ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

18 ਮਈ 2013

ਅਖੰਡ ਕੀਰਤਨੀ ਜਥਾ ਜਰਮਨੀ ਵਲੋਂ ਤਿੰਨ ਦਿਨਾਂ ਸਮਾਗਮ ਸ਼ੁਰੂ

ਅੰਮ੍ਰਿਤ ਸੰਚਾਰ ਅਤੇ ਰੈਣਿ ਸਬਾਈ ਕੀਰਤਨ ਦੀ ਆਰੰਭਤਾ ਅੱਜ ਸ਼ਾਮੀਂ

http://sameydiawaaz.com/Archive%20News/%5B2013%5D/05/18.05.2013%20-%2001.jpg  http://sameydiawaaz.com/Archive%20News/%5B2013%5D/05/18.05.2013%20-%2002.jpg

http://sameydiawaaz.com/Archive%20News/%5B2013%5D/05/18.05.2013%20-%2003.jpg  http://sameydiawaaz.com/Archive%20News/%5B2013%5D/05/18.05.2013%20-%2004.jpg

http://sameydiawaaz.com/Archive%20News/%5B2013%5D/05/18.05.2013%20-%2005.jpg  http://sameydiawaaz.com/Archive%20News/%5B2013%5D/05/18.05.2013%20-%2006.jpg

http://sameydiawaaz.com/Archive%20News/%5B2013%5D/05/18.05.2013%20-%2008.jpg  http://sameydiawaaz.com/Archive%20News/%5B2013%5D/05/18.05.2013%20-%2007.jpg

ਕਲੋਨ 17 ਮਈ (ਸਮੇਂ ਦੀ ਅਵਾਜ਼) :- ਅਖੰਡ ਕੀਰਤਨੀ ਜਥਾ ਜਰਮਨੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਕੀਰਤਨ ਸਮਾਗਮ ਗਦਰ ਲਹਿਰ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਊਲੀਕੇ ਗਏ ਹਨ । ਜਿਸ ਦੀ ਆਰੰਭਤਾ ਕੱਲ ਸ਼ਾਮੀਂ  ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕਲੋਨ ਵਿਖੇ ਸੋਦਰਿ ਰਹਿਰਾਸ ਸਾਹਿਬ ਦੇ ਪਾਠ ਉਪ੍ਰੰਤ ਕੀਰਤਨ ਦੀਵਾਨ ਸਜਾਏ ਗਏ ।

ਅੱਜ ਸ਼ਾਮੀਂ ਸੋਦਰਿ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਰੈਣਿ ਸਬਾਈ ਕੀਰਤਨ ਦੀ ਆਰੰਭਤਾ ਹੋਵੇਗੀ, ਜੋ ਦੇਰ ਰਾਤ ਤੱਕ ਚਲਣਗੇ । ਅੰਮ੍ਰਿਤ ਸੰਚਾਰ ਦੀ ਆਰੰਭਤਾ ਸ਼ਾਮੀਂ 6 ਵਜੇ ਦੇ ਕਰੀਬ ਹੋਵੇਗੀ । ਜਿਨ੍ਹਾਂ ਪ੍ਰਾਣੀਆਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਕ੍ਰਿਪਾ ਕਰਕੇ ਸਮੇਂ ਸਿਰ ਗੁਰਦੁਆਰਾ ਸਾਹਿਬ ਪਹੁੰਚ ਜਾਣ । ਕਕਾਰਾਂ ਦੀ ਸੇਵਾ ਅਖੰਡ ਕੀਰਤਨੀ ਜਥੇ ਵਲੋਂ ਭੇਟਾ ਰਹਿਤ ਕੀਤੀ ਜਾਵੇਗੀ ।


ਤੇਰਾਂ ਜੀਆਂ ਦੇ ਪਰਿਵਾਰ ਚੋਂ ਬਚੀ ਸੁਰਜੀਤ ਕੌਰ

ਨੇ ਅਦਾਲਤ ‘ਚ ਸੁਣਾਈ ਚੰਦਰੇ ਸਮੇਂ ਦੀ ਵਿਥਿਆ

ਚੰਡੀਗੜ੍ਹ 17 ਮਈ :- ਸਾਲ 1984 ਵਿਚ ਹਰਿਆਣਾ ਦੇ  ਹੋਦ ਚਿੱਲੜ ਪਿੰਡ ਵਿਚ ਵਾਪਰੇ ਕਾਂਡ ਵਿਚ ਤੇਰਾਂ ਜੀਆਂ ਦੇ ਪਰਿਵਾਰ ਵਿੱਚੋਂ ਕੇਵਲ ਇਕ ਬਾਲੜੀ ਸੁਰਜੀਤ ਕੌਰ ਹੀ ਬਚੀ ਸੀ ਜਿਸ ਦੀ ਅੱਜ ਅਦਾਲਤ ‘ਚ ਵਿਥਿਆ ਸੁਣ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।

ਇਸ ਕਾਂਡ ਦੀ ਸੁਣਵਾਈ ਇਕ ਮੈਂਬਰੀ ਕਮਿਸ਼ਨ ਦੇ ਜੱਜ ਟੀ.ਪੀ.ਐਸ. ਗਰਗ ਦੀ ਅਗਵਾਈ ਹੇਠ  ਰਿਵਾੜੀ ਵਿਚ ਚਲ ਰਹੀ ਹੈ ਤੇ ਅੱਜ ਜਿਰ੍ਹਾ ਦੌਰਾਨ ਹੋਦ ਚਿੱਲੜ ਪਿੰਡ ਦੇ ਤੇਰਾਂ ਜੀਆਂ ਦੇ ਇਕ ਪਰਿਵਾਰ ਵਿੱਚੋਂ ਬਚੀ ਇਕਲੌਤੀ ਵਾਰਸ ਸੁਰਜੀਤ ਕੌਰ ਨੇ ਦੱਸਿਆ ਕਿ ਦੋ ਨਵੰਬਰ ਨੂੰ 1984 ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਭਿਆਨਕ ਕਾਂਡ ਵਾਪਰਿਆ। ਉਸ ਸਮੇਂ ਉਸ ਦੀ ਉਮਰ ਕੇਵਲ ਛੇ ਸਾਲ ਸੀ। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਪਰਿਵਾਰ ਇੱਕੋ ਹਵੇਲੀ ਵਿਚ ਰਹਿੰਦਾ ਸੀ ਤੇ ਉਸ ਦੇ ਪਰਿਵਾਰ ਦੇ ਇਕ ਦਰਜਨ ਜੀਆਂ ਨੂੰ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਵਿਚ ਉਸ ਦੇ ਦਾਦਾ ਗੁਰਦਿਆਲ ਸਿੰਘ, ਦਾਦੀ ਯਮੁਨਾ ਬਾਈ, ਪਿਤਾ ਅਰਜਨ ਸਿੰਘ ਤੇ ਮਾਤਾ ਪ੍ਰੀਤਮ ਕੌਰ ਨੂੰ ਦੇਖਦਿਆਂ ਥਾਏਂ ਹੀ ਮਾਰ ਦਿੱਤਾ। ਉਸ ਨੇ ਰੋਂਦਿਆ ਦੱਸਿਆ ਕਿ ਉਸ ਦੇ ਦੋ ਛੋਟੇ ਭਰਾਵਾਂ ਜਸਬੀਰ ਸਿੰਘ ਅਤੇ ਸਤਬੀਰ ਸਿੰਘ ਜਿਨ੍ਹਾਂ ਦੀ ਉਸ ਵੇਲੇ ਉਮਰ ਮਸਾਂ ਦੋ ਅਤੇ ਤਿੰਨ ਸਾਲ ਸੀ, ਨੂੰ ਕੰਧਾਂ ਨਾਲ ਪਟਕਾ-ਪਟਕਾ ਕੇ ਮਾਰ ਦਿੱਤਾ ਗਿਆ।

ਉਸ ਨੇ ਅਦਾਲਤ ਨੂੰ ਦੱਸਿਆ ਕਿ ਜ਼ਾਲਮਾਂ ਨੇ ਉਸ ਦੀਆਂ ਤਿੰਨ ਭੂਆ ਜੋਗਿੰਦਰ ਕੌਰ, ਜਸਬੀਰ ਕੌਰ, ਸੁਨੀਤਾ ਦੇਵੀ, ਤਿੰਨ ਚਾਚਿਆਂ ਮਹਿੰਦਰ ਸਿੰਘ, ਗੁਰਚਰਨ ਸਿੰਘ ਅਤੇ ਗਿਆਨ ਸਿੰਘ ਨੂੰ ਬੜੀ ਬੇਰਹਿਮੀ ਨਾਲ ਮਾਰਿਆ ਸੀ।  ਇਸ ਕਾਂਡ ਕਾਰਨ ਉਹ ਅਨਾਥ ਹੋ ਗਈ ਸੀ ਤੇ ਉਸ ਦੇ ਨਾਨਾ ਤੇ ਨਾਨੀ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਪਾਲਿਆ। ਜੱਜ ਨੇ ਇਸ ਲੜਕੀ ਦਾ ਬਿਆਨ ਸੁਨਣ ਤੋਂ ਬਾਅਦ ਇਸ ਕੇਸ ਦੀ ਅਗਲੀ ਸੁਣਵਾਈ ਪੰਜ ਜੁਲਾਈ ‘ਤੇ ਪਾ ਦਿੱਤੀ ਹੈ। ਇਸ ਕੇਸ ਦੀ ਪੈਰਵੀ ਕਰ ਰਹੇ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਮੰਗ ਕੀਤੀ ਕਿ 1984 ਵਿਚ ਦੇਸ਼ ਦੇ ਵੱਖ- ਵੱਖ ਸੂਬਿਆਂ ਵਿਚ ਸਿੱਖਾਂ ਦੇ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇ। ਹੋਦ ਚਿੱਲੜ ਦੇ ਨਾਲ ਪਟੌਦੀ ਅਤੇ ਗੁੜਗਾੳਂ ਵਿਚ ਸਿੱਖਾਂ ਦੀਆਂ ਕੀਤੀਆਂ ਗਈਆਂ ਹੱਤਿਆ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਜਾਵੇ। ਇਸ ਨਾਲ ਹਰਿਆਣਾ ਵਿਚ ਸਿੱਖਾਂ ਦੇ ਕਾਤਲਾਂ ਨੂੰ ਕਟਹਿਰੇ ਵਿਚ ਲਿਆਂਦਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਉਹ ਇਸ ਅਣਮਨੁੱਖੀ ਵਰਤਾਰੇ ਦੀ ਰਿਪੋਰਟ ਤਿਆਰ ਕਰਕੇ ਸੰਯੁਕਤ ਰਾਸ਼ਟਰ ਵਿਚ ਪੇਸ਼ ਕਰਨਗੇ ਤਾਂ ਕਿ ਭਾਰਤ ਵਿਚ ਘੱਟ ਗਿਣਤੀਆਂ ਨਾਲ ਹੋਏ ਧੱਕੇ ਬਾਰੇ ਦੁਨੀਆਂ ਨੂੰ ਪਤਾ ਲੱਗ ਸਕੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਭਰਪੂਰ ਸਿੰਘ, ਖਜ਼ਾਨ ਸਿੰਘ, ਹਰਜਿੰਦਰ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਲੀਪ ਸਿੰਘ ਅਤੇ ਪੀੜਤਾਂ ਵੱਲੋਂ ਪ੍ਰਤਾਪ ਸਿੰਘ ਹਾਜ਼ਰ ਸਨ।


ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਗੋਲੀ ਚੱਲੀ; ਦੋ ਮੌਤਾਂ

http://sameydiawaaz.com/Archive%20News/%5B2013%5D/05/18.05.2013%20-%2011.jpg

ਗੋਲੀ ਕਾਂਡ ਵਿੱਚ ਜ਼ਖਮੀ ਹੋਇਆ ਅਕਾਲੀ ਕਾਰਕੁਨ ਮੇਜਰ ਸਿੰਘ

ਅੰਮ੍ਰਿਤਸਰ 17 ਮਈ :- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਅੱਜ ਜ਼ਿਲ੍ਹੇ ਦੇ ਪੁਲੀਸ ਥਾਣਾ ਲੋਪੋਕੇ ਦੇ ਸਰਹੱਦੀ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਹਾਕਮ ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸੀ ਸਮਰਥਕਾਂ ਦੀ ਇਕ ਖੂਨੀ ਝੜਪ ਵਿਚ ਦੋ ਵਿਅਕਤੀ ਮਾਰੇ ਗਏ। ਮ੍ਰਿਤਕਾਂ ਵਿਚ ਇਕ ਕਾਂਗਰਸੀ ਤੇ ਇਕ ਅਕਾਲੀ ਕਾਰਕੁੰਨ ਸ਼ਾਮਲ ਹੈ, ਜਦੋਂਕਿ ਕੁਝ ਲੋਕ ਜ਼ਖਮੀ ਵੀ ਹੋਏ ਹਨ।

ਮ੍ਰਿਤਕਾਂ ਦੀ ਸ਼ਨਾਖਤ ਅਕਾਲੀ ਕਾਰਕੁੰਨ ਬਲਕਾਰ ਸਿੰਘ (24) ਪੁੱਤਰ ਬਲਵਿੰਦਰ ਸਿੰਘ ਅਤੇ ਕਾਂਗਰਸੀ ਕਾਰਕੁੰਨ ਗੁਰਜਿੰਦਰ ਸਿੰਘ (45) ਦੋਵੇਂ ਵਾਸੀ ਚੱਕ ਮਿਸ਼ਰੀ ਖਾਂ ਵਜੋਂ ਹੋਈ ਹੈ। ਅਕਾਲੀ ਦਲ ਦੇ ਇਕ ਜ਼ਖਮੀ ਕਾਰਕੁੰਨ ਮੇਜਰ ਸਿੰਘ ਨੂੰ ਇਥੋਂ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਇਸ ਹਲਕੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਪਹਿਲਾਂ ਹੀ ਅਕਾਲੀ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ ਪਰ ਸਰਪੰਚੀ ਦੀਆਂ ਚੋਣਾਂ ਲਈ ਵੀ ਦੋਵਾਂ ਧਿਰਾਂ ਵਲੋਂ ਤਿਆਰੀ ਚੱਲ ਰਹੀ ਸੀ। ਮਿਲੇ ਵੇਰਵਿਆਂ ਅਨੁਸਾਰ ਅੱਜ ਸਵੇਰੇ ਵੀ ਦੋਵਾ ਧਿਰਾਂ ਵਲੋਂ ਇਸੇ ਸਬੰਧ ਵਿਚ ਪ੍ਰਚਾਰ ਕੀਤਾ ਜਾ ਰਿਹਾ ਸੀ ਅਤੇ ਇਸ ਦੌਰਾਨ ਜਦੋਂ ਦੋਵੇਂ ਧਿਰਾਂ ਆਹਮੋ ਸਾਹਮਣੇ ਹੋਈਆਂ ਤਾਂ ਉਨ੍ਹਾਂ ਦੀ ਤਕਰਾਰ ਝਗੜੇ ਦਾ ਰੂਪ ਅਖਤਿਆਰ ਕਰ ਗਈ। ਸਿੱਟੇ ਵਜੋਂ ਗੋਲੀ ਚੱਲੀ ਅਤੇ ਹੋਰ ਹਥਿਆਰਾਂ ਤੋਂ ਇਲਾਵਾ ਇੱਟਾਂ- ਪੱਥਰ ਵੀ ਚੱਲੇ। ਇਸ ਕਾਰਨ ਬਲਕਾਰ ਸਿੰਘ ਅਤੇ ਗੁਰਜਿੰਦਰ ਸਿੰਘ ਮੌਕੇ ‘ਤੇ ਹੀ ਦਮ ਤੋੜ ਗਏ।  ਦੂਜੇ ਪਾਸੇ ਪੁਲੀਸ ਇਸ ਨੂੰ ਚੋਣਾਂ ਨਾਲ ਸਬੰਧਤ ਸਿਆਸੀ ਮਾਮਲਾ ਮੰਨਣ ਤੋਂ ਇਨਕਾਰੀ ਹੈ ਅਤੇ ਉਨ੍ਹਾਂ ਇਸ ਝਗੜੇ ਨੂੰ ਪੁਰਾਣੀ ਰੰਜਿਸ਼ ਤੇ ਜ਼ਮੀਨ ਦਾ ਝਗੜਾ ਕਰਾਰ ਦਿੱਤਾ ਹੈ। ਝਗੜੇ ਕਾਰਨ ਇਲਾਕੇ ਵਿਚ ਸਹਿਮ ਫੈਲ ਗਿਆ ਹੈ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਸਰਕਾਰ ਨੇ ਇਥੇ ਵੱਡੀ ਗਿਣਤੀ ਪੁਲੀਸ ਤਾਇਨਾਤ ਕਰ ਦਿੱਤੀ ਹੈ ਅਤੇ ਪਿੰਡ ਪੁਲੀਸ ਛਾਉਣੀ ਦਾ ਰੂਪ ਅਖ਼ਤਿਆਰ ਕਰ ਗਿਆ ਹੈ।  ਬਾਰਡਰ ਰੇਂਜ ਦੇ ਆਈਜੀ ਈਸ਼ਵਰ ਚੰਦਰ ਅਤੇ ਡੀਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਸ ਮਾਮਲੇ ਵਿਚ ਦੋਵਾਂ ਧਿਰਾਂ ਦੇ 14 ਮੁਲਜ਼ਮਾਂ ਦੀ ਪਛਾਣ ਕਰ ਕੇ ਮੁੱਖ ਮੁਲਜ਼ਮ ਜਗੀਰ ਸਿੰਘ ਸਮੇਤ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਦੋ ਹੋਰ ਮੁਲਜ਼ਮ ਹਨ ਮੰਗਲ ਸਿੰਘ ਤੇ ਮੇਜਰ ਸਿੰਘ। ਪੁਲੀਸ ਨੇ ਹਾਲ ਦੀ ਘੜੀ ਤਿੰਨ ਹੋਰ ਮੁਲਜ਼ਮਾਂ ਦੀ ਪਛਾਣ ਦੱਸੀ ਹੈ, ਜਿਨ੍ਹਾਂ ਵਿਚ ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਸ਼ਾਮਲ ਹਨ। ਸਾਰੇ ਮੁਲਜ਼ਮ ਚੱਕ ਮਿਸ਼ਰੀ ਖਾਂ ਦੇ ਵਾਸੀ ਹਨ।

http://sameydiawaaz.com/Archive%20News/%5B2013%5D/05/18.05.2013%20-%2012.jpg

ਸਮੁੱਚੀ ਘਟਨਾ ਬਾਰੇ ਦੱਸਦੇ ਹੋਏ ਆਈਜੀ ਈਸ਼ਵਰ ਚੰਦਰ ਸ਼ਰਮਾ ਤੇ

ਡੀ. ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ (ਫੋਟੋਆਂ: ਸਮੀਰ)

ਉਨ੍ਹਾਂ ਦੱਸਿਆ ਕਿ ਇਸ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਵਰਤੀ ਗਈ 12 ਬੋਰ ਦੀ ਦੋਨਾਲੀ ਬੰਦੂਕ ਵੀ ਬਰਾਮਦ ਕਰ ਲਈ ਹੈ। ਇਹ ਬੰਦੂਕ ਨਰਿੰਦਰ ਸਿੰਘ, ਸਾਬਕਾ ਸਰਪੰਚ ਪਿੰਡ ਚੱਕ ਮਿਸ਼ਰੀ ਖਾਂ ਦੀ ਹੈ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ, ਜੋ ਛਾਪੇਮਾਰੀ ਕਰ ਰਹੀਆਂ ਹਨ। ਝਗੜੇ ਦਾ ਕਾਰਨ ਬਿਆਨਦਿਆਂ ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਗੀਰ ਸਿੰਘ, ਜੋ ਮੌਜੂਦਾ ਸਰਪੰਚ ਹੈ, ਦੇ ਪਰਿਵਾਰ ਅਤੇ ਮ੍ਰਿਤਕ ਗੁਰਜਿੰਦਰ ਸਿੰਘ ਦੇ ਪਰਿਵਾਰ ਵਿਚਾਲੇ ਪੁਰਾਣੀ ਰੰਜਿਸ਼ ਹੈ। ਪਹਿਲਾਂ 1966 ਵਿਚ ਗੁਰਜਿੰਦਰ ਸਿੰਘ ਦੇ ਚਾਚਾ ਦਲੀਪ ਸਿੰਘ ਦਾ ਕਤਲ ਹੋਇਆ ਸੀ ਅਤੇ ਦੋਵਾਂ ਪਰਿਵਾਰਾਂ ਵਿਚਾਲੇ ਉਸ ਵੇਲੇ ਤੋਂ ਹੀ ਰੰਜਿਸ਼ ਚਲੀ ਆ ਰਹੀ ਹੈ। ਹੁਣ ਜਗੀਰ ਸਿੰਘ ਅਤੇ ਕਾਂਗਰਸੀ ਆਗੂ ਮਾਸਟਰ ਮਨਜੀਤ ਸਿੰਘ ਦੇ ਧੜੇ ਵਿਚਾਲੇ ਪਿੰਡ ਦੀ ਦੋ ਕਨਾਲ 13 ਮਰਲੇ ਜ਼ਮੀਨ ਸਬੰਧੀ ਝਗੜਾ ਚਲ ਰਿਹਾ ਸੀ। ਦੋਵੇਂ ਧਿਰਾਂ ਇਹ ਜ਼ਮੀਨ ਆਪੋ ਆਪਣੀ ਦੱਸ ਰਹੀਆਂ ਹਨ।  ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਗੀਰ ਸਿੰਘ ਆਪਣੇ ਬੰਦੇ ਇਕੱਠੇ ਕਰ ਕੇ ਮਨਜੀਤ ਸਿੰਘ ਦੇ ਘਰ ਵੱਲ ਗਿਆ ਪਰ ਰਸਤੇ ਵਿਚ ਗੁਰਜਿੰਦਰ ਸਿੰਘ ਦਾ ਘਰ ਸੀ। ਗੁਰਜਿੰਦਰ ਸਿੰਘ ਨੇ ਜਗੀਰ ਸਿੰਘ ਤੇ ਉਸ ਦੇ ਸਮਰਥਕਾਂ ਨੂੰ ਮਾਸਟਰ ਮਨਜੀਤ ਸਿੰਘ ਦੇ ਘਰ ਜਾਣ ਤੋਂ ਰੋਕਿਆ ਅਤੇ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਗੁਰਜਿੰਦਰ ਸਿੰਘ ‘ਤੇ ਗੋਲੀ ਚਲਾਈ ਗਈ, ਜਿਸ ਦੇ ਸਿੱਟੇ ਵਜੋਂ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲੀਸ ਨੇ ਗੁਰਜਿੰਦਰ ਸਿੰਘ ਦੇ ਪੁੱਤਰ ਮਹਿਤਾਬ ਸਿੰਘ ਦੇ ਬਿਆਨਾਂ ‘ਤੇ ਅਕਾਲੀ ਕਾਰਕੁੰਨ ਜਗੀਰ ਸਿੰਘ ਤੇ ਉਸਦੇ ਸਾਥੀਆਂ ਖਿਲਾਫ ਧਾਰਾ 302, 307, 326, 148, 149 ਆਈ.ਪੀ.ਸੀ. ਅਤੇ 25, 27, 54, 59 ਅਸਲਾ ਐਕਟ ਹੇਠ ਕੇਸ ਦਰਜ ਕੀਤਾ ਹੈ।

ਪੁਲੀਸ ਦੇ ਦਾਅਵੇ ਮੁਤਾਬਕ ਇਸ ਝਗੜੇ ਵਿਚ ਹਮਲਾਵਰ ਧਿਰ ਜਗੀਰ ਸਿੰਘ ਤੇ ਉਸਦੇ ਸਾਥੀਆਂ ਵਲੋਂ ਗੋਲੀ ਚਲਾਈ ਗਈ ਪਰ ਅਕਾਲੀ ਕਾਰਕੁੰਨ ਬਲਕਾਰ ਸਿੰਘ ਦੀ ਮੌਤ ਕਿਵੇਂ ਹੋਈ, ਇਹ ਅਜੇ ਵੀ ਭੇਤ ਬਣਿਆ ਹੋਇਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਇਸ ਝਗੜੇ ਵਿਚ ਕਿੰਨੇ ਹਥਿਆਰਾਂ ਦੀ ਵਰਤੋਂ ਹੋਈ, ਕਿੰਨੀਆਂ ਗੋਲੀਆਂ ਚੱਲੀਆਂ ਅਤੇ ਦੁਵੱਲੀ ਗੋਲੀਬਾਰੀ ਬਾਰੇ ਵੀ ਪੁਲੀਸ ਕੋਲ ਕੋਈ ਸਪੱਸ਼ਟ ਜਵਾਬ ਨਹੀਂ ਹੈ। ਚੋਣਾਂ ਕਾਰਨ ਲਾਈਸੈਂਸੀ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਹਨ ਪਰ ਇਸਦੇ ਬਾਵਜੂਦ ਇਥੇ ਝਗੜੇ ਦੌਰਾਨ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ, ਜੋ ਪੁਲੀਸ ਦੀ ਕਾਰਜ ਪ੍ਰਣਾਲੀ ‘ਤੇ ਸਵਾਲ ਲਾਉਂਦੀ ਹੈ। ਇਸ ਮਾਮਲੇ ਵਿਚ ਸ੍ਰੀ ਉਮਰਾਨੰਗਲ ਨੇ ਦਾਅਵਾ ਕੀਤਾ ਕਿ ਅੱਜ ਸਵੇਰੇ 11 ਵਜੇ ਤਕ 85 ਫੀਸਦੀ ਲਾਇਸੈਂਸੀ ਹਥਿਆਰ ਬਰਾਮਦ ਕਰ ਲਏ ਗਏ ਸਨ।

ਪੁਲੀਸ ਭਾਵੇਂ ਇਸਨੂੰ ਪੁਰਾਣੀ ਰੰਜਿਸ਼ ਅਤੇ ਜ਼ਮੀਨ ਦਾ ਝਗੜਾ ਦੱਸ ਰਹੀ ਹੈ ਪਰ ਹਸਪਤਾਲ ਵਿਚ ਜ਼ੇਰੇ ਇਲਾਜ ਅਕਾਲੀ ਕਾਰਕੁੰਨ ਮੇਜਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਗੀਰ ਸਿੰਘ ਧੜੇ ਨਾਲ ਸਬੰਧਤ ਨਿੰਦਰ ਸਿੰਘ ਨਿੰਦੂ, ਜਿਸਨੂੰ ਆਉਣ ਵਾਲੀਆਂ ਸਰਪੰਚ ਦੀਆਂ ਚੋਣਾਂ ਵਿਚ ਅਕਾਲੀ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਨ ਦੀ ਸੰਭਾਵਨਾ ਹੈ, ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਇਸ ਮੌਕੇ ਵਿਰੋਧੀ ਧਿਰ ਮਾਸਟਰ ਮਨਜੀਤ ਸਿੰਘ, ਉਸ ਦਾ ਭਰਾ ਰਣਜੀਤ ਸਿੰਘ, ਪ੍ਰਤਾਪ ਸਿੰਘ ਤੇ ਹੋਰ 20-22 ਬੰਦੇ ਆ ਗਏ। ਦੋਵਾਂ ਧਿਰਾਂ ਵਿਚਾਲੇ ਤਕਰਾਰ ਤੇ ਝਗੜਾ ਸ਼ੁਰੂ ਹੋ ਗਿਆ। ਇਸ ਮੌਕੇ ਉਨ੍ਹਾਂ ਗੋਲੀ ਚਲਾ ਦਿੱਤੀ, ਜਿਸ ਨਾਲ ਬਲਕਾਰ ਸਿੰਘ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਦਿਹਾਤੀ ਪੁਲੀਸ ਦੇ ਇਕ ਉਚ ਅਧਿਕਾਰੀ ਨੇ ਵੀ ਇਸਨੂੰ ਚੋਣਾਂ ਨਾਲ ਸਬੰਧਤ ਮਾਮਲਾ ਦੱਸਿਆ ਸੀ। ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਬਠਿੰਡਾ ਦੇ ਪਿੰਡ ਆਦਮਪੁਰਾ ਵਿਖੇ ਪੀਪਲਜ਼ ਪਾਰਟੀ ਦੇ ਆਗੂ ‘ਤੇ ਗੋਲੀ ਚਲਾਈ ਗਈ ਸੀ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ।


ਪੰਥਕ ਜਥੇਬੰਦੀਆਂ ਵਲੋਂ ਨਵਾਜ ਸ਼ਰੀਫ ਨੂੰ ਚੋਣਾਂ ਜਿੱਤਣ ਤੇ ਮੁਬਾਰਕਾਂ

http://sameydiawaaz.com/Archive%20News/%5B2013%5D/05/18.05.2013%20-%2013.jpg

ਜਰਮਨੀ 17 ਮਈ (ਸਰਦੂਲ ਸਿੰਘ ਸੇਖੋਂ) :- ਜਰਮਨੀ ਦੀਆਂ ਸਿੱਖ ਜਥੇਬੰਦੀਆਂ ਬੱਬਰ ਖਾਲਸਾ ਜਰਮਨੀ, ਦਲ ਖਾਲਸਾ ਇੰਟਰਨੈਸ਼ਨਲ ਅਤੇ ਸ਼੍ਰੋ: ਅਕਾਲੀ ਦਲ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਜੇਤੂ ਰਹੇ ਪੀ. ਐਮ. ਐਲ. ਐਨ ਦੇ ਪ੍ਰਧਾਨ ਮੀਆਂ ਨਵਾਜ ਸ਼ਰੀਫ  ਨੂੰ ਤੀਸਰੀ ਵਾਰ ਪਾਕਿਸਤਾਨ ਦੀ ਕਮਾਨ ਸੰਭਾਲਣ ਉੱਪਰ ਲਿਖਤੀ ਤੌਰ ਤੇ ਮੁਬਾਰਕਾਂ ਭੇਜਦਿਆ ਉਹਨਾ ਕਿਹਾ ਕਿ ਮੀਆਂ ਨਵਾਜ ਸ਼ਰੀਫ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਪਾਕਿਸਤਾਨ ਵਿੱਚ ਲੋਕਤੰਤਰ ਮਜਬੂਤ ਹੋਵੇਗਾ ਅਤੇ ਮੁਲਕ ਤਰੱਕੀ ਅਤੇ ਸ਼ਾਂਤੀ ਦੇ ਰਾਹ ਤੇ ਅੱਗੇ ਵਧੇਗਾ । ਉਹਨਾਂ ਕਿਹਾ ਪਾਕਿਸਤਾਨ ਦੀ ਧਰਤੀ ਨਾਲ ਸਿੱਖਾਂ ਦਾ ਖਾਸ ਸੰਬੰਧ ਹੋਣ ਕਰਕੇ ਉੱਥੋਂ ਦੀਆਂ ਰਾਜਨੀਤਿਕ ਗਤੀਵਿਧੀਆਂ ਸਿੱਖਾਂ ਲਈ ਅਹਿਮ ਹੁੰਦੀਆ ਹਨ, ਪੰਥਕ ਜਥੇਬੰਦੀਆਂ ਵਲੋਂ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ, ਭਾਈ ਸੁਰਿੰਦਰ ਸਿੰਘ ਸੇਖੋਂ ਅਤੇ ਭਾਈ ਸੋਹਣ ਸਿੰਘ ਕੰਗ ਨੇ ਨਵੀਂ ਚੁਣੀ ਜਾ ਰਹੀ ਸਰਕਾਰ  ਤੋਂ ਆਸ ਪ੍ਰਗਟਾਈ ਹੈ ਕਿ ਸਿੱਖਾਂ ਨੂੰ ਆਉਣ ਵਾਲੇ ਸਮੇਂ ਵਿੱਚ ਪਾਕਿਸਤਾਨ ਵਿੱਚ ਵਧੇਰੇ ਹੱਕ ਪ੍ਰਾਪਤ ਹੋਣਗੇ । ਉਹਨਾਂ ਨਵੀ ਪਾਕਿਸਤਾਨ ਸਰਕਾਰ ਤੋ ਪੱਛਮੀ ਮੁਲਕਾਂ ਵਾਂਗ ਭਾਰਤ ਵਿੱਚ ਸਰਕਾਰੀ ਜੁਲਮ ਦੇ ਸ਼ਿਕਾਰ ਸਿੱਖਾਂ ਲਈ ਵਿਸ਼ੇਸ਼ ਸਿਆਸੀ ਪਨਾਹ ਦੀ ਮੰਗ ਕੀਤੀ ਹੈ । ਪੰਥਕ ਲੀਡਰਾਂ ਨੇ ਆਸ ਪ੍ਰਗਟਾਈ ਕਿ ਨਵੀਂ ਚੁਣੀ ਜਾ ਰਹੀ ਸਰਕਾਰ ਵਿੱਚ ਸਿੱਖ ਕੌਮ ਦੇ ਨੁਮਾਇੰਦਿਆਂ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ । ਮੀਆਂ ਨਵਾਜ ਸ਼ਰੀਫ ਪੰਜਾਬ ਦੇ ਜੰਮਪਲ ਹੋਣ ਕਾਰਨ ਪੰਜਾਬੀਆਂ ਤੇ ਸਿੱਖਾਂ ਨੂੰ ਇਸ ਗੱਲ ਦਾ ਮਾਣ ਵੀ ਮਹਿਸੂਸ ਹੋ ਰਿਹਾ ਹੈ ਤੇ ਉਹਨਾਂ ਤੋਂ ਇਸ ਗੱਲ ਦੀ ਵੀ ਆਸ ਕੀਤੀ ਜਾਂਦੀ ਹੈ ਦੋਹਾਂ ਪੰਜਾਬਾਂ ਦੀਆਂ ਸਰਹੱਦਾਂ ਖੋਲ੍ਹਕੇ ਪੁਰਾਣੀ ਭਾਈਚਾਰਕ ਸਾਂਝ ਨੂੰ ਅੱਗੇ ਵਧਾਇਆ ਜਾਵੇ ।


ਯੋ - ਯੋ ਹਨੀ ਨੂੰ ਖਾਣੀਆਂ ਪੈ ਸਕਦੀਆਂ ਜੇਲ ਦੀਆਂ ਰੋਟੀਆਂ ?

ਨਵਾਂਸ਼ਹਿਰ ਪੁਲਿਸ ਵਲੋਂ ਅਸ਼ਲੀਲ ਗੀਤ ਗਾਉਣ ਕਾਰਨ ਹਨੀ ਸਿੰਘ ਖਿਲਾਫ ਮਾਮਲਾ ਦਰਜ

 http://sameydiawaaz.com/Archive%20News/%5B2013%5D/05/18.05.2013%20-%2009.jpg http://sameydiawaaz.com/Archive%20News/%5B2013%5D/05/18.05.2013%20-%2010.jpg

ਪੰਜਾਬ ਪੁਲਿਸ ਨੇ ਗਾਇਕ - ਰੈਪਰ ਹਨੀ ਸਿੰਘ ਦੇ ਖਿਲਾਫ ਗੀਤ ਚ ਅਸ਼ਲੀਲ ਸ਼ਬਦਾਂ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਵਾਂਸ਼ਹਿਰ ਚ ਧਾਰਾ 294 ਦੇ ਤਹਿਤ ਹਨੀ ਸਿੰਘ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਹਨੀ ਸਿੰਘ ਖਿਲਾਫ ਅਸ਼ਲੀਲ ਗੀਤ ਕਾਰਨ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ।

ਆਪਣੇ ਅਸ਼ਲੀਲ ਗੀਤਾਂ ਕਾਰਨ ਹਨੀ ਸਿੰਘ ਵਿਵਾਦਾਂ ਦੇ ਘੇਰੇ ਚ ਹੈ। ਪੰਜਾਬੀ ਗਾਇਕ ਹਨੀ ਸਿੰਘ ਵਿਰੁੱਧ ਸਥਾਨਕ ਪੁਲੀਸ ਨੇ ਅੱਜ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਇਹ ਕਾਰਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਕੀਤੀ ਗਈ ਹੈ। ਨਵਾਂ ਸ਼ਹਿਰ ਦੀ ਐਸਐਸਪੀ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਹਨੀ ਸਿੰਘ ਵਿਰੁੱਧ ਆਈਪੀਸੀ ਦੀ ਧਾਰਾ 292, 293 ਤੇ 294 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਆਰੰਭ ਦਿੱਤੀ ਹੈ। ਜਾਂਚ ਤੋਂ ਬਾਅਦ ਹੀ ਗ੍ਰਿਫਤਾਰੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉੱਚ ਅਦਾਲਤ ਨੇ ਮੰਗਲਵਾਰ ਨੂੰ ਹਨੀ ਸਿੰਘ ਦਾ ਇੱਕ ਗੀਤ ਅਦਾਲਤ ਵਿੱਚ ਸੁਣਿਆ ਸੀ ਤੇ ਪੰਜਾਬ ਸਰਕਾਰ ਵੱਲੋਂ ਅਸ਼ਲੀਲ ਗਾਇਕੀ ਵਾਲੇ ਇਸ ਗਾਇਕ ਵਿਰੁੱਧ ਕਾਰਵਾਈ ਨਾ ਕਰਨ ‘ਤੇ ਸਰਕਾਰ ਦੀ ਖਿਚਾਈ ਵੀ ਕੀਤੀ ਸੀ। ਉੱਚ ਅਦਾਲਤ ਵਿੱਚ ਇਹ ਮਾਮਲਾ ਅਜੇ ਸੁਣਵਾਈ ਅਧੀਨ ਹੈ। ਸੱਭਿਆਚਾਰਕ ਮਾਮਲੇ ਵਿਭਾਗ ਨੂੰ ਵੀ ਇਸ ਮਾਮਲੇ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਹੈ। ਪੰਜਾਬੀ ਦੇ ਕਿਸੇ ਗਾਇਕ ਵਿਰੁੱਧ ਅਸ਼ਲੀਲ ਗਾਣਾ ਗਾਉਣ ‘ਤੇ ਪਹਿਲੀ ਵਾਰੀ ਕੇਸ ਦਰਜ ਕੀਤਾ ਗਿਆ ਹੈ। ਇਹ ਗਾਇਕ ਉਸ ਸਮੇਂ ਵੀ ਸੁਰਖੀਆਂ ਵਿੱਚ ਆ ਗਿਆ ਸੀ ਜਦੋਂ ਨਵੀਂ ਦਿੱਲੀ ਵਿੱਚ ਬਲਾਤਕਾਰ ਦਾ ਸ਼ਿਕਾਰ ਲਡ਼ਕੀ ਨੂੰ ਇਨਸਾਫ ਦਿਵਾਉਣ ਲਈ ਲੋਕ ਸਡ਼ਕਾਂ ‘ਤੇ ਉਤਰੇ ਹੋਏ ਸਨ। ਰਾਜਧਾਨੀ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਹੀ ਉਸ ਦਾ ਵਿਵਾਦਮਈ ਗੀਤ ‘ਮੈਂ ਬਲਾਤਕਾਰੀ ਹੂੰ’ ਚਰਚਾ ਵਿੱਚ ਆਇਆ ਸੀ।

ਗਾਇਕ ਹਨੀ ਸਿੰਘ ਖ਼ਿਲਾਫ ਹੈਲਪ ਸੰਸਥਾ ਨੇ ਥਾਣਾ ਸਿਟੀ ਨਵਾਂਸ਼ਹਿਰ ਨੂੰ ਜਨਵਰੀ ‘ਚ ਸ਼ਿਕਾਇਤ ਦਿੱਤੀ ਸੀ ਕਿ ਇਸ ਪੰਜਾਬੀ ਗਾਇਕ ਵੱਲੋਂ ਬੇਹੱਦ ਅਸ਼ਲੀਲ ਗੀਤ ਗਾ ਕੇ ਵੱਖ-ਵੱਖ ਸੋਸ਼ਲ ਸਾਈਟ ‘ਤੇ ਚਲਾਏ ਜਾ ਰਹੇ ਹਨ। ਦੱਸਿਆ ਗਿਆ ਕਿ ਇੱਕ ਗੀਤ ‘ਚ ਔਰਤਾਂ ਦਾ ਬੇਹੱਦ ਘਟੀਆ ਪੱਧਰ ‘ਤੇ ਉੱਤਰ ਕੇ ਨਿਰਾਦਰ ਕੀਤਾ ਗਿਆ ਹੈ, ਅਜਿਹੇ ਗੀਤ ਜਿੱਥੇ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਉਥੇ ਉਨ੍ਹਾਂ ਖ਼ਿਲਾਫ਼ ਜੁਰਮਾਂ ਨੂੰ ਵੀ ਉਕਸਾਉਂਦੇ ਹਨ। ਉਕਤ ਗਾਇਕ ਵੱਲੋਂ ਗਾਇਆ ਇਕ ਗੀਤ ਇੰਨਾ ਅਸ਼ਲੀਲ ਹੈ ਕਿ ਉਸ ਦੀ ਸ਼ਬਦਾਵਲੀ ਨਾ ਲਿਖੀ ਜਾ ਸਕਦੀ ਹੈ ਤੇ ਨਾ ਹੀ ਬਿਆਨ ਕੀਤੀ ਜਾ ਸਕਦੀ ਹੈ। ਇਸ ਗੀਤ ‘ਚ ਔਰਤ ਦਾ ਬਹੁਤ ਘਟੀਆ ਚਰਿੱਤਰ ਦਰਸਾਉਂਦਿਆਂ ਕਾਮ ਉਕਸਾਊੂ ਸ਼ਬਦਾਂ ਦੀ ਸਿੱਧੀ ਵਰਤੋਂ ਕੀਤੀ ਗਈ ਹੈ। ਸ਼ਿਕਾਇਤ ਵਿਚ ਮੰਗ ਕੀਤੀ ਗਈ ਸੀ ਕਿ ਇਸ ਗਾਇਕ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ ਪਰ ਪੁਲੀਸ ਵੱਲੋਂ ਸ਼ਿਕਾਇਤ ਲੈਣ ਉਪਰੰਤ ਮੁਡ਼ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ‘ਤੇ ਸੁਣਵਾਈ ਨਾ ਹੁੰਦੀ ਦੇਖ ਹੈਲਪ ਸੰਸਥਾ ਦੇ ਜਨਰਲ ਸਕੱਤਰ ਪਰਵਿੰਦਰ ਸਿੰਘ ਕਿੱਤਣਾ ਨੇ ਹਾਈ ਕੋਰਟ ਵਿਚ ਰਿੱਟ ਦਾਇਰ ਕੀਤੀ ਜਿਸ ‘ਤੇ ਅਦਾਲਤ ਨੇ ਨਵਾਂਸਹਿਰ ਪੁਲੀਸ ਨੂੰ ਉਕਤ ਗਾਇਕ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ।

ਲੱਚਰ ਸਭਿਆਚਾਰ ਵਿਰੁੱਧ ਸੰਘਰਸ਼ ਕਰ ਰਹੀ ਸੰਸਥਾ ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੇ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸੰਘਾ ਨੇ ਅੱਜ ਪ੍ਰੈੱਸ ਮੀਟਿੰਗ ‘ਚ ਕਿਹਾ ਕਿ ਅਸ਼ਲੀਲ ਗਾਇਕੀ ਪਰੋਸਣ ਵਾਲੇ ਗਾਇਕਾਂ ਵਿਰੁੱਧ ਉਨ੍ਹਾਂ ਦੀ ਜਥੇਬੰਦੀ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਨੇ ਗਾਇਕ ਦਲਜੀਤ ਦੁਸਾਂਝ, ਮਿਸ ਪੂਜਾ, ਗਿੱਪੀ ਗਰੇਵਾਲ, ਜੈਜੀ ਬੈਂਸ ਅਤੇ ਗੀਤਾ ਜ਼ੈਲਦਾਰ ‘ਤੇ ਵੀ ਅਸ਼ਲੀਲ ਗੀਤ ਗਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 2011 ਤੋਂ ਅਸ਼ਲੀਲ ਗਾਇਕੀ ਵਿਰੁੱਧ ਮੁਜ਼ਾਹਰੇ ਆਰੰਭ ਕੀਤੇ ਗਏ ਸਨ ਜੋ ਜਾਰੀ ਰਹਿਣਗੇ। ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਕਨਵੀਨਰ ਵਕੀਲ ਦਲਜੀਤ ਸਿੰਘ ਨੇ ਕਿਹਾ ਕਿ ਧਾਰਾ 294 ਤਹਿਤ ਸਜ਼ਾ ਸਿਰਫ਼ 3 ਮਹੀਨੇ ਹੈ ਜਿਸ ਕਰਕੇ ਇਸ ਕਾਨੂੰਨ ਵਿਚ ਸੋਧ ਕਰਨ ਦੀ ਜ਼ਰੂੂਰਤ ਹੈ ਤਾਂ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜੇ ਪੁਲੀਸ ਵੱਲੋਂ ਜਨਵਰੀ ‘ਚ ਕੀਤੀ ਸ਼ਿਕਾਇਤ ‘ਤੇ ਹੀ ਮਾਮਲਾ ਦਰਜ ਕਰ ਦਿੱਤਾ ਜਾਂਦਾ ਤਾਂ ਹੈਲਪ ਸੰਸਥਾ ਨੂੰ ਹਾਈ ਕੋਰਟ ‘ਚ ਜਾਣ ਦੀ ਜ਼ਰੂਰਤ ਨਾ ਪੈਂਦੀ। ਇਸ ਮੌਕੇ ਇਸਤਰੀ ਆਗੂ ਜੈਸਮੀਨ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਕਮੇਟੀ ਮੈਂਬਰ ਜਸਬੀਰ ਦੀਪ ਨੇ ਮੰਗ ਕੀਤੀ ਕਿ ਸਰਕਾਰ ਅਸ਼ਲੀਲ ਗਾਇਕੀ ਵਿਰੁੱਧ ਸੈਂਸਰ ਬੋਰਡ ਬਣਾਵੇ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz