ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

23 ਮਈ 2013

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸ਼ਹੀਦੀ ਯਾਦਗਾਰ ਬਣਾਉਣ ਦਾ ਮਤਾ ਪਾਸ

http://sameydiawaaz.com/Archive%20News/%5B2013%5D/05/23.05.2013%20-%2001.jpg

ਜਨਰਲ ਹਾਊਸ ਮੀਟਿੰਗ ਦੌਰਾਨ ਚਰਚਾ ਕਰਦਿਆਂ ਮਨਜੀਤ ਸਿੰਘ ਜੀ. ਕੇ. ਅਤੇ ਮਨਜਿੰਦਰ ਸਿੰਘ ਸਿਰਸਾ (ਫੋਟੋ: ਸਰਬਜੀਤ ਸਿੰਘ)

ਨਵੀਂ ਦਿੱਲੀ 22 ਮਈ :- ਦਿੱਲੀ ਗੁਰਦੁਆਰਾ ਕਮੇਟੀ ਦੇ ਨਵੇਂ ਅਹੁਦੇਦਾਰਾਂ ਵਲੋਂ ਅੱਜ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ 1984 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਵਿਚ ਇਕ ਯਾਦਗਾਰ ਦੀ ਸਥਾਪਨਾ ਕਰਨ ਸਬੰਧੀ ਚਰਚਾ ਕੀਤੀ।

ਮੀਟਿੰਗ ਉਪਰੰਤ ਇਕ ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਨਵੰਬਰ 1984 ਵਿਚ ਦਿੱਲੀ ਵਿਚ ਹਜ਼ਾਰਾਂ ਸਿੱਖ ਮਾਰੇ ਗਏ ਸਨ। ਪਿਛਲੇ ਸਾਲ ਨਵੰਬਰ ਵਿਚ ਮਨਜਿੰਦਰ ਸਿੰਘ ਸਿਰਸਾ ਵੱਲੋਂ ਪੰਜਾਬੀ ਬਾਗ ਦੇ ਇਕ ਪਾਰਕ ਦਾ ਨਾਮ 1984 ਦੇ ਸ਼ਹੀਦਾਂ ਦੀ ਯਾਦ ਵਿਚ ਰੱਖਣ ਦੇ ਪ੍ਰੋਗਰਾਮ ਨੂੰ ਵੀ ਐਨ ਮੌਕੇ ‘ਤੇ ਰੁਕਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 1984 ਵਿਚ ਹਮਲਾਵਰਾਂ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਦੋ ਸੇਵਕਾਂ ਨੂੰ ਕਤਲ ਕਰ ਦਿੱਤਾ ਸੀ ਅਤੇ ਗੁਰਦੁਆਰੇ ਦੀ ਇਮਾਰਤ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਇਸੇ ਕਤਲੇਆਮ ਦੇ ਸ਼ਿਕਾਰ ਹੋਏ ਹੋਰਨਾਂ ਸਿੱਖਾਂ ਦੀ ਯਾਦ ਵਿਚ ਗੁਰਦੁਆਰਾ ਰਕਾਬ ਗੰਜ ਵਿਖੇ ਯਾਦਗਾਰ ਉਸਾਰਨਾ ਬਿਲਕੁਲ ਢੁਕਵਾਂ ਫੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਬੁੱਧੀਜੀਵੀਆਂ, ਆਰਕੀਟੈਕਟਾਂ ਅਤੇ ਇਤਿਹਾਸਕਾਰਾਂ ਦੀ ਇਕ ਕਮੇਟੀ ਬਣਾਈ ਜਾਵੇਗੀ, ਜੋ ਯਾਦਗਾਰ ਦੀ ਰੂਪ-ਰੇਖਾ ਬਾਰੇ ਆਪਣੇ ਸੁਝਾਅ ਗੁਰਦੁਆਰਾ ਕਮੇਟੀ ਨੂੰ ਦੇਵੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਯਾਦਗਾਰ ਦੀ ਉਸਾਰੀ ਵਾਸਤੇ ਉਨ੍ਹਾਂ ਨੂੰ ਸਰਕਾਰ ਤੋਂ ਇਜਾਜ਼ਤ ਲੈਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹ ਯਾਦਗਾਰ ਕਿਸੇ ਧਰਮ ਦੇ ਖਿਲਾਫ਼ ਭਾਵਨਾਵਾਂ ਭੜਕਾਉਣ ਲਈ ਨਹੀਂ ਬਲਕਿ ਮਾਰੇ ਗਏ ਬੇਦੋਸ਼ੇ ਲੋਕਾਂ ਦੀ ਯਾਦ ਨੂੰ ਸਮਰਪਿਤ ਕਰਕੇ ਬਣਾਈ ਜਾ ਰਹੀ ਹੈ।

ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸਿੱਖ-ਵਿਰੋਧੀ ਸਰਕਾਰ ਨੇ ਸਿੱਖਾਂ ਨੂੰ ਕਤਲ ਤਾਂ ਕਰਵਾਇਆ ਹੀ, ਮ੍ਰਿਤਕਾਂ ਵਾਸਤੇ ਦੋ ਗਜ਼ ਜ਼ਮੀਨ ਵੀ ਨਾ ਦਿੱਤੀ। ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਉਨ੍ਹਾਂ ਨੇ ਕਤਲ ਹੋਏ ਲੋਕਾਂ ਦੀ ਯਾਦਗਾਰ ਬਣਾਉਣ ਵਾਸਤੇ ਕਾਤਲਾਂ ਕੋਲੋਂ ਇਜਾਜ਼ਤ ਨਹੀਂ ਲੈਣੀ। ਦਰਬਾਰ ਸਾਹਿਬ ਵਿਖੇ ਬਣੀ ਯਾਦਗਾਰ ਸਬੰਧੀ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਦਿੱਲੀ ਵਿਚ ਮਾਰੇ ਗਏ ਲੋਕ ਅਤਿਵਾਦੀ ਨਹੀਂ ਸਨ, ਇਸ ਲਈ ਇਸ ਯਾਦਗਾਰ ‘ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾ ਜਾਣਾ ਚਾਹੀਦਾ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਦ ਸਰਕਾਰ ਨੂੰ ਸੰਸਦ ਦੇ ਸਾਹਮਣੇ ਬਣਾਏ ਗਏ ਗੁਰਦੁਆਰੇ, ਦਫ਼ਤਰ ਅਤੇ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਦੀ ਉਸਾਰੀ ਨਾਲ ਕੋਈ ਦਿੱਕਤ ਨਹੀਂ ਹੋਈ, ਤਾਂ ਸ਼ਹੀਦਾਂ ਦੀ ਯਾਦਗਾਰ ਦੀ ਉਸਾਰੀ ਨਾਲ ਵੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਸਰਨਾ ਧੜੇ ਨਾਲ ਸਬੰਧਤ ਕਮੇਟੀ ਮੈਂਬਰਾਂ ਪ੍ਰਭਜੀਤ ਸਿੰਘ ਜੀਤੀ, ਹਰਪਾਲ ਸਿੰਘ ਕੋਛੜ ਅਤੇ ਤਜਿੰਦਰ ਪਾਲ ਸਿੰਘ ਗੋਪਾ ਨੇ ਲਿਖਤੀ ਤੌਰ ‘ਤੇ ਯਾਦਗਾਰ ਦੀ ਉਸਾਰੀ ਦਾ ਵਿਰੋਧ ਕਰਕੇ ਆਪਣੀ ਪਾਰਟੀ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਮੁੜ ਪ੍ਰਗਟਾਵਾ ਕਰ ਦਿੱਤਾ ਹੈ।


ਯੂ. ਪੀ. ਏ. ਵਲੋਂ ‘ਸਭ ਅੱਛਾ’ ਹੋਣ ਦਾ ਦਾਅਵਾ

ਸਰਕਾਰ ਦੇ 9 ਸਾਲ ਪੂਰੇ ਹੋਣ ਉੱਤੇ ‘ਪ੍ਰਾਪਤੀਆਂ’ ਦਾ ਪੁਲੰਦਾ ਪੇਸ਼

ਹਰ ਖੇਤਰ ਦੇ ਆਰਥਿਕ ਵਿਕਾਸ ਦੇ ਲਾਭਾਂ ਦਾ ਦਾਅਵਾ

http://sameydiawaaz.com/Archive%20News/%5B2013%5D/05/23.05.2013%20-%2002.jpg

ਯੂ. ਪੀ. ਏ. ਮੁਖੀ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਵੀਂ ਦਿੱਲੀ ਵਿੱਚ

ਸਰਕਾਰ ਦੇ ਦੂਜੇ ਕਾਰਜਕਾਲ ਦਾ ਰਿਪੋਰਟ ਕਾਰਡ ਜਾਰੀ ਕਰਦੇ ਹੋਏ (ਫੋਟੋ: ਪੀ.ਟੀ.ਆਈ.)

ਨਵੀਂ ਦਿੱਲੀ 22 ਮਈ :- ਘੁਟਾਲਿਆਂ ਤੇ ਵਿਵਾਦਾਂ ਦਰਮਿਆਨ ਹਾਲਾਤ ਮਾੜੇ ਹੋਣ ਦਾ ਪ੍ਰਭਾਵ ਦੂਰ ਕਰਨ ਦੇ ਯਤਨ ਕਰਦਿਆਂ ਯੂਪੀਏ ਨੇ ਅੱਜ ਸਰਕਾਰ ਦੀ ਪਿਛਲੇ 9 ਸਾਲ ਦੀ ਕਾਰਗੁਜ਼ਾਰੀ ਦਾ ਬੜਾ ਰੰਗੀਨ ਚਿੱਤਰ ਪੇਸ਼ ਕੀਤਾ ਤੇ ਦਾਅਵਾ ਕੀਤਾ ਕਿ ਆਰਥਿਕ ਵਾਧੇ ਦਾ ਲਾਭ ਸ਼ਹਿਰੀ ਤੇ ਪੇਂਡੂ ਖੇਤਰਾਂ ਦੋਵਾਂ ਨੂੰ ਪੁੱਜਿਆ ਹੈ।

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਯੂਪੀਏ-2 ਸਰਕਾਰ ਦੀ ਚੌਥੀ ਵਰ੍ਹੇਗੰਢ ‘ਤੇ ‘ਰਿਪੋਰਟ ਟੂ ਦਿ ਪੀਪਲ’ ਜਾਰੀ ਕਰਦਿਆਂ ਸਰਕਾਰ ਨੇ ਰੁਜ਼ਗਾਰ ਦੇ ਖੇਤਰ ‘ਚ ਹੋਏ ਵਾਧੇ ਦੇ ਅੰਕੜੇ ਪੇਸ਼ ਕੀਤੇ ਤੇ ਦੱਸਿਆ ਕਿ ਮਨਰੇਗਾ ਦੀਆਂ ਉਜਰਤਾਂ ਦੁੱਗਣੀਆਂ ਕੀਤੀਆਂ ਗਈਆਂ ਹਨ, ਖੁਰਾਕ ਸਬਸਿਡੀ ‘ਚ ਤਿੰਨ ਗੁਣਾ ਵਾਧਾ ਹੋਇਆ ਤੇ ਸਮਾਜਿਕ ਸੈਕਟਰ ਦੀਆਂ ਸਕੀਮਾਂ ‘ਚ ਵਾਧਾ ਤੇ ਟੈਲੀ-ਘਣਤਾ ਵਧੀ ਹੈ। ਇਹ ਰਿਪੋਰਟ ਰਿਲੀਜ਼ ਕਰਨ ਲਈ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਕਰਾਏ ਗਏ ਸਮਾਗਮ ‘ਚ ਕਾਂਗਰਸ ਦੀ ਭਾਈਵਾਲ ਪਾਰਟੀ ਐਨਸੀਪੀ ਦੇ ਮੁਖੀ ਸ਼ਰਦ ਪਵਾਰ, ਆਰ. ਐਲ. ਡੀ. ਮੁਖੀ ਅਜੀਤ ਸਿੰਘ ਵੀ ਹਾਜ਼ਰ ਸਨ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ, ਵਿੱਤ ਮੰਤਰੀ ਪੀ. ਚਿਦੰਬਰਮ ਤੇ ਰੱਖਿਆ ਮੰਤਰੀ ਏ.ਕੇ. ਐਂਟਨੀ ਇਸ ਮੌਕੇ ਹਾਜ਼ਰ ਅਹਿਮ ਹਸਤੀਆਂ ‘ਚ ਸ਼ੁਮਾਰ ਸਨ।

ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਕਮਲ ਨਾਥ ਨੇ ਯੂਪੀਏ ਦੇ 9 ਵਰ੍ਹੇ ਪੂਰੇ ਹੋਣ ਨੂੰ ‘ਜਸ਼ਨ ਮਨਾਉਣ ਤੇ ਖੁਸ਼ ਹੋਣ ਦਾ ਸਮਾਂ’ ਕਰਾਰ ਦਿੱਤਾ। ਰਿਪੋਰਟ ‘ਚ ਦਾਅਵਾ ਕੀਤਾ ਕਿ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਸਦਕਾ ਪੇਂਡੂ ਖੇਤਰਾਂ ‘ਚ ਖਪਤ ਵੱਧ ਕੇ 3.4 ਫੀਸਦੀ ਹੋਈ ਹੈ, ਜੋ 1999 ਤੋਂ 2004 ਤੱਕ ਮਸਾਂ 0.8 ਫੀਸਦੀ ਸੀ। 1999 ਤੋਂ 2004 ਤੱਕ ਐਨਡੀਏ ਦਾ ਰਾਜ ਸੀ।

ਰਿਪੋਰਟ ‘ਚ ਮਨਰੇਗਾ, ਰੁਜ਼ਗਾਰ, ਮਜ਼ਦੂਰਾਂ, ਕਿਸਾਨਾਂ ਦੀ ਭਲਾਈ, ਅਤਿਵਾਦ ਨੂੰ ਠੱਲ੍ਹ ਪੈਣ ਜਿਹੇ ਮੁੱਦਿਆਂ ਤੱਕ ਬਹੁਤ ਪਹਿਲੂ ਛੋਹੇ ਗਏ ਹਨ। ਯੂਪੀਏ ਨੇ ਗੜਬੜਾਂ ਮਾਰੇ ਟੈਲੀਕਾਮ ਸੈਕਟਰ ਦੀ ਤਸਵੀਰ ਬਹੁਤ ਵਧੀਆ ਪੇਸ਼ ਕੀਤੀ ਹੈ। ਵਿੱਤ ਮੰਤਰੀ ਨੇ ਇਸ ਸਮਾਗਮ ਦੌਰਾਨ ਹੀ ਵੱਖਰੇ ਤੌਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸਰਕਾਰ 5 ਸਾਲ ਪੂਰੇ ਕਰੇਗੀ ਤੇ ਨਾਲ ਹੀ ਕਿਹਾ ਕਿ ਸਾਲ ਦੇ ਦੂਜੇ ਅੱਧ ਤੱਕ ਲੋਕਾਂ ਨੂੰ ਹੋਰ ਸੁਧਾਰਾਂ ਦੀ ਆਸ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਘੱਟ ਰਹੀ ਹੈ ਤੇ ਨਿਵੇਸ਼ ਵੱਧ ਰਿਹਾ ਹੈ।


ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਸਾਨ ਫਰਾਂਸਿਸਕੋ ਦੇ ਭਾਰਤੀ ਕੌਂਸਲੇਟ ‘ਚ ਲਾਈ

http://sameydiawaaz.com/Archive%20News/%5B2013%5D/05/23.05.2013%20-%2003.jpg

ਸਾਨ ਫਰਾਂਸਿਸਕੋ 22 ਮਈ :- ਗਦਰ ਲਹਿਰ ਦੇ ਆਗੂ ਨੌਜਵਾਨ ਕਰਤਾਰ ਸਿੰਘ ਸਰਾਭਾ ਦਾ ਇਕ ਚਿੱਤਰ ਇਸ ਸ਼ਹਿਰ ‘ਚ ਸਥਿਤ ਭਾਰਤੀ ਕੌਂਸਲੇਟ ‘ਚ ਲਾਇਆ ਗਿਆ। ਗਦਰ ਲਹਿਰ ਦੀ ਸ਼ਤਾਬਦੀ ਦੇ ਵਰ੍ਹੇ ਦੌਰਾਨ ਸ਼ਹੀਦ ਸਰਾਭੇ ਦਾ ਚਿੱਤਰ ਕੌਂਸਲੇਟ ‘ਚ ਲਾ ਕੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ‘ਚ ਉਸ ਵੱਲੋਂ ਪਾਏ ਗਏ ਯੋਗਦਾਨ ਨੂੰ ਮਾਨਤਾ ਦਿੱਤੀ ਗਈ ਹੈ। 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ‘ਚ ਕਰਤਾਰ ਸਿੰਘ ਸਰਾਭਾ ਨੇ ਗਦਰ ਪਾਰਟੀ ਵਿਚ ਤੇ ਇਸ ਦੇ ਪਰਚੇ ‘ਗਦਰ’ ਲਈ ਅਹਿਮ ਕੰਮ ਕੀਤੇ ਸਨ। ਉਸ ਦੀ ਸ਼ਹਾਦਤ ਬਹਾਦਰੀ ਤੇ ਕਦਰਾਂ-ਕੀਮਤਾਂ ਅੱਜ ਵੀ ਦੁਨੀਆਂ ਭਰ ‘ਚ ਫੈਲੇ ਭਾਰਤੀਆਂ ਲਈ ਪ੍ਰੇਰਨਾਸਰੋਤ ਹਨ। ਗਦਰ ਲਹਿਰ ਦੇ ਮਹਾਨ ਨਾਇਕ ਅਤੇ ਪੰਜਾਬੀ ਦੇ ‘ਗਦਰ’ ਅਖ਼ਬਾਰ ਦੇ ਸੰਪਾਦਕ ਅਤੇ ਪੱਤਰਕਾਰ ਕਰਤਾਰ ਸਿੰਘ ਸਰਾਭੇ ਦੀ ਦੇਸ਼ ਤੋਂ ਬਾਹਰ ਪਹਿਲੀ ਵਾਰ ਭਾਰਤ ਸਰਕਾਰ ਦੇ ਕਿਸੇ ਦਫਤਰ ਵਿਚ ਲੱਗੀ ਇਸ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਭਾਰਤੀ ਕੌਂਸਲਰ ਜਨਰਲ ਸ੍ਰੀ ਐਨ ਪਾਰਥਾ ਸਾਰਥੀ ਨੇ ਨਿਭਾਈ। ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਮੌਕੇ ਉਨ੍ਹਾਂ ਪੰਜਾਬੀ ਅਖ਼ਬਾਰਾਂ ਦੇ ਬਹੁਤ ਸਾਰੇ ਸੰਪਾਦਕ ਅਤੇ ਪੱਤਰਕਾਰ ਹਾਜ਼ਰ ਸਨ ਜਿਨ੍ਹਾਂ ਵਿਚ ਹੁਸਨ ਲੜੋਆ ਬੰਗਾ, ਕੁਲਦੀਪ ਸਿੰਘ ਧਾਲੀਵਾਲ, ਬੂਟਾ ਸਿੰਘ ਬੀਸੀ, ਗੁਰਜਤਿੰਦਰ ਸਿੰਘ ਰੰਧਾਵਾ, ਨਰਿੰਦਰਪਾਲ ਸਿੰਘ ਹੁੰਦਲ, ਸਤਨਾਮ ਸਿੰਘ ਖਾਲਸਾ, ਜਗਦੇਵ ਸਿੰਘ ਭੰਡਾਲ, ਜਸਵੰਤ ਸਿੰਘ ਮੱਦੋਕੇ, ਐਸ ਅਸ਼ੋਕ ਭੌਰਾ ਅਤੇ ਜਗਤਾਰ ਜੱਗੀ ਸ਼ਾਮਲ ਸਨ।

ਸਮਾਗਮ ਨੂੰ  ਸੰਬੋਧਨ ਕਰਨ ਵਾਲਿਆਂ ਵਿਚ ਗੁਲਿੰਦਰ ਗਿੱਲ, ਨਿਰਵੈਲ ਸਿੰਘ, ਦਲਵਿੰਦਰ ਸਿੰਘ ਧੂਤ, ਕੌਂਸਲੇਟ ਅਧਿਕਾਰੀ  ਕੀ. ਜੇ. ਸ੍ਰੀਨਿਵਾਸ, ਡੀ. ਚਟੋਪਾਧਿਆਏ, ਟੀ. ਭਾਸਕਰਨ ਅਤੇ ਦਵਿੰਦਰ ਕੁਮਾਰ, ਚਰਨ ਸਿੰਘ ਅਤੇ ਬਰਕਲੇ ਯੂਨੀਵਰਸਿਟੀ ਨਾਲ ਸਬੰਧਤ ਏ. ਚੈਟਰਜੀ,ਬਲਵਿੰਦਰ ਸਿੰਘ ਡੂਲਕੂ, ਮਦਨ ਸ਼ਰਮਾ ਅਤੇ ਗੁਰਦੀਪ ਸਿੰਘ ਗਿੱਲ ਸ਼ਾਮਲ ਸਨ। ਕੌਂਸਲੇਟ ਅਧਿਕਾਰੀ ਆਨੰਦ ਝਾਅ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਇੰਦਰਜੀਤ ਸਿੰਘ ਵੜਿੰਗ ਅਤੇ ਸੰਤੋਖ ਸਿੰਘ ਜੱਜ ਵੀ ਹਾਜ਼ਰ ਸਨ।


ਚੰਡੀਗੜ੍ਹ ਵਿੱਚ ਗਰਮੀ ਨੇ 8 ਸਾਲਾਂ ਦੇ ਰਿਕਾਰਡ ਤੋੜੇ

ਅਗਲੇ ਦਿਨਾਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ

http://sameydiawaaz.com/Archive%20News/%5B2013%5D/05/23.05.2013%20-%2005.jpg

ਚੰਡੀਗੜ੍ਹ ਦੇ ਇਕ ਸਕੂਲ ਦੇ ਬੱਚੇ ਬੁੱਧਵਾਰ ਨੂੰ ਪੂਲ ਪਾਰਟੀ ਦਾ ਆਨੰਦ ਮਾਣਦੇ ਹੋਏ (ਫੋਟੋ: ਮਨੋਜ ਮਹਾਜਨ)

ਚੰਡੀਗੜ੍ਹ 22 ਮਈ (ਕਮਲਜੀਤ ਸਿੰਘ ਬਨਵੈਤ) :- ਚੰਡੀਗੜ੍ਹ ਵਿੱਚ ਗਰਮੀ ਨੇ ਪਿਛਲੇ 8 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਕੱਲ੍ਹ ਨਾਲੋਂ ਵੀ ਅੱਜ ਗਰਮੀ ਵਧ ਗਈ ਹੈ ਤੇ ਦਿਨ ਦਾ ਤਾਪਮਾਨ 43.8 ਡਿਗਰੀ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿੱਚ ਤਪਸ਼ ਦੇ ਹੋਰ ਵਧਣ ਪਰ 26-27 ਮਈ ਨੂੰ ਬਾਰਸ਼ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਪਿਛਲੇ 8 ਸਾਲਾਂ ਤੋਂ 22 ਮਈ ਤੱਕ ਕਦੇ ਵੀ ਤਾਪਮਾਨ 43 ਡਿਗਰੀ ਤੋਂ ਉਪਰ ਨਹੀਂ ਗਿਆ ਸੀ ਕੇਵਲ ਪਿਛਲੇ ਸਾਲ ਹੀ 31 ਮਈ ਨੂੰ ਇਸ ਤੋਂ ਜ਼ਿਆਦਾ (44.8 ਡਿਗਰੀ ਸੈਲਸੀਅਸ) ਤਾਪਮਾਨ ਹੋ ਗਿਆ ਸੀ।

ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਬਾਹਰਲਾ ਤਾਪਮਾਨ (ਹਵਾਈ ਅੱਡਾ) 43.8 ਡਿਗਰੀ ਨੋਟ ਕੀਤਾ ਗਿਆ ਹੈ, ਜਦੋਂ ਕਿ ਵੱਖੋ-ਵੱਖ ਆਮ ਤਾਪਮਾਨ 43.5 ਡਿਗਰੀ ਸੈਲਸੀਅਸ ਰਿਹਾ ਹੈ। ਇਹ ਤਾਪਮਾਨ ਆਮ ਨਾਲੋਂ 6 ਡਿਗਰੀ ਉਪਰ ਦੱਸਿਆ ਗਿਆ ਹੈ। ਰਾਤ ਦਾ ਤਾਪਮਾਨ ਵੀ 29 ਡਿਗਰੀ ਸੈਲਸੀਅਸ ਨੂੰ ਪੁੱਜ ਗਿਆ ਹੈ। ਬੀਤੇ ਕੱਲ੍ਹ ਦਿਨ ਦਾ ਤਾਪਮਾਨ 43 ਡਿਗਰੀ ਸੀ, ਜਦੋਂ ਕਿ ਰਾਤ ਦਾ ਤਾਪਮਾਨ 26 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਸੀ। ਸਾਲ 2003 ਵਿੱਚ ਵੀ ਅੱਜ ਦੇ ਦਿਨ ਏਨੀ ਹੀ ਗਰਮੀ ਪਈ ਸੀ ਤੇ ਉਸ ਦਿਨ ਦਾ ਤਾਪਮਾਨ 43.2 ਡਿਗਰੀ ਸੈਲਸੀਅਸ ਸੀ।

ਇਕ ਪਾਸੇ ਲੋਹੜੇ ਦੀ ਗਰਮੀ ਪੈ ਰਹੀ ਹੈ ਦੂਜੇ ਪਾਸੇ ਬਿਜਲੀ ਦੇ ਅਣ-ਐਲਾਨੇ ਕੱਟਾਂ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉੱਤਰੀ ਸੈਕਟਰਾਂ ਦੇ ਮੁਕਾਬਲੇ ਦੱਖਣੀ ਸੈਕਟਰਾਂ ਵਿੱਚ ਜ਼ਿਆਦਾ ਤੇ ਲੰਮੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਖੋਖਲੇ ਨਜ਼ਰ ਆਉਣ ਲੱਗ ਪਏ ਹਨ। ਦੂਜੀ ਗੱਲ ਪ੍ਰਸ਼ਾਸਨ ਦੇ ਵੱਸੋਂ ਬਾਹਰ ਦੀ ਹੋ ਗਈ ਹੈ ਕਿਉਂਕਿ ਬਿਜਲੀ ਦੀ ਡਿਮਾਂਡ ਤੇ ਸਪਲਾਈ ਵਿੱਚ ਫਰਕ ਪੈ ਗਿਆ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਅਗਲੇ ਦਿਨਾਂ ਦੌਰਾਨ ਤਾਪਮਾਨ ਹੋਰ ਉਪਰ ਜਾਏਗਾ, ਪਰ 26-27 ਨੂੰ ਬਾਰਸ਼ ਪੈਣ ਦੇ ਆਸਾਰ ਬਣ ਰਹੇ ਹਨ। ਅਗਲੇ ਦਿਨਾਂ ਦੌਰਾਨ ਤੇਜ਼ ਹਵਾਵਾਂ ਚਲ ਸਕਦੀਆਂ ਹਨ।


ਸੰਜੈ ਦੱਤ ਚੁਪ - ਚੁਪੀਤੇ ਯੇਰਵੜਾ ਜੇਲ੍ਹ ਤਬਦੀਲ

ਪੁਣੇ 22 ਮਈ :- ਫਿਲਮ ਅਦਾਕਾਰ ਸੰਜੈ ਦੱਤ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਪੁਣੇ ਦੀ ਯੇਰਵੜਾ ਜੇਲ੍ਹ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਜੇਲ੍ਹ ਅਫਸਰਾਂ ਨੇ ਮੀਡੀਆ ਤੋਂ ਬਚਣ ਲਈ ਇਹ ਕਾਰਵਾਈ ਅੱਧੀ ਰਾਤੀਂ ਕੀਤੀ। ਦੋਹਾਂ ਜੇਲ੍ਹਾਂ ਵਿਚਕਾਰ ਸਾਢੇ ਤਿੰਨ ਘੰਟੇ ਦਾ ਫਾਸਲਾ ਹੈ ਅਤੇ ਤੜਕੇ 4 ਵਜੇ ਸੰਜੈ ਯੇਰਵੜਾ ਜੇਲ੍ਹ ‘ਚ ਸੀ।


ਜੈਸਿਕਾ ਕਤਲ ਕੇਸ: ਮੁੱਕਰਨ ਵਾਲੇ ਗਵਾਹਾਂ ਵਿਰੁੱਧ ਚੱਲੇਗਾ ਕੇਸ

ਨਵੀਂ ਦਿੱਲੀ 22 ਮਈ :- ਦਿੱਲੀ ਦੀ ਹਾਈ ਕੋਰਟ ਨੇ ਬਾਲੀਵੁੱਡ ਐਕਟਰ ਸ਼ਿਆਟਨ ਮੁਨਸ਼ੀ ਅਤੇ ਇਕ ਬਾਲਿਸਟਿਕ ਮਾਹਰ ਦੇ ਜੈਸਿਕਾ ਲਾਲ ਕਤਲ ਕੇਸ ‘ਚ ਗਵਾਹਾਂ ਵਜੋਂ ਮੁੱਕਰ ਜਾਣ ‘ਤੇ ਇਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸ ਅਪਰਾਧ ਲਈ ਵੱਧ ਤੋਂ ਵੱਧ 7 ਸਾਲ ਦੀ ਕੈਦ ਹੋ ਸਕਦੀ ਹੈ।


ਸਪੌਟ ਫਿਕਸਿੰਗ: ਸੇਕ ਚੇਨਈ ਸੁਪਰਕਿੰਗਜ਼ ਦੇ ਮਾਲਕ ਦੇ ਘਰ ਤੱਕ ਪੁੱਜਾ

http://sameydiawaaz.com/Archive%20News/%5B2013%5D/05/23.05.2013%20-%2004.jpg

ਮੁੰਬਈ/ਨਵੀਂ ਦਿੱਲੀ 22 ਮਈ :- ਆਈ. ਪੀ. ਐਲ. ਵਿਚ ਸਪੌਟ ਫਿਕਸਿੰਗ ਦਾ ਸੇਕ ਚੇਨਈ ਸੁਪਰਕਿੰਗਜ਼ ਦੇ ਮਾਲਕ ਦੇ ਘਰ ਤੱਕ ਪੁੱਜ ਗਿਆ ਹੈ ਤੇ ਮੁੰਬਈ ਪੁਲੀਸ ਵੱਲੋਂ ਟੀਮ ਮਾਲਕ ਦੇ ਰਿਸ਼ਤੇਦਾਰ ਤੇ ਸੀਈਓ  ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁਖੀ ਐਨ. ਸ੍ਰੀਨਿਵਾਸਨ ਦੇ ਜਵਾਈ ਗੁਰੂਨਾਥ ਮਇਅੱਪਨ ਤੋਂ ਛੇਤੀ ਹੀ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ। ਇਹ ਨਵਾਂ ਨਾਮ ਬਾਲੀਵੁੱਡ ਅਦਾਕਾਰ ਵਿੰਦੂ ਰੰਧਾਵਾ ਤੋਂ ਮੁੰਬਈ ਕਰਾਈਮ ਬਰਾਂਚ ਵੱਲੋਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਹੈ।

ਕਰਾਈਮ ਬਰਾਂਚ ਦੇ ਜਾਇੰਟ ਕਮਿਸ਼ਨਰ ਹਿਮਾਂਸ਼ੂ ਰਾਏ ਅਨੁਸਾਰ ਵਿੰਦੂ ਸੱਟੇਬਾਜ਼ੀ ਦਾ ਮਾਹਰ ਹੈ ਤੇ ਉਸ ਨੇ ਇਸ ਸਾਲ ਇਸ ਤੋਂ 17 ਲੱਖ ਰੁਪਏ ਕਮਾਉਣ ਦੇ ਨਾਲ-ਨਾਲ ਦੋ ਸੱਟੇਬਾਜ਼ਾਂ ਨੂੰ ਦੇਸ਼ ਤੋਂ ਬਾਹਰ ਭੇਜਣ ਦਾ ‘ਜੁਗਾੜ’ ਵੀ ਕੀਤਾ। ਇਸ ਅਦਾਕਾਰ ਅਨੁਸਾਰ ਉਹ ਗੁਰੂਨਾਥ ਦੇ ਸੰਪਰਕ ਵਿਚ 5-6 ਸਾਲ ਪਹਿਲਾਂ ਆਇਆ ਸੀ। ਗੁਰੂਨਾਥ ਦਾ ਪਰਿਵਾਰ ਦੱਖਣ ਭਾਰਤੀ ਫ਼ਿਲਮ ਨਿਰਮਾਣ ਵਿਚ ਕਾਫੀ ਅਸਰ-ਰਸੂਖ ਰੱਖਦਾ ਹੈ। ਵਿੰਦੂ ਤੇ ਗੁਰੂਨਾਥ ਵਿਚਾਲੇ ਟੈਲੀਫੋਨ ਉਪਰ ਗੱਲਬਾਤ ਆਮ ਸੀ। ਪੁਲੀਸ ਸੂਤਰਾਂ ਅਨੁਸਾਰ, ”ਸਪੌਟ ਫਿਕਸਿੰਗ ਮਾਮਲੇ ਵਿਚ ਗੁਰੂਨਾਥ ਨੂੰ ਪੁੱਛ ਪੜਤਾਲ ਲਈ ਸੱਦ ਸਕਦੇ ਹਾਂ ਕਿ ਆਖਰ ਵਿੰਦੂ ਨੇ ਉਸ ਨੂੰ ਐਨੇ ਫੋਨ ਕਿਉਂ ਕੀਤੇ?” ਸ੍ਰੀ ਰਾਏ ਅਨੁਸਾਰ ਬਾਲੀਵੁੱਡ ਅਦਾਕਾਰ ਨੇ ਮੰਨਿਆ ਹੈ ਕਿ ਉਸ ਨੇ ਦੋ ਸੱਟੇਬਾਜ਼ਾਂ ਪਵਨ ਜੈਪੁਰ ਤੇ ਸੰਜੇ ਜੈਪੁਰ ਨੂੰ 17 ਮਈ ਵਾਲੇ ਦਿਨ ਮੁੰਬਈ ਤੋਂ ਦੁਬਈ ਭੇਜਣ ਵਿਚ ਅਹਿਮ ਭੂਮਿਕਾ ਨਿਭਾਈ।

ਵਿੰਦੂ ਦੀ ਜੁਹੂ ਰਿਹਾਇਸ਼ ਵਿਚ ਛਾਪੇ ਦੌਰਾਨ ਪੁਲੀਸ ਨੂੰ ਉਸ ਦਾ ਆਈਪੈਡ, ਪਵਨ ਦੇ ਤਿੰਨ ਮੋਬਾਈਲ ਤੇ ਇਕ ਲੈਪਟਾਪ ਬਰਾਮਦ ਹੋਏ ਹਨ। ਮੁੰਬਈ ਦੇ ਅਡੀਸ਼ਨਲ ਮੈਟਰੋਪੋਲਿਟਨ ਮੈਜਿਸਟਰੇਟ ਐਮ.ਐਨ. ਸਲੀਮ ਨੇ ਛੇ ਸੱਟੇਬਾਜ਼ਾਂ ਨੂੰ 5 ਜੂਨ ਤੱਕ ਜੁਡੀਸ਼ਲ ਹਿਰਾਸਤ ‘ਚ ਭੇਜ ਦਿੱਤਾ ਹੈ। ਸਪੌਟ ਫਿਕਸਿੰਗ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਆਈਪੀਐਲ ਦੇ ਇਸ ਸੀਜ਼ਨ ਦੌਰਾਨ ਕ੍ਰਿਕਟਰ ਅਜੀਤ ਚੰਦੀਲਾ ਨੂੰ ਸੱਟੇਬਾਜ਼ਾਂ ਨੇ 49 ਲੱਖ ਰੁਪਏ ਦਿੱਤੇ ਸਨ।


ਗਿੱਦੜਬਾਹਾ ‘ਚ ਬੈਂਕ ਦੇ ਖਜ਼ਾਨਚੀ ਤੋਂ 49 ਲੱਖ ਰੁਪਏ ਲੁੱਟੇ

http://sameydiawaaz.com/Archive%20News/%5B2013%5D/05/23.05.2013%20-%2006.jpg

ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਜ਼ੇਰੇ ਇਲਾਜ ਸਕਿਉਰਿਟੀ ਗਾਰਡ ਹਰਭਜਨ ਸਿੰਘ

ਗਿੱਦੜਬਾਹਾ 22 ਮਈ (ਦਵਿੰਦਰ ਮੋਹਨ ਬੇਦੀ) :- ਇੱਥੋਂ ਦੇ ਭੱਠੀ ਵਾਲੇ ਮੋੜ ‘ਤੇ ਸਥਿਤ ਸਟੇਟ ਬੈਂਕ ਆਫ ਪਟਿਆਲਾ ਦੀ ਮੁੱਖ ਬਰਾਂਚ ਵਿੱਚੋਂ ਅਣਪਛਾਤੇ ਲੁਟੇਰੇ ਦਿਨ ਦਿਹਾੜੇ 49 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਕਾਰਵਾਈ ਦੌਰਾਨ ਉਨ੍ਹਾਂ ਵੱਲੋਂ ਚਲਾਈਆਂ ਗੋਲੀਆਂ ਕਾਰਨ ਬੈਂਕ ਦਾ ਸੁਰੱਖਿਆ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ। ਲੁਟੇਰੇ ਸੁਰੱਖਿਆ ਮੁਲਾਜ਼ਮ ਦੀ ਬੰਦੂਕ ਵੀ ਲੈ ਗਏ।

ਅੱਜ ਬਾਅਦ ਦੁਪਹਿਰ ਦੋ ਵਜੇ ਭੱਠੀ ਵਾਲੇ ਮੋੜ ‘ਤੇ ਸਥਿਤ ਸਟੇਟ ਬੈਂਕ ਆਫ ਪਟਿਆਲਾ ਦੀ ਮੇਨ ਬਰਾਂਚ ਦਾ ਖਜ਼ਾਨਚੀ ਹਰੀਸ਼ ਚੰਦਰ ਆਲਟੋ ਕਾਰ (ਪੀ.ਬੀ.30-0742) ਵਿੱਚ ਬਠਿੰਡਾ ਬਰਾਂਚ ਤੋਂ 49 ਲੱਖ ਰੁਪਏ ਲੈ ਕੇ ਆ ਰਿਹਾ ਸੀ, ਉਹ ਜਦੋਂ ਬੈਂਕ ਵਿੱਚ ਦਾਖਲ ਹੋਣ ਲੱਗਾ ਤਾਂ ਇਕ ਸੈਂਟਰੋਂ ਕਾਰ ਬੈਂਕ ਨੇੜੇ ਆ ਕੇ ਰੁਕੀ, ਜਿਸ ਵਿੱਚੋਂ ਉਤਰੇ ਦੋ ਲੁਟੇਰਿਆਂ ਨੇ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ, ਜਦਕਿ ਇੱਕ ਲੁਟੇਰਾ ਕਾਰ ਵਿੱਚ ਬੈਠਾ ਰਿਹਾ। ਉਨ੍ਹਾਂ ਸਕਿਉਰਿਟੀ ਗਾਰਡ ਹਰਭਜਨ ਸਿੰਘ ਦੇ ਪੈਰ ਅਤੇ ਇਕ ਛਾਤੀ ਵਿੱਚ ਗੋਲੀ ਮਾਰੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਲੁਟੇਰੇ ਕੈਸ਼ੀਅਰ ਨੂੰ ਪਿਸਤੌਲ ਦਿਖਾ ਕੇ 49 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਉਹ ਜਾਂਦੇ ਸਮੇਂ ਸਕਿਉਰਿਟੀ ਗਾਰਡ ਦੀ ਬੰਦੂਕ ਵੀ ਨਾਲ ਲੈ ਗਏ। ਬੈਂਕ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਹੋਣ ਕਾਰਨ ਅਤੇ ਬੈਂਕ ਨਾਲ ਘਰ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜ਼ਖ਼ਮੀ ਸਕਿਉਰਿਟੀ ਗਾਰਡ ਨੂੰ ਗਿੱਦੜਬਾਹਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਮੁੱਢਲੀ ਸਹਾਇਤਾ ਦੇਣ ਮਗਰੋਂ ਸਿਵਲ ਹਸਪਤਾਲ ਗਿੱਦੜਬਾਹਾ ਭੇਜਿਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਰੈਫਰ ਕਰ ਦਿੱਤਾ ਗਿਆ। । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ.ਐਸ.ਪੀ. ਦਰਸ਼ਨ ਸਿੰਘ ਸੰਧੂ ਤੇ ਐਸ.ਐਚ.ਓ. ਰਵਿੰਦਰਪਾਲ ਸਿੰਘ ਨੇ ਜਿੱਥੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ, ਉੱਥੇ ਐਸ.ਐਸ.ਪੀ ਸੁਰਜੀਤ ਸਿੰਘ ਅਤੇ ਐਸ. ਡੀ. ਐਮ. ਕੁਮਾਰ ਅਮਿਤ ਵੀ ਮੌਕੇ ‘ਤੇ ਪੁੱਜ ਗਏ।


ਮੋਟਰਸਾਈਕਲ ਸਵਾਰਾਂ ਨੇ20.70 ਲੱ ਰੁਪਏ ਖੋਹੇ

ਰਈਆ 22 ਮਈ :- ਕਸਬਾ ਬੁਤਾਲਾ ਤੋਂ ਸਠਿਆਲਾ ਸੜਕ ‘ਤੇ ਇੱਕ ਵਿਅਕਤੀ ਪਾਸੋਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ 20.70 ਲੱਖ ਰੁਪਏ ਖੋਹ ਲਏ। ਪਿੰਡ ਕੰਮੋਕੇ ਦਾ ਵਸਨੀਕ ਅਮੋਲਕਜੀਤ ਸਿੰਘ ਆਪਣੀ ਦਾਦੀ ਨਾਲ ਬਾਬਾ ਬਕਾਲਾ ਤਹਿਸੀਲ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਆ ਰਿਹਾ ਸੀ। ਜਿਸ ਵਕਤ ਉਹ ਬੁਤਾਲਾ-ਸਠਿਆਲਾ ਸੜਕ ‘ਤੇ ਆ ਰਹੇ ਸਨ ਤਾਂ ਰਸਤੇ ਵਿੱਚ ਤਿੰਨ ਨੌਜਵਾਨਾਂ ਨੇ ਮੋਟਰਸਾਈਕਲ ਰੋਕ ਕੇ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਅਤੇ ਬੈਗ ਜਿਸ  ਵਿੱਚ 20.70 ਲੱਖ ਰੁਪਏ ਸਨ, ਉਹ ਖੋਹ ਕੇ ਫਰਾਰ ਹੋ ਗਏ । ਇਸ ਸਬੰਧੀ ਥਾਣਾ ਬਿਆਸ ਦੇ ਮੁਖੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ  ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz