ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   
 06 ਮਈ 2013

- ਸੱਜਣ ਕੁਮਾਰ ਮਾਮਲਾ -

ਲੁਧਿਆਣਾ - ਦਿੱਲੀ ਮਾਰਗ 'ਤੇ ਕੀਤੀ ਰੇਲ ਸੇਵਾ ਠੱਪ

http://sameydiawaaz.com/Archive%20News/%5B2013%5D/05/06.05.2013%20-%2003.jpg

http://sameydiawaaz.com/Archive%20News/%5B2013%5D/05/06.05.2013%20-%2002.jpg

ਜਲੰਧਰ 5 ਮਈ :- ਨਵੰਬਰ '84 'ਚ ਵਾਪਰੇ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਵਿਰੁੱਧ ਅੱਜ ਰੇਲ ਪਟੜੀਆਂ ਉਪਰ ਧਰਨੇ ਦੇਣ ਕਾਰਨ ਲੁਧਿਆਣਾ - ਦਿੱਲੀ ਵਿਚਾਲੇ ਕਈ ਘੰਟੇ ਰੇਲ ਸੇਵਾਵਾਂ ਠੱਪ ਰਹੀਆਂ। ਲੁਧਿਆਣਾ ਤੇ ਅੰਮ੍ਰਿਤਸਰ ਵਿਚ ਪ੍ਰਦਰਸ਼ਨਕਾਰੀਆਂ ਨੇ ਰੇਲ ਪੱਟੜੀਆਂ ਉਪਰ ਧਰਨੇ ਦਿੱਤੇ। ਇਨ੍ਹਾਂ ਪ੍ਰਦਰਸ਼ਨਾਂ ਕਾਰਨ ਪ੍ਰਭਾਵਿਤ ਹੋਈਆਂ ਪ੍ਰਮੁੱਖ ਗੱਡੀਆਂ ਵਿਚ ਸ਼ਤਾਬਦੀ ਐਕਸਪ੍ਰੈਸ, ਅੰਮ੍ਰਿਤਸਰ ਸਹਿਰਸਾ ਐਕਸਪ੍ਰੈਸ, ਜੰਮੂ - ਚੇਨਈ ਐਕਸਪ੍ਰੈਸ, ਨਿਊ ਦਿੱਲੀ-ਅੰਮ੍ਰਿਤਸਰ ਸੁਪਰਫਾਸਟ, ਛੱਤੀਸਗੜ੍ਹ - ਅੰਮ੍ਰਿਤਸਰ ਐਕਸਪ੍ਰੈਸ, ਹਾਵੜਾ - ਅੰਮ੍ਰਿਤਸਰ ਐਕਸਪ੍ਰੈਸ ਤੇ ਅੰਮ੍ਰਿਤਸਰ - ਮੁੰਬਈ ਪਸ਼ਚਿਮ ਐਕਸਪ੍ਰੈਸ ਸ਼ਾਮਿਲ ਹਨ। ਸਿੱਖ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਰਕਾਰ ਕਦਮ ਚੁੱਕਣ ਵਿਚ ਨਾਕਾਮ ਰਹੀ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।

ਨਵੰਬਰ '84 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਵਲੋਂ ਬਰੀ ਕਰਨ ਦੇ ਰੋਸ ਵਜੋਂ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸੈਂਕੜੇ ਵਰਕਰਾਂ ਨੇ ਅੱਜ ਸਵੇਰੇ ਦਿੱਲੀ - ਅੰਮ੍ਰਿਤਸਰ, ਲੁਧਿਆਣਾ - ਧੂਰੀ ਅਤੇ ਲੁਧਿਆਣਾ - ਫਿਰੋਜ਼ਪੁਰ ਰੇਲਵੇ ਲਾਈਨ 'ਤੇ ਧਰਨਾ ਲਗਾ ਕੇ ਚਾਰ ਘੰਟੇ ਤੋਂ ਵੱਧ ਸਮਾਂ ਰੇਲ ਆਵਾਜਾਈ ਠੱਪ ਰੱਖੀ, ਜਿਸ ਨਾਲ ਦੋਹਾਂ ਪਾਸਿਆਂ ਤੋਂ ਆਉਣਜਾਣ ਵਾਲੀਆਂ ਕਈ ਗੱਡੀਆਂ ਲੁਧਿਆਣਾ ਅਤੇ ਹੋਰਨਾਂ ਸਟੇਸ਼ਨਾਂ 'ਤੇ ਰੁਕੀਆਂ ਰਹੀਆਂ।

ਦੰਗਾ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ: ਸੁਰਜੀਤ ਸਿੰਘ ਦੁੱਗਰੀ, ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਪਰਮਜੀਤ ਸਿੰਘ ਖ਼ਾਲਸਾ ਅਤੇ ਦੰਗਾ ਪੀੜਤ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਅਗਵਾਈ ਹੇਠ ਸੈਂਕੜੇ ਵਰਕਰ ਸਵੇਰੇ ਸਵਾ 5 ਵਜੇ ਦੇ ਕਰੀਬ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਲਾਗੇ ਹੀ ਰੇਲ ਲਾਈਨਾਂ 'ਤੇ ਆ ਕੇ ਬੈਠ ਗਏ ਅਤੇ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ। 5 ਵੱਜ ਕੇ 25 ਮਿੰਟ ਦੇ ਕਰੀਬ ਜਿਉਂ ਹੀ ਅੰਬਾਲਾ ਵਾਲੇ ਪਾਸਿਉਂ ਅੰਮ੍ਰਿਤਸਰ ਲਈ ਜਾ ਰਹੀ ਹਾਵੜਾ ਮੇਲ ਐਕਸਪ੍ਰੈਸ ਰੇਲ ਲਾਈਨ 'ਤੇ ਪੁੱਜੀ ਤਾਂ ਵਰਕਰਾਂ ਨੇ ਜੈਕਾਰੇ ਛੱਡਦਿਆਂ ਅੰਮ੍ਰਿਤਸਰ-ਦਿੱਲੀ ਰੇਲ ਲਾਈਨ ਉਪਰ ਧਰਨਾ ਦੇ ਦਿੱਤਾ, ਜਿਸ 'ਤੇ ਕੁਝ ਗਜ਼ ਦੀ ਦੂਰੀ 'ਤੇ ਰੇਲ ਰੁਕ ਗਈ। ਬਾਅਦ ਵਿਚ ਉਨ੍ਹਾਂ ਧੂਰੀ ਜਾਣ ਵਾਲੀ ਇਕ ਹੋਰ ਮਾਲ ਗੱਡੀ ਨੂੰ ਵੀ ਰੇਲ ਲਾਈਨ ਉਪਰ ਰੋਕਿਆ। ਇਹ ਰੇਲ ਗੱਡੀਆਂ ਸਾਢੇ 9 ਵਜੇ ਤੱਕ ਉਥੇ ਹੀ ਖੜ੍ਹੀਆਂ ਰਹੀਆਂ, ਜਿਸ ਕਾਰਨ ਹਾਵੜਾ ਐਕਸਪ੍ਰੈਸ ਗੱਡੀ ਵਿਚ ਸਵਾਰ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਤਕਰੀਬਨ ਸਵਾ 9 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆ ਕੇ ਧਰਨਾਕਾਰੀਆਂ ਨੂੰ ਸਮਝਾਬੁਝਾ ਕੇ ਧਰਨਾ ਖ਼ਤਮ ਕਰਾ ਦਿੱਤਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੰਗਾ ਪੀੜਤਾਂ ਦੇ ਨਾਲ ਖੜ੍ਹੀਆਂ ਹਨ ਅਤੇ ਇਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਹੀਲਾ ਵਰਤਣਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅੱਜ ਸਿੱਖ ਕੌਮ ਲਈ ਵੱਖਰੇ ਕਾਨੂੰਨ ਕੰਮ ਕਰ ਰਹੇ ਹਨ, ਜਿਸ ਤਹਿਤ ਸੱਜਣ ਕੁਮਾਰ ਨੂੰ ਤਾਂ ਬਰੀ ਕਰ ਦਿੱਤਾ ਗਿਆ ਹੈ, ਜਦਕਿ ਦਵਿੰਦਰ ਪਾਲ ਸਿੰਘ ਭੁੱਲਰ ਦੇ ਹੱਕ ਵਿਚ ਗਵਾਹੀਆਂ ਹੋਣ ਦੇ ਬਾਵਜੂਦ ਉਸ ਨੂੰ ਫਾਹੇ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸ: ਪ੍ਰਿਤਪਾਲ ਸਿੰਘ ਨੇ ਵੀ ਸੱਜਣ ਕੁਮਾਰ ਨੂੰ ਬਰੀ ਕਰਨ ਦੀ ਕਾਰਵਾਈ ਨੂੰ ਸਿੱਖਾਂ ਦੇ ਜ਼ਖਮਾਂ ਉਪਰ ਨਮਕ ਛਿੜਕਣ ਵਾਲੀ ਕਾਰਵਾਈ ਦੱਸਿਆ।

ਇਸ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ: ਸੁਰਜੀਤ ਸਿੰਘ ਦੁੱਗਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਸਿੱਖਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਸਮਝਕੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਾਸਤੇ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੂੰ ਕੇਂਦਰ ਸਰਕਾਰ ਵੱਲੋਂ ਦੂਜੇ ਦਰਜੇ ਦਾ ਸ਼ਹਿਰੀ ਸਮਝਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 29 ਸਾਲ ਬੀਤ ਜਾਣ ਦੇ ਬਾਵਜੂਦ ਵੀ ਨਵੰਬਰ '84 ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਸਾਢੇ ਚਾਰ ਘੰਟੇ ਦੇ ਕਰੀਬ ਠੱਪ ਰਹੀ ਰੇਲ ਆਵਾਜਾਈ ਦੌਰਾਨ ਜਿੱਥੇ ਸ਼ਤਾਬਦੀ ਐਕਸਪ੍ਰੈਸ, ਬਰਾਊਨੀ ਐਕਸਪ੍ਰੈਸ, ਸੁਪਰ ਫਾਸਟ ਅਤੇ ਸੱਚਖੰਡ ਐਕਸਪ੍ਰੈਸ ਸਮੇਤ ਕਈ ਗੱਡੀਆਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਰੁਕੀਆਂ ਰਹੀਆਂ ਉਥੇ ਕਈ ਗੱਡੀਆਂ ਅੰਬਾਲਾ ਵਾਲੇ ਪਾਸੇ ਹੀ ਰੋਕ ਲਈਆਂ ਗਈਆਂ। ਇਸ ਮੌਕੇ ਭਾਈ ਮੇਜਰ ਸਿੰਘ ਖ਼ਾਲਸਾ, ਭਾਈ ਬਲਜੀਤ ਸਿੰਘ ਬੀਤਾ, ਜਸਪਾਲ ਸਿੰਘ ਇਸਲਾਮਗੰਜ, ਜਗੀਰ ਸਿੰਘ ਗੁਰਦਾਸਪੁਰ, ਹਰਨੇਕ ਸਿੰਘ ਬਰਨਾਲਾ, ਬਿੱਕਰ ਸਿੰਘ ਫਰੀਦਕੋਟ, ਗੁਲਜ਼ਾਰ ਸਿੰਘ ਅੰਮ੍ਰਿਤਸਰ, ਤਜਿੰਦਰ ਸਿੰਘ ਮੁਹਾਲੀ, ਅਵਤਾਰ ਸਿੰਘ ਕਪੂਰਥਲਾ, ਇੰਦਰਜੀਤ ਸਿੰਘ ਨਰੂਲਾ, ਦਵਿੰਦਰ ਸਿੰਘ ਬਿੱਟੂ, ਅਮਰਜੀਤ ਸਿੰਘ ਰਾਜਪਾਲ, ਮਨਜੀਤ ਸਿੰਘ ਚਾਵਲਾ, ਸਤਨਾਮ ਸਿੰਘ ਸੱਤਾ, ਇੰਦਰਪਾਲ ਸਿੰਘ ਵਿੱਕੀ, ਮਨਮੋਹਨ ਸਿੰਘ ਪੱਪੂ, ਬੀਬੀ ਹਰਬੰਸ ਕੌਰ, ਸੁਰਿੰਦਰ ਸਿੰਘ ਦੁੱਗਰੀ, ਸੁਖਵਿੰਦਰ ਸਿੰਘ ਲਾਟੀ, ਦਲਜੀਤ ਸਿੰਘ ਸੋਨੀ, ਅਮਰਜੀਤ ਸਿੰਘ ਦੁੱਗਰੀ, ਮਨਮੋਹਨ ਸਿੰਘ ਹੈਬੋਵਾਲ, ਗੁਰਦੀਪ ਸਿੰਘ ਕਾਹਲੋਂ, ਅਮਰੀਕ ਸਿੰਘ ਹੈਬੋਵਾਲ, ਚਰਨਜੀਤ ਸਿੰਘ ਬੱਬੂ, ਰਜਿੰਦਰ ਸਿੰਘ ਭਾਟੀਆ, ਮਨਜੀਤ ਕੌਰ ਦੁੱਗਰੀ, ਜਗਮੋਹਨ ਕੌਰ ਸੋਨੂੰ ਖਾਲਸਾ, ਸੁਰਜੀਤ ਸਿੰਘ, ਹਰਵਿੰਦਰ ਸਿੰਘ ਰਾਜਪੁਰਾ ਅਤੇ ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ।


ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣ ਜਾ ਰਹੇ ਸਿੱਖਾਂ ਨਾਲ ਖਿੱਚ - ਧੂਹ

http://sameydiawaaz.com/Archive%20News/%5B2013%5D/05/06.05.2013%20-%2001.jpg

ਨਵੀਂ ਦਿੱਲੀ 5 ਮਈ (ਜਗਤਾਰ ਸਿੰਘ) :- 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਮੰਗਪੱਤਰ ਸੌਾਪਣ ਜਾ ਰਹੇ ਸਿੱਖਾਂ ਨੂੰ ਰੋਕਣ ਲਈ ਅੱਜ ਦਿੱਲੀ ਪੁਲਿਸ ਵੱਲੋਂ ਕਾਫੀ ਖਿੱਚ ਧੂਹ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਅਕਾਲੀ ਆਗੂ ਉਾਕਾਰ ਸਿੰਘ ਥਾਪਰ, ਮਨਜਿੰਦਰ ਸਿੰਘ, ਕੁਲਦੀਪ ਸਿੰਘ ਭੋਗਲ, ਕਰਨੈਲ ਸਿੰਘ ਪੀਰ ਮੁਹੰਮਦ ਸਮੇਤ ਹੋਰਨਾ ਨੂੰ ਸੱਟਾ ਵੱਜੀਆਂ ਤੇ ਕਈਆਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ | ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਅਦਾਲਤ ਦੇ ਫੈਸਲੇ ਤੋਂ ਬਾਅਦ ਅੱਜ ਪੰਜਵੇਂ ਦਿਨ ਵੀ ਸਿੱਖ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਪਿਛਲੇ ਦਿਨੀ ਦਿੱਲੀ ਮੈਟਰੋ ਦੀ ਆਵਾਜਾਈ ਠੱਪ ਕਰਨ ਅਤੇ ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਘਿਰਾਓ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਨੇ ਹੋਰਨਾਂ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਮੰਗ-ਪੱਤਰ ਦੇਣ ਦਾ ਫੈਸਲਾ ਕੀਤਾ, ਪ੍ਰੰਤੂ ਜੰਤਰ ਮੰਤਰ ਤੋਂ ਮੰਗ ਪੱਤਰ ਦੇਣ ਲਈ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਤੁਰੇ ਸਿੱਖਾਂ ਦੇ ਕਾਫ਼ਲੇ ਨੂੰ ਦਿੱਲੀ ਪੁਲਿਸ ਵੱਲੋਂ ਥਾਣਾ ਪਾਰਲੀਮੈਂਟ ਸਟਰੀਟ ਮੂਹਰੇ ਹੀ ਅੜਿਕੇ ਖੜ੍ਹੇ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ | ਇਸੇ ਦੌਰਾਨ ਦਿੱਲੀ ਪੁਲਿਸ ਨੇ ਸਿੱਖਾਂ ਨਾਲ ਖਿੱਚਧੂਹ ਸ਼ੁਰੂ ਕਰ ਦਿੱਤੀ, ਜਿਸ ਦੇ ਨਤੀਜੇ ਵਜੋਂ ਕਈ ਸਿੱਖ ਜ਼ਖ਼ਮੀ ਹੋ ਗਏ | ਇਸ ਪ੍ਰਦਰਸ਼ਨ ਦੌਰਾਨ ਹਿਰਾਸਤ 'ਚ ਲਏ ਗਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਅਕਾਲੀ ਆਗੂ ਅਵਤਾਰ ਸਿੰਘ ਹਿਤ ਤੇ ਹੋਰਨਾਂ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਵੱਲੋਂ ਇਕ ਪਾਸੇ ਤਾਂ ਦੋਸ਼ੀ ਸੱਜਣ ਕੁਮਾਰ ਨੂੰ ਜੈੱਡ-ਪਲੱਸ ਸੁਰੱਖਿਆ ਸਮੇਤ ਹੋਰ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ, ਦੂਜੇ ਪਾਸੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ |ਜਥੇ: ਮਨਜੀਤ ਸਿੰਘ ਨੇ ਦੱਸਿਆ ਕਿ ਜੰਤਰ ਮੰਤਰ ਵਿਖੇ ਭੁੱਖ ਹੜਤਾਲ 'ਤੇ ਬੈਠੀ ਪੀੜਤ ਬੀਬੀ ਨਿਰਪ੍ਰੀਤ ਕੌਰ ਦੀ ਸਿਹਤ ਅੱਜ ਤੀਜੇ ਦਿਨ ਖਰਾਬ ਹੋਣੀ ਸ਼ੁਰੂ ਹੋ ਗਈ ਹੈ, ਪਰੰਤੂ ਸਰਕਾਰ ਨੇ ਇਸ ਵੱਲ ਧਿਆਨ ਦੇਣ ਤੋਂ ਪੂਰੀ ਤਰ੍ਹਾਂ ਪਾਸਾ ਵੱਟਿਆ ਹੋਇਆ ਹੈ | ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਕੇਜਰੀਵਾਲ ਟੀਮ ਵਾਂਗ ਉਹ ਵੀ ਜੰਤਰ ਮੰਤਰ ਵਿਖੇ ਪੁੱਜ ਕੇ ਇਨਸਾਫ਼ ਦੀ ਲੜਾਈ ਵਿਚ ਸ਼ਾਮਿਲ ਹੋਣ |


ਬੰਗਲਾਦੇਸ਼ 'ਚ ਹਿੰਸਾ - 4 ਮਰੇ

http://sameydiawaaz.com/Archive%20News/%5B2013%5D/05/06.05.2013%20-%2006.jpg

ਢਾਕਾ 5 ਮਈ (ਏਜੰਸੀ) :- ਬੰਗਲਾਦੇਸ਼ ਦੀ ਰਾਜਧਾਨੀ 'ਚ ਉਸ ਸਮੇਂ ਪੁਲਿਸ ਨਾਲ ਹਿੰਸਾ ਹੋਈ ਜਦ ਹਜ਼ਾਰਾਂ ਇਸਲਾਮੀ ਅੱਲ੍ਹਾ-ਹੂ-ਅਕਬਰ ਦੇ ਨਾਅਰੇ ਲਗਾ ਰਹੇ ਸਨ ਅਤੇ ਇਸ ਹਿੰਸਾ 'ਚ ਉਨ੍ਹਾਂ ਨੇ 100 ਤੋਂ ਵੱਧ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਸੀ | ਇਸ ਹਿੰਸਾ 'ਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 80 ਹੋਰ ਜ਼ਖ਼ਮੀ ਹੋ ਗਏ | ਇਸ ਹਿੰਸਾ 'ਚ 30 ਤੋਂ ਵੱਧ ਸਰਕਾਰੀ ਬੱਸਾਂ ਦੀ ਤੋੜ-ਭੰਨ ਕੀਤੀ | ਹਿਫਾਜ਼ਤ-ਏ-ਇਸਲਾਮ ਨਾਂਅ ਦੇ ਨਵੇਂ ਸੰਗਠਨ ਨੇ ਢਾਕਾ ਦੀ ਘੇਰਾਬੰਦੀ ਕਰਦੇ ਹੋਏ ਸਰਕਾਰ ਦੀ ਧਰਮ ਨਿਰਪੱਖ ਅਵਾਮੀ ਲੀਗ ਦੇ ਸਾਹਮਣੇ 13 ਮੰਗਾਂ ਰੱਖੀਆਂ ਜਿਸ ਵਿਚ ਇਕ ਮੰਗ ਇਹ ਵੀ ਸੀ ਕਿ ਇਸਲਾਮ ਵਿਰੁੱਧ ਬੋਲਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ | ਗਵਾਹਾਂ ਨੇ ਦੱਸਿਆ ਕਿ ਪੁਰਾਨਾ ਪੱਲਤਣ ਇਲਾਕੇ ਅਤੇ ਢਾਕਾ 'ਚ ਬਹੁਤ ਹੀ ਭਿਆਨਕ ਹਿੰਸਾ ਹੋਈ ਜਿਸ 'ਚ ਲੋਕਾਂ ਵਲੋਂ ਪੱਥਰ ਅਤੇ ਇੱਟਾਂ ਦੀ ਵੀ ਪੁਲਿਸ ਵਿਰੁੱਧ ਵਰਤੋ ਕੀਤੀ ਗਈ ਅਤੇ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਅਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ |


ਸਰਬਜੀਤ ਦੇ ਪਰਿਵਾਰ ਦੀ ਮਦਦ ਕਰਨਾ ਸਾਡਾ ਫਰਜ਼ - ਬਾਦਲ

http://sameydiawaaz.com/Archive%20News/%5B2013%5D/05/06.05.2013%20-%2012.jpg

ਹੁਸ਼ਿਆਰਪੁਰ :- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਤਵਾਰ ਨੂੰ ਕਿਹਾ ਕਿ ਸਰਬਜੀਤ ਦੇ ਪਰਿਵਾਰ ਨਾਲ ਉਨ੍ਹਾਂ ਦੀ ਸਰਕਾਰ ਨੇ ਜੋ ਵਾੱਦੇ ਕੀਤੇ ਹਨ, ਉਨ੍ਹਾਂ ਨੂੰ ਜ਼ਰੂਰ ਪੂਰਾ ਕੀਤਾ ਜਾਏਗਾ। ਬਾਦਲ ਨੇ ਇਥੇ ਦਸੂਹਾ 'ਚ ਪੱਤਰਕਾਰਾਂ ਨੂੰ ਕਿਹਾ ਕਿ ਸਰਬਜੀਤ ਸ਼ਹੀਦ ਹੈ ਜਿਸ ਨੇ ਭਾਰਤੀ ਹੋਣ ਕਾਰਨ ਪਾਕਿਸਤਾਨ ਦੀ ਜੇਲ 'ਚ ਕਈ ਤਸੀਹੇ ਸਹੇ। ਉਨ੍ਹਾਂ ਕਿਹਾ ਕਿ ਸਰਬਜੀਤ ਦੇ ਪਰਿਵਾਰ ਨਾਲ ਉਨ੍ਹਾਂ ਦੀ ਸਰਕਾਰ ਨੇ ਜੋ ਵਾਅਦੇ ਕੀਤੇ, ਉਨ੍ਹਾਂ ਨੂੰ ਪੂਰਾ ਕੀਤਾ ਜਾਏਗਾ। ਉਨ੍ਹਾਂ ਕਿਹਾ ਕ ਇਸ ਸੰਬੰਧ 'ਚ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦੇ ਦਿੱਤੇ ਗਏ ਹਨ। ਬਾਦਲ ਨੇ ਕਿਹਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਕੌਮੀ ਨਾਇਕਾਂ ਦਾ ਸਨਮਾਨ ਕਰੇ ਜਿਨ੍ਹਾਂ ਨੇ ਕੌਮ ਲਈ ਆਪਣੀ ਜਾਨ ਵਾਰ ਦਿੱਤੀ ਹੈ। ਸਰਬਜੀਤ (49) 'ਤੇ ਪਾਕਿਸਤਾਨ ਦੇ ਲਾਹੌਰ ਦੀ ਕੋਟ ਲਖਪਤ ਜੇਲ 'ਚ ਉਸ ਦੇ ਸਾਥੀ ਕੈਦੀਆਂ ਨੇ ਬੀਤੀ 26 ਅਪ੍ਰੈਲ ਨੂੰ  ਜਾਨਲੇਵਾ ਹਮਲਾ ਕੀਤਾ ਸੀ। ਉਸ ਸਮੇਂ ਤੋਂ ਕੋਮਾ 'ਚ ਪਏ ਸਰਬਜੀਤ ਨੇ ਬੀਤੀ ਦੋ ਮਈ ਨੂੰ ਲਾਹੌਰ ਦੇ ਹਸਪਤਾਲ 'ਚ ਦਮ ਤੋਡ਼ ਦਿੱਤਾ।


ਸਾਨੂੰ ਵੀ ਦਿੱਤੀਆਂ ਜਾਣ ਸ਼ਹੀਦ ਪਰਿਵਾਰਾਂ ਵਾਲੀਆਂ ਸੁਵਿਧਾਵਾਂ

http://sameydiawaaz.com/Archive%20News/%5B2013%5D/05/06.05.2013%20-%2011.jpg

ਪਾਕਿਸਤਾਨ ਦੀ ਕੋਟ ਲਖਪਤ ਜੇਲ 'ਚ ਹਮਲੇ ਦਾ ਸ਼ਿਕਾਰ ਹੋਏ ਸਰਬਜੀਤ ਨੂੰ ਭਾਰਤ 'ਚ ਪੰਜਾਬ ਸਰਕਾਰ ਨੇ ਸ਼ਹੀਦ ਦਾ ਦਰਜਾ ਦਿੱਤਾ ਹੈ ਅਤੇ ਪਰਿਵਾਰ ਨੂੰ ਇਕ ਕਰੋਡ਼ ਦੀ ਰਾਸ਼ੀ ਦਿੱਤੀ ਗਈ ਹੈ ਨਾਲ ਹੀ ਸ਼ਹੀਦ ਦੇ ਦਰਜੇ ਦੇ ਨਾਲ-ਨਾਲ ਪਰਿਵਾਰ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ। ਇਸ ਮਾਮਲੇ 'ਚ ਹੁਣ ਦੇਸ਼ ਦੇ ਸਭ ਤੋਂ ਵੱਡੇ ਸ਼ਹੀਦੀ ਸਥਾਨ ਜਾਲਿਆਂਵਾਲਾ ਬਾਗ ਦੇ ਸ਼ਹੀਦ ਪਰਿਵਾਰ ਵੀ ਅੱਗੇ ਆ ਗਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾਣ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਸਰਬਜੀਤ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਹੁਣ ਸ਼ਹੀਦ ਦੇ ਦਰਜੇ 'ਤੇ ਇਕ ਨਵੀਂ ਬਹਿਸ ਛਿਡ਼ ਗਈ ਹੈ ਅਤੇ ਹਰ ਕੋਈ ਇਸ ਗੱਲ ਨੂੰ ਲੈ ਕੇ ਆਪਣੇ ਤਰਕ ਰੱਖ ਰਿਹਾ ਹੈ। ਇਸ ਦਰਜੇ ਤੋਂ ਬਾਅਦ ਜਲਿਆਂਵਾਲਾ ਬਾਗ ਦੇ ਸ਼ਹੀਦ ਹੋਏ ਪਰਿਵਾਰ ਅੱਗੇ ਆ ਗਏ ਹਨ। ਅੰਮ੍ਰਿਤਸਰ ਦੀ ਇਕ ਪ੍ਰੈਸ ਕਾਨਫਰੰਸ 'ਚ ਇਨ੍ਹਾਂ ਪਰਿਵਾਰਾਂ ਨੇ ਸਰਕਾਰ ਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ 13 ਅਪ੍ਰੈਲ 1919 'ਚ ਮਾਰੇ ਗਏ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਸ਼ਹੀਦ ਦਾ ਦਰਜਾ ਤਾਂ ਦੇ ਦਿੱਤਾ ਸੀ ਜਿਸ ਦੇ ਚਲਦੇ ਆਜ਼ਾਦੀ ਦੇ 93 ਸਾਲਾਂ ਬਾਅਦ ਇਹ ਦਰਜਾ ਉਨ੍ਹਾਂ ਨੂੰ ਦਿੱਤਾ ਸੀ ਪਰ ਉਨ੍ਹਾਂ ਨੂੰ ਕੋਈ ਵੀ ਸੁਵਿਧਾ ਨਹੀਂ ਮਿਲੀ। ਜਲਿਆਂਵਾਲਾ ਬਾਗ 'ਚ ਗੋਲੀਕਾਂਡ ਦੇ ਸ਼ਿਕਾਰ ਹਰੀਰਾਮ ਬਹਿਲ ਦੇ ਪੋਤੇ ਭੂਸ਼ਣ ਬਹਿਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਾਦਾ ਜੀ ਆਜ਼ਾਦੀ ਦੀ ਲਡ਼ਾਈ ਦੇ ਨਾਇਕ ਸਨ ਜਿਨ੍ਹਾਂ ਨੂੰ  ਦੇਸ਼ ਲਈ ਕੁਰਬਾਨੀ ਦਿੱਤੀ ਪਰ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਜੇ ਉਨ੍ਹਾਂ ਨੂੰ ਕੋਈ ਸਹੂਲੀਅਤ ਨਾ ਮਿਲੀ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਣਗੇ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਇਕ ਪੱਤਰ ਵੀ ਲਿਖਣਗੇ ਜਿਸ 'ਚ ਉਹ ਮੰਗ ਕਰਣਗੇ ਕਿ ਉਨ੍ਹਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣ।

 


ਮੱਝਾਂ ਹੀ ਮੰਗਵਾਈਆਂ, ਮੈਂ ਕੇਹੜਾ ਮੇਮ ਲੈ ਆਇਆ - ਬਾਦਲ

http://sameydiawaaz.com/Archive%20News/%5B2013%5D/05/06.05.2013%20-%2009.jpg

ਪਟਿਆਲਾ 5 ਮਈ :- ਪਾਕਿਸਤਾਨ ਤੋਂ ਸਾਹੀਵਾਲ ਅਤੇ ਨੀਲੀ ਨਸਲ ਦੀਆਂ ਮੱਝਾਂ ਮੰਗਾਉਣ ਦੇ ਝਮੇਲੇ 'ਚ ਫਸੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨ ਹੋਣ ਦੇ ਨਾਤੇ ਸਿਰਫ ਮੱਝਾਂ ਹੀ ਮੰਗਵਾਈਆਂ ਹਨ ਉਹ ਕੇਹੜਾ ਵਿਦੇਸ਼ ਤੋਂ ਮੇਮ ਲੈ ਆਏ ਨੇ ਜਿਸ 'ਤੇ ਇੰਨਾ ਰੌਲਾ ਪਾਇਆ ਜਾ ਰਿਹਾ ਹੈ। ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਇਨ੍ਹਾਂ ਮੱਝਾਂ ਲਈ ਉਨ੍ਹਾਂ ਨੇ ਸਾਢੇ 18 ਲੱਖ ਰੁਪਏ ਦੇ ਕਰੀਬ ਰਕਮ ਆਪਣੇ ਖਾਤੇ 'ਚੋਂ ਦਿੱਤੀ ਹੈ। ਸ਼ਨੀਵਾਰ ਨੂੰ ਪੰਜਾਬ ਦੇ ਅੰਗਰੇਜ਼ੀ ਅਖਬਾਰਾਂ 'ਚ ਛਪੀਆਂ ਖਬਰਾਂ 'ਚ ਕਿਹਾ ਗਿਆ ਸੀ ਕਿ ਸਰਬਜੀਤ ਦੀ ਮੌਤ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਦਰਮਿਆਨ ਬਾਦਲ ਨੂੰ ਪਾਕਿਸਤਾਨ ਤੋਂ 13 ਪਸ਼ੂ ਗਿਫਟ ਦੇ ਰੂਪ ਵਿਚ ਭੇਜੇ ਗਏ ਹਨ। ਬਾਦਲ ਨੇ ਕਿਹਾ ਕਿ ਇਹ ਗਿਫਟ ਨਹੀਂ ਸੀ ਸਗੋਂ ਇਨ੍ਹਾਂ ਪਸ਼ੂਆਂ ਬਦਲੇ ਪੂਰੀ ਰਕਮ ਅਦਾ ਕੀਤੀ ਗਈ ਹੈ। ਬਾਦਲ ਨੇ ਕਿਹਾ ਕਿ ਉਹ ਪੱਤਰਕਾਰਾਂ ਨੂੰ ਵੀ ਇਨ੍ਹਾਂ ਮੱਝਾਂ ਦਾ ਦੁੱਧ ਪਿਲਾਉਣਗੇ। ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਪਿਛਲੇ ਸਾਲ ਨਵੰਬਰ ਮਹੀਨੇ ਦੌਰਾਨ ਕੀਤੇ ਗਏ ਪਾਕਿਸਤਾਨ ਦੌਰੇ ਦੌਰਾਨ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਸੁਖਬੀਰ ਨੂੰ ਸਾਈਵਾਲ ਨਸਲ ਦੀ ਮੱਝ ਗਿਫਟ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਇਹ ਮੱਝ ਸ਼ੁੱਕਰਵਾਰ ਨੂੰ ਵਾਹਗਾ ਬਾਰਡਰ ਰਾਹੀਂ ਭਾਰਤ ਭੇਜੀ ਗਈ ਹੈ। ਹਾਲਾਂਕਿ ਬਾਦਲ ਇਸ ਗੱਲ ਤੋਂ ਸਾਫ ਇਨਕਾਰ ਕਰ ਰਹੇ ਹਨ।


ਚੰਡੀਗੜ੍ਹ 'ਚ ਏ. ਬੀ. ਵੀ. ਪੀ. ਵਰਕਰਾਂ 'ਤੇ ਲਾਠੀਚਾਰਜ

http://sameydiawaaz.com/Archive%20News/%5B2013%5D/05/06.05.2013%20-%2004.jpg 

ਚੰਡੀਗੜ੍ਹ 5 ਮਈ (ਗੁਰਪ੍ਰੀਤ ਸਿੰਘ ਨਿੱਝਰ) :- ਕੇਂਦਰੀ ਰੇਲ ਮੰਤਰੀ ਦੇ ਭਾਣਜੇ ਵਿਜੈ ਸਿੰਗਲਾ ਨੂੰ ਸੀ. ਬੀ. ਆਈ. ਵਲੋਂ ਭਿ੍ਸ਼ਟਾਚਾਰ ਦੇ ਦੋਸ਼ ਹੇਠ ਗਿ੍ਫਤਾਰ ਕਰਨ ਉਪਰੰਤ ਰੇਲ ਮੰਤਰੀ ਸ੍ਰੀ ਪਵਨ ਕੁਮਾਰ ਬਾਂਸਲ ਦੇ ਚੰਡੀਗੜ੍ਹ ਸਥਿਤ ਘਰ ਅੱਗੇ ਉਨ੍ਹਾਂ ਦਾ ਪੁਤਲਾ ਫੂਕ ਰਹੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਦੇ ਵਰਕਰਾਂ 'ਤੇ ਚੰਡੀਗੜ੍ਹ ਪੁਲਿਸ ਵੱਲੋਂ ਉਸ ਵਕਤ ਲਾਠੀਚਾਰਜ ਕਰ ਦਿੱਤਾ ਗਿਆ ਜਦੋਂ ਵਰਕਰਾਂ ਅਤੇ ਪੁਲਿਸ ਵਿਚਕਾਰ ਹੱਥੋਪਾਈ ਹੋ ਗਈ | ਪੁਲਿਸ ਅਨੁਸਾਰ ਏ. ਬੀ. ਵੀ. ਪੀ. ਵਰਕਰਾਂ ਨੇ ਸੈਕਟਰ 28 'ਚ ਪੈਂਦੇ ਰੇਲ ਮੰਤਰੀ ਸ੍ਰੀ ਬਾਂਸਲ ਦੇ ਘਰ ਅੱਗੇ ਜ਼ੋਰਦਾਰ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ | ਬਾਅਦ ਵਿਚ ਉਨ੍ਹਾਂ ਆਪਣੇ ਨਾਲ ਲਿਆਂਦੇ ਸ੍ਰੀ ਬਾਂਸਲ ਦੇ ਪੁਤਲੇ ਨੂੰ ਅੱਗ ਲਾ ਕੇ ਪੁਲਿਸ ਮੁਲਾਜ਼ਮਾਂ ਵੱਲ ਸੁੱਟ ਦਿੱਤਾ, ਜਿਸ ਤੋਂ ਦੋਵਾਂ ਧਿਰਾਂ ਵਿਚ ਵਿਵਾਦ ਵੱਧ ਗਿਆ | ਇਸ ਉਪਰੰਤ ਪੁਲਿਸ ਨੇ ਵਰਕਰਾਂ ਨੂੰ ਤੁਰੰਤ ਉਥੋਂ ਹਟ ਜਾਣ ਲਈ ਕਿਹਾ ਪਰ ਜਦੋਂ ਵਰਕਰ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ 'ਤੇ ਡੱਟੇ ਰਹੇ ਤਾਂ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ | ਜ਼ਿਕਰਯੋਗ ਹੈ ਕਿ ਇਸੇ ਮੁੱਦੇ 'ਤੇ ਕੱਲ੍ਹ ਸ਼ਾਮ ਵੀ ਪ੍ਰਦਰਸ਼ਨ ਕਰ ਰਹੇ ਭਾਜਪਾ ਵਰਕਰਾਂ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਲਾਠੀਆਂ ਚੱਲ ਪਈਆਂ ਸਨ, ਕਿਉਂਕਿ ਭਾਜਪਾ ਵਰਕਰ ਕਾਂਗਰਸੀ ਆਗੂਆਂ ਨੂੰ ਚੂੜੀਆਂ ਦਿਖਾ ਰਹੇ ਸਨ ਅਤੇ ਕਾਂਗਰਸੀ ਵਰਕਰ ਭਾਜਪਾ ਆਗੂਆਂ ਨੂੰ ਭਿ੍ਸ਼ਟਾਚਾਰੀ ਦੱਸ ਕੇ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇ ਨੋਟ ਦਿਖਾ ਰਹੇ ਸਨ, ਜਿਸ ਕਾਰਨ ਭਾਜਪਾ ਦੇ ਨੌਜਵਾਨ ਕੌਾਸਲਰ ਸੌਰਵ ਜੋਸ਼ੀ ਅਤੇ ਚੰਡੀਗੜ੍ਹ ਦੇ ਸਾਬਕਾ ਕਾਂਗਰਸੀ ਮੇਅਰ ਸ੍ਰੀ ਪ੍ਰਦੀਪ ਛਾਬੜਾ ਵਿਚਕਾਰ ਹੱਥੋਪਾਈ ਦੀ ਨੌਬਤ ਆਉਣ ਉਪਰੰਤ ਦੋਵੇਂ ਧਿਰਾਂ ਆਪਸ ਵਿਚ ਗੁੱਥਮ-ਗੁੱਥਾ ਹੋ ਗਈਆਂ ਸਨ |


ਚੀਨ ਨੇ ਲੱਦਾਖ ਤੋਂ ਆਪਣੀ ਫ਼ੌਜ ਹਟਾਈ

http://sameydiawaaz.com/Archive%20News/%5B2013%5D/05/06.05.2013%20-%2005.jpg 

ਨਵੀਂ ਦਿੱਲੀ 5 ਮਈ :- ਚੀਨ ਨੇ ਲੱਦਾਖ ਦੇ ਦੌਲਤ ਬੇਗ ਓਲਡੀ ਤੋਂ ਆਪਣੀ ਸੈਨਾ ਵਾਪਿਸ ਹਟਾ ਲਈ ਹੈ | ਸੂਤਰਾਂ ਨੇ ਅੱਜ ਦੱਸਿਆ ਕਿ ਆਹਮਣੇ-ਸਾਹਮਣੇ ਡਟੀਆਂ ਭਾਰਤ ਤੇ ਚੀਨ ਦੀਆਂ ਫੌਜਾਂ ਵਾਪਿਸ ਪਰਤ ਗਈਆਂ ਹਨ | ਦੱਸਿਆ ਜਾਂਦਾ ਹੈ ਕਿ ਦੋਵਾਂ ਧਿਰਾਂ 'ਚ ਉੱਚ ਪੱਧਰ 'ਤੇ ਗੱਲਬਾਤ ਦੇ ਦੌਰਾਨ ਇਹ ਸਮਝੌਤਾ ਹੋਇਆ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਾਪਿਸ ਪਰਤ ਗਈਆਂ ਹਨ | ਲੱਦਾਖ ਖੇਤਰ 'ਚ ਚੀਨੀ ਸੈਨਿਕਾਂ ਦੀ ਘੁਸਪੈਠ ਨੂੰ ਲੈ ਕੇ ਦੋਵਾਂ ਦੇਸ਼ਾਂ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ | ਚੀਨੀ ਸੈਨਾ ਨੂੰ ਲੈ ਕੇ ਭਾਰਤ ਤੇ ਚੀਨ 'ਚ ਤਿੰਨ ਵਾਰ ਫਲੈਗ ਮੀਟਿੰਗ ਹੋਈ ਸੀ ਪਰ ਕੋਈ ਵੀ ਹੱਲ ਨਹੀਂ ਨਿਕਲ ਸਕਿਆ ਸੀ | ਚੀਨੀ ਸੈਨਾ 19 ਕਿਲੋਮੀਟਰ ਤਕ ਭਾਰਤੀ ਖੇਤਰ 'ਚ ਦਾਖਲ ਹੋ ਗਈ ਸੀ ਤੇ ਉੇੱਥੇ ਤੰਬੂ ਲਗਾ ਕੇ ਆਪਣੀ ਚੌਾਕੀ ਸਥਾਪਿਤ ਕਰ ਲਈ ਸੀ ਜਦਕਿ ਭਾਰਤ ਵਲੋਂ ਆਈ. ਟੀ. ਬੀ. ਨੇ ਚੀਨੀ ਸੈਨਾ ਤੋਂ ਕੁੱਝ ਦੂਰੀ 'ਤੇ ਆਪਣਾ ਮੋਰਚਾ ਬਣਾ ਲਿਆ ਸੀ |


ਮਿਸ਼ਨ ਲਈ ਸਮਰਪਿਤ ਹੋ ਕੇ ਕੰਮ ਕਰਨ ਵਾਲਿਆਂ ਨੂੰ ਇੱਕ ਮੰਚ 'ਤੇ ਇਕੱਠੇ ਕਰਾਂਗਾ - ਅੰਨਾ ਹਜ਼ਾਰੇ

 http://sameydiawaaz.com/Archive%20News/%5B2013%5D/05/06.05.2013%20-%2008.jpg

ਸ੍ਰੀਗੰਗਾਨਗਰ 5 ਮਈ (ਦਵਿੰਦਰਜੀਤ ਸਿੰਘ) :- ਗਾਂਧੀਵਾਦੀ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਕਿ ਸੰਸਦ ਤੋਂ ਵੱਡੀ ਜਨਸੰਸਦ ਹੈ | ਉਨ੍ਹਾਂ ਨੇ ਸਤੰਬਰ ਮਹੀਨੇ ਵਿਚ ਦਿੱਲੀ ਜਨ ਸੰਸਦ ਬੁਲਾਈ ਹੈ | ਸ੍ਰੀ ਹਜ਼ਾਰੇ ਐਤਵਾਰ ਨੂੰ ਸਥਾਨਕ ਪਬਲਿਕ ਪਾਰਕ 'ਚ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਡੀ ਲੜ ਰਹੇ ਦੂਸਰੀ ਲੜਾਈ ਲਈ ਉਨ੍ਹਾਂ ਨੇ ਮੁਲਕ ਭਰ 'ਚ ਛੇ ਕਰੋੜ ਇੱਕੋ ਜਿਹੇ ਆਦਮੀਆਂ ਦੀ ਫ਼ੌਜ ਖੜ੍ਹੀ ਕਰਨ ਦਾ ਟੀਚਾ ਮਿਥਿਆ ਹੈ ਜਿਹੜੇ ਉਨ੍ਹਾਂ ਦੇ ਮਿਸ਼ਨ ਲਈ ਸਮਰਪਿਤ ਹੋ ਕੇ ਕੰਮ ਕਰਨਗੇ | ਸਭਾ 'ਚ ਮਸ਼ਹੂਰ ਪੱਤਰਕਾਰ ਸੰਤੋਸ਼ ਭਾਰਤੀ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਦੇਸ਼ ਦਾ ਸੰਵਿਧਾਨ ਇੱਕ ਵਾਰ ਫਿਰ ਪੜ੍ਹਨ | ਸੂਫੀ ਸਮਾਜ ਦੇ ਅੰਤਰਰਾਸ਼ਟਰੀ ਨੇਤਾ ਸੂਫ਼ੀ ਜਾਲਾਨੀ ਨੇ ਵੀ ਸੰਬੋਧਨ ਕੀਤਾ |


ਬੰਗਲਾਦੇਸ਼ ਇਮਾਰਤ ਹਾਦਸਾ - ਮਿ੍ਤਕਾਂ ਦੀ ਗਿਣਤੀ 550 ਹੋਈ

ਢਾਕਾ 5 ਮਈ ( ਏਜੰਸੀ) :-— ਬੰਗਲਾਦੇਸ਼ ਦੇ ਸਾਵਾਰ 'ਚ ਰਾਣਾ ਪਲਾਜ਼ਾ ਨਾਮਕ ਵਪਾਰਕ ਕੰਪਲੈਕਸ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਘੱਟ ਤੋਂ ਘੱਟ 550 ਹੋ ਗਈ ਹੈ ਅਤੇ ਸੰਯੁਕਤ ਰਾਸ਼ਟਰ ਕਿਰਤ ਸੰਗਠਨ ਨੇ ਬੰਗਲਾਦੇਸ਼ ਤੋਂ ਸਾਰੀਆਂ ਅਸੁਰੱਖਿਅਤ ਇਕਾਈਆਂ ਨੂੰ ਬੰਦ ਕਰਨ ਨੂੰ ਕਿਹਾ ਹੈ | ਇਸ ਇਮਾਰਤ ਦੇ ਡਿੱਗਣ ਕਾਰਨ ਬੰਗਲਾਦੇਸ਼ ਦੇ 20 ਅਰਬ ਡਾਲਰ ਦੇ ਕੱਪੜਾ ਉਦਯੋਗ ਨੂੰ ਧੱਕਾ ਲੱਗਾ ਹੈ | ਬੰਗਲਾਦੇਸ਼ ਦੇ ਨਿਰਯਾਤ ਵਿਚ 80 ਪ੍ਰਤੀਸ਼ਤ ਹਿੱਸਾ ਕੱਪੜਿਆਂ ਦਾ ਹੈ | ਅੰਤਰਰਾਸ਼ਟਰੀ ਕਿਰਤ ਸੰਗਠਨ ਦੇ ਫੀਲਡ ਅਭਿਆਨ ਦੇ ਸਹਾਇਕ ਪ੍ਰਬੰਧਕ ਗਿਲਬ੍ਰਟ ਹੰ ਗਬੋ ਨੇ ਕਿਹਾ ਹੈ ਕਿ ਬੰਗਲਾਦੇਸ਼ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਰੋਕ ਲਗਾਉਣੀ ਚਾਹੀਦੀ ਹੈ | ਸੈਨਾ ਦੇ ਬੁਲਾਰੇ ਮੇਜਰ ਸੱਜਾਦ ਹੁਸੈਨ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 550 ਹੋ ਚੁੱਕੀ ਹੈ ਅਤੇ ਮਲਬੇ ਵਿਚ ਅਜੇ ਵੀ ਕਈ ਲਾਸ਼ਾਂ ਫਸੀਆਂ ਹੋਈਆਂ ਦਿੱਖ ਰਹੀਆਂ ਹਨ |


ਸਰਬਜੀਤ ਨੂੰ 'ਕੌਮੀ ਸ਼ਹੀਦ' ਦਾ ਦਰਜਾ ਦੇਣ 'ਤੇ ਉਠਿਆ ਵਿਵਾਦ

ਜਲੰਧਰ 5 ਮਈ (ਮੇਜਰ ਸਿੰਘ) :- ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਪਿਛਲੇ ਦਿਨੀਂ ਲਾਹੌਰ ਦੀ ਜੇਲ੍ਹ 'ਚ ਹੋਏ ਇਕ ਜਾਨਲੇਵਾ ਹਮਲੇ ਦੌਰਾਨ ਜ਼ਖਮੀ ਹੋਣ ਬਾਅਦ ਮੌਤ ਹੋ ਗਈ | ਉਸ ਦੀ ਮਿ੍ਤਕ ਦੇਹ ਅਗਲੇ ਦਿਨਉਸ ਦੇ ਜੱਦੀ ਪਿੰਡ ਭਿੱਖੀਵਿੰਡ ਲਿਆਂਦੀ ਗਈ | ਪੰਜਾਬ ਸਰਕਾਰ ਵੱਲੋਂ ਸਰਬਜੀਤ ਸਿੰਘ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ | ਤਿੰਨ ਦਿਨ ਸਰਕਾਰੀ ਸੋਗ ਦਾ ਐਲਾਨ ਕੀਤਾ, ਉਸ ਨੂੰ 'ਕੌਮੀ ਸ਼ਹੀਦ' ਦਾ ਦਰਜਾ ਦੇ ਕੇ ਇਕ ਕਰੋੜ ਰੁਪਏ ਦੀ ਰਾਸ਼ੀ ਪਰਿਵਾਰ ਨੂੰਦੇਣ ਦਾ ਐਲਾਨ ਵੀ ਕੀਤਾ ਗਿਆ ਹੈ | ਸਰਬਜੀਤ ਸਿੰਘ ਨੂੰ'ਕੌਮੀ ਸ਼ਹੀਦ' ਐੈਲਾਨੇ ਜਾਣ 'ਤੇ ਕਈ ਖੱਬੇ ਪੱਖੀ, ਕੌਮੀ ਸ਼ਹੀਦਾਂ ਦੀ ਵਿਰਾਸਤ ਸੰਭਾਲਣ 'ਚ ਯਤਨਸ਼ੀਲ ਸੰਸਥਾਵਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਸਮੇਤ ਰਾਜਸੀ ਆਗੂਆਂ ਨੇ ਉਾਗਲ ਉਠਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਰਾਜ ਦੀਆਂਦੋ ਪ੍ਰਮੁੱਖ ਪਾਰਟੀਆਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਵੱਲੋਂਵਿਧਾਨਸਭਾ ਵਿਚ ਸਰਬਸੰਮਤੀ ਨਾਲ ਪਾਏ ਮਤੇ ਦੀ ਆਲੋਚਣਾ ਵੀ ਹੋ ਰਹੀ ਹੈ | ਅਜਿਹੇ ਲੋਕਾਂ ਦਾ ਮੰਨਣਾ ਹੈਕਿ ਸਰਬਜੀਤ ਸਿੰਘ ਨੇ ਲੰਬਾ ਸਮਾਂ ਹੋਰਨਾਂ ਭਾਰਤੀ ਕੈਦੀਆਂ ਵਾਂਗ ਪਾਕਿਸਤਾਨੀ ਜੇਲ੍ਹਾਂ ਵਿਚ ਨਰਕ ਭੋਗਿਆ ਅਤੇ ਜੇਲ੍ਹ ਦੌਰਾਨ ਉਸ ਉੱਪਰ ਹੋਇਆ ਹਮਲਾ ਵੀ ਬੇਹੱਦ ਨਿੰਦਣਯੋਗ ਹੈ | ਸਰਬਜੀਤ ਸਿੰਘ ਪਾਕਿਸਤਾਨ ਹੱਥੋਂ ਬੇਹੱਦ ਪੀੜਤ ਹੋਇਆ ਤੇ ਉਸ ਦੇ ਪਰਿਵਾਰ ਨੂੰਵੀ ਬਹੁਤ ਸਾਰੀਆਂ ਦੁਸ਼ਵਾਰੀਆਂ ਝੱਲਣੀਆਂ ਪਈਆਂ | ਸਰਬਜੀਤ ਤੇ ਉਸ ਦੇ ਪਰਿਵਾਰ ਲਈ ਲੋਕਾਂ ਦੀ ਭਾਵੁਕ ਹਮਦਰਦੀ ਕੁਦਰਤੀ ਹੈ | ਪਰ ਕਿਸੇ ਵਿਅਕਤੀ ਨੂੰ ਇਕਤਰਫਾ ਕੌਮੀ ਸ਼ਹੀਦ ਕਰਾਰ ਦੇ ਦੇਣਾ, ਉਨ੍ਹਾਂ ਦੀ ਸਮਝ ਤੋਂ ਬਾਹਰ ਦੀ ਗੱਲ ਹੈ | ਅਜਿਹੇ ਲੋਕ ਮੰਨਦੇ ਹਨ ਕਿ ਦੇਸ਼ ਅਤੇ ਲੋਕਾਂ ਦੇ ਮਸਲਿਆਂ ਨੂੰ ਲੈਕੇ ਜਦੋ-ਜਹਿਦਾਂਕਰਨ ਵਾਲੇ ਤੇ ਜਾਨ ਦੀ ਪ੍ਰਵਾਹ ਨਾ ਕਰਨ ਵਾਲੇ ਹੀ ਕੌਮੀ ਪ੍ਰਵਾਨਿਆਂ ਵਜੋਂਲੋਕ ਮਨਾਂਵਿਚ ਆਪਣਾ ਸਥਾਨ ਬਣਾਉਂਦੇ ਹਨ | ਇਨ੍ਹਾਂ ਪ੍ਰਵਾਨਿਆਂ ਦੀ ਕੁਰਬਾਨੀ ਤੇ ਸ਼ਹਾਦਤ ਖੁਦ ਰੌਾਅ ਹੀ ਲੋਕ ਚੇਤਿਆਂ ਵਿਚ ਵਾਸ ਕਰ ਜਾਂਦੀ ਹੈ | ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਕਿਸੇ ਅਸੈਂਬਲੀ ਦੇ ਮਤੇ ਨਾਲ ਸ਼ਹੀਦ ਪ੍ਰਵਾਨਨਹੀਂ ਹੋਏ, ਸਗੋਂ ਉਨ੍ਹਾਂ ਆਪਣੇ ਅਮਲਾਂ ਨਾਲ ਇਹ ਰੁਤਬਾ ਹਾਸਲ ਕੀਤਾ ਹੈ | ਸਰਬਜੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰਸ਼ਰਾਬ ਪੀਣ ਦੀ ਲਤ ਸੀ ਤੇ ਇਕ ਦਿਨਸ਼ਰਾਬੀ ਹਾਲਤ 'ਚ ਭੁਲੇਖੇ ਨਾਲ ਸਰਹੱਦ ਪਾਰ ਕਰ ਗਿਆ | ਖੁਫ਼ੀਆ ਏਜੰਸੀਆਂ ਦੇ ਕੁਝਅਧਿਕਾਰੀਆਂ ਦਾ ਦਾਅਵਾ ਹੈ ਕਿ ਸਰਬਜੀਤ ਸਿੰਘ ਭਾਰਤੀ ਖੁਫ਼ੀਆ ਏਜੰਸੀ 'ਰਾਅ' ਦਾ ਏਜੰਟ ਸੀ ਤੇ ਇਕ ਖਾਸ ਮਿਸ਼ਨ ਤਹਿਤ ਪਾਕਿਸਤਾਨ ਭੇਜਿਆ ਗਿਆ ਸੀ | ਦੋਵਾਂਵਿਚੋਂ ਕੋਈ ਗੱਲ ਵੀ ਸੱਚ ਹੋਵੇ, ਉਸ ਨੂੰਸ਼ਹੀਦ ਭਗਤ ਸਿੰਘ ਜਾਂਸ਼ਹੀਦ ਊਧਮ ਸਿੰਘ ਵਰਗਾ ਦਰਜਾ ਦੇਣਾ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਜਾਪ ਰਿਹਾ |ਦੇਸ਼ ਦੀ ਆਜ਼ਾਦੀ ਲਈ ਜੂਝਦੇ ਰਹੇ ਗ਼ਦਰੀ ਬਾਬਿਆਂ ਦੀ ਵਿਰਾਸਤ ਨੂੰਸੰਭਾਲ ਰਹੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਉੱਪ-ਪ੍ਰਧਾਨ ਸ:ਨੌਨਿਹਾਲ ਸਿੰਘ ਨੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਕੌਮੀ ਸ਼ਹੀਦਾਂ ਦਾ ਅਪਮਾਨ ਕਰਨ ਦੇ ਤੁੱਲ ਹੈ | ਸਾਡੀਆਂਰਾਜਸੀ ਪਾਰਟੀਆਂ ਆਪਸੀ ਸੌੜੇ, ਸਵਾਰਥੀ ਹਿੱਤ ਪੂਰੇ ਕਰਨ ਲਈ ਅਜਿਹੇ ਘਟੀਆ ਹੱਥਕੰਡੇ ਵਰਤ ਰਹੀਆਂਹਨ | ਖੱਬੇ-ਪੱਖੀ ਸੀ. ਪੀ. ਐਮ. ਪੰਜਾਬ ਦੇ ਮੁਖੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਰਬਜੀਤ ਸਿੰਘ ਨਾਲ ਪਾਕਿਸਤਾਨੀ ਜੇਲ੍ਹਾਂ ਵਿਚ ਜ਼ਿਆਦਤੀ ਹੋਈ ਤੇ ਉਹ ਸਰਕਾਰੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਇਆ ਹੈ | ਪਰ ਕੌਮੀ ਸ਼ਹੀਦ ਵਰਗੀਆਂ ਗੱਲਾਂ ਕਰਨੀਆਂਸ਼ੋਭਦੀਆਂ ਨਹੀਂ | ਖੱਬੇ-ਪੱਖੀ ਚਿੰਤਕ ਤੇ ਸਿੱਖਿਆ ਸ਼ਾਸਤਰੀ ਡਾ:ਪ੍ਰਮਿੰਦਰ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਹੁਕਮਰਾਨ ਕੌਮੀ ਤੰਗਨਜ਼ਰੀ ਤਹਿਤ ਇਕ-ਦੂਜੇ ਵਿਰੁੱਧ ਸਾਜ਼ਿਸ਼ਾਂ ਰਚਦੇ ਰਹਿੰਦੇ ਹਨ ਤੇ ਸ਼ਿਕਾਰ ਆਮ ਲੋਕ ਬਣਦੇ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਬਜੀਤ ਸਿੰਘ ਦੇ ਸਸਕਾਰ ਮੌਕੇ ਇਕੱਠ ਕੀਤਾ, ਉਹ ਫਿਰਕੂ ਭਾਵਨਾਵਾਂ ਭੜਕਾਉਣ ਤੇ ਦੋਵਾਂ ਦੇਸ਼ਾਂ ਵਿਚ ਜੰਗ ਵਾਲੀ ਹਾਲਤ ਪੈਦਾ ਕਰਨ ਤੋਂਪ੍ਰੇਰਿਤ ਨਜ਼ਰ ਆ ਰਿਹਾ ਸੀ | ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਦੇ ਸ਼ਿਕਾਰ ਨੂੰ 'ਕੌਮੀ ਸ਼ਹੀਦ' ਵਰਗੀ ਗੱਲ ਦਾ ਤਾਂਕੋਈ ਮਤਲਬ ਹੀ ਨਹੀਂ | ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨਲਾਂਭੇ ਕਰਨ ਲਈ ਅਜਿਹੀਆਂ ਗੱਲਾਂ ਕੀਤੀਆਂਜਾਂਦੀਆਂ ਹਨ |ਸੋਸ਼ਲ ਮੀਡੀਆ 'ਚ ਸ਼ਹੀਦ ਦੇ ਰੁਤਬੇ ਵਾਲਾ ਮਸਲਾ ਵੱਡੇ ਪੱਧਰ 'ਤੇ ਉਭਰਿਆ ਹੋਇਆ ਹੈ | ਲੋਕ ਸੁਆਲ ਕਰ ਰਹੇ ਹਨ ਕਿ ਘਰਦਿਆਂ ਦੇ ਕਹਿਣ ਮੁਤਾਬਿਕ ਸਰਬਜੀਤ ਸ਼ਰਾਬੀ ਹਾਲਤ 'ਚ ਸਰਹੱਦ ਟੱਪ ਗਿਆ ਸੀ, ਫਿਰ ਭਲਾ ਉਹ ਸ਼ਹੀਦ ਕਿਵੇਂਬਣ ਗਿਆ? ਭੁਲੇਖੇ 'ਚ ਸਰਹੱਦ ਪਾਰ ਕਰ ਗਏ ਤਾਂ ਪਾਕਿਸਤਾਨ ਦੀਆਂਜੇਲ੍ਹਾਂ 'ਚ ਸੈਂਕੜੇ ਭਾਰਤੀ ਹਨ, ਫਿਰ ਕੀ ਉਹ ਸਾਰੇ ਸ਼ਹੀਦ ਕਰਾਰ ਦਿੱਤੇ ਜਾਣਗੇ | ਲੋਕ ਇਹ ਵੀ ਸੁਆਲ ਕਰ ਰਹੇ ਹਨ ਕਿ ਸ਼ਹੀਦ ਕਰਾਰ ਦੇਣ ਤੋਂ ਪਹਿਲਾਂਸਰਕਾਰ ਇਹ ਤਾਂਦੱਸੇ ਕਿ ਕੀ ਉਹ ਸ਼ਰਾਬੀ ਹਾਲਤ 'ਚ ਸਰਹੱਦ ਟੱਪ ਗਿਆ ਸੀ, ਅੱਤਵਾਦੀ ਸੀ ਜਾਂ ਫਿਰ ਜਾਸੂਸ ਸੀ? ਅਜਿਹੇ ਸੁਆਲਾਂਦਾ ਸੋਸ਼ਲ ਮੀਡੀਆ 'ਚ ਹੜ੍ਹ ਆਇਆ ਹੋਇਆ ਹੈ |

ਅਕਾਲੀ ਦਲ ਦੇ ਬਹੁਤ ਸਾਰੇ ਆਗੂਆਂ ਨੂੰਵੀ ਸਰਬਜੀਤ ਸਿੰਘ ਨੂੰ'ਕੌਮੀ ਸ਼ਹੀਦ' ਦਾ ਰੁਤਬਾ ਦੇਣ ਦੀ ਗੱਲ ਹਜ਼ਮ ਨਹੀਂਆ ਰਹੀ | ਭਾਵੇਂ ਕੋਈ ਵੀ ਆਗੂ ਖੁੱਲ੍ਹ ਕੇ ਬੋਲਣਲਈ ਤਿਆਰ ਨਹੀਂ, ਪਰ ਨਿੱਜੀ ਗੱਲਬਾਤ ਦੌਰਾਨ ਉਹ ਵੀ ਇਸ ਫ਼ੈਸਲੇ ਤੋਂ ਖੁਸ਼ ਨਹੀਂ ਹਨ, ਸਗੋਂ ਵੱਡਾ ਗਲਤ ਫ਼ੈਸਲਾ ਸਮਝ ਰਹੇ ਹਨ | ਦਲ ਦੇ ਕਰੀਬ ਅੱਧੀ ਦਰਜਨ ਆਗੂਆਂਨਾਲ ਹੋਈ ਗੱਲਬਾਤ 'ਚ ਇਹੀ ਗੱਲ ਸਾਹਮਣੇ ਆਈ ਹੈ |


ਪਾਕਿ ਕੈਦੀ ਦੀ ਹਾਲਤ ਅਜੇ ਵੀ ਗੰਭੀਰ

http://sameydiawaaz.com/Archive%20News/%5B2013%5D/05/06.05.2013%20-%2007.jpg

ਚੰਡੀਗੜ੍ਹ 5 ਮਈ (ਨਿੱਝਰ) :- ਪਾਕਿ ਦੇ ਕੈਦੀ ਸਨਾਉੱਲਾ ਰੰਜੇ, ਜਿਸ ਨੂੰ ਜੰਮੂ ਜੇਲ੍ਹ 'ਚ ਲੜਾਈ ਦੌਰਾਨ ਇਕ ਹੋਰ ਕੈਦੀ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ, ਦੀ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ 'ਚ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ | ਪੀ. ਜੀ. ਆਈ. ਦੇ ਡਾਕਟਰ ਪ੍ਰੋ. ਅੱੈਸ. ਐੱਲ. ਮûਰੀਆ ਵਲੋਂ ਜਾਰੀ ਮੈਡੀਕਲ ਬੁਲੇਟਿਨ ਵਿਚ ਸਾਨਾਉਲਾ ਨੂੰ ਗਹਿਰੇ ਕੋਮਾ 'ਚ ਦੱਸਿਆ ਗਿਆ ਹੈ | ਉਸ ਦੀ ਹਾਲਤ ਦੇਖਣ ਲਈ ਪਾਕਿਸਤਾਨੀ ਡਿਪਲੋਮੇਟ ਮਨਜ਼ੂਰ ਅਲੀ ਖਾਨ ਨੇ ਅੱਜ ਪੀ. ਜੀ. ਆਈ. ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਪਾਕਿ ਸਫਾਰਤਖਾਨੇ ਦੇ 2 ਹੋਰ ਅਧਿਕਾਰੀ ਵੀ ਸਨ | ਇਸ ਤੋਂ ਇਲਾਵਾ ਇਹ ਸੂਚਨਾ ਵੀ ਮਿਲੀ ਹੈ ਕਿ ਕੱਲ੍ਹ ਸੋਮਵਾਰ ਨੂੰ ਭਾਰਤ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸਲਮਾਨ ਬਸ਼ੀਰ ਪੀ. ਜੀ. ਆਈ. ਵਿਖੇ ਸਾਨਾਉਲਾ ਨੂੰ ਦੇਖਣ ਲਈ ਪੁੱਜਣਗੇ | ਸਾਨਾਉਲਾ ਦਾ ਇਲਾਜ ਕਰ ਰਹੇ ਇਕ ਡਾਕਟਰ ਨੇ ਇਹ ਵੀ ਕਿਹਾ ਹੈ ਕਿ ਉਹ ਦਿਮਾਗੀ ਤੌਰ 'ਤੇ ਮਰ ਚੁੱਕਾ ਹੈ |


1993 'ਚ ਹੋਏ ਬੰਬ ਧਮਾਕਿਆਂ ਦੇ ਦੋਸ਼ੀ ਦੀ ਮੌਤ

http://sameydiawaaz.com/Archive%20News/%5B2013%5D/05/06.05.2013%20-%2010.jpg

ਮੁੰਬਈ, 5 ਮਈ (ਏਜੰਸੀ)- ਇਸ਼ਾਕ ਹਜਵਾਨੇ (85) ਨੂੰ 1993 'ਚ ਸ਼ਹਿਰ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਦੀ ਆਪਣੇ ਨਿਵਾਸ-ਸਥਾਨ ਤੇ ਹੀ ਮੌਤ ਹੋ ਗਈ। ਉਹ ਇਸ ਸਮੇਂ ਜ਼ਮਾਨਤ 'ਤੇ ਬਾਹਰ ਸੀ। ਇਸ ਸਾਲ ਦੇ ਮਾਰਚ ਮਹੀਨੇ ਸੁਪਰੀਮ ਕੋਰਟ ਨੇ ਹਜਵਾਨੇ ਦੀ ਸਜ਼ਾ ਦੀ ਟਾਡਾ ਅਦਾਲਤ ਨੂੰ ਪੁਸ਼ਟੀ ਕੀਤੀ ਸੀ। ਉਸ ਦੇ ਵਕੀਲ ਫਰਹਾਨ ਸ਼ਾਹ ਨੇ ਕਿਹਾ ਕਿ ਸਰੀਰ ਦੇ ਕਈ ਅੰਗ ਖਰਾਬ ਹੋਣ ਕਾਰਨ ਘਰ ਵਿਚ ਹੀ ਉਸ ਦੀ ਮੌਤ ਹੋ ਗਈ। ਹਜਵਾਨੇ ਨੂੰ ਟਾਈਗਰ ਮੈਮਨ ਵਲੋਂ ਵਿਵਸਥਿਤ ਹਥਿਆਰਾਂ ਦੀ ਸਿਖਲਾਈ ਵਿਚ ਭਾਗ ਲੈਣ ਅਤੇ ਧਮਾਕਿਆਂ 'ਚ ਸਾਜਿਸ਼ ਕਰਨ 'ਚ ਦੋਸ਼ੀ ਪਾਏ ਜਾਣ 'ਤੇ ਟਾਡਾ ਅਦਾਲਤ ਨੇ ਉਸ ਨੂੰ 14 ਸਾਲ ਦੀ ਸਜ਼ਾ ਦਿੱਤੀ ਸੀ ਪਰ ਸੁਪਰੀਮ ਕੋਰਟ ਨੇ ਉਸ ਦੀ ਸਜ਼ਾ 'ਚ ਵਾਧਾ ਕਰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹਜਵਾਨੇ ਨੇ 16 ਮਈ ਨੂੰ ਆਤਮ ਸਪਰਪਣ ਕੀਤਾ ਸੀ। ਉਸ ਦੇ ਵਕੀਲ ਫਰਹਾਨ ਸ਼ਾਹ ਨੇ ਕਿਹਾ ਕਿ ਮੈਂ ਟਾਡਾ ਅਦਾਲਤ ਨੂੰ ਉਸ ਦੇ ਦਿਹਾਂਤ ਬਾਰੇ ਸੂਚਿਤ ਕਰਾਂਗਾ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz