ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162870
ਅੱਜ
ਇਸ ਮਹੀਨੇ
572
18594

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

28 ਅਪ੍ਰੈਲ 2013

ਸਾਕਾ ਨੀਲਾ ਤਾਰਾ ਦੀ ਸ਼ਹੀਦੀ ਯਾਦਗਾਰ ਕੌਮ ਨੂੰ ਸਮਰਪਿਤ

http://sameydiawaaz.com/Archive%20News/%5B2013%5D/04/28.04.2013%20-%2001.jpg

ਅੰਮਿ੍ਤਸਰ 27 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ, ਹਰਮਿੰਦਰ ਸਿੰਘ) :- ਜੂਨ 1984 ਦੇ ਸਾਕਾ ਨੀਲਾ ਤਾਰਾ ਵਿਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਯਾਦ 'ਚ ਸ੍ਰੀ ਅਕਾਲ ਤਖਤ ਸਾਹਿਬ ਨਜ਼ਦੀਕ ਉਸਾਰੀ ਗਈ ਸ਼ਹੀਦੀ ਯਾਦਗਾਰ ਸਿੱਖ ਕੌਮ ਨੂੰ ਸਮਰਪਿਤ ਕਰ ਦਿੱਤੀ ਗਈ | ਅੱਜ ਪੰਜ ਸਿੰਘ ਸਾਹਿਬਾਨ, ਸੰਤ ਸਮਾਜ, ਵੱਖ-ਵੱਖ ਸਿੱਖ ਸੰਪਰਦਾਵਾਂ, ਪੰਥਕ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਤੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੂੰ ਜੈਕਾਰਿਆਂ ਦੀ ਗੂੰਜ ਵਿਚ ਸ਼ਹੀਦੀ ਯਾਦਗਾਰ ਦੀਆਂ ਚਾਬੀਆਂ ਸੌਾਪੀਆਂ | ਇਸ ਦੌਰਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਉਪਾਧੀਆਂ ਦੇ ਕੇ ਯਾਦਗਾਰੀ ਚਿੰਨ੍ਹ ਭੇਟ ਕੀਤੇ | ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਤੇ ਭਾਈ ਸਤਿੰਦਰਬੀਰ ਸਿੰਘ ਦੇ ਜਥਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਜਾਏ ਗਏ ਧਾਰਮਿਕ ਸਮਾਗਮ ਵਿਚ ਸੀ੍ਰ ਅਕਾਲ ਤਖਤ ਸਾਹਿਬ ਦੇ ਜਥੇ: ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਯਾਦਗਾਰ ਸਾਡੇ ਕੌਮੀ ਸਵੈਮਾਨ ਦਾ ਪ੍ਰਤੀਕ ਹੈ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਅਗਵਾਈ ਲੈ ਕੇ ਧਰਮ ਕਰਮ ਵਿਚ ਪਰਪੱਕ ਹੋਣਗੀਆਂ | ਸਿੱਖ ਕੌਮ ਦੇ ਮਹਾਨ ਜਰਨੈਲਾਂ 'ਚੋਂ ਬਾਬਾ ਦੀਪ ਸਿੰਘ ਸ਼ਹੀਦ, ਬਾਬਾ ਬੋਤਾ ਸਿੰਘ, ਭਾਈ ਮਨੀ ਸਿੰਘ, ਬਾਬਾ ਨੌਧ ਸਿੰਘ, ਬਾਬਾ ਗੁਰਬਖਸ਼ ਸਿੰਘ ਸ਼ਹੀਦ ਦੀਆਂ ਯਾਦਗਾਰਾਂ ਉਸਾਰੀਆਂ ਗਈਆਂ ਹਨ | ਇਸ ਤਰ੍ਹਾਂ ਜੂਨ 1984 'ਚ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਫੌਜੀ ਹਮਲੇ 'ਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੀ ਯਾਦਗਾਰ ਉਸਾਰੀ ਗਈ, ਜਿਥੇ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਨਿਰੰਤਰ ਜਾਰੀ ਰਹਿਣਗੀਆਂ |

ਇਸ ਦੌਰਾਨ ਸਿੰਘ ਸਾਹਿਬ ਨੇ ਪੰਥਕ ਦਲਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਸੰਦੇਸ਼-ਆਦੇਸ਼ 'ਤੇ ਪਹਿਰਾ ਦੇਣ ਅਤੇ ਇਕ ਮੰਚ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ |

http://sameydiawaaz.com/Archive%20News/%5B2013%5D/04/28.04.2013%20-%2002.jpg

ਇਸ ਮੌਕੇ ਜਥੇ: ਅਵਤਾਰ ਸਿੰਘ ਪ੍ਰਧਾਨ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਫਰਜ਼ਾਂ ਤਹਿਤ ਇਤਿਹਾਸਕ ਅਸਥਾਨਾਂ ਦੀ ਸਾਂਭ-ਸੰਭਾਲ ਪਹਿਲ ਦੇ ਅਧਾਰ 'ਤੇ ਕਰਵਾਉਾਦੀ ਹੈ | ਉਨ੍ਹਾਂ ਭਾਵਪੂਰਤ ਸ਼ਬਦਾਂ ਨਾਲ ਕਿਹਾ ਕਿ ਸ਼ਹੀਦ ਕੌਮ ਦਾ ਅਨਮੋਲ ਖਜ਼ਾਨਾ ਹਨ, ਜਿਹੜੀਆਂ ਕੌਮਾਂ ਸ਼ਹੀਦਾਂ ਨੂੰ ਵਿਸਾਰਦੀਆਂ ਹਨ ਉਹ ਇਤਿਹਾਸ ਦੇ ਨਕਸ਼ੇ ਤੋਂ ਸਦਾ ਲਈ ਮਿਟ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਦੀ ਮੰਗ ਨੂੰ ਪੂਰਾ ਕਰਦਿਆਂ ਸ਼੍ਰੋਮਣੀ ਕਮੇਟੀ ਨੇ 1984 ਦੇ ਫੌਜੀ ਹਮਲੇ ਸਮੇਂ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਹੋਰ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਦੀ ਯਾਦ 'ਚ ਸ਼ਹੀਦੀ ਯਾਦਗਾਰ 1984 ਸਥਾਪਿਤ ਕਰਨ ਦਾ ਅਹਿਮ ਫੈਸਲਾ ਕੀਤਾ ਸੀ, ਜਿਸਦੀ ਕਾਰ ਸੇਵਾ ਬਾਬਾ ਹਰਨਾਮ ਸਿੰਘ ਖਾਲਸਾ ਮੱੁਖੀ ਦਮਦਮੀ ਟਕਸਾਲ ਨੂੰ ਸੌਾਪੀ ਗਈ ਸੀ | ਇਸ ਲਈ ਉਹ ਬਾਬਾ ਹਰਨਾਮ ਸਿੰਘ ਦਾ ਕੋਟਾਨਿ-ਕੋਟਿ ਧੰਨਵਾਦ ਕਰਦੇ ਹਨ | ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਕਰਵਾਈ ਸੇਵਾ ਨੂੰ ਮੁੱਖ ਰੱਖਦਿਆਂ ਨੌਵੇਂ ਪਾਤਸ਼ਾਹ ਦੇ ਇਤਿਹਾਸਕ ਸਥਾਨ ਗੁ: ਥੜ੍ਹਾ ਸਾਹਿਬ ਦੀ ਕਾਰ ਸੇਵਾ ਵੀ ਇਨ੍ਹਾਂ ਨੂੰ ਸੌਾਪੀ ਗਈ ਹੈ ਤੇ ਆਸ ਹੈ ਕਿ ਸ਼ਹੀਦੀ ਯਾਦਗਾਰ ਵਾਂਗ ਜਲਦੀ ਹੀ ਗੁ: ਥੜ੍ਹਾ ਸਾਹਿਬ ਦੀ ਪੁਰਾਤਨਤਾ ਨੂੰ ਕਾਇਮ ਰੱਖਦਿਆਂ ਬਹੁਤ ਸੁੰਦਰ ਇਮਾਰਤ ਤਿਆਰ ਕਰਨਗੇ | ਉਨ੍ਹਾਂ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਕਿਸੇ ਵੀ ਅਸਥਾਨ ਦੀ ਸੇਵਾ ਸ਼ੁਰੂ ਕਰਨ ਸਮੇਂ ਉਸ ਅਸਥਾਨ ਦੀ ਪੁਰਾਤਨ ਮਹੱਤਤਾ ਨੂੰ ਕਾਇਮ ਰੱਖਿਆ ਜਾਵੇ | ਜੇਕਰ ਚਮਕੌਰ ਦੀ ਕੱਚੀ ਗੜ੍ਹੀ ਤੇ ਠੰਡੇ ਬੁਰਜ ਦੀ ਪੁਰਾਤਨਤਾ ਕਾਇਮ ਰਹਿੰਦੀ ਤਾਂ ਅੱਜ ਸਿੱਖ ਕੌਮ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ | ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦੀ ਯਾਦਗਾਰ 'ਚ ਸ੍ਰੀ ਅਖੰਡ ਪਾਠ ਸਾਹਿਬ ਨਿਰੰਤਰ ਜਾਰੀ ਰਹਿਣਗੇ | ਸ਼ੋ੍ਰਮਣੀ ਕਮੇਟੀ ਹੀ ਸ਼ਹੀਦੀ ਯਾਦਗਾਰ 'ਚ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਰੱਖਵਾਉਣ ਸਬੰਧੀ ਬੁਕਿੰਗ ਕਰਿਆ ਕਰੇਗੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਅਹਿਮ ਫੈਸਲਾ ਕੀਤਾ ਹੈ ਕਿ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਤੇ ਠੰਡਾ ਬੁਰਜ ਨੂੰ ਪੁਰਾਤਨ ਰੂਪ 'ਚ ਉਸਾਰਿਆ ਜਾਵੇਗਾ | ਦੀਵਾਨ ਟੋਡਰ ਮੱਲ ਦੀ ਹਵੇਲੀ ਜੋ ਕਿਸੇ ਨੇ ਖਰੀਦ ਲਈ ਸੀ ਉਸ ਨੂੰ ਪ੍ਰੇਰ ਕੇ ਉਸ ਕੋਲੋਂ ਵਾਪਸ ਲੈ ਲਈ ਗਈ ਹੈ ਤੇ ਉਸਦੀ ਵੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ | ਇਸ ਮੌਕੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਜਥੇਦਾਰ ਅਵਤਾਰ ਸਿੰਘ ਨੂੰ ਲੋਈ, ਸਿਰੋਪਾਓ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ |

ਵੱਖ - ਵੱਖ ਸੰਗਠਨਾਂ ਵਲੋਂ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਸਨਮਾਨਿਤ

http://sameydiawaaz.com/Archive%20News/%5B2013%5D/04/28.04.2013%20-%2003.jpg

ਸਮਾਗਮ ਦੌਰਾਨ ਵੱਖ-ਵੱਖ ਸੰਗਠਨਾਂ ਤੋਂ ਇਲਾਵਾ ਕੈਨੇਡਾ ਦੀ ਸਮੂਹ ਸੰਗਤ ਵੱਲੋਂ ਭਾਈ ਬਲਵਿੰਦਰ ਸਿੰਘ, ਬਾਬਾ ਗੁਰਦੇਵ ਸਿੰਘ ਜੌਹਲ ਨੇ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ 'ਸਿਰਮੌਰ ਖ਼ਾਲਸਾਈ ਸ਼ਕਤੀ ਦੀ ਸੱਚੀ ਸੁੱਚੀ ਮੂਰਤ' ਐਵਾਰਡ ਨਾਲ ਸਨਮਾਨਿਤ ਕੀਤਾ | ਅਮਰੀਕਾ ਦੀ ਸੰਗਤ ਵੱਲੋਂ ਭਾਈ ਦਲਬੀਰ ਸਿੰਘ, ਭਾਈ ਸ਼ਰਨਜੀਤ ਸਿੰਘ, ਭਾਈ ਗੁਰਜੰਟ ਸਿੰਘ, ਬਾਬਾ ਧਰਮ ਸਿੰਘ ਦੁਆਰਾ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ 'ਗਾਖੜੀ ਸੇਵਾ ਮੈਡਲ' ਨਾਲ ਸਨਮਾਨਿਤ ਕੀਤਾ | ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰਾਂ ਵੱਲੋਂ ਭਾਈ ਈਸ਼ਰ ਸਿੰਘ, ਭਾਈ ਇੰਦਰਜੀਤ ਸਿੰਘ ਦੁਆਰਾ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ 'ਫਖ਼ਰ ਏ ਕੌਮ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਮੁੰਬਈ ਦੀ ਸਮੂਹ ਸਾਧ ਸੰਗਤ ਵੱਲੋਂ ਭਾਈ ਜਸਪਾਲ ਸਿੰਘ, ਹਰਭਜਨ ਸਿੰਘ ਦੁਆਰਾ 'ਸੁਨਹਿਰੀ ਸੇਵਾ ਮੈਡਲ' ਨਾਲ ਸਨਮਾਨਿਤ ਕੀਤਾ | ਸ਼ਹੀਦ ਭਾਈ ਜੋਗਿੰਦਰ ਸਿੰਘ ਚੱਕ ਰਾਜੂ ਸਿੰਘ ਪਰਿਵਾਰ ਵੱਲੋਂ ਮਾਤਾ ਕੁਲਵੰਤ ਕੌਰ, ਭਾਈ ਦਲਬੀਰ ਸਿੰਘ ਨੇ ਵੀ ਸਨਮਾਨਿਤ ਕੀਤਾ |

ਸ਼ਹੀਦੀ ਯਾਦਗਾਰ 'ਤੇ ਇਕ ਨਜ਼ਰ

ਇਹ ਜ਼ਿਕਰਯੋਗ ਹੈ ਕਿ ਅੱਜ ਦੇ ਸਮਾਗਮ 'ਚ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਆਗੂ ਤੋਂ ਦੂਰ ਰਹੇ | ਇਹ ਵੀ ਦੱਸਣਯੋਗ ਹੈ ਕਿ ਸ਼ਹੀਦੀ ਯਾਦਗਾਰ ਦੇੇ ਅੰਦਰ ਸਥਾਪਿਤ ਕੀਤੀ ਗਈ ਘੜੀ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾਈ ਗਈ ਹੈ | ਇਸ ਤੋਂ ਇਲਾਵਾ ਸ਼ਹੀਦੀ ਯਾਦਗਾਰ ਦੇ ਮੁੱਖ ਦਵਾਰ ਦੇ ਉਪਰ ਗੁਰਦੁਆਰਾ ਯਾਦਗਾਰ ਸ਼ਹੀਦਾਂ ਦਮਦਮੀ ਟਕਸਾਲ ਦੇ ਚੌਧਵੇਂ ਮੁੱਖੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਤੇ ਜੂਨ 1984 ਦੇ ਸਾਕੇ ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਉਕਰੀ ਗਈ ਹੈ | ਸ਼ਹੀਦੀ ਯਾਦਗਾਰ ਸਮਾਗਮ 'ਚ ਦਮਦਮੀ ਟਕਸਾਲ ਮਹਿਤਾ ਦੇ ਪੈਰੋਕਾਰ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ | ਦਮਦਮੀ ਟਕਸਾਲ ਵੱਲੋਂ ਲੱਡੂਆਂ, ਜਲੇਬੀਆਂ ਦਾ ਲੰਗਰ ਬੜੇ ਵੱਡੇ ਪੱਧਰ 'ਤੇ ਲਾਇਆ ਗਿਆ |

ਦਲ਼ ਖ਼ਾਲਸਾ ਵੱਲੋਂ ਤਸੱਲੀ ਦਾ ਪ੍ਰਗਟਾਵਾ

ਸ਼ਹੀਦੀ ਯਾਦਗਾਰ ਦੇ ਬਣਨ 'ਤੇ ਆਪਣੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਦਲ ਖ਼ਾਲਸਾ ਨੇ ਦਮਦਮੀ ਟਕਸਾਲ ਅਤੇ ਸ਼ੋ੍ਰਮਣੀ ਕਮੇਟੀ ਦਾ ਧੰਨਵਾਦ ਕੀਤਾ ਹੈ | ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਕੌਮ ਦਾ ਸੁਪਨਾ ਸਾਕਾਰ ਹੋਇਆ ਹੈ | ਇਹ ਯਾਦਗਾਰ ਧਰਮ ਹੇਤ ਸੀਸ ਵਾਰਨ ਵਾਲਿਆਂ ਨੂੰ ਢੁੱਕਵੀਂ ਸ਼ਰਧਾਂਜਲੀ ਹੈ | ਇਹ ਯਾਦਗਾਰ ਉਨ੍ਹਾਂ ਤਾਕਤਾਂ ਨੂੰ ਵੀ ਠੋਕਵਾਂ ਜੁਵਾਬ ਹੈ, ਜੋ ਸਿੱਖਾਂ ਨੂੰ 1984 ਦੀਆਂ ਘਟਨਾਵਾਂ ਨੂੰ ਭੁੱਲ ਜਾਣ ਦੀ ਨਸੀਅਤ ਦਿੰਦੀਆਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹ ਯਾਦਗਾਰ ਇਕ ਮਿਸਾਲ ਹੈ ਕਿ ਸਿੱਖ ਆਪਣੇ ਸ਼ਹੀਦਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਕਰਦੇ ਹਨ | ਉਨ੍ਹਾਂ ਦੇ ਨਾਲ ਇਸ ਮੌਕੇ ਡਾ: ਮਨਜਿੰਦਰ ਸਿੰਘ ਜੇਡੀ, ਸਰਬਜੀਤ ਸਿੰਘ ਘੁਮਾਣ, ਰਣਬੀਰ ਸਿੰਘ, ਨੋਬਲਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |

ਇਸ ਮੌਕੇ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਜੋਤਇੰਦਰ ਸਿੰਘ ਮੀਤ ਜਥੇਦਾਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ, ਗਿਆਨੀ ਗੁਰਮੁੱਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਵੇਲ ਸਿੰਘ, ਗਿਆਨੀ ਮਾਨ ਸਿੰਘ, ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲੇ, ਗਿਆਨੀ ਜਸਵਿੰਦਰ ਸਿੰਘ, ਭਾਈ ਜਸਬੀਰ ਸਿੰਘ ਖਾਲਸਾ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਪੂਰਨ ਸਿੰਘ, ਗਿਆਨੀ ਮੋਹਨ ਸਿੰਘ, ਗਿਆਨੀ ਜਸਵੰਤ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਸ: ਗੁਰਬਚਨ ਸਿੰਘ ਕਰਮੂੰਵਾਲ, ਬਾਬਾ ਚਰਨਜੀਤ ਸਿੰਘ, ਭਾਈ ਰਾਮ ਸਿੰਘ, ਸ: ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਮਨਜੀਤ ਸਿੰਘ, ਸ: ਗੁਰਚਰਨ ਸਿੰਘ ਗਰੇਵਾਲ, ਸ: ਭਗਵੰਤ ਸਿੰਘ ਸਿਆਲਕਾ, ਸ: ਨਿਰਮਲ ਸਿੰਘ ਘਰਾਚੋ, ਸ: ਜਰਨੈਲ ਸਿੰਘ ਡੋਗਰਾਂਵਾਲਾ, ਸ:. ਗੁਰਿੰਦਰਪਾਲ ਸਿੰਘ ਗੋਰਾ, ਸ: ਹਰਦਲਬੀਰ ਸਿੰਘ ਸ਼ਾਹ, ਭਾਈ ਅਮਰਜੀਤ ਸਿੰਘ ਚਾਵਲਾ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਸ: ਗੁਰਪ੍ਰੀਤ ਸਿੰਘ ਝੱਬਰ, ਸ: ਬਿਕਰਮਜੀਤ ਸਿੰਘ ਕੋਟਲਾ, ਸ: ਰੇਸ਼ਮ ਸਿੰਘ, ਸ: ਗੁਰਪ੍ਰੀਤ ਸਿੰਘ ਰੰਧਾਵਾ, ਸ: ਸਵਿੰਦਰ ਸਿੰਘ ਸਭਰਵਾਲ, ਸ: ਰੂਪ ਸਿੰਘ, ਸ: ਤਰਲੋਚਨ ਸਿੰਘ, ਸ: ਮਨਜੀਤ ਸਿੰਘ, ਸ: ਦਿਲਜੀਤ ਸਿੰਘ ਬੇਦੀ, ਭਾਈ ਈਸ਼ਰ ਸਿੰਘ ਤੇ ਭਾਈ ਇੰਦਰਜੀਤ ਸਿੰਘ, ਬੀਬੀ ਅਮਰੀਕ ਕੌਰ, ਬਾਬਾ ਮੇਜਰ ਸਿੰਘ ਵਾਂ, ਬਾਪੂ ਤਰਲੋਕ ਸਿੰਘ ਅਗਵਾਨ, ਭਾਈ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ, ਸ: ਬਲਦੇਵ ਸਿੰਘ ਸਿਰਸਾ, ਸੰਤ ਚਰਨਜੀਤ ਸਿੰਘ ਜੱਸੋਵਾਲ, ਸੰਤ ਬਾਬਾ ਸੁੱਚਾ ਸਿੰਘ ਤੇ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ, ਬਾਬਾ ਲਖਬੀਰ ਸਿੰਘ ਰਤਵਾੜਾ, ਬਾਬਾ ਗੁਰਦੀਪ ਸਿੰਘ ਯੂ. ਪੀ., ਸ: ਮਨਜੀਤ ਸਿੰਘ ਜੀ. ਕੇ., ਸ: ਮਨਜਿੰਦਰ ਸਿੰਘ ਸਿਰਸਾ, ਬਾਬਾ ਜਸਵੰਤ ਸਿੰਘ ਗੁ: ਨਾਨਕਸਰ ਸਮਰਾਲਾ, ਭਾਈ ਅਮਰੀਕ ਸਿੰਘ ਇੰਗਲੈਂਡ, ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਬਾਬਾ ਭੋਲਾ ਸਿੰਘ ਗੋਇੰਦਵਾਲ ਸਾਹਿਬ, ਬਾਬਾ ਗੁਰਿੰਦਰ ਸਿੰਘ ਸਤਲਾਣੀ ਸਾਹਿਬ, ਸੰਤ ਹਰੀ ਸਿੰਘ ਰੰਧਾਵਾ, ਬਾਬਾ ਸੁਰਿੰਦਰ ਸਿੰਘ ਮਿੱਠਾ ਟਿਵਾਣਾ, ਗਿਆਨੀ ਦਵਿੰਦਰ ਸਿੰਘ ਬਟਾਲਾ, ਸੰਤ ਸਾਧੂ ਸਿੰਘ ਸੰਗਰੂਰ, ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾਂ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਮੋਹਨ ਸਿੰਘ, ਭਾਈ ਅਵਤਾਰ ਸਿੰਘ ਸੰਪ੍ਰਦਾਇ ਨੀਲ ਪੰਥੀ, ਦਰਸ਼ਨ ਸਿੰਘ ਘੋਲੀਆ, ਬਾਬਾ ਅਜੀਤ ਸਿੰਘ ਬੰਗਾ, ਗਿਆਨੀ ਜੋਗਿੰਦਰ ਸਿੰਘ ਕਾਰ ਸੇਵਾ ਵਾਲੇ, ਸ: ਦੀਦਾਰ ਸਿੰਘ ਭੱਟੀ, ਭਾਈ ਕੰਵਰਪਾਲ ਸਿੰਘ ਦਲ ਖ਼ਾਲਸਾ, ਸ: ਸਰਬਜੀਤ ਸਿੰਘ ਧੀਮਾਨ, ਸ: ਭਾਗ ਸਿੰਘ ਅਣਖੀ, ਸ: ਨਿਰਮਲ ਸਿੰਘ, ਸਰਪੰਚ ਸੁਖਵਿੰਦਰ ਸਿੰਘ ਅਗਵਾਨ, ਡਾ: ਮਨਜੀਤ ਸਿੰਘ ਭੋਮਾ, ਐਡਵੋਕੇਟ ਜਸਬੀਰ ਸਿੰਘ ਘੁੰਮਣ, ਸਰਬਜੀਤ ਸਿੰਘ ਜੰਮੂ, ਸ: ਅਮਰਬੀਰ ਸਿੰਘ ਢੋਟ, ਸਰਬਜੀਤ ਸਿੰਘ ਸੋਹਲ, ਕੰਵਰਬੀਰ ਸਿੰਘ ਗਿੱਲ, ਸੁਖਜਿੰਦਰ ਸਿੰਘ ਜੌੜਾ, ਕਸ਼ਮੀਰ ਸਿੰਘ ਸਰਪੰਚ, ਹਰਜੀਤ ਸਿੰਘ ਚੂੰਘ, ਇਕਬਾਲ ਸਿੰਘ, ਬਲਜੀਤ ਸਿੰਘ ਸੱਗੂ, ਸ: ਹਰਭਜਨ ਸਿੰਘ ਮਨਾਵਾਂ, ਸ: ਬਲਵਿੰਦਰ ਸਿੰਘ ਜੌੜਾ, ਸ: ਸੁਖਦੇਵ ਸਿੰਘ, ਸ: ਕੇਵਲ ਸਿੰਘ, ਸ: ਬਿਜੈ ਸਿੰਘ, ਸ: ਪ੍ਰਮਜੀਤ ਸਿੰਘ ਸਰੋਆ, ਸ: ਗੁਰਚਰਨ ਸਿੰਘ ਘਰਿੰਡਾ, ਸ: ਜਗਜੀਤ ਸਿੰਘ, ਸ: ਪ੍ਰਤਾਪ ਸਿੰਘ, ਸ: ਕੁਲਵਿੰਦਰ ਸਿੰਘ ਰਮਦਾਸ, ਸ: ਹਰਮਿੰਦਰ ਸਿੰਘ ਮੂਧਲ, ਸ: ਗੁਰਿੰਦਰ ਸਿੰਘ ਮਥਰੇਵਾਲ, ਸ: ਸਤਨਾਮ ਸਿੰਘ ਮਾਂਗਾਸਰਾਏ, ਸ: ਇਕਬਾਲ ਸਿੰਘ ਆਦਿ ਮੌਜੂਦ ਸਨ |

ਦਾਸਤਾਨ ਬਿਆਨ ਕਰੇਗੀ ਯਾਦਗਾਰ-ਗਰੇਵਾਲ

ਇਸ ਮੌਕੇ ਗੱਲਬਾਤ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘਗਰੇਵਾਲ ਨੇ ਕਿਹਾ ਕਿ ਇਹ ਯਾਦਗਾਰ ਕਾਂਗਰਸ ਦੁਆਰਾ ਸਿੱਖਾਂ 'ਤੇ ਢਾਹੇ ਜ਼ੁਲਮਾਂ ਦੀ ਦਾਸਤਾਨ ਬਿਆਨ ਕਰੇਗੀ ਤੇ ਦੂਜੇ ਪਾਸੇ ਸਿੱਖਕੌਮ ਦੇ ਜ਼ਜਬੇ ਆਪਣੇ ਗੁਰੂ ਪ੍ਰਤੀ ਸਤਿਕਾਰ ਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਲਈ ਉਨ੍ਹਾਂ ਦੀ ਦਿ੍ੜ੍ਹਤਾ ਭਰਪੂਰ ਕੁਰਬਾਨੀ, ਗੁਰੂ ਪ੍ਰਤੀ ਆਸਥਾ ਦੀ ਮਿਸਾਲ ਬਣੇਗੀ |


10 ਮਈ ਨੂੰ “ਸਾਡਾ ਹੱਕ” ਪੰਜਾਬ ਸਮੇਤ ਦੇਸ਼ ਭਰ 'ਚ ਹੋਵੇਗੀ ਰਿਲੀਜ਼

 http://sameydiawaaz.com/Archive%20News/%5B2013%5D/04/28.04.2013%20-%2004.jpg

ਚੰਡੀਗੜ੍ਹ 27 ਅਪ੍ਰੈਲ (ਦੀਪਕ ਸ਼ਰਮਾ) :- ਆਖਰ ਬੀਤੇ ਦਿਨ ਪਾਬੰਦੀ ਹਟਾ ਲਏ ਜਾਣ ਤੋਂ ਬਾਦ ਪੰਜਾਬ ਦੇ ਸੰਤਾਪ ਭਰੇ ਦਿਨਾਂ 'ਤੇ ਬਣੀ ਬਹੁਚਰਚਿਤ ਫਿਲਮ ਸਾਡਾ ਹੱਕ ਹੁਣ 10 ਮਈ ਨੂੰ ਪੰਜਾਬ ਸਮੇਤ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਫਿਲਮ ਦੇ ਪ੍ਰੋਡਿਊਸਰ ਤੇ ਮੁੱਖ ਅਦਾਕਾਰ ਕੁਲਜਿੰਦਰ ਸਿੱਧੂ ਤੇ ਦਿਨੇਸ਼ ਸੂਦ ਨੇ ਦਿੱਤੀ। ਪੰਜਾਬ ਸਰਕਾਰ ਵਲੋਂ ਫਿਲਮ 'ਤੇ ਲਾਈ ਪਾਬੰਦੀ ਸੁਪਰੀਮ ਕੋਰਟ ਵੱਲੋਂ ਲਏ ਜਾਣ ਦੀ ਖੁਸ਼ੀ ਕੁਲਜਿੰਦਰ ਸਿੱਧੂ, ਦਿਨੇਸ਼ ਸੂਦ ਤੇ ਐਸੋਸੀਏਟ ਪ੍ਰੋਡਿਊਸਰ ਨਿਧੂ ਸਿੱਧੂ ਦੇ ਚਿਹਰਿਆਂ 'ਤੇ ਸਾਫ ਝਲਕ ਰਹੀ ਸੀ। ਅੱਜ ਬੇਹੱਦ ਰਿਲੈਕਸ ਨਜ਼ਰ ਆ ਰਹੇ ਕੁਲਜਿੰਦਰ ਸਿੱਧੂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਾਨੂੰ ਇਨਸਾਫ ਦਿੱਤਾ ਹੈ ਤੇ ਇਹ ਜਿੱੱਤ ਹਰ ਪੰਜਾਬੀ ਦੀ ਜਿੱਤ ਹੈ, ਜੋ ਇਸ ਫਿਲਮ ਨੂੰ ਦੇਖਣਾ ਚਾਹੁੰਦਾ ਸੀ। ਉਨ੍ਹਾਂ ਦੱਸਿਆ ਫਿਲਮ ਟਾਈਮ 'ਤੇ ਰਿਲੀਜ਼ ਨਾ ਹੋਣ ਕਾਰਨ ਲਗਭਗ 10 ਤੋਂ ਪੰਦਰਾਂ ਕਰੋੜ ਦਾ ਨੁਕਸਾਨ ਹੋਇਆ ਹੈ ਤੇ ਹੁਣ ਜਦੋਂ ਫਿਲਮ ਰਿਲੀਜ਼ ਹੋ ਰਹੀ ਹੈ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਿਲਮ ਦੀ ਸਫਲਤਾ ਲਈ ਅਰਦਾਸ ਕਰੇ। ਸਿੱਧੂ ਨੇ ਬੜੇ ਹੀ ਆਤਮਵਿਸ਼ਵਾਸ ਨਾਲ ਇਹ ਵੀ ਕਿਹਾ ਕਿ ਫਿਲਮ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ 'ਚ ਵੀ ਸਫਲਤਾ ਦੇ ਰਿਕਾਰਡ ਤੋੜੇਗੀ ਤੇ ਸਫਲ ਹੋਵੇਗੀ। ਫਿਲਮ 'ਤੇ ਪਬੰਦੀ ਲਾਏ ਜਾਣ ਤੋਂ ਖਫਾ ਸਿੱਧੂ ਨੇ ਕਿਹਾ ਕਿ ਜਦੋਂ ਸੰਵਿਧਾਨਕ ਬਾਡੀ ਸੈਂਸਰ ਬੋਰਡ ਨੇ ਫਿਲਮ ਨੂੰ ਰਿਲੀਜ਼ ਕਰਨ ਲਈ ਹਰੀ ਝੰਡੀ ਦੇ ਦਿੱਤੀ ਸੀ ਤਾਂ ਫਿਰ ਪੰਜਾਬ ਸਰਕਾਰ ਨੂੰ ਪਾਬੰਦੀ ਨਹੀਂ ਸੀ ਲਾਉਣੀ ਚਾਹੀਦੀ। ਉਨ੍ਹਾਂ ਇਸ ਗੱਲ 'ਤੇ ਵੀ ਰੋਸਾ ਜ਼ਾਹਰ ਕੀਤਾ ਕਿ ਜੇਕਰ ਪਾਬੰਦੀ ਲਗਾ ਵੀ ਦਿੱਤੀ ਸੀ ਤਾਂ ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਕੋਈ ਕਮੇਟੀ ਬਣਾ ਦੇਣੀ ਚਾਹੀਦੀ ਸੀ ਜੋ ਫਿਲਮ ਨੂੰ ਦੇਖਕੇ ਇਸ 'ਤੇ ਜੋ ਇਤਰਾਜ ਸਨ, ਉਨ੍ਹਾਂ ਨੂੰ ਦੂਰ ਕਰਕੇ ਫਿਲਮ ਰਿਲੀਜ਼ ਤਾਂ ਕਰਦੀ। ਸੁਪਰੀਮ ਕੋਰਟ ਵਲੋਂ ਵੀ ਮਾਹਰਾਂ ਦੀ ਕਮੇਟੀ ਵਲੋਂ ਫਿਲਮ ਦੀ ਸਕਰੀਨਿੰਗ ਤੋਂ ਬਾਅਦ ਹੀ ਫਿਲਮ ਰਿਲੀਜ਼ ਕੀਤੀ ਗਈ ਹੈ। ਸੁਪਰੀਮ ਕੋਰਟ ਵਲੋਂ ਫਿਲਮ ਨੂੰ ਯੂ ਦੀ ਬਜਾਏ ਏ ਰੇਟਿੰਗ ਦਿੱਤੀ ਗਈ ਹੈ ਤੇ ਜੈਜੀ ਬੀ ਦਾ ਗਾਇਆ ਪ੍ਰਮੋਸ਼ਨਲ ਗਾਣਾ ਬਾਗੀ ਹਟਾ ਦਿੱਤਾ ਗਿਆ ਹੈ। ਸਿੱਧੂ ਨੇ ਦੱਸਿਆ ਕਿ ਫਿਲਮ ਨੇ ਵਿਦੇਸ਼ਾਂ 'ਚ ਸਫਲਤਾ ਦੇ ਝੰਡੇ ਗੱਡੇ ਹਨ ਤੇ ਹੁਣ ਤੱਕ 10 ਕਰੋੜ ਤੋਂ ਜ਼ਿਆਦਾ ਦੀ ਕਮਾਈ ਇਸ ਵਲੋਂ ਯੂ ਐਸ, ਯੂ ਕੇ ਤੇ ਕੈਨੇਡਾ ਤੇ ਹੋਰਨਾਂ ਮੁਲਕਾਂ 'ਚ ਕਰ ਲਈ ਗਈ ਹੈ। ਜਿਸ ਨਾਲ ਇਹ ਪੰਜਾਬੀ ਦੀ ਵਿਦੇਸ਼ਾਂ 'ਚ ਰਿਲੀਜ਼ ਹੋਣ ਵਾਲੀ ਸਭ ਤੋਂ ਸਫਲ ਫਿਲਮ ਬਣ ਗਈ ਹੈ, ਸਿਰਫ ਕੈਨੇਡਾ 'ਚ ਹੀ ਅਜੇ ਤੱਕ ਇਸ ਨੇ ਅਜੇ ਜੱਟ ਐਂਡ ਜੂਲੀਅਟ ਦਾ ਰਿਕਾਰਡ ਤੋੜਨਾ ਹੈ, ਜੋ ਛੇਤੀ ਹੀ ਟੁੱਟ ਜਾਵੇਗਾ। ਸਿਨੇਮਿਆਂ 'ਚ ਸ਼ਰਾਰਤੀ ਅਨਸਾਂ ਵੱਲੋਂ ਗੜਬੜੀ ਕਰਨ ਬਾਰੇ ਪੁੱਛੇ ਸਵਾਲ 'ਤੇ ਸਿੱਧੂ ਨੇ ਕਿਹਾ ਕਿ ਇਹ ਦੇਖਣਾ ਪੰਜਾਬ ਸਰਕਾਰ ਦਾ ਕੰਮ ਹੈ ਕਿਉਂਕਿ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਤੇ ਹੁਣ ਪੰਜਾਬ ਸਰਕਾਰ ਨੁੰ ਚਾਹੀਦਾ ਹੈ ਕਿ ਉਹ ਸਿਨੇਮਿਆਂ ਦੀ ਸੁਰੱਖਿਆ ਦਾ ਆਪਣੇ ਪੱਧਰ 'ਤੇ ਇੰਤਜ਼ਾਮ ਕਰੇ।


ਸ਼ਿੰਗਾਰ ਬੰਬ ਕਾਂਡ ਵਾਲੇ ਸੰਦੀਪ ਸਿੰਘ ਘੁਮਾਣ ਦਾ ਅੰਤਿਮ ਸੰਸਕਾਰ ਪਿੰਡ ਘੁਮਾਣ 'ਚ ਕੀਤਾ

http://sameydiawaaz.com/Archive%20News/%5B2013%5D/04/28.04.2013%20-%2005.jpg

ਗੁਰੂਸਰ ਸੁਧਾਰ 27 ਅਪ੍ਰੈਲ (ਰਾਜ ਕਲੇਰ) :- ਪਿਛਲੇ ਦਿਨੀਂ ਪੰਜਾਬ ਦੀ ਅਤਿ ਸੁਰੱਖਿਆ ਜੇਲ੍ਹ ਨਾਭਾ 'ਚ ਰਹੱਸਮਈ ਢੰਗ ਨਾਲ ਸ਼ਿੰਗਾਰ ਬੰਬ ਕਾਂਡ ਦੇ ਦੋਸ਼ੀ ਸੰਦੀਪ ਸਿੰਘ ਦੀ ਮੌਤ ਹੋ ਗਈ ਸੀ। ਜਿਸ ਦਾ ਅੱਜ ਪਿੰਡ ਘੁਮਾਣ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਫਰਵਰੀ 2007 'ਚ ਲੁਧਿਆਣੇ ਦੇ ਸ਼ਿੰਗਾਰ ਸਿਨੇਮਾ ਵਿਖੇ ਵਿਖੇ ਵਾਪਰੇ ਬੰਬ ਕਾਂਡ 'ਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 32 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਸਨ, ਇਸ ਮਾਮਲੇ 'ਚ ਹੀ ਲੁਧਿਆਣਾ ਪੁਲਿਸ ਵੱਲੋਂ ਮ੍ਰਿਤਕ ਕੈਦੀ ਸੰਦੀਪ ਸਿੰਘ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ। ਜਿਸ ਨੂੰ 10 ਅਪ੍ਰੈਲ 2010 ਨੂੰ ਮਾਣਯੋਗ ਅਦਾਲਤ ਨੇ 5 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ। ਸੰਦੀਪ ਸਿੰਘ 26-4-2013 ਨੂੰ ਲੁਧਿਆਣੇ ਦੀ ਅਦਾਲਤ 'ਚ 302 ਦੇ ਮੁਕੱਦਮੇ 'ਚ ਪੇਸ਼ੀ ਭੁਗਤ ਕੇ ਗਿਆ ਸੀ। ਇਸ ਸਬੰਧੀ ਸੰਦੀਪ ਦੇ ਪਰਿਵਾਰਿਕ ਮੈਂਬਰਾਂ ਨੇ ਮੌਤ ਨੂੰ ਸ਼ੱਕੀ ਦੱਸਦਿਆਂ ਕਿਹਾ ਕਿ ਇਸ ਮੌਤ ਦੀ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਜਾਂਚ ਕਰਵਾ ਕੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਨਾਭਾ ਜੇਲ੍ਹ ਦੇ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਾਏ। ਸੰਦੀਪ ਸਿੰਘ ਦੀ ਅੰਤਿਮ ਅਰਦਾਸ 5 ਮਈ ਦਿਨ ਐਤਵਾਰ ਨੂੰ ਪਿੰਡ ਘੁਮਾਣ 'ਚ ਹੋਵੇਗੀ। ਇਸ ਸਮੇਂ ਐਸ. ਓ. ਆਈ. ਦੇ ਪ੍ਰਧਾਨ ਮਨਪ੍ਰੀਤ ਸਿੰਘ ਤਲਵੰਡੀ, ਪ੍ਰਭਜੋਤ ਸਿੰਘ ਜੋਤੀ, ਜਗਤਾਰ ਸਿੰਘ ਹਿੱਸੋਵਾਲ, ਅਵਤਾਰ ਸਿੰਘ ਹਿੱਸੋਵਾਲ, ਸਰਪੰਚ ਭੁਪਿੰਦਰ ਸਿੰਘ ਘੁਮਾਣ ਸਮੇਤ ਵੱਡੀ ਗਿਣਤੀ 'ਚ ਲੋਕਾਂ ਨੇ ਸੰਦੀਪ ਨੂੰ ਅੰਤਿਮ ਵਿਦਾਇਗੀ ਦਿੱਤੀ ।


ਸਰਬਜੀਤ ਮਾਮਲੇ ਨੇ ਭੜਕਾਈ ਰਾਜਨੀਤੀ

ਹਾਲਤ ਗੰਭੀਰ, ਰੱਖਿਆ ਹੈ ਵੈਂਟੀਲੇਟਰ 'ਤੇ

http://sameydiawaaz.com/Archive%20News/%5B2013%5D/04/28.04.2013%20-%2006.jpg

ਗੁਜਰਾਤ 27 ਅਪ੍ਰੈਲ (ਏਜੰਸੀ) :- ਲਾਹੌਰ ਦੀ ਕੋਟ ਲਖਪਤ ਜੇਲ 'ਚ ਸ਼ੁੱਕਰਵਾਰ ਨੂੰ ਸਰਬਜੀਤ 'ਤੇ ਹੋਏ ਹਮਲੇ ਤੋਂ ਬਾਅਦ ਭਾਰਤ 'ਚ ਰਾਜਨੀਤੀ ਗਰਮਾ ਗਈ ਹੈ। ਸਰਬਜੀਤ 'ਤੇ ਹੋਏ ਹਮਲੇ ਤੋਂ ਬਾਅਦ ਭਾਜਪਾ ਨੇ ਇਸ ਪੂਰੇ ਮਸਲੇ 'ਤੇ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੈ। ਗਾਂਧੀ ਨਗਰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਬਜੀਤ 'ਤੇ ਹੋਇਆ ਇਹ ਹਮਲਾ ਭਾਰਤੀ ਵਿਦੇਸ਼ ਨੀਤੀ ਦੀ ਅਸਫਲਤਾ ਦਾ ਨਤੀਜਾ ਹੈ। ਮੋਦੀ ਨੇ ਕਿਹਾ ਕਿ ਭਾਰਤ ਦਾ ਅਕਸ ਵਿਦੇਸ਼ਾਂ 'ਚ ਕਮਜ਼ੋਰ ਰਾਸ਼ਟਰ ਦਾ ਬਣ ਰਿਹਾ ਹੈ ਅਤੇ ਵਿਦੇਸ਼ੀ ਭਾਰਤ ਨਾਲ ਮਨ ਮਰਜ਼ੀ ਵਾਲਾ ਵਿਵਹਾਰ ਕਰ ਰਹੇ ਹਨ। ਇਸ ਦੌਰਾਨ ਸਮਾਜਵਾਦੀ ਪਾਰਟੀ ਨੇ ਪਾਕਿਸਾਨ 'ਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਨੂੰ ਸੰਯੁਕਤ ਰਾਸ਼ਟਰ 'ਚ ਲਿਜਾਉਣ ਦੀ ਮੰਗ ਕੀਤੀ ਹੈ ਸਾਬਕਾ ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਨੇ ਕਿਹਾ ਕਿ ਇਸ ਪੂਰੇ ਮਾਮਲੇ 'ਚ ਭਾਰਤ ਨੂੰ ਪਾਕਿਸਤਾਨੀ ਰਾਜਦੂਤ ਨੂੰ ਤਲਬ ਕਰਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦਰਮਿਆਨ ਪੂਰੇ ਮਸਲੇ 'ਤੇ ਪਾਕਿਸਤਾਨ ਤੋਂ ਉਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz