ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158179
ਅੱਜ
ਇਸ ਮਹੀਨੇ
925
13903

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

25 ਅਪ੍ਰੈਲ 2013

ਆਸਟਰੇਲੀਆ ਵਿੱਚ ਭੁੱਲਰ ਦੀ ਰਿਹਾਈ ਲਈ ਮੁਜ਼ਾਹਰੇ

http://sameydiawaaz.com/Archive%20News/%5B2013%5D/04/25.04.2013%20-%2002.jpg

ਕੈਨਬਰਾ ’ਚ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਲਾਏ ਧਰਨੇ ਦਾ ਦ੍ਰਿਸ਼

ਮੈਲਬਰਨ 24 ਅਪਰੈਲ (ਤੇਜ਼ਸਦੀਪ ਸਿੰਘ ਅਜਨੌਦਾ) :- ਆਸਟਰੇਲੀਅਨ ਸਿੱਖ ਭਾਈਚਾਰੇ ਵੱਲੋਂ ਰਾਜਧਾਨੀ ਕੈਨਬਰਾ ’ਚ ਸਥਿਤ ਭਾਰਤੀ ਹਾਈ ਕਮਿਸ਼ਨ ਅੱਗੇ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਬਰਕਰਾਰ ਰੱਖਣ ਵਿਰੁੱਧ  ਰੋਸ ਮੁਜ਼ਾਹਰਾ ਕੀਤਾ ਗਿਆ। ਮੁਲਕ ਦੇ ਵੱਖ-ਵੱਖ ਸ਼ਹਿਰਾਂ ਤੋਂ ਪੁੱਜੇ ਸਿੱਖਾਂ ਨੇ ਸਵੇਰੇ ਨੌਂ ਵਜੇ ਤੋਂ ਬਾਅਦ ਦੁਪਹਿਰ ਤਕ ਰੋਸ ਪ੍ਰਗਟਾਵਾ ਕੀਤਾ ਜਿਸ ਦੌਰਾਨ ਬੁਲਾਰਿਆਂ ਨੇ ਆਪਣ ਵਿਚਾਰ ਰੱਖੇ। ਮੁਜ਼ਾਹਰੇ ਨੂੰ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਹਮਾਇਤ ਹਾਸਲ ਸੀ। ਆਸਟਰੇਲੀਅਨ ਸਿੱਖ ਐਸੋਸੀਏਸ਼ਨ  ਤੋਂ ਮਨਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਭੁੱਲਰ ਦੀ ਸਜ਼ਾ ਵਿਰੁੱਧ ਮੈਮੋਰੰਡਮ ਜਰਮਨੀ ਦੇ ਦੂਤਾਵਾਸ ਨੂੰ ਵੀ ਦਿੱਤਾ ਗਿਆ ਹੈ ਜਿਨ੍ਹਾਂ ਇਸ ਮਾਮਲੇ ਨੂੰ ਗੰਭੀਰ ਦੱਸਦਿਆਂ ਇਸ ਬਾਰੇ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਹੈ। ਆਸਟਰੇਲੀਅਨ ਵਿਦੇਸ਼ ਮੰਤਰੀ ਬੌਬ ਕਾਰ ਦੇ ਦਫਤਰ ਨੂੰ ਵੀ ਸਥਾਨਕ ਸਿੱਖਾਂ ਨੇ ਇਹ ਮਾਮਲਾ ਭਾਰਤ ਕੋਲ ਉਠਾਉਣ ਦੀ ਮੰਗ ਰੱਖੀ। ਭਾਰਤੀ ਹਾਈ ਕਮਿਸ਼ਨ ਨੂੰ ਰੋਸ ਪੱਤਰ ਦੇਣ ਪੁੱਜੇ ਅਜੀਤ ਸਿੰਘ ਸਾਊਥ ਆਸਟਰੇਲੀਆ, ਸ਼ਾਮ ਸਿੰਘ ਤੇ ਊਧਮ ਸਿੰਘ ਸੰਘੋਟਾ ਨੇ ਕਿਹਾ ਕਿ ਭਾਰਤ ’ਚ ਘੱਟ ਗਿਣਤੀਆਂ ਤੇ ਬਹੁਗਿਣਤੀ ਲਈ ਵੱਖੋ-ਵੱਖ ਕਾਨੂੰਨ ਹਨ। ਇਸੇ ਤਹਿਤ ਬਿਨਾਂ ਸਬੂਤ ਅਠਾਰਾਂ ਸਾਲ ਤੋਂ ਸਜ਼ਾ ਕੱਟ ਰਹੇ ਭੁੱਲਰ ਦੀ ਮਾਨਸਿਕ ਹਾਲਤ ਅਸਥਿਰ ਹੋਣ ਦੇ ਬਾਵਜੂਦ ਉਸ ਦੀ ਫਾਂਸੀ ਬਰਕਰਾਰ ਰੱਖੀ ਹੈ। ਪਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਆਜ਼ਾਦ ਘੁੰਮ ਰਹੇ ਹਨ। ਮੁਜ਼ਾਹਰੇ ਨੂੰ ਹਰਨੂਰ ਕੌਰ ਰੂਮੀ, ਏ ਐਮ ਏ ਦੇ ਪ੍ਰਧਾਨ ਅਮਰਜੀਤ ਸਿੰਘ ਗਿਰਨ, ਦਲਜੀਤ ਸਿੰਘ, ਬਲਵਿੰਦਰ ਚਾਹਲ, ਜਸਬੀਰ ਸਿੰਘ ਥਿੰਦ ਤੇ ਪਰਮਜੀਤ ਕੌਰ ਸਿਡਨੀ ਨੇ ਵੀ ਸੰਬੋਧਨ ਕੀਤਾ।


ਸ਼੍ਰੋਮਣੀ ਕਮੇਟੀ ਨੂੰ ਐਨੀਮੇਸ਼ਨ ਫਿਲਮ ‘ਸਿੰਘ ਸੂਰਮੇ’ ਦੇ ਕਾਪੀਰਾਈਟ ਲੈਣ ਦੀ ਸਿਫਾਰਸ਼

ਅੰਮ੍ਰਿਤਸਰ 24 ਅਪਰੈਲ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਧੁਨਿਕ ਢੰਗ ਤਰੀਕੇ ਅਤੇ ਤਕਨੀਕਾਂ ਅਪਣਾਉਂਦਿਆਂ ਐਨੀਮੇਸ਼ਨ, ਦਸਤਾਵੇਜ਼ੀ ਅਤੇ ਹੋਰ ਧਾਰਮਿਕ ਪੰਜਾਬੀ ਫਿਲਮਾਂ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਤੇ ਪਸਾਰ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਨਵੀਂ ਪੀੜ੍ਹੀ ਵਿੱਚ ਵੱਧ ਰਹੇ ਪਤਿਤਪੁਣੇ ਅਤੇ ਨਸ਼ਿਆਂ ਦੇ ਰੁਝਾਨ ਸਮੇਤ ਹੋਰ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਾਈ ਜਾ ਸਕੇ।

ਸਿੱਖ ਧਰਮ ਅਤੇ ਸਿੱਖ ਵਿਰਸੇ ਨਾਲ ਸਬੰਧਤ ਧਾਰਮਿਕ ਪੰਜਾਬੀ ਫਿਲਮਾਂ ਤਿਆਰ ਕਰਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਬ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਅੱਜ ਇੱਥੇ ਪੰਜਾਬੀ ਧਾਰਮਿਕ ਫਿਲਮ ‘ਧਰਮ ਰਾਏ ਜਬ ਲੇਖਾ ਮਾਂਗੇ’ ਅਤੇ ਐਨੀਮੇਸ਼ਨ ਫਿਲਮ ‘ਸਿੰਘ ਸੂਰਮੇ’ ਨੂੰ ਦੇਖ ਕੇ ਇਸਦਾ ਜਾਇਜ਼ਾ ਲਿਆ। ਇਸ ਸਬੰਧੀ ਮੀਟਿੰਗ ਦੌਰਾਨ ਸਬ ਕਮੇਟੀ ਨੇ ਐਨੀਮੇਸ਼ਨ ਫਿਲਮ ‘ਸਿੰਘ ਸੂਰਮੇ’ ਬਾਰੇ ਆਖਿਆ ਕਿ ਇਹ ਫਿਲਮ ਸਿੱਖ ਇਤਿਹਾਸ ਨਾਲ ਸਬੰਧਤ ਘੱਲੂਘਾਰਿਆਂ, ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਅਤੇ ਸਿੱਖਾਂ ਦੀ ਆਸਥਾ ਦਾ ਪ੍ਰਗਟਾਵਾ ਕਰਦੀ ਹੈ। ਸਬ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਐਨੀਮੇਸ਼ਨ ਫਿਲਮ ਦੇ ਕਾਪੀਰਾਈਟ ਲੈ ਲੈਣੇ ਚਾਹੀਦੇ ਹਨ। ਇਹ ਫ਼ਿਲਮ ਅੰਮ੍ਰਿਤਸਰ ਦੇ ਕੁਝ ਵਿਅਕਤੀਆਂ ਨੇ ਤਿਆਰ ਕੀਤੀ ਹੈ। ਧਾਰਮਿਕ ਪੰਜਾਬੀ ਫਿਲਮ ‘ਧਰਮ ਰਾਏ ਜਬ ਲੇਖਾ ਮਾਂਗੇ’ ਦੇਖਣ ਮਗਰੋਂ ਸਬ ਕਮੇਟੀ ਨੇ ਕੁਝ ਇਤਰਾਜ਼ ਉਠਾਏ ਹਨ ਅਤੇ ਫਿਲਮ ਨਿਰਮਾਤਾ ਨੂੰ ਇਤਰਾਜ਼ ਦੂਰ ਕਰਨ ਦੇ ਸੁਝਾਅ ਦਿੱਤੇ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ, ਜੋ ਸਬ ਕਮੇਟੀ ਵਿੱਚ ਵੀ ਸ਼ਾਮਲ ਹਨ, ਨੇ ਦੱਸਿਆ ਕਿ ਹੋਰ ਵੀ ਧਾਰਮਿਕ ਅਤੇ ਦਸਤਾਵੇਜ਼ੀ ਫਿਲਮਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਮੁੰਬਈ ਵਾਸੀ ਵਿਅਕਤੀ ਵੱਲੋਂ ‘ਚਾਰ ਸਾਹਿਬਜ਼ਾਦੇ’ ਨਾਂ ਦੀ ਫ਼ਿਲਮ ਤਿਆਰ ਕੀਤੀ ਜਾ ਰਹੀ ਹੈ।

ਸਬ ਕਮੇਟੀ ਵਿੱਚ ਰਜਿੰਦਰ ਸਿੰਘ ਮਹਿਤਾ, ਰੂਪ ਸਿੰਘ, ਸਤਬੀਰ ਸਿੰਘ, ਦਲਜੀਤ ਸਿੰਘ ਬੇਦੀ, ਸਿਮਰਜੀਤ ਸਿੰਘ, ਅਮਰਜੀਤ ਸਿੰਘ, ਇੰਦਰਜੀਤ ਸਿੰਘ ਗੋਗੋਆਣੀ, ਮਨਜੀਤ ਕੌਰ, ਵਰਿਆਮ ਸਿੰਘ, ਬਲਵਿੰਦਰ ਸਿੰਘ ਜੌੜਾ ਸਿੰਘਾ ਆਦਿ ਸ਼ਾਮਲ ਸਨ। ਇਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰੂ ਨਾਨਕ ਨਿਵਾਸ ਦੇ ਇਕੱਤਰਤਾ ਹਾਲ ਵਿੱਚ ਇਨ੍ਹਾਂ ਫਿਲਮਾਂ ਦਾ ਜਾਇਜ਼ਾ ਲਿਆ।


ਪੰਚਾਇਤਾਂ ਨੂੰ ਹਕੀਕੀ ਹੱਕਾਂ ਦੀ ਲੋੜ - ਮਨਮੋਹਨ ਸਿੰਘ

http://sameydiawaaz.com/Archive%20News/%5B2013%5D/04/25.04.2013%20-%2004.jpg

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਵੀਂ ਦਿੱਲੀ ਵਿਚ ਪੰਚਾਇਤੀ ਰਾਜ ਦਿਵਸ ਕਾਨਫਰੰਸ ਮੌਕੇ ਪੰਚਾਇਤੀ ਰਾਜ ਮੰਤਰੀ ਵੀ. ਕਿਸ਼ੋਰ ਚੰਦਰ ਦਿਓ ਨਾਲ (ਫੋਟੋ: ਮੁਕੇਸ਼)

ਨਵੀਂ ਦਿੱਲੀ, 24 ਅਪਰੈਲ :- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਦੁੱਖ ਜ਼ਾਹਰ ਕੀਤਾ ਕਿ ਅਫਸਰਸ਼ਾਹੀ ਅਜੇ ਵੀ ਮੁਕਾਮੀ ਸ਼ਾਸਕੀ ਸੰਸਥਾਵਾਂ ਨਾਲ ਆਪਣੇ ਅਧਿਕਾਰ ਵੰਡਾਉਣ ਲਈ ਤਿਆਰ ਨਹੀਂ ਹੈ ਅਤੇ ਉਨ੍ਹਾਂ ਇਸ ਮਨੋਦਸ਼ਾ ਨੂੰ ਫੌਰੀ ਤਬਦੀਲ ਕਰਨ ਅਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਪੁਰਜ਼ੋਰ ਸੱਦਾ ਦਿੱਤਾ ਹੈ।

ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਇੱਥੇ ਦੇਸ਼ ਭਰ ਤੋਂ ਪੁੱਜੇ ਪੰਚਾਇਤ ਮੁਖੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਨੂੰ ਸਹੀ ਮਾਅਨਿਆਂ ਵਿਚ ਜ਼ਿੰਮੇਵਾਰੀਆਂ ਅਤੇ ਅਧਿਕਾਰ ਦੇਣ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਉਨ੍ਹਾਂ ਕਿਹਾ, ”ਪੰਚਾਇਤੀ ਰਾਜ ਦਾ ਮੰਤਵ ਵਿਕੇਂਦਰੀਕਰਨ ਹੈ ਜਿਸ ਤਹਿਤ ਲੋਕਾਂ ਨੂੰ ਆਪਣਾ ਸ਼ਾਸਨ ਆਪ ਚਲਾਉਣ ਦਾ ਮੌਕਾ ਮਿਲਦਾ ਹੈ। ਸਾਨੂੰ ਹੰਭਲੇ ਮਾਰਨੇ ਪੈਣਗੇ ਤਾਂ ਕਿ ਇਹ ਮਹਿਜ਼ ਇਕ ਨਾਅਰਾ ਬਣ ਕੇ ਨਾ ਰਹਿ ਜਾਵੇ ਸਗੋਂ ਸਾਡੇ ਜਿਉਂਦੇ ਜੀਅ ਹੀ ਇਹ ਸਾਕਾਰ ਹੋ ਸਕੇ। ਇਸ ਲਈ ਸਾਨੂੰ ਚੁਣੇ ਹੋਏ ਨੁਮਾਇੰਦਿਆਂ ਨੂੰ ਹਕੀਕੀ ਜ਼ਿੰਮੇਵਾਰੀਆਂ ਅਤੇ ਤਾਕਤਾਂ ਦੇਣੀਆਂ ਪੈਣਗੀਆਂ।” ਪ੍ਰਧਾਨ ਮੰਤਰੀ ਨੇ ਕਿਹਾ, ”ਮੈਨੂੰ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ ਕਿ ਕੇਂਦਰ ਅਤੇ ਰਾਜਾਂ ਦੀ ਅਫਸਰਸ਼ਾਹੀ ਅਜੇ ਤਾਈਂ ਮੁਕਾਮੀ ਸੰਸਥਾਵਾਂ ਨਾਲ ਆਪਣੇ ਅਧਿਕਾਰ ਸਾਂਝੇ ਕਰਨ ਲਈ ਰਾਜ਼ੀ ਨਹੀਂ ਹੋ ਰਹੀ। ਇਸ ਮਨੋਦਸ਼ਾ ਨੂੰ ਤੁਰੰਤ ਬਦਲਣ ਦੀ ਲੋੜ ਹੈ।” ਉਨ੍ਹਾਂ ਕਿਹਾ ਕਿ ਮੁਕਾਮੀ ਸੰਸਥਾਵਾਂ ਵਿਕਾਸ ਵਿਚ ਅਹਿਮ ਕਿਰਦਾਰ ਨਿਭਾਅ ਸਕਦੀਆਂ ਹਨ ਪਰ ਉਨ੍ਹਾਂ ਦੀ ਸਫ਼ਲਤਾ ਚੁਣੇ ਹੋਏ ਨੁਮਾਇੰਦਿਆਂ ਦੀ ਸਮਰੱਥਾ ਅਤੇ ਤਾਕਤਾਂ ਦੇ ਵਿਕੇਂਦਰੀਕਰਨ ਉਪਰ ਨਿਰਭਰ ਕਰਦੀ ਹੈ।”

ਉਨ੍ਹਾਂ ਕਿਹਾ ਕਿ 12ਵੀਂ ਯੋਜਨਾ ਵਿਚ ਕੇਂਦਰ ਨੇ ਪੰਚਾਇਤਾਂ ਨੂੰ ਮਜ਼ਬੂਤ ਬਣਾਉਣ ਲਈ ਰਾਜਾਂ ਦੀ ਮਦਦ ਕਰਨ ਲਈ ਦਸ ਗੁਣਾਂ ਵਧੇਰੇ ਫੰਡ ਦਿੱਤੇ ਹਨ। ਉਨ੍ਹਾਂ ਕਿਹਾ, ”ਕੇਂਦਰ ਪੰਚਾਇਤਾਂ ਨੂੰ ਮਜ਼ਬੂਤ ਬਣਾਉਣ ਲਈ 12ਵੀਂ ਯੋਜਨਾ ਤਹਿਤ ਰਾਜੀਵ ਗਾਂਧੀ ਪੰਚਾਇਤ ਸ਼ਕਤੀਕਰਨ ਮੁਹਿੰਮ ਨੂੰ ਲਾਗੂ ਕਰੇਗਾ। ਅਸੀਂ ਇਸ ਮੰਤਵ ਲਈ ਇਸ ਵਾਰ ਹੋਰ ਜ਼ਿਆਦਾ ਪੈਸਾ ਰੱਖਿਆ ਅਤੇ ਬਜਟ ਇਮਦਾਦ 11ਵੀਂ ਯੋਜਨਾ ਦੇ 660 ਕਰੋੜ ਰੁਪਏ ਤੋਂ 10 ਗੁਣਾਂ ਵਧਾ ਕੇ 6437 ਕਰੋੜ ਰੁਪਏ ਕੀਤੀ ਗਈ ਹੈ।”

ਉਨ੍ਹਾਂ ਕੁਝ ਰਾਜਾਂ ਵਿਚ ਮੁਕਾਮੀ ਸੰਸਥਾਵਾਂ ‘ਚ ਪਛੜੇ ਵਰਗਾਂ ਅਤੇ ਔਰਤਾਂ ਦੀ ਭਾਈਵਾਲੀ ਲਈ ਰਾਖਵਾਂਕਰਨ ਕਾਨੂੰਨ ਬਣਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਔਰਤਾਂ ਦੀ ਸਮਾਜਕ ਅਤੇ ਆਰਥਿਕ ਤਰੱਕੀ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਸਾਬਤ ਹੋਵੇਗਾ। ਕਬਾਇਲੀ ਮਾਮਲਿਆਂ ਬਾਰੇ ਮੰਤਰੀ ਕਿਸ਼ੋਰ ਚੰਦਰ ਦਿਓ ਦੇ ਅੰਗਰੇਜ਼ੀ ਵਿਚ ਦਿੱਤੇ ਭਾਸ਼ਣ ਤੋਂ ਬਾਅਦ ਪ੍ਰਧਾਨ ਮੰਤਰੀ ਵੱਲੋਂ ਹਿੰਦੀ ‘ਚ ਭਾਸ਼ਣ ਦੇਣ ‘ਤੇ ਲਖਨਊ ਤੋਂ ਆਈ ਪੰਚਾਇਤ ਮੁਖੀ ਕਿਰਨ ਯਾਦਵ ਨੇ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਤਾਰੀਫ਼ ਕੀਤੀ। ਸਾਬਕਾ ਪੰਚਾਇਤ ਰਾਜ ਮੰਤਰੀ ਮਣੀ ਸ਼ੰਕਰ ਅਈਅਰ ਨੇ ਵੀ ਇਸ ਮੌਕੇ ਵਿਚਾਰ ਰੱਖੇ।


ਸੋਨੀਆ ਦਾ ਰਵੱਈਆ ਸਹੀ ਨਹੀਂ - ਰਾਜਨਾਥ

http://sameydiawaaz.com/Archive%20News/%5B2013%5D/04/25.04.2013%20-%2003.jpg

ਨਵੀਂ ਦਿੱਲੀ, 24 ਅਪਰੈਲ :- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਸਤੀਫੇ ਦੀ ਮੰਗ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸਿਰੇ ਤੋਂ ਖਾਰਜ ਕਰ ਦਿੱਤੇ ਜਾਣ ਤੋਂ ਖਫਾ ਭਾਜਪਾ ਨੇ ਅੱਜ ਕਿਹਾ ਕਿ ਹਾਕਮ ਪਾਰਟੀ ਦਾ ਅਜਿਹਾ ਰਵੱਈਆ ਜਮਹੂਰੀਅਤ ਲਈ ਠੀਕ ਨਹੀਂ ਹੈ। ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਦੀ ਇਹ ਮੰਗ ‘ਤੱਥਾਂ ਉਤੇ ਅਧਾਰਤ’ ਸੀ।


ਚੀਨ ਵਲੋਂ ਹੁਣ ਹਵਾਈ ਖੇਤਰ ਦੀ ਉਲੰਘਣਾ

http://sameydiawaaz.com/Archive%20News/%5B2013%5D/04/25.04.2013%20-%2008.jpg

ਨਵੀਂ ਦਿੱਲੀ / ਪੇਇਚਿੰਗ, 24 ਅਪਰੈਲ :- ਭਾਰਤ ਨਾਲ ਭੜਕਾਹਟ ਭਰੀਆਂ ਕਾਰਵਾਈਆਂ ਕਰਨ ਤੋਂ ਚੀਨ ਬਿਲਕੁਲ ਵੀ ਬਾਜ਼ ਨਹੀਂ ਆ ਰਿਹਾ। ਇਕ ਪਾਸੇ ਜਿੱਥੇ ਇਸ ਦੀਆਂ ਫੌਜਾਂ ਨੇ ਲੱਦਾਖ ਦੀ ਦੇਪਸਾਂਗ ਵਾਦੀ ਦੇ ਦੌਲਤ ਬੇਗ ਓਲਡੀ ਇਲਾਕੇ ਵਿੱਚ ਭਾਰਤ ਦੇ 10 ਕਿਲੋਮੀਟਰ ਅੰਦਰ ਤੱਕ ਜ਼ਮੀਨੀ ਘੁਸਪੈਠ ਕਰਦਿਆਂ ਆਪਣੀ ਚੌਕੀ ਕਾਇਮ ਕਰ ਲਈ ਹੈ ਤੇ ਉਥੇ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਭਾਰਤ ਦੀ ਮੰਗ ਨੂੰ ਸੁਣਨ ਤੋਂ ਵੀ ਇਨਕਾਰੀ ਹੈ। ਉਧਰ ਇਸ ਦੇ ਦੋ ਫੌਜੀ ਹੈਲੀਕਾਪਟਰਾਂ ਵੱਲੋਂ ਲੇਹ ਇਲਾਕੇ ਵਿੱਚ ਭਾਰਤ ਦੀ ਹਵਾਈ ਹੱਦ ਉਲੰਘੇ ਜਾਣ ਦੀ ਵੀ ਖ਼ਬਰ ਹੈ। ਦੂਜੇ ਪਾਸੇ ਦੇਪਸਾਂਗ ਵਾਦੀ ਵਿੱਚ ਘੁਸਪੈਠ ਦੇ ਮਾਮਲੇ ਵਿੱਚ ਚੀਨ ਨੇ ਜਿੱਥੇ ਇਕ ਵਾਰੀ ਫਿਰ ਦੁਹਰਾਇਆ ਕਿ ਉਸ ਨੇ ਭਾਰਤ ਵਿੱਚ ਕੋਈ ਘੁਸਪੈਠ ਨਹੀਂ ਕੀਤੀ, ਉਥੇ ਇਸ ਵਿਵਾਦ ਦੌਰਾਨ ਪਹਿਲੀ ਵਾਰ ਇਹ ਕਬੂਲਿਆ ਕਿ ਇਸ ਮੁੱਦੇ ਉਤੇ ਦੋਵੇਂ ਮੁਲਕਾਂ ਦਰਮਿਆਨ ਗੱਲਬਾਤ ਚੱਲ ਰਹੀ ਹੈ। ਉਧਰ ਭਾਰਤ ਨੇ ਮੁੜ ਕਿਹਾ ਹੈ ਕਿ ਇਸ ਮੁੱਦੇ ਦਾ ਪੁਰਅਮਨ ਹੱਲ ਕੱਢ ਲਿਆ ਜਾਵੇਗਾ ਤੇ ਦੋਵੇਂ ਮੁਲਕ ‘ਵੱਖ-ਵੱਖ ਪੱਧਰਾਂ’ ਉਤੇ ਗੱਲਬਾਤ ਕਰ ਰਹੇ ਹਨ।

ਚੀਨੀ ਹੈਲੀਕਾਪਟਰਾਂ ਵੱਲੋਂ ਭਾਰਤ ਦੇ ਹਵਾਈ ਖੇਤਰ ਦੀ ਉਲੰਘਣਾ ਦੀ ਘਟਨਾ ਬੀਤੀ 21 ਅਪਰੈਲ ਨੂੰ ਲੇਹ ਤੋਂ ਦੱਖਣ ਪੂਰਬ ਵਿੱਚ ਕਰੀਬ 300 ਕਿਲੋਮੀਟਰ ਦੂਰ ਚੁਮਾਹ ਨਾਮੀ ਸਥਾਨ ਉਤੇ ਵਾਪਰੀ। ਇਹ ਘਟਨਾ ਦੌਲਤ ਬੇਗ ਓਲਡੀ ਇਲਾਕੇ ਵਿਚਲੀ ਘੁਸਪੈਠ ਤੋਂ 5 ਦਿਨ ਬਾਅਦ ਘਟੀ। ਸੂਤਰਾਂ ਮੁਤਾਬਕ ਦੋਵੇਂ ਚੀਨੀ ਹੈਲੀਕਾਪਟਰ ਕੁਝ ਦੇਰ ਇਲਾਕੇ ਵਿੱਚ ਉਡਦੇ ਰਹੇ ਤੇ ਫਿਰ ਖੁਰਾਕੀ ਵਸਤਾਂ, ਸਿਗਰਟਾਂ ਦੇ ਪੈਕੇਟ ਅਤੇ ਚੀਨ ਦੀ ਸਥਾਨਕ ਭਾਸ਼ਾ ਵਿੱਚ ਲਿਖੇ ਨੋਟ ਸੁੱਟ ਕੇ ਚਲੇ ਗਏ। ਇਸ ਤੋਂ ਬਾਅਦ ਇਲਾਕੇ ਵਿੱਚ ਭਾਰਤੀ ਸੁਰੱਖਿਆ ਲਈ ਜ਼ਿੰਮੇਵਾਰ ਭਾਰਤ-ਤਿੱਬਤ ਬਾਰਡਰ ਪੁਲੀਸ ਨੇ ਹਿਫਾਜ਼ਤੀ ਪ੍ਰਬੰਧ ਸਖ਼ਤ ਕਰ ਦਿੱਤੇ ਹਨ।

ਇਸ ਦੌਰਾਨ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਅੱਜ ਬੰਗਲੌਰ ਵਿਖੇ ਕਿਹਾ, ”ਇਸ ਮਾਮਲੇ ਦੇ ਪੁਰਅਮਨ ਹੱਲ ਲਈ ਵੱਖ-ਵੱਖ ਪੱਧਰਾਂ ਉਤੇ ਗੱਲਬਾਤ ਜਾਰੀ ਹੈ।” ਉਨ੍ਹਾਂ ਨਾਲ ਹੀ ਕਿਹਾ, ”ਸਾਡੀ ਸਰਕਾਰ ਦੇਸ਼ ਦੀ ਅਖੰਡਤਾ ਤੇ ਸੁਰੱਖਿਆ ਲਈ ਹਰ ਕਦਮ ਉਠਾਵੇਗੀ।” ਭਾਰਤ ਨੇ ਬੀਤੇ ਦਿਨ ਚੀਨ ਨੂੰ ਕਿਹਾ ਸੀ ਕਿ ਉਹ ਦੇਪਸਾਂਗ ਵਾਦੀ ਵਿੱਚ ਪਹਿਲਾਂ ਵਾਲੀ ਸਥਿਤੀ ਬਹਾਲ ਕਰੇ, ਜਿੱਥੇ ਚੀਨੀ ਫੌਜਾਂ ਨੇ ਭਾਰਤੀ ਇਲਾਕੇ ਵਿੱਚ 10 ਕਿਲੋਮੀਟਰ ਅੰਦਰ ਤੱਕ ਆ ਕੇ ਆਪਣੀ ਚੌਕੀ ਕਾਇਮ ਕਰ ਲਈ ਹੈ। ਇਸ ਕਾਰਨ ਦੋਵੇਂ ਮੁਲਕਾਂ ਦੀਆਂ ਫੌਜਾਂ ਆਹਮੋ-ਸਾਹਮਣੇ ਆ ਗਈਆਂ ਹਨ।

ਦੂਜੇ ਪਾਸੇ ਚੀਨੀ ਵਿਦੇਸ਼ ਮੰਤਰਾਲੇ ਨੇ ਪੇਇਚਿੰਗ ਵਿੱਚ ਦਾਅਵਾ ਕੀਤਾ ਕਿ ਇਸ ਦੀ ਫੌਜ ਨੇ ਲੱਦਾਖ ਵਿੱਚ ਅਸਲ ਕੰਟਰੋਲ ਲਕੀਰ (ਐਲਏਸੀ) ਦਾ ਕੋਈ ਉਲੰਘਣ ਨਹੀਂ ਕੀਤਾ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੂਆ ਚੁਨਯਿੰਗ ਨੇ ਇਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ, ”ਮੈਂ ਮੁੜ ਦੁਹਰਾਉਣਾ ਚਾਹੁੰਦੀ ਹਾਂ ਕਿ ਚੀਨੀ ਫੌਜਾਂ ਪੂਰੀ ਸਖ਼ਤੀ ਨਾਲ ਦੁਵੱਲੇ ਇਕਰਾਰਨਾਮਿਆਂ ਮੁਤਾਬਕ ਕੰਮ ਕਰ ਰਹੀਆਂ ਹਨ ਤੇ ਐਲਏਸੀ ਦੇ ਚੀਨ ਵਾਲੇ ਪਾਸੇ ਆਮ ਵਾਂਗ ਗਸ਼ਤ ਕਰ ਰਹੀਆਂ ਹਨ। ਉਨ੍ਹਾਂ ਨੇ ਲਕੀਰ ਬਿਲਕੁਲ ਨਹੀਂ ਟੱਪੀ।” ਉਨ੍ਹਾਂ ਨੂੰ ਪੱਤਰਕਾਰਾਂ ਨੇ ਦੋਵੇਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਲੱਦਾਖ ਵਿੱਚ ਹੋਈ ਫਲੈਗ ਮੀਟਿੰਗ ਅਤੇ ਭਾਰਤ ਵੱਲੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਮੰਗ ਦੁਹਰਾਏ ਜਾਣ ਬਾਰੇ ਪੁੱਛਿਆ ਸੀ।

ਉਨ੍ਹਾਂ ਨਾਲ ਹੀ ਕਿਹਾ ਕਿ ਦੋਵੇਂ ਮੁਲਕਾਂ ਨੇ ਇਸ ਸਬੰਧ ਵਿੱਚ ‘ਵਿਚਾਰ-ਵਟਾਂਦਰੇ ਦਾ ਚੈਨਲ’ ਖੋਲਿ੍ਹਆ ਹੋਇਆ ਹੈ। ਉਨ੍ਹਾਂ ਕਿਹਾ, ”ਦੋਵੇਂ ਧਿਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਮੌਜੂਦਾ ਢਾਂਚੇ ਦੇ ਅੰਦਰ ਰਹਿੰਦਿਆਂ ਸਰਹੱਦੀ ਮਾਮਲਿਆਂ ਦਾ ਸਹੀ ਢੰਗ ਨਾਲ ਹੱਲ ਕੀਤਾ ਜਾ ਸਕੇ।”

ਮੌਜੂਦਾ ਵਿਵਾਦ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਚੀਨ ਨੇ ਮੰਨਿਆ ਹੈ ਕਿ ਇਸ ਮੁੱਦੇ ਨੂੰ ਦੋਵੇਂ ਮੁਲਕਾਂ ਵੱਲੋਂ ਵਿਚਾਰਿਆ ਜਾ ਰਿਹਾ ਹੈ।

ਭਾਜਪਾ: ਲੱਦਾਖ ਵਿੱਚ ਚੀਨੀ ਘੁਸਪੈਠ ਦੇ ਮਾਮਲੇ ਨੂੰ ‘ਬਹੁਤ ਗੰਭੀਰ’ ਕਰਾਰ ਦਿੰਦਿਆਂ ਭਾਜਪਾ ਨੇ ਅੱਜ ਕਿਹਾ ਕਿ ਸਰਕਾਰ ਨੂੰ ਚੀਨ ਨਾਲ ‘ਨਿਡਰ’ ਹੋ ਕੇ ਸਿੱਝਣਾ ਚਾਹੀਦਾ ਹੈ। ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ, ”ਅਸੀਂ ਚਾਹੁੰਦੇ ਹਾਂ ਕਿ ਭਾਰਤ ਨਿਡਰ ਹੋ ਕੇ ਇਹ ਮਾਮਲਾ ਹੱਲ ਕਰੇ। ਅਸੀਂ ਇਸ ਮੁੱਦੇ ਉਤੇ ਭਾਰਤ ਦੇ ਨਾਲ ਹਾਂ।”

ਜੰਮੂ: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਇਸ ਘਟਨਾ ਨੂੰ ਬਹੁਤ ਗੰਭੀਰ ਦੱਸਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਚੀਨ ਨੂੰ ਸਪਸ਼ਟ ਸੁਨੇਹਾ ਦਿੱਤਾ ਜਾਣਾ ਚਾਹੀਦਾ ਹੈ।


ਭੁੱਟੋ ਕਤਲ ਕੇਸ ਵਿੱਚ ਮੁਸ਼ੱਰਫ ਦੀ ਅੰਤਰਿਮ ਜ਼ਮਾਨਤ ਰੱਦ

http://sameydiawaaz.com/Archive%20News/%5B2013%5D/04/25.04.2013%20-%2005.jpg

ਇਸਲਾਮਾਬਾਦ 24 ਅਪਰੈਲ :- ਇਕ ਪਾਕਿਸਤਾਨੀ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਕੇਸ ਵਿੱਚ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਅੰਤਰਿਮ ਜ਼ਮਾਨਤ ਅੱਜ ਰੱਦ ਕਰ ਦਿੱਤੀ ਹੈ। ਲਾਹੌਰ ਹਾਈ ਕੋਰਟ ਨੇ ਸਾਬਕਾ ਫੌਜੀ ਸ਼ਾਸਕ ਦੀ ਅੰਤਰਿਮ ਜ਼ਮਾਨਤ ਵਧਾਉਣ ਲਈ ਉਨ੍ਹਾਂ ਦੇ ਵਕੀਲ ਸਲਮਾਨ ਸਫ਼ਦਰ ਵੱਲੋਂ ਪਾਈ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਸਫ਼ਦਰ ਨੇ ਕੋਰਟ ਦੇ ਫੈਸਲੇ ‘ਤੇ ਇਤਰਾਜ਼ ਵੀ ਕੀਤਾ ਪਰ ਅਦਾਲਤ ਨੇ ਇਸ ਨੂੰ ਵੀ ਦਰਕਿਨਾਰ ਕਰ ਦਿੱਤਾ।

69 ਸਾਲਾ ਮੁਸ਼ੱਰਫ ਨੂੰ 17 ਅਪਰੈਲ ਨੂੰ ਇਕ ਹਫਤੇ ਲਈ ਜ਼ਮਾਨਤ ਦਿੱਤੀ ਗਈ ਸੀ। ਉਹ ਇਸ ਸਮੇਂ ਆਪਣੇ ਫਾਰਮ ਹਾਊਸ ਵਿੱਚ ਨਜ਼ਰਬੰਦ ਹਨ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਲਾਹੌਰ ਹਾਈ ਕੋਰਟ ਦੇ ਇਸ ਫੈਸਲੇ ਦੇ ਮੱਦੇਨਜ਼ਰ ਬੇਨਜ਼ੀਰ ਹੱਤਿਆ ਕੇਸ ਵਿੱਚ ਮੁਸ਼ੱਰਫ ਦੀ ਗ੍ਰਿਫਤਾਰੀ ਅਮਲ ਵਿੱਚ ਆ ਸਕਦੀ ਹੈ।

ਦਹਿਸ਼ਤਵਾਦ ਵਿਰੋਧੀ ਇਕ ਅਦਾਲਤ ਨੇ ਕੱਲ੍ਹ ਸੰਘੀ ਜਾਂਚ ਏਜੰਸੀ ਨੂੰ ਹੁਕਮ ਦਿੱਤਾ ਸੀ ਕਿ ਮੁਸ਼ੱਰਫ ਨੂੰ ਹੱਤਿਆ ਦੇ ਕੇਸ ਦੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇ। ਪਿਛਲੇ ਹਫਤੇ ਇਸਲਾਮਾਬਾਦ ਹਾਈ ਕੋਰਟ ਵੱਲੋਂ 2007 ਦੀ ਐਮਰਜੈਂਸੀ ਦੌਰਾਨ 60 ਜੱਜਾਂ ਦੀ ਬਰਖਾਸਤਗੀ ਦੇ ਮਾਮਲੇ ਵਿੱਚ ਮੁਸ਼ੱਰਫ ਦੀ ਜ਼ਮਾਨਤ ਰੱਦ ਕਰਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਸਨ। ਮਗਰੋਂ ਮੁਸ਼ੱਰਫ ਨੂੰ ਉਨ੍ਹਾਂ ਦੇ ਫਾਰਮ ਹਾਊਸ ‘ਤੇ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ ਅਤੇ ਅਧਿਕਾਰੀਆਂ ਨੇ ਫਾਰਮ ਹਾਊਸ ਨੂੰ ਸਬ-ਜੇਲ੍ਹ ਦਾ ਦਰਜਾ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਮੁਸ਼ੱਰਫ ਦੀ ਜਾਨ ਨੂੰ ਤਾਲਿਬਾਨ ਅਤੇ ਹੋਰਨਾਂ ਦਹਿਸ਼ਤਪਸੰਦ ਗਰੁੱਪਾਂ ਵੱਲੋਂ ਖ਼ਤਰੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਘਰ ‘ਚ ਨਜ਼ਰਬੰਦ ਕਰਨ ਦਾ ਫੈਸਲਾ ਕੀਤਾ ਸੀ। ਮੁਸ਼ੱਰਫ ਲਗਪਗ ਚਾਰ ਸਾਲ ਜਲਾਵਤਨੀ ਹੰਢਾਉਣ ਤੋਂ ਬਾਅਦ ਪਿਛਲੇ ਮਹੀਨੇ ਪਾਕਿਸਤਾਨ ਪਰਤੇ ਸਨ। ਆਪਣੀ ਆਮਦ ਵੇਲੇ ਉਨ੍ਹਾਂ ਕਿਹਾ ਸੀ ਕਿ ਉਹ ਦੇਸ਼ ਨੂੰ ਆਰਥਿਕ ਤਬਾਹੀ ਅਤੇ ਦਹਿਸ਼ਤਵਾਦ ਤੋਂ ਬਚਾਉਣ ਵਾਪਸ ਆਏ ਹਨ। ਉਂਜ, ਚੋਣ ਅਧਿਕਾਰੀਆਂ ਨੇ ਉਨ੍ਹਾਂ ਨੂੰ 11 ਮਈ ਦੀਆਂ ਚੋਣਾਂ ਲੜਨ ਦੀ ਆਗਿਆ ਨਹੀਂ ਦਿੱਤੀ। ਉਨ੍ਹਾਂ ਨੂੰ ਕਈ ਸੰਗੀਨ ਫੌਜਦਾਰੀ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


‘ਕੱਤਿਆ ਕਰੂੰ ਤੇਰੀ ਰੂੰ’ ਵਾਲੀ ਸ਼ਮਸ਼ਾਦ ਬੇਗ਼ਮ ਨਹੀਂ ਰਹੀ

 http://sameydiawaaz.com/Archive%20News/%5B2013%5D/04/25.04.2013%20-%2009.jpg

ਮੁੰਬਈ 24 ਅਪਰੈਲ :- ਪੰਜਾਬੀ ਅਤੇ ਹਿੰਦੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਸੈਂਕੜੇ ਯਾਦਗਾਰੀ ਗੀਤ ਗਾਉਣ ਵਾਲੀ ਬਹੁਤ ਹੀ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗ਼ਮ ਦਾ ਇੱਥੇ ਦੇਹਾਂਤ ਹੋ ਗਿਆ। ਉਹ 94 ਵਰ੍ਹਿਆਂ ਦੇ ਸਨ।

ਉਨ੍ਹਾਂ ਬੀਤੀ ਰਾਤ ਆਪਣੀ ਧੀ ਊਸ਼ਾ ਰੱਤੜਾ ਦੇ ਘਰ ਆਖ਼ਰੀ ਸਾਹ ਲਿਆ। ਬੀਬੀ ਊਸ਼ਾ ਰੱਤੜਾ ਨੇ ਦੱਸਿਆ, ”ਉਹ ਪਿਛਲੇ ਕੁਝ ਮਹੀਨਿਆਂ ਤੋਂ ਠੀਕ ਨਹੀਂ ਸਨ ਅਤੇ ਵਾਰ-ਵਾਰ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪੈ ਰਿਹਾ ਸੀ। ਬੀਤੀ ਰਾਤ ਉਨ੍ਹਾਂ ਸਾਡੇ ਘਰ (ਪੋਵਾਈ, ਉੱਤਰ-ਪੂਰਬੀ ਮੁੰਬਈ) ਵਿੱਚ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਸਸਕਾਰ ਕੁਝ ਕਰੀਬੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ।”

ਬੀਬੀ ਸ਼ਮਸ਼ਾਦ ਨੇ ਹਿੰਦੀ ਫ਼ਿਲਮਾਂ ਵਿੱਚ ਅਨੇਕਾਂ ਹੀ ਸਦਾਬਹਾਰ ਗੀਤ ਗਾਏ, ਜਿਨ੍ਹਾਂ ਵਿੱਚ ‘ਕਹੀਂ ਪੇ ਨਿਗਾਹੇਂ ਕਹੀਂ ਪੇ ਨਿਸ਼ਾਨਾ’, ‘ਮੇਰੇ ਪੀਆ ਗਏ ਰੰਗੂਨ’, ‘ਕਭੀ ਆਰ ਕਭੀ ਪਾਰ’ ਅਤੇ ਕਜਰਾ ਮੁਹੱਬਤ ਵਾਲਾ’ ਮੁੱਖ ਹਨ। ਉਨ੍ਹਾਂ ਦਾ ਜਨਮ 14 ਅਪਰੈਲ 1919 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ ਤੇ ਉਨ੍ਹਾਂ ਆਪਣੀ ਫ਼ਿਲਮੀ ਪਿੱਠਵਰਤੀ ਗਾਇਕੀ ਦੀ ਸ਼ੁਰੂਆਤ ਦਲਸੁਖ ਪੰਚੋਲੀ ਦੀ ਪੰਜਾਬੀ ਫ਼ਿਲਮ ‘ਯਮਲਾ ਜੱਟ’ ਤੋਂ ਕੀਤੀ ਸੀ। ਇਹ ਇਹੋ ਫ਼ਿਲਮ ਹੈ, ਜਿਸ ਤੋਂ ਪਿਛਲੇ ਦਿਨੀਂ ਗੁਜ਼ਰੇ ਅਦਾਕਾਰ ਪ੍ਰਾਣ ਨੇ ਆਪਣੀ ਅਦਾਕਾਰੀ ਦਾ ਆਗਾਜ਼ ਕੀਤਾ ਸੀ।

ਉਨ੍ਹਾਂ ਪੰਜਾਬੀ ਫ਼ਿਲਮਾਂ ਵਿੱਚ ‘ਤੇਰੀ ਕਣਕ ਦੀ ਰਾਖੀ’, ‘ਭਾਵੇਂ ਬੋਲ ਭਾਵੇਂ ਨਾ ਬੋਲ’, ‘ਕੱਤਿਆ ਕਰੂੰ ਤੇਰੀ ਰੂੰ’ ਤੇ ‘ਮੇਰੀ ਲੱਗਦੀ ਕਿਸੇ ਨਾ ਵੇਖੀ’ ਵਰਗੇ ਗੀਤ ਗਾਏ। ਉਨ੍ਹਾਂ ਬੰਗਾਲੀ, ਮਰਾਠੀ, ਗੁਜਰਾਤੀ ਤੇ ਤਾਮਿਲ ਫ਼ਿਲਮਾਂ ਨੂੰ ਵੀ ਆਪਣੀ ਖ਼ੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਬੜਾ ਸ਼ੌਕ ਸੀ, ਪਰ ਰੂੜੀਵਾਦੀ ਪਰਿਵਾਰ ਇਸ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ। ਆਖ਼ਰ ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਬੁਰਕਾ ਪਹਿਨ ਕੇ ਰਿਕਾਰਡਿੰਗ ਕਰਾਉਣ ਤੇ ਫੋਟੋ ਨਾ ਖਿਚਵਾਉਣ ਦੀ ਸ਼ਰਤ ਉੱਤੇ ਗਾਉਣ ਦੀ ਇਜਾਜ਼ਤ ਦਿੱਤੀ ਸੀ।

ਉਨ੍ਹਾਂ 15 ਸਾਲ ਦੀ ਉਮਰ ਵਿੱਚ 1934 ਵਿੱਚ ਗਣਪਤ ਲਾਲ ਬੱਟੋ ਨਾਲ ਵਿਆਹ ਤੋਂ ਬਾਅਦ ਵੀ ਪਿਤਾ ਨਾਲ ਕੀਤਾ ਵਾਅਦਾ ਨਿਭਾਇਆ। ਉਨ੍ਹਾਂ ਦੇ ਪਤੀ ਦੀ 1955 ਵਿੱਚ ਮੌਤ ਹੋ ਗਈ ਸੀ ਤੇ ਉਹ ਉਦੋਂ ਤੋਂ ਹੀ ਆਪਣੀ ਧੀ ਊਸ਼ਾ ਤੇ ਜਵਾਈ ਯੋਗ ਰੱਤੜਾ ਨਾਲ ਇੱਥੇ ਰਹਿ ਰਹੇ ਸਨ। ਬੀਬੀ ਊਸ਼ਾ ਨੇ ਦੱਸਿਆ, ”ਮੇਰੀ ਮਾਂ ਹਮੇਸ਼ਾ ਫ਼ਿਲਮੀ ਚਮਕ-ਦਮਕ ਤੋਂ ਦੂਰ ਸੀ। ਚੋਟੀ ਦੀਆਂ ਗਾਇਕਾਵਾਂ ਵਿੱਚ ਸ਼ੁਮਾਰ ਹੋਣ ਦੇ ਬਾਵਜੂਦ ਉਸ ਨੂੰ ਸ਼ੋਹਰਤ ਦੀ ਭੁੱਖ ਨਹੀਂ ਸੀ। ਮੇਰੀ ਮਾਤਾ ਹਮੇਸ਼ਾ ਕਹਿੰਦੀ ਸੀ ਕਿ ਕਲਾਕਾਰ ਕਦੇ ਨਹੀਂ ਮਰਦੇ। ਉਹ ਚਾਹੁੰਦੀ ਸੀ ਕਿ ਉਸ ਨੂੰ ਉਸ ਦੇ ਗੀਤਾਂ ਰਾਹੀਂ ਚੇਤੇ ਰੱਖਿਆ ਜਾਵੇ।” ਉਨ੍ਹਾਂ ਪਹਿਲਾ ਗੀਤ ਲਾਹੌਰ ਵਿੱਚ ਪਿਸ਼ਾਵਰ ਰੇਡੀਓ ਉੱਤੇ 16 ਦਸੰਬਰ, 1947 ਨੂੰ ਗਾਇਆ ਸੀ ਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਜ਼ਮਾਨੇ ਦੇ ਸਾਰੇ ਨਾਮੀ ਸੰਗੀਤਕਾਰਾਂ ਜਿਵੇਂ ਗ਼ੁਲਾਮ ਹੈਦਰ, ਨੌਸ਼ਾਦ ਅਤੇ ਓਪੀ ਨਈਅਰ ਨਾਲ ਗਾਇਆ। ਉਨ੍ਹਾਂ ਗ਼ੁਲਾਮ ਹੈਦਰ ਦੀ ਸੇਧ ਨਾਲ ਅਨੇਕਾਂ ਗੀਤ ਗਾਏ, ਜੋ ਦੇਸ਼ ਦੀ ਵੰਡ ਉੱਤੇ ਪਾਕਿਸਤਾਨ ਚਲੇ ਗਏ, ਪਰ ਉਨ੍ਹਾਂ ਭਾਰਤ ਵਿੱਚ ਰਹਿਣ ਨੂੰ ਤਰਜੀਹ ਦਿੱਤੀ। ਉਨ੍ਹਾਂ ਨੂੰ 2009 ਵਿੱਚ ਪਦਮ ਭੂਸ਼ਣ ਐਵਾਰਡ ਦਿੱਤਾ ਗਿਆ ਸੀ। ਉਨ੍ਹਾਂ ਦੇ ਚਲਾਣੇ ਉੱਤੇ ਗਾਇਕਾ ਲਤਾ ਮੰਗੇਸ਼ਕਰ ਸਮੇਤ ਅਨੇਕਾਂ ਫ਼ਿਲਮੀ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

ਨਵੀਂ ਦਿੱਲੀ: ਦੁਨੀਆਂ ਭਰ ਦੇ ਲੱਖਾਂ ਸੰਗੀਤ ਪ੍ਰੇਮੀਆਂ ਦੇ ਨਾਲ ਹੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਗਾਇਕਾ ਸ਼ਮਸ਼ਾਦ ਬੇਗ਼ਮ ਦੇ ਚਲਾਣੇ ਉੱਤੇ ਅਫ਼ਸੋਸ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਆਪਣੇ ਸੁਨੇਹੇ ਵਿੱਚ ਕਿਹਾ ਹੈ, ”ਉਹ ਬਹੁਤ ਹੀ ਨਿਵੇਕਲੀ ਪ੍ਰਤਿਭਾ ਵਾਲੀ ਗਾਇਕਾ ਸੀ, ਜਿਸ ਨੂੰ ਆਪਣੇ ਗੀਤਾਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।”


ਅੰਮ੍ਰਿਤਸਰ ਦੀ ਜਾਈ ਸੀ ਸੰਗੀਤ ਦੀ ਬੇਗਮ

http://sameydiawaaz.com/Archive%20News/%5B2013%5D/04/25.04.2013%20-%2001.jpg

ਅੰਮ੍ਰਿਤਸਰ 24 ਅਪਰੈਲ (ਜਗਤਾਰ ਸਿੰਘ ਲਾਂਬਾ) :- ਪੰਜਾਬੀ ਅਤੇ ਹਿੰਦੀ ਦੇ ਬਹੁਤ ਸਾਰੇ ਮਸ਼ਹੂਰ ਗੀਤ ਗਾਉਣ ਵਾਲੀ ਸ਼ਮਸ਼ਾਦ ਬੇਗਮ ਦਾ ਜਨਮ 14 ਅਪਰੈਲ, 1919 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਉਨ੍ਹਾਂ ਦੇ ਜਨਮ ਤੋਂ ਇਕ ਦਿਨ ਪਹਿਲਾਂ ਹੀ ਅੰਮ੍ਰਿਤਸਰ ‘ਚ ਜਲਿ੍ਹਆਂਵਾਲਾ ਬਾਗ ਦਾ ਖੂਨੀ ਸਾਕਾ ਹੋਇਆ ਸੀ। ਸ਼ਮਸ਼ਾਦ ਬੇਗਮ ਨੇ 14 ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ ਸੀ। ਪਰਿਵਾਰ ਵਾਲੇ ਨਾਰਾਜ਼ ਸਨ ਪਰ ਉਨ੍ਹਾਂ ਨੇ ਬੁਰਕਾ ਪਾ ਕੇ ਗਾਉਣ ਦੀ ਆਗਿਆ ਦੇ ਦਿੱਤੀ। ਸ਼ਮਸ਼ਾਦ ਬੇਗਮ ਨੇ ਗਾਇਕੀ ਦੀ ਕੋਈ ਰਵਾਇਤੀ ਸਿੱਖਿਆ ਹਾਸਲ ਨਹੀਂ ਕੀਤੀ ਸੀ ਪਰ  ਸੁਰੀਲੀ ਆਵਾਜ਼ ਉਨ੍ਹਾਂ ਨੂੰ ਮੁੰਬਈ ਤੱਕ ਲੈ ਗਈ। ਉਨ੍ਹਾਂ ਨੇ ਸ਼ੁਰੂ ‘ਚ ਪੰਜਾਬੀ ਗੀਤ ਗਾਏ। 1947 ਵਿੱਚ ਉਹ ਆਲ ਇੰਡੀਆ ਰੇਡੀਓ ਲਾਹੌਰ ਨਾਲ ਜੁੜੇ ਅਤੇ ਰੇਡੀਓ ਲਈ ਗੀਤ ਗਾਏ। ਇਨ੍ਹਾਂ ਗੀਤਾਂ ਸਦਕਾ ਹੀ ਉਨ੍ਹਾਂ ਨੂੰ ਉੱਘੇ ਸੰਗੀਤ ਨਿਰਦੇਸ਼ਕ ਮਾਸਟਰ ਗੁਲਾਮ ਹੈਦਰ ਨੇ ਪੰਜਾਬੀ ਫਿਲਮ ‘ਯਮਲਾ ਜੱਟ’ ਵਿੱਚ ਗੀਤ ਗਾਉਣ ਦਾ ਮੌਕਾ ਦਿੱਤਾ। ਮੁੜ ਕੇ ਉਨ੍ਹਾਂ ਪਿੱਛੇ ਨਹੀਂ ਦੇਖਿਆ। ਸ਼ਮਸ਼ਾਦ ਬੇਗਮ ਬਾਲੀਵੁੱਡ ਫਿਲਮਾਂ ਦੀ ਪਹਿਲੀ  ਗਾਇਕਾ ਸੀ। ਉਨ੍ਹਾਂ ਨੇ ਤਕਰੀਬਨ 5 ਹਜ਼ਾਰ ਗੀਤ ਗਾਏ। ਗਾਇਕੀ ਦੇ ਖੇਤਰ ਵਿੱਚ ਪਾਏ ਅਣਮੁੱਲੇ ਯੋਗਦਾਨ ਸਦਕਾ 31 ਮਾਰਚ,2009 ਨੂੰ ਤਤਕਾਲੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਨੇ ਉਨ੍ਹਾਂ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਸ਼ਮਸ਼ਾਦ ਬੇਗ਼ਮ ਨੇ ਫਿਲਮ ਦੁਨੀਆ ਦੇ ਉੱਘੇ ਸੰਗੀਤ ਨਿਰਦੇਸ਼ਕ ਐਸ.ਡੀ. ਬਰਮਨ, ਓ.ਪੀ. ਨਈਅਰ, ਸ਼ਾਮ ਸੁੰਦਰ, ਮਦਨ ਮੋਹਨ ਤੇ ਹੋਰਾਂ ਨਾਲ ਗੀਤ ਗਾਏ। ਉਨ੍ਹਾਂ ਦੇ ਗਾਏ ਗੀਤ ਅੱਜ ਵੀ ਖਾਸ ਕਰਕੇ ਬਜ਼ੁਰਗਾਂ ਦੀ ਜ਼ੁਬਾਨ ‘ਤੇ ਹਨ।

ਪੰਜਾਬੀ ਕਹਾਣੀਕਾਰ ਸ੍ਰੀ ਪ੍ਰੀਤਮ (77) ਵਾਸੀ ਤਰਨ ਤਾਰਨ ਨੇ ਦੱਸਿਆ ਕਿ ਭਾਵੇਂ ਉਹ ਕਦੇ ਸ਼ਮਸ਼ਾਦ ਬੇਗ਼ਮ ਨੂੰ ਨਹੀਂ ਮਿਲੇ ਪਰ 10 ਸਾਲ ਮੁੰਬਈ ਵਿੱਚ ਰਹਿਣ ਦੌਰਾਨ ਕਈ ਵਾਰ ਉਨ੍ਹਾਂ ਨੂੰ ਸੁਣਨ ਦਾ ਮੌਕਾ ਮਿਲਿਆ। ਉਨ੍ਹਾਂ ਦੱਸਿਆ ਕਿ ਸ਼ਮਸ਼ਾਦ ਬੇਗ਼ਮ ਦੇ ਗਾਏ ਪੰਜਾਬੀ ਗੀਤ ‘ਛੱਬੀ ਦੀ ਚੁੰਨੀਆਂ ਮੈਂ ਮਲ ਮਲ ਧੋਂਦੀ ਆਂ’, ‘ਮਾਹੀ ਗਿਆ ਪਰਦੇਸ ਮੈਂ ਛਮ - ਛਮ ਰੋਂਦੀ ਹਾਂ’ ਉਸ ਵੇਲੇ ਬੜਾ ਮਕਬੂਲ ਹੋਇਆ ਸੀ। ਉਨ੍ਹਾਂ ਵੱਲੋਂ ਦਿਲ ਟੁੰਬਵੀਂ ਆਵਾਜ਼ ਵਿੱਚ ਗਾਈ ‘ਹੀਰ’ ਅੱਜ ਵੀ ਲੋਕਾਂ ਨੂੰ ਯਾਦ ਹੈ। ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ  ਕੇਵਲ ਧਾਲੀਵਾਲ, ਜਨਰਲ ਸਕੱਤਰ  ਜਗਦੀਸ਼ ਸਚਦੇਵਾ ਆਦਿ ਨੇ ਗਾਇਕਾ ਸ਼ਮਸ਼ਾਦ ਬੇਗਮ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਯਾਦ ਵਿੱਚ ਜਲਦੀ ਹੀ ਇਕ ਸੰਗੀਤ ਸਮਾਗਮ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹੰਮਦ ਰਫੀ ਵਾਂਗ ਸ਼ਮਸ਼ਾਦ ਬੇਗਮ ਨੇ ਵੀ ਬਾਲੀਵੁੱਡ ਵਿੱਚ ਅੰਮ੍ਰਿਤਸਰ ਦਾ ਨਾਂ ਉੱਘਾ ਕੀਤਾ ਸੀ।


ਨਿੰਦਰ ਘੁਗਿਆਣਵੀ ਨੇ ਸ਼ਮਸ਼ਾਦ ਬੇਗਮ 1998 ਵਿੱਚ ਹੀ ਮਾਰ ਦਿੱਤੀ ਸੀ

http://sameydiawaaz.com/Archive%20News/%5B2013%5D/04/25.04.2013%20-%2010.jpg

ਉਸਤਾਦ ਗਾਇਕ ਜਨਾਬ ਲਾਲ ਚੰਦ ਯਮਲਾ ਜੀ ਨੂੰ ਆਪਣਾ ਗੁਰੁ ਦੱਸਣ ਵਾਲਾ ਕਈ ਕਿਤਾਬਾਂ ਲਿੱਖ ਚੁੱਕਿਆ ਨਿੰਦਰ ਘੁਗਿਆਣਵੀ, ਪ੍ਰਸਿਧ ਗਾਇਕਾ ਸ਼ਮਸ਼ਾਦ ਬੇਗਮ ਦੀ ਕੱਲ ਹੋਈ ਮੌਤ ਤੋਂ ਬਾਅਦ ਬੁਖਲਾ ਗਿਆ ਹੈ। ਇਹ ਨਹੀਂ ਹੈ ਕਿ ਉਸਨੂੰ ਇਸ ਮਹਾਨ ਗਾਇਕਾ ਦੇ ਤੁਰ ਜਾਣ ਦਾ ਬਹੁਤ ਦੁੱਖ ਹੋਇਆ ਹੈ ਬਲਕਿ ਇਸ ਗੱਲੋਂ ਕਿ ਉਸਨੇ ਆਪਣੀ ਕਿਤਾਬ ਵਿਚ ਕਈ ਸਾਲ ਪਹਿਲਾਂ ਹੀ ਇਸ ਗਾਇਕਾ ਨੂੰ ਦੁਨੀਆਂ ਤੋਂ ਤੋਰ ਦਿੱਤਾ ਸੀ। ਇਸ ਕਿਤਾਬ ਦੀ ਨਲਾਇਕੀ ਵਿਚ ਪੰਜਾਬੀ ਯੂਨੀਵਰਸਿਟੀ ਵੀ ਬਰਾਰਬ ਦੀ ਭਾਈਵਾਲ ਸੀ ਜਿਸਨੇ ਇਹ ਕਿਤਾਬ ਛਾਪੀ ਸੀ। ਇਸ ਕਿਤਾਬ ਵਿਚ ਨਿੰਦਰ ਨੇ ਸ਼ਮਸ਼ਾਦ ਬੇਗਮ ਦਾ ਜਨਮ 1898 ਦਾ ਦੱਸਿਆ ਹੈ ਜਦੋਂ ਕਿ ਉਹ 14 ਅਪ੍ਰੈਲ 1919 ਨੂੰ ਅਮ੍ਰਿਤਸਰ ਵਿਚ ਪੈਦਾ ਹੋਏ। ਨਿੰਦਰ ਨੇ ਇਸ ਕਿਤਾਬ ਦੇ ਵਿਚ ਸ਼ਮਸ਼ਾਦ ਬਾਰੇ ਇਹ ਵੀ ਲਿਖਿਆ ਕਿ ਉਹ 14 ਅਗਸਤ 1998 ਨੂੰ ਇਸ ਦੁਨੀਆਂ ਨੂੰ ਛੱਡ ਗਏ ਭਾਵ ਉਨ੍ਹਾਂ ਦੀ ਮਤ ਹੋ ਗਈ ਜਦੋਂ ਕਿ ਸ਼ਮਸ਼ਾਦ ਬੇਗਮ ਜੀ ਦੀ ਮੌਤ 23 ਅਪ੍ਰੈਲ 2013 ਦੀ ਰਾਤ ਨੂੰ ਹੋਈ ਹੈ। ਇਸ ਸਬੰਧੀ ਰੇਡੀਓ ਚੰਨ ਪ੍ਰਦੇਸੀ ਤੇ ਇਸਦੇ ਹੋਸਟ ਅਤੇ ਪੰਜਾਬ ਦੇ ਨਾਮਵਰ ਪੱਤਰਕਾਰ ਪ੍ਰਮਿੰਦਰ ਸਿੰਘ ਟਿਵਾਣਾ ਨੇ ਜਦੋਂ ਇਸ ਵਿਸ਼ੇ ਨੂੰ ਛੋਹਿਆ ਤਾਂ ਉਨ੍ਹਾਂ ਖੁਲਾਸਾ ਕੀਤਾ ਕਿ ਇਹ ਬਿਲਕੁਲ ਤੱਥਾਂ ਤੋਂ ਰਹਿਤ ਮਨਘੜਤ ਕਹਾਣੀ ਸੀ ਜੋ ਕਿ ਇਸ ਮਹਾਨ ਗਾਇਕਾ ਦੀ ਬੇਇਜ਼ਤੀ ਸੀ। ਇਸ ਪ੍ਰੋਗਰਾਮ ਨੂੰ ਸੁਣਕੇ ਔਰਤ ਦੀ ਅਵਾਜ਼ ਵਿਚ ਕਿਸੇ ਸੁਨੀਤਾ ਨੇ ਸ੍ਰ ਟਿਵਾਣਾ ਨੂੰ ਫੋਨ ਕੀਤਾ ਅਤੇ ਔਨ ਏਅਰ ਬੁਰਾ ਭਲਾ ਅਤੇ ਗੈਰਸਾਹਿਤਿਕ ਸ਼ਬਦ ਵਰਤੇ। ਸ੍ਰ ਟਿਵਾਣਾ ਦੇ ਅਨੁਸਾਰ ਉਹ ਕੋਈ ਹੋਰ ਨਹੀਂ ਖੁਦ ਨਿੰਦਰ ਹੀ ਸੀ ਜੋ ਕਿ ਥੋੜ੍ਹੀ ਜਿਹੀ ਆਲੋਚਨਾ ਤੋਂ ਹੀ ਕਪੜਿਆਂ ਤੋਂ ਬਾਹਰ ਹੋ ਗਿਆ। ਇਸਦੀ ਪੂਰੀ ਰਿਕਾਰਡਿੰਗ ਅਤੇ ਫੋਨ ਨੰਬਰ ਰੇਡੀਓ ਚੰਨ ਪ੍ਰਦੇਸੀ ਕੋਲ ਸੁਰੱਖਿਅਤ ਹੈ। ਇਥੇ ਇਹ ਵਰਨਣਯੋਗ ਹੈ ਕਿ ਕਈ ਸਾਲ ਪਹਿਲਾਂ ਛਪੀ ਇਸ ਕਿਤਾਬ ਵਿਚ ਹੋਈ ਇਸ ਬੱਜਰ ਗਲਤੀ ਦੀ ਨਾ ਨਿੰਦਰ ਘੁਗਿਆਣਵੀ ਨੇ ਤੇ ਨਾ ਹੀ ਪੰਜਾਬੀ ਯੂਨੀਵਰਸਿਟੀ ਨੇ ਮੁਆਫੀ ਮੰਗੀ ਹੈ। (ਧੰਨਵਾਦ ਸਾਹਿਤ "ਅੱਜਨਾਮਾ")


ਅਫ਼ਗਾਨਿਸਤਾਨ ਵਿੱਚ ਭੂਚਾਲ ਨਾਲ 7 ਮੌਤਾਂ, 76 ਜ਼ਖ਼ਮੀ

ਕਾਬੁਲ 24 ਅਪਰੈਲ (ਏਜੰਸੀਆਂ) :- ਪੂਰਬੀ ਅਫ਼ਗਾਨਿਸਤਾਨ ਵਿਚ ਅੱਜ ਬਾਅਦ ਦੁਪਹਿਰ ਆਏ ਭੂਚਾਲ ਕਾਰਨ ਸੱਤ ਵਿਅਕਤੀ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋ ਗਏ ਹਨ।

ਨਾਂਗਰਹਾਰ ਸੂਬੇ ਦੇ ਬੁਲਾਰੇ ਅਹਿਮਦ ਜ਼ਿਆ ਅਬਦੁਲਜ਼ਈ ਨੇ ਦੱਸਿਆ ਕਿ ਸੂਬੇ ਵਿਚ ਕੁਝ ਬੱਚਿਆਂ ਸਣੇ ਛੇ ਲੋਕ ਮਾਰੇ ਗਏ ਅਤੇ 75 ਜ਼ਖ਼ਮੀ ਹੋ ਗਏ। ਇਕ ਵਿਅਕਤੀ ਨਾਲ ਲਗਦੇ ਕੁਨਾਰ ਪ੍ਰਾਂਤ ਵਿਚ ਮਾਰਿਆ ਗਿਆ ਅਤੇ ਇਕ ਜ਼ਖ਼ਮੀ ਹੋ ਗਿਆ। ਇੱਥੇ ਬਹੁਤ ਸਾਰੇ ਘਰ ਤਬਾਹ ਹੋ ਗਏ ਹਨ।

ਪਾਕਿਸਤਾਨੀ ਰਾਜਧਾਨੀ ਇਸਲਾਮਾਬਾਦ ਅਤੇ ਦੇਸ਼ ਦੇ ਕਈ ਉੱਤਰੀ ਹਿੱਸਿਆਂ ਵਿਚ ਅੱਜ 6.2 ਗਤੀ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਦੱਖਣ-ਪੱਛਮੀ ਅਫ਼ਗਾਨਿਸਤਾਨ ਸੀ ਜਦਕਿ ਇਸ ਦੇ ਝਟਕੇ ਇਸਲਾਮਾਬਾਦ, ਰਾਵਲਪਿੰਡੀ, ਪਿਸ਼ਾਵਰ, ਲਾਹੌਰ ਅਤੇ ਕਬਾਇਲੀ ਇਲਾਕਿਆਂ ਤਕ ਮਹਿਸੂਸ ਕੀਤੇ ਗਏ। ਕਈ ਥਾਵਾਂ ’ਤੇ ਦਸ ਸੈਕਿੰਡ ਤਕ ਝਟਕੇ ਆਏ। ਇਸਲਾਮਾਬਾਦ ਵਿਚ ਲੋਕ ਘਬਰਾਏ ਘਰਾਂ ’ਚੋਂ ਬਾਹਰ ਆ ਗਏ। ਲੰਘੀ 16 ਅਪਰੈਲ ਨੂੰ ਆਏ ਭੂਚਾਲ ਕਾਰਨ ਬਲੋਚਿਸਤਾਨ ਸੂਬੇ ਮਸ਼ਕੇਲ ਇਲਾਕੇ ਵਿਚ ਦਰਜਨਾਂ ਲੋਕ ਮਾਰੇ ਗਏ ਅਤੇ ਸੈਂਕੜੇ ਘਰ ਢਹਿ-ਢੇਰੀ ਹੋ ਗਏ ਸਨ।

ਅਮਰੀਕੀ ਜਿਓਲੋਜੀਕਲ ਸਰਵੇ ਨੇ ਅੱਜ ਦਿਨੇ ਲਗਪਗ ਪੌਣੇ ਤਿੰਨ ਵਜੇ ਆਏ  ਭੂਚਾਲ ਦੀ ਗਤੀ 5.7 ਦੱਸੀ ਹੈ ਅਤੇ ਇਸ ਦਾ ਕੇਂਦਰ ਬਿੰਦੂ ਪਾਕਿਸਤਾਨੀ ਸਰਹੱਦ ਨੇੜੇ ਪੈਂਦੇ ਅਫ਼ਗਾਨ ਸ਼ਹਿਰ ਜਲਾਲਾਬਾਦ ਦੇ ਲਾਗੇ ਸੀ।

ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਵੀ ਭੂਚਾਲ ਦੇ ਝਟਕੇ ਲੱਗੇ।


ਢਾਕਾ ਵਿੱਚ 8 ਮੰਜ਼ਲਾ ਇਮਾਰਤ ਡਿੱਗੀ, 100 ਮੌਤਾਂ

http://sameydiawaaz.com/Archive%20News/%5B2013%5D/04/25.04.2013%20-%2007.jpg

ਢਾਕਾ ਵਿੱਚ ਰਾਣਾ ਪਲਾਜ਼ਾ ਢਹਿਣ ਕਾਰਨ ਫੌਤ ਹੋਏ ਕਾਮਿਆਂ ਦੇ ਨਜ਼ਦੀਕੀ ਵਿਰਲਾਪ ਕਰਦੇ ਹੋਏ (ਫੋਟੋ: ਰਾਇਟਰਜ਼)

ਢਾਕਾ 24 ਅਪਰੈਲ :- ਬੰਗਲਾਦੇਸ਼ ਦੀ ਰਾਜਧਾਨੀ ਦੇ ਬਾਹਰਵਾਰ ਇਕ ਇਮਾਰਤ ਡਿੱਗਣ ਕਾਰਨ ਅੱਜ ਘੱਟੋ-ਘੱਟ ਸੌ ਵਿਅਕਤੀ ਮਾਰੇ ਗਏ ਅਤੇ 700 ਜ਼ਖ਼ਮੀ ਹੋ ਗਏ। ਇਸ ਅੱਠ ਮੰਜ਼ਲਾ ਇਮਾਰਤ ਵਿਚ ਕਈ ਕੱਪੜਾ ਫੈਕਟਰੀਆਂ ਲੱਗੀਆਂ ਹੋਈਆਂ ਸਨ ਜਿਨ੍ਹਾਂ ’ਚ ਹਜ਼ਾਰਾਂ ਕਾਮੇ ਕੰਮ ਕਰਦੇ ਸਨ।

ਢਾਕਾ ਦੇ ਬਾਹਰਵਾਰ ਸਾਵਰ ਇਲਾਕੇ ਵਿਚ ਬਣੇ ਰਾਣਾ ਪਲਾਜ਼ਾ ਵਿਚ ਤਿੰਨ ਗਾਰਮੈਂਟ ਫੈਕਟਰੀਆਂ, ਇਕ ਬੈਂਕ ਸ਼ਾਖਾ ਅਤੇ ਤਿੰਨ ਸੌ ਦੇ ਕਰੀਬ ਦੁਕਾਨਾਂ ਸਨ। ਮੁਕਾਮੀ ਲੋਕਾਂ ਦੇ ਅਨੁਮਾਨ ਮੁਤਾਬਕ ਕੱਪੜਾ ਫੈਕਟਰੀਆਂ ਵਿਚ ਲਗਪਗ 6000 ਕਾਮੇ ਕੰਮ ਕਰਦੇ ਸਨ। ਇਮਾਰਤ ਦੇ ਮਲਬੇ ਵਿਚ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਕੱਢਿਆ ਜਾ ਰਿਹਾ ਸੀ। ਸਾਵਰ ਸਰਕਲ ਦੇ ਪੁਲੀਸ ਅਧਿਕਾਰੀ ਮੋਸ਼ੀਦੌਲਾ ਰਜ਼ਾ ਨੇ ਬੀਡੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ 76 ਲਾਸ਼ਾਂ ਮਿਲਣ ਦੀ ਪੁਸ਼ਟੀ ਕੀਤੀ ਹੈ।

ਬਚਾਓ ਕਰਮੀਆਂ ਮੁਤਾਬਕ ਘੱਟੋ-ਘੱਟ ਚਾਰ ਹੋਰ ਲਾਸ਼ਾਂ ਮੁਕਾਮੀ ਹਸਪਤਾਲਾਂ ਲਿਜਾਈਆਂ ਗਈਆਂ ਹਨ। ਸਨਅਤੀ ਪੁਲੀਸ ਦੇ ਡਾਇਰੈਕਟਰ ਮੋਸਤਫਿਜ਼ੁਰ ਰਹਿਮਾਨ ਨੇ ਦੱਸਿਆ ਕਿ ਇਸ ਹਾਦਸੇ ਲਈ ਗਾਰਮੈਂਟ ਫੈਕਟਰੀ ਮਾਲਕ ਕਸੂਰਵਾਰ ਹਨ ਅਤੇ ਮਾਲਕ ਇਮਾਰਤ ਵਿਚ ਆਈਆਂ ਤਰੇੜਾਂ ਨੂੰ ਨਜ਼ਰ-ਅੰਦਾਜ਼ ਕਰਕੇ ਕੰਮ ਚਲਾ ਰਹੇ ਸਨ।

ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕੁਝ ਵਰਕਰਾਂ ਨੇ ਕੱਲ੍ਹ ਸ਼ਾਮੀਂ ਇਮਾਰਤ ’ਚ ਤਰੇੜਾਂ ਆਉਣ ਦੀ ਸ਼ਿਕਾਇਤ ਕੀਤੀ ਸੀ ਪਰ ਮੈਨੇਜਰਾਂ ਨੇ ਉਨ੍ਹਾਂ ਨੂੰ ਵਾਪਸ ਕੰਮ ’ਤੇ ਭੇਜ ਦਿੱਤਾ ਸੀ।

ਬਚਾਓ ਕਾਰਜਾਂ ਦੀ ਦੇਖ-ਰੇਖ ਕਰ ਰਹੇ ਇਕ ਸੀਨੀਅਰ ਫੌਜੀ ਅਫਸਰ ਨੇ ਕਿਹਾ ਕਿ ਘੱਟੋ-ਘੱਟ 700 ਵਿਅਕਤੀ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਾਇਆ ਗਿਆ ਹੈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz