ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

08 ਮਈ 2013

ਭੁੱਲਰ ਦੀ ਫਾਂਸੀ ’ਤੇ ਰੋਕ ਲਈ ਪਟੀਸ਼ਨ ਉਪਰ ਹੋਵੇਗੀ ਸੁਣਵਾਈ

ਬੀਬੀ ਨਵਨੀਤ ਕੌਰ ਨੇ ਮੁੜ ਖੜਕਾਇਆ ਸੁਪਰੀਮ ਕੋਰਟ ਦਾ ਦਰ

http://sameydiawaaz.com/Archive%20News/%5B2013%5D/05/08.05.2013%20-%2002.jpg

ਨਵੀਂ ਦਿੱਲੀ 7 ਮਈ (ਆਰ. ਸੇਦੂਰਾਮਨ) :- ਸੁਪਰੀਮ ਕੋਰਟ ਨੇ ਅੱਜ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਉਤੇ ਰੋਕ ਲਾਉਣ ਲਈ ਉਨ੍ਹਾਂ ਦੀ ਪਤਨੀ ਬੀਬੀ ਨਵਨੀਤ ਕੌਰ ਵੱਲੋਂ ਦਾਇਰ ਲੋਕ ਹਿੱਤ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ। ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਅਦਾਲਤ ਵੱਲੋਂ ਭੁੱਲਰ ਦੇ ਮਾਮਲੇ ਸਬੰਧੀ ਬੀਤੀ 12 ਅਪਰੈਲ ਨੂੰ ਸੁਣਾਏ ਗਏ ਫੈਸਲੇ ਖ਼ਿਲਾਫ਼ ਦਾਇਰ ਨਜ਼ਰਸਾਨੀ ਪਟੀਸ਼ਨ ਦਾ ਫੈਸਲਾ ਹੋਣ ਤੱਕ ਸਜ਼ਾ ਉਤੇ ਰੋਕ ਲਾਈ ਜਾਵੇ। ਗੌਰਤਲਬ ਹੈ ਕਿ 12 ਅਪਰੈਲ ਨੂੰ ਸੁਣਾਏ ਆਪਣੇ ਫੈਸਲੇ ਵਿਚ ਸੁਪਰੀਮ ਕੋਰਟ ਨੇ ਭੁੱਲਰ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਿਸ ਵਿਚ ਰਾਸ਼ਟਰਪਤੀ ਵੱਲੋਂ ਉਸ ਦੀ ਰਹਿਮ ਦੀ ਅਪੀਲ ਦਾ ਫੈਸਲਾ ਕਰਨ ਵਿਚ ਹੋਈ ਦੇਰ ਦੇ ਆਧਾਰ ’ਤੇ ਮੌਤ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਅੱਜ ਬੀਬੀ ਨਵਨੀਤ ਕੌਰ ਵੱਲੋਂ ਪੇਸ਼ ਸੀਨੀਅਰ ਵਕੀਲ ਰਾਮ ਜੇਠਮਲਾਨੀ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਪਟੀਸ਼ਨ ਦੀ ਛੇਤੀ ਸੁਣਵਾਈ ਕੀਤੀ ਜਾਵੇ।

ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਅਲਤਮਸ ਕਬੀਰ ਦੀ ਅਗਵਾਈ ਵਾਲੇ ਇਸ ਬੈਂਚ ਵਿਚ ਜਸਟਿਸ ਵਿਕਰਮਜੀਤ ਸੇਨ ਤੇ ਜਸਟਿਸ ਕੁਰੀਅਨ ਯੋਸਫ ਵੀ ਸ਼ਾਮਲ ਹਨ। ਸ੍ਰੀ ਜੇਠਮਲਾਨੀ ਨੇ ਦੱਸਿਆ ਕਿ ਬੀਬੀ ਨਵਨੀਤ ਕੌਰ ਨੇ ਇਸ ਡਰ ਕਾਰਨ ਲੋਕ ਹਿਤ ਪਟੀਸ਼ਨ ਪਾਈ ਹੈ ਕਿ ਕਿਤੇ ਨਜ਼ਰਸਾਨੀ ਪਟੀਸ਼ਨਾਂ ਵਿਚਾਰ ਅਧੀਨ ਹੋਣ ਦੇ ਬਾਵਜੂਦ ਉਸ ਦੇ ਪਤੀ ਨੂੰ ਫਾਂਸੀ ਨਾ ਦੇ ਦਿੱਤੀ ਜਾਵੇ। ਇਸ ਉਤੇ ਅਦਾਲਤ ਨੇ ਪੁੱਛਿਆ ਕਿ ਇਹ ਪਟੀਸ਼ਨ ਦੀ ਆਖਰ ਤੁਕ ਕੀ ਹੈ। ਜੱਜਾਂ ਨੇ ਕਿਹਾ, ‘‘ਤੁਸੀਂ ਕਿੰਨੀ ਵਾਰ ਇਹ ਮਾਮਲਾ ਉਠਾਉਗੇ।’ ਗੌਰਤਲਬ ਹੈ ਕਿ ਅਦਾਲਤ ਪਹਿਲਾਂ ਹੀ 17 ਦਸੰਬਰ, 2002 ਨੂੰ ਭੁੱਲਰ ਦੀ ਨਜ਼ਰਸਾਨੀ ਪਟੀਸ਼ਨ ਅਤੇ ਫੇਰ 12 ਮਾਰਚ 2003 ਨੂੰ ਸੋਧੀ ਹੋਈ  ਪਟੀਸ਼ਨ ਖਾਰਜ ਕਰ ਚੁੱਕੀ ਹੈ।


ਸੱਜਣ ਕੁਮਾਰ ਖ਼ਿਲਾਫ਼ ਹਾਈ ਕੋਰਟ ਜਾਵੇਗੀ ਸੀ. ਬੀ. ਆਈ.

 http://sameydiawaaz.com/Archive%20News/%5B2013%5D/05/08.05.2013%20-%2004.jpg

ਨਵੀਂ ਦਿੱਲੀ 7 ਮਈ :- 1984 ਦੇ ਸਿੱਖ ਕਤਲ-ਏ-ਆਮ ਦੇ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਹੇਠਲੀ ਅਦਾਲਤ ਵੱਲੋਂ ਬਰੀ ਕੀਤੇ ਜਾਣ ਨੂੰ ਸੀ. ਬੀ. ਆਈ. ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦੇਵੇਗੀ। ਏਜੰਸੀ ਦਾ ਕਹਿਣਾ ਹੈ ਕਿ ਉਸ ਕੋਲ ਚੁਣੌਤੀ ਦੇਣ ਲਈ ‘ਠੋਸ ਆਧਾਰ’ ਹੈ। ਸੀਬੀਆਈ ਦੇ ਸੂਤਰਾਂ ਅਨੁਸਾਰ ਸਿੱਖ ਕਤਲ-ਏ-ਆਮ ਦੇ ਮਾਮਲੇ ਵਿਚ ਪੰਜ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਦੇ ਫੈਸਲੇ ਦੀ ਉਡੀਕ ਹੈ ਤੇ ਉਸ ਮਗਰੋਂ ਹੀ ਏਜੰਸੀ ਸੱਜਣ ਕੁਮਾਰ ਨੂੰ ਬਰੀ ਕਰਨ ਖ਼ਿਲਾਫ਼ ਹਾਈ ਕੋਰਟ ਦਾ ਦਰਵਾਜ਼ਾ ਖੜਕਾਏਗੀ। ਜ਼ਿਲ੍ਹਾ ਤੇ ਸੈਸ਼ਨ ਜੱਜ ਜੇ.ਆਰ. ਆਰੀਅਨ ਨੇ 30 ਅਪਰੈਲ ਨੂੰ ਸੱਜਣ ਕੁਮਾਰ ਨੂੰ 29 ਸਾਲ ਪੁਰਾਣੇ ਕੇਸ ਵਿਚ ਬਰੀ ਕਰ ਦਿੱਤਾ ਸੀ ਜਦਕਿ ਪੰਜ ਹੋਰਨਾਂ ਬਲਵਾਨ ਖੋਖਰ, ਮਹਿੰਦਰ ਯਾਦਵ, ਕਿਸ਼ਨ ਖੋਖਰ, ਗਿਰਧਾਰੀ ਲਾਲ ਤੇ ਕੈਪਟਨ ਭਾਗਮਲ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਸੀ. ਬੀ. ਆਈ. ਦੇ ਸੂਤਰਾਂ ਅਨੁਸਾਰ ਏਜੰਸੀ ਦੇ ਕਾਨੂੰਨ ਵਿਭਾਗ ਨੇ ਸੱਜਣ ਕੁਮਾਰ ਬਾਰੇ ਫੈਸਲੇ ਦਾ ਅਧਿਐਨ ਕੀਤਾ ਹੈ, ਉਸ ਦੌਰਾਨ ਕਈ ਅਹਿਮ ਨੁਕਤੇ ਸਾਹਮਣੇ ਆਏ ਹਨ, ਜਿਸ ਨਾਲ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣ ਲਈ ‘ਠੋਸ ਆਧਾਰ’ ਤਿਆਰ ਹੋ ਰਿਹਾ ਹੈ। ਹੁਣ ਕਾਨੂੰਨ ਮੰਤਰਾਲੇ ਤੱਕ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਪਟੀਸ਼ਨ ਪਾਉਣ ਦੀ ਮਨਜ਼ੂਰੀ ਮਿਲ ਸਕੇ।

ਸ਼੍ਰੋਮਣੀ ਅਕਾਲੀ ਦਲ ਨੇ ਸਰਕਰ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਕਿ ਜੇ ਸੱਜਣ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਅਤੇ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਸਿਟ) ਤੋਂ ਕਰਵਾਉਣ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਤੇਜ਼ ਕਰ ਦਿੱਤਾ ਜਾਵੇਗਾ।

ਇਸੇ ਸਿਲਸਿਲੇ ਵਿਚ ਆਗੂਆਂ ਦਾ ਵਫਦ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਅਤੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਤੇਜਿੰਦਰ ਖੰਨਾ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪੇ।


ਗਿ: ਰਣਜੋਧ ਸਿੰਘ ਦੀ ਬੇਟੀ ਦਾ ਹੋਇਆ ਆਦਰਸ਼ਕ ਅਨੰਦ ਕਾਰਜ

ਇਸ ਤਰਾਂ ਦੇ ਅਨੰਦ ਕਾਰਜਾਂ ਤੋ ਸਮਾਜ ਨੂੰ ਮਿਲਦੀ ਹੈ ਨਵੀਂ ਸੇਧ - ਪ੍ਰਿੰ: ਬਲਜੀਤ ਸਿੰਘ

 http://sameydiawaaz.com/Archive%20News/%5B2013%5D/05/08.05.2013%20-%2001.jpg

ਅਨੰਦਪੁਰ ਸਾਹਿਬ 7 ਮਈ (ਸੁਰਿੰਦਰ ਸਿੰਘ ਸੋਨੀ, ਸੁਖਵਿੰਦਰ ਪਾਲ ਸਿੰਘ) :- ਆਮ ਤੋਰ ਤੇ ਲੋਕਾਂ ਦੀ ਦੇਖਾ ਦੇਖੀ ਸਿੱਖ ਧਰਮ ਦੇ ਪ੍ਰਚਾਰਕ, ਰਾਗੀ, ਢਾਡੀ, ਗ੍ਰੰਥੀ ਸਿੰਘ ਵੀ ਆਪਣੇ ਵਿਆਹ ਸ਼ਾਦੀਆਂ ਦੇ ਮੋਕੇ ਤੇ ਰੂੜੀਵਾਦੀ ਰੀਤਾਂ - ਰਸਮਾਂ ਦੀ ਪਾਲਣਾ ਕਰਦੇ ਹਨ ਤੇ ਸਿੱਖੀ ਸਿਧਾਤਾਂ ਤੋ ਉਲਟ ਚੰਗੇ - ਮੰਦੇ ਦਿਨ ਦੀ ਵੀਚਾਰ, ਲਗਨ, ਸ਼ਗਨ - ਅਪਸ਼ਗਨਾਂ ਦੀ ਵੀਚਾਰ ਕਰਕੇ ਵਿਆਹ ਸ਼ਾਦੀਆਂ ਰਚਾਉਂਦੇ ਹਨ ਪਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿ: ਰਣਜੋਧ ਸਿੰਘ ਵਲੋਂ ਜਿਸ ਤਰ੍ਹਾਂ ਆਪਣੀ ਪੁੱਤਰੀ ਦਲਜੀਤ ਕੌਰ ਦਾ ਅਨੰਦ ਕਾਰਜ ਜਗਦੀਪ ਸਿੰਘ ਪੁੱਤਰ ਰਾਮਿੰਦਰ ਸਿੰਘ ਲੁਧਿਆਣਾ ਨਾਲ ਕਰਵਾਇਆ ਗਿਆ ਉਸ ਤੋ ਸਮਾਜ ਨੂੰ ਇਕ ਸੁਚੱਜੀ ਸੇਧ ਮਿਲਦੀ ਹੈ। ਹਰ ਤਰ੍ਹਾਂ ਦੇ ਵਹਿਮਾਂ - ਭਰਮਾਂ, ਰੀਤਾਂ - ਰਸਮਾਂ ਤੋ ਮੁਕਤ ਹੋ ਕੇ ਗੁਰੂ ਦੱਸੀ ਜੁਗਤ ਮੁਤਾਬਕ ਕੀਤਾ ਗਿਆ ਇਹ ਅਨੰਦ ਕਾਰਜ ਜਿਥੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਥੇ ਲੋਕ ਆਪ ਮੁਹਾਰੇ ਇਹ ਆਖ ਰਹੇ ਹਨ ਕਿ ਜੇ ਇਸ ਤਰ੍ਹਾਂ ਅਨੰਦ ਕਾਰਜ ਹੋਣ ਲੱਗ ਜਾਣ ਤਾਂ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਨੂੰ ਠੱਲ ਪੈ ਸਕਦੀ ਹੈ। ਇਸ ਮੋਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਮਤਿ ਕਾਲਜ ਚੌਂਤਾ ਦੇ ਪ੍ਰਿੰ: ਬਲਜੀਤ ਸਿੰਘ ਨੇ ਕਿਹਾ ਕਿ ਜੇ ਸਾਰੀ ਸਿੱਖ ਕੌਮ ਇਸ ਤਰ੍ਹਾਂ ਦੇ ਅਨੰਦ ਕਾਰਜ ਕਰਵਾਉਣ ਲਗ ਜਾਵੇ ਤਾਂ ਪੰਜਾਬ ਵਿਚ ਖਾਸ ਕਰ ਸਿੱਖ ਘਰਾਣਿਆਂ ਵਿਚ ਵੱਧ ਚੁੱਕੀ ਭਰੂਣ ਹੱਤਿਆ ਦੀ ਬੀਮਾਰੀ ਨੂੰ ਠੱਲ ਪਾਈ ਜਾ ਸਕਦੀ ਹੈ। ਉਨਾਂ ਕਿਹਾ ਇਸ ਵਿਆਹ ਦੀ ਇਹ ਵਿਸ਼ੇਸ਼ਤਾ ਹੈ ਕਿ ਸੁਭਾਗੀ ਜੋੜੀ ਨੇ ਵਿਆਹ ਮੋਕੇ ਕੋਈ ਮਿਲਣੀ, ਮਹਿੰਦੀ, ਹਾਰ - ਸ਼ਿੰਗਾਰ, ਕਲੀਰੇ, ਬੈਂਡ ਵਾਜੇ, ਘੋੜੀ ਚੜਣਾ, ਘੜੋਲੀ ਭਰਨਾ, ਸਿਹਰਾ, ਹਾਰ, ਕਲਗੀ, ਗਾਨਾ, ਨਾਚ - ਭੰਗੜਾ, ਸ਼ਰਾਬ, ਕਬਾਬ, ਗਾਣ - ਵਜਾਣ, ਦਾਜ - ਦਹੇਜ ਆਦਿਕ ਨਹੀ ਕੀਤਾ ਗਿਆ। ਉਨਾਂ ਕਿਹਾ ਕਿ ਦਿਤੇ ਹੋਏ ਸਮੇ ਮੁਤਾਬਕ ਲੜਕੀ ਵਾਲਿਆਂ ਦੇ ਘਰ ਢੁੱਕੀ ਤੇ ਠੀਕ ਟਾਈਮ ਤੇ ਵਾਪਸ ਵੀ ਰਵਾਨਾ ਹੋ ਗਈ ਤੇ ਇਹ ਸਾਰਾ ਸਮਾਂ ਗੁਰਮਤਿ ਸਮਾਗਮ ਤੇ ਹੀ ਲੱਗਿਆ। ਪ੍ਰਿੰ: ਬਲਜੀਤ ਸਿੰਘ ਨੇ ਕਿਹਾ ਕਿ ਧਰਮ ਪ੍ਰਚਾਰ ਦੀ ਸੇਵਾ ਕਰਨ ਵਾਲੇ ਹਰ ਮਿਸ਼ਨਰੀ, ਰਾਗੀ, ਗ੍ਰੰਥੀ, ਪ੍ਰਚਾਰਕ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਪਣੇ ਬੱਚਿਆਂ ਦੇ ਅਨੰਦ ਕਾਰਜ ਇਸੇ ਤਰ੍ਹਾਂ ਪੂਰਨ ਗੁਰਮਰਿਆਦਾ ਅਨੁਸਾਰ ਕਰਨੇ ਚਾਹੀਦੇ ਹਨ। ਉਨਾਂ ਕਿਹਾ ਜਦੋ ਸਿੱਖ ਖਾਸ ਕਰ ਪ੍ਰਚਾਰਕ ਕਹਾਉਣ ਵਾਲੇ ਲੋਕ ਅਜਿਹੇ ਸਮੇ ਤੇ ਆਪਣੇ ਘਰਾਂ ਵਿਚ ਸ਼ਰਾਬ, ਕਬਾਬ ਤੇ ਸ਼ਬਾਬ ਦੀ ਵਰਤੋ ਕਰਦੇ ਹਨ ਤਾ ਉਹ ਸਿੱਖੀ ਦਾ ਏਨਾ ਨੁਕਸਾਨ ਕਰ ਜਾਂਦੇ ਹਨ ਜਿੰਨਾ ਕਿ ਔਰੰਗਜੇਬ ਵਰਗੇ ਜਾਲਮ ਵੀ ਨਹੀ ਕਰ ਸਕੇ ।


ਸਾਕਾ ਨੀਲਾ ਤਾਰਾ ਦੀ ਯਾਦਗਾਰ ਦਾ ਨਾਮ ਨਾ ਬਦਲਣ ਦੀ ਸੰਭਾਵਨਾ

ਅੰਮ੍ਰਿਤਸਰ 7 ਮਈ (ਜਗਤਾਰ ਸਿੰਘ ਲਾਂਬਾ) :- ਸ੍ਰੀ ਹਰਿਮੰਦਰ ਸਾਹਿਬ ਸਮੂਹ ’ਚ ਬਣਾਈ ਗਈ ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦਾ ਦਮਦਮੀ ਟਕਸਾਲ ਵੱਲੋਂ ਰੱਖਿਆ ਗਿਆ ਨਾਂ ‘ਗੁਰਦੁਆਰਾ ਸ਼ਹੀਦੀ ਯਾਦਗਾਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ’ ਹੀ ਕਾਇਮ ਰਹਿਣ ਦੀ ਸੰਭਾਵਨਾ ਹੈ।

ਇਸ ਮਾਮਲੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਇਕ ਪਾਸੇ ਪੰਜ ਸਿੰਘ ਸਾਹਿਬਾਨਾਂ ਕੋਲ ਪੁੱਜ ਗਿਆ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਕੋਲ ਵੀ ਪੁੱਜਾ ਹੈ। ਕੋਰ ਕਮੇਟੀ ਦੀ ਬੀਤੀ ਸ਼ਾਮ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਭਾਵੇਂ ਪ੍ਰਮੁੱਖਤਾ ਨਾਲ ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ ਵਿਚਾਰਿਆ ਗਿਆ ਹੈ ਪਰ ਇਸ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਸ਼ਹੀਦੀ ਯਾਦਗਾਰ ਸਬੰਧੀ ਵਿਵਾਦ ਦੇ ਮਾਮਲੇ ਨੂੰ ਆਪਸੀ ਗੱਲਬਾਤ ਨਾਲ ਜਲਦੀ ਨਿਬੇੜਨ ਲਈ ਵੀ ਆਖਿਆ ਗਿਆ ਹੈ।

ਇਸ ਗੱਲ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਇਸ ਮਾਮਲੇ ਨੂੰ ਜਲਦੀ ਹੀ ਆਪਸੀ ਸਹਿਮਤੀ ਨਾਲ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਯਾਦਗਾਰ ਦਾ ਨਾਂ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਦੀ ਭਾਵਨਾ ਮੁਤਾਬਕ ਹੀ ਹੋਵੇਗਾ। ਉਨ੍ਹਾਂ ਦੇ ਇਸ ਕਥਨ ਤੋਂ ਸਪੱਸ਼ਟ ਹੈ ਕਿ ਯਾਦਗਾਰ ਦਾ ਨਾਂ ਸੰਤ ਭਿੰਡਰਾਂਵਾਲਿਆਂ ਦੇ ਨਾਂ ’ਤੇ ਹੀ ਰਹਿਣ ਦਿੱਤਾ ਜਾਵੇਗਾ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਵਿੱਚ ਇਹ ਸਪੱਸ਼ਟ ਹੈ ਕਿ ਸ਼ਹੀਦੀ ਯਾਦਗਾਰ ਇਕ ਗੁਰਦੁਆਰੇ ਦੇ ਰੂਪ ਵਿੱਚ ਹੋਵੇਗੀ ਤੇ ਇਹ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਾਥੀਆਂ ਸਮੇਤ ਸ਼ਹੀਦ ਹੋਏ ਹੋਰ ਸਿੰਘਾਂ ਤੇ ਸਿੰਘਣੀਆਂ ਨੂੰ ਸਮਰਪਿਤ ਹੋਵੇਗੀ।

ਦੂਜੇ ਪਾਸੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਇਹੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਸ਼ਹੀਦੀ ਯਾਦਗਾਰ ਦਾ ਨਾਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਤੇ ਯਾਦਗਾਰ ਸਬੰਧੀ ਬਣਾਈ ਗਈ ਸਬ ਕਮੇਟੀ ਦੇ ਫੈਸਲੇ ਮੁਤਾਬਕ ਇੰਨ ਬਿੰਨ ਰੱਖਿਆ ਹੈ। ਇਸ ਸਬੰਧੀ ਗੱਲਬਾਤ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਯਾਦਗਾਰ ਸਬੰਧੀ ਲਏ ਫੈਸਲੇ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਤੇ ਨਾ ਹੀ ਕਿਸੇ ਅਕਾਲੀ ਆਗੂ ਵੱਲੋਂ ਹੁਣ ਤੱਕ ਉਨ੍ਹਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਉਹ ਸੰਤ ਸਮਾਜ ਦੇ ਮੰਚ ਤੋਂ ਯਾਦਗਾਰ ਸਬੰਧੀ ਸਿੱਖਾਂ ਦੀਆਂ ਕੌਮੀ ਭਾਵਨਾਵਾਂ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਜਾਣੂੰ ਕਰਵਾ ਦਿੱਤਾ ਹੈ ਤੇ ਹੁਣ ਉਨ੍ਹਾਂ ਨੂੰ ਇਸ ਬਾਰੇ ਅਗਲਾ ਫੈਸਲਾ ਕਰਨਾ ਹੈ। ਇੱਥੇ ਜ਼ਿਕਰਯੋਗ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਵੱਲੋਂ ਸੰਤ ਸਮਾਜ ਦੇ ਆਗੂਆਂ ਨੂੰ ਨਾਲ ਲੈ ਕੇ ਅਕਾਲ ਤਖ਼ਤ ਵਿਖੇ ਇਕ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਯਾਦਗਾਰ ਦਾ ਨਾਂ ਤੇ ਇਤਿਹਾਸ ਬੋਰਡ ਨੂੰ ਜਿਵੇਂ ਦਾ ਤਿਵੇਂ ਰੱਖਣ ਦੀ ਅਪੀਲ ਕੀਤੀ ਗਈ ਹੈ। ਪੰਜ ਸਿੰਘ ਸਾਹਿਬਾਨਾਂ ਵੱਲੋਂ ਇਹ ਮਾਮਲਾ 15 ਮਈ ਨੂੰ ਹੋਣ ਵਾਲੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ।

ਇਸ ਦੌਰਾਨ ਦਲ ਖਾਲਸਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਂ ਉੱਤੇ ਬਣੇ ਗੁਰਦੁਆਰਾ ਯਾਦਗਾਰ ਸ਼ਹੀਦਾਂ ਦਾ ਮਸਲਾ ਸੁਲਝਾਉਣ ਲਈ ਪੰਥਕ ਇਕੱਤਰਤਾ ਸੱਦਣ। ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਥ ਇਕ ਗਹਿਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸਮੇਂ ਦੇ ਹਾਕਮ ਆਪਣੀ ਸੱਤਾ ਦੇ ਜ਼ੋਰ ਨਾਲ ਸੰਤ ਜਰਨੈਲ ਸਿੰਘ ਖਾਲਸਾ ਦਾ ਨਾਂ ਸ਼ਹੀਦੀ ਯਾਦਗਾਰ ਤੋਂ ਮਿਟਾਉਣ ਅਤੇ ਸ਼ਹੀਦੀ ਯਾਦਗਾਰ ਨੂੰ ਦਰਸਾਉਂਦੇ ਸਾਈਨ ਬੋਰਡ ਤੇ ਇਤਿਹਾਸ ਬੋਰਡ ਨੂੰ ਹਟਾਉਣ ਦੀਆਂ ਵਿਉਂਤਾਂ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਥ ਦੇ ਅੰਦਰੂਨੀ ਮਾਮਲਿਆਂ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਨਾਜ਼ੁਕ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮੁੱਚੇ ਪੰਥ ਨੂੰ ਇਕਜੁੱਟ ਰੱਖਣ ਤੇ ਧਾਰਮਿਕ ਮਾਮਲਿਆਂ ਵਿੱਚ ਸਰਕਾਰੀ ਦਖਲਅੰਦਾਜ਼ੀ ਨੂੰ ਰੋਕਣ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਨੂੰ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜੂਨ 2003 ਵਿੱਚ ਸ਼ਹੀਦ ਦੇ ਰੁਤਬੇ ਨਾਲ ਨਿਵਾਜਿਆ ਗਿਆ ਸੀ ਤੇ ਯਾਦਗਾਰ ਉਨ੍ਹਾਂ ਦੇ ਨਾਂ ਉੱਤੇ ਹੀ ਰਹਿਣੀ ਚਾਹੀਦੀ ਹੈ। ਜਿਵੇਂ ਕਿ ਇਸ ਤੋਂ ਪਹਿਲਾਂ ਸ਼ਹੀਦ ਬਾਬਾ ਦੀਪ ਸਿੰਘ ਤੇ ਬਾਬਾ ਗੁਰਬਖਸ਼ ਸਿੰਘ ਦੇ ਨਾਵਾਂ ਉੱਤੇ ਦਰਬਾਰ ਸਾਹਿਬ ਸਮੂਹ ਅੰਦਰ ਗੁਰਦੁਆਰੇ ਉਸਾਰੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੰਜਮ ਤੇ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਪੰਥ ਦੋਫਾੜ ਹੋਣ ਤੋਂ ਰੋਕਣਾ ਚਾਹੀਦਾ ਹੈ।


84 ਦੇ ਸਿੱਖ ਕਤਲੇਆਮ ਸਬੰਧੀ ਕੇਂਦਰ ਤੇ ਰਾਜ ਸਰਕਾਰਾਂ ਦੇ ਅੰਕੜਿਆਂ ’ਚ ਅੰਤਰ

ਚੰਡੀਗੜ੍ਹ 7 ਮਈ (ਕਮਲਜੀਤ ਸਿੰਘ ਬਨਵੈਤ) :- ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਖ਼ਿਲਾਫ਼ ਪੁਲੀਸ ਨੇ 831 ਐਫਆਈਆਰਜ਼ ਰੱਦ ਕਰ ਦਿੱਤੀਆਂ ਹਨ। ਪੁਲੀਸ ਵੱਲੋਂ ਦੇਸ਼ ਭਰ ’ਚ 1815 ਪਰਚੇ ਦਰਜ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਸਿਰਫ 728 ਮਾਮਲੇ ਅਦਾਲਤ ’ਚ ਸੁਣਵਾਈ ਲਈ ਭੇਜੇ ਗਏ ਸਨ। ਅਜੇ 73 ਕੇਸ ਅਦਾਲਤਾਂ ’ਚ ਹਨ ਜਦੋਂ ਕਿ ਬਾਕੀ ਦੇ ਕੇਸਾਂ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ। ਇਹ ਜਾਣਕਾਰੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਗਈ ਹੈ।

ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਰੇ ਮਾਮਲਿਆਂ ਵਿੱਚ ਅਜੇ ਤੱਕ ਕੇਵਲ 40 ਦੋਸ਼ੀਆਂ ਨੂੰ ਸਜ਼ਾ ਹੋਈ ਹੈ ਜਦੋਂ ਕਿ 295 ਸਾਫ਼ ਬਰੀ ਹੋ ਗਏ ਹਨ। ਜਿਹੜੇ ਪਰਚੇ ਰੱਦ ਕੀਤੇ ਗਏ ਹਨ ਉਨਾਂ੍ਹ ਵਿੱਚ ਦੋਸ਼ੀਆਂ ਦੇ ਲਾਪਤਾ ਹੋਣ ਦਾ ਬਹਾਨਾ ਲਾਇਆ ਗਿਆ ਹੈ। ਸੂਚਨਾ ਦੇ ਅਧਿਕਾਰ ਤਹਿਤ ਇਹ ਜਾਣਕਾਰੀ ਲਾਇਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਤੇ ਵਕੀਲ ਨਵਕਿਰਨ ਸਿੰਘ ਵੱਲੋਂ ਲਈ ਗਈ ਸੀ। ਰੋਚਕ ਗੱਲ ਇਹ ਹੈ ਕਿ ਸੰਸਥਾ ਵੱਲੋਂ ਕਤਲੇਆਮ ਬਾਰੇ ਜਾਣਕਾਰੀ ਲੈਣ ਲਈ ਕੇਂਦਰ ਸਰਕਾਰ ਤੇ ਸਬੰਧਤ ਸੂਬਾ ਸਰਕਾਰਾਂ ਕੋਲ ਵੱਖ ਵੱਖ ਅਰਜ਼ੀਆਂ ਦਿੱਤੀਆਂ ਗਈਆਂ ਸਨ। ਸੂਬਾ ਸਰਕਾਰਾਂ ਤੇ ਕੇਂਦਰ ਵੱਲੋਂ ਇੱਕੋ ਮਾਮਲੇ ਬਾਰੇ ਦਿੱਤੀ ਗਈ ਜਾਣਕਾਰੀ ’ਚ ਫ਼ਰਕ ਹੈ। ਦਿੱਲੀ ਸਰਕਾਰ ਨੇ ਕਤਲੇਆਮ ’ਚ ਮਾਰੇ ਗਏ ਸਿੱਖਾਂ ਦੀ ਗਿਣਤੀ 1605 ਦੱਸੀ ਹੈ ਜਦੋਂ ਕਿ ਗ੍ਰਹਿ ਮੰਤਰਾਲੇ ਨੇ ਇਹ ਗਿਣਤੀ 2733 ਦੱਸੀ ਹੈ। ਬੋਕਾਰੋ ਸਟੀਲ ਮਿੱਲ ’ਚ ਮਾਰੇ ਗਏ ਸਿੱਖਾਂ ਬਾਰੇ ਛੱਤੀਸ਼ਗੜ੍ਹ ਸਰਕਾਰ ਕੋਲ ਰਿਕਾਰਡ ਹੀ ਨਹੀਂ ਹੈ। ਸਰਕਾਰ ਨੇ ਮੰਨਿਆ ਹੈ ਕਿ ਸਿੱਖ ਕਤਲੇਆਮ ਦਾ ਸਾਰਾ ਰਿਕਾਰਡ ਨਸ਼ਟ ਕਰ ਦਿੱਤਾ ਗਿਆ  ਹੈ। ਝਾਰਖੰਡ, ਉੜੀਸਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਨੇ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਦਿੱਲੀ ਪੁਲੀਸ ਨੇ 255 ਪਰਚੇ ਰੱਦ ਕਰ ਦਿੱਤੇ ਹਨ। ਦੂਜੇ ਰਾਜਾਂ ਵਿੱਚੋਂ ਝਾਰਖੰਡ ’ਚ 130, ਉੜੀਸਾ ’ਚ 100, ਉਤਰਾਖੰਡ ’ਚ 109, ਪੱਛਮੀ ਬੰਗਾਲ ’ਚ 18, ਬਿਹਾਰ ’ਚ 121 ਤੇ ਹਰਿਆਣਾ ’ਚ 29 ਪਰਚੇ ਰੱਦ ਕੀਤੇ ਗਏ ਹਨ। ਜਿਹੜੇ ਕੇਸ ਚੱਲੇ ਹਨ ਉਨ੍ਹਾਂ ਵਿੱਚ ਦਿੱਲੀ ਦੀਆਂ ਅਦਾਲਤਾਂ ਵੱਲੋਂ 45, ਝਾਰਖੰਡ ਤੇ ਉੜੀਸਾ ਦੀਆਂ ਅਦਾਲਤਾਂ ਵੱਲੋਂ ਇੱਕ ਇੱਕ, ਉਤਰਾਖੰਡ ਦੀਆਂ ਅਦਾਲਤਾਂ ਵੱਲੋਂ 15, ਪੱਛਮੀ ਬੰਗਾਲ ਦੀਆਂ ਅਦਾਲਤਾਂ ਵੱਲੋਂ ਤਿੰਨ ਤੇ ਹਰਿਆਣਾ ਦੀਆਂ ਅਦਾਲਤਾਂ ਵੱਲੋਂ ਚਾਰ ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਦਿੱਲੀ ਦੀ ਅਦਾਲਤ ’ਚ ਚਾਰ, ਝਾਰਖੰਡ ਦੀ ਅਦਾਲਤ ’ਚ 13, ਉੜੀਸਾ ਦੀ ਅਦਾਲਤ ’ਚ 10, ਝਾਰਖੰਡ ਦੀ ਅਦਾਲਤ ’ਚ 6 ਅਤੇ ਪੱਛਮੀ ਬੰਗਾਲ ਦੀ ਅਦਾਲਤ ’ਚ ਇੱਕ ਕੇਸ ਚੱਲ ਰਿਹਾ ਹੈ। ਦਿੱਲੀ ਵਿੱਚ ਹੱਤਿਆ ਦੇ ਕੁੱਲ 416 ਪਰਚੇ ਦਰਜ ਕੀਤੇ ਗਏ ਸਨ। ਝਾਰਖੰਡ ਵਿੱਚ 460, ਉੜੀਸਾ ਵਿੱਚ 143, ਉਤਰਾਖੰਡ ਵਿੱਚ 102, ਪੱਛਮੀ ਬੰਗਾਲ ’ਚ 38, ਬਿਹਾਰ ’ਚ 168 ਤੇ ਹਰਿਆਣਾ ’ਚ 165 ਪਰਚੇ ਦਰਜ ਹੋਏ ਸਨ। ਇਨ੍ਹਾਂ ਵਿੱਚੋਂ ਦਿੱਲੀ ਦੀਆਂ ਅਦਾਲਤਾਂ ’ਚ 255, ਝਾਰਖੰਡ ਦੀਆਂ ਅਦਾਲਤਾਂ ’ਚ 129, ਉੜੀਸਾ ਦੀਆਂ ਅਦਾਲਤਾਂ ’ਚ 43, ਉਤਰਾਖੰਡ ਦੀਆਂ ਅਦਾਲਤਾਂ ’ਚ 58, ਪੱਛਮੀ ਬੰਗਾਲ ਦੀਆਂ ਅਦਾਲਤਾਂ ’ਚ 14, ਬਿਹਾਰ ਦੀਆਂ ਅਦਾਲਤਾਂ ’ਚ 45 ਅਤੇ ਹਰਿਆਣਾ ਦੀਆਂ ਅਦਾਲਤਾਂ ’ਚ 36 ਕੇਸ ਸੁਣਵਾਈ ਲਈ ਭੇਜੇ ਗਏ ਸਨ।

ਕਤਲੇਆਮ ਦੌਰਾਨ 69 ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਨਾਂ੍ਹ ਵਿੱਚ ਦਿੱਲੀ ਦੇ ਸੱਭ ਤੋਂ ਜ਼ਿਆਦਾ 45 ਗੁਰਦੁਆਰੇ ਸ਼ਾਮਲ ਸਨ। ਉਤਰਾਖੰਡ ਦੇ 15, ਪੱਛਮੀ ਬੰਗਾਲ ਦੇ ਤਿੰਨ, ਹਰਿਆਣਾ ਦੇ ਚਾਰ ਅਤੇ ਝਾਰਖੰਡ ਤੇ ਉੜੀਸਾ ਦੇ ਇੱਕ ਇੱਕ ਗੁਰਦੁਆਰਿਆਂ ’ਤੇ ਹਮਲਾ ਹੋਇਆ ਹੈ। ਲਹਿਰੀ ਦੇ ਜਨਰਲ ਸਕੱਤਰ ਵਕੀਲ ਨਵਕਿਰਨ ਸਿੰਘ ਨੇ ਦੋਸ਼ ਲਾਇਆ ਹੈ ਕਿ ਕਤਲੇਆਮ ਵਿੱਚ ਪੁਲੀਸ ਦੀ ਭੂੁਮਿਕਾ ਮੋਹਰੀ ਰਹੀ ਹੈ।  ਸਰਕਾਰ ਵੱਲੋਂ ਪੁਲੀਸ ਨੂੰ ਹੀ ਜਾਂਚ ਦਾ ਕੰਮ ਸੌਂਪਿਆ ਗਿਆ ਸੀ, ਇਸ ਕਰਕੇ ਪੁਲੀਸ ਨੇ ਆਪਣੇ ਬਚਾਅ ਲਈ ਪਰਚੇ ਜਾਣਬੁੱਝ ਕੇ ਰੱਦ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਗਈ ਜਾਣਕਾਰੀ ਨੂੰ ਆਧਾਰ ਬਣਾ ਕੇ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਤੋਂ ਰੱਦ ਕੀਤੇ ਗਏ ਪਰਚਿਆਂ ਦੀ ਮੁੜ ਜਾਂਚ ਲਈ ਵਿਸ਼ੇਸ਼ ਟੀਮ ਬਣਾਉਣ ਦੀ ਮੰਗ ਵੀ ਕੀਤੀ ਜਾਵੇਗੀ।


ਸਨਾਉਲ੍ਹਾ ਦੀ ਸਿਹਤ ਹੋਰ ਵਿਗੜੀ

ਟੱਬਰ ਦੇ ਦੋ ਜੀਅ ਪੀਜੀਆਈ ਵਿੱਚ ਮਿਲੇ

 http://sameydiawaaz.com/Archive%20News/%5B2013%5D/05/08.05.2013%20-%2005.jpg

ਸਨਾਉੱਲਾ ਦੇ ਪਰਿਵਾਰਕ ਮੈਂਬਰ ਮੰਗਲਵਾਰ ਨੂੰ ਅਟਾਰੀ ਸਰਹੱਦ ’ਤੇ ਪਹੁੰਚਦੇ ਹੋਏ (ਫੋਟੋ: ਸਮੀਰ)

ਚੰਡੀਗੜ੍ਹ 7  ਮਈ :- ਪੀ. ਜੀ. ਆਈ. ਵਿਚ ਦਾਖਲ ਪਾਕਿਸਤਾਨੀ ਕੈਦੀ ਸਨਾਉਲ੍ਹਾ ਜ਼ਿੰਦਗੀ ਅਤੇ ਮੌਤ ਦੀ ਆਖਰੀ ਲੜਾਈ ਲੜ ਰਿਹਾ ਹੈ। ਉਸ ਦੀ ਸਿਹਤ ’ਚ ਸੁਧਾਰ ਦੀ ਉਮੀਦ ਘੱਟ ਗਈ ਹੈ। ਸਨਾਉਲ੍ਹਾ ਦਾ ਇਲਾਜ ਕਰ ਰਹੇ ਡਾਕਟਰਾਂ ਪ੍ਰੋਫੈਸਰ ਐਸ ਐਨ ਮਥੂਰੀਆ ਅਤੇ ਡਾਕਟਰ ਵਾਈ ਕੇ ਬਤਰਾ ਦਾ ਦੱਸਣਾ ਹੈ ਕਿ ਅੱਜ ਉਸ ਨੂੰ  ਪੀਲੀਆ ਹੋ ਗਿਆ ਹੈ। ਡਾਕਟਰ ਇਸ ਨੂੰ ਗੰਭੀਰ ਲਾਗ ਦੱਸ ਰਹੇ ਹਨ। ਪੀ.ਜੀ.ਆਈ. ਵੱਲੋਂ ਜਾਰੀ ਬੁਲਿਟਨ ਅਨੁਸਾਰ ਮਰੀਜ਼ ਦੀ ਛਾਤੀ ਵਿਚ ਦੋਨੋਂ ਪਾਸੀਂ ਪਾਣੀ ਭਰ ਗਿਆ ਹੈ ਅਤੇ ਮੈਡੀਕਲ ਟੈਸਟ ਦੀਆਂ ਰਿਪੋਰਟਾਂ ਬਿਹਤਰ ਨਹੀਂ ਹਨ। ਉਸ ਨੂੰ ਸਾਹ ਦਿਵਾਉਣ ਲਈ ਆਕਸੀਜਨ ਵਧਾ ਕੇ 80 ਫੀਸਦੀ ਕਰ ਦਿੱਤੀ ਗਈ ਹੈ। ਉਸ ਦੇ ਖੂਨ ਦਾ ਦਬਾਅ ਸਹੀ ਰੱਖਣ ਲਈ ਡੋਪਾਮਾਈਨ ਦਵਾਈ ਦਿੱਤੀ ਜਾ ਰਹੀ ਹੈ। ਬੁਲਿਟਨ ਅਨੁਸਾਰ ਉਸ ਦੀ ਹਾਲਤ ਅਤਿ ਚਿੰਤਾਜਨਕ ਹੈ। ਇਸੇ ਦੌਰਾਨ ਸਨਾਉੱਲ੍ਹਾ ਦਾ ਜੀਜਾ ਮੁਹੰਮਦ ਸ਼ਹਿਜ਼ਾਦ ਅਤੇ ਉਸ ਦਾ ਭਤੀਜਾ ਪਾਕਿਸਤਾਨ ਤੋਂ ਪੀਜੀਆਈ ਮਿਲਣ ਲਈ ਪੁੱਜ ਗਏ ਹਨ। ਦੋਹਾਂ ਨੇ ਮਰੀਜ਼ ਨੂੰ ਮਿਲਣ ਤੋਂ ਬਾਅਦ ਉਸ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ।

ਸਨਾਉਲ੍ਹਾ ਨੂੰ ਹਸਪਤਾਲ ’ਚ ਸਖਤ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ। ਉਸ ਦਾ ਇਲਾਜ ਕਰ ਰਹੇ ਡਾਕਟਰਾਂ ਤੋਂ ਬਗ਼ੈਰ ਕਿਸੇ ਨੂੰ ਕੋਲ ਜਾਣ ਦੀ ਆਗਿਆ ਨਹੀਂ ਹੈ। ਇਥੋਂ ਤੱਕ ਕਿ ਪੀਜੀਆਈ ਦੇ ਸਟਾਫ ਨੂੰ ਵੀ ਉਸ ਦੇ ਨੇੜੇ ਜਾਣ ਤੋਂ ਮਨ੍ਹਾ ਕੀਤਾ ਗਿਆ ਹੈ। ਇਲਾਜ ਕਰ ਰਹੇ ਡਾਕਟਰਾਂ ਅਤੇ ਦੂਜੇ ਸਟਾਫ ਦੀ ਸੂਚੀ ਬਣਾਈ ਗਈ ਹੈ। ਮੈਡੀਕਲ ਬੋਰਡ ਦੀ ਸੂਚੀ ਵਿਚ ਸ਼ਾਮਲ ਡਾਕਟਰ ਅਤੇ ਸਟਾਫ ਹੀ ਉਸ ਦੇ ਕੋਲ ਜਾ ਸਕਦੇ ਹਨ। ਇਕ ਹੋਰ ਜਾਣਕਾਰੀ ਅਨੁਸਾਰ ਸਨਾਉਲ੍ਹਾ ਦੇ ਰਿਸ਼ਤੇਦਾਰ ਚੰਡੀਗੜ੍ਹ ਦੇ ਇਕ ਹੋਟਲ ’ਚ ਰੁਕੇ ਹੋਏ ਹਨ। ਪੱਤਰਕਾਰਾਂ ਸਮੇਤ ਹੋਰ ਲੋਕਾਂ ਨੂੰ ਉਨ੍ਹਾਂ ਨੂੰ ਮਿਲਣ ਉਤੇ ਪਾਬੰਦੀ ਲਾਈ ਗਈ ਹੈ।

ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਜ਼ਿੰਦਗੀ-ਮੌਤ ਨਾਲ ਲੜ ਰਹੇ ਪਾਕਿਸਤਾਨੀ ਕੈਦੀ ਸਨਾਉਲ੍ਹਾ ਨੂੰ ਹਸਪਤਾਲ ਵਿਚ ਮਿਲਣ ਲਈ ਉਸਦੇ ਨਜ਼ਦੀਕੀ ਰਿਸ਼ਤੇਦਾਰ ਮੁਹੰਮਦ ਆਸਿਫ ਅਤੇ ਮੁਹੰਮਦ ਸ਼ਹਿਜ਼ਾਦ ਪਾਕਿਸਤਾਨੀ ਡਿਪਲੋਮੇਟ ਇਕਬਾਲ ਹੁਸੈਨ ਨਾਲ ਅੱਜ ਵਾਹਗਾ ਅਟਾਰੀ ਸਰਹੱਦ ਰਸਤੇ ਭਾਰਤ ਆਏ।  ਅਟਾਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਆਸਿਫ ਅਤੇ  ਮੁਹੰਮਦ ਸ਼ਹਿਜ਼ਾਦ ਨੇ ਦੱਸਿਆ ਕਿ ਉਹ 18 ਸਾਲਾਂ ਬਾਅਦ ਸਨਾਉਲ੍ਹਾ ਨੂੰ ਮਿਲ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਨਾਉਲ੍ਹਾ ਨੂੰ ਰਿਹਾਅ ਕੀਤਾ ਜਾਵੇ ਤਾਂ ਜੋ ਉਸ ਨੂੰ ਪਾਕਿਸਤਾਨ ਲਿਜਾ ਕੇ ਇਲਾਜ ਕਰਵਾਇਆ ਜਾ ਸਕੇ। ਸਨਾਉਲ੍ਹਾ ਦੇ ਰਿਸ਼ਤੇਦਾਰਾਂ ਨੂੰ ਚੰਡੀਗੜ੍ਹ ਅਤੇ ਨਵੀਂ ਦਿੱਲੀ ਜਾਣ ਲਈ 15 ਦਿਨਾਂ ਦਾ ਵੀਜ਼ਾ ਮਿਲਿਆ ਹੈ। ਇਸ ਉਪਰੰਤ ਉਹ ਪਾਕਿਸਤਾਨੀ ਡਿਪਲੋਮੇਟ ਇਕਬਾਲ ਹੁਸੈਨ ਨਾਲ ਅਟਾਰੀ ਸਰਹੱਦ ਤੋਂ ਪੀਜੀਆਈ ਚੰਡੀਗੜ੍ਹ ਲਈ ਰਵਾਨਾ ਹੋ ਗਏ।

ਗੌਰਤਲੱਬ ਹੈ ਕਿ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਲਾਹੌਰ ਵਿਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਹਮਲੇ ਉਪਰੰਤ ਹੋਈ ਮੌਤ ਪਿੱਛੋਂ ਜੰਮੂ ਦੀ ਕੋਟ ਬਲਾਵਲ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਪਾਕਿਸਤਾਨੀ ਕੈਦੀ ਸਨਾਉਲ੍ਹਾ ਉਤੇ ਇਕ ਭਾਰਤੀ ਕੈਦੀ ਵੱਲੋਂ ਹਮਲਾ ਕੀਤਾ ਗਿਆ ਸੀ। ਉਸ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਚੰਡੀਗੜ੍ਹ ਪੀਜੀਆਈ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਸੀ।


ਭਾਜਪਾ ਸੰਸਦੀ ਦਲ ਦੀ ਮੀਟਿੰਗ ਵਿੱਚ ‘ਧੱਕੇ’ ਨਾਲ ਜਾ ਵੜੇ ਜੇਠਮਲਾਨੀ

http://sameydiawaaz.com/Archive%20News/%5B2013%5D/05/08.05.2013%20-%2003.jpg

ਨਵੀਂ ਦਿੱਲੀ 7 ਮਈ :- ਭਾਜਪਾ ਦੇ ਮੁਅੱਤਲਸ਼ੁਦਾ ਐਮਪੀ ਰਾਮ ਜੇਠਮਲਾਨੀ ਅੱਜ ਇੱਥੇ ਪਾਰਟੀ ਦੇ ਸੰਸਦੀ ਦਲ ਦੀ ਮੀਟਿੰਗ ਵਿਚ ਜਬਰੀ ਜਾ ਵੜੇ ਅਤੇ ਉਨ੍ਹਾਂ ਮੁੱਖ ਵਿਰੋਧੀ ਪਾਰਟੀ ਉੱਤੇ ਯੂਪੀਏ ਸਰਕਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਨਰਮੀ ਵਰਤਣ ਦਾ ਦੋਸ਼ ਲਾਇਆ। ਇਹ ਜਾਣਕਾਰੀ ਭਾਜਪਾ ਦੇ ਸੂਤਰਾਂ ਨੇ ਦਿੱਤੀ ਹੈ।

ਗੌਰਤਲਬ ਹੈ ਕਿ ਸ੍ਰੀ ਜੇਠਮਲਾਨੀ ਨੂੰ ਭਾਜਪਾ ਸੰਸਦੀ ਦਲ ਦੀ ਮੀਟਿੰਗ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੈ ਪਰ ਉਹ ਸੰਸਦ ਭਵਨ ਵਿਚ ਹੋ ਰਹੀ ਇਸ ਮੀਟਿੰਗ ਵਿਚ ਧੁੱਸ ਦੇ ਕੇ ਜਾ ਵੜੇ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਭ੍ਰਿਸ਼ਟਾਚਾਰ ਦੇ ਮਾਮਲੇ ਉੱਤੇ ‘ਬਹੁਤ ਨਰਮ’ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਭਾਜਪਾ ਦਾ ਸਰਕਾਰ ਖ਼ਿਲਾਫ਼ ਹਮਲਾ ਤਿੱਖਾ ਹੋਣਾ ਚਾਹੀਦਾ ਹੈ ਪਰ ਇਸ ਵੇਲੇ ਇਸ ਵਿਚ ਓਨਾ ਦਮ ਨਹੀਂ ਹੈ, ਜਿੰਨਾ ਹੋਣਾ ਚਾਹੀਦਾ ਸੀ।

ਸ੍ਰੀ ਜੇਠਮਲਾਨੀ ਕਰੀਬ 10 ਮਿੰਟ ਭਾਸ਼ਣ ਦਿੰਦੇ ਰਹੇ ਅਤੇ ਇਸ ਦੌਰਾਨ ਸੰਸਦੀ ਦਲ ਦੇ ਮੁਖੀ ਲਾਲ ਕ੍ਰਿਸ਼ਨ ਅਡਵਾਨੀ ਤੇ ਪਾਰਟੀ ਦੇ ਲੋਕ ਸਭਾ ਤੇ ਰਾਜ ਸਭਾ ਵਿਚ ਆਗੂ ਕ੍ਰਮਵਾਰ ਸੁਸ਼ਮਾ ਸਵਰਾਜ ਤੇ ਅਰੁਨ ਜੇਤਲੀ ਚੁੱਪ-ਚਾਪ ਸੁਣਦੇ ਰਹੇ। ਸੂਤਰਾਂ ਮੁਤਾਬਕ ਫੇਰ ਉਹ ਜਿਵੇਂ ਆਏ ਸਨ ਉਵੇਂ ਹੀ ਪਰਤ ਗਏ। ਗੌਰਤਲਬ ਹੈ ਕਿ ਪਾਰਟੀ ਦੀ ਵੱਖ-ਵੱਖ ਮੁੱਦਿਆਂ  ਉੱਤੇ ਤਿੱਖੀ ਨੁਕਤਾਚੀਨੀ ਕਰਨ ਬਦਲੇ ਦੇਸ਼ ਦੇ ਉੱਘੇ ਕਾਨੂੰਨਦਾਨ ਸ੍ਰੀ ਜੇਠਮਲਾਨੀ ਨੂੰ ਬੀਤੇ ਸਾਲ 25 ਨਵੰਬਰ ਨੂੰ ਭਾਜਪਾ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਸੀ।

ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਭਾਜਪਾ ਸੰਸਦ ਮੈਂਬਰਾਂ ਅਨੰਤ ਕੁਮਾਰ, ਰਵੀ ਸ਼ੰਕਰ ਪ੍ਰਸਾਦ ਤੇ ਸ਼ਾਹਨਵਾਜ਼ ਹੁਸੈਨ ਆਦਿ ਨੇ ਉਨ੍ਹਾਂ ਦੇ ਵਤੀਰੇ ਦਾ ਸਖ਼ਤ ਵਿਰੋਧ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤੇ ਜਾਣ ਦੀ ਮੰਗ ਕੀਤੀ। ਦੂਜੇ ਪਾਸੇ ਭਾਜਪਾ ਲੀਡਰਸ਼ਿਪ ਦਾ ਖਿਆਲ ਹੈ ਕਿ  ਪਾਰਟੀ ਵਿੱਚੋਂ ਕੱਢ ਦਿੱਤੇ ਜਾਣ ਉੱਤੇ ਸ੍ਰੀ ਜੇਠਮਲਾਨੀ ਭਾਜਪਾ ਨੂੰ ‘ਵਧੇਰੇ ਨੁਕਸਾਨ’ ਪਹੁੰਚਾ ਸਕਦੇ ਹਨ।  ਇਸ ਨਾਲ ਉਹ ਰਾਜ ਸਭਾ ਵਿਚ ਪਾਰਟੀ ਖ਼ਿਲਾਫ਼ ਕੁਝ ਵੀ ਬੋਲਣ ਲਈ ਆਜ਼ਾਦ ਹੋ ਜਾਣਗੇ ਜਦੋਂਕਿ ਹਾਲੇ ਉਨ੍ਹਾਂ ਉੱਤੇ ਪਾਰਟੀ ਵਿਪ੍ਹ ਲਾਗੂ ਹੁੰਦਾ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz