ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158179
ਅੱਜ
ਇਸ ਮਹੀਨੇ
925
13903

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

26 ਅਪ੍ਰੈਲ 2013

ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਮੁਕੰਮਲ

ਭਲਕੇ ਕੀਤੀ ਜਾਵੇਗੀ ਸੰਗਤਾਂ ਨੂੰ ਸਮਰਪਿਤ

ਅਖੰਡ ਪਾਠ ਆਰੰਭ

 http://sameydiawaaz.com/Archive%20News/%5B2013%5D/04/26.04.2013%20-%2006.jpg

 http://sameydiawaaz.com/Archive%20News/%5B2013%5D/04/26.04.2013%20-%2005.jpg

ਯਾਦਗਾਰੀ ਦਾ ਬਾਹਰੀ ਸਰੂਪ (ਫੋਟੋ: ਸਮੀਰ ਸਹਿਗਲ)

ਅੰਮ੍ਰਿਤਸਰ 25 ਅਪਰੈਲ (ਜਗਤਾਰ ਸਿੰਘ ਲਾਂਬਾ) :- ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ  ਉਸਾਰੀ ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦੀ ਉਸਾਰੀ ਦਾ ਕਾਰਜ ਮੁਕੰਮਲ ਹੋ ਗਿਆ ਹੈ ਅਤੇ ਇਹ ਯਾਦਗਾਰ 27 ਅਪਰੈਲ ਨੂੰ ਸੰਗਤਾਂ ਨੂੰ ਸਮਰਪਿਤ ਕੀਤੀ ਜਾਵੇਗੀ। ਇਸ ਸਬੰਧ ’ਚ ਅੱਜ ਇਥੇ ਅਖੰਡ ਪਾਠ ਅਰੰਭ ਕੀਤੇ ਗਏ।

ਇਸ ਸਬੰਧੀ ਅੱਜ ਸਵੇਰੇ ਨਗਰ ਕੀਰਤਨ ਦੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਯਾਦਗਾਰ ਦੀ ਇਮਾਰਤ ਵਿਖੇ ਲਿਆਂਦਾ ਗਿਆ ਅਤੇ ਅਖੰਡ ਪਾਠ ਆਰੰਭ ਕਰਵਾਏ। ਇਸ ਮੌਕੇ ਭਾਈ ਰਣਧੀਰ ਸਿੰਘ ਦੇ ਜਥੇ ਨੇ  ਕੀਰਤਨ ਕੀਤਾ ਅਤੇ ਗਿਆਨੀ ਮੱਲ ਸਿੰਘ ਨੇ ਕਥਾ ਵਿਖਿਆਨ ਰਾਹੀਂ ਯਾਦਗਾਰ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ। ਸਮਾਗਮ ਵਿਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਯਾਦਗਾਰ ਦੀ ਇਮਾਰਤ ਦੀ ਉਸਾਰੀ ਬਾਰੇ ਕਾਰ ਸੇਵਾ ਸੌਂਪੀ ਗਈ ਸੀ, ਹਾਜ਼ਰ ਸਨ। ਉਨ੍ਹਾਂ ਸਮੇਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਦੋਵੇ ਪੁੱਤਰ, ਟਕਸਾਲ ਦੇ ਹੋਰ ਆਗੂ, ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ ਤੇ ਹੋਰ ਅਧਿਕਾਰੀ ਅਤੇ ਸੰਗਤ ਹਾਜ਼ਰ ਸੀ। ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹਾਜ਼ਰ ਨਹੀਂ ਸਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਯਾਦਗਾਰ ਦੀ ਇਮਾਰਤ ਦੀ ਉਸਾਰੀ ਲਈ 20 ਮਈ 2012 ਨੂੰ ਟੱਕ ਲਾਇਆ ਸੀ ਜਦੋਂਕਿ 6 ਜੂਨ ਨੂੰ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਦੀ ਉਸਾਰੀ ਦਾ ਕਾਰਜ 4, 5 ਜੁਲਾਈ ਨੂੰ ਸ਼ੁਰੂ ਹੋਇਆ ਸੀ। ਇਹ ਯਾਦਗਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਸਥਾਪਿਤ  ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਕੋਲ ਉਸਾਰੀ ਗਈ ਹੈ। ਇੱਥੋਂ ਹੀ ਯਾਦਗਾਰ ਵਿਖੇ ਜਾਣ ਵਾਸਤੇ ਪੌੜੀਆਂ ਉਪਰ ਚੜ੍ਹਦੀਆਂ ਹਨ।  ਯਾਦਗਾਰ ਦਾ ਇਕ ਜ਼ਮੀਨਦੋਜ ਹਿੱਸਾ ਵੀ ਹੈ, ਜਿਸ ਦਾ ਕਾਰਜ ਫਿਲਹਾਲ ਜਾਰੀ ਹੈ। ਇਹ ਯਾਦਗਾਰ ਗੁਰਦੁਆਰੇ ਦੇ ਰੂਪ ਵਿਚ  ਹੈ, ਇਹ ਇਮਾਰਤ 8 ਕੋਨੀ ਹੈ ਅਤੇ ਇਸਦੇ ਤਿੰਨ ਪਾਸੇ ਦਰਵਾਜ਼ੇ ਰੱਖੇ ਗਏ ਹਨ। ਯਾਦਗਾਰ ਦੇ ਕੰਪਲੈਕਸ ਲਈ 60 & 65 ਫੁੱਟ ਰਕਬਾ ਰੱਖਿਆ ਗਿਆ ਹੈ, ਜਿਸ ਵਿਚ 31&31 ਫੁੱਟ ਵਿਚ ਇਮਾਰਤ ਉਸਾਰੀ ਗਈ ਹੈ। ਇਮਾਰਤ ਦੇ ਉਪਰ 8 ਛੋਟੀਆਂ ਗੁੰਬਦੀਆਂ ਬਣਾਈਆਂ ਗਈਆਂ ਹਨ, ਜਦੋਂਕਿ ਵੱਡੇ ਗੁੰਬਦ ਵਾਸਤੇ ਜਗ੍ਹਾ ਛੱਡੀ ਗਈ ਹੈ। ਇਹ ਗੁੰਬਦ ਨੇੜੇ  ਉਸਾਰੇ ਜਾ ਰਹੇ ਗੁਰਦੁਆਰਾ ਥੜ੍ਹਾ ਸਾਹਿਬ ਦੀ ਉਸਾਰੀ ਤੋਂ ਬਾਅਦ ਬਣਾਇਆ ਜਾਵੇਗਾ। ਯਾਦਗਾਰ ਦੀ ਇਮਾਰਤ ਵੀ ਗੁਰਦੁਆਰਾ ਥੜ੍ਹਾ ਸਾਹਿਬ ਤੋਂ 2 ਫੁੱਟ ਛੋਟੀ ਰੱਖੀ ਗਈ ਹੈ। ਇਮਾਰਤ ਦੇ ਅੰਦਰ ਬਾਹਰ ਚਿੱਟੇ ਰੰਗ ਦਾ ਬੇਸ਼ਕੀਮਤੀ ਸੰਗਮਰਮਰ ਲਾਇਆ ਗਿਆ ਹੈ।


ਸੁਪਰੀਮ ਕੋਰਟ ਨੇ ‘ਸਾਡਾ ਹੱਕ’ ਦੀ ਸਮੀਖਿਆ ਲਈ ਕਮੇਟੀ ਬਣਾਈ

ਨਵੀਂ ਦਿੱਲੀ 25 ਅਪਰੈਲ (ਆਰ. ਸੇਦੂਰਾਮਨ) :- ਸੁਪਰੀਮ ਕੋਰਟ ਨੇ ਅੱਜ ਫਿਲਮ ‘ਸਾਡਾ ਹੱਕ’ ਦੀ ਸਮੀਖਿਆ ਕਰਨ ਲਈ ਵਕੀਲਾਂ ਦੀ ਚਾਰ ਮੈਂਬਰੀ ਕਮੇਟੀ ਕਾਇਮ ਕੀਤੀ ਹੈ । ਇਹ ਕਮੇਟੀ ਪਤਾ ਲਾਵੇਗੀ ਕਿ ਕੀ ਫਿਲਮ ‘ਸਾਡਾ ਹੱਕ’ ’ਤੇ ਪੰਜਾਬ, ਦਿੱਲੀ ਅਤੇ ਚੰਡੀਗੜ੍ਹ ਵਿਚ ਲਾਈ ਪਾਬੰਦੀ ਹਟਾਈ ਜਾ ਸਕਦੀ ਹੈ । ਇਸ ਕਮੇਟੀ ਵਿਚ ਸੀਨੀਅਰ ਵਕੀਲ ਫਾਲੀ ਐਸ. ਨਾਰੀਮਨ ਤੇ ਰਾਜੀਵ ਧਵਨ ਨੂੰ ਸ਼ਾਮਲ ਕੀਤਾ ਹੈ । ਸੁਪਰੀਮ ਕੋਰਟ ਨੇ ਫਿਲਮ ਸਾਡਾ ਹੱਕ ਨੂੰ ਭਲਕੇ ਦੇਖਣ ਦਾ ਫੈਸਲਾ ਲਿਆ ਹੈ । ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅਲਤਮਸ ਕਬੀਰ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਫਿਲਮ ਦੇ ਨਿਰਮਾਤਾ ਦੀ ਤਰਫ਼ੋਂ ਤੇ ਪਾਬੰਦੀ ਲਾਉਣ ਵਾਲੇ ਅਧਿਕਾਰੀਆਂ ਦੀ ਤਰਫ਼ੋਂ ਦਲੀਲਾਂ ਸੁਣਨ ਤੋਂ ਬਾਅਦ ਵਕੀਲਾਂ ਦੀ ਚਾਰ ਮੈਂਬਰੀ ਕਮੇਟੀ ਕਾਇਮ ਕਰਨ ਦਾ ਫੈਸਲਾ ਕੀਤਾ ਹੈ । ਇਸ ਕਮੇਟੀ ਦੇ ਹੋਰ ਮੈਂਬਰਾਂ ’ਚ ਵਧੀਕ ਸੋਲਿਸਟਰ ਜਨਰਲ ਇੰਦਰਾ ਜੈ ਸਿੰਘ (ਉਨ੍ਹਾਂ ਦੀ ਸਹਿਮਤੀ ਅਨੁਸਾਰ) ਤੇ ਰੇਬੇਕਾ ਜੌਹਨ ਕਮੇਟੀ ਦੇ ਦੂਜੇ ਦੋ ਮੈਂਬਰ ਹਨ ।


ਆਰ. ਐਸ. ਐਸ. ਅਤੇ ਭਾਜਪਾ ਆਗੂਆਂ ਵਲੋਂ ਗਿਣੀ ਮਿਥੀ ਸਾਜਿਸ਼ ਅਧੀਨ ਦੋ ਪੱਤਰਕਾਰਾਂ ਦੀ ਗੰਭੀਰ ਕੁੱਟਮਾਰ

ਪੁਲਸ ਨੇ ਸਾਰੇ ਹਮਲਾਵਰਾਂ ’ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ

 http://sameydiawaaz.com/Archive%20News/%5B2013%5D/04/26.04.2013%20-%2001.jpg

ਬਰਨਾਲਾ 25 ਅਪ੍ਰੈਲ ( ਜਗਸੀਰ ਸਿੰਘ ਸੰਧੂ) :- ਆਰ. ਆਰ . ਐਸ. ਅਤੇ ਭਾਜਪਾ ਦੇ ਕੁਝ ਸਥਾਨਿਕ ਆਗੂਆਂ ਵਲੋਂ ਪ੍ਰੈਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਕਰਦਿਆਂ ਇੱਕ ਹਿੰਦੀ ਅਖਬਾਰ ਦੇ ਦੋ ਪੱਤਰਕਾਰਾਂ ਨੂੰ ਇੱਕ ਸ਼ਾਜਿਸ਼ ਅਧੀਨ ਬੁਲਾਕੇ ਮਾਰ ਦੇਣ ਦੀ ਨੀਯਤ ਨਾਲ ਕ੍ਰੁੱਟਮਾਰ ਕਰਨ ਉਪਰੰਤ ਗੰਭੀਰ ਜਖਮੀ ਕਰਕੇ ਇੱਕ ਦੁਕਾਨ ਵਿੱਚ ਬੰਦ ਕਰ ਲੈਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੈਨਿਕ ਭਾਸਕਰ ਦੇ ਪੱਤਰਕਾਰ ਜਤਿੰਦਰ ਦਿਓਗਣ ਅਤੇ ਹਿਮਾਂਸੂ ਦੂਆ ਵਲੋਂ ਪਿਛਲੇ ਦਿਨੀਂ ਪੰਜਾਬ ਐਗਰੋ ਦੇ ਇੰਸਪੈਕਟਰ ਰਾਮ ਕੁਮਾਰ ਬਿਆਸ ‘ਜੋ ਕਿ ਆਰ. ਐਸ. ਐਸ. ਬਰਨਾਲਾ ਦਾ ਸੰਚਾਲਕ ਵੀ ਹੈ, ਵੱਲੋਂ ਕਣਕ ਦੀ ਖਰੀਦ ਵਿੱਚ ਕੀਤੇ ਜਾ ਰਹੇ ਘਪਲੇ ਸਬੰਧੀ ਕੋਈ ਖਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਖਬਰ ਨੂੰ ਲੈ ਕੇ ਪੰਜਾਬ ਐਗਰੋ ਵਲੋਂ ਜਾਂਚ ਸੁਰੂ ਕਰ ਦਿੱਤੀ ਗਈ ਹੈ। ਇਸ ਤੋਂ ਘਬਰਾਏ ਹੋਏ ਰਾਮ ਕੁਮਾਰ ਬਿਆਸ ਵੱਲੋਂ ਹੋਰ ਖਬਰਾਂ ਨਾ ਲੱਗਣ ਸਬੰਧੀ ਦਬਾਅ ਬਣਾਉਣ ਲਈ ਪਹਿਲਾਂ ਤਾਂ ਕਾਨੂੰਨੀ ਨੋਟਿਸ ਦੇਣ ਅਤੇ ਫੇਰ ਭਾਜਪਾ ਦੇ ਆਗੂਆਂ ਰਾਹੀਂ ਉਕਤ ਪੱਤਰਕਾਰਾਂ ਨਾਲ ਸੁਲਾਹ ਸਫਾਈ ਕਰਨ ਸਬੰਧੀ ਚਲਾਈ ਗਈ ਗੱਲਬਾਤ ਸਿਰੇ ਨਾ ਚੜਦੀ ਦੇਖਕੇ ਇੱਕ ਗਿਣੀ ਮਿਥੀ ਸਾਜਿਸ਼ ਅਧੀਨ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ।

ਸਥਾਨਿਕ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਇਸ ਘਟਨਾ ਵਿੱਚ ਗੰਭੀਰ ਜਖਮੀ ਹੋਏ ਪੱਤਰਕਾਰ ਜਤਿੰਦਰ ਦਿਉਗਣ ਅਤੇ ਹਿਮਾਂਸੂ ਵੱਲੋਂ ਪੁਲਸ ਕੋਲ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਬਿਆਨ ਦਰਜ ਕਰਵਾਏ ਗਏ ਹਨ ਕਿ ਬੀਤੀ ਸ਼ਾਮ ਜਦੋਂ ਉਹ ਆਪਣੇ ਅਖਬਾਰ ਦੇ ਸਥਾਨਿਕ ਦਫਤਰ ਵਿੱਚ ਬੈਠੇ ਕੰਮ ਕਰੇ ਰਹੇ ਸਨ ਤਾਂ ਭਾਜਪਾ ਦਾ ਜ਼ਿਲਾ ਪ੍ਰਧਾਨ ਗੁਰਮੀਤ ਬਾਵਾ ਹੰਡਿਆਇਆ ਨੇ ਵਾਰ-ਵਾਰ ਫੋਨ ਕਰਕੇ ਕਿਹਾ ਕਿ ਤੁਸੀਂ ਆੜਤੀਆ ਐਸੋਸੀਏਸ਼ਨ ਬਰਨਾਲਾ ਦੇ ਸੈਕਟਰੀ ਅਤੇ ਭਾਜਪਾ ਆਗੂ ਪ੍ਰਵੀਨ ਬਾਂਸਲ ਦੀ ਦੁਕਾਨ ਨੰਬਰ 54 ’ਤੇ ਸਥਾਨਿਕ ਅਨਾਜ ਮੰਡੀ ਵਿੱਚ ਆ ਜਾਓ, ਉਥੇ ਰਾਮ ਕੁਮਾਰ ਬਿਆਸ ਨੇ ਤੁਹਾਡੇ ਨਾਲ ਬੈਠਕੇ ਗੱਲਬਾਤ ਕਰਨੀ ਹੈ। ਇਸੇ ਦੌਰਾਨ ਆਰ. ਐਸ. ਐਸ. ਦੇ ਇੱਕ ਅਹੁਦੇਦਾਰ ਜੁਨਿੰਦਰ ਜੋਸ਼ੀ ਨੇ ਵੀ ਫੋਨ ’ਤੇ ਤਸੱਲੀ ਦਿੱਤੀ ਕਿ ਤੁਸੀਂ ਆ ਜਾਓ, ਮੈਂ ਵੀ ਉਥੇ ਚਲਦਾ ਹਾਂ। ਪੀੜਤ ਪੱਤਰਕਾਰਾਂ ਨੇ ਦੱਸਿਆ ਕਿ ਅਸੀਂ ਇਹਨਾਂ ਆਗੂਆਂ ਦੀਆਂ ਗੱਲਾਂ ’ਤੇ ਵਿਸਵਾਸ਼ ਕਰਕੇ ਸ਼ਾਮ ਦੇ ਸਾਢੇ ਕੁ ਸੱਤ ਵਜੇ ਉਕਤ ਦੁਕਾਨ ’ਤੇ ਚਲੇ ਗਏ। ਇਸ ਦੁਕਾਨ ’ਤੇ ਰਾਮ ਕੁਮਾਰ ਬਿਆਸ, ਭਾਜਪਾ ਆਗੂ ਧੀਰਜ ਕੁਮਾਰ ਦੱਧਾਹੂਰ, ਜ਼ਿਲਾ ਪ੍ਰਧਾਨ ਗੁਰਮੀਤ ਬਾਵਾ, ਦੁਕਾਨ ਦੇ ਮਾਲਕ ਪ੍ਰਵੀਨ ਕੁਮਾਰ ਬਾਂਸਲ ਦਾ ਲੜਕਾ ਮੋਹਿਤ ਬਾਂਸਲ ਬੈਠੇ ਸਨ। ਉਹਨਾਂ ਦੱਸਿਆ ਕਿ ਸਾਡੇ ਜਾਣ ਤੋਂ ਬਾਅਦ ਪਹਿਲਾਂ ਤਾਂ ਇਹਨਾਂ ਨੇ ਸਾਡੇ ਨਾਲ ਪ੍ਰ੍ਰਕਾਸਿਤ ਹੋਈਆਂ ਖਬਰਾਂ ਸਬੰਧੀ ਕੁਝ ਗੱਲਬਾਤ ਕੀਤੀ ਅਤੇ ਫੇਰ ਰਾਮ ਕੁਮਾਰ ਬਿਆਸ ਨੇ ਗੁਰਮੀਤ ਬਾਵਾ ਅਤੇ ਮੋਹਿਤ ਬਾਂਸਲ ਨੂੰ ਇੱਕ ਗਿਣੀ ਮਿਥੀ ਸਾਜਿਸ਼ ਅਧੀਨ ਬਣਾਏ ਕੋਡ ਵਰਡ ਰਾਹੀਂ ‘ਦਹੀਂ ਭੱਲੇ ਲਿਆਓ’ ਕਹਿ ਕੇ ਬਾਹਰ ਭੇਜ ਦਿੱਤਾ ਅਤੇ ਬਾਅਦ ਵਿੱਚ ਰਾਮ ਕੁਮਾਰ ਬਿਆਸ ਨੇ ਸਾਡੇ ਵੱਲ ਆਪਣਾ ਪਿਸਤੌਲ ਲਾਕੇ ਉਹਨਾਂ ਨੂੰ ਆਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਸ ’ਤੇ ਉਹ ਬਾਹਰੋਂ ਆਪਣੇ ਨਾਲ ਦਸ ਪੰਦਰਾਂ ਹੋਰ ਬੰਦੇ ਲੈ ਕੇ ਦੁਕਾਨ ਵਿੱਚ ਆ ਗਏ, ਜਿਹਨਾਂ ਕੋਲ ਡਾਂਗਾਂ ਸੋਟੀਆਂ ਅਤੇ ਹੋਰ ਮਾਰੂ ਹਥਿਆਰ ਫੜੇ ਹੋਏ ਸਨ। ਉਹ ਆਉਂਦਿਆਂ ਹੀ ‘ਜਾਨੋਂ ਮਾਰ ਦਿੳ-ਜਾਨੋਂ ਮਾਰ ਦਿਓ’ ਕਹਿਕੇ ਸਾਡੇ ਉਤੇ ਟੁੱਟ ਪਏ। ਰਾਮ ਕੁਮਾਰ ਬਿਆਸ ਸਮੇਤ ਦੁਕਾਨ ਅੰਦਰ ਆਏ ਸਾਰੇ ਵਿਅਕਤੀਆਂ ਨੇ ਸਾਡੀ ਬੁਰੀ ਤਰਾਂ ਕੁੱਟਮਾਰ ਕਰਨ ਤੋਂ ਬਾਅਦ ਸਾਡੇ ਹੱਥ ਪੈਰ ਬੰਨ ਕੇ ਸਾਨੂੰ ਸੁੱਟ ਦਿੱਤਾ ਅਤੇ ਸਾਡੀਆਂ ਜੇਬਾਂ ਵਿੱਚੋਂ ਕੱਢਕੇ ਤਿੰਨ ਮੋਬਾਇਲ ਫੋਨ ਤੋੜ ਦਿੱਤੇ ਅਤੇ ਸਾਡੀਆਂ ਜੇਬਾਂ ’ਚੋਂ ਨਕਦੀ ਅਤੇ ਹੋਰ ਸਮਾਨ ਵੀ ਕੱਢ ਲਿਆ। ਇਸ ਉਪਰੰਤ ਜਦੋਂ ਅਸੀਂ ਕੁਟਮਾਰ ਨਾਲ ਨਿਢਾਲ ਹੋ ਕੇ ਡਿੱਗ ਪਏ ਤਾਂ ਰਾਮ ਕੁਮਾਰ ਨੇ ਹਮਲਾਵਰਾਂ ਨੂੰ ਕਿਹਾ ਕਿ ‘ਇਹ ਰਾਤ ਬਾਰਾਂ ਵਜੇ ਤੱਕ ਮਰ ਜਾਣਗੇ, ਫੇਰ ਇਹਨਾਂ ਦੀਆਂ ਲਾਸਾਂ ਨੂੰ ਨਹਿਰ ਵਿੱਚ ਸੁਟ ਆਇਓ’ ਏਨਾਂ ਆਖ ਕੇ ਉਹ ਸਾਨੂੰ ਦੁਕਾਨ ਅੰਦਰ ਹੀ ਬੰਦ ਕਰਕੇ ਬਾਹਰੋਂ ਸਟਰ ਸੁੱਟ ਕੇ ਚਲੇ ਗਏ। ਇਹਨਾਂ ਪੱਤਰਕਾਰਾਂ ਨੇ ਦੱਸਿਆ ਕਿ ਜਦੋਂ ਉਹ ਚਲੇ ਗਏ ਤਾਂ ਉਹਨਾਂ ਨੇ ਦੇਖਿਆ ਕਿ ਸਾਡੀ ਚੰਗੀ ਕਿਸਮਤ ਨੂੰ ਇੱਕ ਮੋਬਾਇਲ ਫੋਨ ਹਿਮਾਂਸੂ ਦੂਆ ਦੀ ਪੈਂਟ ਜੇਬ ਵਿੱਚ ਬਚ ਗਿਆ ਹੈ, ਇਸ ’ਤੇ ਜਤਿੰਦਰ ਦਿਓਗਣ ਵੱਲੋਂ ਆਪਣੇ ਦੰਦਾਂ ਨਾਲ ਹਿਮਾਂਸੂ ਦੂਆ ਦੇ ਹੱਥਾਂ ’ਤੇ ਬੰਨੀ ਰੱਸੀ ਖੋਲੀ ਗਈ ਅਤੇ ਹਿਮਾਂਸੂ ਦੂਆ ਨੇ ਆਪਣੇ ਮੋਬਾਇਲ ਫੋਨ 98149-37537 ਤੋਂ ਐਸ. ਐਸ. ਪੀ. ਬਰਨਾਲਾ ਸ਼੍ਰੀ ਸੁਨੇਹਦੀਪ ਸ਼ਰਮਾ ਨੂੰ ਉਹਨਾਂ ਦੇ ਮੋਬਾਇਲ ਫੋਨ 95929-14703 ’ਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ’ਤੇ ਐਸ. ਐਸ. ਪੀ ਵੱਲੋਂ ਭੇਜੇ ਗਏ ਐਸ. ਐਚ. ਓ ਕੋਤਵਾਲੀ ਸਤੀਸ ਕੁਮਾਰ ਨੇ ਸਟਰ ਖੁਲਵਾ ਕੇ ਉਹਨਾਂ ਨੂੰ ਦੁਕਾਨ ਅੰਦਰੋਂ ਤਲਾਸ ਕੀਤਾ ਅਤੇ ਉਹਨਾਂ ਦੇ ਹੱਥ ਪੈਰ ਖੋਲ ਕੇ ਬਾਹਰ ਕੱਢਿਆ ਅਤੇ ਥਾਣਾ ਕੋਤਵਾਲੀ ਲਿਆਂਦਾ। ਇਸ ਦੌਰਾਨ ਪ੍ਰੋਗਰੈਸਿਵ ਪ੍ਰੈਸ ਕੱਲਬ ਦੇ ਸਾਬਕਾ ਪ੍ਰਧਾਨ ਰਾਜਮਹਿੰਦਰ ਵੀ ਉਥੇ ਪੁਹੰਚ ਗਏ ਅਤੇ ਉਹਨਾਂ ਨੇ ਥਾਣਾ ਮੁੱਖੀ ਸਮੇਤ ਆਕੇ ਉਹਨਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਹੈ। ਦੂਸਰੇ ਪਾਸੇ ਪਤਾ ਲੱਗਿਆ ਹੈ ਕਿ ਇਹਨਾਂ ਪੱਤਰਕਾਰਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਰਾਮ ਕੁਮਾਰ ਬਿਆਸ ਖੁਦ ਵੀ ਸਿਵਲ ਹਸਪਤਾਲ ਵਿੱਚ ਆ ਕੇ ਦਾਖਲ ਹੋ ਗਿਆ। ਬਰਨਾਲਾ ਪੁਲਸ ਵੱਲੋਂ ਇਹਨਾਂ ਪੱਤਰਕਾਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ ’ਤੇ ਐਫ. ਆਈ. ਆਰ. ਨੰਬਰ 82 ਮਿਤੀ 25 ਅਪ੍ਰੈਲ 2013, ਤਹਿਤ ਧਾਰਾ 307, 342, 323, 506, 148, 149, 120 ਬੀ, ਆਈ. ਪੀ. ਸੀ. ਅਧੀਨ ਆਰ. ਐਸ. ਐਸ. ਆਗੂ ਰਾਮ ਕੁਮਾਰ ਬਿਆਸ, ਭਾਜਪਾ ਦੇ ਜ਼ਿਲਾ ਪ੍ਰਧਾਨ ਗੁਰਮੀਤ ਹੰਡਿਆਇਆ, ਆਰ ਐਸ. ਐਸ. ਆਗੂ ਜਨਿੰਦਰ ਜੋਸ਼ੀ, ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਧੀਰਜ ਕੁਮਾਰ ਦੱਧਾਹੂਰੀਆ, ਭਾਜਪਾ ਅੰਮ੍ਰਿਤਸਰ ਦੇ ਪ੍ਰਭਾਰੀ ਨੀਰਜ ਜਿੰਦਲ, ਦੀਪਕ ਰਾਏ, ਮੋਹਿਤ ਬਾਂਸਲ ਅਤੇ ਕੁਝ ਹੋਰ ਅਣਪਛਾਤਿਆਂ ਦੇ ਬਰ-ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।


ਹੈਡ ਕਾਸਟੇਬਲ ਦਾ ਗੋਲੀ ਮਾਰਕੇ ਕਤਲ, ਤਿੰਨ ਕੈਦੀ ਫਰਾਰ

ਬਠਿੰਡਾ 25 ਅਪ੍ਰੈਲ (ਕਿਰਨਜੀਤ ਸਿੰਘ ਰੋਮਾਣਾ) :- ਪੰਜਾਬ ਪੁਲੀਸ ਦੇ ਇੱਕ ਹੈਡ ਕਾਸਟੇਬਲ ਅਵਤਾਰ ਸਿੰਘ ਨੂੰ ਗੋਲੀ ਮਾਰਕੇ ਮਾਰਨ ਅਤੇ ਇੱਕ ਹੋਰ ਪੁਲੀਸ ਕਰਮੀ ਗੁਰਪ੍ਰੀਤ ਸਿੰਘ ਨੂੰ ਜ਼ਖਮੀ ਕੀਤੇ ਜਾਣ ਦਾ ਸਮਾਚਾਰ ਹੈ । ਇਹ ਪੁਲੀਸ ਕਰਮਚਾਰੀ ਉਪਰ ਉਦੋ ਹਮਲਾ ਹੋਇਆ ਜਦੋਂ ਉਹ ਤਿੰਨ ਕੈਦੀਆਂ ਨੂੰ ਪੰਚਕੂਲਾ ਤੋਂ ਬਠਿੰਡਾ ਵਾਪਸ ਲਿਆ ਰਹੇ ਸਨ । ਮਾਈਸਰਖਾਨਾ ਕੋਲ ਵਾਪਰੀ ਇਸ ਘਟਨਾ ਵਿੱਚ ਤਿੰਨ ਕੈਦੀ ਫਰਾਰ ਦੱਸੇ ਜਾ ਰਹੇ ਹਨ । ਇਹ ਕੈਦੀ ਜਾਂਦੇ ਹੋਏ ਇੱਕ ਐਸ. ਐਲ. ਆਰ. ਰਾਈਫਲ ਵੀ ਨਾਲ ਲੈ ਗਏ । ਇਹ ਤਿੰਨੇ ਕੈਦੀ ਪੈਟਰੋਲ ਪੰਪ ਲੁਟੇਰਾ ਗਿਰੋਹ ਨਾਲ ਸਬੰਧਤ ਦੱਸੇ ਜਾ ਰਹੇ ਹਨ ।


ਅਸ਼ਲੀਲ ਗੀਤ ਗਾਉਣ ਦੇ ਮਾਮਲੇ 'ਚ ਹਨੀ ਸਿੰਘ ਨੂੰ ਹਾਈ ਕੋਰਟ ਵਲੋਂ ਨੋਟਿਸ

 http://sameydiawaaz.com/Archive%20News/%5B2013%5D/04/26.04.2013%20-%2003.jpg

ਚੰਡੀਗੜ੍ਹ 25 ਅਪ੍ਰੈਲ (ਦੀਪਕ ਸ਼ਰਮਾ) :- ਪੰਜਾਬੀ ਗਾਇਕੀ ਦੇ ਖੇਤਰ 'ਚ ਅਸ਼ਲੀਲ ਗੀਤ ਗਾ ਕੇ ਚਰਚਾ 'ਚ ਆਏ ਹਨੀ ਸਿੰਘ ਨੂੰ ਅਦਾਲਤ ਨੇ ਵੀਰਵਾਰ ਨੂੰ ਇਕ ਹੁਕਮ ਜਾਰੀ ਕਰਦਿਆਂ 14 ਮਈ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਗਾਇਕ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਆਪਣੇ 'ਤੇ ਲੱਗੇ ਦੋਸ਼ਾਂ ਦੇ ਜਵਾਬ ਦੇਵੇ । ਜ਼ਿਕਰਯੋਗ ਹੈ ਕਿ ਹਨੀ ਸਿੰਘ 'ਤੇ ''ਰਾਤ ਕੋ ਨਿਕਲੀ ਨਾਰੀ, ਹੁਏ ਗਾੜੀ ਪੇ ਸਵਾਰੀ, ਪਰ ਵੋਹ ਰਾਤ ਉਸ ਕੋ ਪੜ ਗਈ ਭਾਰੀ, ਕਿਊਂਕਿ ਮੈਂ ਹੂੰ ਬਲਾਤਕਾਰੀ'' ਵਰਗਾ ਅਸ਼ਲੀਲ ਗੀਤ ਗਾਉਣ ਦਾ ਦੋਸ਼ ਲਾਇਆ ਗਿਆ ਹੈ। ਇਸ ਸੰਬੰਧ 'ਚ ਨਵਾਂਸ਼ਹਿਰ ਦੀ ਇਕ ਗੈਰ ਸਰਕਾਰੀ ਸੰਸਥਾ ਵੱਲੋਂ ਹਨੀ ਸਿੰਘ ਦੇ ਖਿਲਾਫ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਸੰਸਥਾ ਵੱਲੋਂ ਅਦਾਲਤ ਨੂੰ ਕਿਹਾ ਗਿਆ ਹੈ ਕਿ ਕਈ ਹੋਰ ਪੰਜਾਬੀ ਗਾਇਕਾਂ ਵੱਲੋਂ ਵੀ ਘਟੀਆ ਅਤੇ ਅਸ਼ਲੀਲ ਗੀਤ ਪੇਸ਼ ਕੀਤੇ ਜਾ ਰਹੇ ਹਨ ਅਤੇ ਇਸ ਸੰਬੰਧ 'ਚ ਕੁੱਝ ਦਿਸ਼ਾ-ਨਿਰਦੇਸ਼ ਤੈਅ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਅਸ਼ਲੀਲ ਗਾਇਕੀ ਨੂੰ ਨੱਥ ਪਾਈ ਜਾ ਸਕੇ। ਸੰਸਥਾ ਦਾ ਕਹਿਣਾ ਹੈ ਕਿ ਅਜਿਹੇ ਗੀਤਾਂ ਨਾਲ ਔਰਤਾਂ ਦੇ ਸਵੈ ਮਾਨ ਨੂੰ ਸੱਟ ਵੱਜਦੀ ਹੈ ਅਤੇ ਉਨ੍ਹਾਂ ਦੇ ਹਿੱਤਾਂ ਦੀ ਹਰ ਹਾਲ 'ਚ ਰਾਖੀ ਕੀਤੀ ਜਾਣੀ ਚਾਹੀਦੀ ਹੈ। ਸੰਸਥਾ ਨੇ ਪਟੀਸ਼ਨ 'ਚ ਕਿਹਾ ਹੈ ਕਿ ਅਸ਼ਲੀਲ ਗਾਇਕੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ, ਜਦੋਂਕਿ ਪ੍ਰਦੇਸ਼ ਦੀ ਸਰਕਾਰ ਇਸ ਨੂੰ ਲਗਾਮ ਪਾਉਣ 'ਚ ਅਸਫਲ ਰਹੀ ਹੈ। ਇਸ ਲਈ ਮਾਣਯੋਗ ਅਦਾਲਤ ਨੂੰ ਇਸ 'ਚ ਦਖਲ ਦੇਣਾ ਚਾਹੀਦਾ ਹੈ। ਹੁਣ ਹਨੀ ਸਿੰਘ ਨੂੰ 14 ਮਈ ਨੂੰ ਅਦਾਲਤ 'ਚ ਪੇਸ਼ ਹੋ ਕੇ ਆਪਣੇ 'ਤੇ ਲੱਗੇ ਅਸ਼ਲੀਲ ਗਾਇਕੀ ਦੇ ਦੋਸ਼ਾਂ ਦਾ ਜਵਾਬ ਦੇਣਾ ਪਵੇਗਾ।


ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਿਤਾ ਨੂੰ ਕੁੱਟ - ਕੁੱਟਕੇ ਮਾਰ ਦਿੱਤਾ

ਰਾਮਪੁਰਾ ਫੂਲ 25 ਅਪ੍ਰੈਲ (ਨਰਪਿੰਦਰ ਧਾਲੀਵਾਲ) :- ਰਾਮਪੁਰਾ ਸ਼ਹਿਰ ਅੰਦਰ ਇੱਕ ਪੁੱਤਰ ਨੇ ਨਸ਼ੇ ਲਈ ਪੈਸੇ ਨਾ ਮਿਲਣ 'ਤੇ ਆਪਣੇ ਪਿਤਾ ਨੂੰ ਕੁੱਟ - ਕੁੱਟਕੇ ਮਾਰ ਦਿੱਤਾ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਜ਼ੱਫਰਨਗਰ ਦੇ ਪਿੰਡ ਸਮਾਲਕੀ ਦਾ ਰਹਿਣ ਵਾਲਾ ਰਮੇਸ਼ ਕੁਮਾਰ ਸਪੁੱਤਰ ਕਾਲੀ ਰਾਮ ਇਸ ਵੇਲੇ ਰਾਮਪੁਰਾ ਫੂਲ ਦੀ ਮਹਿਰਾਜ ਬਸਤੀ ਵਿਖੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ | ਉਹ ਸ਼ਹਿਰ ਵਿਚ ਬੋਕਰਾਂ ਬਨਾਉਣ ਦਾ ਕੰਮ ਕਰਦਾ ਸੀ ਅਤੇ ਉਸ ਦੇ ਨਾਲ ਉਸ ਦਾ ਬੇਟਾ ਅਨੁਜ ਕੁਮਾਰ ਅਨੂ ਵੀ ਰਹਿੰਦਾ ਸੀ | ਅਨੁਜ ਕੁਮਾਰ ਸ਼ਰਾਬ ਪੀਣ ਦਾ ਆਦੀ ਹੈ ਅਤੇ ਸ਼ਰਾਬ ਦੇ ਪੈਸੇ ਲਈ ਉਸ ਦਾ ਅਕਸਰ ਆਪਣੇ ਪਿਤਾ ਨਾਲ ਝਗੜਾ ਹੁੰਦਾ ਰਹਿੰਦਾ ਸੀ | ਅੱਜ ਸ਼ਰਾਬ ਲਈ ਪੈਸੇ ਦੇਣ ਤੋਂ ਨਾਂਹ ਕਰਨ 'ਤੇ ਅਨੁਜ ਨੇ ਪਿਤਾ ਨੂੰ ਬੇਰਿਹਮੀ ਨਾਲ ਕੁੱਟਿਆ ਅਤੇ ਬਾਅਦ ਵਿਚ ਰੌਲਾ ਪਾ ਦਿੱਤਾ ਕਿ ਉਸ ਦੇ ਪਿਤਾ ਨੂੰ ਆਵਾਰਾ ਢੱਠੇ ਨੇ ਜ਼ਖ਼ਮੀ ਕਰ ਦਿੱਤਾ ਹੈ | ਰਮੇਸ਼ ਕੁਮਾਰ ਨੂੰ ਗੁਆਂਢੀਆਂ ਨੇ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਜਿੱਥੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ | ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ | ਪੁਲਿਸ ਨੇ ਮਿ੍ਤਕ ਰਮੇਸ਼ ਕੁਮਾਰ ਦੇ ਭਰਾ ਨਰੇਸ਼ ਕੁਮਾਰ ਦੇ ਬਿਆਨਾਂ 'ਤੇ ਅਨੁਜ ਕੁਮਾਰ ਦੇ ਵਿਰੁੱਧ ਧਾਰਾ 304 ਤਹਿਤ ਮਾਮਲਾ ਦਰਜ ਕਰ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ |


ਗੁਰਦਾਸਪੁਰ ਨੇੜੇ ਨਾਬਾਲਗ ਲੜਕੀ ਨਾਲ ਜਬਰ ਜਨਾਹ

ਗੁਰਦਾਸਪੁਰ/ ਦੋਰਾਂਗਲਾ 25 ਅਪ੍ਰੈਲ (ਅਭਿਨੰਦਨ ਸਿੰਘ ਆਰਿਫ਼ / ਲਖਵਿੰਦਰ ਚੱਕਰਾਜਾ) :- ਸਥਾਨਿਕ ਸ਼ਹਿਰ ਕੋਲ ਪੈਂਦੇ ਪਿੰਡ ਧੂਤ ਵਿਖੇ ਬੀਤੀ ਰਾਤ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਇਕ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਹੈ | ਅੱਜ ਸਿਵਲ ਹਸਪਤਾਲ ਗੁਰਦਾਸਪੁਰ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਉਣ ਆਈ ਲੜਕੀ ਦੀ ਮਾਤਾ ਸੁਦੇਸ਼ ਰਾਣੀ, ਪੀੜਤ ਲੜਕੀ ਗੀਤਾ (ਕਾਲਪਨਿਕ ਨਾਂਅ) ਸੁਖਵੰਤ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 7 ਵਜੇ ਗੀਤਾ ਦੁੱਧ ਲੈਣ ਲਈ ਘਰੋਂ ਗਈ ਸੀ ਕਿ ਰਸਤੇ ਵਿਚ ਉਸ ਨੂੰ ਪਿੰਡ ਦੇ ਹੀ ਇੱਕ ਨੌਜਵਾਨ ਸਾਹਿਲ ਪੁੱਤਰ ਕਸ਼ਮੀਰ ਮਸੀਹ ਨੇ ਆਪਣੇ ਇਕ ਅਣਪਛਾਤੇ ਸਾਥੀ ਨਾਲ ਮਿਲ ਕੇ ਜਬਰਦਸਤੀ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ | ਰਸਤੇ ਵਿਚ ਮੋਟਰਸਾਈਕਲ ਦਾ ਪੈਟਰੋਲ ਖ਼ਤਮ ਹੋਣ ਕਰ ਕੇ ਅਣਪਛਾਤਾ ਵਿਅਕਤੀ ਚਲਾ ਗਿਆ | ਉਸ ਜਗ੍ਹਾ 'ਤੇ ਪਹਿਲਾਂ ਤੋਂ ਹੀ ਮੌਜੂਦ ਇੱਕ ਅਣਪਛਾਤੇ ਲੜਕੇ ਨਾਲ ਮਿਲ ਕੇ ਉਹ ਲੜਕੀ ਨੂੰ ਮਨਜੀਤ ਸਿੰਘ ਵਾਸੀ ਪਿੰਡ ਧੂਤ ਦੇ ਘਰ ਲੈ ਗਏ | ਗੀਤਾ ਨੇ ਦੱਸਿਆ ਕਿ ਮਨਜੀਤ ਸਿੰਘ ਨੇ ਉਸ ਨੂੰ ਜਬਰਦਸਤੀ ਕਮਰੇ ਵਿਚ ਸਾਹਿਲ ਨਾਲ ਬੰਦ ਕਰ ਦਿੱਤਾ | ਜਿੱਥੇ ਸਾਹਿਲ ਨੇ ਉਸ ਨਾਲ ਜਬਰ ਜਨਾਹ ਕੀਤਾ | ਗੀਤਾ ਨੂੰ ਲੱਭਦੇ ਹੋਏ ਉਸ ਦੀ ਵੱਡੀ ਭੈਣ ਵੀ ਉੱਥੇ ਪਹੰੁਚ ਗਈ ਅਤੇ ਉਸ ਨੂੰ ਛੁਡਾ ਕੇ ਘਰ ਲੈ ਗਈ ਅਤੇ ਬਾਅਦ 'ਚ ਥਾਣਾ ਦੋਰਾਂਗਲਾ ਵਿਖੇ ਸ਼ਿਕਾਇਤ ਦਰਜ ਕਰਵਾਈ | ਇਸ ਸਬੰਧੀ ਜਦੋਂ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੜਕੇ ਅਤੇ ਲੜਕੀ ਨੂੰ ਪਿੰਡ ਦੇ ਕਰੀਬ 25-30 ਵਿਅਕਤੀਆਂ ਨੇ ਉਸ ਦੇ ਘਰ ਉਦੋਂ ਲਿਆਂਦਾ ਜਦੋਂ ਲੜਕਾ ਇਹ ਕਾਰਾ ਕਰ ਕੇ ਭੱਜਣ ਦੀ ਕੋਸ਼ਿਸ਼ ਵਿਚ ਸੀ ਕਿਉਂਕਿ ਮਨਜੀਤ ਸਿੰਘ ਦੀ ਪਤਨੀ ਪੰਚਾਇਤ ਮੈਂਬਰ ਹੈ | ਬੀਤੀ ਰਾਤ ਪੂਰੀ ਪੰਚਾਇਤ ਦੇ ਸਾਹਮਣੇ ਲੜਕੀ ਨੇ ਸਾਹਿਲ ਦਾ ਨਾਂਅ ਲਿਆ ਸੀ | ਉਨ੍ਹਾਂ ਦੱਸਿਆ ਕਿ ਪਿੰਡ ਵਿਚ ਧੜੇਬੰਦੀ ਅਤੇ ਆ ਰਹੀਆਂ ਪੰਚਾਇਤੀ ਚੋਣਾਂ ਕਰ ਕੇ ਉਸ ਨੂੰ ਇਸ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ | ਥਾਣਾ ਦੋਰਾਂਗਲਾ ਦੇ ਇੰਚਾਰਜ ਰਜਿੰਦਰ ਕੁਮਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਾਹਿਲ ਨੂੰ ਗਿ੍ਫ਼ਤਾਰ ਕਰ ਕੇ ਉਸ ਉੱਪਰ ਧਾਰਾ 376 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |


ਆਸਾਮ 'ਚ 8 ਸਾਲ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ

ਕਰੀਮਗੰਜ 25 ਅਪ੍ਰੈਲ (ਏਜੰਸੀ) - ਅਸਾਮ ਦੇ ਕਰੀਮਗੰਜ ਇਲਾਕੇ 'ਚ 8 ਸਾਲ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਲੜਕੀ ਨੂੰ ਨਾਜ਼ੁਕ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ | ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬੀਤੇ ਦਿਨ ਵਾਪਰੀ ਤੇ ਦੋਸ਼ੀ ਸੁਲਤਾਨ ਅਹਿਮਦ ਜੋ ਗੁਆਂਢੀ ਦੱਖਣੀ ਕੰਦੀਗ੍ਰਾਮ ਪਿੰਡ ਦਾ ਰਹਿਣ ਵਾਲਾ ਸੀ ਨੂੰ ਦੇਰ ਰਾਤ ਗਿ੍ਫਤਾਰ ਕਰ ਲਿਆ ਗਿਆ ਹੈ | ਪੀੜਤ ਲੜਕੀ ਦੀ ਮਾਂ ਨੇ ਦੋਸ਼ ਲਾਇਆ ਕਿ ਜਦੋਂ ਉਹ ਗਾਵਾਂ ਨੂੰ ਚਰਾਉਣ ਲਈ ਗਈ ਸੀ ਤਾਂ 22 ਸਾਲਾ ਅਹਿਮਦ ਨੇ ਉਸ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤਾ | ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੜਕੀ ਦੇ ਬਿਆਨ ਲੈਣੇ ਅਜੇ ਬਾਕੀ ਹਨ |


3 ਸਾਲ ਦੀ ਬੱਚੀ ਨਾਲ ਜਬਰ ਜਨਾਹ ਪਿੱਛੋਂ ਆਤਮ ਹੱਤਿਆ ਦੀ ਕੋਸ਼ਿਸ਼

ਮੁਜ਼ੱਫਰਨਗਰ 25 ਅਪ੍ਰੈਲ (ਏਜੰਸੀ) - ਇਕ 17 ਸਾਲ ਦੇ ਲੜਕੇ ਵੱਲੋਂ ਰਿਸ਼ਤੇ 'ਚ ਲੱਗਦੀ ਭੈਣ ਨਾਲ ਜਬਰ ਜਨਾਹ ਕਰਨ ਪਿੱਛੋਂ ਪਛਤਾਵੇ 'ਚ ਖੁਦ ਜ਼ਹਿਰ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ | ਪੀੜਤ ਬੱਚੀ ਦੀ ਉਮਰ 3 ਸਾਲ ਹੈ ਜਿਸ ਨਾਲ ਇਹ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ | ਦੋਸ਼ੀ ਲੜਕਾ ਪ੍ਰੇਮਪਾਲ ਨੌਵੀਂ ਕਲਾਸ 'ਚ ਪੜ੍ਹਦਾ ਹੈ ਅਤੇ ਉਸ ਨੇ ਲੜਕੀ ਨੂੰ ਸੁੰਨਸਾਨ ਜਗਾ 'ਤੇ ਲੈ ਜਾ ਕੇ ਉਸ ਨਾਲ ਜਬਰ ਜਨਾਹ ਕੀਤਾ | ਲੜਕੇ ਨੂੰ ਨੇੜੇ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | ਪੀੜਤ ਲੜਕੀ ਦੇ ਰਿਸ਼ਤੇਦਾਰਾਂ ਵੱਲੋਂ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਿਸ ਨੇ ਲੜਕੇ ਨੂੰ ਹਸਪਤਾਲ 'ਚੋਂ ਗਿ੍ਫ਼ਤਾਰ ਕਰ ਲਿਆ | ਪੀੜਤ ਲੜਕੀ ਨੂੰ ਡਾਕਟਰੀ ਜਾਂਚ ਲਈ ਭੇਜ ਦਿੱਤਾ ਗਿਆ ਹੈ |


ਛੱਤੀਸਗੜ੍ਹ 'ਚ 4 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ

ਰਾਏਪੁਰ 25 ਅਪ੍ਰੈਲ (ਏਜੰਸੀ) - ਛੱਤੀਸਗੜ੍ਹ ਦੇ ਦੁਰਗ ਜ਼ਿਲੇ੍ਹ 'ਚ ਇਕ ਨਾਬਾਲਗ ਲੜਕੀ ਨਾਲ ਉਸ ਦੇ ਗੁਆਂਢੀ ਲੜਕੇ ਵਲੋਂ ਜਬਰ ਜਨਾਹ ਕੀਤਾ ਗਿਆ | ਪੁਲਿਸ ਨੇ ਦੱਸਿਆ ਕਿ ਦੋਸ਼ੀ ਨਰਿੰਦਰਾ ਕੋਸਰੇ 19 ਸਾਲ ਨੂੰ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਦੋਸ਼ 'ਚ ਗਿ੍ਫਤਾਰ ਕਰ ਲਿਆ ਗਿਆ ਹੈ | ਡਾਕਟਰੀ ਜਾਂਚ 'ਚ ਲੜਕੀ ਨਾਲ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ | ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੀੜਤ ਬੱਚੀ ਦੀ ਮਾਂ ਘਰ ਦੇ ਨੇੜੇ ਖੇਤਾਂ 'ਚ ਕੰਮ ਕਰ ਰਹੀ ਸੀ ਤੇ ਪੀੜਤ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ | ਦੋਸ਼ੀ ਪੀੜਤ ਬੱਚੀ ਨੂੰ ਚਾਕਲੇਟ ਟਾਫੀਆਂ ਵਿਖਾ ਕੇ ਉਸ ਨੂੰ ਸੁੰਨਸਾਨ ਜਗ੍ਹਾ 'ਤੇ ਲੈ ਗਿਆ ਤੇ ਬੱਚੀ ਨਾਲ ਜਬਰ ਜਨਾਹ ਕੀਤਾ | ਪਿੰਡ ਵਾਸੀਆਂ ਨੇ ਬੱਚੀ ਦੀਆਂ ਚੀਕਾਂ ਸੁਣ ਦੋਸ਼ੀ ਨੂੰ ਕਾਬੂ ਕਰ ਲਿਆ ਤੇ ਬੱਚੀ ਨੂੰ ਨੇੜਲੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਬੱਚੀ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਭਿਲਾਈ ਦੇ ਸੈਕਟਰ-9 ਦੇ ਹਸਪਤਾਲ 'ਚ ਭੇਜ ਦਿੱਤਾ ਗਿਆ | ਇਸ ਘਟਨਾ 'ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ |


ਇੱਕ ਪਾਸੇ ਚੀਨ ਭਾਰਤੀ ਸਰਹੱਦ ਵਿੱਚ ਆ ਵੜਿਆ ਤੇ ਉੱਤੋਂ ਮੋਦੀ ਕਹਿੰਦਾ ਸੰਤਾਂ ਦਾ ਦੇਸ਼ ਦੀ ਅਜਾਦੀ ਵਿੱਚ ਵੱਢਾ ਯੋਗਦਾਨ

ਬਲਦੇਵ ਝੱਲੀ ਦੀ ਕਲਮ ਤੋਂ

http://sameydiawaaz.com/Archive%20News/%5B2013%5D/04/26.04.2013%20-%2004.jpg

ਇੱਕ ਪਾਸੇ ਚੀਨ ਭਾਰਤ ਅੰਦਰ ਲੱਦਾਖ ਖੇਤਰ ਵਿੱਚ ਲਾਈਨ ਆਫ ਕੰਟਰੋਲ ਤੋਂ 8 ਕਿਲੋਮੀਟਰ ਅੰਦਰ ਆ ਵੜਿਆ ਹੈ ਤੇ ਉੱਤੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕੇਰਲਾ ਦੇ ਹਿੰਦੂ ਸਾਧਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਦੇਸ਼ ਦੀ ਅਜਾਦੀ ਵਾਸਤੇ ਇਨਾਂ ਸੰਤਾਂ ਨੇ ਅਹਿਮ ਯੋਗਦਾਨ ਪਾਆਿ ਹੈ। ਇੰਨਾ ਹੀ ਨਹੀਂ ਮੋਦੀ ਸਾਹਿਬ ਕਹਿੰਦੇ ਨੇ ਕਿ ਆਰਐੱਸਐੱਸ ਨਾਲ ਸੰਪਰਕ ਆਉਣ ਤੇ ਮੈਂ ਵਧੀਆ ਸੰਸਕਾਰ ਸਿੱਖੇ ਹਨ। ਠੀਕ ਹੈ ਮੋਦੀ ਜੀ ਤੁਸੀਂ ਪਹਿਲੀ ਗੱਲ ਤਾਂ ਇਹ ਸਿੱਖੀ ਹੈ ਕਿ ਕਿਸ ਤਰਾਂ ਧਾਰਮਿਕ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣਾ ਹੈ ਤੇ ਦੂਜਾ ਇਹ ਸਿੱਖਿਆ ਹੈ ਇਸ ਦੇਸ਼ ਨੂੰ ਆਰਐੱਸਐੱਸ ਦੇ ਹਿੰਦੂ ਰਾਸ਼ਟਰ ਬਨਾਉਣ ਦੇ ਏਜੰਡੇ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਲਈ ਕਿਸ ਹੱਦ ਤੱਕ ਉਤਰਿਆ ਜਾ ਸਕਦਾ ਹੈ। ਪਰ ਇੱਕ ਗੱਲ ਦੱਸੋ ਆਹ ਜਿਹੜੇ ਚਾਰ-ਚਾਰ ਫੁੱਟੇ ਚੀਨੀ ਸਿਪਾਹੀ ਧੌਣ ਅਕੜਾ ਕੇ ਭਾਰਤੀ ਸਰਹੱਦ ਅੰਦਰ ਘੁਸਪੈਠ ਕਰ ਚੁੱਕੇ ਨੇ ਇਨਾਂ ਨੂੰ ਨੱਥ ਤੁਹਾਡੇ ਇਨਾਂ ਪਿੰਡੇ ਤੇ ਸੁਆਹ ਮਲਣ ਵਾਲੇ ਸਾਧਾਂ ਨੇ ਪਾਉਣੀ ਹੈ ਜਾਂ ਫਿਰ ਹਿੰਦੂ ਰਾਸ਼ਟਰ ਦਾ ਸੰਕਲਪ ਲੈਣ ਵਾਲੇ ਬਿਪਰਵਾਦੀ ਲਾਣੇ ਨੇ। ਅਗਲਿਆਂ ਤਾਂ ਠੋਕ ਕੇ ਜੁਆਬ ਦਿੱਤਾ ਕਿ ਅਸੀਂ ਤਾਂ ਨੀ ਹਿੱਲਦੇ ਇੱਕ ਇੰਚ ਵੀ ਪਿੱਛੇ ਨੂੰ , ਤੇ ਹੁਣ ਤੁਸੀ ਪੰਜਾਬੀਆਂ ਖਾਸ ਕਰਕੇ ਸਿੱਖ ਫੌਜੀਆਂ ਨੂੰ ਬਾਰਡਰ ਉੱਤੇ ਕੁਰਬਾਨੀਆਂ ਦੇਣ ਲਈ ਭੇਜ ਦੇਣਾ ਹੈ। ਹੋ ਸਕੇ ਤਾਂ ਇਨਾਂ ਸਾਧਾਂ ਨੂੰ ਜਿਨਾਂ ਨੂੰ ਤੁਸੀਂ ਦੇਸ਼ ਦੀ ਅਜਾਦੀ ਦੇ ਸਿਪਾਹੀ ਬਣਾ ਦਿੱਤਾ ਹੈ , ਇਨਾਂ ਦੀਆਂ ਸੇਵਾਵਾਂ ਜਰੂਰ ਲੈਣਾ। ਕਦੇ ਕਸ਼ਮੀਰ ਵਿੱਚ , ਕਦੇ ਗੁਜਰਾਤ ਵਿੱਚ ਤੁਹਾਡਾ ਹਿੰਦੂਤਵੀ ਲਾਣਾ ਅਕਸਰ ਘੱਟ ਗਿਣਤੀ ਲੋਕਾਂ ਨੂੰ ਆਪਣੇ ਨਿਸ਼ਾਨੇ ਤੇ ਰੱਖਦਾ ਹੈ ਤੇ ਜੇਕਰ ਚੀਨੀਆਂ ਨੂੰ ਸਰਹੱਦ ਉੱਤੇ ਵੰਗਾਰਨ ਦੀ ਹਿੰਮਤ ਰੱਖਦੇ ਹਨ ਤਾਂ ਇਨਾਂ ਆਰਐੱਸਐੱਸ ਵਾਲਿਆਂ ਜਿਨਾਂ ਤੋਂ ਤੁਸੀ ਬਹੁਤ ਕੁੱਝ ਸਿੱਖਿਆ ਹੈ ਜਰੂਰ ਭੇਜੋ। ਵੈਸੇ ਅਹਿਮਦ ਸ਼ਾਹ ਅਬਦਾਲੀ ਅਤੇ ਮਹਿਮੂਦ ਗਜਨਬੀ ਵਰਗੇ ਹਮਲਾਵਰਾਂ ਨੇ ਤੁਹਾਡੇ ਹਿੰਦੂ ਰਾਜ ਵਿੱਚ ਹੀ ਇਸ ਦੇਸ਼ ਦੀਆਂ ਇੱਜਤਾਂ ਅਤੇ ਧੰਨ-ਮਾਲ ਨੂੰ ਸ਼ਰੇਆਮ ਲੁਟਿਆ ਸੀ ਤੇ ਉਸ ਵੇਲੇ ਕਿਸੇ ਹਿੰਦੂ ਦੀ ਹਿੰਮਤ ਨਹੀਂ ਪਈ ਸੀ ਕਿ ਇਨਾਂ ਨੂੰ ਰੋਕ ਸਕੇ ਤੇ ਉਸ ਵੇਲੇ ਵੀ ਸਿੱਖਾਂ ਨੇ ਤੁਹਾਡੇ ਧੰਨ-ਮਾਲ ਦੀ ਰਾਖੀ ਕੀਤੀ ਸੀ। ਤੁਹਾਡੇ ਹਿੰਦੂ ਸੈਨਾ ਉਰਫ ਭਗਵੇਂ ਬ੍ਰਿਗੇਡ ਦਾ ਇੱਕੋ ਇੱਕ ਏਜੰਡਾ ਹੈ ਇਸ ਦੇਸ਼ ਵਿੱਚ ਜਾਤ-ਪਾਤ ਅਤੇ ਧਾਰਮਿਕ ਫਿਰਕਾਪ੍ਰਸਤੀ ਰਾਹੀਂ ਘੱਟ ਗਿਣਤੀ ਕੌਮਾਂ ਖਿਲਾਫ ਆਪੋ ਵਿੱਚ ਵੰਡੇ ਹੋਏ 85% ਲੋਕਾਂ ਨੂੰ ਉਕਸਾ ਕੇ ਆਪਣੀ ਕੁਰਸੀ ਕਾਇਮ ਕੀਤੀ ਜਾਵੇ। ਪਰ ਇੱਕ ਗੱਲ ਦੀ ਸਮਝ ਇਸ ਦੇਸ਼ ਦੇ ਵਫਾਦਾਰ ਰਹੇ ਘੱਟ ਗਿਣਤੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਤੁਹਾਡੀ ਆਰਐੱਸਐੱਸ ਜਾਂ ਸਾਧ ਮਡਲੀ ਨੇ ਅਜਿਹਾ ਕਿਹੜਾ ਦੇਸ਼ ਭਗਤੀ ਦਾ ਕੰਮ ਕੀਤਾ ਹੈ ਜਿਹੜਾ ਤੁਸੀ ਇਨਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ। ਹਾਂ ਅਗਰ ਇਨਾਂ ਕੁੱਝ ਕੀਤਾ ਹੈ ਤਾਂ ਤੁਹਾਡੇ ਰਾਜ ਵਿੱਚ ਗੋਧਰਾ ਕਾਂਡ ਨੂੰ ਜਾਇਜ ਠਹਿਰਾਇਆ ਹੈ!!! ਇਨਾਂ ਹੀ ਇਸਾਈ ਮਿਸ਼ਨਰੀਆਂ ਨੂੰ ਜਿਉਂਦੇ ਜਲਾ ਕੇ ਸਿੱਧ ਕੀਤਾ ਹੈ ਕਿ ਇਹ ਆਪਣੇ ਘੁਰਨਿਆਂ ਵਿੱਚ ਬੈਠ ਕੇ ਹੀ ਬੜਕਾਂ ਮਾਰਨ ਜੋਗੇ ਹਨ। ਕੀ ਇਨਾਂ ਸਾਧਾਂ ਨੇ ਕਦੇ ਪੰਜਾਬ ਦੀ ਗੱਲ ਕੀਤੀ ਹੈ ਕਿ ਬਣਦੇ ਹੱਕ ਇਸਨੂੰ ਦਿੱਤੇ ਜਾਣ। ਜਿੰਨਾ ਜੋਰ ਤੁਸੀਂ ਇਨਾਂ ਆਰਐੱਸਐੱਸ, ਹਿੰਦੂ ਜਥੇਬੰਦੀਆਂ ਅਤੇ ਹੋਰ ਫਿਰਕੂ ਲਾਣੇ ਵਲੋਂ ਪ੍ਰਧਾਨ ਮੰਤਰੀ ਬਣਨ ਲਈ ਮੱਦਦ ਮੰਗਣ ਉੱਤੇ ਲਾਉਂਦੇ ਹੋ , ਜੇਕਰ ਇਹੋ ਜੋਰ ਇਨਾਂ ਨੂੰ ਹੁਣ ਲਦਾਖ ਬਾਰਡਰ ਤੇ ਭੇਜਣ ਲਈ ਲਾਉ ਤਾਂ ਆਪੇ ਪਤਾ ਲੱਗ ਜਊ ਕਿ ਕੀਹਦੇ ਡੋਲਿਆਂ ਵਿੱਚ ਜਾਨ ਹੈ। ਜੇਕਰ ਤੁਹਾਡੀ ਹਿੰਦੂ ਸੈਨਾ ਨੇ ਕਾਰਗਿੱਲ ਮੌਕੇ ਪਾਕਿਸਤਾਨੀ ਫੌਜੀ ਜਰਨੈਲ ਮੁਸ਼ੱਰਫ ਦੀ ਅਗਵਾਈ ਵਿੱਚ ਉੱਥੇ ਪਾਕਿਸਤਾਨੀ ਘੁਸਪੈਠ ਨੂੰ ਰੋਕ ਲਿਆ ਹੁੰਦਾ ਤਾਂ ਅੱਜ ਇਨਾਂ ਬੀਕਾਸੋਲ ਦੇ ਕੈਪਸੂਲ ਜਿੱਡੇ ਚੀਨੀ ਫੌਜੀਆਂ ਦੀ ਹਿੰਮਤ ਨਹੀਂ ਸੀ ਪੈਣੀ ਸਰਹੱਦ ਅੰਦਰ ਅੱਠ ਕਿਲੋਮੀੇਰ ਵੜਨ ਦੀ , ਕਿਉਂਕਿ ਉਹ ਜਾਣਦੇ ਨੇ ਕਿਸ ਤਰਾਂ ਵਿਦੇਸ਼ੀ ਧਾੜਵੀਆਂ ਨੇ ਭਾਰਤ ਦੀ ਲੁੱਟ ਕੀਤੀ ਸੀ ਤੇ ਇਹ ਭਗਵਾਂ ਬ੍ਰਿਗੇਡ ਮੂੰਹ ਦੂਜੇ ਪਾਸੇ ਕਰਕੇ ਬੈਠ ਜਾਂਦਾ ਸੀ ਪਈ ਲੈ ਜਾਉ ਲੁੱਟ ਕੇ ਜੋ ਲਿਜਾ ਸਕਦੇ ਹੋ। ਅੰਗਰੇਜਾਂ ਤੋਂ ਲੈ ਕੇ ਪਾਕਿਸਤਾਨੀ ਅਤੇ ਚੀਨ ਨੂੰ ਪਤਾ ਹੈ ਕਿ ਅਗਰ ਸਾਨੂੰ ਕੋਈ ਰੋਕ ਸਕਦਾ ਹੈ ਤਾਂ ਉਹ ਪੰਜਾਬ ਹੀ ਹੈ ਜਿਸਦੇ ਨੌਜਵਾਨਾਂ ਨੇ ਹਮੇਸ਼ਾਂ ਹੱਸ-ਹੱਸ ਕੇ ਫਾਂਸੀਆਂ ਦੇ ਰੱਸੇ ਚੁੰਮੇ ਹਨ। ਵੇਖਦੇ ਹਾਂ ਕਿ ਹੁਣ ਚੀਨੀ ਫੌਜ ਨੂੰ ਲੱਦਾਖ ਤੋਂ ਇਸ ਦੇਸ਼ ਦੇ ਜਨਸੰਘੀਏ ਬਾਹਰ ਕੱਢਦੇ ਹਨ ਜਾਂ ਨਹੀਂ ਜਾਂ ਫਿਰ ਪੰਜਾਬੀਆਂ ਨੂੰ ਹੀ ਹੱਥ ਗਰਮ ਕਰਨੇ ਪੈਣਗੇ?


- ਜ਼ਜ਼ਬੇ ਨੂੰ ਸਲਾਮ -

ਪਹਿਲਾਂ ਰਿਕਸ਼ਾ ਚਲਾ ਕੇ ਬੱਚੇ ਸਕੂਲ ਛੱਡਦਾ ਹੈ, ਫਿਰ ਆਪ ਜਾਂਦਾ ਹੈ ਪੜਨ

 http://sameydiawaaz.com/Archive%20News/%5B2013%5D/04/26.04.2013%20-%2002.jpg

ਜਲੰਧਰ :- ਰਿਕਸ਼ਾ ਖਿੱਚਕੇ ਪਹਿਲਾਂ ਨਿੱਜੀ ਸਕੂਲ ਦੇ ਬੱਚਿਆਂ ਨੂੰ ਸਕੂਲ ਛੱਡਕੇ ਆਉਂਦਾ ਹੈ, ਫਿਰ ਖੁਦ ਸਰਕਾਰੀ ਸਕੂਲ ਵਿੱਚ ਪੜਣ ਜਾਂਦਾ ਹੈ 11 ਸਾਲ ਦਾ ਸਲੀਮ । ਗੋਰਾਇਆ ਨੇੜਲੇ ਪਿੰਡ ਬੋਪਾਰਾਏ ਦਾ ਰਹਿਣ ਵਾਲਾ ਸਲੀਮ ਆਪਣੇ ਪਿਤਾ ਨਾਲ ਰਿਕਸ਼ਾ ਚਲਾਉਂਦਾ ਹੈ । ਹਰ ਰੋਜ਼ ਪਿੰਡ ਬੋਪਾਰਾਏ ਦੇ ਬੱਚਿਆਂ ਨੂੰ ਉਹ ਕਰੀਬ ਦੋ ਕਿਲੋਮੀਟਰ ਦੂਰ ਸਕੂਲ ਛੱਡਕੇ ਆਉਂਦਾ ਹੈ । ਮੂਹਰੇ - ਮੂਹਰੇ ਪਿਤਾ ਜੀ ਰਿਕਸ਼ਾ ਚਲਾ ਕੇ  ਜਾ ਰਹੇ ਹੁੰਦੇ ਹਨ ਅਤੇ ਪਿੱਛੇ - ਪਿੱਛੇ ਸਲੀਮ ।

ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਖੁਦ ਵੀ ਸਲੀਮ ਬੋਪਾਰਾਏ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਨ ਚਲਾ ਜਾਂਦਾ ਹੈ । ਉਹ ਚੌਥੀ ਜਮਾਤ ਦਾ ਵਿਦਿਆਰਥੀ ਹੈ । ਸਕੂਲ ਵਿੱਚੋਂ ਛੁੱਟੀ ਹੋਣ ਸਾਰ ਹੀ ਫਿਰ ਬੱਚਿਆਂ ਨੂੰ ਲੈਣ ਨਿਕਲ ਪੈਂਦਾ ਹੈ । ਇਹ ਉਸਦਾ ਰੁਟੀਨ ਹੈ । ਘਰ ਦੀ ਮਾੜੀ ਆਰਥਿਕ ਹਾਲਤ ਹੀ ਉਸ ਮਾਸੂਮ ਨੂੰ ਰਿਕਸ਼ਾ ਖਿੱਚਣ ਲਈ ਮਜਬੂਰ ਕਰਦੀ ਹੈ । ਬੇਸ਼ੱਕ ਇਸ ਨੂੰ ਬਾਲ ਮਜ਼ਦੂਰੀ ਕਿਹਾ ਜਾਂਦਾ ਹੈ ਇਸ ਬਾਲ ਦੀ ਮਜ਼ਬੂਰੀ ਨੂੰ ਕੋਈ ਨਹੀਂ ਸਮਝਦਾ ਕਿਸ ਹਾਲਤਾਂ ਕਰਕੇ ਰਿਕਸ਼ਾ ਚਲਾਉਣ ਲਈ ਮਜ਼ਬੂਰ ਹੋਣਾ ਪਿਆ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz