ਦੇ ਤੌਰ 'ਤੇ ਦੇਖਦੀ ਹੈ | ਚਿਦੰਬਰਮ ਨੇ ਗੋਆ 'ਚ ਰੱਖੇ 'ਥਿੰਕਟੈਸਟ' ਪ੍ਰੋਗਰਾਮ 'ਚ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਉੁਹ ਮੋਦੀ ਦੀ ਅਣਦੇਖੀ ਨਹੀਂ ਕਰ ਸਕਦੇ | ਹਾਲਾਂ ਕਿ ਉੁਨ੍ਹਾਂ ਕਿਹਾ ਕਿ ਇਕ ਵਿਅਕਤੀ ਦੇ ਤੌਰ 'ਤੇ ਉਹ ਮੋਦੀ ਦੀ ਵਿਚਾਰਧਾਰਾ, ਸੋਚ ਅਤੇ ਜਨ ਸਭਾਵਾਂ 'ਚ ਉੁਨ੍ਹਾਂ ਦੁਆਰਾ ਇਸਤੇਮਾਲ ਕੀਤੀ ਜਾਣ ਵਾਲੀ ਭਾ²ਸ਼ਾ ਨੂੰ ਲੈ ਕੇ ਚਿੰਤਤ ਹਨ | ਉੁਨ੍ਹਾਂ ਕਿਹਾ ਕਿ ਹਾਲੇ ਤੱਕ ਮੋਦੀ ਨੇ ਸਿਰਫ਼ ਚੋਣ ਵਾਅਦੇ ਹੀ ਕੀਤੇ ਹਨ ਕੋਈ ਮੁੱਦੇ ਦੀ ਗੱਲ ਨਹੀਂ ਰੱਖੀ | ਉਨ੍ਹਾਂ ਨੇ ਕਿਹਾ ਕਿ ਜੇਕਰ ਚੋਣਾਂ 'ਚ ਕਾਂਗਰਸ ਪਾਰਟੀ ਸੱਤਾ 'ਚ ਆਉੁਾਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਦੇ ਕਾਰਕੁਨਾ ਸੋਚਦੇ ਹਨ ਕਿ ਰਾਹੁਲ ਗਾਂਧੀ ਨੂੰ ਸਰਕਾਰ ਦਾ ਨੇਤਾ ਬਣਨਾ ਚਾਹੀਦਾ ਹੈ | ਉੁਨ੍ਹਾਂ ਆਪਣੇ ਨਿੱਜੀ ਵਿਚਾਰ ਰੱਖਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਮਾਨ ਹੁਣ ਨੌਜਵਾਨ ਪੀੜ੍ਹੀ ਹੱਥ ਸੌਾਪ ਦਿੱਤੀ ਜਾਵੇ |


ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤਾਂ ਵੀਜ਼ਾ ਸਮੱਸਿਆ ਹੱਲ ਹੋ ਜਾਵੇਗੀ - ਸ਼ਤਰੂਘਨ ਸਿਨਹਾ

http://sameydiawaaz.com/Archive%20News/%5B2013%5D/11/11.11.2013%20-%2008.jpg

ਨਿਊਯਾਰਕ 10 ਨਵੰਬਰ (ਏਜੰਸੀ) :- —ਨਰਿੰਦਰ ਮੋਦੀ ਵੱਲੋਂ ਅਮਰੀਕਾ ਦਾ ਦੌਰਾ ਕਰਨਾ ਕੋਈ ਮਜਬੂਰੀ ਨਹੀਂ ਹੈ ਪਰੰਤੂ ਜੇਕਰ ਉਹ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤੇ ਅਜਿਹੀ ਲੋੜ ਪੈਦਾ ਹੁੰਦੀ ਹੈ ਤਾਂ ਅਮਰੀਕਾ ਨੂੰ ਵੀਜ਼ਾ ਦੇਣਾ ਹੀ ਪਵੇਗਾ | ਇਹ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਸ਼ਤਰੂਘਣ ਸਿਨਹਾ ਨੇ ਕੀਤਾ ਹੈ | 2002 ਵਿਚ ਗੁਜਰਾਤ ਵਿਚ ਹੋਏ ਫਿਰਕੂ ਦੰਗਿਆਂ ਉਪਰੰਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਵਿਚ ਅਮਰੀਕਾ ਨੇ ਮੋਦੀ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਸੀ |

ਪਿਛੇ ਜਿਹੇ ਵੀ ਅਮਰੀਕਾ ਨੇ ਸਪਸ਼ਟ ਕੀਤਾ ਸੀ ਕਿ ਮੋਦੀ ਦੇ ਵੀਜ਼ਾ ਮੁੱਦੇ 'ਤੇ ਉਸ ਦੇ ਦਿ੍ਸ਼ਟੀਕੋਨ ਵਿਚ ਕੋਈ ਤਬਦੀਲੀ ਨਹੀਂ ਆਈ ਹੈ |


ਸ਼ਿਵਸੈਨਾ ਦਾ ਮੋਦੀ 'ਤੇ ਵਾਰ, ਪਟੇਲ ਨੇ ਲਗਾਇਆ ਸੀ ਸੰਘ 'ਤੇ ਬੈਨ

 http://sameydiawaaz.com/Archive%20News/%5B2013%5D/11/11.11.2013%20-%2009.jpg

ਨਵੀਂ ਦਿੱਲੀ 10 ਨਵੰਬਰ (ਏਜੰਸੀ) - ਭਾਜਪਾ ਦੀ ਸਹਿਯੋਗੀ ਸ਼ਿਵਸੈਨਾ ਨੇ ਸਰਦਾਰ ਪਟੇਲ 'ਤੇ ਨਰੇਂਦਰ ਮੋਦੀ ਦੇ ਬਿਆਨ ਨੂੰ ਖਾਰਿਜ ਕਰ ਦਿੱਤਾ ਹੈ। ਨਰੇਂਦਰ ਮੋਦੀ ਨੇ ਕਿਹਾ ਸੀ ਕਿ ਜੇਕਰ ਨਹਿਰੂ ਦੀ ਜਗ੍ਹਾ ਸਰਦਾਰ ਪਟੇਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਅੱਜ ਦੇਸ਼ ਦਾ ਇਤਹਾਸ ਕੁੱਝ ਹੋਰ ਹੁੰਦਾ। ਮੋਦੀ ਦੇ ਇਸ ਬਿਆਨ 'ਤੇ ਪਲਟਵਾਰ ਕਰਦੇ ਹੋਏ ਸ਼ਿਵਸੈਨਾ ਨੇ ਆਪਣੇ ਮੁੱਖ ਪੱਤਰ ਸਾਹਮਣਾ 'ਚ ਲਿਖਿਆ ਹੈ ਕਿ ਆਜ਼ਾਦੀ ਤੋਂ ਬਾਅਦ ਪੰਡਿਤ ਨਹਿਰੂ ਹੀ ਦੇਸ਼ ਦੇ ਸਭ ਤੋਂ ਹਰਮਨ ਪਿਆਰੇ ਤੇ ਲੋਕਾਂ ਦੇ ਦਿਲਾਂ ਦੇ ਪ੍ਰਧਾਨ ਮੰਤਰੀ ਸਨ ਤੇ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਸ਼ਿਵਸੈਨਾ ਨੇ ਨਰੇਂਦਰ ਮੋਦੀ ਨੂੰ ਇਹ ਵੀ ਯਾਦ ਕਰਵਾਇਆ ਹੈ ਕਿ ਗ੍ਰਹਿ ਮੰਤਰੀ ਰਹਿੰਦੇ ਹੋਏ ਸਰਦਾਰ ਪਟੇਲ ਨੇ ਆਰਐਸਐਸ 'ਤੇ ਰੋਕ ਵੀ ਲਗਾਈ ਸੀ।


ਮਾਲਦੀਵ 'ਚ ਬਣੀ ਫਿਰ ਪਹਿਲਾਂ ਵਾਲੀ ਸਥਿਤੀ

ਕਿਸੇ ਨੂੰ ਵੀ ਨਾ ਮਿਲੀਆਂ 50 ਫੀਸਦੀ ਵੋਟਾਂ

ਸੁਪਰੀਮ ਕੋਰਟ ਨੇ ਦੂਸਰੇ ਗੇੜ ਦਾ ਮਤਦਾਨ ਕੀਤਾ ਮੁਲਤਵੀ

 http://sameydiawaaz.com/Archive%20News/%5B2013%5D/11/11.11.2013%20-%2010.jpg

ਮਾਲਦੀਵ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਮੁਹੰਮਦ ਨਸ਼ੀਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ।

ਮਾਲੇ 10 ਨਵੰਬਰ (ਏਜੰਸੀ) :- ਕੌਮਾਂਤਰੀ ਪੱਧਰ 'ਤੇ ਪ੍ਰਗਟਾਈ ਗਈ ਚਿੰਤਾ ਦੇ ਦਰਮਿਆਨ ਰਾਸ਼ਟਰਪਤੀ ਚੋਣਾਂ ਵਿਚ ਕਿਸੇ ਵੀ ਉਮੀਦਵਾਰ ਨੂੰ 50% ਵੋਟਾਂ ਨਾ ਮਿਲਣ ਕਾਰਨ ਅੱਜ ਦੂਸਰੇ ਗੇੜ ਤਹਿਤ ਪੈਣ ਵਾਲੀਆਂ ਵੋਟਾਂ ਮਾਲਦੀਵ ਦੀ ਸੁਪਰੀਮ ਕੋਰਟ ਨੇ ਮੁਲਤਵੀ ਕਰ ਦਿੱਤੀਆਂ, ਜਿਸ ਕਾਰਨ ਦੇਸ਼ ਵਿਚ ਰਾਜਸੀ ਅਸਥਿਰਤਾ ਲੰਬੀ ਹੋ ਗਈ ਹੈ | ਸੁਪਰੀਮ ਕੋਰਟ ਨੇ ਕੁਝ ਹੀ ਘੰਟੇ ਬਾਅਦ ਸ਼ੁਰੂ ਹੋਣ ਵਾਲੀ ਵੋਟਿੰਗ 16 ਨਵੰਬਰ ਤੱਕ ਅੱਗੇ ਪਾ ਦਿੱਤੀ ਹੈ | ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਬੀਤੇ ਦਿਨ ਪਈਆਂ ਵੋਟਾਂ 'ਚ ਮਾਲਦੀਵੀਅਨ ਡੈਮੋਕਰੈਟਿਕ ਪਾਰਟੀ (ਐਮ.ਡੀ.ਪੀ) ਦੇ ਮੁਖੀ ਮੁਹੰਮਦ ਨਸ਼ੀਦ ਭਾਵੇਂ ਜੇਤੂ ਰਹੇ ਪਰ ਉਹ 50% ਵੋਟਾਂ ਲਿਜਾਣ ਵਿਚ ਅਸਫਲ ਰਹੇ | ਸਾਬਕਾ ਰਾਸ਼ਟਰਪਤੀ ਨਸ਼ੀਦ ਨੂੰ 46.4% ਵੋਟਾਂ ਮਿਲੀਆਂ ਜਦ ਕਿ 7 ਸਤੰਬਰ ਨੂੰ ਹੋਈ ਚੋਣ 'ਚ ਉਸ ਨੂੰ 45.45% ਵੋਟਾਂ ਮਿਲੀਆਂ ਸਨ | ਇਸ ਚੋਣ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ | ਮਾਲਦੀਵ ਦੀ ਪ੍ਰੋਗ੍ਰੈਸਿਵ ਪਾਰਟੀ ਦੇ ਆਗੂ ਅਬਦੁਲ੍ਹਾ ਯਾਮੀਨ ਨੂੰ ਪਿਛਲੀ ਵਾਰ ਦੀ ਤੁਲਨਾ ਵਿਚ ਤਕਰੀਬਨ 5% ਵੱਧ ਵੋਟਾਂ ਮਿਲੀਆਂ ਤੇ ਉਸ ਨੂੰ 25.35% ਦੀ ਤੁਲਨਾ ਵਿਚ ਇਸ ਵਾਰ 30.3% ਲੋਕਾਂ ਦਾ ਸਮਰਥਨ ਮਿਲਿਆ | ਜਮਹੂਰੀ ਪਾਰਟੀ (ਜੇ.ਪੀ) ਦੇ ਆਗੂ ਗਾਸਿਮ ਇਬਰਾਹਿਮ ਨੂੰ 23.4% ਵੋਟਾਂ ਮਿਲੀਆਂ | ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਪਹਿਲੇ ਗੇੜ ਦੀਆਂ ਵੋਟਾਂ ਦੇ ਤੁਰੰਤ ਬਾਅਦ ਅਗਲੇ ਦਿਨ ਦੂਸਰੇ ਗੇੜ ਦੀਆਂ ਚੋਣਾਂ ਕਰਵਾਉਣਾ ਬਹੁਤ ਸਾਰੇ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੋਵੇਗੀ | ਇਸ ਲਈ ਦੂਸਰੇ ਗੇੜ ਦੀਆਂ ਵੋਟਾਂ 16 ਨਵੰਬਰ ਨੂੰ ਪਵਾਈਆਂ ਜਾਣ | ਦੂਸਰੇ ਗੇੜ ਤਹਿਤ ਨਸ਼ੀਦ ਤੇ ਯਾਮੀਨ ਵਿਚਾਲੇ ਮੁਕਾਬਲਾ ਹੋਵੇਗਾ | ਇਸੇ ਦੌਰਾਨ ਮੁਹੰਮਦ ਨਸ਼ੀਦ ਨੇ ਕਿਹਾ ਹੈ ਕਿ ਜੇਕਰ ਰਾਸ਼ਟਰਪਤੀ ਮੁਹੰਮਦ ਵਾਹੀਦ ਜਿਨ੍ਹਾਂ ਦਾ ਕਾਰਜਕਾਲ ਅੱਜ ਰਾਤ ਪੂਰਾ ਹੋ ਗਿਆ ਹੈ, ਅਹੁਦੇ ਉੱਪਰ ਬਣੇ ਰਹਿੰਦੇ ਹਨ ਤਾਂ ਉਨ੍ਹਾਂ ਤਹਿਤ ਹੋਣ ਵਾਲੀ ਚੋਣ ਵਿਚ ਹਿੱਸਾ ਲੈਣਾ ਗ਼ੈਰ-ਕਾਨੂੰਨੀ ਹੋਵੇਗਾ |


ਪਾਕਿ ਦੇ ਨਿੱਜੀ ਸਕੂਲਾਂ 'ਚ ਮਲਾਲਾ ਦੀ ਕਿਤਾਬ 'ਤੇ ਲਗਾਈ ਪਾਬੰਦੀ

 http://sameydiawaaz.com/Archive%20News/%5B2013%5D/11/11.11.2013%20-%2007.jpg

ਇਸਲਾਮਾਬਾਦ 10 ਨਵੰਬਰ :- ਸਵੈਜੀਵਨੀ 'ਚ ਅਤਿ ਵਿਵਾਦਪੂਰਨ ਲੇਖ ਲਿਖਣ ਅਤੇ ਪੱਛਮ ਲਈ ਹਥਿਆਰ ਬਣਨ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਪਾਕਿਸਤਾਨ ਦੇ ਨਿੱਜੀ ਸਕੂਲਾਂ 'ਚ ਨਾਬਾਲਗ ਕਾਰਕੁਨ ਮਲਾਲਾ ਯੂਸਫਜ਼ਈ ਦੀ ਕਿਤਾਬ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ | 'ਦਾ ਆਲ ਪਾਕਿਸਤਾਨ ਪ੍ਰਾਈਵੇਟ ਸਕੂਲਜ ਫੈਡਰੇਸ਼ਨ' ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਮਲਾਲਾ ਦੀ ਕਿਤਾਬ 'ਮੈਂ ਮਲਾਲਾ ਹਾਂ' ਨੂੰ ਨਿੱਜੀ ਸਕੂਲਾਂ ਦਾ ਕਿਸੇ ਵੀ ਲਾਇਬ੍ਰੇਰੀ ਜਾਂ ਪਾਠਕ੍ਰਮ ਦਾ ਹਿੱਸਾ ਨਾ ਬਣਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ | ਮਲਾਲਾ 'ਤੇ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਪੱਛਮੀ ਤਾਕਤਾਂ ਦੀ ਤਰਫੋਂ ਪਵਿੱਤਰ ਪੈਗੰਬਰ ਬਾਰੇ ਵਿਵਾਦਪੂਰਨ ਲਿਖਿਆ ਹੈ ਅਤੇ ਮਲਾਲਾ ਨੂੰ ਆਪਣੇ ਮੁਫਾਦ ਲਈ ਵਰਤ ਰਿਹਾ ਹੈ | ਫੈੈਡਰੇਸ਼ਨ ਦੇ ਪ੍ਰਧਾਨ ਮਿਰਜ਼ਾ ਕਾਸ਼ਿਫ ਅਲੀ ਨੇ ਕਿਹਾ ਹੈ ਕਿ ਫੈਡਰੇਸ਼ਨ ਦੇਸ਼ ਦੇ ਸਾਰੇ ਨਿੱਜੀ ਸਕੂਲਾਂ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਇਹ ਕੋਈ ਮਸਲਾ ਨਹੀਂ ਕਿ ਕਿਹੜਾ ਸਕੂਲ ਵੱਡਾ ਜਾਂ ਛੋਟਾ ਹੈ, ਮਲਾਲਾ ਦੀ ਕਿਤਾਬ 'ਤੇ ਸਰਬਸੰਮਤੀ ਨਾਲ ਪਾਬੰਦੀ ਲਗਾਈ ਗਈ ਹੈ ਕਿਉਂਕਿ ਸਾਰੇ ਹੀ ਜਾਣਦੇ ਹਨ ਕਿ ਮਲਾਲਾ ਪੱਛਮ ਦੇ ਹੱਥਾਂ 'ਚ ਖੇਡ ਰਹੀ ਹੈ | ਉਸ ਨੇ ਕਿਹਾ ਕਿ ਇਨ੍ਹਾਂ ਸਕੂਲਾਂ 'ਚ ਜਿਥੇ ਵਿਦਿਆਰਥਣਾਂ ਵੀ ਪੜ੍ਹਾਈ ਕਰ ਰਹੀਆਂ ਹਨ ਉਥੇ ਸਟਾਫ 'ਚ ਵੀ ਔਰਤਾਂ ਸ਼ਾਮਿਲ ਹਨ ਅਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਵੀ ਮਲਾਲਾ ਦੇ ਰਸਤੇ ਤੁਰ ਪੈਣ |

ਵਰਣਨਯੋਗ ਹੈ ਕਿ ਬੀਤੇ ਸਾਲ 16 ਵਰਿ੍ਹਆਂ ਦੀ ਮਲਾਲਾ ਦੇ ਸਿਰ 'ਚ ਤਾਲਿਬਾਨ ਨੇ ਗੋਲੀ ਮਾਰ ਦਿੱਤੀ ਸੀ ਕਿਉਂਕਿ ਉਸ ਨੇ ਲੜਕੀਆਂ ਲਈ ਸਿੱਖਿਆ ਦੇ ਅਧਿਕਾਰ ਲਈ ਆਵਾਜ਼ ਉਠਾਈ ਸੀ | ਫੈਡਰੇਸ਼ਨ ਨੇ ਇਸ ਕਿਤਾਬ ਨੂੰ ਵੇਚਣ ਅਤੇ ਖ੍ਰੀਦਣ ਵਾਲਿਆਂ ਨੂੰ ਵੀ ਨਤੀਜਾ ਭੁਗਤਣ ਦੀ ਚਿਤਾਵਨੀ ਦਿੱਤੀ ਹੈ |


‘ਕ੍ਰਿਸ਼ - 3’ ਨੇ ਪਹਿਲੇ ਹਫ਼ਤੇ ਕੀਤੀ ਰਿਕਾਰਡ ਕਮਾਈ

http://sameydiawaaz.com/Archive%20News/%5B2013%5D/11/11.11.2013%20-%2001.jpg

ਮੁੰਬਈ 10 ਨਵੰਬਰ (ਆਈ. ਏ. ਐਨ. ਐਸ.) :- ਨਿਰਮਾਤਾ - ਨਿਰਦੇਸ਼ਕ ਰਾਕੇਸ਼ ਰੌਸ਼ਨ ਦੀ ਫ਼ਿਲਮ ‘ਕ੍ਰਿਸ਼ - 3’ ਨੇ ਦੁਨੀਆਂ ਭਰ ਵਿੱਚੋਂ 200 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਇਕ ਹਫ਼ਤੇ ਅੰਦਰ ਪੂਰਾ ਕਰ ਲਿਆ । ਫ਼ਿਲਮ ਨੇ ਭਾਰਤ ਅੰਦਰ 166.52 ਕਰੋੜ ਰੁਪਏ ਅਤੇ ਵਿਦੇਸ਼ਾਂ ਵਿੱਚ 36 ਕਰੋੜ ਰੁਪਏ ਦੀ ਕਮਾਈ ਕੀਤੀ । ਫ਼ਿਲਮਾਂ ਦੇ ਕਾਰੋਬਾਰ ਦਾ ਲੇਖਾ - ਜੋਖਾ ਕਰਨ ਵਾਲੇ ਮਾਹਿਰ ਤਰਨ ਆਦਰਸ਼ ਦਾ ਕਹਿਣਾ ਹੈ ਕਿ ਫ਼ਿਲਮ ਨੇ ਪਹਿਲੇ ਹਫ਼ਤੇ ਦੌਰਾਨ 202.42 ਕਰੋੜ ਰੁਪਏ ਕਮਾਏ, ਜਦੋਂਕਿ ਇਕ ਹੋਰ ਵਿਸ਼ਲੇਸ਼ਕ ਇੰਦੂ ਮੀਰਾਨੀ ਅਨੁਸਾਰ ਫ਼ਿਲਮ ਦੀ ਹਫ਼ਤੇਵਾਰ ਦੀ ਕੁੱਲ ਕੁਲੈਕਸ਼ਨ 251.42 ਕਰੋੜ ਰੁਪਏ ਰਹੀ, ਜਿਸ ਵਿੱਚ 49 ਕਰੋੜ ਰੁਪਏ ਦਾ ਮਨੋਰੰਜਨ ਕਰ ਸ਼ਾਮਲ ਹੈ । ਇਸ ਤਰ੍ਹਾਂ ਇਕੱਲੇ ਭਾਰਤ ਵਿੱਚ ਫ਼ਿਲਮ ਦੀ ਕਮਾਈ 215.42 ਕਰੋੜ ਰੁਪਏ ਰਹੀ ।

ਫ਼ਿਲਮ ਦੇ ਨਾਇਕ ਰਿਤਿਕ ਰੌਸ਼ਨ ਦੀ ਇਹ ਪਹਿਲੀ ਫ਼ਿਲਮ ਹੈ, ਜਿਸ ਨੇ ਪਹਿਲੇ ਹਫ਼ਤੇ ਵਿੱਚ ਦੁਨੀਆਂ ਭਰ ਵਿੱਚ 200 ਕਰੋੜ ਰੁਪਏ ਦੀ ਕਮਾਈ ਕੀਤੀ । ਜੇਕਰ ਦੂਜੇ ਹਫ਼ਤੇ ਵੀ ਅੰਕੜੇ ਚੰਗੇ ਰਹਿੰਦੇ ਹਨ ਤਾਂ ਇਹ 390 ਕਰੋੜ ਰੁਪਏ ਦੀ ਕੁੱਲ ਕਮਾਈ ਕਰਨ ਦਾ ‘ਥ੍ਰੀ ਈਡੀਅਟਸ’ ਦਾ ਰਿਕਾਰਡ ਤੋੜ ਦੇਵੇਗੀ । ਹੁਣ ਤੱਕ ਸਭ ਤੋਂ ਵੱਧ ਕਮਾਈ ‘ਚੇਨਈ ਐਕਸਪ੍ਰੈੱਸ’ ਦੀ ਰਹੀ ਹੈ । ਇਸ ਫ਼ਿਲਮ ਨੇ ਦੁਨੀਆਂ ਭਰ ਵਿੱਚੋਂ 420 ਕਰੋੜ ਰੁਪਏ ਕਮਾਏ ।

ਕਾਰੋਬਾਰੀ ਮਾਹਿਰਾਂ ਨੂੰ ਪਹਿਲਾਂ ਇਹ ਉਮੀਦ ਸੀ ਕਿ ‘ਕ੍ਰਿਸ਼ - 3’, ‘ਚੇਨਈ ਐਕਸਪ੍ਰੈੱਸ’ ਤੋਂ ਅੱਗੇ ਲੰਘ ਜਾਵੇਗੀ, ਪਰ ਪਹਿਲੇ ਛੇ ਦਿਨਾਂ ਦੌਰਾਨ 28 ਕਰੋੜ ਦੀ ਔਸਤ ਰੋਜ਼ਾਨਾ ਕਮਾਈ ਤੋਂ ਉਲਟ ਸੱਤਵੇਂ ਦਿਨ, ਭਾਵ ਪਿਛਲੇ ਸੋਮਵਾਰ ਨੂੰ ਫ਼ਿਲਮ ਦੀ ਕੁਲੈਕਸ਼ਨ ਘਟ ਕੇ 13.44 ਕਰੋੜ ਰੁਪਏ ’ਤੇ ਆ ਗਈ । ਉਂਜ, ਭਾਰਤ ਵਿੱਚ 166.52 ਕਰੋੜ ਦੀ ਪਹਿਲੇ ਹਫ਼ਤੇ ਅੰਦਰਲੀ ਕੁਲੈਕਸ਼ਨ ਇਕ ਨਵਾਂ ਰਿਕਾਰਡ ਹੈ । ਇਹ ਰਿਕਾਰਡ ਬਣਾਉਣ ਲੱਗਿਆਂ ‘ਕ੍ਰਿਸ਼ - 3’ ਨੇ ‘ਚੇਨਈ ਐਕਸਪ੍ਰੈਸ’ ਨੂੰ ਸਿੱਧੀ ਮਾਤ ਦਿੱਤੀ । ‘ਚੇਨਈ ਐਕਸਪ੍ਰੈਸ’ ਦੀ ਪਹਿਲੇ ਹਫ਼ਤੇ ਦੀ ਕੁਲੈਕਸ਼ਨ 156.7 ਕਰੋੜ ਰੁਪਏ ਰਹੀ ਸੀ, ਜਦੋਂਕਿ ਸਲਮਾਨ ਖ਼ਾਨ ਦੀ ‘ਏਕ ਥਾ ਟਾਈਗਰ’ ਨੇ ਪਹਿਲੇ ਹਫ਼ਤੇ 150 ਕਰੋੜ ਦੀ ਕਮਾਈ ਕੀਤੀ ਸੀ ।

‘ਕ੍ਰਿਸ਼ - 3’ ਨੇ ਸਭ ਤੋਂ ਵੱਧ ਕਮਾਈ ਆਪਣੀ ਰਿਲੀਜ਼ ਦੇ ਚੌਥੇ ਦਿਨ, ਭਾਵ ਸੋਮਵਾਰ 4 ਨਵੰਬਰ ਨੂੰ ਕੀਤੀ । ਉਸ ਦਿਨ ਇਸ ਦੀ ਭਾਰਤ ਵਿੱਚ ਕੁਲੈਕਸ਼ਨ 35.91 ਕਰੋੜ ਰੁਪਏ ਦੀ ਰਹੀ । ਇਸ ਨੇ 150 ਕਰੋੜੀ ਕਮਾਈ ਕਰਨ ਦਾ ਟੀਚਾ ਮਹਿਜ਼ ਛੇ ਦਿਨਾਂ ਅੰਦਰ ਪੂਰਾ ਕਰ ਲਿਆ, ਜੋ ਕਿ ਇਕ ਰਿਕਾਰਡ ਹੈ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz