ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158179
ਅੱਜ
ਇਸ ਮਹੀਨੇ
925
13903

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

16 ਮਈ 2013

ਸਿੰਘ ਸਾਹਿਬਾਨ ਵਲੋਂ ਸ਼ਹੀਦੀ ਯਾਦਗਾਰ ਦਾ ਮੁੱਦਾ ਠੰਡੇ ਬਸਤੇ 'ਚ

ਸਾਰੀਆਂ ਧਿਰਾਂ ਦੇ ਸੁਝਾਅ ਆਉਣ ਤੋਂ ਬਾਅਦ ਮਾਮਲਾ ਬੈਠਕੇ ਹੱਲ ਕਰ ਲਿਆ ਜਾਵੇਗਾ - ਜਥੇਦਾਰ

ਬਿਆਨਬਾਜ਼ੀ ਤੇ ਲਾਈ ਰੋਕ

 http://sameydiawaaz.com/Archive%20News/%5B2013%5D/05/16.05.2013%20-%2001.jpg

ਅੰਮ੍ਰਿਤਸਰ 15 ਮਈ (ਸਤਵਿੰਦਰ ਸਿੰਘ ਜੱਜ): ਸਿੱਖਾਂ ਦੇ ਸਰਵ ਉਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਦੌਰਾਨ ਸ੍ਰੀ ਦਰਬਾਰ ਸਾਹਿਬ ਘਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਦਾ ਮਾਮਲਾ ਹੱਲ ਨਹੀਂ ਹੋ ਸਕਿਆ। ਮੀਟਿੰਗ ਵਿੱਚ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਅਤੇ 7 ਸਿੰਘ ਸਾਹਿਬਾਨ ਦੀ ਇੱਕ ਰਾਇ ਨਾ ਹੋਣ ਕਾਰਣ ਮਾਮਲਾ ਅਗਲੀ ਮੀਟਿੰਗ ਵਿੱਚ ਵਿਚਾਰਨ ਵਾਸਤੇ ਰੱਖ ਲਿਆ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼ਹੀਦੀ ਯਾਦਗਾਰ ਦੇ ਮਾਮਲੇ ਸਬੰਧੀ ਬਿਆਨ ਬਾਜੀ ਤੇ ਮੁੰਕਮਲ ਰੋਕ ਲਾਉਦਿਆ ਕਿਹਾ ਕਿ ਇਹ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਅਤੇ ਦਮਦਮੀ ਟਕਸਾਲ ਤੇ ਹੋਰ ਧਿਰਾਂ ਦੇ ਵਿਚਾਰ ਸੁਣਨ ਉਪਰੰਤ ਹੱਲ ਕਰ ਲਿਆ ਜਾਵੇਗਾ । ਮੀਟਿੰਗ ਉਪਰੰਤ ਪੱਤਰਕਾਰ ਨਾਲ ਗੱਲਬਾਤ ਕਰਦਿਆ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਥਾਪਿਤ ਸ਼ਹੀਦੀ ਯਾਦਗਾਰ ਸਬੰਧੀ ਕਿਸੇ ਵੀ ਸਿਆਸੀ ਪਾਰਟੀ ਦਾ ਨਾਂ ਲਏ ਬਗੈਰ ਸਖਤ ਸ਼ਬਦਾ ਵਿੱਚ ਕਿਹਾ ਕਿ ਕਿਸੇ ਨੂੰ ਵੀ ਇਸ ਸਬੰਧੀ ਫੈਸਲਾ ਹੋਣ ਤੱਕ ਬਿਆਨ ਬਾਜੀ ਦਾ ਅਧਿਕਾਰ ਨਹੀ ਹੈ । ਉਹਨਾ ਕਿਹਾ ਕਿ ਇਹ ਸਿੱਖਾ ਦਾ ਆਪÎਣਾਂ ਧਾਰਮਿਕ, ਅੰਦਰੂਨੀ ਅਤੇ ਸਵੇਮਾਨ ਦਾ ਪੰਥਕ ਮਸਲਾ ਹੈ ਜੋ ਸਬੰਧਤ ਧਿਰਾ ਦੇ ਪੱਖ ਸੁਣਨ ਉਪਰੰਤ ਆਪਸੀ ਸਹਿਮਤੀ ਨਾਲ ਹੱਲ ਕਰ ਲਿਆ ਜਾਵੇਗਾ ਜਥੇਦਾਰ ਨੇ ਹੋਰ ਕਿਹਾ ਕਿ ਯਾਦਗਾਰ ਸਬੰਧੀ ਬਹੁਤ ਸਾਰੇ ਸੁਝਾਅ ਆ ਰਹੇ ਹਨ । ਅੱਜ ਵੀ ਕਈ ਸੁਝਾਅ ਤੇ ਟੈਲੀਫੋਨ ਆਏ ਹਨ । ਇਕ ਸਵਾਲ ਦੇ ਜੁਆਬ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਸ ਨੂੰ ਸਿੱਖਾ ਦਾ ਅੰਦੂਰਨੀ ਅਤੇ ਵੱਡਾ ਮਸਲਾ ਦੱਸਿਆ ਪਰ ਨਾਲ ਹੀ ਕਿਹਾ ਕਿ ਆਉਣ ਵਾਲੇ ਸਮੇ ਸਾਰੇ ਧਿਰਾਂ ਨੂੰ ਬਿਠਾ ਕੇ ਹੱਲ ਕੱਢ ਲਿਆ ਜਾਵੇਗਾ। ਇਸੇ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਯਾਦਗਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਅਤੇ ਮਰਿਯਾਦਾ ਮੁਤਾਬਕ ਸਵੇਰੇ ਸ਼ਾਮ ਪਾਠ ਹੋਣ ਦੇ ਨਾਲ ਕੀਰਤਨ ਵੀ ਹੋਵੇਗਾ। ਜਦ ਕਿ ਬਕਾਇਦਾ ਤੌਰ ਤੇ ਸ੍ਰੀ ਆਖੰਡ ਪਾਠ ਸਾਹਿਬ ਅਜੇ ਆਰੰਭ ਨਹੀਂ ਹੋਣਗੇ। ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਨਾਮ ਲਾਹੁਣਾ ਹੈ ਜਾਂ ਲਾਉਣਾ ਹੈ ਇਹ ਅਸੀਂ ਦੇਖਣਾ ਹੈ ਕਿਸੇ ਨੂੰ ਵੀ ਇਸ ਬਾਰੇ ਕੋਈ ਬਿਆਨਬਾਜੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨਾਂ ਕਿਹਾ ਕਿ ਸੰਗਤਾਂ ਦੀਆਂ ਭਾਵਨਾਵਾਂ ਦਾ ਮਾਮਲਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇੱਕ ਪੁਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ 6 ਜੂਨ ਨੂੰ ਸਾਕਾ ਨੀਲਾ ਤਾਰਾ ਦੇ ਸ਼ਹੀਦਾ ਦਾ ਯਾਦਗਾਰੀ ਸਮਾਗਮ ਪਹਿਲਾ ਦੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਹੋਵੇਗਾ । ਮੀਟਿੰਗ ਦੌਰਾਨ ਪੱਤਰਕਾਰਾਂ ਵਲੋਂ ਵਾਰ ਵਾਰ ਯਾਦਗਾਰ ਨਾਲ ਸਬੰਧਤ ਸਵਾਲ ਪੁੱਛੇ ਜਾਣ ਤੇ ਗਿਆਨੀ ਗੁਰਬਚਨ ਸਿੰਘ ਵਲੋਂ ਦੋ ਤਿੰਨ ਵਾਰ ਫਤਿਹ ਬੁਲਾ ਕੇ ਪ੍ਰੈਸ ਕਾਨਫਰੰਸ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਨੰਦ ਕਾਰਜ ਸਬੰਧੀ ਕਿਹਾ ਕਿ ਮਰਿਆਦਾ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸਿੱਖਾ ਦੇ ਹੀ ਆਨੰਦ ਕਾਰਜ ਹੁੰਦੇ ਹਨ । ਪਰ ਹੁਣ ਇਸ ਸੰਬਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੰਧੀ, ਕੁਝ ਹਿੰਦੂ ਪਰਿਵਾਰ , ਅਤੇ ਅਫਗਾਨੀ ਪਰਿਵਾਰ ਵੀ ਬੱਚੇ ਬੱਚੀਆ ਦੇ ਵਿਆਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਵਿੱਚ ਕਰਨਾ ਚਾਹੁੰਦੇ ਹਨ ਜਿਸ ਸੰਬਧੀ ਕੋਈ ਫੈਸਲਾ ਸਿੱਖ ਵਿਦਵਾਨਾ ਦੀ ਰਾਇ ਉਪਰੰਤ ਹੀ ਲਿਆ ਜਾਵੇਗਾ । ਅੱਜ ਦੀ ਮੀਟਿੰਗ ਵਿੱਚ ਸਿੱਖ ਮੁੱਦਿਆ ਨਾਲ ਸੰਬਧਿਤ ਕਈ ਹੋਰ ਮਾਮਲੇ ਵੀ ਅਕਾਲ ਤਖਤ ਸਾਹਿਬ ਵਿਖੇ ਪੁੱਜੇ । ਜਿਨ੍ਹਾਂ ਸਬੰਧੀ ਵਿਚਾਰਾ ਹੋਈਆ ਪਰ ਫੈਸਲਾ ਕੋਈ ਨਹੀ ਹੋਇਆ । ਅੱਜ ਦੀ ਮੀਟਿੰਗ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ,ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ,ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਅਤੇ ਤਖਤ ਸ਼੍ਰੀ ਹਜੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ , ਨੇ ਹਿੱਸਾ ਲਿਆ । ਇਸ ਮੀਟਿੰਗ ਵਿੱਚ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮੱਲ ਸਿੰਘ , ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਦੂਸਰੇ ਗ੍ਰੰਥੀ ਸਹਿਬਾਨ ਗਿਆਨੀ ਜਗਤਾਰ ਸਿੰਘ ਲੁਧਿਆਣਾ , ਗਿਆਨੀ ਮਾਨ ਸਿੰਘ, ਗਿਆਨੀ ਸੁਖਜਿੰਦਰ ਸਿੰਘ ਅਤੇ ਗਿਆਨੀ ਰਵੇਲ ਸਿੰਘ ਨੇ ਵੀ ਸਮੂਲਿਅਤ ਕੀਤੀ ।


ਸਿੱਖ ਜਥੇਬੰਦੀਆਂ ਨੇ ਆਪਣਾ ਪੱਖ ਸਿੰਘ ਸਾਹਿਬਾਨ ਅੱਗੇ ਕੀਤਾ ਪੇਸ਼

http://sameydiawaaz.com/Archive%20News/%5B2013%5D/05/16.05.2013%20-%2009.jpg

ਅੰਮ੍ਰਿਤਸਰ 15 ਮਈ (ਸਤਵਿੰਦਰ ਸਿੰਘ ਜੱਜ): ਕੌਮਾਂਤਰੀ ਪੱਧਰ 'ਤੇ ਖਾਲਸਾ ਪੰਥ ਦੇ ਗਲਿਆਰਿਆਂ ਵਿੱਚ 1984ਦੇ ਹਰਮੰਦਿਰ ਸਾਹਿਬ ਉਪਰ ਹੋਏ ਫੌਜੀ ਹਮਲੇ ਦੇ ਸੰਦਰਭ ਵਿੱਚ ਚਰਚਾ ਦਾ ਵਿਸ਼ਾ ਬਣੀ ਸ਼ਹੀਦੀ ਯਾਦਗਾਰ ਦੇ ਉਲਝੇ ਹੋਏ ਮਸਲੇ ਨੂੰ ਲੈ ਕੇ ਅਕਾਲੀ ਦਲ 1920,ਸਿੱਖ ਸਿਟੀਜਨ ਕੌਂਸਿਲ ਅਤੇ ਹਮਖਿਆਲ ਸਿੱਖ ਜੱਥੇਬੰਦੀਆਂ ਦੇ ਇੱਕ ਵਫਦ ਵੱਲੋਂ ਸ਼ਹੀਦੀ ਯਾਦਗਾਰ ਸਬੰਧੀ ਆਪਣਾ ਪੱਖ ਅਕਾਲੀ ਦਲ 1920 ਦੇ ਸੀਨੀਅਰ ਮੀਤ ਪ੍ਰਧਾਨ ਸ੍ਰ: ਰਘਬੀਰ ਸਿੰਘ ਰਾਜਾਸਾਂਸੀ, ਸ੍ਰੌ: ਗੁ:ਪ੍ਰੰ:ਕਮੇਟੀ ਦੇ ਕ੍ਰਮਵਾਰ ਅੰਤਰਿੰਗ ਕਮੇਟੀ ਮੈਂਬਰ ਸ੍ਰ: ਭਜਨ ਸਿੰਘ ਸ਼ੇਰਗਿੱਲ, ਹਲਕਾ ਖਰੜ ਅਤੇ ਸ੍ਰ. ਮੰਗਲ ਸਿੰਘ ਨਾਮਜ਼ਦ ਮੌਜੂਦਾ ਮੈਂਬਰ ਮਹਾਂਰਾਸ਼ਟਰ, ਦਰਸ਼ਨ ਸਿੰਘ ਇਸਾਪੁਰ, ਸਿੱਖ ਸਿਟੀਜਨ ਕੌਂਸਿਲ ਦੇ ਚੇਅਰਮੈਨ ਸ੍ਰ: ਬੇਅੰਤ ਸਿੰਘ ਖਿਆਲਾ, (ਭਰਾਤਾ ਸ਼ਹੀਦ ਜਨਰਲ ਸੁਬੇਗ ਸਿੰਘ) ਦਲਜੀਤ ਸਿੰਘ ਸੰਧੂ ਅਤੇ ਗੁਰਿੰਦਰ ਸਿੰਘ ਬਾਜਵਾ ਨੇ ਸਿੰਘ ਸਾਹਿਬਾਨ ਅੱਗੇ ਪੇਸ਼ ਕੀਤਾ। ਇਸ ਵਿੱਚ ਦੱਸਿਆ ਗਿਆ ਕਿ ਉਕਤ ਯਾਦਗਾਰ ਸਬੰਧੀ ਆਨੰਦਪੁਰ ਸਾਹਿਬ ਵਿਖੇ ਜਦੋਂ ਅੰਤਰਿੰਗ ਕਮੇਟੀ ਨੇ ਫੈਸਲਾ ਕਰਕੇ ਇਮਾਰਤ ਦੀ ਉਸਾਰੀ ਦੀ ਸੇਵਾ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਨੂੰ ਸੋਂਪ ਦਿੱਤੀ ਤਾਂ ਅਕਾਲੀ ਦਲ 1920 ਸਮੇਤ ਬਹੁਤ ਸਾਰੀਆਂ ਸਿੱਖ ਜੱਥੇਬੰਦੀਆਂ ਨੇ ਉਕਤ ਫੈਸਲੇ ਵਿਰੁੱਧ ਮੀਡੀਏ ਅਤੇ ਅਲੱਗ-ਅਲੱਗ ਲਿਖਤਾਂ ਰਾਹੀਂ ਆਪੋ-ਆਪਣੇ ਸੁਝਾਅ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਭੇਜੇ ਸਨ। ਉਕਤ ਆਗੂਆਂ ਨੇ ਕਿਹਾ ਕਿ ਸੁਝਾਵਾਂ ਤੇ ਨਜਰਸਾਨੀ ਕਰਨ ਦੀ ਬਜਾਏ ਨਜਰਅੰਦਾਜ ਕਰਕੇ ਬਾਦਲ ਪਰਿਵਾਰ ਦੇ ਦਬਾਅ ਹੇਠ ਯਾਦਗਾਰ ਦੀ ਉਸਾਰੀ ਆਰੰਭ ਕਰ ਦਿੱਤੀ ਗਈ। ਮੀਡੀਏ ਦੇ ਰਿਕਾਰਡ ਅਨੁਸਾਰ ਯਾਦਗਾਰ ਦਾ ਮਾਮਲਾ ਆਰੰਭਤਾ ਵੇਲੇ ਹੀ ਉਲਝ ਗਿਆ ਸੀ। ਜਿਸ ਨੂੰ ਸੁਲ਼ਝਾਉਣ ਦੀ ਬਜਾਏ ਸੌੜੀ ਰਾਜਨੀਤੀ ਤਹਿਤ ਬਾਦਲ ਪਰਿਵਾਰ ਨੇ ਹੋਰ ਉਲਝਾ ਦਿੱਤਾ। ਜਿਸ ਦੀ ਸਿਖਰ ਉਦੋਂ ਹੋਈ ਜਦੋਂ ਟਕਸਾਲ ਮੁੱਖੀ ਵੱਲੋਂ ਯਾਦਗਾਰ ਦਾ ਪ੍ਰਬੰਧ ਸ੍ਰੌ:ਗੁ:ਪ੍ਰੰ:ਕਮੇਟੀ ਨੂੰ ਸੋਂਪ ਦਿੱਤਾ ਗਿਆ। ਕਿਉਂਕਿ ਯਾਦਗਾਰ ਦੀ ਇਮਾਰਤ ਉਪਰ ਦਮਦਮੀ ਟਕਸਾਲ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਵਾਲੀ ਇੱਕ ਘੜੀ ਅਤੇ ਫੌਜੀ ਹਮਲੇ ਦੇ ਇਤਿਹਾਸ ਨੂੰ ਦਰਸਾਉਂਦਾ ਬੋਰਡ ਜਿਸ ਵਿੱਚ ਭਾਈ ਅਮਰੀਕ ਸਿੰਘ ਅਤੇ ਸ਼ਹੀਦ ਜਨਰਲ ਸੁਬੇਗ ਸਿੰਘ ਦਾ ਵੀ ਜਿਕਰ ਸੀ। ਸ਼ਹੀਦੀ ਯਾਦਗਾਰ ਵਾਲੀ ਇਮਾਰਤ ਦੇ ਨਜਦੀਕ ਲਗਾ ਦਿੱਤਾ ਗਿਆ। ਭਾਵੇਂ ਇਹ ਸਿੱਖ ਪੰਥ ਵਿੱਚ ਕੋਈ ਗੰਭੀਰ ਮਸਲਾ ਨਹੀਂ ਸੀ, ਪਰ ਸੂਬੇ ਦੀ ਰਾਜਸੱਤਾ ਵਿੱਚ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਵਿਰੋਧਤਾ ਭਰਪੂਰ ਦਬਾਅ ਹੇਠ ਬਾਦਲ ਪਰਿਵਾਰ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਨਕਾਰਦਿਆਂ ਹੋਇਆਂ ਇਸ ਮਸਲੇ ਨੂੰ ਦਮਦਮੀ ਟਕਸਾਲ ਤੇ ਸ੍ਰੌ:ਗੁ:ਪ੍ਰੰ:ਕਮੇਟੀ ਵਿੱਚ ਆਹਮੋ ਸਾਹਮਣਾ ਟਕਰਾਅ ਕਰਵਾ ਕੇ ਹੋਰ ਗੁੰਝਲਦਾਰ ਕਰ ਦਿੱਤਾ। ਸਿੰਘ ਸਾਹਿਬਾਨ ਅੱਗੇ ਪੇਸ਼ ਹੋਏ ਉਕਤ ਵਫਦ ਨੇ ਦੱਸਿਆ ਕਿ ਇਹ ਗੁੰਝਲਦਾਰ ਸਿੱਖ ਮਸਲਾ ਸਮੁੱਚੇ ਖਾਲਸਾ ਪੰਥ ਲਈ ਕੌਮਾਂਤਰੀ ਪੱਧਰ ਤੇ ਚਿੰਤਾਜਨਕ ਵਿਸ਼ਾ ਬਣਿਆ ਹੋਇਆ ਹੈ ਤੇ ਸਮੁੱਚੀ ਸਿੱਖ ਕੌਮ ਇਸ ਮਸਲੇ ਨੂੰ ਲੈ ਕੇ ਦੁਬਿਧਾ ਵਿੱਚ ਫਸੀ ਹੋਈ ਹੈ। ਵਫਦ ਨੇ ਸਿੰਘ ਸਾਹਿਬਾਨ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਪੰਥਕ ਦੋਖੀ ਜਮਾਤਾਂ ਅਤੇ ਸਿੱਖ ਵਿਰੋਧੀ ਰਾਜਨੀਤੀਵਾਨਾਂ ਦੇ ਦਬਾਅ ਤੋਂ ਮੁਕਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਤੇ ਪਰੰਪਰਾਵਾਂ ਅਨੁਸਾਰ ਉਕਤ ਮਸਲੇ ਦਾ ਸਦੀਵੀਂ ਹੱਲ ਕੱਢਿਆ ਜਾਵੇ। ਵਫਦ ਨੇ ਸਿੰਘ ਸਾਹਿਬਾਨ ਅੱਗੇ ਮੰਗ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਮੂੰਹ ਸਿੰਘ ਸਿੰਘਣੀਆਂ ਦੀਆਂ ਤਸਵੀਰਾਂ ਅਤੇ ਢਹਿ ਢੇਰੀ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਫੋਟੋ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਕਰੇ ਪੱਥਰਨੁਮਾ ਬੋਰਡਾਂ ਦੇ ਨਾਲ ਸੁਸ਼ੋਭਿਤ ਕੀਤੀਆਂ ਜਾਣ।ਉਕਤ ਪੱਖ ਸੁਨਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਸਮੂਹ ਸਿੰਘ ਸਾਹਿਬਾਨਾਂ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਵਫਦ ਵੱਲੋਂ ਆਏ ਮੌਜੂਦਾ ਸੁਝਾਵਾਂ ਤੇ ਡੂੰਘਾ ਗੌਰ ਕੀਤਾ ਜਾਵੇਗਾ ਤੇ ਕੌਮੀ ਫੈਸਲਾ ਕਿਸੇ ਵੀ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਹੋ ਕੇ ਕੀਤਾ ਜਾਵੇਗਾ।


ਕੌਮ ਦੀਆਂ ਭਾਵਨਾਵਾਂ ਨਾਲ ਹਾਂ - ਜਥੇ. ਨੰਦਗੜ੍ਹ

http://sameydiawaaz.com/Archive%20News/%5B2013%5D/05/16.05.2013%20-%2004.jpgਇਸ ਮੀਟਿੰਗ ਵਿੱਚ ਗਿਆਨੀ ਬਲਵੰਤ ਸਿੰਘ ਨੰਦਗੜ ਨੂੰ ਜਦੋਂ ਪੁਛਿਆ ਗਿਆ ਕਿ ਉਹ ਯਾਦਗਾਰ ਵਿੱਚ ਸੰਤਾਂ ਦੀ ਤਸਵੀਰ ਲਗਾਉਣ ਦੇ ਹੱਕ ਵਿੱਚ ਹਨ ਜਾਂ ਵਿਰੋਧ ਵਿੱਚ ਤਾਂ ਉਨਾਂ ਕਿਹਾ ਕਿ ਉਹ ਹੱਕ ਵਿੱਚ ਹਨ। ਫਿਰ ਵੀ ਮਾਮਲਾ ਸਿੰਘ ਸਾਹਿਬਾਨ ਦੀ ਅਗਲੀ ਮੀਟਿੰਗ ਵਿੱਚ ਵਿਚਾਰੇ ਜਾਣ ਦੀ ਗੱਲ ਕੀਤੀ ਗਈ। ਜਦ ਉਨਾਂ ਨੂੰ ਪੁਛਿਆ ਗਿਆ ਕਿ ਇਹ ਮਸਲਾ ਏਨਾ ਵੱਡਾ ਕਿਉਂ ਹੋ ਗਿਆ ਕਿ ਜਥੇਦਾਰਾਂ ਨੂੰ ਮੀਟਿੰਗ ਬੁਲਾਉਣੀ ਪਈ ਤਾਂ ਉਨਾਂ ਕਿਹਾ ਕਿ ਮਸਲਾ ਹੈ ਹੀ ਕੋਈ ਨਹੀਂ ਸਿਰਫ ਭੁਲੇਖਾ ਹੀ ਹੈ।


ਸੰਗਤਾਂ ਤਬਦੀਲੀ ਨਹੀਂ ਚਾਹੁੰਦੀਆਂ - ਜਥੇ. ਪਟਨਾ ਸਾਹਿਬ

http://sameydiawaaz.com/Archive%20News/%5B2013%5D/05/16.05.2013%20-%2005.jpg

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈ ਜਥੇਦਾਰਾਂ ਦੀ ਮੀਟਿੰਗ ਤੋਂ ਬਾਅਦ ਗੈਰ ਰਸਮੀ ਤੌਰ ਤੇ ਗਲ ਬਾਤ ਕਰਦਿਆਂ ਇੱਕ ਤਖਤ ਦੇ ਜਥੇਦਾਰ ਨੇ ਇੰਕਸ਼ਾਫ ਕੀਤਾ ਕਿ ਯਾਦਗਾਰ ਦੇ ਮਾਮਲੇ ਵਿੱਚ ਦੇਸ਼ ਅਤੇ ਵਿਦੇਸ਼ ਭਾਵ ਕਿ ਅੰਦਰੋਂ ਅਤੇ ਬਾਹਰੋਂ ਕਾਫੀ ਦਬਾਅ ਹੈ। ਉਨਾਂ ਕਿਹਾ ਕਿ ਸਿੱਖ ਸੰਗਤਾਂ ਦੀ ਬਹੁਗਿਣਤੀ ਸਥਿਤੀ ਨੂੰ ਜਿਉਂ ਦੀ ਤਿਉਂ ਰੱਖਣ ਦੇ ਹੱਕ ਵਿੱਚ ਹੈ। ਕਈ ਫੋਨ ਕਰਨ ਵਾਲੇ ਤਾਂ ਯਾਦਗਾਰ ਦੇ ਮਾਮਲੇ ਵਿੱਚ ਰਤੀ ਭਰ ਵੀ ਤਬਦੀਲੀ ਨੂੰ ਬਰਦਾਸ਼ਤ ਕਰਨ ਵਾਸਤੇ ਤਿਆਰ ਨਹੀਂ ਜਾਪਦੇ। ਉਨਾਂ ਕਿਹਾ ਕਿ ਸਾਰਾ ਮਾਮਲਾ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਆਪਸੀ ਸਹਿਮਤੀ ਮੁਤਾਬਕ ਹੱਲ ਕਰ ਲਿਆ ਜਾਵੇਗਾ।


ਮੈਂ ਕੋਈ ਧਿਰ ਨਹੀਂ, ਸਮੁੱਚਾ ਪੰਥ ਧਿਰ ਹੈ - ਬਾਬਾ ਖਾਲਸਾ

http://sameydiawaaz.com/Archive%20News/%5B2013%5D/05/16.05.2013%20-%2006.jpg

ਪੰਜਾਬ ਸਿੱਖ ਸਾਹਿਬਾਨ ਵੱਲੋਂ ਸਾਕਾ ਦਰਬਾਰ ਸਾਹਿਬ 84 ਦੇ ਸ਼ਹੀਦਾਂ ਦੀ ਯਾਦਗਾਰ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਉਨ੍ਹਾਂ ਦੇ ਸ਼ਹੀਦ ਸਾਥੀਆਂ ਦੇ ਨਾਲ ਉਕਰੇ ਜਾਣ ਅਤੇ ਸ਼ਹੀਦੀ ਯਾਦਗਾਰ ਦੇ ਇਤਿਹਾਸ ਲਾਏ ਬੋਰੜਾਂ ਬਾਰੇ ਛਿੜੇ ਵਿਵਾਦ ਤੇ ਦੋਵਾਂ ਧਿਰਾਂ ਨੂੰ ਬਿਠਾ ਕੇ ਫੈਸਲਾ ਕੀਤੇ ਜਾਣ ਸਬੰਧੀ ਦਿੱਤੇ ਫੈਸਲੇ ਤੇ ਟਿੱਪਣੀ ਕਰਦਿਆਂ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਆਖਿਆ ਕਿ ਸ਼ਹੀਦੀ ਯਾਦਗਾਰ ਦੇ ਮਾਮਲੇ ਤੇ ਉਹ ਕੋਈ ਧਿਰ ਨਹੀਂ ਇਹ ਸਮੁੱਚੇ ਪੰਥ ਦੀਆਂ ਭਾਵਨਾਵਾਂ ਦਾ ਮੁੱਦਾ ਹੈ ਅਤੇ ਸਮੁੱਚਾ ਪੰਥ ਹੀ ਇਸ ਮੁੱਦੇ ਤੇ ਧਿਰ ਹੈ। ਇਹ ਨਿਮਾਣੇ ਸਿੱਖ ਅਤੇ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਵੱਜੋਂ, ਸਿੰਘ ਸਾਹਿਬਾਨ ਵੱਲੋਂ ਬੁਲਾਏ ਜਾਣ 'ਤੇ ਹਾਜ਼ਰ ਰਹਿਣਗੇ, ਪ੍ਰੰਤੂ ਸ਼ਹੀਦੀ ਯਾਦਗਾਰ ਬਾਰੇ ਫੈਸਲਾ ਸਮੁੱਚੇ ਪੰਥ ਦੇ ਹੱਥ ਹੈ।


ਸੰਜੇ ਦੱਤ ਨੂੰ ਜਾਨੋਂ ਮਾਰਨ ਦੀ ਧਮਕੀ

 http://sameydiawaaz.com/Archive%20News/%5B2013%5D/05/16.05.2013%20-%2003.jpg

ਨਵੀਂ ਦਿੱਲੀ 15 ਮਈ (ਏਜੰਸੀਆਂ) :- ਬਾਲੀਵੱਡ ਅਦਾਕਾਰ ਸੰਜੇ ਦੱਤ ਦੀ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ । ਬੁੱਧਵਾਰ ਨੂੰ ਮੁੰਬਈ ਦੇ ਆਰਥਰ ਰੋਡ ਜੇਲ੍ਹ 'ਚ ਇੱਕ ਗੁੰਮਨਾਮ ਚਿੱਠੀ ਮਿਲੀ ਜਿਸ 'ਚ ਸੰਜੇ ਦੱਤ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ । ਚਿੱਠੀ ਮਿਲਣ ਤੋਂ ਬਾਅਦ ਹਰਕਤ 'ਚ ਆਈ ਮੁੰਬਈ ਪੁਲਿਸ ਨੇ ਆਰਥਰ ਰੋਡ ਅਤੇ ਆਸ ਪਾਸ ਦੇ ਇਲਾਕਿਆਂ 'ਚ ਸੁਰੱਖਿਆ ਵਧਾ ਦਿੱਤੀ ਹੈ । ਉਥੇ ਹੀ ਇਸ ਤੋਂ ਪਹਿਲਾਂ ਮੁੰਬਈ 'ਚ ਆਪਣੀ ਜਾਨ ਨੂੰ ਖਤਰਾ ਹੋਣ ਦੇ ਡਰੋਂ ਪੁਣੇ ਦੀ ਯਰਵਦਾ ਜੇਲ੍ਹ 'ਚ ਸਰੈਂਡਰ ਕਰਨ ਦੀ ਇੱਛਾ ਜਤਾਉਣ ਵਾਲੇ ਸੰਜੇ ਦੱਤ ਨੇ ਬੁੱਧਵਾਰ ਨੂੰ ਅਚਾਨਕ ਆਪਣੀ ਅਰਜ਼ੀ ਵਾਪਸ ਲੈ ਲਈ । ਮੰਗਲਵਾਰ ਨੂੰ ਸੰਜੇ ਦੱਤ ਨੇ ਟਾਡਾ ਅਦਾਲਤ 'ਚ ਸਰੈਂਡਰ ਕਰਨ ਦੀ ਬਜਾਏ ਯਰਵਦਾ ਜੇਲ੍ਹ 'ਚ ਸਰੈਂਡਰ ਕਰਨ ਦੀ ਆਗਿਆ ਮੰਗੀ ਸੀ । ਉਹਨਾਂ ਕਿਹਾ ਸੀ ਕਿ ਉਹਨਾਂ ਦੂ ਜਾਨ ਨੂੰ ਖਤਰਾ ਹੈ । ਸੰਜੇ ਦੱਤ ਹੁਣ ਵੀਰਵਾਰ ਨੂੰ ਮੁੰਬਈ ਇੱਕ ਵਿਸ਼ੇਸ਼ ਅਦਾਲਤ 'ਚ ਸ਼ਾਮ ਚਾਰ ਵਜੇ ਸਰੈਂਡਰ ਕਰੇਗਾ ।


ਭੁੱਲਰ ਜੇ ਖਾੜਕੂ ਵੀ ਸੀ ਤਾਂ ਉਸ ਦੇ ਪਿਤਾ ਤੇ ਮਾਸੜ ਦਾ ਕਸੂਰ ਤਾਂ ਦੱਸਿਆ ਜਾਵੇ - ਵਿਰਕ

http://sameydiawaaz.com/Archive%20News/%5B2013%5D/05/16.05.2013%20-%2010.jpgਜਲੰਧਰ 15 ਮਈ (ਗੁਰਿੰਦਰਪਾਲ ਢਿੱਲੋਂ): ਪੰਜਾਬ ਪੁਲੀਸ ਦੇ ਸਾਬਕਾ ਡੀ.ਜੀ.ਪੀ ਵੱਲੋਂ ਪਹਿਲੀਵਾਰ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ 'ਚ ਡਟਣ ਦੇ ਨਾਲ ਕਈ ਨਵੀਂ ਗੱਲਾਂ ਸਾਹਮਣੇ ਆਉਣ ਲੱਗ ਪਈਆ ਹਨ। ਇਸ ਨਾਲ ਇਹ ਗੱਲ ਹੋਰ ਪੁੱਖਤਾ ਹੋ ਗਈ ਹੈ ਕਿ ਪੰਜਾਬ ਪੁਲੀਸ ਦੇ ਕਿਵੇਂ ਅੰਨ੍ਹੇ ਤੱਸ਼ਦਦ ਕਾਰਨ ਹੀ ਪੰਜਾਬ ਦੀ ਸਿੱਖ ਨੌਜਵਾਨੀ ਦਾ ਘਾਣ ਝੂਠੇ ਮੁਕਾਬਲਿਆਂ ਨਾਲ ਦਹਾਕਿਆਂ ਬੱਧੀ ਕੀਤਾ ਜਾਂਦਾ ਰਿਹਾ।ਸਾਬਕਾ ਡੀ.ਜੀ.ਪੀ ਸਰਬਦੀਪ ਸਿੰਘ ਵਿਰਕ ਵੱਲੋਂ ਬਤੌਰ ਉਚ ਪੁਲੀਸ ਅਧਿਕਾਰੀ ਹੁੰਦਿਆਂ ਕਈ ਖਾੜਕੂਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਲੱਗਭੱਗ ਸਾਰੇ ਹੀ ਖਾੜਕੂਆਂ ਨੇ ਇਸ ਗੱਲ ਨੂੰ ਦਿਲੋਂ ਸਵੀਕਾਰਿਆ ਸੀ ਕਿ ਦਵਿੰਦਰਪਾਲ ਸਿੰਘ ਤਾਂ ਸ਼ਹਿਰੀ ਸਿੱਖ ਹੋਣ ਦੇ ਨਾਲ ਨਾਲ ਹੱਦ ਦਰਜੇ ਦਾ ਭਲਾਮਾਣਸ ਰਿਹਾ ਹੈ। ਚੰਡੀਗੜ੍ਹ ਪੁਲੀਸ ਵੱਲੋਂ ਉਸ ਦੇ ਪਿਤਾ ਤੇ ਮਾਸੜ ਦੋਵੇਂ ਗਜ਼ਟਿਡ ਅਫਸਰ ਸਨ ਜਿਨ੍ਹਾਂ ਨੂੰ ਘਰਾਂ 'ਚੋਂ ਚੁੱਕਣ ਉਪਰੰਤ ਦੋਵਾਂ ਨੂੰ ਮਾਰ ਮੁਕਾਉਣ ਨਾਲ ਸੂਬੇ 'ਚ ਦਹਿਸ਼ਤ ਫੈਲ ਗਈ ਸੀ।ਭੁੱਲਰ ਦੀ ਮਾਤਾ ਵੀ ਗਜਟਿਡ ਵੀ ਅਫਸਰ ਸੀ ਤੇ ਉਸ ਨੂੰ ਵੀ ਪੁਲੀਸ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਸੀ।ਭੁੱਲਰ ਦੇ ਪਿਤਾ ਤੇ ਮਾਸੜ ਦੋਵੇਂ ਸਰਕਾਰੀ ਅਧਿਕਾਰੀਆਂ ਨੂੰ ਘਰਾਂ 'ਚੋਂ ਚੁੱਕਕੇ ਮਾਰ ਦੇਣ 'ਤੇ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਤਾਂ ਕੀ ਕਰਵਾਉਣੀ ਸੀ ਇੰਨ੍ਹੀ ਵੱਡੀ ਘਟਨਾ 'ਤੇ ਝੂਠਾਮੂਠਾ ਦੁੱਖ ਵੀ ਪ੍ਰਗਟ ਨਹੀਂ ਕੀਤਾ। ਹੁਣ ਇਹ ਗੱਲ ਇੱਕ ਞਾਰ ਫਿਰ ਚਰਚਾ 'ਚ ਆ ਗਈ ਹੈ ਕਿ ਜੇ ਇਹ ਗੱਲ ਵੀ ਮੰਨ ਲਈ ਜਾਵੇ ਕਿ ਭੁੱਲਰ ਖਾੜਕੂ ਗਤੀਵਿਧੀਆਂ 'ਚ ਸ਼ਾਮਿਲ ਰਿਹਾ ਸੀ ਤਾਂ ਉਸ ਦੇ ਪਿਤਾ ਤੇ ਮਾਸੜ ਦਾ ਕੀ ਕਸੂਰ ਸੀ। ਇਸ ਬਾਰੇ ਤਾਂ ਲੋਕਾਂ ਨੂੰ ਦੱਸਣਾ ਹੀ ਪਵੇਗਾ ਜਿੰਨ੍ਹਾਂ ਦੋਵਾਂ ਨੂੰ ਪੁਲੀਸ ਨੇ ਮਾਰ ਮੁਕਾ ਦਿੱਤਾ ਸੀ ਤੇ ਧੁਸਕ ਵੀ ਨਹੀਂ ਨਿਕਲਣ ਦਿੱਤੀ।ਸੀ,ਬੀ,ਆਈ ਵੱਲੋਂ ਸੁਪਰੀਮ ਕੋਰਟ 'ਚ ਦਿੱਤੇ ਗਏ ਹਲਫਨਾਮੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਚੰਡੀਗੜ੍ਹ ਪੁਲੀਸ ਨੇ ਭੁੱਲਰ ਦੇ ਪਿਤਾ ਤੇ ਮਾਸੜ ਨੂੰ ਘਰਾਂ 'ਚੋਂ ਚੁੱਕਿਆ ਸੀ।ਦੋ ਮਹੀਨੇ ਤੱਕ ਬਿਨ੍ਹਾਂ ਕੋਈ ਕੇਸ ਦਰਜ ਕੀਤਿਆਂ ਉਨ੍ਹਾਂ ਨੂੰ ਗੈਰਕਾਨੂੰਨੀ ਤੌਰ 'ਤੇ ਹਿਰਾਸਤ 'ਚ ਰੱਖਿਆ ਸੀ ਤੇ ਫਿਰ ਉਨ੍ਹਾਂ ਦਾ ਪਤਾ ਨਹੀਂ ਸੀ ਲੱਗਾ।ਜਾਣਕਾਰੀ ਅਨੁਸਾਰ ਇਹ ਕੇਸ ਪੰਜਾਬ ਸਰਕਾਰ ਦੇ ਇਸ਼ਾਰਿਆਂ 'ਤੇ ਬੰਦ ਕਰ ਦਿੱਤਾ ਗਿਆ ਸੀ। ਪੁਲੀਸ ਵੱਲੋਂ ਕੀਤੇ ਜਾ ਰਹੇ ਅੰਨ੍ਹੇ ਤੱਸ਼ਦਦ ਤੋਂ ਬਚਣ ਲਈ ਪ੍ਰੋ:ਦਵਿੰਦਰਪਾਲ ਸਿੰਘ ਭੁੱਲਰ ਪਾਸਪੋਰਟ ਬਣਾਕੇ ਵਿਦੇਸ਼ ਜਾਣਾ ਚਹੁੰਦਾ ਸੀ ਤਾਂ ਜੋ ਉਹ ਸੁਖ ਦਾ ਜੀਵਨ ਬਤੀਤ ਕਰ ਸਕੇ।ਇਸ ਗੱਲ ਦਾ ਖੁਲਾਸਾ ਉਨ੍ਹਾਂ ਖਾੜਕੂਆਂ ਨੇ ਕੀਤਾ ਜੋ ਭੁੱਲਰ ਦੇ ਨਾਲ ਕਿਸੇ ਨਾ ਕਿਸੇ ਕੇਸ 'ਚ ਫਸੇ ਹੋਏ ਸਨ।ਪੁਲੀਸ ਦੀ ਇੰਨ੍ਹੀ ਦਹਿਸ਼ਤ ਸੀ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੇ ਪੁਲੀਸ ਵੱਲੋਂ ਝੂਠੇ ਮੁਕਾਬਲਿਆਂ 'ਚ ਮਾਰ ਮੁਕਾਏ ਜਾਣ ਦੇ ਡਰ ਤੋਂ ਵਿਦੇਸ਼ਾਂ 'ਚ ਸ਼ਰਣ ਲੈ ਲਈ ਸੀ ਪਰ ਇਹ ਭੁੱਲਰ ਨੂੰ ਇਹ ਵੀ ਨਸੀਬ ਨਹੀਂ ਸੀ ਹੋਇਆ। ਇਸ ਮਾਮਲੇ 'ਚ ਹੋਰ ਪਰਤਾਂ ਖੁੱਲਣ ਦੀਆਂ ਵੀ ਸੰਭਾਵਨਾਵਾਂ ਦੱਸੀਆਂ ਜਾ ਰਹੀਆਂ ਹਨ।


ਸੱਜਣ ਕੁਮਾਰ ਦੀ ਅਗਲੀ ਸੁਣਵਾਈ 24 ਨੂੰ

http://sameydiawaaz.com/Archive%20News/%5B2013%5D/05/16.05.2013%20-%2007.jpg

ਨਵੀਂ ਦਿੱਲੀ, 15 ਮਈ (ਏਜੰਸੀਆਂ): 84 ਸਿੱਖ ਕਤਲੇਆਮ ਦੇ ਕੇਸ 'ਚ ਪੀੜਤਾਂ ਵਲੋਂ ਹਾਈ ਕੋਰਟ 'ਚ ਦਾਖਲ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਹੋਈ। ਇਸ 'ਚ ਦੰਗਾ ਪੀੜਤਾਂ ਨੇ ਮੰਗ ਕੀਤੀ ਹੈ ਕਿ ਸੱਜਣ ਕੁਮਾਰ ਖਿਲਾਫ ਵੀ ਸਾਜਿਸ਼ ਦਾ ਦੋਸ਼ ਤੈਅ ਕੀਤਾ ਜਾਏ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਸੱਜਣ ਦੇ ਖਿਲਾਫ ਸਾਜਿਸ਼ ਦੇ ਦੋਸ਼ ਤੈਅ ਨਹੀਂ ਕੀਤੇ ਸਨ। ਸੱਜਣ ਕੁਮਾਰ ਦੇ ਵਕੀਲ ਦਾ ਕਹਿਣਾ ਸੀ ਕਿ ਗਵਾਹਾਂ ਦੀ ਗਵਾਹੀ ਅਤੇ ਉਨ੍ਹਾਂ ਤੋਂ ਜਿਰਹਾ ਪਹਿਲਾਂ ਹੀ ਪੂਰੀ ਕੀਤੀ ਜਾ ਚੁੱਕੀ ਹੈ ਅਤੇ ਉਸ ਦੇ ਆਧਾਰ 'ਤੇ ਸੱਜਣ ਕੁਮਾਰ ਨੂੰ ਬਰੀ ਕੀਤਾ ਗਿਆ ਹੈ ਤਾਂ ਪਿਰ ਉਨ੍ਹਾਂ ਗਵਾਹਾਂ ਦੀਆਂ ਗੱਲਾਂ ਦੇ ਆਧਾਰ 'ਤੇ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ। ਇਸ ਮਾਮਲੇ 'ਚ ਸੁਣਵਾਈ ਦੀ ਅਗਲੀ ਤਰੀਕ 24 ਮਈ ਦਿੱਤੀ ਗਈ ਹੈ। 84 ਦੇ ਦੰਗਿਆਂ 'ਚ ਸੁਲਤਾਨਪੁਰੀ 'ਚ 6 ਲੋਕਾਂ ਦੀ ਹੱਤਿਆ ਹੋ ਗਈ ਸੀ, ਇਸ ਮਾਮਲੇ 'ਚ ਸੱਜਣ ਕੁਮਾਰ ਅਤੇ ਚਾਰ ਹੋਰਨਾਂ ਖਿਲਾਫ ਹੇਠਲੀ ਅਦਾਲਤ 'ਚ ਸਾਲ 2010 'ਚ ਦੋਸ਼ ਤੈਅ ਹੋ ਚੁੱਕੇ ਹਨ। ਸੱਜਣ ਕੁਮਾਰ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਉਧਰ 84 ਦੇ ਸਿੱਖ ਦੰਗਿਆਂ ਨਾਲ ਜੁੜੇ ਇਕ ਹੋਰ ਕੈਂਟ ਦੰਗਾ ਮਾਮਲੇ 'ਚ ਸੱਜਣ ਕੁਮਾਰ ਨੂੰ ਕੋਰਟ ਤੋਂ ਰਾਹਤ ਮਿਲ ਚੁੱਕੀ ਹੈ। ਪਿਛਲੇ ਮਹੀਨੇ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਸਿੱਖ ਭਾਈਚਾਰਾ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ। ਦਿੱਲੀ ਕੈਂਟ ਦੰਗਿਆਂ 'ਚ 5 ਲੋਕਾਂ ਦੀ ਜਾਨ ਗਈ ਸੀ।


ਹੁਣ ਸਿੱਬਲ ਨਿਸ਼ਾਨੇ ਤੇ

ਕੇਜਰੀਵਾਲ ਦਾ ਸਿੱਬਲ 'ਤੇ ਵੱਡਾ ਖੁਲਾਸਾ

 http://sameydiawaaz.com/Archive%20News/%5B2013%5D/05/16.05.2013%20-%2008.jpg

ਨਵੀਂ ਦਿੱਲੀ, 15 ਮਈ (ਏਜੰਸੀਆਂ): ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਵੋਡਾਫੋਨ ਟੈਕਸ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਕਪਿਲ ਸਿੱਬਲ 'ਤੇ ਵੱਡਾ ਖੁਲਾਸਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਸਿੱਬਲ ਅਤੇ ਕੰਪਨੀ ਦਰਮਿਆਨ 2000 ਕਰੋੜ ਦੀ ਡੀਲ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਬਲ ਦਾ ਵੋਡਾਫੋਨ ਅਤੇ ਹਚ ਕੰਪਨੀ ਦੇ ਨਾਲ ਗਠਜੋੜ ਹੈ। ਕੇਜਰੀਵਾਲ ਨੇ ਕਿਹਾ ਕਿ ਸੀ. ਬੀ. ਆਈ. ਦੀ ਸੁਤੰਤਰਤਾ ਲਈ ਜੋ ਜੀ. ਓ. ਐਮ. ਗਠਿਤ ਕੀਤਾ ਗਿਆ ਹੈ ਉਸ 'ਚ ਜ਼ਿਆਦਾਤਰ ਲੋਕ ਭ੍ਰਿਸ਼ਟ ਹਨ। ਕੇਜਰੀਵਾਲ ਇਸ ਤੋਂ ਪਹਿਲਾਂ ਵੀ ਕਈ ਖੁਲਾਸੇ ਕਰ ਚੁੱਕੇ ਹਨ। ਕੇਜਰੀਵਾਲ ਕਾਲੇ ਧਨ ਸੰਬੰਧੀ ਵੀ ਕਈ ਵੱਡੀਆਂ ਕੰਪਨੀਆਂ ਖਿਲਾਫ ਸਬੂਤ ਪੇਸ਼ ਕਰ ਚੁੱਕੇ ਹਨ। ਇਸ ਵਾਰ ਉਨ੍ਹਾਂ ਨੇ ਸਿੱਬਲ ਖਿਲਾਫ ਇਹ ਖੁਲਾਸਾ ਕਰ ਕੇ ਯੂ. ਪੀ. ਏ. ਸਰਕਾਰ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ।


ਧਰਮ ਪਰਿਵਰਤਨ ਬਾਰੇ ਛਪੇ ਲੇਖ ਤੋਂ ਸਿੱਖਾਂ ਵਿੱਚ ਰੋਸ

 http://sameydiawaaz.com/Archive%20News/%5B2013%5D/05/16.05.2013%20-%2002.jpg

ਕਸ਼ਮੀਰ ਲਾਈਫ਼’ ਵਿਚ ਛਪੇ ਲੇਖ ਖ਼ਿਲਾਫ਼ ਪ੍ਰਦਰਸ਼ਨ ਕਰਦੇ ਸਿੱਖ ਭਾਈਚਾਰੇ ਦੇ ਲੋਕ

ਜੰਮੂ 15 ਮਈ (ਸਰਬਜੀਤ ਸਿੰਘ) :- ਕਸ਼ਮੀਰ ਦੇ ਅੰਗਰੇਜ਼ੀ ਅਖ਼ਬਾਰ  ‘ਕਸ਼ਮੀਰ ਲਾਈਫ਼’ ਵਿਚ ਅੰਤਰ-ਧਰਮ ਵਿਆਹ ਬਾਰੇ ਪ੍ਰਕਾਸ਼ਿਤ ਲੇਖ ਅਤੇ ਮੁਸਲਮਾਨ ਲੜਕੇ  ਦੇ ਹੱਥ ’ਚ ‘ਚੰਨ ਤਾਰਾ’ ਅਤੇ ਸਿੱਖ ਲੜਕੀ  ਦੇ ਹੱਥ ’ਚ ‘ਖੰਡਾ ਕਿਰਪਾਨ’  ਦੀ  ਕਾਲਪਨਿਕ ਤਸਵੀਰ ਦਿਖਾਉਣ ਤੋਂ ਬਾਅਦ ਜੰਮੂ ਅਤੇ ਬਾਰਾਮੂਲਾ ਵਿਖੇ ਸਿੱਖ ਭਾਈਚਾਰੇ ਨੇ ਰੋਸ ਪ੍ਰਦਰਸ਼ਨ ਕੀਤੇ।

ਅੱਜ ਯੂਨਾਈਟਡ  ਸਿੱਖ ਕੌਂਸਲ ਦੇ ਪ੍ਰਧਾਨ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਸਿੱਖਾਂ ਨੇ ਜੰਮੂ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਪ੍ਰਦਰਸ਼ਨ ਕੀਤਾ ਅਤੇ ਕੁਝ ਸਮੇਂ ਲਈ ਆਵਾਜਾਈ ਰੋਕ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ  ‘ਕਸ਼ਮੀਰ ਲਾਈਫ਼’ ਦੀਆਂ ਫੋਟੋ ਕਾਪੀਆਂ ਫੜੀਆਂ ਹੋਈਆਂ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ  ਅਖ਼ਬਾਰ ਵਿਚ ਸਿੱਖ ਲੜਕੀਆਂ ਦੇ ਕਿਰਦਾਰ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ ਇਹੀ ਨਹੀਂ ਵਾਦੀ ਵਿਚ ਮੁਸਲਮਾਨ ਸੰਗਠਨਾਂ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ’ਚ  ਹੁਸ਼ਿਆਰ ਸਿੱਖ ਲੜਕੀਆਂ ਦਾ ਧਰਮ ਪਰਿਵਰਤਨ ਕਰਨ ਲਈ ਗੁਪਤ ਮਿਸ਼ਨ ਸ਼ੁਰੂ ਕੀਤਾ ਹੋਇਆ ਹੈ। ਬਾਰਾਮੂਲਾ ਵਿੱਚ ਇੱਕ ਸਿੱਖ ਪ੍ਰੋਫੈਸਰ ਕੁੜੀ ਨੇ ਇਸਲਾਮ ਧਰਮ ਅਪਣਾ ਲਿਆ ਸੀ। ਇਸ ਬਾਰੇ ਪੁਲੀਸ ਨੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਪਰ ਕੱਟੜਪੰਥੀਆਂ ਨੇ ਉਨ੍ਹਾਂ ਨੂੰ ਛੁਡਾ ਲਿਆ। ਬਾਰਾਮੂਲਾ ਦਾ ਮੁਫਤੀ ਬਸ਼ੀਰ ਉਦ-ਦੀਨ ਅਤੇ ਇਸਲਾਮੀ ਪੜ੍ਹਾਈ ਕਰਵਾਉਣ ਵਾਲਾ ਡਾ. ਨਜ਼ੀਰ ਤੇ ਉਸ ਦੇ ਸਾਥੀ ਇਸ ਏਜੰਡੇ ਨੂੰ ਹੱਲਾਸ਼ੇਰੀ ਦੇ ਰਹੇ ਹਨ।

ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)  ਦੇ  ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਮੰਗਲ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਵਿਚ ਰਿਆਸਤ ਦੀ ਸਰਕਾਰ ਸਿੱਧੇ ਤੌਰ ’ਤੇ ਸ਼ਾਮਲ ਹੈ। ਸਿੱਖ ਜਥੇਬੰਦੀਆਂ ਵੱਲੋਂ ਕਈ ਵਾਰ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਸੀ ਕਿ ਵਾਦੀ ਵਿਚ ਕੁਝ ਤਨਜ਼ੀਮਾਂ ਸਿੱਖ ਭਾਈਚਾਰੇ ਦੀਆਂ ਲੜਕੀਆਂ ਨੂੰ ਵਰਗਲਾ ਕੇ ਧਰਮ ਪਰਿਵਰਤਨ ਵਿਚ ਲਗੀਆਂ ਹੋਈਆਂ ਹਨ।  ਇਸ ਤੋਂ ਬਾਅਦ  ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਇਸ ਮਾਮਲੇ ’ਤੇ  ਨਜ਼ਰ ਰੱਖੇਗੀ ਅਤੇ ਅਗਲਾ ਪ੍ਰੋਗਰਾਮ ਉਲੀਕੇਗੀ।

ਉੱਧਰ, ਬਾਰਾਮੂਲਾ ਅਤੇ  ਪਟਨ  ਇਲਾਕੇ ਵਿਚ  ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰਾਮੂਲਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੂਚਾ ਬਾਗ ਸਮੇਤ ਸਿੱਖ ਭਾਈਚਾਰੇ ਨੇ  ਵੱਖ-ਵੱਖ ਸਥਾਨਾਂ ’ਤੇ ‘ਕਸ਼ਮੀਰ ਲਾਈਫ’ ਦੇ ਵਿਰੋਧ  ਰੋਸ ਪ੍ਰਦਰਸ਼ਨ ਕੀਤਾ, ਜਿਸ ’ਚ ਪੁਲੀਸ ਨੇ 14 ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ,  ਜਿਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ ’ਤੇ ਰਿਹਾ ਕੀਤਾ ਗਿਆ। ਸੂਤਰਾਂ ਅਨੁਸਾਰ ਪੁਲੀਸ ਨੇ ‘ਕਸ਼ਮੀਰ ਲਾਈਫ’ ਦੇ ਪੱਤਰਕਾਰ ਸ਼ਾਹ ਅਬਾਦ ਅਤੇ ਸਮੀਰ ਯਾਸਿਰ ਨੂੰ  ਗ੍ਰਿਫ਼ਤਾਰ ਕਰ ਲਿਆ ਹੈ।

ਕਸ਼ਮੀਰ ਤੋਂ ਸਿੱਖ ਕੋਆਡੀਨੇਟਰ ਫਰੰਟ ਦੇ ਪ੍ਰਧਾਨ ਜਗਮੋਹਨ ਸਿੰਘ ਨੇ ਦੱਸਿਆ ਕਿ ਰਿਆਸਤ ਅੰਦਰ ਸਿੱਖਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ, ਥਾਣਿਆਂ ਅਤੇ ਪੁਲੀਸ ਵਿਭਾਗ ਵਿਚ ਹੇਠਲੀ ਪੱਧਰ ’ਤੇ ਕੰਮ ਕਰਨ ਵਾਲੇ ਅਧਿਕਾਰੀ ਸਿੱਖਾਂ ਦੀਆਂ ਸ਼ਿਕਾਇਤਾਂ ਨੂੰ ਨਾ ਹੀ ਠੀਕ ਢੰਗ ਨਾਲ ਸੁਣਦੇ ਹਨ ਤੇ ਨਾ ਉਨ੍ਹਾਂ ਉਪਰ  ਕੋਈ ਕਾਰਵਾਈ ਕਰਦੇ ਹਨ। ਇਸ ਦਾ ਨਤੀਜਾ ਇਹ ਹੈ ਕਿ ਧਰਮ ਪਰਿਵਰਤਨ  ਵਰਗੀਆਂ ਘਟਨਾਵਾਂ ਨੂੰ ਪੁਲੀਸ ਵਿਭਾਗ ਅਤੇ ਪ੍ਰਸ਼ਾਸ਼ਨ ਸੰਜੀਦਗੀ ਨਾਲ ਨਹੀਂ ਲੈ  ਰਿਹਾ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz