ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005191072
ਅੱਜ
ਇਸ ਮਹੀਨੇ
2062
20758

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.226.209.201
   

15 ਮਈ 2013

ਫਿਲਮ "ਸਾਡਾ ਹੱਕ" ਬਾਰੇ ਦਰਸ਼ਕਾਂ ਦੇ ਵਿਚਾਰ ਮੀਡੀਆ ਪੰਜਾਬ ਟੀਵੀ ਤੇ ਵਿਖਾਏ ਜਾਣਗੇ

15 ਮਈ 2013 ਦਿਨ ਬੁੱਧਵਾਰ ਰਾਤੀ 9 ਵਜੇ

http://sameydiawaaz.com/Photos/12.05.2013%20-%20Sadda%20Haq%20in%20Koeln/Sada%20Haq%20-%2008.jpg http://sameydiawaaz.com/Photos/12.05.2013%20-%20Sadda%20Haq%20in%20Koeln/Sada%20Haq%20-%2001.jpg http://sameydiawaaz.com/Photos/12.05.2013%20-%20Sadda%20Haq%20in%20Koeln/Sada%20Haq%20-%2007.jpg

ਜਰਮਨੀ ਦੇ ਸ਼ਹਿਰ ਕਲੋਨ ਵਿਖੇ 12.05.2013 ਨੂੰ ਵਿਖਾਈ ਗਈ ਫਿਲਮ "ਸਾਡਾ ਹੱਕ" ਬਾਰੇ ਹਾਜ਼ਰ ਦਰਸ਼ਕਾਂ ਤੋਂ ਉਨ੍ਹਾਂ ਦੇ ਵਿਚਾਰ ਲਏ ਗਏ ਸਨ, ਜੋ ਅੱਜ 15 ਮਈ 2013 ਦਿਨ ਬੁੱਧਵਾਰ ਰਾਤੀਂ 9 ਵਜੇ ਮੀਡੀਆ ਪੰਜਾਬ ਟੀਵੀ ਤੇ ਵਿਖਾਏ ਜਾਣਗੇ ।


ਸ਼ਹੀਦੀ ਯਾਦਗਾਰ ਬਾਰੇ ਵਿਚਾਰਾਂ ਅੱਜ

ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਤਰਜੀਹੀ ਆਧਾਰ ਉਤੇ ਹੋਵੇਗੀ ਚਰਚਾ

 http://sameydiawaaz.com/Archive%20News/%5B2013%5D/05/15.05.2013%20-%2006.jpg

ਅੰਮ੍ਰਿਤਸਰ 14 ਮਈ (ਜਗਤਾਰ ਸਿੰਘ ਲਾਂਬਾ) :- ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦਾ ਨਾਂ ਅਤੇ ਉਥੇ ਲੱਗੇ ਇਤਿਹਾਸ ਸਬੰਧੀ ਬੋਰਡ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਮਦਮੀ ਟਕਸਾਲ ਵਿਚਾਲੇ ਚਲ ਰਹੇ ਵਿਵਾਦ ਦਾ ਮਾਮਲਾ ਬੁੱਧਵਾਰ ਨੂੰ ਅਕਾਲ ਤਖ਼ਤ ਸਾਹਿਬ ਦੇ ਸਕਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਵਿਚਾਰੇ ਜਾਣ ਮਗਰੋਂ ਹੱਲ ਹੋਣ ਦੀ ਸੰਭਾਵਨਾ ਹੈ।

ਸ਼ਹੀਦੀ ਯਾਦਗਾਰ ਦੀ ਉਸਾਰੀ ਦੀ ਸੇਵਾ ਕਰਨ ਵਾਲੀ ਸੰਸਥਾ ਦਮਦਮੀ ਟਕਸਾਲ ਵੱਲੋਂ ਯਾਦਗਾਰ ਦਾ ਨਾਂ ‘ਗੁਰਦੁਆਰਾ ਸ਼ਹੀਦੀ ਯਾਦਗਾਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ’ ਰੱਖਿਆ ਗਿਆ ਹੈ। ਇਸ ਨਾਂ ਵਾਲੀ ਸਿੱਲ ਯਾਦਗਾਰ ਦੇ ਮੁੱਖ ਦੁਆਰ ਅਤੇ ਪ੍ਰਕਰਮਾ ਵਿਚ ਸਥਾਪਤ ਹੈ। ਇਤਿਹਾਸ ਸਬੰਧੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਵਾਲਾ ਇਕ ਬੋਰਡ ਪ੍ਰਕਰਮਾ ਵਿਚ ਲਾਇਆ ਗਿਆ ਹੈ। ਸਾਕੇ ਦੇ 4 ਸ਼ਹੀਦਾਂ ਦੇ ਨਾਵਾਂ ਵਾਲੇ ਬੋਰਡ ਯਾਦਗਾਰ ਨੂੰ ਜਾਣ ਵਾਲੀਆਂ ਪੌੜੀਆਂ ਦੇ ਦੋਵੇਂ ਪਾਸੇ  ਲਾਏ ਗਏ ਹਨ।  ਦਮਦਮੀ ਟਕਸਾਲ ਦੀ ਇਸ ਕਾਰਵਾਈ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਵਿਰੋਧ ਕੀਤਾ ਅਤੇ ਯਾਦਗਾਰ ਦੇ ਅੰਦਰ ਸੰਤ ਭਿੰਡਰਾਂਵਾਲੇ ਦੀ ਤਸਵੀਰ ਵਾਲੀ ਘੜੀ ਹਟਾ ਦਿੱਤੀ ਗਈ ਹੈ। ਸੰਤ ਦੇ ਨਾਂ ਵਾਲੀ ਗੋਲਕ ਵੀ ਹਟਾ ਦਿੱਤੀ ਗਈ ਹੈ ਅਤੇ ਦਮਦਮੀ ਟਕਸਾਲ ਵਲੋਂ ਯਾਦਗਾਰ ਵਿਖੇ ਅਖੰਡ ਪਾਠਾਂ ਦੀ ਬੁਕਿੰਗ ਬੰਦ ਕਰਵਾ ਦਿੱਤੀ ਗਈ ਹੈ। ਦੋਵਾਂ ਸੰਸਥਾਵਾਂ ਵੱਲੋਂ ਆਪੋ-ਆਪਣੇ ਪੱਖ ’ਤੇ ਅੜਨ ਕਾਰਨ ਇਹ ਪੰਥਕ ਵਿਵਾਦ ਦਾ ਮੁੱਦਾ ਬਣ ਗਿਆ ਹੈ।  ਮਿਲੇ ਵੇਰਵਿਆਂ ਅਨੁਸਾਰ ਪੰਜ ਸਿੰਘ ਸਾਹਿਬਾਨ ਦੀ 15 ਮਈ ਨੂੰ ਹੋਣ ਵਾਲੀ ਇਕੱਤਰਤਾ ਵਿਚ ਪੰਜਾਂ ਤਖ਼ਤਾਂ ਤੋਂ ਸਿੰਘ ਸਾਹਿਬਾਨ ਸ਼ਾਮਲ ਹੋਣਗੇ। ਇਕੱਤਰਤਾ ਦੇ ਏਜੰਡੇ ਵਿਚ ਯਾਦਗਾਰ ਵਿਵਾਦ ਦਾ ਮਾਮਲਾ ਸ਼ਾਮਲ ਹੈ, ਜਿਸ ਨੂੰ ਤਰਜੀਹੀ ਆਧਾਰ ’ਤੇ ਵਿਚਾਰੇ ਜਾਣ ਦੇ ਆਸਾਰ ਹਨ। ਇਸ ਮੁੱਦੇ ਤੋਂ ਅਕਾਲੀ ਸਰਕਾਰ ਵੀ ਚਿੰਤਤ ਹੈ। ਪਤਾ ਲੱਗਾ ਹੈ ਕਿ ਕੁਝ ਸ਼ਹੀਦ ਪਰਿਵਾਰਾਂ ਨੇ ਅਕਾਲ ਤਖ਼ਤ ਨੂੰ ਅਪੀਲ ਕੀਤੀ ਹੈ ਕਿ ਸ਼ਹੀਦੀ ਯਾਦਗਾਰ ਦਾ ਨਾਂ ਕਿਸੇ ਇਕ ਵਿਅਕਤੀ ਵਿਸ਼ੇਸ਼ ਦੀ ਥਾਂ ਸਮੂਹਕ ਹੋਣਾ ਚਾਹੀਦਾ ਹੈ।

ਦੂਜੇ ਪਾਸੇ ਦਮਦਮੀ ਟਕਸਾਲ ਦਾ ਦਾਅਵਾ ਹੈ ਕਿ ਉਸ ਨੇ ਯਾਦਗਾਰ ਦਾ ਨਾਂ ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧੀ ਪਾਸ ਕੀਤੇ ਇਕ ਮਤੇ ਅਨੁਸਾਰ ਰੱਖਿਆ ਹੈ ਅਤੇ ਇਸ ਨੇ ਆਪਣੇ ਵੱਲੋਂ ਕੋਈ ਵਾਧਾ ਨਹੀਂ ਕੀਤਾ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਜੋ ਕਿ ਸੰਤ ਸਮਾਜ ਦੇ ਮੁਖੀ ਵੀ ਹਨ, ਦੀ ਅਗਵਾਈ ਹੇਠ ਸੰਤ ਸਮਾਜ ਵਿਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਅਪੀਲ ਕਰ ਚੁੱਕੇ ਹਨ ਕਿ ਯਾਦਗਾਰ ਦੇ ਨਾਂ ਅਤੇ ਇਤਿਹਾਸ ਬੋਰਡ ਨੂੰ ਜਿਵੇਂ ਦਾ ਤਿਵੇਂ ਰੱਖਿਆ ਜਾਵੇ।  ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਜਥੇਬੰਦੀ ਦੀ ਕੋਰ ਕਮੇਟੀ ਵਿਚ ਇਹ ਮਾਮਲਾ ਵਿਚਾਰਿਆ ਜਾ ਚੁੱਕਾ ਹੈ। ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਹਦਾਇਤ ਕੀਤੀ ਸੀ ਕਿ ਇਸ ਮਾਮਲੇ ਨੂੰ ਆਪਸੀ ਗੱਲਬਾਤ ਰਾਹੀਂ ਜਲਦੀ ਹੱਲ ਕੀਤਾ ਜਾਵੇ।


ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਖ਼ਿਲਾਫ਼ ਅਕਾਲ ਤਖ਼ਤ ਤੋਂ ਰੋਸ ਮਾਰਚ

 http://sameydiawaaz.com/Archive%20News/%5B2013%5D/05/15.05.2013%20-%2005.jpg

ਅੰਮ੍ਰਿਤਸਰ ਵਿਖੇ ਕੱਢੇ ਗਏ ਰੋਸ ਮਾਰਚ ਦੀ ਇੱਕ ਝਲਕ (ਫੋਟੋ: ਵਿਸ਼ਾਲ)

ਅੰਮ੍ਰਿਤਸਰ 14 ਮਈ :- ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਖਿਲਾਫ ਅੱਜ ਇੱਥੇ ਅਕਾਲ ਤਖਤ ਤੋਂ ਹਾਲ ਗੇਟ ਤੱਕ ਰੋਸ ਮਾਰਚ ਕੱਢਿਆ ਗਿਆ ਅਤੇ ਧਰਨਾ ਦਿੱਤਾ ਗਿਆ।

ਧਰਨੇ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਬਲਵੰਤ ਸਿੰਘ ਗੋਪਾਲਾ, ਮੀਤ ਪ੍ਰਧਾਨ ਗੁਰਜਿੰਦਰ ਸਿੰਘ ਸਮੇਤ ਖਾਲਸਾ ਐਕਸ਼ਨ ਕਮੇਟੀ ਦੇ ਆਗੂ ਭਾਈ ਮੋਹਕਮ ਸਿੰਘ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਬੀਰ ਸਿੰਘ ਸੰਧੂ, ਜਰਨੈਲ ਸਿੰਘ ਸਖੀਰਾ ਤੇ ਹੋਰ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਬੀਬੀਆਂ ਅਤੇ ਬੱਚੇ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕੇਸਰੀ ਦਸਤਾਰਾਂ ਤੇ ਦੁਪੱਟੇ ਲਏ ਹੋਏ ਸਨ ਅਤੇ ਹੱਥਾਂ ਵਿਚ ਕਾਂਗਰਸੀ ਆਗੂ ਨੂੰ ਬਰੀ ਕੀਤੇ ਜਾਣ ਖਿਲਾਫ ਨਾਅਰਿਆਂ ਵਾਲੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ।

ਰੋਸ ਮਾਰਚ ਅਕਾਲ ਤਖਤ ਵਿਖੇ ਅਰਦਾਸ ਕਰਨ ਮਗਰੋਂ ਸ਼ੁਰੂ ਹੋਇਆ ਅਤੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਹਾਲ ਗੇਟ ਪੁੱਜਿਆ, ਜਿੱਥੇ ਕੁਝ ਸਮੇਂ ਲਈ ਧਰਨਾ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਬਲਵੰਤ ਸਿੰਘ ਗੋਪਾਲਾ ਤੇ ਗੁਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਭਾਰਤੀ ਨਿਆਂ ਪ੍ਰਣਾਲੀ ਵੱਲੋਂ ਸਿੱਖਾਂ ਨਾਲ ਦੋਹਰਾ ਮਾਪਦੰਡ ਅਪਣਾਇਆ ਜਾ ਰਿਹਾ ਹੈ। ਇੱਕ ਪਾਸੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਹੁਣ ਤੱਕ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਸੁਣਾਈ ਗਈ ਜਦੋਂਕਿ ਦੂਜੇ ਪਾਸੇ ਪ੍ਰੋ. ਭੁੱਲਰ, ਜਿਸ ਖਿਲਾਫ ਕੋਈ ਚਸ਼ਮਦੀਦ ਗਵਾਹ ਵੀ ਨਹੀਂ ਹੈ, ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਸਮੁੱਚੀ ਕੌਮ ਨੂੰ ਸੱਦਾ ਦਿੱਤਾ ਕਿ ਉਹ ਇੱਕ ਮੰਚ ’ਤੇ ਇਕੱਠੇ ਹੋਣ ਤਾਂ ਜੋ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੁਆਈਆਂ ਜਾ ਸਕਣ।


ਅਮਰੀਕਾ 'ਚ ਭਾਰਤੀ ਕੌਾਸਲਖਾਨੇ 'ਚ ਲੱਗੇਗੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ

http://sameydiawaaz.com/Archive%20News/%5B2013%5D/05/15.05.2013%20-%2002.jpg

ਕੈਲੀਫੋਰਨੀਆ, 14 ਮਈ (ਹੁਸਨ ਲੜੋਆ ਬੰਗਾ)-ਅਮਰੀਕਾ ਤੋਂ ਪਹਿਲੇ ਪੰਜਾਬੀ ਗ਼ਦਰ ਅਖ਼ਬਾਰ ਸ਼ੁਰੂ ਕਰਨ ਵਾਲੇ ਉੱਘੇ ਦੇਸ਼ ਭਗਤ ਅਤੇ ਅਖ਼ਬਾਰ ਦੇ ਸੰਪਾਦਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ 17 ਮਈ ਨੂੰ ਦੁਪਹਿਰ ਇਕ ਵਜੇ ਭਾਰਤੀ ਕੌਂਸਲੇਟ ਦਫ਼ਤਰ ਸਾਨਫਰਾਂਸਿਸਕੋ ਵਿਖੇ ਭਾਰਤੀ ਕੌਂਸਲੇਟ ਜਨਰਲ ਐਨ ਪਾਰਥਾਸਾਰਥੀ ਵੱਲੋਂ ਅਮਰੀਕਾ ਦੇ ਪੰਜਾਬੀ ਪੱਤਰਕਾਰਾਂ ਦੀ ਹਾਜ਼ਰੀ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਲਾਈ ਜਾਵੇਗੀ। ਭਾਈਚਾਰੇ ਨਾਲ ਸੰਬੰਧਿਤ ਕੌਂਸਲੇਟ ਅਧਿਕਾਰੀ ਆਨੰਦ ਕੁਮਾਰ ਝਾਅ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੀਨੀਅਰ ਪੰਜਾਬੀ ਪੱਤਰਕਾਰ ਹੁਸਨ ਲੜੋਆ ਬੰਗਾ ਦੀ ਅਗਵਾਈ ਹੇਠ ਪੱਤਰਕਾਰਾਂ ਦੇ ਇਕ ਵਫ਼ਦ ਨੇ ਕੌਂਸਲੇਟ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਇਸ ਦਫ਼ਤਰ ਵਿਚ ਲਾਉਣ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਵਿਦੇਸ਼ ਵਿਭਾਗ ਦੇ ਉੱਚ-ਅਧਿਕਾਰੀਆਂ ਨੇ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਪ੍ਰਵਾਨ ਕਰ ਲਿਆ। ਆਨੰਦ ਕੁਮਾਰ ਝਾਅ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਪੱਗ ਵਾਲੀ ਤਸਵੀਰ ਕੌਂਸਲੇਟ ਦਫ਼ਤਰ ਦੇ ਮੁੱਖ ਹਾਲ ਵਿਚ ਲਾਈ ਜਾਵੇਗੀ, ਜਿਸ ਹਾਲ ਵਿਚ ਅਮਰੀਕਾ ਦੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਵੀਜ਼ਾ ਅਤੇ ਪਾਸਪੋਰਟ ਅਤੇ ਹੋਰ ਕੰਮਾਂ ਲਈ ਆਉਂਦੇ ਹਨ। ਇਹ ਤਸਵੀਰ ਜਿਥੇ ਦੇਸ਼ ਦੀ ਆਜ਼ਾਦੀ ਵਿਚ ਪੰਜਾਬੀਆਂ ਅਤੇ ਸਿੱਖਾਂ ਦੇ ਯੋਗਦਾਨ ਦੀ ਪ੍ਰਤੀਕ ਹੋਵੇਗੀ, ਉਥੇ ਹੀ ਅਮਰੀਕਾ ਵਿਚ ਸਿੱਖ ਪਹਿਚਾਣ ਵਿਚ ਵੀ ਸਹਾਈ ਹੋਵੇਗੀ ਅਤੇ ਨਾਲ ਹੀ ਗ਼ਦਰ ਲਹਿਰ ਦੇ ਗ਼ਦਰੀ ਸ਼ਹੀਦ ਨੂੰ ਸ਼ਰਧਾਂਜਲੀ ਹੋਵੇਗੀ।


16 ਮਈ ਸ਼ਾਮ 4 ਵਜੇ ਤੱਕ ਕਰਨਾ ਹੋਵੇਗਾ ਸੰਜੇ ਦੱਤ ਨੂੰ ਆਤਮ ਸਮਰਪਣ

http://sameydiawaaz.com/Archive%20News/%5B2013%5D/05/15.05.2013%20-%2003.jpg

ਨਵੀਂ ਦਿੱਲੀ 14 ਮਈ (ਏਜੰਸੀਆਂ) :- ਸੁਪਰੀਮ ਕੋਰਟ ਨੇ ਸੰਜੇ ਦੱਤ ਨੂੰ ਹੋਰ ਮੌਹਲਤ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਹੁਣ ਸੰਜੇ ਦੱਤ ਨੂੰ 16 ਮਈ ਸ਼ਾਮ 4 ਵਜੇ ਤਕ ਆਤਮ ਸਮਰਪਣ ਕਰਨਾ ਹੋਵੇਗਾ। ਫਿਲਮ ਦੇ ਨਿਰਮਾਤਾਵਾਂ ਨੇ ਸੁਪਰੀਮ ਕੋਰਟ 'ਚ ਅਰਜ਼ੀ ਦਾਇਰ ਕੀਤੀ ਸੀ ਕਿ ਸੰਜੂ ਬਾਬਾ ਦੇ ਆਤਮ ਸਮਰਪਣ ਦੀ ਮਿਆਦ ਵਧਾਈ ਜਾਵੇ। ਉਨ੍ਹਾਂ ਨੇ ਫਿਲਮ ਦਾ ਕੰਮ ਪੂਰਾ ਨਾ ਹੋਣ ਦਾ ਹਵਾਲਾ ਦਿੱਤਾ ਸੀ। ਸੁਪਰੀਮ ਕੋਰਟ ਨੇ ਫਿਲਮ 'ਪੁਲਿਸਗਿਰੀ' ਅਤੇ 'ਵਸੂਲੀ' ਦੇ ਨਿਰਮਾਤਾਵਾਂ ਦੀ ਅਰਜ਼ੀ ਖਾਰਿਜ਼ ਕਰ ਦਿੱਤੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ 'ਚ ਅਰਜ਼ੀ ਦਾਇਰ ਕਰਕੇ ਸੰਜੇ ਦੱਤ ਨੂੰ ਆਤਮ ਸਮਰਪਣ ਕਰਨ ਲਈ 4 ਹਫ਼ਤਿਆਂ ਦੀ ਮੌਹਲਤ ਮਿਲ ਗਈ ਸੀ। ਆਤਮ ਸਮਰਪਣ ਦੀ ਮੌਹਲਤ ਮਿਲਣ ਤੋਂ ਬਾਅਦ ਸੰਜੇ ਦੱਤ ਨੇ ਸੁਪਰੀਮ ਕੋਰਟ 'ਚ ਪੁਨਰ ਵਿਚਾਰ ਲਈ ਅਰਜ਼ੀ ਦਾਇਰ ਕੀਤੀ ਜਿਸ ਨੂੰ ਖਾਰਿਜ਼ ਕਰ ਦਿੱਤਾ ਗਿਆ।


ਭਾਈ ਕੁਲਵੀਰ ਸਿੰਘ ਹੀਰੇ ਨੂੰ ਜਮਾਨਤ ਨਹੀਂ ? …ਕਿਉਂਕਿ ਉਹ ਵੀ ਸਿੱਖ ਹੈ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਭਾਰਤੀ ਨਿਆਂਇਕ ਸਿਸਟਮ ਵਿਚ ਸਿੱਖਾਂ ਨੂੰ ਨਿਆਂ ਮਿਲ ਜਾਵੇ ਤੇ ਉਹ ਵੀ ਰਹਿੰਦੇ ਸਮੇਂ ਵਿਚ ਤਾਂ ਉਹ ਬੜੀ ਅਲੋਕਾਰੀ ਗੱਲ ਹੋ ਜਾਵੇਗੀ। ਸਿੱਖਾਂ ਨੂੰ ਸਿੱਖ ਹੋਣ ਵਜੋਂ ਮਾਨਤਾ ਨਾ ਮਿਲਣ ਤੋਂ ਲੈ ਕੇ ਸਿੱਖ, ਸਿੱਖੀ ਤੇ ਸਿੱਖ ਸਿਧਾਤਾਂ ਨਾਲ ਹਰ ਪੱਧਰ ਉਪਰ ਅਨਿਆਂ ਹੀ ਅਨਿਆਂ ਹੈ।ਜਾਂ ਕਹਿ ਸਕਦੇ ਹਾਂ ਕਿ ਸਿੱਖਾਂ ਉਪਰ ਅਨਿਆਂ ਦਾ ਐਨਾ ਜਿਆਦਾ ਭਾਰ ਪੈ ਚੁੱਕਾ ਹੈ ਕਿ ਜੇ ਛੇਤੀ ਇਸ ਵਿਰੁੱਧ ਸੰਘਰਸ਼ ਨਾ ਕੀਤਾ ਤਾਂ ਸਿੱਖઠ ਆਪਣੇ ਗੁਰੂ-ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਨਜ਼ਰਾਂ ਨਾ ਮਿਲਾ ਸਕਣਗੇ।

ਮੈਂ ਗੱਲ ਸਿੱਖਾਂ ਦੇ ਵੱਡੇ ਕਤਲੇਆਮ ਜੂਨ-ਨਵੰਬਰ 1984 ਵਿਚ ਨਿਆਂ ਨਾ ਮਿਲਣ ਦੀ ਨਹੀਂ ਕਰਨੀ ਕਿਉਂਕਿ ਉਹ ਬਹੁਤ ਵੱਡੀ ਗੱਲ ਹੈ। ਮੈਂ ਤਾਂ ਛੋਟਾ ਜਿਹਾ ਸਿੱਖ ਹਾਂ ਤੇ ਇੱਕ ਛੋਟੀ ਜਿਹੀ ਉਦਾਹਰਨ ਹੀ ਦੇਣੀ ਹੈ ਕਿ ਸਿੱਖੋ! ਤੁਸੀ ਹਜ਼ਾਰਾਂ ਸਿੱਖਾਂ ਦੇ ਵਹਿਸ਼ੀਆਨਾ ਕਤਲਾਂ ਤੇ ਬਲਾਤਕਾਰਾਂ ਵਿਚ ਨਿਆਂ ਮਿਲਣ ਦੀ ਆਸ ਲਗਾਈ ਬੈਠੇ ਹੋ ਪਰ ਦੇਖੋ ਇਹ ਸਿਸਟਮ ਤਾਂ ਬੱਸ ਸਿੱਖ ਹੋਣ ਕਾਰਨ ਕਿਸੇ ਨਾਲ ਕਿੰਨਾ ਧੱਕਾ ਕਰ ਸਕਦਾ ਹੈ ਇਸਦੀ ਉਦਾਹਰਨ ਮੈਂ ਤੁਹਾਨੂੰ ਦੱਸਦਾ।

ਵਕੀਲ ਹੋਣ ਨਾਤੇ ਮੈਨੂੰ ਭਲੀਭਾਂਤ ਪਤਾ ਹੈ ਅਤੇ ਹੋਰਨਾਂ ਨੂੰ ਵੀ ਪਤਾ ਹੋਵੇਗਾ ਕਿ ਜੇਕਰ ਕਿਸੇ ਕੋਲੋਂ ਬਿਨਾਂ ਲਾਇਸੰਸੀ ਦੇਸੀ ਪਿਸਤੌਲ ਬਰਾਮਦ ਹੋ ਜਾਵੇ ਤਾਂ ਉਸਦੀ ਹਫਤੇ ਦਸ ਦਿਨਾਂ ਵਿਚ ਇਲਾਕਾ ਮੈਜਿਸਟਰੇਟ ਦੀ ਕੋਰਟ ਵਿਚੋਂ ਹੀ ਜਮਾਨਤ ਹੋ ਜਾਂਦੀ ਹੈ ਅਤੇ ਲੁਧਿਆਣੇ ਵਿਚ ਰੋਜਾਨਾ ਅਸਲਾ ਐਕਟ ਅਧੀਨ ਅਨੇਕਾਂ ਦੇਸੀ ਪਿਸਤੌਲ ਫੜ੍ਹ ਕੇ ਕੇਸ ਪਾਏ ਜਾਂਦੇ ਹਨ ਅਤੇ ਇਹਨਾਂ ਵਿਚੋਂ ਕਈ ਪਰਵਾਸੀ ਮਜਦੂਰ ਵੀ ਹੁੰਦੇ ਹਨ ਜਿਹਨਾਂ ਨੂੰ ਵੀ ਹਫਤੇ ਦਸਾਂ ਦਿਨਾਂ ਵਿਚ ਜ਼ਮਾਨਤ ਮਿਲ ਜਾਂਦੀ ਹੈ ਪਰ ਹੈਰਾਨੀ ਹੁੰਦੀ ਹੈ ਜਦੋਂ ਪਿਸਤੌਲ ਕਿਸੇ ਸਿੱਖ ਕੋਲੋਂ ਫੜਿਆ ਦਿਖਾਇਆ ਜਾਂਦਾ ਹੈ ਤਾਂ ਉਸ ਉੱਤੇ ਸਪੈਸ਼ਲ ਟਾਡਾ-ਪੋਟਾ ਦਾ ਨਵਾਂ ਅਵਤਾਰ ਯੂ.ਏ.ਪੀ ਐਕਟ ਲਗਾ ਦਿੱਤਾ ਜਾਂਦਾ ਹੈ ਤਾਂ ਉਸਦੀ ਜਮਨਾਤ ਕਰੀਬ 3 ਸਾਲਾਂ ਬਾਅਦ ਹਾਈ ਕੋਰਟ ਵਲੋਂ ਵੀ ਨਹੀਂ ਦੱਤੀ ਜਾਂਦੀ।ਬਸ ਇਹੀ ਕਹਾਣੀ ਹੈ ਭਾਈ ਕੁਲਵੀਰ ਸਿੰਘ ਹੀਰਾ ਪੁੱਤਰ ਸਵਰਨ ਸਿੰਘ ਵਾਸੀ ਲੁਧਿਆਣਾ ਦੀ।

ਜੁਲਾਈ 2010 ਵਿਚ ਸਿੰਗਾਰ ਸਿਨੇਮਾ ਬੰਬ ਕਾਂਡ ਵਿਚ ਪੁਲਿਸ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਭਾਈ ਹਰਮਿੰਦਰ ਸਿੰਘ ਫੜਿਆ ਗਿਆ ਤੇ ਪੁਲਿਸ ਨੇ ਸੋਚਿਆ ਕਿ ਇਸ ਦੇ ਫੜ੍ਹਨ ਦੀ ਆੜ ਹੇਠ ਹੋਰਨਾਂ ਨੂੰ ਵੀ ਟੰਗ ਲਿਆ ਜਾਵੇ ਤਾਂ ਜੋ ਪੰਜਾਬ ਵਿਚ ਅੱਤਵਾਦ ਆਉਂਣ ਦੇ ਨਾਮ ਹੇਠ ਹਊਆ ਖੜਾ ਕਰਕੇ ਪੁਲਿਸ ਦੀਆਂ ਤਾਕਤਾਂ ਵਿਚ ਵਾਧਾ ਤੇ ਆਮ ਲੋਕਾਂ ਵਿਚ ਦਹਿਸ਼ਤ ਕਾਇਮ ਰੱਖੀ ਜਾ ਸਕੇ। ਹਰਮਿੰਦਰ ਸਿੰਘ ਨਾਲ ਜੋੜ ਕੇ ਭਾਈ ਕੁਲਵੀਰ ਸਿੰਘ ਹੀਰਾ ਨੂੰ ਵੀ ਘਰ ਤੋਂ ਚੁੱਕ ਲਿਆ ਗਿਆ ਕਿਉਂਕਿ ਉਸਦਾ ਕਸੂਰ ਸੀ ਕਿ ਉਹ ਸਿੱਖ ਸੀ ਤੇ ਸਿੱਖ ਵੀ ਉਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਜੰਮਣ ਭੋਂਇ ਦੇ ਦਰਸ਼ਨ ਕਰਨ ਗਿਆ ਸੀ। ਉਹ 1988 ਵਿਚ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ ਜਿੱਥੇ ਉਸ ਨੂੰ ਫੜ੍ਹ ਕੇ ਕੇਸ ਪਾ ਦਿੱਤਾ ਗਿਆ ਸੀ ਜੋ ਬਾਦ ਵਿਚ ਬਰੀ ਹੋ ਗਿਆ ਸੀ। ਤੇ ਇਸ ਵਾਰੀ ਪਾਕਿਸਤਾਨ ਵਿਚਲੇ ''ਪੰਥ ਤੋਂ ਵਿਛੋੜੇ ਗੁਰਧਾਮਾਂ'' ਦੇ ਦਰਸ਼ਨ ਕਰਨ ਤੋਂ ਬਾਅਦ ਉਸਨੂੰ ਪਾਕਿਸਤਾਨ ਤੋਂ ਆਏ ਖਾੜਕੂ ਸਿੰਘ ਹਰਮਿੰਦਰ ਸਿੰਘ ਨਾਲ ਜੋੜ੍ਹਨ ਲਈ ਗ੍ਰਿਫਤਾਰ ਕਰ ਲਿਆ ਗਿਆ ਪਰ ਨਾ ਹੀ ਪਹਿਲਾਂ ਤੇ ਨਾ ਹੀ ਹੁਣ ਉਸ ਪਾਸੋਂ ਕੁਝ ਬਰਾਮਦ ਹੋਇਆ ਪਰ ਪੁਲਸ ਨੇ ੳਸਨੂੰ ਸੁੱਕਾ ਨਾ ਜਾਣ ਦਿੱਤਾ ਤੇ ਉਸ ਉਪਰ ਇਕ 315 ਬੋਰ ਦਾ ਦੇਸੀ ਕੱਟਾ ਪਾ ਕੇ 23 ਜੁਲਾਈ 2010 ਨੂੰ ਉਸਦੀ ਗ੍ਰਿਫਤਾਰੀ ਇਕ ''ਨਾਕੇ'' ਤੋਂ ਪਾ ਦਿੱਤੀ। ਫੇਰ ਪੁਲਿਸ ਨੇ ਸੋਚਿਆ ਕਿ ਇਸ ਤਰ੍ਹਾਂ ਦੇ ਤਾਂ ਅਨੇਕਾਂ ਕੇਸ ਪਾਉਂਦੇ ਹਾਂ ਰੋਜ਼ ਤੇ ਬੰਦੇ ਹਫਤੇ ਦਸ ਦਿਨਾਂ ਬਾਦ ਛੁੱਟ ਆਉਂਦੇ ਨੇ ਜਮਾਨਤ 'ਤੇ ਤਾਂ ਫਿਰ ਉਹਨਾਂ ਨੇ ਸਪੈਸ਼ਲ ਐਕਟ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਂਵਾਂ ਵੀ ਜੋੜ ਦਿੱਤੀਆਂ ਜਿਹਨਾਂ ਦੀ ਪੂਰਤੀ ਕਰਨ ਲਈ ਪੁਲਿਸ ਨੇ ਆਪਣੇ ਰਾਖਵੇਂ ਗਵਾਹਾਂ ਦੀ ਗਵਾਹੀ ਲਿਖੀ ਕਿ ਇਹ ਬੰਦਾ ਕੁਲਵੀਰ ਸਿੰਘ ਸਾਨੂੰ ਮਿਲ ਕੇ ਕਹਿੰਦਾ ਸੀ ਕਿ ਮੇਰੇ ਬੱਬਰ ਖਾਲਸਾ ਨਾਲ ਸਬੰਧ ਹੈ, ਅਸਲਾ, ਬਾਰੂਦ ਦੀ ਕੋਈ ਕਮੀ ਨਹੀਂ ਆਉਂਣ ਦਿੱਤੀ ਜਾਵੇਗੀ ਤੇ ਖਾਲਿਸਤਾਨ ਬਣਾਉਂਣ ਲਈ ਫੰਡ ਵੀ ਦਿਓ, ਅਦਿ ਆਦਿ।

ਇਹ ਸਾਰੀਆਂ ਗੱਲਾਂ-ਬਾਤਾਂ ਕਾਰਨ ਨਾ ਸੈਸ਼ਨ ਕੋਰਟ ਤੇ ਨਾ ਹੀ ਹਾਈਕੋਰਟ ਨੇ ਭਾਈ ਕੁਲਵੀਰ ਸਿੰਘ ਹੀਰਾ ਨੂੰ ਜਮਾਨਤઠ ਦਿੱਤੀ। ਪਰ ਸਿਤਮਜ਼ਰੀਫੀ ਦੀ ਗੱਲ ਹੈ ਕਿ ਇਹਨਾਂ ਪੁਲਿਸ ਦੇ ਰਾਖਵੇਂ ਗਵਾਹਾਂ ਦੇ ਕੋਰਟ ਵਿਚ ਆ ਕੇ ਕੁਲਵੀਰ ਸਿੰਘ ਵਿਰੁੱਧ ਪੁਲਸ ਵਲੋਂ ਲਿਖੇ ਬਿਆਨਾਂ ਤੋਂ ਪਾਸਾ ਵੱਟਣ ਦੇ ਬਾਵਜੂਦ ਵੀ ਉਸਨੂੰ ਜਮਾਨਤ ਨਾ ਮਿਲੀ।

ਉਹ ਇਕ ਭਲਾ ਜਿਹਾ ਛੋਟੇ ਕੱਦ ਦਾ ਸਿੱਖ ਹੈ ਜਿਸਦਾ ਚੇਹਰਾ ਹਮੇਸ਼ਾ ਹਸੂੰ-ਹਸੂੰ ਕਰਦਾ ਰਹਿੰਦਾ ਹੈ ਪਰ ਉਸਨੂੰ ਹੈਰਾਨੀ ਵੀ ਹੁੰਦੀ ਹੈ ਕਿ ਆਖਰ ਹੋ ਕੀ ਰਿਹਾ ਹੈ? ਤੇ ਉਸਦੀ ਜਮਾਨਤ ਹਾਈ ਕੋਰਟ ਬਾਰ-ਬਾਰ ਖਾਰਜ਼ ਕਿਉਂ ਕਰ ਰਿਹਾ ਹੈ ਅਤੇ ਜਿਸ ਲੁਧਿਆਣਾ ਕੋਰਟ ਵਿਚ ਉਸਦਾ ਕੇਸ ਚੱਲ ਰਿਹਾ ਹੈ ਉੱਥੇ ਵੀ ਤਾਰੀਕ ਤੋਂ ਬਾਅਦ ਤਾਰੀਕ ਹੀ ਪਾਈ ਜਾ ਰਹੀ ਹੈ।ਉਸਦੀ ਪਤਨੀ ਤੇ ਇੱਕ ਪੁੱਤਰ ਤੇ ਇਕ ਧੀ ਵੀ ਉਸਦੀ ਤਰੀਕ ਵਾਲੇ ਦਿਨ ਉਸਨੂੰ ਨਾਲ ਘਰ ਲੈ ਜਾਣ ਦੀ ਆਸ ਨਾਲ ਆਉਂਦੇ ਹਨ ਪਰ ਹਰ ਬਾਰ ਨਿਰਾਸ਼ ਹੋ ਕੇ ਮੁੜ ਜਾਂਦੇ ਹਨ। ਹੁਣ ਤਾਂ ਉਸਦੀ ਧੀ ਨੇ ਵੀ ਵਕਾਲਤ ਕਰਕੇ ਵਕੀਲ ਬਣਨ ਦਾ ਸੁਪਨਾ ਦੇਖ ਲਿਆ ਹੈ।

ਦੇਸੀ ਪਿਸਤੌਲ ਦੇ ਅਜਿਹੇ ਆਮ ਕੇਸਾਂ ਵਿਚ ਵੀ ਆਮ ਤੌਰ 'ਤੇ ਸਾਲ ਜਾਂ ਛੇ ਮਹੀਨੇ ਦੀ ਸਜ਼ਾ ਹੁੰਦੀ ਹੈ ਪਰ ਕੁਲਵੀਰ ਸਿੰਘ ਤਾਂ ਲਗਭਗ 3 ਸਾਲ ਪਹਿਲਾਂ ਦੀ ਕੱਟ ਚੁੱਕਾ ਹੈ। ਪਿਛਲ਼ੇ ਦਿਨੀ ਸਰਕਾਰੀ ਧਿਰ ਵਲੋਂ ਉਸਦੇ ਕੰਨੀ ਪਾਇਆ ਗਿਆ ਕਿ ਸਰਕਾਰੀ ਗਵਾਹੀਆਂ ਤਾਂ ਅਜੇ ਛੇਤੀ ਨੀਂ ਮੁੱਕਣੀਆਂ, ਤੂੰ ਆਪਣੇ ਜ਼ੁਰਮ (ਪਿਸਤੌਲ ਰੱਖਣ ਦਾ) ਦਾ ਇਕਬਾਲ ਕਰ ਲੈ ਤਾਂ ਤੇਰਾ ਕੱਟੀ-ਕਟਾਈ ਵਿਚ ਹੀ ਸਰ ਜਾਵੇਗਾ।ਪਰ ਮੈਂ ਉਸਨੂੰ ਇਕਬਾਲ ਕਰਕੇ ਸਰਕਾਰੀ ਦਾਅ-ਪੇਚ ਵਿਚ ਫਸਣ ਤੋਂ ਬਚਣ ਦੀ ਸਲਾਹ ਦਿੱਤੀ।

ਮੈਂ ਕਈ ਵਾਰ ''ਸਾਡੇ ਅਕਾਲ ਤਖ਼ਤ ਸਾਹਿਬ'' ਦੇ ਬਾਦਲ ਦਲ ਦੇ ਜਥੇਦਾਰ ਨੂੰ ਕਹਿੰਦਿਆਂ ਸੁਣਿਆ ਹੈ ਕਿ ਸਰਕਾਰ ਜੇਲ੍ਹਾਂ ਵਿਚ ਬੰਦ ਸਿੱਖਾਂ ਨੂੰ ਰਿਹਾਅ ਕਰੇ ਅਤੇ ਪਿਛਲੇ ਦਿਨੀਂ ਜਥੇਦਾਰ ਜੀ ਦਿੱਲੀ ਜਾ ਕੇ ਵੀ ਇਹ ਗੱਲ ਕਹਿ ਰਹੇ ਸਨ ਕਿ ਸਰਕਾਰ ਜੇਲ੍ਹਾਂ ਵਿਚ ਬੈਠੇ ਸਿੱਖ ਨੌਜਵਾਨਾਂ ਨੂੰ ਰਿਹਾਅ ਕਰੇ ਪਰ ਮੈਨੂੰ ਸਮਝ ਆਉਂਦੀ ਹੈ ਕਿ ਕਿੱਡੇ ਬੇਸ਼ਰਮ ਨੇ ਇਹ ਲੋਕ ਤੇ ਕਿੰਨੀਆਂ ਡਿੱਗ ਚੁੱਕੀਆਂ ਨੇ ਇਹਨਾਂ ਦੀਆਂ ਜ਼ਮੀਰਾਂ ਕਿ ਇਕ ਪਾਸੇ ਸਿੱਖ, ਸਿੱਖੀ ਤੇ ਸਿੱਖ ਸਿਧਾਤਾਂ ਦੇ ਕਾਤਲ ਕੁਹਾੜੇ ਦਾ ਦਸਤਾ ਬਣੀ ਬੈਠੇ ਬਾਦਲ ਵਰਗਿਆਂ ਨੂੰ ਫਕਰੇ-ਕੌਮ ਦਾ ਖਿਤਾਬ ਦੇ ਦੂਜੇ ਪਾਸੇ ਬਾਦਲ ਵਲੋਂ ਜੇਲ੍ਹਾਂ ਵਿਚ ਨਾਜ਼ਾਇਜ਼ ਬੰਦ ਕੀਤੇ ਸਿੱਖ ਨੌਜਵਾਨਾਂ ਨੂੰ ਛੁਡਾਉਂਣ ਲਈ ਦਿੱਲੀ ਵਿਚ ਫੋਕੀਆਂ ਬੜ੍ਹਕਾਂ। ਮੈਂ ਤਾਂ ਉਹ ਢੰਗ ਸੋਚ ਕੇ ਹੈਰਾਨ ਹੁੰਦਾ ਹਾਂ ਕਿ ਮੀਰੀ-ਪੀਰੀ ਦੇ ਮਾਲਕ ਦੇ ਅਸਥਾਨ ਅਤੇ ਸਿੱਖ ਪ੍ਰਭੂਸੱਤਾ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਬੈਠ ਕੇ ਕੁਫਰ ਤੋਲਣ ਵਾਲਿਆਂ ਨੂੰ ਗੁਰੂ ਪਾਤਸ਼ਾਹ ਤੇਲ ਦੇ ਕੜਾਹਿਆਂ ਵਿਚ ਪਾ ਕੇ ਸਾੜਣ ਨਾਲੋਂ ਹੋਰ ਕਿਹੜੀ ਭੈੜੀ ਸਜ਼ਾ ਦੇਵੇਗਾ। ਗੁਰੂ ਭਲ਼ੀ ਕਰੇ!

ਰਹੋ ਵਿਚਾਰ, ਕਿ ਮੇਰੀ ਕੀਤੀ ਚਰਚਾ ਦਾ ਤੱਤ ਤਾਂ ਇਹ ਹੈ ਕਿ ਭਾਈ ਕੁਲਵੀਰ ਸਿੰਘ ਹੀਰਾ ਦੀ ਜਮਾਨਤ ਬੱਸ ਸਿਰਫ ਇਸ ਕਰਕੇ ਨਹੀਂ ਹੋਈ ਕਿਉਂਕਿ ਉਹ ਸਿੱਖ ਹੈ ਤੇ ਜੇ ਉਸਦਾ ਕੇਸ ਹੋਰ ਦੋ ਮਹੀਨਿਆਂ ਨੂੰ ਬਰੀ ਵੀ ਹੋ ਜਾਂਦਾ ਹੈ ਤਾਂ ਉਸਦੇ 3 ਸਾਲਾਂ ਦਾ ਹਿਸਾਬ ਕੌਣ ਦਊ? ਹੁਣ ਦੇਖੋ ਆਖਰੀ ਰਹਿੰਦਾ ਗਵਾਹ ਕਦੋ ਆ ਕੇ ਆਪਣੀ ਗਵਾਹੀ ਦਿੰਦਾ ਹੈ ਤਾਂ ਜੋ ਭਾਈ ਕੁਲਵੀਰ ਸਿੰਘ ਦਾ ਛੁਟਕਾਰਾ ਹੋ ਸਕੇ। ਨਹੀਂ ਤਾਂ ਸਿੱਖ ਤਾਂ ਜੇਲ੍ਹਾਂ ਵਿਚ ''ਜਹਾਂ ਦਾਣੇ ਤਹਾਂ ਖਾਣੇ'' ਵਾਲਾ ਸਲੋਕ ਪੜ੍ਹ ਕੇ ਸਤਿਗੁਰਾਂ ਦੇ ਭਾਣੇ ਵਿਚ ਦਿਨ ਕੱਟ ਹੀ ਰਹੇ ਹਨ।


ਯੋ - ਯੋ ਹਨੀ ਸਿੰਘ ਨੂੰ ਤੁਰੰਤ ਨੱਥ ਪਾਵੇ ਪੰਜਾਬ ਸਰਕਾਰ - ਹਾਈਕੋਰਟ

ਹਨੀ ਸਿੰਘ ਪੇਸ਼ੀ 'ਤੇ ਨਾ ਪਹੁੰਚਿਆ ਅਦਾਲਤ

4 ਜੁਲਾਈ ਨੂੰ ਅਦਾਲਤ 'ਚ ਪੇਸ਼ ਹੋਣ ਲਈ ਹਨੀ ਸਿੰਘ ਦੇ ਨਾਂ ਨਵਾਂ ਸੰਮਨ ਜਾਰੀ

http://sameydiawaaz.com/Archive%20News/%5B2013%5D/05/15.05.2013%20-%2008.jpg

ਚੰਡੀਗੜ੍ਹ 14 ਮਈ (ਦੀਪਕ ਸ਼ਰਮਾ) :- ਯੋ ਯੋ ਹਨੀ ਸਿੰਘ ਨੂੰ ਤੁਰੰਤ ਨੱਥ ਪਾਉਣ ਲਈ ਪੰਜਾਬ ਸਰਕਾਰ ਨੂੰ ਹਾਈਕੋਰਟ ਨੇ ਨਿਰਦੇਸ਼ ਜਾਰੀ ਕੀਤੇ ਹਨ। ਅਸ਼ਲੀਲ ਗਾਇਕੀ ਦੇ ਮਾਮਲੇ 'ਤੇ ਸਖਤ ਰੁਖ਼ ਅਖਤਿਆਰ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਰੈਪ ਗਾਇਕ ਯੋ ਯੋ ਹਨੀ ਸਿੰਘ ਖਿਲਾਫ ਤੁਰੰਤ ਕਾਰਵਾਈ ਕਰਨ ਦੇ ਹੁਕਮ ਸੁਣਾਏ ਹਨ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਤਾੜਨਾ ਦੇ ਲਹਿਜ਼ੇ ਨਾਲ ਹਾਈਕੋਰਟ ਨੇ ਸਵਾਲ ਕੀਤਾ ਕਿ ਅਸ਼ਲੀਲ ਗੀਤ 'ਮੈਂ ਹੂੰ ਬਲਾਤਕਾਰੀ' ਗਾਉਣ 'ਤੇ ਹਨੀ ਸਿੰਘ ਦੇ ਖਿਲਾਫ ਪੰਜਾਬ ਸਰਕਾਰ ਨੇ ਪਹਿਲਾਂ ਹੀ ਗੰਭੀਰ ਕਾਰਵਾਈ ਕਿਉਂ ਨਹੀਂ ਕੀਤੀ। ਪੰਜਾਬ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਜਸਬੀਰ ਸਿੰਘ ਤੇ ਰਾਕੇਸ਼ ਕੁਮਾਰ ਜੈਨ 'ਤੇ ਅਧਾਰਿਤ ਬੈਂਚ ਨੇ ਪੰਜਾਬ ਸਰਕਾਰ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਭੱਦੀ ਅਤੇ ਅਸ਼ਲੀਲ ਗਾਇਕੀ ਨੂੰ ਠੱਲ੍ਹ ਪਾਉਣ ਲਈ ਕੋਈ ਨੀਤੀ ਅਖਤਿਆਰ ਕਰੇ। ਜ਼ਿਕਰਯੋਗ ਹੈ ਕਿ ਅਸ਼ਲੀਲ ਗਾਇਕੀ ਦੇ ਮਾਮਲੇ ਵਿਚ ਘਿਰੇ ਰੈਪ ਗਾਇਕ ਯੋ ਯੋ ਹਨੀ ਸਿੰਘ ਅੱਜ ਵੀ ਪੇਸ਼ੀ 'ਤੇ ਅਦਾਲਤ ਨਹੀਂ ਪਹੁੰਚੇ। ਜਿਸ 'ਤੇ ਅਦਾਲਤ ਨੇ ਜਿੱਥੇ ਪੰਜਾਬ ਸਰਕਾਰ ਨੂੰ ਅਸ਼ਲੀਲ ਗਾਇਕੀ ਕਾਰਨ ਹਨੀ ਸਿੰਘ ਖਿਲਾਫ ਕਾਰਵਾਈ ਕਰਨ ਦਾ ਹੁਕਮ ਦਿੱਤਾ, ਉਥੇ ਆਉਂਦੀ ਚਾਰ ਜੁਲਾਈ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਹਨੀ ਸਿੰਘ ਖਿਲਾਫ ਸੰਮਨ ਵੀ ਜਾਰੀ ਕਰ ਦਿੱਤਾ। ਚੇਤੇ ਰਹੇ ਕਿ ਗੈਰਸਰਕਾਰੀ ਸੰਸਥਾ ਹੈਲਪ ਵਲੋਂ ਹਨੀ ਸਿੰਘ ਖਿਲਾਫ ਅਦਾਲਤ 'ਚ ਪਟੀਸ਼ਨ ਪਾਈ ਗਈ ਸੀ।


ਪਾਕਿਸਤਾਨ: ਪ੍ਰਵੇਜ਼ ਅਸ਼ਰਫ਼ ਦੇ ਦੇਸ਼ ਛੱਡ ਕੇ ਜਾਣ 'ਤੇ ਪਾਬੰਦੀ

http://sameydiawaaz.com/Archive%20News/%5B2013%5D/05/15.05.2013%20-%2004.jpg

ਇਸਲਾਮਾਬਾਦ 14 ਮਈ (ਏਜੰਸੀਆਂ) :- ਪਾਕਿਸਤਾਨ ਦੀਆਂ ਆਮ ਚੋਣਾਂ 'ਚ ਬੁਰੀ ਤਰਾਂ ਹਾਰਨ ਦੇ ਦੂਜੇ ਦਿਨ ਬਾਅਦ ਹੀ ਸਾਬਕਾ ਪ੍ਰਧਾਨ ਮੰਤਰੀ ਪ੍ਰਵੇਜ਼ ਅਸ਼ਰਫ਼ ਦੇ ਦੇਸ਼ ਛੱਡ ਕੇ ਜਾਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਅਸ਼ਰਫ਼ 'ਤੇ ਭਿਸ਼ਟਾਚਾਰ ਦੇ ਦੋਸ਼ ਹਨ। ਸੰਘੀ ਜਾਂਚ ਏਜੰਸੀ ਨੇ ਭ੍ਰਿਸ਼ਟੀਚਾਰ ਨਾਲ ਜੁੜੇ ਹੋਰ ਦੋਸ਼ੀਆਂ ਸਮੇਤ ਅਸ਼ਰਫ਼ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਣ ਲਈ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।


ਮੁਸ਼ੱਰਫ ਦੇ ਨਿਆਂਇਕ ਰਿਮਾਂਡ ਵਿੱਚ ਵਾਧਾ

http://sameydiawaaz.com/Archive%20News/%5B2013%5D/05/15.05.2013%20-%2001.jpg

ਇਸਲਾਮਾਬਾਦ 14 ਮਈ :- ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ 2007 ’ਚ ਹੱਤਿਆ ਦੇ ਕੇਸ ’ਚ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਨਿਆਂਇਕ ਰਿਮਾਂਡ ’ਚ ਅੱਜ ਦਹਿਸ਼ਤਗਰਦੀ ਵਿਰੋਧੀ ਅਦਾਲਤ ਨੇ 14 ਦਿਨ ਦਾ ਹੋਰ ਵਾਧਾ ਕਰ ਦਿੱਤਾ। ਰਾਵਲਪਿੰਡੀ ’ਚ ਜੱਜ ਚੌਧਰੀ ਹਬੀਬ-ਉਰ-ਰਹਿਮਾਨ ਦੀ ਅਦਾਲਤ ਨੇ ਮੁਸ਼ੱਰਫ ਦੇ ਨਿਆਂਇਕ ਰਿਮਾਂਡ ’ਚ 28 ਮਈ ਤਕ ਵਾਧਾ ਕਰ ਦਿੱਤਾ ਤੇ ਉਸ ਦੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਵੀ 20 ਮਈ ਤਕ ਅੱਗੇ ਪਾ ਦਿੱਤੀ। ਇਹ ਜਾਣਕਾਰੀ ਸਰਕਾਰੀ ਵਕੀਲ ਚੌਧਰੀ ਅਜ਼ਹਰ ਨੇ ਪੱਤਰਕਾਰਾਂ ਨੂੰ ਦਿੱਤੀ। ਭੁੱਟੋ ਦੀ ਹੱਤਿਆ ਦੇ ਮਾਮਲੇ ਦੀ ਸੁਣਵਾਈ 28 ਮਈ ਨੂੰ ਹੋਏਗੀ। ਮੁਸ਼ੱਰਫ ਦਾ ਵਕੀਲ ਸਲਮਾਨ ਸਫਦਰ ਅੱਜ ਸੁਣਵਾਈ ਮੌਕੇ ਹਾਜ਼ਰ ਨਹੀਂ ਸੀ। ਚੌਧਰੀ ਜ਼ੁਲਫੀਕਾਰ ਅਲੀ, ਜੋ 2008 ਦੇ ਮੁੰਬਈ ਹਮਲਿਆਂ ਤੇ ਭੁੱਟੋ ਦੀ ਹੱਤਿਆ ਦੇ ਮਾਮਲਿਆਂ ’ਚ ਮੁੱਖ ਸਰਕਾਰੀ ਵਕੀਲ ਸੀ, ਦੀ ਹੱਤਿਆ ਮਗਰੋਂ ਪਹਿਲੀ ਵਾਰ ਇਹ ਸੁਣਵਾਈ ਹੋਈ ਹੈ। ਅਲੀ ਨੂੰ 3 ਮਈ ਨੂੰ ਇਸਲਾਮਾਬਾਦ ’ਚ ਮਸ਼ਕੂਕ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz