ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

9 ਨਵੰਬਰ 2013

ਗੁਰਦਾ ਕੇਸ

ਪੰਜ ਡਾਕਟਰਾਂ ਸਮੇਤ ਛੇ ਨੂੰ ਸਜ਼ਾ

ਡਾਕਟਰਾਂ ਨੂੰ ਪੰਜ - ਪੰਜ ਸਾਲ ਤੇ ਸਾਬਕਾ ਪੁਲੀਸ ਮੁਲਾਜ਼ਮ ਨੂੰ ਅੱਠ ਸਾਲ ਦੀ ਕੈਦ

 http://sameydiawaaz.com/Archive%20News/%5B2013%5D/11/09.11.2013%20-%2001.jpg

ਗੁਰਦਾ ਕੇਸ ਦੇ ਦੋਸ਼ੀ ਡਾਕਟਰਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ਲਿਜਾਂਦੇ ਹੋਏ ਪੁਲੀਸ ਮੁਲਾਜ਼ਮ (ਫੋਟੋ: ਸਮੀਰ ਸਹਿਗਲ)

ਅੰਮ੍ਰਿਤਸਰ 8 ਨਵੰਬਰ (ਜਗਤਾਰ ਸਿੰਘ ਲਾਂਬਾ) :- ਨਾਬਾਲਗ ਲੜਕੇ ਦਾ ਜਬਰੀ ਗੁਰਦਾ ਕੱਢਣ ਦੇ ਮਾਮਲੇ ਵਿੱਚ ਅੱਜ ਇੱਥੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਗੁਰਦਾ ਲਗਵਾਉਣ ਵਾਲੇ ਪੁਲੀਸ ਦੇ ਸਾਬਕਾ ਇੰਸਪੈਕਟਰ ਨੂੰ ਅੱਠ ਸਾਲ ਦੀ ਕੈਦ ਅਤੇ ਅਪਰੇਸ਼ਨ ਕਰਨ ਵਾਲੇ ਤੇ ਅਪਰੇਸ਼ਨ ਦੀ ਪ੍ਰਵਾਨਗੀ ਦੇਣ ਵਾਲੇ ਪੰਜ ਡਾਕਟਰਾਂ ਨੂੰ 5-5 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਇਨ੍ਹਾਂ ਨੂੰ ਹੋਰ ਵਧੇਰੇ ਕੈਦ ਭੁਗਤਣੀ ਪਵੇਗੀ। 2002 ਵਿੱਚ ਵਾਪਰੀ ਇਸ ਘਟਨਾ ਦੇ ਪੀੜਤ ਲੜਕੇ ਦੀ ਬਾਅਦ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ।

ਪਿਛਲੇ 11 ਸਾਲਾਂ ਤੋਂ ਅਦਾਲਤ ਦੇ ਵਿਚਾਰ ਅਧੀਨ ਇਸ ਕੇਸ ਦੀ ਸੁਣਵਾਈ ਕਰਦਿਆਂ ਵਧੀਕ ਸੈਸ਼ਨ ਜੱਜ ਜੀ. ਐਸ. ਬਖ਼ਸ਼ੀ ਦੀ ਅਦਾਲਤ ਨੇ ਅੱਜ ਬਾਅਦ ਦੁਪਹਿਰ ਇਨ੍ਹਾਂ ਛੇ ਵਿਅਕਤੀਆਂ ਨੂੰ ਸਜ਼ਾ ਸੁਣਾਈ । ਦੋਸ਼ੀਆਂ ਵਿੱਚੋਂ ਹਰਿਆਣਾ ਪੁਲੀਸ ਦੇ ਸਾਬਕਾ ਇੰਸਪੈਕਟਰ ਸੁਰੇਸ਼ ਕੁਮਾਰ ਨੂੰ ਅੱਠ ਸਾਲ ਦੀ ਕੈਦ ਅਤੇ 82 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ । ਡਾ: ਓ. ਪੀ. ਮਹਾਜਨ ਅਤੇ ਡਾ: ਜਗਦੀਸ਼ ਗਾਰਗੀ ਨੂੰ 5 - 5 ਸਾਲ ਦੀ ਕੈਦ ਅਤੇ 20 - 20 ਹਜ਼ਾਰ ਰੁਪਏ ਜੁਰਮਾਨਾ, ਡਾ: ਐਸ. ਪੀ. ਐਸ. ਗਰੋਵਰ, ਡਾ: ਐਚ. ਐਸ. ਭੁਟਾਨੀ ਅਤੇ ਡਾ: ਅਰਵਿੰਦਰ ਸਿੰਘ ਨੂੰ ਵੀ 5 - 5 ਸਾਲ ਦੀ ਕੈਦ ਅਤੇ 72 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ । ਦੋਸ਼ੀਆਂ ਚੋਂ ਡਾ: ਓ. ਪੀ. ਮਹਾਜਨ ਇੱਕ ਸਰਕਾਰੀ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਹਨ ਅਤੇ ਡਾ: ਜਗਦੀਸ਼ ਗਾਰਗੀ ਇਸੇ ਕਾਲਜ ਦੇ ਫੌਰੈਂਸਿਕ ਸਾਇੰਸ ਵਿਭਾਗ ਦੇ ਸਾਬਕਾ ਮੁਖੀ ਹਨ । ਬਾਕੀ ਤਿੰਨ ਡਾਕਟਰ ਜਲੰਧਰ ਦੇ ਨਿਊ ਰੂਬੀ ਹਸਪਤਾਲ ਨਾਲ ਸਬੰਧਤ ਹਨ । ਇਨ੍ਹਾਂ ਖਿਲਾਫ਼ ਇੱਥੇ ਥਾਣਾ ਕੋਤਵਾਲੀ ਵਿਖੇ 2002 ਵਿੱਚ ਟਰਾਂਸਪਲਾਂਟੇਸ਼ਨ ਆਫ ਹਿਊਮਨ ਆਰਗਨ ਐਕਟ ਦੀ ਧਾਰਾ 18, 19, 20 ਅਤੇ ਆਈ. ਪੀ. ਸੀ. ਦੀ ਧਾਰਾ 419, 420, 467, 468, 471, 469, 120 ਬੀ, 363, 368, 259 ਏ, 506 ਅਤੇ 327 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਸਰਕਾਰੀ ਵਕੀਲ ਆਰ. ਕੇ. ਸਲਵਾਨ ਨੇ ਅਦਾਲਤ ਵਲੋਂ ਇਸ ਮਾਮਲੇ ਵਿੱਚ ਸੁਣਾਈ ਗਈ ਸਜ਼ਾ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ । ਅੱਜ ਇਸ ਕੇਸ ਦੀ ਸੁਣਵਾਈ ਨੂੰ ਲੈ ਕੇ ਸਾਰਾ ਦਿਨ ਹੀ ਅਦਾਲਤ ਵਿਚ ਭੀੜ ਲੱਗੀ ਰਹੀ । ਚਰਚਿਤ ਕੇਸ ਦੀ ਸੁਣਵਾਈ ਕਾਰਨ ਅਦਾਲਤ ਦੇ ਬਾਹਰ ਸੁਰੱਖਿਆ ਪ੍ਰਬੰਧ ਵੀ ਕੀਤੇ ਹੋਏ ਸਨ। ਇਸ ਮੌਕੇ ਦੋਸ਼ੀਆਂ ਦੇ ਪਰਿਵਾਰਕ ਮੈਂਬਰ ਵੀ ਪੁੱਜੇ ਹੋਏ ਸਨ।

ਇਉਂ ਵਾਪਰਿਆ ਘਟਨਾਕ੍ਰਮ

ਦੋਸ਼ੀਆਂ ਨੇ 17 ਸਾਲ ਦੇ ਨੌਜਵਾਨ ਬਗੀਚਾ ਸਿੰਘ ਵਾਸੀ ਜਗਰਾਉਂ ਦਾ ਜਬਰੀ ਅਪਰੇਸ਼ਨ ਕਰਕੇ ਗੁਰਦਾ ਕੱਢ ਲਿਆ ਸੀ ਅਤੇ ਕਿਸੇ ਹੋਰ ਵਿਅਕਤੀ ਦੇ ਲਾ ਦਿੱਤਾ ਸੀ। ਅਦਾਲਤ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਹੋਇਆ ਸੀ ਅਤੇ ਹੁਣ 11 ਸਾਲ ਚੱਲੀ ਸੁਣਵਾਈ ਮਗਰੋਂ ਸਜ਼ਾ ਸੁਣਾਈ ਗਈ ਹੈ। ਸੰਨ 2002 ਵਿੱਚ ਇਸ ਮਾਮਲੇ ਨੂੰ ਉਸ ਵੇਲੇ ਦੇ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਉਭਾਰਿਆ ਸੀ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਕੇ ਇਹ ਸੱਚ ਸਾਹਮਣੇ ਲਿਆਂਦਾ ਸੀ ਕਿ ਬਗੀਚਾ ਸਿੰਘ ਨੂੰ ਕਿਸੇ ਬਲਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਧੋਖੇ ਨਾਲ ਅਗਵਾ ਕੀਤਾ ਸੀ। ਉਹ ਉਸਨੂੰ ਡਰਾਇਵਿੰਗ ਸਿਖਾਉਣ ਦੇ ਬਹਾਨੇ ਚੰਡੀਗੜ੍ਹ ਲੈ ਗਿਆ, ਜਿਥੇ ਪੁਲੀਸ ਇੰਸਪੈਕਟਰ ਸੁਰੇਸ਼ ਕੁਮਾਰ ਰਹਿੰਦਾ ਸੀ। ਬਗੀਚਾ ਸਿੰਘ ਨੂੰ ਪੈਸਿਆਂ ਦਾ ਲਾਲਚ ਦੇ ਕੇ ਗੁਰਦਾ ਦਾਨ ਕਰਨ ਲਈ ਆਖਿਆ ਗਿਆ ਪਰ ਉਸਨੇ ਨਾਂਹ ਕਰ ਦਿੱਤੀ। ਮਗਰੋਂ ਉਸ ਨੂੰ ਪਿਸਤੌਲ ਦਿਖਾ ਕੇ ਡਰਾ ਧਮਕਾ ਕੇ ਗੁਰਦਾ ਦੇਣ ਲਈ ਮਨਾਇਆ ਗਿਆ। ਇਸ ਵਾਸਤੇ ਉਸਦੇ ਕੇਸ ਕੱਟ ਦਿੱਤੇ ਗਏ ਅਤੇ ਗਲਤ ਸ਼ਨਾਖ਼ਤ ਦੇ ਕੇ ਗੁਰਦਾ ਦਾਨ ਕਰਨ ਲਈ ਬਣੀ ਪ੍ਰਵਾਨਗੀ ਕਮੇਟੀ ਅੱਗੇ ਪੇਸ਼ ਕੀਤਾ ਗਿਆ। ਉਸ ਵੇਲੇ ਪ੍ਰਵਾਨਗੀ ਕਮੇਟੀ ਦੇ ਮੁਖੀ ਡਾ. ਓ.ਪੀ. ਮਹਾਜਨ ਸਨ ਅਤੇ ਮੈਂਬਰ ਡਾ. ਜਗਦੀਸ਼ ਗਾਰਗੀ ਸਨ। ਦੋਵਾਂ ਵੱਲੋਂ ਗੁਰਦਾ ਦਾਨ ਕਰਨ ਦੀ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਬਗੀਚਾ ਸਿੰਘ ਨੂੰ ਜਲੰਧਰ ਸਥਿਤ ਨਿਊ ਰੂਬੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦਾ ਜਬਰੀ ਅਪਰੇਸ਼ਨ ਕਰਕੇ  ਗੁਰਦਾ ਕੱਢ ਲਿਆ ਗਿਆ। ਮਗਰੋਂ ਬਗੀਚਾ ਸਿੰਘ ਦੀ ਭੇਤਭਰੇ ਢੰਗ ਨਾਲ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਬਲਜੀਤ ਸਿੰਘ ਨੂੰ ਪਹਿਲਾਂ ਹੀ ਅਦਾਲਤ ਸਜ਼ਾ ਸੁਣਾ  ਚੁੱਕੀ ਹੈ।


ਕੇ. ਪੀ. ਐਸ. ਗਿੱਲ ਦੇ ਬਿਆਨ ’ਤੇ ਸਿਮਰਨਜੀਤ ਸਿੰਘ ਮਾਨ ਵਲੋਂ ਤਿੱਖੀ ਪ੍ਰਤੀਕਿਰਿਆ

 http://sameydiawaaz.com/Archive%20News/%5B2013%5D/11/09.11.2013%20-%2007.jpg

ਧੂਰੀ 8 ਨਵੰਬਰ :- ਪੰਜਾਬ ਦੇ ਸਾਬਕਾ ਪੁਲੀਸ ਅਫਸਰ ਕੇ. ਪੀ. ਐਸ. ਗਿੱਲ ਵਲੋਂ ਸਾਕਾ ਨੀਲਾ ਤਾਰਾ ਲਈ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਨਾ ਦੱਸਦੇ ਹੋਏ ਸਗੋਂ ਇਹ ਹਮਲਾ ਗਾਂਧੀ ਦੇ ਸਲਾਹਕਾਰ ਦੀ ਗਲਤ ਸੋਚ ਦਾ ਸਿੱਟਾ ਦੱਸੇ ਜਾਣ ਬਾਰੇ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗਿੱਲ ਇਹ ਦੱਸਣ ਕਿ ਇੰਦਰਾ ਗਾਂਧੀ ਕੋਲ ਆਪਣਾ ਦਿਲ ਦਿਮਾਗ ਨਹੀਂ ਸੀ।

ਸ੍ਰੀ ਮਾਨ ਨੇ ਸ੍ਰੀ ਗਿੱਲ ਨੂੰ ਸਵਾਲ ਕਰਦੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਵਿਚ ਗੁਜਰਾਤ ਦੇ 6000 ਸਿੱਖ ਪਰਿਵਾਰਾਂ ਨਾਲ ਜੋ ਕੁਝ ਵਾਪਰ ਰਿਹਾ ਹੈ। ਉਸ ਲਈ ਕੌਣ ਜ਼ਿੰਮੇਵਾਰ ਹੈ। ਸ੍ਰੀ ਮਾਨ ਜੋ ਧੂਰੀ ਅੰਦਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਨੇ ਕਿਹਾ ਕਿ ਕਾਂਗਰਸ ਦੀ ਸੋਚ ਹੁਣ ਤਕ ਸਿੱਖ ਕੌਮ ਤੇ ਪੰਜਾਬ ਦੇ ਵਿਰੁੱਧ ਰਹੀ ਹੈ। ਉਨ੍ਹਾਂ ਕਿਹਾ ਕਿ ਕੇ.ਪੀ.ਐਸ. ਗਿੱਲ ਨਾਮਵਰ ਲਿਖਾਰੀ ਖੁਸ਼ਵੰਤ ਸਿੰਘ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ ਤੋਂ ਸਿੱਖ ਕੌਮ ਨੂੰ ਹਮੇਸ਼ਾ ਖ਼ਤਰਾ ਬਣਿਆ ਰਹੇਗਾ ਕਿਉਂਕਿ ਇਨ੍ਹਾਂ ਸਾਰੇ ਆਗੂਆਂ ਨੇ ਪੰਜਾਬ ਦੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਾਂ ਆਪਣੇ ਨਿੱਜੀ ਹਿੱਤ ਪੂਰੇ ਹਨ। ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਵੱਲੋਂ ਰਾਹੁਲ ਗਾਂਧੀ ਦੇ ਹੱਕ ਵਿਚ ਦਿੱਤੇ ਬਿਆਨ ਨੂੰ ਰਾਜਨੀਤੀ ਭਰਪੂਰ ਦੱਸਿਆ। ਇਸ ਮੌਕੇ ਬਹਾਦਰ ਸਿੰਘ ਭਸੋੜ, ਬਾਬਾ ਅਮਰਜੀਤ ਸਿੰਘ ਕਿਲਾ ਹਕੀਮਾਂ ਵੀ ਹਾਜ਼ਰ ਸਨ।


ਕਾਂਗਰਸ ਹੁਣ ਪਿੱਛਿਓਂ ਵਾਰ ਕਰਨ ਲੱਗੀ - ਮੋਦੀ

ਸੀ. ਬੀ. ਆਈ. ਤੇ ਇੰਡੀਅਨ ਮੁਜਾਹਿਦੀਨ ਛੱਡੇ ਖੁੱਲ੍ਹੇ

 http://sameydiawaaz.com/Archive%20News/%5B2013%5D/11/09.11.2013%20-%2002.jpg

ਬਹਿਰਾਈਚ (ਉੱਤਰ ਪ੍ਰਦੇਸ਼) 8 ਨਵੰਬਰ :- ਭਾਜਪਾ ਆਗੂ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਉੱਤੇ ਦੋਸ਼ ਲਾਇਆ ਕਿ ਉਸ ਨੇ ਸੀਬੀਆਈ ਤੇ ਇੰਡੀਅਨ ਮੁਜਾਹਿਦੀਨ ਨੂੰ ਉਸ ਨਾਲ ਰਾਜਸੀ ਹਿਸਾਬ-ਕਿਤਾਬ ਬਰਾਬਰ ਕਰਨ ਲਈ ਖੁੱਲ੍ਹ ਦੇ ਰੱਖੀ ਹੈ। ਕਾਂਗਰਸ ਉੱਤੇ ਵਰ੍ਹਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਉਸ ਨੂੰ ਗੁਜਰਾਤ ਵਿੱਚ ਹਰਾ ਨਹੀਂ ਸਕੀ ਤੇ ਹੁਣ ਕਾਇਰਾਂ ਦੀ ਤਰ੍ਹਾਂ ਪਿੱਛਿਓਂ ਵਾਰ ਕਰ ਰਹੀ ਹੈ।

ਇੱਥੇ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਨਦਰ ਮੋਦੀ ਨੇ ਕਿਹਾ ਕਿ ਜਿਵੇਂ ਇਕ-ਇਕ ਕਰਕੇ ਘਟਨਾਵਾਂ ਘਟ ਰਹੀਆਂ ਹਨ, ਤੋਂ ਜਾਪਦਾ ਹੈ ਕਿ ਜੋ ਲੋਕ ਮੋਦੀ ਨੂੰ ਗੁਜਰਾਤ ਵਿੱਚ ਨਹੀਂ ਹਰਾ ਸਕੇ ਤੇ ਜਿਹੜੇ ਲਗਾਤਾਰ ਤਿੰਨ ਵਾਰ ਬੁਰੀ ਤਰ੍ਹਾਂ ਹਾਰ ਗਏ ਹਨ ਤੇ ਆਪਣੀ ਪਛਾਣ ਵੀ ਗਵਾ ਬੈਠੇ ਹਨ, ਹੁਣ ਇਹ ਮਹਿਸੂਸ ਕਰਨ ਲੱਗੇ ਹਨ ਕਿ ਭਾਜਪਾ ਤੇ ਮੋਦੀ ਨੂੰ ਜਮਹੂਰੀ ਢੰਗ-ਤਰੀਕਿਆਂ ਦੇ ਨਾਲ ਨਹੀਂ ਰੋਕਿਆ ਜਾ ਸਕਦਾ। ਇੰਡੀਅਨ ਮੁਜਾਹਿਦੀਨ ਬਾਰੇ ਮੋਦੀ ਦੀ ਟਿੱਪਣੀ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਭਾਜਪਾ ਦੀ ਰੈਲੀ ਦੌਰਾਨ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਸਬੰਧ ਵਿੱਚ ਸੀ ਜਿਨ੍ਹਾਂ ਵਿੱਚ 27 ਅਕਤੂਬਰ ਨੂੰ ਸੱਤ ਵਿਅਕਤੀ ਮਾਰੇ ਗਏ ਸਨ ਤੇ ਅਨੇਕਾਂ ਫੱਟੜ ਹੋ ਗਏ ਸਨ।

ਇਹ ਜ਼ਿਕਰਯੋਗ ਹੈ ਕਿ ਭਾਜਪਾ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਮੋਦੀ ਨੂੰ ਢੁਕਵੀਂ ਸੁਰੱਖਿਆ ਪ੍ਰਦਾਨ ਨਹੀਂ ਕਰਵਾ ਰਹੀ। ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਜੋ ਬੰਬਾਂ, ਪਿਸਤੌਲਾਂ ਤੇ ਬੰਦੂਕਾਂ ਦੀ ਰਾਜਨੀਤੀ ਕਰ ਰਹੇ ਹਨ, ਨੂੰ ਕੰਨ ਖੋਲ੍ਹ ਕੇ ਸੁਣ ਲੈਣਾ ਚਾਹੀਦਾ ਹੈ ਕਿ ਮੈਂ ਹੋਰ ਮਿੱਟੀ ਦਾ ਬਣਿਆਂ ਹੋਇਆਂ ਹਾਂ। ਨਾ ਹੀ ਮੈਂ ਅਤਿਵਾਦੀਆਂ ਦੇ ਅੱਗੇ ਝੁਕਿਆ ਹਾਂ ਅਤੇ ਨਾ ਹੀ ਮੈਂ ਝੁਕਣ ਦੇ ਲਈ ਤਿਆਰ ਹਾਂ।’’


ਰਾਹੁਲ ਨੇ ਭਾਜਪਾ ਨੂੰ ਘੇਰਿਆ

 http://sameydiawaaz.com/Archive%20News/%5B2013%5D/11/09.11.2013%20-%2003.jpg

ਰਾਜਨੰਦਗਾਉਂ (ਛਤੀਸਗੜ੍ਹ) 8 ਨਵੰਬਰ :- ਕਾਂਗਰਸੀ ਆਗੂਆਂ ’ਤੇ ਬੀਤੀ ਮਈ ਵਿੱਚ ਮਾਓਵਾਦੀਆਂ ਵੱਲੋਂ ਕੀਤੇ ਹਮਲੇ ’ਤੇ ਭਾਵੁਕ ਹੁੰਦਿਆਂ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਰਾਜ ਦੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੁਖੀ ਨੰਦ ਕੁਮਾਰ ਪਾਟੇਲ ਦੀ ਹੱਤਿਆ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੀਤੀ ਗਈ ਸੀ ਤਾਂ ਜੋ ਗਰੀਬਾਂ ਅਤੇ ਕਬਾਇਲੀਆਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਮਾਓਵਾਦੀਆਂ ਵੱਲੋਂ ਬਸਤਰ ਵਿੱਚ ਬੀਤੀ 25 ਮਈ ਨੂੰ ਕਾਂਗਰਸ ਦੇ ਕਾਫ਼ਲੇ ’ਤੇ ਕੀਤੇ ਹਮਲੇ ਦੌਰਾਨ ਮਾਰੇ ਗਏ ਆਗੂਆਂ ਬਾਰੇ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਇਹ ਹਮਲਾ ਕਾਂਗਰਸ ਪਾਰਟੀ ’ਤੇ ਨਹੀਂ ਬਲਕਿ ਲੋਕਾਂ ’ਤੇ ਕੀਤਾ ਗਿਆ ਸੀ। ਰਾਹੁਲ ਨੇ ਵੋਟਰਾਂ ਨੂੰ ਇਹ ਘਟਨਾ ਨਾ ਭੁੱਲਣ ਅਤੇ ਰਾਜ ਵਿੱਚ ਕਾਂਗਰਸ ਨੂੰ ਸੱਤਾ ਵਿੱਚ ਲਿਆਉਣ ਦੀ ਅਪੀਲ ਕੀਤੀ।

ਭਾਰਤੀ ਜਨਤਾ ਪਾਰਟੀ ’ਤੇ ਤਿੱਖੇ ਹਮਲੇ ਕਰਦਿਆਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਤਾਂ ‘ਭ੍ਰਿਸ਼ਟਾਚਾਰ ਦੀ ਵਿਸ਼ਵ ਚੈਂਪੀਅਨ’ ਹੈ, ਜੋ ਆਮ ਜਨਤਾ ਦਾ ਵਿਕਾਸ ਕਰਨ ਦੀ ਬਜਾਏ ਕੇਵਲ ਕੁਝ ਗਿਣੇ-ਚੁਣੇ ਲੋਕਾਂ ਨੂੰ ਫਾਇਦੇ ਦੇਣਾ ਚਾਹੁੰਦੀ ਹੈ। ਮੁੱਖ ਮੰਤਰੀ ਰਮਨ ਕੁਮਾਰ ਦੇ ਹਲਕੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਉਸ ਮੰਦਭਾਗੇ ਦਿਨ ਪਾਟੇਲ ’ਤੇ ਨਹੀਂ ਬਲਕਿ ਖੇਤਰ ਦੇ ਲੋਕਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਸਦਾ ਦੀ ਨੀਂਦ ਸੁਆ ਕੇ ਚੁੱਪ ਕਰਵਾ ਦਿੱਤਾ ਗਿਆ।


ਕਾਂਗਰਸੀ ਹੀ ਫਸਾਉਣਾ ਚਾਹੁੰਦੇ ਨੇ ਬਾਜਵਾ ਨੂੰ - ਬਾਦਲ

 http://sameydiawaaz.com/Archive%20News/%5B2013%5D/11/09.11.2013%20-%2004.jpg

ਜਲੰਧਰ 8 ਨਵੰਬਰ :- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਚਾਇਤੀ ਜ਼ਮੀਨ ਦੱਬਣ ਅਤੇ ਵੇਚਣ ਦੇ ਮਾਮਲੇ ਵਿੱਚ ਫਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸੀ ਆਪ ਹੀ ਫਸਾਉਣਾ ਚਾਹੁੰਦੇ ਹਨ। ਸ੍ਰੀ ਬਾਦਲ ਇੱਥੇ ਡਾ. ਹਰਗੋਬਿੰਦ ਖੁਰਾਣਾ ਦੇ ਨਾਂ ’ਤੇ ਸ਼ੁਰੂ ਕੀਤੀ ਗਈ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ  ਵਿਧਾਨ ਸਭਾ ਵਿੱਚ ਜਦੋਂ ਬਾਜਵਾ ’ਤੇ ਪੰਚਾਇਤੀ ਜ਼ਮੀਨਾਂ ਦੱਬਣ ਦੇ ਦੋਸ਼ ਲੱਗ ਰਹੇ ਸਨ, ਉਦੋਂ ਕੋਈ ਕਾਂਗਰਸੀ ਵਿਧਾਇਕ ਨਹੀਂ ਬੋਲਿਆ ਸਗੋਂ ਸਾਰੇ ਚੁੱਪ ਬੈਠ ਕੇ  ਆਨੰਦ ਲੈ ਰਹੇ ਸਨ ਅਤੇ ਖ਼ੁਸ਼ ਨਜ਼ਰ ਆ ਰਹੇ ਸਨ।

ਵਿਧਾਨ ਸਭਾ ਵਿੱਚ ਸ੍ਰੀ ਬਾਜਵਾ ਨੂੰ ਨਿਸ਼ਾਨਾ ਬਣਾਉਣ ਅਤੇ ਮੁੱਖ ਸੰਸਦੀ ਸੱਕਤਰ ਐਨ.ਕੇ. ਸ਼ਰਮਾ ਨਾਲ ਵਰਤੀ ਜਾ ਰਹੀ ਨਰਮੀ ਬਾਰੇ ਪੁੱਛੇ ਜਾਣ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਉਹ ਨਾ ਤਾਂ ਕਿਸੇ ਦੇ ਪੱਖ ਵਿੱਚ ਹਨ ਤੇ ਨਾ ਹੀ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਬਖ਼ਸ਼ਣਗੇ। ਉਨ੍ਹਾਂ ਕਿਹਾ ਕਿ ਅਜੇ ਕਿਸੇ ਵਿਰੁੱਧ ਜਾਂਚ ਦੇ ਹੁਕਮ ਨਹੀਂ ਕੀਤੇ ਹਨ। ਉਨ੍ਹਾਂ ਸ਼ਪੱਸ਼ਟ ਕੀਤਾ ਕਿ ਉਹ ਬਦਲਾਖੋਰੀ ਦੀ ਸਿਆਸਤ ਨਹੀਂ ਕਰਨਾ ਚਾਹੁੰਦੇ, ਇਸੇ ਲਈ ਬਾਜਵਾ ਦੇ ਮਾਮਲੇ ਵਿੱਚ ਵੀ ਉਹ ਹਾਊਸ ਕੋਲ ਗਏ ਸਨ।

ਖ਼ੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਨਰਿੰਦਰ ਮੋਦੀ ਦੀ ਜਾਨ ਨੂੰ ਖ਼ਤਰਾ ਹੋਣ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਦੀ ਸੁਰੱਖਿਆ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਰਾਜ ਸਰਕਾਰ ਮੋਦੀ ਦੀ ਸੁਰੱਖਿਆ ਦਾ ਪੂਰਾ ਪ੍ਰਬੰਧ ਕਰੇਗੀ।

ਉਨ੍ਹਾਂ ਕਿਹਾ ਕਿ ਮੋਦੀ ਤਾਂ ਹੁਣ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵੀ ਹਨ, ਉਨ੍ਹਾਂ ਦੀ ਸੁਰੱਖਿਆ ਦੇ ਇੰਤਜ਼ਾਮ ਸਖਤ ਹੀ ਕੀਤੇ ਜਾਣੇ ਚਾਹੀਦੇ ਹਨ।  ਪੰਜਾਬ ਦੇ ਕਾਂਗਰਸੀਆਂ ਵੱਲੋਂ ਮੁਕਤਸਰ ਤੇ ਹੋਰ ਜ਼ਿਲ੍ਹਿਆਂ ’ਚ ਸੁਰੱਖਿਆ ਗਾਰਡ ਕੇਵਲ ਅਕਾਲੀ ਜਥੇਦਾਰਾਂ ਨੂੰ ਦੇਣ ਵਿਰੁੱਧ ਪੰਜਾਬ ਦੇ ਰਾਜਪਾਲ ਨੂੰ ਦਿੱਤੇ ਮੰਗ ਪੱਤਰ ਬਾਰੇ ਉਨ੍ਹਾਂ ਕਿਹਾ ਕਾਂਗਰਸੀ ਗਲਤ ਦੋਸ਼ ਲਾ ਰਹੇ ਹਨ  ਕਿਉਂਕਿ ਸੁਰੱਖਿਆ ਗਾਰਡ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਹੀ ਦਿੱਤੇ ਜਾਂਦੇ ਹਨ।


ਬਾਜਵਾ ਵਿਰੁੱਧ ਕਾਰਵਾਈ ਦੀ ਸੰਭਾਵਨਾ ਮੱਧਮ

ਚੰਡੀਗੜ੍ਹ 8 ਨਵੰਬਰ (ਰੁਚਿਕਾ ਐਮ ਖੰਨਾ) :- ਪੰਜਾਬ ਸਰਕਾਰ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਸ਼ਾਇਦ ਹੀ ਤੁਰੰਤ ਪ੍ਰਭਾਵ ਕੋਈ ਕਾਰਵਾਈ ਕਰੇ ਕਿਉਂਕਿ ਉਸ ਨੂੰ ਇਹ ਬਾਜ਼ੀ ਪੁੱਠੀ ਪੈਂਦੀ ਨਜ਼ਰ ਆਉਂਦੀ ਹੈ। ਸ੍ਰੀ ਬਾਜਵਾ ਵਿਰੁੱਧ ਕਾਰਵਾਈ ਕਰਨ ਦੇ ਨਾਲ ਅਨੇਕ ਰਾਜਸੀ ਲੋਕਾਂ, ਅਫਸਰਸ਼ਾਹਾਂ ਨੂੰ ਵੀ ਨੁਕਸਾਨ ਉਠਾਉਣਾ ਪੈ ਸਕਦਾ ਹੈ, ਜੋ ਸਰਕਾਰ ਦੇ ਨੇੜੇ ਸਮਝੇ ਜਾਂਦੇ ਹਨ। ਅਤਿ ਉੱਚ ਪੱਧਰੀ ਸੂਤਰਾਂ ਦੇ ਅਨੁਸਾਰ ਭਾਵੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਉਨ੍ਹਾਂ ਦੇ ਭਰਾ ਤੇ ਭਰਜਾਈ ਵਿਰੁੱਧ ਨਾਡਾ, ਸਲਾਮਤਪੁਰ ਤੇ ਭੜੌਂਜੀਆਂ ਪਿੰਡਾਂ ਵਿੱਚ ਜ਼ਮੀਨਾਂ ਦੀ ਖਰੀਦੋ-ਫਰੋਖ਼ਤ ਸਬੰਧੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਪਰ ਅਜੇ ਤਕ ਸਰਕਾਰ ਕੋਲ ਅਧਿਕਾਰਤ ਤੌਰ ਉੱਤੇ ਕੋਈ ਵੀ ਰਿਪੋਰਟ ਪੇਸ਼ ਨਹੀਂ ਕੀਤੀ ਗਈ।

ਉੱਚ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਰਿਪੋਰਟ ਪੇਸ਼ ਕਰ ਵੀ ਦਿੱਤੀ ਜਾਂਦੀ ਹੈ ਤਾਂ ਵੀ ਸਿਰਫ਼ ਸ੍ਰੀ ਬਾਜਵਾ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਕਾਰਵਾਈ ਕਰਕੇ ਗੱਲ ਨਹੀਂ ਮੁੱਕੇਗੀ ਸਗੋਂ ਚੰਡੀਗੜ੍ਹ ਪੇਰੀਫੇਰੀ ਵਿੱਚ ਹੋਰ ਵੀ ਅਨੇਕਾਂ ਵੀਆਈਪੀਜ਼, ਰਾਜਸੀ ਆਗੂ ਤੇ ਉਨ੍ਹਾਂ ਦੇ ਸਬੰਧੀ, ਉੱਚ ਅਫਸਰਸ਼ਾਹੀ, ਪੁਲੀਸ ਅਧਿਕਾਰੀ ਵੀ ਪੰਚਾਇਤੀ ਜ਼ਮੀਨਾਂ ਉੱਤੇ ਗੈਰਕਾਨੂੰਨੀ ਕਬਜ਼ੇ ਕਰੀ ਬੈਠੇ ਹਨ ਤੇ ਉਨ੍ਹਾਂ ਵਿਰੁੱਧ ਵੀ ਕਾਰਵਾਈ ਕਰਨੀ ਪੈ ਸਕਦੀ ਹੈ।

ਇਹ ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੇਰੀਫੇਰੀ ਵਿੱਚ ਪੰਚਾਇਤੀ ਜਾਂ ਸ਼ਾਮਲਾਟ ਜ਼ਮੀਨਾਂ ਹਥਿਆਉਣ ਸਬੰਧੀ ਜਸਟਿਸ ਕੁਲਦੀਪ ਸਿੰਘ ਟ੍ਰਿਬਿਊਨਲ ਵੱਲੋਂ ਦੋ ਅੰਤਰਿਮ ਰਿਪੋਰਟਾਂ ਦਾਖਲ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਰਿਪੋਰਟਾਂ ਵਿੱਚ ਪੰਜਾਬ ਪੁਲੀਸ ਦੇ ਮੁਖੀ ਸੁਮੇਧ ਸੈਣੀ, ਸੇਵਾਮੁਕਤ ਡੀਜੀਪੀ ਪਰਮਦੀਪ ਸਿੰਘ, ਪੰਜਾਬ ਦੇ ਸਾਬਕਾ ਰਾਜਪਾਲ ਬੀ ਕੇ ਛਿੱਬਰ ਦੇ ਪੁੱਤਰ ਸੋਨਮ ਕੁਮਾਰ, ਯੂਪੀਏ ਸਰਕਾਰ ਦੇ ਸਾਬਕਾ ਮੰਤਰੀ ਪਵਨ ਬਾਂਸਲ ਦੇ ਰਿਸ਼ਤੇਦਾਰ ਚੇਤਨ ਸਿੰਗਲਾ ਸਮੇਤ ਹੋਰਨਾਂ ਦੇ ਨਾਂ ਇਸ ਰਿਪੋਰਟ ਵਿੱਚ ਸ਼ਾਮਲ ਹਨ।ਇਸ ਤਰ੍ਹਾਂ ਹੀ ਇਕ ਰਿਪੋਰਟ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਵੀ ਸ਼ਾਮਲ ਹਨ। ਪ੍ਰਤਾਪ ਸਿੰਘ ਬਾਜਵਾ ਦਾ ਨਾਂ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਵੱਲੋਂ ਪੇਸ਼ ਕੀਤੀ ਰਿਪੋਰਟ ’ਚ ਸ਼ਾਮਲ ਨਹੀਂ ਹੈ। ਉੱਚ ਅਧਿਕਾਰੀਆਂ ਦੇ ਅਨੁਸਾਰ ਜ਼ਮੀਨ ਦੇ ਇਕ ਵਿਸ਼ੇਸ਼ ਹਿੱਸੇ ਨੂੰ ਲੈ ਕੇ ਕਿਸੇ ਇਕ ਦੇ ਵਿਰੁੱਧ ਕਾਰਵਾਈ ਨਹੀਂ ਹੋ ਸਕਦੀ ਤੇ ਨਾ ਹੀ ਬਾਕੀ ਉਨ੍ਹਾਂ ਲੋਕਾਂ ਨੂੰ ਛੱਡਿਆ ਜਾ ਸਕਦਾ ਹੈ ਜਿਨ੍ਹਾਂ ਦੇ ਨਾਂ ਇਨ੍ਹਾਂ ਰਿਪੋਰਟਾਂ ਵਿੱਚ ਦਰਜ ਹਨ। ਇਹ ਵੀ ਜ਼ਿਕਰਯੋਗ ਹੈ ਕਿ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਖਰੀਦਣ ਤੇ ਸਟੈਂਪ ਡਿਊਟੀ ਚੋਰੀ ਕਰਨ ਵਰਗੇ   ਲੱਗੇ ਦੋਸ਼ਾਂ ਤੋਂ ਬਾਅਦ ਕਾਂਗਰਸ ਪ੍ਰਧਾਨ ਇਹ ਸਪਸ਼ਟੀਕਰਨ ਵੀ ਦੇ ਚੁੱਕੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਜ਼ਮੀਨਾਂ ਦੇ ਟਾਈਟਲ ਵਿਵਾਦਮਈ ਹੋਣ ਬਾਰੇ ਪਤਾ ਨਹੀਂ ਸੀ।


ਬਾਜਵਾ ’ਤੇ ਜ਼ਮੀਨਾਂ ਹਥਿਆਉਣ ਦੇ ਦੋਸ਼ ਸਿਆਸੀ ਸਟੰਟ - ਕੈਪਟਨ

‘ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਰਹੀ ਹੈ ਅਕਾਲੀ - ਭਾਜਪਾ ਸਰਕਾਰ’

 http://sameydiawaaz.com/Archive%20News/%5B2013%5D/11/09.11.2013%20-%2006.jpg

ਮੁਹਾਲੀ 8 ਨਵੰਬਰ (ਦਰਸ਼ਨ ਸਿੰਘ ਸੋਢੀ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਅਜੇ ਤਾਈਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਮਿਲ ਕੇ ਚੱਲਣ ਦੀ ਬਜਾਏ ਵੱਖਰੇ ਪ੍ਰੋਗਰਾਮ ਉਲੀਕ ਰਹੇ ਹਨ ਪਰ ਉਨ੍ਹਾਂ (ਕੈਪਟਨ) ਨੇ ਦਬੀ ਜ਼ੁਬਾਨ ਵਿੱਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਬਾਜਵਾ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਸਪੱਸ਼ਟ ਆਖਿਆ ਕਿ ਸੱਤਾਧਾਰੀ ਗੱਠਜੋੜ ਵੱਲੋਂ ਬਾਜਵਾ ’ਤੇ ਸ਼ਾਮਲਾਤ ਜ਼ਮੀਨਾਂ ਹੜੱਪਣ ਦੇ ਲਗਾਏ ਜਾ ਰਹੇ ਦੋਸ਼ ਨਿਰਾ ਸਿਆਸੀ ਸਟੰਟ ਹਨ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ’ਤੇ ਦੋਸ਼ ਲਗਾਉਣੇ ਤਾਂ ਬਹੁਤ ਸੌਖੇ ਹਨ ਪਰ ਉਨ੍ਹਾਂ ਦੋਸ਼ਾਂ ਨੂੰ ਸੱਚ ਸਾਬਤ ਕਰਨਾ ਬਹੁਤ ਔਖਾ ਹੈ। ਮੁਹਾਲੀ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਕੈਪਟਨ ਨੇ ਸ੍ਰੀ ਬਾਜਵਾ ’ਤੇ ਲੱਗ ਰਹੇ ਸ਼ਾਮਲਾਤ ਜ਼ਮੀਨਾਂ ਦੱਬਣ ਦੇ ਦੋਸ਼ਾਂ ਸਬੰਧੀ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਅਕਾਲੀ ਬਿਨਾਂ ਵਜ੍ਹਾ ਕਾਂਗਰਸੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਇਹ ਸਾਰਾ ਕੁਝ ਸਿਆਸੀ ਸਟੰਟ ਹੈ।

ਉਧਰ, ਕੈਪਟਨ ਦਾ ਕਾਫ਼ਲਾ ਹੌਲੀ-ਹੌਲੀ ਘਟਦਾ ਜਾ ਰਿਹਾ ਹੈ, ਪਹਿਲਾਂ ਜਿਥੇ ਕੈਪਟਨ ਦੀ ਮੁਹਾਲੀ ਅਦਾਲਤ ਵਿੱਚ ਪੇਸ਼ੀ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਪਹੁੰਚਦੇ ਸਨ ਅਤੇ ਹਰ ਕੋਈ ਇਕ ਦੂਜੇ ਤੋਂ ਅੱਗੇ ਹੋ ਕੇ ਕੈਪਟਨ ਨੂੰ ਮਿਲਣ ਲਈ ਕਾਹਲਾ ਦਿਖਾਈ ਦਿੰਦਾ ਸੀ ਪਰ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਅੱਜ ਕੈਪਟਨ ਦੇ ਸੁਆਗਤ ਵਿੱਚ ਕੇਵਲ ਇਕ ਕਾਂਗਰਸੀ ਆਗੂ ਰਾਜਬੀਰ ਸਿੰਘ ਪਡਿਆਲਾ ਤੇ ਪਰਮਜੀਤ ਸਿੰਘ ਕੁਰੀਲ ਅਦਾਲਤ ਵਿੱਚ ਪੁੱਜੇ ਜਦੋਂ ਕਿ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ, ਬੀਬੀ ਲਖਵਿੰਦਰ ਕੌਰ ਗਰਚਾ ਸਮੇਤ ਹੋਰ ਸੀਨੀਅਰ ਆਗੂ ਜਾਂ ਬਾਹਰੇ ਜ਼ਿਲ੍ਹਿਆਂ ਦੇ ਵਿਧਾਇਕਾਂ ’ਚੋਂ ਕੋਈ ਵੀ ਮੌਜੂਦ ਨਹੀਂ ਸੀ।

ਅਕਾਲੀ ਦਲ ਦੀ ਸਰਕਾਰ ਵੱਲੋਂ ਲੋਕਾਂ ’ਤੇ ਜ਼ਬਰਦਸਤੀ ਪ੍ਰਾਪਰਟੀ ਟੈਕਸ ਵਸੂਲੀ ਕਰਨ ਦੇ ਫੈਸਲੇ ’ਤੇ ਟਿੱਪਣੀ ਕਰਦਿਆਂ ਕੈਪਟਨ ਨੇ ਕਿਹਾ ਕਿ ਬਾਦਲ ਸਰਕਾਰ ਦਾ ਦੀਵਾਲੀਆ ਨਿਕਲ ਚੁੱਕਾ ਹੈ ਜਿਸ ਕਾਰਨ ਸਰਕਾਰ ਆਪਣੀਆਂ ਗਲਤ ਨੀਤੀਆਂ ਅਤੇ ਫਜ਼ੂਲ ਖ਼ਰਚੀ ਕਾਰਨ ਖਾਲੀ ਹੋਏ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਸੂਬੇ ਦੇ ਲੋਕਾਂ ਨੂੰ ਦੋਵੇਂ ਹੱਥੀਂ ਲੁੱਟਣ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਿਜਲੀ ਦਰਾਂ ਵਿੱਚ ਬੇਲੋੜਾ ਵਾਧਾ ਕੀਤਾ ਗਿਆ ਅਤੇ ਹੁਣ ਸੰਪਤੀ ਟੈਕਸ ਲਾ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀ ਕਾਂਗਰਸ ਵਜ਼ਾਰਤ ਵੇਲੇ 1 ਦਿਨ ਵੀ ਪੰਜਾਬ ਦਾ ਖਜ਼ਾਨਾ ਖਾਲੀ ਅਤੇ ਬੰਦ ਨਹੀਂ ਰਿਹਾ ਹੈ ਜਦੋਂ ਕਿ ਮੌਜੂਦਾ ਸਮੇਂ ਵਿੱਚ ਬਾਦਲਾਂ ਦੀਆਂ ਗਲਤ ਨੀਤੀਆਂ ਕਾਰਨ ਕਈ-ਕਈ ਮਹੀਨੇ ਖਜ਼ਾਨੇ ਦਾ ਮੂੰਹ ਨਹੀਂ ਖੁੱਲ੍ਹਦਾ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਪੰਜਾਬ ਦੇ ਮੁਲਜ਼ਮਾਂ ਨੂੰ ਤਨਖ਼ਾਹਾਂ ਅਤੇ ਮਹਿੰਗਾਈ ਭੱਤੇ ਦੀ ਕਿਸ਼ਤ ਨਹੀਂ ਮਿਲ ਰਹੀ।


ਸਬਜ਼ੀਆਂ ਦੀਆਂ ਕੀਮਤਾਂ ਨੇ ਸੁਆਣੀਆਂ ਦੀ ਸੁਰਤ ਭੁਲਾਈ

 http://sameydiawaaz.com/Archive%20News/%5B2013%5D/11/09.11.2013%20-%2005.jpg

ਚੰਡੀਗੜ੍ਹ 8 ਨਵੰਬਰ (ਕਮਲਜੀਤ ਸਿੰਘ ਬਨਵੈਤ) :- ਪਿਆਜ਼ ਅਤੇ ਟਮਾਟਰ ਤੋਂ ਬਾਅਦ ਆਲੂਆਂ ਦੇ ਭਾਅ ਹੋਰ ਵੀ ਅਸਮਾਨੀ ਜਾ ਚੜ੍ਹੇ ਹਨ। ਆਲੂਆਂ ਦਾ ਭਾਅ ਇਕ ਦਿਨ ’ਚ ਹੀ ਤਿੰਨ ਗੁਣਾ ਵਧ ਗਿਆ ਹੈ। ਉਂਜ, ਪਿਆਜ਼ ਅਤੇ ਆਲੂ ਦੇ ਭਾਅ ਵਿੱਚ ਵੀ ਦਸ ਤੋਂ ਵੀਹ ਰੁਪਏ ਦੀ ਤੇਜ਼ੀ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਕੱਲ੍ਹ ਆਲੂ ਵੀਹ ਰੁਪਏ ਕਿਲੋ ਵਿਕੇ ਸਨ, ਜਦੋਂਕਿ ਅੱਜ ਉਹ ਹੀ ਆਲੂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਹੈ। ਪਹਾੜੀ ਆਲੂ 60 ਰੁਪਏ  ਕਿਲੋ ਵਿਕ ਰਿਹਾ ਹੈ। ਪਿਆਜ਼ ਅਤੇ ਟਮਾਟਰ ਦੇ ਭਾਅ ਵਿੱਚ ਵੀ ਕੱਲ੍ਹ ਤੋਂ ਅੱਜ ਤੱਕ ਦਸ ਤੋਂ ਵੀਹ ਰੁਪਏ ਦਾ ਉਛਾਲ ਆਇਆ ਹੈ। ਪਿਆਜ਼ ਦਾ ਭਾਅ ਅੱਜ 70 ਤੋਂ ਵਧ ਕੇ 80-90 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ, ਜਦੋਂਕਿ ਟਮਾਟਰ ਦਾ ਭਾਅ 100 ਰੁਪਏ ਤੋਂ ਵਧ ਕੇ 110 ਰੁਪਏ ਨੂੰ ਪਹੁੰਚ ਗਿਆ ਹੈ। ਚੰਡੀਗੜ੍ਹ ਅਤੇ ਮੁਹਾਲੀ ਨਾਲੋਂ ਪੰਚਕੂਲਾ ਵਿੱਚ ਟਮਾਟਰ ਦਾ ਭਾਅ 10 ਰੁਪਏ ਘੱਟ ਦੱਸਿਆ ਜਾ ਰਿਹਾ ਹੈ।

ਇਕ ਹੋਰ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਟ੍ਰਾਈਸਿਟੀ ਵਿੱਚ ਲੱਗ ਰਹੀਆਂ ਕਿਸਾਨ ਮੰਡੀਆਂ ਵਿੱਚ ਸਬਜ਼ੀਆਂ ਵੱਖ-ਵੱਖ ਭਾਅ ਨੂੰ ਵਿਕ ਰਹੀਆਂ ਹਨ। ਦੇਖਣ ਵਿੱਚ ਆਇਆ ਹੈ ਕਿ ਕਿਸਾਨ ਮੰਡੀ ਦੇ ਬਾਹਰ ਰੱਖੇ ਬੋਰਡ ਨਾਲੋਂ ਅੰਦਰ ਰੱਖੀਆਂ ਸਬਜ਼ੀਆਂ ਦੇ ਭਾਅ ਵੱਧ ਹਨ। ਇਹ ਬੋਰਡ ਪੰਜਾਬ ਰਾਜ ਮੰਡੀ ਬੋਰਡ ਵੱਲੋਂ ਰੱਖੇ ਜਾਂਦੇ ਹਨ। ਮੰਡੀ ਬੋਰਡ ਨੇ ਕਿਸਾਨ ਮੰਡੀਆਂ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਦਾ ਪ੍ਰਬੰਧ ਬੋਰਡ ਦੇ ਹੱਥ ਹੈ। ਬੋਰਡ ਵੱਲੋਂ ਕਿਸਾਨਾਂ ਸਮੇਤ ਹੋਰ ਵਿਕਰੇਤਾਵਾਂ ਤੋਂ ਬਾਕਾਇਦਾ ਫੀਸ ਲਈ ਜਾਂਦੀ ਹੈ।

ਪਹਿਲੀ ਵਾਰ ਹੈ ਜਦੋਂ ਆਲੂ ਅਤੇ ਟਮਾਟਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਏ ਹਨ। ਪਿਆਜ਼ ਦਾ ਭਾਅ ਇਸ ਤੋਂ ਪਹਿਲਾਂ ਵੀ ਇਕ ਵਾਰ ਅਸਮਾਨ ਨੂੰ ਪੁੱਜ ਗਿਆ ਸੀ। ਆਲੂਆਂ ਦੀ ਬੇਕਦਰੀ ਹੁੰਦੀ ਤਾਂ ਦੇਖੀ ਗਈ ਹੈ, ਪਰ ਆਲੂ ਨੂੰ ਗਾਹਕ ‘ਹੱਥ ਪਾਉਣ ਤੋਂ ਡਰੇ’ ਇਹ ਪਹਿਲੀ ਵਾਰ ਵਾਪਰਿਆ ਹੈ।

ਸੈਕਟਰ 46 ਦੀ ਗੀਤਾਂਜਲੀ ਸਿੰਘ ਦਾ ਮੰਨਣਾ ਹੈ ਕਿ ਸਬਜ਼ੀਆਂ ਮਹਿੰਗੀਆਂ ਹੋਣ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਉਸ ਦਾ ਕਹਿਣਾ ਹੈ ਕਿ ਆਲੂ ਹਮੇਸ਼ਾ ਸਸਤਾ ਰਿਹਾ ਹੈ, ਜਿਸ ਨੂੰ ਕਿ ਬਹੁਤੀਆਂ ਸਬਜ਼ੀਆਂ ਵਿੱਚ ਪਾ ਕੇ ਕੰਮ ਚਲਾ ਲਿਆ ਜਾਂਦਾ ਰਿਹਾ ਹੈ। ਸੈਕਟਰ-8 ਦੀ ਉਪਨੀਤ ਗਰੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ’ਚ ਹਮੇਸ਼ਾ ਦੁਪਹਿਰ ਦੇ ਖਾਣੇ ’ਚ ਇਕ ਸਬਜ਼ੀ ਅਤੇ ਦਾਲ ਬਣਦੀ ਰਹੀ ਹੈ, ਪਰ ਇਨ੍ਹੀਂ ਦਿਨੀਂ ਕੇਵਲ ਦਾਲ ਨਾਲ ਗੁਜ਼ਾਰਾ ਹੋਣ ਲੱਗਾ ਹੈ।

ਸਬਜ਼ੀ ਮੰਡੀ ਸੈਕਟਰ 26 ਦੇ ਆੜ੍ਹਤੀਏ ਐਸ. ਕੇ. ਅਗਰਵਾਲ ਨੇ ਕਿਹਾ ਹੈ ਕਿ ਸਬਜ਼ੀਆਂ ਦੇ ਭਾਅ ਅਗਲੇ ਦਿਨੀਂ ਵੀ ਹੇਠਾਂ ਆਉਣ ਦੇ ਆਸਾਰ ਨਹੀਂ ਹਨ। ਕਿਸਾਨ ਮੰਡੀ ’ਚ ਬੋਰਡ ਵੱਲੋਂ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਜਸਬੀਰ ਸਿੰਘ ਨੇ ਵੱਖਰੀ ਗੱਲ ਦੱਸੀ ਹੈ ਕਿ ਹੁਣ ਇਨ੍ਹਾਂ ਮੰਡੀਆਂ ’ਚ ਪਹਿਲਾਂ ਜਿੰਨਾ ਗਾਹਕ ਨਹੀਂ ਰਿਹਾ ਹੈ।


ਅਗਨੀ - 1 ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼

ਬਾਲਾਸੌਰ (ਉੜੀਸਾ) 8 ਨਵੰਬਰ :- ਭਾਰਤ ਨੇ ਅੱਜ ਆਪਣੀ ਪਰਮਾਣੂ ਸਮਰੱਥਾ ਵਾਲੀ ਅਗਨੀ-1 ਬਾਲਿਸਿਟਿਕ ਮਿਜ਼ਾਈਲ ਦਾ ਸਫ਼ਲ ਪਰੀਖ਼ਣ ਕੀਤਾ। ਫ਼ੌਜ ਵੱਲੋਂ ਇਹ ਟਰਾਇਲ ਉੜੀਸਾ-32 ਤੋਂ ਕੀਤਾ ਗਿਆ। ਜ਼ਮੀਨ ਤੋਂ ਜ਼ਮੀਨ ਤੱਕ 700 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਇਸ ਸਿੰਗਲ ਸਟੇਜ ਮਿਜ਼ਾਈਲ ਦਾ ਪਰੀਖ਼ਣ ਸਵੇਰੇ 9:33 ਵਜੇ ਵਹੀਲਰ ਟਾਪੂ ਸਥਿਤ ਪਰੀਖ਼ਣ ਰੇਂਜ ਤੋਂ ਲਾਂਚ ਪੈਡ-4 ਤੋਂ ਕੀਤਾ ਗਿਆ।ਆਈਟੀਆਰ ਡਾਇਰੈਕਟਰ ਐਮ.ਵੀ.ਕੇ.ਵੀ. ਪ੍ਰਸਾਦ ਨੇ ਦੱਸਿਆ, ‘‘ਇਸ ਮਿਜ਼ਾਈਲ ਦਾ ਪਰੀਖ਼ਣ ਸਫ਼ਲ ਰਿਹਾ।’’ ਉਨ੍ਹਾਂ ਕਿਹਾ ਕਿ ਅਗਨੀ-1 ਮਿਜ਼ਾਈਲ ਨੂੰ ਸਟਰੈਟਿਜਿਕ ਫੋਰਸਿਜ਼ ਕਮਾਂਡ (ਐਸਐਫਸੀ) ਵੱਲੋਂ ਲਾਂਚ ਕੀਤਾ ਗਿਆ ਹੈ। ਇਹ ਮਿਜ਼ਾਈਲ ਫ਼ੌਜ ਵੱਲੋਂ ਸਿਖਲਾਈ ਅਭਿਆਸ ਵਜੋਂ ਲਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਗਨੀ-1 ਮਿਜ਼ਾਈਲ ਵਿੱਚ ਵਿਸ਼ੇਸ਼ ਮਾਰਗ ਨਿਰਦੇਸ਼ਨ ਸਿਸਟਮ ਹੈ, ਜਿਸ ਕਰਕੇ ਇਹ ਐਨ ਆਪਣੇ ਨਿਸ਼ਾਨੇ ਤੱਕ ਪਹੁੰਚਦੀ ਹੈ। 12 ਟਨ ਭਾਰੀ ਅਤੇ 15 ਮੀਟਰ ਲੰਬੀ ਅਗਨੀ-1 ਨੂੰ ਐਡਵਾਂਸ ਸਿਸਟਮਜ਼ ਲੈਬਾਰਟਰੀ ਵੱਲੋਂ ਵਿਕਸਿਤ ਕੀਤਾ ਗਿਆ ਹੈ। ਇਸ ਮਿਜ਼ਾਈਲ ਦਾ ਪਿਛਲਾ ਪਰੀਖ਼ਣ 12 ਦਸੰਬਰ 2012 ਨੂੰ ਇਸੇ ਥਾਂ ਤੋਂ ਸਫ਼ਲਤਾਪੂਰਵਕ ਕੀਤਾ ਗਿਆ ਸੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz