ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005157754
ਅੱਜ
ਇਸ ਮਹੀਨੇ
500
13478

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.80.188.87
   

20 ਮਈ 2013

ਡੇਰਾ ਮੁਖੀ ਤੋਂ ਮੇਰੀ ਜਾਨ ਨੂੰ ਖਤਰਾ, ਸਰਕਾਰ ਖੇਡ ਰਹੀ ਚਾਲਾਂ - ਬਾਬਾ ਦਾਦੂਵਾਲ

ਫਿਲਮ "ਸਾਡਾ ਹੱਕ" ਦੇਖਣ ਜਾਂਦਿਆਂ ਨੂੰ ਪੰਜਾਬ ਪੁਲਿਸ ਨੇ ਰੋਕਕੇ ਅਸਲਾ ਜ਼ਬਤ ਕੀਤਾ

 http://sameydiawaaz.com/Archive%20News/%5B2013%5D/05/20.05.2013%20-%2001.jpg

ਬਠਿੰਡਾ (ਬਲਵਿੰਦਰ) :- ਅੱਜ ਇਥੇ ਇਕ ਪੰਜਾਬੀ ਫਿਲਮ ਦੇਖਣ ਪਹੁੰਚੇ ਸਿੱਖ ਧਰਮ ਦੇ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਪੁਲਸ ਨੇ ਥਰਮਲ ਪਲਾਂਟ ਨੇਡ਼ੇ ਘੇਰ ਕੇ ਉਨ੍ਹਾਂ ਦੀਆਂ ਗੱਡੀਆਂ ਦੀ ਤਲਾਸ਼ੀ ਲਈ ਅਤੇ ਮੌਕੇ ਤੋਂ ਬਰਾਮਦ ਹੋਏ ਦੋ ਲਾਇਸੈਂਸੀ ਰਿਵਾਲਵਰ ਆਪਣੇ ਕਬਜ਼ੇ ਵਿਚ ਲੈ ਲਏ। ਬਾਬਾ ਦਾਦੂਵਾਲ ਦਾ ਕਹਿਣਾ ਸੀ ਕਿ ਡੇਰਾ ਸਿਰਸਾ ਦੇ ਮੁਖੀ ਤੋਂ ਉਸਨੂੰ ਜਾਨ ਦਾ ਖਤਰਾ ਹੈ, ਜਦੋਂਕਿ ਪੰਜਾਬ ਸਰਕਾਰ ਵੀ ਵੋਟਾਂ ਦੀ ਰਾਜਨੀਤੀ ਤਹਿਤ ਚਾਲਾਂ ਖੇਡ ਰਹੀ ਹੈ।

ਬਾਬਾ ਦਾਦੂਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਡੇਰਾ ਸਿਰਸਾ ਦੇ ਇਸ਼ਾਰੇ 'ਤੇ ਉਸ ਨੂੰ ਜਿਸਮਾਨੀ ਤੌਰ 'ਤੇ ਖਤਮ ਕਰਨਾ ਚਾਹੁੰਦੀ ਹੈ ਪਰ ਇਹ ਮਨਸੂਬੇ ਪੂਰੇ ਨਹੀਂ ਹੋਣ ਦੇਵਾਂਗੇ। ਬਾਬਾ ਦਾਦੂਵਾਲ ਨੇ ਕਿਹਾ ਕਿ ਪਿੰਡ ਰਾਏਕੇ ਕਲਾਂ ਦੇ ਗੁਰਦੁਆਰਾ ਸਾਹਿਬ ਦੇ ਰੌਲੇ ਮੌਕੇ ਉਨ੍ਹਾਂ ਨੇ ਸੁਰੱਖਿਆ ਮੰਗੀ ਸੀ ਪਰ ਪੰਜਾਬ ਪੁਲਸ ਨੇ ਹਾਈਕੋਰਟ ਵਿਚ ਜਵਾਬ ਦਿੱਤਾ ਸੀ ਕਿ ਪ੍ਰਾਰਥੀ ਕੋਲ ਆਪਣਾ ਅਸਲਾ ਹੈ ਇਸ ਲਈ ਉਸ ਨੂੰ ਸੁਰੱਖਿਆ ਦੀ ਜ਼ਰੂਰਤ ਨਹੀਂ। ਅੱਜ ਓਹੀ ਲਾਇਸੈਂਸੀ ਅਸਲਾ ਵੀ ਖੋਹ ਲਿਆ। ਇਸ ਦਾ ਮਤਲਬ ਕੀ ਸਮਝਿਆ ਜਾਵੇ ਕਿ ਉਸ ਨੂੰ ਨਿਹੱਥਾ ਕਰਕੇ ਮਰਵਾਉਣ ਦੀਆਂ ਸਕੀਮਾਂ ਘਡ਼ੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਬਾਰੇ ਐੱਸ. ਐੱਸ. ਪੀ. ਦਾ ਕਹਿਣਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਉਹ ਹਥਿਆਰ ਜਮ੍ਹਾ ਕਰਵਾ ਰਹੇ ਹਨ ਪਰ ਆਦਮਪੁਰਾ ਕਾਂਡ ਅਤੇ ਹੋਰ ਥਾਵਾਂ 'ਤੇ ਚੱਲੀਆਂ ਗੋਲੀਆਂ ਸਮੇਂ ਪੰਜਾਬ ਪੁਲਸ ਕਿਥੇ ਸੀ। ਜਦੋਂ ਉਸ ਤੋਂ ਅਸਲਾ ਜਮ੍ਹਾ ਕਰਵਾਇਆ ਗਿਆ, ਉਦੋਂ ਚੋਣਾਂ ਸਮਾਪਤ ਹੋ ਚੁੱਕੀਆਂ ਸਨ। ਉਨ੍ਹਾਂ ਕੋਲ ਲਾਇਸੈਂਸੀ ਅਸਲਾ ਹੈ, ਉਸ ਦਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ, ਫਿਰ ਵੀ ਉਸ ਨੂੰ ਨਾ ਸਿਰਫ਼ ਘੰਟਾ ਭਰ ਸਡ਼ਕ 'ਤੇ ਖਡ਼੍ਹਾ ਕਰਕੇ ਪ੍ਰੇਸ਼ਾਨ ਕੀਤਾ ਗਿਆ, ਬਲਕਿ ਉਸ ਨੂੰ ਦੇਸ਼ਧ੍ਰੋਹੀ ਵਾਂਗ ਘੇਰ ਕੇ ਰੱਖਿਆ ਗਿਆ। ਇਸ ਤੋਂ ਸਪੱਸ਼ਟ ਹੈ ਕਿ ਅਕਾਲੀ ਸਰਕਾਰ ਵੋਟਾਂ ਦੀ ਰਾਜਨੀਤੀ ਤਹਿਤ ਉਸ ਨੂੰ ਡੇਰਾ ਮੁਖੀ ਦੇ ਇਸ਼ਾਰੇ 'ਤੇ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਓਨੀ ਘੱਟ ਹੈ, ਜਿਸ ਦਾ ਸਿੱਖ ਸੰਗਤਾਂ ਵਿਚ ਵੀ ਭਾਰੀ ਰੋਸ ਹੈ। ਪੁਲਸ ਵਲੋਂ ਪ੍ਰੇਸ਼ਾਨ ਕੀਤੇ ਜਾਣ ਸਦਕਾ ਪੂਰਾ ਜਥਾ ਬਿਨਾਂ ਫਿਲਮ ਦੇਖਿਆਂ ਹੀ ਪਰਤ ਗਿਆ।


ਪੰਚਾਇਤ ਚੋਣਾਂ : ਮੁਕਤਸਰ 'ਚ ਹਿੰਸਾ, 8 ਗੱਡੀਆਂ ਸਾੜੀਆਂ

 http://sameydiawaaz.com/Archive%20News/%5B2013%5D/05/20.05.2013%20-%2007.jpg

ਮੁਕਤਸਰ :- ਪੰਜਾਬ 'ਚ ਚੱਲ ਰਹੀਆਂ ਪੰਚਾਇਤ ਚੋਣਾਂ 'ਚ ਮੁਕਤਸਰ 'ਚ ਕਾਂਗਰਸੀ ਅਤੇ ਅਕਾਲੀ ਵਰਕਰਾਂ ਦਰਮਿਆਨ ਹਿੰਸਾ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਵਰਕਰਾਂ ਨੇ ਕਾਂਗਰਸੀ ਵਰਕਰਾਂ 'ਤੇ ਬੂਥ ਕੈਪਚਰਿੰਗ ਦਾ ਦੋਸ਼ ਲਾਇਆ ਹੈ। ਅਕਾਲੀ ਵਰਕਰਾਂ ਨੇ ਦੋਸ਼ ਲਾਇਆ ਕਿ ਕਾਂਗਰਸੀ ਵਰਕਰ ਨਕਲੀ ਵੋਟਾਂ ਪੁਆ ਰਹੇ ਸਨ ਜਿਸ ਦਾ ਵਿਰੋਧ ਕਰਨ 'ਤੇ ਉਨ੍ਹਾਂ ਨੇ ਝਗਡ਼ਾ ਕਰਨਾ ਸ਼ੁਰੂ ਕਰ ਦਿੱਤਾ। ਅਕਾਲੀ ਵਰਕਰਾਂ ਨੇ ਕਾਂਗਰਸੀ ਆਗੂਆਂ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ 8 ਗੱਡੀਆਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਹਿੰਸਾ ਵਧਦੀ ਦੇਖ ਪੁਲਸ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਦੋਹਾਂ ਧਿਰਾਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਇਕ-ਦੋ ਗ੍ਰਿਫਤਾਰੀਆਂ ਹੋਣ ਦੀ ਵੀ ਖਬਰ ਹੈ।

ਜ਼ਿਕਰਯੋਗ ਹੈ  ਕਿ ਅੱਜ ਬਟਾਲਾ ਅਤੇ ਫਿਰੋਜ਼ਪੁਰ 'ਚ ਵੀ ਕੁਝ ਥਾਈੰ ਹਿੰਸਕ ਘਟਨਾਵਾਂ ਹੋਣ ਦੀਆਂ ਖਬਰਾਂ ਮਿਲੀਆਂ ਸਨ ਜਿੱਥੇ ਕਾਂਗਰਸੀ ਅਤੇ ਅਕਾਲੀ ਵਰਕਰ ਭਿਡ਼ ਗਏ ਸਨ। ਪੰਜਾਬ 'ਚ ਪੰਚਾਇਤ ਅਤੇ ਬਲਾਕ ਸੰਮਤੀ ਚੋਣਾਂ ਦੋਹਾਂ ਧਿਰਾਂ ਦੇ ਲਈ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ। ਇਨ੍ਹਾਂ ਚੋਣਾਂ 'ਚ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦਰਮਿਆਨ ਹੈ।


ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਦਸਤਾਰ ਮਸਲੇ

ਬਾਰੇ ਫਰਾਂਸ ਦੇ ਸਿੱਖਾਂ ਨੂੰ ਨਿਰਾਸ਼ ਕੀਤਾ - ਕੋਹਾੜ

http://sameydiawaaz.com/Archive%20News/%5B2013%5D/05/20.05.2013%20-%2003.jpg

ਮਾਨਹਾਈਮ 18 ਮਈ (ਬਸੰਤ ਸਿੰਘ ਰਾਮੂਵਾਲੀਆ) :- ਫਰਾਂਸ ਸਰਕਾਰ ਦੇ ਧਰਮ ਨਿਰਪੱਖਤਾ ਵਾਲੇ ਬਣਾਏ ਤੇ ਅਮਲ 'ਚ ਲਿਆਂਦੇ ਗਏ ਕਾਨੂੰਨ ਨਾਲ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਫਰਾਂਸ 'ਚ ਵੱਸਦੇ ਸਿੱਖਾਂ ਨੂੰ ਕਰਨਾ ਪੈ ਰਿਹਾ ਹੈ | ਕਾਨੂੰਨ ਬਣਨ ਵੇਲੇ ਤੋਂ ਹੀ ਫਰਾਂਸ ਦੇ ਸਿੱਖਾਂ ਨੇ ਭਾਰਤ ਸਰਕਾਰ ਨੂੰ ਚਿੱਠੀ-ਪੱਤਰਾਂ ਰਾਹੀਂ ਉਨ੍ਹਾਂ ਨੂੰ ਭਵਿੱਖ 'ਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਸੀ | ਪਰ ਅਮਲੀ ਕਾਰਵਾਈ ਅਜੇ ਤੱਕ ਨਹੀਂ ਹੋਈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਭਾਈ ਰਘਬੀਰ ਸਿੰਘ ਕੋਹਾੜ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਾਸਲ ਫਰਾਂਸ ਨੇ ਕਿਹਾ ਸਿੱਖ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਸਤਾਰ ਸਜਾ ਕੇ ਜਾਣ ਦੀ ਆਗਿਆ ਨਾ ਹੋਣ ਕਰਕੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਦੀਆਂ ਚਿੰਤਾਵਾਂ 'ਚ ਵਾਧਾ ਹੋ ਰਿਹਾ ਹੈ | ਭਾਈ ਕੋਹਾਡ਼ ਨੇ ਕਿਹਾ ਜਦ ਡਾ: ਮਨਮੋਹਨ ਸਿੰਘ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ ਤਾਂ ਸਿੱਖਾਂ ਨੂੰ ਬਹੁਤ ਵੱਡੀ ਆਸ ਬੱਝੀ ਸੀ ਕਿ ਬਤੌਰ ਸਿੱਖ ਪ੍ਰਧਾਨ ਮੰਤਰੀ ਪਹਿਲ ਦੇ ਆਧਾਰ 'ਤੇ ਫਰਾਂਸੀਸੀ ਸਰਕਾਰ ਤੋਂ ਸਿੱਖਾਂ ਨੂੰ ਨਵੇਂ ਕਾਨੂੰਨ ਤੋਂ ਛੋਟ ਦਿਵਾਉਣਗੇ ਪਰ ਉਨ੍ਹਾਂ ਦੇ ਉਸ ਬਿਆਨ ਨੂੰ ਹੁਣ ਤੱਕ ਬੂਰ ਨਹੀਂ ਪਿਆ | ਡਾ: ਮਨਮੋਹਨ ਸਿੰਘ ਨੇ ਬਤੌਰ ਸਿੱਖ ਪ੍ਰਧਾਨ ਮੰਤਰੀ ਹੁੰਦਿਆਂ ਫਰਾਂਸ ਦੇ ਸਿੱਖਾਂ ਦੀਆਂ ਮੁਸ਼ਕਿਲਾਂ ਨਾ ਹੱਲ ਕਰਕੇ ਨਿਰਾਸ਼ ਹੀ ਕੀਤਾ ਹੈ |


ਜਾਅਲੀ ਵੋਟਾਂ ਪਾਉਣ ਤੇ ਅਕਾਲੀ - ਕਾਂਗਰਸੀ ਭਿੜ੍ਹੇ, ਡੇਢ ਦਰਜਨ ਜ਼ਖ਼ਮੀ

 http://sameydiawaaz.com/Archive%20News/%5B2013%5D/05/20.05.2013%20-%2005.jpg

ਸਮਾਣਾ 19 ਮਈ (ਅਮਿਤ ਮੋਹਨ ਸ਼ਰਮਾ) :- ਬਲਾਕ ਸਮਿਤੀ ਅਤੇ ਜਿਲਾ ਪ੍ਰੀਸ਼ਦ ਚੋਣਾਂ ਨੂੰ ਲੈਕੇ ਐਤਵਾਰ ਸਵੇਰੇ 8 ਵਜੇ ਤੋ ਵੋਟ ਪਾਉਣ ਦੀ ਪ੍ਰਰੀਕਿਰਿਆ ਸ਼ੁਰੂ ਕੀਤੀ ਗਈ। ਜਦੋਕਿ ਸਵੇਰੇ ਪਿੰਡ ਫਤਿਹਪੁਰ, ਦੋਦੜਾ, ਸਹਿਜਪੁਰਾ ਖੁਰਦ, ਸਹਿਜਪੁਰਾ ਕਲਾਂ, ਗੁਰੂਨਾਨਕ ਪੁਰਾ, ਭੇਡਪੁਰੀ ਦੇ ਲੋਕਾ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ। ਲੇਕਿਨ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕੋਸ਼ਿਸ਼ ਤੇ ਲੋਕਾਂ ਨੂੰ ਸਮਝਾਉਣ ਤੋ ਬਾਅਦ ਮਤਦਾਨ ਸ਼ੁਰੂ ਕਰ ਦਿੱਤਾ ਗਿਆ ਹੈ। ਲੇਕਿਨ ਇਸਦੇ ਬਾਵਜੂਦ ਵੀ ਕੁਝ ਬੂਥਾ ਤੇ ਉਗਲੀਆਂ ਤੇ ਗਿਣਨ ਲਾਇਕ ਵੋਟ ਹੀ ਪਾਏ ਗਏ ਹਨ। ਅੱਜ ਪਈਆਂ ਵੋਟਾਂ ਵਿੱਚ 60 ਪ੍ਰਤੀਸ਼ਤ ਦੇ ਕਰੀਬ ਪੋਲਿੰਗ ਹੋਈ ਤੇ ਇਸ ਮੌਕੇ ਐਸ.ਡੀ.ਐਮ ਸੁਖਵਿੰਦਰ ਸਿੰਘ ਗਿੱਲ ਅਤੇ ਤਹਿਸੀਲਦਾਰ ਰਾਮਕ੍ਰਿਸ਼ਨ ਵੱਖ ਵੱਖ ਬੂਥਾਂ ਦਾ ਦੌਰਾ ਕਰਦੇ ਰਹੇ। ਇਸਦੇ ਇਲਾਵਾ ਪਿੰਡ ਕਾਹਨਗੜ ਦੇ ਬੂਥ ਨੰਬਰ 48 ਅਤੇ ਪਿੰਡ ਮਿਆਲ ਕਲਾਂ ਦੇ ਬੂਥ ਨੰਬਰ 26 ਅਤੇ ਪਿੰਡ ਫਤਿਹਪੁਰ ਵਿੱਚ ਝੜਪ ਹੋਣ ਦੀ ਜਾਣਕਾਰੀ ਮਿਲੀ ਹੈ। ਚੁਣਾਵ ਨੂੰ ਦੇਖਦੇ ਸਾਰੇ ਪੂਲਿੰਗ ਬੂਥ ਤੇ ਸੁੱਰਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ ਅਤੇ ਬੂਥ ਦੇ ਨੇੜੇ ਕਿਸੇ ਫਾਲਤੂ ਵਿਅਕਤੀ ਨੂੰ ਜਾਣ ਦੀ ਇਜਾਜਤ ਨਹੀ ਸੀ। ਦੁਪਿਹਰ ਤੱਕ ਵੋਟਿੰਗ ਦੀ ਪ੍ਰਰੀਕਿਰਿਆ ਦਾ ਕੰਮ ਢਿੱਲਾ ਲੇਕਿਨ ਸ਼ਾਂਤੀਪੂਰਨ ਢੰਗ ਨਾਲ ਚੱਲਦਾ ਰਿਹਾ। ਲੇਕਿਨ ਤਿੰਨ ਵਜੇ ਦੇ ਬਾਅਦ ਪਿੰਡ ਮਿਆਲ ਕਲਾਂ ਦੇ ਬੂਥ ਨੰਬਰ 26 ਤੇ ਕੁਝ ਲੋਕਾਂ ਨੇ ਧਾਵਾ ਬੋਲਕੇ ਬੂਥ ਤੇ ਕਬਜਾ ਕਰ ਲਿਆ ਅਤੇ ਜਾਅਲੀ ਮਤਦਾਨ ਕਰਨ ਦੀ ਕੋਸ਼ਿਸ ਕੀਤੀ। ਲੇਕਿਨ ਜਦੋ ਕਾਂਗਰਸ ਉਮੀਦਵਾਰ ਅਤੇ ਉਨ੍ਹਾਂ ਦੇ ਸਮੱਰਥਕਾਂ ਨੇ ਉਨ੍ਹਾਂ ਜਾਲੀ ਵੋਟਾਂ ਪਾਉਣ ਤੋ ਰੋਕਣ ਦੀ ਕੋਸ਼ਿਸ ਕਰਨ ਤੇ ਆਪਸੀ ਤਕਰਾਰ ਵੱਧਣ ਤੇ ਦੋਨਾਂ ਧਿਰਾ ਦੇ ਲੋਕ ਇੱਟ ਪੱਥਰਾਂ ਅਤੇ ਡਾਂਗਾ ਦੇ ਨਾਲ ਇਕ ਦੂਜੇ ਉਪਰ ਹਮਲਾ ਕਰ ਦਿੱਤਾ। ਜਿਸ ਨਾਲ ਕਾਂਗਰਸ ਪਾਰਟੀ ਨਾਲ ਜੁੜੇ ਡੇਢ ਦਰਜਨ ਦੇ ਕਰੀਬ ਲੋਕ ਜਖਮੀ ਹੋ ਗਏ। ਜਿਨ੍ਹਾਂ ਵਿੱਚ ਮਨਿੰਦਰ ਸਿੰਘ,ਹਰਪ੍ਰੀਤ ਸਿੰਘ, ਤਰਲੋਕ ਸਿੰਘ,ਪ੍ਰਦਮਨ ਸਿੰਘ,ਸੁਖਵਿੰਦਰ ਸਿੰਘ ਮਿਆਲਾ,ਜਰਨੈਲ ਸਿੰਘ, ਤਰਲੋਕ ਸਿੰਘ, ਸ਼ਰਧਾ ਸਿੰਘ, ਸਰਦੂਲ ਸਿੰਘ ਆਦਿ ਲੋਕ ਮੌਜੂਦ ਸਨ। ਸਾਰੇ ਜਖਮੀਆ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਿਲ ਕਰਵਾਇਆ ਗਿਆ। ਇਸ ਮੌਕੇ ਤੇ ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਸ਼ਰਨ ਕੌਰ ਰੰਧਾਵਾ, ਜਸਵਿੰਦਰ ਸਿੰਘ ਰੰਧਾਵਾ ਆਦਿ ਨੇ ਇਸ ਘਟਨਾ ਦੀ ਕੜੇ ਸ਼ਬਦਾ ਚ ਨਿੰਦਾ ਕਰਦੇ ਇਸਨੂੰ ਅਕਾਲੀ ਦਲ ਦੀ ਗੁੰਡਾਗਰਦੀ ਦੱਸਦਿਆ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਇਸ ਘਟਨਾ ਦੀ ਸੂਚਨਾ ਮਿਲਣ ਤੇ ਡੀ.ਐਸ.ਪੀ ਦਵਿੰਦਰ ਸਿੰਘ ਧੁਰੀ,ਸਦਰ ਥਾਣਾ ਇੰਚਾਰਜ ਦਲਜੀਤ ਸਿੰਘ ਵਿਰਕ , ਸਮਾਣਾ ਥਾਣਾ ਇੰਚਾਰਜ ਜੀ.ਐਸ ਸਿਕੰਦ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜਾ ਲਿਆ। ਉਨ੍ਹਾਂ ਦੱਸਿਆ ਕਿ ਬੂਥ ਤੇ ਵੋਟਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਤੇ ਪ੍ਰਸ਼ਾਸਨਿਕ ਅਫਸਰਾਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਅਕਾਲੀ ਦਲ ਉਮੀਦਵਾਰ ਹਰਦੀਪ ਸਿੰਘ ਅਤੇ ਹੋਰ ਵਿਅਕਤੀ ਵਰਿੰਦਰ ਸਿੰਘ ਵੀ ਜਖਮੀ ਹੋ ਗਏ ਅਤੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਸਮਾਣਾ ਵਿੱਚ ਦਾਖਿਲ ਕਰਵਾਇਆ ਗਿਆ।


ਬਹੁਤ ਹਸਾਵੇਗੀ ਯਮਲਾ ਪਗਲਾ ਦੀਵਾਨਾ - 2

http://sameydiawaaz.com/Archive%20News/%5B2013%5D/05/20.05.2013%20-%2002.jpg

ਟੋਰਾਂਟੋ, 18 ਮਈ (ਹਰਜੀਤ ਸਿੰਘ ਬਾਜਵਾ)-ਗਰੇਟਰ ਟੋਰਾਂਟੋ ਇਲਾਕੇ ਵਿਚ ਇਸ ਮੌਕੇ ਪੰਜਾਬੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (ਪਿਫ) ਦੇ ਵੱਖ - ਵੱਖ ਥਾਵਾਂ ਤੇ ਚੱਲ ਰਹੇ ਸਮਾਗਮਾਂ ਦੌਰਾਨ ਮਿਸੀਸਾਗਾ ਦੇ ਰੈਡੀਸਨ ਪਲਾਜ਼ਾ ਹੋਟਲ ਵਿਚ ਕਰਵਾਈ ਪ੍ਰੈਸ ਕਾਨਫ਼ਰੰਸ ਦੌਰਾਨ ਹਿੰਦੀ ਫ਼ਿਲਮਾਂ ਦੇ ਹੀ- ਮੈਨ ਸ੍ਰੀ ਧਰਮਿੰਦਰ, ਉਨ੍ਹਾਂ ਦੇ ਦੋਵੇ ਪੁੱਤਰ ਸੰਨੀ ਦਿਓਲ ਅਤੇ ਬੌਬੀ ਦਿਓਲ ਆਪਣੀ ਆ ਰਹੀ ਨਵੀਂ ਫਿਲਮ, "ਯਮਲਾ ਪਗਲਾ ਦੀਵਾਨਾ-2" ਦੀ ਮਸ਼ਹੂਰੀ ਲਈ ਪੱਤਰਕਾਰਾਂ ਦੇ ਰੂਬਰੂ ਹੋਏ | ਥੋਡ਼੍ਹੇ ਬਹੁਤ ਹਿੰਦੀ ਅਤੇ ਅੰਗਰੇਜ਼ੀ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਬਾਕੀ ਦੀ ਸਾਰੀ ਕਾਰਵਾਈ ਉਨ੍ਹਾਂ ਪੰਜਾਬੀ ਵਿਚ ਹੀ ਕੀਤੀ | ਇਸ ਮੌਕੇ ਧਰਮਿੰਦਰ ਨੇ ਕਿਹਾ ਕਿ ਮੈਂ ਆਪਣੇ ਪਿਛਲੇ 50 ਸਾਲ ਦੇ ਫ਼ਿਲਮੀ ਕੈਰੀਅਰ ਵਿਚ ਹਰ ਤਰ੍ਹਾਂ ਦੀਆਂ ਫ਼ਿਲਮਾਂ ਕੀਤੀਆਂ ਹਨ ਉਨ੍ਹਾਂ ਕਿਹਾ ਕਿ ਸਮੇਂ ਦੇ ਅਨੁਸਾਰ ਚੱਲਣਾ ਪੈਂਦਾ ਹੈ ਸਮੇਂ - ਸਮੇਂ ਐਕਟਰ ਅਤੇ ਐਕਟਿੰਗ ਬਦਲਦੀ ਰਹਿੰਦੀ ਹੈ | ਹੁਣ ਸਾਡੀ ਅਗਲੀ ਫ਼ਿਲਮ "ਯਮਲਾ ਪਗਲਾ ਦੀਵਾਨਾ-2" ਤਿਆਰ ਹੈ ਜਿਸਨੂੰ ਵੇਖ ਕੇ ਲੋਕ ਹੱਸ ਹੱਸ ਕੇ ਦੂਹਰੇ ਤੀਹਰੇ ਜਰੂਰ ਹੋਣਗੇ |

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz