ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

27 ਮਈ 2013

‘ਸਾਡੀ ਜ਼ਿੰਦਗੀ ਦੀ ਕਹਾਣੀ ਦਾ ਅੰਤ ਜ਼ਰੂਰ ਖੁਸ਼ਨੁਮਾ ਹੋਵੇਗਾ’

ਏਧਰੋਂ - ਓਧਰੋਂ

 http://sameydiawaaz.com/Archive%20News/%5B2013%5D/05/27.05.2013%20-%2001.jpg

ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਨਵਨੀਤ ਕੌਰ ਵੱਲੋਂ ਉਸ ਦੀ ਰਿਹਾਈ ਲਈ ਲਗਾਤਾਰ ਅਣਥੱਕ ਯਤਨ ਜਾਰੀ ਹਨ ਪ੍ਰ੍ਰੰਤੂ ਅੱਜ ਭੁੱਲਰ ਦੀ ਹਾਲਤ ਇਹ ਹੈ ਕਿ ਉਹ ਆਪਣੀ ਪਤਨੀ ਨੂੰ ਵੀ ਨਹੀਂ ਪਛਾਣਦਾ। ਅਖਬਾਰ ‘ਦਿ ਇੰਡੀਅਨ ਐਕਸਪ੍ਰੈਸ’ ਵਿਚ ਛਪੇ ਇਕ ਫੀਚਰ ਵਿਚ ਨਵਨੀਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਗਲਤੀ ਸਿਰਫ ਏਨੀ ਹੈ ਕਿ ਉਹ ਇੰਜੀਨੀਅਰ ਸੀ ਅਤੇ ਪੰਜਾਬ ਵਿਚ ਦਹਿਸ਼ਤਗਰਦੀ ਦੇ ਉਨ੍ਹਾਂ ਕਾਲੇ ਦਿਨਾਂ ਦੌਰਾਨ ‘ਲਾਪਤਾ’ ਹੋਣ ਵਾਲੇ ਆਪਣੇ ਵਿਦਿਆਰਥੀਆਂ ਪ੍ਰਤੀ ਹਮਦਰਦੀ ਰੱਖਦਾ ਸੀ ਜੋ ਕਿਸੇ ਤੋਂ ਵੀ ਲੁਕੀ ਛੁਪੀ ਨਹੀਂ ਸੀ।

ਨਵਨੀਤ ਉਦੋਂ 26 ਵਰ੍ਹਿਆਂ ਦੀ ਸੀ ਜਦੋਂ 1991 ਵਿਚ ਉਸ ਦਾ ਵਿਆਹ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਮਕੈਨੀਕਲ ਇੰਜੀਨੀਅਰ ਦੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨਾਲ ਹੋਇਆ। ਉਚੇ ਲੰਮੇ ਕੱਦ ਦਾ ਭੁੱਲਰ ਬਹੁਤ ਹੀ ਸਾਊ ਅਤੇ ਮਿੱਠਬੋਲੜਾ ਨੌਜਵਾਨ ਸੀ। ਨਵਨੀਤ ਨੇ ਦੱਸਿਆ ਕਿ ਪੰਜਾਬ ਵਿਚ ਇਹ ਉਹ ਵੇਲਾ ਸੀ ਜਦੋਂ ਆਏ ਦਿਨ ਸਿੱਖ ਨੌਜਵਾਨਾਂ ਨੂੰ ਖਾਲਿਸਤਾਨੀ ਦਹਿਸ਼ਤਗਰਦੀ ਦੇ ਦੋਸ਼ਾਂ ਹੇਠ ਪੁਲੀਸ ਵੱਲੋਂ ਚੁੱਕ ਲਿਆ ਜਾਂਦਾ ਸੀ। ਨਵਨੀਤ ਨੇ ਦੱਸਿਆ ਕਿ ਭੁੱਲਰ ਉਥੋਂ ਨਿਕਲਣਾ ਚਾਹੁੰਦਾ ਸੀ ਅਤੇ ਬਾਹਰ ਨੌਕਰੀ ਤਲਾਸ਼ ਰਿਹਾ ਸੀ। ਉਸ ਵੇਲੇ ਚੰਡੀਗੜ੍ਹ ਤੋਂ ਇਕ ਚੰਗੀ ਕੰਪਨੀ ਨੇ ਉਸ ਨੂੰ ਨੌਕਰੀ ਦੀ ਪੇਸ਼ਕਸ਼ ਵੀ ਕੀਤੀ। ਨਵਨੀਤ ਵੀ ਚਾਹੁੰਦੀ ਸੀ ਕਿ ਉਸ ਦਾ ਪਤੀ ਲੁਧਿਆਣੇ ਤੋਂ ਬਾਹਰ ਨਿਕਲ ਜਾਵੇ। ਉਨ੍ਹਾਂ ਦੇ ਵਿਆਹ ਨੂੰ ਅਜੇ ਮਸਾਂ ਤਿੰਨ ਮਹੀਨੇ ਹੀ ਹੋਏ ਸਨ ਕਿ ਭੁੱਲਰ ਨੂੰ ਪੰਜਾਬ ਦੇ ਮੌਜੂਦਾ ਪੁਲੀਸ ਮੁਖੀ ਸੁਮੇਧ ਸਿੰਘ ਸੈਣੀ, ਜੋ ਉਸ ਵੇਲੇ ਚੰਡੀਗੜ੍ਹ ਦੇ ਐਸ. ਐਸ. ਪੀ. ਸਨ, ’ਤੇ ਹਮਲਾ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਮੁਲਜ਼ਮ ਐਲਾਨ ਦਿੱਤਾ।

ਨਵਨੀਤ ਦਾ ਕਹਿਣਾ ਹੈ ਕਿ ਸੁਮੇਧ ਸੈਣੀ ’ਤੇ ਕੀਤੇ ਗਏ ਹਮਲੇ ਨਾਲ ਭੁੱਲਰ ਦਾ ਕੋਈ ਸਬੰਧ ਨਹੀਂ ਸੀ। ਉਹ ਆਪਣੇ ਕਾਲਜ ਦੇ ‘ਲਾਪਤਾ’ ਹੋਏ ਸਿੱਖ ਨੌਜਵਾਨਾਂ ਪ੍ਰਤੀ ਹਮਦਰਦੀ ਰੱਖਦਾ ਸੀ ਜਿਸ ਕਰਕੇ ਉਹ ਉਸ ਦਾ ਮੂੰਹ ਬੰਦ ਕਰਨਾ ਚਾਹੁੰਦੇ ਸਨ। ਭੁੱਲਰ ਕਿਉਂਕਿ ਇੰਜੀਨੀਅਰ ਸੀ, ਇਸ ਲਈ ਉਨ੍ਹਾਂ ਉਸ ਉੱਤੇ ਰਿਮੋਟ ਕੰਟਰੋਲ ਵਾਲੇ ਬੰਬਾਂ ਦੀ ਸੈਟਿੰਗ ਕਰਨ ਦਾ ਦੋਸ਼ ਲਾਇਆ। ਉਸ ਨੇ ਦੱਸਿਆ ਕਿ ਪੁਲੀਸ ਨੇ ਭੁੱਲਰ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਘਰ ਛਾਪਾ ਮਾਰਿਆ ਜਦੋਂ ਉਹ ਨਾ ਮਿਲਿਆ ਤਾਂ ਪੁਲੀਸ ਉਸ ਦੇ ਪਿਤਾ ਬਲਵੰਤ ਸਿੰਘ, ਚਾਚੇ ਮਨਜੀਤ ਸਿੰਘ ਅਤੇ ਰਿਸ਼ਤੇ ਦੇ ਭਰਾ ਨੂੰ ਚੁੱਕ ਕੇ ਲੈ ਗਈ। ਇਨ੍ਹਾਂ ਤਿੰਨਾਂ ਦੀ ਮੁੜਕੇ ਕੋਈ ਉੱਘ - ਸੁੱਘ ਨਹੀਂ ਨਿਕਲੀ। ਸਾਫ ਸੀ ਕਿ ਪੁਲੀਸ ਨੇ ਇਨ੍ਹਾਂ ਤਿੰਨਾਂ ਨੂੰ ਮਾਰ ਮੁਕਾਇਆ ਸੀ ਇਨ੍ਹਾਂ ਤਿੰਨਾਂ ਨੂੰ ਬਿਨਾਂ ਕਿਸੇ ਐਫ. ਆਈ. ਆਰ. ਅਤੇ ਅਦਾਲਤ ਦੇ ਹੁਕਮਾਂ ਦੇ ਬਗੈਰ ਹੀ ਗ੍ਰਿਫਤਾਰ ਕੀਤਾ ਗਿਆ ਸੀ। ਬਲਵੰਤ ਸਿੰਘ ਅਤੇ ਮਨਜੀਤ ਸਿੰਘ ਸਰਕਾਰੀ ਮੁਲਾਜ਼ਮ ਸਨ।

ਭਰੀਆਂ ਅੱਖਾਂ ਨਾਲ ਨਵਨੀਤ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਵੀ ਪੁਲੀਸ ਨੇ ਚੁੱਕ ਲਿਆ ਸੀ ਪ੍ਰੰਤੂ ਡੇਢ ਮਹੀਨੇ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ। ਉਸ ਦਾ ਕਹਿਣਾ ਸੀ, ‘‘ਪੁਲੀਸ ਨੇ ਮੇਰੇ ਪਿਤਾ ’ਤੇ ਅੰਨ੍ਹਾ ਤਸ਼ੱਦਦ ਕੀਤਾ। ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ। ਉਨ੍ਹਾਂ ਦੀ ਹਾਲਤ ਅਜਿਹੀ  ਸੀ ਕਿ ਉਨ੍ਹਾਂ ਕੋਲੋਂ ਤੁਰਿਆ ਵੀ ਨਹੀਂ ਜਾਂਦਾ ਸੀ। ਗ੍ਰਿਫਤਾਰੀ ਤੋਂ ਮਗਰੋਂ ਜਦੋਂ ਉਹ ਛੁੱਟ ਕੇ ਆਏ ਤਾਂ ਮੇਰੇ ਪਿਤਾ ਪਹਿਲਾਂ  ਵਰਗੇ ਨਾ ਰਹੇ।

ਦਵਿੰਦਰ ਇਸ ਤੋਂ ਮਗਰੋਂ ਤਿੰਨ ਸਾਲ ਰੂਪੋਸ਼ ਰਿਹਾ। ਉਸ ਨੂੰ ਡਰ ਸੀ ਕਿ ਜੇਕਰ ਉਹ ਪੁਲੀਸ ਦੇ ਹੱਥ ਚੜ੍ਹ ਗਿਆ ਤਾਂ ਉਸ ਦੀ ਹੋਣੀ ਵੀ ਉਸ ਦੇ ਪਿਤਾ ਵਾਲੀ ਹੋਵੇਗੀ। ਨਵਨੀਤ ਨੇ ਦੱਸਿਆ, ‘‘ਇਸ ਸਮੇਂ ਦੌਰਾਨ ਨਾ ਤਾਂ ਅਸੀਂ ਕਦੇ ਮਿਲੇ ਅਤੇ ਨਾ ਹੀ ਸਾਡੀ ਕਦੇ ਕੋਈ ਗੱਲਬਾਤ ਹੋਈ। ਉਸ ਨੇ ਡਰਦਿਆਂ ਕਦੇ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿਉਂਕਿ ਉਸ ਨੂੰ ਖਦਸ਼ਾ ਸੀ ਕਿ ਅਜਿਹਾ ਕਰਨ ਦੀ ਸੂਰਤ ਵਿਚ ਪੁਲੀਸ ਉਸ ਨੂੰ ਮਾਰ ਮੁਕਾਏਗੀ।

ਨਵਨੀਤ ਨੂੰ ਇਸੇ ਸਮੇਂ ਦੌਰਾਨ ਆਪਣੇ ਗੁਜ਼ਾਰੇ ਲਈ ਹੋਸਟਲ ਵਾਰਡਨ ਦੀ ਨੌਕਰੀ ਕਰਨੀ ਪਈ। ਇਸ ਤੋਂ ਬਾਅਦ 1993 ਵਿਚ ਜਦੋਂ ਦਿੱਲੀ ’ਚ ਯੂਥ ਕਾਂਗਰਸ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ’ਤੇ ਹਮਲਾ ਹੋ ਗਿਆ ਜਿਸ ਵਿਚ ਨੌਂ ਵਿਅਕਤੀ ਮਾਰੇ ਗਏ ਅਤੇ ਬਿੱਟਾ ਜ਼ਖਮੀ ਹੋ ਗਿਆ। ਇਹ ਬੰਬ ਧਮਾਕਾ ਵੀ ਰਿਮੋਟ ਕੰਟਰੋਲ ਨਾਲ ਕੀਤਾ ਗਿਆ ਸੀ। ਭੁੱਲਰ ਦੇ ਇੰਜੀਨੀਅਰ ਹੋਣ ਕਾਰਨ ਇਹ ਧਮਾਕਾ ਵੀ ਉਸ ਦੇ ਸਿਰ ਲਾ ਦਿੱਤਾ ਗਿਆ। ਇਸ ਮਾਮਲੇ ’ਚ ਭੁੱਲਰ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਾ ਮਿਲਣ ਦੇ ਬਾਵਜੂਦ ਕਿਹਾ ਗਿਆ ਕਿ ਇਹ ਧਮਾਕਾ ਵੀ 1991 ਵਿਚ ਰਿਮੋਟ ਨਾਲ ਹੋਏ ਬੰਬ ਧਮਾਕੇ ਵਰਗਾ ਹੈ ਜਿਸ ਕਾਰਨ ਇਸ ਧਮਾਕੇ ’ਚ ਵੀ ਪ੍ਰੋ. ਦਵਿੰਦਰਪਾਲ ਭੁੱਲਰ ਦੀ ਸ਼ਮੂਲੀਅਤ ਹੈ।

ਦਿੱਲੀ ਦੀ ਹੇਠਲੀ ਅਦਾਲਤ ਨੇ 2001 ਵਿਚ ਦਵਿੰਦਰ ਨੂੰ ਇਸ ਕੇਸ ਵਿਚ ਦੋਸ਼ੀ ਮੰਨਿਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ। ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਕੀਤੀ ਗਈ ਅਪੀਲ ’ਤੇ ਫੈਸਲਾ ਸੁਣਾਉਂਦਿਆਂ ਟੁੱਟਵਾਂ ਫੈਸਲਾ ਦਿੱਤਾ। ਇਸ ਕੇਸ ਲਈ ਕਾਇਮ ਕੀਤੇ ਤਿੰਨ ਮੈਂਬਰੀ ਬੈਂਚ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਐਮ.ਬੀ.ਸ਼ਾਹ ਨੇ ਉਸ ਨੂੰ ਬਰੀ ਕਰ ਦਿੱਤਾ ਅਤੇ ਦੂਜੇ ਦੋ ਜੱਜਾਂ ਨੇ ਉਸ ਨੂੰ ਦੋਸ਼ੀ ਮੰਨਿਆ। ਮਈ 2011 ਵਿਚ ਰਾਸ਼ਟਰਪਤੀ ਨੇ ਉਸ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ।

1994 ਵਿਚ ਤਿੰਨ ਸਾਲਾਂ ਦੇ ਵਿਛੋੜੇ ਮਗਰੋਂ ਦੋਹੇਂ ਪਤੀ-ਪਤਨੀ ਨੇ ਕੈਨੇਡਾ ਵਿਚ ਇਸ ਆਸ ਨਾਲ ਮਿਲਣ ਦਾ ਪ੍ਰਬੰਧ ਕੀਤਾ ਕਿ ਉਹ ਇਕ ਫੇਰ ਨਵੇਂ ਸਿਰਿਓਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ। ਨਵਨੀਤ ਨੇ ਦੱਸਿਆ, ‘‘ਮੈਂ ਸੁਰੱਖਿਅਤ ਵੈਨਕੂਵਰ ਪਹੁੰਚ ਗਈ ਪ੍ਰੰਤੂ ਉਹ ਫਰੈਂਕਫਰਟ ਵਿਚ ਉਸ ਵੇਲੇ ਫੜਿਆ ਗਿਆ ਜਦੋਂ ਉਸ ਨੇ ਜਹਾਜ਼ ਬਦਲਣਾ ਸੀ। ਉਸ ਕੋਲ ਸਹੀ ਦਸਤਾਵੇਜ਼ ਨਹੀਂ ਸਨ। ਮੈਨੂੰ ਲੱਗਿਆ ਕਿ ਜਿਵੇਂ ਮੇਰੇ ਉੱਤੇ ਫੇਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮੈਂ ਆਪਣੇ ਪਤੀ ਨੂੰ ਮਿਲਣ ਹੀ ਵਾਲੀ ਸੀ ਕਿ ਹੋਣੀ ਇਕ ਵਾਰੀ ਫੇਰ ਉਸ ਨੂੰ ਮੇਰੇ ਤੋਂ ਦੂਰ ਲੈ ਗਈ ਸੀ।’’ 1995 ਵਿਚ ਦਵਿੰਦਰਪਾਲ ਭੁੱਲਰ ਨੂੰ ਜਰਮਨੀ ਤੋਂ ਭਾਰਤ ਵਾਪਸ ਭੇਜ ਦਿੱਤਾ ਗਿਆ।

ਅਗਲੇ ਛੇ ਸਾਲਾਂ ਦੌਰਾਨ ਜਿੱਥੇ ਦਵਿੰਦਰਪਾਲ ਭੁੱਲਰ ਵੱਖ-ਵੱਖ ਅਦਾਲਤਾਂ ਵਿਚ ਆਪਣੇ ਖਿਲਾਫ ਪਾਏ ਗਏ ਇਨ੍ਹਾਂ ਕੇਸਾਂ ਦਾ ਸਾਹਮਣਾ ਕਰਦਾ ਰਿਹਾ, ਉੱਥੇ ਨਵਨੀਤ ਨੇ ਕੈਨੇਡਾ ਵਿਚ ਸਿਫਰ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਸ ਨੇ ਦੱਸਿਆ, ‘‘ਮੈਂ ਆਪਣੇ ਮਾਪਿਆਂ ਨੂੰ ਵੀ ਉਧਰ ਹੀ ਬੁਲਾ ਲਿਆ ਅਤੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਲੰਬੀ ਉਡੀਕ ਕੀਤੀ ਅਤੇ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕੀਤਾ। ਉੱਥੇ ਉਸ ਨੇ ਨਰਸਿੰਗ ਦਾ ਕੋਰਸ ਕੀਤਾ ਅਤੇ ਪ੍ਰੋ. ਦਵਿੰਦਰਪਾਲ ਭੁੱਲਰ ਨੂੰ ਜੇਲ੍ਹ ਵਿਚ ਮਿਲਣ ਲਈ ਭਾਰਤ ਆਉਣ ਖਾਤਰ ਪੈਸਿਆਂ ਦਾ ਪ੍ਰਬੰਧ ਕਰਨ ਲਈ ਦੂਹਰੀ ਸ਼ਿਫਟ ਵਿਚ ਕੰਮ ਕਰਨਾ ਪਿਆ। ਇਸੇ ਦੌਰਾਨ ਦਵਿੰਦਰਪਾਲ ਦੀ ਮਾਂ ਵੀ ਆਪਣੇ ਛੋਟੇ ਪੁੱਤਰ ਨਾਲ ਅਮਰੀਕਾ ਪਹੁੰਚ ਗਈ। ਨਵਨੀਤ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਦਵਿੰਦਰਪਾਲ ਭੁੱਲਰ ਦੇ ਕੇਸ ਦਾ ਖਹਿੜਾ ਛੱਡ ਕੇ ਉਸ ਨੂੰ ਨਵੇਂ ਸਿਰਿਓਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਜ਼ੋਰ ਪਾਇਆ ਪ੍ਰੰਤੂ ਉਹ ਨਾ ਮੰਨੀ।

ਅਖੀਰ 2001 ਵਿਚ ਨਵਨੀਤ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਉਸ ਨਾਲ ਤਿਹਾੜ ਜੇਲ੍ਹ ਵਿਚ ਮੁਲਾਕਾਤ ਕਰ ਸਕੀ। ਉਸ ਨੇ ਦੱਸਿਆ ਕਿ ਭੁੱਲਰ ਨੇ ਉਸ ਨੂੰ ਕਿਹਾ ਸੀ ਕਿ ਇਸ ਮਾਮਲੇ ਵਿਚ ਉਸ ਨੂੰ ਛੇਤੀ ਰਿਹਾਈ ਦੀ ਉਮੀਦ ਹੈ ਕਿਉਂਕਿ ਇਸ ਕੇਸ ਵਿਚ ਉਸ ਦੇ ਖਿਲਾਫ ਕੋਈ ਗਵਾਹੀ ਹੀ ਨਹੀਂ ਹੈ ਅਤੇ ਪੁਲੀਸ ਨੇ ਤਸ਼ੱਦਦ ਕਰਕੇ ਉਸ ਕੋੋਲੋਂ ਜਬਰੀ ਇਕਬਾਲੀਆ ਬਿਆਨਾਂ ’ਤੇ ਦਸਤਖਤ ਕਰਵਾਏ ਹਨ। ਸੰਨ 2006 ਵਿਚ ਭੁੱਲਰ ਨੂੰ ਸੁਮੇਧ ਸੈਣੀ ’ਤੇ ਹੋਏ ਹਮਲੇ ਸਬੰਧੀ ਕੇਸ ’ਚੋਂ ਬਰੀ ਕਰ ਦਿੱਤਾ ਗਿਆ ਪ੍ਰੰਤੂ 1993 ਦੇ ਬੰਬ ਧਮਾਕਿਆਂ ਸਬੰਧੀ ਉਹ ਜੇਲ੍ਹ ਵਿਚ ਹੀ ਰਿਹਾ।

ਨਵਨੀਤ ਨੇ ਦੱਸਿਆ ਕਿ ਭੁੱਲਰ ਇਸ ਗੱਲੋਂ ਬਹੁਤ ਦੁਖੀ ਸੀ ਕਿ ਉਸ ਨੂੰ ਜੇਲ੍ਹ ਵਿਚ ਰਹਿ ਕੇ ਪੱਤਰ ਵਿਹਾਰ ਰਾਹੀਂ ਐਮ.ਬੀ.ਏ. ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਲਗਦਾ ਸੀ ਕਿ ਜੇਕਰ ਉਸ ਨੂੰ ਪੜ੍ਹਨ ਦੀ ਆਗਿਆ ਦੇ ਦਿੱਤੀ ਗਈ ਤਾਂ ਉਸ ਦਾ ਸਾਰਾ ਧਿਆਨ ਪੜ੍ਹਨ ਲਿਖਣ ਵੱਲ ਲੱਗ ਜਾਵੇਗਾ ਅਤੇ ਦਿਮਾਗੀ ਤੌਰ ’ਤੇ ਉਸ ਉੱਤੇ ਕੋਈ ਮਾੜਾ ਅਸਰ ਨਹੀਂ ਪਵੇਗਾ ਅਤੇ ਇਸੇ ਕਰਕੇ ਉਸ ਨੂੰ ਪੜ੍ਹਨ ਦੀ ਆਗਿਆ ਨਾ ਦਿੱਤੀ ਗਈ।

ਸੰਨ 2000 ਦੇ ਅੱਧ ’ਚੋਂ ਉਸ ਦਾ ਦਿਮਾਗੀ ਸੰਤੁਲਨ ਵਿਗੜਨ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ। ਨਵਨੀਤ ਨੇ ਫੌਰੀ ਉਸ ਦੀ ਮਾਨਸਿਕ ਸਿਹਤ ਦੀ ਜਾਂਚ ਲਈ ਰੀਵਿਊ ਪਟੀਸ਼ਨ ਦਾਇਰ ਕੀਤੀ ਤੇ ਇਸ ਮੁੱਦੇ ਸਬੰਧੀ ਵੱਖ-ਵੱਖ ਸਿਆਸਤਦਾਨਾਂ ਤੱਕ ਪਹੁੰਚ ਕੀਤੀ। ਸਿੱਖ ਭਾਈਚਾਰੇ ਦੇ ਪਤਵੰਤਿਆਂ ਨੂੰ ਇਹ ਮਾਮਲਾ ਵੱਖ-ਵੱਖ ਕੌਮੀ, ਕੌਮਾਂਤਰੀ ਮੰਚਾਂ ਅਤੇ ਕੈਨੇਡਾ ਅਤੇ ਜਰਮਨੀ ਦੀ ਸੰਸਦ ਵਿਚ ਉਠਾਉਣ ਲਈ ਆਖਿਆ। ਜਰਮਨੀ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੋ ਵਾਰੀ ਭਾਰਤ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਨ ਕਿ ਪ੍ਰੋ. ਦਵਿੰਦਰਪਾਲ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਜਾਵੇ। ਜਰਮਨੀ ਨੇ ਭੁੱਲਰ ਨੂੰ ਭਾਰਤ ਹਵਾਲੇ ਕੀਤਾ ਸੀ ਅਤੇ ਇਹ ਅਜਿਹਾ ਦੇਸ਼ ਹੈ ਜੋ ਫਾਂਸੀ ਦੀ ਸਜ਼ਾ ਦੇ ਖਿਲਾਫ ਹੈ।

ਭੁੱਲਰ ਇਸ ਵੇਲੇ ਦਿੱਲੀ ਦੇ ‘ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਿਜ਼’ ਵਿਚ ਨਿਰਾਸ਼ਾ ਦੀ ਬਿਮਾਰੀ ਦੇ ਇਲਾਜ ਲਈ ਦਾਖਲ ਹੈ। ਨਵਨੀਤ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ, ‘‘ਪ੍ਰੋ. ਭੁੱਲਰ ਦਾ ਭਾਰ ਏਨਾ ਘਟ ਗਿਆ ਹੈ ਕਿ ਉਹ ਹੁਣ ਹੱਡੀਆਂ ਦੀ ਮੁੱਠ ਨਜ਼ਰ ਆਉਂਦੇ ਹਨ। ਉਹ ਨਾ ਕੁਝ ਖਾਂਦੇ ਹਨ ਅਤੇ ਨਾ ਨਹਾਉਂਦੇ ਹਨ। ਇਸ ਵੇਲੇ ਉਨ੍ਹਾਂ ਦੀ ਹਾਲਤ ਇਹ ਹੈ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੌਣ ਹਨ। ਉਹ ਏਦਾਂ ਗੱਲ ਕਰਦੇ ਹਨ ਜਿਵੇਂ ਉਹ ਕੋਈ ਮੰਤਰੀ ਹਨ ਅਤੇ ਫੇਰ ਉਹ ਆਪਣਾ ਹੈਲੀਕਾਪਟਰ ਲਿਆਉਣ ਲਈ ਕਹਿਣ ਲੱਗ ਜਾਂਦੇ ਹਨ।’’

ਨਵਨੀਤ ਨੇ ਦੱਸਿਆ, ‘‘ਪ੍ਰੋ. ਭੁੱਲਰ ਹਮੇਸ਼ਾ ਹੀ ਬਹੁਤ ਜ਼ਹੀਨ ਵਿਅਕਤੀ ਰਹੇ ਹਨ। ਹਾਲ ਵਿੱਚ ਹੀ ਮੈਂ ਜਦੋਂ ਹਸਪਤਾਲ ਵਿੱਚ ਭੁੱਲਰ ਨੂੰ ਮਿਲਣ ਗਈ ਤਾਂ ਉਨ੍ਹਾਂ ਭੂਚਾਲ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਭੂਚਾਲ ਨਾਲ ਬਹੁਤ ਜਾਨੀ ਨੁਕਸਾਨ ਹੋ ਸਕਦਾ ਹੈ। ਮੈਂ ਜਦੋਂ ਹਸਪਤਾਲ ਤੋਂ ਬਾਹਰ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਉਸ ਦਿਨ ਰਾਜਧਾਨੀ ਵਿੱਚ ਭੂਚਾਲ ਆਇਆ ਸੀ। ਭਾਵੇਂ ਮੇਰੇ ਨਾਲ ਭੁੱਲਰ ਨੇ ਇਹ ਗੱਲ ਬਿਨਾਂ ਕਿਸੇ ਸੰਦਰਭ ’ਚ ਕੀਤੀ ਸੀ, ਪ੍ਰੰਤੂ ਮੈਨੂੰ ਲੱਗਿਆ ਕਿ ਉਸ ਅੰਦਰ ਅਜੇ ਵੀ ਪੁਰਾਣਾ ਪ੍ਰੋਫੈਸਰ ਭੁੱਲਰ ਜਿਊਂਦਾ ਹੈ। ਇਸ ਮਾਮਲੇ ਦੇ ਦੋ ਪਹਿਲੂ ਹਨ, ਕਾਨੂੰਨੀ ਤੇ ਮਨੁੱਖੀ ਅਤੇ ਸਾਨੂੰ ਇਨ੍ਹਾਂ ਦੋਵਾਂ ’ਤੇ ਹੀ ਜਿੱਚ ਕੀਤਾ ਗਿਆ ਹੈ। ਕਾਨੂੰਨੀ ਤੌਰ ’ਤੇ ਇਸ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਬਾਰੇ ਬੈਂਚ ਦੇ ਟੁੱਟਵੇਂ ਫ਼ੈਸਲੇ ਦੇ ਮੱਦੇਨਜ਼ਰ ਮਾਮਲੇ ’ਤੇ ਮੁੜ ਨਜ਼ਰਸਾਨੀ ਲਈ ਰੀਵਿਊ ਬੈਂਚ ਕਾਇਮ ਨਹੀਂ ਕੀਤਾ ਗਿਆ। ਜੇਕਰ ਮਨੁੱਖੀ ਪਹਿਲੂ ਤੋਂ ਦੇਖਿਆ ਜਾਵੇ ਤਾਂ ਭੁੱਲਰ, ਜੋ ਮਾਨਸਿਕ ਪੱਖੋਂ ਬਿਮਾਰ ਹੈ, ਦੀ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ’ਤੇ ਕਈ ਵਰ੍ਹੇ ਫ਼ੈਸਲਾ ਨਹੀਂ ਗਿਆ। ਇਨ੍ਹਾਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਜੇਕਰ ਪ੍ਰੋ. ਭੁੱਲਰ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਸਾਖ਼ ਨੂੰ ਬਹੁਤ ਵੱਟਾ ਲੱਗੇਗਾ।’’

ਅੱਜ ਭਾਵੇਂ ਦਵਿੰਦਰਪਾਲ ਸਿੰਘ ਭੁੱਲਰ ਨਵਨੀਤ ਨੂੰ ਪਛਾਣਦਾ ਵੀ ਨਹੀਂ, ਪ੍ਰੰਤੂ ਉਸ ਵੱਲੋਂ ਉਸ ਦੀ ਰਿਹਾਈ ਲਈ ਯਤਨ ਲਗਾਤਾਰ ਜਾਰੀ ਹਨ। ਨਵਨੀਤ ਨੇ ਦੱਸਿਆ, ‘‘ਭੁੱਲਰ ਦੀ ਰਹਿਮ ਦੀ ਅਪੀਲ ਇਸੇ ਅਪਰੈਲ ਵਿੱਚ ਰੱਦ ਹੋਣ ਮਗਰੋਂ ਹੁਣ  ਮੈਨੂੰ ਭੁੱਲਰ ਨਾਲ ਸਿਰਫ਼ ਦਸ ਮਿੰਟ ਲਈ ਮੁਲਾਕਾਤ ਕਰਨ ਦਿੱਤੀ ਜਾਂਦੀ ਹੈ, ਜਦੋਂਕਿ ਪਹਿਲਾਂ ਮੈਂ ਘੰਟਿਆਂਬੱਧੀ ਹਸਪਤਾਲ ਦੇ ਕਮਰੇ ਵਿੱਚ ਬੈਠ ਕੇ ਉਸ ਨੂੰ ਦੇਖਦੀ ਰਹਿੰਦੀ ਸੀ ਅਤੇ ਉਸ ਨਾਲ ਛੋਟੀਆਂ - ਛੋਟੀਆਂ ਗੱਲਾਂ ਕਰਦੀ ਰਹਿੰਦੀ ਸੀ। ਮੈਨੂੰ ਪਤਾ ਹੈ ਕਿ ਹੁਣ ਉਹ ਨਹੀਂ ਜਾਣਦਾ ਕਿ ਉਹ ਕੌਣ ਹੈ, ਪਰ ਮੈਂ ਚਾਹੁੰਦੀ ਹਾਂ ਕਿ ਉਹ ਸਲਾਮਤ ਰਹੇ।’’

ਭਾਵੇਂ ਨਵਨੀਤ ਦੀ ਜ਼ਿੰਦਗੀ ਦਾ ਉਹ ਵੇਲਾ ਲੰਘ ਗਿਆ, ਜਦੋਂ ਉਹ ਦੋਵੇਂ ਆਪਣਾ ਘਰ ਵਸਾ ਕੇ ਬੱਚੇ ਪੈਦਾ ਕਰ ਸਕਦੇ ਸਨ, ਪਰ ਉਸ ਦਾ ਕਹਿਣਾ ਹੈ, ‘‘ਮੈਂ ਭੁੱਲਰ ਖ਼ਾਤਰ ਬਹੁਤ ਲੰਬੀ ਲੜਾਈ ਲੜੀ ਹੈ ਅਤੇ ਮੈਨੂੰ ਆਸ ਹੈ ਕਿ ਜ਼ਿੰਦਗੀ ਸਾਨੂੰ ਆਪਣਾ ਬੁਢਾਪਾ ਇਕੱਠਿਆਂ ਕੱਟਣ ਦਾ ਮੌਕਾ ਜ਼ਰੂਰ ਦੇਵੇਗੀ। ਏਦਾਂ ਫ਼ਿਲਮਾਂ ਵਿੱਚ ਹੀ ਵਾਪਰਦਾ ਹੈ, ਪ੍ਰੰਤੂ ਮੈਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਦੀ ਕਹਾਣੀ ਦਾ ਅੰਤ ਜ਼ਰੂਰ ਖੁਸ਼ਨੁਮਾ ਹੋਵੇਗਾ।’’


ਗੁਰਦੁਆਰਾ ਨਾਨਕ ਝੀਰਾ ਸਾਹਿਬ ’ਤੇ ਸ਼ਰਾਰਤੀ ਅਨਸਰਾਂ ਵਲੋਂ ਕਬਜ਼ੇ ਦੀ ਕੋਸ਼ਿਸ਼

 http://sameydiawaaz.com/Archive%20News/%5B2013%5D/05/27.05.2013%20-%2003.jpg

ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਬਾਹਰ ਤਾਇਨਾਤ ਕੀਤੇ ਸੁਰੱਖਿਆ ਜਵਾਨਾਂ ਦੀ ਇਕ ਤਸਵੀਰ

ਆਨੰਦਪੁਰ ਸਾਹਿਬ 26 ਮਈ (ਬੀ. ਐਸ. ਚਾਨਾ) :- ਕਰਨਾਟਕਾ ਦੇ ਬਿਦਰ ਵਿਖੇ ਸਥਿਤ ਪਹਿਲੀ ਪਾਤਸ਼ਾਹੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਵਿਖੇ ਉੱਥੇ ਦੇ ਇੱਕ ਭਾਈਚਾਰੇ ਦੇ ਨਾਲ ਸਬੰਧਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਉੱਥੇ ਦੇ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ਦੇ ਇਰਦ-ਗਿਰਦ ਅਗਲੇ ਹੁਕਮਾਂ ਤੱਕ ਧਾਰਾ 144 ਲਾਗੂ ਕਰਕੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਹੈ। ਇਸ ਸਬੰਧ ਵਿੱਚ ਅੱਜ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇੱਕ ਭਾਈਚਾਰੇ ਦੇ ਲੋਕਾਂ ਵੱਲੋਂ ਬਹੁਤ ਹੀ ਘਟੀਆ ਹਰਕਤ ਕੀਤੀ ਗਈ ਹੈ, ਜੋ ਕਿ ਨਾਕਾਬਿਲੇਬਰਦਾਸ਼ਤ ਹੈ। ਉਨ੍ਹਾਂ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਬਾਬਾ ਨਾਨਕ ਤਾਂ ਰੱਬ ਦਾ ਉਹ ਅਵਤਾਰ ਸਨ ਜਿਨ੍ਹਾਂ ਨੂੰ ਇਕੱਲਾ ਸਿੱਖ ਭਾਈਚਾਰਾ ਹੀ ਨਹੀਂ ਬਲਕਿ ਹਿੰਦੂ ਅਤੇ ਸਿੱਖ ਵੀ ਓਨਾ ਹੀ ਪੂਜਦੇ ਹਨ। ਇਸ ਲਈ ਕੁਝ ਅਖੌਤੀ ਮੁਸਲਮਾਨਾਂ ਵੱਲੋਂ ਮਹਿਜ਼ ਸੌੜੀ ਸਿਆਸਤ ਕਰਕੇ ਬਾਬਾ ਨਾਨਕ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਵਿਖੇ ਇਹ ਆਖ ਕੇ ਦਾਖਿਲ ਹੋਣ ਦੀ ਜ਼ਿੱਦ ਕਰਨਾ ਕਿ ਉਸ ਸਥਾਨ ’ਤੇ ਉਨ੍ਹਾਂ ਦੇ ਪੈਗ਼ੰਬਰਾਂ ਦੀਆਂ ਕਬਰਾਂ ਹਨ ਅਤੇ ਉਹ ਇੱਥੇ ਸਾਲਾਨਾ ਉਰਸ ਮਨਾਉਣਗੇ ਅਤੇ ਚਾਦਰ ਚੜ੍ਹਾ ਕੇ ਜਾਨਵਰਾਂ ਦੀ ਬਲੀ ਵੀ ਦੇਣਗੇ। ਸ੍ਰੀ ਮੱਕੜ ਨੇ ਇਸ ਮਾਮਲੇ ਦੇ ਵਿੱਚ ਕਰਨਾਟਕਾ ਦੇ ਮੁੱਖ ਮੰਤਰੀ ਸਮੇਤ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਨਿੱਜੀ ਤੌਰ ’ਤੇ ਦਖ਼ਲ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਕੋਝੀ ਹਰਕਤ ਦੇ ਲਈ ਦੋਸ਼ੀ ਸਮੂਹ ਲੋਕਾਂ ਨੂੰ ਗ੍ਰਿਫਤਾਰ ਕਰਕੇ ਤੁਰੰਤ ਉਨ੍ਹਾਂ ਦੇ ਖ਼ਿਲਾਫ ਸਖ਼ਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਅੰਦਰ ਫਿਰਕੂ ਤਣਾਅ ਨਾ ਪੈਦਾ ਹੋ ਸਕੇ ਜੇਕਰ ਕੋਈ ਹਰਕਤ ਹੁੰਦੀ ਹੈ ਤਾਂ ਸਿੱਖ ਭਾਈਚਾਰਾ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।

ਗੁਰਦੁਆਰਾ ਨਾਨਕ ਝੀਰਾ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਗਿਆਨੀ ਦਰਬਾਰਾ ਸਿੰਘ ਨੇ ਕਿਹਾ ਕਿ ਬੀਤੇ ਦਿਨ ਤੋਂ ਇੱਕ ਭਾਈਚਾਰੇ ਦੇ ਕੱਝ ਲੋਕ ਇੱਕ ਸਾਬਕਾ ਵਿਧਾਇਕ ਦੇ ਇਸ਼ਾਰੇ ਤੇ ਜਲੂਸ ਦੀ ਸ਼ਕਲ ਵਿੱਚ ਆ ਕੇ ਕਬਜ਼ਾ ਕਰਨ ਦੀ ਤਾਕ ਵਿੱਚ ਹਨ ਜਿਸ ਦੇ ਸਬੰਧ ਵਿੱਚ ਅਸੀਂ ਕਰਨਾਟਕਾ ਸਰਕਾਰ, ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੱਕ ਪਹੁੰਚ ਕੀਤੀ ਸੀ। ਜਿਸ ਤੋਂ ਬਾਅਦ ਗੁਰਦੁਆਰਾ ਨਾਨਕ ਝੀਰਾ ਸਾਹਿਬ ਦੇ ਆਲੇ - ਦੁਆਲੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕਰਕੇ ਇਸ ਭਾਈਚਾਰੇ ਨੂੰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜੇਕਰ ਉਹ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਨਾ ਰੁਕੇ ਤਾਂ ਹਾਲਾਤ ਵਿਗੜਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਲੋਕ ਇਸ ਤੋਂ ਪਹਿਲਾਂ ਸਾਲ 2006, 2012 ਵਿੱਚ ਵੀ ਅਜਿਹੀ ਕੋਸ਼ਿਸ਼ ਕਰ ਚੁੱਕੇ ਹਨ ਪਰ ਉਸ ਵੇਲੇ ਵੀ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਸੀ ਪਰ ਹੁਣ ਮੌਜੂਦਾ ਪ੍ਰਸ਼ਾਸਨ ਵਿੱਚ ਇੱਕ ਅਧਿਕਾਰੀ ਸਬੰਧਤ ਭਾਈਚਾਰੇ ਦਾ ਹੋਣ ਕਰਕੇ ਇਨ੍ਹਾਂ ਲੋਕਾਂ ਦਾ ਹੌਸਲਾ ਵੱਧ ਗਿਆ ਹੈ ਜਿਸ ਨੂੰ ਰੋਕਣ ਦੀ ਲੋੜ ਹੈ।


ਸਪੌਟ ਫਿਕਸਿੰਗ ਖਿਲਾਫ ਨਵਾਂ ਕਾਨੂੰਨ ਅਗਸਤ ਤੱਕ - ਸਿਬਲ

http://sameydiawaaz.com/Archive%20News/%5B2013%5D/05/27.05.2013%20-%2002.jpg

ਨਵੀਂ ਦਿੱਲੀ 26 ਮਈ :- ਆਈ.ਪੀ.ਐਲ. ਸਪੌਟ ਫਿਕਸਿੰਗ ਦੇ ਹੰਗਾਮੇ ਦੌਰਾਨ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਇਸ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਨਜਿੱਠਣ ਲਈ ਜੁਲਾਈ ਜਾਂ ਅਗਸਤ ਤੱਕ ਨਵਾਂ ਕਾਨੂੰਨ ਬਣਾਇਆ ਜਾਵੇਗਾ ਪਰ ਸਰਕਾਰ ਨੇ ਇਸ ਮਸਲੇ ’ਤੇ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਮੈਚ ਅਤੇ ਸਪੌਟ ਫਿਕਸਿੰਗ ਖਿਲਾਫ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਲਈ ਪਹਿਲਕਦਮੀ ਕਰਨ ਵਾਲੇ ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਸਰਕਾਰ ਹਾਲੇ ਰਾਜਨੀਤਿਕ ਦਲਾਂ ਅਤੇ ਹੋਰ ਸੰਸਥਾਵਾਂ ਨਾਲ ਇਸ ਕਾਨੂੰਨ ਬਾਰੇ ਵਿਚਾਰ - ਵਟਾਂਦਰਾ ਕਰੇਗੀ ਤਾਂ ਜੋ ਇਸ ਨੂੰ ਸੰਸਦ ’ਚ ਆਸਾਨੀ ਨਾਲ ਪਾਸ ਕਰਵਾਇਆ ਜਾ ਸਕੇ।

ਸ੍ਰੀ ਸਿਬਲ ਨੇ ਇਥੇ ਮੀਡੀਆ ਸਾਹਮਣੇ ਮੰਨਿਆ ਕਿ ਮੈਚ ਫਿਕਸਿੰਗ ਖਿਲਾਫ ਕਾਨੂੰਨ ਬਣਾਉਣ ਵਿਚ ਦੇਰ ਹੋਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾ 1990 ’ਚ ਮੈਚ ਫਿਕਸਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਦੇ ਦੌਰੇ ’ਤੇ ਸੀ। ਉਨ੍ਹਾਂ ਕਿਹਾ ਕਿ ਨਵਾਂ ਕਾਨੂੰਨ ਸਾਰੀਆਂ ਖੇਡਾਂ ’ਤੇ ਲਾਗੂ ਹੋਵੇਗਾ। ਕਾਨੂੰਨ ਮੰਤਰੀ ਨੇ ਕਿਹਾ ਕਿ ਉਹ ਜੁਲਾਈ-ਅਗਸਤ ’ਚ ਮੌਨਸੂਨ ਸੈਸ਼ਨ ਵਿਚ ਇਸ ਕਾਨੂੰਨ ਨੂੰ ਪਾਸ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ’ਚ ‘ਅਣਉਚਿਤ ਗਤੀਵਿਧੀਆਂ’ ਦੀ ਵਿਆਖਿਆ ਵੀ ਕੀਤੀ ਜਾਵੇਗੀ ਜਿਸ ਨਾਲ ਮੈਚ ਦੇ ਨਤੀਜੇ ’ਤੇ ਪ੍ਰਭਾਵ ਪੈਂਦਾ ਹੋਵੇ। ਇਹ ਕਾਨੂੰਨ ਖਿਡਾਰੀਆਂ, ਜਿਸ ’ਚ ਕੌਮਾਂਤਰੀ ਖਿਡਾਰੀ ਵੀ ਸ਼ਾਮਲ ਹੋਣਗੇ ਤੋਂ ਇਲਾਵਾ ਕਾਰਪੋਰੇਟ ਅਦਾਰਿਆਂ, ਸੱਟੇਬਾਜ਼ਾਂ ਅਤੇ ਅਪਰਾਧੀਆਂ ’ਤੇ ਵੀ ਲਾਗੂ ਹੋਵੇਗਾ।

ਸ੍ਰੀ ਸਿਬਲ ਨੇ ਇਸ ਮਾਮਲੇ ’ਚ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਆਈ ਪੀ ਐਲ ਟੂਰਨਾਮੈਂਟ ਅੱਜ ਹੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦਾ ਖਰੜਾ ਕੁਝ ਦਿਨਾਂ ’ਚ ਤਿਆਰ ਹੋ ਜਾਵੇਗਾ ਅਤੇ ਇਸ ਨੂੰ ਮਾਹਿਰਾਂ ਅਤੇ ਹੋਰ ਸਬੰਧਤ ਲੋਕਾਂ ਦੇ ਵਿਚਾਰਾਂ ਲਈ ਖੇਡ ਮੰਤਰਾਲੇ ਕੋਲ ਭੇਜਿਆ ਜਾਵੇਗਾ ਅਤੇ ਸਾਰੀਆਂ ਰਾਜਸੀ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੇ ਪੱਖਾਂ ’ਤੇ ਵਿਚਾਰ ਵਟਾਂਦਰਾਂ ਨਹੀਂ ਹੁੰਦਾ ਉਦੋਂ ਤੱਕ ਅੱਗੇ ਨਹੀਂ ਵਧੇਗਾ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹਾ ਕਾਨੂੰਨ ਤਿਆਰ ਕਰਨ ਲਈ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਬਾਰੇ ਵਿਰੋਧੀ ਦਲ ਭਾਜਪਾ ਉਨ੍ਹਾਂ ਦੇ ਨਾਲ ਹੈ ਪਰ ਕਾਨੂੰਨ ਬਾਰੇ ਸਾਰੇ ਦਲਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ।

ਕਾਨੂੰਨ ਮੰਤਰੀ ਨੇ ਕਿਹਾ ਕਿ ਨਵਾਂ ਕਾਨੂੰਨ ਜ਼ਿਆਦਾ ਸਖਤ ਨਹੀਂ ਹੋਣਾ ਚਾਹੀਦਾ ਜਿਸ ਨਾਲ ਖੇਡ ਭਾਵਨਾ ਪ੍ਰਭਾਵਿਤ ਹੋਵੇ ਅਤੇ ਇਹ ਲਚਕੀਲਾ ਵੀ ਨਹੀਂ ਹੋਣਾ ਚਾਹੀਦਾ ਜਿਸ ਨਾਲ ਲੋਕਾਂ ਨੂੰ ਲੱਗੇ ਉਹ ਬਚ ਜਾਣਗੇ। ਉਨ੍ਹਾਂ ਕਿਹਾ ਕਿ ਕਾਨੂੰਨ ’ਚ ‘ਸੰਤੁਲਨ’ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕਾਨੂੰਨ ਕਾਰਗਰ ਨਹੀਂ ਹੈ। ਇਸ ਲਈ ਨਵੇਂ ਕਾਨੂੰਨ ਦੀ ਲੋੜ ਹੈ।


ਮੈਂ ਪੂਰੀ ਸੰਤੁਸ਼ਟੀ ਨਾਲ ਅਲਵਿਦਾ ਕਹਿ ਰਿਹਾ ਹਾਂ- ਸਚਿਨ

http://sameydiawaaz.com/Archive%20News/%5B2013%5D/05/27.05.2013%20-%2004.jpg

ਮੁੰਬਈ 26 ਮਈ :- ਮੁੰਬਈ ਇੰਡੀਅਨਜ਼ ਦੇ ਆਈ. ਪੀ. ਐੱਲ.-6 ਦੇ ਚੈਂਪੀਅਨ ਬਣਨ ਦੇ ਨਾਲ ਹੀ ਸਚਿਨ ਤੇਂਦੁਲਕਰ ਨੇ ਆਈ. ਪੀ. ਐੱਲ. ਨੂੰ ਅਲਵਾਦ ਕਹਿ ਦਿੱਤਾ। ਮੁੰਬਈ ਦੀ ਜਿੱਤ ਦੇ ਨਾਲ ਹੀ ਸਚਿਨ ਵੱਲੋਂ ਆਈ. ਪੀ. ਐੱਲ. ਨੂੰ ਅਲਵਿਦਾ ਕਹਿਣ ਦੇ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ, ਪਰ ਤੇਂਦੁਲਕਰ ਦੇ ਅਨੁਸਾਰ ਉਹ ਪਹਿਲਾਂ ਹੀ ਸੋਚ ਚੁੱਕੇ ਸਨ ਕਿ ਇਹ ਉਨ੍ਹਾਂ ਦਾ ਆਖਰੀ ਆਈ. ਪੀ. ਐੱਲ. ਸੀਜ਼ਨ ਹੋਵੇਗਾ।

ਸਚਿਨ ਤੇਂਦੁਲਕਰ ਨੇ ਕਿਹਾ, ''ਵਿਸ਼ਵ ਕੱਪ ਜਿੱਤਣ ਲਈ ਮੈਨੂੰ 20 ਸਾਲ ਇੰਤਜ਼ਾਰ ਕਰਨਾ ਪਿਆ ਸੀ ਅਤੇ ਆਈ. ਪੀ. ਐੱਲ. ਦਾ ਸੁਪਨਾ ਪੂਰਾ ਹੋਣ ਲਈ ਮੈਨੂੰ 6 ਸਾਲ ਤਕ ਇੰਤਜ਼ਾਰ ਕਰਨਾ ਪਿਆ। ਮੈਨੂੰ ਖੁਸ਼ੀ ਹੈ ਕਿ ਮੈਂ ਪੂਰੀ ਸੰਤੁਸ਼ਟੀ ਨਾਲ ਆਈ. ਪੀ. ਐੱਲ. ਨੂੰ ਅਲਵਿਦਾ ਕਹਿ ਰਿਹਾ ਹਾਂ।''


ਇੰਗਲੈਂਡ 'ਚ ਹੋਵੇਗਾ 2019 ਦਾ ਵਿਸ਼ਵ ਕੱਪ - ਆਈ. ਸੀ. ਸੀ.

http://sameydiawaaz.com/Archive%20News/%5B2013%5D/05/27.05.2013%20-%2005.jpg

ਲੰਡਨ 26 ਮਈ :- ਇੰਗਲੈਂਡ 2019 'ਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਦਾ ਆਯੋਜਨ ਕਰੇਗਾ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਇਸ ਦਾ ਐਲਾਨ 2006 'ਚ ਕੀਤਾ ਗਿਆ ਸੀ ਕਿ ਇੰਗਲੈਂਡ ਕ੍ਰਿਕਟ ਦੇ ਸਭ ਤੋਂ ਵੱਡੇ ਇਕ ਦਿਨਾਂ ਅੰਤਰਰਾਸ਼ਟਰੀ ਟੂਰਨਾਮੈਂਟ ਦੇ 12ਵੇਂ ਸੈਸ਼ਨ ਦੀ ਮੇਜ਼ਬਾਨੀ ਕਰੇਗਾ ਪਰ ਦੁਬਈ 'ਚ ਐਤਵਾਰ ਦੀ ਮੀਟਿੰਗ 'ਚ ਆਈ. ਸੀ. ਸੀ. ਅਤੇ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ 2019 ਵਿਸ਼ਵ ਕੱਪ ਦੇ ਆਯੋਜਨ ਦੇ ਕਰਾਰ 'ਤੇ ਹਸਤਾਖਰ ਕੀਤੇ। ਟੂਰਨਾਮੈਂਟ ਜੂਨ 2019 'ਚ ਖੇਡਿਆ ਜਾਵੇਗਾ ਅਤੇ ਵੱਖ-ਵੱਖ ਦੱਸ ਥਾਵਾਂ 'ਤੇ ਆਯੋਜਿਤ ਕੀਤਾ ਜਾਵੇਗਾ। ਆਈ. ਸੀ. ਸੀ. ਦੇ ਮੁੱਖ ਦਫਤਰ ਦੁੱਬਈ 'ਚ ਕਰਾਰ 'ਤੇ ਹਸਤਾਖਰ ਕਰਨ ਤੋਂ ਬਾਅਦ ਈ. ਸੀ. ਬੀ. ਦੇ ਮੁੱਖ ਕਾਰਜਕਾਰੀ ਡੇਵਿਡ ਕੋਲਿਅਰ ਨੇ ਕਿਹਾ ਕਿ ਇਸ ਕਰਾਰ 'ਤੇ ਹਸਤਾਖਰ ਕਰਨ ਨਾਲ ਈ. ਸੀ. ਬੀ. ਹੁਣ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2019 ਦੇ ਮੈਚਾਂ ਦਾ ਆਯੋਜਨ ਕਰਨ ਦੀ ਇੱਛਾ ਰੱਖਣ ਵਾਲੀਆਂ ਥਾਵਾਂ ਨਾਲ ਕਰਾਰ ਕਰ ਸਕਦਾ ਹੈ। ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਵਿਕਟ ਕੀਪਰ ਡੇਵਿਡ ਰਿਚਰਡਸਨ ਨੇ ਕਿਹਾ ਕਿ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਨੂੰ ਦੁਨੀਆ ਭਰ 'ਚ ਡੇਢ ਅਰਬ ਲੋਕ ਵੇਖਦੇ ਹਨ ਅਤੇ ਇਹ ਵਿਸ਼ਵ ਕੱਪ ਕ੍ਰਿਕਟ ਦੀ ਮਹੱਤਵਪੂਰਨ ਪ੍ਰਤੀਯੋਗਿਤਾ ਹੈ। ਅਸੀਂ ਸ਼ਾਨਦਾਰ ਟੂਰਨਾਮੈਂਟ ਦੇ ਆਯੋਜਨ ਲਈ ਈ. ਸੀ. ਬੀ. ਨਾਲ ਮਿਲ ਕੇ ਕੰਮ ਕਰਣਗੇ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz