ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005157754
ਅੱਜ
ਇਸ ਮਹੀਨੇ
500
13478

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.80.188.87
   

21 ਮਈ 2013

http://sameydiawaaz.com/Archive%20News/%5B2013%5D/05/20.05.2013%20-%2010%20(AKJG).jpg

http://sameydiawaaz.com/Photos/29.03.2012%20-%20Belgium/SDA%20-%2029.03.2012%20-%20Titel%20III.jpg

http://sameydiawaaz.com/Archive%20News/%5B2013%5D/05/20.05.2013%20-%2011%20(AKJG).jpg


ਪੰਜਾਬ ਤੇ ਹਰਿਆਣਾ ’ਚ ਗਰਮੀ ਦਾ ਕਹਿਰ

ਅੰਮ੍ਰਿਤਸਰ ’ਚ ਪਾਰਾ 45 ਦਰਜੇ ਟੱਪਿਆ

ਚੰਡੀਗੜ੍ਹ, 20 ਮਈ :- ਪੰਜਾਬ ਤੇ ਹਰਿਆਣਾ ਵਿੱਚ ਅੱਜ ਪਾਰਾ 45 ਦਰਜੇ ਸੈਲਸੀਅਸ ਦੇ ਨੇੜੇ ਹੀ ਰਿਹਾ ਅਤੇ ਦਿਨ ਭਰ ਬੇਹੱਦ ਗਰਮੀ ਰਹੀ। ਹਿਸਾਰ ਅੱਜ ਵੀ ਤਪਦਾ ਰਿਹਾ ਅਤੇ ਤਾਪਮਾਨ 46 ਦਰਜੇ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਪੰਜ ਦਰਜੇ ਵੱਧ ਸੀ। ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਤਾਪਮਾਨ 45 ਦਰਜੇ ਨੂੰ ਪਾਰ ਕਰ ਗਿਆ ਅਤੇ ਅੱਜ 45.6 ਦਰਜੇ ਸੈਲਸੀਅਸ ਨੋਟ ਕੀਤਾ ਗਿਆ, ਜੋ ਆਮ ਨਾਲੋਂ ਸੱਤ ਦਰਜੇ ਵੱਧ ਸੀ। ਲੁਧਿਆਣਾ ਤੇ ਪਟਿਆਲਾ ਵਿੱਚ 44.8 ਦਰਜੇ ਤਾਪਮਾਨ ਰਿਹਾ। ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਚਾਰ ਦਿਨ ਹੋਰ ਗਰਮੀ ਇਸੇ ਤਰ੍ਹਾਂ ਜਾਰੀ ਰਹੇਗੀ।

ਦਿੱਲੀ ਵਿੱਚ ਕੱਲ੍ਹ ਦਾ ਦਿਨ ਇਸ ਸਾਲ ਦਾ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਰਿਹਾ ਅਤੇ ਪਾਰਾ 44.6 ਦਰਜੇ ਦਰਜ ਕੀਤਾ ਗਿਆ ਸੀ ਤੇ ਅੱਜ ਵੀ ਗਰਮੀ ਉਸੇ ਤਰ੍ਹਾਂ ਰਹੀ ਤੇ ਪਾਰਾ 44.5 ਦਰਜੇ ਨੋਟ ਕੀਤਾ ਗਿਆ। ਰਾਜਸਥਾਨ ਵਿੱਚ ਕਈ ਥਾਵਾਂ ’ਤੇ ਪਾਰਾ 48 ਦਰਜੇ ਸੈਲਸੀਅਸ ਪਾਰ ਕਰ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਵੀ ਬਹੁਤ ਗਰਮੀ ਪੈ ਰਹੀ ਹੈ ਅਤੇ ਬਾਂਦਾ ਵਿੱਚ ਤਾਪਮਾਨ 47.4 ਦਰਜੇ ਰਿਹਾ।


ਕੁਝ ਸਮਾਂ ਮੱਠੀ ਚਾਲ ਨਾਲ ਵਧੇਗੀ ਆਲਮੀ ਤਪਸ਼

ਲੰਡਨ 20 ਮਈ :- ‘‘ਆਲਮੀ ਔਸਤਨ ਤਾਪਮਾਨ ਹੁਣ ਆਉਂਦੇ ਦਹਾਕਿਆਂ ਦੌਰਾਨ 20 ਫੀਸਦੀ ਮੱਠੀ ਰਫ਼ਤਾਰ ਨਾਲ ਵਧਣਗੇ’’, ਵਿਗਿਆਨੀਆਂ ਨੇ ਹਾਲ ਹੀ ’ਚ ਇਹ ਖੁਲਾਸਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਲਮੀ ਤਪਸ਼ ਦੀ ਦਰ ’ਚ ਇਸ ਹਾਲੀਆ ਉਲਟ´ਮ ਸਦਕਾ ਥੋੜ੍ਹੇ ਚਿਰ ਲਈ ਤਾਪਮਾਨ ਮੱਠੀ ਰਫ਼ਤਾਰ ਨਾਲ ਵਧੇਗਾ। ਉਨ੍ਹਾਂ ਮੁਤਾਬਕ 1998 ਤੋਂ ਧਰਤੀ ਦੇ ਵਾਤਾਵਰਨ ਦੀ ਗਰਮੀ ਵਧਣ ਦਾ ਸਿਲਸਿਲਾ ‘ਅਣਬਿਆਨੇ’ ਢੰਗ ਨਾਲ ਰੁਕਿਆ ਹੋਇਆ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਆਉਂਦੇ ਦਹਾਕਿਆਂ ਵਿੱਚ ਗਰਮੀ ਵਧਣ ਦੀਆਂ ਜੋ ਪੇਸ਼ੀਨਗੋਈਆਂ ਹੋਈਆਂ ਸਨ, ਉਨ੍ਹਾਂ ਤੋਂ ਘੱਟ ਗਰਮੀ ਵਧੇਗੀ। ਬੀਬੀਸੀ ਨਿਊਜ਼ ’ਚ ਇਹ ਰਿਪੋਰਟ ਜਾਰੀ ਕੀਤੀ ਗਈ ਹੈ।

ਉਂਜ, ਲੰਮੇ ਸਮੇਂ ਲਈ ਜੋ ਤਾਪਮਾਨ ਵਧਣਾ ਸੀ, ਉਸ ਵਿੱਚ ਕੋਈ ਖ਼ਾਸ ਫ਼ਰਕ ਨਹੀਂ ਪਵੇਗਾ। ਇਸ ਨਵੀਂ ਖੋਜ ਤੋਂ ਥੋੜ੍ਹ-ਚਿਰੇ ਤਾਪਮਾਨ ਪ੍ਰਭਾਵਾਂ ਤੇ ਲੰਮੇ ਸਮੇਂ ਦੇ ਤਾਪਮਾਨ ਪ੍ਰਭਾਵਾਂ ਬਾਰੇ ਸਪੱਸ਼ਟ ਤਸਵੀਰ ਮਿਲਦੀ ਹੈ। ਹੁਣ ਖੋਜਕਾਰ ਇਹ ਦੇਖ ਰਹੇ ਹਨ ਕਿ ਪਿਛਲੇ ਦਹਾਕੇ ਦਾ ਲੰਮੇ ਸਮੇਂ ਦੇ ਤਾਪਮਾਨ ਉੱਤੇ ਅਤੇ ਸੰਤੁਲਨ ’ਤੇ ਕੀ ਅਸਰ ਪਏਗਾ ਅਤੇ ਥੋੜ੍ਹ-ਚਿਰੇ ਜਲਵਾਯੂ ਪੈਟਰਨ ’ਤੇ ਕੀ ਪ੍ਰਭਾਵ ਪੈਂਦਾ ਹੈ। ਵੱਖ-ਵੱਖ ਮੁਲਕਾਂ ਦੇ ਜਲਵਾਯੂ ਤਬਦੀਲੀ ਸਬੰਧੀ ਪੈਨਲ (ਆਈਪੀਸੀਸੀ) ਨੇ 2007 ’ਚ ਰਿਪੋਰਟ ਦਿੱਤੀ ਸੀ ਕਿ ਥੋੜ੍ਹ-ਚਿਰਾ ਤਾਪਮਾਨ ਵਾਧਾ 1-3 ਡਿਗਰੀ ਸੈਲਸੀਅਸ ਹੋਵੇਗਾ, ਪਰ ਹੁਣ ਨਵੇਂ ਅਧਿਐਨ ਤੇ ਪਿਛਲੇ ਦਹਾਕੇ ਨੂੰ ਦੇਖਦਿਆਂ ਇਹ ਰੇਂਜ 0.9 ਤੋਂ 2.0 ਡਿਗਰੀ ਰਹੇਗੀ। ਵਿਗਿਆਨੀਆਂ ਦੀ ਗਿਣਤੀ-ਮਿਣਤੀ ਹੈ ਕਿ ਆਉਂਦੇ ਦਹਾਕਿਆਂ ’ਚ ਆਲਮੀ ਔਸਤਨ ਤਾਪਮਾਨਾਂ ’ਚ ਵਾਧਾ 20 ਫੀਸਦੀ ਮੱਠੀ ਚਾਲੇ ਹੋਵੇਗਾ। ਲੰਮੇ ਸਮੇਂ ਦੇ ਪ੍ਰਭਾਵਾਂ ਲਈ ਇਹ ਵਾਧਾ ਪਿਛਲੇ ਅੰਦਾਜ਼ਿਆਂ ਮੁਤਾਬਕ ਰਹੇਗਾ।


http://sameydiawaaz.com/Archive%20News/%5B2013%5D/05/20.05.2013%20-%2006.jpg

ਭੁੱਖ ਹੜਤਾਲ ਜਿੰਨੀ ਹੀ ਲੰਮੀ ਹੈ ਸ਼ਰਮੀਲਾ ਦੀ ਕਵਿਤਾ

http://sameydiawaaz.com/Archive%20News/%5B2013%5D/05/20.05.2013%20-%2012.jpgਨਵੀਂ ਦਿੱਲੀ 20 ਮਈ :- ਪਿਛਲੇ 12 ਸਾਲ ਤੋਂ ਭੁੱਖ ਹੜਤਾਲ ’ਤੇ ਚੱਲ ਰਹੀ ਇਰੋਮ ਸ਼ਰਮੀਲਾ ਨੇ 1000 ਸ਼ਬਦਾਂ ਦੀ ਇਕ ‘ਬੜੀ ਲੰਮੀ’ ਕਵਿਤਾ ਲਿਖੀ ਹੈ, ਜੋ ਉਸ ਬਾਰੇ ਲਿਖੀ ਗਈ ਨਵੀਂ ਕਿਤਾਬ ਦਾ ਹਿੱਸਾ ਹੋਏਗੀ। ਸ਼ਰਮੀਲਾ ਵੱਡੇ ਪੱਧਰ ’ਤੇ ਮਾਨਵੀ ਹੱਕਾਂ ਦਾ ਘਾਣ ਕਰ ਰਹੇ ਦਮਨਕਾਰੀ ਕਾਨੂੰਨਾਂ ਦੇ ਖ਼ਿਲਾਫ਼ ਰੋਸ ’ਚ ਹੈ। ‘ਜਨਮ’  (ਬਰਥ) ਸਿਰਲੇਖ ਵਾਲੀ ਇਸ ਕਵਿਤਾ ਨਾਲ ਲੇਖਕ ਤੇ ਦਸਤਾਵੇਜ਼ੀ ਫਿਲਮਾਂ ਬਣਾਉਣ ਵਾਲੀ ਮਿੰਨੀ ਵੈਦ ਦੀ ਲਿਖੀ ਪੁਸਤਕ ‘ਆਇਰਨ ਇਰੋਮ, ਟੂ ਜਰਨੀਜ਼’: ਵੇਅਰ ਦਿ ਐਬਰਨੌਰਮਲ ਇਜ਼ ਨੌਰਮਲ’ ਮੁਕੰਮਲ ਹੋਈ ਹੈ। ਇਹ ਪੁਸਤਕ ਰਾਜਪਾਲ ਐਂਡ ਸੰਨਜ਼ ਨੇ ਛਾਪੀ ਹੈ। ਇਹ ਪੁਸਤਕ ਇਰੋਮ ਸ਼ਰਮੀਲਾ ਦੇ ਜੀਵਨ ’ਤੇ ਆਧਾਰਤ  ਤੇ ਉਨ੍ਹਾਂ ਤੱਥਾਂ ਦਾ ਖੁਲਾਸਾ ਕਰਦੀ ਹੈ, ਜਿਨ੍ਹਾਂ ਕਰਕੇ ਹੁਣ 40 ਸਾਲ ਦੀ ਹੋ ਗਈ ਸ਼ਰਮੀਲਾ ਨੇ ਮੁਕੰਮਲ ਭੁੱਖ ਹੜਤਾਲ ਆਰੰਭੀ ਸੀ। ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (ਏਐਫ ਐਸਪੀਏ) ਵਿਰੁੱਧ ਉਹ 4 ਨਵੰਬਰ 2004 ਤੋਂ ਬਿਨਾਂ ਭੋਜਨ ਤੇ ਪਾਣੀ ਦੇ ਡਟੀ ਹੋਈ ਹੈ। ਮਨੀਪੁਰ ਤੋਂ ਮਿੰਨੀ ਵੈਦ ਨੇ ਦੱਸਿਆ ਕਿ ਸ਼ਰਮੀਲਾ ਉਦੋਂ 28 ਸਾਲ ਦੀ ਸੀ ਤੇ ਉਹ ਦੁਨੀਆਂ ਭਰ ’ਚ ਸਭ ਤੋਂ ਲੰਮੇ ਸਮੇਂ ਲਈ ਭੁੱਖ ਹੜਤਾਲ ਕਰਨ ਵਾਲੀ ਇਕੋ ਇਕ ਹੈ। ਇਸ ਪੁਸਤਕ ’ਚ ਉਸ ਦੇ ਪਰਿਵਾਰ ਤੇ ਨੇੜਲਿਆਂ ਦੀਆਂ ਅਤੇ ਪਿਛਲੇ 12 ਸਾਲ ਤੋਂ ਉਸ ਦੀ ਮਦਦ ਕਰ ਰਹੇ ਲੋਕਾਂ ਦੀਆਂ ਇੰਟਰਵਿਊਆਂ ਵੀ ਸ਼ਾਮਲ ਹਨ।

ਇਸ ਮਨੀਪੁਰੀ ਕਾਰਕੁਨ ’ਤੇ ਦੋ ਪੁਸਤਕਾਂ ਲਿਖ ਚੁੱਕੀ ਦੀਪਤੀ ਗਹਿਰੋਤਰਾ ਨੇ ਇਸ ਨਵੀਂ ਪੁਸਤਕ ਦੇ ਮੁੱਖ ਬੰਦ ’ਚ ਲਿਖਿਆ ਹੈ ਕਿ ਸ਼ਰਮੀਲਾ ਬੇਹੱਦ ਸੰਵੇਦਨਸ਼ੀਲ ਮੁਟਿਆਰ ਸੀ ਜੋ ਸਮਾਜ ਤੇ ਮਨੁੱਖਾਂ ’ਚ ਬੇਹੱਦ ਗਹਿਰੀ ਹਮਦਰਦੀ ਰੱਖਦੀ ਸੀ। 2006 ’ਚ ਮਰਨ ਵਰਤ ਰੱਖਣ ਮਗਰੋਂ ਗ੍ਰਿਫਤਾਰ ਕਰਕੇ ਇਕੱਲੀ ਸੈੱਲ ’ਚ ਬੰਦ ਕੀਤੀ ਗਈ ਸ਼ਰਮੀਲਾ ਨੇ ਦਿੱਲੀ ’ਚ ਦੀਪਤੀ ਨੂੰ ਦੱਸਿਆ ਸੀ ਕਿ ਉਹ ਇਕ ਕਵਿਤਾ ਲਿਖੇਗੀ, ਲੰਮੀ ਕਵਿਤਾ, ਇਹ ਹਜ਼ਾਰ ਸਤਰਾਂ ਦੀ ਕਵਿਤਾ ਹੋਏਗੀ। ਉਸ ਵਿਚ ਉਹ ਆਪਣੇ ਬਚਪਨ ਦੇ ਤਜਰਬੇ ਤੇ ਸਮਾਜ ਬਾਰੇ ਲਿਖੇਗੀ। ਦਿੱਲੀ ਤੋਂ ਵਾਪਸੀ ਮਗਰੋਂ ਉਸ ਨੇ ਸਾਫ-ਸੁਥਰੀ ਬਾਂਗਲਾ ਭਾਸ਼ਾ ’ਚ ‘ਬਰਥ’ ਨਾਮ ਦੀ ਕਵਿਤਾ ਲਿਖੀ ਸੀ। ਟੀ. ਬਿਜੋਏ ਕੁਮਾਰ ਸਿੰਘ ਨੇ ਇਹ ਕਵਿਤਾ ਅੰਗਰੇਜ਼ੀ ’ਚ ਅਨੁਵਾਦ ਕੀਤੀ ਹੈ। ਇਸ ਵਿਚ ਉਸ ਨੇ ਆਦਰਸ਼ ਵਿਸ਼ਵ ਦਾ ਖਾਕਾ ਖਿੱਚਿਆ ਹੈ ਜਿੱਥੇ ਆਦਮੀ ਦੋਸਤਾਂ ਵਾਂਗ ਵਸਦੇ ਹਨ।

{fcomments}

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz