ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

26 ਮਈ 2013

ਅੰਮ੍ਰਿਤਧਾਰੀ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਪੜ੍ਹਾਏਗੀ ਮੁਫ਼ਤ

 http://sameydiawaaz.com/Archive%20News/%5B2013%5D/05/26.05.2013%20-%2001.jpg

ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਅਵਤਾਰ ਸਿੰਘ ਮੱਕੜ (ਫੋਟੋ: ਵਿਸ਼ਾਲ)

ਅੰਮ੍ਰਿਤਸਰ 25 ਮਈ (ਜਗਤਾਰ ਸਿੰਘ ਲਾਂਬਾ) :- ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ 12 ਜੂਨ ਨੂੰ ਮਨਾਉਣ ਦੇ ਮਾਮਲੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਫਿਲਹਾਲ ਸਹਿਮਤੀ ਨਹੀਂ ਹੋ ਸਕਦੀ ਪਰ ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ 4 ਤੋਂ 14 ਜੂਨ ਤਕ ਪਾਕਿਸਤਾਨ ਸਥਿਤ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਭੇਜਣ ਦਾ ਫੈਸਲਾ ਕੀਤਾ ਗਿਆ। ਇਸੇ ਨਾਲ ਸ਼੍ਰੋਮਣੀ ਕਮੇਟੀ ਨੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਅੰਮ੍ਰਿਤਧਾਰੀ ਪਰਿਵਾਰਾਂ ਦੇ ਅੰਮ੍ਰਿਤਧਾਰੀ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਵਿਚ ਪਹਿਲੀ ਤੋਂ +2 ਤੱਕ ਮੁਫਤ ਵਿਦਿਆ ਦੇਣ ਦਾ ਫੈਸਲਾ ਕੀਤਾ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੀਤਾ। ਉਹ ਇਥੇ ਹਰਿਆਣਾ ਵਿਚ ਸਿੱਖੀ ਦੇ ਪ੍ਰਚਾਰ ਲਈ ਪੁਸਤਕ ਪ੍ਰਦਰਸ਼ਨੀ ਵਾਲੀ ਗੱਡੀ ਨੂੰ ਇਥੇ ਹਰੀ ਝੰਡੀ ਦੇਣ ਲਈ ਆਏ ਸਨ।  ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਸਫਾਰਤਖਾਨੇ ਨੇ ਭਾਰਤ ਸਰਕਾਰ ਰਾਹੀਂ ਸੁਨੇਹਾ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਚਾਰ ਜੂਨ ਤੋਂ ਆਪਣੇ ਸਿੱਖ ਸ਼ਰਧਾਲੂਆਂ ਦਾ ਜਥਾ ਭੇਜ ਸਕਦੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਸਫਾਰਤਖਾਨੇ ਨੇ ਇਹ ਜਥਾ 8 ਤੋਂ 18 ਜੂਨ ਤਕ ਭੇਜਣ ਦਾ ਪ੍ਰੋਗਰਾਮ ਉਲੀਕਿਆ ਸੀ ਕਿਉਂਕਿ ਉਥੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦੀ ਦਿਹਾੜਾ 16 ਜੂਨ ਨੂੰ ਮਨਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦੀ ਦਿਹਾੜਾ 12 ਜੂਨ ਨੂੰ ਮਨਾਵੇਗੀ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦਾ ਵਫਦ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮਾ ਅਤੇ ਇਸ ਤੋਂ ਪਹਿਲਾਂ ਕੈਲੰਡਰ ਦੀ ਸੋਧ ਸਬੰਧੀ ਪ੍ਰਕਿਰਿਆ ਵਾਲੇ ਸਮੂਹ ਦਸਤਾਵੇਜ਼ ਨਾਲ ਲੈ ਕੇ ਜਾਵੇਗਾ, ਜੋ ਉਥੇ ਪਾਕਿਸਤਾਨ ਵਿਖੇ ਸਬੰਧਤ ਅਧਿਕਾਰੀਆਂ ਨੂੰ ਦਿਖਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨੀ ਅਧਿਕਾਰੀਆਂ ਵਲੋਂ ਸ਼੍ਰੋਮਣੀ ਕਮੇਟੀ ਨੂੰ 12 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਦੀ ਆਗਿਆ ਦਿੱਤੀ ਗਈ ਤਾਂ ਉਹ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਅਖੰਡ ਪਾਠ ਦੇ ਭੋਗ ਪਾਉਣਗੇ ਅਤੇ 14 ਜੂਨ ਨੂੰ ਜਥਾ ਪਰਤ ਆਵੇ।

ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਮਾਪਿਆਂ ਦੇ ਅੰਮ੍ਰਿਤਧਾਰੀ ਬੱਚਿਆਂ ਨੂੰ ਮੁਫਤ ਸਕੂਲੀ ਵਿਦਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਅੰਮ੍ਰਿਤਧਾਰੀ ਹੋਣ ਦਾ ਸਰਟੀਫਿਕੇਟ ਸ਼੍ਰੋਮਣੀ ਕਮੇਟੀ ਨੂੰ ਦੇਣਾ ਪਵੇਗਾ ਤੇ ਹਰ ਸਾਲ ਉਨ੍ਹਾਂ ਬੱਚਿਆਂ ਨੂੰ ਗੁਰਸਿੱਖੀ ’ਚ ਪਰਪੱਕ ਹੋਣ ਬਾਰੇ ਤਸਦੀਕ ਕਰਵਾਉਣਾ ਹੋਵੇਗਾ।

ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪਤਿਤਪੁਣੇ ਤੋਂ ਬਚਾਉਣ ਲਈ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਪਟਿਆਲਾ, ਫਰੀਦਕੋਟ ਤੇ ਅੰਮ੍ਰਿਤਸਰ ’ਚ 3 ਹਾਕੀ ਅਕੈਡਮੀਆਂ ਸਥਾਪਿਤ ਕੀਤੀਆਂ ਹਨ ਅਤੇ ਇਨ੍ਹਾਂ ਵਿਚ ਸਿਖਲਾਈ ਦੇਣ ਲਈ 120 ਬੱਚਿਆਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਬੱਚਿਆਂ ਦੀ ਪੜ੍ਹਾਈ, ਰਿਹਾਇਸ਼, ਖੁਰਾਕ ਤੇ ਖੇਡਣ ਲਈ ਕਿੱਟਾਂ ਦਾ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਕਰੇਗੀ। ਇਨ੍ਹਾਂ ਹਾਕੀ ਖਿਡਾਰੀਆਂ ਪਾਸੋਂ ਸਿੱਖੀ ’ਚ ਪਰਿਪੱਕ ਰਹਿਣ ਲਈ ਲਿਖਤੀ ਪ੍ਰਣ ਪੱਤਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਖਿਡਾਰੀ ਪਤਿਤ ਹੋਣਗੇ, ਉਨ੍ਹਾਂ ਵਾਸਤੇ ਸ਼੍ਰੋਮਣੀ ਕਮੇਟੀ ਦੀ ਟੀਮ ’ਚ ਕੋਈ ਥਾਂ ਨਹੀਂ। ਸ਼੍ਰੋਮਣੀ ਕਮੇਟੀ ਜਿਹੜੀਆਂ ਵੀ ਖੇਡ ਟੀਮਾਂ ਤਿਆਰ ਕਰੇਗੀ, ਉਨ੍ਹਾਂ ਵਿਚ ਕੇਵਲ ਸਾਬਤ ਸੂਰਤ ਖਿਡਾਰੀ ਹੀ ਰੱਖੇ ਜਾਣਗੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਜੰਮੂ ਕਸ਼ਮੀਰ ਦੀਆਂ ਸਿੱਖ ਕੁੜੀਆਂ ਨੂੰ ਆਪਣੇ ਅਦਾਰਿਆਂ ਵਿਚ ਮੁਫਤ ਵਿਦਿਆ ਦੇਵੇਗੀ।

ਇਸੇ ਨਾਲ ਗੁਰੂਕਾਲ ਦੀਆਂ ਸਿੱਖ-ਇਤਿਹਾਸ ਨਾਲ ਸਬੰਧਤ ਅਹਿਮ ਵਿਰਾਸਤੀ ਨਿਸ਼ਾਨੀਆਂ, ਜੋ  ਦੇਸ਼ ’ਚ ਵੱਖ-ਵੱਖ ਥਾਵਾਂ ’ਤੇ ਪਈਆਂ ਹਨ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਜ਼ਰੂਰੀ ਹੈ, ਨੂੰ ਇਕੱਤਰ ਕਰਨ ਲਈ ਸਾਂਭ-ਸੰਭਾਲ ਵਾਸਤੇ ਵਿਸ਼ੇਸ਼ ਮਾਹਿਰਾਂ ਤੇ ਇਤਿਹਾਸਕਾਰਾਂ ਦੀ ਟੀਮ ਦਾ ਗਠਨ ਕੀਤਾ ਜਾਵੇਗਾ।

ਹਰਿਆਣਾ ’ਚ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਵਾਤਾਵਰਣ ਅਨੁਕੂਲ 12 ਲੱਖ ਰੁਪਏ ਦੀ ਰਾਸ਼ੀ ਨਾਲ ਪੁਸਤਕ ਪ੍ਰਦਰਸ਼ਨੀ ਵਾਲੀ ਨਵੀਂ ਗੱਡੀ ਤਿਆਰ ਕੀਤੀ ਗਈ ਹੈ, ਜਿਸ ਵਿੱਚ 500 ਪੁਸਤਕਾਂ ਦੀ ਪ੍ਰਦਰਸ਼ਨੀ ਦੀ ਸਮਰੱਥਾ ਹੈ। ਇਸ ਪੁਸਤਕ ਪ੍ਰਦਰਸ਼ਨੀ ਵਾਲੀ ਗੱਡੀ ਨੂੰ ਸ਼੍ਰੋਮਣੀ ਕਮੇਟੀ ਦੇ ਦਫਤਰ ਤੋਂ ਜਥੇਦਾਰ ਅਵਤਾਰ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਅੰਤ੍ਰਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ ਤੇ ਗੁਰਬਚਨ ਸਿੰਘ ਕਰਮੂੰਵਾਲ, ਸਕੱਤਰ ਤਰਲੋਚਨ ਸਿੰਘ, ਸਤਬੀਰ ਸਿੰਘ ਤੇ ਰੂਪ ਸਿੰਘ, ਨਿੱਜੀ ਸਕੱਤਰ ਮਨਜੀਤ ਸਿੰਘ, ਦਿਲਜੀਤ ਸਿੰਘ ਬੇਦੀ ਤੇ ਸ੍ਰੀ ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਹਰਮਿੰਦਰ ਸਿੰਘ ਮੂਧਲ ਹਾਜ਼ਰ ਸਨ।


ਮਾਓਵਾਦੀ ਹਮਲੇ ਵਿਚ ਸੀਨੀਅਰ ਕਾਂਗਰਸੀ ਆਗੂ ਦੀ ਹੱਤਿਆ

ਸਾਬਕਾ ਕੇਂਦਰੀ ਮੰਤਰੀ ਵੀ. ਸੀ. ਸ਼ੁਕਲਾ ਜ਼ਖ਼ਮੀ

http://sameydiawaaz.com/Archive%20News/%5B2013%5D/05/26.05.2013%20-%2002.jpg

ਮਹੇਂਦਰ ਕਰਮਾ,                           ਵੀ.ਸੀ. ਸ਼ੁਕਲਾ

ਰਾਏਪੁਰ 25 ਮਈ :- ਛੱਤੀਸਗੜ੍ਹ ਦੇ ਜਗਦਲਪੁਰ ਜ਼ਿਲ੍ਹੇ ਵਿਚ ਮਾਓਵਾਦੀਆਂ ਵੱਲੋਂ ਕਾਂਗਰਸ ਪਾਰਟੀ ਦੇ ਆਗੂਆਂ ਉੱਤੇ ਕੀਤੇ ਵੱਡੇ ਹਮਲੇ ਵਿਚ ਕਾਂਗਰਸ ਦੇ ਸੀਨੀਅਰ ਆਗੂ ਮਹੇਂਦਰਾ ਕਰਮਾ ਦੀ ਮੌਤ ਹੋ ਗਈ ਤੇ ਸਾਬਕਾ ਕੇਂਦਰੀ ਮੰਤਰੀ ਵੀ.ਸੀ. ਸ਼ੁਕਲਾ ਜ਼ਖ਼ਮੀ ਹੋ ਗਏ।

ਜਗਦਲਪੁਰ ਜ਼ਿਲ੍ਹੇ ਦੀ ਦਰਬਾ ਘਾਟੀ ਇਲਾਕੇ ਵਿਚ ਮਾਓਵਾਦੀਆਂ ਨੇ ਕਾਂਗਰਸੀ ਆਗੂਆਂ ਦੇ ਕਾਫ਼ਲੇ ਉਤੇ ਵੱਡਾ ਹਮਲਾ ਕਰਕੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੰਦ ਕੁਮਾਰ ਪਟੇਲ ਤੇ ਉਸ ਦੇ ਪੁੱਤਰ ਨੂੰ ਅਗਵਾ ਕਰ ਲਿਆ। ਪਰਿਵਰਤਨ ਰੈਲੀ ਤੋਂ ਵਾਪਸ ਰਾਏਪੁਰ ਪਰਤਦੇ ਸਮੇਂ ਸ਼ਾਮ 5.30 ਵਜੇ ਮਾਓਵਾਦੀਆਂ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਉਦੇ ਮੁਦੀਲਿਆਰ ਦੀ ਵੀ ਹੱਤਿਆ ਕਰ ਦਿੱਤੀ। ਸ੍ਰੀ ਕਰਮਾ ਛੱਤੀਸਗੜ੍ਹ ਦਾ ਸਾਬਕਾ ਗ੍ਰਹਿ ਮੰਤਰੀ ਸੀ ਤੇ ਰਾਜ ਵਿਚ ਨਕਸਲ ਵਿਰੋਧੀ ‘ਗਲਵਾ ਜੁੰਡਮ’ ਪਿੱਛੇ ਉਸ ਦਾ ਦਿਮਾਗ ਮੰਨਿਆ ਜਾਂਦਾ ਸੀ। ਕਾਂਗਰਸੀ ਆਗੂ ਦੀ ਹੱਤਿਆ ਉਸ ਸਮੇਂ ਹੋਈ ਜਦੋਂ ਵੱਡੀ ਗਿਣਤੀ ਵਿਚ ਮਾਓਵਾਦੀਆਂ ਨੇ ਰੈਲੀ ’ਤੇ ਹੱਲਾ ਬੋਲ ਦਿੱਤਾ।


ਇਤਰਾਜ਼ਯੋਗ ਪੁਸਤਕਾਂ: ਕਾਂਗਰਸ ਨੇ ਸਿੱਖਿਆ ਮੰਤਰੀ ਖ਼ਿਲਾਫ਼ ਮੋਰਚਾ ਖੋਲ੍ਹਿਆ

ਪ੍ਰਕਾਸ਼ਕ ਸਾਹਮਣੇ ਆਇਆ

http://sameydiawaaz.com/Archive%20News/%5B2013%5D/05/26.05.2013%20-%2003.jpg

ਚੰਡੀਗੜ੍ਹ 25 ਮਈ (ਤਰਲੋਚਨ ਸਿੰਘ) :- ਪੰਜਾਬ ਸਰਕਾਰ ਇਕ ਨਾਮਾਲੂਮ ਪ੍ਰਕਾਸ਼ਕ ਰਾਹੀਂ ਰਾਜ ਦੇ ਸਕੂਲਾਂ ਵਿੱਚ ਬੱਚਿਆਂ ਦੀ ਪਹੁੰਚ ਤੋਂ ਬਾਹਰਲੀਆਂ ਕਿਤਾਬਾਂ ਭੇਜਣ ਦੇ ਮਾਮਲੇ ਵਿੱਚ ਅੱਜ ਸਿਆਸੀ ਤੌਰ ’ਤੇ ਘਿਰ ਗਈ ਹੈ। ਪੰਜਾਬ ਕਾਂਗਰਸ ਨੇ ਇਸ ਮੁੱਦੇ ਉਪਰ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਜਿੱਥੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਅਸਤੀਫ਼ੇ  ਦੀ ਮੰਗ ਕੀਤੀ ਹੈ, ਉਥੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਕਰਵਾਉਣ ਦੀ ਮੰਗ ਵੀ ਉੱਠਾ ਦਿੱਤੀ ਹੈ।

ਇਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸ੍ਰੀ ਮਲੂਕਾ ਦੇ ਘਰ ਦਾ ਘਿਰਾਓ ਕਰਨ ਦਾ ਫੈਸਲਾ ਲਿਆ। ਸਰਵ ਸਿੱਖਿਆ ਅਭਿਆਨ ਸਕੀਮ ਤਹਿਤ ਰਾਜ ਦੇ ਮਿਡਲ ਸਕੂਲਾਂ ਤੱਕ ਦੀਆਂ ਲਾਇਬਰੇਰੀਆਂ ਲਈ ਕਿਤਾਬਾਂ ਖਰੀਦਣ ਵਾਸਤੇ ਮੁਹੱਈਆ ਕੀਤੀ 9.28 ਕਰੋੜ ਰੁਪਏ ਦੀ ਗਰਾਂਟ ਨੂੰ ਕਥਿਤ ਤੌਰ ’ਤੇ ਖੁਰਦ-ਬੁਰਦ ਕਰਨ ਦੇ ਮਾਮਲੇ ਨੂੰ ਕੇਂਦਰੀ ਮਨੁੱਖੀ ਸਰੋਤ ਵਿਭਾਗ ਦੇ ਮੰਤਰੀ ਪੱਲਮ ਰਾਜੂ ਕੋਲ ਉਠਾਉਣ ਦਾ ਫੈਸਲਾ ਵੀ ਕੀਤਾ ਹੈ। ਚੇਤੇ ਕਰਵਾਇਆ ਜਾਂਦਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਇਕ ਵਿਸ਼ੇਸ਼ ਕੰਪਨੀ ਰਾਹੀਂ ਸਕੂਲਾਂ ਦੀਆਂ ਲਾਇਬਰੇਰੀਆਂ ਲਈ ਸਪਲਾਈ ਕਰਵਾਈਆਂ ਕਿਤਾਬਾਂ ਵਿਚਲੀ ਸਮੱਗਰੀ ਜਿੱਥੇ ਅਸ਼ਲੀਲ ਹੈ, ਉੱਥੇ ਕਿਤਾਬਾਂ ਖਰੀਦਣ ਲਈ ਅਪਣਾਈ ਪ੍ਰਕਿਰਿਆ ਉਪਰ ਵੀ ਪਿਛਲੇ ਕਈ ਦਿਨਾਂ ਤੋਂ ਗੰਭੀਰ ਦੋਸ਼ ਲੱਗ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਮੀਤ ਪ੍ਰਧਾਨਾਂ ਚਰਨਜੀਤ ਸਿੰਘ ਚੰਨੀ ਤੇ ਤਰਲੋਚਨ ਸਿੰਘ ਸੂੰਢ ਅਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਸਮੇਤ ਕਿਤਾਬਾਂ ਦੇ ਮੁੱਦੇ ਸਬੰਧੀ ਕਈ ਦਸਤਾਵੇਜ਼ ਦਿਖਾਉਂਦਿਆਂ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਨੇ ਸਰਦੂਲਗੜ੍ਹ ਦੀ ਇਕ ਸੀਮਿੰਟ ਦੀਆਂ ਪਾਈਪਾਂ ਬਣਾਉਣ ਵਾਲੀ ਕੰਪਨੀ ‘ਫਰੈਂਡਜ਼ ਐਂਟਰਪ੍ਰਾਈਜ਼ਿਜ਼’ ਨੂੰ ਰਾਤੋ-ਰਾਤ ਰਜਿਸਟਰਡ ਕਰਵਾ ਕੇ ਭਾਰਤ ਸਰਕਾਰ ਤੋਂ ਲਾਇਬਰੇਰੀ ਕਿਤਾਬਾਂ ਖਰੀਦਣ ਲਈ ਮੁਹੱਈਆ ਕੀਤੇ 9.28 ਕਰੋੜ ਰੁਪਇਆਂ ਨੂੰ ਕਥਿਤ ਤੌਰ ’ਤੇ ਖੁਰਦ-ਬੁਰਦ ਕਰਨ ਦੀ ਸਾਜ਼ਿਸ਼ ਘੜੀ ਸੀ। ਦੂੁਸਰੇ ਪਾਸੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਕੇਂਦਰ ਵੱਲੋਂ ਹੁਣ ਤਕ ਪੰਜਾਬ ਨੂੰ ਸਰਵ ਸਿੱਖਿਆ ਅਭਿਆਨ ਸਕੀਮ ਤਹਿਤ ਆਈ ਸਮੁੱਚੀ ਅਰਬਾਂ ਰੁਪਏ ਦੀ ਗਰਾਂਟ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।  ਸ੍ਰੀ ਬਾਜਵਾ ਨੇ ਕਿਹਾ ਕਿ ਏਨੇ ਵੱਡੇ ਪੱਧਰ ’ਤੇ ਕਿਤਾਬਾਂ ਖਰੀਦਣ ਦਾ ਠੇਕਾ ਇਕ ਵਿਸ਼ੇਸ਼ ਕੰਪਨੀ ਨੂੰ ਦੇਣ ਵਿਰੁੱਧ ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐਸਈ) ਕੇ.ਐਸ. ਪੰਨੂ ਨੇ ਵੀ ਇਤਰਾਜ਼ ਉਠਾਇਆ ਸੀ ਪਰ ਉਸ ਨੂੰ ਅੱਖੋਂ-ਪਰੋਖੇ ਕਰਕੇ ਕਿਤਾਬਾਂ ਖਰੀਦਣ ਦੀ ਪ੍ਰਕਿਰਿਆ ਡੀਪੀਆਈ (ਐਲੀਮੈਂਟਰੀ) ਰਾਹੀਂ ਕਰਵਾਈ ਗਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਪੰਜਾਬ ਪੁਲੀਸ ਅਤੇ ਪੰਜਾਬ ਵਿਜੀਲੈਂਸ ਉਪਰ ਕੋਈ ਵਿਸ਼ਵਾਸ ਨਹੀਂ, ਇਸ ਲਈ ਤੁਰੰਤ ਸ੍ਰੀ ਮਲੂਕਾ ਦਾ ਅਸਤੀਫਾ ਲੈ ਕੇ ਇਸ ਮਾਮਲੇ ਦੀ ਜਾਂਚ ਸੀਬੀਆਈ ਕੋਲੋਂ ਕਰਵਾਈ ਜਾਵੇ। ਉਨ੍ਹਾਂ ਇਸ ਮਾਮਲੇ ਵਿਚ ਸਰਕਾਰ ਨੂੰ ਕਾਨੂੰਨੀ ਤੌਰ ’ਤੇ ਘੇਰਨ ਦੇ ਸੰਕੇਤ ਵੀ ਦਿੱਤੇ ਹਨ। ਉਨ੍ਹਾਂ ਜਲਦ ਹੀ ਇਥੇ ਸ੍ਰੀ ਮਲੂਕਾ ਦੇ ਘਰ ਦਾ ਵੱਡੇ ਪੱਧਰ ’ਤੇ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੀ ਧੱਕੇਸ਼ਾਹੀ ਦੇ ਬਾਵਜੂਦ ਕਾਂਗਰਸ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਫੀਸਦ ਅਤੇ ਪੰਚਾਇਤ ਸਮਿਤੀ ਦੀਆਂ 23 ਫੀਸਦ ਸੀਟਾਂ ਜਿੱਤਣ ’ਚ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਆ ਰਹੀਆਂ ਪੰਚਾਇਤ ਚੋਣਾਂ ਵਿਚ ਸਰਕਾਰ ਨੂੰ ਵੱਡੀ ਟੱਕਰ ਦਿੱਤੀ ਜਾਵੇਗੀ। ਇਸੇ ਦੌਰਾਨ ਸ੍ਰੀ ਮਲੂਕਾ ਦੇ ਹਲਕੇ ਦੇ ਮੁੱਖ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਬਿਨਾਂ ਦੇਰੀ ਤੋਂ ਸ੍ਰੀ ਮਲੂਕਾ ਕੋਲੋਂ ਅਸਤੀਫਾ ਲੈ ਕੇ ਜਾਂਚ ਕਰਵਾਉਣ ਨਾਲ ਵੱਡੇ ਘਪਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ।  ਪੰਜਾਬ ਕਾਂਗਰਸ ਨੇ 27 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਪਿੰਡ ਮਾਨਾਂ ਅਤੇ ਸਿੱਖਿਆ ਮੰਤਰੀ ਸ੍ਰੀ ਮਲੂਕਾ ਦੇ ਹਲਕੇ ਦੇ ਪਿੰਡ ਭਗਤਾ ਭਾਈ ਵਿਖੇ ਸਰਕਾਰੀ ਜਬਰ ਖਿਲਾਫ਼ ਜਾਣ ਦਾ ਫੈਸਲਾ ਕੀਤਾ ਹੈ। ਸ੍ਰੀ ਬਾਜਵਾ ਅਨੁਸਾਰ ਇਸ ਦਿਨ ਉਹ ਆਪਣੀ ਸਮੁੱਚੀ ਟੀਮ ਨਾਲ ਸਵੇਰੇ ਪਿੰਡ ਮਾਨਾਂ ਵਿਖੇ ਜਾ ਕੇ ਉਥੋਂ ਦੇ ਲੋਕਾਂ ਨਾਲ ਚੋਣਾਂ ਦੌਰਾਨ ਪੁਲੀਸ ਵੱਲੋਂ ਵਿਆਪਕ ਪੱਧਰ ’ਤੇ ਕੀਤੀਆਂ ਧੱਕੇਸ਼ਾਹੀਆਂ ਦੀ ਸਾਰ ਲੈ ਕੇ ਅਗਲਾ ਐਕਸ਼ਨ ਉਲੀਕਣਗੇ। ਇਸੇ ਦਿਨ ਸ਼ਾਮ ਨੂੰ ਉਹ ਪਿੰਡ ਭਗਤਾ ਭਾਈ ਪੁੱਜ ਕੇ ਚੋਣਾਂ ਦੌਰਾਨ ਸ੍ਰੀ ਮਲੂਕਾ ਵੱਲੋਂ ਕਾਂਗਰਸੀਆਂ ਉਪਰ ਕਰਵਾਏ ਤਸ਼ੱਦਦ ਦੇ ਵਿਰੁੱਧ ਪ੍ਰਦਰਸ਼ਨ ਕਰਕੇ ਵੱਡੇ ਖੁਲਾਸੇ ਕਰਨਗੇ।

ਪ੍ਰਕਾਸ਼ਕ ਸਾਹਮਣੇ ਆਇਆ

ਪੰਜਾਬ ਦੇ ਸਕੂਲਾਂ ਨੂੰ 9.28 ਕਰੋੜ ਰੁਪਏ ਦੀਆਂ ਅਸ਼ਲੀਲ ਕਿਤਾਬਾਂ ਭੇਜਣ ਦੇ ਸਕੈਂਡਲ ਦੀ ਮੁੱਖ ਕਸੂਰਵਾਰ ਫਰਜ਼ੀ ਫਰਮ ’ਫਰੈਂਡਜ਼ ਐਂਟਰਪ੍ਰਾਈਜ਼ਜ਼’ ਵੱਲੋਂ ਅੱਜ ਨਵਜੋਤ ਸਿੰਘ ਨਾਮ ਦੇ ਇੱਕ ਵਿਅਕਤੀ ਵੱਲੋਂ ਈ-ਮੇਲ ਭੇਜ ਕੇ ਆਪਣੀ ਹੋਂਦ ਅਤੇ ਪ੍ਰਕਾਸ਼ਨ ਕਾਰੋਬਾਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਫਰਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਪਹਿਲਾ ਬਿਜ਼ਨਸ ਆਰ.ਸੀ.ਸੀ. ਪਾਈਪਾਂ ਦਾ ਸੀ ਅਤੇ ਹੁਣ ਉਨ੍ਹਾਂ ਨੇ ਆਪਣਾ ਕਾਰੋਬਾਰ ਬਦਲ ਕੇ ਕਿਤਾਬਾਂ-ਕਾਪੀਆਂ ਤੇ ਸਟੇਸ਼ਨਰੀ ਦਾ ਕਰ ਲਿਆ ਹੈ, ਜਿਸ ਨੂੰ ਕਰ ਤੇ ਆਬਕਾਰੀ ਵਿਭਾਗ ਮਾਨਸਾ ਵੱਲੋਂ ਮਾਨਤਾ ਵੀ ਦੇ ਦਿੱਤੀ ਗਈ ਹੈ।


ਗਰਮੀ ਦਾ ਕਹਿਰ ਜਾਰੀ

8 ਹੋਰ ਮੌਤਾਂ

http://sameydiawaaz.com/Archive%20News/%5B2013%5D/05/26.05.2013%20-%2004.jpg

ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਕਰਮਾ ਦੌਰਾਨ ਗਰਮੀ ਤੋਂ ਬਚਣ

ਲਈ ਸ਼ਰਧਾਲੂ ਛੱਤਰੀ ਦਾ ਸਹਾਰਾ ਲੈਂਦੇ ਹੋਏ (ਫੋਟੋ: ਵਿਸ਼ਾਲ ਕੁਮਾਰ)

ਨਵੀਂ ਦਿੱਲੀ 25 ਮਈ :- ਦੇਸ਼ ਦੇ ਉਤਰੀ ਸੂਬਿਆਂ ਪੰਜਾਬ ਤੇ ਹਰਿਆਣਾ ਵਿਚ ਗਰਮੀ ਦਾ ਕਹਿਰ ਬਾਦਸਤੂਰ ਜਾਰੀ ਹੈ। ਤਾਪਮਾਨ ਆਮ ਨਾਲੋਂ ਵੱਧ ਹੋਣ ਕਾਰਨ ਬਾਜ਼ਾਰ ਤੇ ਸੜਕਾਂ ਸੁੰਨੀਆਂ ਦਿਖਾਈ ਦੇ ਰਹੀਆਂ ਹਨ। ਤਪਸ਼ ਕਾਰਨ ਦੋਹਾਂ ਸੂਬਿਆਂ ਵਿਚ ਅੱਠ ਮੌਤਾਂ ਹੋਈਆਂ ਹਨ। ਇਨ੍ਹਾਂ ਵਿੱਚੋਂ ਪੰਜਾਬ ਵਿਚ ਛੇ ਅਤੇ ਹਰਿਆਣਾ ਵਿਚ ਦੋ ਵਿਅਕਤੀ ਤਪਸ਼ ਦਾ ਸ਼ਿਕਾਰ ਹੋਏ ਹਨ। ਘੱਟੋ-ਘੱਟ ਤਿੰਨ ਦਿਨਾਂ ਤੋਂ ਗਰਮੀ ਦਾ ਨਾ-ਬਰਦਾਸ਼ਤ ਯੋਗ ਕਹਿਰ ਜਾਰੀ ਹੈ।

ਦਿੱਲੀ ਵਿਚ ਤਾਪਮਾਨ ਅੱਜ 43.5 ਦਰਜੇ ਸੈਲਸੀਅਸ ਰਿਹਾ ਜੋ ਆਮ ਨਾਲੋਂ ਤਿੰਨ ਦਰਜੇ ਉੱਪਰ ਸੀ। ਦਿੱਲੀ ਵਿਚ ਘੱਟੋ-ਘੱਟ ਤਾਪਮਾਨ 30.5 ਦਰਜੇ ਨੋਟ ਕੀਤਾ ਗਿਆ। ਪੰਜਾਬ ਤੇ ਹਰਿਆਣਾ ਖਿੱਤੇ ਵਿਚ ਹਿਸਾਰ ਸਭ ਤੋਂ ਵੱਧ ਗਰਮ ਰਿਹਾ ਅਤੇ ਪਾਰਾ 46 ਦਰਜੇ ਸੈਲਸੀਅਸ ਤਕ ਚੜ੍ਹਿਆ। ਪੰਜਾਬ ਵਿਚ ਲੁਧਿਆਣਾ ਸਭ ਤੋਂ ਗਰਮ ਸ਼ਹਿਰ ਰਿਹਾ, ਇੱਥੇ ਤਾਪਮਾਨ 44.6 ਦਰਜੇ ਨੋਟ ਕੀਤਾ ਗਿਆ। ਕਹਿਰਾਂ ਦੀ ਗਰਮੀ ਨੇ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਵਿਚ ਵੀ ਕਮੀ ਲੈਆਂਦੀ ਹੈ। ਭਾਖੜਾ ਤੇ ਪੌਂਗ ਡੈਮ ਵਿਚ ਪਾਣੀ ਦਾ ਪੱਧਰ 10 ਫੁੱਟ ਤਕ ਡਿੱਗ ਚੁੱਕਾ ਹੈ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1563.72 ਫੁੱਟ ਤੱਕ ਆ ਗਿਆ ਹੈ। ਪੌਂਗ ਡੈਮ ਵਿਚ ਪਾਣੀ 1309.59 ਫੁੱਟ ਤਕ ਪੁੱਜ ਗਿਆ ਹੈ। ਰਾਜਸਥਾਨ ਦਾ ਰੇਤ ਵੀ ਪੂਰੀ ਤਰ੍ਹਾਂ ਤਪਣ ਲੱਗ ਪਿਆ ਹੈ। ਚਾਰੂ ਸਭ ਤੋਂ ਗਰਮ ਰਿਹਾ ਅਤੇ ਤਾਪਮਾਨ 45.3 ਦਰਜੇ ਨੋਟ ਕੀਤਾ ਗਿਆ। ਇਸੇ ਤਰ੍ਹਾਂ ਸ੍ਰੀਗੰਗਾਨਗਰ ਵਿਚ ਤਾਪਮਾਨ 44.4 ਦਰਜੇ ਨੋਟ ਕੀਤਾ ਗਿਆ। ਉੱਤਰ ਪ੍ਰਦੇਸ਼ ਵਿਚ ਬਿਜਲੀ ਦੇ ਲੰਬੇ ਐਣ-ਐਲਾਨੇ ਕੱਟਾਂ ਨੇ ਲੋਕਾਂ ਦਾ ਜੀਣਾ  ਔਖਾ ਕਰ ਦਿੱਤਾ ਹੈ। ਦੇਸ਼ ਦੇ ਮੱਧ ਤੇ ਪੱਛਮੀ ਖੇਤਰਾਂ ਵਿਚ ਵੀ ਗਰਮੀ ਦਾ ਕਹਿਰ ਜਾਰੀ ਹੈ।  ਪੰਜਾਬ ਤੇ ਹਰਿਆਣਾ ਦੇ ਨਾਲ-ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਵੀ ਗਰਮੀ ਨੇ ਸ਼ਹਿਰ ਵਾਸੀਆਂ ਨੂੰ ਘਰਾਂ ਦੇ ਅੰਦਰ ਹੀ ਡੱਕੀ ਰੱਖਿਆ ਹੈ। ਸ਼ਹਿਰ ਵਿਚ ਤਾਪਮਾਨ 42 ਦਰਜੇ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ ਪੰਜ ਦਰਜੇ ਵੱਧ ਸੀ। ਮੌਸਮ ਵਿਭਾਗ ਅਨੁਸਾਰ ਭਲਕੇ ਸੂਬੇ ਵਿਚ ਹਲਕੀ ਬੱਲਦਵਾਈ ਰਹੇਗੀ ਪਰ ਹਰਿਆਣਾ ਵਿਚ ਆਸਮਾਨ ਸਾਫ ਰਹੇਗਾ। ਆਉਂਦੇ ਦੋ ਦਿਨ ਮੌਸਮ ਵਿਚ ਕੋਈ ਵੱਡੀ ਤਬਦੀਲੀ ਦੀ ਸੰਭਾਵਨਾ ਨਹੀਂ ਹੈ।

ਗਰਮੀ ਨਾਲ ਬਜ਼ੁਰਗ ਔਰਤ ਦੀ ਮੌਤ

ਝਬਾਲ :- ਅਤਿ ਦੀ ਪੈ ਰਹੀ ਗਰਮੀ ਕਾਰਨ ਪਿੰਡ ਮਾਣਕਪੁਰ ਦੀ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਕੌਰ (68) ਪਤਨੀ ਈਸ਼ਰ ਸਿੰਘ ਗੰਡੀਵਿੰਡ ਵਿਚ ਪੀਰ ਦੀ ਦਰਗਾਹ ’ਤੇ ਨਤਮਸਤਕ ਹੋਣ ਆਈ ਸੀ ਪਰ ਅਤਿ ਦੀ ਗਰਮੀ ਕਾਰਨ ਉਹ ਦਰਗਾਹ ਵਾਲਾ ਰਸਤਾ ਭੁੱਲ ਕੇ ਖੇਤਾਂ ਵੱਲ ਚਲੀ ਗਈ ਅਤੇ ਬੇਹੋਸ਼ ਹੋ ਕੇ ਖੇਤਾਂ ਵਿਚ ਡਿੱਗ ਪਈ। ਕੁਝ ਚਿਰ ਬਾਅਦ ਉਸ ਦੀ ਮੌਤ ਹੋ ਗਈ। ਸਬੰਧਤ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।


ਅੰਤਾਂ ਦੀ ਗਰਮੀ ਨੇ ਮਾਲਵਾ ਤਪਾਇਆ

http://sameydiawaaz.com/Archive%20News/%5B2013%5D/05/26.05.2013%20-%2007.jpg

ਬਠਿੰਡਾ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਠੰਢੇ ਪਾਣੀ ਦਾ ਸਹਾਰਾ ਲੈਂਦੀਆਂ ਕੁੜੀਆਂ (ਫੋਟੋ: ਢਿੱਲੋਂ)

ਬਠਿੰਡਾ 25 ਮਈ :- ਐਤਕੀਂ ਗਰਮੀ ਕਾਰਨ ਬਠਿੰਡਾ ਪੱਟੀ ਤੰਦੂਰ ਵਾਂਗ ਤਪਣ ਲੱਗੀ ਹੈ। ਮੌਸਮ ਵਿਗਿਆਨੀ ਆਖਦੇ ਹਨ ਕਿ ਦਹਾਕਿਆਂ ਦੇ ਰਿਕਾਰਡ ਇਸ ਵਾਰ ਟੁੱਟਣ ਦੀ ਸੰਭਾਵਨਾ ਹੈ। ਦੁਪਹਿਰ ਤੋਂ ਪਹਿਲਾਂ ਹੀ ਤਪਸ਼ ਵੱਧ ਜਾਂਦੀ ਹੈ ਅਤੇ ਦੁਪਹਿਰ ਤੱਕ ਬਾਜ਼ਾਰਾਂ ਵਿੱਚ ਚੁੱਪ ਪਸਰ ਜਾਂਦੀ ਹੈ। ਪੇਂਡੂ ਇਲਾਕਿਆਂ ਵਿੱਚ ਵੱਡੀ ਸਮੱਸਿਆ ਬਿਜਲੀ ਦੀ ਬਣ ਗਈ ਹੈ ਅਤੇ ਸਾਫ ਪਾਣੀ ਦੀ ਕਮੀ ਕਰਕੇ ਲੋਕਾਂ ਨੂੰ ਢਿੱਡ ਦੀਆਂ ਬਿਮਾਰੀਆਂ ਸ਼ੁਰੂ ਹੋ ਗਈਆਂ ਹਨ। ਅੱਜ ਬਠਿੰਡਾ ਜ਼ਿਲ੍ਹੇ ਵਿੱਚ ਦਿਨ ਦਾ ਤਾਪਮਾਨ ਵੱਧ ਤੋਂ ਵੱਧ 46.6 ਅਤੇ ਘੱਟ ਤੋਂ ਘੱਟ ਤਾਪਮਾਨ 30.4 ਡਿਗਰੀ ਸੈਲਸੀਅਸ ਰਿਹਾ। ਭਲਕੇ ਵੀ ਤਾਪਮਾਨ ਉੱਚਾ ਰਹਿਣ ਦੀ ਸੰਭਾਵਨਾ ਹੈ।

ਪੰਜਾਬ ਖੇਤੀਬਾੜੀ ’ਵਰਸਿਟੀ ਦੀ ਮੌਸਮ ਵਿਗਿਆਨੀ ਰੀਤੂ ਦਾ ਕਹਿਣਾ ਸੀ ਕਿ ਕੱਲ੍ਹ ਤਾਪਮਾਨ 47.2 ਡਿਗਰੀ ਸੈਲਸੀਅਸ ਰਿਹਾ ਅਤੇ ਇਸ ਨੇ ਪਿਛਲੇ 14 ਸਾਲ ਦਾ ਰਿਕਾਰਡ ਤੋੜਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਰਿਹਾ ਸੀ। ਉਨ੍ਹਾਂ ਦੱਸਿਆ ਕਿ ਭਲਕੇ ਵੀ ਤਾਪਮਾਨ ਉੱਚਾ ਰਹੇਗਾ। ਜਾਣਕਾਰੀ ਅਨੁਸਾਰ ਅੱਤ ਦੀ ਗਰਮੀ ਕਰਕੇ ਬਠਿੰਡਾ ਸ਼ਹਿਰ ਵਿੱਚ ਸਹਾਰਾ ਜਨ ਸੇਵਾ ਅਤੇ ਹੋਰ ਸੰਸਥਾਵਾਂ ਨੇ ਛਬੀਲਾਂ ਲਾ ਦਿੱਤੀਆਂ ਹਨ। ਡੇਰਾ ਸੱਚਾ ਸੌਦਾ ਦੇ ਵੀ ਪਾਣੀ ਵਾਲੇ ਟੈਂਕਰ ਸ਼ਹਿਰ ਵਿੱਚ ਘੁੰਮ ਰਹੇ ਹਨ। ਗਰਮੀ ਕਰਕੇ ਬਾਜ਼ਾਰਾਂ ਵਿੱਚ ਰੌਣਕ ਕਾਫੀ ਘਟ ਗਈ ਹੈ। ਬੱਚਿਆਂ ਦੇ ਮਾਹਰ ਡਾ. ਰੌਬਿਨ ਮਹੇਸ਼ਵਰੀ ਨੇ ਸਲਾਹ ਦਿੱਤੀ ਕਿ ਬੱਚਿਆਂ ਨੂੰ ਕਿਸੇ ਵੀ ਸੂਰਤ ਵਿੱਚ ਗਰਮੀ ਵਿੱਚ ਬਾਹਰ ਨਾ ਕੱਢਿਆ ਜਾਵੇ ਅਤੇ ਵੱਧ ਤੋਂ ਵੱਧ ਸਾਫ ਪਾਣੀ ਪਿਲਾਇਆ ਜਾਵੇ।

ਪਿੰਡ ਕੋਟਗੁਰੂ ਵਿੱਚ ਜਲਘਰ ਤੋਂ ਪਾਣੀ ਸਪਲਾਈ ਬਿਨਾਂ ਫਿਲਟਰ ਵਾਲੀ ਹੈ, ਇਸ ਕਰਕੇ ਪਿੰਡ ਵਿੱਚ ਢਿੱਡ ਦੇ ਰੋਗਾਂ ਦੇ ਕਾਫੀ ਕੇਸ ਸਾਹਮਣੇ ਆਏ ਹਨ। ਇਸ ਪਿੰਡ ਦੇ ਨੌਜਵਾਨ ਵਿੱਕੀ ਕੋਟਗੁਰੂ ਨੇ ਦੱਸਿਆ ਕਿ ਜਲਘਰ ਤੋਂ ਫਿਲਟਰ ਵਾਲੇ ਪਾਣੀ ਦੀ ਸਪਲਾਈ ਨਹੀਂ ਹੁੰਦੀ, ਜਿਸ ਕਰਕੇ ਉਸ ਦੀਆਂ ਅੰਤੜੀਆਂ ਵਿੱਚ ਸੋਜ਼ਿਸ਼ ਆ ਗਈ ਹੈ। ਏਦਾਂ ਹੀ ਹੋਰ ਪਿੰਡਾਂ ਵਿੱਚ ਮੁਸ਼ਕਲ ਬਣੀ ਹੋਈ ਹੈ। ਨਰਮੇ ਕਪਾਹ ਦੀ ਫਸਲ ਵੀ ਪ੍ਰਭਾਵਤ ਹੋ ਰਹੀ ਹੈ।


ਖੇਡਾਂ ਦੀਆਂ ਕਾਲੀਆਂ ਭੇਡਾਂ ਨੂੰ ਡੱਕਣ ਲਈ ਬਣੇਗਾ ਕਾਨੂੰਨ

http://sameydiawaaz.com/Archive%20News/%5B2013%5D/05/26.05.2013%20-%2005.jpg

ਨਵੀਂ ਦਿੱਲੀ 25 ਮਈ (ਆਰ. ਸੇਦੂਰਾਮਨ) :- ਆਈਪੀਐਲ ’ਚ ਸਪੌਟ ਫਿਕਸਿੰਗ ਮਗਰੋਂ ਸਾਰੀਆਂ ਖੇਡਾਂ ਵਿਚ ਅਜਿਹੇ ‘ਅਨੈਤਿਕ ਰੁਝਾਨ’ ਨਾਲ  ਨਜਿੱਠਣ ਲਈ ਛੇਤੀ ਹੀ ਇੱਕ ਨਵਾਂ ਕਾਨੂੰਨ ਬਣਾਇਆ ਜਾਵੇਗਾ। ਅੱਜ ਇਹ ਐਲਾਨ ਕਰਦਿਆਂ ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਅਟਾਰਨੀ ਜਨਰਲ ਜੀ. ਈ. ਵਾਹਨਵਟੀ ਵੀ ਨਵਾਂ ਕਾਨੂੰਨ ਲਿਆਉਣ ਦੇ ਹੱਕ ’ਚ ਹਨ, ਕਿਉਂਕਿ ਮੈਚ ਫਿਕਸਿੰਗ ਜਾਂ ਸਪੌਟ ਫਿਕਸਿੰਗ ਵਰਗੀਆਂ ਕਾਰਵਾਈਆਂ ਮੌਜੂਦਾ ਕਾਨੂੰਨਾਂ ਦੇ ਘੇਰੇ ਵਿਚ ਨਹੀਂ ਆਉਂਦੀਆਂ।

ਸ੍ਰੀ ਸਿੱਬਲ ਨੇ ਇੱਥੇ ਪੈ੍ਰਸ ਕਾਨਫਰੰਸ ’ਚ ਕਿਹਾ ਕਿ ‘ਮੈਚ ਫਿਕਸਿੰਗ  ਤੇ ਸਪੌਟ ਫਿਕਸਿੰਗ’ ਵਰਗੇ  ‘ਅਨੈਤਿਕ ਕੰਮਾਂ’ ਨਾਲ ਪੂਰੀ ਤਰ੍ਹਾਂ ਨਜਿੱਠਣ ਦੀ ਜ਼ਰੂਰਤ ਹੈ ਤੇ ਆਈਪੀਸੀ ਵਿਚ ਸਿਰਫ ਸੋਧ ਕਰਨ ਦੀ ਥਾਂ ਨਵਾਂ ਕਾਨੂੰਨ ਬਣਾਉਣ ਦੀ ਰਾਇ ਬਣੀ ਹੈ।

ਉਨ੍ਹਾਂ ਕਿਹਾ, ‘‘ਨਵੇਂ ਕਾਨੂੰਨ ਦਾ ਪਹਿਲਾ ਖਰੜਾ ਤਿੰਨ-ਚਾਰ ਦਿਨਾਂ ਵਿਚ ਤਿਆਰ ਹੋ ਜਾਵੇਗਾ। ਖਰੜੇ ਦੇ ਤਿਆਰ ਹੋਣ ਮਗਰੋਂ ਇਸ ਨੂੰ ਸਲਾਹ ਮਸ਼ਵਰੇ ਲਈ ਖੇਡ  ਮੰਤਰਾਲੇ ਕੋਲ ਤੇ ਫੇਰ  ਮਾਹਰਾਂ ਕੋਲ ਉਨ੍ਹਾਂ ਦਾ ਨਜ਼ਰੀਆ ਜਾਣਨ ਲਈ ਭੇਜਿਆ ਜਾਵੇਗਾ। ਇਸ ਮਗਰੋਂ ਉਹ  ਮੰਤਰੀ ਮੰਡਲ ਤੇ ਸੰਸਦ ਵਿਚ ਪੁੱਜੇਗਾ।’’

ਉਨ੍ਹਾਂ ਕਿਹਾ ਕਿ ਨਵਾਂ ਕਾਨੂੰਨ ਜਿੰਨਾ ਵੱਧ ਸੰਭਵ ਹੋ ਸਕੇ ਓਨਾ ਵਿਆਪਕ ਹੋਵੇਗਾ ਤੇ ਇਸ ਤਹਿਤ ਸਿਰਫ ਕ੍ਰਿਕਟਰ ਹੀ ਨਹੀਂ ਸਗੋਂ ਹਰ ਤਰ੍ਹਾਂ ਦੀਆਂ ਖੇਡਾਂ ਆਉਣਗੀਆਂ, ਪਰ  ਨਵਾਂ ਕਾਨੂੰਨ ਬਣਨ ਤੋਂ ਬਾਅਦ ਲਾਗੂ ਹੋਵੇਗਾ। ਮੰਤਰੀ ਨੇ ਕਿਹਾ ਕਿ ਨਵੇਂ ਕਾਨੂੰਨ ਵਿਚ ‘ਅਨੈਤਿਕ ਕੰਮਾਂ’ ਦੀ ਪਰਿਭਾਸ਼ਾ  ਹੋਵੇਗੀ ਤੇ ਇਸ ਵਿਚ ਮੈਚ ਦੀ ਦਿਸ਼ਾ ਜਾਂ ਨਤੀਜਾ ਬਦਲ ਦੇਣ ਵਾਲੇ ਕਿਸੇ ਵੀ ਇਸ਼ਾਰੇ ਜਾਂ ਕੰਮ ਨੂੰ ਸ਼ਾਮਲ ਕੀਤਾ ਜਾਵੇਗਾ। ਖਿਡਾਰੀਆਂ ਤੋਂ ਇਲਾਵਾ ਕਾਰਪੋਰੇਟ, ਸੱਟੇਬਾਜ਼ਾਂ ਤੇ ਘੇਰੇ ਵਿਚ ਲਿਆਂਦਾ ਜਾਵੇਗਾ, ਇਸ ਵਿਚ ਕੌਮਾਂਤਰੀ ਖਿਡਾਰੀ ਵੀ ਸ਼ਾਮਲ ਹੋਣਗੇ। ਨਵੇਂ ਕਾਨੂੰਨ ਦੇ ਛੇਤੀ ਤਿਆਰ ਹੋਣ ਦਾ ਭਰੋਸਾ ਪ੍ਰਗਟਾਉਂਦਿਆਂ ਸ੍ਰੀ ਸਿੱਬਲ ਨੇ ਕਿਹਾ ਕਿ ਇਸ ਮਾਮਲੇ ਵਿਚ ਵਿਰੋਧੀ ਧਿਰ ਵੀ ਉਨ੍ਹਾਂ ਨਾਲ ਹੈ। ਇਸ ਬਾਰੇ  ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਨ ਜੇਤਲੀ ਤੇ ਆਈਪੀਐਲ ਕਮਿਸ਼ਨਰ ਰਾਜੀਵ ਸ਼ੁਕਲਾ ਨੇ ਵੀ ਕੱਲ੍ਹ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਸਖ਼ਤ ਕਾਨੂੰਨ ਦਾ ਪੱਖ ਪੂਰਿਆ। ਸ੍ਰੀ ਜੇਤਲੀ ਨੇ ਕਿਹਾ ਕਿ ਕੋਈ ਰਾਜ ਅਜਿਹੀਆਂ ਸਰਗਰਮੀਆਂ ਉਪਰ ਕੰਟਰੋਲ ਨਹੀਂ ਰੱਖ ਸਕਦੇ, ਜਿਸ ਦਾ ਕੌਮੀ ਤੇ ਕੌਮਾਂਤਰੀ ਪੱਧਰ ਤੱਕ ਵਿਸਥਾਰ ਹੋਵੇ।

ਉਨ੍ਹਾਂ ਕਿਹਾ ਕਿ ਇਸ ਗੱਲ ਦਾ ਅਫਸੋਸ ਹੈ ਕਿ ‘ਅਨੈਤਿਕ ਰੁਝਾਨ’ ਬਾਰੇ ਪਹਿਲਾਂ ਕਾਨੂੰਨ ਨਹੀਂ ਬਣ ਸਕਿਆ, ਜਦਕਿ ਇਹ ਮਾਮਲਾ ਕਾਫੀ ਪਹਿਲਾਂ ਦਾ ਹੈ। ਕ੍ਰਿਕਟ ਭਾਰਤੀਆਂ ਦਾ ਜਨੂੰਨ ਜਾਂ ਇੰਜ ਕਹਿ ਲਵੋ ‘ਧਰਮ’ ਹੈ। ਇਸ ਦੀ ਪਵਿੱਤਰਤਾ ਕਾਇਮ ਰੱਖਣਾ ਲਾਜ਼ਮੀ ਹੈ।

ਦੇਸ਼ ਵਿਚ ਸਪੌਟ ਫਿਕਸਿੰਗ ਤੇ ਮੈਚ ਫਿਕਸਿੰਗ ਬਾਰੇ ਆਈਪੀਸੀ ਵਿਚ ਕੋਈ ਵਿਵਸਥਾ ਨਾ ਹੋਣ ’ਤੇ ਇਸ ਕਾਰਨ ਆਈਪੀਐਲ ਦੇ ਤਾਜ਼ਾ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕੋਈ ਕੇਸ ਨਾ ਬਣਨ ਦੀ ਸੰਭਾਵਨਾ  ਬਾਰੇ ਮੰਤਰੀ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਾਂਚ ਜਾਰੀ ਹੈ ਤੇ ਇਸ ਤੋਂ ਹੀ ਸਾਹਮਣੇ ਆਵੇਗਾ ਕਿ ਮੁਲਜ਼ਮ ਕਾਨੂੰਨ ਦੀ ਕਿਹੜੀ ਧਾਰਾ ’ਚ ਆਉਂਦੇ ਹਨ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਨਵੇਂ ਕਾਨੂੰਨ ਦੇ ਘੇਰੇ ਵਿਚ ਆਉਣ ਬਾਰੇ ਸ੍ਰੀ ਸਿੱਬਲ ਨੇ ਕਿਹਾ ਕਿ ਜਿਹੜਾ ਵੀ ਖੇਡਾਂ ਵਿਚ ਗਲਤ ਕੰਮ ਕਰੇਗਾ, ਉਹ ਕਾਨੂੰਨ ਦੇ ਘੇਰੇ ਵਿਚ ਆਵੇਗਾ।


ਯੇਰਵਾੜਾ ਜੇਲ੍ਹ ਵਿੱਚ ਹੁਣ ਕੈਦੀ ਨੰਬਰ 16656 ਹੈ ਸੰਜੇ ਦੱਤ

http://sameydiawaaz.com/Archive%20News/%5B2013%5D/05/26.05.2013%20-%2006.jpg

ਪੁਣੇ 25 ਮਈ :- ਮੁੰਬਈ ਦੇ ਬਾਹਰਵਾਰ ਪੈਂਦੀ ਯੇਰਵਾੜਾ ਜੇਲ੍ਹ ਜੋ ਇਕ ਵਾਰ ਫਿਰ ਫਿਲਮ ਅਭਿਨੇਤਾ ਸੰਜੇ ਦੱਤ ਨੂੰ ਇਥੇ ਕੈਦ ਕਰਨ ਕਰਕੇ ਚਰਚਾ ਹੈ, ਦੇ ਰਾਹਗੀਰ ਜਾਂਦੇ-ਜਾਂਦੇ ਬਾਹਰੋਂ ਥੋੜ੍ਹਾ ਰੁਕ ਕੇ ਇਕ ਝਲਕ ਲੈ ਕੇ ਅੱਗੇ ਲੰਘਦੇ ਹਨ। ਫਿਲਮ ਅਭਿਨੇਤਾ ਸੰਜੇ ਦੱਤ ਇਸ ਜੇਲ੍ਹ ਵਿੱਚ ਆਪਣੀ 42 ਮਹੀਨੇ ਦੀ ਕੈਦ ਦੀ ਸਜ਼ਾ ਪੂਰੀ ਕਰੇਗਾ। ਇਥੇ ਉਸ ਨੂੰ ਬੈਜ਼ ਲੈ ਕੇ ਕੈਦੀ ਨੰਬਰ 16656 ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਯੇਰਵਾੜਾ ਜੇਲ੍ਹ ਵਿੱਚ ਮਹਾਤਮਾ ਗਾਂਧੀ ਵੀ ਦੇਸ਼ ਦੇ ਆਜ਼ਾਦੀ ਦੇ ਅੰਦੋਲਨ ਦੌਰਾਨ ਬੰਦ ਰਹਿ ਚੁੱਕੇ ਹਨ। ਹੁਣ ਲੰਘੀ 22 ਮਈ ਦੀ ਰਾਤ ਨੂੰ ਸੰਜੇ ਦੱਤ ਨੂੰ ਆਰਥਰ ਰੋਡ ਜੇਲ੍ਹ ਤੋਂ ਚੁੱਪ-ਚਪੀਤੇ ਇਥੇ ਤਬਦੀਲ ਕਰ ਦਿੱਤਾ ਗਿਆ। ਰਾਤ ਨੂੰ ਇਸ ਕਰਕੇ ਇਸ ਕੰਮ ਨੂੰ ਅੰਜਾਮ ਦਿੱਤਾ ਗਿਆ ਤਾਂ ਜੋ ਮੀਡੀਆ ਕਵਰੇਜ ਤੋਂ ਬਚਾਅ ਹੋ ਸਕੇ। ਇਸ ਤੋਂ ਪਹਿਲਾਂ ਸੰਜੇ ਦੱਤ ਨੂੰ ਇਥੇ 2007 ਵਿੱਚ ਬੰਦ ਕੀਤਾ ਗਿਆ ਸੀ। ਜੇਲ੍ਹ ਅਧਿਕਾਰੀਆਂ ਨੇ ਅਜੇ ਇਹ ਨਿਰਣਾ ਨਹੀਂ ਕੀਤਾ ਕਿ ਸੰਜੇ ਨੂੰ ਕਿਸ ਕੰਮ ’ਤੇ ਲਾਇਆ ਜਾਵੇ ਜੋ ਜੇਲ੍ਹ ਦੇ ਨਿਯਮਾਂ ਅਨੁਸਾਰ ਜ਼ਰੂਰੀ ਹੈ।

ਜੇਲ੍ਹ ਦੇ ਇਕ ਅਧਿਕਾਰੀ ਅਨੁਸਾਰ ਸੁਰੱਖਿਆ ਕਾਰਨਾਂ ਕਰਕੇ ਸੰਜੇ ਦੱਤ ਨੂੰ ਅੱਜ ਵੱਖਰੇ ਸੈੱਲ ਵਿੱਚ ਰੱਖਿਆ ਗਿਆ ਹੈ।

ਸੰਜੇ ਦੱਤ ਦੇ ਹੁਣ ਇਕ ਬੈਜ਼ ਲਾਇਆ ਗਿਆ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਹੁਣ ਕੈਦੀ ਨੰਬਰ 16656 ਹੈ। 16 ਮਈ ਨੂੰ ਆਤਮ-ਸਮਰਪਣ ਕਰਨ ਤੋਂ ਬਾਅਦ ਸੰਜੇ ਨੇ ਛੇ ਰਾਤਾਂ ਆਰਥਰ ਰੋਡ ਜੇਲ੍ਹ ਵਿੱਚ ਕੱਟੀਆਂ ਹਨ ਤੇ ਇਥੇ ਉਸ ਦੀ ਤੀਜੀ ਰਾਤ ਹੈ।  ਹੁਣ ਜੇਲ੍ਹ ਵਿੱਚ ਸੰਜੇ ਨੂੰ ਨਿਯਮਾਂ ਅਨੁਸਾਰ ਸਵੇਰੇ ਸਾਢੇ ਸੱਤ ਨਾਸ਼ਤਾ, 11.30 ਵਜੇ ਦੁਪਹਿਰ ਦਾ ਖਾਣਾ ਤੇ 6.30 ਵਜੇ ਰਾਤ ਦਾ ਖਾਣਾ ਪਰੋਸਿਆ ਜਾ ਰਿਹਾ ਹੈ। ਵਧੀਕ ਡੀਜੀਪੀ (ਜੇਲ੍ਹਾਂ) ਮੀਰਨ ਬੋਰਵੰਕਰ ਨੇ ਦੱਸਿਆ ਕਿ ਸੰਜੇ ਦੱਤ ਲਈ ਰੋਜ਼ਾਨਾ ਦੇ ਕੰਮ-ਕਾਰ ਦੀ ਤਫਸੀਲ ਜਲਦੀ ਹੀ ਤਿਆਰ ਕਰ ਦਿੱਤੀ ਜਾਵੇਗੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz