ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

29 ਅਪ੍ਰੈਲ 2013

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਮ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸ਼੍ਰੋਮਣੀ ਕਮੇਟੀ

ਸ਼ਹੀਦੀ ਯਾਦਗਾਰ ਅੱਗੋਂ ਸੰਤਾਂ ਦੇ ਉਕਰੇ ਨਾਮ ਵਾਲਾ ਬੋਰਡ ਪੁੱਟਣ ਦੀ ਕੋਸ਼ਿਸ਼

http://sameydiawaaz.com/Archive%20News/%5B2013%5D/04/29.04.2013%20-%2007.jpg

ਅੰਮ੍ਰਿਤਸਰ 28 ਅਪ੍ਰੈਲ (ਸਤਵਿੰਦਰ ਜੱਜ) :- ਬਾਦਲ ਦਲ ਦੇ ਕਬਜ਼ੇ ਵਾਲੀ ਸ਼੍ਰੋਮਣੀ ਕਮੇਟੀ 'ਚ ਆਰ. ਐਸ. ਐਸ. ਤੇ ਪੰਥ ਦੋਖੀਆਂ ਦੀ ਘੁਸਪੈਠ, ਬੀਤੀ ਰਾਤ ਉਸ ਸਮੇਂ ਫਿਰ ਜੱਗ ਜਾਹਿਰ ਹੋ ਗਈ, ਜਦੋਂ ਦਰਬਾਰ ਸਾਹਿਬ ਸਾਕਾ 84 ਦੇ ਸ਼ਹੀਦਾਂ ਦੀ ਯਾਦਗਾਰ ਤੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਉਕਰਿਆ ਨਾਮ ਹਜ਼ਮ ਨਹੀਂ ਹੋਇਆ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਉਸ ਬੋਰਡ ਨੂੰ ਜਿਸ 'ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਦਮਦਮੀ ਟਕਸਾਲ ਦੇ 14ਵੇਂ ਮੁੱਖੀ ਅਤੇ ਉਨ੍ਹਾਂ ਦੇ ਸਾਥੀਆਂ ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਤੇ ਬਾਬਾ ਠਾਰਾ ਸਿੰਘ ਸਮੇਤ ਭਾਰਤੀ ਹਕੂਮਤ ਵਿਰੁੱਧ ਜੂਝਦਿਆਂ ਸਿੰਘਾਂ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਗਿਆ ਹੈ, ਉਸ ਬੋਰਡ ਨੂੰ ਪਹਿਲੀ ਰਾਤ ਹੀ ਪੁੱਟਣ ਦਾ ਯਤਨ ਕੀਤਾ ਗਿਆ। ਬੀਤੀ ਕੱਲ੍ਹ ਜਿਸ ਸਮੇਂ ਸ਼ਹੀਦੀ ਯਾਦਗਾਰ ਨੂੰ ਕੌਮ ਨੂੰ ਸਮਰਪਿਤ ਕੀਤਾ ਗਿਆ ਤਾਂ ਹਿੰਦੂਵਾਦੀ ਮੀਡੀਆ ਜਿਸਨੂੰ ਸਿੱਖਾਂ 'ਚੋਂ ਹਮੇਸ਼ਾ ਅੱਤਵਾਦ ਦੀ ਬੋਅ ਆਉਂਦੀ ਹੈ। ਉਸ ਮੀਡੀਏ ਵੱਲੋਂ ਸ਼ਹੀਦੀ ਯਾਦਗਾਰ ਤੇ ਭਿੰਡਰਾਵਾਲਿਆਂ ਦੇ ਉਕਰੇ ਨਾਮ ਨੂੰ ਉਭਾਰ ਲਿਆ ਗਿਆ ਅਤੇ ਸਿੱਖ ਵਿਰੋਧੀ ਸ਼ਕਤੀਆਂ ਇਸ ਵਿਰੁੱਧ ਤੁਰੰਤ ਹਰਕਤ 'ਚ ਆ ਗਈਆਂ। ਰਾਤ ਨੂੰ ਲਗਭਗ ਪੌਣੇ ਗਿਆਰਾਂ ਵਜੇ 10-12 ਵਿਅਕਤੀਆਂ ਦੀ ਟੋਲੀ ਇਸ ਸ਼ਹੀਦੀ ਯਾਦਗਾਰ ਦੇ ਬੋਰਡ ਨੂੰ ਪੁੱਟਣ ਆ ਗਈ। ਪਹਿਲਾਂ ਤੋਂ ਸੱਬਲ ਆਦਿ ਨਾਲ ਫਰਸ਼ ਪੁੱਟਣ ਦਾ ਯਤਨ ਕੀਤਾ ਗਿਆ ਅਤੇ ਬਾਅਦ 'ਚ ਕਟਰ ਮੰਗਵਾ ਕੇ ਕੱਟਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਜਿਵੇਂ ਹੀ ਸੰਗਤਾਂ ਨੂੰ ਇਸ ਕੋਝੀ ਹਰਕਤ ਦੀ ਭਿਣਕ ਲੱਗੀ ਤਾਂ ਉਨ੍ਹਾਂ ਨੇ ਬੋਰਡ ਪੁੱਟਣ ਆਏ ਵਿਅਕਤੀਆਂ ਨੂੰ ਘੇਰ ਲਿਆ। ਭੀੜ ਦੇ ਗੁੱਸੇ ਨੂੰ ਵੇਖਦਿਆਂ ਬਹੁਤੇ ਖਿਸਕ ਗਏ, ਜਦਕਿ ਇੱਕ-ਦੋ ਕਾਬੂ ਆ ਗਏ, ਜਿਨ੍ਹਾਂ ਨੇ ਇਸ ਕਾਰੇ ਪਿੱਛੇ ਇੱਕ ਮੀਤ ਮੈਨੇਜਰ ਦਾ ਨਾਮ ਦੱਸਿਆ। ਇਸ ਮੀਤ ਮੈਨੇਜਰ ਨੇ ਇਸ ਤੋਂ ਪਹਿਲਾਂ ਹੀ ਕੜਾਹ ਪ੍ਰਸ਼ਾਦਿ ਤਿਆਰ ਕਰਨ ਵਾਲੀ ਥਾਂ ਤੋਂ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਉਤਾਰ ਦਿੱਤੀ ਸੀ। ਸ਼ਹੀਦੀ ਯਾਦਗਾਰ ਦੇ ਪੱਥਰ ਸਬੰਧੀ ਇੱਕ ਦੋ ਮੈਂਬਰੀ ਕਮੇਟੀ ਵੱਲੋਂ ਮੁੱਖ ਗ੍ਰੰਥੀ ਮੱਲ ਸਿੰਘ ਨਾਲ ਲੰਬੀ ਚੌੜੀ ਮੁਲਾਕਾਤ ਵੀ ਕੀਤੀ ਗਈ ਹੈ, ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦੀ ਯਾਦਗਾਰ ਸਬੰਧੀ ਆਪਣੀ ਸੋਚ ਦਾ ਜਿਹੜਾ ਪ੍ਰਗਟਾਵਾ ਪਹਿਲੇ ਦਿਨ ਹੀ ਕੀਤਾ ਗਿਆ ਹੈ। ਉਸ ਤੋਂ ਸਾਫ ਹੋ ਗਿਆ ਹੈ ਕਿ ਦਰਬਾਰ ਸਾਹਿਬ ਕੰਪਲੈਕਸ 'ਚ ਸੱਤਾਧਾਰੀ ਧਿਰ ਸੰਤ ਭਿੰਡਰਾਂਵਾਲਿਆਂ ਸਮੇਤ ਕਿਸੇ ਖਾੜਕੂ ਆਗੂ ਦੇ ਨਾਮ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੈ। ਭਾਵੇਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਪੁੱਛਣ 'ਤੇ ਆਖਿਆ ਹੈ ਕਿ ਸ਼ਹੀਦੀ ਯਾਦਗਾਰ ਨਾਲ ਕੋਈ ਛੇੜ ਛਾੜ ਨਹੀਂ ਹੋਵੇਗੀ। ਪ੍ਰੰਤੂ ਸ਼੍ਰੋਮਣੀ ਕਮੇਟੀ ਦੀ ਪਹਿਲੇ ਹੱਲੇ ਦੀ ਹਰਕਤ ਤੋਂ ਆਉਣ ਵਾਲੇ ਦਿਨਾਂ ਦੀ ਤਸਵੀਰ ਲਗਭਗ ਸਾਫ਼ ਹੈ।


http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Protest%20in%20Switzerland%20-%20Prof.%20Bhullar%2025.04.2013_Seite_1.jpg

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Protest%20in%20Switzerland%20-%20Prof.%20Bhullar%2025.04.2013_Seite_2.jpg

http://sameydiawaaz.com/SDA%202013/Vishesh%20Sapliment%20-%20Gurpurb%20Special%20Sapliment%2028.11.07/Protest%20in%20Switzerland%20-%20Prof.%20Bhullar%2025.04.2013_Seite_3.jpg


ਕਰਾਚੀ 'ਚ ਬੰਬ ਧਮਾਕਾ 9 ਹਲਾਕ - 45 ਜ਼ਖ਼ਮੀ

 http://sameydiawaaz.com/Archive%20News/%5B2013%5D/04/29.04.2013%20-%2001.jpg

ਪਿਸ਼ਾਵਰ ਵਿੱਚ ਐਤਵਾਰ ਨੂੰ ਇਕ ਚੋਣ ਦਫਤਰ ਸਾਹਮਣੇ ਹੋਏ ਬੰਬ ਧਮਾਕੇ ’ਚ ਨਸ਼ਟ ਹੋਏ ਕਾਰ ਤੇ ਸਾਈਕਲ ਦਾ ਦ੍ਰਿਸ਼ (ਫੋਟੋ: ਰਾਇਟਰਜ਼)

ਇਸਲਾਮਾਬਾਦ 28 ਅਪ੍ਰੈਲ :- ਪਾਕਿਸਤਾਨ ਦੇ ਉਤਰ-ਪੂਰਬੀ ਸੂਬੇ ਖੈਬਰ-ਪਖਤੂਨਖਵਾ ਵਿਚ ਅੱਜ ਸਵੇਰੇ ਦੋ ਚੋਣ ਮੁਹਿੰਮ ਦਫਤਰਾਂ ਦੇ ਬਾਹਰ ਬੰਬ ਧਮਾਕੇ ਹੋਏ ਜਿਸ ਕਾਰਨ 9 ਵਿਅਕਤੀ ਮਾਰੇ ਗਏ ਤੇ 31 ਹੋਰ ਜ਼ਖ਼ਮੀ ਹੋ ਗਏ। ਪਹਿਲਾ ਧਮਾਕਾ ਕੋਹਾਟ ਜ਼ਿਲ੍ਹੇ ਦੇ ਇਕ ਚੋਣ ਦਫਤਰ ਦੇ ਬਾਹਰ ਦਹਿਸ਼ਤਗਰਦਾਂ ਨੇ ਰਿਮੋਟ ਕੰਟਰੋਲ ਰਾਹੀਂ ਕੀਤਾ। ਇਸ ਧਮਾਕੇ ਕਾਰਨ 6 ਵਿਅਕਤੀ ਮਾਰੇ ਗਏ ਤੇ 21 ਹੋਰ ਜ਼ਖ਼ਮੀ ਹੋ ਗਏ। ਓਰਕਜ਼ਈ ਕਬਾਇਲੀ ਖੇਤਰ ਤੋਂ ਸੰਸਦ ਲਈ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਸਈਦ ਨੂਰ ਅਕਬਰ ਦੇ ਦਫਤਰ ਨੂੰ ਭਾਰੀ ਨੁਕਸਾਨ ਪਹੁੰਚਿਆ। ਉਹ ਘੱਟ ਗਿਣਤੀ ਭਾਈਚਾਰੇ ਸ਼ੀਆ ਨਾਲ ਸਬੰਧਤ ਹੈ। ਕੁਝ ਘੰਟਿਆਂ ਬਾਅਦ ਮਕਸੂਦਾਬਾਦ ਵਿਚ ਇਕ ਚੋਣ ਮੁਹਿੰਮ ਦਫਤਰ ਨੂੰ ਨਿਸ਼ਾਨਾ ਬਣਾ ਕੇ ਦਹਿਸ਼ਤਗਰਦਾਂ ਨੇ ਇਕ ਹੋਰ ਬੰਬ ਧਮਾਕਾ ਰਿਮੋਰਟ ਕੰਟਰੋਲ ਨਾਲ ਕੀਤਾ। ਇਕ ਧਮਾਕੇ ਵਿਚ ਤਿੰਨ ਵਿਅਕਤੀ ਮਾਰੇ ਗਏ ਤੇ 10 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਤਿੰਨ ਬੱਚੇ ਵੀ ਸ਼ਾਮਲ ਹਨ। ਇਹ ਧਮਾਕਾ ਅਰਾਜਕਤਾ ਦੇ ਸ਼ਿਕਾਰ ਖੈਬਰ ਖੇਤਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨਾਸਿਰ ਖਾਨ ਅਫਰੀਦੀ ਦੇ ਦਫਤਰ ਨੂੰ ਬਣਾ ਕੇ ਕੀਤਾ ਗਿਆ। ਪੁਲੀਸ ਅਨੁਸਾਰ ਬੰਬ, ਇਕ ਸਾਈਕਲ ਉਪਰ ਰੱਖਿਆ ਹੋਇਆ ਸੀ। ਧਮਾਕੇ ਨਾਲ ਦੋ ਕਾਰਾਂ ਨਸ਼ਟ ਹੋ ਗਈਆਂ। ਇਨ੍ਹਾਂ ਧਮਾਕਿਆਂ ਦੀ ਕਿਸੇ ਵੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ। ਕੱਲ੍ਹ ਕਰਾਚੀ ਵਿਚ ਐਮਕਿਊਐਮ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਮਰਥਕਾਂ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕੇ ਕੀਤੇ ਗਏ ਸਨ ਜਿਨ੍ਹਾਂ ’ਚ 6 ਵਿਅਕਤੀ ਮਾਰੇ ਗਏ ਤੇ 65 ਹੋਰ ਜ਼ਖ਼ਮੀ ਹੋਏ ਸਨ। ਤਾਲਿਬਾਨ ਤੇ ਹੋਰ ਅਤਿਵਾਦੀ ਧੜਿਆਂ ਵੱਲੋਂ ਧਮਕੀਆਂ ਮਿਲਣ ਕਾਰਨ ਬਹੁਤੇ ਉਮੀਦਵਾਰ ਚੋਣ ਪ੍ਰਚਾਰ ਕਰਨ ਤੋਂ ਕੰਨੀ ਕਤਰਾ ਰਹੇ ਹਨ।


ਸੱਜਣ ਕੁਮਾਰ ਦੀ ਪਟੀਸ਼ਨ ’ਤੇ ਹਾਈ ਕੋਰਟ ਦਾ ਫੈਸਲਾ ਅੱਜ

http://sameydiawaaz.com/Archive%20News/%5B2013%5D/04/29.04.2013%20-%2002.jpg

ਨਵੀਂ ਦਿੱਲੀ 28 ਅਪ੍ਰੈਲ :- ਇਥੋਂ ਦੀ ਇਕ ਸੁਣਵਾਈ ਅਦਾਲਤ ਵਲੋਂ 1984 ਦੇ ਸਿੱਖ ਕਤਲ ਏ ਆਮ ’ਚ ਛੇ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ ਆਇਦ ਕਰਨ ਦੇ ਦਿੱਤੇ ਹੁਕਮ ਖਿਲਾਫ ਕਾਂਗਰਸੀ ਆਗੂ ਸੱਜਣ ਕੁਮਾਰ ਵੱਲੋਂ ਪਾਈ ਗਈ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਭਲਕੇ ਫੈਸਲਾ ਸੁਣਾਏਗੀ।  ਜਸਟਿਸ ਸ਼ਰਮਾ ਕਾਇਤ, ਜਿਨ੍ਹਾਂ ਨੇ ਪਿਛਲੇ ਸਾਲ ਦਸੰਬਰ ਵਿੱਚ ਇਸ ਪਟੀਸ਼ਨ ’ਤੇ ਫੈਸਲਾ ਰਾਖਵਾਂ ਰੱਖ ਲਿਆ ਸੀ, ਭਲਕੇ ਸਵੇਰੇ 10.30 ਵਜੇ ਫੈਸਲਾ ਸੁਣਾਉਣਗੇ। ਇਸ ਕੇਸ ਵਿੱਚ ਸੱਜਣ ਕੁਮਾਰ ਤੋਂ ਇਲਾਵਾ ਵੇਦ ਪ੍ਰਕਾਸ਼ ਪਿਆਨ ਉਰਫ ਵੇਦੂ ਪ੍ਰਧਾਨ ਤੇ ਬ੍ਰਹਮਾਨੰਦ ਗੁਪਤਾ ਸਹਿ ਮੁਲਜ਼ਮ ਹਨ। ਇਨ੍ਹਾਂ ਨੇ ਵੀ ਦੋਸ਼ ਆਇਦ ਕਰਨ ਖਿਲਾਫ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੋਇਆ ਹੈ। ਇਨ੍ਹਾਂ ਮੁਲਜ਼ਮਾਂ ਖਿਲਾਫ ਸ਼ਿਕਾਇਤਕਰਤਾ ਸ਼ੀਲਾ ਕੌਰ ਨੇ ਵੀ ਪਟੀਸ਼ਨ ਪਾ ਕੇ ਹਾਈ ਕੋਰਟ ਤੋਂ ਮੰਗ ਕੀਤੀ ਸੀ ਕਿ ਮੁਲਜ਼ਮਾਂ ਖਿਲਾਫ ਅਪਰਾਧਕ ਸਾਜ਼ਿਸ਼ ਦੇ ਦੋਸ਼ ਵੀ ਲਗਾਏ ਜਾਣ।


ਸਰਬਜੀਤ ਦੀ ਹਾਲਤ ਬੇਹੱਦ ਨਾਜ਼ੁਕ

ਸਿਹਤ ਵਿਚ ਹੁਣ ਤੱਕ ਭੋਰਾ ਵੀ ਸੁਧਾਰ ਨਹੀਂ - ਡਾਕਟਰ

 http://sameydiawaaz.com/Archive%20News/%5B2013%5D/04/29.04.2013%20-%2003.jpg

ਸਰਬਜੀਤ ਦੀ ਭੈਣ (ਸੱਜਿਓਂ), ਪਤਨੀ ਤੇ ਦੋਵੇਂ ਬੇਟੀਆਂ ਐਤਵਾਰ ਨੂੰ ਵਾਹਗਾ ਸਰਹੱਦ ’ਤੇ ਲਾਹੌਰ ਨੂੰ

ਰਵਾਨਾ ਹੋਣ ਸਮੇਂ ਸ਼ੁਭਚਿੰਤਕਾਂ ਤੋਂ ਵਿਦਾਇਗੀ ਲੈਂਦੀਆਂ ਹੋਈਆਂ (ਫੋਟੋ: ਵਿਸ਼ਾਲ ਕੁਮਾਰ)

ਲਾਹੌਰ 28 ਅਪ੍ਰੈਲ :- ਪਾਕਿਸਤਾਨ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਕੋਮਾ ਵਿਚ ਜਾ ਚੁੱਕੇ ਸਰਬਜੀਤ ਸਿੰਘ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋਇਆ ਤੇ ਉਸ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸੇ ਦੌਰਾਨ ਮੈਡੀਕਲ ਬੋਰਡ ਨੇ ਅੱਜ ਸਰਬਜੀਤ ਦੀ ਜਾਂਚ ਕਰਨ ਮਗਰੋਂ ਉਸ ਦੀ ਖਰਾਬ ਸਿਹਤ ਕਾਰਨ ਕੋਈ ਅਪਰੇਸ਼ਨ ਨਾ ਕਰਨ ਦਾ ਫੈਸਲਾ ਕੀਤਾ। ਇਸ ਮੈਡੀਕਲ ਬੋਰਡ ਵਿਚ ਨਿਊਰੋਸਰਜਨ ਤੇ ਪੋਸਟ ਗਰੈਜੂਏਟ ਮੈਡੀਕਲ ਇੰਸਟੀਚਿਊਟ ਦੇ ਪ੍ਰਿੰਸੀਪਲ ਅੰਜੁਮ ਹਬੀਬ ਵੋਹਰਾ ਜਿਨਾਹ ਹਸਪਤਾਲ ਨਿਊਰੋ ਵਿਭਾਗ ਦੇ ਮੁਖੀ ਜ਼ਫਰ ਚੌਧਰੀ ਤੇ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ ਦੇ ਨਿਊਰੋ ਫਿਜ਼ੀਸ਼ੀਅਨ ਨਈਮ ਕਸੂਰੀ ਸ਼ਾਮਲ ਹਨ।

ਸਰਕਾਰੀ ਜਿਨਾਹ ਹਸਪਤਾਲ ਦੇ ਆਈਸੀਯੂ ਵਿਚ ਜ਼ੇਰੇ ਇਲਾਜ ਸਰਬਜੀਤ ਦੀ ਦੇਖਭਾਲ ਕਰਨ ਵਾਲੇ ਡਾਕਟਰਾਂ ਦੇ ਹਵਾਲੇ ਨਾਲ ਸੂਤਰਾਂ ਨੇ ਦੱਸਿਆ,  ‘‘ਸਰਬਜੀਤ ਨੂੰ ਹਸਪਤਾਲ ਵਿਚ ਦਾਖਲ ਹੋਇਆਂ 45 ਘੰਟਿਆਂ ਤੋਂ ਵੱਧ ਹੋ ਚੁੱਕੇ ਹਨ। ਸਿਰ ਤੇ ਹੋਰ ਥਾਵਾਂ ਉਪਰ ਗੰਭੀਰ ਸੱਟਾਂ ਹਨ। ਉਸ ਦੀ ਹਾਲਤ ਵਿਚ ਐਨੇ ਘੰਟਿਆਂ ਮਗਰੋਂ ਵੀ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ।’’

ਡਾਕਟਰਾਂ ਨੂੰ ਲੱਗਦਾ ਹੈ ਕਿ ਸਰਬਜੀਤ ਦੇ ਬਚਣ ਦੀ ਆਸ ਬਹੁਤ ਘੱਟ ਹੈ। ਉਸ ਦੇ ਸਿਰ ਦਾ ਅਪਰੇਸ਼ਨ ਕਰਨ ਦੀ ਤੁਰੰਤ ਲੋੜ ਹੈ, ਪਰ ਉਸ ਦੀ ਹਾਲਤ ਅਜਿਹੀ ਨਹੀਂ ਹੈ ਕਿ ਅਪਰੇਸ਼ਨ ਹੋ ਸਕੇ।

ਉਧਰ ਹਸਪਤਾਲ ਵਿਚ ਸਰਬਜੀਤ ਦੀ ਸੁਰੱਖਿਆ ਦੇ ਮੱਦੇਨਜ਼ਰ ਵੱਖਰਾ ਆਈਸੀਯੂ ਸਥਾਪਤ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਉਸ ਯੂਨਿਟ ਦੇ ਨੇੜੇ ਢੁਕਣ ਨਹੀਂ ਦਿੱਤਾ ਜਾ ਰਿਹਾ। ਸੁਰੱਖਿਆ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।


ਸਰਬਜੀਤ ਨੂੰ ਮਾਰਨਾ ਚਾਹੁੰਦੇ ਸੀ ਦੋਵੇਂ ਹਮਲਾਵਰ

ਲਾਹੌਰ 28 ਅਪ੍ਰੈਲ :- ਡੀ. ਆਈ. ਜੀ. (ਜੇਲ੍ਹਾਂ) ਮਲਿਕ ਮੁਬਾਸ਼ਿਰ ਵਲੋਂ ਤਿਆਰ ਕੀਤੀ ਮੁਢਲੀ ਜਾਂਚ ਰਿਪੋਰਟ ਅਨੁਸਾਰ ਦੋਵੇਂ ਮੁੱਖ ਹਮਲਾਵਰ ਅਮੇਰ ਆਫਤਾਬ ਤੇ ਮੁਦੱਸਰ ਨੇ ਭਾਰਤੀ ਕੈਦੀ ਸਰਬਜੀਤ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਰਿਪੋਰਟ ਅਨੁਸਾਰ ਦੋਵੇਂ ਦੋਸ਼ੀ ਫਾਂਸੀ ਦੀ ਸਜ਼ਾ ਅਧੀਨ ਕੈਦ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਰਬਜੀਤ ਨੂੰ 1990 ਵਿਚ ਲਾਹੌਰ ਬੰਬ ਧਮਾਕੇ ਕਰਨ ਕਰਕੇ ਨਫਰਤ ਕਰਦੇ ਸਨ। ਉਨ੍ਹਾਂ ਨੇ ਪਹਿਲਾਂ ਹੀ ਚਮਚਿਆਂ ਨੂੰ ਚਾਕੂਆਂ ਵਾਂਗ ਤਿੱਖੇ ਕੀਤਾ ਹੋਇਆ ਸੀ। ਘਿਉ ਦੇ ਪੀਪੇ ਨੂੰ ਟੁਕੜੇ ਕਰਕੇ ਬਲੇਡਾਂ ਦੀ ਸ਼ਕਲ ਦਿੱਤੀ ਹੋਈ ਸੀ। ਇੱਟਾਂ ਵੀ ਪਹਿਲਾਂ ਇਕੱਠੀਆਂ ਕੀਤੀਆਂ ਹੋਈਆਂ ਸਨ। ਰਿਪੋਰਟ ਅਨੁਸਾਰ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮੌਕਾ ਮਿਲਦਿਆਂ ਉਨ੍ਹਾਂ ਆਪਣੀ ਯੋਜਨਾ ਨੂੰ ‘ਆਸਾਨੀ’ ਨਾਲ ਨੇਪਰੇ ਚਾੜ੍ਹ ਦਿੱਤਾ। ਅਧਿਕਾਰਤ ਸੂਤਰਾਂ ਅਨੁਸਾਰ ਇਹ ਰਿਪੋਰਟ ਲਹਿੰਦੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ।


ਮੁਸ਼ੱਰਫ ਨੇ ਠੁਕਰਾਈ ਜਲਾਵਤਨੀ ਦੀ ਪੇਸ਼ਕਸ਼

 http://sameydiawaaz.com/Archive%20News/%5B2013%5D/04/29.04.2013%20-%2004.jpg

ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਨੂੰ ਮੌਜੂਦਾ ਪ੍ਰਸਥਿਤੀਆਂ ਦੇ ਮੱਦੇਨਜ਼ਰ ਇਕ ਵਾਰ ਫੇਰ ਜਲਾਵਤਨ ਹੋਣ ਦੀ ਪੇਸ਼ਕਸ਼ ਕੀਤੀ ਗਈ ਸੀ ਜੋ ਉਨ੍ਹਾਂ ਠੁਕਰਾ ਦਿੱਤੀ ਹੈ । ਅਖ਼ਬਾਰ ‘‘ਦਿ ਏਸ਼ੀਅਨ ਏਜ’ ਵਿੱਚ ਸਿਆਸੀ ਸੂਤਰਾਂ ਦੇ ਹਵਾਲੇ ਨਾਲ ਛਪੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੱਤਾ ਵਿਚਲੇ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਉਨ੍ਹਾਂ ਨੂੰ ਜਲਾਵਤਨੀ ਦੀ ਪੇਸ਼ਕਸ਼ ਕੀਤੀ ਸੀ ਪ੍ਰੰਤੂ ਉਨ੍ਹਾਂ ਇਹ ਕਹਿੰਦਿਆਂ ਇਸ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਦੇਸ਼ ਵਿਚ ਹੀ ਰਹਿ ਕੇ ਆਪਣੇ ਵਿਰੁੱਧ ਚੱਲ ਰਹੇ ਸਾਰੇ ਕੇਸਾਂ ਦਾ ਸਾਹਮਣਾ ਕਰਨ ਨੂੰ ਤਰਜੀਹ ਦੇਣਗੇ । ਮੁਸ਼ੱਰਫ ਆਪੂੰ ਹੀ ਚੁਣਿਆ ਜਲਾਵਤਨੀ ਦਾ ਜੀਵਨ ਬਿਤਾਉਣ ਮਗਰੋਂ ਅਜੇ ਪਿਛਲੇ ਮਹੀਨੇ ਹੀ ਪਾਕਿਸਤਾਨ ਪਰਤੇ ਹਨ । ਮੁਸ਼ੱਰਫ ਨੇ ਪਾਕਿਸਤਾਨ ਪਰਤਣ ’ਤੇ ਇਹ ਗੱਲ ਮਹਿਸੂਸ ਕਰ ਲਈ ਸੀ ਕਿ ਉਨ੍ਹਾਂ ਦੇਸ਼ ਪਰਤ ਕੇ ਗਲਤੀ ਕੀਤੀ ਹੈ ਕਿਉਂਕਿ ਪਾਕਿਸਤਾਨ ਦੇ ਲੋਕਾਂ ਨੇ ਉਨ੍ਹਾਂ ਦਾ ਕੋਈ ਬਹੁਤਾ ਸਵਾਗਤ ਨਹੀਂ ਕੀਤਾ ਅਤੇ ਉਸ ਤੋਂ ਮਗਰੋਂ ਉਨ੍ਹਾਂ ਨੂੰ ਵੱਖ - ਵੱਖ ਮਾਮਲਿਆਂ ਵਿਚ ਇਕ ਤੋਂ ਬਾਅਦ ਦੂਜੀ ਅਦਾਲਤ ਵਿਚ ਘੜੀਸਿਆ ਗਿਆ ਅਤੇ ਉਨ੍ਹਾਂ ਦੇ ਇਸਲਾਮਾਬਾਦ ਵਿਚਲੇ ਫਾਰਮ ਹਾਊਸ ਨੂੰ  ਸਬ-ਜੇਲ੍ਹ ਐਲਾਨ ਕੇ ਉਸ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ । ਮੁਸ਼ੱਰਫ, ਜੋ ਪਾਕਿਸਤਾਨ ਵਿਚ 11 ਮਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਹਿੱਸਾ ਲੈਣ ਲਈ ਵਤਨ ਪਰਤੇ ਸਨ, ਵੱਲੋਂ ਚਾਰੋਂ ਥਾਵਾਂ ਤੋਂ ਭਰੇ ਗਏ ਨਾਮਜ਼ਦਗੀ ਪੱਤਰ ਵੀ ਰੱਦ ਕਰ ਦਿੱਤੇ ਗਏ ਹਨ ।

ਸੂਤਰਾਂ ਨੇ ਦੱਸਿਆ ਕਿ ਮੁਸ਼ੱਰਫ਼ ਨੂੰ ਉਸ ਦੀ 95 ਸਾਲਾ ਬੀਮਾਰ ਮਾਂ ਦਾ ਦੁਬਈ ਵਿਚ ਹਾਲ - ਚਾਲ ਪੁੱਛਣ ਲਈ ਦੁਬਈ ਜਾਣ ਦੀ ਆਗਿਆ ਦੇਣ ਦੀ ਆੜ ਹੇਠ ਜਲਾਵਤਨੀ ਦੀ ਪੇਸ਼ਕਸ਼ ਕੀਤੀ ਗਈ ਸੀ । ਸੂਤਰਾਂ ਅਨੁਸਾਰ ਕੁਝ ਕੌਮਾਂਤਰੀ ਆਗੂਆਂ ਨੇ ਪਰਵੇਜ਼ ਮੁਸ਼ੱਰਫ ਨੂੰ ਸਲਾਹ ਦਿੱਤੀ ਸੀ ਕਿ ਮੀਡੀਆ ਅਤੇ ਨਿਆਂਪਾਲਿਕਾ ਦੇ ਵਿਰੋਧੀ ਰੁਖ਼ ਦੇ ਮੱਦੇਨਜ਼ਰ ਉਨ੍ਹਾਂ ਨੂੰ ਮੁੜ ਜਲਾਵਤਨੀ ਦਾ ਜੀਵਨ ਗੁਜ਼ਾਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ । ਉਨ੍ਹਾਂ ਮੁਸ਼ੱਰਫ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਬਿਮਾਰ ਮਾਂ ਦਾ ਹਾਲ - ਚਾਲ ਪੁੱਛਣ ਲਈ ਦੁਬਈ ਜਾਣ ਦੀ ਆਗਿਆ ਮੰਗਣ ਲਈ ਅਦਾਲਤ ਵਿਚ ਅਰਜ਼ੀ ਦਾਇਰ ਕਰ ਦੇਣ ਪ੍ਰੰਤੂ ਮੁਸ਼ੱਰਫ ਨੇ ਆਪਣੇ ਸ਼ੁਭਚਿੰਤਕਾਂ ਨੂੰ ਸਪਸ਼ਟ ਕਰ ਦਿੱਤਾ ਕਿ ਜਦੋਂ ਤਕ ਉਹ ਸਾਰੇ ਦੋਸ਼ਾਂ ਤੋਂ ਬਰੀ ਨਹੀਂ ਹੋ ਜਾਂਦੇ, ਉਦੋਂ ਤਕ ਉਹ ਪਾਕਿਸਤਾਨ ਛੱਡਕੇ ਨਹੀਂ ਜਾਣਗੇ ਕਿਉਂਕਿ ਉਨ੍ਹਾਂ ਦੀ ਬੀਮਾਰ ਮਾਂ ਨੇ ਹੀ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਪਾਕਿਸਤਾਨ ਪਰਤਕੇ ਇਨ੍ਹਾਂ ਸਾਰੇ ਦੋਸ਼ਾਂ ਦਾ ਸਾਹਮਣਾ ਕਰਦਿਆਂ ਇਨ੍ਹਾਂ ਚੋਂ ਬਰੀ ਹੋਣ ।


ਧਮਕੀਆਂ ਦੇਣ ਵਾਲੇ ਭਾਜਪਾ ਆਗੂ ਖ਼ਿਲਾਫ਼ ਕੇਸ ਦਰਜ

http://sameydiawaaz.com/Archive%20News/%5B2013%5D/04/29.04.2013%20-%2006.jpg

ਜਗਦੀਸ਼ ਰਾਏ ਸ਼ਰਮਾ

ਫ਼ਰੀਦਕੋਟ 28 ਅਪਰੈਲ :- ਜ਼ਿਲ੍ਹਾ ਪੁਲੀਸ ਨੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਦੀ ਸ਼ਿਕਾਇਤ ਦੀ ਲੰਬੀ ਪੜਤਾਲ ਬਾਅਦ ਅੱਜ ਐਮ. ਆਰ. ਐਸ. ਡੀ. ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰ ਅਤੇ ਉੱਘੇ ਭਾਜਪਾ ਆਗੂ ਜਗਦੀਸ਼ ਰਾਏ ਸ਼ਰਮਾ ਖ਼ਿਲਾਫ਼ ਸਰਕਾਰੀ ਮੁਲਾਜ਼ਮਾਂ ਨੂੰ ਧਮਕੀਆਂ ਦੇਣ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਾਲ ਦੀ ਘੜੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਜਾਣਕਾਰੀ ਅਨੁਸਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰੇਸ਼ ਕੁਮਾਰ ਅਰੋੜਾ ਨੇ ਤਕਰੀਬਨ ਪੰਜ ਮਹੀਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਕਿ ਜਗਦੀਸ਼ ਰਾਏ ਸ਼ਰਮਾ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਕਲ ਵਿਰੋਧੀ ਉੱਡਣ ਦਸਤੇ ਦਾ ਮੈਂਬਰ ਵੀ ਹੈ, ਪ੍ਰੀਖਿਆਵਾਂ ਦੌਰਾਨ ਸਰਕਾਰੀ ਬਲਬੀਰ ਸਕੂਲ ਦੇ ਪ੍ਰੀਖਿਆ ਕੇਂਦਰ ਵਿੱਚ ਗਿਆ ਅਤੇ ਉੱਥੇ ਕਥਿਤ ਤੌਰ ’ਤੇ  ਇਮਤਿਹਾਨ ਦੇ ਰਹੇ ਵਿਦਿਆਰਥੀਆਂ ਅਤੇ ਤਾਇਨਾਤ ਅਮਲੇ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਸ਼ਿਕਾਇਤ ਅਨੁਸਾਰ ਜਗਦੀਸ਼ ਰਾਏ ਸ਼ਰਮਾ ਨੇ ਕੁਝ ਵਿਦਿਆਰਥੀਆਂ ’ਤੇ ਨਕਲ ਮਾਰਨ ਦੇ ਝੂਠੇ ਕੇਸ ਵੀ ਬਣਾ ਦਿੱਤੇ ਜਿਨ੍ਹਾਂ ਨੂੰ ਬਾਅਦ ਵਿੱਚ ਸਿੱਖਿਆ ਬੋਰਡ ਨੇ ਰੱਦ ਕਰ ਦਿੱਤਾ।

ਜਾਂਚ ਅਧਿਕਾਰੀ ਡੀ.ਐਸ.ਪੀ. ਜਸਵਿੰਦਰਪਾਲ ਸ਼ਰਮਾ ਨੇ ਇਸ ਮਾਮਲੇ ਵਿੱਚ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਸੀ ਪਰ ਭਾਜਪਾ ਆਗੂ ਸ੍ਰੀ ਸ਼ਰਮਾ ਨੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। ਇਸ ਮਾਮਲੇ ਵਿੱਚ ਪੁਲੀਸ ਨੇ ਉਪ ਜ਼ਿਲ੍ਹਾ ਅਟਾਰਨੀ ਦੀ ਕਾਨੂੰਨੀ ਰਾਏ ਹਾਸਲ ਕਰਨ ਤੋਂ ਬਾਅਦ ਜਗਦੀਸ਼ ਰਾਏ ਸ਼ਰਮਾ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 353, 186 ਅਤੇ 506 ਤਹਿਤ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਜਗਦੀਸ਼ ਰਾਏ ਸ਼ਰਮਾ ਖ਼ਿਲਾਫ਼ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਭਾਜਪਾ ਆਗੂ ਨੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਇਹ ਮਾਮਲਾ ਸਿਆਸੀ ਰੰਜਿਸ਼ ਤਹਿਤ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜਗਦੀਸ਼ ਰਾਏ ਸ਼ਰਮਾ ਦਾ ਆਪਣਾ ਨਿੱਜੀ ਸਕੂਲ ਅਤੇ ਕਾਲਜ ਹੈ ਜਿੱਥੇ ਹਜ਼ਾਰਾਂ ਵਿਦਿਆਰਥੀ ਪੜ੍ਹਦੇ ਹਨ। ਪਿਛਲੇ ਕੁਝ ਸਮੇਂ ਤੋਂ ਸ੍ਰੀ ਸ਼ਰਮਾ ਅਤੇ ਉਸ ਦੇ ਵਿਦਿਅਕ ਅਦਾਰੇ ਕਾਫ਼ੀ ਚਰਚਾ ਵਿੱਚ ਰਹੇ ਹਨ। ਸਿੱਖਿਆ ਬੋਰਡ ਦੀ ਇਕ ਉੱਚ ਪੱਧਰੀ ਟੀਮ ਨੇ ਇਸ ਆਗੂ ਦੇ ਸਕੂਲ ਵਿੱਚ ਹਾਈਟੈੱਕ ਤਰੀਕੇ ਨਾਲ ਨਕਲ ਮਾਰਨ ਦਾ ਪਰਦਾਫਾਸ਼ ਕੀਤਾ ਸੀ।


ਬੰਗਲਾਦੇਸ਼ ’ਚ ਢਹੀ ਇਮਾਰਤ ਦਾ ਮਾਲਕ ਗ੍ਰਿਫਤਾਰ

ਢਾਕਾ 28 ਅਪਰੈਲ :- ਬੰਗਲਾਦੇਸ਼ ’ਚ ਅੱਠ ਮੰਜ਼ਿਲਾ ਇਮਾਰਤ ਢਹਿਣ ਦੇ ਮਾਮਲੇ ਵਿਚ ਅਧਿਕਾਰੀਆਂ ਨੇ ਅੱਜ ਇਸ ਦੇ ਮਾਲਕ ਨੂੰ ਦੇਸ਼ ਵਿਚ ਭੱਜਣ ਵੇਲੇ ਗ੍ਰਿਫਤਾਰ ਕਰ ਲਿਆ। ਹੁਣ ਤਕ ਇਸ ਮਾਮਲੇ ਵਿਚ ਪੰਜ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਇਮਾਰਤ ਢਹਿਣ ਕਾਰਨ 397 ਜਣੇ ਮਾਰੇ ਗਏ ਸਨ। ਸਥਾਨਕ ਸਰਕਾਰਾਂ ਬਾਰੇ ਰਾਜ ਮੰਤਰੀ ਜਹਾਂਗੀਰ ਕਬੀਰ  ਨੇ ਦੱਸਿਆ ਕਿ ਰੈਪਿਡ ਐਕਸ਼ਨ ਫੋਰਸ ਦੇ ਸੋਹੇਲ ਰਾਣਾ ਨੂੰ ਬੇਨਾਪੋਲ ਬੰਦਰਗਾਹ ਤੋਂ ਉਦੋਂ ਗ੍ਰਿਫਤਾਰ ਕੀਤਾ, ਜਦੋਂ ਉਹ ਦੇਸ਼ ਵਿੱਚੋਂ ਭੱਜਣ ਦੀ ਤਿਆਰੀ ਕਰ ਰਿਹਾ ਸੀ।


ਚੰਡੀਗੜ੍ਹ 'ਚ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ - ਤਿੰਨ ਵਿਦਿਆਰਥੀ ਗਿ੍ਫ਼ਤਾਰ

ਚੰਡੀਗੜ੍ਹ 28 ਅਪ੍ਰੈਲ (ਗੁਰਪ੍ਰੀਤ ਸਿੰਘ ਨਿੱਝਰ) :- ਚੰਡੀਗੜ੍ਹ ਵਿਖੇ ਇਕ 17 ਸਾਲਾ ਨਾਬਾਲਗ ਲੜਕੀ ਨਾਲ ਬੀ.ਟੈਕ. ਦੇ 3 ਵਿਦਿਆਰਥੀਆਂ ਵੱਲੋਂ ਸਮੂਹਿਕ ਜਬਰ ਜਨਾਹ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ | ਪੁਲਿਸ ਅਨੁਸਾਰ ਚੰਡੀਗੜ੍ਹ ਦੇ ਇਕ ਪੋਲੀਟੈਕਨਿਕ ਕਾਲਜ ਵਿਚ ਬੀ.ਟੈਕ. ਦੀ ਪੜ੍ਹਾਈ ਕਰ ਰਹੇ ਪ੍ਰਸ਼ਾਂਤ ਉਰਫ਼ ਕੁਲਵਿੰਦਰ ਵਾਸੀ ਸੈਕਟਰ 20, ਮੋਹਿਤ ਸੱਭਰਵਾਲ ਵਾਸੀ ਸੈਕਟਰ 41 ਅਤੇ ਮੌਾਟੀ ਪੰਡਵਾਲ ਵਾਸੀ ਜ਼ੀਰਕਪੁਰ ਨੂੰ ਮਲੋਆ ਕਾਲੋਨੀ ਨਿਵਾਸੀ 9ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਿਨਾਹ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਹੈ | ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪ੍ਰਸ਼ਾਂਤ ਉਰਫ਼ ਕੁਲਵਿੰਦਰ ਨਾਲ ਪਿਛਲੇ ਇਕ ਮਹੀਨੇ ਤੋਂ ਜਾਣ-ਪਛਾਣ ਹੋਈ ਸੀ ਅਤੇ ਕੱਲ੍ਹ ਦੁਪਹਿਰ ਵੇਲੇ ਉਹ ਆਪਣੀ ਗੁਆਂਢਣ ਦੇ ਨਾਲ ਡਾਕਟਰ ਦੇ ਕੋਲ ਗਈ ਸੀ ਅਤੇ ਜਦੋਂ ਉਹ ਸੈਕਟਰ 41 ਦੀ ਕ੍ਰਿਸ਼ਨਾ ਮਾਰਕੀਟ ਵਿਚ ਖਰੀਦਦਾਰੀ ਕਰ ਰਹੀਆਂ ਸਨ ਤਾਂ ਪ੍ਰਸ਼ਾਂਤ ਫੋਨ ਕਰਕੇ ਉਸ ਨੂੰ ਉਥੇ ਮਿਲਿਆ ਅਤੇ ਫਿਰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਉਸ ਨੂੰ ਸੈਕਟਰ 42 ਦੀ ਨਵੀਂ ਝੀਲ 'ਤੇ ਲੈ ਗਿਆ | ਇਸ ਪਿੱਛੋਂ ਪ੍ਰਸ਼ਾਂਤ ਉਸ ਨੂੰ ਸੁਖਨਾ ਝੀਲ 'ਤੇ ਲੈ ਗਿਆ ਅਤੇ ਫਿਰ ਉਥੋਂ ਪੈਦਲ ਹੀ ਅੱਗੇ ਪੈਂਦੇ ਸਕੇਤੜੀ ਦੇ ਜੰਗਲ ਵਿਚ ਲੈ ਗਿਆ, ਜਿਥੇ ਕਿ ਉਸ ਦੇ ਦੋ ਦੋਸਤ ਮੌਾਟੀ ਅਤੇ ਮੋਹਿਤ ਵੀ ਆ ਗਏ | ਉਥੇ ਤਿੰਨਾਂ ਨੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਅਤੇ ਬਾਅਦ ਵਿਚ ਸੈਕਟਰ 42 ਝੀਲ 'ਤੇ ਵਾਪਸ ਆ ਗਏ ਅਤੇ ਉਸ ਨੂੰ ਫਿਰ ਕਿਤੇ ਲਿਜਾਣ ਲਈ ਮੋਟਰਸਾਈਕਲ 'ਤੇ ਬੈਠਣ ਲਈ ਕਹਿਣ ਲੱਗੇ | ਇਸ ਪਿੱਛੋਂ ਲੜਕੀ ਘਬਰਾ ਕੇ ਰੋਣ ਲੱਗ ਪਈ ਤਾਂ ਕਿਸੇ ਰਾਹਗੀਰ ਨੇ ਪੁਲਿਸ ਨੂੰ ਫੋਨ ਕਰ ਦਿੱਤਾ | ਜਦੋਂ ਪੁਲਿਸ ਮੌਕੇ 'ਤੇ ਪੁੱਜੀ ਤਾਂ ਲੜਕੇ ਉਥੋਂ ਭੱਜ ਗਏ | ਲੜਕੀ ਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਵਾਕਿਆ ਪੁਲਿਸ ਨੂੰ ਦੱਸਿਆ, ਜਿਸ ਪਿੱਛੋਂ ਪੁਲਿਸ ਨੇ ਉਸ ਦਾ ਡਾਕਟਰੀ ਮੁਆਇਨਾ ਕਰਵਾਇਆ | ਲੜਕਿਆਂ ਵਿਰੁੱਧ ਅਗਵਾ ਅਤੇ ਜਬਰ ਜਨਾਹ ਦਾ ਮਾਮਲਾ ਦਰਜ ਕਰ ਕੇ ਥਾਣਾ ਸੈਕਟਰ 39 ਦੇ ਮੁਖੀ ਇੰਸਪੈਕਟਰ ਚਰਨਜੀਤ ਸਿੰਘ ਵਿਰਕ ਨੇ ਤਿੰਨਾਂ ਹੀ ਦੋਸ਼ੀਆਂ ਨੂੰ ਦਬੋਚ ਲਿਆ |

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz