ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158155
ਅੱਜ
ਇਸ ਮਹੀਨੇ
901
13879

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

27 ਅਪ੍ਰੈਲ 2013

ਸਾਡਾ ਹੱਕ ਫ਼ਿਲਮ ਤੋਂ ਸੁਪਰੀਮ ਕੋਰਟ ਨੇ ਪਬੰਦੀ ਹਟਾਈ

ਫਿਲਮ "ਏ" ਸਰਟੀਫਿਕੇਟ ਨਾਲ ਹੋਵੇਗੀ ਰਿਲੀਜ਼, ਬਾਗੀ ਗਾਣੇ ਤੇ ਪਬੰਦੀ

http://sameydiawaaz.com/Archive%20News/%5B2013%5D/04/26.04.2013%20-%2008.jpg

ਨਵੀਂ ਦਿੱਲੀ 26 ਅਪ੍ਰੈਲ (ਆਰ. ਸੇਦੂਰਾਮਨ) :- ਸੁਪਰੀਮ ਕੋਰਟ ਨੇ ਅੱਜ ਪੰਜਾਬੀ ਫਿਲਮ ‘ਸਾਡਾ ਹੱਕ’ ਨੂੰ ਪੰਜਾਬ, ਚੰਡੀਗੜ੍ਹ ਤੇ ਦਿੱਲੀ ‘ਚ ਦਿਖਾਏ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ । ਸੀਨੀਅਰ ਵਕੀਲਾਂ ਦੀ ਚਾਰ ਮੈਂਬਰੀ ਕਮੇਟੀ ਨੇ ਇਸ ਤੋਂ ਪਹਿਲਾਂ ਅਦਾਲਤੀ ਕੰਪਲੈਕਸ ‘ਚ ਵਿਸ਼ੇਸ਼ ਸਕਰੀਨਿੰਗ ਦੌਰਾਨ ਇਹ ਫਿਲਮ ਦੇਖੀ ਤੇ ਫਿਰ ਇਸ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਸਿਫਾਰਸ਼ ਕੀਤੀ । ਚੀਫ਼ ਜਸਟਿਸ ਅਲਤਮਸ ਕਬੀਰ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਸੀ. ਬੀ. ਐਫ. ਸੀ. (ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ) ਨੂੰ ਇਸ ਫਿਲਮ ਦਾ ਵਰਗੀਕਰਨ ‘ਯੂ’ ਤੋਂ ਬਦਲ ਕੇ ‘ਏ’ (ਕੇਵਲ ਬਾਲਗਾਂ ਲਈ) ਕਰਨ ਲਈ ਕਿਹਾ । 1980ਵਿਆਂ ‘ਚ ਪੰਜਾਬ ‘ਚ ਚੱਲੀ ਖਾਲਿਸਤਾਨ ਲਹਿਰ ‘ਤੇ ਆਧਾਰਤ ਇਸ ਫਿਲਮ ਬਾਰੇ ਵਕੀਲਾਂ ਨੇ ਇਹ ਸਰਟੀਫਿਕੇਟ ਤਬਦੀਲ ਕੀਤੇ ਜਾਣ ਦੀ ਸਿਫਾਰਸ਼ ਕੀਤੀ ਸੀ ।

ਬੈਂਚ ਨੇ ਫਿਲਮ ਨਿਰਮਾਤਾਵਾਂ ਤੇ ਵਿਤਕਰਾਂ ਨੂੰ ਕਿਹਾ ਹੈ ਕਿ ਉਹ ਵਿਵਾਦਗ੍ਰਸਤ ਪ੍ਰਮੋਸ਼ਨਲ ਗੀਤ ‘ਬਾਗੀ’ ਕਿਸੇ ਵੀ ਰੂਪ ‘ਚ ਨਾ ਵਰਤਣ । ਨਿਰਮਾਤਾ ਅਦਾਲਤ ਦੀਆ ਸਾਰੀਆਂ ਸ਼ਰਤਾਂ ਨਾਲ ਸਹਿਮਤ ਹੋ ਗਏ । ਇਸ ਫਿਲਮ ‘ਤੇ ਅਮਨ - ਕਾਨੂੰਨ ਭੰਗ ਹੋਣ ਦੇ ਡਰੋਂ ਪਾਬੰਦੀ ਲਾਈ ਗਈ ਸੀ, ਪਰ ਚਾਰ ਮੈਂਬਰੀ ਕਮੇਟੀ ਇਸ ਨਾਲ ਸਹਿਮਤ ਨਹੀਂ ਹੋਈ । ਸੁਪਰੀਮ ਕੋਰਟ ਨੇ ਸੀ. ਬੀ. ਐਫ. ਨੂੰ 29 ਅਪ੍ਰੈਲ ਤਕ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਲਈ ਕਿਹਾ ਹੈ ਕਿਉਂਕਿ ਦੇਸ਼ ਦੇ ਹੋਰ ਹਿੱਸਿਆਂ ‘ਚ ਇਹ ਫਿਲਮ ਚੱਲ ਰਹੀ ਹੈ ।

ਸੁਪਰੀਮ ਕੋਰਟ ਨੇ ਕੱਲ੍ਹ ਵਕੀਲਾਂ ਦਾ ਪੈਨਲ ਕਾਇਮ ਕੀਤਾ ਸੀ, ਜਿਸ ‘ਚ ਸੀਨੀਅਰ ਵਕੀਲ ਫਾਲੀ ਐਸ. ਨਾਰੀਮਨ, ਰਾਜੀਵ ਧਵਨ, ਏ. ਐਸ. ਜੀ. ਇੰਦਰਾ ਜੈ ਸਿੰਘ ਤੇ ਰੇਬੇਕਾ ਜੌਹਨ ਸ਼ਾਮਲ ਹਨ । ਇਸ ਕਮੇਟੀ ਨੂੰ ਫਿਲਮ ‘ਚ ਕੁਝ ਵੀ ਇਤਰਾਜ਼ਯੋਗ ਨਹੀਂ ਲੱਗਿਆ ।


ਜਰਮਨੀ ਭੁੱਲਰ ਸਣੇ ਹੋਰਾਂ ਨੂੰ ਫਾਂਸੀ ਦੇਣ ਦੇ ਖ਼ਿਲਾਫ਼

ਹੈਦਰਾਬਾਦ 26 ਅਪ੍ਰੈਲ :- ਭਾਰਤ ਵਿਚ ਜਰਮਨੀ ਦੇ ਰਾਜਦੂਤ ਮਾਈਕਲ ਸਟੀਨਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਅਸੂਲੀ ਤੌਰ ‘ਤੇ ਸਜ਼ਾ - ਏ - ਮੌਤ ਦੇ ਖ਼ਿਲਾਫ਼ ਹੈ ਤੇ ਇਸ ਵਿਚ ਦਵਿੰਦਰਪਾਲ ਸਿੰਘ ਭੁੱਲਰ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਦਾ ਵਿਰੋਧ ਵੀ ਸ਼ਾਮਲ ਹੈ । ਉਨ੍ਹਾਂ ਕਿਹਾ ਕਿ ਜਰਮਨੀ ਦੀ ਇਸ ਸੋਚ ਬਾਰੇ ਭਾਰਤ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਕਿਉਂਕਿ ਫਾਂਸੀ ਲਾਏ ਜਾਣ ਨਾਲ ਨਿਆਂ ਦਾ ਮਕਸਦ ਪੂਰਾ ਨਹੀਂ ਹੋਵੇਗਾ ।

ਉਨ੍ਹਾਂ ਇਸ ਖਬਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ, ”ਅਸੂਲਨ, ਅਸੀਂ ਸਜ਼ਾ - ਏ - ਮੌਤ ਦੇ ਖ਼ਿਲਾਫ਼ ਹਾਂ । ਇਹ ਸਾਡਾ ਸਟੈਂਡ ਹੈ । ਅਸੀਂ ਸੰਸਾਰ ਵਿਚ ਇਕੱਲੇ ਨਹੀਂ ਹਾਂ । ਬਹੁਤ ਸਾਰੇ ਮੁਲਕਾਂ ਦੀ ਅਜਿਹੀ ਪੁਜ਼ੀਸ਼ਨ ਹੈ । ਭਾਰਤ ਨੂੰ ਵੀ ਇਸ ਦਾ ਇਲਮ ਹੈ । ਅਸੀਂ ਇਸ ਬਾਰੇ ਭਾਰਤ ਨੂੰ ਵੀ ਜਾਣੂ ਕਰਵਾ ਦਿੱਤਾ ਹੈ ਕਿਉਂਕਿ ਅਸੂਲਨ ਅਸੀਂ ਸਮਝਦੇ ਹਾਂ ਕਿ ਫਾਂਸੀ ਦੇਣ ਨਾਲ ਇਨਸਾਫ ਦਾ ਮਕਸਦ ਪੂਰਾ ਨਹੀਂ ਹੋਵੇਗਾ ।’ ਗੌਰਤਲਬ ਹੈ ਕਿ ਭੁੱਲਰ ਨੂੰ ਸਤੰਬਰ 1993 ਵਿਚ ਨਵੀਂ ਦਿੱਲੀ ਵਿਚ ਇਕ ਬੰਬ ਧਮਾਕੇ ਸਬੰਧੀ ਇਹ ਸਜ਼ਾ ਸੁਣਾਈ ਗਈ ਸੀ, ਜਿਸ ਵਿਚ ਨੌਂ ਵਿਅਕਤੀ ਮਾਰੇ ਗਏ ਸਨ । ਭੁੱਲਰ ਬਰਾਸਤਾ ਜਰਮਨੀ, ਕੈਨੇਡਾ ਜਾਣ ਦੀ ਕੋਸ਼ਿਸ਼ ਦੌਰਾਨ ਦਸੰਬਰ 1994 ਵਿਚ ਜਰਮਨੀ ਵਿਚ ਗ੍ਰਿਫਤਾਰ ਹੋ ਗਿਆ ਸੀ । ਉਸ ਨੇ ਭਾਵੇਂ ਉਥੇ ਸ਼ਰਨ ਦੀ ਅਰਜ਼ੀ ਦਿੱਤੀ ਸੀ ਪਰ ਉਸ ਨੂੰ ਜਨਵਰੀ 1995 ਵਿਚ ਭਾਰਤ ਹਵਾਲੇ ਕਰ ਦਿੱਤਾ ਗਿਆ ਸੀ । ਖਾਸ ਤੌਰ ‘ਤੇ ਭੁੱਲਰ ਦੇ ਕੇਸ ਸਬੰਧੀ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਜਰਮਨੀ ਕਿਸੇ ਵਿਸ਼ੇਸ਼ ਕੇਸ ਸਬੰਧੀ ਗੱਲ ਨਹੀਂ ਕਰ ਰਿਹਾ । ਉਨ੍ਹਾਂ ਕਿਹਾ, ”ਅਸੀਂ ਕੋਈ ਬੇਨਤੀ ਨਹੀਂ ਕਰ ਰਹੇ । ਮੇਰੇ ਖਿਆਲ ਵਿਚ ਸਾਰੀ ਪੁਜ਼ੀਸ਼ਨ ਬਿਲਕੁਲ ਸਾਫ ਹੈ ਤੇ ਇਹ ਸਜ਼ਾ - ਏ - ਮੌਤ ਦੇ ਸਾਰੇ ਕੇਸਾਂ ਉਤੇ ਲਾਗੂ ਹੁੰਦੀ ਹੈ ।’ ਸ੍ਰੀ ਸਟੀਨਰ ਇਕ ਸਮਾਗਮ ਦੇ ਸਿਲਸਿਲੇ ਵਿਚ ਇਥੇ ਆਏ ਸਨ ।


ਸ਼ਾਰਜਾਹ ਜੇਲ੍ਹ ਚੋਂ ਰਿਹਾਅ ਹੋਏ 17 ਨੌਜਵਾਨਾਂ ਵਲੋਂ ਸਾਬਤ ਸੂਰਤ ਸਿੰਘ ਬਣਨ ਦਾ ਪ੍ਰਣ

 http://sameydiawaaz.com/Archive%20News/%5B2013%5D/04/27.04.2013%20-%2004.jpg

ਸ਼ੁੱਕਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਵਾਸੀ ਸਮਾਜ - ਸੇਵੀ ਸ੍ਰੀ ਐਸ. ਪੀ. ਸਿੰਘ ਓਬਰਾਏ

ਨਾਲ ਦੁਬਈ ਜੇਲ੍ਹ ਚੋਂ ਰਿਹਾਅ ਹੋ ਕੇ ਵਤਨ ਪਰਤੇ ਪੰਜਾਬੀ ਨੌਜਵਾਨ (ਫੋਟੋ: ਸਮੀਰ ਸਹਿਗਲ)

ਅੰਮ੍ਰਿਤਸਰ 26 ਅਪ੍ਰੈਲ :- ਸਰਬੱਤ ਦਾ ਭਲਾ ਟਰੱਸਟ ਦੇ ਪ੍ਰਬੰਧਕੀ ਨਿਰਦੇਸ਼ਕ ਐਨ.ਆਰ.ਆਈ. ਸ੍ਰੀ ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ਼ਾਰਜਾਹ ਜੇਲ੍ਹ ’ਚੋਂ ਰਿਹਾਅ ਹੋ ਕੇ ਵਤਨ ਪਰਤੇ 17 ਪੰਜਾਬੀ ਨੌਜਵਾਨਾਂ ਨੇ ਅੱਜ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਾਪਤ ਦੁੱਖ ਭੰਜਨੀ ਸਾਹਿਬ ਵਿਖੇ ਰਖਵਾਏ ਅਖੰਡ ਪਾਠ ਦੇ ਭੋਗ ਮੌਕੇ ਕੇਸ ਰੱਖ ਕੇ ਸਾਬਤ ਸੂਰਤ ਸਿੰਘ ਬਣਨ ਦਾ ਪ੍ਰਣ ਕੀਤਾ ਹੈ ।

ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਅਤੇ ਸ੍ਰੀ ਓਬਰਾਏ ਦੀ ਹਾਜ਼ਰੀ ਵਿੱਚ ਇਨ੍ਹਾਂ  ਨੌਜਵਾਨਾਂ ਨੇ ਪ੍ਰਣ ਕੀਤਾ ਕਿ ਜਲਦੀ ਹੀ ਉਹ ਸਾਬਤ ਸੂਰਤ ਸਿੱਖ ਬਣਨਗੇ। ਸ੍ਰੀ ਓਬਰਾਏ ਨੇ ਦੱਸਿਆ ਕਿ ਇਹ ਨੌਜਵਾਨ ਜਦੋਂ ਦੁਬਈ ਦੀ ਜੇਲ੍ਹ ਵਿੱਚ ਬੰਦ ਸਨ ਤਾਂ ਇਨ੍ਹਾਂ ਨੇ ਪ੍ਰਣ ਲਿਆ ਸੀ ਕਿ ਰਿਹਾਅ ਹੋਣ ਉਪਰੰਤ ਭਾਰਤ ਪਹੁੰਚ ਕੇ ਇਹ ਸਾਰੇ ਸਾਬਤ ਸੂਰਤ ਸਿੱਖ ਬਣਨਗੇ। ਅੱਜ ਇਨ੍ਹਾਂ ਨੇ ਗੁਰੂ ਦੀ ਹਾਜ਼ਰੀ ਵਿੱਚ ਆਪਣਾ ਪ੍ਰਣ ਪੂਰਾ ਕਰਨ ਦਾ ਫ਼ੈਸਲਾ ਦੋਹਰਾਇਆ ਹੈ।

ਜਥੇਦਾਰ ਬਲਦੇਵ ਸਿੰਘ ਨੇ ਇਨ੍ਹਾਂ ਨੌਜਵਾਨਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਦਾ ਕੇਸ ਰੱਖਣਾ, ਸਾਬਤ ਸੂਰਤ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਤੋਂ ਅੰਮ੍ਰਿਤਪਾਨ ਕਰਨਾ ਵੱਡਾ ਫੈਸਲਾ ਹੈ। ਇਨ੍ਹਾਂ ਨੌਜਵਾਨਾਂ ਤੋਂ ਹੋਰਨਾਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਪਤਿਤਪੁਣਾ ਛੱਡ ਕੇ ਸਾਬਤ ਸੂਰਤ ਬਣ ਕੇ ਅੰਮ੍ਰਿਤਧਾਰੀ ਬਣਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕੇਸ ਰੱਖਣ ਦਾ ਪ੍ਰਣ ਕਰਨ ਵਾਲੇ ਇਨ੍ਹਾਂ 17 ਨੌਜਵਾਨਾਂ ਨੂੰ ਸਿਰੋਪਾ ਅਤੇ ਕੇਸ ਗੁਰੂ ਕੀ ਮੋਹਰ ਵਾਲਾ ਗੁਰੂ ਗੋਬਿੰਦ ਸਿੰਘ ਦਾ ਹੁਕਮਨਾਮਾ ਅੰਕਿਤ ਗੋਲਡ ਮੈਡਲ ਭੇਟ ਕੀਤੇ।

ਇਸ ਮਗਰੋਂ ਸ੍ਰੀ ਓਬਰਾਏ ਖ਼ਾਲਸਾ ਦੀਵਾਨ ਵੱਲੋਂ ਚਲਾਏ ਜਾ ਰਹੇ ਸੈਂਟਰਲ ਖ਼ਾਲਸਾ ਯਤੀਮਖ਼ਾਨੇ ਵੀ ਗਏ, ਜਿਥੇ ਉਨ੍ਹਾਂ ਦਾ ਦੀਵਾਨ ਦੇ ਸਥਾਨਕ ਪ੍ਰਧਾਨ ਨਿਰਮਲ ਸਿੰਘ, ਪ੍ਰਿੰਸੀਪਲ ਧਰਮਵੀਰ ਸਿੰਘ, ਸੰਤੋਖ ਸਿੰਘ ਸੇਠੀ, ਯਤੀਮਖ਼ਾਨੇ ਦੇ ਮੈਂਬਰ ਇੰਚਾਰਜ ਸਰਬਜੀਤ ਸਿੰਘ ਨੇ ਸਨਮਾਨ ਕੀਤਾ। ਸ੍ਰੀ ਓਬਰਾਏ ਨੇ ਯਤੀਮਖ਼ਾਨੇ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।


ਲਾਹੌਰ ਜੇਲ੍ਹ ‘ਚ ਸਰਬਜੀਤ ‘ਤੇ ਹਮਲਾ, ਹਾਲਤ ਨਾਜ਼ੁਕ

 http://sameydiawaaz.com/Archive%20News/%5B2013%5D/04/27.04.2013%20-%2001.jpg

ਲਾਹੌਰ 26 ਅਪ੍ਰੈਲ :- ਸਥਾਨਕ ਕੋਟ ਲਖਪਤ ਜੇਲ੍ਹ ਦੀ ਕਾਲ ਕੋਠੜੀ ਵਿਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ‘ਤੇ ਦੋ ਹੋਰਨਾਂ ਕੈਦੀਆਂ ਨੇ ਹਮਲਾ ਕਰ ਦਿੱਤਾ, ਜਿਸ ਮਗਰੋਂ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਉਸ ਦੇ ਸਿਰ ਦਾ ਹੰਗਾਮੀ ਅਪਰੇਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਵੀ ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।

ਟੀਵੀ ਖ਼ਬਰ ਚੈਨਲਾਂ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਲਾਹੌਰ ਦੀ ਕੋਟ ਲਖਪਤ ਜੇਲ੍ਹ ‘ਚ ਬੰਦ ਸਰਬਜੀਤ ‘ਤੇ ਹਮਲੇ ਮਗਰੋਂ ਉਸ ਨੂੰ ਸਰਕਾਰੀ ਜਿਨਾਹ ਹਸਪਤਾਲ ਦਾਖਲ ਕਰਾਇਆ ਗਿਆ। ਉਸ ‘ਤੇ ਇਹ ਹਮਲਾ ਉਦੋਂ ਹੋਇਆ ਜਦੋਂ ਉਸ ਨੂੰ ਜੇਲ੍ਹ ‘ਚ ਇੱਕ ਸੈੱਲ ਤੋਂ ਦੂਜੇ ਵਿਚ ਲਿਜਾਇਆ ਜਾ ਰਿਹਾ ਸੀ। ਉਸ ਦੇ ਸਿਰ ਵਿਚ ਸੱਟ ਲੱਗੀ, ਪਹਿਲਾਂ ਤਾਂ ਉਸ ਨੂੰ ਜੇਲ੍ਹ ਵਿਚਲੇ ਹਸਪਤਾਲ ਲਿਜਾਇਆ ਗਿਆ, ਪਰ ਜਦੋਂ ਉਸ ਦੀ ਹਾਲਤ ਖਰਾਬ ਹੋ ਗਈ ਤਾਂ ਉਸ ਨੂੰ ਐਂਬੂਲੈਂਸ ਰਾਹੀਂ ਜਿਨਾਹ ਹਸਪਤਾਲ ਲਿਜਾਇਆ ਗਿਆ।

ਹਮਲੇ ਤੋਂ ਬਾਅਦ ਜੇਲ੍ਹ ਦੇ ਸੁਪਰਡੈਂਟ, ਸਹਾਇਕ ਸੁਪਰਡੈਂਟ ਅਤੇ ਸਰਬਜੀਤ ਦੀ ਰਾਖੀ ਲਈ ਤਾਇਨਾਤ ਗਾਰਡ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅੱਜਾਜ਼ ਅਹਿਮਦ ਚੌਧਰੀ ਨੇ ਦੱਸਿਆ ਕਿ ਵਿਦੇਸ਼ ਮੰਤਰਾਲਾ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਸਰਬਜੀਤ ਤੱਕ ਪਹੁੰਚ ਕਰਨ ਦੀ ਖੁੱਲ੍ਹ ਦੇਣ ਦੀ ਭਾਰਤੀ ਬੇਨਤੀ ਉੱਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਹਿਕੀਕਾਤ ਚੱਲ ਰਹੀ ਹੈ ਅਤੇ ਮੁੱਢਲੀ ਜਾਂਚ ਪੂਰੀ ਹੋਣ ‘ਤੇ ਭਾਰਤ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸਲਾਮਾਬਾਦ ਵਿਚ  ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਲਾਹੌਰ ਭੇਜਿਆ ਗਿਆ ਹੈ। ਹਮਲਾਵਰਾਂ ਦੇ ਨਾਂ ਮੁਦੱਸਰ ਤੇ ਆਮਿਰ ਦੱਸੇ ਗਏ ਹਨ। ਸਰਬਜੀਤ ਦੇ ਵਕੀਲ ਓਵਾਇਸ ਸ਼ੇਖ ਨੇ ਇਸ ਹਮਲੇ ਨੂੰ ਬੜੀ ਗੰਭੀਰ ਘਟਨਾ ਦੱਸਿਆ ਹੈ। ਉਸ ਨੇ ਕਿਹਾ ਕਿ ਇਸ ਦੇ ਸਿੱਟੇ ਬੜੇ ਗੰਭੀਰ ਹੋ ਸਕਦੇ ਹਨ।  ਜੋ ਵੀ ਹੋਇਆ, ਸਾਡਾ ਜੇਲ੍ਹ ਪ੍ਰਸ਼ਾਸਨ ਇਸ ਦੇ ਲਈ ਜ਼ਿਮੇਵਾਰ ਹੈ। ਰੱਬ, ਸਰਬਜੀਤ ਸਿੰਘ  ਦੀ ਉਮਰ ਲੰਮੀ ਕਰੇ। ਉਸ ਦੇ ਗੰਭੀਰ ਸੱਟਾਂ ਲੱਗੀਆਂ ਹਨ।  ਕੋਟ ਲਖਪਤ ਜੇਲ੍ਹ ‘ਚ ਇਸ ਵੇਲੇ 17000 ਕੈਦੀ ਹਨ, ਜਦਕਿ ਇਸ ਦੀ ਸਮਰੱਥਾ ਕੇਵਲ 4000 ਕੈਦੀਆਂ ਦੀ ਹੈ। ਪਹਿਲਾਂ ਵੀ ਜੇਲ੍ਹ ‘ਚ ਕੈਦੀ ਇੱਕ ਦੂਜੇ ‘ਤੇ ਹਮਲੇ ਕਰਦੇ ਰਹਿੰਦੇ ਹਨ। ਅਫਜ਼ਲ ਗੁਰੂ ਨੂੰ ਫਾਂਸੀ ਲਾਏ ਜਾਣ ਮਗਰੋਂ ਜੇਲ੍ਹ ‘ਚ ਸਰਬਜੀਤ ਦੀ ਸੁਰੱਖਿਆ ਵਧਾਈ ਗਈ ਸੀ।


ਹਾਈ ਕੋਰਟ ਵਲੋਂ ਭੱਠਲ ਤੋਂ ਘਰ ਖਾਲੀ ਕਰਵਾਉਣ ਦੇ ਹੁਕਮ

ਪ੍ਰਸ਼ਾਸਨ ਨੂੰ ਛੇ ਹਫ਼ਤੇ ਦੀ ਮੋਹਲਤ

ਜਨਹਿੱਤ ਪਟੀਸ਼ਨ ‘ਤੇ ਹੋਈ ਕਾਰਵਾਈ

http://sameydiawaaz.com/Archive%20News/%5B2013%5D/04/27.04.2013%20-%2002.jpg

ਚੰਡੀਗੜ੍ਹ 26 ਅਪ੍ਰੈਲ (ਸੌਰਭ ਮਲਿਕ) :- ਸਰਕਾਰੀ ਅਧਿਕਾਰੀਆਂ ਤੇ ਸਿਆਸਤਦਾਨਾਂ ਨੂੰ ਹੁਣ ਮਿੱਥੇ ਸਮੇਂ ਤੋਂ ਜ਼ਿਆਦਾ ਸਮਾਂ ਸਰਕਾਰੀ ਮਕਾਨਾਂ ਉੱਤੇ ਕਬਜ਼ਾ ਜਮਾਈ ਰੱਖਣ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ । ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਾਫ ਕਰ ਦਿੱਤਾ ਕਿ ਜਿਹੜੇ ਸਰਕਾਰੀ ਅਧਿਕਾਰੀ ਅਤੇ ਹੋਰ ਲੋਕ ਉਨ੍ਹਾਂ ਨੂੰ ਪਹਿਲਾਂ ਅਲਾਟ ਸਰਕਾਰੀ ਰਿਹਾਇਸ਼ਾਂ ਵਿੱਚ ਠਹਿਰਨ ਦੇ ਹੱਕਦਾਰ ਨਹੀਂ ਰਹਿਣਗੇ, ਉਨ੍ਹਾਂ ਨੂੰ ਫੌਰੀ ਇਨ੍ਹਾਂ ਨੂੰ ਖ਼ਾਲੀ ਕਰਨਾ ਪਵੇਗਾ । ਇਨ੍ਹਾਂ ਹੁਕਮਾਂ ਦੀ ਸਾਬਕਾ ਮੁੱਖ ਮੰਤਰੀਆਂ ਬੀਬੀ ਰਾਜਿੰਦਰ ਕੌਰ ਭੱਠਲ ਤੇ ਸੁਰਜੀਤ ਸਿੰਘ ਬਰਨਾਲਾ ਦੇ ਮਾਮਲਿਆਂ ਕਾਰਨ ਅਹਿਮੀਅਤ ਹੋਰ ਵੀ ਵੱਧ ਸਮਝੀ ਜਾ ਰਹੀ ਹੈ । ਸਰਕਾਰ ਨੇ ਪਿਛਲੀ ਪੇਸ਼ੀ ਮੌਕੇ ਅਦਾਲਤ ਵਿੱਚ ਕਿਹਾ ਸੀ ਕਿ ਇਨ੍ਹਾਂ ਦੋਵੇਂ ਆਗੂਆਂ ਨੇ ਸਰਕਾਰੀ ਰਿਹਾਇਸ਼ਾਂ ‘ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ।

ਅਦਾਲਤ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਸਰਕਾਰੀ ਮਕਾਨਾਂ ਉੱਤੇ ਗ਼ੈਰ-ਕਾਨੂੰਨੀ ਢੰਗ ਨਾਲ ਕਬਜ਼ਾ ਰੱਖਣ ਵਾਲੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਰਿਟਾਇਰਡ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਰੋਕ ਲਈਆਂ ਜਾਣ । ਅਦਾਲਤ ਨੇ ਕਿਹਾ ਕਿ ਗ਼ੈਰ-ਕਾਨੂੰਨੀ ਕਾਬਜ਼ਕਾਰਾਂ ਨੂੰ 15 ਦਿਨਾਂ ਵਿੱਚ ਮਕਾਨ ਖਾਲੀ ਕਰਨ ਦਾ ਨੋਟਿਸ ਦਿੱਤਾ ਜਾਵੇ ਤੇ ਖਾਲੀ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਖ਼ਿਲਾਫ਼ ਛੇ ਹਫਤਿਆਂ ਵਿੱਚ ਕਾਰਵਾਈ ਮੁਕੰਮਲ ਕੀਤੀ ਜਾਵੇ ।

ਅਦਾਲਤ ਨੇ ਇਹ ਹੁਕਮ ਸਥਾਨਕ ਵਕੀਲ ਸੁਰਿੰਦਰਪਾਲ ਸਿੰਘ ਟੀਨਾ ਵਲੋਂ ਦਾਇਰ ਲੋਕ ਹਿੱਤ ਪਟੀਸ਼ਨ ਦੇ ਆਧਾਰ ‘ਤੇ ਸੁਣਾਇਆ । ਇਸ ਪਟੀਸ਼ਨ ਵਿੱਚ ਚੰਡੀਗੜ੍ਹ ਦੇ ਅਹਿਮ ਸੈਕਟਰਾਂ ਵਿੱਚ ਨਾਮੀ ਸਿਆਸਤਦਾਨਾਂ, ਸਾਬਕਾ ਮੰਤਰੀਆਂ ਤੇ ਰਿਟਾਇਰਡ ਅਫਸਰਸ਼ਾਹਾਂ ਵਲੋਂ ਸਰਕਾਰੀ ਰਿਹਾਇਸ਼ਾਂ ਨੂੰ ਖਾਲੀ ਨਾ ਕਰਨ ਦਾ ਮਾਮਲਾ ਉਠਾਇਆ ਗਿਆ ਹੈ ।


- ਬੇਨਜ਼ੀਰ ਕਤਲ ਕੇਸ -

ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ 30 ਤਕ ਐਫ. ਆਈ. ਏ. ਹਵਾਲੇ

 http://sameydiawaaz.com/Archive%20News/%5B2013%5D/04/27.04.2013%20-%2003.jpg

ਰਾਵਲਪਿੰਡੀ ਵਿੱਚ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਪੇਸ਼ੀ ਮੌਕੇ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਝਲਕ (ਫੋਟੋ: ਰਾਇਟਰਜ਼)

ਇਸਲਾਮਾਬਾਦ 26 ਅਪ੍ਰੈਲ :- ਪਾਕਿਸਤਾਨ ਦੀ ਇਕ ਦਹਿਸ਼ਤਗਰਦੀ-ਰੋਕੂ ਅਦਾਲਤ ਨੇ ਮੁਲਕ ਦੇ ਸਾਬਕਾ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਨੂੰ ਬੇਨਜ਼ੀਰ ਭੁੱਟੋ ਕਤਲ ਕੇਸ ਸਬੰਧੀ ਜਾਂਚ  ਲਈ ਅੱਜ ਦੇਸ਼ ਦੀ ਫੈਡਰੇਲ ਜਾਂਚ ਏਜੰਸੀ (ਐਫ. ਆਈ. ਏ.) ਹਵਾਲੇ ਕਰ ਦਿੱਤਾ । ਏਜੰਸੀ 20 ਅਪ੍ਰੈਲ ਤਕ 2007 ਦੇ ਇਸ ਕੇਸ ਵਿਚ ਉਨ੍ਹਾਂ ਤੋਂ ਪੁੱਛਗਿੱਛ ਕਰ ਸਕੇਗੀ । ਦੂਜੇ ਪਾਸੇ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਨੇ ਖ਼ਬਰਦਾਰ ਕੀਤਾ ਹੈ ਕਿ ਤਾਲਿਬਾਨ ਦੀ ਸ੍ਰੀ ਮੁਸ਼ੱਰਫ਼ ਨੂੰ ਅਗਵਾ ਕਰਨ ਦੀ ਯੋਜਨਾ ਹੈ ।

ਬੇਨਜ਼ੀਰ ਭੁੱਟੋ ਕਤਲ ਕੇਸ ਸਬੰਧੀ ਸ੍ਰੀ ਮੁਸ਼ੱਰਫ਼ ਨੂੰ ਅੱਜ ਰਾਵਲਪਿੰਡੀ ਸਥਿਤ ਦਹਿਸ਼ਤਗਰਦੀ - ਰੋਕੂ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਸੰਖੇਪ ਸੁਣਵਾਈ ਦੌਰਾਨ ਜੱਜ ਹਬੀਬ - ਉਰ - ਰਹਿਮਾਨ ਨੇ ਉਨ੍ਹਾਂ ਦਾ ਰਿਮਾਂਡ ਦੇਣ ਦੀ ਐਫ. ਆਈ. ਏ. ਦੀ ਬੇਨਤੀ ਮੰਨ ਲਈ । ਐਫ. ਆਈ. ਏ. ਦੇ ਵਕੀਲਾਂ ਨੇ ਕਿਹਾ ਕਿ 69 ਸਾਲਾ ਸ੍ਰੀ ਮੁਸ਼ੱਰਫ਼ ਤੋਂ ਪੁੱਛਗਿੱਛ ਲਈ ਏਜੰਸੀ ਨੂੰ ਉਨ੍ਹਾਂ ਦੇ ਰਿਮਾਂਡ ਦੀ ਲੋੜ ਹੈ । ਅਦਾਲਤ ਨੇ ਉਨ੍ਹਾਂ ਨੂੰ 30 ਅਪ੍ਰੈਲ ਤਕ ਐਫ. ਆਈ. ਏ. ਹਵਾਲੇ ਕਰਦਿਆਂ ਉਸ ਦਿਨ ਮੁੜ ਪੇਸ਼ ਕਰਨ ਦਾ ਹੁਕਮ ਦਿੱਤਾ ।

ਅਦਾਲਤ ਨੇ ਜਾਂਚ ਟੀਮ ਵਿਚ ਤਬਦੀਲੀ ਦੀ ਸ੍ਰੀ ਮੁਸ਼ੱਰਫ਼ ਦੇ ਵਕੀਲਾਂ ਦੀ ਮੰਗ ਖ਼ਾਰਜ ਕਰ ਦਿੱਤੀ । ਐਫ. ਆਈ. ਏ. ਦੀ ਹਿਰਾਸਤ ਦੌਰਾਨ ਵੀ ਸ੍ਰੀ ਮੁਸ਼ੱਰਫ਼, ਸਬ ਜੇਲ੍ਹ ਕਰਾਰ ਦਿੱਤੇ ਗਏ ਆਪਣੇ ਫਾਰਮ ਹਾਊਸ ਵਿਚ ਹੀ ਰੱਖੇ ਜਾਣਗੇ । ਸੁਣਵਾਈ ਦੌਰਾਨ ਅਦਾਲਤ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਮੀਡੀਆ ਨੂੰ ਵੀ ਨੇੜੇ ਫਟਕਣ ਨਹੀਂ ਦਿੱਤਾ ਗਿਆ ।

ਇਸ ਦੌਰਾਨ ਮੁਲਕ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਸਰਕਾਰ ਨੂੰ ਖ਼ਬਰਦਾਰ ਕੀਤਾ ਹੈ ਕਿ ਤਹਿਰੀਕ - ਏ - ਤਾਲਿਬਾਨ ਪਾਕਿਸਤਾਨ ਦੀ ਸ੍ਰੀ ਮੁਸ਼ੱਰਫ਼ ਨੂੰ ਅਗਵਾ ਕਰਨ ਦੀ ਯੋਜਨਾ ਹੈ । ‘ਜੀਓ’ ਨਿਊਜ਼ ਚੈਨਲ ਮੁਤਾਬਕ ਉਨ੍ਹਾਂ ਨੂੰ ਫਾਰਮ ਹਾਊਸ ਤੋਂ ਅਦਾਲਤ ਵਿਚ ਪੇਸ਼ੀ ਲਈ ਲਿਜਾਏ ਜਾਣ ਵਕਤ ਅਗਵਾ ਕੀਤਾ ਜਾ ਸਕਦਾ ਹੈ । ਚੈਨਲ ਦੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਖ਼ਬਰ ਵਿਚ ਕਿਹਾ ਹੈ ਕਿ ਤਾਲਿਬਾਨ ਇਸ ਸਬੰਧੀ ਦੂਜੇ ਦਹਿਸ਼ਤੀ ਗਰੁੱਪਾਂ ਨਾਲ ਮਿਲ ਕੇ ਮਨਸੂਬੇ ਬਣਾ ਰਹੇ ਹਨ ।


ਸ਼ਿੰਗਾਰ ਬੰਬ ਕਾਂਡ ’ਚ ਨਾਭਾ ਜੇਲ੍ਹ ’ਚ ਬੰਦ ਸੰਦੀਪ ਸਿੰਘ ਦੀ ਰਹੱਸਮਈ ਸਥਿਤੀਆਂ ’ਚ ਮੌਤ

http://sameydiawaaz.com/Archive%20News/%5B2013%5D/04/27.04.2013%20-%2005.jpg

ਨਾਭਾ 26 ਅਪ੍ਰੈਲ :- ਸ਼ਿੰਗਾਰ ਬੰਬ ਕਾਂਡ ’ਚ ਨਾਮਜ਼ਦ ਕੀਤੇ ਸੰਦੀਪ ਸਿੰਘ ਦੀ ਨਾਭਾ ਜੇਲ੍ਹ ’ਚ ਰਹੱਸਮਈ ਸਥਿਤੀਆਂ ’ਚ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ । ਉਨ੍ਹਾਂ ਦੀ ਮ੍ਰਿਤਕ ਦੇਹ ਦੇਰ ਸ਼ਾਮ ਨੂੰ ਉਨ੍ਹਾਂ ਦੇ ਜੱਦੀ ਪਿੰਡ ਘੁਮਾਣ ਵਿਖੇ ਲਿਆਂਦੀ ਗਈ । ਭਾਵੇਂ ਕਿ ਜੇਲ੍ਹ ਪ੍ਰਸ਼ਾਸਨ ਨੇ ਸੰਦੀਪ ਸਿੰਘ ਦੀ ਮੌਤ ਦਾ ਕਾਰਨ ਮਾਨਸਿਕ ਤਣਾਅ ਦੱਸਿਆ ਹੈ ਪ੍ਰੰਤੂ ਸੰਦੀਪ ਸਿੰਘ ਦੇ ਪਰਿਵਾਰ ਵਾਲੇ ਇਸਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ । ਸੰਦੀਪ ਸਿੰਘ ਦੀ ਮਾਤਾ ਨੇ ਦੱਸਿਆ ਕਿ ਬੀਤੀ ਕੱਲ੍ਹ ਉਸਦੀ ਲੁਧਿਆਣਾ ਅਦਾਲਤ ’ਚ ਪੇਸ਼ੀ ਸੀ । ਪ੍ਰੰਤੂ ਪੁਲਿਸ ਵਾਲਿਆਂ ਨੇ ਉਸਨੂੰ ਨਾ ਤਾਂ ਅਦਾਲਤ ’ਚ ਪੇਸ਼ ਕੀਤਾ ਅਤੇ ਨਾ ਹੀ ਸਾਨੂੰ ਉਸਨੂੰ ਮਿਲਣ ਦਿੱਤਾ ਗਿਆ । ਜਦੋਂ ਉਸਦੇ ਸਾਥੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਪ੍ਰੰਤੂ ਸੰਦੀਪ ਸਿੰਘ ਨੂੰ ਅਦਾਲਤ ’ਚ ਨਾ ਲਿਆਂਦਾ ਗਿਆ ਤਾਂ ਅਸੀਂ ਪੁਲਿਸ ਅਧਿਕਾਰੀਆਂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਇੰਨਾ ਹੀ ਆਖਿਆ ਕਿ ਉਸਦੀ ਤਬੀਅਤ ਠੀਕ ਨਹੀਂ ਹੈ । ਪ੍ਰੰਤੂ ਸਾਨੂੰ ਸੰਦੀਪ ਸਿੰਘ ਨੂੰ ਵੇਖਣ ਤੱਕ ਨਹੀਂ ਦਿੱਤਾ ਗਿਆ । ਅੱਜ ਸਵੇਰੇ ਨਾਭਾ ਜੇਲ੍ਹ ਤੋਂ ਫੋਨ ਆਇਆ ਕਿ ਸੰਦੀਪ ਸਿੰਘ ਦੀ ਤਬੀਅਤ ਠੀਕ ਨਹੀਂ, ਉਸਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ । ਪ੍ਰੰਤੂ ਸਾਡੇ ਨਾਭਾ ਪਹੁੰਚਣ ਤੋਂ ਪਹਿਲਾਂ ਹੀ ਥਾਣੇ ਤੋਂ ਸਾਨੂੰ ਸੰਦੀਪ ਸਿੰਘ ਦੀ ਮੌਤ ਬਾਰੇ ਸੂਚਨਾ ਦਿੱਤੀ ਗਈ । ਪਰਿਵਾਰਿਕ ਸੂਤਰਾਂ ਨੇ ਸ਼ੰਕਾ ਪ੍ਰਗਟਾਈ ਹੈ ਕਿ ਸੰਦੀਪ ਸਿੰਘ ਦੀ ਇਹ ਮੌਤ ਕੁਦਰਤੀ ਨਹੀਂ ਸਗੋਂ ਉਸਨੂੰ ਕਤਲ ਕੀਤਾ ਗਿਆ ਹੈ ।


5ਵੇਂ ਦਿਨ ਵੀ ਨਹੀਂ ਚੱਲੀ ਪਾਰਲੀਮੈਂਟ

ਨਵੀਂ ਦਿੱਲੀ 26 ਅਪ੍ਰੈਲ (ਏਜੰਸੀਆਂ) :- ਵੱਖ - ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਕਾਰਨ ਸ਼ੁੱਕਰਵਾਰ ਨੂੰ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰਨੀ ਪਈ । ਕਾਰਵਾਈ ਸ਼ੁਰੂ ਹੁੰਦੇ ਹੀ ਭਾਰਤੀ ਜਨਤਾ ਪਾਰਟੀ ਅਤੇ ਸਮਾਜਵਾਦੀ ਪਾਰਟੀ ਦੇ ਮੈਂਬਰ ਸਪੀਕਰ ਦੀ ਕੁਰਸੀ ਸਾਹਮਣੇ ਆ ਗਏ ਜਦੋਂਕਿ ਬੀਜੂ ਜਨਤਾ ਦਲ ਦੇ ਮੈਂਬਰ ਪੋਸਟਰ ਲਹਿਰਾ ਕੇ ਸੂਬੇ ਦੇ ਮਾਮਲਿਆਂ 'ਚ ਕੇਂਦਰੀ ਦਖਲ ਦੇ ਖਿਲਾਫ ਵਿਰੋਧ ਜ਼ਾਹਿਰ ਕਰਨ ਲੱਗੇ । ਰਾਜ ਸਭਾ 'ਚ ਸਪੀਕਰ ਹਾਮਿਦ ਅੰਸਾਰੀ ਦੇ ਕੁਰਸੀ 'ਤੇ ਬੈਠਦੇ ਹੀ ਭਾਜਪਾ ਅਤੇ ਸਪਾ ਦੇ ਮੈਂਬਰ ਸਦਨ ਦੇ ਵਿਚੋਂ - ਵਿਚ ਆ ਗਏ । ਭਾਜਪਾ ਮੈਂਬਰ ਸੀ. ਬੀ. ਆਈ. ਦੇ ਕੰਮਕਾਜ 'ਚ ਦਖਲਅੰਦਾਜ਼ੀ ਅਤੇ 2 ਜੀ ਘੋਟਾਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੇ ਮੰਗ ਕਰਦੇ ਹੋਏ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਸਪਾ ਦੇ ਮੈਂਬਰਾਂ ਨੇ ਅਮਰੀਕਾ 'ਚ ਉੱਤਰ ਪ੍ਰਦੇਸ਼ ਦੇ ਮੰਤਰੀ ਆਜਮ ਖਾਨ ਨੂੰ ਕੁਝ ਦੇਰ ਹਿਰਾਸਤ 'ਚ ਰੱਖੇ ਜਾਣ ਦਾ ਵਿਰੋਧ ਜ਼ਾਹਿਰ ਕੀਤਾ । ਲੋਕ ਸਭਾ 'ਚ ਸਾਬਕਾ ਸੰਸਦ ਡੀ. ਕੇ. ਆਦੀਕੇਸ਼ਵੁਲੂ ਦੇ ਦੇਹਾਂਤ ਅਤੇ ਬੰਗਲਾਦੇਸ਼ 'ਚ ਬਹੁ ਮੰਜ਼ਿਲੀ ਇਮਾਰਤ ਦੇ ਢਹਿਣ ਨਾਲ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪ੍ਰਧਾਨ ਮੀਰਾ ਕੁਮਾਰ ਨੇ ਜਿਵੇਂ ਹੀ ਕਾਰਵਾਈ ਅੱਗੇ ਸ਼ੁਰੂ ਕੀਤੀ ਵੱਖ - ਵੱਖ ਦਲਾਂ ਦੇ ਮੈਂਬਰ ਕੁਰਸੀ ਸਾਹਮਣੇ ਆ ਗਏ ਅਤੇ ਜ਼ੋਰ - ਸ਼ੋਰ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਰੌਲਾ ਪਾਉਣ ਲੱਗੇ । ਸਪੀਕਰ ਨੇ ਮੈਂਬਰਾਂ ਨੂੰ ਆਪਣੀ ਜਗ੍ਹਾ 'ਤੇ ਜਾਣ ਲਈ ਵਾਰ - ਵਾਰ ਬੇਨਤੀ ਕੀਤੀ ਪਰ ਰੌਲਾ ਜਾਰੀ ਰਹਿਣ 'ਤੇ ਉਨ੍ਹਾਂ ਨੇ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ । ਸੰਸਦ ਦੇ ਦੋਨਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ 'ਚ ਸ਼ੁਕਰਵਾਰ ਨੂੰ ਵੀ ਪ੍ਰਸ਼ਨਕਾਲ ਨਾ ਚੱਲ ਸਕਿਆ । ਇਸ ਦੌਰਾਨ ਵਿਰੋਧੀ ਧਿਰ ਨੇ ਵੱਖ - ਵੱਖ ਮੁੱਦਿਆਂ 'ਤੇ ਹੰਗਾਮਾ ਕੀਤਾ । ਜਿਸ ਕਾਰਣ ਕਾਰਵਾਈ 'ਚ ਅੜਿਕਾ ਪਿਆ । ਦੋਨੋਂ ਸਦਨਾਂ 'ਚ ਭਾਜਪਾ ਵਲੋਂ ਕੋਲਾ ਬਲਾਕ ਵੰਡ ਅਤੇ 2-ਜੀ ਸਪੈਕਟਰਮ ਘੁਟਾਲਾ ਮਾਮਲਾ ਚੁੱਕਿਆ ਗਿਆ । ਮੁੱਖ ਵਿਰੋਧੀ ਪਾਰਟੀ ਨੇ ਸੀ. ਬੀ. ਆਈ. ਵਲੋਂ ਕੋਲਾ ਬਲਾਕ ਵੰਡ ਦੀ ਜਾਂਚ ਨਾਲ ਸੰਬੰਧਿਤ ਸਥਿਤੀ ਸਪੱਸ਼ਟ ਕਰਨ ਲਈ ਸਰਕਾਰ ਦੀ ਦਖ਼ਲ ਅੰਦਾਜ਼ੀ ਸਬੰਧੀ ਦਾਇਰ ਕੀਤੇ ਗਏ ਹਲਫੀਆ ਬਿਆਨ ਦਾ ਵੀ ਮਾਮਲਾ ਉਠਾਇਆ । ਇਸੇ ਦੌਰਾਨ ਸਮਾਜਵਾਦੀ ਪਾਰਟੀ ਨੇ ਆਪਣੇ ਆਗੂ ਅਤੇ ਯੂ. ਪੀ. ਦੇ ਨਗਰ ਵਿਕਾਸ ਮੰਤਰੀ ਮੁਹੰਮਦ ਆਜ਼ਮ ਖਾਨ ਦੇ ਅਮਰੀਕੀ ਹਵਾਈ ਅੱਡੇ 'ਤੇ ਹੋਈ ਬੇਸਤੀ ਦਾ ਮਸਲਾ ਉਠਾਇਆ । ਆਜ਼ਮ ਖਾਨ ਯੂ. ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਕੁੰਭ ਦੇ ਮੇਲੇ ਦੇ ਬਿਹਤਰ ਪ੍ਰਬੰਧਾਂ ਲਈ ਰੋਬਰਟ ਯੂਨੀਵਰਸਿਟੀ 'ਚ ਭਾਸ਼ਣ ਦੇਣ ਲਈ ਗਏ ਸਨ । ਉਨ੍ਹਾਂ ਨੂੰ ਬੋਸਟਨ ਲੋਗਾਨ ਅੰਤਰ ਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਨੂੰ ਲਗਭਗ 10 ਮਿੰਟ ਲਈ ਹਿਰਾਸਤ 'ਚ ਰੱਖਿਆ ਗਿਆ । ਦੋਨੋਂ ਸਦਨਾਂ ਦੀ ਕਾਰਵਾਈ 11 ਵਜੇ ਸ਼ੁਰੂ ਹੋਣ ਦੇ ਨਾਲ ਹੀ ਹੰਗਾਮਾ ਵੀ ਸ਼ੁਰੂ ਹੋ ਗਿਆ । ਜਿਸ ਕਾਰਨ ਪ੍ਰਸ਼ਨਕਾਲ ਨਾ ਹੋ ਸਕਿਆ । ਸ਼ੋਰ ਸ਼ਰਾਬੇ ਦੌਰਾਨ ਦੋਨਾਂ ਸਦਨਾਂ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ, ਇਸ ਉਪਰੰਤ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਬਾਅਦ ਦੁਬਾਰਾ ਹੰਗਾਮਾ ਸ਼ੁਰੂ ਹੋ ਗਿਆ ਅਤੇ ਉਪ ਸਭਾਪਤੀ ਪੀ. ਜੇ. ਕੁਲੀਅਨ ਨੇ ਕਾਰਵਾਈ ਦੁਬਾਰਾ ਢਾਈ ਵਜੇ ਤੱਕ ਮੁਲਤਵੀ ਕਰ ਦਿੱਤੀ । ਜਦਕਿ ਲੋਕ ਸਭਾ ਦੀ ਮੀਟਿੰਗ ਦੁਪਹਿਰ ਬਾਅਦ ਸ਼ੁਰੂ ਹੁੰਦੇ ਸਾਰ ਹੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਸੀ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz