ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005161315
ਅੱਜ
ਇਸ ਮਹੀਨੇ
91
17039

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.148.133
   

11 ਮਈ 2013

ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ: ਭਨਿਆਰਾਂ ਵਾਲਾ ਸਣੇ 8 ਦੋਸ਼ੀ ਕਰਾਰ

http://sameydiawaaz.com/Archive%20News/%5B2013%5D/05/11.05.2013%20-%2006.jpgਅੰਬਾਲਾ 10 ਮਈ :- ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਕਰਨ ਦੇ ਮਾਮਲੇ ਵਿਚ ਅੱਜ ਇੱਥੋਂ ਦੇ ਚੀਫ ਜੁਡੀਸ਼ੀਲ ਮੈਜਿਸਟਰੇਟ ਏ.ਕੇ. ਜੈਨ ਵਲੋਂ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲਾ ਅਤੇ ਉਸ ਦੇ 7 ਸ਼ਰਧਾਲੂਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਸਜ਼ਾ ਸੁਣਾਉਣ ਲਈ 13 ਮਈ ਦਾ ਦਿਨ ਨਿਸ਼ਚਤ ਕੀਤਾ ਗਿਆ ਹੈ। ਅਦਾਲਤ ਵੱਲੋਂ ਦੋਸ਼ੀਆਂ ਨੂੰ ਸੋਮਵਾਰ ਨੂੰ ਅਦਾਲਤ ਵਿਚ ਹਾਜ਼ਰ ਹੋਣ ਲਈ ਪਾਬੰਦ ਕੀਤਾ ਗਿਆ ਹੈ, ਜਦੋਂ ਕਿ ਇਸ ਮਾਮਲੇ ਵਿਚ ਨਾਮਜ਼ਦ 5 ਵਿਅਕਤੀਆਂ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ।

ਭਾਵੇਂ ਸੁਰੱਖਿਆ ਕਾਰਨਾਂ ਕਰਕੇ ਭਨਿਆਰਾਂ ਵਾਲਾ ਨੂੰ ਅਦਾਲਤ ਵਿਚ ਨਿੱਜੀ ਤੌਰ ‘ਤੇ ਪੇਸ਼ ਹੋਣ ਤੋਂ ਛੋਟ ਮਿਲੀ ਹੋਈ ਸੀ, ਪਰ 2 ਮਈ ਨੂੰ ਅੰਤਿਮ ਬਹਿਸ ਪੂਰੀ ਹੋਣ ਤੋਂ ਬਾਅਦ ਜੱਜ ਨੇ ਫੈਸਲਾ ਸੁਣਾਉਣ ਲਈ ਅੱਜ ਦਾ ਦਿਨ ਨਿਰਧਾਰਤ ਕਰਦਿਆਂ ਬਾਬਾ ਭਨਿਆਰਾਂ ਵਾਲਾ ਨੂੰ ਨਿੱਜੀ ਤੌਰ ‘ਤੇ ਅਦਾਲਤ ਵਿਚ ਹਾਜ਼ਰ ਰਹਿਣ ਲਈ ਹਦਾਇਤ ਕੀਤੀ ਸੀ। ਅੱਜ ਫੈਸਲਾ ਸੁਣਨ ਲਈ ਸੀ.ਆਰ.ਪੀ. ਦੀ ਸੁਰੱਖਿਆ ਵਿਚ ਘਿਰਿਆ ਭਨਿਆਰਾਂ ਵਾਲਾ ਬਾਕੀ ਸ਼ਰਧਾਲੂਆਂ ਨਾਲ ਕਾਫੀ ਲੰਮੇ ਵਕਫ਼ੇ ਤੋਂ ਬਾਅਦ ਅਦਾਲਤ ਵਿਚ ਪੇਸ਼ ਹੋਇਆ ਜਦੋਂ ਕਿ ਸਿੱਖ ਪੰਥ ਵੱਲੋਂ ਮਾਮਲੇ ਦੀ ਸਾਲ 2001 ਤੋਂ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੱਘ ਮੱਕੜ ਦੇ ਸਹਿਯੋਗ ਨਾਲ ਪੈਰਵੀ ਕਰ ਰਹੀ ਜਥੇਬੰਦੀ ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ, ਸਕੱਤਰ ਜਨਰਲ ਤੀਰਥ ਸਿੰਘ ਭਟੋਆ, ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਸੁਖਵਿੰਦਰ ਸਿੰਘ ਗੁਲਾਲੀਪੁਰ, ਰਾਮ ਸਰੂਪ ਸਿੰਘ ਔਲਖ, ਸੁਖਵੀਰ ਸਿੰਘ ਜਿੰਦਵੜੀ, ਬਲਜੀਤ ਸਿੰਘ ਬੇਗੋਵਾਲ, ਬਲਜਿੰਦਰ ਸਿੰਘ ਮਨਾਵਾਂ, ਭਾਈ ਬਿਕਰਮ ਸਿੰਘ ਕਲੋਤਾ, ਬਲਜੀਤ ਸਿੰਘ, ਇੰਟਰਨੈਸ਼ਨਲ ਸਿੱਖ ਮੰਚ ਦੇ ਆਗੂ ਭਾਈ ਗੁਰਮੁਖ ਸਿੰਘ ਪਿੱਪਲਮਾਜਰਾ ਅਤੇ ਹਰਸਿਮਰਤ ਸਿੰਘ ਭਟੋਆ ਅਦਾਲਤੀ ਕੰਪਲੈਕਸ ਵਿੱਚ ਹਾਜ਼ਰ ਸਨ।

ਅਦਾਲਤੀ ਕਾਰਵਾਈ ਬਾਰੇ ਪੱਤਰਕਾਰਾਂ ਨੂੰ ਸਰਕਾਰੀ ਵਕੀਲ ਜਗਮਾਲ ਸਿੰਘ, ਜੰਗਬਹਾਦਰ ਸਿੰਘ, ਸਿੱਖ ਪੰਥ ਵੱਲੋਂ ਵਕੀਲ ਲਵਨੀਤ ਠਾਕੁਰ ਅਤੇ ਐਡਵੋਕੇਟ ਗੁਰਸ਼ੇਰ ਸਿੰਘ ਸੁਲਰ ਨੇ ਦੱਸਿਆ ਕਿ ਅਦਾਲਤ ਵਿੱਚ ਭਨਿਆਰਾਂ ਵਾਲਾ ਅਤੇ ਉਸ ਦੇ 7 ਸ਼ਰਧਾਲੂਆਂ ਨੂੰ ਮੁਕੱਦਮਾ ਨੰਬਰ 49 ਅਤੇ 161 ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ।  ਪਿੰਡ ਰਤਨਗੜ੍ਹ ਦੇ ਗੁਰੂ ਘਰ ਵਿੱਚੋਂ 17 ਸਤੰਬਰ 2001 ਨੂੰ ਤੜਕਸਾਰ ਪ੍ਰਕਾਸ਼ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਕੇ ਇਨ੍ਹਾਂ ਨੂੰ ਪਾੜਨ ਮਗਰੋਂ ਪਿੰਡ ਰਸੂਲਪੁਰ ਦੇ ਬੱਸ ਅੱਡੇ ‘ਤੇ ਅਗਨ ਭੇਟ ਕਰ ਦਿੱਤਾ ਗਿਆ ਸੀ ਜਿਸ ‘ਤੇ ਭਨਿਆਰਾਂ ਵਾਲਾ ਅਤੇ ਉਸ ਦੇ 13 ਪੈਰੋਕਾਰਾਂ ਦੇ ਖ਼ਿਲਾਫ਼ ਧਾਰਾ  452/435/411/380/153ਏ/295ਏ/120ਬੀ ਅਤੇ 109 ਅਧੀਨ ਮੋਰਿੰਡਾ ਥਾਣੇ ਵਿਖੇ ਮੁਕੱਦਮਾ ਨੰਬਰ 161 ਦਰਜ ਕੀਤਾ ਗਿਆ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਇਹ ਮੁਕੱਦਮੇ 2002 ਵਿਚ ਅੰਬਾਲਾ ਦੀ ਅਦਾਲਤ ਵਿਚ ਤਬਦੀਲ ਕੀਤੇ ਗਏ ਸਨ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ 22 ਸਰਕਾਰੀ ਤੇ ਗੈਰ-ਸਰਕਾਰੀ ਗਵਾਹਾਂ ਨੇ  ਬਿਆਨ ਦਰਜ ਕਰਵਾਏ। ਅਦਾਲਤ ਨੇ ਭਨਿਆਰਾਂ ਵਾਲਾ ਅਤੇ ਉਸ ਦੇ 7 ਸ਼ਰਧਾਲੂਆਂ ਸੁਰਮੁਖ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਹਰਜੀਤ ਸਿੰਘ, ਰਾਜਿੰਦਰ ਸਿੰਘ, ਅਸ਼ੋਕ ਕੁਮਾਰ ਅਤੇ ਸੁਰਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਸਜ਼ਾ ਸੁਣਾਉਣ ਲਈ 13 ਮਈ ਦਾ ਦਿਨ ਨਿਰਧਾਰਤ ਕਰ ਦਿੱਤਾ। ਇਸ ਮਾਮਲੇ ‘ਚ ਨਾਮਜ਼ਦ 5 ਵਿਅਕਤੀਆਂ ਬਲਵਿੰਦਰ ਸਿੰਘ, ਪ੍ਰੀਤਮ ਸਿੰਘ, ਸਾਧੂ੍ਹ ਸਿੰਘ, ਕਰਨੈਲ ਸਿੰਘ ਤੇ ਸਤਨਾਮ ਸਿੰਘ ਨੂੰ ਸਬੂਤਾਂ  ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ।

ਭਨਿਆਰਾਂ ਵਾਲਾ ਅਤੇ ਉਸ ਦੇ 7 ਸ਼ਰਧਾਲੂਆਂ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸ਼ਹਿਰ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਸਮੁੱਚੇ ਧਰਮ ਨਿਰਪੱਖ ਲੋਕਾਂ ਲਈ ਅੱਜ ਖੁਸ਼ੀ ਦਾ ਦਿਨ ਹੈ, ਕਿਉਂਕਿ ਅੱਜ ਦੇ ਫੈਸਲੇ ਨਾਲ ਸਮਾਜ ਵਿਰੋਧੀ ਅਨਸਰ ਦੀ ਹਾਰ ਹੋਈ ਹੈ। ਇਸ ਮਾਮਲੇ ਨੂੰ ਧੁਰ ਤੱਕ ਪਹੁੰਚਾਉਣ ਲਈ ਵਰਲਡ ਸਿੱਖ ਮਿਸ਼ਨ ਨੇ ਲੰਮੀ ਲੜਾਈ ਲੜੀ ਹੈ ਅਤੇ ਨੌਕਰੀਆਂ ਦੀ ਵੀ ਪ੍ਰਵਾਹ ਨਹੀਂ ਕੀਤੀ।  ਸਮੁੱਚਾ ਸਿੱਖ ਪੰਥ, ਸ਼੍ਰੋਮਣੀ ਕਮੇਟੀ, ਪੰਥਕ ਸੇਵਾ ਲਹਿਰ ਸਭ ਦਾ ਯੋਗਦਾਨ ਅਤੇ ਸਹਿਯੋਗ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਨਗੇ ਕਿ ਇਸ ਮਾਮਲੇ ਵਿਚ ਸਹਿਯੋਗ ਦੇਣ ਵਾਲਿਆਂ ਦਾ ਸਨਮਾਨ ਕੀਤਾ ਜਾਵੇ।

ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ ਅਤੇ ਜਨਰਲ ਸਕੱਤਰ ਤੀਰਥ ਸਿੰਘ ਭਟੋਆ ਨੇ ਦੱਸਿਆ ਕਿ ਬਾਬਾ ਭਨਿਆਰਾਂ ਵਾਲੇ ਦੇ ਖ਼ਿਲਾਫ਼ ਕੁੱਲ 6 ਮਾਮਲੇ ਦਰਜ ਹੋਏ ਸਨ ਅਤੇ ਉਹ ਤਿੰਨਾਂ (47/50/54) ਵਿਚੋਂ ਬਰੀ ਹੋ ਚੁੱਕਾ ਹੈ। ਅੱਜ ਉਸ ਨੂੰ ਮੁਕੱਦਮਾ ਨੰਬਰ 49 ਅਤੇ 161 ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ।


ਸਾਕਾ ਨੀਲਾ ਤਾਰਾ ਯਾਦਗਾਰ ਵਿਵਾਦ ਅਕਾਲ ਤਖ਼ਤ ਦੇ ਜਥੇਦਾਰ ਹਵਾਲੇ

ਅੰਤ੍ਰਿੰਗ ਕਮੇਟੀ ਦੀ ਮੀਟਿੰਗ ‘ਚ ਫੈਸਲਾ

ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 15 ਨੂੰ

 http://sameydiawaaz.com/Archive%20News/%5B2013%5D/05/11.05.2013%20-%2005.jpg

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ (ਫੋਟੋ: ਸਮੀਰ ਸਹਿਗਲ)

ਅੰਮ੍ਰਿਤਸਰ 10 ਮਈ (ਜਗਤਾਰ ਸਿੰਘ ਲਾਂਬਾ) :- ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਵਿਵਾਦ ਦਾ ਮਾਮਲਾ ਹੁਣ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਹੱਲ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਫੈਸਲਾ ਸਾਰਿਆਂ ‘ਤੇ ਲਾਗੂ ਹੋਵੇਗਾ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਿੱਤਾ। ਉਹ ਅੱਜ ਇਥੇ ਅੰਤ੍ਰਿੰਗ ਕਮੇਟੀ ਦੀ ਬੈਠਕ ਵਿਚ ਹਿੱਸਾ ਲੈਣ ਲਈ ਆਏ ਸਨ। ਮੀਟਿੰਗ ਵਿਚ ਅੰਮ੍ਰਿਤਸਰ ਵਿਖੇ 100 ਕਰੋੜ ਰੁਪਏ ਦੀ ਲਾਗਤ ਨਾਲ ਅੰਤਰਰਾਸ਼ਟਰੀ ਪੱਧਰ ਦੇ ਬਣਾਏ ਜਾਣ ਵਾਲੇ ਕੇਂਦਰੀ ਸਿੱਖ ਅਜਾਇਬ ਘਰ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸ਼ਹੀਦੀ ਯਾਦਗਾਰ ਦੇ ਵਿਵਾਦ ਦਾ ਮਾਮਲਾ ਹੱਲ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਨੂੰ ਅਪੀਲ ਕੀਤੀ ਗਈ ਸੀ। ਇਸ ਦੌਰਾਨ ਦਮਦਮੀ ਟਕਸਾਲ ਅਤੇ ਸੰਤ ਸਮਾਜ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਇਹ ਮਾਮਲਾ ਹੱਲ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਦੋਵਾਂ ਧਿਰਾਂ ਨੇ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪ ਦਿੱਤਾ ਹੈ, ਇਸ ਲਈ ਵਿਵਾਦ ਦਾ ਹੱਲ ਹੁਣ ਉਨ੍ਹਾਂ ਵੱਲੋਂ ਹੀ ਕੱਢਿਆ ਜਾਵੇਗਾ। ਇਕ ਸਵਾਲ ਦੇ ਜੁਆਬ ਵਿਚ ਉਨ੍ਹਾਂ ਆਖਿਆ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਕੀਤਾ ਗਿਆ ਫੈਸਲਾ ਸਾਰਿਆਂ ‘ਤੇ ਲਾਗੂ ਹੋਵੇਗਾ।

ਇਸ ਮਾਮਲੇ ਨੂੰ ਵਿਚਾਰਨ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 15 ਮਈ ਨੂੰ ਹੋਵੇਗੀ। ਇਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦੀ ਯਾਦਗਾਰ ਦਾ ਨਾਂ ਸੰਤ ਭਿੰਡਰਾਂਵਾਲਿਆਂ ਦੇ ਨਾਂ ‘ਤੇ ਰੱਖਣ ਅਤੇ ਇਤਿਹਾਸ ਬੋਰਡ ਲਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਦੋਂਕਿ ਦੂਜੇ ਪਾਸੇ ਦਮਦਮੀ ਟਕਸਾਲ ਯਾਦਗਾਰ ਦਾ ਨਾਂ ਅਤੇ ਇਤਿਹਾਸ ਬੋਰਡ ਜਿਵੇਂ ਦਾ ਤਿਵੇਂ ਰੱਖਣ ‘ਤੇ ਬਜਿੱਦ ਹੈ। ਇਤਿਹਾਸ ਬੋਰਡ ਨੂੰ ਹਟਾਉਣ ਲਈ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਪੁੱਛੇ ਸਵਾਲ ਦੇ ਜੁਆਬ ਵਿਚ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਕਰਮਚਾਰੀ ਨੇ ਇਤਿਹਾਸ ਬੋਰਡ ਨੂੰ ਹਟਾਉਣ ਦਾ ਯਤਨ ਨਹੀਂ ਕੀਤਾ ਅਤੇ ਨਾ ਹੀ ਇਤਿਹਾਸ ਬੋਰਡ ਹਟਾਇਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਖੁਦ ਵੀ ਇਸ ਸਬੰਧੀ ਕਿਸੇ ਨੂੰ ਆਦੇਸ਼ ਨਹੀਂ ਦਿੱਤੇ ਹਨ। ਇਸ ਮੌਕੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੂਨ 1984 ਸਾਕਾ ਨੀਲਾ ਤਾਰਾ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ‘ਤੇ ਸੋਨੇ ਦੇ ਪੱਤਰਿਆਂ ਨੂੰ ਲੱਗੀਆਂ ਗੋਲੀਆਂ ਵਾਲੇ ਪੱਤਰੇ ਵੀ ਸ਼੍ਰੋਮਣੀ ਕਮੇਟੀ ਨੇ ਸੰਭਾਲ ਕੇ ਰੱਖੇ ਹੋਏ ਹਨ ਅਤੇ ਇਸ ਪੁਰਾਤਨ ਵਿਰਸੇ ਨੂੰ ਸੰਭਾਲ ਕੇ ਰੱਖਿਆ ਜਾਵੇਗਾ।

ਸ੍ਰੀ ਹਰਿਮੰਦਰ ਸਾਹਿਬ ਸਮੂਹ ਨੇੜੇ ਅਕਾਲੀ ਮਾਰਕੀਟ ਵਿਚ ਕੇਂਦਰੀ ਸਿੱਖ ਅਜਾਇਬਘਰ ਬਣਾਉਣ ਦੀ ਯੋਜਨਾ ਦਾ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ‘ਤੇ ਲਗਪਗ 100 ਕਰੋੜ ਰੁਪਏ ਖਰਚ ਹੋਣਗੇ ਅਤੇ ਇਹ ਅੰਤਰਰਾਸ਼ਟਰੀ ਪੱਧਰ ਦਾ ਅਜਾਇਬਘਰ ਹੋਵੇਗਾ। ਇਸ ਸਬੰਧ ਵਿਚ ਲੋੜੀਂਦੀ ਹੋਰ ਜ਼ਮੀਨ ਵੀ ਖਰੀਦੀ ਜਾ ਚੁੱਕੀ ਹੈ। ਇਹ ਅਜਾਇਬਘਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਨਿਗਰਾਨੀ ਹੇਠ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੀ ਇਮਾਰਤ ਦਾ ਨਵੀਂਨੀਕਰਨ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਹ ਲੰਗਰ ਘਰ ਅਤਿ-ਆਧੁਨਿਕ ਕਿਸਮ ਦਾ ਹੋਵੇਗਾ, ਜਿਸ ਦੀ ਰਸੋਈ ਵੀ ਅਤਿ ਆਧੁਨਿਕ ਉਪਕਰਨਾਂ ਨਾਲ ਲੈਸ ਹੋਵੇਗੀ।

ਤਿਹਾੜ ਜੇਲ੍ਹ ਵਿਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਉਸ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਗਾਉਣ ਲਈ ਹਰ ਇਨਸਾਫਪਸੰਦ ਮੁਲਕ ਅਤੇ ਸ਼ਖਸੀਅਤ ਕੋਲ ਪਹੁੰਚ ਕੀਤੀ ਹੈ। ਇਸੇ ਸਬੰਧ ਵਿਚ ਜਰਮਨੀ ਕੋਲ ਵੀ ਅਪੀਲ ਕੀਤੀ ਗਈ ਸੀ। ਉਨ੍ਹਾਂ ਆਖਿਆ ਕਿ ਜਰਮਨੀ ਨੇ ਹੀ ਪ੍ਰੋ. ਭੁੱਲਰ ਨੂੰ ਭਾਰਤ ਦੇ ਹਵਾਲੇ ਕੀਤਾ ਸੀ। ਹੁਣ ਜਰਮਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਕੇ ਆਖਿਆ ਕਿ ਉਸ ਨੂੰ ਫਾਂਸੀ ਦੀ ਸਜਾ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਰਮਨੀ ਵਿਚ ਫਾਂਸੀ ਦੀ ਸਜ਼ਾ ਦਾ ਰੁਝਾਨ ਨਹੀਂ ਹੈ ਅਤੇ ਪ੍ਰੋ. ਭੁੱਲਰ ਨੂੰ ਭਾਰਤ ਸਰਕਾਰ ਦੇ ਸਪੁਰਦ ਕਰਨ ਸਮੇਂ ਵੀ ਜਰਮਨੀ ਦੀ ਸਰਕਾਰ ਨੇ ਆਖਿਆ ਸੀ ਕਿ ਉਸਨੂੰ ਫਾਂਸੀ ਨਾ ਦਿੱਤੀ ਜਾਵੇ।

ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਵਿਖੇ ਕੈਂਸਰ ਦੇ ਇਲਾਜ ਲਈ 12 ਕਰੋੜ ਰੁਪਏ ਦੀ ਲਾਗਤ ਨਾਲ ਲੀਨੀਅਰ ਐਕਸੇਲੇਟਰ ਮਸ਼ੀਨ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਰਾਹੀਂ ਰੇਡੀਓਥੈਰੇਪੀ ਵਿਧੀ ਨਾਲ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਦੀ ਸਥਾਪਨਾ ਲਈ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਮੈਡੀਕਲ ਕਾਲਜ ਨੂੰ ਚਾਰ ਕਰੋੜ ਰੁਪਏ ਦੀ ਮਦਦ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਮਸ਼ੀਨ ਅਗਲੇ ਇਕ ਮਹੀਨੇ ਤਕ ਸਥਾਪਿਤ ਹੋ ਜਾਵੇਗੀ। ਇਸ ਮਸ਼ੀਨ ਦੀ ਸਥਾਪਨਾ ਲਈ ਇਕ ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਇਮਾਰਤ ਵੀ ਬਣਾਈ ਗਈ ਹੈ। ਕਾਲਜ ਵਿਚ ਐਮ.ਬੀ.ਬੀ.ਐਸ. ਕੋਰਸ ਦੀਆਂ ਸੀਟਾਂ 100 ਤੋਂ ਵਧਾ ਕੇ 150 ਕੀਤੀਆਂ ਗਈਆਂ ਹਨ ਅਤੇ ਇਸ ਸਬੰਧ ਵਿਚ ਮੈਡੀਕਲ ਕੌਂਸਲ ਆਫ ਇੰਡੀਆ ਦੀ ਟੀਮ ਨੇ ਦੌਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਖਜ਼ਾਨਾ ਗੇਟ ਨੇੜੇ 3 ਮੰਜ਼ਿਲਾ ਸਟਾਫ ਕੁਆਰਟਰ ਬਣਾਉਣ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਨੇੜੇ ਗੁਰਦੁਆਰਾ ਭਬੌਰ ਸਾਹਿਬ ਵਿਖੇ ਹੋਰ ਜੋੜਾ ਘਰ ਤੇ ਕੜਾਹ ਪ੍ਰਸ਼ਾਦਿ ਦੇ ਕਾਉਂਟਰ ਬਣਾਉਣ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਵਿਖੇ ਇਕ ਬੀਬੀ ਸੁਮਿਤਰਾ ਨੇ 16 ਏਕੜ 16 ਮਰਲੇ ਜ਼ਮੀਨ ਸ਼੍ਰੋਮਣੀ ਕਮੇਟੀ ਨੂੰ ਦਾਨ ਵਜੋਂ ਸੌਂਪੀ ਹੈ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿਖੇ 4 ਏਕੜ ਜ਼ਮੀਨ ਅਤੇ ਬਟਾਲਾ ‘ਚ 5 ਏਕੜ ਜ਼ਮੀਨ ਦਾਨ ਵਜੋਂ ਦਿੱਤੀ ਗਈ ਹੈ। ਅੱਜ ਦੀ ਇਕੱਤਰਤਾ ਵਿਚ ਰਘੁਜੀਤ ਸਿੰਘ ਵਿਰਕ, ਕੇਵਲ ਸਿੰਘ ਬਾਦਲ, ਸੁਖਦੇਵ ਸਿੰਘ ਭੌਰ, ਰਜਿੰਦਰ ਸਿੰਘ ਮਹਿਤਾ, ਕਰਨੈਲ ਸਿੰਘ ਪੰਜੋਲੀ ਤੇ ਹੋਰ ਅੰਤ੍ਰਿੰਗ ਕਮੇਟੀ ਮੈਂਬਰਾਂ ਤੋਂ ਇਲਾਵਾ ਸਕੱਤਰ ਦਲਮੇਘ ਸਿੰਘ, ਰੂਪ ਸਿੰਘ, ਤਰਲੋਚਨ ਸਿੰਘ, ਨਿੱਜੀ ਸਕੱਤਰ ਮਨਜੀਤ ਸਿੰਘ ਤੇ ਹੋਰ ਅਮਲਾ ਹਾਜ਼ਰ ਸੀ।


 ਭੁੱਲਰ ਮਾਮਲੇ ਨਾਲ ਜਰਮਨੀ ਦਾ ਸਬੰਧ ਨਹੀਂ - ਭਾਰਤ ਸਰਕਾਰ

 http://sameydiawaaz.com/Archive%20News/%5B2013%5D/05/11.05.2013%20-%2001.jpg

ਨਵੀਂ ਦਿੱਲੀ 10 ਮਈ :- ਭਾਰਤ ਨੇ ਅੱਜ ਸਾਫ਼ ਕੀਤਾ ਹੈ ਕਿ ਦਿੱਲੀ ਵਿਚ ਬੰਬ ਧਮਾਕੇ ਸਬੰਧੀ ਕੇਸ ਵਿਚ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਨਾਲ ਜਰਮਨੀ ਦਾ ਕੋਈ ਸਬੰਧ ਨਹੀਂ ਹੈ, ਜਿਸ ਵੱਲੋਂ ਭੁੱਲਰ ਲਈ ਭਾਰਤ ਨੂੰ ਰਹਿਮ ਦੀ ਅਪੀਲ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ, ”ਖਾਲਿਸਤਾਨੀ ਦਹਿਸ਼ਤਗਰਦ ਲਈ ਰਹਿਮ ਦੀ ਮੰਗ ਕਰਨ ਦੀ ਕਾਨੂੰਨੀ ਤੌਰ ‘ਤੇ ਜਰਮਨੀ ਦੀ ਕੋਈ ਤੁਕ ਨਹੀਂ ਬਣਦੀ।”

ਗੌਰਤਲਬ ਹੈ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਜਰਮਨੀ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਨੇ ਭਾਰਤੀ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਨੂੰ ਚਿੱਠੀਆਂ ਲਿਖ ਕੇ ਭੁੱਲਰ ਲਈ ਰਹਿਮ ਦੀ ਅਪੀਲ ਕੀਤੀ ਹੈ। ਸੂਤਰਾਂ ਮੁਤਾਬਕ ਜਰਮਨੀ ਪਹਿਲਾਂ ਵੀ ਭੁੱਲਰ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ Ç ਵਚ ਬਦਲੇ ਜਾਣ ਦੀ ਕੋਸ਼ਿਸ਼ ਕਰ ਚੁੱਕਾ ਹੈ।

ਇਸ ਤੋਂ ਪਹਿਲਾਂ ਜਰਮਨੀ ਦੇ ਭਾਰਤ ਵਿਚ ਰਾਜਦੂਤ ਮਾਈਕਲ ਸਟੀਨਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਕਿਸੇ ਨੂੰ ਵੀ ਸਜ਼ਾ-ਏ-ਮੌਤ ਦਿੱਤੇ ਜਾਣ ਦੇ ਖ਼ਿਲਾਫ਼ ਹੈ ਪਰ ਉਹ ਇਨ੍ਹਾਂ ਸਵਾਲਾਂ ਨੂੰ ਟਾਲ ਗਏ ਕਿ ਕੀ ਜਰਮਨੀ ਨੇ ਸਜ਼ਾ-ਏ-ਮੌਤ ਦਾ ਸਾਹਮਣਾ  ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਲਈ ਰਹਿਮ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ”ਜਰਮਨੀ ਦਾ ਅਸੂਲੀ ਸਟੈਂਡ ਹੈ ਕਿ ਇਹ ਸਜ਼ਾ-ਏ-ਮੌਤ ਦੇ ਖ਼ਿਲਾਫ਼ ਹੈ ਕਿਉਂਕਿ ਇਸ ਨਾਲ ਇਨਸਾਫ਼ ਦਾ ਕੋਈ ਮਕਸਦ ਪੂਰਾ ਨਹੀਂ ਹੁੰਦਾ।

ਉਨ੍ਹਾਂ ਨੂੰ ਇਨ੍ਹਾਂ ਰਿਪੋਰਟਾਂ ਬਾਰੇ ਪੁੱਛਿਆ ਗਿਆ ਸੀ ਕਿ ਜਰਮਨੀ ਦੇ ਰਾਸ਼ਟਰਪਤੀ ਜੋਏਕਿਮ ਗੌਕ ਅਤੇ ਵਿਦੇਸ਼ ਮੰਤਰੀ ਗੁਇਡੋ ਵੈਸਟਰਵੈਲ ਨੇ ਆਪਣੇ ਭਾਰਤੀ ਹਮਰੁਤਬਿਆਂ ਨੂੰ  ਪੱਤਰ ਲਿਖ ਕੇ ਭੁੱਲਰ ਪ੍ਰਤੀ ਰਹਿਮ ਦੀ ਅਪੀਲ ਕੀਤੀ ਹੈ। ਇਸ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਕਹੇ ਜਾਣ ਉੱਤੇ ਉਨ੍ਹਾਂ ਕਿਹਾ, ”ਮੇਰੇ ਖਿਆਲ ਵਿਚ ਸਿਧਾਂਤਕ ਪੁਜ਼ੀਸ਼ਨ ਨੂੰ ਕਿਸੇ ਮੁਲਕ ਦੇ ਅੰਦਰੂਨੀ  ਮਾਮਲਿਆਂ ਵਿਚ ਦਖ਼ਲ ਨਹੀਂ ਮੰਨਿਆ ਜਾ ਸਕਦਾ।”


ਪਾਕਿ ਹਾਈ ਕਮਿਸ਼ਨਰ ਦੇ ਬਿਆਨ ਤੋਂ ਭਾਰਤੀ ਜੰਗੀ ਕੈਦੀਆਂ ਦੇ ਪਰਿਵਾਰ ਦੁਖੀ

 http://sameydiawaaz.com/Archive%20News/%5B2013%5D/05/11.05.2013%20-%2002.jpg

ਜੰਮੂ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪਾਕਿਸਤਾਨ ਦੀਆਂ ਜੇਲ੍ਹਾਂ ਅੰਦਰ ਬੰਦ ਜੰਗੀ ਕੈਦੀਆਂ ਦੇ ਪਰਿਵਾਰ

ਜੰਮੂ 10 ਮਈ (ਸਰਬਜੀਤ ਸਿੰਘ) :- ਭਾਰਤ ’ਚ ਪਾਕਿਸਤਾਨ  ਦੇ ਹਾਈ ਕਮਿਸ਼ਨਰ ਵੱਲੋਂ ਪਾਕਿਸਤਾਨ ਦੀਆਂ ਜੇਲ੍ਹਾਂ ਅੰਦਰ ਕਿਸੇ ਵੀ ਭਾਰਤੀ ਫ਼ੌਜੀ ਕੈਦੀ ਦੇ ਨਾ ਹੋਣ ਦੇ ਦਿੱਤੇ ਬਿਆਨ ’ਤੇ ਉੱਥੋਂ ਦੀਆਂ ਜੇਲ੍ਹਾਂ ’ਚ ਕੈਦ ਭਾਰਤੀ ਫ਼ੌਜੀਆਂ ਦੇ ਪਰਿਵਾਰਾਂ ਨੇ ਦੁੱਖ ਪ੍ਰਗਟ ਕਰਦੇ ਹੋਏ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਪਾਕਿਸਤਾਨੀ ਜੇਲ੍ਹਾਂ ’ਚ ਕੈਦ 54 ਭਾਰਤੀ ਫ਼ੌਜੀਆਂ ਦੀ ਸਾਰ ਲਈ ਜਾਏ। ਮੀਸਿੰਗ ਡਿਫੈਂਸ ਪ੍ਰਸਨਲ ਰੀਲੈਟਿਵਸ ਐਸੋਸੀਏਸ਼ਨ ਦੇ ਝੰਡੇ ਹੇਠ ਅੱਜ ਜੰਗੀ ਕੈਦੀ ਸੂਬੇਦਾਰ ਆਸਾ ਸਿੰਘ ਦੇ ਗ੍ਰਹਿ ਵਿਖੇ ਬੈਠਕ ਹੋਈ, ਜਿਸ ਵਿੱਚ ਜੰਮੂ ਡਵੀਜ਼ਨ ਦੇ ਜੰਗੀ ਕੈਦੀਆਂ ਦੇ ਪਰਿਵਾਰ ਅਤੇ ਪਾਕਿਸਤਾਨ ਦੀਆਂ ਜੇਲ੍ਹਾਂ ’ਚੋਂ ਰਿਹਾਅ ਹੋ ਕੇ ਆਏ ਜਾਸੂਸਾਂ ਨੇ ਭਾਗ ਲਿਆ। ਪਰਿਵਾਰ ਅਤੇ ਜਾਸੂਸਾਂ ਨੇ ਪਾਕਿਸਤਾਨ ਦੀ ਜੇਲ੍ਹ ਕੋਟ ਲਖਪਤ ’ਚ ਮਾਰੇ ਗਏ ਜੰਮੂ ਵਾਸੀ ਚਮੇਲ ਸਿੰੰਘ ਅਤੇ ਭਿਖੀਵਿੰਡ ਵਾਸੀ ਸਰਬਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ’ਤੇ ਸੂਬੇਦਾਰ ਆਸਾ ਸਿੰਘ ਦੀ ਪਤਨੀ ਨਿਰਮਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਸਾਲ 1971 ਦੀ ਭਾਰਤ-ਪਾਕਿ ਲੜਾਈ ਵਿੱਚ ਛੰਬ ਸੈਕਟਰ ਵਿੱਚ ਲੜਾਈ ਕਰਦੇ ਪਾਕਿਸਤਾਨੀ ਫੌਜੀਆਂ ਹੱਥ ਆ ਗਏ ਸਨ ਅਤੇ ਉਸ ਦਿਨ ਤੋਂ ਕੋਟ ਲਖਪਤ ਜੇਲ੍ਹ ਵਿੱਚ ਕੈਦ ਹਨ। 1971 ਵਿੱਚ ਲੜਾਈ ਤੋਂ ਬਾਅਦ ਪਾਕਿਸਤਾਨ ਰੇਡੀਓ ਤੋਂ ਉਨ੍ਹਾਂ ਦੇ ਪਤੀ ਨੇ ਕਿਹਾ ਸੀ, ‘‘ਮੇਰਾ ਨਾਮ ਸੂਬੇਦਾਰ ਆਸਾ ਸਿੰਘ ਹੈ। ਮੈਂ ਨਾਨਕ ਨਗਰ ਜੰਮੂ ਦਾ ਰਹਿਣ ਵਾਲਾ ਹਾਂ।’’ ਮਾਤਾ ਨਿਰਮਲ ਕੌਰ ਨੇ ਕਿਹਾ ਕਿ ਭਾਵੇਂ ਸਰਬਜੀਤ ਸਿੰਘ ਅਤੇ ਸਨਾਉੱਲ੍ਹਾ ਦੀ ਮੌਤ ਮਗਰੋਂ ਦੋਵਾਂ ਦੇਸ਼ਾਂ ਵਿਚਕਾਰ ਮਾਹੌਲ ਸੁਖਾਵਾਂ ਨਹੀਂ, ਪਰ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੇ ਪਤੀ ਪਾਕਿਸਤਾਨੀ ਜੇਲ੍ਹ ਤੋਂ ਛੁੱਟ ਕੇ ਘਰ  ਜ਼ਰੂਰ ਆਉਣਗੇ।

ਕੁਝ ਸਮਾਂ ਪਹਿਲਾਂ ਬੀਬੀ ਨਿਰਮਲ ਕੌਰ ਨੇ ਭਾਰਤ ਪਾਕਿਸਤਾਨ ਦੇ ਪ੍ਰਤੀਨਿਧੀ ਮੰਡਲ ਨਾਲ ਪਾਕਿਸਤਾਨ ਦੀਆਂ ਜੇਲ੍ਹਾਂ ਦਾ ਦੌਰਾ ਵੀ ਕੀਤਾ ਸੀ, ਪਰ ਕੁਝ ਹਾਸਲ ਨਹੀਂ ਹੋਇਆ। ਇਸ ਵਕਤ ਪਾਕਿਸਤਾਨ ਦੀਆਂ ਜੇਲ੍ਹਾਂ ਅੰਦਰ ਜੰਮੂ ਡਿਵੀਜ਼ਨ ਤੋਂ ਸੂਬੇਦਾਰ ਆਸਾ ਸਿੰਘ ਵਾਸੀ ਨਾਨਕ ਨਗਰ ਜੰਮੂ, ਜਗਦੀਸ਼ ਲਾਲ ਵਾਸੀ ਕਠੂਆ, ਕ੍ਰਿਸ਼ਨ ਲਾਲ ਵਾਸੀ ਊਧਮਪੁਰ, ਕਾਲੀਦਾਸ ਵਾਸੀ ਪੁਣਛ, ਪਰਸ ਰਾਮ ਵਾਸੀ ਰਾਜੌਰੀ,  ਮਦਨ ਲਾਲ ਵਾਸੀ ਪੌਨੀ ਰਿਆਸੀ ਬੰਦ ਹਨ। ਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਮੰਗਲ ਤੇ ਗੁਰਦੇਵ ਸਿੰਘ ਨੇ ਸੰਬੋਧਨ ਕੀਤਾ।


ਸੰਜੇ ਦੱਤ ਦੀ ਨਜ਼ਰਸਾਨੀ ਪਟੀਸ਼ਨ ਖ਼ਾਰਜ; ਜੇਲ੍ਹ ਜਾਣਾ ਤੈਅ

 http://sameydiawaaz.com/Archive%20News/%5B2013%5D/05/11.05.2013%20-%2004.jpg

ਨਵੀਂ ਦਿੱਲੀ 10 ਮਈ :- ਬਾਲੀਵੁੱਡ ਅਦਾਕਾਰ ਸੰਜੇ ਦੱਤ ਦੇ ਜੇਲ੍ਹ ਜਾਣ ਤੋਂ ਬਚਣ ਦੇ ਸਾਰੇ ਰਾਹ ਅੱਜ ਬੰਦ ਹੋ ਗਏ ਜਦੋਂ 1993 ਦੇ ਮੁੰਬਈ ਬੰਬ ਧਮਾਕਿਆਂ ਸਬੰਧੀ ਦੋਸ਼ੀ ਕਰਾਰ ਦੇਣ ਦੇ ਫੈਸਲੇ ਖ਼ਿਲਾਫ਼ ਉਸ ਦੀ ਨਜ਼ਰਸਾਨੀ ਪਟੀਸ਼ਨ ਸੁਪਰੀਮ ਕੋਰਟ ਨੇ ਅੱਜ ਰੱਦ ਕਰ ਦਿੱਤੀ। ਸੁਪਰੀਮ ਕੋਰਟ ਦੇ ਜਸਟਿਸ ਪੀ. ਸਦਾਸ਼ਿਵਮ ਤੇ ਜਸਟਿਸ ਬੀ.ਐਸ. ਚੌਹਾਨ ਦੇ ਬੈਂਚ ਨੇ ਆਪਣੇ 21 ਮਾਰਚ ਦੇ ਫੈਸਲੇ ਉੱਤੇ ਨਜ਼ਰਸਾਨੀ ਕਰਨ ਤੋਂ ਸਾਫ਼ ਨਾਂਹ ਕਰਦਿਆਂ ਸੰਜੇ ਦੱਤ ਦੀ ਪਟੀਸ਼ਨ ਸਿੱਧੀ ਹੀ ਖ਼ਾਰਜ ਕਰ ਦਿੱਤੀ।

ਹੁਣ 53 ਸਾਲਾ ਸੰਜੇ ਦੱਤ ਨੂੰ 16 ਮਈ ਤਕ ਜੇਲ੍ਹ ਅਧਿਕਾਰੀਆਂ ਕੋਲ ਸਮਰਪਣ ਕਰਨਾ ਹੀ ਪਵੇਗਾ ਅਤੇ ਉਸ ਤੋਂ ਬਾਅਦ ਉਹ ਰਾਹਤ ਲੈਣ ਲਈ ਕਿਉਰੇਟਿਵ ਪਟੀਸ਼ਨ ਦਾਇਰ ਕਰ ਸਕਦਾ ਹੈ। ਸੁਪਰੀਮ ਕੋਰਟ ਨੇ ਉਸ ਨੂੰ ਮੁੰਬਈ ਧਮਾਕਿਆਂ ਸਬੰਧੀ ਕੇਸ ਵਿਚ ਅਸਲਾ ਐਕਟ ਤਹਿਤ ਦੋਸ਼ੀ ਕਰਾਰ ਦੇ ਕੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।


ਫੈਕਟਰੀ ’ਚ ਅੱਗ ਲੱਗਣ ਕਾਰਨ ਕਬੂਤਰ ਤੇ ਖ਼ਰਗੋਸ਼ ਜ਼ਿੰਦਾ ਸੜੇ

 http://sameydiawaaz.com/Archive%20News/%5B2013%5D/05/11.05.2013%20-%2003.jpg

ਅੱਗ ਨਾਲ ਹੋਏ ਨੁਕਸਾਨ ਦਾ ਮੰਜ਼ਰ (ਫੋਟੋ: ਸੋਢੀ)

ਮੁਹਾਲੀ 10 ਮਈ :- ਸਾਲ 2011 ਵਿੱਚ ਹੋਈਆਂ ਰਾਸ਼ਟਰ ਮੰਡਲ ਖੇਡਾਂ ਦਾ ਚਿੰਨ੍ਹ ਸ਼ੇਰਾ ਬਣਾ ਕੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾ ਚੁੱਕੇ ‘ਗੈਰੀ ਆਰਟ’ ਦੇ ਮਾਲਕ ਅਰਬਿੰਦਰ ਸਿੰਘ ਗਰੇਵਾਲ ਦੀ ਇਥੇ ਸਨਅਤੀ ਏਰੀਆ ਫੇਜ਼-7 ਸਥਿਤ ਫੈਕਟਰੀ ’ਚ ਅੱਜ ਅੱਗ ਲੱਗ ਗਈ ਜਿਸ ਕਾਰਨ ਕਬੂਤਰ ਅਤੇ ਖ਼ਰਗੋਸ਼ ਜਿੰਦਾ ਸੜ ਗਏ। ਇਸ ਦੌਰਾਨ ਕਈ ਬੁੱਤ ਵੀ ਸੜ ਕੇ ਸੁਆਹ ਹੋ ਗਏ।

ਸ੍ਰੀ ਗਰੇਵਾਲ ਨੇ ਦੱਸਿਆ ਕਿ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਪਿੰਜਰੇ ਵਿੱਚ ਬੰਦ ਕਾਫੀ ਕਬੂਤਰ ਅਤੇ ਇਕ ਦਰਜਨ ਖ਼ਰਗੋਸ਼ ਸੜ ਗਏ। ਇਸ  ਤੋਂ ਇਲਾਵਾ ਇਕ ਮੋਟਰਸਾਈਕਲ, ਇਕ ਸਾਈਕਲ ਅਤੇ ਕਈ ਬੁੱਤ ਸੜ ਗਏ। ਉਨ੍ਹਾਂ ਦੱਸਿਆ ਕਿ ਕਈ ਦਿਨਾਂ ਤੋਂ ਫੈਕਟਰੀ ਵਿੱਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦਾ ਇਕ ਕਰਮਚਾਰੀ ਪੈਟਰੋਲ ਵਾਲਾ ਕੈਮੀਕਲ ਕੱਢਣ ਆਇਆ ਸੀ ਅਤੇ ਉਸ ਨੇ ਵੈਲਡਿੰਗ ਕਰ ਰਹੇ ਕਰਮਚਾਰੀ ਨੂੰ ਕੰਮ ਬੰਦ ਕਰਨ ਲਈ ਆਖਿਆ ਪਰ ਉਸ ਨੇ ਕੰਮ ਬੰਦ ਨਾ ਕੀਤਾ। ਜਦੋਂ ਮੁਲਾਜ਼ਮ ਨੇ ਕੈਮੀਕਲ ਕੱਢਿਆ ਤਾਂ ਵੈਲਡਿੰਗ ਨਾਲ ਇਕ ਚਿੰਗਾੜੀ ਕੈਮੀਕਲ ’ਤੇ ਜਾ ਡਿੱਗੀ ਜਿਸ ਕਾਰਨ ਅੱਗ ਲੱਗ ਗਈ। ਇਹ ਘਟਨਾ ਦੁਪਹਿਰ ਵੇਲੇ ਵਾਪਰੀ। ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਅਨੁਸਾਰ ਉਨ੍ਹਾਂ ਨੂੰ ਅੱਗ ਲੱਗਣ ਬਾਰੇ ਤਕਰੀਬਨ 2 ਵਜੇ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਤਿੰਨ ਅੱਗ ਬਝਾਊ ਗੱਡੀਆਂ ਭੇਜੀਆਂ ਗਈਆਂ ਅਤੇ ਜਲਦੀ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ। ਜਾਣਕਾਰੀ ਅਨੁਸਾਰ ਜਿਸ ਸ਼ੈੱਡ ਵਿੱਚ ਅੱਗ ਲੱਗੀ ਸੀ ਉਸ ਦੀ ਪੂਰੀ ਛੱਤ ਫਾਈਬਰ ਦੀ ਸੀ ਜਿਸ ਕਾਰਨ ਇਹ ਅੱਗ ਜ਼ਿਆਦਾ ਭੜਕ ਗਈ। ਸ੍ਰੀ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਆਪਣੀ ਪੂਰੀ ਫੈਕਟਰੀ ਦਾ ਬੀਮਾ ਕਰਾਇਆ ਹੋਇਆ ਹੈ। ਇਹ ਹਾਦਸਾ ਅਣਗਹਿਲੀ ਕਾਰਨ ਵਾਪਰਿਆ ਹੈ।


ਨਸ਼ੀਲੇ ਪਦਾਰਥ ‘ਮੈਸਕੇਲਾਈਨ’ ਦੀ ਪੰਜਾਬ ’ਚ ਪਹਿਲੀ ਵਾਰ ਬਰਾਮਦਗੀ

ਪਟਿਆਲਾ/ਪਾਤੜਾਂ  10 ਮਈ :- ‘ਮੈਸਕੇਲਾਈਨ’ ਨਾਮ ਦੇ ਨਵੇਂ ਨਸ਼ੀਲੇ ਪਦਾਰਥ ਨੇ ਭਾਰਤ ਵਿਚ ਦਸਤਕ ਦਿੱਤੀ ਹੈ। ਇੱਕ ਵਿਸ਼ੇਸ਼ ਕਿਸਮ ਦੇ ਥੋਹਰ (ਕੈਕਟਸ) ਤੋਂ ਤਿਆਰ ਹੁੰਦੇ ਇਸ ਨਸ਼ੇ ਦੀ ਵਰਤੋਂ ਮੁੱਖ ਤੌਰ ’ਤੇ ਅਮਰੀਕਾ ਅਤੇ ਮੈਕਸੀਕੋ ਵਿਚ ਹੀ ਹੈ, ਪਰ ਕੁਝ ਸਮਾਂ ਪਹਿਲਾਂ ਗੋਆ ਵਿਚ ਹੋਈ ਪਲੇਠੀ ਬਰਾਮਦਗੀ ਤੋਂ ਬਾਅਦ ਪੰਜਾਬ ਵਿਚ ਇਸ ਕਿਸਮ ਦੇ ਨਸ਼ੇ ਦੀ ਪਹਿਲੀ ਖੇਪ ਪਟਿਆਲਾ ਪੁਲੀਸ ਵੱਲੋਂ ਫੜੀ ਗਈ ਹੈ। ਅਜਿਹੇ ਚਾਰ ਕਰੋੜ ਦੇ ਸਾਢੇ 19 ਕਿਲੋ ਨਸ਼ੀਲੇ ਪਦਾਰਥ ਦੀ ਬਰਾਮਦਗੀ ਤਾਂ ਭਾਵੇਂ ਕਰ ਲਈ ਗਈ ਹੈ, ਪਰ ਪੁਲੀਸ ਨੂੰ ਖਦਸ਼ਾ ਹੈ ਕਿ ਵਿਦੇਸ਼ੀ ਧਰਤੀ ਤੋਂ ਆਈਆਂ ਅਜਿਹੀਆਂ ਕੁਝ ਹੋਰ ਖੇਪਾਂ ਹੋਰਨਾਂ ਇਲਾਕਿਆਂ ਵਿਚ ਫੈਲ ਚੁੱਕੀਆਂ ਹਨ, ਜਿਸ ਕਰ ਕੇ ਇਸ ਦੀ ਪੈੜ ਨੱਪਣ ਲਈ ਪੁਲੀਸ ਵੱਲੋਂ ਰਾਜਸਥਾਨ ਦੀ ਇੱਕ ਜੇਲ੍ਹ ਵਿਚ ਬੈਠ ਕੇ ਅਜਿਹੀ ਕਾਲਾਬਾਜ਼ਾਰੀ ਨੂੰ ਚਲਾ ਰਹੇ  ਅਪਰਾਧੀ ਨੂੰ ਪੜਤਾਲ ਲਈ ਜਲਦੀ ਹੀ ਪਟਿਆਲਾ ਲਿਆਂਦਾ ਜਾ ਰਿਹਾ ਹੈ।

ਪਟਿਆਲਾ ਦੇ ਐਸ.ਐਸ. ਪੀ.ਹਰਦਿਆਲ ਸਿੰਘ ਮਾਨ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਅਰਬਨ ਅਸਟੇਟ ਵੱਲੋਂ ਸਾਢੇ ਦਸ ਕਿਲੋ ਸਮੈਕ ਸਮੇਤ ਕਾਬੂ ਕੀਤੀ ਗਈ ਸਿਮਰਨਜੀਤ ਕੌਰ ਦੀ ਪੜਤਾਲ ਮਗਰੋਂ ਹੀ ਪੁਲੀਸ ਇਸ ਦੀ ਤਸਕਰੀ ਕਰਨ ਵਾਲੇ ਲੋਕਾਂ ਤੱਕ ਪਹੁੰਚ ਸਕੀ ਹੈ, ਜਿਸ ਤਹਿਤ ਜਤਿੰਦਰਪਾਲ ਉਰਫ਼ ਮੰਗੂ ਵਾਸੀ ਪਿੰਡ ਦੁਗਾਲ ਕਲਾਂ ਕੋਲੋਂ ਅੱਜ ਅਜਿਹਾ 9 ਕਿਲੋ ‘ਮੈਸਕੇਲਾਈਨ’ ਨਸ਼ੀਲਾ ਕੈਮੀਕਲ ਫੜਿਆ ਗਿਆ ਹੈ। ਸੀ ਆਈ ਏ ਸਟਾਫ ਪਟਿਆਲਾ ਅਤੇ ਸੀ ਆਈ ਏ ਸਟਾਫ ਪਾਤੜਾਂ ਦੀ ਸਾਂਝੀ ਟੀਮ ਵੱਲੋਂ ਕਾਬੂ ਕੀਤੇ ਇਸ ਵਿਅਕਤੀ ਕੋਲੋਂ ਸਵਾ ਪੰਜ ਕਿਲੋ ਚਿੱਟਾ ਨਸ਼ੀਲਾ ਪਦਾਰਥ ਅਤੇ 300 ਗਰਾਮ ਅਫ਼ੀਮ ਸਮੇਤ ਇੱਕ ਗਰਾਇੰਡਰ ਵੀ ਬਰਾਮਦ ਹੋਇਆ, ਜਿਸ ਨਾਲ ਪੀਹ ਕੇ ਸਮੈਕ ਵਰਗਾ ਪਾਊਡਰ ਤਿਆਰ ਕੀਤਾ ਜਾਂਦਾ ਸੀ ਅਤੇ ਇਸ ਨੂੰ ਸਮੈਕ ਦੇ ਮੁੱਲ ’ਤੇ ਵੇਚਿਆ ਜਾਂਦਾ ਸੀ। ਮੰਗੂ ਖ਼ਿਲਾਫ਼ ਥਾਣਾ ਪਾਤੜਾਂ ਵਿਖੇ ਐਨਡੀਪੀਐਸ ਐਕਟ ਤਹਿਤ 18/21/22/61, 85 ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਐਸ.ਐਸ.ਪੀ. ਨੇ ਪੰਜ ਹੋਰਨਾਂ ਕੋਲੋਂ ਵੀ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾ ਕਿਹਾ ਕਿ ਗਰੋਹ ਦਾ ਸਰਗਨਾ ਜਿੰਦਰ ਸਿੰਘ ਵਾਸੀ ਪਾਤੜਾਂ ਬੀਕਾਨੇਰ ਜੇਲ ਵਿਚ ਬੰਦ ਹੈ। ਜਿਥੋਂ ਉਹ ਨਸ਼ਿਆਂ ਦਾ ਇਹ ਕਾਰੋਬਾਰ ਚਲਾਉਂਦਾ ਸੀ,  ਉਸ ਨੂੰ ਪਟਿਆਲਾ ਲਿਆਉਣ ਲਈ ਪੁਲੀਸ ਪਾਰਟੀ ਭੇਜ ਦਿੱਤੀ ਗਈ ਹੈ, ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz