ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162832
ਅੱਜ
ਇਸ ਮਹੀਨੇ
534
18556

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.67
   

22 ਮਈ 2013

ਅਮਰੀਕਾ 'ਚ ਤੂਫ਼ਾਨ ਨਾਲ ਭਾਰੀ ਤਬਾਹੀ 20 ਬੱਚਿਆਂ ਸਣੇ 91 ਮੌਤਾਂ, 145 ਜ਼ਖ਼ਮੀ

 http://sameydiawaaz.com/Archive%20News/%5B2013%5D/05/22.05.2013%20-%2006.jpg http://sameydiawaaz.com/Archive%20News/%5B2013%5D/05/22.05.2013%20-%2007.jpg

ਹਿਊਸਟਨ/ਵਾਸ਼ਿੰਗਟਨ 21 ਮਈ (ਏਜੰਸੀ)— :- ਅਮਰੀਕਾ ਦੇ ਓਕਲਾਹਾਮਾ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿਚ ਆਏ ਭਾਰੀ ਤੂਫ਼ਾਨ ਕਾਰਨ 20 ਬੱਚਿਆਂ ਸਮੇਤ 91 ਲੋਕਾਂ ਦੀ ਮੌਤ ਹੋ ਗਈ ਤੇ 145 ਲੋਕ ਜ਼ਖ਼ਮੀ ਹੋ ਗਏ | ਇਸ ਤੂਫ਼ਾਨ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਸ ਨਾਲ ਦੋ ਸਕੂਲ ਪੂਰੀ ਤਰ੍ਹਾਂ ਤਬਾਹ ਹੋ ਗਏ | ਸੂਤਰਾਂ ਅਨੁਸਾਰ ਇਹ ਤੂਫ਼ਾਨ 320 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨਾਲ ਆਇਆ | ਸਭ ਤੋਂ ਜ਼ਿਆਦਾ ਪ੍ਰਭਾਵਿਤ ਸ਼ਹਿਰ ਦਾ ਦੱਖਣੀ ਇਲਾਕਾ ਮੂਰੇ ਹੋਇਆ ਜਿਥੇ ਦੋ ਸਕੂਲ ਪੂਰੀ ਤਰ੍ਹਾਂ ਤਬਾਹ ਹੋ ਗਏ | ਓਕਲਾਹਾਮਾ ਸ਼ਹਿਰ ਦੇ ਇਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਤੂਫ਼ਾਨ ਵਿਚ 20 ਬੱਚਿਆਂ ਸਮੇਤ 91 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਤੇ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ | ਦੋ ਹਸਪਤਾਲਾਂ ਨੇ ਪੁਸ਼ਟੀ ਕੀਤੀ ਹੈ ਕਿ ਕਰੀਬ 70 ਬੱਚਿਆਂ ਸਮੇਤ ਕੁਲ 145 ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ | ਗਵਰਨਰ ਮੈਰੀ ਫਾਲਿਨ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਹਾਲ ਨੂੰ ਲੈ ਕੇ ਚਿੰਤਤ ਮਾਪਿਆਂ ਲਈ ਅਸੀਂ ਕਾਫ਼ੀ ਦੁਖੀ ਹਾਂ | ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਫਾਲਿਨ ਨਾਲ ਗੱਲਬਾਤ ਕਰਕੇ ਮੌਸਮ ਦੀ ਮਾਰ ਹੇਠ ਆਏ ਪ੍ਰਭਾਵਿਤ ਲੋਕਾਂ ਦੀ ਸਥਿਤੀ ਨੂੰ ਲੈ ਕੇ ਚਿੰਤਾ ਜਤਾਈ ਹੈ ਤੇ ਪੀੜਤ ਪਰਿਵਾਰਾਂ ਨਾਲ ਦੁੱਖ ਜਤਾਇਆ | ਉਨ੍ਹਾਂ ਓਕਲਾਹਾਮਾ ਸ਼ਹਿਰ ਵਿਚ ਹੰਗਾਮੀ ਹਾਲਾਤ ਹੋਣ ਦਾ ਐਲਾਨ ਕੀਤਾ ਹੈ |


ਦਿਹਾਤੀ ਚੋਣਾਂ ਵਿੱਚ ਅਕਾਲੀਆਂ ਦਾ ਡੰਕਾ

ਸਾਰੀਆਂ ਜ਼ਿਲਾ ਪ੍ਰੀਸ਼ਦਾਂ ਅਤੇ ਤਿੰਨ ਚੌਥਾਈ ਬਲਾਕ ਸਮਿਤੀਆਂ ’ਚ ਹਾਕਮ ਗੱਠਜੋੜ ਜੇਤੂ

ਜਿਥੇ ਨਤੀਜੇ ਉਮੀਦਾਂ ਤੋਂ ਉਲਟ ਰਹੇ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਘੁੱਦਾ ਵਾਲੇ ਬਲਾਕ ਸਮਿਤੀ ਜ਼ੋਨ ’ਚ ਅਕਾਲੀ ਉਮੀਦਵਾਰ  ਨੂੰ ਹਾਰ ਹੋਈ।

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਜੱਦੀ ਹਲਕੇ ਕਾਹਨੂੰਵਾਲ ਦੇ ਬਲਾਕ ਸਮਿਤੀ ਜ਼ੋਨਾਂ – ਕਾਹਨੂੰਵਾਲ, ਚੌਕ ਸ਼ਰੀਫ, ਭੈਣੀ ਮੀਆਂ ਖਾਂ ਤੇ ਕੋਟ ਧੰਦਲ ਵਿਚ ਕਾਂਗਰਸ ਨੂੰ ਹਾਰ।

ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀਹਰਗੋਬਿੰਦਪੁਰ ਇਲਾਕੇ ਵਿਚ ਕਾਂਗਰਸ ਦਾ ਹੱਥ ਉੱਚਾ ਰਿਹਾ। ਇੱਥੇ 10 ਬਲਾਕ ਸਮਿਤੀ ਜ਼ੋਨਾਂ ’ਚ ਕਾਂਗਰਸ ਜੇਤੂ ਰਹੀ।

ਦਸੂਹਾ ਵਿਧਾਨ ਸਭਾ ਹਲਕੇ ਨੇੜਲੇ ਤਲਵਾੜਾ ਤੇ ਹਾਜੀਪੁਰ ਖੇਤਰਾਂ ਵਿਚ ਕਾਂਗਰਸ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਮਾਤ।

ਬੀਬੀ ਰਜਿੰਦਰ ਕੌਰ ਭੱਠਲ ਦੇ ਲਹਿਰਾਗਾਗਾ ਹਲਕੇ ਵਿਚ ਕਾਂਗਰਸ ਦਾ ਸਫਾਇਆ।

 http://sameydiawaaz.com/Archive%20News/%5B2013%5D/05/22.05.2013%20-%2004.jpg

ਕਪੂਰਥਲਾ ਵਿੱਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਰਹਿਣ ਪਿੱਛੋਂ ਸਮਰਥਕ ਖੁਸ਼ੀ ਮਨਾਉਂਦੇ ਹੋਏ (ਫੋਟੋ: ਮਲਕੀਅਤ ਸਿੰਘ)

ਚੰਡੀਗੜ੍ਹ 21 ਮਈ (ਤਰਲੋਚਨ ਸਿੰਘ) :- ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੇ ਇਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਪੰਜਾਬ ਦੀ ਸਿਆਸਤ ਉਪਰ ਉਸ ਦੀ ਜਕੜ ਮਜ਼ਬੂਤ ਹੈ ਅਤੇ ਦਿਹਾਤੀ ਖੇਤਰਾਂ ਵਿੱਚ ਉਸ ਦੀ ਹਮਾਇਤ ਵਿੱਚ ਕਮੀ ਨਹੀਂ ਆਈ। ਇਸ ਦਾ ਸਬੂਤ ਰਾਜ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 146 ਪੰਚਾਇਤ ਸਮਿਤੀਆਂ ਦੇ ਚੋਣ ਨਤੀਜਿਆਂ ਤੋਂ ਮਿਲਿਆ। ਹਾਲਾਂਕਿ ਸਾਰੇ ਚੋਣ ਨਤੀਜੇ ਭਲਕੇ ਸਵੇਰ ਤਕ ਮਿਲਣਗੇ, ਪਰ ਅੱਧੀ ਰਾਤ ਤਕ ਦੀਆਂ ਜਿੱਤਾਂ ਅਤੇ ਰੁਝਾਨ ਦਰਸਾਉਂਦੇ ਸਨ ਕਿ ਹੁਕਮਰਾਨ ਗੱਠਜੋੜ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਤਿੰਨ ਚੌਥਾਈ ਪੰਚਾਇਤ ਸਮਿਤੀਆਂ ਉਤੇ ਕਾਬਜ਼ ਹੋਣ ਜਾ ਰਿਹਾ ਹੈ। 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 146 ਪੰਚਾਇਤੀ ਸਮਿਤੀਆਂ ਦੀਆਂ  ਅਕਾਲੀ ਦਲ ਨੇ ਰਾਜ ਦੇ ਤਕਰੀਬਨ ਹਰੇਕ ਹਿੱਸੇ ਵਿਚੋਂ ਜਿੱਤ ਹਾਸਲ ਕੀਤੀ ਹੈ ਅਤੇ ਮੁੱਖ ਵਿਰੋਧੀ ਕਾਂਗਰਸ ਪਾਰਟੀ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਵੀ ਇਸ ਚੋਣ ਵਿੱਚ ਕੋਈ ਕਮਾਲ ਨਹੀਂ ਕਰ ਸਕੀ।

ਇਨ੍ਹਾਂ ਨਤੀਜਿਆਂ ਨੂੰ ਭਾਵੇਂ ਆਗਾਮੀ ਲੋਕ ਸਭਾ ਚੋਣਾਂ ਦੇ ਪ੍ਰਿਜ਼ਮ ਵਿੱਚੋਂ ਨਹੀਂ ਦੇਖਿਆ ਜਾਣਾ ਚਾਹੀਦਾ, ਫਿਰ ਵੀ ਇਸ ਜੇਤੂ ਵੇਗ ਦਾ ਹੁਕਮਰਾਨ ਗੱਠਜੋੜ ਨੂੰ ਫਾਇਦਾ ਹੋਣਾ ਯਕੀਨੀ ਹੈ। ਅਕਾਲੀਆਂ ਲਈ ਜਿੱਤ ਦਾ ਸਭ ਤੋਂ ਸੁਆਦਲਾ ਪੱਖ ਇਹ ਹੈ ਕਿ ਇਨ੍ਹਾਂ ਚੋਣਾਂ ਲਈ ਨਾ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਨਾ ਹੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਚਾਰ ਕੀਤਾ, ਫਿਰ ਵੀ ਪਾਰਟੀ ਕਾਡਰ ਨੇ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਈ। ਦੂਜੇ ਪਾਸੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾਂ ਦੀ ਟੀਮ ਨੇ ਪ੍ਰਚਾਰ ਹਿੱਤ ਰਾਜ ਦਾ ਕੋਨਾ-ਕੋਨਾ ਛਾਣ ਮਾਰਿਆ, ਪਰ ਪੱਲੇ ਨਿਰਾਸ਼ਾ ਹੀ ਪਈ।

ਅਕਾਲੀ ਦਲ ਨੇ ਇਸ ਜਿੱਤ ਨੂੰ ਸਰਕਾਰ ਵੱਲੋਂ ਰਾਜ ਦੇ ਕੀਤੇ ਵਿਕਾਸ ਦੀ ਜਿੱਤ ਕਿਹਾ ਹੈ ਜਦਕਿ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਸੱਤਾਧਾਰੀ ਗੱਠਜੋੜ ਨੇ ਲੋਕਾਂ ਉਪਰ ਜਬਰ ਢਾਹ ਕੇ ਹਰੇਕ ਹੀਲੇ ਜਿੱਤ ਹਾਸਲ ਕਰਨ ਲਈ ਲੋਕਤੰਤਰ ਦਾ ਘਾਣ ਕੀਤਾ ਹੈ। ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਵਿਚ ਕੁੱਲ 6546 ਉਮੀਦਵਾਰ ਖੜ੍ਹੇ ਸਨ। ਇਨ੍ਹਾਂ ਵਿਚੋਂ 22 ਜ਼ਿਲ੍ਹਾ ਪ੍ਰੀਸ਼ਦਾਂ ਦੇ ਉਮੀਦਵਾਰ ਮੈਦਾਨ ਵਿਚ ਸਨ। ਜ਼ਿਲ੍ਹਾ ਪ੍ਰੀਸ਼ਦਾਂ ਦੇ 30 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਸਨ। ਇਸੇ ਤਰ੍ਹਾਂ 146 ਪੰਚਾਇਤ ਸਮਿਤੀਆਂ ਦੀਆਂ ਚੋਣਾਂ ਲਈ 5786 ਉਮੀਦਵਾਰ ਮੈਦਾਨ ਵਿਚ ਸਨ। ਪੰਚਾਇਤ ਸਮਿਤੀਆਂ ਲਈ 238 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਸਨ। ਪੰਚਾਇਤੀ ਸੰਸਥਾਵਾਂ ਦੀਆਂ ਇਨ੍ਹਾਂ ਚੋਣਾਂ ਵਿਚ 1.10 ਕਰੋੜ ਵੋਟਰ ਹਨ।

ਪੰਜਾਬ ਕਾਂਗਰਸ ਮੁੱਢ ਤੋਂ ਹੀ ਇਹ ਕਹਿੰਦੀ ਆ ਰਹੀ ਸੀ ਕਿ ਜੇ ਚੋਣਾਂ ਨਿਰਪੱਖ ਹੋਈਆਂ ਤਾਂ ਅਵੱਸ਼ ਕਾਂਗਰਸ ਜਿੱਤੇਗੀ ਜਦਕਿ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੋਸ਼ ਲਾਉਂਦਾ ਆ ਰਿਹਾ ਹੈ ਕਿ ਕਾਂਗਰਸ ਆਪਣੀ ਹਾਰ ਨੂੰ ਦੇਖਦਿਆਂ ਚੋਣਾਂ ਵਿਚ ਵਧੀਕੀਆਂ ਹੋਣ ਦੇ ਦੋਸ਼ ਲਾ ਰਹੀ ਹੈ।

ਹੁਣ ਤਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਦੀਆਂ 333 ਸੀਟਾਂ ਵਿੱਚੋਂ ਅਕਾਲੀ ਦਲ-ਭਾਜਪਾ ਗਠਜੋੜ ਨੇ 250 ਦੇ ਕਰੀਬ ਸੀਟਾਂ ’ਤੇ ਜਿੱਤ ਹਾਸਲ ਕਰ ਲਈ ਹੈ ਅਤੇ ਬਾਕੀਆਂ ’ਤੇ ਵੀ ਇਹ ਗਠਜੋੜ ਅੱਗੇ ਹੈ। ਸੱਤਾਧਾਰੀ ਗੱਠਜੋੜ ਨੇ ਬਲਾਕ ਸਮਿਤੀ ਦੀਆਂ ਵੀ ਕੁੱਲ 2732 ਸੀਟਾਂ ਵਿੱਚੋਂ ਤਕਰੀਬਨ 2500 ਉਪਰ ਜਿੱਤ ਦਰਜ ਕਰ ਲਈ ਹੈ ਅਤੇ ਹੋਰਾਂ ਉਪਰ ਵੀ ਅੱਗੇ ਹੈ। ਸਰਕਾਰੀ ਸੂਤਰਾਂ ਅਨੁਸਾਰ ਕੁੱਲ 22 ਜ਼ਿਲ੍ਹਾ ਪ੍ਰੀਸ਼ਦਾਂ ਵਿੱਚੋਂ 14 ਉਪਰ ਅਕਾਲੀ-ਭਾਜਪਾ ਗੱਠਜੋੜ ਨੇ ਬਹੁਮਤ ਹਾਸਲ ਕਰ ਲਿਆ ਹੈ ਜਦਕਿ 146 ਬਲਾਕ ਸਮਿਤੀਆਂ ਵਿੱਚੋਂ ਇਸ ਧਿਰ ਨੂੰ 89 ਦੇ ਕਰੀਬ ਉਪਰ ਬਹੁਮਤ ਹਾਸਲ ਹੈ। ਅਧਿਕਾਰਤ ਨਤੀਜੇ ਹਾਲੇ ਆ ਰਹੇ ਹਨ। ਕਪੂਰਥਲਾ ਜ਼ਿਲ੍ਹੇ ਵਿਚਲੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 10 ਸੀਟਾਂ ਵਿੱਚੋਂ ਅਕਾਲੀ -ਭਾਜਪਾ ਗੱਠਜੋੜ ਨੂੰ 9 ਅਤੇ ਹੋਰ ਨੂੰ ਇਕ ਸੀਟ ਮਿਲੀ ਹੈ ਜਦਕਿ ਇੱਥੋਂ ਕਾਂਗਰਸ ਦੇ ਪੱਲੇ ਕੁਝ ਨਹੀਂ ਪਿਆ।


ਰੇੜਕੇ ਘਟਾਉਣ ਲਈ ਰਾਜ਼ੀ ਹੋਏ ਹਿੰਦ - ਚੀਨ

ਸਰਹੱਦ ’ਤੇ ਅਮਨ-ਚੈਨ ਬਣਾਈ ਰੱਖਣ ਦਾ ਫ਼ੈਸਲਾ

http://sameydiawaaz.com/Archive%20News/%5B2013%5D/05/22.05.2013%20-%2001.jpg

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਵਿਖੇ

ਚੀਨੀ ਹਮਰੁਤਬਾ ਲੀ ਖਚਿਆਂਗ ਦਾ ਸਵਾਗਤ ਕਰਦੇ ਹੋਏ (ਫੋਟੋ: ਮੁਕੇਸ਼ ਅਗਰਵਾਲ)

ਨਵੀਂ ਦਿੱਲੀ 20 ਮਈ :- ਚੀਨ ਦੀ ਦਖਲਅੰਦਾਜ਼ੀ ਮਗਰੋਂ ਲੱਦਾਖ ’ਚ ਬਣੇ ਜਮੂਦ ਤੋਂ ‘ਸਬਕ ਸਿੱਖਦਿਆਂ’ ਭਾਰਤ ਤੇ ਚੀਨ ਨੇ ਅੱਜ ਸਰਹੱਦੀ ਝਗੜਿਆਂ ਦੇ ਛੇਤੀ ਨਿਬੇੜੇ ਲਈ ‘ਅਗਲੇਰੇ ਉਪਰਾਲੇ’ ਵਿਚਾਰਨ ਦਾ ਫੈਸਲਾ ਕੀਤਾ। ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੰਮੀ-ਚੌੜੀ ਗੱਲਬਾਤ ਹੋਈ। ਦੋਵੇਂ ਮੁਲਕਾਂ ਦੇ ਆਗੂਆਂ ਨੇ ਆਪਣੀ-ਆਪਣੀ ਸਰਹੱਦ ’ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕੰਮ ਕਰਨ ਦਾ ਫੈਸਲਾ ਕੀਤਾ ਹੈ।

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਉਨ੍ਹਾਂ ਦੇ ਚੀਨ ਦੇ ਹਮਰੁਤਬਾ ਲੀ ਖਚਿਆਂਗ ਅੱਜ ਦੂਜੀ ਵਾਰ ਬੈਠੇ। ਕੱਲ੍ਹ ਰਾਤੀਂ ਉਨ੍ਹਾਂ ਨੇ ਪਹਿਲੀ ਵਾਰ ਗੱਲਬਾਤ ਕੀਤੀ ਸੀ ਤੇ ਇਸ ਦੌਰਾਨ ਸਰਹੱਦੀ ਝਗੜਾ, ਅੰਤਰ-ਸਰਹੱਦੀ ਦਰਿਆਵਾਂ ਤੇ ਵਪਾਰਕ ਘਾਟਿਆਂ ਜਿਹੇ ਮੁੱਦੇ ਵਿਚਾਰੇ। ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਵੇਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਿਚਾਲੇ ਬੜੀ ‘ਸਪਸ਼ਟ’ ਤੇ ‘ਖੁੱਲ੍ਹੀ’ ਗੱਲਬਾਤ ਹੋਈ, ਜੋ ਆਉਂਦੀਆਂ ਵਿਚਾਰ-ਚਰਚਾਵਾਂ ਦਾ ਚੰਗਾ ਆਧਾਰ ਬਣੇਗੀ। ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਲੱਦਾਖ ਦੀ ਖੜੋਤ ਤੋਂ ਸਬਕ ਸਿੱਖਦਿਆਂ ਦੋਵੇਂ ਮੁਲਕਾਂ ਨੇ ਆਪਣੇ-ਆਪਣੇ ਵਿਸ਼ੇਸ਼ ਪ੍ਰਤੀਨਿਧਾਂ ਨੂੰ ਸਰਹੱਦ ਨਾਲ ਅਮਨ-ਸ਼ਾਂਤੀ ਬਣਾਈ ਰੱਖਣ ਲਈ ਲੋੜੀਂਦੇ ਹੋਰ ਉਪਰਾਲੇ ਵਿਚਾਰਨ ਦਾ ਕੰਮ ਸੌਂਪ ਦਿੱਤਾ ਹੈ। ਦੋਵੇਂ ਧਿਰਾਂ ਦੇ ਪ੍ਰਤੀਨਿਧ ਮਿਲ ਕੇ ਕੋਈ ਉਚਿਤ ਤੇ ਸਹੀ ਹੱਲ ਸਰਹੱਦੀ ਵਿਵਾਦ ਬਾਰੇ ਤੈਅ ਕਰਨਗੇ। ਆਪਣੇ ਵੱਲੋਂ ਚੀਨ ਦੇ ਪ੍ਰਧਾਨ ਮੰਤਰੀ ਲੀ ਖਚਿਆਂਗ ਨੇ ਮੰਨਿਆ ਕਿ ਦੋਵੇਂ ਮੁਲਕਾਂ ਵਿਚਾਲੇ ਕੁਝ ਮੁਸ਼ਕਲਾਂ ਸਨ ਤੇ ਦੋਵੇਂ ਧਿਰਾਂ ਮੰਨਦੀਆਂ ਹਨ ਕਿ ਇਤਿਹਾਸ ਵੱਲੋਂ ਛੱਡੇ ਸੁਆਲ, ਸਮੇਂ ਨਾਲ ਦੋਵੇਂ ਧਿਰਾਂ ਨੇ ਸਿਧਾਂਤਬੱਧ ਕਰ ਲਏ ਹਨ। ਉਨ੍ਹਾਂ ਨੇ ਸਾਰੇ ਮਸਲੇ ਆਪਸੀ ਸਹਿਯੋਗ ਨਾਲ ਹੱਲ ਕਰਨ ਦੀ ਗੱਲ ਕੀਤੀ।

ਚੀਨ ਸਰਹੱਦੀ ਵਿਵਾਦ ਨਿਬੇੜੇ: ਅਬਦੁੱਲਾ: ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਚੀਨ ਨੂੰ ਕਿਹਾ ਹੈ ਕਿ ਉਹ ਭਾਰਤ ਨਾਲ ਨਿੱਠ ਕੇ, ਬੈਠ ਕੇ ਲੱਦਾਖ  ਖੇਤਰ ’ਚ ਜਿੰਨੀ ਛੇਤੀ ਸੰਭਵ ਹੋ ਸਕੇ, ਸਰਹੱਦ ਦਾ ਮਾਮਲਾ ਨਿਬੇੜ ਲਵੇ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਹਾਲ ਹੀ ’ਚ ਹੋਈ ਚੀਨ ਦੀ ਫੌਜੀ ਦਖਲਅੰਦਾਜ਼ੀ ਜਿਹੀ ਘਟਨਾ ਦੁਬਾਰਾ ਨਾ ਵਾਪਰੇ।


ਪੇਸਮੇਕਰ ਲਵਾਉਣ ਲਈ ਚੌਟਾਲਾ ਨੂੰ ਛੇ ਹਫ਼ਤੇ ਦੀ ਜ਼ਮਾਨਤ

http://sameydiawaaz.com/Archive%20News/%5B2013%5D/05/22.05.2013%20-%2002.jpg

ਨਵੀਂ ਦਿੱਲੀ 21 ਮਈ :- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਲੀ ਹਾਈ ਕੋਰਟ ਨੇ ਛੇ ਹਫਤਿਆਂ ਲਈ ਜ਼ਮਾਨਤ ਦੇ ਦਿੱਤੀ। ਉਹ ਇਸ ਦੌਰਾਨ ਇੱਥੋਂ ਦੇ ਹਸਪਤਾਲ ’ਚ ਪੇਸਮੇਕਰ ਲਗਵਾਉਣ ਲਈ ਅਪਰੇਸ਼ਨ ਕਰਾਉਣਗੇ। ਜਸਟਿਸ ਸਿਧਾਸਰ ਮ੍ਰਿਦੁਲ ਨੇ ਅੰਤਰਿੰਗ ਜ਼ਮਾਨਤ ਸਵੀਕਾਰ ਕਰਦਿਆਂ ਕਿਹਾ ਕਿ ਕੇਸ ਦੇ ਤੱਥ ਤੇ ਹਾਲਾਤ ਦੇਖਦਿਆਂ ਤੇ ਅਪੀਲ ਕਰਤਾ ਦੀ ਡਾਕਟਰੀ ਰਿਪੋਰਟ ਨੂੰ ਧਿਆਨ ਵਿਚ ਰੱਖਦਿਆਂ ਉਸ ਦੀ ਸਜ਼ਾ ਛੇ ਹਫਤਿਆਂ ਲਈ ਮੁਲਤਵੀ ਕੀਤੀ ਜਾਂਦੀ ਹੈ।  ਭਾਰਤੀ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁਖੀ 78 ਸਾਲਾ ਸ੍ਰੀ ਚੌਟਾਲਾ 2000 ਦੇ ਅਧਿਆਪਕਾਂ ਦੀ ਭਰਤੀ ਬਾਰੇ ਘੋਟਾਲੇ ’ਚ 54 ਹੋਰ ਲੋਕਾਂ ਨਾਲ ਜੇਲ੍ਹ ’ਚ ਬੰਦ ਹਨ। ਅਦਾਲਤ ਨੇ ਸ੍ਰੀ ਚੌਟਾਲਾ ਨੂੰ 5 ਲੱਖ ਦਾ ਨਿੱਜੀ ਮੁਚਲਕਾ ਤੇ ਇੰਨੀ ਹੀ ਰਾਸ਼ੀ ਨਾਲ ਦੋ ਜ਼ਮਾਨਤਾਂ ਹੇਠਲੀ ਅਦਾਲਤ ਕੋਲ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੂੰ ਆਪਣਾ ਪਾਸਪੋਰਟ ਵੀ ਜਮ੍ਹਾਂ ਕਰਵਾਉਣ ਲਈ ਕਿਹਾ ਹੈ ਤੇ ਨਿਰਦੇਸ਼ ਦਿੱਤੇ ਹਨ ਕਿ ਉਹ ਅਦਾਲਤ ਦੀ ਆਗਿਆ ਤੋਂ ਬਿਨਾਂ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਵਿਚੋਂ ਬਾਹਰ ਨਾ ਜਾਵੇ। ਜ਼ਮਾਨਤ ’ਤੇ ਰਿਹਾਅ ਹੋਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਉਸ ਨੂੰ ਅਪਰੇਸ਼ਨ ਲਈ ਮੇਦਾਂਤਾ ਮੈਡੀਸਿਟੀ ’ਚ ਦਾਖਲ ਹੋਣ ਲਈ ਕਿਹਾ ਗਿਆ ਹੈ। ਅਦਾਲਤ ਨੇ ਨਾਲ ਹੀ ਸੀਬੀਆਈ ਨੂੰ ਖੁੱਲ੍ਹ ਦਿੱਤੀ ਹੈ ਕਿ ਸ੍ਰੀ ਚੌਟਾਲਾ ਵੱਲੋਂ ਜ਼ਮਾਨਤ ਦੀਆਂ ਸ਼ਰਤਾਂ ’ਚੋਂ ਕਿਸੇ ਦੀ ਵੀ ਉਲੰਘਣਾ ਕਰਨ ’ਤੇ ਉਹ ਉਸ ਦੀ ਜ਼ਮਾਨਤ ਰੱਦ ਕਰਨ ਦੀ ਚਾਰਾਜੋਈ ਕਰ ਸਕਦੀ ਹੈ।

ਅਦਾਲਤ ਨੇ ਸੀਬੀਆਈ ਦੀ ਇਹ ਬੇਨਤੀ ਠੁਕਰਾ ਦਿੱਤੀ ਕਿ ਜ਼ਮਾਨਤ ਦੇ ਅੰਤਰਾਲ ਦੌਰਾਨ ਚੌਟਾਲਾ ’ਤੇ ਕਿਸੇ ਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ’ਤੇ ਰੋਕ ਲਾਈ ਜਾਵੇ। ਜੱਜ ਨੇ ਪੁੱਛਿਆ ਕਿ ਅਦਾਲਤ ਕਿਸੇ ਨਾਗਰਿਕ ਦੇ ਬੁਨਿਆਦੀ ਹੱਕ ’ਤੇ ਕਿਵੇਂ ਰੋਕ ਲਾ ਸਕਦੀ ਹੈ? ਉਹ ਇਸ ਬਾਰੇ ਟਿੱਪਣੀ ਨਹੀਂ ਕਰਨੀ ਚਾਹੁੰਦੇ। ਅਦਾਲਤ ਨੇ ਏਜੰਸੀ ਨੂੰ ਕਿਹਾ ਕਿ ਜੇਕਰ ਉਹ ਲਗਾਤਾਰ ਇਹ ਜ਼ਿੱਦ ਕਰਦੇ ਹਨ ਤਾਂ ਇਹ ਸਪਸ਼ਟ ਹੋਵੇਗਾ ਕਿ ਇਹ ਮੰਗ ਸੀ.ਬੀ.ਆਈ. ਤੋਂ ਨਹੀਂ ਆ ਰਹੀ। ਚੌਟਾਲਾ ਦੀ ਰਿਪੋਰਟ ਜਿਸ ਬੋਰਡ ਦੀ ਰਿਪੋਰਟ ’ਤੇ ਆਧਾਰਤ ਸੀ, ਉਸ ਵਿਚ ਏਮਜ਼, ਆਰ.ਐਮ.ਐਲ. ਹਸਪਤਾਲ ਤੇ ਜੀ.ਬੀ. ਪੰਤ ਹਸਪਤਾਲ ਦੇ ਮਾਹਰ ਡਾਕਟਰ ਤੇ ਇਕ ਡਾਕਟਰ ਤਿਹਾੜ ਜੇਲ੍ਹ ਦਾ ਸੀ।


ਫਿਨਲੈਂਡ ’ਚ ਦਸਤਾਰ ਦੇ ਅਧਿਕਾਰ ਲਈ ਲੜ ਰਿਹਾ ਹੈ ਡਰਾਈਵਰ ਸੁਖਦਰਸ਼ਨ ਸਿੰਘ

ਟਰੇਡ ਯੂਨੀਅਨ ਕਨਫੈਡਰੇਸ਼ਨ ਪਿੱਠ ’ਤੇ ਆਈ

http://sameydiawaaz.com/Archive%20News/%5B2013%5D/05/22.05.2013%20-%2003.jpgਲੰਡਨ 21 ਮਈ :- ਫਿਨਲੈਂਡ ਦਾ ਇਕ ਸਿੱਖ ਡਰਾਈਵਰ ਇਸ ਦੇਸ਼ ’ਚ ਕੰਮ ਦੌਰਾਨ ਪੱਗ ਬੰਨ੍ਹਣ ਦੇ ਆਪਣੇ ਹੱਕ ਲਈ ਲੜ ਰਿਹਾ ਹੈ। ਉਸ ਨੂੰ ਉਸ ਦੇ ਮਾਲਕ ਨੇ ਪੱਗ ਨਾ ਬੰਨ੍ਹਣ ਲਈ ਕਿਹਾ ਸੀ।

ਦੇਸ਼ ਦੀ ਰਾਜਧਾਨੀ ਹੇਲਸਿੰਕੀ ਨੇੜੇ ਵਾਂਟਾ ਖੇਤਰ ’ਚ ਵਿਓਲੀਆ ਬੱਸ ਕੰਪਨੀ ’ਚ ਕੰਮ ਕਰਦੇ ਸੁਖਦਰਸ਼ਨ ਸਿੰਘ ਗਿੱਲ ਨੂੰ ਪੱਗ ਬੰਨ੍ਹਣ ਦੇ ਅਧਿਕਾਰ ਦੀ ਲੜਾਈ ਲੜਨੀ ਪੈ ਰਹੀ ਹੈ। ਉਹ 1980ਵਿਆਂ ’ਚ ਫਿਨਲੈਂਡ ਆਇਆ ਸੀ। ਉਹ ਇਸ ਸਕੈਂਡੇਨੇਵੀਆਈ ਮੁਲਕ ’ਚ ਆਉਣ ਵਾਲੇ ਪਹਿਲੇ ਸਿੱਖਾਂ ’ਚੋਂ ਸੀ। ਪਿਛਲੇ ਸਾਲ ਪੰਜਾਬ ਫੇਰੀ ਮਗਰੋਂ ਉਸ ਨੇ ਕੰਮ ’ਤੇ ਪੱਗ ਬੰਨ੍ਹ ਕੇ ਜਾਣ ਦਾ ਫੈਸਲਾ ਕਰ ਲਿਆ। ਦੋ ਮਹੀਨੇ ਤਾਂ ਉਸ ਦਾ ਮਾਲਕ ਠੀਕ ਠਾਕ ਰਿਹਾ, ਪਰ ਮਗਰੋਂ ਕੰਪਨੀ ਦੀ ਮੈਨੇਜਮੈਂਟ ਨੇ ਉਸ ਨੂੰ ਵਰਦੀ ਦੇ ਨੇਮਾਂ ਦੀ ਪਾਲਣਾ ਨਾ ਕਰਨ ਬਦਲੇ ਨੌਕਰੀਓਂ ਹਟਾ ਦਿੱਤਾ। ਫਿਨਿਸ਼ ਬਰਾਡਕਾਸਟਿੰਗ ਕਪਨੀ ਵਾਈ.ਐਲ.ਈ. ਨਾਲ ਗੱਲਬਾਤ ਕਰਦਿਆਂ ਗਿੱਲ ਨੇ ਕਿਹਾ ਕਿ ਪੱਗ ਬੰਨ੍ਹਣਾ ਉਸ ਦਾ ਅਧਿਕਾਰ ਹੈ। ਉਹ ਸਿੱਖ ਹੈ। ਇਸ ਨਾਲ ਹੋਰ ਧਰਮਾਂ ਨੂੰ ਵੀ ਕੋਈ ਮੁਸ਼ਕਲ ਨਹੀਂ ਹੈ। ਉਸ ਨੇ ਕਿਹਾ ਕਿ ਉਹ ਹੋਰਾਂ ਦੇ ਧਰਮਾਂ ’ਚ ਕੋਈ ਖਲੱਲ ਨਹੀਂ ਪਾਉਂਦਾ ਤੇ ਆਪਣੇ ਧਰਮ ’ਚ ਭਰੋਸਾ ਰੱਖਦਾ ਹੈ।

ਗਿੱਲ ਦੇ ਪੁੱਤਰ ਸੁਖਨਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਹ ਵੀ ਫਿਨਲੈਂਡ ਲਈ ਆਪਣੀ ਫੌਜੀ ਸੇਵਾ ਪੱਗ ਬੰਨ੍ਹ ਕੇ ਮੁਕੰਮਲ ਕਰਨੀ ਚਾਹੁੰਦਾ ਹੈ। ਉਸ ਨੇ ਕਿਹਾ ਕਿ ਹਰੇਕ ਨੂੰ ਇਹ ਸੇਵਾ ਕਰਨੀ ਪੈਂਦੀ ਹੈ ਤੇ ਉਹ ਵੀ ਅਜਿਹਾ ਕਰਨਾ ਚਾਹੁੰਦਾ ਹੈ, ਉਹ ਫੌਜੀ ਸੇਵਾ ’ਚ ਸ਼ਾਮਲ ਹੋਣਾ ਚਾਹੁੰਦਾ ਹੈ, ਪਰ ਉਸ ਦਾ ਧਰਮ ਕਿਸੇ ਲਈ ਮੁਸ਼ਕਲ ਨਹੀਂ ਹੋ ਸਕਦਾ। ਉਹ ਵੱਖਰੇ ਤਰ੍ਹਾਂ ਦਾ ਵਤੀਰਾ ਨਹੀਂ ਚਾਹੁੰਦਾ। ਉਸ ਦਾ ਅਧਿਕਾਰ ਹੈ ਕਿ ਉਹ ਪੱਗ ਬੰਨ੍ਹ ਸਕੇ। ਹੋਰ ਸਕੈਂਡੇਨੇਵੀਆਈ ਮੁਲਕ ਜਿਵੇਂ ਨਾਰਵੇ ਤੇ ਸਵੀਡਨ ਸਿੱਖਾਂ ਨੂੰ ਪੱਗਾਂ ਬੰਨ੍ਹ ਕੇ ਫੌਜੀ ਸੇਵਾਵਾਂ ’ਚ ਰਹਿਣ ਦੀ ਆਗਿਆ ਦਿੰਦੇ ਹਨ।  ਗਿੱਲ ਨੇ ਕਿਹਾ ਕਿ ਉਹ ਟੈਕਸ ਅਦਾ ਕਰਦਾ ਹੈ। ਉਹ ਸਖਤ ਮਿਹਨਤ ਕਰਦਾ ਹੈ। ਉਸ ਦੀ ਪਤਨੀ ਵੀ ਡਰਾਈਵਰ ਹੈ ਤੇ ਉਹ ਵੀ ਟੈਕਸ ਅਦਾ ਕਰਦੀ ਹੈ। ਉਨ੍ਹਾਂ ਦੇ ਬੱਚੇ ਫਿਨਲੈਂਡ ਦੇ ਜੰਮਪਲ ਹਨ ਤੇ ਇਥੇ ਹੀ ਪੜ੍ਹਦੇ ਹਨ। ਉਸ ਨੇ ਕਿਹਾ ਕਿ ਇਹ ਸੁਆਲ ਘੱਟ-ਗਿਣਤੀਆਂ ਦੇ ਹੱਕਾਂ ਦਾ ਹੈ। ਉਸ ਦਾ ਆਪਣਾ ਸਭਿਆਚਾਰ ਤੇ ਧਰਮ ਹੈ। ਟਰੇਡ ਯੂਨੀਅਨ ਕਨਫੈਡਰੇਸ਼ਨ ਆਫ ਫਿਨਲੈਂਡ ਦੀ ਇਕ ਵਕੀਲ ਅਨੂ-ਟੂਇਜਾ ਲੇਹਟੋ ਦਾ ਕਹਿਣਾ ਹੈ ਕਿ ਉਸ ਨੂੰ ਭਰੋਸਾ ਹੈ ਕਿ ਪੱਗ ’ਤੇ ਲਾਈ ਪਾਬੰਦੀ ਨੂੰ ਦਿੱਤੀ ਕਾਨੂੰਨੀ ਚੁਣੌਤੀ ਜ਼ਰੂਰ ਰੰਗ ਲਿਆਏਗੀ।


ਸਪੌਟ ਫਿਕਸਿੰਗ ਵਿੱਚ ‘ਬਿੱਗ ਬੌਸ’ ਵਿੰਦੂ ਗ੍ਰਿਫ਼ਤਾਰ

ਬਾਲੀਵੁੱਡ ਵਿਚੋਂ ਪਹਿਲੀ ਗ੍ਰਿਫਤਾਰੀ

ਸ੍ਰੀਸ਼ਾਂਤ ਦਾ 26 ਤੱਕ ਪੁਲੀਸ ਰਿਮਾਂਡ

ਰਣਜੀ ਖਿਡਾਰੀ ਯਾਦਵ ਗ੍ਰਿਫ਼ਤਾਰ

 http://sameydiawaaz.com/Archive%20News/%5B2013%5D/05/22.05.2013%20-%2005.jpg

ਮੁੰਬਈ 21 ਮਈ :- ਦੇਸ਼ ਦੁਨੀਆਂ ਵਿਚ ਨਾਮ ਚਮਕਾਉਣ ਵਾਲੇ ਮਰਹੂਮ ਭਲਵਾਨ ਦਾਰਾ ਸਿੰਘ ਦੇ ਪੁੱਤ ਤੇ ਬਾਲੀਵੁੱਡ ਅਦਾਕਾਰ ਵਿੰਦੂ ਰੰਧਾਵਾ ਨੂੰ ਆਈਪੀਐਲ ਸਪੌਟ ਫਿਕਸਿੰਗ ਕਾਂਡ ਵਿਚ ਮੁੰਬਈ ਕਰਾਈਮ ਬਰਾਂਚ ਨੇ ਅੱਜ ਗ੍ਰਿਫਤਾਰ ਕਰ ਲਿਆ। ਇਸ ਤਾਜ਼ਾ ਤਰੀਨ ਸਕੈਂਡਲ ਵਿਚ ਬਾਲੀਵੁੱਡ ’ਚੋਂ ਕੀਤੀ ਗਈ ਇਹ ਪਹਿਲੀ ਗ੍ਰਿਫਤਾਰੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ,‘‘ਅਸੀਂ ਵਿੰਦੂ ਤੋਂ ਪੁੱਛ-ਪੜਤਾਲ ਕੀਤੀ ਤੇ ਜਦੋਂ ਲੱਗਾ ਕਿ ਉਸ ਦੇ ਸਬੰਧ ਸੱਟੇਬਾਜ਼ਾਂ ਨਾਲ ਹੋਣ ਮਗਰੋਂ ਉਸ ਨੂੰ ਨਾਲ ਦੀ ਨਾਲ ਗ੍ਰਿਫਤਾਰ ਕਰ ਲਿਆ।’’  49 ਸਾਲਾ ਇਹ ਅਦਾਕਾਰਾ ਟੀ.ਵੀ. ਸ਼ੋਅ ਬਿੱਗ ਬੌਸ ਸੀਜ਼ਨ-3 ਦਾ ਜੇਤੂ ਹੈ। ਉਹ ਆਈਪੀਐਲ ਮੈਚਾਂ ਤੇ ਮੈਚਾਂ ਤੋਂ ਬਾਅਦ ਦੀਆਂ ਪਾਰਟੀਆਂ ਵਿਚ ਆਮ ਨਜ਼ਰ ਆਉਂਦਾ ਸੀ।

ਪੁਲੀਸ ਨੇ ਇਸ ਗ੍ਰਿਫਤਾਰੀ ਬਾਰੇ ਬਹੁਤ ਕੁਝ ਨਹੀਂ ਦੱਸਿਆ। ਹਾਲੇ ਤਕ ਇਹ ਵੀ ਪਤਾ ਨਹੀਂ ਲੱਗਿਆ ਕਿ ਵਿੰਦੂ ਆਈਪੀਐਲ ਖਿਡਾਰੀਆਂ ਤੇ ਸੱਟੇਬਾਜ਼ਾਂ ਵਿਚਾਲੇ ਕੜੀ ਸੀ ਜਾਂ ਉਹ ਖੁਦ ਸੱਟਾ ਲਾਉਂਦਾ ਸੀ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਤੋਂ ਇਲਾਵਾ ਮੁੰਬਈ ਕਰਾਈਮ ਬਰਾਂਚ ਵੀ ਇਸ ਸਕੈਂਡਲ ਦੀ ਜਾਂਚ ਕਰ ਰਹੀ ਹੈ। ਇਸ ਬਰਾਂਚ ਨੇ ਬੀਤੇ ਦਿਨ ਕਾਸਟਿੰਗ ਪੁੱਛ - ਪੜਤਾਲ ਕੀਤੀ ਸੀ। ਉਸ ਨੇ ਕੁਝ ਮਾਡਲਾਂ ਦੀਆਂ ਤਸਵੀਰਾਂ ਸ੍ਰੀਸੰਤ ਨੂੰ ਭੇਜੀਆਂ ਸਨ।

ਸ੍ਰੀਸ਼ਾਂਤ ਨੂੰ ਜੈਪੁਰ ਲਿਜਾਇਆ ਗਿਆ: ਕ੍ਰਿਕਟ ਸਪੌਟ ਫਿਕਸਿੰਗ ਮਾਮਲੇ ਵਿਚ ਗ੍ਰਿਫਤਾਰ ਸ੍ਰੀਸ਼ਾਂਤ ਨੂੰ ਜਾਂਚ ਦੇ ਸਿਲਸਿਲੇ ਵਿਚ ਅੱਜ ਦਿੱਲੀ ਪੁਲੀਸ ਜੈਪੁਰ ਲੈ ਗਈ, ਜਦਕਿ ਰਾਜਸਥਾਨ ਰਾਇਲਜ਼ ਦੇ ਚੇਅਰਮੈਨ ਰਣਜੀਤ ਬਰਚਾਕੁਰ ਨੇ ਦਿੱਲੀ ਦੇ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਪੁਲੀਸ ਸ੍ਰੀਸ਼ਾਂਤ ਨੂੰ ਜੈਪੁਰ ਦੇ ਮੈਰੀਅਟ ਹੋਟਲ ’ਚ ਲੈ ਕੇ ਗਈ ਤੇ ਉਥੋਂ ਵਾਪਸ ਲਿਆਈ। ਇਹ ਪਤਾ ਨਹੀਂ ਲੱਗਿਆ ਕਿ ਹੋਟਲ ਵਿਚੋਂ ਕੀ ਕੁਝ ਮਿਲਿਆ। ਕ੍ਰਿਕਟ ਸਪੌਟ ਫਿਕਸਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਸ੍ਰੀਸ਼ਾਂਤ ਤੇ 10 ਹੋਰਨਾਂ ਦਾ ਅੱਜ ਇਥੋਂ ਦੀ ਅਦਾਲਤ ਨੇ 5 ਦਿਨਾਂ ਹੋਰ ਪੁਲੀਸ ਰਿਮਾਂਡ ਦੇ ਦਿੱਤਾ ਹੈ। ਮੈਟਰੋਪੋਲਿਟਨ ਮੈਜਿਸਟਰੇਟ ਸੌਮਿਆ ਚੌਹਾਨ ਨੇ ਸ੍ਰੀਸ਼ਾਂਤ, ਅੰਕਿਤ ਚਵਾਨ ਤੇ ਅਜੀਤ ਚੰਦੇਲਾ ਸਣੇ 11 ਜਣਿਆਂ ਨੂੰ 26 ਮਈ ਤਕ ਦਿੱਲੀ ਪੁਲੀਸ ਦੀ ਹਿਰਾਸਤ ਵਿੱਚ ਭੇਜ ਦਿੱਤਾ।  ਇਸ ਦੌਰਾਨ ਅਦਾਲਤ ਨੇ ਚਾਰ ਸੱਟੇਬਾਜ਼ਾਂ ਰਾਕੇਸ਼ ਓਬਰਾਏ, ਦੀਪਿਤ ਗਰਗ, ਅਜੈ ਗੋਇਲ ਤੇ ਅਮਿਤ ਗੁਪਤਾ ਨੂੰ 4 ਜੂਨ ਤਕ ਜੇਲ੍ਹ ਭੇਜ ਦਿੱਤਾ।

ਕ੍ਰਿਕਟਰ ਸ੍ਰੀਸ਼ਾਂਤ ਨੇ ਸਪੌਟ ਫਿਕਸਿੰਗ ਤੋਂ ਕਥਿਤ ਤੌਰ ’ਤੇ ਕਮਾਏ ਪੈਸੇ ਨਾਲ ਮੁੰਬਈ ਵਿੱਚ 1.95 ਲੱਖ ਰੁਪਏ ਇਕ ਹੀ ਦਿਨ ਵਿੱਚ ਸ਼ਾਪਿੰਗ ਉਪਰ ਉਡਾ ਦਿੱਤੇ। ਉਸ ਨੇ ਇਨ੍ਹਾਂ ਪੈਸਿਆ ਨਾਲ ਕੱਪੜੇ ਖਰੀਦਣ ਤੋਂ ਇਲਾਵਾ ਆਪਣੀ ਮਹਿਲਾ ਮਿੱਤਰ ਨੂੰ ਕੀਮਤੀ ਸਮਾਰਟ ਫੋਨ ਤੋਹਫੇ ਵਜੋਂ ਦਿੱਤਾ। ਦਿੱਲੀ ਪੁਲੀਸ ਨੇ ਕਿਹਾ ਹੈ ਗ੍ਰਿਫਤਾਰ 18 ਖਿਡਾਰੀਆਂ ਤੇ ਸੱਟੇਬਾਜ਼ਾਂ ਖਿਲਾਫ ਧਾਰਾ 409 ਵੀ ਜੋੜ ਦਿੱਤੀ ਗਈ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz