ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

28 ਮਈ 2013

http://sameydiawaaz.com/Archive%20News/%5B2013%5D/05/28.05.2013%20-%2004.jpg

http://sameydiawaaz.com/Archive%20News/%5B2013%5D/05/28.05.2013%20-%2006.jpg

http://sameydiawaaz.com/Photos/29.03.2012%20-%20Belgium/SDA%20-%2029.03.2012%20-%20Titel%20III.jpg

http://sameydiawaaz.com/Archive%20News/%5B2013%5D/05/28.05.2013%20-%2005.jpg


ਦਿੱਲੀ ਵਿਖੇ ਸਿੱਖ ਨਸਲਕੁਸ਼ੀ ਦੀ ਯਾਦਗਾਰ ਬਣਾਉਣਾ ਸ਼ਲਾਘਾਯੋਗ ਕਦਮ - ਬੱਬਰ ਖਾਲਸਾ ਜਰਮਨੀ

 http://sameydiawaaz.com/Archive%20News/%5B2013%5D/05/28.05.2013%20-%2003.JPG

ਕਲੋਨ 27 ਮਈ (ਸਰਦੂਲ ਸਿੰਘ ਸੇਖੋਂ) :- ਨਵੰਬਰ ਚੌਰਾਸੀ ਦੌਰਾਨ ਦਿੱਲੀ ਅਤੇ ਦੇਸ਼ ਦੇ ਬਾਕੀ ਸੂਬਿਆਂ ਵਿੱਚ ਗਿਣੀ ਮਿਥੀ ਸਾਜਿਸ਼ ਅਧੀਨ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ ਯਾਦਗਾਰ ਇਤਿਹਾਸਿਕ ਗਰਦੁਆਰਾ ਰਕਾਬਗੰਜ ਸਾਹਿਬ ਦੇ ਨੇੜੇ ਬਣਾਉਣਾ ਨਵੀਂ ਚੁਣੀ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਲਾਘਾਯੋਗ ਫੈਸਲਾ ਹੈ । ਬੱਬਰ ਖਾਲਸਾ ਜਰਮਨੀ ਵਲੋਂ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ, ਭਾਈ ਗੁਰਬਿੰਦਰ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਕੁਲਵਿੰਦਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਸੁਪਿੰਦਰ ਸਿੰਘ ਬੱਬਰ ਵਲੋਂ ਪ੍ਰੈਸ ਦੇ ਨਾਮ ਬਿਆਨ ਜ਼ਾਰੀ ਕਰਦਿਆਂ ਕਿਹਾ ਹੈ ਕਿ ਦਿੱਲੀ ਕਤਲੇਆਮ ਮਨੁੱਖੀ ਇਤਿਹਾਸ ਵਿੱਚ ਕਾਲਾ ਦਿਨ ਸੀ ਅਤੇ ਭਾਰਤ ਦੀ ਅਖੌਤੀ ਜ਼ਮਹੂਰੀਅਤ ਉੱਤੇ ਵੱਡਾ ਕਲੰਕ ਹੈ । ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ ਨੇ ਕਿਹਾ ਕਿ ਜਿੱਥੇ ਦੁਨੀਆਂ ਦੇ ਵੱਡੇ ਕਤਲੇਆਮਾਂ ਦੀਆਂ ਯਾਦਗਾਰਾਂ ਬਣੀਆਂ ਹਨ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੰਬਰ 1984 ਦੇ ਸਮੂਹਿਕ ਸਿੱਖ ਕਤਲੇਆਮ ਦੀ ਯਾਦਗਾਰ ਬਣਾਉਣਾ ਪੀੜਿਤ ਪ੍ਰਵਾਰਾਂ ਦੇ ਜ਼ਖਮਾਂ ਤੇ ਮੱਲ੍ਹਮ ਲਾਉਣ ਵਾਲੀ ਗੱਲ ਹੋਵੇਗੀ । ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਾਦਗਾਰ ਬਣਾਉਣ ਦੇ ਨਾਲ ਹੀ ਲੋੜਵੰਦ ਪ੍ਰਵਾਰਾਂ ਦੀ ਆਰਥਿਕ ਮੱਦਦ, ਬੱਚਿਆਂ ਦੀ ਪੜਾਈ ਅਤੇ ਮੁੜ ਵਸੇਵੇਂ ਦੇ ਯੋਗ ਪ੍ਰਬੰਧਾਂ ਦੇ ਨਾਲ ਰੁਜ਼ਗਾਰ ਦੇ ਸਾਧਨ ਵੀ ਮੁਹੱਈਆ ਕਰਵਾਏ ਜਾਣ । ਅੱਜ ਤੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਅਤੇ ਇਨ੍ਹਾਂ ਪ੍ਰਵਾਰਾਂ ਨੂੰ ਸੰਭਾਲਣ ਵਿੱਚ ਅਸਫਲ ਹੀ ਰਹੀ ਹੈ । ਬੱਬਰ ਖਾਲਸਾ ਜਰਮਨੀ ਨੇ ਕਿਹਾ ਕਿ ਯਾਦਗਾਰ ਉਸਾਰਨ ਸਮੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੂਹਿਕ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ । ਉਨ੍ਹਾਂ ਸਮੂਹਿਕ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਯਾਦਗਾਰ ਉਸਾਰਨ ਦੀ ਜਗ੍ਹਾ ਨੂੰ ਲੈ ਕੇ ਨਵੇਂ ਵਿਵਾਦਾਂ ਨੂੰ ਜਨਮ ਨਹੀਂ ਦੇਣਾ ਚਾਹੀਦਾ ਜਿਸ ਨਾਲ ਪੰਥ ਵਿਰੋਧੀ ਤਾਕਤਾਂ ਦੇ ਹੱਥ ਮਜ਼ਬੂਤ ਹੋਣ ।


ਬਾਜਵਾ ਨੇ ਕੀਤਾ ਮਾਨਾਂ ਦਾ ਦੌਰਾ

 http://sameydiawaaz.com/Archive%20News/%5B2013%5D/05/28.05.2013%20-%2001.jpg

ਲੰਬੀ 27 ਮਈ :- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਲੰਬੀ ਦੇ ਪਿੰਡ ਮਾਨਾਂ ਦਾ ਦੌਰਾ ਕੀਤਾ। ਇਹ ਪਿੰਡ ਪਿਛਲੇ ਕਰੀਬ ਇਕ ਹਫਤੇ ਤੋਂ ਸੁੰਨਸਾਨ ਪਿਆ ਹੋਇਆ ਹੈ। ਇਸ ਪਿੰਡ ਦੇ ਬਹੁਤੇ ਲੋਕ ਘਰ ਛੱਡ ਕੇ ਭੱਜ ਚੁੱਕੇ ਹਨ ਅਤੇ ਪਿੰਡ ਵਿਚ ਡਰ ਦਾ ਮਾਹੌਲ ਹੈ। ਪ੍ਰਤਾਪ ਸਿੰਘ ਬਾਜਵਾ ਨੇ ਪਿੰਡ ਵਿਚ ਮੌਜੂਦ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਪੂਰੀ ਘਟਨਾ ਬਾਰੇ ਜਾਣਕਾਰੀ ਲਈ। ਇਸ ਦੌਰਾਨ ਬਾਜਵਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਧੱਕੇ ਨਾਲ ਪਿੰਡ ਦੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਇਹ ਪਿੰਡ ਨਾਲ ਬਿਲਕੁਲ ਨਾ ਇਨਸਾਫੀ ਹੈ।

ਪੰਚਾਇਤ ਚੋਣਾਂ ਦੌਰਾਨ ਪਿਛਲੇ ਐਤਵਾਰ ਬਠਿੰਡਾ ਵਿਖੇ ਬੂਥਾਂ 'ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੇ ਵਿਰੋਧ ਵਿਚ ਹੋਈ ਹਿੰਸਾ ਦੌਰਾਨ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਸੀ। ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਗਿਆ ਕਿ ਪੰਜਾਬ ਪੁਲਿਸ ਇਸ ਮਾਮਲੇ ਵਿਚ ਕਈ ਕਾਂਗਰਸੀਆਂ ਨੂੰ ਝੂਠੇ ਕੇਸ ਵਿਚ ਫਸਾਉਣਾ ਚਾਹੁੰਦੀ ਹੈ। ਜਦੋਂਕਿ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਬਾਦਲ ਦਲ ਦੇ ਆਪਣੇ ਬੰਦੇ ਸਨ।

ਪੰਚਾਇਤ ਚੋਣਾਂ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਪੁਲਿਸ ਦੀ ਜਾਂਚ ਜਾਰੀ ਹੈ ਪਰ ਇਸ ਜਾਂਚ ਦੌਰਾਨ ਪੂਰੇ ਪਿੰਡ ਦਾ ਆਪਣੇ ਘਰ ਛੱਡ ਕੇ ਬਾਹਰ ਚਲੇ ਜਾਣਾ ਆਪਣੇ ਆਪ ਵਿਚ ਕਈ ਸਵਾਲ ਖੜ੍ਹੇ ਕਰਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਾਲਾਂਕਿ ਇਸ ਮਾਮਲੇ ਵਿਚ ਨਿਰਪੱਖ ਜਾਂਚ ਦਾ ਭਰੋਸਾ ਦੇ ਚੁੱਕੇ ਹਨ ਪਰ ਪਿੰਡ ਨਿਵਾਸੀ ਇਸ ਪੂਰੇ ਮਾਮਲੇ ਤੋਂ ਬਹੁਤ ਡਰੇ ਹੋਏ ਹਨ। ਬਾਜਵਾ ਦੇ ਦੌਰੇ ਤੋਂ ਬਾਅਦ ਪਿੰਡ ਵਾਸੀ ਕਿੰਨੀ ਦੇਰ 'ਚ ਘਰਾਂ ਨੂੰ ਵਾਪਸ ਆਉਂਦੇ ਹਨ ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ।


ਅਸਮਾਨ ਚੋਂ ਵਰ੍ਹੇਗੀ ਅੱਗ ਆਉਂਦੇ 7 ਦਿਨਾਂ 'ਚ

http://sameydiawaaz.com/Archive%20News/%5B2013%5D/05/28.05.2013%20-%2002.jpg

ਚੰਡੀਗੜ੍ਹ 27 ਮਈ (ਅਰਚਨਾ) :- ਬਾਰਿਸ਼ ਦੀਆਂ ਹਲਕੀਆਂ ਫੁਹਾਰਾਂ ਦੇ ਨਾਲ ਸੋਮਵਾਰ ਨੂੰ ਸ਼ਹਿਰ ਦਾ ਮੌਸਮ ਕੁਝ ਸੁਹਾਵਣਾ ਰਿਹਾ ਅਤੇ 14 ਦਿਨਾਂ ਤੋਂ ਭਿਆਨਕ ਗਰਮੀ ਤੋਂ ਤੰਗ ਸ਼ਹਿਰ ਵਾਸੀਆਂ ਨੂੰ ਕੁਝ ਘੰਟੇ ਰਾਹਤ ਮਿਲੀ। ਭਾਵੇਂ ਸਾਰਾ ਦਿਨ ਧੂੜ ਭਰੀ ਤੇਜ਼ ਹਵਾ ਵੀ ਚਲਦੀ ਰਹੀ। ਮੌਸਮ ਵਿਭਾਗ ਮੁਤਬਿਕ 0.1 ਮਿਲੀਮੀਟਰ ਦੀ ਬੌਛਾਰ ਨਾਲ ਸ਼ਹਿਰ ਦੇ ਤਾਪਮਾਨ 'ਚ 4 ਡਿਗਰੀ ਸੈਲਸੀਅਸ ਦੀ ਗਿਰਾਵਟ ਹੋਈ। ਸੋਮਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 39.2 ਅਤੇ ਘੱਟੋ ਘੱਟ ਤਾਪਮਾਨ 29.2 ਡਿਗਰੀ ਸੈਲਸੀਅਸ ਰਿਹਾ। ਮੌਸਮ ਮਾਹਿਰਾਂ ਮੁਤਾਬਿਕ ਆਉਂਦੇ 7 ਦਿਨਾਂ 'ਚ ਸੂਰਜ ਅੰਤਾਂ ਦੀ ਅੱਗ ਉਗਲੇਗਾ ਅਤੇ ਮੰਗਲਵਾਰ ਤੋਂ ਤਾਪਮਾਨ ਲਗਾਤਾਰ ਵਧਣਾ ਸ਼ੁਰੂ ਹੋ ਜਾਏਗਾ ਅਤੇ ਸ਼ਹਿਰ ਦਾ ਤਾਪਮਾਨ 45 ਡਿਗਰੀ ਤੋਂ ਉਪਰ ਜਾਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਆਉਂਦੇ 7 ਦਿਨ ਗਰਮੀ ਦਾ ਕਹਿਰ ਬਰਸੇਗਾ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz