ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158085
ਅੱਜ
ਇਸ ਮਹੀਨੇ
831
13809

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 66.249.64.146
   

30 ਅਪ੍ਰੈਲ 2013

ਭਾਰਤੀ ਨਿਆਂਪ੍ਰਣਾਲੀ ਵਲੋਂ ਸਿੱਖਾਂ ਨਾਲ ਕੋਝਾ ਮਜ਼ਾਕ

ਨਵੰਬਰ 1984 ਦੇ ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਸੱਜਣ ਕੁਮਾਰ ਬਰੀ

http://sameydiawaaz.com/Archive%20News/%5B2013%5D/04/30.04.2013%20-%2006.jpg

ਦਿੱਲੀ 30 ਅਪ੍ਰੈਲ :- ਦਿੱਲੀ ਦੀ ਕੜਕੜਡੂੰਮਾ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਦਿੱਲੀ ਕੈਂਟ ਵਿਚ ਹੋਏ ਇਨ੍ਹਾਂ ਦੰਗਿਆਂ ਵਿਚ 5 ਸਿੱਖਾਂ ਦੀ ਹੱਤਿਆ ਕੀਤੀ ਗਈ ਸੀ। ਸੱਜਣ ਕੁਮਾਰ ਇਸ ਮਾਲੇ ਵਿਚ ਮੁੱਖ ਦੋਸ਼ੀ ਬਣਾਏ ਗਏ ਸਨ। ਇਨ੍ਹਾਂ ਦੋਸ਼ੀਆਂ ਵਿਚੋਂ ਤਿੰਨ ਨੂੰ ਕਤਲ ਅਤੇ ਦੋ ਨੂੰ ਦੰਗਾ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਅਦਾਲਤ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਸੱਜਣ ਕੁਮਾਰ, ਕਿਸ਼ਨ ਖੋਖਰ, ਬਲਵਾਨ ਖੋਖਰ, ਗਿਰਧਾਰੀ ਲਾਲ, ਕੈਪ. ਭਾਗਮਲ ਅਤੇ ਮਹਿੰਦਰ ਯਾਦਵ ਖਿਲਾਫ ਹੱਤਿਆ, ਡਕੈਤੀ, ਦੰਗਾ ਕਰਨ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਸਨ। 2010 'ਚ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਸੱਜਣ ਕੁਮਾਰ ਖਿਲਾਫ ਮਾਮਲੇ ਨੂੰ ਰੱਦ ਕਰਨ ਦੀ ਤਜਵੀਜ ਠੁਕਰਾ ਦਿੱਤੀ ਸੀ ਅਤੇ ਇਨ੍ਹਾਂ ਖਿਲਾਫ ਟਰਾਇਲ ਜਾਰੀ ਰੱਖਣ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਸੀ. ਬੀ. ਆਈ. ਨੂੰ ਇਸ ਮਾਮਲੇ 'ਚ ਲੰਮੇ ਸਮੇਂ ਤੱਕ ਸਬੂਤ ਨਾ ਇਕੱਠੇ ਕਰਨ ਲਈ ਝਾੜ ਵੀ ਲਾਈ ਸੀ। 31 ਅਕਤੂਬਰ 1984 ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ 'ਚ ਦੰਗੇ ਭੜਕ ਗਏ ਸਨ ਅਤੇ ਕਰੀਬ 3000 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ। ਸੱਜਣ ਕੁਮਾਰ ਖਿਲਾਫ ਇਸ ਮਾਮਲੇ 'ਚ ਨਾਨਾਵਤੀ ਕਮਿਸ਼ਨ ਦੀ ਸਿਫਾਰਿਸ਼ 'ਤੇ 2005 'ਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਚਾਰਜਸ਼ੀਟ 2010 'ਚ ਦਾਇਰ ਕੀਤੀ ਗਈ ਸੀ। ਦਿੱਲੀ ਕੈਂਟ ਦੇ ਇਸ ਮਾਮਲੇ ਤੋਂ ਇਲਾਵਾ ਸੱਜਣ ਕੁਮਾਰ ਤੇ ਸੁਲਤਾਨਪੁਰੀ ਅਤੇ ਨੰਗਲੋਈ 'ਚ ਹੋਏ ਦੰਗਿਆਂ ਦੇ ਮਾਮਲੇ ਦਾ ਵੀ ਦੋਸ਼ ਹੈ। ਸੁਲਤਾਨਪੁਰੀ ਦੇ ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਖਿਲਾਫ ਦੇਸ਼ ਆਇਦ ਕਰਨ ਦਾ ਫੈਸਲਾ 15 ਮਈ ਨੂੰ ਮਾਣਯੋਗ ਹਾਈ ਕੋਰਟ ਵਲੋਂ ਕੀਤਾ ਜਾਵੇਗਾ ਜਦਕਿ ਨੰਗਲੋਈ 'ਚ ਹੋਏ ਦੰਗਿਆਂ ਦੇ ਮਾਮਲੇ 'ਚ ਪੁਲਸ 30 ਸਾਲ ਬਾਅਦ ਵੀ ਦੋਸ਼ ਪੱਤਰ ਦਾਇਰ ਨਹੀਂ ਕਰ ਸਕੀ ਹੈ।


ਸ਼ਹੀਦੀ ਯਾਦਗਾਰ ਵਿਵਾਦ ਬਾਰੇ ਟਕਸਾਲ ਮੁਖੀ ਨਾਲ ਗੱਲਬਾਤ ਕਰਨਗੇ ਜਥੇਦਾਰ

 http://sameydiawaaz.com/Archive%20News/%5B2013%5D/04/30.04.2013%20-%2003.jpg

ਸ਼ਹੀਦੀ ਯਾਦਗਾਰ ਦਾ ਬਾਹਰੀ ਦ੍ਰਿਸ਼ (ਫੋਟੋ: ਸਮੀਰ)

ਅੰਮ੍ਰਿਤਸਰ 29 ਅਪ੍ਰੈਲ :- ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦਾ ਨਾਂ ਗੁਰਦੁਆਰਾ ਸ਼ਹੀਦੀ ਯਾਦਗਾਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਰੱਖੇ ਜਾਣ ਕਾਰਨ ਪੈਦਾ ਹੋਏ ਵਿਵਾਦ ਨੂੰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮੱਲ ਸਿੰਘ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਗੱਲਬਾਤ ਕਰਕੇ ਹੱਲ ਕਰਨ ਦਾ ਉਪਰਾਲਾ ਕਰਨਗੇ ਜਦੋਂਕਿ ਇਸ ਮਾਮਲੇ ਵਿਚ ਸ਼ੋ੍ਰਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਦੋਵੇਂ ਪਾਸੇ ਤਾਲਮੇਲ ਕਰਨਗੇ। ਇਸ ਦੌਰਾਨ ਸ਼ੋ੍ਰਮਣੀ ਕਮੇਟੀ ਨੇ ਯਾਦਗਾਰ ਵਿਖੇ ਦਮਦਮੀ ਟਕਸਾਲ ਵਲੋਂ ਸੰਗਤਾਂ ਦੇ ਅਖੰਡ ਪਾਠ ਬੁੱਕ ਕਰਨ ‘ਤੇ ਰੋਕ ਲਾ ਦਿੱਤੀ ਹੈ ।

ਇਹ ਖੁਲਾਸਾ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਰਦਿਆਂ ਦੱਸਿਆ ਕਿ ਉਨ੍ਹਾਂ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਸੀ ਕਿ ਉਹ ਮਾਮਲੇ ਨੂੰ ਹੱਲ ਕਰਨ ਲਈ ਦਖਲਅੰਦਾਜ਼ੀ ਕਰਨ। ਉਨ੍ਹਾਂ ਨੇ ਇਸ ਅਪੀਲ ਨੂੰ ਪ੍ਰਵਾਨ ਕਰ ਲਿਆ। ਇਸ ਮਾਮਲੇ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮੱਲ ਸਿੰਘ ਉਨ੍ਹਾਂ ਨੂੰ ਸਹਿਯੋਗ ਦੇਣਗੇ ਜਦੋਂਕਿ ਅੰਤਰਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ ਦੋਵੇਂ ਪਾਸੇ ਤਾਲਮੇਲ ਕਰਕੇ ਮਾਮਲੇ ਨੂੰ ਸੁਲਝਾਉਣ ਲਈ ਯਤਨ ਕਰਨਗੇ। ਉਨ੍ਹਾਂ ਅੱਜ ਦੁਹਰਾਇਆ ਕਿ ਇਸ ਗੁਰਦੁਆਰਾ ਰੂਪੀ ਯਾਦਗਾਰ ਦਾ ਇਹ ਨਾਂ ਰੱਖੇ ਜਾਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਇਸ ਸਬੰਧ ਵਿਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਹੈ। ਭਲਕੇ ਇਸ ਸਬੰਧ ਵਿਚ ਦੋਵਾਂ ਧਿਰਾਂ ਵਿਚਾਲੇ ਇਥੇ ਮੀਟਿੰਗ ਵੀ ਹੋਵੇਗੀ, ਜਿਸ ਵਿਚ ਇਸ ਮਸਲੇ ਦੇ ਹੱਲ ਬਾਰੇ ਵਿਚਾਰ ਚਰਚਾ ਹੋਵੇਗੀ। ਇਸ ਦੌਰਾਨ ਸ਼ੋ੍ਰਮਣੀ ਕਮੇਟੀ ਨੇ ਦਮਦਮੀ ਟਕਸਾਲ ਵਲੋਂ ਯਾਦਗਾਰ ਵਿਖੇ ਸੰਗਤਾਂ ਦੇ ਅਖੰਡ ਪਾਠ ਬੁੱਕ ਕਰਨ ਦੇ ਸਿਲਸਿਲੇ ‘ਤੇ ਵੀ ਰੋਕ ਲਾ ਦਿੱਤੀ ਹੈ। ਇਸੇ ਤਰ੍ਹਾਂ ਯਾਦਗਾਰ ਵਿਖੇ ਰੱਖੀ ਗੋਲਕ, ਜਿਸ ਉਪਰ ਸੰਤ ਭਿੰਡਰਾਂਵਾਲਿਆਂ ਦਾ ਨਾਂ ਲਿਖਿਆ ਹੋਇਆ ਸੀ, ਨੂੰ ਵੀ ਹਟਾ ਦਿੱਤਾ ਗਿਆ ਹੈ। ਜਦੋਂਕਿ ਯਾਦਗਾਰ ਦਾ ਇਤਿਹਾਸ ਦਰਸਾਉਂਦਾ ਬੋਰਡ, ਯਾਦਗਾਰ ਨੂੰ ਜਾਂਦੇ ਰਸਤੇ ਦੇ ਦੋਵੇਂ ਪਾਸੇ ਲੱਗੇ ਬੋਰਡ ਅਤੇ ਯਾਦਗਾਰ ਦੇ ਮੁੱਖ ਦੁਆਰ ਅਤੇ ਡਿਉਢੀ ਉਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਂ ਵਾਲੇ ਉਕਰੇ ਪੱਥਰ ਪਹਿਲਾਂ ਵਾਂਗ ਹੀ ਮੌਜੂਦ ਹਨ।

ਯਾਦਗਾਰ ਦੇ ਇਤਿਹਾਸ ਨੂੰ ਦਰਸਾਉਂਦੇ ਬੋਰਡ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਹਟਾਉਣ ਅਤੇ ਦਮਦਮੀ ਟਕਸਾਲ ਦੇ ਕਾਰਕੁੰਨਾਂ ਵਲੋਂ ਇਸ ਦਾ ਵਿਰੋਧ ਕੀਤੇ ਜਾਣ ਕਾਰਨ ਪੈਦਾ ਹੋਏ ਤਣਾਅ ਵਾਲੀ ਸਥਿਤੀ ਬਾਰੇ ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਉਹ ਦੋਵਾਂ ਧਿਰਾਂ ਨੂੰ ਸੱਦਣਗੇ ਅਤੇ ਇਸ ਮਾਮਲੇ ਨੂੰ ਸ਼ਾਂਤੀਪੂਰਵਕ ਢੰਗ ਨਾਲ ਹੱਲ ਕਰਨ ਦਾ ਯਤਨ ਕਰਨਗੇ।

ਇਸ ਦੌਰਾਨ ਦਲ ਖਾਲਸਾ ਜਥੇਬੰਦੀ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਜੂਨ 1984 ਦੇ ਘੱਲੂਘਾਰੇ ਦੇ ਹੋਰਨਾਂ ਸ਼ਹੀਦਾਂ ਦੇ ਨਾਂ ‘ਤੇ ਬਣੀ ਸ਼ਹੀਦੀ ਯਾਦਗਾਰ ਨੂੰ ਵਾਜਬ ਠਹਿਰਾਇਆ। ਪਾਰਟੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਰਾਸਰ ਗਲਤ ਬਿਆਨੀ ਕਰ ਰਹੇ ਹਨ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਉਨ੍ਹਾਂ ਨੂੰ ਹਨ੍ਹੇਰੇ ਵਿਚ ਰੱਖਿਆ ਹੈ। ਉਨ੍ਹਾਂ ਕਿਹਾ ਬਾਬਾ ਹਰਨਾਮ ਸਿੰਘ ਖਾਲਸਾ ਨੇ ਸ਼ੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵਲੋਂ 3 ਮਈ 2012 ਨੂੰ ਪਾਏ ਮਤਾ ਨੰਬਰ 1474 ਅਨੁਸਾਰ ਸ਼ਹੀਦੀ ਯਾਦਗਾਰ ਦੀ ਉਸਾਰੀ ਕੀਤੀ ਹੈ ਜਿਸ ਵਿਚ ਅਕਾਲ ਤਖਤ ਸਾਹਿਬ ਦੇ ਕੋਲ ਸੰਤ ਜਰਨੈਲ ਸਿੰਘ ਤੇ ਹੋਰ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਸੇਵਾ ਉਨ੍ਹਾਂ ਨੂੰ ਸੌਂਪੀ ਗਈ ਸੀ। ਉਨ੍ਹਾਂ ਨੇ ਇਸ ਮਤੇ ਦੀ ਕਾਪੀ ਵੀ ਪੈ੍ਰਸ ਨੂੰ ਜਾਰੀ ਕੀਤੀ ਹੈ। ਸ੍ਰੀ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਯਾਦਗਾਰ ਉਤੇ ਸੰਤ ਜਰਨੈਲ ਸਿੰਘ ਦਾ ਨਾਂ ਲਿਖਣ ‘ਤੇ ਕਿਉਂ ਹਾਲ-ਦੁਹਾਈ ਪਾ ਰਹੇ ਹਨ ਜਦੋਂਕਿ ਕਿ ਇਸ ਬਾਰੇ ਤਾਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਆਪਣੇ ਪਾਸ ਕੀਤੇ ਮਤੇ ਵਿਚ ਲਿਖ ਚੁੱਕੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਚੇਤਾਵਨੀ ਦਿਤੀ ਕਿ ਸ਼ਹੀਦੀ ਯਾਦਗਾਰ ਦੇ ਲਿਖਤੀ ਇਤਿਹਾਸ ਵਾਲੇ ਬੋਰਡ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ।

ਦੂਜੇ ਪਾਸੇ ਦਲ ਖਾਲਸਾ ਦੇ ਇਸ ਦਾਅਵੇ ਬਾਰੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਇਸ ਮਤੇ ਤੋਂ ਬਾਅਦ ਛੇ ਜੂਨ 2012 ਨੂੰ  ਜਦੋਂ ਇਸ ਮੁੱਦੇ ਨੂੰ ਲੈ ਕੇ ਵੱਡਾ ਵਿਵਾਦ ਭੱਖ ਗਿਆ ਸੀ ਤਾਂ ਉਸ ਵੇਲੇ ਤੈਅ ਕੀਤਾ ਗਿਆ ਸੀ ਕਿ ਇਹ ਯਾਦਗਾਰ ਇਕ ਗੁਰਦੁਆਰੇ ਦੇ ਰੂਪ ਵਿਚ ਹੋਵੇਗੀ, ਜੋ ਕਿ ਸਮੂਹ ਸ਼ਹੀਦਾਂ ਦੇ ਨਾਂ ‘ਤੇ ਹੋਵੇਗੀ। ਇਹ ਕਿਸੇ ਇਕ ਸ਼ਹੀਦ ਦੇ ਨਾਂ ਨੂੰ ਸਮਰਪਿਤ ਨਹੀਂ ਹੋਵੇਗੀ। ਉਨ੍ਹਾਂ ਆਖਿਆ ਕਿ ਜਦੋਂ ਇਹ ਫੈਸਲਾ ਹੋ ਗਿਆ ਸੀ ਤਾਂ ਫਿਰ ਇਸ ਤੋਂ ਪਹਿਲਾਂ ਪਾਸ ਕੀਤੇ ਮਤੇ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ।  ਇਸ ਦੌਰਾਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਵਿਕਰਮਜੀਤ ਸਿੰਘ ਚੌਧਰੀ ਨੇ ਯਾਦਗਾਰ ਦਾ ਨਾਂ ਸੰਤ ਭਿੰਡਰਾਂਵਾਲਾ ਦੇ ਨਾਂ ‘ਤੇ ਰੱਖੇ ਜਾਣ ਦਾ ਵਿਰੋਧ ਕਰਦਿਆਂ ਆਖਿਆ ਕਿ ਇਹ  ਧਿਰਾਂ ਆਪਸ ਵਿਚ ਰਲੀਆਂ ਹੋਈਆਂ ਹਨ।


ਭਾਜਪਾ ਆਗੂਆਂ ਨੇ ਵੀ ਉਠਾਇਆ ਮੁੱਦਾ

ਚੰਡੀਗੜ੍ਹ 29 ਅਪ੍ਰੈਲ :- ਭਾਜਪਾ ਦੇ ਆਗੂਆਂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਸਾਕਾ ਨੀਲਾ ਤਾਰਾ ਦੀ ਯਾਦਗਾਰ ਦਾ ਮੁੱਦਾ ਅੱਜ ਇੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਉਠਾਇਆ। ਸੂਤਰਾਂ ਮੁਤਾਬਕ ਭਾਜਪਾ ਆਗੂਆਂ ਬਲਰਾਮਜੀ ਦਾਸ ਟੰਡਨ, ਕਮਲ ਸ਼ਰਮਾ, ਮਦਨ ਮੋਹਨ ਮਿੱਤਲ ਆਦਿ ਨੇ ਮੁੱਖ ਮੰਤਰੀ ਨੂੰ ਚੇਤੇ ਕਰਾਇਆ ਕਿ ਉਹ (ਸ੍ਰੀ ਬਾਦਲ) ਪੰਜਾਬ ਵਿਧਾਨ ਸਭਾ ਵਿੱਚ ਭਰੋਸਾ ਦਿਵਾ ਚੁੱਕੇ ਹਨ ਕਿ ਯਾਦਗਾਰ ਵਜੋਂ ਸਿਰਫ਼ ਗੁਰਦੁਆਰੇ ਦੀ ਉਸਾਰੀ ਹੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਭਾਜਪਾ ਆਗੂਆਂ ਦੀ ਗੱਲਬਾਤ ਸੁਣੀ ਤੇ ਸਿਰਫ ਏਨਾ ਹੀ ਕਿਹਾ ”ਮੈਂ ਤਾਂ ਆਪ ਫਿਕਰਮੰਦ ਹਾਂ”।


ਸੱਜਣ ਕੁਮਾਰ ਦੀ ਅਪੀਲ ‘ਤੇ ਹੋਰ ਸੁਣਵਾਈ ਕਰੇਗਾ ਹਾਈ ਕੋਰਟ

http://sameydiawaaz.com/Archive%20News/%5B2013%5D/04/30.04.2013%20-%2001.jpg

ਨਵੀਂ ਦਿੱਲੀ 29 ਅਪ੍ਰੈਲ :- ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਹੈ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਬੇਨਤੀ ‘ਤੇ ”ਹੋਰ ਸੁਣਵਾਈ ਦੀ ਲੋੜ” ਹੈ। ਸੱਜਣ ਕੁਮਾਰ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ‘ਚ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਛੇ ਬੰਦਿਆਂ ਦੀ ਹੱਤਿਆ ਦੇ ਇਕ ਕੇਸ ‘ਚ ਉਸ ਨੂੰ ਦੋਸ਼ੀ ਕਿਹਾ ਗਿਆ ਸੀ। ਜਸਟਿਸ ਸੁਰੇਸ਼ ਕਾਇਤ ਨੇ ਅੱਜ ਇਸ ਕੇਸ ‘ਚ ਫੈਸਲਾ ਸੁਣਾਉਣਾ ਸੀ। ਉਨ੍ਹਾਂ ਕਿਹਾ ਕਿ ਫੈਸਲਾ ਲਿਖਵਾਉਂਦਿਆਂ, ਉਨ੍ਹਾਂ ਨੂੰ ਲੱਗਿਆ ਕਿ ਇਸ ਮਾਮਲੇ ਵਿਚ ਹੋਰ ਸੁਣਵਾਈ ਹੋਣੀ ਚਾਹੀਦੀ ਹੈ। ਜਸਟਿਸ ਕਾਇਤ ਨੇ ਇਸ ਮਾਮਲੇ ‘ਚ ਹੋਰ ਸੁਣਵਾਈ ਲਈ 15 ਮਈ ‘ਤੇ ਤਰੀਕ ਪਾ ਦਿੱਤੀ ਹੈ। ਪਿਛਲੇ ਸਾਲ ਦਸੰਬਰ ‘ਚ ਹਾਈ ਕੋਰਟ ਨੇ ਇਸ ਕੇਸ ‘ਚ ਫੈਸਲਾ ਰਾਖਵਾਂ ਰੱਖ ਲਿਆ ਸੀ। ਸੱਜਣ ਕੁਮਾਰ ਤੇ ਪੰਜ ਹੋਰਾਂ ਵਿਰੁੱਧ ਅਜਿਹੇ ਹੀ ਇਕ ਕੇਸ ‘ਚ ਹੇਠਲੀ ਅਦਾਲਤ ਨੇ ਭਲਕੇ ਫੈਸਲਾ ਸੁਣਾਉਣਾ ਹੈ। ਇਸ ਕੇਸ ‘ਚ ਦਿੱਲੀ ਦੇ ਇਸ ਸਾਬਕਾ ਸੰਸਦ ਮੈਂਬਰ ‘ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਦਿੱਲੀ ਛਾਉਣੀ ਖੇਤਰ ‘ਚ ਭੀੜ ਨੂੰ ਭੜਕਾ ਕੇ ਸਿੱਖਾਂ ਦੀਆਂ ਹੱਤਿਆਵਾਂ ਕਰਾਉਣ ਦੇ ਦੋਸ਼ ਹਨ। ਸੁਲਤਾਨਪੁਰੀ ਕੇਸ ‘ਚ ਸੱਜਣ ਕੁਮਾਰ ਤੋਂ ਇਲਾਵਾ ਸਹਿ ਮੁਲਜ਼ਮ ਵੇਦ ਪ੍ਰਕਾਸ਼ ਪਿਆਲ ਉਰਫ਼ ਵੇਦੂ ਪ੍ਰਧਾਨ ਤੇ ਬ੍ਰਹਮਾਨੰਦ ਗੁਪਤਾ ਵੀ ਆਪਣੇ ਵਿਰੁੱਧ ਦੋਸ਼ ਲਾਏ ਜਾਣ ਦੇ ਖ਼ਿਲਾਫ਼ ਹਾਈ ਕੋਰਟ ਪੁੱਜ ਗਏ ਸਨ।

ਸ਼ਿਕਾਇਤਕਰਤਾ ਸ਼ੀਲਾ ਕੌਰ ਨੇ ਵੀ ਹਾਈ ਕੋਰਟ ‘ਚ ਜੁਆਬੀ ਅਪੀਲ ਪਾ ਕੇ ਸੱਜਣ ਕੁਮਾਰ ਤੇ ਚਾਰ ਹੋਰਨਾਂ ਵਿਰੁੱਧ ਇਸ ਕੇਸ ‘ਚ ਫੌਜਦਾਰੀ ਸਾਜ਼ਿਸ਼ ਦੇ ਦੋਸ਼ ਲਾਏ ਜਾਣ ਦਾ ਵਾਸਤਾ ਪਾਇਆ ਹੈ। ਜੁਲਾਈ 2010 ‘ਚ ਹੇਠਲੀ ਅਦਾਲਤ ਨੇ ਸੱਜਣ ਕੁਮਾਰ, ਬ੍ਰਹਮਾਨੰਦ ਗੁਪਤਾ, ਪੇਰੂ, ਖੁਸ਼ਹਾਲ ਸਿੰਘ ਤੇ ਵੇਦ ਪ੍ਰਕਾਸ਼ ‘ਤੇ ਸੁਲਤਾਨਪੁਰੀ ‘ਚ ਛੇ ਵਿਅਕਤੀਆਂ ਦੀ ਹੱਤਿਆ ਦੇ ਕੇਸ ‘ਚ ਦੋਸ਼ ਆਇਦ ਕੀਤੇ ਸਨ। ਇਹ ਛੇ ਵਿਅਕਤੀ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਮਾਰੇ ਗਏ ਸਨ। ਕਤਲ ਤੇ ਦੰਗੇ ਕਰਨ ਤੋਂ ਇਲਾਵਾ ਅਦਾਲਤ ਨੇ ਉਨ੍ਹਾਂ ‘ਤੇ ਦੋ ਭਾਈਚਾਰਿਆਂ ‘ਚ ਨਫ਼ਰਤ ਪੈਦਾ ਕਰਨ ਦੇ ਦੋਸ਼ ਵੀ ਲਾਏ ਸਨ ।

ਦਿੱਲੀ ਹਾਈ ਕੋਰਟ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁਲਜ਼ਮ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ਼ ਦੋਸ਼ ਤੈਅ ਕਰਨ ਦੇ ਮਾਮਲੇ ਵਿਚ ”ਹੋਰ ਸੁਣਵਾਈ ਦੀ ਲੋੜ” ਦੇ ਅੱਜ ਜਾਰੀ ਕੀਤੇ ਗਏ ਇਕ ਆਦੇਸ਼ ਨੇ ਦੰਗਾ-ਪੀੜਤਾਂ ਅਤੇ ਉਨ੍ਹਾਂ ਦੇ ਹੱਕਾਂ ਲਈ ਜੂਝ ਰਹੀਆਂ ਜਥੇਬੰਦੀਆਂ ਦੇ ਮਨਾਂ ਵਿਚ ਭਲਕੇ ਇਕ ਹੋਰ ਮਾਮਲੇ ਵਿਚ ਸੱਜਣ ਕੁਮਾਰ ਬਾਰੇ ਆਉਣ ਵਾਲੇ ਫੈਸਲੇ ਬਾਰੇ ਸ਼ੰਕਾ ਪੈਦਾ ਕਰ ਦਿੱਤੀ ਹੈ।

1984 ਵਿਚ ਦਿੱਲੀ ਛਾਉਣੀ ਦੇ ਰਾਜਬਾਗ ਖੇਤਰ ਦੀ ਵਸਨੀਕ ਰਹੀ ਦੰਗਾ-ਪੀੜਤ ਨਿਰਪ੍ਰੀਤ ਕੌਰ, ਦੇ ਪਿਤਾ ਨਿਰਮਲ ਸਿੰਘ ਦੇ ਕਤਲ ਸਬੰਧੀ ਦਾਇਰ ਕੇਸ ਵਿਚ ਅੱਜ ਕੜਕੜਡੂਮਾ ਕੋਰਟ ਤੋਂ ਸੱਜਣ ਕੁਮਾਰ ਬਾਰੇ ਠੋਸ ਫੈਸਲਾ ਆਉਣ ਦੀ ਉਮੀਦ ਜਤਾਈ ਜਾ ਰਹੀ ਸੀ, ਨਿਰਪ੍ਰੀਤ ਨੇ ਹਾਈ ਕੋਰਟ ਦੇ ਇਸ ਕਦਮ ‘ਤੇ ਹੈਰਾਨੀ ਪ੍ਰਗਟਾਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜਾ ਆਦੇਸ਼ ਦਸੰਬਰ ਤੋਂ ਠੰਢੇ ਬਸਤੇ ਵਿਚ ਪਿਆ ਹੋਇਆ ਸੀ, ਉਸ ਦਾ ਉਨ੍ਹਾਂ (ਨਿਰਮਲ ਸਿੰਘ) ਦੇ ਮਾਮਲੇ ਦੇ ਫੈਸਲੇ ਤੋਂ ਮਾਤਰ ਇਕ ਦਿਨ ਪਹਿਲਾਂ ਸੁਣਾਏ ਜਾਣਾ ਇਹ ਸ਼ੰਕਾ ਪ੍ਰਗਟ ਕਰਦਾ ਹੈ ਕਿ ਸਰਕਾਰ ਨਿਆਂ-ਪ੍ਰਣਾਲੀ ‘ਤੇ ਦਬਾਅ ਪਾ ਕੇ ਹਾਲਾਂ ਵੀ ਸੱਜਣ ਕੁਮਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਦੰਗਾ-ਪੀੜਤਾਂ ਦੀ ਸੰਸਥਾ ‘ਨੈਸ਼ਨਲ 1984 ਵਿਕਟਮਜ਼ ਜਸਟਿਸ ਐਂਡ ਵੈਲਫੇਅਰ ਸੋਸਾਇਟੀ’ ਦੇ ਪ੍ਰਧਾਨ ਬਾਬੂ ਸਿੰਘ ਦੁਖੀਆ ਨੇ ਕਿਹਾ ਕਿ 29 ਸਾਲ ਪਹਿਲਾਂ ਵਾਪਰੇ ਘਟਨਾਕ੍ਰਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਸੁਣਵਾਈ ਪ੍ਰਕਿਰਿਆ ਲੰਬੀ ਖਿੱਚਣ ਦੀ ਨੀਤੀ ਕਾਰਨ ਹੀ ਪਹਿਲਾਂ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਸਕਿਆ।  ਉਨ੍ਹਾਂ ਅਪੀਲ ਕੀਤੀ ਕਿ ਦੰਗਿਆਂ ਦੇ ਨਾਮ ‘ਤੇ ਦਿਖਾਵਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਆਪਣੀਆਂ ਨੀਤੀਆਂ ਤੋਂ ਬਾਜ਼ ਆਉਣ ਕਿਉਂਕਿ ਉਨ੍ਹਾਂ ਦੇ ਕਾਰਨ ਹੀ ਸਿੱਖਾਂ ਦਾ ਪੱਖ ਕਮਜ਼ੋਰ ਹੋ ਜਾਂਦਾ ਹੈ।

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਸ ਆਦੇਸ਼ ਨਾਲ ਸਪਸ਼ਟ ਹੋ ਗਿਆ ਹੈ ਕਿ ਸਿਆਸੀ ਧਿਰਾਂ ਅਦਾਲਤਾਂ ‘ਤੇ ਦਬਾਅ ਪਾ ਕੇ, ਭਲਕੇ ਆਉਣ ਵਾਲੇ ਅਸਲ ਫੈਸਲੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਕੜਕੜਡੂਮਾ ਦੀ ਸਬੰਧਤ ਕੋਰਟ ਹਾਈ ਕੋਰਟ ਦੇ ਆਦੇਸ਼ ਤੋਂ ਪ੍ਰਭਾਵਿਤ ਹੋਣ ਦੀ ਬਜਾਏ, ਸੱਜਣ ਕੁਮਾਰ ਮਾਮਲੇ ‘ਤੇ ਅੰਤਮ ਫੈਸਲਾ ਦੇ ਕੇ ਪੀੜਤਾਂ ਨੂੰ ਇਨਸਾਫ ਦਿਵਾਏਗੀ।


ਹੋਦ ਚਿੱਲੜ ਕੇਸ ਵਿਚ 8 ਹੋਰ ਪੀੜਤਾਂ ਨਾਲ ਜਿਰ੍ਹਾ

ਚੰਡੀਗੜ੍ਹ 29 ਅਪ੍ਰੈਲ :- ਹੋਦ ਚਿਲੜ ਕਾਂਡ ਦੀ ਜਾਂਚ ਕਰ ਰਹੇ ਇਕ ਮੈਂਬਰੀ ਕਮਿਸ਼ਨ ਦੇ ਜੱਜ ਟੀ.ਪੀ.ਗਰਗ ਦੀ ਅਦਾਲਤ ਵਿਚ ਅੱਠ ਹੋਰ ਪੀੜਤਾਂ ਨਾਲ ਜਿਰ੍ਹਾ ਕੀਤੀ ਗਈ ਤੇ ਇਸ ਨਾਲ ਹੁਣ ਤਕ  ਪੀੜਤ ਪਰਿਵਾਰਾਂ ਦੇ 18 ਮੈਂਬਰਾਂ ਦੀ ਜਿਰ੍ਹਾ ਮੁਕੰਮਲ ਹੋ ਚੁੱਕੀ ਹੈ। ਇਸ ਕੇਸ ਦੀ ਅਗਲੀ ਸੁਣਵਾਈ 17 ਮਈ ਨੂੰ ਹੋਵੇਗੀ। ਹਿਸਾਰ ਵਿਚ ਕਮਿਸ਼ਨ ਦੀ ਅਦਾਲਤ ਵਿਚ ਪੀੜਤ ਧਿਰ ਵਲੋਂ ਜੋਗਿੰਦਰ ਸਿੰਘ, ਮਨਮੋਹਨ ਸਿੰਘ, ਈਸ਼ਵਰ ਸਿੰਘ, ਸਰੂਪ ਸਿੰਘ, ਰਮੇਸ਼ ਕੁਮਾਰੀ ਅਤੇ ਬਰਜੇਸ਼ ਪੇਸ਼ ਹੋਏ। ਹਰਿਆਣਾ ਦੇ ਗ੍ਰਹਿ ਸਕੱਤਰ ਦੀ ਤਰਫੋਂ ਡਿਪਟੀ ਡੀ.ਏ. ਜਸਵੰਤ ਸਿੰਘ ਅਤੇ ਏ.ਡੀ.ਏ. ਐਸ.ਕੇ. ਸ਼ਰਮਾ ਨੇ ਪੈਰਵੀ ਕੀਤੀ। ਪੀੜਤ ਰਮੇਸ਼ ਕੁਮਾਰੀ ਨੇ ਅਦਾਲਤ ਨੂੰ ਦੱਸਿਆ ਕਿ ਜਿਸ ਸਮੇਂ ਹੋਦ ਚਿਲੜ ਵਿਚ ਕਾਂਡ ਵਾਪਰਿਆ ਸੀ ਉਸ ਸਮੇਂ ਉਸ ਦਾ ਪੁੱਤਰ ਕੇਵਲ ਚਾਰ ਸਾਲ ਦਾ ਸੀ ਤੇ ਹਮਲੇ ਵਿਚ ਉਸ ਦੇ ਸਿਰ ਅਤੇ ਸਰੀਰ ਕਾਫੀ ਸੱਟਾਂ ਲੱਗੀਆਂ ਸਨ। ਇਸ ਕਰਕੇ ਉਸ ਦਾ ਪੁੱਤਰ ਅਜੇ ਵੀ ਜਿਸਮਾਨੀ ਤੌਰ ‘ਤੇ 90 ਫੀਸਦੀ ਅਪੰਗ ਹੈ। ਪੀੜਤਾਂ ਨੇ ਜੱਜ ਸਾਹਮਣੇ ਇਹ ਗੱਲ ਪੇਸ਼ ਕਰ ਦਿਤੀ ਹੈ ਕਿ ਉਹ ਅਜੇ  ਵੀ 1984 ਦੇ ਕਤਲੇਆਮ ਦਾ ਸੰਤਾਪ ਭੋਗ ਰਹੇ ਹਨ ਤੇ ਅਜੇ ਵੀ ਸਦਮੇ ਵਿਚ ਹਨ। ਵਰਨਣਯੋਗ ਹੈ ਕਿ ਹੋਦ ਚਿਲੜ ਕਾਂਡ ਦੋ ਸਾਲ ਪਹਿਲਾਂ ਹੀ ਸਾਹਮਣੇ ਆਇਆ ਸੀ ਅਤੇ ਜਨਤਕ ਹਰਿਆਣਾ ਸਰਕਾਰ ਨੇ ਇਸ ਦੀ ਸੁਣਵਾਈ ਲਈ ਇਕ ਮੈਂਬਰੀ ਕਮਿਸ਼ਨ ਕਾਇਮ ਕੀਤਾ ਸੀ। ਹੋਦ ਚਿਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ,ਭਾਈ ਦਰਸ਼ਨ ਸਿੰਘ ਨੇ ਕਿਹਾ ਕਿ ਕਮਿਸ਼ਨ ਦੀ ਕਾਰਵਾਈ ਹੌਲੀ ਚਲ ਰਹੀ ਹੈ ਤੇ ਕਮਿਸ਼ਨ ਦੇ ਜੱਜ ਦੀ ਮਿਆਦ ਤਿੰਨ ਸਤੰਬਰ 2013 ਤਕ ਹੈ। ਕਮਿਸ਼ਨ ਆਪਣੀ ਮਿਆਦ ਤਕ ਕੰਮ ਮੁਕੰਮਲ ਕਰ ਲਵੇਗਾ,ਕਹਿਣਾ ਮੁਸ਼ਕਲ ਹੈ। ਕੇਸ ਦੀ ਸੁਣਵਾਈ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਦਲੀਪ ਸਿੰਘ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਜਥੇਦਾਰ ਭਰਪੂਰ ਸਿੰਘ,ਤਰਸੇਮ ਸਿੰਘ,ਗਿਆਨੀ ਤਰਲੋਕ ਸਿੰਘ,ਜਗੀਰ ਸਿੰਘ ਖਾਲਸਾ,ਹਰਜਿੰਦਰ ਸਿੰਘ,ਅਮਰਜੀਤ ਸਿੰਘ ਅਤੇ ਬਲਬੀਰ ਸਿੰਘ ਹਾਜ਼ਰ ਸਨ।


ਭਾਰਤ ਨੇ ਸਰਬਜੀਤ ਦੀ ਮਾਨਵੀ ਆਧਾਰ ‘ਤੇ ਰਿਹਾਈ ਮੰਗੀ

http://sameydiawaaz.com/Archive%20News/%5B2013%5D/04/30.04.2013%20-%2002.jpg

ਨਵੀਂ ਦਿੱਲੀ 29 ਅਪ੍ਰੈਲ :- ਭਾਰਤ ਨੇ ਅੱਜ ਪਾਕਿਸਤਾਨ ਨੂੰ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੈਦੀ ਸਰਬਜੀਤ ਸਿੰਘ ਨੂੰ ਮਾਨਵੀ ਆਧਾਰ ‘ਤੇ ਰਿਹਾਅ ਕਰਨ  ਲਈ ਕਿਹਾ। ਲਾਹੌਰ ਦੀ ਜੇਲ੍ਹ ਵਿੱਚ ਕੈਦੀਆਂ ਦੇ ਹਮਲੇ ਤੋਂ ਬਾਅਦ ਭਾਰਤੀ ਕੈਦੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਇਹ ਵੀ ਕਿਹਾ ਕਿ 49 ਸਾਲਾ ਸਰਬਜੀਤ ਸਿੰਘ ਨੂੰ ਭਾਰਤ ‘ਚ ਤਬਦੀਲ ਕਰਨ ‘ਤੇ ਗੌਰ ਕੀਤੀ ਜਾਵੇ ਤਾਂ ਕਿ ਉਸ ਨੂੰ ਇੱਥੇ ਬਿਹਤਰ ਮੈਡੀਕਲ ਸਹੂਲਤਾਂ ਦਾ ਲਾਭ ਮਿਲ ਸਕੇ। ਉਧਰ ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤੀ ਕੈਦੀ ਨੂੰ ਇਲਾਜ ਲਈ ਬਾਹਰ ਭੇਜੇ ਜਾਣ ਬਾਰੇ ਛਪੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਜਿਨਾਹ ਹਸਪਤਾਲ ਦੇ ਮੁੱਖ ਕਾਰਜਕਾਰੀ ਮਹਿਮੂਦ ਸ਼ੌਕਤ ਦੀ ਅਗਵਾਈ ਹੇਠ ਚਾਰ ਮੈਂਬਰੀ ਬੋਰਡ ਵੱਲੋਂ ਅੱਜ ਸਵੇਰੇ ਸਰਬਜੀਤ ਦੀ ਰੂਟੀਨ ਜਾਂਚ ਕੀਤੀ ਗਈ ਅਤੇ ਦੱਸਿਆ ਕਿ ਸਰਬਜੀਤ ਨੂੰ ਇਲਾਜ ਲਈ ਵਿਦੇਸ਼ ਭੇਜਣ ਬਾਰੇ ਕੋਈ ਤਜਵੀਜ਼ ਨਹੀਂ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਦਾ ਇਹ ਫਰਜ਼ ਹੈ ਕਿ ਉਨ੍ਹਾਂ ਦੀ ਹਿਰਾਸਤ ਵਿੱਚ ਸਾਰੇ ਭਾਰਤੀ ਕੈਦੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਮੰਤਰਾਲੇ ਨੇ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਨੇ ਜਿਨਾਹ ਹਸਪਤਾਲ ਦੇ ਮੈਡੀਕਲ ਅਧਿਕਾਰੀਆਂ ਨਾਲ ਰਾਬਤਾ ਬਣਾਇਆ ਹੋਇਆ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਸਰਬਜੀਤ ਨੂੰ ਭਾਰਤ ਤਬਦੀਲ ਕਰਨ ਦੀ ਤਜਵੀਜ਼ ‘ਤੇ ਗੌਰ ਕਰਨ ਤਾਂ ਕਿ ਉਸ ਨੂੰ ਇੱਥੇ ਉਪਲਬਧ ਬਿਹਤਰ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਸਕਣ।  ਪਹਿਲਾਂ ਗ੍ਰਹਿ ਰਾਜ ਮੰਤਰੀ ਆਰ ਪੀ ਐਨ ਸਿੰਘ ਨੇ ਕਿਹਾ ਕਿ ਭਾਰਤ ਸਰਬਜੀਤ ਸਿੰਘ ਨੂੰ ਹਰ ਤਰ੍ਹਾਂ ਦੀਆਂ ਮੈਡੀਕਲ ਸੁਵਿਧਾਵਾਂ ਦੇਣ ਲਈ ਤਿਆਰ ਹੈ। ਕੋਟ ਲੱਖਪਤ ਜੇਲ੍ਹ ਵਿੱਚ ਛੇ ਕੈਦੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਸਰਬਜੀਤ ਦੇ ਕਈ ਸੱਟਾਂ ਵੱਜੀਆਂ ਸਨ ਅਤੇ ਸ਼ੁੱਕਰਵਾਰ ਨੂੰ ਡਾਕਟਰਾਂ ਨੇ ਕਿਹਾ ਸੀ ਕਿ ਉਸ ਦੇ ਬਚਣ ਦੇ ਆਸਾਰ ਘੱਟ ਹਨ। ਕੈਦੀਆਂ ਨੇ ਉਸ ਦੇ ਸਿਰ ‘ਤੇ ਇੱਟਾਂ ਨਾਲ ਵਾਰ ਕੀਤੇ ਸਨ। ਉਸ ਨੂੰ 1990 ਵਿੱਚ ਪੰਜਾਬ ਸੂਬੇ ਵਿੱਚ ਹੋਏ ਬੰਬ ਧਮਾਕੇ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਸ ਵਿੱਚ 14 ਵਿਅਕਤੀ ਮਾਰੇ ਗਏ ਸਨ।  ਜਿਨਾਹ ਹਸਪਤਾਲ ਦੇ ਸੂਤਰਾਂ ਨੇ ਪੀਟੀਆਈ ਨੂੰ ਦੱਸਿਆ ਕਿ ਸਰਬਜੀਤ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ।

ਪਰਿਵਾਰ ਨੇ ਸਰਬਜੀਤ ਨੂੰ ਦੇਖਿਆ

ਸਰਬਜੀਤ ਦੇ ਪਰਿਵਾਰ ਦੇ ਚਾਰ ਜੀਅ ਸੋਮਵਾਰ ਨੂੰ ਜਿਨਾਹ ਹਸਪਤਾਲ ਲਾਹੌਰ ਦੇ ਆਈ. ਸੀ. ਯੂ. ਵਿਚ ਸਰਬਜੀਤ ਦਾ ਹਾਲ ਦੇਖਣ ਲਈ ਗਏ । ਉਹ ਉਥੇ 40 ਮਿੰਟ ਰਹੇ। ਉਹ ਬਾਅਦ ਵਿਚ ਨਨਕਾਣਾ ਸਾਹਿਬ ਵੀ ਗਏ ਅਤੇ ਸਰਬਜੀਤ ਦੀ ਸਲਾਮਤੀ ਤੇ ਸਿਹਤਯਾਬੀ ਲਈ ਅਰਦਾਸ ਕੀਤੀ।

ਯੂਪੀ ਵਿੱਚ ਪਾਕਿ ਕੈਦੀਆਂ ਦੀ ਸੁਰੱਖਿਆ ਵਧਾਈ

ਮੁਜ਼ੱਫਰਨਗਰ 29 ਅਪਰੈਲ :- ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਨੇ ਜੇਲ੍ਹ ਅਧਿਕਾਰੀਆਂ ਨੂੰ ਗੁਆਂਢੀ ਦੇਸ਼ਾਂ ਦੇ ਕੈਦੀਆਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਕਿਹਾ ਹੈ। ਮੇਰਠ ਵਿੱਚ ਤਿੰਨ ਪਾਕਿਸਤਾਨੀ ਕੈਦੀ ਹਨ ਜਦਕਿ ਮੁਜ਼ੱਫਰਨਗਰ ਅਤੇ ਗਾਜ਼ੀਆਬਾਦ ਵਿੱਚ ਇਕ-ਇਕ ਕੈਦੀ ਬੰਦ ਹਨ। ਪਾਕਿਸਤਾਨ ਕੈਦੀ ਕਾਸਿਮ 2011 ਤੋਂ ਨਜ਼ਰਬੰਦ ਹੈ।


ਭੁੱਟੋ ਕਤਲ ਕੇਸ ਵਿੱਚ ਮਲਿਕ ਕੋਲੋਂ ਹੋਵੇਗੀ ਪੁੱਛਗਿੱਛ

ਇਸਲਾਮਾਬਾਦ 29 ਅਪ੍ਰੈਲ :- ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ 2007 ਵਿਚ ਹੋਈ ਹੱਤਿਆ ਦੇ ਕੇਸ ਦੀ  ਤਫਤੀਸ਼ ਕਰ ਰਹੇ ਪਾਕਿਸਤਾਨੀ ਤਫਤੀਸ਼ਕਾਰਾਂ ਨੇ ਰਹਿਮਾਨ ਮਲਿਕ ਤੋਂ ਪੁੱਛ-ਪੜਤਾਲ ਕਰਨ ਦਾ ਫੈਸਲਾ ਕੀਤਾ ਹੈ। ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਤਫਤੀਸ਼ਕਾਰਾਂ ਕੋਲ ਖੁਲਾਸਾ ਕੀਤਾ ਹੈ ਕਿ ਜਿਸ ਦਿਨ ਭੁੱਟੋ ‘ਤੇ ਹਮਲਾ ਹੋਇਆ ਸੀ, ਉਸ ਦਿਨ ਉਨ੍ਹਾਂ ਦੀ ਸੁਰੱਖਿਆ ਦਾ ਸਾਰਾ ਪੋ੍ਰਗਰਾਮ ਸਾਬਕਾ ਗ੍ਰਹਿ ਮੰਤਰੀ ਨੇ ਤਿਆਰ ਕਰਵਾਇਆ ਸੀ। ਬੇਨਜ਼ੀਰ ਭੁੱਟੋ ਜਦੋਂ ਸਵੈ-ਜਲਾਵਤਨੀ ਤੋਂ ਬਾਅਦ 2007 ਦੇ ਅਖੀਰ ‘ਚ ਪਾਕਿਸਤਾਨ ਪਰਤੇ ਸਨ ਤਾਂ ਉਨ੍ਹਾਂ ਦੀ ਸੁਰੱਖਿਆ ਦਾ ਜ਼ਿੰਮਾ ਮਲਿਕ ਕੋਲ ਸੀ।


ਪਾਕਿਸਤਾਨ ਵਿੱਚ ਚੋਣਾਂ ਦੌਰਾਨ ਵਧੇ ਦਹਿਸ਼ਤੀ ਹਮਲੇ

 http://sameydiawaaz.com/Archive%20News/%5B2013%5D/04/30.04.2013%20-%2004.jpg

ਪਿਸ਼ਾਵਰ ਦੀ ਯੂਨੀਵਰਸਿਟੀ ਰੋਡ ਉਪਰ ਸੋਮਵਾਰ ਨੂੰ ਬੰਬ ਧਮਾਕਾ ਹੋਣ

ਬਾਅਦ ਪੁਲੀਸ ਅਧਿਕਾਰੀ ਆਮ ਲੋਕਾਂ ਨੂੰ ਪਾਸੇ ਹਟਣ ਦੀ ਹਦਾਇਤ ਦਿੰਦਾ ਹੋਇਆ (ਫੋਟੋ:ਰਾਇਟਰਜ਼)

ਇਸਲਾਮਾਬਾਦ 29 ਅਪ੍ਰੈਲ :- ਪਾਕਿਸਤਾਨ ਦੀ ਸਰਕਾਰ ਨੂੰ ਤਾਲਿਬਾਨ ਅਤੇ ਹੋਰਨਾਂ ਅਤਿਵਾਦੀ ਗਰੁੱਪਾਂ ਦੇ ਹਮਲਿਆਂ ਦਾ ਨਿਸ਼ਾਨਾ ਬਣ ਰਹੇ ਉਮੀਦਵਾਰਾਂ ਅਤੇ ਸਿਆਸੀ ਕਾਰਕੁਨਾਂ ਦੀ ਸਲਾਮਤੀ ਲਈ ਸਾਰੇ ਜ਼ਰੂਰੀ ਕਦਮ ਉਠਾਉਣ ਦੀ ਲੋੜ ਹੈ। ਇਹ ਅਪੀਲ ਹਿਊਮਨ ਰਾਈਟਸ ਵਾਚ ਨੇ ਪਾਕਿ ਸਰਕਾਰ ਕੋਲ ਕੀਤੀ ਹੈ। ਪਾਕਿਸਤਾਨ ਵਿਚ ਪਾਰਲੀਮਾਨੀ ਚੋਣਾਂ 11 ਮਈ ਨੂੰ ਕਰਵਾਈਆਂ ਜਾਣਗੀਆਂ।

ਲੰਘੀ 21 ਅਪਰੈਲ ਤੋਂ ਰਸਮੀ ਤੌਰ ’ਤੇ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਲੈ ਕੇ ਹੁਣ ਤਕ ਤਾਲਿਬਾਨ ਅਤੇ ਹੋਰਨਾਂ ਹਥਿਆਰਬੰਦ ਗਰੁੱਪਾਂ ਨੇ ਸਿਆਸੀ ਪਾਰਟੀਆਂ ਉਪਰ 20 ਤੋਂ ਵੱਧ ਹਮਲੇ ਕੀਤੇ ਹਨ ਜਿਨ੍ਹਾਂ ਵਿਚ 46 ਮੌਤਾਂ ਹੋਈਆਂ ਅਤੇ 190 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਇਸ ਤੋਂ ਪਹਿਲਾਂ ਅਪਰੈਲ ’ਚ ਚੋਣਾਂ ਨਾਲ ਸਬੰਧਤ ਹਮਲਿਆਂ ਵਿਚ 24 ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸਨ।

ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਬੁਲਾਰੇ ਨੇ ਲੰਘੀ 18 ਮਾਰਚ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਚੋਣਾਂ ਗ਼ੈਰ-ਇਸਲਾਮੀ ਜਮਹੂਰੀ ਪ੍ਰਣਾਲੀ ਦਾ ਹਿੱਸਾ ਹਨ ਜੋ ਕਾਫ਼ਿਰਾਂ ਅਤੇ ਇਸਲਾਮ ਦੇ ਦੁਸ਼ਮਣਾਂ ਦੇ ਹਿੱਤ ਪੂਰਦੀਆਂ ਹਨ।’ ਉਨ੍ਹਾਂ ਵੋਟਰਾਂ ਨੂੰ ਸੱਤਾ ਤੋਂ ਲਾਂਭੇ ਹੋਈ ਕੁਲੀਸ਼ਨ ਦੀਆਂ ਮੁੱਖ ਭਿਆਲ ਪਾਰਟੀਆਂ ਦੀਆਂ ਚੋਣ ਰੈਲੀਆਂ ਤੋਂ ਲਾਂਭੇ ਰਹਿਣ ਦੀ ਚਿਤਾਵਨੀ ਦਿੱਤੀ ਸੀ। ਖਾਸ ਤੌਰ ’ਤੇ ਪਾਕਿਸਤਾਨ ਪੀਪਲਜ਼ ਪਾਰਟੀ, ਮੁਤਹਿਦਾ ਕੌਮੀ ਮੂਵਮੈਂਟ ਅਤੇ ਆਵਾਮੀ ਨੈਸ਼ਨਲ ਪਾਰਟੀ ਦੀਆਂ ਰੈਲੀਆਂ ’ਚ ਜ਼ਿਆਦਾ ਜੋਖਮ ਹੈ।

ਪਾਕਿਸਤਾਨ ਵਿਚ ਹਿਊਮਨ ਰਾਈਟਸ ਵਾਚ ਦੇ ਅਹਿਲਕਾਰ ਅਲੀ ਦਯਾਨ ਨੇ ਕਿਹਾ, ‘‘ਪਾਕਿਸਤਾਨ ਦੀ ਕਾਇਮ-ਮੁਕਾਮ ਸਰਕਾਰ ਨੂੰ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਤਾਲਿਬਾਨ ਹਮਲਿਆਂ ਤੋਂ ਬਚਾਉਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ, ਜੇ ਲੋੜ ਪਏ ਤਾਂ ਫੌਜ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ।’’ ਤਾਲਿਬਾਨ ਨੇ ਕੱਲ੍ਹ ਮੁੜ ਐਲਾਨ ਕੀਤਾ ਸੀ ਕਿ ਉਸ ਨੇ ਉਨ੍ਹਾਂ ਧਰਮ-ਨਿਰਪੱਖ ਸਿਆਸੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਣ ਦਾ ਫੈਸਲਾ ਕੀਤਾ ਹੈ ਜੋ ਪਿਛਲੀ ਕੁਲੀਸ਼ਨ ਸਰਕਾਰ ਵਿਚ ਸ਼ਾਮਲ ਸਨ। ਅਲੀ ਦਯਾਨ ਨੇ ਕਿਹਾ ਕਿ ਜੇ ਸਰਕਾਰ, ਖਾਸ ਤੌਰ ’ਤੇ ਚੋਣ ਕਮਿਸ਼ਨ ਅਤੇ ਸੁਰੱਖਿਆ ਦਸਤੇ ਸਾਰੀਆਂ ਪਾਰਟੀਆਂ ਲਈ ਆਜ਼ਾਦਾਨਾ ਤੌਰ ’ਤੇ ਚੋਣ ਪ੍ਰਚਾਰ ਕਰਨਾ ਯਕੀਨੀ ਨਹੀਂ ਬਣਾ ਸਕਦੇ ਤਾਂ ਚੋਣ ਅਮਲ ਨੂੰ ਵੱਡੀ ਸੱਟ ਵੱਜੇਗੀ। ਉਨ੍ਹਾਂ ਕਿਹਾ ਕਿ ਕਾਇਮ-ਮੁਕਾਮ ਸਰਕਾਰ ਜ਼ਿਆਦਾ ਜੋਖਮ ਵਾਲੇ ਉਮੀਦਵਾਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਏ। ਇਸ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੀਆਂ ਚੋਣ ਰੈਲੀਆਂ ਅਤੇ ਮੀਟਿੰਗਾਂ ਲਈ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਜਾਣ।


ਆਤਮਘਾਤੀ ਬੰਬ ਧਮਾਕੇ ’ਚ ਅੱਠ ਮੌਤਾਂ; 45 ਜ਼ਖਮੀ

ਇਸਲਾਮਾਬਾਦ 29 ਅਪ੍ਰੈਲ :- ਉੱਤਰ - ਪੂਰਬੀ ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਵਿਚ ਇਕ ਭੀੜ-ਭਾੜ ਵਾਲੇ ਰਸਤੇ ਉਪਰ ਆਤਮਘਾਤੀ ਬੰਬਾਰ ਨੇ ਇਕ ਪੁਲੀਸ ਵੈਨ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿਚ ਅਫ਼ਗਾਨ-ਉੱਲਾ-ਅਮਨ ਕੌਂਸਲ ਦੇ ਮੈਂਬਰ ਦੇ ਪੁੱਤਰ ਸਣੇ ਅੱਠ ਜਣੇ ਮਾਰੇ ਗਏ।

ਸੁਣਨ ’ਚ ਆਇਆ ਕਿ ਹਮਲਾਵਰ ਮੋਟਰਸਾਈਕਲ ’ਤੇ ਸੀ ਅਤੇ ਉਸ ਨੇ ਵਧੇਰੇ ਯੂਨੀਵਰਸਿਟੀ ਰੋਡ ’ਤੇ ਪੁਲੀਸ ਸਵੇਰੇ ਦੇ ਲਾਗੇ ਧਮਾਕਾ ਕਰ ਦਿੱਤਾ। ਪੁਲੀਸ ਅਫਸਰਾਂ ਅਤੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਇਹ ਵੈਨ ਬੱਸ ਅੱਡੇ ਦੇ ਲਾਗੇ ਖੜ੍ਹੀ ਸੀ ਅਤੇ ਧਮਾਕੇ ਦੀ ਮਾਰ ਲਾਗਿਓਂ ਲੰਘ ਰਹੀ ਇਕ ਬੱਸ ’ਤੇ ਪਈ। ਅੱਠ ਵਿਅਕਤੀ ਮਾਰੇ ਗਏ ਅਤੇ ਲਗਪਗ 45 ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਦੋ ਪੁਲੀਸ ਕਰਮੀ ਵੀ ਸ਼ਾਮਲ ਸਨ।  


ਮੰਗਲ ’ਤੇ ਵੱਸਣ ਲਈ 600 ਚੀਨੀਆਂ ਨੇ ਦਿੱਤੀਆਂ ਅਰਜ਼ੀਆਂ

http://sameydiawaaz.com/Archive%20News/%5B2013%5D/04/30.04.2013%20-%2005.jpg

ਪੇਇਚਿੰਗ 29 ਅਪ੍ਰੈਲ :- ਚੀਨ ਦੇ ਲੋਕਾਂ ਨੂੰ ਪੱਕੇ ਤੌਰ ’ਤੇ ਮੰਗਲ ਗ੍ਰਹਿ ’ਤੇ ਜਾ ਕੇ ਵੱਸਣ ਦਾ ਸ਼ੌਕ ਜਾਗਿਆ ਹੈ। ਇਕ ਡੱਚ ਪੁਲਾੜ ਪ੍ਰਾਜੈਕਟ ਲਈ 600 ਤੋਂ ਵੱਧ ਚੀਨ ਵਾਸੀ ਅਰਜ਼ੀਆਂ ਦੇ ਚੁੱਕੇ ਹਨ। ਇਸ ਪ੍ਰਾਜੈਕਟ ਤਹਿਤ ਲੋਕਾਂ ਨੂੰ ਸਥਾਈ ਵਸੇਬੇ ਲਈ ਮੰਗਲ ਗ੍ਰਹਿ ’ਤੇ ਛੱਡਣ ਦੇ ਪ੍ਰਬੰਧ ਕੀਤੇ ਜਾਣਗੇ। ਇਹ ਯਾਤਰਾ ਇਕ ਪਾਸੇ ਦੀ ਹੋਵੇਗੀ ਤੇ ਡੱਚ ਕੰਪਨੀ ਸਿਰਫ਼ ਇਨ੍ਹਾਂ ਲੋਕਾਂ ਨੂੰ ਮੰਗਲ ’ਤੇ ਛੱਡ ਕੇ ਆਏਗੀ।

ਇਹ ਡੱਚ ਪ੍ਰਾਜੈਕਟ ਕਈਆਂ ਨੂੰ ਬੜਾ ਸੁਹਾਵਣਾ ਲੱਗ ਰਿਹਾ ਹੈ, ਪਰ ਕਈਆਂ ਵੱਲੋਂ ਇਸ ਨੂੰ ‘ਆਤਮਘਾਤੀ ਮਿਸ਼ਨ’ ਕਰਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨੈਕਾਰਾਂ ਨੂੰ ਉਸ ਗ੍ਰਹਿ ’ਤੇ ਲਿਜਾ ਕੇ ਛੱਡ ਦਿੱਤਾ ਜਾਵੇਗਾ, ਜੋ ਮਨੁੱਖਤਾ ਦੇ ਵਸੇਬੇ-ਯੋਗ ਨਹੀਂ ਹੈ। ਪ੍ਰਾਜੈਕਟ ‘ਮਾਰਸ ਵੰਨ’ ਇਕ ਡੱਚ ਭਲਾਈ ਸੰਗਠਨ ਵੱਲੋਂ ਲਾਂਚ ਕੀਤਾ ਜਾ ਰਿਹਾ ਹੈ, ਜੋ 2023 ’ਚ 4 ਲੋਕਾਂ ਨੂੰ ਇਸ ਲਾਲ ਗ੍ਰਹਿ ’ਤੇ ਛੱਡ ਕੇ ਆਏਗਾ।

ਇਸ ਹਫ਼ਤੇ ਐਲਾਨੇ ਗਏ ਪ੍ਰਾਜੈਕਟ ਦੇ ਪਹਿਲੇ ਤਿੰਨ ਦਿਨਾਂ ’ਚ ਹੀ ਵਿਸ਼ਵ ਭਰ ਤੋਂ 20,000 ਤੋਂ ਵੱਧ ਅਰਜ਼ੀਆਂ ਆਨਲਾਈਨ ਆ ਚੁੱਕੀਆਂ ਹਨ, ਜਿਨ੍ਹਾਂ ’ਚ 600 ਤੋਂ ਵੱਧ ਲੋਕ ਚੀਨ ਦੇ ਹਨ। ‘ਮਾਰਸ ਵੰਨ’ ਦੇ ਸਹਿਬਾਨੀ ਬਾਸ ਲੈਂਸਡੋਰਪ ਨੇ ਸ਼ੰਘਾਈ ’ਚ ਮੀਡੀਆ ਨੂੰ ਦੱਸਿਆ ਕਿ ਉਹ ਸੁਪਨੇ ਦੇ ਹਕੀਕਤ ’ਚ ਬਦਲਣ ਲਈ ਸਵੈ-ਭਰੋਸੇ ਨਾਲ ਲਬਾਲਬ ਹੈ ਤੇ ਉਹ ਪੰਜ ਲੱਖ ਤੋਂ ਵੱਧ ਅਰਜ਼ੀਆਂ ਚਾਹ ਰਹੇ ਹਨ।

ਚੀਨ ਦੇ ਚੰਨ ’ਤੇ ਕੇਂਦਰਤ ਪੁਲਾੜੀ ਮਿਸ਼ਨ ਲਈ ਚੰਗੀ ਰਾਸ਼ੀ ਉਪਲਬਧ ਹੈ ਤੇ 2030 ਤੱਕ ਇਹ ਤਿੰਨ ਪੜਾਵੀ ਮੰਗਲ ਮਿਸ਼ਨਾਂ ਲਈ ਤਿਆਰੀਆਂ ਕਰ ਰਿਹਾ ਹੈ। ਭਾਰਤ ’ਚ ਇਸਰੋ ਵੱਲੋਂ ਇਸੇ ਸਾਲ ਨਵੰਬਰ ਤੱਕ ਮੰਗਲ ’ਤੇ ਪੁਲਾੜੀ ਵਾਹਨ ਭੇਜਿਆ ਜਾ ਰਿਹਾ ਹੈ। ਅਜਿਹਾ ਕਰਕੇ ਭਾਰਤ ਮੰਗਲ ਮਿਸ਼ਨ ਵਾਲਾ ਪਹਿਲਾ ਏਸ਼ਿਆਈ ਮੁਲਕ ਬਣ ਜਾਵੇਗਾ। ਲੈਂਸਡੋਰਪ ਨੇ ਦੱਸਿਆ ਕਿ ਜਦੋਂ 40 ਦੇ ਕਰੀਬ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਸਿਖਲਾਈ ਦੇ ਦਿੱਤੀ ਗਈ ਤਾਂ ਟੀਵੀ ਦਰਸ਼ਕਾਂ ਦੀ ਵੋਟ ਰਾਹੀਂ ਮੰਗਲ ਦੇ ਪਹਿਲੇ ਬਸ਼ਿੰਦਿਆਂ ਦੀ ਚੋਣ ਕੀਤੀ ਜਾਵੇਗੀ।

ਲੈਂਸਡੋਰਪ ਨੇ ਦੱਸਿਆ ਕਿ ਪ੍ਰਾਜੈਕਟ ਲਈ ਸ਼ੰਘਾਈ ਨੂੰ ਅਰਜ਼ੀਆਂ ਲਈ ਪ੍ਰੈੱਸ ਕਾਨਫਰੰਸ ਲਈ ਦੂਜੇ ਮੰਚ ਵਜੋਂ ਰੱਖਿਆ ਗਿਆ ਹੈ। ਪਹਿਲਾ ਮੰਚ ਨਿਊਯਾਰਕ ਹੈ। ਬਹੁਤੇ ਚੀਨ ਵਾਲੇ ਸਮੇਤ ਨੌਜਵਾਨਾਂ ਦੇ ਪੁਲਾੜ ਯਾਤਰੀ ਬਣਨ ਲਈ ਬੜੇ ਉਤਸ਼ਾਹੀ ਹੋਏ ਪਏ ਹਨ। ਕਿਤਾਬਾਂ ਵੇਚਣ ਵਾਲੇ 39 ਸਾਲਾ ਮਾ-ਕੁਇੰਗ ਦਾ ਕਹਿਣਾ ਹੈ ਕਿ ਰੁੱਖੇ ਨੀਰਸ ਰੋਜ਼ਨਾਮਚੇ ਤੋਂ ਛੁਟਕਾਰਾ ਪਾਉਣ ਲਈ ਇਸ ਪ੍ਰਾਜੈਕਟ ਦਾ ਉਹ ਹਿੱਸਾ ਬਣਿਆ ਹੈ। ਉਸ ਨੇ ਚੀਨ ਵਿਚਲੇ ਪ੍ਰਦੂਸ਼ਣ ’ਤੇ ਤਨਜ਼ ਕਸÇਆਂ ਕਿਹਾ ਕਿ ਮੰਗਲ ’ਤੇ ਘੱਟੋ-ਘੱਟ ਸਾਫ਼-ਸੁਥਰੀ ਹਵਾ ਤਾਂ ਹੋਵੇਗੀ।

ਕਈ ਇਸ ਪ੍ਰਾਜੈਕਟ ਦੇ ਵਿਰੋਧ ’ਚ ਵੀ ਹਨ। ਕਈਆਂ ਨੂੰ ਇਹ ਕੇਵਲ ਵਿਗਿਆਨੀਆਂ ਦਾ ਕਾਰਜ ਜਾਪਦਾ ਹੈ।  ਪ੍ਰਬੰਧਕਾਂ ਅਨੁਸਾਰ ‘ਮਾਰਸ ਮਿਸ਼ਨ’ ਦੀ ਸਿੱਧੀ ਕਵਰੇਜ ਦੇ ਅਧਿਕਾਰ ਵੇਚ ਕੇ ਪ੍ਰਾਜੈਕਟ ਲਈ ਲੋੜੀਂਦੀ 6 ਅਰਬ ਡਾਲਰ ਦੀ ਰਾਸ਼ੀ ਹਾਸਲ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ 2023 ਤੱਕ 4 ਅਰਬ ਲੋਕ ਇੰਟਰਨੈੱਟ ਵਰਤਣ ਦੇ ਆਦੀ ਹੋਣਗੇ। ਇਕ ਪੁਲਾੜ ਮਾਹਰ ਪਾਂਗ ਸਿਆਹੋ ਦਾ ਕਹਿਣਾ ਹੈ ਕਿ ਪ੍ਰਾਜੈਕਟ ਦਾ ਖਰਚਾ ਇਸ ਤੋਂ ਕਿਤੇ ਵਧੇਰੇ ਹੋਵੇਗਾ, ਕਿਉਂਕਿ ਧਰਤੀ ਤੇ ਮੰਗਲ ਵਿਚਾਲੇ ਫਾਸਲੇ ਦਾ ਮਤਲਬ ਹੈ ਕਿ ਵਰਤਮਾਨ ਤਕਨਾਲੋਜੀ ਨਾਲ ਇਹ ਟ੍ਰਿੱਪ 8-9 ਮਹੀਨੇ ਦਾ ਹੋਵੇਗਾ।

ਉਨ੍ਹਾਂ ਨੇ ਮੰਗਲ ’ਤੇ ਸਖ਼ਤ ਮੌਸਮ ਬਾਰੇ ਵੀ ਗੱਲ ਕੀਤੀ ਹੈ। ਉੱਥੇ ਅੱਧ ਸਾਲ ਤਾਂ ਰੇਤੇ ਦੇ ਤੂਫ਼ਾਨ ਆਉਂਦੇ ਰਹਿੰਦੇ ਹਨ, ਜੋ ਧਰਤੀ ਦੇ ਤੂਫ਼ਾਨਾਂ ਨਾਲੋਂ ਕਿਤੇ ਵੱਧ ਜ਼ੋਰਦਾਰ ਤੇ ਖ਼ਤਰਨਾਕ ਹੁੰਦੇ ਹਨ। ਪ੍ਰਬੰਧਕਾਂ ਮੁਤਾਬਕ ਮੰਗਲ ਦੇ ਪਹਿਲੇ ਬਸ਼ਿੰਦੇ ਸਬਜ਼ੀਆਂ ’ਤੇ ਜਿਉਣਗੇ। ਪ੍ਰਾਜੈਕਟ ਅਨੁਸਾਰ ਬਿਨੈਕਾਰ ਨੂੰ ਆਪਣੇ ਦੇਸ਼ ਦੀ ਪ੍ਰਤੀ ਜੀਅ ਜੀਡੀਪੀ ਦੇ ਆਧਾਰ ’ਤੇ ਐਡਮਿਨੀਸਟ੍ਰੇਸ਼ਨ ਫੀਸ ਦੇਣੀ ਪਵੇਗੀ। ਮਿਸਾਲ ਵਜੋਂ ਕਿਸੇ ਚੀਨ ਵਾਸੀ ਨੂੰ ਇਸ ਮਿਸ਼ਨ ਲਈ 11 ਡਾਲਰ ਦੇਣੇ ਹੋਣਗੇ

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz