ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

13 ਮਈ 2013

ਜਰਮਨੀ ਦੇ ਸ਼ਹਿਰ ਕਲੋਨ ਵਿਖੇ ਫਿਲਮ "ਸਾਡਾ ਹੱਕ" ਦਾ ਸ਼ੋਅ ਸਫਲਤਾ ਪੂਰਵਕ ਕਾਮਯਾਬ

"ਹਾਊਸ ਫੁੱਲ" ਹੋਣ ਕਰਕੇ ਬਹੁਤ ਸਾਰੇ ਦਰਸ਼ਕ "ਸਾਡਾ ਹੱਕ" ਵੇਖਣ ਤੋਂ ਰਹੇ ਵਾਂਝੇ

http://sameydiawaaz.com/Photos/12.05.2013%20-%20Sadda%20Haq%20in%20Koeln/Sada%20Haq%20-%2001.jpg

http://sameydiawaaz.com/Photos/12.05.2013%20-%20Sadda%20Haq%20in%20Koeln/Sada%20Haq%20-%2013.jpg

http://sameydiawaaz.com/Photos/12.05.2013%20-%20Sadda%20Haq%20in%20Koeln/Sada%20Haq%20-%2002.jpg

http://sameydiawaaz.com/Photos/12.05.2013%20-%20Sadda%20Haq%20in%20Koeln/Sada%20Haq%20-%2005.jpg

http://sameydiawaaz.com/Photos/12.05.2013%20-%20Sadda%20Haq%20in%20Koeln/Sada%20Haq%20-%2008.jpg

http://sameydiawaaz.com/Photos/12.05.2013%20-%20Sadda%20Haq%20in%20Koeln/Sada%20Haq%20-%2007.jpg

http://sameydiawaaz.com/Photos/29.03.2012%20-%20Belgium/SDA%20-%2029.03.2012%20-%20Titel%20III.jpg

ਕਲੋਨ 13 ਮਈ (ਇਕਬਾਲ ਸਿੰਘ) :- ਫਿਲਮ "ਸਾਡਾ ਹੱਕ" ਜਰਮਨੀ ਦੇ ਸ਼ਹਿਰ ਕਲੋਨ ਵਿਖੇ ਕੱਲ 12 ਮਈ 2013 ਦਿਨ ਐਤਵਾਰ ਸ਼ਾਮੀਂ 5 ਵਜੇ ਵਿਖਾਈ ਗਈ । ਕੋਈ 4 ਕੁ ਵਜੇ ਨਾਲ ਦਰਸ਼ਕ ਆਉਣੇ ਸ਼ੁਰੂ ਹੋ ਗਏ ਤੇ 5 ਵਜੇ ਤੱਕ ਸਿਨੇਮਾ ਹਾਲ ਦਰਸ਼ਕਾਂ ਨਾਲ ਖਚਾਖਚ ਭਰ ਗਿਆ ।

ਫਿਲਮ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਸ੍ਰ: ਗੁਰਮੀਤ ਸਿੰਘ ਖਨਿਆਣ, ਜਿਨ੍ਹਾਂ ਇਸ ਫਿਲਮ "ਸਾਡਾ ਹੱਕ" ਨੂੰ ਲਗਵਾਉਣ ਲਈ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ, ਨੇ ਆਏ ਸਮੂਹ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਸਭ ਨੂੰ ਜੀ ਆਇਆਂ ਕਿਹਾ । ਇਸ ਦੇ ਨਾਲ ਹੀ ਉਨ੍ਹਾਂ ਇਸ ਸ਼ੋਅ ਨੂੰ ਕਾਮਯਾਬ ਬਣਾਉਣ ਵਾਸਤੇ ਦਿੱਤੇ ਸਹਿਯੋਗ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਏਸ਼ੀਅਨ ਦੁਕਾਨਾਂ, ਸਮੇਂ ਦੀ ਅਵਾਜ਼ ਦੇ ਸੰਪਾਦਕ ਸ੍ਰ: ਇਕਬਾਲ ਸਿੰਘ, ਮੀਡੀਆ ਪੰਜਾਬ, ਰਾਣਾ ਸਟੂਡੀਓ ਜਰਮਨੀ ਦੇ ਸ੍ਰ: ਬਹਾਦਰ ਸਿੰਘ ਰਾਣਾ, ਜੀਵੰਨ ਏਂਟਰਟੈਨਮੈਂਟ ਦੇ ਸ੍ਰ: ਜੀਵਨ ਸਿੰਘ ਅਤੇ ਬਾਕੀ ਸਭ ਸਹਿਯੋਗੀਆਂ ਦਾ ਵੀ ਧੰਨਵਾਦ ਕੀਤਾ ।

ਫਿਲਮ ਦੇ ਸ਼ੁਰੂਆਤ ਵਿੱਚ ਜਿਵੇਂ ਹੀ ਕਰਤਾਰ ਸਿੰਘ ਬਾਜ਼ (ਸ੍ਰ: ਕੁਲਜਿੰਦਰ ਸਿੰਘ ਸਿੱਧੂ) ਦੀ ਐਂਟਰੀ ਸਕਰੀਨ ਤੇ ਹੋਈ ਤਾਂ ਜੈਕਾਰਿਆਂ ਦੀ ਗੂੰਜ਼ ਸੁਣਾਈ ਦੇਣ ਲੱਗ ਪਈ । ਉਸਤੋਂ ਬਾਅਦ ਫਿਲਮ ਵਿੱਚ ਇੱਕ ਦੋ ਹੋਰ ਜਗ੍ਹਾ ਤੇ ਬਹਾਦਰੀ ਅਤੇ ਦਲੇਰਾਨਾ ਸੀਨ੍ਹਾਂ ਨੇ ਸਿੰਘਾਂ ਨੂੰ ਜੋਸ਼ ਦਿਵਾਇਆ ਜੋ ਜੈਕਾਰਿਆਂ ਦੀ ਗੂੰਜ਼ ਵਿੱਚ ਸੁਣਾਈ ਦਿੱਤੇ ।

ਫਿਲਮ "ਸਾਡਾ ਹੱਕ" ਕਹਾਣੀ, ਅਦਾਕਾਰੀ ਅਤੇ ਪੇਸ਼ਕਾਰੀ ਪੱਖੋਂ ਬਹੁਤ ਹੀ ਕਾਬਲੇ ਤਾਰੀਫ ਹੈ । ਜਿੱਥੇ ਫਿਲਮ ਦੇ ਬਹੁਤ ਸਾਰੇ ਦ੍ਰਿਸ ਦਰਸ਼ਕਾਂ ਨੂੰ ਭਾਵੁੱਕ ਕਰਦੇ ਹਨ ਉਥੇ ਨਾਲ ਹੀ ਹਲਕਾ - ਫੁਲਕਾ ਹਾਸਾ ਮਜ਼ਾਕ ਮਨੋਰੰਜਨ ਵੀ ਕਰਦਾ ਹੈ । ਫਿਲਮ ਦੀ ਕਹਾਣੀ ਸ਼ਰਨ ਗਿੱਲ ਉਰਫ ਗੁਰਸ਼ਰਨ ਕੌਰ ਗਿੱਲ ਤੋਂ ਸ਼ੁਰੂ ਹੁੰਦੀ ਹੈ, ਜੋ ਕਿ ਕੈਨੇਡਾ ਤੋਂ ਰਿਸਰਚ ਕਰਨ ਲਈ ਪੰਜਾਬ ਆਉਂਦੀ ਹੈ । ਪੰਜਾਬ ਵਿੱਚ ਆ ਕੇ ਆਪਣੀ ਰਿਸਰਚ ਦੌਰਾਨ ਉਹ ਕਰਤਾਰ ਸਿੰਘ ਬਾਜ਼ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਦੀ ਹੈ ਤੇ ਉਸ ਤੋਂ ਜੇਲ੍ਹ ਅੰਦਰ ਬੰਦ ਹੋਣ ਦੇ ਕਾਰਣਾਂ ਦੀ ਤਹਿ ਤੱਕ ਜਾਣ ਲਈ ਉਸ ਨਾਲ ਸਵਾਲ - ਜਵਾਬ ਕਰਦੀ ਹੈ । ਉਸਤੋਂ ਬਾਅਦ ਸਾਰੀ ਫਿਲਮ ਕਰਤਾਰ ਸਿੰਘ ਬਾਜ਼ ਦੀ ਜੀਵਨੀ ਤੇ ਘੁੰਮਦੀ ਹੈ ਕਿ ਕਿਵੇਂ ਉਹ (ਕਰਤਾਰ ਸਿੰਘ ਬਾਜ਼) ਇੱਕ ਹਾਕੀ ਦਾ ਵਧੀਆ ਖਿਡਾਰੀ ਹਥਿਆਰ ਚੁੱਕਕੇ ਖਾਲਿਸਤਾਨ ਦੀ ਲਹਿਰ ਨਾਲ ਕਿਵੇਂ ਜੁੜਿਆ ।

ਫਿਲਮ ਵਿੱਚ ਪੁਲਿਸ ਤਸ਼ੱਦਦ ਤੇ ਪੁਲਿਸ ਦਾ ਕਹਿਰ ਵੀ ਬਾਖੂਬੀ ਦਰਸਾਇਆ ਗਿਆ, ਜੋ ਦਰਸ਼ਕਾਂ ਨੂੰ ਇਸ ਲਈ ਵੀ ਭਾਵੁੱਕ ਕਰਦਾ ਸੀ ਕਿਉਂਕਿ ਬਹੁਤ ਸਾਰਿਆਂ ਇਹ ਤਸ਼ੱਦਦ ਆਪਣੇ ਪਿੰਡੇ ਤੇ ਹੰਢਾਇਆ ਹੋਇਆ ਹੈ । ਜਿੱਥੇ ਫਿਲਮ ਦੇ ਬਹੁਤ ਸਾਰੇ ਪਾਤਰ ਮੌਜੂਦਾ ਸਿੱਖ ਸੰਘਰਸ਼ ਦੇ ਜੁਝਾਰੂ ਸਿੰਘਾਂ ਨਾਲ ਮਿਲਦੇ - ਜੁਲਦੇ ਵਿਖਾਈ ਦਿੰਦੇ ਹਨ, ਜਿਵੇਂ ਭਾਈ ਦਿਲਾਵਰ ਬੱਬਰ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਸ੍ਰ: ਜਸਵੰਤ ਸਿੰਘ ਖਾਲੜਾ ਆਦਿ । ਉਥੇ ਨਾਲ ਹੀ ਪੁਲਿਸ ਦੇ ਕਿਰਦਾਰ ਨਿਭਾ ਰਹੇ ਪਾਤਰ ਵੀ ਜ਼ੁਲਮੀ, ਨਿਰਦਈ ਤੇ ਬੇਕਿਰਕੇ ਪੁਲਿਸ ਵਾਲਿਆਂ ਦੀ ਪਹਿਚਾਣ ਕਰਵਾਉਂਦੇ ਹਨ, ਜਿਨ੍ਹਾਂ ਵਿੱਚ ਕੇ. ਪੀ. ਐਸ. ਗਿੱਲ, ਗੋਬਿੰਦ ਰਾਮ, ਅਜੀਤ ਸਿੰਘ ਸੰਧੂ, ਸੁਮੇਧ ਸੈਣੀ, ਸਵਰਨਾ ਘੋਟਣਾ ਆਦਿ ।

ਫਿਲਮ ਦੇ ਅਖੀਰ ਵਿੱਚ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਅਸੀਂ ਜੰਗ ਹਾਰੇ ਨਹੀਂ, ਅਸੀਂ ਅਜੇ ਸ਼ੰਘਰਸ਼ਸ਼ੀਲ ਹਾਂ ਅਸੀਂ ਸ਼ਾਤਮਈ ਢੰਗ ਨਾਲ ਇਹ ਲੜਾਈ ਲੜ ਰਹੇ ਹਾਂ । ਅਸੀਂ ਉਨ੍ਹਾਂ ਪ੍ਰਵਾਰਾਂ, ਜਿਨ੍ਹਾਂ ਦੇ ਘਰ ਤਬਾਹ ਕਰ ਦਿੱਤੇ ਗਏ, ਬੱਚੇ ਯਤੀਮ ਕਰ ਦਿੱਤੇ ਗਏ, ਭੈਣਾਂ ਦੇ ਵੀਰ ਖੋਹ ਲਏ ਗਏ, ਮਾਵਾਂ ਦੇ ਪੁੱਤ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾ ਦਿੱਤੇ ਗਏ ਅਤੇ ਅਸਿਹ ਜ਼ੁਲਮਾਂ ਦੇ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ ਦੀ ਉਮੀਦ ਹੈ ਤੇ ਉਹ ਅੱਜ ਵੀ ਇਨਸਾਫ ਦੀ ਊਡੀਕ ਵਿੱਚ ਹਨ ।

ਫਿਲਮ ਖਤਮ ਹੋਣ ਤੋਂ ਬਾਅਦ ਜਦ ਲੋਕੀ ਸਿਨੇਮਾ ਹਾਲ ਤੋਂ ਬਾਹਰ ਆ ਰਹੇ ਸਨ ਤਾਂ ਹਰੇਕ ਦਰਸ਼ਕ ਫਿਲਮ "ਸਾਡਾ ਹੱਕ" ਬਾਰੇ ਭਾਵੁੱਕਤਾ, ਪ੍ਰਸੰਸਤਾ ਤੇ ਨਾ ਮਿਲੇ ਇਨਸਾਫ ਦੀ ਨਿਰਾਸ਼ਤਾ ਦੇ ਨਾਲ - ਨਾਲ ਪੰਜਾਬ ਅਤੇ ਕੇਂਦਰ ਸ੍ਰਕਾਰ ਵਲੋਂ ਲਗਾਈ ਪਾਬੰਦੀ ਦੀ ਨਿਖੇਧੀ ਕੀਤੀ ਜੋ ਪਾਬੰਦੀ ਹੁਣ ਸੁਪਰੀਮ ਕੋਰਟ ਵਲੋਂ ਦਿੱਤੇ ਆਦੇਸ਼ਾਂ ਮੁਤਾਬਿਕ ਹਟਾ ਦਿੱਤੀ ਗਈ ਹੈ ਅਤੇ ਪੂਰੇ ਪੰਜਾਬ ਭਰ ਵਿੱਚ 10 ਮਈ ਤੋਂ ਫਿਲਮ ਸਿਨੇਮਾਘਰਾਂ ਵਿੱਚ ਵਿਖਾਈ ਜਾ ਰਹੀ ਹੈ ।

"ਸਮੇਂ ਦੀ ਅਵਾਜ਼" ਵਲੋਂ ਕੁੱਝ ਦਰਸ਼ਕਾਂ ਨਾਲ ਫਿਲਮ "ਸਾਡਾ ਹੱਕ" ਬਾਰੇ ਉਨ੍ਹਾਂ ਦੀ ਰਾਇ ਲੈਣ ਲਈ ਵੀਡੀਓ ਇੰਟਰਵਿਊ ਵੀ ਲਈ ਗਈ, ਜੋ ਕਿ ਆਉਣ ਵਾਲੇ ਦਿਨਾਂ ਵਿੱਚ ਮੀਡੀਆ ਪੰਜਾਬ ਟੀਵੀ, ਸਿੱਖ ਚੈਨਲ ਅਤੇ ਸੰਗਤ ਟੀਵੀ ਉਪਰ ਵਿਖਾਈ ਜਾਵੇਗੀ ।


ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਵਿਖੇ ਹਫਤਾਵਾਰੀ ਸਮਾਗਮ ਮਨਾਏ ਗਏ

ਬੀਬੀ ਕਰਤਾਰ ਕੌਰ ਜੀ ਦੇ ਜਥੇ ਨੇ ਰਾਗਾਂ ਵਿੱਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ

http://sameydiawaaz.com/Photos/12.05.2013%20-%20GSDSS%20Koeln%20-%20Haftavaari%20Smagam/12052013%20-%2010.jpg

http://sameydiawaaz.com/Photos/12.05.2013%20-%20GSDSS%20Koeln%20-%20Haftavaari%20Smagam/12052013%20-%2011.jpg  http://sameydiawaaz.com/Photos/12.05.2013%20-%20GSDSS%20Koeln%20-%20Haftavaari%20Smagam/12052013%20-%2012.jpg  http://sameydiawaaz.com/Photos/12.05.2013%20-%20GSDSS%20Koeln%20-%20Haftavaari%20Smagam/12052013%20-%2013.jpg

http://sameydiawaaz.com/Photos/12.05.2013%20-%20GSDSS%20Koeln%20-%20Haftavaari%20Smagam/12052013%20-%2014.jpg

http://sameydiawaaz.com/Photos/12.05.2013%20-%20GSDSS%20Koeln%20-%20Haftavaari%20Smagam/12052013%20-%2015.jpg

http://sameydiawaaz.com/Photos/12.05.2013%20-%20GSDSS%20Koeln%20-%20Haftavaari%20Smagam/12052013%20-%2016.jpg

http://sameydiawaaz.com/Photos/12.05.2013%20-%20GSDSS%20Koeln%20-%20Haftavaari%20Smagam/12052013%20-%2018.jpg

http://sameydiawaaz.com/Photos/12.05.2013%20-%20GSDSS%20Koeln%20-%20Haftavaari%20Smagam/12052013%20-%2008.jpg

http://sameydiawaaz.com/Photos/29.03.2012%20-%20Belgium/SDA%20-%2029.03.2012%20-%20Titel%20III.jpg

ਕਲੋਨ 12 ਮਈ (ਸਮੇਂ ਦੀ ਅਵਾਜ਼) :- ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਵਲੋਂ ਹਫਤਾਵਾਰੀ ਪ੍ਰੋਗਰਾਮ ਮਨਾਉਂਦਿਆਂ ਹੋਇਆ ਜਰਮਨ ਤੋਂ ਬੀਬੀ ਕਰਤਾਰ ਕੌਰ ਜੀ ਦੇ ਜਥੇ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਪੱਕੇ ਰਾਗਾਂ ਵਿੱਚ ਕੀਰਤਨ ਕੀਤਾ । ਜਿਸਨੂੰ ਵੱਖਰੇ – ਵੱਖਰੇ ਰਾਗਾਂ ਵਿੱਚ ਗਾ ਕੇ ਅਤੇ ਰਾਗਾਂ ਦੀ ਪ੍ਰੀਭਾਸ਼ਾ ਨੂੰ ਵੀ ਜਰਮਨ ਵਿੱਚ ਸੰਗਤਾਂ ਦੇ ਰੂ – ਬਰੂ ਕੀਤਾ । ਜਿਸਨੂੰ ਸੰਗਤਾਂ ਨੇ ਬਹੁਤ ਹੀ ਪਸੰਦ ਕੀਤਾ ।

ਅੱਜ ਦੇ ਪ੍ਰੋਗਰਾਮ ਦੀ ਸੇਵਾ ਬਲਰਾਜ ਸਿੰਘ ਦੇ ਪ੍ਰਵਾਰ ਵਲੋਂ ਆਪਣੇ ਬੱਚਿਆਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਜਾਪ ਕਰਵਾਏ ਗਏ ਅਤੇ ਸੰਗਤਾਂ ਦੀ ਚਾਹ – ਪਾਣੀ ਦੀ ਸੇਵਾ ਦੇ ਨਾਲ – ਨਾਲ ਮਠਿਆਈਆਂ ਅਤੇ ਪਕੌੜਿਆਂ - ਸਮੋਸਿਆਂ ਦੀ ਸੇਵਾ ਨਾਲ ਹੋਰ ਵੀ ਖੁਸ਼ੀਆਂ ਲਈਆਂ ਗਈਆਂ ।

ਜਥੇਦਾਰ ਰੇਸ਼ਮ ਸਿੰਘ ਬੱਬਰ ਵਲੋਂ ਜਿੱਥੇ ਰੈਣਿ ਸਬਾਈ ਕੀਰਤਨ ਦੇ ਪ੍ਰੋਗਰਾਮ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਨਾਲ ਹੀ 18 ਮਈ ਸ਼ਾਮ ਨੂੰ ਹੋਣ ਜਾ ਰਹੇ ਅੰਮ੍ਰਿਤ ਸੰਚਾਰ ਬਾਰੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਜਿਨ੍ਹਾਂ ਪ੍ਰਾਣੀਆਂ ਅਜੇ ਤੱਕ ਅੰਮ੍ਰਿਤਪਾਨ ਨਹੀਂ ਕੀਤਾ, ਉਹ ਗੁਰੂ ਵਾਲੇ ਬਣਕੇ ਆਪਣੇ ਪੰਥ ਦੀ ਸੇਵਾ ਵਿੱਚ ਹੋਰ ਵੀ ਵੱਧ ਚੜ੍ਹਕੇ ਹਿੱਸਾ ਪਾਉਣ । ਜਿੱਥੇ ਉਨ੍ਹਾਂ ਇਨ੍ਹਾਂ ਬੀਬੀਆਂ ਦੇ ਕੀਰਤਨ ਦੀ ਵਡਿਆਈ ਕੀਤੀ, ਉਥੇ ਉਨ੍ਹਾਂ ਬਲਰਾਜ ਸਿੰਘ ਦੇ ਬੱਚਿਆਂ ਨੂੰ ਲੰਬੇਰੀ ਉਪਰ ਦੀ ਕਾਮਨਾ ਵੀ ਕੀਤੀ । ਸ੍ਰ: ਹਰਪਾਲ ਸਿੰਘ ਸਟੇਜ ਸਕੱਤਰ ਅਗਲੇ ਹਫਤੇ ਦੇ ਪ੍ਰੋਗਰਾਮ ਨੂੰ ਤਫਸੀਲ ਸਹਿਤ ਦੱਸਿਆ । ਉਸੇ ਦਿਨ ਹੀ 12 ਮਈ 2013 ਨੂੰ ਜਰਮਨੀ ਦੇ ਸ਼ਹਿਰ ਕਲੋਨ ਵਿਖੇ ਪੰਜਾਬੀ ਫਿਲਮ ਸਾਡਾ ਹੱਕ ਜੋ ਜਰਮਨ ਥਿਏਟਰ ਵਿੱਚ ਲਗਾਈ ਜਾਣੀ ਸੀ ਬਾਰੇ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ ।

ਸਾਰਾ ਪ੍ਰੋਗਰਾਮ ਬਹੁਤ ਹੀ ਚੜ੍ਹਦੀ ਕਲਾ ਵਿੱਚ ਹੋਇਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।


ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ 'ਚ ਭਨਿਆਰੇ ਵਾਲੇ ਨੂੰ 3 ਸਾਲ ਦੀ ਕੈਦ

ਰੂਪਨਗਰ 12 ਮਈ (ਵਿਜੇ ਸ਼ਰਮਾ) :- ਬਹੁ-ਚਰਚਿਤ ਬਾਬਾ ਪਿਆਰਾ ਸਿੰਘ ਭਨਿਆਰਾ ਵਾਲੇ ਨੂੰ ਅੰਬਾਲਾ ਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ 'ਚ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ । ਸਜ਼ਾ ਸੁਣਾਏ ਜਾਣ ਤੋਂ ਬਾਅਦ ਜ਼ਿਲ੍ਹਾ ਰੂਪਨਗਰ 'ਚ ਅਮਨ ਸ਼ਾਂਤੀ ਬਣਾਏ ਰੱਖਣ ਦੇ ਮੱਦੇਨਜ਼ਰ ਜ਼ਿਲੇ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ । ਐਸ. ਐਸ. ਪੀ. ਰੂਪਨਗਰ ਇੰਦਰਮੋਹਣ ਸਿੰਘ ਭੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਪਿਆਰਾ ਸਿੰਘ ਭਨਿਆਰਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ 3 ਸਤੰਬਰ 2001 ਨੂੰ ਨੂਰਪੁਰਬੇਦੀ ਥਾਣੇ ਚ ਮੁਕੱਦਮਾ ਨੰ. 49 ਅਤੇ ਜ਼ਿਲ੍ਹਾ ਰੂਪਨਗਰ ਦੇ ਮੋਰਿੰਡਾ ਖੇਤਰ ਦੇ ਪਿੰਡ ਰਤਨਗੜ੍ਹ 'ਚ 17 ਸਤੰਬਰ 2001 ਨੂੰ ਮੁਕੱਦਮਾ ਨੰ. 161 ਦਰਜ ਕੀਤਾ ਗਿਆ ਸੀ । ਇਸ ਮਾਮਲੇ ਦੀ ਸੁਣਵਾਈ ਅੰਬਾਲਾ ਕੋਰਟ ਚ ਚੱਲ ਰਹੀ ਸੀ ਅਤੇ ਸੋਮਵਾਰ ਨੂੰ ਅਦਾਲਤ ਨੇ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲੇ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ । ਐਸ. ਐਸ. ਪੀ. ਨੇ ਦੱਸਿਆ ਕਿ ਇਸ ਮਾਮਲੇ ਚ 15 ਵਿਅਕਤੀ ਅਰੋਪੀ ਬਣਾਏ ਗਏ ਸੀ ਜਿਨਾਂ ਚੋਂ ਦੋ ਅਰੋਪੀਆਂ ਦੀ ਮੌਤ ਹੋ ਚੁੱਕੀ ਹੈ ਅਤੇ 5 ਅਰੋਪੀ ਬਰੀ ਹੋ ਚੁੱਕੇ ਹਨ ਅਤੇ ਅੱਜ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲੇ ਦੇ ਨਾਲ - ਨਾਲ ਸੱਤ ਹੋਰ ਅਰੋਪੀਆਂ ਨੂੰ ਵੀ ਤਿੰਨ - ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ । ਉਨ੍ਹਾਂ ਕਿਹਾ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਜ਼ਿਲ੍ਹੇ ਚ ਦੰਗਾ ਰੋਕੋ ਪੁਲਸ ਦੇ ਪੀ. ਏ. ਪੀ. ਜਲੰਧਰ ਤੋਂ 180 ਜਵਾਨਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ । ਜਿਸ ਚ ਇੰਸਪੈਕਟਰ ਅਤੇ ਡੀ. ਐਸ. ਪੀ. ਲੈਵਲ ਦੇ ਅਧਿਕਾਰੀ ਵੀ ਸ਼ਾਮਲ ਹਨ । ਇਸਤੋਂ ਇਲਾਵਾ ਜਿਲ੍ਹੇ ਚ ਪੁਲਸ ਵੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਸ਼ਰਾਰਤੀ ਤੱਤਾਂ ਤੇ ਪੂਰੀ ਤਰ੍ਹਾਂ ਨਜ਼ਰ ਰੱਖੇਗੀ ।


ਗਿਆਨੀ ਗੁਰਬਚਨ ਸਿੰਘ ਮੇਰਾ ਅਨਸ਼ਨ ਤੁੜਵਾਨ ਦੇ ਮੁੱਖ ਦੋਸ਼ੀ - ਬੀਬੀ ਨਿਰਪ੍ਰੀਤ ਕੌਰ

ਨਵੀਂ ਦਿੱਲੀ 12 ਮਈ (ਮਨਪ੍ਰੀਤ ਸਿੰਘ ਖਾਲਸਾ) :- ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਨੂੰ ਬਾਇਜਤ ਬਰੀ ਕਰਨ ਦੇ ਵਿਰੋਧ ਵਿੱਚ ਆਮਰਣ ਅਨਸ਼ਨ ਤੇ ਬੈਠੀ ਨਿਰਪ੍ਰੀਤ ਕੌਰ ਨੇ ਆਪਣੀ ਤਬੀਅਤ ਵਿੱਚ ਸੁਧਾਰ ਹੋਣ ਤੋਂ ਬਾਅਦ ਜ਼ਾਰੀ ਪ੍ਰੈਸ ਨੋਟ ਵਿੱਚ ਅਕਾਲ ਤਖਤ ਦੇ ਜਥੇਦਾਰ ਤੇ ਗੰਭੀਰ ਅਰੋਪ ਲਗਾ ਕੇ ਅਨਸ਼ਨ ਤੁੜਵਾਨ ਦਾ ਸਾਜਿਸ਼ੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਕਈ ਸੁਆਲ ਵੀ ਕੀਤੇ ਹਨ ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਾਪਰੇ ਨੰਵਬਰ 1984 ਦੇ ਸਿੱਖ ਕਤਲੇਆਮ (ਜਿਸ ਵਿਚ ਮੈਂ ਆਪਣੇ ਪਿਤਾ ਜੀ ਨੂੰ ਗੁਆ ਬੈਠੀ ਸੀ) ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਅਸੀਂ 29 ਸਾਲਾਂ ਤੋਂ ਕੋਰਟ ਦਰ ਕੋਰਟ ਇਨਸਾਫ ਪਾਉਣ ਲਈ ਧੱਕੇ ਖਾਂਦੇ ਆ ਰਹੇ ਸੀ ਜਿਸਦਾ ਫੈਸਲਾ 30 ਅਪ੍ਰੈਲ 2013 ਨੂੰ ਕੋਰਟ ਨੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਬਾਇਜਤ ਬਰੀ ਕਰਕੇ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦੇ ਨਾਲ - ਨਾਲ ਇਸ ਦੇਸ਼ ਵਿੱਚ ਬੇਗਾਨੇਪਨ ਦਾ ਅਹਿਸਾਸ ਕਰਵਾ ਦਿੱਤਾ ਸੀ ।

ਇਸ ਫੈਸਲੇ ਦੇ ਖਿਲਾਫ ਕੌਮ ਨੂੰ ਇਨਸਾਫ ਦਿਵਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ ਉਸਦੇ ਸਹਿਯੋਗੀਆਂ ਨੇ ਦਿੱਲੀ ਵਿਖੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਕੇ ਇਨਸਾਫ ਲੈਣ ਲਈ ਬਿਗਲ ਵਜਾ ਦਿੱਤਾ ਸੀ । ਇਸ ਦੇ ਨਾਲ - ਨਾਲ ਸੰਸਾਰ ਭਰ ਵਿੱਚ ਵੀ ਸੱਜਣ ਕੁਮਾਰ ਅਤੇ ਹੋਰਾਂ ਨੂੰ ਸਜਾ ਦੇਣ ਲਈ ਵਿਰੋਧ ਪ੍ਰਰਦਸ਼ਨ ਚਾਲੂ ਹੋ ਗਏ ਸਨ ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਮੈਂ ਵੀ ਇਨਸਾਫ ਦੀ ਪ੍ਰਾਪਤੀ ਲਈ ਦਿੱਲੀ ਦੇ ਜੰਤਰ - ਮੰਤਰ ਤੇ ਆਮਰਣ ਅਨਸ਼ਨ ਕਰਨ ਦਾ ਫੈਸਲਾ ਕਰ ਲਿਆ । ਇਸ ਅਨਸ਼ਨ ਦੇ ਪਹਿਲੇ ਦਿਨ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਸਾਨੂੰ ਸਮਰਥਨ ਦੇਣ ਲਈ ਆਪਣੀ ਪਾਰਟੀ ਸਣੇ ਸਾਡੇ ਨਾਲ ਇੱਕ ਦਿਨ ਦੇ ਅਨਸ਼ਨ ਤੇ ਬੈਠੇ ਸੀ । ਇਸ ਉਪ੍ਰੰਤ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ ਸਿੱਖ ਕਤਲੇਆਮ ਦੇ ਪੀੜਿਤਾਂ ਸਣੇ ਕਈ ਵੀਰਾਂ ਅਤੇ ਭੈਣਾਂ ਨੇ ਵੀ ਆਪਣਾ ਸਮਰਥਨ ਸਾਨੂੰ ਦੇ ਦਿੱਤਾ ਜਿਸ ਨਾਲ ਸਾਡੀ ਇਨਸਾਫ ਲੈਣ ਦੀ ਇੱਕ ਨਿੱਕੀ ਜਿਹੀ ਸ਼ਮਾ ਆਪਣਾ ਵਿਕਰਾਲ ਰੂਪ ਦਿਖਾਂਦੇ ਹੋਏ ਲੋਕ ਲਹਿਰ ਬਣਕੇ ਸੰਸਾਰ ਦੇ ਕੋਨੇ - ਕੋਨੇ ਤੱਕ ਜਾ ਫੈਲੀ ਸੀ ।

ਬੀਬੀ ਜੀ ਕਹਿੰਦੇ ਹਨ ਕਿ ਸਾਨੂੰ ਹੁਣ ਕਈ ਜਥੇਬੰਦੀਆਂ ਦਾ ਅਤੇ ਇਨਸਾਫ ਪਸੰਦ ਆਮ ਇਨਸਾਨਾਂ ਦਾ ਵੀ ਸਮਰਥਨ ਮਿਲ ਰਿਹਾ ਸੀ ਜੋ ਕਿ ਸਾਨੂੰ ਦਿਨ - ਬ - ਦਿਨ ਸਾਡੀ ਮੰਜਿਲ ਦੇ ਨੇੜੇ ਲੈ ਕੇ ਜਾ ਰਿਹਾ ਸੀ । ਸਾਨੂੰ ਮਿਲਦੇ ਹੁੰਗਾਰੇ ਨੂੰ ਦੇਖਦੇ ਹੋਏ ਕੇਂਦਰ ਸ੍ਰਕਾਰ ਨੂੰ ਹੱਥਾਂ ਪੈਰਾ ਦੀ ਪੈਣੀ ਸ਼ੁਰੂ ਹੋ ਗਈ ਸੀ ।

ਉਨ੍ਹਾਂ ਦੱਸਿਆ ਕਿ ਸੰਸਾਰ ਭਰ ਤੋਂ ਮਿਲ ਰਹੇ ਸਮਰਥਨ ਨੇ ਸ੍ਰਕਾਰ ਤੇ ਇਨਸਾਫ ਦੇਣ ਲਈ ਦਬਾਵ ਬਨਾਣਾ ਸ਼ੁਰੂ ਕਰ ਦਿੱਤਾ ਸੀ ਜਿਸ ਨਾਲ ਸ੍ਰਕਾਰ ਵੀ ਚਾਹੁੰਦੀ ਸੀ ਬਿਨਾਂ ਕੋਈ ਸ਼ਰਤ ਮਨੇ ਅਨਸ਼ਨ ਜਲਦ ਤੋਂ ਜਲਦ ਖਤਮ ਹੋਵੇ ਜੋ ਕਿ ਉਨ੍ਹਾਂ ਦੇ ਗਲੇ ਵਿੱਚ ਹੱਡੀ ਬਣ ਗਿਆ ਸੀ ।

ਉਨ੍ਹਾਂ ਦੱਸਿਆ ਕਿ ਅਨਸ਼ਨ ਦੇ 6ਵੇਂ ਦਿਨ ਮੇਰੀ ਤਬੀਅਤ ਜ਼ਿਆਦਾ ਵਿਗੜਨੀ ਸ਼ੁਰੂ ਹੋ ਗਈ ਸੀ, ਜਿਸ ਦੀ ਮੈਨੂੰ ਕੋਈ ਪ੍ਰਵਾਹ ਨਹੀਂ ਸੀ ਪਰ ਮੈਂ ਕੌਮ ਨੂੰ ਆਪਣੀ ਕੀਮਤ ਤੇ ਵੀ ਇਨਸਾਫ ਦਿਵਾਉਣ ਲਈ ਬਜਿਦ ਸੀ । ਸ੍ਰਕਾਰੀ ਡਾਕਟਰਾਂ ਨੇ ਵੀ ਮੈਨੂੰ ਖਤਰੇ ਵਿੱਚ ਦੱਸਣਾ ਸ਼ੁਰੂ ਕਰ ਦਿੱਤਾ ਸੀ ।

ਇਸੇ ਦਿਨ ਕਾਂਗਰੇਸ ਨੂੰ ਛੱਡ ਕੇ ਮੁਸਲਮਾਨ ਭਾਈਚਾਰੇ ਸਮੇਤ ਹੋਰ ਬਹੁਤ ਸਾਰੀਆਂ ਰਾਜਨਿਤੀਕ ਪਾਰਟੀਆਂ ਤੇ ਸ਼੍ਰੌਮਣੀ ਅਕਾਲੀ ਦਲ ਦੇ ਵੱਡੇ - ਵੱਡੇ ਨੇਤਾ ਵੀ ਸਾਡਾ ਹੋਸਲਾ ਵਧਾਉਣ ਲਈ ਸਾਡੇ ਮੰਚ ਤੇ ਆਪਣਾ ਸਮਰਥਨ ਦੇਣ ਲਈ ਆਏ ਸਨ । ਇਨ੍ਹਾਂ ਦੇ ਨਾਲ ਸਾਡੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਵੀ ਹਾਜਿਰ ਸਨ ।

ਜਥੇਦਾਰ ਸਾਹਿਬ ਦੀ ਹਾਜਿਰੀ ਦੇਖਕੇ ਸਾਨੂੰ ਲੱਗਾ ਕਿ ਸਾਡੇ ਸੁਪਰੀਮੋ ਵੀ ਹੁਣ ਸਾਡੇ ਨਾਲ ਹਨ ਤੇ ਅਸੀਂ ਮੋਰਚਾ ਜਲਦੀ ਜਿੱਤ ਲਵਾਂਗੇ ਪਰ ਉਨ੍ਹਾਂ ਨੇ ਉਥੇ ਜੋ ਕਾਰਾ ਕੀਤਾ ਉਹ ਨਾ ਵਰਨਣਯੋਗ ਹੈ ।

ਬੀਬੀ ਜੀ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਆਪਣੇ ਸੰਬੋਧਨ ਤੋਂ ਬਾਅਦ ਮੈਨੂੰ ਅਤੇ ਮੇਰਾ ਸਾਥ ਦੇ ਰਹੀ ਸੰਗਤ ਨੂੰ ਪੁੱਛੇ ਬਿਨਾਂ ਮੈਨੂੰ ਜੂਸ ਦਾ ਗਿਲਾਸ (ਸਿੱਖ ਕੌਮ ਵਿੱਚ ਅਨਸ਼ਨ ਦੀ ਕੋਈ ਪ੍ਰਥਾ ਨਹੀ ਹੈ), ਕਹਿਕੇ ਪਿਲਾ ਕੇ ਮੇਰਾ ਅਨਸ਼ਨ ਖਤਮ ਕਰਵਾ ਕੇ ਸਾਨੂੰ ਮਿਲਣ ਵਾਲੇ ਇਨਸਾਫ ਤੋਂ ਕਈ ਗੁਣਾਂ ਪਿੱਛੇ ਧੱਕ ਕੇ ਕੌਮ ਵਿੱਚ ਸਾਡੀ ਸਥਿਤੀ ਨੂੰ ਹਾਸੋਹੀਣੀ ਬਣਾ ਦਿੱਤਾ । ਇਸ ਤਰ੍ਹਾਂ ਸਾਡਾ ਇਹ ਅਨਸ਼ਨ ਬਿਨਾਂ ਕਿਸੇ ਪ੍ਰਾਪਤੀ ਤੋਂ ਖਤਮ ਹੋ ਗਿਆ ।

ਉਨ੍ਹਾਂ ਕਿਹਾ ਕਿ ਮੈਂ ਜਥੇਦਾਰ ਸਾਹਿਬ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ ਨਹੀਂ ਪਤਾ ਦਰਸ਼ਨ ਸਿੰਘ ਫੇਰੂਮਾਨ 1969 ਵਿੱਚ ਤੱਤਕਾਲੀਨ ਸ੍ਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ ੧੫ ਅਗਸਤ ਤੱਕ ਪੰਜਾਬ ਨਾਲ ਸੰਬਧਿਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਮਰਨ ਅਨਸ਼ਨ ਤੇ ਬੈਠ ਜਾਣਗੇ । 74 ਵੇਂ ਦਿਨ ਉਨ੍ਹਾਂ ਦੀ ਸ਼ਹਾਦਤ ਅਜਰ ਅਮਰ ਹੋ ਗਈ । 1971 ਵਿੱਚ ਦਿੱਲੀ ਵਿਖੇ ਵਿਰਸਾ ਸਿੰਘ ਵਲੋਂ ਕੀਤਾ ਗੁਰੁਦਆਰਾ ਸੀਸ ਗੰਜ ਸਾਹਿਬ ਤੇ ਕਬਜ਼ਾ ਛੁੜਵਾਉਣ ਲਈ ਜਥੇ. ਸੰਤੋਖ ਸਿੰਘ, ਜਥੇ. ਅਵਤਾਰ ਸਿੰਘ ਕੋਹਲੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਭੁੱਖ ਹੜਤਾਲ ਰੱਖੀ ਸੀ । ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਵੀ ਕਈ ਦਿਨਾਂ ਤੱਕ ਜੇਲ੍ਹ ਦੇ ਅੰਦਰ ਮੰਗਾਂ ਮਨਵਾਉਣ ਲਈ ਭੁੱਖ ਹੜਤਾਲ ਕੀਤੀ ਸੀ, ਇਸ ਤਰ੍ਹਾਂ ਦੀਆਂ ਹੋਰ ਕਈ ਉਦਾਹਰਣਾਂ ਸਾਡੇ ਇਤਿਹਾਸ ਵਿੱਚ ਹਨ । ਮੈਂ ਆਪ ਜੀ ਤੋਂ ਕੁੱਝ ਸੁਆਲਾਂ ਦਾ ਜੁਆਬ ਮੰਗ ਰਹੀ ਹਾਂ……

ਕੀ ਤੁਸੀਂ ਮੈਨੂੰ ਦਸੋਗੇ ਕਿ ਤੁਸੀਂ ਮੇਰਾ ਅਨਸ਼ਨ ਤੁੜਵਾਉਣ ਲਈ ਮੇਰੇ ਤੋਂ ਇੱਕ ਵਾਰੀ ਵੀ ਪੁੱਛਣਾ ਵਾਜਿਬ ਨਹੀਂ ਸੀ ?

ਕੀ ਤੁਸੀਂ ਮੈਨੂੰ ਦਸੋਗੇ ਕਿ ਤੁਸੀਂ ਮੇਰਾ ਅਨਸ਼ਨ ਤੁੜਵਾਉਣ ਲਈ ਕਿਸ ਨਾਲ ਸਲਾਹ ਕੀਤੀ ਸੀ ?

ਕੀ ਤੁਸੀ ਮੈਨੂੰ ਦਸੋਗੇ ਕਿ ਪੰਥਕ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਵਾਉਂਦੇ ਹੋਏ ਪੰਜ ਸਿੰਘ ਸਾਹਿਬਾਨਾਂ ਤੋਂ ਬਿਨਾਂ ਵੀ ਤੁਸੀਂ ਮੇਰੇ ਉਤੇ ਹੁਕਮਨਾਮਾ ਕਿੱਦਾਂ ਲਾਗੁ ਕਰ ਦਿੱਤਾ ?

ਕੀ ਤੁਸੀਂ ਮੈਨੂੰ ਦਸੋਗੇ ਜਿਸ ਵਕਤ ਸਾਨੂੰ ਪ੍ਰਾਪਤੀ ਹੋਣ ਵਾਲੀ ਸੀ ਤੁਸੀਂ ਸਾਡੀਆਂ ਟੰਗਾ ਕਿਉਂ ਘਸੀਟ ਦਿੱਤੀਆ ਜਿਸ ਨਾਲ ਅਸੀਂ ਪ੍ਰਾਪਤੀ ਤੋਂ ਵਾਂਝੇ ਰਹਿ ਗਏ ?

ਕੀ ਤੁਸੀਂ ਦਸੋਗੇ ਆਪਣੇ ਸੰਬੋਧਨ ਤੋਂ ਬਾਅਦ ਉਥੇ ਹਾਜਿਰ ਸੰਗਤ ਅਤੇ ਵੀਰਾਂ - ਭੈਣਾਂ ਨਾਲ ਅਨਸ਼ਨ ਤੁੜਵਾਉਣ ਬਾਰੇ ਕੋਈ ਰਾਇ ਲਈ ਸੀ, ਜਦਕਿ ਸੰਗਤ ਦਾ ਫੈਸਲਾ ਸਰਬਉਚ ਫੈਸਲਾ ਹੁੰਦਾ ਹੈ ?

ਕੀ ਤੁਸੀਂ ਨਹੀਂ ਚਾਹੁੰਦੇ ਕਿ 29 ਸਾਲਾਂ ਬਾਅਦ ਵੀ ਸਿੱਖਾਂ ਨੂੰ ਇਨਸਾਫ ਮਿਲੇ ?

ਕੀ ਤੁਹਾਡੇ ਸਿੱਖ ਕੌਮ ਨੂੰ ਦਿੱਤੇ ਜਾਂਦੇ ਬਿਆਨ ਸਿਰਫ ਦਿਖਾਵੇ ਲਈ ਹਨ ?

ਕੀ ਤੁਸੀਂ ਮੈਨੂੰ ਦਸੋਗੇ ਇਸ ਸਾਰੀ ਸਾਜਿਸ਼ ਵਿੱਚ ਤੁਹਾਡੇ ਨਾਲ ਹੋਰ ਕੋਣ - ਕੋਣ ਸ਼ਾਮਿਲ ਹੈ ?

ਇਨ੍ਹਾਂ ਵਰਗੇ ਹੋਰ ਬਹੁਤ ਸੁਆਲ ਹਨ ਜਿਨ੍ਹਾਂ ਦਾ ਜੁਆਬ ਮੈਂ ਤੁਹਾਡੇ ਕੋਲੋ ਮੰਗ ਰਹੀ ਹਾਂ ।

ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਜੀ ਤੁਸੀਂ ਸਿੱਖ ਕੌਮ ਦੀ ਸੁਪਰੀਮ ਕੁਰਸੀ ਤੇ ਵਿਰਾਜਮਾਨ ਹੋ ਤੇ ਤੁਹਾਡਾ ਫਰਜ ਹੈ ਇਨਸਾਫ ਦੇਣਾ ਅਤੇ ਦਿਵਾਉਣਾ ਪਰ ਜਦ ਤੁਸੀਂ ਹੀ ਇਨਸਾਫ ਨਾਲ ਕੌਝਾ ਮਜ਼ਾਕ ਕਰੋਗੇ ਤੇ ਇਨਸਾਫ ਕਿੱਥੇ ਰਹਿ ਜਾਏਗਾ ? ਤੁਸੀਂ ਮੈਨੂੰ ਜੂਸ ਨਹੀਂ ਪਿਲਾਇਆ ਸੀ ਇਹ ਤੇ ਸ਼ਹੀਦਾਂ ਦਾ ਖੂਨ ਪਿਲਾ ਕੇ ਸਾਨੂੰ ਅਪਮਾਨਿਤ ਕਰ ਦਿੱਤਾ ਸੀ । ਮੈਂ ਆਪ ਜੀ ਨੂੰ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਅੱਗੇ ਤੋਂ ਕੌਮ ਲਈ ਲੜੇ ਜਾ ਸੰਘਰਸ਼ ਵਿੱਚ ਜੇਕਰ ਆਪਣਾ ਸਾਥ ਨਹੀਂ ਦੇ ਸਕਦੇ ਤੇ ਉਸ ਦੇ ਲੱਕ ਨੂੰ ਆਪਣੀ ਜਥੇਦਾਰੀ ਦਾ ਰੋਹਬ ਦਿਖਾਉਂਦੇ ਤੋੜਣ ਦੀ ਕੋਸ਼ਿਸ਼ ਨਾ ਕਰਨਾ, ਜਿਸ ਨਾਲ ਕੌਮ ਦਾ ਬਹੁਤ ਨੁਕਸਾਨ ਹੋਵੇਗਾ । ਮੈਨੂੰ ਤੇ ਇਸ ਤਰ੍ਹਾਂ ਲਗ ਰਿਹਾ ਹੈ ਕਿ ਤੁਸੀਂ ਸਿੱਖਾਂ ਨੂੰ ਇਨਸਾਫ ਦਿਵਾਉਣ ਨਹੀਂ ਸਗੋਂ ਸ੍ਰਕਾਰ ਨੂੰ ਇਹ ਵਿਖਾਉਣ ਆਏ ਸੀ ਕਿ ਮੈਂ ਵੀ ਤੁਹਾਡੇ ਨਾਲ ਹਾਂ ਤੇ ਇਹ ਜੋ ਇਨਸਾਫ ਲਈ ਰੁਲ ਰਹੇ ਹਨ ਰੁਲਦੇ ਰਹਿਣ ।

ਉਨ੍ਹਾਂ ਕਿਹਾ ਕਿ ਮੈਂ ਦਿੱਲੀ ਕਮੇਟੀ ਅਤੇ ਉਨ੍ਹਾਂ ਵੀਰਾਂ - ਭੈਣਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਨਾਲ ਸੰਘਰਸ਼ ਵਿੱਚ ਸਾਥ ਦਿੱਤਾ ਸੀ । ਮੈਨੂੰ ਸਭ ਤੋਂ ਜ਼ਿਆਦਾ ਦੁੱਖ ਇਸ ਗਲ ਦਾ ਲੱਗਾ ਹੈ ਕਿ ਜਿਹੜੇ ਵੀਰ - ਭੈਣ ਜੋ ਕਿ ਮੇਰੇ ਨਾਲ ਮੰਚ ਤੇ ਫੋਟੋਆਂ ਖਿਚਵਾਈ ਜਾਂਦੇ ਸਨ, ਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਦ ਮੇਰਾ ਅਨਸ਼ਨ ਤੁੜਵਾਇਆ ਜਾ ਰਿਹਾ ਸੀ, ਜਦਕਿ ਤੁਹਾਨੂੰ ਪਤਾ ਸੀ ਕਿ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ ਤੁਸੀਂ ਉਸੇ ਵਕਤ ਜਥੇਦਾਰ ਸਾਹਿਬ (ਜਿਨ੍ਹਾਂ ਨੇ ਆਪਣੀ ਮਨਮਰਜੀ ਨਾਲ ਅਨਸ਼ਨ ਖਤਮ ਕਰਵਾਇਆ) ਦਾ ਘੇਰਾਓ ਕਰਕੇ ਉਨ੍ਹਾਂ ਨਾਲ ਕੋਈ ਸੁਆਲ - ਜੁਆਬ ਕਿਉਂ ਨਹੀਂ ਕੀਤਾ, ਇਸ ਨਾਲ ਇਹ ਜਾਹਿਰ ਹੁੰਦਾ ਹੈ ਕਿ ਤੁਸੀਂ ਸਿਰਫ ਫੋਟੋਆਂ ਖਿਚਵਾਉਣ ਤੱਕ ਹੀ ਸੀਮਿਤ ਸੀ ਤੇ ਸਾਡਾ ਮੋਰਚਾ ਫੇਲ੍ਹ ਕਰਵਾਉਣ ਲਈ ਤੁਸੀਂ ਵੀ ਜਥੇਦਾਰ ਸਾਹਿਬ ਦਾ ਸਾਥ ਦਿੱਤਾ।

ਵੀਰੋ ਅਤੇ ਭੈਣੋ ਮਾਯੁਸ ਨਾ ਹੋਵੋ ਅਸੀਂ ਮੁੜ ਤੋਂ ਸੰਘਰਸ਼ ਇੱਕ ਨਵੀਂ ਰਣਨੀਤੀ ਨਾਲ ਚਾਲੂ ਕਰਾਂਗੇ ਜਿਸ ਨੂੰ ਅਸੀਂ ਫਤਿਹ ਕਰਕੇ ਹੀ ਦਮ ਲਵਾਂਗੇ ।

ਨਿਰਪ੍ਰੀਤ ਕੌਰ

12.05.2013

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz