ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

10 ਮਈ 2013

ਸੱਜਣ ਕੁਮਾਰ ਦੇ ਤਿੰਨ ਸਾਥੀਆਂ ਨੂੰ ਉਮਰ ਕੈਦ

 http://sameydiawaaz.com/Archive%20News/%5B2013%5D/05/10.05.2013%20-%2001.jpg

ਸਿੱਖ ਕਤਲੇਆਮ ਦੇ ਇਕ ਕੇਸ ਵਿੱਚ ਵੀਰਵਾਰ ਨੂੰ ਸਜ਼ਾ ਸੁਣਾਏ ਜਾਣ ਸਮੇਂ ਕੜਕੜਡੂਮਾ ਅਦਾਲਤ

ਦੇ ਬਾਹਰ ਇਕ ਪੀੜਤ ਬਜ਼ੁਰਗ ਵਿਛੜਿਆਂ ਨੂੰ ਯਾਦ ਕਰ ਕੇ ਕੁਰਲਾਉਂਦਾ ਹੋਇਆ (ਫੋਟੋ: ਮਾਨਸ)

ਨਵੀਂ ਦਿੱਲੀ, 9 ਮਈ :- ਇਥੋਂ ਦੀ ਇਕ ਅਦਾਲਤ ਨੇ 29 ਸਾਲ ਪੁਰਾਣੇ 1984 ਦੇ ਸਿੱਖ ਕਤਲ-ਏ-ਆਮ ਮਾਮਲੇ ਵਿਚ ਅੱਜ ਪੰਜ ਦੋਸ਼ੀਆਂ ਵਿਚੋਂ ਤਿੰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜਦਕਿ ਦੋ ਨੂੰ ਤਿੰਨ-ਤਿੰਨ ਸਾਲਾਂ ਦੀ ਸਜ਼ਾ ਸੁਣਾ ਕੇ ਉਨ੍ਹਾਂ ਦੀਆਂ ਜ਼ਮਾਨਤਾਂ ਮਨਜ਼ੂਰ ਕਰ ਲਈਆਂ। ਅਦਾਲਤ ਨੇ ਸਾਰੇ ਪੰਜ ਦੋਸ਼ੀਆਂ ਨੂੰ ਇਕ-ਇਕ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ।

ਜ਼ਿਲ੍ਹਾ ਤੇ ਸੈਸ਼ਨ ਜੱਜ ਜੇ.ਆਰ. ਆਰੀਅਨ ਸੀ.ਬੀ.ਆਈ. ਵੱਲੋਂ ਬਲਵਾਨ ਖੋਖਰ, ਗਿਰਧਾਰੀ ਲਾਲ ਤੇ ਕੈਪਟਨ ਭਾਗਮਲ ਲਈ ਸਜ਼ਾ-ਏ-ਮੌਤ ਦੀ ਕੀਤੀ ਮੰਗ ਠੁਕਰਾਉਂਦਿਆਂ ਇਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਸੀ.ਬੀ.ਆਈ. ਨੇ ਅਦਾਲਤ ਨੂੰ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਨ੍ਹਾਂ ਨੇ ਯੋਜਨਾਬੱਧ ਢੰਗ ਨਾਲ ਫਿਰਕੂ ਦੰਗੇ ਤੇ ‘ਧਾਰਮਿਕ ਕਤਲ-ਏ-ਆਮ’ ਕਰਵਾਏ। ਅਦਾਲਤ ਨੇ ਸਾਬਕਾ ਕੌਂਸਲਰ ਮਹਿੰਦਰ ਯਾਦਵ ਤੇ ਸਾਬਕਾ ਵਿਧਾਇਕ ਕਿਸ਼ਨ ਖੋਖਰ ਨੂੰ ਦੰਗੇ ਕਰਨ ਦੇ ਦੋਸ਼ ਹੇਠ 3 ਸਾਲਾਂ ਦੀ ਸਜ਼ਾ ਸੁਣਾਈ ਤੇ ਨਾਲ ਹੀ ਦੋਵਾਂ ਦੀ ਅਦਾਲਤ ਨੇ ਜ਼ਮਾਨਤ ਵੀ ਮਨਜ਼ੂਰ ਕਰ ਲਈ। ਇਨ੍ਹਾਂ 5 ਨੂੰ 31 ਅਕਤੂਬਰ 1984 ਵਿਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਭੜਕੇ ਦੰਗਿਆਂ ਵਿਚ ਕੇਹਰ ਸਿੰਘ, ਗੁਰਪ੍ਰੀਤ ਸਿੰਘ, ਰਘੁਵੀਰ ਸਿੰਘ, ਨਰਿੰਦਰਪਾਲ ਸਿੰਘ ਤੇ ਕੁਲਦੀਪ ਸਿੰਘ ਦੀ ਹੱਤਿਆ ਨਾਲ ਸਬੰਧ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਇਨ੍ਹਾਂ ਇਕ ਹੀ ਪਰਿਵਾਰ ਦੇ ਮੈਂਬਰਾਂ ਦੀ ਦਿੱਲੀ ਛਾਉਣੀ ਇਲਾਕੇ ਵਿਚ ਸਥਿਤ ਰਾਜਨਗਰ ਵਿਚ ਦੰਗਾਕਾਰੀਆਂ ਨੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਵੀ ਮੁਲਜ਼ਮ ਸੀ, ਪਰ ਉਸ ਨੂੰ ਅਦਾਲਤ ਨੇ 30 ਅਪਰੈਲ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਸੀ।

ਅਦਾਲਤ ਨੇ ਬਲਵਾਨ ਖੋਖਰ, ਗਿਰਧਾਰੀ ਲਾਲ ਤੇ ਕੈਪਟਨ ਭਾਗਮਲ ਨੂੰ ਆਈਪੀਸੀ ਦੀ ਧਾਰਾ 312 ਤਹਿਤ ਤੇ ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਨੂੰ ਸਿਰਫ ਦੰਗਿਆਂ ਦਾ ਦੋਸ਼ੀ ਕਰਾਰ ਦਿੱਤਾ। ਸਜ਼ਾ ਤੈਅ ਕਰਨ ਮੌਕੇ ਅੱਜ ਦਲੀਲ ਦਿੰਦਿਆਂ ਸੀ.ਬੀ.ਆਈ. ਦੇ ਵਕੀਲ ਆਰ.ਐਸ. ਚੀਮਾ ਨੇ ਕਿਹਾ ਕਿ ਇਹ ਬੜੀ ਸੋਚੀ ਸਮਝੀ ਸਾਜਿਸ਼ ਤਹਿਤ ਕੀਤੇ ਗਏ ਦੰਗੇ ਸਨ। ਜਿਸ ਵਿਚ ਪੀੜਤਾਂ ਨੂੰ ਅਲੱਗ-ਥਲੱਗ ਕੀਤਾ ਗਿਆ। ਇਹ ਧਾਰਮਿਕ ਜਿਸ ਵਿਚ ਸਿੱਖਾਂ ਚੁਣ-ਚੁਣ ਕੇ ਮਾਰਿਆ ਗਿਆ।  ਜਿਹੜੇ ਖੇਤਰਾਂ ਵਿਚ ਸਿੱਖਾਂ ਦਾ ਕਤਲ ਕੀਤਾ ਗਿਆ ਉਥੇ ਪੀੜਤ ਮੁੜ ਕੇ ਨਹੀਂ ਗਏ। ਉਨ੍ਹਾਂ ਕਿਹਾ ਕਿ ਪੀੜਤ ਪੂਰੀ ਤਰ੍ਹਾਂ ਨਿਰਦੋਸ਼ ਸਨ। ਉਨ੍ਹਾਂ ਨੇ ਕਿਸੇ ਨੂੰ ਵੀ ਨਹੀਂ ਭੜਕਾਇਆ। ਇਕ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ, ਖਾਸਤੌਰ ’ਤੇ ਪੁਰਸ਼ਾਂ ਨੂੰ। ਉਨ੍ਹਾਂ ਦੇ ਮਕਾਨ ਫੂਕ ਦਿੱਤੇ ਗਏ। ਨਾਲ ਹੀ ਸਿੱਖਾਂ ਨੂੰ ਅੱਗ ਨਾਲ ਸਾੜ ਕੇ ਉਨ੍ਹਾਂ ਦੀ ਪਛਾਣ ਵੀ ਖਤਮ ਕਰ ਦਿੱਤੀ ਗਈ। ਚੀਮਾ ਨੇ ਕਿਹਾ ਕਿ ਪੀੜਤਾਂ ਦੀ ਪਛਾਣ ਸਿਰਫ ਕੱਪੜਿਆਂ ਤੇ ਕੇਹਰ ਸਿੰਘ ਦੇ ਸਿਰ ਤੋਂ ਹੋਈ, ਜਿਸ ਨੂੰ ਦੋਸ਼ੀਆਂ ਨੇ ਕੁਚਲ ਦਿੱਤਾ ਸੀ। ਪੀੜਤ ਪਰਿਵਾਰ ਦੇ ਸਾਰੇ ਮਰਦ ਕਤਲ ਕੀਤੇ ਜਾਣ ਮਗਰੋਂ ਪਰਿਵਾਰ ਵਿਚ ਸਿਰਫ ਵਿਧਵਾਵਾਂ ਤੇ ਅਨਾਥ ਬੱਚੇ ਰਹਿ ਗਏ, ਜਿਨ੍ਹਾਂ ਕੋਲ ਰੋਟੀ ਦਾ ਕੋਈ ਸਾਧਨ ਨਹੀਂ ਸੀ। ਦੋਸ਼ੀ ਤਾਕਤਵਰ ਸਨ ਤੇ ਪੁਲੀਸ ਨੇ ਉਨ੍ਹਾਂ ਦੇ ਹੀ ਇਸ਼ਾਰਿਆਂ ’ਤੇ ਕੰਮ ਕੀਤਾ।

ਦੂਜੇ ਪਾਸੇ ਬਚਾਅ ਧਿਰ ਦੇ ਵਕੀਲ ਅਨਿਲ ਸ਼ਰਮਾ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲਾਂ ਦਾ ਕਤਲ-ਏ-ਆਮ ਵਿਚ ਸਿੱਧਾ ਹੱਥ ਹੋਣਾ ਸਾਬਤ ਨਹੀਂ ਹੁੰਦਾ। ਇਸ ਕਰਕੇ ਉਨ੍ਹਾਂ ਨੂੰ ਸਜ਼ਾ-ਏ-ਮੌਤ ਨਹੀਂ ਦਿੱਤੀ ਜਾ ਸਕਦੀ। ਕੈਪਟਨ ਭਾਗਮਲ, ਇਸ ਵੇਲੇ 85 ਸਾਲਾਂ ਦਾ ਹੈ ਤੇ ਉਹ ਕਤਲ-ਏ-ਆਮ ਵੇਲੇ ਸਰਕਾਰੀ ਮੁਲਾਜ਼ਮ ਸੀ। ਉਸ ਨੂੰ ਗੁੰਡਾ ਨਹੀਂ ਕਿਹਾ ਜਾ ਸਕਦਾ। ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਬਾਰੇ ਉਸ ਨੇ ਕਿਹਾ ਇਨ੍ਹਾਂ ਨੂੰ ਪ੍ਰੋਬੇਸ਼ਨ ’ਤੇ ਛੱਡ ਦਿੱਤਾ ਜਾਵੇ ਕਿਉਂਕਿ ਇਹ ਮਾਮਲੇ ਦੀ ਸੁਣਵਾਈ ਦੌਰਾਨ ਕਾਫੀ ਖੱਜਲ ਹੋ ਚੁੱਕੇ ਹਨ। ਇਸ ’ਤੇ ਸੀ.ਬੀ.ਆਈ. ਵਕੀਲ ਨੇ ਕਿਹਾ ਕਿ ਇਹ ਪ੍ਰੋਬੇਸ਼ਨ ਦਾ ਮਾਮਲਾ ਹੀ ਨਹੀਂ ਬਣਦਾ ਹੈ, ਜੇਕਰ ਇਹ ਮਾਮਲਾ ਪ੍ਰੋਬੇਸ਼ਨ ਦਾ ਬਣਦਾ ਹੈ ਤਾਂ ਮੌਤ ਦੀ ਸਜ਼ਾ ਕਿਸ ਕੇਸ ਵਿਚ ਦਿੱਤੀ ਜਾ ਸਕਦੀ ਹੈ।


ਸਾਕਾ ਨੀਲਾ ਤਾਰਾ ਯਾਦਗਾਰ ਦਾ ਨਾਮ ਨਾ ਬਦਲਣ ’ਤੇ ਅੜੀਆਂ ਸਿੱਖ ਜਥੇਬੰਦੀਆਂ

ਅੰਮ੍ਰਿਤਸਰ 9 ਮਈ :- ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਯਾਦ ਪੱਤਰ ਦੇ ਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਬਣਾਈ ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦੇ ਨਾਂ ਅਤੇ ਇਤਿਹਾਸ ਬੋਰਡ ਨਾਲ ਛੇੜਛਾੜ ਨਾ ਕਰਨ ਦੀ ਮੰਗ ਕੀਤੀ ਹੈ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਬਲਵੰਤ ਸਿੰਘ ਗੋਪਾਲਾ, ਗੁਰਜਿੰਦਰ ਸਿੰਘ ਤੇ ਹੋਰਾਂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਆਖਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਨੇ ਸ਼ਹੀਦ ਐਲਾਨਿਆ ਹੋਇਆ ਹੈ। ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿੱਚ ਇਸ ਆਧਾਰ ’ਤੇ ਹੀ ਸਥਾਪਤ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਯਾਦਗਾਰ ਦਾ ਨਾਂ ਸੰਤ ਭਿੰਡਰਾਂਵਾਲਾ ਦੇ ਨਾਂ ’ਤੇ ਹੀ ਰਹਿਣਾ ਚਾਹੀਦਾ ਹੈ। ਯਾਦਗਾਰ ਦੇ ਨਾਂ ਅਤੇ ਇਤਿਹਾਸ ਬੋਰਡ ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬਾਰੇ ਦਬਾਅ ਪਾਉਣ ਵਾਲਿਆਂ ਨੂੰ ਕਰੜੇ ਹੱਥੀਂ ਲਵੇ।

ਇਸ ਦੌਰਾਨ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਸਤਵਿੰਦਰ ਸਿੰਘ ਪਲਾਸੌਰ, ਵਿਰਸਾ ਸਿੰਘ ਬਹਿਲਾ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਕਿਰਪਾਲ ਸਿੰਘ ਰੰਧਾਵਾ ਤੇ ਹੋਰਾਂ ਨੇ ਵੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਯਾਦਗਾਰ ਦੇ ਨਾਂ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਕਰਕੇ ਸਰਕਾਰ ਨੂੰ ਆਦੇਸ਼ ਦਿੱਤਾ ਜਾਵੇ ਕਿ ਛੇ ਜੂਨ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅਤੇ ਇਕ ਨਵੰਬਰ ਨੂੰ ਸਿੱਖ ਨਸਲਕੁਸ਼ੀ ਦੇ ਸਬੰਧ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਝੰਡਾ ਨੀਵਾਂ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਵੇ। ਇਸ ਤਰ੍ਹਾਂ ਝੂਠੇ ਪੁਲੀਸ ਮੁਕਾਬਲਿਆਂ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਨੂੰ ਦਿੱਤੀਆਂ ਤਰੱਕੀਆਂ ਵਾਪਸ ਲਈਆਂ ਜਾਣ।


ਸੀ. ਬੀ. ਆਈ. ਜਾਂਚ ਦੇ ਕਦਮ ਬਾਂਸਲ ਵੱਲ ਵਧੇ

 http://sameydiawaaz.com/Archive%20News/%5B2013%5D/05/10.05.2013%20-%2002.jpg

ਨਵੀਂ ਦਿੱਲੀ 9 ਮਈ :- ਰੇਲਵੇ ਰਿਸ਼ਵਤ ਕਾਂਡ ਵਿੱਚ ਸੀਬੀਆਈ ਵੱਲੋਂ ਅੱਜ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਨਿੱਜੀ ਸਕੱਤਰ ਤੇ ਪੰਜਾਬ ਕੇਡਰ ਦੇ 1997 ਬੈਚ ਦੇ ਆਈਏਐਸ ਅਧਿਕਾਰੀ ਰਾਹੁਲ ਭੰਡਾਰੀ ਤੋਂ ਪੁੱਛ-ਪੜਤਾਲ ਕਰਕੇ ਸੰਕੇਤ ਦੇ ਦਿੱਤੇ ਹਨ ਕਿ ਉਸ ਦੇ ਕਦਮ ਰੇਲ ਮੰਤਰੀ ਵੱਲ ਵਧ ਰਹੇ ਹਨ ਤੇ ਉਨ੍ਹਾਂ ਤੋਂ ਰਿਸ਼ਵਤ ਕਾਂਡ ਬਾਰੇ ਸਪਸ਼ਟੀਕਰਨ ਮੰਗਣ ਦੀ ਤਿਆਰੀ ਹੈ। ਸੂਤਰਾਂ ਅਨੁਸਾਰ ਏਜੰਸੀ ਰੇਲ ਮੰਤਰੀ ਦੇ ਸਟਾਫ ਦੇ ਤਿੰਨ ਹੋਰ ਅਧਿਕਾਰੀਆਂ ਤੋਂ ਪੁੱਛ-ਪੜਤਾਲ ਕਰ ਸਕਦੀ ਹੈ।  ਅੱਜ ਸਵੇਰੇ ਸ੍ਰੀ ਭੰਡਾਰੀ ਇਥੇ ਸੀਬੀਆਈ ਹੈੱਡਕੁਆਰਟਰ ਪੁੱਜੇ। ਉਨ੍ਹਾਂ ਤੋਂ ਸ੍ਰੀ ਬਾਂਸਲ ਦੇ ਭਾਣਜੇ ਵਿਜੈ ਸਿੰਗਲਾ ਨਾਲ ਟੈਲੀਫੋਨ ’ਤੇ ਹੋਈ ਗੱਲਬਾਤ ਬਾਰੇ ਸੁਆਲ ਕੀਤੇ ਗਏ। ਦੋਵਾਂ ਵਿਚਾਲੇ ਫੋਨ ’ਤੇ ਗੱਲਬਾਤ ਰੇਲਵੇ ਬੋਰਡ ’ਚ ਮਹੇਸ਼ ਕੁਮਾਰ ਦੀ ਤਰੱਕੀ ਤੇ ਮੈਂਬਰ (ਇਲੈਕਟਰੀਕਲ) ਬਣਨ ਦੀ ਸੰਭਾਵਨਾ ਬਾਰੇ ਸਨ।

ਸੂਤਰਾਂ ਅਨੁਸਾਰਾ ਮਹੇਸ਼ ਕੁਮਾਰ ਤੇ ਸਿੰਗਲਾ ਦੇ ਫੋਨ ਦੀ ਨਿਗਰਾਨੀ ਕਰਨ ਮਗਰੋਂ ਏਜੰਸੀ ਨੇ ਭੰਡਾਰੀ ਦੀ ਫੋਨ ਉਪਰ ਗੱਲਬਾਤ ਟੈਪ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਗੱਲਬਾਤ ਰੇਲਵੇ ਬੋਰਡ ’ਚ ਮਹੇਸ਼ ਕੁਮਾਰ ਦੀ ਨਿਯੁਕਤੀ ਨਾਲ ਸਬੰਧਤ ਸੀ। ਸੀਬੀਆਈ ਸੂਤਰਾਂ ਅਨੁਸਾਰ ਭੰਡਾਰੀ ਇਕ ਅਹਿਮ ਸੁਰਾਗ ਹੋ ਸਕਦੇ ਹਨ, ਕਿਉਂਕਿ ਗੱਲਬਾਤ ’ਚ ਸ੍ਰੀ ਬਾਂਸਲ ਦਾ ਜ਼ਿਕਰ ਸੀ।

ਸ਼ਰਦ ਯਾਦਵ ਨੇ ਸੁਰ ਬਦਲੀ: ਰੇਲ ਮੰਤਰੀ ਪਵਨ ਕੁਮਾਰ ਬਾਂਸਲ ਤੋਂ ਜੇ ਡੀ (ਯੂ) ਪ੍ਰਧਾਨ ਸ਼ਰਦ ਯਾਦਵ ਨੇ ਅੱਜ ਅਸਤੀਫੇ ਦੀ ਮੰਗ ਕਰ ਦਿੱਤੀ ਹੈ। ਉਨ੍ਹਾਂ ਨੇ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਤੋਂ ਅਸਤੀਫਾ ਨਾ ਲੈਣ ਉੱਤੇ ਕੇਂਦਰ ਸਰਕਾਰ ਦੀ ਆਲੋਚਨਾ ਵੀ ਕੀਤੀ। ਬੀਤੇ ਹਫਤੇ ਸ੍ਰੀ ਯਾਦਵ ਨੇ ਕਿਹਾ ਸੀ, ‘‘ਜੇਕਰ ਕਿਸੇ ਸਿਆਸਤਦਾਨ ਦਾ ਰਿਸ਼ਤੇਦਾਰ ਗਲਤ ਕੰਮ ਕਰਦਾ ਹੈ ਤਾਂ ਉਸ ਵਿੱਚ ਆਗੂ ਦਾ ਕੀ ਕਸੂਰ । ਮੈਂ ਸ੍ਰੀ ਬਾਂਸਲ ਨੂੰ ਸਾਲਾਂ ਤੋਂ ਜਾਣਦਾ ਹਾਂ।

ਜੇਕਰ ਉਨ੍ਹਾਂ ਦਾ ਭਾਣਜਾ ਰਿਸ਼ਵਤ ਲੈਂਦਾ ਹੈ ਤਾਂ ਉਹ (ਬਾਂਸਲ) ਕੀ ਕਰਨ। ਉਹ ਅਸਤੀਫਾ ਕਿਉਂ ਦੇਣ। ਹਰ ਸਿਆਸਤਦਾਨ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਮਿਲਦਾ ਹੈ, ਕਿਸੇ ਅੰਦਰ ਕੀ ਹੈ ਉਹ ਕਿਵੇਂ ਜਾਣ ਸਕਦਾ ਹੈ।’’ ਅੱਜ ਸ੍ਰੀ ਯਾਦਵ ਨੇ ਸੁਰ ਬਦਲਦਿਆਂ ਹੀ ਸ੍ਰੀ ਬਾਂਸਲ ਤੋਂ ਅਸਤੀਫੇ ਦੀ ਮੰਗ ਕਰ ਦਿੱਤੀ। ਇਸ ਬਾਰੇ ਉਨ੍ਹਾਂ ਕਿਹਾ, ‘‘ਮੈਂ ਪਹਿਲਾਂ ਜੋ ਕਿਹਾ ਉਹ ਉਸ ਵੇਲੇ ਸਾਹਮਣੇ ਆਈ ਜਾਣਕਾਰੀ ਦੇ ਆਧਾਰ ਉਪਰ ਸੀ, ਪਰ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਹੁਣ ਸਾਹਮਣੇ ਆ ਰਹੀਆਂ ਹਨ, ਉਸ ਦੇ ਮੱਦੇਨਜ਼ਰ ਰੇਲ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਮੇਰੀ ਸ੍ਰੀ ਬਾਂਸਲ ਨੂੰ ਸਲਾਹ ਹੈ ਕਿ ਉਹ ਬਹੁਤੀ ਕਿਰਕਿਰੀ ਕਰਾਉਣ ਨਾਲੋਂ ਹੁਣ ਆਪਣਾ ਅਹੁਦਾ ਛੱਡ ਦੇਣ।’’

ਇਥੋਂ ਦੀ ਇਕ ਅਦਾਲਤ ਨੇ ਰੇਲਵੇ ਰਿਸ਼ਵਤ ਕਾਂਡ ’ਚ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਭਾਣਜੇ ਵਿਜੈ ਸਿੰਗਲਾ ਤੇ ਰੇਲਵੇ ਬੋਰਡ ਦੇ ਮੈਂਬਰ (ਸਟਾਫ) ਮਹੇਸ਼ ਕੁਮਾਰ ਸਣੇ ਪੰਜ ਨੂੰ 20 ਮਈ ਤੱਕ ਜੁਡੀਸ਼ਲ ਹਿਰਾਸਤ ਵਿਚ ਭੇਜ ਦਿੱਤਾ ਹੈ। ਸੀ.ਬੀ.ਆਈ. ਦੀ ਵਿਸ਼ੇਸ਼ ਜੱਜ ਸਵਰਨ ਕਾਂਤਾ ਸ਼ਰਮਾ ਦੀ ਅਦਾਲਤ ਵਿਚ ਵਿਜੈ ਸਿੰਗਲਾ, ਮਹੇਸ਼ ਕੁਮਾਰ, ਅਜੈ ਗਰਗ, ਸੰਦੀਪ ਗੋਇਲ ਤੇ ਨਰਾਇਣ ਰਾਓ ਮੰਜੂ ਨਾਥ ਨੂੰ ਪੇਸ਼ ਕੀਤਾ ਗਿਆ। ਸੀ.ਬੀ.ਆਈ. ਨੇ ਅਦਾਲਤ ਵਿਚ ਅਰਜ਼ੀ ਦੇ ਕੇ ਇਨ੍ਹਾਂ ਨੂੰ ਜੁਡੀਸ਼ਲ ਹਿਰਾਸਤ ਵਿਚ ਭੇਜਣ ਦੀ ਮੰਗ ਕੀਤੀ। ਏਜੰਸੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਪਰ ਇਹ ਜਾਂਚ ਮੁਢਲੇ ਪੜਾਅ ’ਤੇ ਹੈ। ਉਸ ਨੇ ਕਿਹਾ ਕਿ ਅਹਿਮ ਗਵਾਹਾਂ ਤੋਂ ਪੁੱਛ ਪੜਤਾਲ ਹਾਲੇ ਕਰਨੀ ਹੈ ਤੇ ਕਈ ਵਿਭਾਗ ਤੇ ਦਸਤਾਵੇਜ਼ ਹਾਸਲ ਕਰਨੇ ਹਨ। ਇਨ੍ਹਾਂ ਸਾਰੇ  ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ’ਤੇ ਗੰਭੀਰ ਦੋਸ਼ ਹਨ ਤੇ ਸਾਰੇ ਪ੍ਰਭਾਵਸ਼ਾਲੀ ਹਨ। ਇਸ ਲਈ ਇਨ੍ਹਾਂ ਨੂੰ ਜੁਡੀਸ਼ਲ ਹਿਰਾਸਤ ਵਿਚ ਭੇਜ ਦਿੱਤਾ ਜਾਵੇ। ਅਦਾਲਤ ਨੇ ਇਸ ਗੱਲ ਨੂੰ ਮੰਨ ਕੇ ਸਾਰੇ ਮੁਲਜ਼ਮਾਂ ਦਾ 20 ਮਈ ਤੱਕ ਜੁਡੀਸ਼ਲ ਰਿਮਾਂਡ ਦੇ ਦਿੱਤਾ। 7 ਮਈ ਨੂੰ ਅਦਾਲਤ ਨੇ ਵਿਵੇਕ ਕੁਮਾਰ, ਧਰਮਿੰਦਰ ਕੁਮਾਰ, ਸਮੀਰ ਸੰਧੀਰ ਤੇ ਰਾਹੁਲ ਯਾਦਵ ਨੂੰ 20 ਮਈ ਤੱਕ ਜੁਡੀਸ਼ਲ ਹਿਰਾਸਤ ਵਿਚ ਭੇਜ ਦਿੱਤਾ ਸੀ। ਹਾਲੇ ਇਕ ਮੁਲਜ਼ਮ ਸੁਸ਼ੀਲ ਦੱਗਾ ਫਰਾਰ ਹੈ।


ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਗਿਲਾਨੀ ਦਾ ਪੁੱਤਰ ਅਗਵਾ

 http://sameydiawaaz.com/Archive%20News/%5B2013%5D/05/10.05.2013%20-%2003.jpg

ਲਾਹੌਰ 9 ਮਈ :- ਲਹਿੰਦੇ ਪੰਜਾਬ ਦੇ ਮੁਲਤਾਨ ਸ਼ਹਿਰ ਵਿਚ ਅੱਜ ਦਹਿਸ਼ਤਗਰਦਾਂ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਦੇ ਪੁੱਤਰ ਅਲੀ ਹੈਦਰ ਨੂੰ ਇਕ ਚੋਣ ਰੈਲੀ ਵਿਚ ਪੁੱਜਣ ਸਮੇਂ ਅਗਵਾ ਕਰ ਲਿਆ। ਘਟਨਾ ਵਿਚ 27 ਸਾਲਾ ਹੈਦਰ ਦਾ ਪੀ.ਏ. ਮਾਰਿਆ ਗਿਆ ਤੇ ਉਸ ਦੇ ਚਾਰ ਅੰਗ ਰੱਖਿਅਕ ਜ਼ਖ਼ਮੀ ਹੋ ਗਏ। ਇਸ ਨਾਲ 11 ਮਈ ਨੂੰ ਹੋ ਰਹੀਆਂ ਪਾਕਿਸਤਾਨ ਦੀਆਂ ਆਮ ਚੋਣਾਂ ਉੱਤੇ ਦਹਿਸ਼ਤ ਦਾ ਸਾਇਆ ਹੋਰ ਗੂੜ੍ਹਾ ਹੋ ਗਿਆ ਜੋ ਪਹਿਲਾਂ ਹੀ ਤਾਲਿਬਾਨ ਦੀ ਹਿੰਸਾ ਦੇ ਖ਼ਤਰੇ ਹੇਠ ਸਨ।

ਘਟਨਾ ਵੇਲੇ ਅਲੀ ਹੈਦਰ ਲਾਹੌਰ ਤੋਂ 350 ਕਿਲੋਮੀਟਰ ਦੂਰ ਮੁਲਤਾਨ ਸ਼ਹਿਰ ਦੇ ਮਟੀ ਇਲਾਕੇ ਵਿਚ ਆਪਣੇ ਲਈ ਚੋਣ ਪ੍ਰਚਾਰ ਕਰ ਰਿਹਾ ਸੀ ਜੋ ਆਪਣੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦਾ ਪੰਜਾਬ ਅਸੈਂਬਲੀ ਲਈ ਉਮੀਦਵਾਰ ਹੈ। ਇਸ ਦੌਰਾਨ ਹਥਿਆਰਬੰਦ ਦਹਿਸ਼ਤਗਰਦਾਂ ਨੇ ਨੇ ਉਸ ਦੀ ਐਸਯੂਵੀ ਨੂੰ ਘੇਰ ਲਿਆ ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਘਟਨਾ ਵਿਚ ਹੈਦਰ ਦੇ ਪੀਏ ਮੋਹਿਊਦੀਨ ਭੁੱਟਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।

ਸ੍ਰੀ ਗਿਲਾਨੀ ਦੇ ਕਰੀਬੀ ਇਫ਼ਤਿਖ਼ਾਰ ਬਲੋਚ ਨੇ  ਦੱਸਿਆ ਕਿ ਹਮਲਾਵਰ ਮੋਟਰਸਾਈਕਲਾਂ ਅਤੇ ਇਕ ਕਾਰ ਵਿਚ ਸਵਾਰ ਸਨ ਤੇ ਹੈਦਰ ਨੂੰ ਆਪਣੇ ਨਾਲ ਲੈ ਗਏ। ਆਖਰੀ ਰਿਪੋਰਟਾਂ ਮਿਲਣ ਤਕ ਕਿਸੇ ਗਰੁੱਪ ਨੇ ਘਟਨਾ ਦੀ ਜ਼ਿੰਮੇਵਾਰੀ ਨਹੀਂ ਸੀ ਲਈ।

ਮੁਲਤਾਨ ਪੁਲੀਸ ਮੁਖੀ ਗੁਲਾਮ ਮਹਿਮੂਦ ਡੋਗਰ ਨੇ ਇਸ ਨੂੰ ਦਹਿਸ਼ਤਗਰਦੀ ਦਾ ਕਾਰਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਪੂਰੇ ਜ਼ਿਲ੍ਹੇ ਨੂੰ ਸੀਲ ਕਰ ਦਿੱਤਾ ਹੈ ਤੇ ਅਗਵਾਕਾਰਾਂ ਬਾਰੇ ਸੂਹ ਦੇਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਚਸ਼ਮਦੀਦਾਂ ਮੁਤਾਬਕ ਹਮਲਾਵਰ ਅਲੀ ਹੈਦਰ ਨੂੰ ਕਾਲੇ ਰੰਗ ਦੀ ਕਾਰ ਵਿਚ ਸੁੱਟ ਕੇ ਫਰਾਰ ਹੋ ਗਏ। ਉਨ੍ਹਾਂ ਮੁਤਾਬਕ ਹੈਦਰ ਦੇ ਕੱਪੜਿਆਂ ਉੱਤੇ ਖੂਨ ਦੇ ਦਾਗ਼ ਜ਼ਰੂਰ ਸਨ ਪਰ ਉਸ ਦੇ ਜ਼ਖ਼ਮੀ ਹੋਣ ਬਾਰੇ ਉਨ੍ਹਾਂ ਨੂੰ ਸਾਫ਼ ਨਹੀਂ ਸੀ ਹੋ ਸਕਿਆ।

ਅਲੀ ਹੈਦਰ ਅਤੇ ਉਸ ਦਾ ਵੱਡਾ ਭਰਾ ਅਬਦੁਲ ਕਾਦਿਰ ਪੀਪੀਪੀ ਦੇ ਪੰਜਾਬ ਅਸੈਂਬਲੀ ਲਈ ਉਮੀਦਵਾਰ ਹਨ। ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਖ਼ੁਦ ਸ੍ਰੀ ਗਿਲਾਨੀ ਨੇ ਵੀ ਦਹਿਸ਼ਤਗਰਦਾਂ ਦੀਆਂ ਧਮਕੀਆਂ ਕਾਰਨ ਅੱਜ ਮੁਲਤਾਨ ਵਿਚ ਹੋਣ ਵਾਲੀ ਇਕ ਰੈਲੀ ਮੁਲਤਵੀ ਕਰ ਦਿੱਤੀ ਸੀ। ਉਨ੍ਹਾਂ ਕੁਝ ਦਿਨ ਪਹਿਲਾਂ ਇਕ ਬਿਆਨ  ਵਿਚ ਕਿਹਾ ਸੀ, ‘‘ਅਸੀਂ ਹਮਲਿਆਂ ਦੇ ਡਰ ਕਾਰਨ ਰੈਲੀਆਂ ਕਰਨ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ।’’ ਇਸੇ ਕਾਰਨ ਉਨ੍ਹਾਂ ਪਾਰਟੀ ਦੀ ਚੋਣ ਮੁਹਿੰਮ ਦੀ ਅਗਵਾਈ ਕਰਨ ਤੋਂ ਵੀ ਨਾਂਹ ਕਰ ਦਿੱਤੀ ਸੀ।


ਅਦਾਲਤ ਨੇ ਸੀ. ਬੀ. ਆਈ. ਬਾਰੇ ਸੱਚ ਕਿਹਾ - ਸਿਨਹਾ

http://sameydiawaaz.com/Archive%20News/%5B2013%5D/05/10.05.2013%20-%2004.jpg

ਨਵੀਂ ਦਿੱਲੀ 9 ਮਈ :- ਸੁਪਰੀਮ  ਕੋਰਟ ਵਲੋਂ ਸੀ. ਬੀ. ਆਈ. ਨੂੰ ‘ਪਿੰਜਰੇ ਦਾ ਤੋਤਾ’ ਕਰਾਰ ਦਿੱਤੇ ਜਾਣ ਉਪਰ ਏਜੰਸੀ ਦੇ ਡਾਇਰੈਕਟਰ ਰਣਜੀਤ ਸਿਨਹਾ ਨੇ ਕਿਹਾ ਹੈ ਕਿ ਅਦਾਲਤ ਨੇ ਜੋ ਕਿਹਾ, ‘ਉਹ ਸਾਰਾ ਸੱਚ ਹੈ’। ਸੁਪਰੀਮ ਕੋਰਟ ਨੇ ਕੋਲ ਬਲਾਕ ਅਲਾਟਮੈਂਟ ਮਾਮਲੇ ਵਿਚ ਸੀਬੀਆਈ ਨੂੰ ‘ਪਿੰਜਰੇ ਦਾ ਤੋਤਾ’ ਕਰਾਰ ਦਿੰਦਿਆਂ ਕਿਹਾ ਸੀ ਕਿ ਉਹ ਉਹੀ ਬੋਲੀ ਬੋਲਦੀ ਹੈ, ਜੋ ਉਸ ਦੇ ਸਰਪ੍ਰਸਤ ਚਾਹੁੰਦੇ ਹਨ। ਇਸ ਬਾਰੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਸਿਨਹਾ ਨੇ ਕਿਹਾ, ‘ਸੁਪਰੀਮ ਕੋਰਟ ਨੇ ਜੋ ਕਿਹਾ ਉਹ ਸੱਚ ਹੈ।’


ਕਾਟਨ ਮਿੱਲ ਵਿੱਚ ਅੱਗ ਲੱਗੀ, ਲੱਖਾਂ ਦਾ ਨੁਕਸਾਨ

 http://sameydiawaaz.com/Archive%20News/%5B2013%5D/05/10.05.2013%20-%2005.jpg

ਅੱਗ ’ਤੇ ਕਾਬੂ ਪਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀ

ਭੁੱਚੋ ਮੰਡੀ 9 ਮਈ (ਪਵਨ ਗੋਇਲ) :- ਇੱਥੇ ਬੇਗਾ ਰੋਡ ’ਤੇ ਸਥਿਤ ਬਾਲਾ ਜੀ ਕਾਟਨਜ਼ ਐਂਡ ਰਾਈਸ ਮਿੱਲ ਦੇ ਕਮਰੇ ਵਿੱਚ ਅੱਜ ਦੁਪਹਿਰ ਵੇਲੇ ਅੱਗ ਲੱਗਣ ਕਾਰਨ ਅੰਦਾਜਨ 10 ਲੱਖ ਰੁਪਏ ਦਾ ਬਾਰਦਾਨਾ ਸੜ ਗਿਆ ਜਦੋਂਕਿ ਇਸ ਕਮਰੇ ਵਿੱਚ ਲੱਗੀ ਪ੍ਰੈੱਸ ਤੇ ਇਮਾਰਤ ਦੇ ਨੁਕਸਾਨ ਦਾ ਹਾਲੇ ਅੰਦਾਜ਼ਾ ਨਹੀਂ ਲੱਗ ਸਕਿਆ। ਮਿਲੀ ਜਾਣਕਾਰੀ ਅਨੁਸਾਰ ਬਾਰਦਾਨੇ ਦਾ ਅੰਦਾਜ਼ਨ 40 ਹਜ਼ਾਰ ਗੱਟਾ ਰੂੰ ਦੀਆਂ ਗੱਠਾਂ ਪ੍ਰੈੱਸ ਕਰਨ ਵਾਲੇ ਕਮਰੇ ਵਿੱਚ ਪਿਆ ਸੀ।  ਇਸ ਮੌਕੇ ਨਗਰ ਨਿਗਮ ਬਠਿੰਡਾ, ਨਗਰ ਕੌਂਸਲ ਰਾਮਪੁਰਾ, ਥਰਮਲ ਪਲਾਂਟ ਲਹਿਰਾ ਮੁਹੱਬਤ ਤੇ ਮਾਰਕੀਟ ਕਮੇਟੀ ਬਠਿੰਡਾ ਦੀਆਂ ਚਾਰ ਅੱਗ ਬੁਝਾਊ ਗੱਡੀਆਂ ਦੇ ਅਮਲੇ ਨੇ ਸਾਢੇ ਚਾਰ ਘੰਟਿਆਂ ਦੀ ਜੱਦੋ-ਜਹਿਦ ਉਪਰੰਤ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਭੁੱਚੋ ਪੁਲੀਸ ਚੌਕੀ ਦੇ ਇੰਚਾਰਜ ਗੁਰਦਰਸ਼ਨ ਸਿੰਘ ਨੇ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮਾਲਕ ਅਸ਼ੋਕ ਕੁਮਾਰ ਤੇ ਕੁਲਭੂਸ਼ਣ ਕੁਮਾਰ ਨੇ ਦੱਸਿਆ ਕਿ ਦਫ਼ਤਰ ਵਿੱਚ ਬੈਠਿਆਂ ਪ੍ਰੈੱਸ ਵਾਲੇ ਕਮਰੇ ਵਿੱਚੋਂ ਕੁਝ ਧੂੰਆਂ ਨਿਕਲਦਾ ਦਿਖਾਈ ਦਿੱਤਾ। ਜਦੋਂ ਨਜ਼ਦੀਕ ਜਾ ਕੇ ਦੇਖਿਆ ਤਾਂ ਪ੍ਰੈੱਸ ਵਾਲੇ ਕਮਰੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਤੁਰੰਤ ਨੇੜਲੇ ਸ਼ਹਿਰਾਂ ਦੇ ਫਾਇਰ ਬ੍ਰਿਗੇਡ ਦੇ ਦਫ਼ਤਰਾਂ ਵਿੱਚ ਸੂਚਿਤ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਇੱਥੇ ਕੋਈ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਦੂਜੇ ਸ਼ਹਿਰਾਂ ਤੋਂ ਆਉਣ ਲੱਗਿਆਂ ਗੱਡੀਆਂ ਨੂੰ ਤਕਰੀਬਨ 30-40 ਮਿੰਟ ਲੱਗ ਗਏ ਜਿਸ ਕਾਰਨ ਅੱਗ ਨੇ ਹੋਰ ਜ਼ੋਰ ਫੜ ਲਿਆ। ਬਾਰਦਾਨੇ ਦੀਆਂ ਤੈਆਂ ਬੱਝੀਆਂ ਹੋਣ ਕਾਰਨ ਤੇ ਦਰਵਾਜ਼ਿਆਂ ਨੇੜੇ ਪਏ ਹੋਣ ਕਾਰਨ ਫਾਇਰ ਬ੍ਰਿਗੇਡ ਅਮਲੇ ਨੂੰ ਅੱਗ ’ਤੇ ਕਾਬੂ ਪਾਉਣ ਲਈ ਜੱਦੋ-ਜ਼ਹਿਦ ਕਰਨੀ ਪਈ ਜਿਸ ’ਤੇ ਸਾਢੇ ਚਾਰ ਘੰਟਿਆਂ ਦਾ ਸਮਾਂ ਲੱਗਿਆ।

ਇਲਾਕਾ ਵਾਸੀਆਂ ਵਿੱਚ ਇਸ ਗੱਲ ਦਾ ਰੋਸ ਹੈ ਕਿ ਭੁੱਚੋ ਨਗਰ ਕੌਂਸਲ ਕੋਲ ਕੋਈ ਅੱਗ ਬੁਝਾਊ ਗੱਡੀ ਨਹੀਂ। ਭੁੱਚੋ ਸਮੇਤ ਨੇੜਲੇ ਪਿੰਡਾਂ ਵਿੱਚ ਅੱਗ ਦੀ ਘਟਨਾ ਵਾਪਰ ਜਾਣ ’ਤੇ ਲੋਕਾਂ ਨੂੰ ਬਠਿੰਡਾ ਜਾਂ ਰਾਮਪੁਰਾ ਤੋਂ ਅੱਗ ਬੁਝਾਊ ਗੱਡੀਆਂ ਮੰਗਵਾਉਣੀਆਂ ਪੈਂਦੀਆਂ ਹਨ ਜਿਨ੍ਹਾਂ ਨੂੰ ਇੱਥੇ ਪਹੁੰਚਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ।


ਬੰਗਲਾਦੇਸ਼ ਵਿੱਚ ਜਮਾਤ - ਏ - ਇਸਲਾਮੀ ਆਗੂ ਨੂੰ ਸਜ਼ਾ - ਏ - ਮੌਤ

 http://sameydiawaaz.com/Archive%20News/%5B2013%5D/05/10.05.2013%20-%2006.jpg

ਢਾਕਾ ਵਿਚ ਵੀਰਵਾਰ ਨੂੰ ਜਮਾਤ-ਏ-ਇਸਲਾਮੀ ਪਾਰਟੀ ਦੇ ਸਹਾਇਕ ਜਨਰਲ ਸਕੱਤਰ

ਮੁਹੰਮਦ ਕਮਰੂਜ਼ਮਾਨ (ਖੱਬਿਓਂ ਦੂਜੇ) ਨੂੰ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਵੱਲੋਂ ਫਾਂਸੀ

ਦੀ ਸਜ਼ਾ ਸੁਣਾਏ ਜਾਣ ਬਾਅਦ ਜੇਲ੍ਹ ਲਈ ਲਿਜਾਏ ਜਾਣ ਦਾ ਦ੍ਰਿਸ਼ (ਫੋਟੋ: ਰਾਇਟਰਜ਼)

ਢਾਕਾ 9 ਮਈ :- ਬੰਗਲਾਦੇਸ਼ ਦੇ ਵਿਸ਼ੇਸ਼ ਟ੍ਰਿਬਿਊਨਲ ਨੇ 1971 ਦੀ ਜੰਗ ਦੌਰਾਨ ਸਮੂਹਿਕ ਕਤਲ ਕਰਨ ਦੇ ਦੋਸ਼ੀ ਜਮਾਤ-ਏ-ਇਸਲਾਮੀ ਦੇ ਇਕ ਵੱਡੇ ਆਗੂ ਨੂੰ ਸਜ਼ਾ-ਏ-ਮੌਤ ਸੁਣਾਈ ਹੈ। ਜੰਗੀ ਅਪਰਾਧੀ ਵਜੋਂ ਅਜਿਹੀ ਸਜ਼ਾ ਪਾਉਣ ਵਾਲਾ ਉਹ ਚੌਥਾ ਦੋਸ਼ੀ ਹੈ। ਟ੍ਰਿਬਿਊਨਲ  ਨੇ 25 ਜੁਲਾਈ 1971 ’ਚ ਸੋਹਗਪੁਰ ਪਿੰਡ ਵਿਚ 164 ਨਿਹੱਥੇ ਲੋਕਾਂ ਨੂੰ ਮਾਰਨ ਦੇ ਦੋਸ਼ੀ ਮੁਹੰਮਦ ਕਮਰੱਜ਼ਮਾਨ ਨੂੰ ਸਜ਼ਾ-ਏ-ਮੌਤ ਸੁਣਾਈ। ਜਸਟਿਸ ਉਬੈਦੁਲ ਹਸਨ ਦੀ ਅਗਵਾਈ ਵਿਚ ਬਣੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ-2 ਨੇ 60 ਸਾਲਾ ਮੁਹੰਮਦ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਹ ਵਿਅਕਤੀ ਜਮਾਤ-ਏ-ਇਸਲਾਮੀ ਦਾ ਸਹਾਇਕ ਸਕੱਤਰ ਜਨਰਲ ਹੈ। ਇਸ ਫੈਸਲੇ ਨੂੰ ਸੁਣਵਾਉਣ ਵੇਲੇ ਦੰਗਾ ਰੋਕੂ ਬਟਾਲੀਅਨ ਤੋਂ ਇਲਾਵਾ ਪੁਲੀਸ ਨੇ ਚਾਰੇ ਪਾਸੇ ਤੋਂ ਟ੍ਰਿਬਿਊਨਲ ਕੰਪਲੈਕਸ ਘੇਰਿਆ ਹੋਇਆ ਸੀ। ਇਸ ਫੈਸਲੇ ਖ਼ਿਲਾਫ਼ ਵਿਰੋਧੀ ਧਿਰ ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਮੁਹੰਮਦ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਢਾਕਾ ਕੇਂਦਰੀ ਜੇਲ੍ਹ ਵਿੱਚੋਂ ਅਦਾਲਤ ਲਿਆਂਦਾ ਗਿਆ। ਮਾਮਲੇ ਦੀ ਸੁਣਵਾਈ ਵੇਲੇ ਉਸ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ ਰੱਦ ਕੀਤੇ।  ਉਸ ’ਤੇ ਦੋਸ਼ ਲੱਗੇ 265 ਸਫ਼ਿਆਂ ਦੇ ਫੈਸਲੇ ’ਚ ਉਸ ’ਤੇ ਸਮੂਹਿਕ ਕਤਲੇ-ਏ-ਆਮ ਸਣੇ ਪੰਜ ਦੋਸ਼ ਸਾਬਤ ਹੋਏ। ਬੰਗਲਾਦੇਸ਼ ਦੀ ਆਜ਼ਾਦੀ ਵੇਲੇ 30 ਲੱਖ ਲੋਕਾਂ ਦੀਆਂ ਹੱਤਿਆਵਾਂ ਹੋਈਆਂ ਤੇ 2 ਲੱਖ ਔਰਤਾਂ ਨਾਲ ਜਬਰ ਜਨਾਹ ਤੋਂ ਇਲਾਵਾ ਲੱਖਾਂ ਲੋਕਾਂ ਨੇ ਭਾਰਤ ਵਿਚ ਸ਼ਰਨ ਲਈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz