ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Nov 2018
Mo Tu We Th Fr Sa Su
29 30 31 1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 1 2
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005190974
ਅੱਜ
ਇਸ ਮਹੀਨੇ
1964
20660

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.36.149.23
   

03 ਮਈ 2013

ਸੰਤ ਭਿੰਡਰਾਵਾਲਿਆਂ ਦੀ ਫੋਟੋ ਹਟਾਉਣ ਦੇ ਮਾਮਲੇ 'ਤੇ ਸੰਤ ਸਮਾਜ ਨੇ ਦਿੱਤੀ ਸ਼੍ਰੋਮਣੀ ਕਮੇਟੀ ਨੂੰ ਖੁੱਲ੍ਹੀ ਚਿਤਾਵਨੀ

6 ਮਈ ਨੂੰ ਜਥੇਦਾਰ ਅਕਾਲ ਤਖ਼ਤ ਨੂੰ ਸੰਤ ਸਮਾਜ ਦੇਵੇਗਾ ਮੰਗ ਪੱਤਰ

 http://sameydiawaaz.com/Archive%20News/%5B2013%5D/05/03.05.2013%20-%2001.jpg

ਚੌਂਕ ਮਹਿਤਾ 2 ਮਈ (ਸਤਨਾਮ ਸਿੰਘ ਜੱਜ) :- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਵਲੋਂ ਬੀਤੇ ਕੱਲ੍ਹ ਸ਼ਹੀਦੀ ਯਾਦਗਾਰ ਨੂੰ ਸਾਢ੍ਹੇ 9 ਮਹੀਨਿਆਂ 'ਚ ਤਿਆਰ ਕਰਨ ਵਾਲੀ ਸੰਸਥਾ ਦਮਦਮੀ ਟਕਸਾਲ ਚੋਂਕ ਮਹਿਤਾ ਜੱਥਾ ਭਿੰਡਰਾਂ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਵਾਅਦਾ ਖਿਲਾਫੀ ਦਾ ਝੂਠਾ ਦੋਸ਼ ਲਗਾਉਣ ਨੂੰ ਸਿੱਖ ਸੰਸਥਾਂਵਾਂ ਅਤੇ ਸੰਪ੍ਰਦਾਵਾਂ ਨੇ ਇਸ ਦਾ ਗੰਭੀਰ ਰੂਪ ਵਿੱਚ ਨੋਟਿਸ ਲੈਂਦਿਆਂ ਅੱਜ ਦਮਦਮੀਂ ਟਕਸਾਲ ਚੋਂਕ ਮਹਿਤਾ ਜੱਥਾ ਭਿੰਡਰਾ ਦੇ ਮੁੱਖ ਹੈਡਕੁਆਟਰ ਗੁਰਦਰਸ਼ਨ ਪ੍ਰਕਾਸ਼ ਵਿਖੇ ਰੱਖੀ ਹੰਗਾਮੀਂ ਮੀਟਿੰਗ ਵਿੱਚ ਸੰਤ ਸਮਾਜ ਨਾਲ ਸਬੰਧਿਤ ਕਈ ਸਿਰ ਕੱਢ ਜੱਥੇਬੰਦੀਆਂ ਦੇ ਨੁਮਾਈਦਿਆਂ ਨੇ ਸ਼ਿਰਕਤ ਕੀਤੀ । ਬੰਦ ਕਮਰਾ ਹੋਈ ਇਕੱਤਰਤਾ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਬੀਤੇ ਦਿਨ ਜੱਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਮੇਰੇ ਤੇ ਵਾਅਦਾ ਖਿਲਾਫੀ ਕਰਨ ਦਾ ਦੋਸ਼ ਲਗਾਉਣਾ ਸਿੱਖ ਸਮਾਜ ਵਿੱਚ ਗਲਤ ਅਤੇ ਝੂਠਾ ਪ੍ਰਚਾਰ ਕਰਨ ਦੇ ਬਰਾਬਰ ਹੈ। ਉਨਾ ਨੇ ਕਿਹਾ ਕਿ 84 ਵਿੱਚ ਫੌਜ਼ੀ ਹਮਲੇ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਅਤੇ ਹੋਰਨਾ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਯਾਦਗਾਰ ਤੋਂ ਸੰਤਾਂ ਦੇ ਨਾਮ ਨੂੰ ਖ਼ਤਮ ਕਰਨ ਦੀ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਨੂੰ ਕਿਵੇਂ ਬਰਦਾਸ਼ਤ ਕਰ ਸਕਦੀ ਹੈ? ਉਨ੍ਹਾਂ ਨੇ ਕਿਹਾ ਕਿ ਅਵਤਾਰ ਸਿੰਘ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਨਾਮ ਮਿਟਾਉਣ ਲਈ ਸਾਜਿਸ਼ਾਂ ਰੱਚ ਰਿਹਾ ਹੈ । ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿੱਚ ਪਾਸ ਕੀਤੇ ਗਏ ਮਤੇ ਜਿਸ ਦਾ ਨੰਬਰ 1474 ਜੋ ਕਿ 3-5-2012 ਨੂੰ ਇਕੱਰਤਾ ਹੋਈ ਸੀ । ਉਸ ਵਿੱਚ ਇਹ ਲਿਖਿਆ ਗਿਆ ਸੀ ਜੂਨ 1984 ਵਿੱਚ ਭਾਰਤੀ ਫੌਜ ਦੇ ਹਮਲੇ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਅਤੇ ਹੋਰਨਾ ਅਨੇਕਾ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦਗਾਰ ਸ਼੍ਰੀ ਅਕਾਲ ਤਖਤ ਸਾਹਿਬ ਨੇੜੇ ਪਈ ਖਾਲੀ ਥਾਂ ਤੇ ਆਰਕੀਟੈਕਟ ਤੋਂ ਨਕਸ਼ਾ ਪਾਸ ਕਰਵਾ ਕੇ ਯਾਦਗਾਰ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਤਿਆਰ ਕਰਨ ਦੀ ਪ੍ਰਵਾਨਗੀਂ ਦਿਤੀ ਗਈ ਸੀ। ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਸੰਤ ਸਮਾਜ ਦੀ ਅੱਜ ਹੋਈ ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੀ ਤਸਵੀਰ ਵਾਲੀ ਘੜੀ ਯਾਦਗਾਰ ਦੀ ਇਮਾਰਤ ਤੋਂ ਲਾਹੁਣ ਮੰਦਭਾਗਾ ਕਰਾਰ ਦਿਤਾ । ਉਨਾ ਨੇ ਕਿਹਾ ਕਿ ਅਸੀ ਸ਼੍ਰੋਮਣੀ ਕਮੇਟੀ ਨੂੰ ਇਹ ਚਿਤਾਵਨੀ ਦਿੰਦੇ ਹਾ ਉਹ ਯਾਦਗਾਰ ਦੀ ਇਮਾਰਤ ਨਾਲੋਂ ਸੰਤਾਂ ਦੀ ਤਸਵੀਰ ਅਤੇ ਨਾਮ ਵਾਲੇ ਪੱਥਰ ਅਤੇ ਬੋਰਡ ਨੂੰ ਉਤਾਰਨ ਤੋਂ ਗੁਰੇਜ਼ ਕਰਨ । ਜੇਕਰ ਸ਼੍ਰੋਮਣੀ ਕਮੇਟੀ ਅਜਿਹਾ ਕਰਨ ਤੋਂ ਗੁਰੇਜ਼ ਨਹੀਂ ਕਰਦੀ ਤਾਂ ਫਿਰ ਸੰਤ ਸਮਾਜ ਅਤੇ ਦਮਦਮੀ ਟਕਸਾਲ ਚੌਂਕ ਮਹਿਤਾ ਜੱਥਾ ਭਿੰਡਰਾ ਸ਼੍ਰੋਮਣੀ ਕਮੇਟੀ ਖਿਲਾਫ ਵੱਡੇ ਪੱਧਰ ਤੇ ਸ਼ੰਘਰਸ਼ ਕਰੇਗੀ। ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਹੁੰਮ ਹੁੰਮਾਂ ਕੇ ਸ਼ਾਮਲ ਹੋਣਗੀਆਂ । ਅੱਜ ਪਾਸ ਹੇਏ ਮਤੇ ਵਿੱਚ ਸੰਤ ਸਮਾਜ ਦੇ ਆਗੂ ਨੇ ਦੱਸਿਆ ਕਿ 6 ਮਈ ਨੂੰ ਦਮਦਮੀ ਟਕਸਾਲ ਚੌਂਕ ਮਹਿਤਾ ਸੰਤ ਸਮਾਜ ਦੀ ਕੌਮਾਂਤਰੀ ਪੱਧਰ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋ ਰਹੀ ਹੈ । ਜਿਸ ਵਿੱਚ ਦੁਨੀਆਂ ਭਰ ਚੋਂ ਸਭ ਸਿੱਖ ਸੰਸਥਾਵਾਂ, ਸੰਪ੍ਰਦਾਵਾਂ ਅਤੇ ਸਭਾ ਅਤੇ ਸੁਸਾਇਟੀਆਂ ਪੁੰਹਚਣਗੀਆਂ। ਮੀਟਿੰਗ ਤੋਂ ਬਾਅਦ ਸੰਤ ਸਮਾਜ ਵਿਸ਼ਾਲ ਕਾਫਲੇ ਦੇ ਰੂਪ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੁੰਹਚੇਗਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦੇਵੇਗਾ । ਇਸ ਮੌਕੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਜਸਬੀਰ ਸਿੰਘ ਖਾਲਸਾ, ਭਾਈ ਈਸ਼ਰ ਸਿੰਘ, ਸੰਤ ਬਾਬਾ ਸੁਖਚੈਨ ਸਿੰਘ ਧਰਮਪੁਰ ਜਨਰਲ ਸਕੱਤਰ ਸੰਤ ਸਮਾਜ, ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ, ਸੰਤ ਬਾਬਾ ਲਖਬੀਰ ਸਿੰਘ, ਭਾਈ ਸੁਖਵਿੰਦਰ ਸਿੰਘ, ਸੰਤ ਬਾਬਾ ਮਨਜੀਤ ਸਿੰਘ, ਬਾਬਾ ਸੁਰਜੀਤ ਸਿੰਘ, ਜਥੇਦਾਰ ਗੁਰਦੇਵ ਸਿੰਘ, ਅਲਵਿੰਦਰ ਸਿੰਘ, ਭਾਈ ਰਣਬੀਰ ਸਿੰਘ, ਸੰਤ ਬਾਬਾ ਮੇਜਰ ਸਿੰਘ, ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਵਲੋਂ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਬਾਬਾ ਮੇਜਰ ਸਿੰਘ ਵਾਂਅ ਵਾਲੇ, ਬਾਬਾ ਬੰਤਾਂ ਸਿੰਘ, ਬਾਬਾ ਸੇਵਾ ਸਿੰਘ, ਭਾਈ ਸੁਖਬੀਰ ਸਿੰਘ, ਭਾਈ ਕਸ਼ਮੀਰ ਸਿੰਘ, ਬਾਬਾ ਦਰਸ਼ਨ ਸਿੰਘ, ਬਾਬਾ ਚਰਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਤੇਜਵੰਤ ਸਿੰਘ, ਭਾਈ ਅਜੈਬ ਸਿੰਘ ਅਭਿਆਸੀ, ਬਾਬਾ ਮਿਲਖਾ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਲੱਖਾ ਸਿੰਘ, ਬਾਬਾ ਸਵਰਨਜੀਤ ਸਿੰਘ ਨਿਹੰਗ, ਬਾਬਾ ਸੁਖਦੇਵ ਸਿੰਘ, ਬਾਬਾ ਸੁਰਜੀਤ ਸਿੰਘ, ਬਾਬਾ ਬੈਹੜ੍ਹ ਸਿੰਘ, ਗੁਰਜੀਤ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਅਗਵਾਨ, ਅਵਤਾਰ ਸਿੰਘ ਬੁੱਟਰ ਆਦਿ ਹਾਜ਼ਰ ਸਨ ।


ਦਮਦਮੀ ਟਕਸਾਲ ਨਾਲ ਅਵਤਾਰ ਸਿੰਘ ਮੱਕੜ ਦੀ ਮੀਟਿੰਗ ਬੇਸਿੱਟਾ ਰਹੀ

 http://sameydiawaaz.com/Archive%20News/%5B2013%5D/05/03.05.2013%20-%2002.jpg

ਅੰਮ੍ਰਿਤਸਰ 2 ਮਈ (ਸਤਵਿੰਦਰ ਜੱਜ) :- ਸ਼ਹੀਦੀ ਯਾਦਗਾਰ ਦੇ ਮਾਮਲੇ ਤੇ ਅੱਜ ਇਥੇ ਅਜੀਤ ਨਗਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੀ ਪ੍ਰਧਾਨ ਦੀ ਰਿਹਾਇਸ਼ ਤੇ ਦਮਦਮੀ ਟਕਸਾਲ ਅਤੇ ਸ਼੍ਰਮੋਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦਰਮਿਆਨ ਹੋਈ ਮੀਟਿੰਗ ਬੇਸਿੱਟਾਂ ਰਹੀ । ਇਸ ਮੀਟਿੰਗ ਵਿੱਚ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਂਮ ਸਿੰਘ ਖਾਲਸਾ, ਭਾਈ ਜਸਵੀਰ ਸਿੰਘ ਰੋਡੇ ਅਤੇ ਦੂਸਰੀ ਤਰਫੋ ਸ਼੍ਰਮੋਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਅੰਤ੍ਰਿਗ ਕਮੇਟੀ ਮੈਬਰ ਸਰਾਦਾਰ ਰਜਿੰਦਰ ਸਿੰਘ ਮਹਿਤਾ ਅਤੇ ਸਿੰਘ ਸਹਿਬਾਨ ਵਲੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮੱਲ ਸਿੰਘ ਨੇ ਹਿੱਸਾ ਲਿਆ । ਇਸ ਸਬੰਧੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਸਾਡੀ ਵਿਸੇਸ਼ ਇਕੱਰਤਾ ਯਾਦਗਾਰ ਦੀ ਇਮਾਰਤ ਤੇ ਸੰਤਾਂ ਦੇ ਨਾਮ ਵਾਲੇ ਪੱਥਰ ਨੂੰ ਲੈ ਕੇ ਹੋਈ ਸੀ ਜਿਸ ਵਿੱਚ ਅਵਤਾਰ ਸਿੰਘ ਮੱਕੜ, ਗਿਆਨੀ ਗੁਰਬਚਨ ਸਿੰਘ, ਰਾਜਿੰਦਰ ਸਿੰਘ ਮਹਿਤਾ ਤੋਂ ਇਲਾਵਾ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਬੀਰ ਖਾਲਸਾ ਅਤੇ ਮੈਂ ਖੁਦ ਆਦਿ ਸ਼ਾਮਲ ਸਨ । ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਕੋਈ ਪ੍ਰਵਾਨਿਤ ਹੱਲ ਕੱਢਣ ਦੇ ਯਤਨ ਕੀਤੇ ਗਏ ਪਰ ਮਾਮਲਾ ਹੱਲ ਹੋਣ ਦੀ ਬਜਾਏ ਹੋਰ ਉਲਝ ਗਿਆ, ਕਿਉੁਂਕਿ ਬਾਬਾ ਹਰਨਾਮ ਸਿੰਘ ਖਾਲਸਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਫੋਟੋ ਹਟਾਉਣ ਤੇ ਰੋਸ ਪ੍ਰਗਟ ਕਰਦਿਆ ਇਸ ਨੂੰ ਦੁਬਾਰਾ ਲਾਉਣ ਲਈ ਕਿਹਾ ਪਰ ਅਵਤਾਰ ਸਿੰਘ ਮੱਕੜ ਵਲੋਂ ਵਖਾਈ ਗਈ ਹੈਂਕੜ ਅਤੇ ਸੰਤਾਂ ਦੇ ਨਾਮ ਬਾਰੇ ਸਹਿਮਤੀ ਨਾ ਦੇਣ ਕਰਕੇ ਅੱਜ ਦੀ ਮੀਟਿੰਗ ਬੇਸਿੱਟਾ ਸਾਬਤ ਹੋਈ ਹੈ ।


ਸਿੱਖਾਂ ਵਲੋਂ ਸੋਨੀਆ ਦੇ ਘਰ ਅੱਗੇ ਰੋਸ ਪ੍ਰਦਰਸ਼ਨ

ਟਾਇਰ ਸਾੜ ਕੇ ਪ੍ਰਗਟਾਇਆ ਰੋਹ

ਪੀੜਤ ਔਰਤ ਵਲੋਂ ਆਤਮਦਾਹ ਦਾ ਯਤਨ

 http://sameydiawaaz.com/Archive%20News/%5B2013%5D/05/03.05.2013%20-%2005.jpg

’84 ਦੇ ਦੁਖਾਂਤ ਦੇ ਪੀੜਤ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ਸਾਹਮਣੇ ਪ੍ਰਦਰਸ਼ਨ ਦੌਰਾਨ ਵਿਰਲਾਪ ਕਰਦੇ ਹੋਏ (ਫੋਟੋ: ਮੁਕੇਸ਼)

ਨਵੀਂ ਦਿੱਲੀ 2 ਮਈ (ਸਰਬਜੀਤ ਸਿੰਘ) :- ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਦਿੱਲੀ ਛਾਉਣੀ ਖੇਤਰ ਵਿਚ 5 ਸਿੱਖਾਂ ਦੇ ਕਤਲ ਨਾਲ ਸਬੰਧਿਤ ਇਕ ਕੇਸ ਵਿਚੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਵਿਰੁੱਧ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਘਰ ਨੇੜੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਦਿੱਲੀ ਪੁਲੀਸ ਨੂੰ ਇਸ ਪ੍ਰਦਰਸ਼ਨ ਦੀ ਅਗਾਊਂ ਜਾਣਕਾਰੀ ਸੀ, ਜਿਸ ਕਾਰਨ ਸ੍ਰੀਮਤੀ ਗਾਂਧੀ ਦੇ ਨਿਵਾਸ ਵੱਲ ਜਾਂਦੀ ਸੜਕ ਦੇ ਦੋਵੇਂ ਪਾਸੇ ਭਾਰੀ ਬੈਰੀਕੇਡਿੰਗ ਕਰ ਦਿੱਤੀ ਗਈ ਸੀ। ਸਥਿਤੀ ਸੰਭਾਲਣ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀ ਵਾਛੜ ਛੱਡਣ ਵਾਲੇ ਟਰੱਕ ਵੀ ਤਿਆਰ ਰੱਖੇ ਹੋਏ ਸਨ।  ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਿੱਲੀ ਪੁਲੀਸ, ਦਿੱਲੀ ਆਰਮਡ ਪੁਲੀਸ ਅਤੇ ਆਰ.ਏ.ਐਫ. ਦੇ ਜਵਾਨਾਂ ਨੂੰ ਬਹੁਤ ਵੱਡੀ ਗਿਣਤੀ ਵਿਚ ਮੌਕੇ ’ਤੇ ਤਾਇਨਾਤੀ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਸ੍ਰੀਮਤੀ ਗਾਂਧੀ ਦੇ ਨਿਵਾਸ ਤੋਂ ਕਾਫੀ ਪਿੱਛੇ ਰੋਕਣ ਦੀ ਯੋਜਨਾ ਉਲੀਕੀ ਗਈ ਸੀ ਪਰ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸੀਨੀਅਰ ਮੈਂਬਰ ਓਂਕਾਰ ਸਿੰਘ ਥਾਪਰ, ਜੋ ਬਾਕੀ ਅਹੁਦੇਦਾਰਾਂ ਤੋਂ ਪਹਿਲਾਂ ਹੀ ਮੌਕੇ ’ਤੇ ਪੁੱਜ ਗਏ ਸਨ, ਦੀ ਅਗਵਾਈ ਵਿਚ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰਦੇ ਹੋਏ ਪੁਲੀਸ ਬੈਰੀਕੇਡਾਂ ਕੋਲ ਪੁੱਜ ਗਏ।

 http://sameydiawaaz.com/Archive%20News/%5B2013%5D/05/03.05.2013%20-%2006.jpg

ਸੋਨੀਆ ਗਾਂਧੀ ਦੀ ਰਿਹਾਇਸ਼ ਸਾਹਮਣੇ ਟਾਇਰ ਸਾੜ ਕੇ ਰੋਸ ਪ੍ਰਗਟਾਉਂਦੇ ਹੋਏ ਸਿੱਖ ਵਿਖਾਵਾਕਾਰੀ

ਇਸ ਦੌਰਾਨ ਸ੍ਰੀ ਸਿਰਸਾ ਸਮੇਤ ਲਗਪਗ 70-80 ਪ੍ਰਦਰਸ਼ਨਕਾਰੀ ਬੇਹੱਦ ਤੇਜ਼ੀ ਨਾਲ ਬੈਰੀਕੇਡ ਪਾਰ ਕਰਕੇ ਸ੍ਰੀਮਤੀ ਗਾਂਧੀ ਦੇ ਘਰ ਦੇ ਪ੍ਰਵੇਸ਼ ਦੁਆਰ ਅੱਗੇ ਪੁੱਜ ਗਏ ਅਤੇ ਉਥੇ ਜਾ ਕੇ ਸ੍ਰੀਮਤੀ ਗਾਂਧੀ, ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ ਤੇ ਸੱਜਣ ਕੁਮਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਥੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਨਾਲ ਲਿਆਂਦੀਆਂ ਸੋਨੀਆ ਗਾਂਧੀ ਤੇ ਡਾ. ਮਨਮੋਹਨ ਸਿੰਘ ਦੀਆਂ ਅਰਥੀਆਂ ਵੀ ਫੂਕੀਆਂ ਅਤੇ ਸਿਆਪਾ ਕਰਕੇ ਵਿਰੋਧ ਜਤਾਇਆ। ਇਸ ਦੌਰਾਨ 1984 ਦੀ ਦੰਗਾ ਪੀੜਤ ਭਾਗੀ ਕੌਰ ਨੇ ਇਸ ਅੱਗ ਵਿਚ ਕੁੱਦ ਕੇ ਆਤਮ-ਦਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸਕਰਮੀਆਂ ਅੱਗੇ ਰੋਕ ਲਿਆ ਤੇ ਸਿੱਖ ਆਗੂਆਂ ਨੇ ਭਾਰੀ ਮੁਸ਼ੱਕਤ ਉਪਰੰਤ ਉਸ ਨੂੰ ਅਜਿਹਾ ਕਰਨੋਂ ਰੋਕਿਆ। ਪੁਲੀਸ ਅਧਿਕਾਰੀਆਂ ਨੇ ਉਥੇ ਮੌਜੂਦ ਦਿੱਲੀ ਕਮੇਟੀ ਦੇ ਕੁਝ ਆਗੂਆਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਤਾਂ ਗ੍ਰਿਫ਼ਤਾਰ ਕਰਕੇ ਥਾਣਾ ਤੁਗਲਕ ਰੋਡ ਭੇਜ ਦਿੱਤਾ, ਪਰ ਦੰਗਾ ਪੀੜਤ ਪਰਿਵਾਰਾਂ ਨਾਲ ਸਬੰਧਤ ਲਗਪਗ ਦਰਜਨ ਕੁ ਪ੍ਰਦਰਸ਼ਨਕਾਰੀਆਂ ਨੇ ਇਨਸਾਫ ਨਾ ਮਿਲਣ ਤਕ ਸ੍ਰੀਮਤੀ ਗਾਂਧੀ ਦੇ ਘਰ ਸਾਹਮਣਿਓਂ ਹਿੱਲਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਦੋ ਬੀਬੀਆਂ ਕੁਝ ਸਮੇਂ ਲਈ ਬੇਹੋਸ਼ ਵੀ ਹੋ ਗਈਆਂ। ਪੁਲੀਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇਨ੍ਹਾਂ ਲੋਕਾਂ ਨੂੰ ਵਾਰ-ਵਾਰ ਸਮਝਾਉਣ ਕਾਰਨ ਲਗਪਗ ਪੌਣੇ ਘੰਟੇ ਉਪਰੰਤ ਇਹ ਪ੍ਰਦਰਸ਼ਨਕਾਰੀ ਉਥੋਂ ਹਟਣ ਲਈ ਤਿਆਰ ਹੋਏ। ਇਸ ਦਰਮਿਆਨ ਪ੍ਰਦਰਸ਼ਨ ਲਈ ਪੁੱਜੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਤੇ ਹੋਰ ਆਗੂਆਂ ਤੇ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਬੈਰੀਕੇਡ ਪਾਰ ਨਹੀਂ ਕਰਨ ਦਿੱਤੇ। ਜਦ ਇਨ੍ਹਾਂ ਆਗੂਆਂ ਨੇ ਪ੍ਰਦਰਸ਼ਨਕਾਰੀਆਂ ਅੱਗੇ ਆਪਣੀਆਂ ਤਕਰੀਰਾਂ ਸ਼ੁਰੂ ਕਰ ਲਈਆਂ ਅਤੇ ਪ੍ਰਦਰਸ਼ਨਕਾਰੀਆਂ ਨੇ ਟਾਇਰ ਆਦਿਕ ਸਾੜ ਕੇ ਆਪਣੇ ਗੁੱਸੇ ਦਾ ਇਜ਼ਹਾਰ ਕਰ ਲਿਆ ਤਾਂ ਪੁਲੀਸ ਨੇ ਇਨ੍ਹਾਂ ਨੂੰ ਵੀ ਥਾਣਾ ਤੁਗਲਕ ਰੋਡ ਵਿਖੇ ਭੇਜ ਦਿੱਤਾ।

ਥਾਣਾ ਤੁਗਲਕ ਰੋਡ ਵਿਖੇ ਵੀ ਗ੍ਰਿਫਤਾਰ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਜਾਰੀ ਰੱਖੀ, ਜਿਸ ਕਾਰਨ ਉਨ੍ਹਾਂ ਦੀ ਕੁਝ ਸਥਾਨਕ ਪੁਲੀਸ ਅਧਿਕਾਰੀਆਂ ਨਾਲ ਝੜਪ ਹੋ ਗਈ। ਇਸ ਨਾਲ ਹਿਰਾਸਤ ਵਿਚ ਲਏ ਗਏ ਆਗੂ ਹੋਰ ਗੁੱਸੇ ਵਿਚ ਆ ਗਏ ਜਦਕਿ ਥਾਣੇ ਦੇ ਬਾਹਰ ਮੌਜੂਦ ਉਨ੍ਹਾਂ ਦੇ ਸਮਰਥਕਾਂ ਨੇ ਇਥੇ ਵੀ ਸੜਕ ’ਤੇ ਟਾਇਰ ਜਲਾ ਕੇ ਪੁਲੀਸ ਦੇ ਵਤੀਰੇ ਪ੍ਰਤੀ ਆਪਣਾ ਵਿਰੋਧ ਪ੍ਰਗਟਾਇਆ। ਅਖੀਰ ਕੁਝ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਆਗੂਆਂ ਨੂੰ ਸਮਝਾਇਆ ਅਤੇ ਫਿਰ ਉਨ੍ਹਾਂ ਨੂੰ ਰਿਹਾਅ ਕਰ ਦੇਣ ਨਾਲ ਮਾਹੌਲ ਕੁਝ ਸ਼ਾਂਤ ਹੋਇਆ। 24 ਅਕਬਰ ਰੋਡ ਸਥਿਤ ਕਾਂਗਰਸ ਦੇ ਦਫਤਰ ਅੱਗੇ ਵੀ ਲੋਕਾਂ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ। ਪੁਲੀਸ ਦੇ ਦੱਸਣ ਅਨੁਸਾਰ ਕੇਂਦਰੀ ਦਿੱਲੀ ਦੇ ਬਹੁਤ ਸਾਰੇ ਮਾਰਗ ਬੰਦ ਕੀਤੇ ਗਏ ਸਨ।


ਅਕਾਲੀ ਦਲ ਬਾਦਲ ਦਿੱਲੀ ਇਕਾਈ ਵਲੋਂ 10 ਜਨਪਥ ਅੱਗੇ ਰੋਸ ਮੁਜ਼ਾਹਰਾ

 http://sameydiawaaz.com/Archive%20News/%5B2013%5D/05/03.05.2013%20-%2003.jpg

ਨਵੀਂ ਦਿੱਲੀ 2 ਮਈ (ਬਲਜੀਤ ਸਿੰਘ, ਇਕਬਾਲ ਸਿੰਘ) :- ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਜਨਪਥ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਿਵਾਸ ਬਾਹਰ 1984 ਦੇ ਸਿੱਖ ਦੰਗਿਆਂ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਦਿੱਲੀ ਦੀ ਕੜਕੜਡੂੰਮਾ ਕੋਰਟ ਵੱਲੋਂ ਬਰੀ ਕੀਤੇ ਜਾਣ ਦੇ ਖਿਲਾਫ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਕਪੂਰਥਲਾ ਹਾਊਸ ਤੋਂ ਪ੍ਰਦਰਸ਼ਨਕਾਰੀਆਂ ਦੇ ਵੱਡੇ ਹਜ਼ੂਮ ਨੇ ਜਦੋਂ ਸੋਨੀਆ ਗਾਂਧੀ ਦੀ ਕੋਠੀ ਦੇ ਮੂਹਰੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਚਲਣਾ ਸ਼ੁਰੂ ਕੀਤਾ ਤਾਂ ਦਿੱਲੀ ਪੁਲਿਸ ਵੱਲੋਂ ਅਕਬਰ ਰੋਡ 'ਤੇ ਬੈਰੀਕੇਟ ਲਗਾਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਪ੍ਰਦਰਸ਼ਨਕਾਰੀ ਸੋਨੀਆ ਗਾਂਧੀ ਦੀ ਕੋਠੀ ਤੱਕ ਪਹੁੰਚਣਾ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਦੀ ਦਿੱਲੀ ਪੁਲਿਸ ਦੇ ਨਾਲ ਟਕਰਾਅ ਹੋਇਆ, ਪਰ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ੍ਰ. ਮਨਜਿੰਦਰ ਸਿੰਘ ਸਿਰਸਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਸ੍ਰ. ਪਰਮਜੀਤ ਸਿੰਘ ਰਾਣਾ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਨਾਲ ਪੁਲਿਸ ਦੇ ਬੈਕੀਕੇਟਾਂ ਨੂੰ ਤੋੜਦੇ ਹੋਏ ਸੋਨੀਆ ਗਾਂਧੀ ਦੀ ਕੋਠੀ ਦੇ ਮੂਹਰੇ ਪਹੁੰਚਣ ਵਿੱਚ ਕਾਮਯਾਬ ਹੋ ਗਏ। ਉਥੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਨਾਲ ਤਿੱਖੀ ਝੜਪ ਹੋਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੱਜਣ ਕੁਮਾਰ ਦਾ ਪੁੱਤਲਾ ਵੀ ਫੂਕਿਆ, ਜਿਸ ਕਰਕੇ ਉਥੇ ਹਾਲਾਤ ਕਾਫੀ ਤਨਾਅਪੂਰਨ ਹੋ ਗਏ। ਪੁਲਿਸ ਦੇ ਉਚ ਅਧਿਕਾਰੀਆਂ ਵੱਲੋਂ ਮਜ਼ਬੂਰ ਹੋ ਕੇ ਸਭ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਕੇ ਤੁਗਲਕ ਰੋਡ ਥਾਣੇ ਲੈ ਕੇ ਜਾਣ ਲਈ ਮਜ਼ਬੂਰ ਹੋਣਾ ਪਿਆ। ਤੁਗਲਕ ਰੋਡ ਥਾਣੇ ਗ੍ਰਿਫਤਾਰ ਕਰਕੇ ਲਿਜਾਏ ਗਏ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਜਦੋਂ ਨਾਮ ਪੁਲਿਸ ਵੱਲੋਂ ਆਪਣੇ ਰਿਕਾਰਡ ਵਿੱਚ ਲਿਖੇ ਜਾ ਰਹੇ ਸੀ ਤਾਂ ਉਥੇ ਮੌਜ਼ੂਦ ਦਿੱਲੀ ਪੁਲਿਸ ਦੇ ਇੰਸਪੈਕਟਰ ਜਸਵੰਤ ਰਾਏ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਸੱਜਣ ਖਿਲਾਫ ਨਾਅਰੇ ਨਾ ਲਾਉਣ ਦੀ ਚੇਤਾਵਨੀ ਦਿੰਦੇ ਹੋਏ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਜਥੇਦਾਰ ਭੋਗਲ ਵਲੋਂ ਦਾਅਵਾ ਕੀਤਾ ਗਿਆ ਹੈ, ਜਿਸ ਕਰਕੇ ਪ੍ਰਦਰਸ਼ਨਕਾਰੀ ਭੜਕ ਗਏ ਤੇ ਜਸਵੰਤ ਰਾਏ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਤੁਗਲਕ ਰੋਡ ਥਾਣੇ ਵਿੱਚ ਧਰਨੇ 'ਤੇ ਬੈਠ ਗਏ, ਜਿਸ ਤੋਂ ਪ੍ਰੇਸ਼ਾਨ ਹੋਕੇ ਦਿੱਲੀ ਪੁਲਿਸ ਨੇ ਨਾਲ ਲੱਗਦੇ ਰੇਸ ਕੋਰਸ ਮੈਟਰੋ ਸਟੇਸ਼ਨ ਨੂੰ ਸੁਰੱਖਿਆ ਦੇ ਤੌਰ 'ਤੇ ਤੁਰੰਤ ਬੰਦ ਕਰਵਾ ਦਿੱਤਾ। ਹਾਲਾਂਕਿ ਘੰਟਾ ਬੱਧੀ ਧਰਨੇ 'ਤੇ ਬੈਠਣ ਤੋਂ ਬਾਅਦ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ. ਕੇ. ਅਤੇ ਪੁਲਿਸ ਦੇ ਉ^ਚ ਅਧਿਕਾਰੀਆਂ ਵੱਲੋਂ ਜਸਵੰਤ ਰਾਏ ਤੋਂ ਮਾਫੀ ਮੰਗਵਾਕੇ ਮਾਮਲਾ ਰਫਾ ਦਫਾ ਕਰ ਦਿੱਤਾ ਗਿਆ। ਦੂਜੇ ਪਾਸੇ ਹਜ਼ਾਰਾਂ ਪ੍ਰਦਰਸ਼ਨਕਾਰੀ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ ਪੁਲਿਸ ਬੈਰੀਕੇਟਾਂ ਦੇ ਸਾਹਮਣੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਡਟੇ ਰਹੇ। ਇਸ ਮੌਕੇ ਸ੍ਰ. ਮਨਜੀਤ ਸਿੰਘ ਜੀ. ਕੇ. ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਿੱਖਾਂ ਨਾਲ ਮੌਕੇ ਦੀ ਕਾਂਗਰਸ ਹਕੂਮਤ ਨੇ ਸਹਿ ਦੇ ਕੇ ਪਹਿਲੇ 1984 ਵਿੱਚ ਹਜ਼ਾਰਾ ਸਿੱਖਾਂ ਦਾ ਕਤਲ ਕੀਤਾ ਤੇ ਹੁਣ 29 ਸਾਲ ਜਦੋਂ ਇਨਸਾਫ ਮਿਲਣ ਦੀ ਉਮੀਦ ਜਾਗੀ ਸੀ, ਪਰ ਨਿਆਂਪਾਲਿਕਾ ਨਾਲ ਮਿਲ ਕੇ ਇਨਸਾਫ ਦਾ ਕਤਲ ਕਰ ਦਿੱਤਾ। ਇਸ ਕਰਕੇ ਕਾਤਲ ਕਾਂਗਰਸ ਸਰਕਾਰ ਦੀ ਗੂੰਗੀ ਬਹਿਰੀ ਸੋਨੀਆ ਗਾਂਧੀ ਦੀ ਕੋਠੀ 'ਤੇ ਇਨਸਾਫ ਦੀ ਆਵਾਜ਼ ਬੁਲੰਦ ਕਰਨ ਅਤੇ ਸੁੱਤੀ ਹਕੂਮਤ ਨੂੰ ਜਗਾਉਣ ਵਾਸਤੇ ਅਸੀਂ ਇਥੇ ਪੁੱਜੇ ਹਾਂ। ਪਰ ਬੜੀ ਜਦੋ ਜਹਿਦ ਬਾਅਦ ਦਿੱਲੀ ਪੁਲਿਸ ਨੇ ਉਥੇ ਮੌਜ਼ੂਦ ਬਾਕੀ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਕੇ ਪਾਰਲੀਮੈਂਟ ਸਟਰੀਟ ਥਾਣੇ ਵਿੱਚ ਭੇਜ ਦਿੱਤਾ। ਇਸ ਮੌਕੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਰਵਿੰਦਰ ਸਿੰਘ ਖੁਰਾਣਾ, ਜੂਨੀਅਰ ਮੀਤ ਪ੍ਰਧਾਨ ਸ੍ਰ. ਤਨਵੰਤ ਸਿੰਘ, ਜਾਇੰਟ ਸਕੱਤਰ ਸ੍ਰ. ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਆਗੂ ਜਥੇਦਾਰ ਅਵਤਾਰ ਸਿੰਘ ਹਿਤ, ਜਥੇਦਾਰ ਉਂਕਾਰ ਸਿੰਘ ਥਾਪਰ, ਮੁੱਖ ਸਲਾਹਕਾਰ ਸ੍ਰ. ਕੁਲਮੋਹਨ ਸਿੰਘ, ਦਿੱਲੀ ਕਮੇਟੀ ਦੇ ਮੈਂਬਰ ਸ੍ਰ. ਚਮਨ ਸਿੰਘ ਸਾਹਿਬਪੁਰਾ, ਸ੍ਰ. ਹਰਜਿੰਦਰ ਸਿੰਘ, ਸ੍ਰ. ਇੰਦਰਜੀਤ ਸਿੰਘ ਮੌਂਟੀ, ਸ੍ਰ. ਗੁਰਵਿੰਦਰਪਾਲ ਸਿੰਘ, ਸ੍ਰ. ਜਸਬੀਰ ਸਿੰਘ ਜੱਸੀ, ਸ੍ਰ. ਗੁਰਮੀਤ ਸਿੰਘ ਮੀਤਾ, ਸ੍ਰ. ਗੁਰਬਖਸ਼ ਸਿੰਘ ਮੌਂਟੂ ਸ਼ਾਹ, ਸ੍ਰ. ਗੁਰਬਖਸ਼ ਸਿੰਘ ਚੀਮਾ, ਸ੍ਰ. ਪਰਮਜੀਤ ਸਿੰਘ ਚੰਢੋਕ, ਸ੍ਰ. ਅਮਰਜੀਤ ਸਿੰਘ ਪੱਪੂ, ਸ੍ਰ. ਹਰਦੇਵ ਸਿੰਘ ਧਨੋਆ, ਸ੍ਰ. ਸਮਰਦੀਪ ਸਿੰਘ ਸੰਨੀ, ਸ੍ਰ. ਕੁਲਵੰਤ ਸਿੰਘ ਬਾਠ, ਡਾ. ਦਲਜੀਤ ਕੌਰ ਖਾਲਸਾ, ਨਿਗਮ ਪਾਰਸ਼ਦ ਸ੍ਰ. ਜਤਿੰਦਰ ਸਿੰਘ ਸ਼ੰਟੀ, ਇਸਤਰੀ ਵਿੰਗ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ, ਸ੍ਰ. ਗੁਰਮੀਤ ਸਿੰਘ ਬੋਬੀ, ਸ੍ਰ. ਜਸਪ੍ਰੀਤ ਸਿੰਘ ਵਿੱਕੀ ਮਾਨ, ਸ੍ਰ. ਪਰਮਿੰਦਰਪਾਲ ਸਿੰਘ ਮੋਤੀ ਨਗਰ, ਸ੍ਰ. ਵਿਕਰਮ ਸਿੰਘ, ਸ੍ਰ. ਭੁਪਿੰਦਰਪਾਲ ਸਿੰਘ ਹਨੀ ਅਤੇ ਸ੍ਰ. ਗਗਨਦੀਪ ਸਿੰਘ ਗਾਜੀਆਬਾਦ ਮੌਜ਼ੂਦ ਸਨ।


ਸਰਬਜੀਤ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਅੱਜ

ਪੋਸਟਮਾਰਟਮ ਮਗਰੋਂ ਦੇਹ ਭਿੱਖੀਵਿੰਡ ਪਹੁੰਚੀ

ਪੰਜਾਬ ਵਿੱਚ ਤਿੰਨ ਦਿਨ ਦਾ ਸੋਗ

ਪਰਨੀਤ ਕੌਰ ਤੇ ਸੁਖਬੀਰ ਦੇਹ ਲੈਣ ਲਈ ਹਵਾਈ ਅੱਡੇ ’ਤੇ ਹਾਜ਼ਰ

 http://sameydiawaaz.com/Archive%20News/%5B2013%5D/05/03.05.2013%20-%2007.jpg

ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਬੀਬੀ ਦਲਬੀਰ ਕੌਰ ਨੂੰ ਦਿਲਾਸਾ ਦਿੰਦੇ ਹੋਏ (ਫੋਟੋ: ਪੀ.ਟੀ.ਆਈ.)

ਅੰਮ੍ਰਿਤਸਰ 2 ਮਈ :- ਭਾਰਤੀ ਕੈਦੀ ਸਰਬਜੀਤ ਸਿੰਘ ਦੀ ਦੇਹ ਅੱਜ ਰਾਤੀਂ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਲਾਹੌਰ ਤੋਂ ਇਥੇ ਲਿਆਂਦੀ ਗਈ। ਜਦੋਂ ਇਹ ਜਹਾਜ਼ ਰਾਜਾਸਾਂਸੀ ਹਵਾਈ ਅੱਡੇ ’ਤੇ ਉੱਤਰਿਆ ਤਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਤੇ ਹੋਰ ਬਹੁਤ ਸਾਰੇ ਸਿਆਸੀ ਆਗੂ ਉਸ ਦੀ ਦੇਹ ਲੈਣ ਲਈ ਪੁੱਜੇ ਹੋਏ ਸਨ। ਉਸ ਦੀ ਦੇਹ ਇਥੋਂ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਲਈ ਲਿਜਾਈ ਜਾਏਗੀ ਤੇ ਮਗਰੋਂ ਪਿੰਡ ਭਿੱਖੀਵਿੰਡ ਭਲਕੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰਨ ਲਈ ਉਸ ਦੇ ਪਰਿਵਾਰ ਨੂੰ  ਸੌਂਪ ਦਿੱਤੀ ਜਾਏਗੀ। ਇਸ ਸਬੰਧੀ ਰਾਜ ਸਰਕਾਰ ਨੇ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਇਕ ਸਰਕਾਰੀ ਤਰਜਮਾਨ ਨੇ ਦੱਸਿਆ ਕਿ ਇਸ ਦੌਰਾਨ  ਸਾਰੀਆਂ ਸਰਕਾਰੀ ਇਮਾਰਤਾਂ ’ਤੇ ਝੰਡੇ ਅੱਧੇ ਝੁਕੇ ਰਹਿਣਗੇ ਤੇ ਇਸ ਦੌਰਾਨ ਕੋਈ ਸਰਕਾਰੀ ਸਮਾਗਮ ਨਹੀਂ ਹੋਏਗਾ। ਪਾਕਿਸਤਾਨੀ ਸਰਕਾਰ ਤੋਂ ਕਲੀਅਰੈਂਸ ਲੈਣ ਮਗਰੋਂ ਲਾਹੌਰ ਕੌਮਾਂਤਰੀ ਹਵਾਈ ਅੱਡੇ ਤੋਂ ਜਹਾਜ਼ ਸਰਬਜੀਤ ਸਿੰਘ ਦੀ ਦੇਹ ਲੈ ਕੇ ਇਥੇ ਪੁੱਜਿਆ। ਇਸ ਤੋਂ ਪਹਿਲਾਂ ਦਿਨੇ ਭਾਰਤੀ ਹਾਈ ਕਮਿਸ਼ਨ ਨੇ ਪੋਸਟਮਾਰਟਮ ਤੋਂ ਮਗਰੋਂ ਸਰਬਜੀਤ ਸਿੰਘ ਦੀ ਦੇਹ ਪ੍ਰਾਪਤ ਕੀਤੀ।

ਇਸ ਸਾਲ ਅਜਿਹੇ ਹਮਲੇ ਤੇ ਹੋਣੀ ਦਾ ਸ਼ਿਕਾਰ ਹੋਣ ਵਾਲਾ ਸਰਬਜੀਤ ਸਿੰਘ ਦੂਜਾ ਭਾਰਤੀ ਕੈਦੀ ਹੈ। ਇਸ ਤੋਂ ਪਹਿਲਾਂ ਚਮੇਲ ਸਿੰਘ ਦੀ ਵੀ ਪਾਕਿਸਤਾਨ ’ਚ ਕੈਦੀਆਂ ਨੇ ਕੁੱਟਮਾਰ ਕੀਤੀ ਸੀ ਤੇ ਮਗਰੋਂ ਉਸ ਦੀ ਮੌਤ ਹੋ ਗਈ ਸੀ। ਸ਼ੁੱਕਰਵਾਰ ਨੂੰ ਛੇ ਹੋਰ ਕੈਦੀਆਂ ਨੇ ਕੋਟ ਲੱਖਪਤ ਜੇਲ੍ਹ ’ਚ ਸਰਬਜੀਤ ਸਿੰਘ  ’ਤੇ ਮਾਰੂ ਤੇ ਵਹਿਸ਼ੀਆਨਾ ਹਮਲਾ ਕੀਤਾ ਸੀ। ਹਫਤਾ ਭਰ ਕੋਮਾ ’ਚ ਰਹਿਣ ਮਗਰੋਂ ਕੱਲ੍ਹ ਰਾਤੀਂ ਤੀਜੇ ਪਹਿਰ 1.15 ਵਜੇ  ਦਿਲ ਦਾ ਦੌਰਾ ਪੈਣ ਨਾਲ ਰਾਤੀਂ ਸਰਬਜੀਤ ਦੀ ਮੌਤ ਹੋ ਗਈ ਸੀ।

ਅੱਜ ਸ਼ਾਮ ਲਗਪਗ 7.45 ਵਜੇ ਏਅਰ ਇੰਡੀਆ ਦੇ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਸਰਬਜੀਤ ਦੀ ਦੇਹ ਇਥੇ ਪੁੱਜੀ। ਇਸ ਮੌਕੇ ਪੰਜਾਬ ਸਰਕਾਰ ਵਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਕੇਂਦਰ ਸਰਕਾਰ ਵਲੋਂ ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਦੇ ਸੰਸਦ ਮੈਂਬਰ ਵਿਜੈ ਇੰਦਰ ਸਿੰਗਲਾ ਤੇ ਰਵਨੀਤ ਸਿੰਘ ਬਿੱਟੂ, ਵਿਧਾਇਕ ਓ.ਪੀ. ਸੋਨੀ ਤੇ ਹੋਰ ਹਾਜ਼ਰ ਸਨ। ਮ੍ਰਿਤਕ ਦੇਹ ਨੂੰ ਇਕ ਤਾਬੂਤ ਵਿਚ ਰੱਖਿਆ ਹੋਇਆ ਸੀ, ਜਿਸ ਦਾ ਸਕੇਨ ਕੀਤਾ ਗਿਆ ਅਤੇ ਮਗਰੋਂ ਤਾਬੂਤ ਨੂੰ ਇਕ ਐਂਬੂਲੈਂਸ ਵਿਚ ਰੱਖ ਕੇ ਏਵੀਏਸ਼ਨ ਕਲੱਬ ਵਿਖੇ ਭੇਜਿਆ ਗਿਆ, ਇਥੋਂ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਰਾਹੀਂ ਤਰਨ ਤਾਰਨ ਜ਼ਿਲੇ ਦੇ ਪੱਟੀ ਕਸਬੇ ਵਿਖੇ ਭੇਜਿਆ ਗਿਆ ਹੈ, ਇਥੇ ਸਿਵਲ ਹਸਪਤਾਲ ਵਿਚ ਲਾਸ਼ ਦਾ ਪੋਸਟ ਮਾਰਟਮ ਹੋਵੇਗਾ। ਪੋਸਟ ਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ।

 http://sameydiawaaz.com/Archive%20News/%5B2013%5D/05/03.05.2013%20-%2008.jpg

ਅੰਮ੍ਰਿਤਸਰ ਹਵਾਈ ਅੱਡੇ ’ਤੇ ਸਰਬਜੀਤ ਦੀ ਦੇਹ ਇਕ ਐਂਬੂਲੈਂਸ ਵਿੱਚ ਰੱਖੇ ਜਾਣ ਦਾ ਦ੍ਰਿਸ਼ (ਫੋਟੋ: ਸਮੀਰ)

ਇਸ ਤੋਂ ਪਹਿਲਾਂ ਅੱਜ ਸਾਰਾ ਦਿਨ ਦੇਹ ਦੇ ਇਥੇ ਪੁੱਜਣ ਦੀ ਸੂਚਨਾ ਨੂੰ ਲੈ ਕੇ ਅਨਿਸ਼ਚਿਤਤਾ ਵਾਲੀ ਸਥਿਤੀ ਬਣੀ ਰਹੀ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਇਸ ਮਾਮਲੇ ਵਿਚ ਸੂਚਨਾ ਪੱਖੋਂ ਅਣਜਾਣ ਸਨ। ਇਸ ਤੋਂ ਪਹਿਲਾਂ ਸਰਬਜੀਤ ਦੇ ਪਰਿਵਾਰਕ ਮੈਂਬਰ, ਜਿਨ੍ਹਾਂ ਵਿਚ ਉਸ ਦੀ ਭੈਣ ਦਲਬੀਰ ਕੌਰ, ਪਤਨੀ ਸੁਖਪ੍ਰੀਤ ਕੌਰ ਅਤੇ ਦੋ ਬੇਟੀਆਂ ਸਵੱਪਨਦੀਪ ਅਤੇ ਪੂਨਮ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜੀਆਂ। ਉਨ੍ਹਾਂ ਨੂੰ ਬੀ.ਐਸ.ਐਫ. ਦੇ ਇਕ ਵਿਸ਼ੇਸ਼ ਹਵਾਈ ਜਹਾਜ ਰਾਹੀਂ ਇਥੇ ਲਿਆਂਦਾ ਗਿਆ ਸੀ। ਉਨ੍ਹਾਂ ਦੇ ਨਾਲ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਵੀ ਸਨ। ਕੁਝ ਦੇਰ ਦੇ ਠਹਿਰਾਅ ਮਗਰੋਂ ਉਨ੍ਹਾਂ ਨੂੰ ਇਕ ਹੈਲੀਕਾਪਟਰ ਰਾਹੀਂ ਭਿੱਖੀਵਿੰਡ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਛੱਡਣ ਲਈ ਸ੍ਰੀ ਬਿਕਰਮ ਸਿੰਘ ਮਜੀਠੀਆ ਤੇ ਡਾ. ਵੇਰਕਾ ਵੀ ਨਾਲ ਗਏ। ਇਸ ਦੌਰਾਨ ਕੇਂਦਰੀ ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ ਨੇ ਕੁਝ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਰਬਜੀਤ ’ਤੇ ਪਾਕਿਸਤਾਨ ਵਿਚ ਹੋਏ ਜਾਨਲੇਵਾ ਹਮਲੇ ਨੂੰ ਕਰੂਰਤਾ ਵਾਲੀ ਘਿਨਾਉਣੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਪਾਕਿਸਤਾਨ ਵਿਚ ਰਹਿੰਦੇ ਭਾਰਤੀ ਨਾਗਰਿਕ ਅਤੇ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ। ਇਸ ਮਾਮਲੇ ਵਿਚ ਪਾਕਿਸਤਾਨੀ ਸਰਕਾਰ ਅਸਫਲ ਸਾਬਤ ਹੋਈ ਹੈ। ਉਨ੍ਹਾਂ ਆਖਿਆ ਕਿ ਭਾਰਤੀ ਜੇਲ੍ਹਾਂ ਵਿਚ ਵੀ ਪਾਕਿਸਤਾਨੀ ਕੈਦੀ ਬੰਦ ਹਨ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਸਰਬਜੀਤ ਦੀ ਮ੍ਰਿਤਕ ਦੇਹ ਦਾ ਸਸਕਾਰ ਭਲਕੇ 3 ਮਈ ਨੂੰ 2 ਵਜੇ ਭਿਖੀਵਿੰਡ ਵਿਖੇ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ। ਸਸਕਾਰ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹੋਰ ਸ਼ਾਮਲ ਹੋਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੀ ਸਸਕਾਰ ਮੌਕੇ ਸ਼ਾਮਲ ਹੋਣਗੇ।


ਪੰਜਾਬ ਸਰਕਾਰ ਵਲੋਂ ਪਰਿਵਾਰ ਨੂੰ ਕਰੋੜ ਰੁਪਏ ਦੇਣ ਦਾ ਐਲਾਨ

ਦੋਵਾਂ ਧੀਆਂ ਨੂੰ ਮਿਲੇਗੀ ਨੌਕਰੀ

 http://sameydiawaaz.com/Archive%20News/%5B2013%5D/05/03.05.2013%20-%2009.jpg

ਭਿੱਖੀਵਿੰਡ ’ਚ ਸਰਬਜੀਤ ਦੇ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ ਉਪ ਮੁੱਖ ਮੰਤਰੀ ਸੁਬਖੀਰ ਸਿੰਘ ਬਾਦਲ

ਚੰਡੀਗੜ੍ਹ 2 ਮਈ :- ਪੰਜਾਬ ਸਰਕਾਰ ਨੇ ਸਰਬਜੀਤ ਸਿੰਘ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਮਦਦ ਦੇਣ ਅਤੇ ਤਿੰਨ ਦਿਨਾਂ ਦਾ ਰਾਜਸੀ ਸੋਗ ਐਲਾਨਿਆ ਹੈ। ਇਹ ਐਲਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕੀਤਾ। ਮੁੱਖ ਮੰਤਰੀ ਨੇ ਸਰਬਜੀਤ ਸਿੰਘ ਦੀਆਂ ਦੋਹਾਂ ਧੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਸਰਬਜੀਤ ਨੂੰ ਕੌਮੀ ਸ਼ਹੀਦ ਵੀ ਐਲਾਨਿਆ। ਸ੍ਰੀ ਬਾਦਲ ਨੇ ਇੱਕ ਬਿਆਨ ਰਾਹੀਂ ਸਰਬਜੀਤ ਦੇ ਕਤਲ ਦੀ ਨਿਖੇਧੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪੂਰੇ ਰਾਜਸੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸਰਕਾਰ  ਇੱਕ ਮਤੇ ਰਾਹੀਂ ਸਰਬਜੀਤ ਸਿੰਘ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰੇਗੀ।

ਸ੍ਰੀ ਬਾਦਲ ਨੇ ਕਿਹਾ ਕਿ ਸਮੁੱਚੇ ਮਾਮਲੇ ਨੂੰ ਨਜਿੱਠਣ ਲਈ ਭਾਰਤ ਸਰਕਾਰ ਕੂਟਨੀਤਕ  ਪੱਧਰ ’ਤੇ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਕੌਮ ਦੀ ਅਗਵਾਈ ਇਕ ਵਿਸ਼ੇਸ਼ ਤਾਕਤ ਅਤੇ ਇੱਛਾ ਸ਼ਕਤੀ ਨਾਲ ਕੀਤੀ ਜਾਂਦੀ ਹੈ, ਜਿਸ ਦੀ ਕੇਂਦਰ ਸਰਕਾਰ ਵਿੱਚ ਅਣਹੋਂਦ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਮਨ ਬੜੇ ਉਦਾਸ ਹਨ ਕਿਉਂਕਿ ਕੇਂਦਰ ਸਰਕਾਰ ਸਰਬਜੀਤ ਪ੍ਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਾਰਥਕ ਤੌਰ ’ਤੇ  ਕਾਇਮ ਰੱਖਣ ਵਿਚ ਫੇਲ੍ਹ ਹੋਈ ਹੈ ਅਤੇ ਕੇਂਦਰ ਸਰਕਾਰ ਦੁਆਰਾ ਸਰਬਜੀਤ ਨੂੰ ਬਚਾਉਣ ਲਈ ਹੋਰ ਠੋਸ ਕੂਟਨੀਤਕ ਉਪਰਾਲੇ ਕੀਤੇ ਜਾ ਸਕਦੇ ਸਨ,  ਜੋ ਨਹੀਂ ਕੀਤੇ ਗਏ।

ਇਹ ਮਾਮਲਾ ਭਾਰਤ-ਪਾਕਿ ਵਿਚਕਾਰ ਸ਼ਾਂਤੀ ਪ੍ਰਕਿਰਿਆ ਲਈ ਗੱਲਬਾਤ ਕੀਤੇ ਜਾਣ ਵਾਲੇ ਮੇਜ਼ ’ਤੇ ਰੱਖਣਾ ਬਣਦਾ ਸੀ, ਕਿਉਂਕਿ ਸਰਬਜੀਤ ਕੋਈ ਵਿਅਕਤੀਗਤ ਮਾਮਲਾ ਨਾ ਰਹਿ ਕੇ ਪਾਕਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਵਿਚ ਸੰਜੀਦਗੀ ਦੇ ਮਾਪਦੰਡ ਵਜੋਂ ਵੇਖਿਆ ਜਾ ਰਿਹਾ ਸੀ।


ਸਰਬਜੀਤ ਦੀ ਹੱਤਿਆ ਖ਼ਿਲਾਫ਼ ਸੰਸਦ ਵਲੋਂ ਨਿੰਦਾ ਮਤਾ ਪਾਸ

ਨਵੀਂ ਦਿੱਲੀ 2 ਮਈ :- ਸੰਸਦ ਵਿਚ ਅੱਜ ਪਾਕਿਸਤਾਨ ਵਿਚ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਮੌਤ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਉਸ ਨਾਲ ਕੀਤੇ ਗੈਰ-ਮਨੁੱਖੀ ਵਰਤਾਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਵਿਚ ਸਰਬਜੀਤ ਉਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ, ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਬਾਅਦ ਵਿਚ ਲਾਹੌਰ ਦੇ ਜਿਨਾਹ ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਚੀਨ ਵੱਲੋਂ ਘੁਸਪੈਠ ਦੇ ਮਾਮਲੇ, ਸਿੱਖ ਵਿਰੋਧੀ ਦੰਗਿਆਂ ਵਿਚ ਸੱਜਣ ਕੁਮਾਰ, ਸਰਬਜੀਤ ਸਿੰਘ ਦੀ ਮੌਤ ਦਾ ਮਾਮਲਾ ਅੱਜ ਦੋਨਾਂ ਸਦਨਾਂ ਵਿਚ ਗੂੰਜੇ। ਪਾਕਿਸਤਾਨ ਵਿਚ ਸਰਬਜੀਤ ਸਿੰਘ ਦੀ ਮੌਤ ਬਾਰੇ ਲੋਕ ਸਭਾ ਵਿਚ ਸਪੀਕਰ ਮੀਰਾ ਕੁਮਾਰ ਵੱਲੋਂ ਪੇਸ਼ ਕੀਤੇ ਸ਼ੋਕ ਮਤੇ ਵਿਚ ਕਿਹਾ ਗਿਆ ਕਿ ਸਦਨ ਲਾਹੌਰ ਦੇ ਜਿਨਾਹ ਹਸਪਤਾਲ ਵਿਚ ਸਰਬਜੀਤ ਸਿੰਘ ਦੇ ਬੇਵਕਤ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਸਦਨ ਪਾਕਿਸਤਾਨ ਦੀ ਜੇਲ੍ਹ ਵਿਚ ਸਰਬਜੀਤ ਸਿੰਘ ਨਾਲ ਕੀਤੇ ਗੈਰ-ਮਨੁੱਖੀ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ਤੇ ਆਸ ਕਰਦਾ ਹੈ ਕਿ ਦੋਸ਼ੀਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਸਦਨ ਦੇ ਮੈਂਬਰਾਂ ਨੇ ਖੜ੍ਹੇ ਹੋ ਕੇ ਸਰਬਜੀਤ ਸਿੰਘ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।

ਜਿਉਂ ਹੀ ਸਦਨ ਜੁੜਿਆ ਤਾਂ ਭਾਜਪਾ ਦੇ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਪਾਕਿਸਤਾਨ ਵਿਰੋਧੀ ਨਾਅਰੇ ਮਾਰੇ। ਇਸ ਤੋਂ ਪਹਿਲਾਂ ਹੋਰ ਕਈ ਮਾਮਲਿਆਂ ਨੂੰ ਲੈ ਕੇ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨੀ ਪਈ ਤੇ ਬਾਅਦ ਦੁਪਹਿਰ ਜਿਉਂ ਹੀ ਸਦਨ ਜੁੜਿਆ ਤਾਂ ਸਪੀਕਰ ਨੇ ਸਰਬਜੀਤ ਸਿੰਘ ਦੀ ਮੌਤ ’ਤੇ ਦੁੱਖ ਦੇ ਪ੍ਰਗਟਾਵੇ ਸਬੰਧੀ ਸ਼ੋਕ ਮਤਾ ਪਾਸ ਕੀਤਾ।

ਰਾਜ ਸਭਾ ਵਿਚ ਸਰਬਜੀਤ ਸਿੰਘ ਦੀ ਮੌਤ ਨੂੰ ਲੈ ਕੇ ਮੈਂਬਰਾਂ ਨੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ। ਰਾਜ ਸਭਾ ਵਿਚ ਵਿਰੋਧੀ  ਧਿਰ ਦੇ ਆਗੂ ਅਰੁਣ ਜੇਤਲੀ ਨੇ ਕਿਹਾ ਅੱਜ ਦਾ ਦਿਨ ਬੇਹੱਦ ਦੁਖਦਾਈ, ਗੁੱਸੇ ਤੇ ਅਫਸੋਸ ਕਰਨ ਵਾਲਾ ਹੈ। ਉਨ੍ਹਾਂ ਸਰਬਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਸਮੁੱਚੀ ਸੰਸਦ ਇਸ ਮਾਮਲੇ ਉਤੇ ਇਕਜੁੱਟ ਹੋ ਕੇ ਆਵਾਜ਼ ਉਠਾਏਗੀ। ਭਾਜਪਾ ਆਗੂਆਂ ਨੇ ਅੱਜ ਇਸ ਮਸਲੇ ਉਤੇ ਸੰਸਦ ਵਿਚ ਸਰਕਾਰ ਨੂੰ ਨਿਸ਼ਾਨਾ ਬਣਾਇਆ ਤੇ ਸਵਾਲ ਕੀਤਾ ਕਿ ਭਾਰਤ ਦੀ ਵਿਦੇਸ਼ ਨੀਤੀ ਕਿਸ ਦਿਸ਼ਾ ਵੱਲ ਜਾ ਰਹੀ ਹੈ ਤੇ ਘੁਮੰਡੀ ਸਰਕਾਰ ਦੀ ਬੁਜ਼ਦਿਲੀ ਦਾ ਇਸ ਘਟਨਾ ਤੋਂ ਪਤਾ ਚੱਲਦਾ ਹੈ। ਬੀਤੇ ਸਮੇਂ ਵਿਚ ਪਾਕਿਸਤਾਨ ਭਾਰਤ ਤੋਂ ਅਸਿੱਧੇ ਰੂਪ ਕਈ ਜੰਗਾਂ ਹਾਰ ਚੁੱਕਾ ਹੈ ਤੇ ਹੁਣ ਉਸ ਨੇ ਅਜਿਹਾ ਕਾਇਰਾਨਾ ਢੰਗ ਲੱਭਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੀ ਵਿਦੇਸ਼ ਨੀਤੀ ਬਾਰੇ ਸਮੀਖਿਆ ਕਰਨੀ ਚਾਹੀਦੀ ਹੈ।

ਬਸਪਾ ਦੇ ਆਗੂ ਐਸ.ਸੀ. ਮਿਸ਼ਰਾ ਨੇ ਸਰਬਜੀਤ ਸਿੰਘ ਦੀ ਮੌਤ ਨੂੰ ਕਤਲ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਅੰਨਾ ਡੀ.ਐਮ.ਕੇ., ਸਮਾਜਵਾਦੀ ਪਾਰਟੀ ਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਵੀ ਸਰਬਜੀਤ ਸਿੰਘ ਦੀ ਮੌਤ ’ਤ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਲੋਕ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਵੱਲ ਵਧ ਕੇ ਤਖਤੀਆਂ ਲਹਿਰਾਈਆਂ ਤੇ ਮੰਗ ਕੀਤੀ ਕਿ ਸਿੱਖ ਵਿਰੋਧੀ ਦੰਗਿਆਂ ਵਿਚ ਸੱਜਣ ਕੁਮਾਰ ਨੂੰ ਮੁਆਫ ਕੀਤੇ ਜਾਣ ਵਿਰੁੱਧ ਅਪੀਲ ਪਾਈ ਜਾਣੀ ਚਾਹੀਦੀ ਹੈ ਤੇ ਤਖਤੀਆਂ ਉਤੇ ਲਿਖਤੀ ਰੂਪ ਵਿਚ ਮੰਗ ਕੀਤੀ ਗਈ ਸੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਵਿਸ਼ੇਸ਼ ਜਾਂਚ ਲਈ ਸੁਪਰੀਮ ਕੋਰਟ ਦੀ ਕਮੇਟੀ ਬਣਾਈ ਜਾਵੇ।


ਭਾਰਤ ਦਾ ਦਲੇਰ ਪੁੱਤ ਸੀ ਸਰਬਜੀਤ - ਮਨਮੋਹਨ ਸਿੰਘ

 http://sameydiawaaz.com/Archive%20News/%5B2013%5D/05/03.05.2013%20-%2010.jpg

ਨਵੀਂ ਦਿੱਲੀ 2 ਮਈ (ਏਜੰਸੀਆਂ) :- ਸਰਬਜੀਤ ਸਿੰਘ ਦੀ ਮੌਤ ’ਤੇ ‘ਧੁਰ ਅੰਦਰ ਤੱਕ ਉਦਾਸ ਹੋਏ’ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਭਾਰਤ ਦਾ ਬਹਾਦਰ ਪੁੱਤਰ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਸਰਬਜੀਤ ਸਿੰਘ ਦੇ ਪਰਿਵਾਰ ਨੂੰ 25 ਲੱਖ ਰੁਪਏ ਐਕਸਗ੍ਰੇਸੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਸਰਬਜੀਤ ਸਿੰਘ ਦੀ ਮੌਤ ਨਾਲ ਗਹਿਰੀ ਠੇਸ ਪੁੱਜੀ ਹੈ। ਉਹ ਭਾਰਤ ਦਾ ਦਲੇਰ ਪੁੱਤਰ ਸੀ, ਜਿਸ ਨੇ ਸਾਰੇ ਦੁੱਖ ਬੜੇ ਸਾਹਸ ਨਾਲ ਝੱਲੇ। ਪ੍ਰਧਾਨ ਮੰਤਰੀ ਨੇ ਮੰਗ ਕੀਤੀ ਕਿ ਸਰਬਜੀਤ ਸਿੰਘ ’ਤੇ ਵਹਿਸ਼ੀ ਢੰਗ ਨਾਲ ਕਾਤਲਾਨਾ ਹਮਲਾ ਕਰਨ ਵਾਲੇ ਅਪਰਾਧੀਆਂ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਦੁੱਖ ਪ੍ਰਗਟ ਕੀਤਾ ਕਿ ਪਾਕਿਸਤਾਨ ਸਰਕਾਰ ’ਤੇ ਭਾਰਤ ਸਰਕਾਰ ਦੀਆਂ ਇਨ੍ਹਾਂ ਅਪੀਲਾਂ-ਦਲੀਲਾਂ ਦਾ ਭੋਰਾ ਵੀ ਅਸਰ ਨਹੀਂ ਹੋਇਆ ਕਿ ਇਹ ਕੇਸ ਮਾਨਵਤਾ ਦੇ ਆਧਾਰ ’ਤੇ ਵਿਚਾਰਿਆ ਜਾਵੇ।


ਸਰਬਜੀਤ ਦੀ ਮੌਤ ਗਲਤ ਨੀਤੀਆ ਦਾ ਨਤੀਜਾ - ਮਮਤਾ ਬੈਨਰਜੀ

 http://sameydiawaaz.com/Archive%20News/%5B2013%5D/05/03.05.2013%20-%2004.jpg

ਕੋਲਕਾਤਾ 2 ਮਈ (ਏਜੰਸੀਆਂ) :- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਸਰਬਜੀਤ ਦੀ ਮੌਤ ਇਸ ਮਾਮਲੇ ਨੂੰ ਠੀਕ ਢੰਗ ਨਾਲ ਨਾ ਨਿਬੇੜਣ ਕਾਰਣ ਹੋਈ ਹੈ। ਬੈਨਰਜੀ ਨੇ ਇਕ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਲਿਖਿਆ, ''ਮੈਨੂੰ ਇਹ ਜਾਣ ਕੇ ਡੂੰਘਾ ਦੁੱਖ ਲੱਗਾ ਹੈ ਕਿ ਸਰਬਜੀਤ ਨਹੀਂ ਰਹੇ। ਮੇਰੇ ਕੋਲ ਆਪਣਾ ਦੁੱਖ ਜਤਾਉਣ ਲਈ ਸ਼ਬਦ ਨਹੀਂ ਹਨ। ਮੈਂ ਇਸ ਸਥਿਤੀ 'ਤੇ ਸਿਰਫ ਦੁੱਖ ਪ੍ਰਗਟ ਕਰ ਸਕਦੀ ਹਾਂ। ਬੈਨਰਜੀ ਨੇ ਕਿਹਾ ਕਿ ਮੈਂ ਸੋਗ 'ਚ ਡੁੱਬੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੀ ਹਾਂ। ਇਸ ਦੁੱਖ ਦੀ ਘੜੀ ਵਿਚ ਮੈਂ ਉਨ੍ਹਾਂ ਨਾਲ ਹਾਂ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਮੌਤ ਦੀ ਸਜ਼ਾ ਪਾਉਣ ਵਾਲੇ ਭਾਰਤੀ ਕੈਦੀ ਸਰਬਜੀਤ 'ਤੇ ਲਾਹੌਰ ਦੀ ਕੋਟ ਲੱਖਪਤ ਜੇਲ ਦੇ ਕੈਦੀਆਂ ਨੇ 26 ਅਪ੍ਰੈਲ ਨੂੰ ਜਾਨਲੇਵਾ ਹਮਲਾ ਕਰ ਦਿੱਤਾ ਸੀ ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਜਿਸ ਤੋਂ ਬਾਅਦ ਸਰਬਜੀਤ ਨੂੰ ਲਾਹੌਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਬੁੱਧਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ।


ਹੱਤਿਆ ਲਈ ਜ਼ਿੰਮੇਵਾਰ ਲੋਕ ਬਖਸ਼ੇ ਨਹੀਂ ਜਾਣਗੇ - ਨਜਮ ਸੇਠੀ

http://sameydiawaaz.com/Archive%20News/%5B2013%5D/05/03.05.2013%20-%2011.jpgਲਾਹੌਰ 2 ਮਈ :- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਿਗਰਾਨ ਮੁੱਖ ਮੰਤਰੀ ਨਜਮ ਸੇਠੀ ਨੇ ਅੱਜ ਭਾਰਤੀ ਹਾਈ ਕਮਿਸ਼ਨਰ ਸ਼ਰਤ ਸਭਰਵਾਲ ਨੂੰ ਭਰੋਸਾ  ਦਿਵਾਇਆ ਹੈ ਕਿ ਕੋਟ ਲੱਖਪਤ ਜੇਲ੍ਹ ’ਚ ਬੰਦ ਮੌਤ ਦੀ ਸਜ਼ਾ ਵਾਲੇ ਸਰਬਜੀਤ ਸਿੰਘ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਏਗਾ। ਸ੍ਰੀ ਸੇਠੀ ਨੇ ਸਰਬਜੀਤ ਦੀ ਮੌਤ ਦੀ ਨਿਆਂਇਕ ਜਾਂਚ ਦੇ ਵੀ ਹੁਕਮ ਦਿੱਤੇ। ਕੋਟ ਲੱਖਪਤ ਜੇਲ੍ਹ ’ਚ ਹੋਰ ਕੈਦੀਆਂ ਵੱਲੋਂ ਕੀਤੇ ਗਏ ਹਮਲੇ ਮਗਰੋਂ ਹਫਤਾ ਪਹਿਲਾਂ ਤੋਂ ਉਹ ਕੋਮਾ ’ਚ ਚੱਲ ਰਿਹਾ ਸੀ ਤੇ ਕੱਲ੍ਹ, ਦਿਲ ਦੀ ਹਰਕਤ ਬੰਦ ਹੋਣ ਨਾਲ ਉਸ ਦੀ ਮੇਤ ਹੋ ਗਈ ਸੀ।

ਨਜਮ ਸੇਠੀ ਨੇ ਅਧਿਕਾਰੀਆਂ ਨੂੰ 15 ਦਿਨ ਦੇ ਅੰਦਰ-ਅੰਦਰ ਜਾਂਚ ਰਿਪੋਰਟ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਗ੍ਰਹਿ ਵਿਭਾਗ ਨੂੰ ਇਸ ਸਬੰਧੀ ਆਦੇਸ਼ ਦਿੱਤੇ ਹਨ। ਸਰਕਾਰੀ ਰੇਡੀਓ ਦੀ ਰਿਪੋਰਟ ਅਨੁਸਾਰ ਇਹ ਜਾਂਚ ਹਾਈ ਕੋਰਟ ਦੇ ਜੱਜ ਵੱਲੋਂ ਕੀਤੀ ਜਾਵੇਗੀ। ਸੇਠੀ ਨੇ ਪੰਜਾਬ ਭਰ ਦੀਆਂ ਸਾਰੀਆਂ ਜੇਲ੍ਹਾਂ ’ਚ ਬੰਦ ਵਿਦੇਸ਼ੀਆਂ ਦੀ ਸੁਰੱਖਿਆ ਵਧਾਏ ਜਾਣ ਦੇ ਵੀ ਨਿਰਦੇਸ਼ ਦਿੱਤੇ ਹਨ। ਸਰਬਜੀਤ ਸਿੰਘ ਦੀ ਲਾਸ਼ ਦੇ ਪੋਸਟਮਾਰਟਮ ਲਈ ਸੂਬਾ ਸਰਕਾਰ ਨੇ ਇਕ ਅੱਠ ਮੈਂਬਰੀ ਬੋਰਡ ਉਮਰ ਫਾਰੂਕ ਦੀ ਅਗਵਾਈ ਵਿਚ ਬਣਾਇਆ ਹੈ। 49 ਸਾਲਾ ਸਰਬਜੀਤ ਦੀ ਜਿਨਾਹ ਹਸਪਤਾਲ ’ਚ ਅੱਜ ਸਵੇਰੇ ਸੁਵੱਖਤੇ ਇਕ ਵਜੇ ਮੌਤ ਹੋ ਗਈ ਸੀ।

ਪੁਲੀਸ ਨੇ ਮੌਤ ਦੀ ਸਜ਼ਾ ਵਾਲੇ ਦੋ ਕੈਦੀਆਂ ਅਮੇਰ ਆਫਤਾਬ ਤੇ ਮੁਦੱਸਰ ਵਿਰੁੱਧ ਦਰਜ ਐਫਆਈਆਰ ’ਚ ਕਤਲ ਦੀ ਧਾਰਾ ਵੀ ਜੋੜ ਲਈ ਹੈ। ਸਰਬਜੀਤ ਸਿੰਘ ਨੂੰ ਵਾਜਬ ਸੁਰੱਖਿਆ ਮੁਹੱਈਆ ਕਰਵਾਉਣ ’ਚ ਅਸਫਲ ਰਹਿਣ ਵਾਲੇ ਅਧਿਕਾਰੀਆਂ ਵਿਰੁੱਧ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

1990 ’ਚ ਪੰਜਾਬ ਸੂਬੇ ’ਚ ਬੰਬ ਧਮਾਕਿਆਂ ਦੀ ਲੜੀ ’ਚ ਕਥਿਤ ਸ਼ਮੂਲੀਅਤ ਲਈ ਦੋਸ਼ੀ ਕਰਾਰ ਦਿੱਤਾ ਸਰਬਜੀਤ ਕੋਈ 22 ਸਾਲ ਤੋਂ ਪਾਕਿਸਤਾਨੀ ਜੇਲ੍ਹਾਂ ’ਚ ਬੰਦ ਸੀ। ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਉਸ ਨੂੰ ਗਲਤ ਫੜਿਆ ਗਿਆ, ਉਹ ਤਾਂ ਸ਼ਰਾਬੀ ਹਾਲਤ ’ਚ ਗਲਤੀ ਨਾਲ ਸਰਹੱਦ ਪਾਰ ਪੁੱਜ ਗਿਆ ਸੀ।


ਦੋ ਕੈਦੀਆਂ ’ਤੇ ਕਤਲ ਕੇਸ ਦਰਜ

ਲਾਹੌਰ/ਇਸਲਾਮਾਬਾਦ, 2 ਮਈ :- ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਭਾਰਤੀ ਕੈਦੀ ਸਰਬਜੀਤ ਸਿੰਘ ਉੱਤੇ ਕਾਤਲਾਨਾ ਹਮਲਾ ਕਰਨ ਵਾਲੇ ਦੋ ਕੈਦੀਆਂ ਵਿਰੁੱਧ ਕੋਟ ਲਖਪਤ ਪੁਲੀਸ ਥਾਣੇ ’ਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਫਾਂਸੀ ਦੇ ਸਜ਼ਾਯਾਫਤਾ ਦੋ ਕੈਦੀਆਂ ਆਮੇਰ ਆਫ਼ਤਾਬ ਉਰਫ ਆਮੇਰ ਤਾਂਬੇ ਵਾਲਾ ਅਤੇ ਮੁਦੱਸਰ ਵਿਰੁੱਧ ਦਰਜ ਕਾਤਲਾਨਾ ਹਮਲੇ ਦੇ ਕੇਸ ਵਿੱਚ ਕਤਲ ਦੀ ਧਾਰਾ 302 ਨੂੰ ਵੀ ਸ਼ਾਮਲ ਕਰ ਲਿਆ ਹੈ।


ਬੋਸਟਨ ਧਮਾਕੇ ਮਾਮਲੇ 'ਚ 3 ਹੋਰ ਸ਼ੱਕੀ ਗ੍ਰਿਫ਼ਤਾਰ

ਬੋਸਟਨ, 2 ਮਈ (ਏਜੰਸੀਆਂ) - ਅਮਰੀਕਾ 'ਚ ਬੋਸਟਨ ਮੈਰਾਥਨ ਦੌਰਾਨ ਹੋਏ ਦੋਹਰੇ ਬੰਬ ਧਮਾਕੇ ਮਾਮਲੇ 'ਚ 3 ਹੋਰ ਸ਼ੱਕੀਆਂ ਨੂੰ ਫੜਿਆ ਗਿਆ ਹੈ। ਇਨਾ੍ਹਂ 'ਚੋਂ 2 ਜੋਖਰ ਸਰਨਾਇਵ ਦੇ ਕਜਾਕਸਤਾਨੀ ਸਹਿਪਾਠੀ ਹਨ। ਬੋਸਟਨ ਪੁਲਿਸ ਨੇ ੁਕਿਹਾ ਹੈ ਕਿ ਲੋਕਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀ ਹੈ। ਉਨਾ੍ਹਂ ਦੇ ਵਕੀਲਾਂ ਨੇ ਦੱਸਿਆ ਕਿ ਸਹਿਪਾਠੀ ਅਜਮਤ ਤਜਾਇਆਕੋਵ ਅਤੇ ਦਿਯਸ ਕਾਦਰਬਾਏਵ ਦੋਵੇਂ ਕਜਾਕਿਸਤਾਨ ਦੇ ਰਹਿਣ ਵਾਲੇ ਹਨ। ਤੀਜਾ ਵਿਅਕਤੀ ਰਾਬੇਲ ਫਿਲਿਪਸ ਅਮਰੀਕੀ ਹੈ ਅਤੇ ਕੈਂਬ੍ਰਿਜ ਦਾ ਰਹਿਣ ਵਾਲਾ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz