ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

25 ਮਈ 2013

ਭੁੱਲਰ ਦੀ ਸਿਹਤ ਬਾਰੇ ਰਿਪੋਰਟ ਅਗਲੇ ਹਫ਼ਤੇ

http://sameydiawaaz.com/Archive%20News/%5B2013%5D/05/25.05.2013%20-%2002.jpgਨਵੀਂ ਦਿੱਲੀ 24 ਮਈ :- ਦਿੱਲੀ ਸਰਕਾਰ ਨੇ ਮੌਤ ਦੀ ਸਜ਼ਾ ਵਾਲੇ ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤ ਦੀ ਸਥਿਤੀ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਕਾਇਮ ਕਰ ਦਿੱਤਾ ਹੈ ਜੋ ਅਗਲੇ ਹਫਤੇ ਉਸ ਬਾਰੇ ਆਪਣੀ ਰਿਪੋਰਟ ਦੇਵੇਗਾ। ਭੁੱਲਰ ’ਚ ਆਤਮਘਾਤੀ ਰੁਚੀਆਂ ਹੋਣ ਬਾਰੇ ਕਿਹਾ ਜਾ ਰਿਹਾ ਹੈ ਤੇ ਉਹ ਪਿਛਲੇ ਦੋ ਸਾਲ ਤੋਂ ਇੱਕ ਹਸਪਤਾਲ ਵਿਚ ਦਾਖਲ ਹੈ।

ਦਿੱਲੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਖ-ਵੱਖ ਨਾਮਵਰ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੂੰ ਲੈ ਕੇ ਬਣਾਇਆ ਮੈਡੀਕਲ ਬੋਰਡ ਅਗਲੇ ਹਫਤੇ ਆਪਣੀ ਰਿਪੋਰਟ ਦੇਵੇਗਾ। ਇੱਕ ਅਧਿਕਾਰੀ ਨੇ ਦੱਸਿਆ ਕਿ ਬੋਰਡ ਨੇ ਸੰਕੇਤ ਦਿੱਤੇ ਹਨ ਕਿ ਭੁੱਲਰ ਦੀ ਡਾਕਟਰੀ ਰਿਪੋਰਟ ਅਗਲੇ ਹਫਤੇ ਸਰਕਾਰ ਕੋਲ ਪੇਸ਼ ਕਰ ਦਿੱਤੀ ਜਾਏਗੀ।

ਸਤੰਬਰ 1993 ’ਚ ਇੱਕ ਬੰਬ ਧਮਾਕਾ ਕਰਕੇ ਨੌਂ ਲੋਕਾਂ ਦੀ ਜਾਣ ਲੈਣ ਤੇ ਉਸ ਵੇਲੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਐਮ. ਐਸ. ਬਿੱਟਾ ਸਮੇਤ  25 ਲੋਕਾਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ’ਚ ਭੁੱਲਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।

ਦੋ ਸਾਲ ਤੋਂ ਵੱਧ ਸਮੇਂ ਤੋਂ ਉਹ ਮਾਨਸਿਕ ਰੋਗਾਂ ਨਾਲ ਸਬੰਧਤ ਇੱਕ ਵੱਡੇ ਹਸਪਤਾਲ ’ਚ ਦਾਖਲ ਹੈ। ਇਸ ਹਸਪਤਾਲ ’ਚ ਉਸ ਦਾ ਇਲਾਜ ਕਰਨ ਵਾਲੇ ਇੱਕ ਸੀਨੀਅਰ ਡਾਕਟਰ ਦਾ ਕਹਿਣਾ ਹੈ ਕਿ ਭੁੱਲਰ ਨੂੰ ਨਿਰਾਸ਼ਾ ਰੋਗ ਹੈ ਤੇ ਉਸ ਵਿਚ ਖ਼ੁਦਕੁਸ਼ੀ ਕਰਨ ਦੀ ਪ੍ਰਵਿਰਤੀ ਭਾਰੂ ਹੈ। ਡਾਕਟਰ ਨੇ ਦੱਸਿਆ ਕਿ ਉਹ ਡਾਕਟਰਾਂ ਦੀ ਪੈਨੀ ਨਜ਼ਰ ਹੇਠ ਹੈ ਤੇ ਉਸ ’ਚ ਖ਼ੁਦਕੁਸ਼ੀ ਦੀ ਪ੍ਰਵਿਰਤੀ ਵਾਲੇ ਅੰਸ਼ ਅਜੇ ਵੀ ਭਾਰੂ ਹਨ। ਤਿਹਾੜ ਜੇਲ੍ਹ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਜੇਲ੍ਹ ਨਿਯਮਾਂਵਲੀ ਅਨੁਸਾਰ ਫਾਂਸੀ ਲਾਏ ਜਾਣ ਤੋਂ ਪਹਿਲਾਂ ਦੋਸ਼ੀ ਸਰੀਰਕ ਪੱਖੋਂ ਠੀਕਠਾਕ ਹੋਣਾ ਚਾਹੀਦਾ ਹੈ।


ਅਕਾਲੀ ਆਗੂਆਂ ਦੀ ਆਪਸੀ ਖਹਿਬਾਜ਼ੀ ਕਾਰਨ ਖ਼ੂਨੀ ਝੜਪ

http://sameydiawaaz.com/Archive%20News/%5B2013%5D/05/25.05.2013%20-%2003.jpg

ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਜ਼ਖ਼ਮੀ ਹੋਏ ਭਾਜਪਾ ਆਗੂ ਕਮਲ ਦਾ ਹਾਲ - ਚਾਲ ਪੁੱਛਦੇ ਹੋਏ

ਕਾਦੀਆਂ 24 ਮਈ (ਰਵੀ ਧਾਲੀਵਾਲ :- ਪੰਜਾਬ ਵਿੱਚ ਸਿਆਸੀ ਖਹਿਬਾਜ਼ੀ ਦੀਆਂ ਘਟਨਾਵਾਂ ਦੇ ਚੱਲ ਰਹੇ ਦੌਰ ਦੌਰਾਨ ਅੱਜ ਥਾਣਾ ਕਾਦੀਆਂ ਦੇ ਐਨ ਨੇੜੇ ਦਿਨ-ਦਿਹਾੜੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਨਜ਼ਦੀਕੀ ਭਾਜਪਾ ਆਗੂ ਕਮਲ ਜਯੋਤੀ ਤੇ ਅਕਾਲੀ ਆਗੂ ਪਰਮਜੀਤ ਸੋਹਲ ਉਪਰ ਤਿੰਨ ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਫੱਟੜ ਕਰ ਦਿੱਤਾ। ਹਮਲੇ ਦੌਰਾਨ ਹਵਾ ਵਿੱਚ 20 ਮਿੰਟ ਤੱਕ ਗੋਲੀਆਂ ਚਲਾਈਆਂ ਗਈਆਂ, ਪਰ 100 ਮੀਟਰ ਦੀ ਦੂਰੀ ’ਤੇ ਸਥਿਤ ਥਾਣੇ ਨੂੰ ਕੋਈ ਆਵਾਜ਼ ਨਾ ਸੁਣੀ। ਘਟਨਾ ਦੇ 30 ਮਿੰਟਾਂ ਮਗਰੋਂ ਪੁਲੀਸ ਮੌਕੇ ’ਤੇ ਪੁੱਜੀ।

ਉਧਰ ਹਮਲੇ ਵਿੱਚ ਗੰਭੀਰ ਫੱਟੜ ਹੋਏ ਭਾਜਪਾ ਦੇ ਕਾਦੀਆਂ ਮੰਡਲ ਪ੍ਰਧਾਨ ਕਮਲ ਜਯੋਤੀ ਤੇ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਸੋਹਲ ਨੂੰ ਅੰਮ੍ਰਿਤਸਰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ। ਹਮਲੇ ਵਿੱਚ ਬਚਾਅ ਲਈ ਸੋਹਲ ਤੇ ਜਯੋਤੀ ਨੇ ਵੀ ਹਵਾ ’ਚ ਗੋਲੀਆਂ ਚਲਾਈਆਂ, ਪਰ ਹਮਲਾਵਰ ਫਰਾਰ ਹੋ ਗਏ। ਹਮਲਾਵਰਾਂ ਦੀ ਗਿਣਤੀ 35 ਦੇ ਕਰੀਬ ਦੱਸੀ ਜਾਂਦੀ ਹੈ।

ਸ੍ਰੀ ਸੇਖਵਾਂ ਜ਼ਖਮੀਆਂ ਦੇ ਨਾਲ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਪੁੱਜੇ ਤੇ ਉਨ੍ਹਾਂ ਦੋਸ਼ ਲਾਇਆ ਕਿ ਹਮਲਾਵਰ ਜਰਨੈਲ ਸਿੰਘ ਮਾਹਲ ਦੇ ਹਮਾਇਤੀ ਹਨ।

ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ ਸੇਖਵਾਂ ਤੇ ਮਾਹਲ ਧੜਿਆਂ ਵਿੱਚ ਪੁਰਾਣੀ ਰੰਜਿਸ਼ ਹੈ। ਉਨ੍ਹਾਂ ਦੱਸਿਆ ਕਿ 6 ਮਹੀਨੇ ਪਹਿਲਾਂ ਮਾਹਲ ਦੇ ਪੁੱਤਰਾਂ ਨੇ ਕਮਲ ਜਯੋਤੀ ਦੇ ਭਰਾ ਉਪਰ ਹਮਲਾ ਕੀਤਾ ਸੀ, ਜਿਸ ਸਬੰਧੀ ਕੇਸ ਦਰਜ ਹੈ। ਅਧਿਕਾਰੀ ਨੇ ਦੱਸਿਆ, ‘‘ਮਾਹਲ ਜਯੋਤੀ ਨੂੰ ਲਗਾਤਾਰ ਕਥਿਤ ਤੌਰ ’ਤੇ ਗੰਭੀਰ ਸਿੱਟੇ ਭੁਗਤਣ ਦੀ ਧਮਕੀ ਦਿੰਦਾ ਆ ਰਿਹਾ ਸੀ ਤੇ ਅੱਜ  ਜਦੋਂ ਇਲਾਕੇ ਦੇ ਨਵੇਂ ਚੁਣੇ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੁਆਰਾ ਘੱਲੂਘਾਰਾ ਸਾਹਿਬ ਜਾ ਰਹੇ ਸਨ ਤਾਂ ਮਾਹਲ ਦੇ ਕੁਝ  ਜਾਣਕਾਰਾਂ ਨੇ ਜਯੋਤੀ ਦੀ ਕਾਰ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਜਯੋਤੀ ਤੇ ਕਾਰ ਵਿੱਚ ਸਵਾਰ ਸੋਹਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ। ਇਸ ਤੋਂ ਇਲਾਵਾ ਹਵਾ ’ਚ ਗੋਲੀਆਂ ਵੀ ਚਲਾਈਆਂ।

ਬਟਾਲਾ ਦੇ ਐਸ. ਐਸ. ਪੀ. ਤੁਲਸੀ ਰਾਮ, ਜਿਨ੍ਹਾਂ ਅਧੀਨ ਕਾਦੀਆਂ ਥਾਣਾ ਵੀ ਆਉਂਦਾ ਹੈ, ਨੇ ਕਿਹਾ ਕਿ ਡੀ. ਐਸ. ਪੀ. ਕਾਦੀਆਂ ਨੂੰ ਮੌਕੇ ’ਤੇ ਭੇਜ ਦਿੱਤਾ ਹੈ ਤੇ ਕਾਦੀਆਂ ਦੇ ਐਸ. ਐਚ. ਓ. ਨੂੰ ਅੰਮ੍ਰਿਤਸਰ ਜਾ ਕੇ ਜ਼ਖਮੀਆਂ ਦੇ ਬਿਆਨ ਕਲਮਬੰਦ ਕਰਨ ਲਈ ਕਿਹਾ ਗਿਆ ਹੈ।

ਬਟਾਲਾ ਤੋਂ ਦਲਬੀਰ ਸੱਖੋਵਾਲੀਆ ਅਨੁਸਾਰ ਕਮਲ ਜਯੋਤੀ ਤੇ ਪਰਮਜੀਤ ਸਿੰਘ ਸੋਹਲ ਆਪਣੀ ਸਫ਼ਾਰੀ ਗੱਡੀ ’ਤੇ ਜਦੋਂ ਗ਼ਰੀਬ ਹਸਪਤਾਲ ਦੇ ਨੇੜੇ ਪਹੁੰਚੇ ਤਾਂ ਇਨ੍ਹਾਂ ਦੀ ਅਕਾਲੀ ਦਲ ਨਾਲ ਹੀ ਸਬੰਧਤ ਕੁਝ ਨੌਜਵਾਨਾਂ ਜੋ ਅਕਾਲੀ ਆਗੂ ਜਰਨੈਲ ਸਿੰਘ ਮਾਹਲ ਦੇ ਰਿਸ਼ਤੇਦਾਰ  ਦੱਸੇ ਜਾ ਰਹੇ ਹਨ ਦੇ ਨਾਲ ਤਕਰਾਰ ਹੋ ਗਈ। ਮਾਮਲਾ ਏਨਾ ਵਧ ਗਿਆ ਕਿ ਇੱਕ ਧਿਰ ਨੇ ਹਵਾਈ ਫ਼ਾਇਰ ਸ਼ੁਰੂ ਕਰ ਦਿੱਤੇ। ਜਰਨੈਲ ਸਿੰਘ ਮਾਹਲ ਅਕਾਲੀ ਦਲ ਦੇ ਸੀਨੀਅਰ ਨੇਤਾ ਹਨ ਅਤੇ ਬਿਕਰਮ ਸਿੰਘ ਮਜੀਠੀਆ ਦੇ ਨੇੜਲੇ ਸਾਥੀ ਹਨ। ਕਮਲ ਜਯੋਤੀ ਜ਼ਖ਼ਮੀ ਹਾਲਤ ਵਿੱਚ ਕਸਤੂਰੀ ਲਾਲ ਦੇ ਘਰ ਚਲੇ ਗਏ, ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀ ਪਰਮਜੀਤ ਸਿੰਘ ਸੋਹਲ ਨੂੰ ਲੋਕਾਂ ਨੇ ਸਿਵਲ ਹਸਪਤਾਲ ਕਾਦੀਆਂ ਪਹੁੰਚਾਇਆ। ਭਾਜਪਾ ਪ੍ਰਧਾਨ ਦੇ ਗੋਲੀ ਲੱਗਣ ਬਾਰੇ ਡਾਕਟਰਾਂ ਨੇ ਦੱਸਿਆ ਕਿ ਐਕਸਰੇ ਰਿਪੋਰਟ ਤੋਂ ਬਾਅਦ ਹੀ ਇਸ ਬਾਰੇ ਪਤਾ ਲੱਗੇਗਾ। ਦੂਜੇ ਪਾਸੇ ਅਕਾਲੀ ਦਲ ਦੇ ਯੁਵਾ ਨੇਤਾ ਅਮਰਇਕਬਾਲ ਸਿੰਘ ਸਾਭਾ, ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਇਸ ਘਟਨਾ ਦਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਭਾਜਪਾ ਨੇਤਾ ਨਾਲ ਗਰਮੋ ਗਰਮੀ ਹੋਈ ਤਾਂ ਇਨ੍ਹਾਂ ਨੇ ਹਵਾਈ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਜੇ ਇਨ੍ਹਾਂ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਜਾਨੀ ਨੁਕਸਾਨ ਹੋ ਸਕਦਾ ਸੀ।¢ ਉਨ੍ਹਾਂ ਕਿਹਾ ਹੈ ਕਿ ਜਦੋਂ ਚੋਣ ਜ਼ਾਬਤਾ ਲਾਗੂ ਹੈ ਅਤੇ ਹਥਿਆਰ ਥਾਣਿਆਂ ਵਿੱਚ ਜਮ੍ਹਾਂ ਹਨ, ਤਾਂ ਇਨ੍ਹਾਂ  ਦੇ ਹਥਿਆਰ  ਜਮ੍ਹਾਂ ਕਿਉਂ ਨਾ ਕੀਤੇ ਗਏ? ਦੂਜੇ ਪਾਸੇ ਸੋਹਲ ਨੇ ਕਿਹਾ ਹੈ ਕਿ ਉਨ੍ਹਾਂ ਗੋਲੀ ਨਹੀਂ ਚਲਾਈ।

ਸਥਾਨਕ ਡੀ ਐਸ ਪੀ ਰਣਜੀਤ ਸਿੰਘ ਕੋਲੋਂ ਜਦੋਂ ਪੱਤਰਕਾਰਾਂ ਨੇ ਚੋਣ ਜ਼ਾਬਤੇ ਕਾਰਨ ਚੱਲਦਿਆਂ ਭਾਜਪਾ ਆਗੂ ਦੇ ਹਥਿਆਰ ਕਿਉਂ ਜਮ੍ਹਾਂ ਨਾ ਕਰਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਭਾਜਪਾ ਪ੍ਰਧਾਨ ਦੇ ਹਥਿਆਰ ਥਾਣੇ ਵਿੱਚ ਜਮ੍ਹਾਂ ਹਨ। ਪਰਚਾ ਕੱਟਣ ਦੇ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ਅਜੇ ਕੋਈ ਵੀ ਪਾਰਟੀ ਬਿਆਨ ਦਰਜ ਕਰਵਾਉਣ ਲਈ ਨਹੀਂ ਆਈ ਹੈ।


ਸਪੌਟ ਫਿਕਸਿੰਗ

ਦੁਬਈ ਜਾ ਰਿਹਾ ਸਟੋਰੀਆ ਹੈਦਰਾਬਾਦ ਹਵਾਈ ਅੱਡੇ ਤੋਂ ਕਾਬੂ

http://sameydiawaaz.com/Archive%20News/%5B2013%5D/05/25.05.2013%20-%2004.jpg

ਸਪੌਟ ਫਿਕਸਿੰਗ ਕੇਸ ਵਿਚ ਫੜੇ ਵਿੰਦੂ ਦਾਰਾ ਸਿੰਘ ਦੀ ਅਦਾਲਤ ’ਚ ਪੇਸ਼ੀ ਸਮੇਂ ਦਾ ਦ੍ਰਿਸ਼

ਹੈਦਰਾਬਾਦ / ਨਵੀਂ ਦਿੱਲੀ 24 ਮਈ :- ਆਈ. ਪੀ. ਐਲ. ਸਪੌਟ ਫਿਕਸਿੰਗ ਦੇ ਮਾਮਲੇ ਵਿੱਚ ਸ਼ਾਮਲ ਇਕ ਹੋਰ ਸਟੋਰੀਏ (ਸੱਟੇਬਾਜ਼) ਨੂੰ ਅੱਜ ਤੜਕੇ ਹੈਦਰਾਬਾਦ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਦੁਬਈ ਜਾਣ ਦੀ ਫਿਰਾਕ ਵਿੱਚ ਸੀ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਉਸ ਤੋਂ ਪੁੱਛਗਿੱਛ ਬਾਅਦ ਇਸ ਮਾਮਲੇ ਵਿੱਚ ਹੋਰਨਾਂ ਖਿਡਾਰੀਆਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਵੇਗਾ। ਦਿੱਲੀ ਪੁਲੀਸ ਦੇ ਕਮਿਸ਼ਨਰ ਨੀਰਜ ਕੁਮਾਰ ਅਨੁਸਾਰ ਮੁੰਬਈ ਵਿੱਚ ਰਹਿਣ ਵਾਲਾ ਮੁਹੰਮਦ ਯਾਹਯਾ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ। ਉਹ ਦੁਬਈ ਜਾਣ ਵਾਸਤੇ ਫਲਾਈਟ ਦੀ ਉਡੀਕ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਹੰਮਦ ਨੂੰ ਦਿੱਲੀ ਲਿਆਂਦਾ ਗਿਆ ਹੈ। ਪੁਲੀਸ ਸੂਤਰਾਂ ਅਨੁਸਾਰ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਸਟੋਰੀਆਂ ਤੋਂ ਪੁੱਛ-ਪੜਤਾਲ ਮਗਰੋਂ ਪੁਲੀਸ ਮੁਹੰਮਦ ਤੱਕ ਪਹੁੰਚ ਸਕੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ ਕਿ ਮੁਹੰਮਦ ਨੂੰ ਵਿਦੇਸ਼ ਨਾ ਜਾਣ ਦਿੱਤਾ ਜਾਵੇ। ਕਮਿਸ਼ਨਰ ਦਾ ਮੰਨਣਾ ਹੈ ਕਿ ਮੁਹੰਮਦ ਦੀ ਗ੍ਰਿਫ਼ਤਾਰੀ ਨਾਲ ਜਾਂਚ ਏਜੰਸੀਆਂ ਨੂੰ ਕਿਸੇ ਦੂਸਰੀ ਆਈਪੀਐਲ ਟੀਮ ਦੇ ਸੱਟੇਬਾਜ਼ੀ ਰੈਕਿਟ ’ਚ ਕਥਿਤ ਤੌਰ ’ਤੇ ਸ਼ਾਮਲ ਹੋਰਨਾਂ ਖਿਡਾਰੀਆਂ ਦੇ ਬਾਰੇ ਸੁਰਾਗ ਮਿਲ ਸਕਦੇ ਹਨ। ਉਨ੍ਹਾਂ ਬੀਤੇ ਦਿਨ ਕਿਹਾ ਸੀ ਕਿ ਘੱਟ ਤੋਂ ਘੱਟ ਤਿੰਨ ਹੋਰ ਖਿਡਾਰੀ ਅਤੇ ਇਕ ਹੋਰ ਆਈਪੀਐਲ ਟੀਮ ਸਪੌਟ ਫਿਕਸਿੰਗ  ’ਚ ਸ਼ਾਮਲ ਹੈ।

ਆਈ. ਪੀ. ਐਲ. ਦੇ ਚੇਅਰਮੈਨ ਰਾਜੀਵ ਸ਼ੁਕਲਾ ਅਤੇ ਭਾਰਤੀ ਕ੍ਰਿਕਟ ਬੋਰਡ ਦੇ ਮੀਤ ਪ੍ਰਧਾਨ ਅਰੁਣ ਜੇਤਲੀ ਨੇ ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਕ੍ਰਿਕਟ ’ਚੋਂ ਸੱਟੇਬਾਜ਼ੀ ਨੂੰ ਖਤਮ ਕਰਨ ਲਈ ਛੇਤੀ ਹੀ ਫਿਕਸਿੰਗ ਵਿਰੋਧੀ ਕਾਨੂੰਨ ਬਣਾਇਆ ਜਾਵੇ। ਸ੍ਰੀ ਸ਼ੁਕਲਾ ਨੇ ਸ੍ਰੀ ਸਿੱਬਲ ਨਾਲ ਮੁਲਾਕਾਤ ਪਿੱਛੋਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅਤੇ ਸ੍ਰੀ ਜੇਤਲੀ ਮੈਚ ਫਿਕਸਿੰਗ ਬਾਰੇ ਕਪਿਲ ਸਿੱਬਲ ਨੂੰ ਮਿਲੇ ਤੇ ਮੰਗ ਕੀਤੀ ਕਿ ਮੈਚ ਫਿਕਸਿੰਗ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।  ਉਨ੍ਹਾਂ ਕਿਹਾ ਕਿ ਸਖ਼ਤ ਕਾਨੂੰਨ ਦੀ ਅਣਹੋਂਦ ਕਾਰਨ ਸੱਟੇਬਾਜ਼ ਫਾਇਦਾ ਲੈ ਜਾਂਦੇ ਹਨ। ਸ੍ਰੀ ਸ਼ੁਕਲਾ ਨੇ ਕਿਹਾ ਕਿ ਉਹ ਛੇਤੀ ਹੀ ਕੇਂਦਰੀ ਖੇਡ ਮੰਤਰੀ ਜਿਤੇਂਦਰ ਸਿੰਘ ਨੂੰ ਵੀ ਮਿਲਣਗੇ। ਕੇਂਦਰੀ ਖੇਡ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਕ੍ਰਿਕਟ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਰਕਾਰ ਕੋਲ ਲੰਮੇ ਸਮੇਂ ਦੀ ਯੋਜਨਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਯੋਜਨਾ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕ੍ਰਿਕਟ ਜਾਂ ਕਿਸੇ ਹੋਰ ਖੇਡ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਪਾਰਦਰਸ਼ਤਾ ਜ਼ਰੂਰੀ ਹੈ ਅਤੇ ਖੇਡਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਰਕਾਰ ਕੋਲ ਯੋਜਨਾ ਤਿਆਰ ਹੈ ਅਤੇ ਦੇਸ਼ ਦੇ ਹਰ ਸੂਬੇ ਦੇ ਖੇਡ ਮੰਤਰੀਆਂ ਅਤੇ ਖੇਡ ਸਕੱਤਰ ਨਾਲ ਗੱਲਬਾਤ ਕਰਕੇ ਇਸ ਖਤਰੇ (ਭ੍ਰਿਸ਼ਟਾਚਾਰ) ਦੀ ਰੋਕਥਾਮ ਬਾਰੇ ਉਪਾਅ ਕੀਤੇ ਜਾਣਗੇ।

ਸਪੌਟ ਫਿਕਸਿੰਗ ਦਾ ਮਾਮਲਾ ਕ੍ਰਿਕਟ ਬੋਰਡ ਦੇ ਮੁਖੀ ਐਨ. ਸ੍ਰੀਨਿਵਾਸਨ ਦੇ ਘਰ ਤੱਕ ਪਹੁੰਚਣ ’ਤੇ ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਕੀ ਸ੍ਰੀਨਿਵਾਸਨ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਤਾਂ ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਇਕ ਨੈਤਿਕ ਮਾਮਲਾ ਹੈ ਅਤੇ ਸ੍ਰੀਨਿਵਾਸਨ ਨੂੰ ਖੁਦ ਆਪਣੇ ਬਾਰੇ ਸੋਚਣਾ ਚਾਹੀਦਾ ਹੈ। ਆਈਪੀਐਲ ਫਿਕਸਿੰਗ ਦੇ ਮਾਮਲੇ ਵਿੱਚ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਪੰਜ ਸੱਟੇਬਾਜ਼ਾਂ ਨੂੰ ਇਥੋਂ ਦੀ ਅਦਾਲਤ ਨੇ 25 ਮਈ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਇਨ੍ਹਾਂ ਸੱਟੇਬਾਜ਼ਾਂ ਵਿੱਚ ਰਾਜਿੰਦਰ ਸਵਾਨਾ ਵਾਸੀ ਨਾਸਿਕ ਰੋਡ, ਸਮੀਰ ਮਹਿੰਦਰਾ, ਪ੍ਰਵੀਨ ਭੁਟਾਡਾ, ਰਵਿੰਦਰ ਢਾਗੇ ਅਤੇ ਪੰਕਜ ਸੋਮਾਨੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਪੁਲੀਸ ਨੇ ਬੁੱਧਵਾਰ ਰਾਤੀਂ ਨਾਸਿਕ ਰੋਡ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਵਿਚਕਾਰ ਮੈਚ ਦੌਰਾਨ ਸ਼ਰਤ ਲਗਾ ਰਹੇ ਸਨ। ਇਨ੍ਹਾਂ ਮੁਲਜ਼ਮਾਂ ਨੂੰ ਬੀਤੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਇਨ੍ਹਾਂ ਨੂੰ 25 ਮਈ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

ਚੇਨਈ: ਪੁਲੀਸ ਨੇ ਅੱਜ ਇਥੇ ਕਿਹਾ ਕਿ ਆਈਪੀਐਲ ਮੈਚਾਂ ਵਿੱਚ ਕਥਿਤ ਸੱਟੇਬਾਜ਼ੀ ਦੇ ਦੋਸ਼ ’ਚ ਬੀਤੀ ਰਾਤ ਗ੍ਰਿਫ਼ਤਾਰ ਕੀਤੇ ਗਏ ਦੋ ਸਟੋਰੀਆਂ ਦੇ ਕਾਲ ਡਿਟੇਲਜ਼ ਦੀ ਜਾਂਚ ਕੀਤੀ ਜਾਵੇਗੀ।

ਭੋਪਾਲ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਦਾ ਬਚਾਅ ਕਰਦੇ ਹੋਏ ਭਾਰਤੀ ਕਾਂਗਰਸ ਕਮੇਟੀ ਦੀ ਮੈਂਬਰ ਨਗਮਾ ਮੁਖਰਜੀ ਨੇ ਅੱਜ ਇਥੇ ਕਿਹਾ ਕਿ ਸਾਕਸ਼ੀ ਦੇ ਨਾਲ ਵਿੰਦੂ ਦਾਰਾ ਸਿੰਘ ਦੀ ਫੋਟੋ ਇਹ ਸਾਬਤ ਨਹੀਂ ਕਰਦੀ ਕਿ ਸਾਕਸ਼ੀ ਵੀ ਸੱਟੇਬਾਜ਼ੀ ਵਿੱਚ ਸ਼ਾਮਲ ਹੈ।

ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਅਖ਼ਬਾਰਾਂ ਵਿੱਚ ਵਿੰਦੂ ਤੇ ਸਾਕਸ਼ੀ ਦੀ ਨਾਲ-ਨਾਲ ਬੈਠਿਆਂ ਫੋਟੋ ਛਪੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਦਾਕਾਰ ਵੀਆਈਪੀ ਬਾਕਸ ਵਿੱਚ ਕੋਲ ਆ ਕੇ ਬੈਠ ਜਾਵੇ ਅਤੇ ਫੋਟੋ ਖਿਚਵਾ ਲਏ ਤਾਂ ਇਸ ਨਾਲ ਕੁਝ ਵੀ ਸਾਬਤ ਨਹੀਂ ਹੁੰਦਾ ਕਿਉਂਕਿ ਵੀਆਈਪੀ ਬਾਕਸ ਵਿੱਚ ਕਿਸੇ ਨੂੰ ਕਿਸੇ ਦੇ ਵੀ ਨਾਲ ਬੈਠਣ ਤੋਂ ਰੋਕਿਆ ਨਹੀਂ ਜਾ ਸਕਦਾ। ਆਈਪੀਐਲ ਫਿਕਸਿੰਗ ਨੂੰ ਗਲਤ ਕਰਾਰ ਦਿੰਦੇ ਹੋਏ ਨਗਮਾ ਨੇ ਕਿਹਾ ਕਿ ਜੋ ਖਿਡਾਰੀ ਕਸੂਰਵਾਰ ਹਨ ਉਨ੍ਹਾਂ ਨੂੰ ਟੀਮ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ।


ਵਾਦੀ ਵਿੱਚ 4 ਫ਼ੌਜੀ ਤੇ ਹਿਜ਼ਬ ਕਮਾਂਡਰ ਹਲਾਕ

http://sameydiawaaz.com/Archive%20News/%5B2013%5D/05/25.05.2013%20-%2007.jpg

ਤ੍ਰਾਲ (ਪੁਲਵਾਮਾ) ਵਿੱਚ ਮੁਕਾਬਲੇ ਦੌਰਾਨ ਪੁਜ਼ੀਸ਼ਨਾਂ ਦੌਰਾਨ ਫੌਜੀ ਜਵਾਨ

ਸ੍ਰੀਨਗਰ 24 ਮਈ (ਸਰਬਜੀਤ ਸਿੰਘ) :- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਅੱਜ ਹੋਏ ਗਹਿਗੱਚ ਮੁਕਾਬਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਦਾ ਇਕ ਅਤਿਵਾਦੀ ਮਾਰਿਆ ਗਿਆ ਤੇ ਫ਼ੌਜ ਦੇ ਚਾਰ ਜਵਾਨ ਵੀ ਇਸ ਦੌਰਾਨ ਹਲਾਕ ਹੋ ਗਏ। ਤ੍ਰਾਲ ਖੇਤਰ ਦੇ ਪਿੰਡ ਬੁੱਛੂ ਵਿੱਚ ਇਹ ਮੁਕਾਬਲਾ ਉਦੋਂ ਸ਼ੁਰੂ ਹੋਇਆ, ਜਦੋਂ ਫ਼ੌਜ ਦੇ ਦਸਤਿਆਂ ਨੇ ਪਿੰਡ ’ਚ ਅਤਿਵਾਦੀਆਂ ਦੇ ਹੋਣ ਦੀ ਸੂਹ ਮਿਲਣ ’ਤੇ ਤਲਾਸ਼ੀਆਂ ਦੀ ਮੁਹਿੰਮ ਆਰੰਭ ਕੀਤੀ। ਫ਼ੌਜ ਦੇ ਤਰਜਮਾਨ ਅਨੁਸਾਰ ਜਦੋਂ ਜਵਾਨ ਪਿੰਡ ਦੁਆਲੇ ਘੇਰਾ ਪਾ ਰਹੇ ਸਨ ਤਾਂ ਨੇੜਲੇ ਜੰਗਲ ’ਚ ਲੁਕੇ ਅਤਿਵਾਦੀਆਂ ਨੇ ਉਨ੍ਹਾਂ ’ਤੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਤਿੰਨ ਜਵਾਨਾਂ ਦੀ ਉੱਥੇ ਹੀ ਮੌਤ ਹੋ ਗਈ।

ਬੁਲਾਰੇ ਨੇ ਦੱਸਿਆ ਕਿ ਵਧੀਕ ਸੁਰੱਖਿਆ ਮੰਗਵਾ ਕੇ ਇਲਾਕੇ ’ਚ ਤਲਾਸ਼ੀਆਂ ਦੀ ਮੁਹਿੰਮ ਨਵੇਂ ਸਿਰਿਓਂ ਸ਼ੁਰੂ ਕੀਤੀ ਗਈ, ਜਿਸ ਨਾਲ ਫਿਰ ਦੁਵੱਲੀ ਫਾਇਰਿੰਗ ਛਿੜ ਪਈ। ਇਸ ਵਾਰ ਅਪਰੇਸ਼ਨ ਦੌਰਾਨ ਇਕ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਤੇ ਮਗਰੋਂ ਹਸਪਤਾਲ ਜਾ ਕੇ ਉਸ ਨੇ ਦਮ ਤੋੜ ਦਿੱਤਾ। ਮੁਕਾਬਲੇ ਦੌਰਾਨ ਇਕ ਅਤਿਵਾਦੀ ਵੀ ਮਾਰਿਆ ਗਿਆ।

ਇਕ ਦਿਨ ਪਹਿਲਾਂ ਹੀ ਲਸ਼ਕਰ-ਇ-ਤੋਇਬਾ ਦਾ ਇਕ ਚੋਟੀ ਦਾ ਅਤਿਵਾਦੀ ਮਾਰਿਆ ਗਿਆ ਸੀ, ਜੋ ਪਾਨ ਤੇ ਸੋਪੋਰ ਖੇਤਰਾਂ ’ਚ ਬਹੁਤ ਸਾਰੇ ਨਾਗਰਿਕਾਂ ਦੀਆਂ ਹੱਤਿਆਵਾਂ ਲਈ ਜ਼ਿੰਮੇਵਾਰ ਸੀ। ਮਾਰੇ ਗਏ ਅਤਿਵਾਦੀ ਦੀ ਪਛਾਣ ਬੁਰਹਾਨ ਵਾਸੀ ਸ਼ਰੀਫਾਬਾਦ (ਤਰਾਲ) ਵਜੋਂ ਹੋਈ ਹੈ।


ਸੰਸਦ ਤੇ ਵਿਧਾਨ ਸਭਾਵਾਂ ਦੇ ਕੰਮ ’ਚ ਵਿਘਨ ਤੋਂ ਰਾਸ਼ਟਰਪਤੀ ਖਫ਼ਾ

http://sameydiawaaz.com/Archive%20News/%5B2013%5D/05/25.05.2013%20-%2005.jpgਸ਼ਿਮਲਾ 24 ਮਈ :- ਸੰਸਦ ਤੇ ਵਿਧਾਨ ਸਭਾਵਾਂ ਵਿਚ ਵਾਰ-ਵਾਰ ਪੈਂਦੇ ਵਿਘਨ ਤੇ ਸਦਨ ਉਠਾਏ ਜਾਣ ਤੋਂ ਖਫ਼ਾ ਰਾਸ਼ਟਰਪਤੀ ਨੇ ਅੱਜ ਸਿਆਸੀ ਧਿਰਾਂ ਨੂੰ ਇਸ ਮੁਸ਼ਕਲ ਦਾ ਕੋਈ ਹੱਲ ਕੱਢਣ ਲਈ ਕਿਹਾ ਹੈ ਤਾਂ ਕਿ ਵਿਧਾਨਕ ਕੰਮਕਾਰ ਚੱਲਦੇ ਰਹਿਣ।

ਉਨ੍ਹਾਂ ਨੇ ਕਿਹਾ ਕਿ ਉਹ ਇਹ ਦੇਖ ਕੇ ਬੜੇ ਉਦਾਸ ਹੁੰਦੇ ਹਨ ਜਦੋਂ ਸੰਸਦੀ ਤੇ ਵਿਧਾਨ ਸਭਾਵਾਂ ਦੀ ਕਾਰਵਾਈ ’ਚ ਬਿਨਾਂ ਕੋਈ ਕੰਮਕਾਰ ਕੀਤੇ ਵਾਰ-ਵਾਰ ਵਿਘਨ ਪੈਂਦਾ ਹੈ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਗੋਲਡਨ ਜੁਬਲੀ ਜਸ਼ਨਾਂ  ਮੌਕੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅੱਜ-ਕੱਲ੍ਹ ਉਨ੍ਹਾਂ ਦੇਖਿਆ ਕਿ ਬਹਿਸ, ਵਿਰੋਧੀ ਵਿਚਾਰ ਤੇ ਫੈਸਲੇ ਕੀਤੇ ਜਾਣ ਦੇ ਨਾਲ-ਨਾਲ ਚੁੱਪ-ਚੁਪੀਤੇ ਇਕ ਹੋਰ ਸ਼ਬਦ ‘ਵਿਘਨ’ ਵੱਧ ਅਸਰਦਾਇਕ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਸ਼ਾਸਤਰ ’ਚ ਪਾਰਲੀਮਾਨੀ ਜਮਹੂਰੀਅਤ ਵਿਚ ਉਨ੍ਹਾਂ ਨੂੰ ‘ਵਿਘਨ’ ਦੀ ਕੋਈ ਤੁਕ ਨਹੀਂ ਲੱਗੀ। ਉਨ੍ਹਾਂ ਨੇ ਚੰਦ ਕੁ ਉਨ੍ਹਾਂ ਲੋਕਾਂ ਦੀ ਝਾੜਝੰਬ ਕੀਤੀ ਜੋ ਆਪਣੀ ਇੱਛਾ ਪੂਰਤੀ ਲਈ ਅਜਿਹੀ ਲੀਹ ’ਤੇ ਚੱਲਦੇ ਹਨ। ਉਨ੍ਹਾਂ ਨੇ ਕਿਹਾ ਕਿ ਸੰਸਦ ’ਚ ਵਾਰ-ਵਾਰ ਪੈਂਦੇ ਵਿਘਨ ਕਾਰਨ ਵਿੱਤੀ ਬਿੱਲ ’ਤੇ ਵੀ ਉਚਿਤ ਢੰਗ ਨਾਲ ਬਹਿਸ ਨਹੀਂ ਹੋ ਰਹੀ, ਜਦਕਿ ਇਹ ਬਿੱਲ ਸਾਰੇ ਮੁਲਕ ਲਈ ਅਹਿਮ ਹੈ। ਉਨ੍ਹਾਂ ਕਿਹਾ ਕਿ ਸੰਸਦ ਦਾ ਕੇਵਲ 30-35 ਫੀਸਦੀ ਸਮਾਂ ਧਨ ਤੇ ਵਿੱਤੀ ਮਾਮਲਿਆਂ ਨੂੰ ਦਿੱਤਾ ਜਾਂਦਾ ਹੈ, ਜਦਕਿ ਮਾਲੀਆ ਖਰਚੇ ਕਈ ਗੁਣਾਂ ਵੱਧ ਕੇ ਕਿਤੇ ਵੱਧ ਪੇਚੀਦਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਤੇ ਵਿਧਾਇਕਾਂ ਕੋਲ ਖਰਚਿਆਂ ਦੀ ਜਾਂਚ-ਪੜਤਾਲ, ਗਰਾਂਟਾਂ ਦੀਆਂ ਮੰਗਾਂ ’ਤੇ ਚਰਚਾ ਕਰਨ ਤੇ ਵਿਸਥਾਰ ’ਚ ਵਿੱਤੀ ਬਿੱਲ ਦੀ ਪੁਣਛਾਣ ਕਰਨ ਦਾ ਹੀ ਸਮਾਂ ਨਹੀਂ ਹੈ। ਉਨ੍ਹਾਂ ਸੁਆਲ ਕੀਤਾ ਕਿ ਫਿਰ ਇਹ ਕੰਮ ਹੋਰ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ‘ਲੋਕਾਂ ਨੇ ਸਾਨੂੰ ਚੁਣਿਆ ਹੈ ਤੇ ਸਾਨੂੰ ਆਪਣੇ ਫਰਜ਼ ਤੇ ਜ਼ਿੰਮੇਵਾਰੀਆਂ ਅਦਾ ਕਰਨੀਆਂ ਚਾਹੀਦੀਆਂ ਹਨ। ਰਾਜ ਦੇ ਤਿੰਨ ਦਿਨਾਂ ਦੌਰੇ ’ਤੇ ਆਏ ਰਾਸ਼ਟਰਪਤੀ ਨੇ ਸਿਆਸੀ ਪਾਰਟੀਆਂ ਨੂੰ ਇਸ ਦਾ ਹੱਲ ਲੱਭਣ ਲਈ ਕਿਹਾ।


ਪੰਜਾਬ ’ਚ ਗਰਮੀ ਨਾਲ ਤਿੰਨ ਹੋਰ ਮੌਤਾਂ

ਤਰਨ ਤਾਰਨ 24 ਮਈ :- ਉਤਰੀ ਖਿੱਤੇ ’ਚ ਪੈ ਰਹੀ ਗਰਮੀ ਕਰਕੇ ਜ਼ਿਲ੍ਹੇ ਵਿੱਚ ਕੱਲ੍ਹ ਸ਼ਾਮ ਨੂੰ ਲੂ ਲੱਗ ਜਾਣ ਨਾਲ ਦੋ ਹੋਰ ਮੌਤਾਂ ਹੋ ਗਈਆਂ। ਇਸ ਤਰ੍ਹਾਂ ਅੱਜ ਤਕ ਜ਼ਿਲ੍ਹੇ ਵਿੱਚ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਇਥੋਂ 25 ਕਿਲੋਮੀਟਰ ਦੂਰ ਕਸਬਾ ਗੋਇੰਦਵਾਲ ਸਾਹਿਬ ਵਿਖੇ ਅੰਮ੍ਰਿਤਸਰ ਦੇ ਇਕ ਨੌਜਵਾਨ ਜਸਪਾਲ ਸਿੰਘ ਦੀ ਮੌਤ ਹੋ ਗਈ।

ਜਸਪਾਲ ਸਿੰਘ (26) ਅੰਮ੍ਰਿਤਸਰ ਤੋਂ ਇਥੇ ਗੋਇੰਦਵਾਲ ਸਾਹਿਬ ਵਿਖੇ ਰੋਜ਼ਾਨਾ ਕੰਮ ’ਤੇ ਆਇਆ ਕਰਦਾ ਸੀ। ਉਹ ਅੱਡੇ ਤੋਂ ਦੁਕਾਨ ’ਤੇ ਜਾ ਰਿਹਾ ਸੀ ਕਿ ਉਹ ਗਰਮੀ ਲੱਗਣ ਨਾਲ ਬੇਹੋਸ਼ ਹੋ ਗਿਆ। ਆਸ-ਪਾਸ ਵਾਲਿਆਂ ਨੇ ਉਸ ਨੂੰ ਹਸਪਤਾਲ ਲਿਆਂਦਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਸ਼ਾਦੀ ਕੋਈ ਡੇਢ ਸਾਲ ਪਹਿਲਾਂ ਹੀ ਹੋਈ ਸੀ ਅਤੇ ਉਸ ਦੀ ਅੱਠ ਮਹੀਨੇ ਦੀ ਲੜਕੀ ਹੈ।

ਦੂਜੀ ਘਟਨਾ ਵਿਚ ਸਰਹੱਦੀ ਪਿੰਡ ਸਰਾਏ ਅਮਾਨਤ ਖਾਂ ਵਿਖੇ ਇਕ 70 ਸਾਲਾ ਅਣਪਛਾਤੀ ਔਰਤ ਦੀ ਗਰਮੀ ਲੱਗਣ ਨਾਲ ਮੌਤ ਹੋ ਗਈ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾ ਲਿਆ। ਇਨ੍ਹਾਂ ਮੌਤਾਂ ਸਬੰਧੀ ਸਬੰਧਤ ਪੁਲੀਸ ਨੇ ਦਫਾ 174 ਅਧੀਨ ਰਿਪੋਰਟਾਂ ਦਰਜ ਕੀਤੀਆਂ ਹਨ।

ਅੰਮ੍ਰਿਤਸਰ :– ਸਖਤ ਗਰਮੀ ਕਾਰਨ ਲਗਾਤਾਰ ਵਧ ਰਹੇ ਤਾਪਮਾਨ ਦੇ ਸਿੱਟੇ ਵਜੋਂ ਅੱਜ ਇਕ ਔਰਤ ਦੀ ਮੌਤ ਹੋ ਗਈ ਹੈ। ਇਸ ਔਰਤ ਦੀ ਲਾਸ਼ ਗੁਰੂ ਨਾਨਕ ਦੇਵ ਹਸਪਤਾਲ ਸਾਹਮਣਿਉਂ ਮਿਲੀ ਹੈ। ਪੁਲੀਸ ਨੇ ਇਸ ਸਬੰਧ ਵਿਚ ਧਾਰਾ 174 ਦੀ ਕਾਰਵਾਈ ਕੀਤੀ ਹੈ ਅਤੇ ਫਿਲਹਾਲ ਇਸ ਔਰਤ ਦੀ ਪਛਾਣ ਨਹੀਂ ਹੋ ਸਕੀ। ਪੁਲੀਸ ਸੂਤਰਾਂ ਅਨੁਸਾਰ ਔਰਤ ਦੀ ਮੌਤ ਵਧੇਰੇ ਗਰਮੀ ਕਾਰਨ ਹੋਈ ਦੱਸੀ ਗਈ ਹੈ।


ਮੁੰਬਈ ਇੰਡੀਅਨਜ਼ ਫਾਈਨਲ ਵਿੱਚ ਦਾਖਲ

http://sameydiawaaz.com/Archive%20News/%5B2013%5D/05/25.05.2013%20-%2006.jpg

ਵਾਟਸਨ ਦੀ ਵਿਕਟ ਲੈਣ ਬਾਅਦ ਖੁਸ਼ੀ ਪ੍ਰਗਟਾ ਰਿਹਾ ਹਰਭਜਨ

ਕੋਲਕਾਤਾ 24 ਮਈ :- ਮੁੰਬਈ ਇੰਡੀਅਨਜ਼ ਨੇ ਅੱਜ ਇਥੇ ਦੂਜੇ ‘ਐਲਿਮੀਨੇਟਰ’ ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਪੈਪਸੀ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿਚ ਦਾਖਲਾ ਪ੍ਰਾਪਤ ਕਰ ਲਿਆ। ਫਾਈਨਲ ਵਿਚ ਉਸ ਦਾ 26 ਮਈ ਨੂੰ ਮੁਕਾਬਲਾ ਚੇਨਈ ਸੁਪਰ ਕਿੰਗਜ਼ ਨਾਲ ਕੋਲਕਾਤਾ ਵਿੱਚ ਹੀ  ਹੋਵੇਗਾ। ਕਾਂਟੇ ਦੀ ਟੱਕਰ ਵਾਲੇ ਅੱਜ ਦੇ ਮੈਚ ਵਿਚ ਮੁੰਬਈ ਨੇ ਜਿੱਤ ਲਈ ਲੋੜੀਂਦਾ ਟੀਚਾ 19.5 ਓਵਰਾਂ ਵਿਚ ਪੂਰਾ ਕੀਤਾ। ਪਹਿਲਾਂ ਰਾਜਸਥਾਨ ਰਾਇਲਜ਼, ਜੈਪੁਰ ਨੇ ਨਿਰਧਾਰਤ 20 ਓਵਰਾਂ ਵਿਚ 6 ਵਿਕਟਾਂ ਪਿੱਛੇ 165 ਦੌੜਾਂ ਬਣਾਈਆਂ ਸਨ। ਇਹ ਟੀਚਾ ਔਖਾ ਸੀ, ਪਰ ਮੁੰਬਈ ਦੀ ਟੀਮ ਇਸ ਨੂੰ ਪਾਰ ਕਰਨ ਵਿਚ ਕਾਮਯਾਬ ਰਹੀ। ਉਸ ਦੀ ਇਸ ਜਿੱਤ ਵਿਚ ਹਰਭਜਨ ਸਿੰਘ ਦਾ ਅਹਿਮ ਯੋਗਦਾਨ ਰਿਹਾ। ਹਰਭਜਨ ਨੇ ਪਹਿਲਾਂ ਚਾਰ ਓਵਰਾਂ ਵਿਚ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਰਾਇਲਜ਼ ਦੇ ਦੋ ਹੋਰ ਬੱਲੇਬਾਜ਼ਾਂ ਨੂੰ ਕੈਚ ਆਊਟ ਕੀਤਾ ਅਤੇ ਫਿਰ ਰੋਮਾਂਚਕ ਦੌਰ ਵਿਚ ਛੱਕਾ ਲਾ ਕੇ ਮੁੰਬਈ ਦੀ ਜਿੱਤ ਯਕੀਨੀ ਬਣਾ ਦਿੱਤੀ। ਮੁਕਾਬਲੇ ਦੇ ਆਖਰੀ ਓਵਰ ਵਿੱਚ ਸਥਿਤੀ ਬਹੁਤ ਰੋਮਾਂਚਕਾਰੀ ਬਣ ਗਈ ਸੀ।

ਸੰਖੇਪ ਸਕੋਰ

ਰਾਜਸਥਾਨ ਰੌਇਲਜ਼: 20 ਓਵਰਾਂ ਵਿਚ 165/6 (ਰਾਹੁਲ ਦ੍ਰਾਵਿੜ 43, ਦਿਸ਼ਾਂਤ ਯਾਗਨਿਕ 31 ਨਾਟ ਆਊਟ, ਹਰਭਜਨ ਸਿੰਘ 3/23, ਕੀਅਰਨ ਪੋਲਾਰਡ 2/6)

ਮੁੰਬਈ ਇੰਡੀਅਨਜ਼: 19.5 ਓਵਰਾਂ ਵਿਚ 169/6 ਡਵਾਇਨ ਸਮਿੱਥ 62, ਅੰਬਾਤੀ ਰਾਇਡੂ 17, ਕੇਵਿਨ ਕੂਪਰ 2/33, ਮੈਨ ਆਫ ਦਿ ਮੈਚ: ਹਰਭਜਨ ਸਿੰਘ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz