ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158155
ਅੱਜ
ਇਸ ਮਹੀਨੇ
901
13879

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

17 ਮਈ 2013

ਪੀਪਲਜ਼ ਪਾਰਟੀ ਦੇ ਆਗੂ ’ਤੇ ਗੋਲੀਬਾਰੀ ਦੌਰਾਨ ਨੌਜਵਾਨ ਦੀ ਮੌਤ

ਹੈਵਾਨੀਅਤ ਦਾ ਦਿਨ

ਲੱਖਾ ਸਧਾਣਾ ਤੇ ਇਕ ਸਾਥੀ ਹਮਲੇ ਜ਼ਖ਼ਮੀ

 http://sameydiawaaz.com/Archive%20News/%5B2013%5D/05/17.05.2013%20-%2003.jpg

ਲੁਧਿਆਣਾ ਵਿੱਚ ਡੀਐਮਸੀਐਚ ਵਿਖੇ ਜ਼ੇਰੇ ਇਲਾਜ ਰਾਜਵਿੰਦਰ ਸਿੰਘ (ਫੋਟੋ: ਇੰਦਰਜੀਤ ਵਰਮਾ)

ਬਠਿੰਡਾ 16 ਮਈ (ਚਰਨਜੀਤ ਭੁੱਲਰ) :- ਪਿੰਡ ਆਦਮਪੁਰਾ ਵਿੱਚ ਅੱਜ ਅਣਪਛਾਤੇ ਵਿਅਕਤੀਆਂ ਵੱਲੋਂ ਪੀਪਲਜ਼ ਪਾਰਟੀ ਦੇ ਆਗੂ ਲੱਖਾ ਸਧਾਣਾ ਤੇ ਕੀਤੀ ਅੰਨ੍ਹੇਵਾਹ ਫਾਈਰਿੰਗ  ਵਿੱਚ ਪਾਰਟੀ ਦਾ ਇੱਕ ਨੌਜਵਾਨ ਹਲਾਕ ਹੋ ਗਿਆ ਹੈ ਜਦੋਂ ਕਿ ਲੱਖਾ ਸਧਾਣਾ ਅਤੇ ਇੱਕ ਕਾਂਗਰਸੀ ਉਮੀਦਵਾਰ ਦਾ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਮਲਾਵਰਾਂ ਨੇ ਪੀਪਲਜ਼ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਉਤੇ ਉਦੋਂ ਫਾਈਰਿੰਗ ਕੀਤੀ ਜਦੋਂ ਉਹ ਪਿੰਡ ਆਦਮਪੁਰਾ ਦੀ ਸੱਥ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਰੈਲੀ ਨੂੰ ਸੰਬੋਧਨ ਕਰਨ ਮਗਰੋਂ ਆਪਣੀ ਗੱਡੀ ਵਿੱਚ ਬੈਠਣ ਲੱਗੇ ਸਨ। ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਭਾਈਰੂਪਾ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਮਲਕੀਤ ਸਿੰਘ ਜੋ ਪਿੰਡ ਬੁਰਜ ਰਾਜਗੜ੍ਹ ਦੇ ਸਾਬਕਾ ਸਰਪੰਚ ਹਨ,ਦਾ ਇਕਲੌਤਾ ਲੜਕਾ ਰਾਜਵਿੰਦਰ ਸਿੰਘ ਰਾਜੂ (26) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਨੂੰ ਡੀ.ਐਮ.ਸੀ ਲੁਧਿਆਣਾ ਭਰਤੀ ਕਰਾਇਆ ਗਿਆ ਹੈ। ਰਾਜੂ ਦੇ ਤਿੰਨ  ਗੋਲੀਆਂ ਪੇਟ ਵਿੱਚ ਅਤੇ ਇੱਕ ਪੱਟ ਵਿੱਚ ਲੱਗੀ ਹੈ।

ਵੇਰਵਿਆਂ ਅਨੁਸਾਰ ਇਸ ਫਾਈਰਿੰਗ ਵਿੱਚ ਪੀਪਲਜ਼ ਪਾਰਟੀ ਦੇ ਨੌਜਵਾਨ ਵਰਕਰ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਚਰਨਜੀਤ ਸਿੰਘ (30) ਵਾਸੀ ਸਿਧਾਨਾ ਦੀ ਮੌਤ ਹੋ ਗਈ ਹੈ। ਪੀਪਲਜ਼ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਤੋਂ ਅਸੈਂਬਲੀ ਚੋਣ ਲੜਨ ਵਾਲੇ ਉਮੀਦਵਾਰ ਲੱਖਾ ਸਧਾਣਾ ਦੇ ਇਸ ਫਾਈਰਿੰਗ ਵਿੱਚ ਪੰਜ ਗੋਲੀਆਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਆਦੇਸ਼ ਹਸਪਤਾਲ ਬਠਿੰਡਾ ਭਰਤੀ ਕਰਾਇਆ ਗਿਆ ਹੈ। ਇਹ ਘਟਨਾ ਅੱਜ ਕਰੀਬ 11 ਵਜੇ ਵਾਪਰੀ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਅਸੈਂਬਲੀ ਹਲਕੇ ਰਾਮਪੁਰਾ ਫੂਲ ਦੇ ਪਿੰਡ ਆਦਮਪੁਰਾ ਵਿੱਚ ਅੱਜ ਪੰਚਾਇਤ ਸੰਮਤੀ ਭਗਤਾ ਦੇ ਉਮੀਦਵਾਰ ਕਰਮ ਸਿੰਘ ਦੀ ਚੋਣ ਰੈਲੀ ਸੀ। ਇਹ ਪਿੰਡ ਜ਼ਿਲ੍ਹਾ ਪ੍ਰੀਸ਼ਦ ਦੇ ਭਾਈਰੂਪਾ ਜ਼ੋਨ ਵਿੱਚ ਵੀ ਪੈਂਦਾ ਹੈ। ਸਮਿਤੀ ਉਮੀਦਵਾਰ ਕਰਮ ਸਿੰਘ ਨੇ ਦੱਸਿਆ ਕਿ ਜਦੋਂ ਲੱਖਾ ਸਧਾਣਾ ਅਤੇ ਸਾਥੀ ਰੈਲੀ ਖਤਮ ਹੋਣ ਮਗਰੋਂ ਵਾਪਸ ਜਾਣ ਲੱਗੇ ਤਾਂ ਅਚਾਨਕ ਹੀ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਆਏ ਲੋਕਾਂ ਅਤੇ ਉਨ੍ਹਾਂ ਨੇ ਖੁਦ ਇੱਧਰ ਉਧਰ ਭੱਜ ਕੇ ਜਾਨ ਬਚਾਈ। ਚੋਣ ਰੈਲੀ ਦੀ ਸਟੇਜ ਦਾ ਸੰਚਾਲਨ ਕਰਨ ਵਾਲੇ ਪੀਪਲਜ਼ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਰੈਲੀ ਮਗਰੋਂ ਜਦੋਂ ਲੱਖਾ ਸਧਾਣਾ ਅਤੇ ਸਾਥੀ ਆਪਣੀ ਇਨੋਵਾ ਗੱਡੀ ਵਿੱਚ ਬੈਠ ਗਏ ਤਾਂ ਕਰੀਬ ਡੇਢ ਦਰਜਨ ਅਣਪਛਾਤੇ ਨੌਜਵਾਨਾਂ ਨੇ ਅੰਨ੍ਹੇਵਾਹ ਫਾਈਰਿੰਗ ਸ਼ੁਰੂ ਕਰ ਦਿੱਤੀ।  ਮੌਕੇ ’ਤੇ ਹਾਜ਼ਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਫਾਈਰਿੰਗ ਦੌਰਾਨ ਜਦੋਂ ਲੱਖਾ ਸਧਾਣਾ ਜਦੋਂ ਗੱਡੀ ਚੋਂ ਨਿਕਲਣ ਲੱਗਾ ਤਾਂ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸਾਰੇ ਹੀ ਹਮਲਾਵਰਾਂ ਕੋਲ ਅਸਲਾ ਸੀ ਅਤੇ ਹਮਲਾਵਰਾਂ ਦੀ ਉਮਰ 30 ਸਾਲ ਤੋਂ ਘੱਟ ਸੀ। ਫਾਈਰਿੰਗ ਵਿੱਚ ਲੱਖਾ ਸਧਾਣਾ ਦੀ ਗੱਡੀ ਵੀ ਭੰਨ ਦਿੱਤੀ ਅਤੇ ਫਾਇਰ ਮਾਰ ਕੇ ਟਾਇਰ ਵੀ ਪੈਂਚਰ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਹਮਲਾਵਰ ਆਪਣੀਆਂ ਗੱਡੀਆਂ ਦੂਰ ਹੀ ਖੜ੍ਹੀਆਂ ਕਰਕੇ ਆਏ ਸਨ। ਘਟਨਾ ਤੋਂ ਕੁਝ ਮਿੰਟਾਂ ਬਾਅਦ ਹੀ ਪੁਲੀਸ ਅਧਿਕਾਰੀ ਪੁੱਜ ਗਏ ਜਿਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮੌਕੇ ਉਤੇ ਗੋਲੀਆਂ ਦੀ ਖੋਲ ਵੀ ਇਕੱਠੇ ਕੀਤੇ ਗਏ ਹਨ। ਇਹ ਘਟਨਾ ਕਰੀਬ ਪੌਣੇ ਗਿਆਰਾਂ ਵਜੇ ਵਾਪਰੀ। ਘਟਨਾ ਕਾਰਨ ਪਿੰਡ ਆਦਮਪੁਰਾ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਘਟਨਾ ਦਾ ਪਤਾ ਲੱਗਣ ਮਗਰੋਂ  ਜ਼ਖਮੀ ਰਾਜਵਿੰਦਰ ਸਿੰਘ ਰਾਜੂ ਨੂੰ ਡੀ.ਐਮ.ਸੀ ਲੁਧਿਆਣਾ ਲੈ ਗਏ ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।  ਆਦੇਸ਼ ਹਸਪਤਾਲ ਬਠਿੰਡਾ ਵਿੱਚ ਲੱਖਾ ਸਧਾਣਾ ਦਾ ਅਪਰੇਸ਼ਨ ਕਰਕੇ ਗੋਲੀਆਂ ਕੱਢ ਦਿੱਤੀਆਂ ਗਈਆਂ ਹਨ। ਉਨ੍ਹਾਂ ਦੀ ਹਾਲਤ ਗੰਭੀਰ ਹੈ ਪਰ ਖ਼ਤਰੇ ਤੋਂ ਬਾਹਰ ਹੈ। ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਅਤੇ ਐਸ.ਐਸ.ਪੀ ਰਵਚਰਨ ਸਿੰਘ ਬਰਾੜ ਨੇ ਆਦੇਸ਼ ਹਸਪਤਾਲ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਦੀ ਹਾਲਤ ਬਾਰੇ ਜਾਣਕਾਰੀ ਲਈ।

ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਅੱਜ ਸਿਆਸੀ ਤੌਰ ’ਤੇ ਹਮਲਾ ਕੀਤਾ ਗਿਆ ਹੈ ਕਿਉਂਕਿ ਭਾਈਰੂਪਾ ਜ਼ੋਨ ਵਿੱਚ ਹਾਕਮ ਧਿਰ ਨੂੰ ਚੋਣ ਹਾਰਨ ਦਾ ਡਰ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਘਟਨਾ ਦੀ ਜਾਣਕਾਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਦੇ ਦਿੱਤੀ ਹੈ।  ਐਸ.ਐਸ.ਪੀ ਬਠਿੰਡਾ ਰਵਚਰਨ ਸਿੰਘ ਬਰਾੜ ਦਾ ਕਹਿਣਾ ਸੀ ਕਿ ਹਮਲੇ ਦਾ ਕਾਰਨ ਲੱਖਾ ਸਧਾਣਾ ਦੀ ਨਿੱਜੀ ਦੁਸ਼ਮਣੀ ਹੈ ਅਤੇ ਸਧਾਣਾ ਗਰੁੱਪ ਦੇ ਇੱਕ ਵਿਅਕਤੀ ਨੇ ਹਮਲਾਵਰਾਂ ਵਿੱਚੋਂ ਸੀਰਾ ਸਿੰਘ ਨਾਂ ਦੇ ਵਿਅਕਤੀ ਦੀ ਸ਼ਨਾਖ਼ਤ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਚੋਣਾਂ ਦਾ ਫਾਇਦਾ ਲੈ ਕੇ ਇਹ ਹਮਲਾ ਕੀਤਾ ਹੈ। ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦਾ ਕਹਿਣਾ ਸੀ ਕਿ ਫਿਲਹਾਲ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਨਹੀਂ ਕਰਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪੁਲੀਸ ਜਾਂਚ ਹੀ ਹੋਵੇਗੀ। ਡੀ.ਐਸ.ਪੀ ਫੂਲ ਹਰਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਹਾਲੇ ਬਿਆਨ ਦਰਜ ਕਰ ਰਹੇ ਹਨ ਅਤੇ ਉਸ ਮਗਰੋਂ ਕੇਸ ਦਰਜ ਕੀਤਾ ਜਾਵੇਗਾ।


ਬਠਿੰਡਾ ਲੋਕ ਸਭਾ ਸੀਟ ਜਿੱਤਣ ਲਈ 'ਬਾਦਲਕੇ' ਕਰਵਾ ਸਕਦੇ ਨੇ ਮੇਰਾ ਵੀ ਕਤਲ - ਮਨਪ੍ਰੀਤ

http://sameydiawaaz.com/Archive%20News/%5B2013%5D/05/17.05.2013%20-%2008.jpg

ਬਠਿੰਡਾ 16 ਮਈ (ਅਨਿਲ ਵਰਮਾ) :- ਬਠਿੰਡਾ ਲੋਕ ਸਭਾ ਸੀਟ ਜਿੱਤਣ ਲਈ ਪੰਜਾਬ ਦੇ ਰਬ ਬਣੇ ਬੈਠੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੀਪਲਜ਼ ਪਾਰਟੀ ਆਫ ਪੰਜਾਬ ਦਾ ਸਿਆਸੀ ਕੈਰੀਅਰ ਖਤਮ ਕਰਨ ਲਈ ਸਾਜਿਸ਼ ਤਹਿਤ ਹਮਲੇ ਕਰਵਾ ਰਹੇ ਹਨ ਤੇ ਇਹ ਸੀਟ ਜਿੱਤਣ ਲਈ 'ਬਾਦਲਕੇ' ਮੇਰਾ ਵੀ ਕਤਲ ਕਰਵਾ ਸਕਦੇ ਹਨ। ਇਹ ਦੋਸ਼ ਪੀਪੀਪੀ ਦੇ ਪ੍ਰਧਾਨ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਆਪਣੇ ਪਾਰਟੀ ਦੇ ਸੀਨੀਅਰ ਵਰਕਰ ਲੱਖਾ ਸਿਧਾਣਾ ਤੇ ਹੋਏ ਕਾਤਲਾਨਾ ਹਮਲੇ ਨੂੰ ਰਾਜਨੀਤਿਕ ਹਮਲਾ ਕਰਾਰ ਦਿੰਦਿਆਂ ਲਾਏ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਐਨੇ ਬੇਵੱਸ ਹੋ ਚੁੱਕੇ ਹਨ ਕਿ ਉਹ ਸੂਬੇ ਦੀ ਭੰਗ ਹੋਈ ਅਮਨ ਸ਼ਾਂਤੀ ਨੂੰ ਕਾਇਮ ਕਰਨ ਲਈ ਕੋਈ ਸਖਤ ਫੈਸਲਾ ਵੀ ਨਹੀਂ ਲੈ ਸਕਦੇ ਤੇ ਉਹ ਪਾਰਟੀ ਦੀ ਜਿੱਤ ਲਈ ਕਿਸੇ ਦੀ ਵੀ ਬਲੀ ਦੇ ਸਕਦੇ ਹਨ ਕਿਉਂਕਿ ਉਹਨਾਂ ਨੂੰ ਸਿਰਫ ਪਾਰਟੀ ਦੀ ਜਿੱਤ ਲਈ ਪਿਆਰ ਹੈ ਨਾ ਕਿ ਪੰਜਾਬ ਦੀ ਖਤਮ ਹੋਈ ਖੁਸ਼ਹਾਲੀ, ਅਮਨਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ । ਉਹਨਾਂ ਆਪਣੇ ਭਰਾ ਸੁਖਬੀਰ ਬਾਦਲ ਤੇ ਦੋਸ਼ ਲਾਊਂਦਿਆਂ ਕਿਹਾ ਕਿ ਉਹਨਾਂ ਦਾ ਵੀ ਇੱਕੋ ਏਜੰਡਾ ਵਿਰੋਧੀ ਲੀਡਰਾਂ ਨੂੰ ਸਿਆਸਤ ਵਿੱਚੋਂ ਖਤਮ ਕਰਨਾ ਹੈ ਜਿਸ ਕਰਕੇ ਪੰਜਾਬ ਵਿੱਚ ਅੱਜ ਪੁਲਿਸ ਨਾਮ ਦੀ ਵੀ ਕੋਈ ਚੀਜ਼ ਨਾ ਰਹਿਕੇ ਪੁਲਿਸ ਵੀ ਸ਼੍ਰੋਮਣੀ ਅਕਾਲੀ ਦਲ ਦਾ 'ਵਿੰਗ' ਬਣਕੇ ਰਹਿ ਗਈ ਹੈ ਤੇ ਗੁੰਡਾ ਅਨਸਰ ਬੇਖੌਫ ਹੋਕੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਉਹਨਾਂ ਫਿਰੋਜ਼ਪੁਰ ਵਿਖੇ ਇੱਕ ਅਕਾਲੀ ਲੀਡਰ ਵੱਲੋਂ ਇੱਕ ਪਰਿਵਾਰ ਤੇ ਪਟਰੋਲ ਪਾਕੇ ਅੱਗ ਲਾਉਣ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਇਨਸਾਫ ਦੀ ਕੋਈ ਉਮੀਦ ਨਹੀਂ। ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ''ਪੰਜਾਬ ਵਾਸੀਆਂ ਨੇ ਤੁਹਾਨੂੰ 50 ਸਾਲ ਬਰਦਾਸ਼ਤ ਕੀਤਾ, ਪੰਜ ਵਾਰ ਮੁੱਖ ਮੰਤਰੀ ਬਨਣ ਦਾ ਮਾਣ ਬਖਸ਼ਿਆ ਤੇ ਹੁਣ ਤੁਹਾਡਾ ਅੰਤ ਆ ਗਿਆ ਹੈ ਤੇ ਤੁਸੀਂ ਜਾਣਾ ਹੈ ਤੇ ਪੰਜਾਬੀ ਉਮੀਦ ਕਰਦੇ ਹਨ ਕਿ ਜਾਣ ਤੋਂ ਪਹਿਲਾਂ ਪੰਜਾਬ ਨੂੰ ਕੋਈ ਇਤਿਹਾਸਕ ਨਾਅਰਾ ਦੇਕੇ ਜਾਓਂਗੇ ਤੇ ਪੰਜਾਬੀ ਮੰਗ ਕਰਦੇ ਹਨ ਕਿ ਪੁਲਿਸ ਨੂੰ 'ਰਾਜਨੀਤਿਕ ਮੁਕਤ' ਕਰਨ ਦਾ ਇਤਿਹਾਸਕ ਫੈਸਲਾ ਕਰ ਦਿਓ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ ਕਿਉਂਕਿ ਤੁਸੀਂ ਹਰ ਚੀਜ਼ ਨੂੰ ਸਿਆਸਤ ਨਾਲ ਜੋੜ ਕੇ ਦੇਖਦੇ ਹੋ''। ਉਹਨਾਂ ਕਿਹਾ ਕਿ ਸਤਾ ਗਠਬੰਧਨ ਦੀ ਸਿਆਸਤ ਐਨੀ ਗਿਰ ਚੁੱਕੀ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵੀ ਸਿੱਖੀ ਦਾ ਪ੍ਰਚਾਰ ਕਰਨ ਦੀ ਬਜਾਏ ਪੀਪੀਪੀ ਦੇ ਵਰਕਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਕਹਿ ਰਹੇ ਹਨ ਤੇ ਜੋ ਇਸ ਗੱਲ ਦਾ ਵਿਰੋਧ ਕਰਦਾ ਹੈ ਉਹਨਾ ਨੂੰ ਨਜਾਇਜ਼ ਪਰਚਿਆਂ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਹੇ ਹਨ। ਉਹਨਾਂ 19 ਮਈ ਨੂੰ ਹੋ ਰਹੀਆਂ ਚੋਣਾਂ ਤੇ ਸ਼ੰਕਾ ਜਾਹਰ ਕਰਦਿਆਂ ਕਿਹਾ ਕਿ ਚੋਣ ਕਮਿਸ਼ਨਰ ਐਸ ਐਸ ਬਰਾੜ ਸੁਖਬੀਰ ਬਾਦਲ ਦੀ ਸੱਜੀ ਬਾਂਹ ਹੈ ਤੇ ਫਿਰ ਪੰਜਾਬ ਵਾਸੀ ਕਿਵੇਂ ਉਮੀਦ ਕਰ ਸਕਦੇ ਹਨ ਕਿ ਇਹ ਚੋਣਾਂ ਸ਼ਾਂਤੀਪੂਰਵਕ ਸੰਪੰਨ ਹੋਣਗੀਆਂ? ਉਹਨਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਵੀ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ ਵੀ ਸਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਪੀਪੀਪੀ ਦੇ ਵਰਕਰਾਂ ਨੂੰ ਨਜਾਇਜ਼ ਪਰੇਸ਼ਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸ.ਮਲੂਕਾ ਜਦੋਂ ਮੁੱਖ ਮੰਤਰੀ ਦੇ ਨਾਲ ਖੜ੍ਹੇ ਹੁੰਦੇ ਹਨ ਤਾਂ ਉਸ ਨਾਲ ਵੀ ਮੁੱਖ ਮੰਤਰੀ ਦਾ ਕੱਦ ਛੋਟਾ ਹੀ ਹੁੰਦਾ ਹੈ ਜਿਸ ਪਾਸੇ ਦਰਵੇਸ਼ ਸਿਆਸਤਦਾਨ ਅਖਵਾਉਣ ਵਾਲੇ ਮੁੱਖ ਮੰਤਰੀ ਸਾਹਿਬ ਨੂੰ ਦੇਖਣ ਦੀ ਲੋੜ ਹੈ।


ਬਾਜਵਾ, ਕੈਪਟਨ ਤੇ ਤਿਵਾੜੀ ਨੇ ਕੀਤੀ ਪੰਜਾਬ 'ਚ ਰਾਸ਼ਟਰਪਤੀ ਰਾਜ ਦੀ ਮੰਗ

http://sameydiawaaz.com/Archive%20News/%5B2013%5D/05/17.05.2013%20-%2009.jpg

ਚੰਡੀਗੜ੍ਹ 16 ਮਈ (ਦੀਪਕ ਸ਼ਰਮਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਲਾਕ ਸੰਮਤੀ ਤੇ ਜਿਲਾ ਪ੍ਰੀਸ਼ਦ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਤੇ ਵਰਕਰਾਂ ਖਿਲਾਫ ਸਿਆਸੀ ਹਿੰਸਾ ਹੋਣ ਦਾ ਖਦਸ਼ਾ ਜਾਹਿਰ ਕਰਦੇ ਹੋਏ ਇਸ ਬਾਰਡਰ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਹੈ। ਇਥੇ ਜਾਰੀ ਬਿਆਨ 'ਚ ਬਾਜਵਾ ਨੇ ਬਠਿੰਡਾ ਜ਼ਿਲੇ ਦੇ ਪਿੰਡ ਆਦਮਪੁਰ ਵਿਖੇ ਭਾਈ ਰੂਪਾ ਜੋਨ ਦੇ ਕਾਂਗਰਸੀ ਉਮੀਦਵਾਰ ਮਲਕੀਅਤ ਸਿੰਘ 'ਤੇ ਜਾਨਲੇਵਾ ਹਮਲੇ ਦੀ ਨਿੰਦਾ ਕੀਤੀ ਹੈ, ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਏ ਹਨ। ਉਸਦੇ ਭਰਾ ਜਸਪ੍ਰੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਉਸਦਾ ਬੇਟਾ ਰਾਜਵਿੰਦਰ ਸਿੰਘ ਰਾਜੂ ਤੇ ਇਕ ਹੋਰ ਸਥਾਨਕ ਆਗੂ ਲੱਖਾ ਸਿਡਾਨਾ ਬੂਰੀ ਤਰਾਂ ਜ਼ਖਮੀ ਹੋਏ ਹਨ। ਉਨਾਂ ਨੇ ਇਸ ਹਮਲੇ ਇਕ ਅਕਾਲੀ ਮੰਤਰੀ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਉਨਾਂ ਨੇ ਕਿਹਾ ਕਿ ਕਾਂਗਰਸੀ ਵਰਕਰਾਂ 'ਤੇ ਹਮਲੇ ਤੋਂ ਇਲਾਵਾ ਸਰੇਆਮ ਹੱਤਿਆਵਾਂ, ਡਕੈਤੀਆਂ, ਬਲਾਤਕਾਰ, ਅਗਵਾ ਕਰਨ ਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਜਾਬ ਦੇ ਲੋਕ ਡਰ ਦੇ ਮਾਹੌਲ 'ਚ ਜੀਅ ਰਹੇ ਹਨ ਅਤੇ ਕੋਈ ਵੀ ਸੁਰੱਖਿਅਤ ਨਹੀਂ ਹੈ। ਬਾਜਵਾ ਨੇ ਕਿਹਾ ਕਿ ਉਹ ਜ਼ਲਦੀ ਹੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲਣਗੇ ਅਤੇ ਸੂਬੇ ਦੀ ਮਾੜੀ ਕਾਨੂੰਨ ਵਿਵਸਥਾ 'ਤੇ ਪੰਜਾਬ ਦੇ ਰਾਜਪਾਲ ਪਾਸੋਂ ਰਿਪੋਰਟ ਮੰਗਵਾਉਣ ਦੀ ਮੰਗ ਰੱਖਣਗੇ। ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ 'ਚ ਕਾਂਗਰਸ ਮੀਟਿੰਗ ਦੌਰਾਨ ਹਮਲਾ ਕਰਕੇ ਇਕ ਸਿਆਸੀ ਆਗੂ ਦੀ ਹੱÎਤਿਆ ਦੀ ਨਿੰਦਾ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਜਿਹੀ ਸਥਿਤੀ 'ਚ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਸੂਬੇ 'ਚ ਸ਼ਾਸਨ ਵਿਵਸਥਾ ਬਣਾਏ ਰੱਖਣ ਅਤੇ ਲੋਕਾਂ ਦੀ ਰੱਖਿਆ ਕਰਨ ਲਈ ਜ਼ਿੰਮੇਵਾਰ ਹੀ ਹੱÎਤਿਆਵਾਂ ਕਰ ਰਹੇ ਹਨ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਆਦਮਪੁਰਾ ਵਿਖੇ ਇਕ ਚੋਣ ਮੀਟਿੰਗ ਦੌਰਾਨ ਕਾਂਗਰਸ ਸਮਰਥਕ ਦੀ ਹੱਤਿਆ ਕੀਤੇ ਜਾਣ ਦੀ ਘਟਨਾ ਦੀ ਨਿੰਦਾ ਕੀਤੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਚੋਣ ਪ੍ਰੀਕ੍ਰਿਆ ਵੋਟਾਂ ਰਾਹੀਂ ਜਿੱਤੀ ਜਾਂਦੀ ਹੈ, ਨਾ ਕਿ ਗੋਲੀਆਂ ਰਾਹੀਂ। ਅਫਸੋਸਜਨਕ ਹੈ ਕਿ ਅਕਾਲੀਆਂ ਨੇ ਇਸਨੂੰ ਗੋਲੀਆਂ ਦੀ ਲੜਾਈ ਬਣਾ ਲਿਆ ਹੈ, ਜੋ ਲੋਕਤੰਤਰ ਦੇ ਖਿਲਾਫ ਹੈ ਤੇ ਸੂਬੇ ਲਈ ਗਲਤ ਹੈ। ਹਰੇਕ ਨੂੰ ਇਸਦੀ ਸਖ਼ਤ ਨਿੰਦਾ ਕਰਨੀ ਚਾਹੀਦੀ ਹੈ।


ਅਭਿਨੇਤਾ ਸੰਜੇ ਦੱਤ ਵਲੋਂ ਆਤਮ - ਸਮਰਪਣ

http://sameydiawaaz.com/Archive%20News/%5B2013%5D/05/17.05.2013%20-%2010.jpg

ਮੁੰਬਈ 16 ਮਈ :- ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੇ ਅੱਜ ਇਥੇ ਵਿਸ਼ੇਸ਼ ਟਾਡਾ ਅਦਾਲਤ ਅੱਗੇ ਆਤਮ-ਸਮਰਪਣ ਕਰ ਦਿੱਤਾ। ਉਸ ਨੂੰ ਮੁੰਬਈ ਲੜੀਵਿਾਰ ਬੰਬ ਧਮਾਕਿਆਂ ਦੇ ਕੇਸ ਵਿਚ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਬੰਬ ਧਮਾਕੇ 1993 ਵਿਚ ਹੋਏ ਸਨ। ਅਦਾਲਤ ਵਿਚ ਆਤਮ-ਸਮਰਪਣ ਮੌਕੇ ਸੰਜੇ ਦੱਤ ਨਾਲ ਉਸ ਦੀ ਪਤਨੀ ਮਾਨਯਤਾ, ਭੈਣ ਪ੍ਰੀਅ ਦੱਤ, ਉਸ ਦਾ ਪਤੀ ਓਵੇਨ, ਫਿਲਮ ਨਿਰਮਾਤਾ ਮਹੇਸ਼ ਭੱਟ ਵੀ ਅਦਾਲਤ ਵਿਚ ਆਏ। ਸੰਜੇ ਦੱਤ ਦੇ ਵਕੀਲ ਨੇ ਦੱਸਿਆ ਕਿ ਉਸ ਦੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਦੀ ਯੋਜਨਾ ਹੈ। ਇਹ ਪ੍ਰਗਟਾਵਾ ਸੰਜੇ ਦੇ ਵਕੀਲ ਰਿਜ਼ਵਾਨ  ਮਰਚੈਂਟ ਨੇ ਵਿਸ਼ੇਸ਼ ਟਾਡਾ ਅਦਾਲਤ ਵਿਚ ਕੀਤਾ। ਇਸ ਤੋਂ ਪਹਿਲਾਂ ਸੰਜੇ ਨੇ 21 ਮਾਰਚ ਨੂੰ ਸੁਪਰੀਮ ਕੋਰਟ ਵਿਚ ਰੀਵਿਊ ਪਟੀਸ਼ਨ ਦਾਇਰ ਕੀਤੀ, ਜਿਸ ਨੂੰ ਸਵੀਕਾਰ ਨਾ ਕਰਦਿਆਂ ਅਦਾਲਤ ਨੇ ਸਜ਼ਾ ਨੂੰ ਬਹਾਲ ਰੱਖਦਿਆਂ ਉਸ ਨੂੰ 16 ਮਈ ਤੱਕ ਆਤਮ-ਸਮਰਪਣ ਕਰਨ ਦੇ ਆਦੇਸ਼ ਦਿੱਤੇ ਸਨ।


ਜਹਾਜ਼ ਹਵੇਲੀ ਦੀ ਪੁਰਾਤਨ ਦਿੱਖ ਬਹਾਲ ਕਰਨ ਵਿੱਚ ਸ਼੍ਰੋਮਣੀ ਕਮੇਟੀ ਅਸਫਲ

 http://sameydiawaaz.com/Archive%20News/%5B2013%5D/05/17.05.2013%20-%2001.jpg

ਜਹਾਜ਼ ਹਵੇਲੀ ਦਾ ਬਾਹਰੀ ਦ੍ਰਿਸ਼

ਫਤਹਿਗੜ੍ਹ ਸਾਹਿਬ 16 ਮਈ :- ਸਿੱਖ ਪੰਥ ਵਿੱਚ ਬੇਹੱਦ ਸਤਿਕਾਰ ਦੇ ਪਾਤਰ ਦੀਵਾਨ ਟੋਡਰ ਮੱਲ ਦੀ ਖੰਡਰ ਬਣ ਚੁੱਕੀ ਜਹਾਜ਼ ਹਵੇਲੀ ਦੀ ਸਾਂਭ ਸੰਭਾਲ ਤੇ ਇਸ ਹਵੇਲੀ ਦੀ ਪੁਰਾਣੀ ਦਿੱਖ ਨੂੰ ਬਰਕਰਾਰ ਕਰਨ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆਇਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਮੁੜ ਪੁਰਾਣੀ ਦਿੱਖ ਬਹਾਲ ਕਰਨ ਬਾਰੇ ਕੀਤੇ ਗਏ ਦਾਅਵੇ ਧਰੇ ਧਰਾਏ ਰਹਿ ਗਏ ਹਨ ਤੇ ਕਈ ਸਾਲ ਬੀਤਣ ਉਪਰੰਤ ਵੀ ਇਸ ਹਵੇਲੀ ਦੀ ਪੁਰਾਣੀ ਦਿੱਖ ਕਾਇਮ ਕਰਨ ਵਿੱਚ ਸ਼੍ਰੋਮਣੀ ਕਮੇਟੀ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਜ਼ਿਕਰਯੋਗ ਹੈ ਕਿ ਦੀਵਾਨ ਟੋਡਰ ਮੱਲ ਨੇ ਮੁਗਲ ਹਕੂਮਤ ਦੇ ਦੌਰ ਵਿੱਚ ਸਿੱਖ ਕੌਮ ਦੇ ਮਹਾਨ ਸ਼ਹੀਦ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਦੇ ਸਸਕਾਰ ਲਈ ਉਸ ਸਮੇਂ ਸੋਨੇ ਦੀਆਂ ਖੜ੍ਹੀਆਂ ਮੋਹਰਾਂ ਵਿਛਾ ਕੇ ਦੁਨੀਆ ਵਿੱਚੋਂ ਸਭ ਤੋਂ ਮਹਿੰਗੇ ਭਾਅ ਜਗ੍ਹਾ ਖਰੀਦੀ ਸੀ।

ਸ਼੍ਰੋਮਣੀ ਕਮੇਟੀ ਨੇ ਇਸ ਹਵੇਲੀ ਦੀ ਪੁਰਾਣੀ ਦਿੱਖ ਨੂੰ ਬਹਾਲ ਕਰਨ ਲਈ ਇਸ ਦੀ ਕਾਰ ਸੇਵਾ ਕਈ ਵਾਰ ਬਦਲੀ ਹੈ। ਹੁਣ ਯੂਕੇ ਦੀ ਬੀਬੀ ਹਰਮਿੰਦਰ ਕੌਰ ਤੋਂ ਕਾਰ ਸੇਵਾ ਵਾਪਸ ਲੈ ਲਈ ਗਈ ਹੈ। ਸ਼੍ਰੋਮਣੀ ਕਮੇਟੀ ਨੇ ਹੁਣ ਆਪਣੇ ਪੱਧਰ ’ਤੇ ਹੀ ਜਹਾਜ਼ ਹਵੇਲੀ ਦੀ ਪੁਰਾਣੀ ਦਿੱਖ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਜਹਾਜ਼ ਹਵੇਲੀ ਨੂੰ ਜਦੋਂ 2003 ਵਿੱਚ ਤਕਰੀਬਨ 17 ਲੱਖ ਰੁਪਏ ਵਿੱਚ ਪੰਜਾਬ ਵਿਰਾਸਤ ਚੈਰੀਟੇਬਲ ਟਰੱਸਟ ਨੂੰ ਮਾਲ ਵਿਭਾਗ ਦੇ ਰਿਕਾਰਡ ਵਿੱਚ ਮੌਜੂਦ ਮਾਲਕ ਨੇ ਵੇਚ ਦਿੱਤਾ ਤਾਂ ਇਸ ਮਾਮਲੇ ਨੂੰ ‘ਪੰਜਾਬੀ ਟ੍ਰਿਬਿਊਨ’ ਨੇ ਜ਼ੋਰਦਾਰ ਢੰਗ ਨਾਲ ਉਭਾਰਿਆ ਸੀ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਇਸ ਇਤਿਹਾਸਕ ਹਵੇਲੀ ਨੂੰ ਆਪਣੇ ਅਧੀਨ ਲੈਣ ਲਈ ਸਰਗਰਮ ਹੋਈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਨੂੰ ਇਹ ਹਵੇਲੀ ਸਬੰਧਤ ਟਰੱਸਟ ਸੌਂਪ ਦੇਵੇ ਤਾਂ ਉਹ ਛੇ ਮਹੀਨੇ ਦੇ ਅੰਦਰ ਅੰਦਰ ਤਕਨੀਕੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਦੀ ਪੁਰਾਣੀ ਦਿੱਖ ਬਹਾਲ ਕਰਵਾ ਦੇਣਗੇ।

ਇਹ ਮਾਮਲਾ ਮੀਡੀਆ ਵਿੱਚ ਆਉਣ ’ਤੇ ਹਿੰਦੂ ਜੈਨ ਸੰਸਥਾਵਾਂ ਤੇ ਸ਼੍ਰੋਮਣੀ ਕਮੇਟੀ ਆਹਮੋ ਸਾਹਮਣੇ ਹੋ ਗਏ। ਜੈਨ ਸੰਸਥਾਵਾਂ ਦੇ ਆਗੂਆਂ ਨੇ ਹਵੇਲੀ ’ਤੇ ਆਪਣਾ ਹੱਕ ਜਤਾ ਕੇ ਇਸ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਮੁੱਖ ਮੰਤਰੀ ਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸਮੇਤ ਪੰਜਾਬ ਕਾਂਗਰਸ ਕਮੇਟੀ ਦੇ ਸੀਨੀਅਰ ਆਗੂਆਂ ਨੂੰ ਪੱਤਰ ਲਿਖ ਦਿੱਤੇ। ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਦੀਵਾਨ ਟੋਡਰ ਮੱਲ ਜੈਨ ਹਿੰਦੂ ਆਸਥਾ ਵਾਲੇ ਵਿਅਕਤੀ ਤੇ ਪਰਿਵਾਰ ਵਿੱਚੋਂ ਸਨ।

ਵਿਵਾਦ ਵਧਣ ਉਪਰੰਤ ਪੰਜਾਬ ਵਿਰਾਸਤ ਚੈਰੀਟੇਬਲ ਟਰੱਸਟ ਦੇ ਆਗੂਆਂ ਨੇ ਹਵੇਲੀ ਤੇ ਇਸ ਦੇ ਦੋ ਕਨਾਲ 17 ਮਰਲੇ ਰਕਬੇ ਦੀ ਬਗੈਰ ਕੀਮਤ ਲਏ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨਾਂ ਰਜਿਸਟਰੀ ਕਰਵਾ ਦਿੱਤੀ ਤੇ ਦਸਤਾਵੇਜ਼ ਭੋਰਾ ਸਾਹਿਬ ਵਿੱਚ ਰੱਖ ਕੇ ਮੱਥਾ ਟੇਕ ਦਿੱਤਾ। ਇਸ ਉਪਰੰਤ ਇਹ ਹਵੇਲੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਨਾਂ ਹੋ ਗਈ। ਸ਼੍ਰੋਮਣੀ ਕਮੇਟੀ ਨੇ ਹਵੇਲੀ ਦੀ ਪੁਰਾਤਨ ਦਿੱਖ ਬਹਾਲ ਕਰਨ ਦੇ ਮਕਸਦ ਨਾਲ ਇਸ ਦੀ ਕਾਰ ਸੇਵਾ ਬੀਬੀ ਹਰਮਿੰਦਰ ਕੌਰ ਯੂਕੇ ਨੂੰ ਸੌਂਪ ਦਿੱਤੀ। ਕੰਮ ਦੀ ਰਫਤਾਰ ਢਿੱਲੀ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੇ ਜਦੋਂ ਸੇਵਾ ਵਾਪਸ ਲੈਣ ਲਈ ਕਿਹਾ ਤਾਂ ਬੀਬੀ ਹਰਮਿੰਦਰ ਕੌਰ ਵੱਲੋਂ ਬੇਨਤੀ ਕਰਨ ’ਤੇ ਉਨ੍ਹਾਂ ਨੂੰ ਮੁੜ ਕਾਰ ਸੇਵਾ ਸੌਂਪ ਦਿੱਤੀ ਗਈ। ਇਸ ਉਪਰੰਤ 15 ਅਪਰੈਲ, 2011 ਨੂੰ ਇਹ ਕਾਰ ਸੇਵਾ ਬਾਬਾ ਅਮਰੀਕ ਸਿੰਘ ਨੂੰ ਸੌਂਪ ਦਿੱਤੀ ਗਈ ਤੇ ਉਨ੍ਹਾਂ ਨੇ ਵੀ ਮਾਮਲਾ ਠੰਢੇ ਬਸਤੇ ਵਿੱਚ ਪਾ ਦਿੱਤਾ ਜਿਸ ਕਾਰਨ ਸ਼੍ਰੋਮਣੀ ਕਮੇਟੀ ਨੇ ਕੰਮ ਬੰਦ ਕਰਵਾ ਦਿੱਤਾ। ਕੁਝ ਸਮਾਂ ਕੰਮ ਬੰਦ ਰਹਿਣ ਉਪਰੰਤ ਬੀਬੀ ਹਰਮਿੰਦਰ ਕੌਰ ਯੂਕੇ ਨੇ ਫਿਰ ਕਾਰ ਸੇਵਾ ਕਰਨ ਲਈ ਬੇਨਤੀ ਕੀਤੀ ਜਿਸ ਨੂੰ ਪ੍ਰਵਾਨ ਕਰਦਿਆਂ ਸ਼੍ਰੋਮਣੀ ਕਮੇਟੀ ਨੇ 13 ਦਸੰਬਰ, 2012 ਨੂੰ ਮੁੜ ਉਨ੍ਹਾਂ ਨੂੰ ਕਾਰ ਸੇਵਾ ਸੌਂਪ ਦਿੱਤੀ। ਹੁਣ ਫਿਰ ਸ਼੍ਰੋਮਣੀ ਕਮੇਟੀ ਨੇ ਸਖ਼ਤ ਕਾਰਵਾਈ ਕਰਦਿਆਂ ਕਾਰ ਸੇਵਾ ਦਾ ਕੰਮ ਮੁਕੰਮਲ ਤੌਰ ’ਤੇ ਬੰਦ ਕਰਵਾ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਨੂੰ ਸੰਭਾਲਨ ਦਾ ਕੰਮ ਆਪਣੇ ਪੱਧਰ ’ਤੇ ਸ਼੍ਰੋਮਣੀ ਕਮੇਟੀ ਹੀ ਕਰਵਾਏਗੀ ਕਿਉਂਕਿ ਪਹਿਲਾਂ ਕਈ ਮੌਕੇ ਕਾਰ ਸੇਵਾ ਕਰਨ ਵਾਲਿਆਂ ਨੂੰ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ਨੇ ਇਸ ਕੰਮ ਨੂੰ ਗੰਭੀਰਤਾ ਨਾਲ ਨਹੀਂ ਲਿਆ।


ਗਿਲਾਨੀ ਦੇ ਪੁੱਤਰ ਨੂੰ ਅਗਵਾ ਕਰਨ ਦੇ ਦੋਸ਼ ਵਿਚ ਛੇ ਗ੍ਰਿਫ਼ਤਾਰ

http://sameydiawaaz.com/Archive%20News/%5B2013%5D/05/17.05.2013%20-%2002.jpg

ਇਸਲਾਮਾਬਾਦ 16 ਮਈ :- ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਅਗਵਾ ਕੀਤੇ ਪੁੱਤ ਦੀ ਭਾਲ ਵਿਚ ਸ਼ੁਰੂ ਕੀਤੀ ਕਾਰਵਾਈ ਦੇ ਚੱਲਦਿਆਂ ਪੁਲੀਸ ਨੇ ਅੱਜ ਦੋ ਔਰਤਾਂ ਸਣੇ ਛੇ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਸਰਕਾਰੀ ਸੂਤਰਾਂ ਪੁਲੀਸ ਤੇ ਨੀਮ ਸੁਰੱਖਿਆ ਬਲਾਂ ਵੱਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਅੱਜ ਸਵੇਰੇ ਖ਼ੈਬਰ ਪਖਤੂਨਖਵਾ ਸੂਬੇ ਦੇ ਨੌਸ਼ਹਿਰਾ ਜ਼ਿਲ੍ਹੇ ਦੇ ਆਕੋੜਾ ਖੜਕ ਵਿਖੇ ਸਵੇਰੇ ਤੜਕੇ ਸਰਦਾਰ ਅਲੀ ਦੇ ਫਾਰਮ ਹਾਊਸ ਉਤੇ ਮਾਰੇ ਛਾਪੇ ਦੌਰਾਨ ਪੁਲੀਸ ਨੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਕ ਅਗਵਾਸ਼ੁਦਾ ਨੂੰ ਰਿਹਾਅ ਕਰਵਾ ਲਿਆ। ਅਗਵਕਾਰਾਂ ਦੇ ਚੁੰਗਲ ਵਿੱਚੋਂ ਛੁਡਾਏ ਵਿਅਕਤੀ ਦਾ ਨਾਂ  ਅਬਦੁਲ ਵੇਹਾਬ ਹੈ ਪਰ ਸਾਬਕਾ ਪ੍ਰਧਾਨ ਮੰਤਰੀ ਦੇ ਪੁੱਤਰ ਅਲੀ ਹੈਦਰ ਨੂੰ ਨਹੀਂ ਛੁਡਾਇਆ ਜਾ ਸਕਿਆ। ਉਸ ਨੂੰ 9 ਮਈ ਨੂੰ ਅਗਵਾ ਕੀਤਾ ਗਿਆ ਸੀ।

ਨੌਸ਼ਹਿਰਾ ਜ਼ਿਲ੍ਹੇ ਦੇ ਪੁਲੀਸ ਮੁਖੀ ਵਕਾਰ ਅਹਿਮਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਬਦੁੱਲ ਵੇਹਾਬ ਵੱਲੋਂ ਕੀਤੇ ਪ੍ਰਗਟਾਵੇ ਅਨੁਸਾਰ ਅਲੀ ਹੈਦਰ ਨੂੰ ਵੀ ਅਗਵਾਕਾਰ ਇਸ ਥਾਂ ਲਿਆਏ ਸਨ। ਗ੍ਰਿਫਤਾਰ ਕੀਤੇ ਗਏ ਸਾਰੇ ਹੀ ਵਿਅਕਤੀ ਅਫਗਾਨ ਰਿਫਿਊਜੀ ਸਨ। ਇਨ੍ਹਾਂ ਕੋਲੋਂ ਇਸ ਮਾਮਲੇ ਬਾਰੇ ਵਿਸਥਾਰ ਸਹਿਤ ਤਹਿਕੀਕਾਤ ਕੀਤੀ ਗਈ।


ਜਗਦੀਸ਼ ਭੋਲੇ ਦੇ ਤਿੰਨ ਸਾਥੀ 30 ਕਰੋੜ ਦੇ ਨਸ਼ੀਲੇ ਪਦਾਰਥਾਂ ਸਣੇ ਕਾਬੂ

 http://sameydiawaaz.com/Archive%20News/%5B2013%5D/05/17.05.2013%20-%2007.jpg

ਐਸ. ਐਸ. ਪੀ. ਹਰਦਿਆਲ ਸਿੰਘ ਮਾਨ ਨਸ਼ੀਲੇ ਪਦਾਰਥਾਂ ਬਾਰੇ ਜਾਣਕਾਰੀ ਦਿੰਦੇ ਹੋਏ

ਪਟਿਆਲਾ 16 ਮਈ :- ਪਟਿਆਲਾ ਪੁਲੀਸ ਨੇ 25 ਕਿਲੋ ਸੂਡੋ ਫੈਡਰਿਨ ਅਤੇ ਇੱਕ ਕਿੱਲੋੋ ਨਸ਼ੀਲੇ ਆਈਸ ਸਮੇਤ ਤਿੰਨ ਵਿਅਕਤੀਆਂ ਨੂੰ ਗ਼੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨਸ਼ਿਆਂ ਦੀ ਕੌਮਾਂਤਰੀ ਮੰਡੀ ਵਿਚ ਕੀਮਤ 30 ਕਰੋੜ ਰੁਪਏ ਦੱਸੀ ਜਾਂਦੀ ਹੈ। ਪੁਲੀਸ ਦੇ ਹੱਥੇ ਚੜ੍ਹੇ ਇਹ ਤਿੰਨੇ ਮੁਲਜ਼ਮ ਕੌਮਾਂਤਰੀ ਪੱਧਰ ਦੇ ਸਮਗਲਰ ਜਗਦੀਸ਼ ਸਿੰਘ ਭੋਲਾ ਦੇ ਕਰੀਬੀ ਸਾਥੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਅਦਾਲਤ ਨੇ 22 ਮਈ ਤੱਕ ਦਾ ਪੁਲੀਸ ਰਿਮਾਂਡ ਦਿੱਤਾ ਹੈ। ਉਨ੍ਹਾਂ ਕੋਲੋਂ ਸੀਆਈਏ ਸਟਾਫ ਪਟਿਆਲਾ ਵਿਖੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੁਢਲੀ ਪੁੱਛਗਿੱਛ ਅਨੁਸਾਰ ਨਸ਼ਿਆਂ ਦੇ ਇਨ੍ਹਾਂ ਤਸਕਰਾਂ ਦੇ ਤਾਰ ਵਿਦੇਸ਼ਾਂ ਨਾਲ ਜੁੜਦੇ ਹਨ। ਇਸ ਲਈ ਪੁਲੀਸ ਨੇ ਇਨ੍ਹਾਂ ਦੀ ਵਿਦੇਸ਼ਾਂ ਵਿਚ ਪੈੜ ਨੱਪਣ ਲਈ ਸੀਬੀਆਈ ਤੇ ਇੰਟਰਪੋਲ ਦੀ ਮਦਦ ਲੈਣ ਦੀ ਗੱਲ ਆਖੀ ਹੈ।

ਅੱਜ ਦੇਰ ਸ਼ਾਮ ਇਥੇ ਕਾਹਲੀ ’ਚ ਸੱਦੀ ਪੈ੍ਰਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕਈ ਕਰੋੜ ਦੇ ਨਸ਼ੀਲੇ ਪਦਾਰਥਾਂ ਸਮੇਤ ਫੜੇ ਗਏ ਤਸਕਰਾਂ ਦੀ ਕੜੀ ਵਜੋਂਹੋਈਆਂ ਹਨ, ਜਿਨ੍ਹਾਂ ਕੋਲੋਂ ਚਾਰ ਲਗਜ਼ਰੀ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿਚ  22 ਮਾਰਚ ਨੂੰ ਐਨਡੀਪੀਐਸ ਐਕਟ ਅਧੀਨ ਥਾਣਾ ਸਰਹਿੰਦ ਵਿੱਚ ਦਰਜ ਕੇਸ ਵਿਚ ਲੋੜੀਂਦਾ ਅਤੇ ਜਗਦੀਸ਼ ਸਿੰਘ ਭੋੋਲਾ ਤੇ ਉਸ ਦੇ ਸਾਥੀਆਂ ਨੂੰ ਡਰੱਗ ਸਪਲਾਈ ਕਰਨ ਦਾ ਧੰਦਾ ਕਰਦਾ ਹਰਜੀਤ ਸਿੰਘ ਵਾਸੀ ਅੰਬਾਲਾ ਅਤੇ 3 ਮਾਰਚ ਨੂੰ ਥਾਣਾ ਫਤਿਹਗੜ੍ਹ ਸਾਹਿਬ ਵਿੱਚ ਦਰਜ ਕੇਸ ਵਿਚ ਵੀ ਲੋੜੀਂਦਾ ਸਤਿੰਦਰ ਧਾਮਾ ਵੀ ਸ਼ਾਮਲ ਹੈ। ਤੀਜਾ ਮੁਲਜ਼ਮ ਬਲਵਿੰਦਰ ਸਿੰਘ ਉਰਫ ਸੋਨੂੰ ਵਰਿਆਮ ਨਗਰ ਕੱਥੂਨੰਗਲ ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਸਤਿੰਦਰ ਧਾਮਾ ਕੋਲੋਂ ਬਰਾਮਦ  ਫੌਰਚੂਨਰ ਗੱਡੀ ਜਗਦੀਸ਼ ਭੋੋਲੇ ਦੀ ਹੀ ਹੈ।  ਉਨ੍ਹਾਂ ਦੱਸਿਆ ਕਿ ਇਨ੍ਹਾ ਵਿਚੋਂ ਇਕ ਨੂੰ ਥਾਣਾ ਬਨੂੜ ਦੇ ਐਸਐਚਓ ਗੁਰਜੀਤ ਸਿੰਘ ਦੀ ਪੁਲੀਸ ਪਾਰਟੀ ਨੇ ਨਾਕਾਬੰਦੀ ਦੌਰਾਨ ਬਨੂੜ ਬੈਰੀਅਰ ’ਤੇ ਇਕ ਵਰਨਾ ਕਾਰ ਵਿਚੋਂ ਗ੍ਰਿਫਤਾਰ ਕੀਤਾ, ਜਿਸ ਦੀ ਨਿਸ਼ਾਨਦੇਹੀ ਤੋਂ ਉਤੇ ਦੂਜੇ ਮੁਲਜ਼ਮ ਵੀ ਫੜੇ ਗਏ। ਉਨ੍ਹਾਂ ਦੱਸਿਆ ਕਿ ਸੂਡੋਫੈਡਰਿਨ ਨਾਂ ਦੇ ਨਸ਼ੀਲੇ ਪਦਾਰਥ ਦੀਆਂ ਫੈਕਟਰੀਆਂ ਮੇਰਠ, ਗਾਜ਼ੀਆਬਾਦ ਅਤੇ ਹਰਿਦੁਆਰ ਆਦਿ ਵਿਖੇ ਹਨ, ਉਥੇ ਵੀ ਜਾਂਚ ਲਈ ਟੀਮਾਂ ਭੇਜੀਆਂ ਜਾ ਰਹੀਆਂ ਹਨ। ਇੱਕ ਸਵਾਲ ਦੇ ਜਵਾਬ ਵਿਚ ਸ੍ਰੀ ਮਾਨ ਨੇ  ਦੱਸਿਆ ਕਿ ਫਤਹਿਗੜ੍ਹ ਸਾਹਿਬ ਕੇਸ ਵਿੱਚ ਸ਼ਾਮਲ 40 ਵਿਅਕਤੀਆਂ ਵਿਚੋਂ 22 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।


ਚੁਕਾਈ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠ ਪਈਆਂ ਨੇ ਲੱਖਾਂ ਟਨ ਕਣਕ ਦੀਆਂ ਬੋਰੀਆਂ

 http://sameydiawaaz.com/Archive%20News/%5B2013%5D/05/17.05.2013%20-%2006.jpg

ਅੰਮ੍ਰਿਤਸਰ ਦੀ ਭਗਤਾਂ ਵਾਲਾ ਅਨਾਜ ਮੰਡੀ ਵਿਚ ਲਿਫਟਿੰਗ ਨਾ ਹੋਣ ਕਾਰਨ ਦੂਰ - ਦੂਰ

ਤੱਕ ਪਈਆਂ ਕਣਕ ਦੀਆਂ ਬੋਰੀਆਂ ਦਾ ਦ੍ਰਿਸ਼ (ਫੋਟੋ: ਸਮੀਰ ਸਹਿਗਲ)

ਅੰਮ੍ਰਿਤਸਰ 16 ਮਈ :- ਇੱਥੋਂ ਦੀਆਂ ਮੰਡੀਆਂ ਵਿੱਚ ਇਸ ਵੇਲੇ ਲੱਖਾਂ ਟਨ ਕਣਕ ਦੀਆਂ ਬੋਰੀਆਂ ਚੁਕਾਈ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠ ਪਈਆਂ ਹੋਈਆਂ ਹਨ। ਇਸ ਕਾਰਨ ਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਮਿਲੇ ਵੇਰਵਿਆਂ ਅਨੁਸਾਰ ਜ਼ਿਲ੍ਹੇ ਦੀ ਸਭ ਤੋਂ ਵੱਡੀ ਭਗਤਾਂਵਾਲਾ ਦਾਣਾ ਮੰਡੀ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕਣਕ ਦੀਆਂ 16 ਲੱਖ ਬੋਰੀਆਂ ਦੀ ਖਰੀਦ ਕੀਤੀ ਗਈ ਹੈ ਜਿਸ ਵਿੱਚੋਂ ਇਸ ਵੇਲੇ 3 ਲੱਖ ਬੋਰੀਆਂ ਚੁਕਾਈ ਦੀ ਉਡੀਕ ਵਿੱਚ ਇੱਥੇ ਪਈਆਂ ਹੋਈਆਂ ਹਨ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਕੇਸ਼ ਸਿੰਗਲਾ ਨੇ ਆਖਿਆ ਕਿ ਸਰਕਾਰ ਵੱਲੋਂ ਆਦੇਸ਼ ਕੀਤੇ ਗਏ ਹਨ ਕਿ ਕਣਕ ਨੂੰ ਗੋਦਾਮਾਂ ਵਿੱਚ ਹੀ ਰੱਖਿਆ ਜਾਵੇ ਜਿਸ ਕਾਰਨ ਚੁਕਾਈ ਦੀ ਪ੍ਰਕਿਰਿਆ ਵਿੱਚ ਦੇਰ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਨੇ ਵੀਹ ਅਪਰੈਲ ਤੋਂ ਖਰੀਦ ਸ਼ੁਰੂ ਕੀਤੀ ਸੀ ਅਤੇ 21 ਅਪਰੈਲ ਤੋਂ ਕਣਕ ਦੀ ਚੁਕਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਲੇਕਿਨ 25 ਅਪਰੈਲ ਨੂੰ ਵਿਭਾਗ ਵਲੋਂ ਆਦੇਸ਼ ਆਏ ਸਨ ਕਿ ਕਣਕ ਨੂੰ ਛੱਤੇ ਹੋਏ ਗੋਦਾਮਾਂ ਵਿੱਚ ਹੀ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੰਜ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ 6 ਛੱਤੇ ਹੋਏ ਗੋਦਾਮ ਹਨ। ਅਜਿਹੇ ਗੋਦਾਮਾਂ ਦੀ ਗਿਣਤੀ ਘੱਟ ਹੋਣ ਕਾਰਨ ਕਣਕ ਦੀ ਚੁਕਾਈ ਵਿੱਚ ਦੇਰ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ 40 ਗੋਦਾਮ ਖੁੱਲ੍ਹੇ ਅਸਮਾਨ ਹੇਠ ਹੀ ਬਣਾਏ ਹੋਏ ਹਨ, ਜਿਨ੍ਹਾਂ ਵਿੱਚ ਕਣਕ ਦਾ ਭੰਡਾਰ ਕੀਤਾ ਹੋਇਆ ਹੈ।


ਗੁਰਦੁਆਰਾ ਗੋਲੀ ਕਾਂਡ ਦਾ ਨਾਇਕ ਮਰਫ਼ੀ ਸੇਵਾਮੁਕਤ

ਵਾਸ਼ਿੰਗਟਨ 16 ਮਈ :- ਪਿਛਲੇ ਸਾਲ ਵਿਸਕੌਨਸਿਨ ਗੁਰਦੁਆਰੇ ਵਿਚ ਸਿੱਖ ਸ਼ਰਧਾਲੂਆਂ ਉੱਤੇ ਗੋਲੀਆਂ ਵਰ੍ਹਾਉਂਦੇ ਹਮਲਾਵਰ ਤੋਂ ਲੋਕਾਂ ਨੂੰ ਬਚਾਉਂਦਿਆਂ ਹਮਲਾਵਰ ਦੀਆਂ ਬਾਰਾਂ ਗੋਲੀਆਂ ਦਾ ਸ਼ਿਕਾਰ ਹੋਏ ਪੁਲੀਸ ਅਧਿਕਾਰੀ ਬਰਾਇਨ ਮਰਫ਼ੀ ਨੇ ਵਿਭਾਗ ਤੋਂ ਸੇਵਾਮੁਕਤੀ ਦਾ ਐਲਾਨ ਕਰ ਦਿੱਤਾ ਹੈ।

ਮਰਫ਼ੀ ਨੇ ਸਥਾਨਕ ਟੀਵੀ ਚੈਨਲ ਡਬਲਿਊ ਆਈ ਐਸ ਐਨ ਟੀਵੀ ਨੂੰ ਦੱਸਿਆ ਕਿ ਉਸ ਨੇ ਕੱਲ੍ਹ ਆਪਣਾ ਅਸਤੀਫ਼ਾ ਦੇ ਦਿੱਤਾ ਹੈ ਤੇ ਓਕ ਕਰੀਕ ਫੋਰਸ ਵਿਚ 22 ਸਾਲ ਦੀ ਨੌਕਰੀ ਕਰਨ ਉਪਰੰਤ ਉਹ 12 ਜੂਨ ਨੂੰ ਸੇਵਾਮੁਕਤ ਹੋ ਰਿਹਾ ਹੈ। 52 ਸਾਲਾ ਪੁਲੀਸ ਅਧਿਕਾਰੀ ਨੇ ਅਜੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਮਲੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਉਹ ਅਜੇ ਮੁੜ ਚੰਗੀ ਤਰ੍ਹਾਂ ਠੀਕ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਇਸ ਹਮਲੇ ਵਿਚ ਛੇ ਸਿੱਖ ਮਾਰੇ ਗਏ ਸਨ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ ਸਨ ਤੇ ਹਮਲਾਵਰ ਨੇ ਬਾਅਦ ਵਿਚ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ।

ਗੋਲੀਬਾਰੀ ਦੌਰਾਨ ਮਰਫ਼ੀ ਨੇ ਆਪਣੇ ਜੀਵਨ ਨੂੰ ਖ਼ਤਰੇ ਵਿਚ ਪਾ ਕੇ ਹਮਲਾਵਰ ਨੂੰ ਘੇਰ ਲਿਆ ਸੀ ਤੇ ਭਾਵੇਂ ਉਸ ਨੂੰ ਆਪਣੇ ਸਰੀਰ ਉੱਤੇ 12 ਗੋਲੀਆਂ ਖਾਣੀਆਂ ਪਈਆਂ। ਜਦੋਂ ਤਕ ਉਹ ਪੁਲੀਸ ਸਹਾਇਤਾ ਲਈ ਨਹੀਂ ਪੁੱਜੀ ਉਸ ਨੇ ਆਪਣੇ ਫਰਜ਼ ਨਿਭਾਉਣੇ ਜਾਰੀ ਰੱਖੇ ਤੇ ਆਪਣੇ ਪੁਲੀਸ ਮੁਲਾਜ਼ਮਾਂ ਨੂੰ ਸ਼ਰਧਾਲੂਆਂ ਨੂੰ ਬਚਾਉਣ ਲਈ ਜਾਨ ਹੀਲ ਕੇ ਨਿਰਦੇਸ਼ ਦਿੰਦਾ ਰਿਹਾ। ਸ੍ਰੀ ਮਰਫ਼ੀ ਇਸ ਵੇਲੇ ਕੌਮੀ ਹੀਰੋ ਹੈ ਤੇ ਸਿੱਖਾਂ ਵਿਚ ਉਸ ਦਾ ਬੇਹੱਦ ਸਤਿਕਾਰ ਹੈ। ਇਸ ਹਫ਼ਤੇ ਸ੍ਰੀ ਮਰਫ਼ੀ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਸਿਖਰਲੇ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।


ਸਜ਼ਾ ਮੁਆਫੀ ਬਾਰੇ ਰਾਸ਼ਟਰਪਤੀ ਦੇ ਅਧਿਕਾਰ ਦਾ ਕੇਸ ਵੱਡੇ ਬੈਂਚ ਹਵਾਲੇ

http://sameydiawaaz.com/Archive%20News/%5B2013%5D/05/17.05.2013%20-%2005.jpg

ਨਵੀਂ ਦਿੱਲੀ 16 ਮਈ :- ਦੇਸ਼ ਦੇ ਰਾਸ਼ਟਰਪਤੀ ਜਾਂ ਸੂਬੇ ਦੇ ਰਾਜਪਾਲ ਵੱਲੋਂ ਦੋਸ਼ੀ ਦੀ ਸਜ਼ਾ ਘਟਾਉਣ ਜਾਂ ਮੁਆਫ ਕਰਨ ਸਬੰਧੀ ਅਧਿਕਾਰ ਨੂੰ ਕੀ ਕਿਸੇ ਕਾਨੂੰਨ ਅਧੀਨ ਪਾਸੇ ਕੀਤਾ ਜਾ ਸਕਦਾ ਹੈ। ਇਸ ਸਬੰਧੀ ਸੁਪਰੀਮ ਕੋਰਟ ਵਿਚ ਐਨਡੀਪੀਐਸ ਐਕਟ ਦੀ ਧਾਰਾ 32 ਏ ਦੇ ਸਬੰਧੀ ਮਾਮਲਾ ਵਿਚਾਰ ਅਧੀਨ ਹੈ। ਇਸ ਮਾਮਲੇ ਦੀ ਅਹਿਮੀਅਤ ਨੂੰ ਧਿਆਨ ਵਿਚ ਰੱਖਦਿਆਂ ਸੁਪਰੀਮ ਕੋਰਟ ਦੇ ਜਸਟਿਸ ਬੀ ਐਸ ਚੌਹਾਨ ਤੇ ਐਫ ਐਮ ਇਬਰਾਹੀਮ ਕਾਲੀਫੁਲਾ ’ਤੇ ਆਧਾਰਤ ਬੈਂਚ ਨੇ ਇਹ ਮਾਮਲਾ ਵਿਚਾਰਨ ਲਈ ਵੱਡੇ ਬੈਂਚ ਦੇ ਸਪੁਰਦ ਕਰ ਦਿੱਤਾ ਹੈ।  ਜ਼ਿਕਰਯੋਗ ਹੈ ਕਿ ਨਾਰਕੌਟਿਕ ਡਰੱਗਜ਼ ਤੇ ਸੈਕੇਟਰੋਪਿਕ ਸਬਸਟਾਂਸਜ਼ (ਐਨਡੀਪੀਐਸ) ਨਸ਼ੀਲੇ ਪਦਾਰਥਾਂ ਸਬੰਧੀ ਕਾਨੂੰਨ ਦੀ ਧਾਰਾ 32 ਏ ਤਹਿਤ ਇਹ ਹਦਾਇਤ ਹੈ ਕਿ ਇਸ ਐਕਟ ਤਹਿਤ ਸਜ਼ਾ ਕਿਸੇ ਵੀ ਤਰ੍ਹਾਂ ਨਾ ਮੁਲਤਵੀ ਕੀਤੀ ਜਾ ਸਕਦੀ ਹੈ, ਨਾ ਘਟਾਈ ਜਾ ਸਕਦੀ ਹੈ ਤੇ ਨਾ ਹੀ ਮੁਆਫ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਨੇ ਆਪਣਾ ਫੈਸਲਾ ਕ੍ਰਿਸ਼ਨਨ ਤੇ ਹੋਰਨਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੁਣਾਏ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ’ਤੇ ਦਿੱਤਾ ਹੈ। ਹਾਈ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਸੀ ਕਿ ਸੰਵਿਧਾਨ ਦੀ ਧਾਰਾ 32 ਏ ਤਹਿਤ ਕਿਸੇ ਕੋਲ ਸਜ਼ਾ ਮੁਆਫੀ ਸਬੰਧੀ ਕੋਈ ਅਧਿਕਾਰ ਨਹੀਂ ਹੈ।  ਸੁਪਰੀਮ ਕੋਰਟ ਦੇ ਬੈਂਚ ਨੇ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ ਇਹ ਫੈਸਲਾ ਪਹਿਲਾਂ ਤਿੰਨ ਜੱਜਾਂ ਦੇ ਬੈਂਚ ਕੋਲ ਭੇਜਿਆ ਜਾ ਸਕਦਾ ਹੈ ਜਾਂ ਫਿਰ ਸਿੱਧਾ ਹੀ ਪੰਜ ਜੱਜਾਂ ਦੇ ਬੈਂਚ ਕੋਲ ਭੇਜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਮਾਮਲਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਵੀ ਭੇਜਿਆ ਜਾ ਸਕਦਾ ਹੈ।


ਫ਼ਿਰੋਜ਼ਪੁਰ ਜ਼ਿਲ੍ਹੇ ’ਚ ਪਰਿਵਾਰ ਦੇ ਤਿੰਨ ਜੀਅ ਜ਼ਿੰਦਾ ਜਲਾਏ

 http://sameydiawaaz.com/Archive%20News/%5B2013%5D/05/17.05.2013%20-%2004.jpg

ਬਚਨ ਕੌਰ, ਤਸਵੀਰ ਕੌਰ

ਫਿਰੋਜ਼ਪੁਰ 16 ਮਈ :- ਫਿਰੋਜ਼ਪੁਰ ਦੇ ਮੱਲਾਵਾਲਾ ਮੱਖੂ ਰੋਡ ’ਤੇ  ਪਿੰਡ ਜੱਟਾਵਾਲੀ ਵਿਖੇ ਪੁਰਾਣੀ ਰੰਜ਼ਿਸ਼ ਕਾਰਨ ਇਕ ਪਰਿਵਾਰ ਦੇ ਸੁੱਤੇ ਪਏ ਜੀਆਂ ਉਤੇ ਪੈਟਰੋਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ ਗਿਆ। ਅੱਗ ਲੱਗਣ ਕਾਰਨ  ਬਜ਼ੁਰਗ  ਮਹਿਲਾ ਅਤੇ 2 ਲੜਕੀਆਂ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ 3 ਜੀਅ  ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ  ਫਿਰੋਜ਼ਪੁਰ ਦਾਖਲ ਕਰਵਾਇਆ ਗਿਆ ਹੈ। ਪੁਲੀਸ ਟੀਮ ਵੱਲੋ ਮੌਕੇ ’ਤੇ ਪੁੱਜ ਕੇ ਇਸ ਘਟਨਾ ਦੀ ਜਾਂਚ ਕਰਦਿਆਂ ਤਿੰਨ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ  ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆ ਹਨ ।

ਦੱਸਣਯੋਗ ਹੈ ਪਿੰਡ ਜੱਟਾਵਾਲੀ ਦੇ ਕਿ ਬਲਵੰਤ ਸਿੰਘ ਦੀ ਲਖਵਿੰਦਰ ਸਿੰਘ, ਜੋ ਪਹਿਲਾਂ ਇਸ ਪਿੰਡ ਦਾ ਹੀ ਵਸਨੀਕ ਸੀ, ਪਰ ਹੁਣ ਸੁਲਤਾਨਪੁਰ ਲੋਧੀ ਵਿਖੇ ਰਹਿ ਰਿਹਾ ਸੀ, ਨਾਲ ਪੁਰਾਣੀ ਰੰਜ਼ਿਸ਼ ਸੀ। ਹਸਪਤਾਲ ਵਿੱਚ ਜ਼ੇਰੇ ਇਲਾਜ ਬਲਵੰਤ ਸਿੰਘ ਨੇ ਦੱਸਿਆ ਕਿ ਇਸ ਰੰਜ਼ਿਸ਼  ਕਾਰਨ ਹੀ ਦੇਰ ਰਾਤ ਲਖਵਿੰਦਰ ਸਿੰਘ ਆਪਣੇ ਭਰਾ ਮਨਦੀਪ ਸਿੰਘ ਅਤੇ ਪਿਤਾ ਮੋਹਨ ਲਾਲ ਨਾਲ ਦੀਵਾਰ ਟੱਪ ਕੇ ਉਨ੍ਹਾਂ ਦੇ ਘਰ ਦਾਖਲ ਹੋਇਆ ਅਤੇ ਉਸ ਵੱਲੋਂ ਪੈਟਰੋਲ ਛਿੜਕ ਕੇ ਪੂਰੇ ਪਰਿਵਾਰ ਨੂੰ ਅੱਗ ਲਗਾ ਦਿੱਤੀ ਗਈ। ਇਸ ਘਟਨਾ ਵਿੱਚ ਬਲਵੰਤ ਸਿੰਘ ਦੀ ਮਾਤਾ ਬਚਨ ਕੌਰ,ਲੜਕੀਆਂ ਜਸਬੀਰ ਕੌਰ ਤੇ ਤਸਵੀਰ ਕੌਰ  ਦੀ ਮੌਤ ਹੋ ਗਈ ਜਦਕਿ ਬਲਵੰਤ ਸਿੰਘ ਸਮੇਤ ਉਸ ਦੀ ਪਤਨੀ ਵੀਰ ਪਾਲ ਅਤੇ ਲੜਕਾ ਸਤਵੀਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਘਟਨਾ ਬਾਰੇ ਐਸਐਸਪੀ ਫਿਰੋਜ਼ਪੁਰ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾ ਲਖਵਿੰਦਰ ਸਿੰਘ ਸ਼ਰਾਬ ਦੇ ਕੇਸ ਵਿੱਚ ਫਸ ਗਿਆ ਅਤੇ ਉਸ ਨੂੰ ਸ਼ੱਕ ਸੀ ਕਿ ਬਲਵੰਤ ਸਿੰਘ ਵੱਲੋਂ ਪੁਲੀਸ ਨੂੰ ਸੂਚਨਾ ਦੇ ਕੇ ਉਸ ਨੂੰ ਇਸ ਕੇਸ ਵਿੱਚ ਫਸਾਇਆ ਗਿਆ ਹੈ। ਇਸ ਤੋਂ ਬਾਅਦ ਲਖਵਿੰਦਰ ਸਿੰਘ, ਬਲਵੰਤ ਸਿੰਘ ਨਾਲ ਰੰਜ਼ਿਸ਼ ਰੱਖਣ ਲਗ ਪਿਆ।  ਕੁਝ ਦਿਨ ਪਹਿਲਾਂ ਲਖਵਿੰਦਰ ਸਿੰਘ ਦੀ ਕਿਸੇ ਰਿਸ਼ਤੇਦਾਰ ਲੜਕੀ ਦੀ ਬਲਵੰਤ ਸਿੰਘ ਦੀ ਪਤਨੀ ਵੱਲੋਂ ਆਪਣੇ ਕਿਸੇ ਰਿਸ਼ਤੇਦਾਰ ਨਾਲ ਮੰਗਣੀ ਕਰਵਾਈ ਗਈ, ਜਿਸ ਕਾਰਨ ਲਖਵਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਫੋਨ ’ਤੇ ਧਮਕੀਆਂ ਵੀ ਦੇ ਰਿਹਾ ਸੀ ਅਤੇ ਲੰਘੀ ਰਾਤ ਉਸ ਵੱਲੋਂ ਪੈਟਰੋਲ ਛਿੜਕ ਕੇ ਇਸ ਪਰਿਵਾਰ ਨੂੰ ਜ਼ਿੰਦਾ ਸਾੜ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਲਖਵਿੰਦਰ ਸਿੰਘ ਉਸ ਦੇ ਭਰਾ ਮਨਦੀਪ ਸਿੰਘ ਅਤੇ ਪਿਤਾ ਮੋਹਨ ਲਾਲ ਖਿਲਾਫ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 302-307 ਅਧੀਨ ਮਾਮਲਾ ਦਰਜ ਕੀਤਾ ਹੈ। ਪਿੰਡ ਜੱਟਾਂ ਵਾਲੀ ਵਿਖੇ ਹੋਏ ਭਿਆਨਕ ਅਗਨੀਕਾਂਡ ਦੀ ਪੀੜ੍ਹਤਾਂ ਦਾ ਇਲਾਜ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਮੁਫਤ ਕਰਵਾਇਆ ਜਾਵੇਗਾ ਇਸ ਤੋਂ ਇਲਾਵਾ ਪੁਲੀਸ ਵਿਭਾਗ ਦੀ ਵਿਸ਼ੇਸ਼ ਟੀਮ ਇਸ ਘਟਨਾ ਦੀ ਜਾਂਚ ਕਰਕੇ ਕਥਿਤ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਨਾਰੰਗ ਨੇ ਅਗਨੀ ਕਾਂਡ ਵਿੱਚ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤਾ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz