ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

01 ਮਈ 2013

1984 ਸਿੱਖ ਕਤਲੇਆਮ

ਸੱਜਣ ਕੁਮਾਰ ਇਕ ਕੇਸ ਚੋਂ ਬਰੀ

5 ਸਾਥੀ ਦੋਸ਼ੀ ਕਰਾਰ

ਸਜ਼ਾ ਬਾਰੇ ਐਲਾਨ 6 ਨੂੰ

http://sameydiawaaz.com/Archive%20News/%5B2013%5D/05/01.05.2013%20-%2007.jpg

ਦਿੱਲੀ ਦੀ ਕੜਕੜਡੂਮਾ ਅਦਾਲਤ ਦੇ ਬਾਹਰ 1984 ਦੇ ਸਿੱਖ ਕਤਲੇਆਮ ਦੀ ਇਕ ਪੀੜਤ

ਸੱਜਣ ਕੁਮਾਰ ਬਾਰੇ ਫੈਸਲਾ ਸੁਣ ਕੇ ਹੰਝੂ ਕੇਰਦੀ ਹੋਈ (ਫੋਟੋ: ਮਾਨਸ ਰੰਜਨ ਭੂਈ)

ਨਵੀਂ ਦਿੱਲੀ 30 ਅਪਰੈਲ (ਸਰਬਜੀਤ ਸਿੰਘ) :- ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿਚ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ। ਜ਼ਿਲ੍ਹਾ ਅਤੇ ਸੈਸ਼ਨ ਜੱਜ ਜੇ.ਆਰ. ਆਰੀਅਨ ਵੱਲੋਂ ਦਿੱਤੇ ਗਏ ਇਸ ਫੈਸਲੇ ਵਿਚ ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ ਸਿਰਫ਼ ਦੰਗਿਆਂ ਵਿਚ ਹਿੱਸਾ ਲੈਣ ਦਾ ਦੋਸ਼ੀ ਕਰਾਰ ਦਿੱਤਾ ਜਦਕਿ ਬਾਕੀ 3 ਮੁਲਜ਼ਮਾਂ – ਸਾਬਕਾ ਕੌਂਸਲਰ ਬਲਵਾਨ ਖੋਖਰ, ਗਿਰਧਾਰੀ ਲਾਲ ਅਤੇ ਕੈਪਟਨ ਭਾਗਮਲ ਨੂੰ ਕਤਲ ਦੇ ਦੋਸ਼ੀ ਪਾਇਆ ਗਿਆ। ਇਸ ਲਈ ਇਨ੍ਹਾਂ 3 ਦੋਸ਼ੀਆਂ ਨੂੰ ਤੁਰੰਤ ਨਿਆਂਇਕ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਸਜ਼ਾ ਦਾ ਫੈਸਲਾ ਕਰਨ ਲਈ 6 ਮਈ ਦੀ ਤਰੀਕ ਮਿੱਥ ਦਿੱਤੀ ਗਈ। ਇਸੇ ਮਾਮਲੇ ਦੇ 2 ਹੋਰ ਮੁਲਜ਼ਮਾਂ – ਸੰਤੋਸ਼ ਰਾਣੀ ਅਤੇ ਮਹਾਂ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਇਹ ਮੁਕੱਦਮਾ ਪੀੜਤ ਜਗਦੀਸ਼ ਕੌਰ ਦੇ ਪਤੀ ਕੇਹਰ ਸਿੰਘ ਅਤੇ ਪੁੱਤਰ ਗੁਰਪ੍ਰੀਤ ਸਿੰਘ ਤੋਂ  ਇਲਾਵਾ ਇਕ ਹੋਰ ਪੀੜਤ ਜਗਸ਼ੇਰ ਸਿੰਘ ਦੇ ਤਿੰਨ ਭਰਾਵਾਂ ਰਘੁਵੇਂਦਰ ਸਿੰਘ, ਨਰਿੰਦਰ ਪਾਲ ਸਿੰਘ ਅਤੇ ਕੁਲਦੀਪ ਸਿੰਘ ਦੇ ਕਤਲਾਂ ਨਾਲ ਸਬੰਧਤ ਸੀ। ਇਹ ਪੰਜੋਂ ਕਤਲ 1 ਅਤੇ 2 ਨਵੰਬਰ 1984 ਦੀ ਰਾਤ ਨੂੰ ਹੋਏ ਸਨ। 24 ਅਕਤੂਬਰ 2005 ਨੂੰ ਨਾਨਾਵਤੀ ਕਮਿਸ਼ਨ ਵੱਲੋਂ ਕੀਤੀ ਗਈ ਸਿਫਾਰਿਸ਼ ਉਪਰੰਤ ਇਹ ਮੁਕੱਦਮਾ ਸੀ.ਬੀ.ਆਈ. ਵੱਲੋਂ ਦਰਜ ਕੀਤਾ ਗਿਆ ਸੀ। ਦਿੱਲੀ ਹਾਈ ਕੋਰਟ ਨੇ 8 ਫਰਵਰੀ 2010 ਨੂੰ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਆਰ.ਐਸ. ਚੀਮਾ ਨੂੰ ਮੁਕੱਦਮੇ ਦੀ ਪੈਰਵੀ ਲਈ ਮਨੋਨੀਤ ਕੀਤਾ ਅਤੇ ਮੁਕੱਦਮੇ ਦੀ ਸੁਣਵਾਈ ਰੋਜ਼ਾਨਾ  ਕਰਨ ਦਾ ਨਿਰਦੇਸ਼ ਦਿੱਤਾ ਸੀ। ਇਸੇ ਮਾਮਲੇ ਵਿਚ 15 ਫਰਵਰੀ ਨੂੰ ਸੱਜਣ ਕੁਮਾਰ ਦੀ ਅਗਾਊਂ ਜ਼ਮਾਨਤ ਦੀ ਦਰਖਾਸਤ 15 ਫਰਵਰੀ 2010 ਨੂੰ ਰੱਦ ਹੋ ਗਈ ਸੀ ਅਤੇ 17 ਫਰਵਰੀ 2010 ਨੂੰ ਸੱਜਣ ਕੁਮਾਰ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਸਨ ਪਰ 26 ਫਰਵਰੀ 2010 ਨੂੰ ਹਾਈ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ। ਮਾਮਲੇ ਦੀ ਸੁਣਵਾਈ ਦੌਰਾਨ ਸ਼ਿਕਾਇਤ ਅਤੇ ਬਚਾਅ ਧਿਰ ਵੱਲੋਂ 9 ਜਨਵਰੀ 2012 ਤੱਕ ਆਪੋ-ਆਪਣੇ ਪੱਖ ਵਿਚ 17-17 ਗਵਾਹ ਪੇਸ਼ ਕੀਤੇ ਗਏ। ਅਪਰੈਲ 2012 ਵਿਚ ਸਰਕਾਰੀ ਵਕੀਲਾਂ ਨੇ ਮਾਮਲੇ ’ਤੇ ਬਹਿਸ ਸ਼ੁਰੂ ਕੀਤੀ ਜਦਕਿ ਬਚਾਅ ਪੱਖ ਨੇ ਆਪਣੀਆਂ ਦਲੀਲਾਂ ਜਨਵਰੀ 2013 ਤੋਂ ਦੇਣੀਆਂ ਆਰੰਭ ਕੀਤੀਆਂ। ਇਸ ਮਾਮਲੇ ਦਾ ਫੈਸਲਾ 16 ਅਪਰੈਲ ਨੂੰ ਸੁਰੱਖਿਅਤ ਰੱਖ ਲਿਆ ਗਿਆ ਸੀ, ਜਿਸ ਦਾ ਐਲਾਨ ਅੱਜ ਕੀਤਾ ਗਿਆ। ਅਦਾਲਤ ਦੇ ਇਸ ਫੈਸਲੇ ਦਾ ਦੰਗਾ-ਪੀੜਤਾਂ ਅਤੇ ਹੋਰ ਸਿੱਖ ਜੱਥੇਬੰਦੀਆਂ ਵੱਲੋਂ ਤੁਰੰਤ ਤਿੱਖਾ ਵਿਰੋਧ ਕੀਤਾ ਗਿਆ ਅਤੇ ’84 ਪੀੜਤਾਂ ਦੇ ਹੱਕ ਵਿਚ ਅਕਸਰ ਪ੍ਰਦਰਸ਼ਨ ਕਰਨ ਵਾਲੇ ਸਮਾਜਕ ਕਾਰਕੁੰਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਜੱਜ ਜੇ.ਆਰ.  ਆਰੀਅਨ ਵੱਲ ਆਪਣਾ ਬੂਟ ਸੁੱਟਿਆ। ਆਪਣੇ ਪਤੀ ਕੇਹਰ ਸਿੰਘ ਅਤੇ ਪੁੱਤਰ ਗੁਰਪ੍ਰੀਤ ਸਿੰਘ ਦੇ ਕਤਲ ਦੇ ਸਬੰਧ ਵਿਚ ਮੁਕੱਦਮੇ ਦੀ ਇਕ ਸ਼ਿਕਾਇਤਕਰਤਾ ਜਗਦੀਸ਼ ਕੌਰ ਅਦਾਲਤ ਦੇ ਕਮਰੇ ਦੇ ਅੰਦਰ ਹੀ ਇਹ ਕਹਿ ਕੇ ਧਰਨੇ ’ਤੇ ਬੈਠ ਗਈ ਕਿ ਜਦ ਤਕ ਉਸ ਨੂੰ ਇਨਸਾਫ ਨਹੀਂ ਮਿਲੇਗਾ, ਉਹ ਇਥੋਂ ਨਹੀਂ ਜਾਏਗੀ।

ਅਦਾਲਤ ਕੰਪਲੈਕਸ ਦੇ ਬਾਹਰ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਫੈਸਲੇ ਪ੍ਰਤੀ ਤਿੱਖਾ ਵਿਰੋਧ ਪ੍ਰਗਟ ਕੀਤਾ। ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਮਨਜੀਤ ਸਿੰਘ ਜੀ.ਕੇ., ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਸਿੰਘ ਖੁਰਾਣਾ, ਓਂਕਾਰ ਸਿੰਘ ਥਾਪਰ, ਹਰਮੀਤ ਸਿੰਘ ਕਾਲਕਾ, ਗੁਨਜੀਤ ਸਿੰਘ ਬਖਸ਼ੀ, ਬਾਬੂ ਸਿੰਘ ਦੁਖੀਆ ਆਦਿ ਨੇ ਅਦਾਲਤ ਦੇ ਫੈਸਲੇ ’ਤੇ ਨਾਰਾਜ਼ਗੀ ਜਤਾਈ ਅਤੇ ਕਾਂਗਰਸ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਵੱਲੋਂ ਅਦਾਲਤ ਕੰਪਲੈਕਸ ਦੇ ਬੰਦ ਗੇਟ ਤੋਂ ਜਬਰੀ ਅੰਦਰ ਘੁਸਣ ਦੀ ਕੋਸ਼ਿਸ਼ ਕਰਨ ’ਤੇ ਉਥੇ ਮੌਜੂਦ ਪੁਲੀਸਕਰਮੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਥਾਣਾ ਵਿਵੇਕ ਵਿਹਾਰ ਭੇਜ ਦਿੱਤਾ ਗਿਆ। ਅਕਾਲੀ ਦਲ (ਬਾਦਲ) ਵੱਲੋਂ ਅਦਾਲਤ ਦੇ ਇਸ ਫੈਸਲੇ ਦੇ ਵਿਰੋਧ ਵਿਚ ਭਲਕੇ ਥਾਣਾ ਤਿਲਕ ਨਗਰ ਦੇ ਮੂਹਰੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ।


ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ 'ਤੇ ਸਿੱਖਾਂ 'ਚ ਭਾਰੀ ਨਿਰਾਸ਼ਾ

http://sameydiawaaz.com/Archive%20News/%5B2013%5D/05/01.05.2013%20-%2010.jpg

ਨਵੀਂ ਦਿੱਲੀ, 30 ਅਪ੍ਰੈਲ (ਜਗਤਾਰ ਸਿੰਘ)- ਅਦਾਲਤ ਵੱਲੋਂ '84 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਨਾਲ ਸਿੱਖ ਹਲਕਿਆਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਇਸ ਫ਼ੈਸਲੇ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਜਾ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਮਨਜਿੰਦਰ ਸਿੰਘ ਸਿਰਸਾ, ਉਾਕਾਰ ਸਿੰਘ ਥਾਪਰ, ਅਵਤਾਰ ਸਿੰਘ ਹਿਤ, ਕੁਲਦੀਪ ਸਿੰਘ ਭੋਗਲ, ਹਰਮੀਤ ਸਿੰਘ ਕਾਲਕਾ ਤੇ ਹੋਰ ਅਕਾਲੀ ਆਗੂਆਂ ਨੇ ਕਿਹਾ ਕਿ ਪੀੜਤ ਸਿੱਖਾਂ ਨੂੰ ਪੂਰੀ ਉਮੀਦ ਸੀ ਕਿ ਇਸ ਮਾਮਲੇ'ਚ ਸੱਜਣ ਕੁਮਾਰ ਦੇ ਵਿਰੁੱਧ ਫ਼ੈਸਲਾ ਸੁਣਾਇਆ ਜਾਵੇਗਾ, ਪ੍ਰੰਤੂ ਅਦਾਲਤ ਦੇ ਫ਼ੈਸਲੇ ਨੇ ਸਿੱਖਾਂ ਨੂੰ ਭਾਵਨਾਤਮਕ ਤੌਰ 'ਤੇ ਬੇਹੱਦ ਨਿਰਾਸ਼ ਕਰ ਦਿੱਤਾ ਹੈ | ਅਦਾਲਤ ਦੇ ਫ਼ੈਸਲੇ ਤੋਂ ਖਫ਼ਾ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਸਾਬਤ ਹੋ ਗਿਆ ਹੈ ਕਿ ਸਿਰਫ ਸੀ.ਬੀ.ਆਈ. ਹੀ ਨਹੀਂ, ਬਲਕਿ ਛੋਟੀਆਂ ਅਦਾਲਤਾਂ ਵੀ ਪੂਰੀ ਤਰ੍ਹਾਂ ਕਾਂਗਰਸ ਦੇ ਦਬਾਅ 'ਚ ਕੰਮ ਕਰ ਰਹੀਆਂ ਹਨ |

ਉਨ੍ਹਾਂ ਕਿਹਾ ਕਿ ਇਕ ਪਾਸੇ ਕਾਂਗਰਸ ਵੱਲੋਂ ਸਿੱਖਾਂ ਨੂੰ ਪਿਛਲੇ 28 ਵਰਿ੍ਹਆਂ ਤੋਂ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਨਿਆਂਇਕ ਫ਼ੈਸਲਿਆਂ ਨੇ ਵੀ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਹੈ | ਕੜਕੜਡੂੰਮਾ ਵਿਖੇ ਰੋਸ ਪ੍ਰਗਟ ਰਹੇ ਪੀੜਤਾਂ ਤੇ ਅਕਾਲੀ ਆਗੂਆਂ ਨੂੰ ਗਿ੍ਫ਼ਤਾਰ ਕਰਕੇ ਵਿਵੇਕ ਵਿਹਾਰ ਥਾਣੇ ਲਿਜਾਇਆ ਗਿਆ | ਪੀੜਤਾਂ ਨੇ ਕਿਹਾ ਕਿ ਸਾਨੂੰ ਇਸ ਕੇਸ ਤੋਂ ਕਾਫੀ ਉਮੀਦ ਸੀ, ਜਦੋਂ ਇਸ ਮਾਮਲੇ ਦੀ ਪਿਛਲੀਆਂ ਸੁਣਵਾਈਆਂ ਦੌਰਾਨ ਸੀ.ਬੀ.ਆਈ. ਨੇ ਦਿੱਲੀ ਪੁਲਿਸ ਦੀ ਭੂਮਿਕਾ 'ਤੇ ਵੀ ਸਵਾਲ ਖੜ੍ਹੇ ਕੀਤੇ ਸਨ ਅਤੇ ਦੰਗਿਆਂ ਦੀ ਰਿਪੋਰਟ ਠੀਕ ਢੰਗ ਨਾਲ ਨਾ ਲਿਖੇ ਜਾਣ ਦਾ ਦੋਸ਼ ਲਾਇਆ ਸੀ ਪ੍ਰੰਤੂ ਅਦਾਲਤ ਦੇ ਫ਼ੈਸਲੇ ਨਾਲ ਅੱਜ ਸਾਡੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ | ਪੀੜਤਾਂ ਨੇ ਕਿਹਾ ਕਿ ਜਦ ਤਕ ਹਿੰਦੁਸਤਾਨ 'ਤੇ ਕਾਂਗਰਸ ਦਾ ਰਾਜ ਹੈ ਤਦ ਤਕ ਕਤਲੇਆਮ ਦੇ ਮਾਮਲੇ 'ਚ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ ਹੈ | ਇਸ ਫ਼ੈਸਲੇ ਦੇ ਵਿਰੋਧ 'ਚ ਅਕਾਲੀ ਦਲ ਵੱਲੋਂ ਕੱਲ੍ਹ ਪੱਛਮੀ ਦਿੱਲੀ ਦੇ ਤਿਲਕ ਨਗਰ ਵਿਖੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |


ਜੱਜ ਵੱਲ ਜੁੱਤੀ ਵਗਾਹ ਮਾਰਨ ’ਤੇ ਪੀਰ ਮੁਹੰਮਦ ਗ੍ਰਿਫ਼ਤਾਰ

ਨਵੀਂ ਦਿੱਲੀ, 30 ਅਪਰੈਲ :- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲ-ਏ-ਆਮ ਦੋਸ਼ਾਂ ਵਿੱਚੋਂ ਬਰੀ ਕਰਨ ’ਤੇ ਰੋਸ ਵਜੋਂ ਜੱਜ ਜੇ.ਆਰ. ਆਰੀਅਨ ਵੱਲ ਜੁੱਤੀ ਵਗ੍ਹਾ ਕੇ ਮਾਰੀ। ਅੱਜ ਜਿਵੇਂ ਹੀ ਕਾਂਗਰਸੀ ਆਗੂ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਤਾਂ ਪੀਰ ਮੁਹੰਮਦ ਨੇ ਆਪਣੀ ਜੁੱਤੀ ਜੱਜ ਵੱਲ ਵਗ੍ਹਾ ਮਾਰੀ। ਉਸ ਨੂੰ ਇਸ ਅਪਰਾਧ ’ਤੇ ਤੁਰੰਤ ਹਿਰਾਸਤ ਵਿੱਚ ਲੈ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ’ਤੇ ਧਾਰਾ 186, 353 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।


ਮੈਂ ਜੁੱਤੀ ਕਿਸੇ ਜੱਜ ਦੇ ਨਹੀਂ, ਬਲਕਿ ਭਾਰਤੀ ਨਿਆਂ ਪਾਲਿਕਾ ਵੱਲ ਸੁੱਟੀ - ਪੀਰ ਮੁਹੰਮਦ

http://sameydiawaaz.com/Archive%20News/%5B2013%5D/05/01.05.2013%20-%2012.jpg

ਚੰਡੀਗੜ੍ਹ 30 ਅਪ੍ਰੈਲ (ਗੁਰਸੇਵਕ ਸਿੰਘ ਸੋਹਲ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੇ ਬੁਲਾਰੇ ਰਾਹੀਂ ਚੰਡੀਗੜ੍ਹ ਦੇ ਮੀਡੀਆ ਨੂੰ ਜਾਰੀ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਵੱਲ ਜੁੱਤੀ ਸੁੱਟਣ ਦਾ ਕੋਈ ਪਛਤਾਵਾ ਨਹੀਂ ਹੈ, ਸਗੋਂ ਉਨ੍ਹਾਂ ਇਸ ਕਾਰਵਾਈ ਰਾਹੀਂ ਸਿੱਖ ਕਤਲੇਆਮ ਦੀਆਂ ਸੈਂਕੜੇ ਪੀੜਤ ਵਿਧਵਾਵਾਂ, ਬੇਪੱਤ ਕੀਤੀਆਂ ਗਈਆਂ ਮਾਵਾਂ ਤੇ ਭੈਣਾਂ ਤੇ ਪਿਛਲੇ 29 ਸਾਲਾਂ ਤੋਂ ਇਨਸਾਫ਼ ਨੂੰ ਉਡੀਕ ਰਹੀ ਸਮੁੱਚੀ ਸਿੱਖ ਕੌਮ ਦੀਆਂ ਜ਼ਖ਼ਮੀ ਭਾਵਨਾਵਾਂ ਤੇ ਪੀੜਤ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ | ਬੁਲਾਰੇ ਨੇ ਦੱਸਿਆ ਕਿ ਨਵੀਂ ਦਿੱਲੀ 'ਚ ਪੁਲਿਸ ਹਿਰਾਸਤ 'ਚੋਂ ਮੋਬਾਈਲ ਰਾਹੀਂ ਜਾਰੀ ਕੀਤੇ ਬਿਆਨ 'ਚ ਸ: ਪੀਰ ਮੁਹੰਮਦ ਨੇ ਆਖਿਆ ਹੈ ਕਿ ਉਨ੍ਹਾਂ ਨੇ ਅੱਜ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਤੋਂ ਬਾਅਦ ਅਦਾਲਤ ਵਿਚ ਜੁੱਤੀ ਕਿਸੇ ਵਿਸ਼ੇਸ਼ ਜੱਜ ਵੱਲ ਨਹੀਂ, ਸਗੋਂ ਭਾਰਤੀ ਨਿਆਂਪਾਲਿਕਾ ਵੱਲ ਮਾਰੀ ਹੈ, ਜਿਸ ਨੇ ਸਿੱਖਾਂ ਨਾਲ ਘੋਰ ਧੱਕੇਸ਼ਾਹੀ ਕੀਤੀ ਹੈ |


ਫੈਸਲੇ ਨੂੰ ਚੁਣੌਤੀ ਦਿਆਂਗੇ - ਬਾਦਲ

http://sameydiawaaz.com/Archive%20News/%5B2013%5D/05/01.05.2013%20-%2008.jpg

ਨਵੀਂ ਦਿੱਲੀ 30 ਅਪਰੈਲ :- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫੈਸਲਾ ‘ਬਹੁਤ ਮੰਦਭਾਗਾ’ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਵੇਗਾ। ਉਨ੍ਹਾਂ ਨੇ 1984 ਦੇ ਕਤਲੇਆਮ ਨਾਲ ਜੁੜੇ ਕੇਸਾਂ ਦੀ ਤਫਤੀਸ਼ ਲਈ ਅਦਾਲਤੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕਾਇਮ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਤਲੇਆਮ ਵਿੱਚ ਸੱਜਣ ਕੁਮਾਰ ਦੀ ਸ਼ਮੂਲੀਅਤ ਨੂੰ ਹਰ ਕੋਈ ਜਾਣਦਾ ਹੈ ਅਤੇ ਇਹ ਗੱਲ ਵੀ ਜੱਗ-ਜ਼ਾਹਿਰ ਹੈ ਕਿ ਸਬੂਤਾਂ ਨੂੰ ਸਮੇਂ ਦੀ ਕਾਂਗਰਸ ਸਰਕਾਰ ਨੇ ਖੁਰਦ-ਬੁਰਦ ਕੀਤਾ। ਅੱਜ ਦੇ ਅਦਾਲਤੀ ਫੈਸਲੇ ਨੇ ਸਿੱਖ ਭਾਈਚਾਰੇ ਦੇ ਜ਼ਖ਼ਮ ਮੁੜ ਤੋਂ ਹਰੇ ਕਰ ਦਿੱਤੇ ਹਨ।ਭਾਰਤੀ ਜਨਤਾ ਪਾਰਟੀ ਨੇ ਸ੍ਰੀ ਬਾਦਲ ਦੇ ਕਥਨਾਂ ਦੀ ਪ੍ਰੋੜ੍ਹਤਾ ਕੀਤੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਸੱਜਣ ਕੁਮਾਰ ਖ਼ਿਲਾਫ਼ ਹਾਈ ਕੋਰਟ ਵਿੱਚ ਅਪੀਲ ਜ਼ਰੂਰ ਹੋਣੀ ਚਾਹੀਦੀ ਹੈ। ਦੂਜੇ ਪਾਸੇ ਕਾਂਗਰਸ ਦੀ ਤਰਜਮਾਨ ਰੇਣੁਕਾ ਚੌਧਰੀ ਨੇ ਕਿਹਾ, ‘‘ਅਦਾਲਤ ਨੇ ਫੈਸਲਾ ਦਿੱਤਾ ਹੈ। ਅਸੀਂ ਉਸ ’ਤੇ ਟਿੱਪਣੀ ਨਹੀਂ ਕਰਾਂਗੇ। ਅਸੀਂ ਅਦਾਲਤ ਦੇ ਫ਼ਤਵੇ ਦਾ ਸਤਿਕਾਰ ਕਰਦੇ ਹਾਂ।


ਸਿੱਖ ਕੌਮ ਨੂੰ ਹਿੰਦੂ ਬਨਾਉਣ ਲਈ ਘੜੀਆਂ ਜਾ ਰਹੀਆਂ ਨੇ ਸਾਜਿਸ਼ਾਂ - ਜਥੇ. ਨੰਦਗੜ੍ਹ

http://sameydiawaaz.com/Archive%20News/%5B2013%5D/05/01.05.2013%20-%2014.jpg

ਬਠਿੰਡਾ 30 ਅਪ੍ਰੈਲ (ਅਨਿਲ ਵਰਮਾ) :- 1984 ਕਤਲੇਆਮ ਦੇ ਮੁੱਖ ਦੋਸ਼ੀ ਸੱਜਨ ਕੁਮਾਰ ਟਾਈਟਲਰ ਨੂੰ ਦਿੱਲੀ ਦੀ ਕੜਕੜਡੁੰਮਾ ਅਦਾਲਤ ਵੱਲੋਂ ਬਾ ਇੱਜਤ ਬਰੀ ਕਰਨ ਦਾ ਫੈਸਲਾ ਸਿੱਖ ਕੌਮ ਦਾ ਵਜੂਦ ਖਤਮ ਕਰਨ ਵਾਲਾ ਹੈ ਇਸ ਤੋਂ ਸਾਬਤ ਹੋ ਚੁੱਕਾ ਹੈ ਕਿ ਕੌਮ ਨੂੰ ਇਸ ਦੇਸ਼ ਵਿੱਚ ਇਨਸਾਫ ਦੀ ਕੋਈ ਉਮੀਦ ਨਹੀਂ ਹੁਣ ਲੋੜ ਹੈ ਸਿੱਖ ਕੌਮ ਨੂੰ ਆਪਣਾ ਵਜੂਦ ਬਚਾਉਣ ਲਈ ਇੱਕਜੁੱਟ ਹੋਕੇ ਤਿੱਖੇ ਸੰਘਰਸ਼ ਵਿੱਢਣ ਦੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਫੈਸਲੇ ਦੀ ਨਿੰਦਾ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜਿਸ ਦੇਸ਼ ਦੀ ਆਜਾਦੀ ਲਈ 85 ਪ੍ਰਤੀਸ਼ਤ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹੋਣ ਉਸ ਦੇਸ਼ ਵਿੱਚ ਅੱਜ ਕੁਰਬਾਨੀਆਂ ਦੇਣ ਵਾਲੀ ਕੌਮ ਘੱਟ ਗਿਣਤੀ ਵਿੱਚ ਰਹਿ ਗਈ ਹੈ ਤੇ ਉਸਦੇ ਬਾਵਜੂਦ ਵੀ ਉਸਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਦੂਸਰੇ ਪਾਸੇ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਜਿਸਦਾ ਕੋਈ ਕਸੂਰ ਵੀ ਨਹੀਂ ਤੇ ਉਸ ਖਿਲਾਫ ਕੋਈ ਸਬੂਤ ਜਾਂ ਗਵਾਹ ਵੀ ਨਹੀਂ ਉਸਨੂੰ ਫਾਂਸੀ ਚਾੜ੍ਹਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਸਿੱਖ ਕੌਮ ਨੂੰ ਹਿੰਦੂ ਬਨਾਉਣ ਲਈ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ ਜਿਸ ਤੋਂ ਅੱਜ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਕੌਮ ਵਿਰੋਧੀ ਸਰਕਾਰਾਂ ਇਹ ਸਾਜਿਸ਼ਾਂ ਰੱਚ ਰਹੀਆਂ ਹਨ ਕਿ ਕਿਵੇਂ ਨਾ ਕਿਵੇਂ ਕੌਮ ਤੇ ਐਨੇ ਜੁਲਮ ਕੀਤੇ ਜਾਣ ਤਾਂ ਜੋ ਇਹ ਖੁਦ ਮੰਨ ਜਾਣ ਕਿ 'ਅਸੀਂ ਹਿੰਦੂ ਹਾਂ' ਉਸੇ ਜੁਰਮ ਦਾ ਹਿੱਸਾ ਹੈ ਅੱਜ ਦਾ ਅਦਾਲਤੀ ਫੈਸਲਾ। ਜਥੇਦਾਰ ਨੰਦਗੜ੍ਹ ਨੇ ਕਿਹਾ ਕਿ 1984 ਤੋਂ ਲੈਕੇ ਹੁਣ ਤੱਕ ਸੈਂਕੜੇ ਗਵਾਹਾਂ ਦੀਆਂ ਗਵਾਹੀਆਂ ਹੋਈਆਂ, ਤਿੱਖੇ ਸੰਘਰਸ਼ ਵਿੱਢੇ ਪਰ ਅੱਜ ਅਦਾਲਤ ਦਾ ਫੈਸਲਾ ਆਉਣ ਨਾਲ ਪੂਰੀ ਕੌਮ ਦੇ ਹਿਰਦੇ ਵਲੂੰਦਰੇ ਗਏ ਹਨ। ਇਸ ਫੈਸਲੇ ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਦਾ ਸਿੱਧਾ ਹੱਥ ਹੈ ਜਿਸ ਤੋਂ ਕੌਮ ਨੂੰ ਸੁਚੇਤ ਹੋਕੇ ਆਉਣ ਵਾਲੇ ਸਮੇਂ ਵਿੱਚ ਆਪਣੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਫੈਸਲੇ ਕਰਨੇ ਹੋਣਗੇ। ਉਹਨਾ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਅਦਾਲਤ ਦੇ ਇਸ ਫੈਸਲੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਰੋਸ ਪ੍ਰਦਰਸ਼ਨ , ਰੋਸ ਧਰਨੇ ਕਰਨ ਤਾਂ ਜੋ ਆਪਣੇ ਹੱਕ ਦੀ ਆਵਾਜ਼ ਬੁਲੰਦ ਕੀਤੀ ਜਾ ਸਕੇ।


ਮੁੜ ਅਨਿਆਂ ਹੋਇਆ - ਜਥੇਦਾਰ

http://sameydiawaaz.com/Archive%20News/%5B2013%5D/05/01.05.2013%20-%2009.jpg

ਅੰਮ੍ਰਿਤਸਰ 30 ਅਪਰੈਲ :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਇਸ ਮਾਮਲੇ ’ਚ ਨਿਆਂ ਪ੍ਰਾਪਤੀ ਲਈ ਸਰਵ- ਉਚ ਅਦਾਲਤ  ਤਕ ਕਾਨੂੰਨੀ ਚਾਰਾਜੋਈ ਜਾਰੀ ਰੱਖਣ।  ਉਨ੍ਹਾਂ ਇਸ ਫੈਸਲੇ ਬਾਰੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਆਖਿਆ ਕਿ ਇਹ ਘੱਟ ਗਿਣਤੀਆਂ ਨਾਲ ਸਰਾਸਰ ਧੱਕਾ ਹੈ। ਸਰਕਾਰ ਅਤੇ ਅਦਾਲਤ ਨੇ ਪੀੜਤਾਂ ਨਾਲ ਨਿਆਂ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਜੇਕਰ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਇਨ੍ਹਾਂ ਕਤਲਾਂ ਵਿਚ ਕੋਈ ਸ਼ਮੂਲੀਅਤ ਨਹੀਂ ਸੀ ਤਾਂ ਫਿਰ ਹਜ਼ਾਰਾਂ ਦੀ ਗਿਣਤੀ ’ਚ ਹੋਏ ਇਹ ਕਤਲ ਕਿਸ ਨੇ ਕੀਤੇ ਸਨ। ਉਨ੍ਹਾਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਨੂੰ ਆਖਿਆ ਕਿ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿਚ ਕੋਈ ਵੀ ਗਵਾਹ ਨਹੀਂ ਹੈ ਅਤੇ ਇਕ ਜੱਜ ਨੇ ਵੀ ਉਸ ਨੂੰ ਬਰੀ ਕੀਤਾ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਸਜ਼ਾ ਦਿੱਤੀ ਗਈ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ 1984 ’ਚ ਦਿੱਲੀ ਸਿੱਖ ਕਤਲੇਆਮ ਦੇ ਕਰੂਰ ਵਰਤਾਰੇ ਨੂੰ ਮਨੁੱਖਤਾ ਦੇ ਨਾਂ ’ਤੇ ਵੱਡਾ ਕਲੰਕ ਦੱਸਦਿਆਂ ਕਿਹਾ ਕਿ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿੱਚੋਂ ਕਾਂਗਰਸੀ ਆਗੂ ਨੂੰ ਬਰੀ ਕਰਨ ਵਾਲਾ ਫੈਸਲਾ ਮੰਦਭਾਗਾ ਤੇ ਸਿੱਖਾਂ ਨੂੰ ਨਿਆਂ ਤੋਂ ਵਾਂਝਾ ਕਰਨ ਵਾਲਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਸਿੱਖ ਭਾਈਚਾਰੇ ਵਿਚ ਇੱਕ ਵਾਰ ਫਿਰ ਦੇਸ਼ ਦੀ ਨਿਆਂਪ੍ਰਣਾਲੀ ਪ੍ਰਤੀ ਸ਼ੰਕੇ ਖੜੇ ਹੋ ਗਏ ਹਨ।  ਉਨ੍ਹਾਂ ਨੇ ਦਵਿੰਦਰਪਾਲ ਸਿੰਘ ਭੁੱਲਰ ਮਾਮਲੇ ’ਚ  ਅਦਾਲਤੀ ਫੈਸਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਭ ਕੁਝ ਸਿੱਖਾਂ ਪ੍ਰਤੀ ਦੋਹਰੇ ਮਾਪਦੰਡ ਹਨ। ਇਸ ਦੌਰਾਨ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਜਥੇਬੰਦੀ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ ਤੇ ਹੋਰਨਾਂ ਨੇ ਵੀ ਅਦਾਲਤ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।


ਅਦਾਲਤ ਦੇ ਫੈਸਲੇ ਨੇ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ - ਬਾਬਾ ਹਰਨਾਮ ਸਿੰਘ ਖਾਲਸਾ

 http://sameydiawaaz.com/Archive%20News/%5B2013%5D/05/01.05.2013%20-%2011.jpg

ਦਮਦਮੀ ਟਕਸਾਲ ਦੇ ਮੁੱਖੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ 'ਤੇ ਸਖ਼ਤ ਸ਼ਬਦਾਂ 'ਚ ਟਿੱਪਣੀ ਕਰਦਿਆਂ ਕਿਹਾ ਕਿ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਨੇ 1984 'ਚ ਹੋਏ ਸਿੱਖ ਕਤਲੇਆਮ ਦੇ ਜ਼ਖਮਾਂ ਨੂੰ ਤਾਜ਼ਾ ਕਰਦਿਆਂ ਇੱਕ ਵਾਰ ਫਿਰ ਤੋਂ ਸਿੱਖ ਕੌਮ ਨੇ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਹਿੰਦੂਵਾਦੀਆਂ ਦੇ ਦੇਸ਼ 'ਚ ਸਿੱਖ ਕੌਮ ਨੂੰ ਕਿਸੇ ਵੀ ਸੂਰਤ 'ਚ ਕਦੇ ਵੀ ਇਨਸਾਫ ਨਹੀਂ ਮਿਲ ਸਕਦਾ। ਉਨ੍ਹਾਂ ਸਿੱਖ ਕੌਮ ਨੂੰ ਹਲੂਣਦਿਆਂ ਕਿਹਾ ਕਿ ਹੁਣ ਸਮਾਂ ਹੈ ਕਿ ਇਨਸਾਫ ਕਦੇ ਮੰਗਿਆਂ ਨਹੀਂ ਮਿਲਿਆ ਕਰਦੇ, ਇਸ ਲਈ ਹੁਣ ਸਮਾਂ ਹੈ ਕਿ ਇੱਕ ਮੁੱਠ ਤੇ ਇੱਕ ਜੁੱਟ ਹੋ ਕੇ ਇਸ ਫੈਸਲੇ ਵਿਰੁੱਧ ਅਵਾਜ਼ ਬੁਲੰਦ ਕੀਤੀ ਜਾਵੇ।


ਹੁਣ ਇਨਸਾਫ਼ ਦੀ ਆਸ ਨਾ ਰਹੀ - ਜਥੇ: ਰੋਡੇ

http://sameydiawaaz.com/Archive%20News/%5B2013%5D/05/01.05.2013%20-%2015.jpg

ਜਲੰਧਰ, (ਮੇਜਰ ਸਿੰਘ)-ਸੰਤ ਸਮਾਜ ਦੇ ਆਗੂ ਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਸੱਜਣ ਕੁਮਾਰ ਦੇ ਫ਼ੈ²ਸਲੇ ਖਿਲਾਫ਼ ਨਰਾਜ਼ਗੀ ਜ਼ਾਹਿਰ ਕਰਦਿਆਂ ਜਾਰੀ ਬਿਆਨ 'ਚ ਕਿਹਾ ਕਿ ਸੱਜਣ ਕੁਮਾਰ ਨੂੰ ਬਰੀ ਕਰਨ ਨਾਲ ਅਦਾਲਤੀ ਇਨਸਾਫ਼ ਦਾ ਪਤਨ ਹੋ ਗਿਆ ਹੈ | ਹੁਣ ਸਿੱਖਾਂ ਨੂੰ ਇਨਸਾਫ਼ ਦੀ ਕੋਈ ਆਸ ਨਾ ਰਹੀ |


ਅਦਾਲਤ ਦਾ ਫੈਸਲਾ ਸਿੱਖ ਕੌਮ ਵਿਰੋਧੀ - ਦਿੱਲੀ ਕਮੇਟੀ

http://sameydiawaaz.com/Archive%20News/%5B2013%5D/05/01.05.2013%20-%2013.jpg

ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਕੱਤਰ ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਹਿੱਤ, ਕੌਮੀ ਮੀਤ ਪ੍ਰਧਾਨ ਉਂਕਾਰ ਸਿੰਘ ਥਾਪਰ ਅਤੇ ਜਤਿੰਦਰ ਸਿੰਘ ਸ਼ੰਟੀ ਨਿਗਮ ਕੌਂਸਲਰ ਨੇ ਅੱਜ ਦਿੱਲੀ ਦੀ ਕੜਕੜਡੁਮਾ ਕੋਰਟ ਦੇ ਵੱਲੋਂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਤੇ ਆਪਣਾ ਤਿੱਖਾ ਪ੍ਰਤਿਕਰਮ ਪ੍ਰਗਟ ਕਰਦੇ ਹੋਏ ਕੋਰਟ ਕੰਪਲੈਕਸ ਦੇ ਬਾਹਰ ਜੋਰਦਾਰ ਨਾਰ੍ਹੇਬਾਜੀ ਕੀਤੀ ਜਿਸ ਕਰਕੇ ਇਨ੍ਹਾਂ ਆਗੁਆਂ ਨੂੰ ਦਿੱਲੀ ਪੁਲਿਸ ਫੜ੍ਹ ਕੇ ਵਿਵੇਕ ਵਿਹਾਰ ਥਾਣੇ ਲੈ ਗਈ। ਜਿੱਥੇ ਮਨਜੀਤ ਸਿੰਘ ਜੀ. ਕੇ. ਨੇ ਕੋਰਟ ਦੇ ਅੱਜ ਦੇ ਫੈਸਲੇ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਇਕ ਪਾਸੇ 4,000 ਸਿੱਖ ਦਿੱਲੀ ਵਿਚ ਸ਼ਹੀਦ ਹੋਇਆ ਹੋਵੇ ਤੇ ਇਸ ਮਸਲੇ ਵਿਚ ਮੁੱਖ ਆਰੋਪੀ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਜਾਵੇ ਤੇ ਫਿਰ ਵੀ ਸਰਕਾਰ ਅਤੇ ਨਿਆਪਾਲੀਕਾ ਵੱਲੋਂ ਸਿੱਖਾਂ ਤੋਂ ਹੀ ਚੁੱਪ ਰਹਿਣ ਦੀ ਉਮੀਦ ਕੀਤੀ ਜਾਵੇ ਇਹ ਕਿਵੇਂ ਹੋ ਸਕਦਾ ਹੈ, ਅੱਜ ਸਾਡੇ ਸਬਰ ਦਾ ਬਨ੍ਹ ਟੁੱਟ ਗਿਆ ਹੈ ਤੇ ਅਸੀ ਉਸ ਵੇਲੇ ਤੱਕ ਚੁੱਪ ਨਹੀਂ ਬੈਠਾਗੇ ਜਦੋ ਤੱਕ ਸੱਜਣ ਕੁਮਾਰ ਨੂੰ ਸਲਾਖਾਂ ਦੇ ਪਿਛੇ ਨਹੀਂ ਭੇਜਿਆ ਜਾਂਦਾ। ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਕਤਲ ਕਰਵਾਉਂਣ ਵਾਲੇ ਹੀ ਸਰਕਾਰ ਦੇ ਮੁੱਖੀ ਬਣ ਕੇ ਸਿੱਖਾਂ ਨੂੰ ਇਨਸਾਫ ਨਹੀਂ ਮਿਲਣ ਦੇ ਰਹੇ। ਇਸ ਵਾਸਤੇ ਅਕਾਲੀ ਦਲ ਵੱਲੋਂ 1 ਮਈ ਨੂੰ ਦਿੱਲੀ ਦੇ ਤਿਲਕ ਨਗਰ ਥਾਣੇ ਦੇ ਬਾਹਰ ਜੋਰ ਦਾਰ ਰੋਸ਼ ਮੁਜ਼ਾਹਿਰਾ ਕਰਕੇ ਸੁੱਤੀ ਹੋਈ ਨਿਆਪਾਲਿਕਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਅਸੀਂ ਇਸ ਦਿਨ ਨੂੰ ਕਾਲੇ ਦਿਨ ਵਾਂਗ ਮਨਾਵਾਂਗੇ ਤੇ ਅਗਰ ਵਿਕਾਉ ਮਾਨਸਿਕਤਾ ਦੇ ਜੱਜਾ ਨੇ ਸੱਜਣ ਕੁਮਾਰ ਦੇ ਖਿਲਾਫ ਸਵਿਧਾਨਿਕ ਤਰੀਕੇ ਦੀ ਵਰਤੋਂ ਕਰਦੇ ਹੋਏ ਕੋਈ ਕਰਵਾਈ ਨਹੀ ਕੀਤੀ ਤੇ ਅਸੀ ਦੂਜੇ ਰਸਤੇ ਤੇ ਚਲਣ ਨੂੰ ਮਜਬੂਰ ਹੋ ਜਾਵਾਂਗੇ।


ਅਦਾਲਤ ਵਲੋਂ ਸੱਜਣ ਕੁਮਾਰ ਨੂੰ ਬਰੀ ਕਰਨਾ ਮੰਦਭਾਗਾ - ਜਥੇ. ਮੱਕੜ

http://sameydiawaaz.com/Archive%20News/%5B2013%5D/05/01.05.2013%20-%2018.jpg

ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 'ਚ ਦਿੱਲੀ ਸਿੱਖ ਕਤਲੇਆਮ ਦੇ ਕਰੂਰ ਵਰਤਾਰੇ ਨੂੰ ਮਨੁੱਖਤਾ ਦੇ ਨਾਮ ਤੇ ਵੱਡਾ ਕਲੰਕ ਦੱਸਦਿਆਂ ਕਿਹਾ ਕਿ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿੱਚੋਂ ਕਾਂਗਰਸੀ ਨੇਤਾ ਸੱਜਨ ਕੁਮਾਰ ਨੂੰ ਜਿਸ ਤੇ ਦਿੱਲੀ ਦੇ ਛਾਉਣੀ ਇਲਾਕੇ 'ਚ ਪੰਜ ਸਿੱਖਾਂ ਦੇ ਮਾਰੇ ਜਾਣ ਦਾ ਕੇਸ ਸੀ ਨੂੰ ਕੜਕੜਡੂਮਾ ਅਦਾਲਤ ਵੱਲੋਂ ਬਰੀ ਕਰਨ ਵਾਲਾ ਫੈਸਲਾ ਬਹੁਤ ਹੀ ਮੰਦਭਾਗਾ ਤੇ ਸਿੱਖਾਂ ਨੂੰ ਨਿਆਂ ਤੋਂ ਵਾਂਝਾ ਕਰਨ ਵਾਲਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਸਿੱਖ ਭਾਈਚਾਰੇ ਵਿੱਚ ਇੱਕ ਵਾਰ ਫਿਰ ਦੇਸ਼ ਦੀ ਨਿਆਂ ਪ੍ਰਣਾਲੀ ਪ੍ਰਤੀ ਸ਼ੰਕੇ ਖੜੇ ਕਰਨ ਦੇ ਬਰਾਬਰ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ 1984 ਤੋਂ ਲੈ ਕੇ ਅੱਜ ਤੀਕ ਹਰੇਕ ਸਿੱਖ ਦੀ ਜੁਬਾਨ ਤੇ ਹੈ ਕਿ ਦਿੱਲੀ ਵਿੱਚ ਹਜ਼ਾਰਾਂ ਬੇ-ਗੁਨਾਹ ਸਿੱਖਾਂ ਨੂੰ ਕਤਲ ਕਰਵਾਉਣ ਲਈ ਹਜੂਮ ਦੀ ਅਗਵਾਈ ਕਾਂਗਰਸ ਦੇ ਇਹਨਾਂ ਦੋ ਵੱਡੇ ਆਗੂ ਜਗਦੀਸ਼ ਟਾਈਟਲਰ ਤੇ ਸੱਜਨ ਕੁਮਾਰ ਨੇ ਹੀ ਕੀਤੀ ਸੀ ਤੇ ਤਕਰੀਬਨ 28 ਸਾਲ ਦਾ ਲੰਮਾ ਅਰਸਾ ਬੀਤ ਜਾਣ ਦੇ ਬਾਵਜੂਦ ਵੀ ਦੰਗਾਕਾਰੀਆਂ ਦੀ ਅਗਵਾਈ ਕਰਨ ਵਾਲੇ ਕਿਸੇ ਵੀ ਆਗੂ ਨੂੰ ਸਜਾ ਨਹੀਂ ਮਿਲੀ ਜਿਸ ਕਰਕੇ ਸਿੱਖ ਭਾਈਚਾਰੇ ਵਿੱਚ ਨਿਆਂ ਪ੍ਰਣਾਲੀ ਪ੍ਰਤੀ ਵਿਸ਼ਵਾਸ਼ ਘਟਦਾ ਜਾ ਰਿਹਾ ਹੈ। ਉਨ?ਾਂ ਕਿਹਾ ਕਿ ਜੇਕਰ ਇਹ ਲੋਕ ਬੇਕਸੂਰ ਹਨ ਤਾਂ ਫਿਰ ਹਜ਼ਾਰਾਂ ਸਿੱਖਾਂ ਦਾ ਕਾਤਲ ਕੌਣ ਹੈ? ਉਨ?ਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜੇਕਰ ਦੇਸ਼ ਦੇ ਬਾਰਡਰ ਤੇ ਗੋਲੀ ਖਾਣ ਦੀ ਜਰੂਰਤ ਹੋਵੇ ਤਾਂ ਸਭ ਤੋਂ ਪਹਿਲਾਂ ਸਿੱਖ ਦਾ ਸੀਨਾ ਅੱਗੇ ਹੁੰਦਾ ਹੈ। ਜੇਕਰ ਦੇਸ਼ ਦੇ ਅੰਨ ਭੰਡਾਰ ਭਰਨ ਦੀ ਗੱਲ ਆਵੇ ਤਾਂ ਵੀ ਪੰਜਾਬ ਦੇ ਮਿਹਨਤੀ ਕਿਸਾਨ ਭਰਨ, ਜੇਕਰ ਦੇਸ਼ ਲਈ ਕੁਰਬਾਨੀਆਂ ਦੀ ਜਰੂਰਤ ਸੀ ਤਾਂ ਉਹ ਵੀ ਅੱਸੀ ਫੀਸਦੀ ਤੋਂ ਵੱਧ ਸਿੱਖਾਂ ਦੇ ਹਿੱਸੇ ਆਈਆਂ। ਪਰ ਜੇਕਰ ਸਿੱਖਾਂ ਨੂੰ ਕਿਧਰੇ ਇਨਸਾਫ ਦੀ ਜਰੂਰਤ ਪੈ ਜਾਵੇ ਤਾਂ ਉਥੇ ਸਬੂਤਾਂ ਦੀ ਘਾਟ ਕਹਿ ਕੇ ਸਿੱਖਾਂ ਦਾ ਘਾਣ ਕਰਨ ਵਾਲੇ ਲੋਕਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ। ਉਨ?ਾਂ ਕਿਹਾ ਕਿ ਇੱਕ ਪਾਸੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੁਲਸ ਹਿਰਾਸਤ ਵਿੱਚ ਦਿਤੇ ਬਿਆਨਾਂ ਦੇ ਅਧਾਰ ਤੇ ਫਾਂਸੀ ਲਾਇਆ ਜਾ ਰਿਹਾ ਹੈ, ਜਦੋਂ ਕਿ ਉਸ ਖਿਲਾਫ 133 ਗਵਾਹਾਂ ਵਿੱਚੋ ਕਿਸੇ ਨੇ ਵੀ ਉਸਦੀ ਸ਼ਨਾਖਤ ਨਹੀਂ ਕੀਤੀ। ਦੂਜੇ ਪਾਸੇ 34 ਸਿੱਖਾਂ ਦਾ ਕਾਤਲ ਕਿਸ਼ੋਰੀ ਲਾਲ ਜਿਸ ਨੂੰ 7 ਫਾਂਸੀਆਂ ਦੀ ਸਜਾ ਸੁਪਰੀਮ ਕੋਰਟ ਨੇ ਸੁਣਾਈ ਹੋਵੇ ਉਸ ਦੀਆਂ 7 ਫਾਂਸੀਆਂ ਦੀ ਸਜਾ ਨੂੰ ਮੁਆਫ ਕਰਕੇ ਉਮਰ ਕੈਦ 'ਚ ਤਬਦੀਲ ਕੀਤਾ ਜਾਵੇ ਤੇ ਉਮਰ ਕੈਦ ਵੀ ਘਟਾਉਣ ਬਾਰੇ ਵਿਚਾਰ ਹੋਵੇ, ਪਰ 1984 ਦੇ ਕਤਲੇਆਮ ਕਰਨ ਵਾਲੇ ਹਜੂਮ ਦੀ ਅਗਵਾਈ ਕਰਨ ਵਾਲਿਆਂ ਨੂੰ ਗਵਾਹ ਭੁਗਤਣ ਦੇ ਬਾਵਜੂਦ ਸਬੂਤਾਂ ਦੀ ਘਾਟ ਕਹਿ ਕੇ ਸੱਜਨ ਕੁਮਾਰ ਨੂੰ ਬਰੀ ਕੀਤਾ ਜਾਂਦਾ ਹੈ ਇਹ ਸਭ ਕੁਝ ਸਿੱਖਾਂ ਪ੍ਰਤੀ ਦੋਹਰੇ ਮਾਪਦੰਡ ਹਨ। ਦੇਸ਼ ਇੱਕ ਹੈ ਪਰ ਨਿਆਂ ਵੱਖਰਾ-ਵੱਖਰਾ ਹੈ, ਇਸ ਲਈ ਦੇਸ਼ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਨੂੰ ਨਿਆਂ ਦੇਣ।


ਨਿਆਂ ਦਾ ਕਤਲ ਹੋਇਆ - ਦਲ ਖਾਲਸਾ

http://sameydiawaaz.com/Archive%20News/%5B2013%5D/05/01.05.2013%20-%2016.jpg

1984 ਸਿੱਖ ਕਤਲੇਆਮ ਦੇ ਮਾਮਲੇ 'ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਫੈਸਲੇ 'ਤੇ ਟਿੱਪਣੀ ਕਰਦਿਆਂ ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਬਰੀ ਕਰਨਾ, ਨਿਆਂ ਦਾ ਕਤਲ ਹੈ, ਇਸ ਫੈਸਲੇ ਨਾਲ 28 ਸਾਲ ਤੋਂ ਬਾਅਦ ਵੀ ਸਿੱਖਾਂ ਦੀਆਂ ਭਾਵਨਾਵਾਂ ਦਾ ਇੱਕ ਵਾਰ ਫਿਰ ਕਤਲ ਕੀਤਾ ਗਿਆ ਹੈ। ਇਹ ਫੈਸਲਾ ਇਹ ਸਾਬਤ ਕਰਦਾ ਹੈ ਕਿ ਸਰਕਾਰਾਂ ਦੀ ਸ਼ਹਿ 'ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਇਸ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਦੇਸ਼ 'ਚ ਸਿੱਖ ਕੌਮ ਲਈ ਕੋਈ ਨਿਆਂ ਨਹੀਂ ਹੈ।


ਸੱਜਣ ਕੁਮਾਰ ਨੂੰ ਬਰੀ ਕਰਨਾ ਭਾਰਤੀ ਨਿਆਂਇਕ ਇਤਿਹਾਸ 'ਚ ਇੱਕ ਕਾਲਾ ਧੱਬਾ - ਪੰਚ ਪ੍ਰਧਾਨੀ

http://sameydiawaaz.com/Archive%20News/%5B2013%5D/05/01.05.2013%20-%2017.jpg

ਫ਼ਤਿਹਗੜ੍ਹ ਸਾਹਿਬ 30 ਅਪ੍ਰੈਲ (ਸੁਰਮੁੱਖ ਸਿੰਘ) :- ਸੁਪਰੀਮ ਕੋਰਟ ਵਲੋਂ ਸਿੱਖ ਕਤਲੇਆਮ ਦੇ ਇੱਕ ਮਾਮਲੇ 'ਚ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ 'ਤੇ ਪ੍ਰਤੀਕਰਮ ਪ੍ਰਗਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕਾਰਜਕਾਰੀ ਪ੍ਰਧਾਂਨ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਫ਼ੈਸਲਾ ਹਿੰਦੁਸਤਾਨ ਦੇ ਨਿਆਂਇਕ ਇਤਿਹਾਸ 'ਤੇ ਇੱਕ ਕਾਲਾ ਧੱਬਾ ਸਾਬਤ ਹੋਵੇਗਾ। ਇਹ ਫ਼ੈਸਲਾ ਭਾਰਤੀ ਨਿਜ਼ਾਮ ਦੀ ਘੱਟਗਿਣਤੀਆਂ ਪ੍ਰਤੀ ਸੋਚ 'ਤੋਂ ਨਿਕਲਿਆ ਹੈ ਹੈ। ਉਨ੍ਹਾ ਕਿਹਾ ਕਿ ਹੈਰਨੀ ਦੀ ਗੱਲ ਹੈ ਕਿ ਇਕ ਮਾਮਲੇ 'ਚ ਸ਼ਹਿ ਦੋਸ਼ੀਆਂ 'ਤੇ ਤਾਂ ਦੋਸ਼ ਆਇਦ ਹੋ ਜਾਂਦੇ ਹਨ ਪਰ ਮੁੱਖ ਦੋਸ਼ੀ ਸਾਫ਼ ਬਚ ਕੇ ਨਿਕਲ ਜਾਂਦਾ ਹੈ। ਭਾਈ ਚੀਮਾ ਨੇ ਕਿਹਾ ਕਿ ਇਸ ਫ਼ੈਸਲੇ ਨੇ ਭਾਰਤੀ ਨਿਆਂ ਪ੍ਰਬੰਧ ਦਾ ਜਨਾਜ਼ਾ ਕੱਢ ਦਿੱਤਾ ਹੈ। ਅੱਜ ਸਿੱਖ ਇਸ ਫ਼ੈਸਲੇ ਨੂੰ ਆਪਣੇ ਨਾਲ ਹੋਇਆ ਆਦਾਲਤੀ ਮਜ਼ਾਕ ਸਮਝ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਨਿਜ਼ਾਮ ਦੀ ਅਜਿਹੀ ਕਾਰਗੁਜ਼ਾਰੀ ਇਸ ਦੇਸ਼ ਅਤੇ ਘੱਟਗਿਣਤੀਆਂ ਦੇ ਵਿਚਕਾਰ ਖ਼ੁਦ ਲਕੀਰਾਂ ਖਿੱਚ ਰਹੀ ਹੈ।


ਸਰਬਜੀਤ ਦੀ ਹਾਲਤ ਹੋਰ ਵਿਗੜੀ

http://sameydiawaaz.com/Archive%20News/%5B2013%5D/05/01.05.2013%20-%2001.jpg

ਲਾਹੌਰ ਹਸਪਤਾਲ ’ਚ ਸਰਬਜੀਤ ਦੀ ਪਤਨੀ ਤੇ ਧੀ

ਲਾਹੌਰ/ਅੰਮ੍ਰਿਤਸਰ 30 ਅਪਰੈਲ (ਜਗਤਾਰ ਸਿੰਘ ਲਾਂਬਾ) :- ਪਾਕਿਸਤਾਨ ਦੇ ਇਕ ਹਸਪਤਾਲ ਵਿਚ ਸਰਬਜੀਤ ਸਿੰਘ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਬਹੁਤ ਵਿਗੜ ਗਈ ਹੈ, ਪਰ ਦਿਮਾਗੀ ਤੌਰ ’ਤੇ ਉਸ ਨੂੰ ਮ੍ਰਿਤ ਨਹੀਂ ਐਲਾਨਿਆ ਗਿਆ। ਉਧਰ ਬੀਬੀ ਦਲਬੀਰ ਕੌਰ ਆਪਣੇ ਭਰਾ ਦੇ ਇਲਾਜ ਬਾਰੇ ਸਲਾਹ-ਮਸ਼ਵਰਾ ਕਰਨ ਲਈ ਭਾਰਤ ਵਾਪਸੀ ਦੀ ਯੋਜਨਾ ਬਣਾ ਰਹੀ ਹੈ। ਅੱਲਾਮਾ ਇਕਬਾਲ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੇ ਸਰਬਜੀਤ ਦੇ ਇਲਾਜ ਦੀ ਨਿਗਰਾਨੀ ਕਰ ਰਹੇ ਚਾਰ ਮੈਂਬਰੀ ਡਾਕਟਰ ਬੋਰਡ ਦੇ ਪ੍ਰਮੁੱਖ ਮਹਿਮੂਦ ਸ਼ੌਕਤ ਨੇ ਸਰਬਜੀਤ ਦੀ ਹਾਲਤ ਵਿਗੜਨ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ, ‘‘ਉਸ ਦੀ ਹਾਲਤ ਗੰਭੀਰ ਹੈ, ਪਰ ਦਿਮਾਗੀ ਤੌਰ ’ਤੇ ਮ੍ਰਿਤ ਨਹੀਂ ਐਲਾਨਿਆ ਗਿਆ।’’ ਸਰਬਜੀਤ ਲਾਹੌਰ ਦੇ ਜਿਨਾਹ ਹਸਪਤਾਲ ਦੇ ਆਈਸੀਯੂ ਵਿਚ ਭਰਤੀ ਹੈ। ਡਾ. ਸ਼ੌਕਤ ਨੇ ਕਿਹਾ ਕਿ ਪ੍ਰਮੁੱਖ ਨਿਊਰੋਸਰਜਨ ਤੇ ਫਿਜ਼ੀਸ਼ੀਅਨ ਸਰਬਜੀਤ ਦੀ ਜ਼ਿੰਦਗੀ ਬਚਾਉਣ ਲਈ ਆਪਣਾ ਟਿੱਲ ਲਗਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਹਾਲਤ ਵਿਗੜਨ ਮਗਰੋਂ ਡਾਕਟਰਾਂ ਨੇ ਕੁਝ ਦਵਾਈਆਂ ਬਦਲੀਆਂ ਹਨ। ਉਸ ਦੇ ਸੀਟੀ ਸਕੈਨ ਦੌਰਾਨ ਸਿਹਤ ’ਚ ਸੁਧਾਰ ਦਾ ਕੋਈ ਸੰਕੇਤ ਨਹੀਂ ਮਿਲਿਆ। ਡਾ. ਸ਼ੌਕਤ ਅਨੁਸਾਰ, ‘‘ਸਰਬਜੀਤ ਦੇ ਜੀਸੀਐਸ ਦੀ ਰੋਜ਼ਾਨਾ ਨਿਗਰਾਨੀ ਕੀਤੀ ਜਾ ਰਹੀ ਹੈ।’’

ਉਧਰ ਪੰਜਾਬ ਸਰਕਾਰ ਨੇ ਕੋਟ ਲਖਪਤ ਜੇਲ੍ਹ ਦੇ ਜੇਲ੍ਹ ਸੁਪਰਡੈਂਟ ਮੋਹਸਿਨ ਰਫ਼ੀਕ ਤੇ ਹੋਰ ਅਧਿਕਾਰੀਆਂ ਨੂੰ ਸਰਬਜੀਤ ਦੀ ਸੁਰੱਖਿਆ ਨਾ ਕਰਨ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।

ਲਾਹੌਰ ਦੀ ਕੋਟ ਲਖਪਤ ਜੇਲ੍ਹ ’ਚ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਉਥੇ ਜਿਨਾਹ ਹਸਪਤਾਲ ਵਿਚ ਮੌਤ ਨਾਲ ਜੂਝ ਰਹੇ ਸਰਬਜੀਤ ਦੇ ਮੌਜੂਦਾ ਇਲਾਜ ਤੋਂ ਅਸੰਤੁਸ਼ਟ ਉਸ ਦਾ ਪਰਿਵਾਰ ਭਲਕੇ, ਪਹਿਲੀ ਮਈ ਨੂੰ ਅਟਾਰੀ ਸਰਹੱਦ ਰਸਤੇ ਵਤਨ ਵਾਪਸ ਪਰਤ ਆਵੇਗਾ ਅਤੇ ਭਾਰਤ ਸਰਕਾਰ ਕੋਲ ਉਸ ਦਾ ਬਿਹਤਰ ਇਲਾਜ ਕਰਾਉਣ ਲਈ ਚਾਰਾਜੋਈ ਕਰਨ ਦੀ ਮੰਗ ਕਰੇਗਾ।

ਲਾਹੌਰ ਤੋਂ ਫੋਨ ’ਤੇ ਗੱਲ ਕਰਦਿਆਂ ਉਸ ਦੀ ਭੈਣ ਬੀਬੀ ਦਲਬੀਰ ਕੌਰ ਨੇ ਦੱਸਿਆ ਕਿ ਸਰਬਜੀਤ ਸਿੰਘ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਅਤੇ ਪਾਕਿਸਤਾਨ ਸਰਕਾਰ ਇਸ ਮਾਮਲੇ ’ਚ ਮਦਦਗਾਰ ਸਾਬਤ ਨਹੀਂ ਰਹੀ। ਉਨ੍ਹਾਂ ਵੱਲੋਂ ਸਰਬਜੀਤ ਦੀ ਸਥਿਤੀ ਬਾਰੇ ਪਰਿਵਾਰ ਨੂੰ ਤਸੱਲੀਬਖਸ਼ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸਗੋਂ ਕਈ ਗੱਲਾਂ ਵਿਚ ਹਨੇਰੇ ਵਿਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਤਨ ਪਰਤਣ ਮਗਰੋਂ ਉਹ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਗ੍ਰਹਿ ਮੰਤਰੀ ਨੂੰ ਮਿਲਣਗੇ। ਉਨ੍ਹਾਂ ਨੂੰ ਸਰਬਜੀਤ ਬਾਰੇ ਸਮੁੱਚੀ ਸਥਿਤੀ ਤੋਂ ਜਾਣੂੰ ਕਰਵਾ ਕੇ ਇਸ ਮਾਮਲੇ ਵਿਚ ਮਦਦ ਮੰਗੀ ਜਾਵੇਗੀ। ਉਨ੍ਹਾਂ ਆਖਿਆ ਕਿ ਉਹ ਕੇਂਦਰ ਸਰਕਾਰ ’ਤੇ ਦਬਾਅ ਪਾਉਣਗੇ ਕਿ ਭਾਰਤੀ ਡਾਕਟਰਾਂ ਦੀ ਇਕ ਟੀਮ ਨੂੰ ਪਾਕਿਸਤਾਨ ਭੇਜਿਆ ਜਾਵੇ, ਜੋ ਸਰਬਜੀਤ ਦੇ ਇਲਾਜ ਦਾ ਜਾਇਜ਼ਾ ਲਵੇ ਅਤੇ ਬਿਹਤਰ ਇਲਾਜ ਲਈ ਪ੍ਰਬੰਧ ਕਰੇ।

ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਸਰਬਜੀਤ ਸਿੰਘ ਕੋਲੋਂ ਬੇਹੋਸ਼ੀ ਦੀ ਅਵਸਥਾ ਵਿਚ ਕੁਝ ਦਸਤਾਵੇਜ਼ਾਂ ’ਤੇ ਅੰਗੂਠੇ ਲਗਵਾਏ ਹੋ ਸਕਦੇ ਹਨ ਕਿਉਂਕਿ ਉਸ ਦੇ ਇਕ ਅੰਗੂਠੇ ’ਤੇ ਸਿਆਹੀ ਲੱਗੀ ਹੋਈ ਹੈ। ਉਨ੍ਹਾਂ ਜਦੋਂ ਇਸ ਬਾਰੇ ਡਾਕਟਰਾਂ ਕੋਲੋਂ ਪੁੱਛਿਆ ਤਾਂ ਉਨ੍ਹਾਂ ਕੋਈ ਤਸੱਲੀਬਖਸ਼ ਜੁਆਬ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਬਜੀਤ ਦਾ ਇਲਾਜ ਕਰ ਰਹੇ ਡਾਕਟਰ ਵੀ ਉਸ ਦੀ ਸਥਿਤੀ ਬਾਰੇ ਸਹੀ ਢੰਗ ਨਾਲ ਪਰਿਵਾਰ ਨੂੰ ਜਾਣਕਾਰੀ ਨਹੀਂ ਦੇ ਰਹੇ, ਸਗੋਂ ਉਹ ਕੁਝ ਤੱਥਾਂ ਨੂੰ ਲੁਕਾਉਣ ਦਾ ਯਤਨ ਕਰ ਰਹੇ ਹਨ। ਉਹ ਜਦੋਂ ਸਰਬਜੀਤ ਕੋਲ ਸਨ ਤਾਂ ਇਹ ਡਾਕਟਰ ਗੱਲਾਂ ਕਰਦੇ ਕਰਦੇ ਅਚਾਨਕ ਚੁੱਪ ਹੋ ਗਏ। ਜਦੋਂ ਉਨ੍ਹਾਂ ਸਥਿਤੀ ਬਾਰੇ ਪੁੱਛਿਆ ਤਾਂ ਕੋਈ ਤਸੱਲੀਬਖਸ਼ ਜੁਆਬ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰਾਂ ਦਾ ਰਵੱਈਆ ਠੀਕ ਨਹੀਂ ਹੈ ਅਤੇ ਉਹ ਨਾਰਾਜ਼ਗੀ ਵਾਲੀ ਸੁਰ ਵਿਚ ਗੱਲ ਕਰਦੇ ਹਨ। ਉਨ੍ਹਾਂ ਆਖਿਆ ਕਿ ਕਿਸੇ ਵੀ ਸਥਿਤੀ ਵਿਚ ਸਰਬਜੀਤ ਦਾ ਵੈਂਟੀਲੇਟਰ ਹਟਾਇਆ ਨਹੀਂ ਜਾਣਾ ਚਾਹੀਦਾ। ਭਾਰਤੀ ਡਾਕਟਰਾਂ ਦੀ ਟੀਮ ਵੱਲੋਂ ਉਸ ਦੇ ਮੁਆਇਨੇ ਮਗਰੋਂ ਹੀ ਉਸ ਬਾਰੇ ਕੋਈ ਅਗਲਾ ਫ਼ੈਸਲਾ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਪਿਤਾ ਦੀ ਸਥਿਤੀ ਨੂੰ ਦੇਖ ਕੇ ਦੋਵਾਂ ਬੇਟੀਆਂ ਦੀ ਸਿਹਤ ਵਿਗੜ ਗਈ। ਦੋਵੇਂ ਲਗਾਤਾਰ ਰੋ ਰਹੀਆਂ ਹਨ ਅਤੇ ਠੀਕ ਢੰਗ ਨਾਲ ਰੋਟੀ ਵੀ ਨਹੀਂ ਖਾ ਰਹੀਆਂ।  ਛੋਟੀ ਪੂਨਮ ਦੀ ਸਿਹਤ ਜ਼ਿਆਦਾ ਖਰਾਬ ਹੈ। ਉਸ ਦੇ ਕੁਝ ਟੈਸਟ ਵੀ ਹੋਏ ਹਨ।

ਭਾਰਤੀ ਜੱਜਾਂ ਵੱਲੋਂ ਦੌਰਾ: ਕੈਦੀਆਂ ਬਾਰੇ ਭਾਰਤ-ਪਾਕਿ ਜੁਡੀਸ਼ਲ ਕਮੇਟੀ ਵਿਚਲੇ ਭਾਰਤੀ ਜੱਜਾਂ ਨੇ ਅੱਜ ਹਸਪਤਾਲ ਵਿਚ ਸਰਬਜੀਤ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਲਈ। ਇਸ ਕਮੇਟੀ ਵਿਚ ਦੋਵਾਂ ਮੁਲਕਾਂ ਦੇ ਦੋ-ਦੋ ਸੇਵਾਮੁਕਤ ਜੱਜ ਹਨ। ਕਮੇਟੀ ਅੱਜ ਕੱਲ੍ਹ ਪਾਕਿਸਤਾਨੀ ਜੇਲ੍ਹਾਂ ਵਿਚ ਭਾਰਤੀ ਕੈਦੀਆਂ ਦੀ ਹਾਲਤ ਬਾਰੇ ਜਾਣਕਾਰੀ ਜੁਟਾ ਰਹੀ ਹੈ। ਕਮੇਟੀ ਵਿਚਲੇ ਭਾਰਤੀ ਜੱਜ ਏ.ਐਸ. ਗਿੱਲ ਤੇ ਐਮ.ਏ. ਖ਼ਾਨ ਨੇ ਜਿਨਹਾ ਹਸਪਤਾਲ ਦਾ ਦੌਰਾ ਕੀਤਾ ਤੇ ਇਲਾਜ ਕਰ ਰਹੇ ਡਾਕਟਰਾਂ ਤੋਂ ਮਰੀਜ਼ ਦੀ ਸਿਹਤ ਬਾਰੇ ਪੁੱਛਿਆ। ਇਸਲਾਮਬਾਦ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚਲੇ ਭਾਰਤੀ ਹਾਈ ਕਮਿਸ਼ਨਰ ਸ਼ਰਤ ਸਭਰਵਾਲ ਵੀਰਵਾਰ ਨੂੰ ਜਿਨਹਾ ਹਸਪਤਾਲ ਦਾ ਦੌਰਾ ਕਰਕੇ ਸਰਬਜੀਤ ਸਿੰਘ ਦੀ ਖਬਰਸਾਰ ਲੈਣਗੇ।


ਮੁਸ਼ੱਰਫ਼ ਦੇ ਚੋਣ ਲੜਨ ’ਤੇ ਉਮਰ ਭਰ ਲਈ ਪਾਬੰਦੀ

http://sameydiawaaz.com/Archive%20News/%5B2013%5D/05/01.05.2013%20-%2002.jpg

ਇਸਲਾਮਾਬਾਦ 30 ਅਪਰੈਲ :- ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਦੇਸ਼ ਵਿਚ ਚੋਣਾਂ ਵਾਲੇ ਦਿਨ ਵੀ ਆਪਣੇ ਫਾਰਮ ਹਾਊਸ ’ਚ ਹੀ ਨਜ਼ਰਬੰਦ ਰਹਿਣਗੇ। ਦਹਿਸ਼ਤਵਾਦ-ਵਿਰੋਧੀ ਅਦਾਲਤ ਨੇ 2007 ਵਿਚ ਹੋਏ ਬੇਨਜ਼ੀਰ ਭੁੱਟੋ ਦੇ ਕਤਲ ਕੇਸ ਵਿਚ ਮੁਸ਼ੱਰਫ ਨੂੰ ਦੋ ਹਫ਼ਤਿਆਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸੇ ਦੌਰਾਨ ਪਿਸ਼ਾਵਰ ਹਾਈ ਕੋਰਟ ਦੇ ਚੀਫ ਜਸਟਿਸ ਦੋਸਤ ਮੁਹੰਮਦ ਖਾਨ ਦੀ ਅਗਵਾਈ ਵਾਲੇ 5 ਜੱਜਾਂ ਦੇ ਬੈਂਚ ਨੇ ਮੁਸ਼ੱਰਫ ਵੱਲੋਂ ਉਸ ਉਤੇ ਉਮਰ ਭਰ ਲਈ ਚੋਣ ਨਾ ਲੜ ਸਕਣ ਦੇ ਫੈਸਲੇ ਖਿਲਾਫ ਪਾਈ ਅਪੀਲ ਰੱਦ ਕਰ ਦਿੱਤੀ ਹੈ।  ਕੌਮੀ ਜਾਂਚ ਏਜੰਸੀ (ਐਫਆਈਏ) ਦੇ ਮੁੱਖ ਇਸਤਗਾਸਾਕਾਰ ਚੌਧਰੀ ਜ਼ੁਲਫ਼ਿਕਾਰ ਅਲੀ ਨੇ ਕਿਹਾ ਕਿ ਮੁਸ਼ੱਰਫ ਨੂੰ ਸੁਰੱਖਿਆ ਕਾਰਨਾਂ ਕਰਕੇ ਅੱਜ ਦੀ ਸੁਣਵਾਈ ਲਈ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਹਾਲਾਂਕਿ 69 ਸਾਲਾ ਮੁਸ਼ੱਰਫ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਰੱਖਣ ਦੇ ਹੁਕਮ ਦਿੱਤੇ ਗਏ ਹਨ ਪਰ ਉਨ੍ਹਾਂ ਨੂੰ ਇਸਲਾਮਾਬਾਦ ਦੀ ਚੱਕ ਸ਼ਹਿਜ਼ਾਦ ਰੋਡ ’ਤੇ ਸਥਿਤ ਸ਼ਾਨਦਾਰ ਫਾਰਮ ਹਾਊਸ ’ਤੇ ਹੀ ਰੱਖਿਆ ਜਾਵੇਗਾ, ਜਿਸ ਨੂੰ ਸਬ ਜੇਲ੍ਹ ਦਾ ਦਰਜਾ ਦਿੱਤਾ ਗਿਆ ਹੈ। ਅਦਾਲਤ ਨੇ ਅਗਲੀ ਪੇਸ਼ੀ 14 ਮਈ ਨੂੰ ਮੁਕੱਰਰ ਕੀਤੀ ਹੈ। ਪਾਕਿਸਤਾਨ ਵਿਚ 11 ਮਈ ਨੂੰ ਆਮ ਚੋਣਾਂ ਹੋਣਗੀਆਂ। ਚੋਣ ਅਧਿਕਾਰੀਆਂ ਨੇ ਮੁਸ਼ੱਰਫ ਦੇ ਚੋਣ ਲੜਨ ’ਤੇ ਪਹਿਲਾਂ ਹੀ ਰੋਕ ਲਗਾ ਦਿੱਤੀ ਹੈ ਜਿਸ ਨਾਲ ਉਨ੍ਹਾਂ ਦੀ ਸਿਆਸੀ ਵਾਪਸੀ ਦੀਆਂ ਖਾਹਸ਼ਾਂ ’ਤੇ ਵਿਰਾਮ ਲੱਗ ਗਿਆ ਹੈ।

ਲੰਘੀ 26 ਅਪਰੈਲ ਨੂੰ ਮੁਸ਼ੱਰਫ ਨੂੰ ਚਾਰ ਦਿਨਾਂ ਲਈ ਐਫਆਈਏ ਦੀ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ ਗਿਆ ਸੀ ਤਾਂ ਕਿ ਭੁੱਟੋ ਕਤਲ ਕੇਸ ਵਿਚ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਸਕੇ। ਮੁਸ਼ੱਰਫ ਨੂੰ ਅੱਜ ਅਦਾਲਤ ਵਿਚ ਪੇਸ਼ ਨਾ ਕਰਨ ਦੇ ਐਫਆਈਏ ਦੇ ਫੈਸਲੇ ਬਾਰੇ ਜਦੋਂ ਪੁੱਛਿਆ ਗਿਆ ਤਾਂ ਮੁੱਖ ਇਸਤਗਾਸਾਕਾਰ ਅਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਇਕ ਹੁਕਮ ਜਾਰੀ ਕਰਕੇ ਕਿਹਾ ਸੀ ਕਿ ਮੁਸ਼ੱਰਫ ਦੀ ਸੁਰੱਖਿਆ ਨੂੰ ਹੱਦ ਦਰਜੇ ਦਾ ਖਤਰਾ ਹੈ। ਉਨ੍ਹਾਂ ਕਿਹਾ ‘‘ਇਸੇ ਕਾਰਨ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ ਪਰ ਉਨ੍ਹਾਂ ਦਾ ਜੁਡੀਸ਼ਲ ਰਿਮਾਂਡ ਦੇ ਦਿੱਤਾ ਗਿਆ ਹੈ।’’

ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਐਲਾਨ ਕੀਤਾ ਸੀ ਕਿ ਉਸ ਨੇ ਮੁਸ਼ੱਰਫ ਨੂੰ ਨਿਸ਼ਾਨਾ ਬਣਾਉਣ ਲਈ ਆਤਮਘਾਤੀ ਬੰਬਰਾਂ ਅਤੇ ਨਿਸ਼ਾਨੇਬਾਜ਼ਾਂ ਦਾ ਇਕ ਖਾਸ ਦਸਤਾ ਤਿਆਰ ਕੀਤਾ ਹੈ। ਮੁਸ਼ੱਰਫ ਦੇ ਫਾਰਮ ਹਾਊਸ ਲਾਗਿਓਂ ਹਾਲ ਹੀ ਵਿਚ ਵਿਸਫੋਟਕ ਸਮੱਗਰੀ ਨਾਲ ਭਰੀ ਇਕ ਕਾਰ ਬਰਾਮਦ ਹੋਈ ਸੀ। ਖੁਫੀਆ ਏਜੰਸੀਆਂ ਨੇ ਇਤਲਾਹ ਦਿੱਤੀ ਸੀ ਕਿ ਤਾਲਿਬਾਨ ਮੁਸ਼ੱਰਫ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਅਲੀ ਨੇ ਦੱਸਿਆ ਕਿ ਐਫਆਈਏ ਦੀ ਸਾਂਝੀ ਜਾਂਚ ਟੀਮ ਨੇ ਮੁਸ਼ੱਰਫ ਖ਼ਿਲਾਫ਼ ਠੋਸ ਸਬੂਤ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁਸ਼ੱਰਫ ਨੇ ਜ਼ਿੰਮੇਵਾਰੀ ਹੋਰਨਾਂ ’ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਪਰ ਅਜਿਹੇ ਠੋਸ ਸਬੂਤ ਮਿਲੇ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਉਹ ਦੋਸ਼ੀ ਹਨ। ਬੇਨਜ਼ੀਰ ਭੁੱਟੋ ਦੀ ਦਸੰਬਰ 2007 ਵਿਚ ਰਾਵਲਪਿੰਡੀ ’ਚ ਇਕ ਚੋਣ ਰੈਲੀ ਮੌਕੇ ਕੀਤੇ ਗਏ ਆਤਮਘਾਤੀ ਹਮਲੇ ਵਿਚ ਹੱਤਿਆ ਕਰ ਦਿੱਤੀ ਗਈ ਸੀ।


ਹਰਸਿਮਰਤ ਦੇ ਹਲਕੇ ਵਿੱਚ ਜੇਲ੍ਹੀਂ ਡੱਕੀਆਂ ਨੰਨ੍ਹੀਆਂ ਛਾਵਾਂ

http://sameydiawaaz.com/Archive%20News/%5B2013%5D/05/01.05.2013%20-%2003.jpg

ਬਠਿੰਡਾ ਤੋਂ ਫ਼ਰੀਦਕੋਟ ਜੇਲ੍ਹ ’ਚ ਲਿਜਾਈਆਂ ਜਾ ਰਹੀਆਂ ਸਪੈਸ਼ਲ ਟਰੇਨਰ ਅਧਿਆਪਕਾਵਾਂ

ਪੁਲੀਸ ਦੀ ਬੱਸ ’ਚ ਬੈਠੀਆਂ ਨਾਅਰੇਬਾਜ਼ੀ ਕਰਦੀਆਂ ਹੋਈਆਂ (ਫੋਟੋ: ਪਵਨ ਸ਼ਰਮਾ)

ਬਠਿੰਡਾ 30 ਅਪਰੈਲ (ਹਰਕ੍ਰਿਸ਼ਨ ਸ਼ਰਮਾ) :- ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿੱਚ ਪਿਛਲੇ ਦੋ ਦਿਨਾਂ ਤੋਂ ਜਿਥੇ ਪੁਲੀਸ ਵੱਲੋਂ ਸਪੈਸ਼ਲ ਟਰੇਨਰ ਅਧਿਆਪਕ ਯੂਨੀਅਨ ਦੇ ਪੁਰਸ਼ ਵਲੰਟੀਅਰਾਂ ’ਤੇ ਢਾਹਿਆ ਜਾ ਰਿਹਾ ਕਹਿਰ ਜਾਰੀ ਰਿਹਾ, ਉੱਥੇ ਹੀ ਨੰਨ੍ਹੀਆਂ ਛਾਵਾਂ ਨੂੰ ਵੀ ਬਖਸ਼ਿਆ ਨਹੀਂ ਗਿਆ।

ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਨੇੜੇ ਕੱਲ੍ਹ ਰੋਸ ਪ੍ਰਦਰਸ਼ਨ ਕਰਦਿਆਂ ਗ੍ਰਿਫ਼ਤਾਰ ਕੀਤੇ ਗਏ ਸੈਂਕੜੇ ਪੁਰਸ਼ ਤੇ ਮਹਿਲਾ ਵਲੰਟੀਅਰਾਂ ’ਤੇ ਦੇਰ ਰਾਤ ਪੁਲੀਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤੇ, ਜਿਨ੍ਹਾਂ ਨੂੰ ਅੱਜ ਫ਼ਰੀਦਕੋਟ ਤੇ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਉੱਥੇ ਹੀ ਦੂਜੇ ਪਾਸੇ ਫ਼ਾਰਗ ਕੀਤੇ ਗਏ ਯੂਨੀਅਨ ਦੇ ਵਲੰਟੀਅਰਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਨੂੰ ਤਿੱਖਾ ਕੀਤਾ ਹੋਇਆ ਹੈ ਅਤੇ ਪੁਲੀਸ ਸੰਘਰਸ਼ ਨੂੰ ਅਸਫਲ ਕਰਨ ਦੀ ਹਰ ਸੰਭਵ ਕੋਸ਼ਿਸ ਕਰ ਰਹੀ ਹੈ। ਕੱਲ੍ਹ ਤੋਂ ਸਿਵਲ ਲਾਈਨ ਥਾਣੇ ਵਿੱਚ ਬੰਦ ਵਲੰਟੀਅਰ ਔਰਤਾਂ ਨੂੰ ਜਦੋਂ ਅੱਜ ਫ਼ਰੀਦਕੋਟ ਜੇਲ੍ਹ ਲਿਜਾਣ ਲਈ ਬੱਸ ਵਿੱਚ ਤੁੰਨਿਆ ਜਾ ਰਿਹਾ ਸੀ ਤਾਂ ਵਲੰਟੀਅਰਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵਲੰਟੀਅਰ ਹਰਪ੍ਰੀਤ ਕੌਰ ਅੰਮ੍ਰਿਤਸਰ ਤੇ ਰਾਜਵਿੰਦਰ ਕੌਰ ਅੰਮ੍ਰਿਤਸਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਸਪੈਸ਼ਲ ਟਰੇਨਰ ਅਧਿਆਪਕਾਂ ਨਾਲ ਧੱਕਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਦਾ ਨੰਨ੍ਹੀ ਛਾਂ ਇੱਕ ਡਰਾਮਾ ਬਣ ਕੇ ਰਹਿ ਗਿਆ ਹੈ। ਇੱਕ ਪਾਸੇ ਤਾਂ ਨੰਨ੍ਹੀਆਂ ਛਾਵਾਂ ਦੇ ਵਾਲਾਂ ਨੂੰ ਪੁੱਟਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ, ਦੂਜੇ ਪਾਸੇ ਨੰਨ੍ਹੀਆਂ ਛਾਵਾਂ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਦੇਰ ਰਾਤ ਸਿਵਲ ਲਾਈਨ ਥਾਣੇ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਰਾਤ ਦੇਰ ਨਾਲ ਖਾਣਾ ਦਿੱਤਾ ਗਿਆ ਤੇ ਅੱਜ ਵੀ ਸਵੇਰੇ 11 ਵਜੇ ਤੱਕ ਚਾਹ ਵੀ ਨਹੀਂ ਦਿੱਤੀ ਗਈ। ਇਸ ਦੌਰਾਨ ਮਾਲੇਰਕੋਟਲਾ ਤੋਂ ਸਿਵਲ ਲਾਈਨ ਥਾਣੇ ਪੁੱਜੇ ਹਨੀਮ ਅਖ਼ਤਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨਸਰੀਨ ਅਖ਼ਤਰ ਨੂੰ  ਰੋਸ ਪ੍ਰਰਦਸ਼ਨ ਸਮੇਂ ਫੜ੍ਹ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਤਿੰਨ ਸਾਲਾ ਪੁੱਤਰ ਦਾ ਭਲਕੇ ਆਪ੍ਰੇਸ਼ਨ ਹੈ ਤੇ ਪੁਲੀਸ ਨੇ ਉਨ੍ਹਾਂ ਦੀ ਪਤਨੀ ਜੇਲ੍ਹ ’ਚ ਡੱਕ ਦਿੱਤਾ ਹੈ।  ਇਸ ਸਬੰਧੀ ਸੰਪਰਕ ਕਰਨ ’ਤੇ ਏ.ਐਸ.ਆਈ. ਦਰਸ਼ਨ ਸਿੰਘ ਨੇ ਕਿਹਾ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਬੁੱਢੀਵਾਲਾ ਜ਼ਿਲ੍ਹਾ ਮੁਕਤਸਰ ਤੋਂ ਇਲਾਵਾ 43 ਪੁਰਸ਼ ਵਲੰਟੀਅਰਾਂ ਨੂੰ ਕੇਂਦਰੀ ਜੇਲ੍ਹ ਬਠਿੰਡਾ ਤੇ 48 ਮਹਿਲਾ ਵਲੰਟੀਅਰਾਂ ਨੂੰ ਫ਼ਰੀਦਕੋਟ ਜੇਲ੍ਹ ਭੇਜਿਆ ਗਿਆ ਹੈ।

ਸਪੈਸ਼ਲ ਟਰੇਨਰ ਅਧਿਆਪਕ ਯੂਨੀਅਨ ਦੀ ਆਗੂ ਰਮਨਦੀਪ ਕੌਰ ਅਤੇ ਗੁਰਪ੍ਰਤਾਪ ਸਿੰਘ  ਦਾ ਆਖਣਾ ਹੈ ਕਿ ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿੱਚ ਔਰਤ ਵਲੰਟੀਅਰਾਂ ਸਮੇਤ ਸੈਂਕੜੇ ਅਧਿਆਪਕਾਂ ਖ਼ਿਲਾਫ਼ ਪੁਲੀਸ ਪ੍ਰਸ਼ਾਸਨ ਨੇ ਧੱਕੇ ਨਾਲ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਧਰਨੇ ਲਗਾਤਾਰ ਜਾਰੀ ਰਹਿਣਗੇ।  ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਰੇਸ਼ਮ ਸਿੰਘ ਬਲਾਕ ਪ੍ਰਧਾਨ, ਬਠਿੰਡਾ ਤੇ ਬਲਾਕ ਸਕੱਤਰ ਜਸਵਿੰਦਰ ਸਿੰਘ ਨੇ ਵਲੰਟੀਅਰਾਂ ਦੀ ਕੁੱਟਮਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਸਕੂਲਾਂ ਤੇ ਵਿਦਿਆਰਥੀਆਂ ਨੂੰ ਹਜ਼ਾਰਾਂ ਅਧਿਆਪਕਾਂ ਦੀ ਲੋੜ ਹੈ ਪ੍ਰੰਤੂ ਸਰਕਾਰ ਇਨ੍ਹਾਂ ਸਪੈਸ਼ਲ ਟਰੇਨਰ ਅਧਿਆਪਕਾਂ ਦਾ 3500 ਰੁਪਏ ਦਾ ਨਿਗੁਣਾ ਰੁਜ਼ਗਾਰ ਵੀ ਖੋਹ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਵਰਕਰਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ ਤੇ ਔਰਤ ਅਧਿਆਪਕਾਂ ਦੀ ਕੁੱਟਮਾਰ ਕਰਾਉਣ ਵਾਲੇ ਪੁਲੀਸ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।


ਪੰਜਾਬ ਦੀ 16125 ਕਰੋੜ ਦੀ ਸਾਲਾਨਾ ਯੋਜਨਾ ਪ੍ਰਵਾਨ

ਬਾਦਲ ਨੇ ਰਾਜ ਲਈ 10 ਹਜ਼ਾਰ ਕਰੋੜ ਦਾ ਪੈਕੇਜ ਮੰਗਿਆ

ਕੇਂਦਰੀ ਫੰਡਾਂ ਤੋਂ ਬੰਦਸ਼ਾਂ ਹਟਾਉਣ ’ਤੇ ਜ਼ੋਰ

http://sameydiawaaz.com/Archive%20News/%5B2013%5D/05/01.05.2013%20-%2004.jpgਚੰਡੀਗੜ੍ਹ 30 ਅਪਰੈਲ :- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਯੋਜਨਾ ਕਮਿਸ਼ਨ ਨੂੰ ਅਪੀਲ ਕੀਤੀ ਕਿ ਰਾਜ ਨੂੰ ਵਿੱਤੀ ਘਾਟੇ ਵਿੱਚੋਂ ਕੱਢਣ ਲਈ 10,000 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਪ੍ਰਵਾਨ ਕੀਤਾ ਜਾਵੇ। ਕਮਿਸ਼ਨ ਦੇ ਉਪ ਮੁੱਖ ਡਾ. ਮੌਨਟੇਕ ਸਿੰਘ ਆਹਲੂਵਾਲੀਆ ਅਤੇ ਮੁੱਖ ਮੰਤਰੀ ਦਰਮਿਆਨ ਨਵੀਂ ਦਿੱਲੀ ਵਿਚ ਅੱਜ ਮੀਟਿੰਗ ਹੋਈ। ਇਸ ਦੌਰਾਨ ਵਿੱਤੀ ਸਾਲ 2013-14 ਲਈ 16125 ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਇਹ ਯੋਜਨਾ ਪਿਛਲੇ ਵਿੱਤੀ ਸਾਲ ਨਾਲੋਂ 15 ਫੀਸਦੀ ਵੱਧ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਵਾਨਤ ਯੋਜਨਾ ਵਿੱਚ 120 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ, ਕੇਂਦਰੀ ਗਰਾਂਟ ਦੇ 30 ਫੀਸਦੀ ਹਿੱਸੇ ਵਜੋਂ 400 ਕਰੋੜ ਰੁਪਏ ਅਤੇ ਰਾਜ ਦੇ ਹਿੱਸੇ ਆਉਂਦੇ 70 ਫੀਸਦੀ ਵਜੋਂ 280 ਕਰੋੜ ਰੁਪਏ ਸ਼ਾਮਲ ਹਨ ਜਿਨ੍ਹਾਂ ਨੂੰ ਬਿਜਲੀ, ਸੜਕਾਂ, ਸਿਹਤ, ਸਿੱਖਿਆ ਅਤੇ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ’ਤੇ ਖਰਚ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਵੀ ਅਪੀਲ ਕੀਤੀ ਕਿ ਗਾਡਗਿਲ ਫਾਰਮੂਲੇ ਤਹਿਤ ਰਾਜ ਦੀ ਦਲਿਤ ਆਬਾਦੀ ਦੇ ਅਨੁਪਾਤ ਮੁਤਾਬਕ ਟੈਕਸਾਂ ਦਾ 20 ਫੀਸਦੀ ਹਿੱਸਾ ਅਤੇ ਜਨਰਲ ਵਸੋਂ ਲਈ 40 ਫੀਸਦੀ ਹਿੱਸਾ ਦੇਣਾ ਬਣਦਾ ਹੈ। ਉਨ੍ਹਾਂ ਆਖਿਆ ਕਿ ਗਾਡਗਿਲ ਫਾਰਮੂਲੇ ਵਿੱਚ ਦੇਸ਼ ਦੇ ਅੰਨ ਭੰਡਾਰ ਵਿੱਚ ਯੋਗਦਾਨ ਪਾਉਣ ਵਾਲੇ ਸੂਬਿਆਂ ਨੂੰ ਘੱਟੋ-ਘੱਟ 15 ਫੀਸਦੀ ਦਾ ਮਹੱਤਵ ਕੇ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਰਾਜਾਂ ਦੇ ਪੱਧਰ ’ਤੇ ਹੀ ਯੋਜਨਾ ਪ੍ਰਕ੍ਰਿਆ ਦੇ ਵਿਕੇਂਦਰੀਕਰਨ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਰਾਜਾਂ ਨੂੰ ਇਹ ਹੱਕ ਮੁਹੱਈਆ ਕਰਵਾਏ ਜਾਣ ਕਿ ਉਹ ਕੇਂਦਰ ਸਰਕਾਰ ਵੱਲੋਂ ਬਣਾਈਆਂ ਸਕੀਮਾਂ ਦੀ ਥਾਂ ਰਾਜ ਦੇ ਲੋਕਾਂ ਦੀਆਂ ਲੋੜਾਂ ਮੁਤਾਬਕ ਕੇਂਦਰੀ ਫੰਡਾਂ ਦੀ ਵਰਤੋਂ ਕਰ ਸਕਣ।

ਸ੍ਰੀ ਬਾਦਲ ਨੇ ਕਿਹਾ ਕਿ ਦੇਸ਼ ਦੀ ਯੋਜਨਾਬੰਦੀ ਨੂੰ ਵਿਉਂਤਣ ਅਤੇ ਪ੍ਰਵਾਨ ਕਰਨ ਦੇ ਵਰਤਾਰੇ ਵਿੱਚ ਵੱਡੀ ਤਬਦੀਲੀ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋੜੋਂ ਵੱਧ ਕੇਂਦਰੀਕਰਨ ਅਤੇ ਉਪਰੋਂ ਹੇਠਾਂ ਵੱਲ ਜਾਣ ਦੀ ਪਹੁੰਚ ਕਾਰਨ ਮੁਲਕ ਧਮਾਕੇਖੇਜ਼ ਸਥਿਤੀ ਵਿੱਚ ਪਹੁੰਚ ਗਿਆ ਹੈ। ਉਨ੍ਹਾਂ ਨੇ ਪੰਜਾਬ ਨੂੰ ਇਨਸਾਫ ਨਾ ਮਿਲਣ ਦੇ ਦੋਸ਼ ਦੁਹਰਾਏ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਉਤਪਾਦਨ ਲਗਪਗ ਖੜ੍ਹੋਤ ਦੇ ਨੇੜੇ ਹੈ ਅਤੇ ਸੰਘਣੀ ਖੇਤੀ ਕਾਰਨ ਪਾਣੀ ਦਾ ਪੱਧਰ ਡਿੱਗਣ ਦੇ ਨਾਲ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਘਟ ਗਈ ਹੈ। ਇਸ ਕਰਕੇ ਹੁਣ ਖੇਤੀ ਵੰਨ-ਸੁਵੰਨਤਾ ਲਿਆ ਕੇ ਮੱਕੀ, ਨਰਮਾ-ਕਪਾਹ, ਗੰਨਾ ਤੇ ਖੇਤੀ ਜੰਗਲਾਤ ਹੇਠਲਾ ਰਕਬਾ ਵਧਾਉਣ ਵਾਸਤੇ ਸਾਲਾਨਾ ਯੋਜਨਾ ਵਿੱਚ ਫਸਲੀ ਵਿਭਿੰਨਤਾ ਦਾ ਇਕ ਨਵਾਂ ਪ੍ਰੋਗਰਾਮ ਸ਼ਾਮਲ ਕੀਤਾ  ਗਿਆ ਹੈ। ਮੱਕੀ, ਦਾਲਾਂ, ਸੋਇਆਬੀਨ ਤੇ ਤੇਲ ਬੀਜਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨਨ ਮੰਡੀਕਰਨ ਤੋਂ ਬਿਨਾਂ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਫਸਲੀ ਵੰਨ-ਸੁਵੰਨਤਾ ਵੱਲ ਨਹੀਂ ਮੋੜਿਆ ਜਾ ਸਕਦਾ।


ਲੋਕ ਸਭਾ ਵਲੋਂ ਵਿੱਤੀ ਬਿੱਲ ਬਿਨਾਂ ਬਹਿਸ ਤੋਂ ਪਾਸ

ਜ਼ਰਾਇਤੀ ਜ਼ਮੀਨਾਂ ’ਤੇ ਨਹੀਂ ਲੱਗੇਗਾ ਜਾਇਦਾਦ ਟੈਕਸ

 http://sameydiawaaz.com/Archive%20News/%5B2013%5D/05/01.05.2013%20-%2005.jpg

ਵਿੱਤੀ ਬਿੱਲ ਦੇ ਵਿਰੋਧ ਵਿਚ ਸੰਸਦ ਦੇ ਬੱਜਟ ਸੈਸ਼ਨ ਵਿਚੋਂ ਮੰਗਲਵਾਰ ਨੂੰ ਵਾਕਆਊਟ

ਕਰਕੇ ਆਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ (ਫੋਟੇ: ਮੁਕੇਸ਼ ਅਗਰਵਾਲ)

ਨਵੀਂ ਦਿੱਲੀ 30 ਅਪਰੈਲ :- ਲੋਕ ਸਭਾ ਨੇ ਅੱਜ ਇੱਕਾ-ਦੁੱਕਾ ਸੋਧਾਂ ਨਾਲ ਵਿੱਤੀ ਬਿੱਲ 2013-14 ਬਿਨਾਂ ਬਹਿਸ ਤੋਂ ਪਾਸ ਕਰ ਦਿੱਤਾ ਹੈ। ਵਿਰੋਧੀ ਪਾਰਟੀਆਂ ਨੇ ਕੋਲਾ ਘੁਟਾਲੇ ਦੀ ਜਾਂਚ ਬਾਰੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਸਦਨ ’ਚੋਂ ਵਾਕਆਊਟ ਕੀਤਾ। ਵਿੱਤ ਬਿੱਲ ਵਿੱਚ ਕੁੱਲ 12 ਸੋਧਾਂ ਕੀਤੀਆਂ ਗਈਆਂ। ਇਨ੍ਹਾਂ ’ਚੋਂ ਅਹਿਮ ਸੋਧ ਸ਼ਹਿਰੀ ਖੇਤਰ ਵਿੱਚ ਆਉਣ ਵਾਲੀ ਜ਼ਰਾਇਤੀ ਜ਼ਮੀਨ ’ਤੇ ਜਾਇਦਾਦ ਟੈਕਸ ਲਾਉਣ ਸਬੰਧੀ ਸੀ। ਸੋਧੇ ਬਿੱਲ ਮੁਤਾਬਕ ਜ਼ਰਾਇਤੀ ਜ਼ਮੀਨ ’ਤੇ ਹੁਣ ਕੋਈ ਜਾਇਦਾਦ ਟੈਕਸ ਨਹੀਂ ਲੱਗੇਗਾ। ਆਪਣੇ ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਪੀ. ਚਿਦੰਬਰਮ ਨੇ ਸ਼ਹਿਰਾਂ ਤੋਂ ਅੱਠ ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੀ ਵਾਹੀਯੋਗ ਜ਼ਮੀਨ ਉਪਰ 1 ਫੀਸਦ ਜਾਇਦਾਦ ਟੈਕਸ ਲਾਉਣ ਦੀ ਤਜਵੀਜ਼ ਦਿੱਤੀ ਸੀ। ਸ੍ਰੀ ਚਿਦੰਬਰਮ ਨੇ ਬਿੱਲ ਵੋਟਿੰਗ ਲਈ ਪੇਸ਼ ਕਰਦਿਆਂ ਕਿਹਾ ‘‘ਇਹ ਖਦਸ਼ਾ ਸੀ ਕਿ ਖੇਤੀਯੋਗ ਜ਼ਮੀਨ ਉਪਰ ਜਾਇਦਾਦ ਟੈਕਸ ਲਾਇਆ ਜਾ ਰਿਹਾ ਹੈ। ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਯੂਪੀਏ ਸਰਕਾਰ ਦੀ ਇਹ ਨੀਤੀ ਹੈ ਕਿ ਖੇਤੀਯੋਗ ਜ਼ਮੀਨ ਉਪਰ ਕੋਈ ਜਾਇਦਾਦ ਟੈਕਸ ਨਹੀਂ ਲਾਇਆ ਜਾਵੇਗਾ। ਬਿੱਲ ਜ਼ਬਾਨੀ ਵੋਟ ਰਾਹੀਂ ਪਾਸ ਕਰ ਦਿੱਤਾ ਗਿਆ। ਵਿੱਤ ਬਿੱਲ ਪਾਸ ਹੋਣ ਨਾਲ ਬਜਟ ਅਮਲ ਪੂਰਾ ਹੋ ਗਿਆ ਹੈ, ਜਿਸ ਦੀ ਸ਼ੁਰੂਆਤ 28 ਫਰਵਰੀ ਨੂੰ ਵਿੱਤ ਮੰਤਰੀ ਦੇ ਬਜਟ ਭਾਸ਼ਣ ਨਾਲ ਹੋਈ ਸੀ।  ਹੁਣ ਇਹ ਬਿੱਲ ਰਾਜ ਸਭਾ ਦੀ ਪ੍ਰਵਾਨਗੀ ਲਈ ਭੇਜਿਆ ਜਾਵੇਗਾ ਅਤੇ ਅੰਤਮ ਪ੍ਰਵਾਨਗੀ ਰਾਸ਼ਟਰਪਤੀ ਵੱਲੋਂ ਦਿੱਤੀ ਜਾਵੇਗੀ। ਪਾਰਲੀਮੈਂਟ ਦਾ ਉਤਲਾ ਸਦਨ ਸੋਧਾਂ ਦੀ ਸਿਫਾਰਸ਼ ਕਰ ਸਕਦਾ ਪਰ ਇਹ ਬਿੱਲ ਵਿੱਚ ਰੱਦੋਬਦਲ ਨਹੀਂ ਕਰ ਸਕਦਾ। ਬਿੱਲ ਪਾਸ ਹੋਣ ਤੋਂ ਬਾਅਦ ਸ੍ਰੀ ਚਿਦੰਬਰਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਰਾਜ ਸਭਾ ਵਿੱਤੀ ਬਿੱਲ ’ਤੇ ਬਹਿਸ ਚਾਹੁਣਗੇ। ਉਨ੍ਹਾਂ ਕਿਹਾ, ‘‘ਮੈਂ ਨਹੀਂ ਜਾਣਦਾ ਕਿ ਕੀ ਰਾਜ ਸਭਾ ਬਹਿਸ ਕਰੇਗੀ ਪਰ ਮੈਂ ਰਾਜ ਸਭਾ ਵਿੱਚ (ਵਿੱਤ ਬਿੱਲ ਉੱਤੇ) ਬਹਿਸ ਚਾਹੁੰਦਾ ਹਾਂ।’’ ਪਿਛਲੇ ਦਹਾਕੇ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਲੋਕ ਸਭਾ ਨੇ ਬਿਨਾਂ ਬਹਿਸ ਤੋਂ ਵਿੱਤ ਬਿੱਲ ਪਾਸ ਕੀਤਾ ਹੈ।

ਵਿੱਤ ਮੰਤਰੀ ਨੇ ਐਸਯੂਵੀ ਗੱਡੀਆਂ ’ਤੇ ਟੈਕਸ ਵਧਾਉਣ ਦੀ ਤਜਵੀਜ਼ ਵੀ ਵਾਪਸ ਲੈ ਲਈ ਹੈ ਅਤੇ ਮਾਰੀਸ਼ਸ ਜਿਹੇ ਦੇਸ਼ਾਂ ਤੋਂ ਟੈਕਸ ਲਾਭ ਲਈ ਨਿਵੇਸ਼ਕਾਂ ਦੇ ਨਿਵਾਸ ਬਾਰੇ ਨੇਮ ਨਰਮ ਕਰ ਦਿੱਤੇ ਹਨ। ਲੰਮਚਿਰੇ ਬੁਨਿਆਦੀ ਢਾਂਚੇ ਦੇ ਬਾਂਡਾਂ ਵਿੱਚ ਨਿਵੇਸ਼ ਵਧਾਉਣ ਲਈ ਉਨ੍ਹਾਂ ਕਿਹਾ ਕਿ ਸਰਕਾਰੀ ਬਾਂਡਾਂ ਅਤੇ ਕਾਰਪੋਰੇਟ ਕਰਜ਼ਿਆਂ ਵਿਚ ਨਿਵੇਸ਼ ’ਤੇ ਵਿਆਜ ਅਦਾਇਗੀਆਂ ਲਈ 20 ਫੀਸਦ ਦੀ ਥਾਂ 5 ਫੀਸਦ ਟੈਕਸ ਲੱਗੇਗਾ।


ਸਰਕਾਰ ਤੇ ਸੀ. ਬੀ. ਆਈ. ਨੂੰ ਸਖ਼ਤ ਫਟਕਾਰ

ਸੁਪਰੀਮ ਕੋਰਟ ਨੇ ਕੋਲਾ ਘੁਟਾਲੇ ਦੀ ਜਾਂਚ ਰਿਪੋਰਟ ’ਚ ਸਰਕਾਰੀ ਦਖ਼ਲ ’ਤੇ ਪ੍ਰਗਟਾਇਆ ਰੋਹ

 http://sameydiawaaz.com/Archive%20News/%5B2013%5D/05/01.05.2013%20-%2006.jpg

ਨਵੀਂ ਦਿੱਲੀ 30 ਅਪਰੈਲ :- ਸੁਪਰੀਮ ਕੋਰਟ ਨੇ ਕੋਲਾ ਖਾਣ ਵੰਡ ਘਪਲੇ ਦੀ ਜਾਂਚ ਰਿਪੋਰਟ ਸਰਕਾਰ ਨਾਲ ਸਾਂਝੀ ਕਰਨ ਦੀ ਸੀਬੀਆਈ ਦੀ ਹਰਕਤ ’ਤੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਇਸ ਨੇ ਸਮੁੱਚੀ ਜਾਂਚ ਪ੍ਰਕਿਰਿਆ ਨੂੰ ‘ਹਿਲਾ ਕੇ’ ਰੱਖ ਦਿੱਤਾ ਹੈ। ਇਸੇ ਨਾਲ ਅਦਾਲਤ ਨੇ ‘ਸੰਕਲਪ’ ਲਿਆ ਕਿ ਜਾਂਚ ਏਜੰਸੀ ਨੂੰ ਸਿਆਸੀ ਪ੍ਰਭਾਵ ਤੇ ਦਖਲ ਤੋਂ ‘ਆਜ਼ਾਦ’ ਕਰਵਾਇਆ ਜਾਵੇਗਾ।

ਸਾਰੇ ਘਟਨਾਕ੍ਰਮ ਉਪਰ ਸਖਤ ਸ਼ਬਦਾਂ ਨਾਲ ਸੁਪਰੀਮ ਕੋਰਟ ਦੀ ਤਲਖ ਟਿੱਪਣੀਆਂ ਦੇ ਬਾਵਜੂਦ ਕੋਲਾ ਬਲਾਕ ਵੰਡ ਘਪਲੇ ’ਚ ਅਦਾਲਤ ਦੇ ਹੁਕਮਾਂ ਨਾਲ ਸਰਕਾਰ ਨੂੰ ਰਾਹਤ ਮਿਲੀ ਹੈ ਕਿਉਂਕਿ ਸੀਬੀਆਈ ਦੇ ਡਾਇਰੈਕਟਰ ਨੂੰ ਇਸ ਮਾਮਲੇ ’ਚ ਛੇ ਮਈ ਤਕ ਇਕ ਨਵਾਂ ਹਲਫਨਾਮਾ ਦਾਖਲ ਕਰਨ ਦਾ ਸਮਾਂ ਦਿੱਤਾ ਹੈ। ਅਦਾਲਤ ਵੱਲੋਂ ਅਗਲੀ ਸੁਣਵਾਈ 8 ਮਈ ਨੂੰ ਕੀਤੀ ਜਾਵੇਗੀ। ਇਸ ਮਾਮਲੇ ਵਿਚ ਦੋ ਘੰਟਿਆਂ ਦੀ ਸੁਣਵਾਈ ਮਗਰੋਂ ਸੁਪਰੀਮ ਕੋਰਟ ਨੇ ਸੀਬੀਆਈ ਦੇ ਡਾਇਰੈਕਟਰ ਰਣਜੀਤ ਸਿਨਹਾ ਪਾਸੋਂ ਕਈ ਸਪਸ਼ਟੀਕਰਨ ਮੰਗੇ ਹਨ। ਉਨ੍ਹਾਂ ਦਾ ਇਹ ਵੀ ਦੱਸਣਾ ਹੈ ਕਿ ਆਖਰ 8 ਮਾਰਚ 2013 ਨੂੰ ਅਦਾਲਤ ਸਾਹਮਣੇ ਪੇਸ਼ ਪ੍ਰਗਤੀ ਰਿਪੋਰਟ ਵਿਚ ਇਸ ਤੱਥ ਦਾ ਵਰਨਣ ਕਿਉਂ ਨਹੀਂ ਕੀਤਾ ਗਿਆ ਕਿ ਰਿਪੋਰਟ ਦਾ ਖਰੜਾ ‘ਸਿਆਸੀ ਸਰਪ੍ਰਸਤਾਂ’ ਨੂੰ ਦਿਖਾਇਆ ਗਿਆ ਹੈ।

ਅਦਾਲਤ ਇਹ ਵੀ ਜਾਣਨਾ ਚਾਹੁੰਦੀ ਹੈ ਕਿ ਵਧੀਕ ਸੋਲਿਸਟਰ ਜਨਰਲ ਹਰੇਨ ਰਾਵਲ ਨੇ 12 ਮਾਰਚ ਨੂੰ ਇਹ ਕਿਵੇਂ ਦਾਅਵਾ ਕੀਤਾ ਕਿ ਰਿਪੋਰਟ ਦਾ ਖਰੜਾ ਕਿਸੇ ਨੂੰ ਦਿਖਾਇਆ ਨਹੀਂ ਗਿਆ।

ਜਸਟਿਸ ਆਰ.ਐਮ. ਲੋਢਾ, ਜਸਟਿਸ ਬੀ. ਲੋਕੁਰ ਤੇ ਜਸਟਿਸ ਕੁਰੀਅਨ ਜੋਜ਼ੇਫ ਦੇ ਬੈਂਚ ਨੇ ਇਹ ਸੁਆਲ ਵੀ ਕੀਤਾ ਕਿ 26 ਅਪਰੈਲ ਦੇ ਹਲਫਨਾਮੇ ਵਿਚ ਸੀਬੀਆਈ ਨੇ ਪ੍ਰਗਤੀ ਰਿਪੋਰਟ ਦੇ ਖਰੜੇ ਵਿਚ ਬਦਲਾਅ ਬਾਰੇ ਜਾਣਕਾਰੀ ਕਿਉਂ ਨਹੀਂ ਦਿੱਤੀ ਅਤੇ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ, ਪ੍ਰਧਾਨ ਮੰਤਰੀ ਸਕੱਤਰੇਤ ਅਤੇ ਕੋਲਾ ਮੰਤਰਾਲੇ ਦੇ ਦੋ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਹੋਰ ਕਿਸ ਦੇ ਕਹਿਣ ’ਤੇ ਅਜਿਹਾ ਕੀਤਾ ਗਿਆ ਸੀ।

ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦਿਆਂ ਹੀ ਜੱਜਾਂ ਨੇ ਕਿਹਾ ਕਿ ਸੀਬੀਆਈ ਡਾਇਰੈਕਟਰ ਦੇ ਹਲਫਨਾਮੇ ਵਿਚ ‘ਬਹੁਤ ਬੇਚੈਨ ਕਰਨ ਵਾਲੇ ਤੱਥਾਂ’ ਦਾ ਪਤਾ ਲੱਗਾ ਹੈ ਤੇ ਇਸ ਨਾਲ ‘ਜਾਂਚ ਪ੍ਰਕਿਰਿਆ ਦੀ ਬੁਨਿਆਦ ਹੀ ਹਿੱਲ ਗਈ ਹੈ।’ ਬੈਂਚ ਨੇ ਕਿਹਾ, ‘‘ਪਹਿਲਾਂ ਕੰਮ ਤਾਂ ਸਾਨੂੰ ਸੀਬੀਆਈ ਨੂੰ ਬਾਹਰੀ ਅਸਰ, ਸਿਆਸੀ ਪ੍ਰਭਾਵ ਤੇ ਹੋਰ ਦਖਲਅੰਦਾਜ਼ੀ ਤੋਂ ਆਜ਼ਾਦ ਕਰਨਾ ਹੈ।’’

ਅਦਾਲਤ ਨੇ ਕਿਹਾ ਕਿ ਸੀਬੀਆਈ ਨੂੰ ਸੁਤੰਤਰ ਬਣਾਉਣ ਲਈ ਵਿਨੀਤ ਨਰਾਇਣ ਮਾਮਲੇ ਵਿਚ ਸੁਣਾਏ ਗਏ ਫੈਸਲੇ ਦੇ 15 ਸਾਲਾਂ ਮਗਰੋਂ ਵੀ ਸਿਆਸੀ ਪ੍ਰਭਾਵ ਇਸ ਦੀ ਨਿਰਪੱਖਤਾ ਨੂੰ ‘ਗੰਧਲਾ’ ਕਰ ਰਿਹਾ ਹੈ। ਜੱਜਾਂ ਨੇ ਕਿਹਾ ਕਿ ਜਦੋਂ ਇਸ ਅਦਾਲਤ ਨੇ ਕਿਹਾ ਹੈ ਕਿ ਏਜੰਸੀ ਨੂੰ ਜਾਂਚ ਕਰਨ ਸਮੇਂ ਕਿਸੇ ਵੀ ਪ੍ਰਕਾਰ ਦੇ ਦਖਲ ਤੋਂ ਮੁਕਤ ਰਹਿਣਾ ਹੋਵੇਗਾ। ਏਜੰਸੀ ਨੂੰ ਆਜ਼ਾਦ, ਨਿਰਪੱਖ ਰਹਿਣਾ ਹੋਵੇਗਾ ਤੇ ਸਿਆਸੀ ਸਰਪ੍ਰਸਤਾਂ ਤੋਂ ਕੋਈ ‘ਹੁਕਮ’ ਲੈਣ ਦੀ ਜ਼ਰੂਰਤ ਨਹੀਂ ਹੈ।’’ ਜੱਜਾਂ ਨੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿਚ ਸਰਕਾਰ ਨਾਲ ਜਾਂਚ ਦਾ ਖਰੜਾ ਸਾਂਝਾ ਕਰਨ ’ਤੇ ਸੀਬੀਆਈ ਤੋਂ ਸੁਆਲ ਕੀਤੇ ਤੇ ਕਿਹਾ ਕਿ ਇਸ ਨਾਲ ਅਦਾਲਤ ਵੱਲੋਂ ਜਾਂਚ ਏਜੰਸੀ ਉਪਰ ਕੀਤਾ ਗਿਆ ਭਰੋਸਾ ਪੂਰੀ ਤਰ੍ਹਾਂ ਉਠ ਗਿਆ ਹੈ। ਅਦਾਲਤ ਨੇ ਕਿਹਾ ਕੀ ਸੀਆਰਪੀਸੀ ਤੁਹਾਨੂੰ ਰਾਹ ਨਹੀਂ ਦਿਖਾਉਂਦੀ? ਇਸ ਜਾਂਚ ਪ੍ਰਕਿਰਿਆ ਦੀ ਬੁਨਿਆਦ ਹੀ ਹਿੱਲ ਗਈ ਹੈ। ਇਹ ਦੇਸ਼ ਦੀ ਇਕ ਪ੍ਰਮੁੱਖ ਜਾਂਚ ਏਜੰਸੀ ਹੈ ਤੇ ਉਸ ਨੂੰ ਆਪਣੀ ਭਰੋਸੇਯੋਗਤਾ, ਨਿਰਪੱਖਤਾ ਤੇ ਆਜ਼ਾਦੀ ਵਿਚ ਵਾਧਾ ਕਰਨ ਲਈ ਕੁਝ ਕਰਨਾ ਚਾਹੀਦਾ ਹੈ। ਤੁਹਾਨੂੰ ਸਿਆਸੀ ਸਰਪ੍ਰਸਤਾਂ ਦੀਆਂ ਫਹੁੜੀਆਂ ’ਤੇ ਚੱਲਣ ਦੀ ਲੋੜ ਨਹੀਂ ਹੈ। ਅਜਿਹੀ ਸਥਿਤੀ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਇਸ ਨੇ ਸਾਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ।’’ ਇਸ ਦੌਰਾਨ ਇਸ ਮਾਮਲੇ ਵਿਚ ਵਧੀਕ ਸੋਲਿਸਟਰ ਜਨਰਲ ਹਰੇਨ ਰਾਵਲ ਦੀ ਥਾਂ ਉਪਰ ਸੀਬੀਆਈ ਦੀ ਪ੍ਰਤੀਨਿਧਤਾ ਕਰਨ ਲਈ ਸੀਨੀਅਰ ਵਕੀਲ ਯੂ.ਯੂ. ਲਲਿਤ ਨੂੰ ਲਗਾਇਆ ਗਿਆ ਹੈ। ਅਦਾਲਤ ਨੇ ਇਸ ਨੂੰ ਗੰਭੀਰ ਮਾਮਲਾ ਦੱਸਿਆ।


ਵਿਰਕ ਖ਼ਿਲਾਫ਼ ਜਾਂਚ ਨਿਰਪੱਖ ਨਹੀਂ - ਹਾਈ ਕੋਰਟ

ਚੰਡੀਗੜ੍ਹ 30 ਅਪਰੈਲ (ਸੌਰਭ ਮਲਿਕ) :- ਪੰਜਾਬ ਸਰਕਾਰ ਨੂੰ ਅੱਜ ਉਦੋਂ ਨਮੋਸ਼ੀ ਝੱਲਣੀ ਪਈ ਜਦੋਂ ਹਾਈ ਕੋਰਟ ਨੇ ਰਾਜ ਦੇ ਸਾਬਕਾ ਪੁਲੀਸ ਮੁਖੀ ਐਸ.ਐਸ. ਵਿਰਕ ਖਿਲਾਫ ਕਰਵਾਈ ਗਈ ਜਾਂਚ ਨੂੰ ਨਾਵਾਜਬ ਅਤੇ ਪੱਖਪਾਤੀ ਕਰਾਰ ਦਿੱਤਾ ਹੈ। ਤਫਤੀਸ਼ੀ ਅਫਸਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਤਬਦੀਲ ਕਰਾਉਣ ਬਾਰੇ ਵਿਰਕ ਦੀ ਪਟੀਸ਼ਨ ਦਾ ਨਿਬੇੜਾ ਕਰਦਿਆਂ ਜਸਟਿਸ ਦਯਾ ਚੌਧਰੀ ਨੇ ਸਪਸ਼ਟ ਆਖਿਆ ਕਿ ਤਫਤੀਸ਼ੀ ਅਫਸਰ ਦਾ ਕਿਰਦਾਰ ਨਿਰਪੱਖ ਨਹੀਂ ਸੀ ਕਿਉਂਕਿ ਉਹ ਖੁਦ ਝੂਠੇ ਪੁਲੀਸ ਮੁਕਾਬਲੇ ਦੇ ਕੇਸ ਵਿਚ ਜਾਂਚ ਦਾ ਸਾਹਮਣਾ ਕਰ ਰਿਹਾ ਸੀ। ਜਸਟਿਸ ਚੌਧਰੀ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਤੇ ਸੁਪਰੀਮ ਕੋਰਟ ਕੋਲ ਦਿੱਤੇ ਗਏ ਹਲਫਨਾਮੇ ਨੂੰ ਅਣਡਿੱਠ ਕਰਕੇ ਜਾਂਚ ਕਰਵਾਈ ਗਈ। ਉਂਜ ਉਨ੍ਹਾਂ ਇਸ ਮਾਮਲੇ ’ਚ ਫੌਰੀ ਹਦਾਇਤਾਂ ਦੇਣ ਤੋਂ ਗੁਰੇਜ਼ ਕੀਤਾ ਕਿਉਂਕਿ ਸੀਬੀਆਈ ਜਾਂਚ ਨਾਲ ਸਬੰਧਤ ਮੁੱਦਾ ਅਜੇ 15 ਜੁਲਾਈ ਤਕ ਸੁਪਰੀਮ ਕੋਰਟ ਦੇ ਜ਼ੇਰੇ-ਗੌਰ ਹੈ।

ਜਸਟਿਸ ਚੌਧਰੀ ਨੇ ਕਿਹਾ ਕਿ ਇਸ ਅਦਾਲਤ ਦੀਆਂ ਹਦਾਇਤਾਂ ਅਤੇ ਸੁਪਰੀਮ ਕੋਰਟ ਵਿਚ ਦਿੱਤੇ ਹਲਫਨਾਮੇ ਮੁਤਾਬਕ ਸਾਫ-ਸੁਥਰੀ ਅਤੇ ਨਿਰਪੱਖ ਜਾਂਚ ਕਰਨ ਲਈ ਤਫਤੀਸ਼ੀ ਅਫਸਰ ਬੇਦਾਗ਼ ਹੋਣਾ ਚਾਹੀਦਾ ਹੈ। ਸ੍ਰੀ ਵਿਰਕ ਨੇ ਆਪਣੀ ਪਟੀਸ਼ਨ ਵਿਚ ਤਫਤੀਸ਼ੀ ਅਫਸਰ ਦੀ ਨਿਯੁਕਤੀ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਉਸ ਨੂੰ ਇਕ ਸੰਗੀਨ ਮਾਮਲੇ ਦੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਸ ਤੋਂ ਨਿਰਪੱਖ ਅਤੇ ਸਾਫ-ਸੁਥਰੇ ਢੰਗ ਨਾਲ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਦੇ ਮੌਜੂਦਾ ਡੀਜੀਪੀ ਸੁਮੇਧ ਸਿੰਘ ਸੈਣੀ ਉਸ ਨਾਲ ਜ਼ਾਤੀ ਰੰਜ਼ਸ਼ ਰੱਖਦੇ ਹਨ ਅਤੇ ਇਸੇ ਕਰਕੇ ਉਨ੍ਹਾਂ ਨੂੰ ਇਕ ਕੇਸ ਵਿਚ ਫਸਾਇਆ ਗਿਆ ਸੀ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz