ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

8 ਨਵੰਬਰ 2013

ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ਼ ਨਾ ਮਿਲਣਾ ਸ਼ਰਮਨਾਕ - ਰੋਲੈਂਡ

 http://sameydiawaaz.com/Archive%20News/%5B2013%5D/11/08.11.2013%20-%2005.jpg

ਸਮਾਰੋਹ ਦੌਰਾਨ ਸੰਸਦ ਮੈਂਬਰ ਮਿਸ਼ੈਲ ਰੋਲੈਂਡ, ਪੱਤਰਕਾਰ ਜਸਪਾਲ ਸਿੰਘ ਅਤੇ ਪ੍ਰਬੰਧਕ

ਮੈਲਬਰਨ 7 ਨਵੰਬਰ (ਤੇਜਸ਼ਦੀਪ ਸਿੰਘ ਅਜਨੌਦਾ) :- 1984 ਵਿੱਚ ਦਿੱਲੀ ਸਮੇਤ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ 29 ਸਾਲ ਤੱਕ ਇਨਸਾਫ਼ ਨਾ ਮਿਲਣਾ ਪੂਰੀ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਸਟਰੇਲੀਅਨ ਲੇਬਰ ਪਾਰਟੀ ਦੀ ਸੀਨੀਅਰ ਸੰਸਦ ਮੈਂਬਰ ਮਿਸ਼ੈਲ ਰੋਲੈਂਡ ਨੇ ਕੀਤਾ ਹੈ ।

ਸਿਡਨੀ ਦੇ ਪਾਰਕਲੀ ਸਥਿਤ ਗੁਰੂਘਰ ਵਿਖੇ ਨਵੰਬਰ ਚੁਰਾਸੀ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਐਮ. ਪੀ. ਨੇ ਕਿਹਾ ਕਿ ਆਸਟਰੇਲੀਅਨ ਸੰਸਦ ਵਿੱਚ ਸਿੱਖ ਨਸਲਕੁਸ਼ੀ ਸਬੰਧੀ ਲਿਬਰਲ ਐਮ. ਪੀ. ਵਾਰੇਨ ਇੰਸਦ ਵਲੋਂ ਲਿਆਂਦੀ ਪਟੀਸ਼ਨ ਦਾ ਪੂਰਾ ਸਮਰਥਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਹਰ ਇਨਸਾਫ਼ - ਪਸੰਦ ਮੁਲਕ ਨੂੰ ਸਿੱਖਾਂ ਲਈ ਇਨਸਾਫ਼ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਘੱਟ - ਗਿਣਤੀਆਂ ਨੂੰ ਇਨਸਾਫ਼ ਤੇ ਹੱਕਾਂ ਤੋਂ ਇਨਕਾਰੀ ਕਿਸੇ ਵੀ ਲੋਕਤੰਤਰ ਦੀ ਉਮਰ ਬਹੁਤੀ ਲੰਬੀ ਨਹੀਂ ਹੁੰਦੀ ।

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਨੇ ਇਸ ਮੌਕੇ ਭਾਜਪਾ ਅਤੇ ਕਾਂਗਰਸ, ਦੋਵਾਂ ਨੂੰ ਘੱਟ - ਗਿਣਤੀਆਂ ਦੇ ਘਾਣ ਲਈ ਜ਼ਿੰਮੇਵਾਰ ਦੱਸਿਆ । ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਹ ਸੰਭਵ ਹੈ ਕਿ ਭਾਰਤ ਵੀ ਪਾਕਿਸਤਾਨ ਵਾਂਗ ਧਰਮ ਆਧਾਰਤ ਸਟੇਟ ਬਣ ਜਾਵੇਗਾ, ਕਿਉਂਕਿ ਵੱਖਰੇ ਧਰਮਾਂ ਲਈ ਭਾਜਪਾ ਤੇ ਕਾਂਗਰਸ ਦੀ ਸਾਹ - ਘੁੱਟ ਨੀਤੀ ਇਕ ਹੈ । ਉਨ੍ਹਾਂ ਕਿਹਾ ਕਿ ਕਮਿਸ਼ਨਾਂ ਦੀਆਂ ਰਿਪੋਰਟਾਂ ਦੇ ਬਾਵਜੂਦ ਸਿੱਖ 29 ਸਾਲਾਂ ਤੋਂ ਅਦਾਲਤਾਂ ਦੇ ਮੂੰਹ ਵੱਲ ਵੇਖ ਰਹੇ ਹਨ, ਪਰ ਉਨ੍ਹਾਂ ਨੂੰ ਨਿਆਂ ਨਹੀਂ ਦਿੱਤਾ ਜਾ ਰਿਹਾ । ਰਣਜੀਤ ਸਿੰਘ ਖੇੜਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਸਿੱਖਾਂ ਨੂੰ ਇਕਮੁੱਠ ਹੋ ਕੇ ਅਕਾਲ ਤਖ਼ਤ ਸਾਹਿਬ ਨਾਲ ਜੁੜਨ ਦੀ ਅਪੀਲ ਕੀਤੀ ।

ਆਸਟਰੇਲੀਅਨ ਸਿੱਖ ਐਸੋਸੀਏਸ਼ਨ ਅਤੇ ਸਿੱਖ ਫੈਡਰੇਸ਼ਨ ਵਲੋਂ ਰੱਖੇ ਇਸ ਸਮਾਗਮ ਵਿੱਚ ਅਖੰਡ ਪਾਠ ਦੇ ਭੋਗ ਮਗਰੋਂ ਤਰਲੋਚਨ ਸਿੰਘ ਭੁਮੱਦੀ ਦੇ ਢਾਡੀ ਜਥੇ ਨੇ ਸਿੱਖ ਇਤਿਹਾਸ ਸਾਂਝਾ ਕੀਤਾ । ਪ੍ਰਬੰਧਕਾਂ ਵਲੋਂ ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਮਿਸ਼ੈਲ ਰੋਲੈਂਡ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ । ਇਸ ਮੌਕੇ ਸਰਵਰਿੰਦਰ ਸਿੰਘ ਰੂਮੀ, ਜਸਬੀਰ ਸਿੰਘ ਥਿੰਦ, ਅਮਰਜੀਤ ਸਿੰਘ ਗਿਰਨ, ਜਸਪਾਲ ਸਿੰਘ, ਬਲਵਿੰਦਰ ਸਿੰਘ ਗਿੱਲ ਤੇ ਮਨਜੀਤ ਸਿੰਘ ਪੁਰੇਵਾਲ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ।


ਟਾਈਟਲਰ ਨੂੰ ਹਾਈ ਕੋਰਟ ਤੋਂ ਨਾ ਮਿਲੀ ਰਾਹਤ

http://sameydiawaaz.com/Archive%20News/%5B2013%5D/11/08.11.2013%20-%2004.jpg

ਨਵੀਂ ਦਿੱਲੀ 7 ਨਵੰਬਰ :- ਦਿੱਲੀ ਹਾਈ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਮੁੜ ਆਰੰਭ ਹੋਈ ਜਾਂਚ ਉਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇੱਥੇ ਜਾਰੀ ਆਦੇਸ਼ ਵਿੱਚ ਜਸਟਿਸ ਸੁਨੀਤਾ ਗੁਪਤਾ ਉੱਤੇ ਆਧਾਰਤ ਹਾਈ ਕੋਰਟ ਦੇ ਬੈਂਚ ਨੇ ਟਾਈਟਲਰ ਨੂੰ ਇਸ ਮਾਮਲੇ ਵਿੱਚ ਫੌਰੀ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਮਾਮਲੇ ਵਿੱਚ ਨਿਰਣਾਇਕ ਬਹਿਸ ਲਈ 17 ਜਨਵਰੀ ਦੀ ਤਰੀਕ ਮੁਕੱਰਰ ਕਰ ਦਿੱਤੀ ਹੈ। ਕੁਝ ਮਹੀਨੇ ਪਹਿਲਾਂ ਦਿੱਲੀ ਦੀ ਇਕ ਅਦਾਲਤ ਨੇ ਸੀ. ਬੀ. ਆਈ. ਵਲੋਂ ਟਾਈਟਲਰ ਮਾਮਲੇ ਨੂੰ ਬੰਦ ਕਰਨ ਦੀ ਕੀਤੀ ਗਈ ਸਿਫਾਰਸ਼ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਮੁੜ ਤੋਂ ਜਾਂਚ ਕਰਨ ਦਾ ਆਦੇਸ਼ ਦਿੱਤਾ ਸੀ। ਜਗਦੀਸ਼ ਟਾਈਟਲਰ ਵਲੋਂ ਇਸ ਫੈਸਲੇ ਦੇ ਖ਼ਿਲਾਫ਼ ਇਸ ਆਧਾਰ ’ਤੇ ਅਪੀਲ ਦਾਇਰ ਕੀਤੀ ਸੀ ਕਿ ਮੁੜ ਤੋਂ ਜਾਂਚ ਦੇ ਆਦੇਸ਼ ਦੇ ਕੇ ਅਦਾਲਤ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੰਮ ਕੀਤਾ ਸੀ ਪਰ ਅਪੀਲ ਦੀ ਮੱਢਲੀ ਸੁਣਵਾਈ ਦੌਰਾਨ ਹਾਈ ਕੋਰਟ ਵੱਲੋਂ ਹੇਠਲੀ ਅਦਾਲਤ ਦੇ ਆਦੇਸ਼ ਨੂੰ ਖਾਰਜ ਕਰਨ ਜਾਂ ਅਪੀਲ ਦੀ ਸੁਣਵਾਈ ਤੱਕ ਜਾਂਚ ਨੂੰ ਰੁਕਵਾਉਣ ਤੋਂ ਵੀ ਇਨਕਾਰ ਕੀਤਾ ਜਾਂਦਾ ਰਿਹਾ ਹੈ।

ਜ਼ਿਕਰਯੋਗ ਹੈ ਕਿ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋਣ ਬਾਅਦ ਦਿੱਲੀ ਵਿੱਚ ਵੱਡੇ ਪੱਧਰ ’ਤੇ ਸਿੱਖਾਂ ਵਿਰੁੱਧ ਹਿੰਸਾ ਹੋਈ ਸੀ। ਕਈ ਦਿਨ ਚੱਲੀ ਇਸ ਹਿੰਸਾ ਵਿੱਚ ਢਾਈ ਹਜ਼ਾਰ ਤੋਂ ਵੱਧ ਸਿੱਖ ਮਾਰੇ ਗਏ ਅਤੇ ਅਨੇਕਾਂ ਬੇਘਰ ਹੋ ਗਏ ਸਨ। ਸਿੱਖਾਂ ਦਾ ਵੱਡੀ ਪੱਧਰ ’ਤੇ ਮਾਲੀ ਨੁਕਸਾਨ ਹੋਇਆ ਸੀ। ਉਸ ਵੇਲੇ ਸਿੱਖਾਂ ਖ਼ਿਲਾਫ਼ ਹਿੰਸਾ ਨੂੰ ਭੜਕਾਉਣ ਦੇ ਦਿੱਲੀ ਦੇ ਕੁਝ ਕਾਂਗਰਸੀ ਆਗੂਆਂ ’ਤੇ ਦੋਸ਼ ਲੱਗੇ ਸਨ। ਅਜਿਹੇ ਆਗੂਆਂ ਨੇ ਬਾਅਦ ਵਿੱਚ ਆਪਣੇ ‘ਗੁਨਾਹਾਂ’ ਦੇ ਸਬੂਤ ਮਿਟਾਉਣ ਲਈ ਪੂਰੀ ਵਾਹ ਲਾਈ ।


ਸੋਨੀਆ ਤੇ ਮੋਦੀ ਹੋਏ ਆਹਮੋ ਸਾਹਮਣੇ

ਛੱਤੀਸਗੜ੍ਹ ’ਚ ਚੋਣ ਰੈਲੀਆਂ ਦੌਰਾਨ ਇਕ - ਦੂਜੇ ’ਤੇ ਕੀਤੇ ਤਿੱਖੇ ਹਮਲੇ

 http://sameydiawaaz.com/Archive%20News/%5B2013%5D/11/08.11.2013%20-%2001.jpg

ਕੋਡਾਂਗਾਉਂ/ਕਾਂਕੇਰ (ਛੱਤੀਸਗੜ੍ਹ) 7 ਨਵੰਬਰ :- ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਦੇ ਪ੍ਰਮੁੱਖ  ਆਗੂਆਂ ਦਰਮਿਆਨ ਸ਼ਬਦੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਨਰਿੰਦਰ ਮੋਦੀ ਦਾ ਛੱਤੀਸਗੜ੍ਹ ਵਿੱਚ ਟਾਕਰਾ ਹੋ ਗਿਆ ਜਿੱਥੇ ਉਹ 11 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਪ੍ਰਚਾਰ ਕਰਨ ਆਏ ਹੋਏ ਸਨ।

ਸੋਨੀਆ ਗਾਂਧੀ ਨੇ ਭਾਵੁਕ ਪੱਤਾ ਚਲਾਉਂਦਿਆਂ ਇਸ ਸਾਲ ਮਈ ਮਹੀਨੇ ਇੱਕ  ਨਕਸਲੀ ਹਮਲੇ ’ਚ ਮਾਰੇ ਗਏ ਪਾਰਟੀ ਦੇ ਆਗੂਆਂ ਦੀ ਲੋਕਾਂ ਨੂੰ ਯਾਦ ਦਿਵਾਉਂਦਿਆਂ ਆਖਿਆ ਕਿ ਮੁੱਖ ਮੰਤਰੀ ਰਮਨ ਸਿੰਘ ਨੇ ਭਾਵੇਂ ਮਗਰਮੱਛ ਦੇ ਹੰਝੂ ਵਹਾਏ ਸਨ, ਪਰ ਉਨ੍ਹਾਂ ਰਾਜ ਵਿੱਚ  ਨਕਸਲੀ ਹਿੰਸਾ ਨੂੰ ਕਾਬੂ ਕਰਨ ਲਈ ਕੁਝ ਨਹੀਂ ਕੀਤਾ।

ਛੱਤੀਸਗੜ੍ਹ ਵਿੱਚ ਵਿਧਾਨ ਸਭਾ ਚੋਣਾਂ ਦੇ 11 ਨਵੰਬਰ ਦੇ ਪਹਿਲੇ ਗੇੜ ਤੋਂ ਪਹਿਲਾਂ ਅੱਜ ਕੋਂਡਾਗਾਉਂ ਵਿਖੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੁਰਬਾਨੀਆਂ ਦੇਣ ਅਤੇ ਦੱਬੇ-ਕੁਚਲੇ ਲੋਕਾਂ ਲਈ ਨਿਰੰਤਰ ਕੰਮ ਕਰਨ ਦੀ ਵਿਰਾਸਤ ’ਤੇ ਪਹਿਰਾ ਦਿੰਦੀ ਆ ਰਹੀ ਹੈ। ਜਦਕਿ ਭਾਜਪਾ  ਦਮਗਜ਼ੇ ਮਾਰਦੀ ਹੈ ਪਰ ਗਰੀਬਾਂ ਲਈ ਕਰਦੀ ਕੁਝ ਵੀ ਨਹੀਂ। ਉਨ੍ਹਾਂ ਕਿਹਾ ‘‘ਨਕਸਲੀ ਹਿੰਸਾ ’ਚ ਆਮ ਲੋਕ ਮਾਰੇ ਜਾ ਰਹੇ ਹਨ। ਇੱਥੇ ਕਿਹੋ ਜਿਹੀ ਸਰਕਾਰ ਹੈ। ਇਸੇ ਸਾਲ ਨਕਸਲੀ ਹਮਲਿਆਂ ’ਚ ਕਾਂਗਰਸੀ ਆਗੂ ਮਾਰੇ ਗਏ ਸਨ ਅਤੇ ਅਸੀਂ ਸਾਰੇ ਇਸ ਬਾਰੇ ਬਹੁਤ ਉਦਾਸ ਹਾਂ ਅਤੇ ਅੱਜ ਉਨ੍ਹਾਂ ਦੀ ਘਾਟ ਮਹਿਸੂਸ ਕਰ ਰਹੇ ਹਾਂ।

ਮੁੱਖ ਮੰਤਰੀ ਨੂੰ ਆਪਣੀ ਨਾਕਾਮੀ ਸਵੀਕਾਰ ਕਰਨੀ ਪਈ ਸੀ ਪਰ ਮੈਂ ਇਹ ਪੁੱਛਣਾ ਚਾਹੁੰਨੀ ਹਾਂ ਕਿ ਜੇ ਕੋਈ ਕਦਮ ਚੁੱਕਣਾ ਹੀ ਨਹੀਂ ਤਾਂ ਫਿਰ ਮਗਰਮੱਛ ਦੇ ਹੰਝੂ ਕੇਰਨ ਦਾ ਕੀ ਫਾਇਦਾ।’’ ਨਰਿੰਦਰ ਮੋਦੀ ਨੇ ਸੋਨੀਆ ਗਾਂਧੀ ’ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਕਾਂਗਰਸ ਪ੍ਰਧਾਨ ਨੂੰ  ਕੋਲਾ ਅਤੇ 2 ਜੀ ਸਪੈਕਟ੍ਰਮ ਘੁਟਾਲਿਆਂ ਬਾਰੇ ਮੂੰਹ ਖੋਲ੍ਹਣਾ ਚਾਹੀਦਾ ਸੀ ਅਤੇ ਉਨ੍ਹਾਂ ਕਾਂਗਰਸ ’ਤੇ ਵਿਕਾਸ, ਮਹਿੰਗਾਈ ਅਤੇ ਰੁਜ਼ਗਾਰ ਦੇ ਮੁੱਦਿਆਂ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਵੀ ਲਾਇਆ। ਅੱਜ ਕਾਂਕੇਰ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਾਂਗਰਸ ’ਤੇ ਚੁਟਕੀ ਭਰਦਿਆਂ ਕਿਹਾ ਕਿ ਇਸ ਦੀ ਪ੍ਰਧਾਨ ਦਾ ਕਹਿਣਾ ਹੈ ਕਿ ਕਾਂਗਰਸ ਚੁੱਪ ਚਾਪ ਕਰਨ ’ਚ ਯਕੀਨ ਰੱਖਦੀ ਹੈ ਜਿਸ ਦੀ  ਮਿਸਾਲ ਕੋਲਾ ਘੁਟਾਲੇ ਅਤੇ 2ਜੀ ਸਪੈਕਟ੍ਰਮ ਤੋਂ ਮਿਲਦੀ ਹੈ।  ਸੋਨੀਆ ਗਾਂਧੀ ਨੂੰ ‘‘ਮੈਡਮ’ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ‘‘ਤੁਸੀਂ ਠੀਕ ਕਹਿ ਰਹੇ ਹੋ, ਮੈਡਮ। ਤੁਸੀਂ ਹਰ ਕੰਮ ਬਿਨਾਂ ਕੁਝ ਕਹੇ ਹੀ ਕਰਦੇ ਹੋ….. ਤੁਸੀਂ ਬਿਨਾਂ ਕੁਝ ਕਹੇ ਕੋਲਾ ਘੁਟਾਲਾ ਕੀਤਾ। 2ਜੀ ਘੁਟਾਲੇ ਬਾਰੇ ਵੀ ਤੁਸੀਂ ਕੁਝ ਨਹੀਂ ਕਿਹਾ ਪਰ ਤੁਸੀਂ ਇਹ ਕੀਤਾ ਸੀ। ਧਰਤੀ ’ਚ, ਧਰਤੀ ’ਤੇ ਅਤੇ ਹਵਾ ’ਚ ਘੁਟਾਲੇ ਹੋ ਰਹੇ ਹਨ ਪਰ ਤੁਸੀਂ ਕੁਝ ਵੀ ਨਹੀਂ ਕਹਿੰਦੇ।’’


ਕੀ 90 ਫੀਸਦੀ ਭਾਰਤੀ ਰਾਸ਼ਟਰ ਵਿਰੋਧੀ ਹਨ - ਜਾਵੇਦ ਅਖਤਰ

http://sameydiawaaz.com/Archive%20News/%5B2013%5D/11/08.11.2013%20-%2006.jpg

ਨਵੀਂ ਦਿੱਲੀ 7 ਨਵੰਬਰ :- ਰਾਜ ਸਭਾ ਦੇ ਮੈਂਬਰ ਅਤੇ ਮਸ਼ਹੂਰ ਗੀਤਕਾਰ ਜਾਵੇਦ ਅਖਤਰ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਸਮਰਥਕਾਂ ‘ਤੇ ਗੁੱਸਾ ਝਾੜਦੇ ਹੋਏ ਪੁੱਛਿਆ ਹੈ ਕਿ ਮੋਦੀ ਦਾ ਵਿਰੋਧ ਕਰਨਾ ਜੇ ਰਾਸ਼ਟਰ ਵਿਰੋਧੀ ਹੈ ਤਾਂ ਕੀ 90 ਫੀਸਦੀ ਭਾਰਤੀ ਰਾਸ਼ਟਰ ਵਿਰੋਧੀ ਹਨ। ਅਖਤਰ ਨੇ ਟਵੀਟ ਕੀਤਾ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਮੋਦੀ ਦਾ ਵਿਰੋਧ ਕਰਨਾ ਰਾਸ਼ਟਰ ਵਿਰੋਧੀ ਕਾਰਵਾਈ ਹੈ ਤਾਂ ਕੀ ਉਨ੍ਹਾਂ ਦੀ ਨਜ਼ਰ ‘ਚ ਅਸੀਂ 90 ਫੀਸਦੀ ਭਾਰਤੀ ਰਾਸ਼ਟਰ ਵਿਰੋਧੀ ਹਾਂ। ਜ਼ਿਕਰਯੋਗ ਹੈ ਕਿ ਅਖਤਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਮੋਦੀ ਇਕ ਚੰਗਾ ਪ੍ਰਧਾਨ ਮੰਤਰੀ ਨਹੀਂ ਹੋ ਸਕਦੇ ਕਿਉਂਕਿ ਉਨ੍ਹਾਂ ‘ਤੇ ਫਿਰਕੂ ਦੰਗਿਆਂ ਦਾ ਦਾਗ ਹੈ।


ਮੋਦੀ ਨੂੰ ਵੀਜ਼ੇ ਲਈ ਕੋਈ ਰਿਆਇਤ ਨਹੀਂ - ਅਮਰੀਕਾ

ਵਾਸ਼ਿੰਗਟਨ 7 ਨਵੰਬਰ :- ਅਮਰੀਕਾ ਨੇ ਨਿਸ਼ਚੇ ਨਾਲ ਆਖਿਆ ਕਿ ਨਰਿੰਦਰ ਮੋਦੀ ਦੇ ਸਵਾਲ ’ਤੇ ਉਸ ਦੀ ਵੀਜ਼ਾ ਨੀਤੀ ’ਚ ਕੋਈ ਬਦਲਾਅ ਨਹੀਂ ਆਇਆ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਜੇ ਵੀਜ਼ੇ ਲਈ ਅਰਜ਼ੀ ਦਿੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ ਪਰ ਉਨ੍ਹਾਂ ਨੂੰ ਕਿਸੇ ਵੀ ਹੋਰ ਬਿਨੈਕਾਰ ਦੀ ਤਰ੍ਹਾਂ ਜਾਇਜ਼ੇ ਲਈ ਉਡੀਕ ਕਰਨੀ ਪਵੇਗੀ?

ਜਦੋਂ ਇਕ ਪੱਤਰਕਾਰ ਨੇ ਮੋਦੀ ਦੀ ਅਰਜ਼ੀ ਬਾਰੇ ਪੁੱਛਿਆ ਤਾਂ ਬੀਬੀ ਹਾਰਫ ਨੇ ਆਖਿਆ ‘‘ਵੀਜ਼ਾ ਅਰਜ਼ੀਆਂ ਘੱਟੋ - ਘੱਟ ਇਨ੍ਹਾਂ ਦੇ ਵੇਰਵੇ ਗੁਪਤ ਰੱਖੇ ਜਾਂਦੇ ਹਨ। ਮੈਂ ਇਸ ਬਾਰੇ ਪਤਾ ਲਾ ਸਕਦੀ ਹਾਂ ਪਰ ਇਹ ਮੇਰੀ ਜਾਣਕਾਰੀ ’ਚ ਨਹੀਂ ਹੈ।’’


ਟਮਾਟਰਾਂ ਦੇ ਭਾਅ ਅਸਮਾਨ ’ਤੇ ਪਰ ਪਾਕਿ ਨੂੰ ਬਰਾਮਦ ਜਾਰੀ

ਗੁਆਂਢੀ ਮੁਲਕ ਵਿੱਚ ਜਾ ਰਹੇ ਨੇ ਟਰੱਕਾਂ ਦੇ ਟਰੱਕ

 http://sameydiawaaz.com/Archive%20News/%5B2013%5D/11/08.11.2013%20-%2002.jpg

ਅਟਾਰੀ ਸਰਹੱਦ ਤੋਂ ਪਾਕਿਸਤਾਨ ਵੱਲ ਜਾ ਰਿਹਾ ਟਮਾਟਰਾਂ ਦਾ ਭਰਿਆ ਟਰੱਕ

ਅੰਮ੍ਰਿਤਸਰ 7 ਨਵੰਬਰ :- ਪਿਆਜ਼ ਤੋਂ ਬਾਅਦ ਇਸ ਵੇਲੇ ਦੇਸ਼ ਭਰ ਵਿੱਚ ਟਮਾਟਰ ਦਾ ਭਾਅ ਵੀ ਅਸਮਾਨ ਛੂਹ ਰਿਹਾ ਹੈ ਪਰ ਦੂਜੇ ਪਾਸੇ ਭਾਰਤੀ ਵਪਾਰੀਆਂ ਵੱਲੋਂ ਰੋਜ਼ਾਨਾ ਕਰੀਬ 50 ਟਰੱਕ ਟਮਾਟਰ ਪਾਕਿਸਤਾਨ ਭੇਜੇ ਜਾ ਰਹੇ ਹਨ। ਅਟਾਰੀ ਸਥਿਤ ਆਈ. ਪੀ. ਸੀ. ਦੇ ਸੂਤਰਾਂ ਮੁਤਾਬਕ ਅੱਜ ਭਾਰਤ ਤੋਂ ਟਮਾਟਰਾਂ ਦੇ ਭਰੇ 44 ਟਰੱਕ ਪਾਕਿਸਤਾਨ ਗਏ ਹਨ ਜਦਕਿ ਗੈਰ-ਅਧਿਕਾਰਤ ਸੂਤਰਾਂ ਅਨੁਸਾਰ ਪਾਕਿਸਤਾਨ ਗਏ ਇਨ੍ਹਾਂ ਟਰੱਕਾਂ ਦੀ ਗਿਣਤੀ 60 ਹੈ। ਵਪਾਰੀ ਰਾਜਦੀਪ ਉਪਲ ਨੇ ਆਖਿਆ ਕਿ ਟਮਾਟਰਾਂ ਦਾ ਭਾਅ ਵਧਣ ਦਾ ਕਾਰਨ ਪਾਕਿਸਤਾਨ ਨੂੰ ਕੀਤੀ ਜਾ ਰਹੀ ਬਰਾਮਦ ਨਹੀਂ ਹੈ ਸਗੋਂ ਇਸ ਵਾਰ ਟਮਾਟਰ ਦੀ ਫ਼ਸਲ ਚੰਗੀ ਨਹੀਂ ਹੋਈ ਹੈ, ਜਿਸ ਕਾਰਨ ਦੇਸ਼ ਭਰ ਵਿੱਚ ਟਮਾਟਰ ਦਾ ਭਾਅ ਵਧ ਗਿਆ ਹੈ। ਸ੍ਰੀ ਉਪਲ ਨੇ ਆਖਿਆ ਕਿ ਭਾਰਤੀ ਵਪਾਰੀਆਂ ਵੱਲੋਂ ਹਰ ਸਾਲ ਹੀ ਇਨ੍ਹਾਂ ਮਹੀਨਿਆਂ ਵਿੱਚ ਪਾਕਿਸਤਾਨ ਨੂੰ ਟਮਾਟਰ ਦੀ ਬਰਾਮਦ ਕੀਤੀ ਜਾਂਦੀ ਹੈ। ਇਸ ਵਰ੍ਹੇ ਦੇ ਮੁਕਾਬਲੇ ਪਿਛਲੇ ਵਰ੍ਹੇ ਰੋਜ਼ਾਨਾ 50 ਤੋਂ 100 ਟਰੱਕ ਮਾਲ ਜਾਂਦਾ ਸੀ ਜਦਕਿ ਇਸ ਵਾਰ ਅੱਧੀ ਗਿਣਤੀ ਵਿੱਚ ਮਾਲ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਗਲੇ 1-2 ਹਫਤਿਆਂ ਵਿੱਚ ਗੁਜਰਾਤ ਵਿੱਚੋਂ ਟਮਾਟਰ ਦੀ ਫਸਲ ਮੰਡੀ ਵਿੱਚ ਆ ਜਾਣ ਤੋਂ ਬਾਅਦ ਇਸ ਦੇ ਭਾਅ ਹੇਠਾਂ ਆਉਣ ਦੀ ਸੰਭਾਵਨਾ ਹੈ।  ਕਲੀਅਰਿੰਗ ਏਜੰਟ ਮਾਨਵ ਤਨੇਜਾ ਨੇ ਆਖਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਹੀ ਪਾਕਿਸਤਾਨ ਨੂੰ ਟਮਾਟਰ ਭੇਜਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਈ ਹੈ। ਇਸ ਤੋਂ ਪਹਿਲਾਂ ਟਮਾਟਰ ਭੇਜਣ ਦੀ ਰਫ਼ਤਾਰ ਸੁਸਤ ਸੀ। ਉਨ੍ਹਾਂ ਆਖਿਆ ਕਿ ਇਸ ਵਾਰ ਪਾਕਿਸਤਾਨ ਵਿੱਚ ਵੀ ਟਮਾਟਰ ਦੀ ਫ਼ਸਲ ਘੱਟ ਹੋਣ ਕਾਰਨ ਉਥੇ ਵੀ ਟਮਾਟਰ ਦੀ ਘਾਟ ਹੈ ਅਤੇ ਉਹ ਪੂਰੀ ਤਰ੍ਹਾਂ ਭਾਰਤੀ ਵਪਾਰੀਆਂ ’ਤੇ ਨਿਰਭਰ ਕਰਦੇ ਹਨ। ਵਪਾਰੀ ਜਸਪਾਲ ਸਿੰਘ ਨੇ ਆਖਿਆ ਕਿ ਅਗਲੇ ਦਿਨਾਂ ਵਿੱਚ ਪਾਕਿਸਤਾਨ ਨੂੰ ਟਮਾਟਰ ਦੀ ਬਰਾਮਦ ਹੋਰ ਵਧਣ ਦੀ ਸੰਭਾਵਨਾ ਹੈ।  ਵਪਾਰੀਆਂ ਦੀ ਜਥੇਬੰਦੀ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਕੌਮੀ ਮੈਂਬਰ ਗੁਨਬੀਰ ਸਿੰਘ ਨੇ ਆਖਿਆ ਕਿ ਫਿਲਹਾਲ ਸਰਕਾਰ ਵੱਲੋਂ ਪਾਕਿਸਤਾਨ ਨੂੰ ਟਮਾਟਰ ਦੀ ਬਰਾਮਦ ਕਰਨ ’ਤੇ ਕੋਈ ਰੋਕ ਨਹੀਂ ਲਾਈ ਗਈ ਹੈ। ਇਸ ਦੌਰਾਨ ਭਾਰਤੀ ਵਪਾਰੀਆਂ ਨੇ ਵੀ ਪਾਕਿਸਤਾਨੀ ਵਪਾਰੀਆਂ ਨਾਲ ਟਮਾਟਰ ਦੀ ਬਰਾਮਦ ਸਬੰਧੀ ਗੱਲਬਾਤ ਤੈਅ ਕੀਤੀ ਹੋਈ ਹੈ। ਇਸ ਲਈ ਜਦੋਂ ਤੱਕ ਤੈਅ ਗੱਲਬਾਤ ਮੁਤਾਬਕ ਮਾਲ ਪੂਰਾ ਨਹੀਂ ਭੇਜਿਆ ਜਾਂਦਾ, ਵਪਾਰੀਆਂ ਨੂੰ ਮਾਲ ਭੇਜਣਾ ਚਾਹੀਦਾ ਹੈ। ਜੇਕਰ ਸਰਕਾਰ ਵੱਲੋਂ  ਰੋਕ ਲਾਈ ਜਾਂਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਬਰਾਮਦ ਰੋਕੀ ਜਾ ਸਕਦੀ ਹੈ।


ਉਚੇਰੀ ਸਿੱਖਿਆ ਵਿੱਚ ਮਿਆਰੀ ਵਾਧੇ ਦੇ ਯਤਨ ਵੀ ਜ਼ਰੂਰੀ - ਮੁਖ਼ਰਜੀ

 http://sameydiawaaz.com/Archive%20News/%5B2013%5D/11/08.11.2013%20-%2003.jpg

ਨਵੀਂ ਦਿੱਲੀ 7 ਨਵੰਬਰ :- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਉਚੇਰੀ ਸਿੱਖਿਆ ਵਿਚ ਮਿਕਦਾਰੀ ਵਾਧੇ ਲਈ ਸਰਕਾਰ ਵੱਲੋਂ ਕੀਤੇ ਜਾਂਦੇ ਯਤਨਾਂ ਦੇ ਸਮਾਨ ਮਿਆਰੀ ਸੁਧਾਰ ਲਈ ਵੀ ਇੰਨੇ ਹੀ ਯਤਨ ਕੀਤੇ ਜਾਣੇ ਜ਼ਰੂਰੀ ਹਨ। ਨੈਸ਼ਨਲ ਇੰਸਟੀਚਿਊਟਜ਼ ਆਫ ਟੈਕਨਾਲੋਜੀ ਦੇ ਡਾਇਰੈਕਟਰਾਂ ਦੀ ਪਹਿਲੀ ਵਾਰ ਬੁਲਾਈ ਕਾਨਫਰੰਸ ਦਾ ਉਦਘਾਟਨ ਕਰਦਿਆਂ ਸ੍ਰੀ ਮੁਖਰਜੀ ਨੇ ਕਿਹਾ ਕਿ ਸਰਕਾਰ ਉਚੇਰੀ ਸਿੱਖਿਆ ਦੇ ਵਸੀਲੇ ਵਧਾਉਣ ਲਈ ਭਾਰੀ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਮਿਕਦਾਰੀ ਵਾਧੇ ਲਈ ਜਿੰਨੇ ਯਤਨ ਹੋ ਰਹੇ ਹਨ, ਉਸੇ ਹਿਸਾਬ ਨਾਲ ਗੁਣਵੱਤਾ ’ਚ ਸੁਧਾਰ ਦੇ ਯਤਨ ਵੀ ਕੀਤੇ ਜਾਣੇ ਚਾਹੀਦੇ ਹਨ। ਸਾਨੂੰ ਅਜਿਹੀ ਅਗਵਾਈ ਦੇਣੀ ਚਾਹੀਦੀ ਹੈ ਤਾਂ ਕਿ ਸਾਡੀਆਂ ਸੰਸਥਾਵਾਂ ਦੁਨੀਆਂ ਦੀਆਂ ਬਿਹਤਰੀਨ ਸੰਸਥਾਵਾਂ ਦੀ ਕਤਾਰ ’ਚ ਗਿਣੀਆਂ ਜਾ ਸਕਣ।’’

ਰਾਸ਼ਟਰਪਤੀ ਭਵਨ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਜੋ ਕਿ ਸਾਰੀਆਂ ਐਨਆਈਆਈਟੀਜ਼ ਦੇ ਵਿਜ਼ਟਰ ਹਨ, ਵੱਲੋਂ ਪਹਿਲੀ ਵਾਰ ਅਜਿਹੀ ਕਾਨਫਰੰਸ ਬੁਲਾਈ ਗਈ ਹੈ। ਸ੍ਰੀ ਮੁਖਰਜੀ ਨੇ ਕਿਹਾ ਕਿ ਆਉਣ ਵਾਲੇ ਦੋ ਸਾਲਾਂ ਵਿਚ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਇਸ ਦੀ ਭੂ-ਵਸੋਂ ਦੀ ਵਿਸ਼ਾਲਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ 50 ਫੀਸਦ ਤੋਂ ਜ਼ਿਆਦਾ ਵਸੋਂ 25 ਸਾਲ ਤੋਂ ਘੱਟ ਉਮਰ ਦੀ ਹੈ ਅਤੇ ਜਲਦੀ ਹੀ ਦੁਨੀਆਂ ਕੁੱਲ ਕੰਮਕਾਜੀ ਵਸੋਂ ਦਾ 20ਵਾਂ ਹਿੱਸਾ ਭਾਰਤ ਦਾ ਹੋਵੇਗਾ। ਇਹ ਇਕ ਅਜਿਹਾ ਲਾਭ ਹੈ ਜਿਸ ਨੂੰ ਅਸੀਂ ਬਖਸ਼ੀਸ਼ ਦੇ ਤੌਰ ’ਤੇ ਨਹੀਂ ਲੈ ਸਕਦੇ। ਸਾਨੂੰ ਆਪਣੇ ਨੌਜਵਾਨਾਂ ਨੂੰ ਜ਼ਰੂਰੀ ਹੁਨਰ ਤੇ ਰੁਜ਼ਗਾਰ ਨਾਲ ਲੈਸ ਕਰਨਾ ਪਵੇਗਾ। ਦੇਸ਼ ਦੇ ਮੰਗਲ ਮਿਸ਼ਨ ਦੀ ਸਫ਼ਲ ਉਡਾਣ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਸਰੋ ਦੇ ਵਿਗਿਆਨੀਆਂ ਵੱਲੋਂ ਸਥਾਪਤ ਕੀਤਾ ਆਦਰਸ਼ ਹੋਰਨਾਂ ਖੇਤਰਾਂ ਵਿਚ ਵੀ ਅਮਲ ਵਿਚ ਲਿਆਉਣਾ ਚਾਹੀਦਾ ਹੈ।


ਟੁੰਡਾ ਦੀ ਨਿਆਇਕ ਹਿਰਾਸਤ 13 ਤੱਕ ਵਧੀ

http://sameydiawaaz.com/Archive%20News/%5B2013%5D/11/08.11.2013%20-%2007.jpg

ਨਵੀਂ ਦਿੱਲੀ 7 ਨਵੰਬਰ :- ਦਿੱਲੀ ਦੀ ਇਕ ਅਦਾਲਤ ਨੇ ਲਸ਼ਕਰ - ਏ - ਤੋਇਬਾ ਦੇ ਬੰਬ ਮਾਹਿਰ ਅਬਦੁੱਲ ਕਰੀਮ ਟੁੰਡਾ ਦੀ ਨਿਆਇਕ ਹਿਰਾਸਤ 13 ਨਵੰਬਰ ਤੱਕ ਵਧਾ ਦਿੱਤੀ ਹੈ । ਉਸਨੂੰ 1997 ਦੇ ਬੰਬ ਧਮਾਕਾ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ । ਟੁੰਡਾ ਨੂੰ  ਵੀਰਵਾਰ ਐਡੀਸ਼ਨਲ ਸੈਸ਼ਨ ਜੱਜ ਸਾਹਮਣੇ ਪੇਸ਼ ਕੀਤਾ ਗਿਆ । ਇਸ ਤੋਂ ਪਹਿਲਾਂ ਉਸਨੂੰ ਹੈਦਰਾਬਾਦ ਭੇਜਿਆ ਗਿਆ ਸੀ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz