ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005158155
ਅੱਜ
ਇਸ ਮਹੀਨੇ
901
13879

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

24 ਅਪ੍ਰੈਲ 2013

ਦੋਗਲਿਆਂ ਦਾ ਦਾਅਵਾ-'ਸਾਡਾ ਹੱਕ' ਕਰ ਸਕਦੀ ਹੈ ਪੰਜਾਬ ਦਾ ਅਮਨ ਭੰਗ

http://sameydiawaaz.com/Archive%20News/%5B2013%5D/04/24.04.2013%20-%2002.jpg

ਨਵੀਂ ਦਿੱਲੀ ੨੩ ਅਪ੍ਰੈਲ :- ਪੰਜਾਬ ਦੀ ਦੋਗਲੀ ਪ੍ਰਕਾਸ਼ ਸਿੰਘ ਬਾਦਲ ਸ੍ਰਕਾਰ ਜਿਸ ਨੇ ਚਾਰ ਪਾਨ - ਬੀੜੀ ਪੀਣ ਵਾਲਿਆਂ ਅਤੇ ਅਫਸਰਸ਼ਾਹੀ ਦੇ ਦਬਾਅ ਹੇਠ ਆ ਕੇ ਸਿੱਖ ਸੰਘਰਸ਼ ਤੇ ਬਣੀ ਫਿਲਮ ਬੈਨ ਕਰ ਦਿੱਤੀ ਸੀ ਨੇ ਅੱਜ ਸੁਪਰੀਮ ਕੋਰਟ 'ਚ ਇੱਕ ਹਲਫਨਾਮਾ ਦਾਇਰ ਕਰਕੇ ਕਿਹਾ ਹੈ ਕਿ ਅਤਿਵਾਦ ਦੇ ਦੌਰ ਬਾਰੇ ਬਣੀ ਪੰਜਾਬੀ ਫਿਲਮ 'ਸਾਡਾ ਹੱਕ' ਦੇ ਪ੍ਰਦਰਸ਼ਨ ਨਾਲ ਸੂਬੇ 'ਚ ਅਮਨ - ਸ਼ਾਂਤੀ ਤੇ ਇਕਸੁਰਤਾ ਭੰਗ ਹੋਏਗੀ ਤੇ ਇਸ ਨਾਲ ਕਾਨੂੰਨੀ ਬੰਦੋਬਸਤ ਲਈ ਮੁਸ਼ਕਲ ਖੜ੍ਹੀ ਹੋ ਜਾਏਗੀ।

ਐਡੀਸ਼ਨਲ ਐਡਵੋਕੇਟ ਜਨਰਲ ਅਜੈ ਬਾਂਸਲ ਰਾਹੀਂ ਦਾਇਰ ਹਲਫਨਾਮੇ 'ਚ ਰਾਜ ਸ੍ਰਕਾਰ ਨੇ ਕਿਹਾ ਹੈ ਕਿ ਇਸ ਫਿਲਮ 'ਤੇ ਪਾਬੰਦੀ ਇਸ ਨੂੰ ਦੇਖਣ ਵਾਲੀ ਤਿੰਨ ਮੈਂਬਰੀ ਕਮੇਟੀ ਦੀਆਂ ਸਿਫਾਰਸ਼ਾਂ 'ਤੇ ਲਾਈ ਗਈ ਸੀ। ਕਮੇਟੀ 'ਚ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸੈਕਟਰੀ, ਪ੍ਰਿੰਸੀਪਲ ਸੈਕਟਰੀ (ਗ੍ਰਹਿ ਤੇ ਨਿਆਂ) ਤੇ ਮੁੱਖ ਸਕੱਤਰ ਸ਼ਾਮਲ ਸਨ।

ਰਾਜ ਸ੍ਰਕਾਰ ਨੇ ਇਹ ਹਲਫਨਾਮਾ, ਸੁਪਰੀਮ ਕੋਰਟ ਵਲੋਂ ੧੧ ਅਪ੍ਰੈਲ ਨੂੰ ਫਿਲਮ ਦੇ ਨਿਰਮਾਤਾ ਵਾਈਟਲ ਮੀਡੀਆ ਵਲੋਂ ਪਾਈ ਪਟੀਸ਼ਨ 'ਤੇ ਸੁਣਵਾਈ ਦੌਰਾਨ ਜਾ ਰਹੀ ਕੀਤੇ ਨੋਟਿਸ 'ਤੇ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਸ਼ਿਵ ਸੈਨਾ ਦੇ ਦੋ ਕਾਰਕੁਨਾਂ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਪਹੁੰਚ ਕਰਕੇ ਫਿਲਮ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ। ਇਕ ਹੋਰ ਸੰਗਠਨ ਨੇ ਸੂਬੇ 'ਚ ਪ੍ਰੈਸ ਕਾਨਫਰੰਸ ਕਰਕੇ ਫਿਲਮ ਦੇ ਨਿਰਮਾਤਾਵਾਂ ਨੂੰ 'ਗ਼ਦਾਰ' ਕਿਹਾ ਸੀ ਕਿ ਇਹ ਅਤਿਵਾਦੀਆਂ ਦੇ ਪੱਖ 'ਚ ਭੁਗਤ ਰਹੇ ਹਨ। ਪੰਜਾਬ ਸ੍ਰਕਾਰ ਵਲੋਂ ਦਲੀਲ ਦਿੱਤੀ ਗਈ ਹੈ ਕਿ ਫਿਲਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲਾਂ ਨੂੰ ਖਾੜਕੂ ਲਹਿਰ ਦੇ ਨਾਇਕਾਂ ਵਜੋਂ ਪੇਸ਼ ਕਰਦੀ ਹੈ। ਚੀਫ ਜਸਟਿਸ ਅਲਤਮਸ ਕਬੀਰ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਪੰਜਾਬ, ਦਿੱਲੀ ਤੇ ਚੰਡੀਗੜ੍ਹ ਨੂੰ ਇਹ ਸਪਸ਼ਟ ਰੂਪ 'ਚ ਦੱਸਣ ਲਈ ਕਿਹਾ ਸੀ ਕਿ ਕੇਂਦਰੀ ਸੈਂਸਰ ਬੋਰਡ ਵਲੋਂ ਇਸ ਫਿਲਮ ਨੂੰ 'ਯੂ' ਸਰਟੀਫਿਕੇਟ ਦਿੱਤੇ ਜਾਣ ਦੇ ਬਾਵਜੂਦ ਇਸ 'ਤੇ ਪਾਬੰਦੀ ਕਿਉਂ ਲਾਈ ਹੈ। ਸੀ. ਬੀ. ਐਫ. ਸੀ. ਦੇ 'ਯੂ' ਸਰਟੀਫਿਕੇਟ ਦਾ ਮਤਲਬ ਇਹ ਹੈ ਕਿ ਇਸ ਫਿਲਮ ਨੂੰ ਸਾਰੇ ਉਮਰ ਵਰਗਾਂ ਦੇ ਲੋਕ ਦੇਖ ਸਕਦੇ ਹਨ।

ਅੱਜ ਦਲੀਲਬਾਜ਼ੀ ਦੌਰਾਨ ਸੀਨੀਅਰ ਵਕੀਲ ਕੋਲਿਨ ਗੋਸਲਵੇਜ਼ ਨੇ ਫਿਲਮ 'ਤੇ ਪਾਬੰਦੀ ਨੂੰ ਗ਼ੈਰ - ਕਾਨੂੰਨੀ ਕਰਾਰ ਦਿੱਤਾ । ਵਕੀਲ ਨੇ ਪਾਬੰਦੀ ਹਟਾਉਣ ਦੀ ਮੰਗ ਕੀਤੀ।

ਪੰਜਾਬ ਦੇ ਏ. ਏ. ਜੀ. ਨੇ ੨੫ ਅਪ੍ਰੈਲ ਤੱਕ ਸੁਣਵਾਈ ਅੱਗੇ ਪਾਉਣ ਦੀ ਬੇਨਤੀ ਕੀਤੀ ਜੋ ਅਦਾਲਤ ਨੇ ਸਵੀਕਾਰ ਕਰ ਲਈ।


ਸੰਤ ਸਮਾਜ ਵਲੋਂ ਵੀ ਰਾਸ਼ਟਰਪਤੀ ਨੂੰ ਮਿਲਕੇ ਭੁੱਲਰ ਦੀ ਫਾਂਸੀ ਮੁਆਫੀ ਦੀ ਅਪੀਲ

http://sameydiawaaz.com/Archive%20News/%5B2013%5D/04/24.04.2013%20-%2001.jpg

ਚੰਡੀਗੜ੍ਹ 23 ਅਪ੍ਰੈਲ (ਗਗਨਦੀਪ ਸੋਹਲ) :- ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਾਉਣ ਲਈ ਅੱਜ ਸੰਤ ਸਮਾਜ ਵਲੋਂ ਵੀ ਰਾਸ਼ਟਰਪਤੀ ਨੂੰ ਮਿਲਕੇ ਅਪੀਲ ਕੀਤੀ ਗਈ। ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੇ ਅੱਜ ਦੇਸ਼ ਦੇ ਰਾਸ਼ਟਰਪਤੀ ਪ੍ਰਨਬ ਮੁਖਰਜੀ ਨੂੰ ਸੰਤ ਸਮਾਜ ਵੱਲੋਂ ਇੱਕ ਮੰਗ ਪੱਤਰ ਸੌਂਪ ਕੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਕੀਤੀ।

ਇਸ ਮੌਕੇ ਉਨ੍ਹਾਂ ਨਾਲ ਸੰਤ ਸਮਾਜ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਚਰਨਜੀਤ ਸਿੰਘ ਅਤੇ ਬਾਬਾ ਸੁਖਚੈਨ ਸਿੰਘ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਪ੍ਰੋ. ਭੁੱਲਰ ਬੇਗੁਨਾਹ ਨੇ ਤੇ ਸਾਰੀਆਂ ਜੱਥੇਬੰਦੀਆਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਸਣੇ ਹੋਰ ਜੱਥੇਬੰਦੀਆਂ ਪ੍ਰੋ. ਭੁੱਲਰ ਦੀ ਰਿਹਾਈ ਵਾਸਤੇ ਬੜੀਆਂ ਜੱਦੋ-ਜਹਿਦ ਕਰ ਰਹੀਆਂ ਨੇ ਤੇ ਅੱਜ ਸੰਤ ਸਮਾਜ ਵਲੋਂ ਵੀ ਰਾਸ਼ਟਰਪਤੀ ਨੂੰ ਪ੍ਰੋ. ਭੁੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਸੀ ਮੰਗ ਪੱਤਰ ਦਿੱਤਾ ਹੈ ਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਬਿਆਨਾਂ ਤੋਂ ਮਿਲ ਰਹੇ ਸੰਕੇਤਾਂ ਤੋਂ ਲੱਗਦਾ ਹੈ ਕਿ ਪ੍ਰੋ. ਭੁੱਲਰ ਜਲਦ ਹੀ ਰਿਹਾ ਹੋ ਜਾਣਗੇ। ਉਨ੍ਹਾਂ ਕਿਹਾ ਕਿ 1980-90 ਦੇ ਦਹਾਕੇ ਵਿਚ ਪੰਜਾਬ ਨੇ ਬੜਾ ਸੰਤਾਪ ਝੇਲਿਆ ਹੈ ਅਤੇ ਅਕਾਲੀ ਦਲ ਨੇ ਹਮੇਸ਼ਾ ਪੰਜਾਬੀ ਸੂਬੇ, ਦਰਿਆਈ ਪਾਣੀ, ਧਰਮ ਯੁੱਧ ਜਿਹੇ ਮੋਰਚੇ ਲਗਾਕੇ ਕੌਮ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ, ਪਰ ਵੇਲੇ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਸਿੱਖਾਂ ਨਾਲ ਵਿਤਕਰਾ ਕੀਤਾ ਹੈ ਜੂਨ 1984 ਵਿਚ ਸਾਕਾ ਨੀਲਾ ਤਾਰਾ ਅਤੇ ਨਵੰਬਰ 1984 ਵਿੱਚ ਦਿੱਲੀ ਸਮੇਤ ਕਈ ਸ਼ਹਿਰਾ ਵਿਚ ਹਜਾਰਾ ਬੇਗੁਨਾਹ ਸਿੱਖਾਂ ਦਾ ਕਤਲ ਕੀਤਾ ਗਿਆ, ਜਿਸ ਕਰਕੇ ਪੰਜਾਬ ਵਿਚ ਖਾੜਕੂਵਾਦ ਪੈਦਾ ਹੋਇਆ ਤੇ ਇਸ ਦੌਰਾਨ ਹੀ ਪ੍ਰੋ. ਭੁੱਲਰ ਦੇ ਪਰਿਵਾਰ ਨਾਲ ਪੁਲਿਸ ਨੇ ਬੜਾ ਧੱਕਾ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇਥੇ ਇਹ ਫੈਸਲਾ ਕਰਨ ਨਹੀਂ ਆਏ ਕਿ ਕੌਣ ਠੀਕ ਸੀ ਤੇ ਕੌਣ ਗਲਤ ਸੀ ਪਰ ਇਕ ਅਠ੍ਹਾਂਰਾ ਸਾਲਾਂ ਤੋਂ ਜੇਲ ਕੱਟ ਰਹੇ ਕਿਸੇ ਬੰਦੇ ਨੂੰ ਫਾਂਸੀ ਤੇ ਕਿਵੇਂ ਚਾੜਿਆ ਜਾ ਸਕਦਾ ਹੈ ਜਦਕਿ ਉਹਦੇ ਖਿਲਾਫ ਕੋਈ ਸਬੂਤ / ਗਵਾਹ ਨਹੀਂ ਹੈ ਤੇ ਪੁਲਿਸ ਹਿਰਾਸਤ ਵਿਚ ਲਏ ਗਏ ਇਕਬਾਲੀਆ ਬਿਆਨ ਦੇ ਆਧਾਰ ਤੇ ਕਿਵੇਂ ਕਿਸੇ ਨੂੰ ਫਾਂਸੀ ਚਾੜਿਆ ਜਾ ਸਕਦਾ ਹੈ ਤੇ ਅਸੀਂ ਧੰਨਵਾਦੀ ਹਾਂ ਸੁਪਰੀਮ ਕੋਰਟ ਦੇ ਜੱਜ ਐਮ. ਬੀ. ਸ਼ਾਹ ਦੇ ਜਿਨ੍ਹਾਂ ਨੇ ਪ੍ਰੋ. ਭੁੱਲਰ ਦੇ ਖਿਲਾਫ ਫਾਂਸੀ ਦੀ ਸਜਾ ਦਾ ਆਪਣੇ ਫੈਸਲੇ ਵਿਚ ਵਿਰੋਧ ਕੀਤਾ ਸੀ।

ਭਾਈ ਰੋਡੇ ਨੇ ਕਿਹਾ ਕਿ ਅੱਜ ਪੁਰੇ ਸੰਸਾਰ ਦੀਆਂ ਨਜ਼ਰਾਂ ਪ੍ਰੋ. ਭੁੱਲਰ ਦੇ ਫੈਸਲੇ ਦੇ ਮਸਲੇ ਤੇ ਲੱਗੀਆਂ ਨੇ, ਅਗਰ ਪ੍ਰੋ. ਭੁੱਲਰ ਨੂੰ ਫਾਂਸੀ ਹੋ ਗਈ ਤੇ ਪੰਜਾਬ ਦੇ ਅਮਨ ਪਸੰਦ ਲੋਕ ਇਸ ਨੂੰ ਮੰਨਜ਼ੂਰ ਨਹੀਂ ਕਰਨਗੇ ਅਤੇ ਪੰਜਾਬ ਵਿਚ ਇਸ ਕਰਕੇ ਮਾਹੌਲ ਖਰਾਬ ਹੋ ਸਕਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਸਰਹੱਦੀ ਸੂਬਾ ਹੋਣ ਕਰਕੇ ਅਤੇ ਅਮਨ ਸ਼ਾਂਤੀ ਨੂੰ ਕਾਇਮ ਰਖਣ ਵਾਸਤੇ ਪ੍ਰੋ. ਭੁੱਲਰ ਦੀ ਰਿਹਾਈ ਤੁਰੰਤ ਕੀਤੀ ਜਾਵੇ ਤਾਕਿ ਲੋਕਾਂ ਦਾ ਵਿਸ਼ਵਾਸ ਕਾਨੂੰਨੀ ਪ੍ਰਕ੍ਰਿਆ ਤੇ ਬਣਿਆ ਰਹਿ ਸਕੇ। ਇਸ ਮੌਕੇ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਮਨਮਿੰਦਰ ਸਿੰਘ ਆਯੂਰ ਅਤੇ ਗੁਰਬਖਸ਼ ਸਿੰਘ ਚੀਮਾ ਮੌਜੂਦ ਸਨ।


ਵਿਰੋਧੀ ਧਿਰ ਦਾ ਜ਼ਬਰਦਸਤ ਹੰਗਾਮਾ, ਨਹੀਂ ਚੱਲੀ ਪਾਰਲੀਮੈਂਟ

ਪ੍ਰਧਾਨ ਮੰਤਰੀ ਅਸਤੀਫ਼ਾ ਦੇਵੇ ਅਤੇ ਕਾਨੂੰਨ ਮੰਤਰੀ ਨੂੰ ਬਰਖ਼ਾਸਤ ਕਰਨ ਦੇ ਲੱਗੇ ਨਾਅਰੇ

ਨਵੀਂ ਦਿੱਲੀ, 23 ਅਪ੍ਰੈਲ (ਏਜੰਸੀਆਂ): ਕੋਲਾ ਬਲਾਕ ਘੁਟਾਲਾ ਅਤੇ 2ਜੀ ਮੁੱਦੇ ਨੂੰ ਲੈਕੇ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਅਸਤੀਫ਼ੇ ਅਤੇ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਬਰਖਾਸ਼ਤਗੀ ਦੀ ਮੰਗ ਕਰ ਰਹੀ ਭਾਜਪਾ ਵੱਲੋਂ ਸਰਕਾਰ ਉੱਤੇ ਹਮਲਾ ਹੋਰ ਤੇਜ਼ ਕੀਤੇ ਜਾਣ ਕਾਰਨ ਸੰਸਦ ਵਿੱਚ ਅੱਜ ਲਗਾਤਾਰ ਦੂਜੇ ਦਿਨ ਵੀ ਹੰਗਾਮੇ ਹੁੰਦੇ ਰਹੇ ਅਤੇ ਦੋਨਾਂ ਸਦਨਾਂ ਦੀ ਮੀਟਿੰਗ ਸਮੇਂ ਤੋਂ ਪਹਿਲਾ ਹੀ ਮੁਲਤਵੀ ਕਰਨੀ ਪਈ। ਦੋਨੋਂ ਹੀ ਸਦਨਾਂ ਦੀ ਕਾਰਵਾਈ ਵਿੱਚ ਅੜਿੱਕਾ ਪਿਆ ਰਿਹਾ। ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਲਦਾਖ ਵਿੱਚ ਚੀਨ ਦੀ ਘੁਸਪੈਠ ਨੂੰ ਲੈਕੇ ਸਰਕਾਰ ਦੀ ਨਿੰਦਿਆ ਕੀਤੀ। ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਕੇਂਦਰ 'ਤੇ ਦੋਸ਼ ਲਾਇਆ ਕਿ ਉਹ ਪੱਛਮ ਬੰਗਾਲ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ। ਹੰਗਾਮੇ ਦੇ ਕਾਰਨ ਦੋਨੋਂ ਹੀ ਸਦਨਾਂ ਵਿੱਚ ਅੱਜ ਪ੍ਰਸ਼ਨਕਾਲ ਨਾ ਹੋ ਸਕਿਆ। ਲੋਕਾਂ ਸਭਾ ਦੀ ਕਾਰਵਾਈ ਇੱਕ ਵਾਰ ਮੁਲਤਵੀ ਹੋਣ ਤੋਂ ਬਾਅਦ ਲਗਭਗ ਦੁਪਹਿਰੇ 12ਵਜ਼ੇ ਜਦਕਿ ਰਾਜਸਭਾ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 2 ਵਜ਼ੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਭਾਜਪਾ ਦਾ ਦੋਸ਼ ਹੈ ਕਿ ਅਸ਼ਵਨੀ ਕੁਮਾਰ ਨੇ ਕੋਇਲਾ ਘੁਟਾਲੇ 'ਤੇ ਹਾਈ ਕੋਰਟ ਨੂੰ ਸੀ.ਬੀ.ਆਈ ਵੱਲੋਂ ਦਿੱਤੀ ਜਾਣ ਵਾਲੀ ਰਿਪੋਰਟ ਤਿਆਰ ਕਰਨ ਵਿੱਚ ਦਖ਼ਲ ਦਿੱਤਾ ਹੈ। ਦੂਜੇ ਪਾਸੇ ਦਰਮੂਕ ਨੇ 2ਜੀ ਸਪ੍ਰੈਕਟਰ ਘੁਟਾਲੇ ਦੀ ਜਾਂਚ ਕਰ ਰਹੀ ਜੇ.ਪੀ.ਸੀ ਦੇ ਮੁੱਖੀ ਪੀ.ਸੀ ਚਾਕੋ ਦੇ ਅਸਤੀਫ਼ੇ ਦੀ ਮੰਗ ਕੀਤੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਭਾਜਪਾ ਮੈਂਬਰ ਨਾਅਰੇਬਾਜ਼ੀ ਸਪੀਕਰ ਦੀ ਕੁਰਸੇ ਦੇ ਸਾਹਮਣੇ ਆ ਗਏ। ਪ੍ਰਧਾਨ ਮੰਤਰੀ ਅਸਤੀਫ਼ਾ ਦੇਵੇ ਅਤੇ ਕਾਨੂੰਨ ਮੰਤਰੀ ਨੂੰ ਬਰਖ਼ਾਸਤ ਕੀਤਾ ਜਾਵੇ ਦੇ ਨਾਅਰੇ ਲਾਏ ਗਏ। ਉਹਨਾਂ ਨਾਲ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰ ਵੀ ਸਨ ਕਾਂਗਰਸ ਦੇ ਕੁੱਝ ਮੈਂਬਰਾਂ ਨੇ ਵੀ ਨਾਅਰੇਬਾਜ਼ੀ ਕੀਤੀ ਤੇ ਤੇਲੰਗਾਨਾ ਸੂਬੇ ਦੀ ਮੰਗ ਨੂੰ ਲੈਕੇ ਪੋਸਟਰ ਦਿਖਾਏ। ਤੇਲਗੂ ਦੇਸਮ ਪਾਰਟੀ ਦੇ ਮੈਂਬਰ ਵੀ ਇਸ ਤਰ੍ਹਾਂ ਦੇ ਪੋਸਟਰ ਲੈਕੇ ਸਪੀਕਰ ਦੀ ਕੁਰਸੀ ਸਾਹਮਣੇ ਆਏ ਤੇ ਨਾਅਰੇਬਾਜ਼ੀ ਕਰਨ ਲੱਗੇ। ਖੱਬੇ ਪੱਖੀਆਂ ਦੇ ਮੈਂਬਰ ਮਮਤਾ ਬੈਨਰਜੀ ਦੇ ਰਾਜ ਵਾਲੇ ਪੱਛਮੀ ਬੰਗਾਲ ਵਿੱਚ ਸਰਕਾਰ ਹਿਮਾਇਤੀ ਹਿੰਸਾ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਅਜਿਹੇ ਹੰਗਾਮਿਆਂ ਕਾਰਨ ਸੰਸਦ ਦੇ ਦੋਨੋਂ ਸਦਨਾਂ ਦੀ ਕਾਰਵਾਈ ਮੁਲਤਵੀ ਕਰਨੀ ਪਈ।


ਭਾਜਪਾ ਨੇ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ

http://sameydiawaaz.com/Archive%20News/%5B2013%5D/04/24.04.2013%20-%2003.jpg

ਕੋਲਾ ਬਲਾਕ ਵੰਡ ਨੂੰ ਲੈਕੇ ਸਰਕਾਰ ਵਿਰੁੱਧ ਆਪਣੇ ਹਮਲੇ ਦੀ ਧਾਰ ਨੂੰ ਹੋਰ ਤਿੱਖਾਂ ਕਰਦਿਆਂ ਭਾਜਪਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ। ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਪ੍ਰਧਾਨਗੀ ਵਿੱਚ ਹੋਈ ਭਾਜਪਾ ਪਾਰਲੀਮਾਨੀ ਕਮੇਟੀ ਦੀ ਮੀਟਿੰਗ ਵਿੱਚ ਇਸ ਸਬੰਧੀ ਇੱਕ ਮੱਤਾ ਪਾਸ ਕੀਤਾ ਗਿਆ ਅਤੇ ਸਰਕਾਰ ਉੱਤੇ ਕੋਲਾ ਘੁਟਾਲੇ ਦੇ ਸੱਚ ਨੂੰ ਸਾਹਮਣੇ ਆਉਣ ਤੋਂ ਰੋਕਣ ਦਾ ਦੋਸ਼ ਲਾਇਆ। ਇੱਥੇ ਦੱਸਣਯੋਗ ਹੈ ਕਿ ਵਿਰੋਧੀ ਧਿਰ ਨੇ ਸੋਮਵਾਰ ਅਤੇ ਅੱਜ ਮੰਗਲਵਾਰ ਨੂੰ ਇਸ ਮੁੱਦੇ ਨੂੰ ਲੈਕੇ ਸੰਸਦ ਦੀ ਕਾਰਵਾਈ ਨਹੀਂ ਚੱਲਣ ਦਿੱਤੀ ਸੀ। ਭਾਜਪਾ ਕੋਲਾ ਘੁਟਾਲਾ ਜਾਂਚ ਸਬੰਧੀ ਹਾਈਕੋਰਟ ਵਿੱਚ ਦਿੱਤੇ ਗਏ ਸੀ.ਬੀ.ਆਈ ਦੇ ਹਲਫਨਾਮੇ ਵਿੱਚ ਕਥਿੱਤ ਦਖ਼ਲਅੰਦਾਜ਼ੀ ਕੀਤੇ ਜਾਣ ਲਈ ਕਾਨੂੰਨ ਮੰਤਰੀ ਦੀ ਭੂਮਿਕਾ ਨੂੰ ਲੈਕੇ ਸੰਸਦ ਵਿੱਚ ਉਹਨਾਂ ਦੇ ਬਿਆਨ ਦੀ ਮੰਗ ਕਰ ਰਹੀ ਸੀ। ਰਾਜ ਸਭਾ ਵਿੱਚ ਭਾਜਪਾ ਦੀ ਉੱਪ ਨੇਤਾ ਰਵੀ ਸ਼ੰਕਰ ਪ੍ਰਸ਼ਾਦ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਅੱਜ ਮੰਗ ਕਰਨ ਦਾ ਫੈਸਲਾ ਕੀਤਾ ਹੈ ਕਿ ਵੱਖ-ਵੱਖ ਘੁਟਾਲਿਆਂ ਵਿੱਚ ਸ਼ਾਮਿਲ ਹੋਣ ਅਤੇ ਸੱਚ ਸਾਹਮਣੇ ਆਉਣ ਤੋਂ ਰੋਕਣ ਲਈ ਸਰਕਾਰ ਦੇ ਯਤਨਾਂ ਨੂੰ ਦੇਖਦੇ ਹੋਏ ਡਾ.ਮਨਮੋਹਨ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਚਾਹੀਦਾ ਹੈ ਅਤੇ ਅਸ਼ਵਨੀ ਕੁਮਾਰ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ। ਪ੍ਰਸ਼ਾਦ ਨੇ ਕਿਹਾ ਕਿ ਪਾਰਟੀ ਦੇ ਇਹ ਵਿਚਾਰ ਹੈ ਕਿ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੀ ਹਰ ਸੰਸਥਾ ਨੂੰ ਨਸ਼ਟ ਕਰਕੇ ਉਸਨੂੰ ਅਪੰਗ ਬਣਾ ਦਿੱਤਾ ਹੈ। ਉਹਨਾਂ ਸਰਕਾਰ ਖਿਲਾਫ਼ ਹਮਲਾ ਤੇਜ਼ ਕਰਦਿਆਂ ਹੋਇਆ ਕਿਹਾ ਕਿ ਸਰਕਾਰ ਕੇਵਲ ਭ੍ਰਿਸ਼ਟਾਚਾਰ ਉੱਤੇ ਚਰਚਾ ਕਰਵਾਉਣਾ ਚਾਹੁੰਦੀ ਪਰ ਉਹ ਇਸਦੀ ਈਮਾਨਦਾਰੀ ਨਾਲ ਸਮੀਖਿਆ ਕਰਵਾਉਣ ਲਈ ਤਿਆਰ ਨਹੀਂ। ਉਹਨਾਂ ਕਾਨੂੰਨ ਮੰਤਰੀ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਸੀ.ਬੀ.ਆਈ ਨੂੰ ਕਦੋਂ ਤੋਂ ਆਪਣੇ ਹਲਫਨਾਮੇ ਦੀ ਅੰਗਰੇਜ਼ੀ ਭਾਸ਼ਾ ਠੀਕ ਕਰਨ ਲਈ ਕਾਨੂੰਨ ਮੰਤਰੀ ਵਰਗੇ ਟਿਉਟਰ ਦੀ ਲੋੜ ਪੈਣ ਲੱਗੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਕਾਨੂੰਨ ਮੰਤਰੀ ਨੇ ਕੋਲਾ ਬਲਾਕ ਵੰਡ ਘੁਟਾਲੇ ਦੀ ਜਾਂਚ ਦੌਰਾਨ ਸ਼ਰੇਆਮ ਸੀ.ਬੀ.ਆਈ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕੀਤੀ ਹੈ। ਭਾਜਪਾ ਪਾਰਲੀਮਾਨੀ ਕਮੇਟੀ ਦੀ ਮੀਟਿੰਗ ਵਿੱਚ 2ਜੀ ਸਪੈਕਟ੍ਰਮ ਤੇ ਖਰੜਾ ਰਿਪੋਰਟ ਤਿਆਰ ਕਰਨ ਅਤੇ ਸਾਬਕਾ ਦੂਰਸੰਚਾਰ ਮੰਤਰੀ ਏਰਾਜਾ ਦੇ ਇਸ ਦਾਅਵੇ ਤੇ ਵੀ ਚਰਚਾ ਕੀਤੀ ਗਈ ਕਿ ਉਸਨੇ ਜੋ ਵੀ ਫੈਸਲੇ ਕੀਤੇ ਉਹ ਪ੍ਰਧਾਨ ਮੰਤਰੀ ਦੀ ਜਾਣਕਾਰੀ ਅਤੇ ਉਹਨਾਂ ਦੀ ਸਲਾਹ ਨਾਲ ਕੀਤੇ ਗਏ ਹਨ। ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਭਾਜਪਾ ਇਸ ਮੁੱਦੇ ਨੂੰ ਵੀ ਸੰਸਦ ਵਿੱਚ ਉਠਾਏਗੀ।


ਵਿਰੋਧੀ ਧਿਰ ਨੂੰ ਅਸਤੀਫ਼ਾ ਮੰਗੀ ਜਾਣ ਦਿਓ - ਸੋਨੀਆ

 http://sameydiawaaz.com/Archive%20News/%5B2013%5D/04/24.04.2013%20-%2004.jpg

ਬਜਟ ਸ਼ੈਸ਼ਨ ਦੇ ਦੂਜੇ ਪੜਾਅ ਦੇ ਦੂਜੇ ਦਿਨ ਮੰਗਲਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਜ਼ਬਰਦਸਤ ਹੰਗਾਮਾ ਕੀਤਾ। ਵਿਰੋਧੀ ਧਿਰ ਕੋਲਾ ਘੋਟਾਲੇ 'ਤੇ ਕਾਨੂੰਨ ਮੰਤਰੀ ਦੇ ਬਿਆਨ ਅਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਹੰਗਾਮੇ ਨੂੰ ਦੇਖਦਿਆ ਦੋਵਾਂ ਸਦਨਾਂ ਦੀ ਕਾਰਵਾਈ 12 ਵਜੇ ਤੱਕ ਟਾਲ ਦਿੱਤੀ ਗਈ। 12 ਵਜੇ ਮੁੜ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਫਿਰ ਤੋਂ ਸ਼ੁਰੂ ਹੋ ਗਿਆ, ਇਸ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ 25 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਗਈ। ਭਾਜਪਾ ਨੇ 2-ਜੀ ਘੁਟਾਲੇ ਅਤੇ ਕੋਲਾ ਘੁਟਾਲੇ ਦੇ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ, ਵਿੱਤ ਮੰਤਰੀ ਪੀ.ਚਿੰਦਬਰਮ ਅਤੇ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਭਾਜਪਾ ਦੇ ਬੁਲਾਰੇ ਅਤੇ ਰਾਜ ਸਭਾ ਵਿੱਚ ਉਪ ਨੇਤਾ ਰਵੀਸ਼ੰਕਰ ਪ੍ਰਸ਼ਾਦ ਨੇ ਸਰਕਾਰ 'ਤੇ ਹੱਲਾ ਬੋਲਦਿਆ ਕਿਹਾ ਕਿ ਸੀ.ਬੀ.ਆਈ. ਨੂੰ ਅੰਗਰੇਜ਼ੀ ਸਮਝਣ ਲਈ ਕਦੋਂ ਤੋਂ ਕਾਨੂੰਨ ਮੰਤਰੀ ਦੀ ਸਹਾਇਤਾ ਦੀ ਲੋੜ ਪੈਣ ਲੱਗੀ ਹੈ। ਭਾਜਪਾ ਆਗੂ ਯਸ਼ਵੰਤ ਸਿਨਹਾ ਨੇ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਸਾਡੀ ਸਰਕਾਰ ਕਮਜ਼ੋਰ ਹੈ। ਚੀਨੀਆਂ ਨੂੰ ਲੈ ਕੇ ਬਲਾਤਕਾਰੀ ਸਰਕਾਰ ਦੀ ਹਵਾ ਕੱਢ ਦਿੰਦੇ ਹਨ। ਭਾਜਪਾ ਦੇ ਹਮਲੇ ਦੇ ਜਵਾਬ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਮੋਰਚਾ ਖੋਲ੍ਹ ਦਿੱਤਾ। ਸੋਨੀਆ ਨੇ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਨ੍ਹਾਂ ਨੂੰ ਅਸਤੀਫ਼ਾ ਮੰਗੀ ਜਾਣ ਦਿਓ। ਇਸਦੇ ਨਾਲ ਹੀ ਕੇਂਦਰੀ ਮੰਤਰੀ ਕਮਲਨਾਥ ਨੇ ਭਾਜਪਾ ਦੀ ਮੰਗ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਪਿਛਲੇਂ 9 ਸਾਲਾਂ ਵਿੱਚ ਉਹ ਕਈ ਵਾਰ ਪ੍ਰਧਾਨ ਮੰਤਰੀ ਦਾ ਅਸਤੀਫ਼ਾ ਮੰਗ ਚੁੱਕੇ ਹਨ। ਕਾਂਗਰਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ 26 ਅਪ੍ਰੈਲ ਤੋਂ ਪਹਿਲਾਂ ਕੋਲਾ ਘੁਟਾਲੇ 'ਤੇ ਕੋਈ ਬਿਆਨ ਨਹੀਂ ਦੇਣਾ ਚਾਹੁੰਦੀ, ਕਿਉਂਕਿ 26 ਅਪ੍ਰੈਲ ਨੂੰ ਸੀ.ਬੀ.ਆਈ. ਨੇ ਇਸ ਮਾਮਲੇ 'ਤੇ ਹਲਫ਼ਨਾਮਾ ਦਾਖਲ ਕਰਨਾ ਹੈ। ਇਸੇ ਦੌਰਾਨ ਮੰਗਲਵਾਰ ਨੂੰ ਕੋਲਾ ਘੁਟਾਲੇ 'ਤੇ ਪਾਰਲੀਮਾਨੀ ਕਮੇਟੀ ਦੀ ਰਿਪੋਰਟ ਸੰਸਦ ਵਿੱਚ ਪੇਸ਼ ਕਰ ਦਿੱਤੀ ਗਈ। ਰਿਪੋਰਟ ਅਨੁਸਾਰ ਦੇਸ਼ ਭਰ 'ਚ ਜਿਹੜੀਆਂ ਖਾਨਾਂ ਵਿੱਚੋਂ ਕੋਲਾ ਕੱਢਣ ਦਾ ਕੰਮ ਸ਼ੁਰੂ ਨਹੀਂ ਹੋਇਆ, ਉਨ੍ਹਾਂ ਦੀ ਵੰਡ ਰੱਦ ਕੀਤੀ ਜਾਵੇ ਅਤੇ ਜੋ ਲੋਕ ਵੰਡ 'ਚ ਸ਼ਾਮਲ ਸਨ, ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਰਿਪੋਰਟ ਅਨੁਸਾਰ ਖਾਨਾਂ ਦੀ ਨਿਲਾਮੀ ਵਿੱਚ ਮਨਮਰਜ਼ੀ ਹੋਈ ਹੈ, ਨਿੱਜੀ ਕੰਪਨੀਆਂ ਦੀ ਵੰਡ ਵੀ ਰੱਦ ਹੋਣੀ ਚਾਹੀਦੀ ਹੈ। ਸੰਸਦ ਦੇ ਦੂਜੇ ਪੜਾਅ ਦੇ ਪਹਿਲੇ ਦੋ ਦਿਨ ਕੋਲਾ ਬਲਾਕ ਵੰਡ ਘੋਟਾਲੇ ਦੀ ਰਿਪੋਰਟ ਤੇ ਸੀ.ਬੀ.ਆਈ. ਦੇ ਕੰਮ ਵਿੱਚ ਸਰਕਾਰ ਦੀ ਦਖ਼ਲਅੰਦਾਜ਼ੀ ਦਾ ਮਾਮਲਾ ਅਹਿਮ ਰਿਹਾ। ਬਲਾਤਕਾਰ ਦਾ ਮਾਮਲਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਬਦਸਲੂਕੀ ਦਾ ਮੁੱਦਾ ਵੀ ਖੂਬ ਗਰਮਾਇਆ, ਜਿਸ ਕਰਕੇ ਦੋਹਾਂ ਸਦਨਾਂ ਦਾ ਕੰਮ ਕਾਜ ਠੱਪ ਰਿਹਾ।


ਹੈਲੀਕਾਪਟਰ ਖ਼ਰੀਦ ਘੁਟਾਲਾ

ਸੀ. ਬੀ. ਆਈ. ਨੇ ਸਾਬਕਾ ਹਵਾਈ ਫੌਜ ਮੁਖੀ ਦੇ ਬੈਂਕ ਖਾਤਿਆਂ 'ਤੇ ਲਾਈ ਰੋਕ

http://sameydiawaaz.com/Archive%20News/%5B2013%5D/04/24.04.2013%20-%2005.jpgਨਵੀਂ ਦਿੱਲੀ, 23 ਅਪ੍ਰੈਲ (ਏਜੰਸੀਆਂ): ਸੀ. ਬੀ. ਆਈ. ਨੇ 3600 ਕਰੋੜ ਰੁਪਏ ਦੇ ਵੀ. ਵੀ. ਆਈ. ਪੀ. ਹੈਲੀਕਾਪਟਰ ਸੌਦੇ 'ਚ ਰਿਸ਼ਵਤ ਲੈਣ ਦੇ ਮਾਮਲੇ 'ਚ ਦੋਸ਼ੀ ਦੇ ਰੂਪ 'ਚ ਨਾਮਜ਼ਦ ਭਾਰਤੀ ਹਵਾਈ ਫੌਜ ਦੇ ਸਾਬਾਕ ਮੁਖੀ ਐੱਸ. ਪੀ. ਤਿਆਗੀ ਅਤੇ ਹੋਰ ਭਾਰਤੀਆਂ ਦੇ ਬੈਂਕ ਖਾਤਿਆਂ ਦੇ ਪਰਿਚਾਲਨ 'ਤੇ ਰੋਕ ਲਾ ਦਿੱਤੀ ਹੈ। ਏਜੰਸੀ ਸੂਤਰਾਂ ਨੇ ਕਿਹਾ ਕਿ ਸੀ. ਬੀ. ਆਈ. ਨੇ ਸ਼ਿਕਾਇਤ 'ਚ ਨਾਮਜ਼ਦ ਤਮਾਮ ਭਾਰਤੀ ਦੋਸ਼ੀਆਂ ਦੇ ਕੁਝ ਬੈਂਕ ਖਾਤਿਆਂ ਦੇ ਪਰਿਚਾਲਨ 'ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸੀ. ਬੀ. ਆਈ. ਕਥਿਤ ਘੋਟਾਲੇ 'ਚ ਨਾਮਜ਼ਦ ਭਾਰਤੀ ਕੰਪਨੀਆਂ-ਏਅਰੋਮੈਟ੍ਰਿਕਸ ਇਨਫੋ ਸਾਲਊਸ਼ਨਸ ਪ੍ਰਾਈਵੇਟ ਲਿਮਟਿਡ ਅਤੇ ਆਈ. ਡੀ. ਐੱਸ. ਇੰਫੋਟੇਕ ਦੇ ਬੈਂਕ ਖਾਤਿਆਂ ਦੇ ਪਰਿਚਾਲਨ 'ਤੇ ਪਹਿਲਾਂ ਹੀ ਰੋਕ ਲਾ ਚੁਕੀ ਹੈ। ਸੂਤਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਤਿਆਗੀ ਦੇ ਚਚੇਰੇ ਭਰਾਵਾਂ- ਸੰਜੀਵ ਉਰਫ ਜੂਲੀ, ਰਾਜਵੀ ਉਰਫ ਡੋਕਸਾ ਅਤੇ ਸੰਦੀਪ ਦੇ ਬੈਂਕ ਖਾਤਿਆਂ ਦੇ ਪਰਿਚਾਲਨ 'ਤੇ ਵੀ ਰੋਕ ਲਾਈ ਜਾ ਚੁਕੀ ਹੈ। ਸੂਤਰਾਂ ਨੇ ਦੱਸਿਆ ਕਿ ਸ਼ਿਕਾਇਤ 'ਚ ਨਾਮਜ਼ਦ ਹੋਰ ਜਿਨ੍ਹਾਂ ਭਾਰਤੀਆਂ ਦੇ ਬੈਂਕ ਖਾਤਿਆਂ ਦੇ ਪਰਿਚਾਲਨ 'ਤੇ ਸੀ. ਬੀ. ਆਈ. ਨੇ ਰੋਕ ਲਾਈ ਹੈ ਉਨ੍ਹਾਂ 'ਚ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਬਾਗਰੋਡੀਆ ਦੇ ਭਰਾ ਸਤੀਸ਼ ਬਾਗਰੋਡੀਆ ਸ਼ਾਮਲ ਹਨ। ਸਤੀਸ਼ ਬਾਗਰੋਡੀਆ ਆਈ. ਡੀ. ਐੱਸ. ਇੰਫੋਟੇਕ ਦੇ ਪ੍ਰਧਾਨ ਹਨ। ਇਸ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਪ੍ਰਤਾਪ ਅਗਰਵਾਲ ਅਤੇ ਏਅਰੋਮੈਟ੍ਰਿਕਸ ਦੇ ਸੀ. ਈ. ਓ. ਪ੍ਰਵੀਨ ਬਖਸ਼ੀ ਅਤੇ ਕਾਨੂੰਨੀ ਸਲਾਹਕਾਰ ਗੌਤਮ ਖੈਤਾਨ ਦੇ ਬੈਂਕ ਖਾਤਿਆਂ ਦੇ ਪਰਿਚਾਲਨ 'ਤੇ ਵੀ ਰੋਕ ਲਾ ਦਿੱਤੀ ਗਈ ਹੈ, ਸੀ. ਬੀ. ਆਈ. ਨੇ ਆਪਣੀ ਸ਼ਿਕਾਇਤ 'ਚ ਸਾਰੇ ਦੋਸ਼ੀਆਂ 'ਤੇ ਭਾਰਤੀ ਸਜ਼ਾ ਯਾਫਤਾ ਦੇ ਅਧੀਨ ਧੋਖਾਧੜੀ ਅਤੇ ਅਪਰਾਧਕ ਯੋਜਨਾ ਅਤੇ ਭ੍ਰਿਸ਼ਟਾਚਾਰ ਸਮਾਪਤੀ ਕਾਨੂੰਨ ਦੀਆਂ ਵੱਖ-ਵੱਖ ਵਿਵਸਥਾਵਾਂ ਦੇ ਅਧੀਨ ਦੋਸ਼ ਲਾਏ ਹਨ। ਤਿਆਗੀ ਭਾਰਤੀ ਹਵਾਈ ਫੌਜ ਦੇ ਪਹਿਲੇ ਮੁਖੀ ਹਨ ਜਿਨ੍ਹਾਂ ਨੂੰ ਸੀ. ਬੀ. ਆਈ. ਨੇ ਕਿਸੇ ਭ੍ਰਿਸ਼ਟਾਚਾਰ ਜਾਂ ਅਪਰਾਧਕ ਮਾਮਲੇ 'ਚ ਨਾਮਜ਼ਦ ਕੀਤਾ ਹੈ। ਸੀ. ਬੀ. ਆਈ. ਨੇ ਦੋਸ਼ ਲਾਇਆ ਹੈ ਕਿ ਹਵਾਈ ਫੌਜ ਮੁਖੀ ਦੇ ਰੂਪ 'ਚ ਆਪਣੇ ਕਾਰਜਕਾਲ ਦੌਰਾਨ ਤਿਆਗੀ ਅਤੇ ਉਨ੍ਹਾਂ ਦੀ ਮਨਜ਼ੂਰ ਨਾਲ ਭਾਰਤੀ ਹਵਾਈ ਫੌਜ ਨੇ ਵੀ. ਵੀ. ਆਈ. ਪੀ. ਹੈਲੀਕਾਪਟਰਾਂ ਲਈ ਜ਼ਰੂਰੀ ਯੋਗਤਾ ਦੇ ਰੂਪ 'ਚ ਸੇਵਾ ਉੱਚ ਸੀਮਾ (ਸਰਵਿਸ ਸੀਲਿੰਗ) 6000 ਮੀਟਰ ਤੋਂ ਘਟਾ ਕੇ 4500 ਮੀਟਰ ਕਰਨ 'ਤੇ ਸਹਿਮਤ ਹੋ ਗਈ, ਜਿਸ ਦਾ ਉਹ ਸੁਰੱਖਿਆ ਅਤੇ ਹੋਰ ਸੰਬੰਧਤ ਕਾਰਨਾਂ ਦੇ ਆਧਾਰ 'ਤੇ ਸਖਤ ਵਿਰੋਧ ਕਰ ਰਹੀ ਸੀ।''


ਮੰਦਰ ਦੀ ਕੰਧ ਦੇ ਮਾਮਲੇ 'ਤੇ ਪ੍ਰਸ਼ਾਸ਼ਨ ਨੇ ਹਿੰਦੂਆਂ ਦਾ ਪੱਖ ਪੂਰਿਆ

ਸਿੱਖ ਸੰਗਤਾਂ ਬੈਠੀਆਂ ਧਰਨੇ 'ਤੇ

ਸੁਨਾਮ, 23 ਅਪ੍ਰੈਲ (ਅਜੈਬ ਸਿੰਘ ਮੋਰਾਂਵਾਲੀ): ਸਥਾਨਕ ਸ਼ਹਿਰ ਵਿਚ ਦੋ ਫ਼ਿਰਕਿਆਂ ਵਿਚ ਤਣਾਓ ਵਧਦਾ ਦੇਖਕੇ ਪ੍ਰਸ਼ਾਸ਼ਨ ਵਲੋਂ ਇਕ ਫ਼ਿਰਕੇ ਦੇ ਲੋਕਾਂ ਦਾ ਪੱਖ ਪੂਰਦਿਆਂ ਮੰਦਰ ਦੀ ਕੰਧ ਪੁਲਿਸ ਪ੍ਰਸ਼ਾਸ਼ਨ ਦੇ ਸਾਏ ਹੇਠ ਕੱਢਵਾ ਦਿੱਤੀ ਅਤੇ ਸਿੱਖ ਬਿਰਾਦਰੀ ਵਲੋਂ ਪ੍ਰਸਾਸ਼ਨ ਵਲੋਂ ਧੱਕਾ ਕਹਿ ਕੇ ਨਾਅਰੇ ਲਾਏ ਗਏ ਅਤੇ ਸ਼ਹੀਦ ਊਧਮ ਸਿੰਘ ਧਰਮਸ਼ਾਲਾ ਅੱਗੇ ਅਣਮਿੱਥੇ ਸਮੇਂ ਲਈ ਧਰਨਾਂ ਲਾ ਦਿੱਤਾ ਗਿਆ। ਇਸ ਸਬੰਧੀ ਰਾਜਿੰਦਰ ਸਿੰਘ ਕੈਫ਼ੀ ਪ੍ਰਧਾਨ ਗੁਰਦੁਆਰਾ ਪਹਿਲੀ ਪਾਤਸ਼ਾਹੀ ਅਤੇ ਮਨਜੀਤ ਸਿੰਘ ਕੁੱਕੂ ਨੇ ਦਸਿਆ ਕਿ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ ਅਤੇ ਗੁਰਦੁਆਰਾ ਸਾਹਿਬ ਦਾ ਬੋਰਡ ਲਗਿਆ ਸੀ ਜਿਸ ਤੇ ਗੁਰਦੁਆਰਾ ਪਾਤਸ਼ਾਹੀ ਪਹਿਲੀ ਮਿਟਾ ਦਿੱਤਾ ਗਿਆ। ਉਨ੍ਹਾਂ ਦਸਿਆ ਕਿ ਸੀਰਾ ਐਕਸ਼ਨ ਕਮੇਟੀ ਬਣੀ ਹੋਈ ਹੈ। ਜਿਸ ਵਿਚ 21 ਮੈਂਬਰ ਹਨ। ਜਿੰਨ੍ਹਾਂ ਵਿਚ ਰਾਜਿੰਦਰ ਸਿੰਘ ਕੈਫ਼ੀ , ਜਸਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਨਾਨਕਪੁਰਾ, ਗੁਰਦੀਪ ਸਿੰਘ ਪ੍ਰਧਾਨ ਗੁਰਦੁਆਰਾ ਪਾਤਸ਼ਾਹੀ ਨੌਵੀ, ਹਰਪਾਲ ਸਿੰਘ ਪ੍ਰਧਾਨ ਗੁ: ਨਾਨਕਸਰ ਸਾਹਿਬ, ਪ੍ਰੀਤਮ ਸਿੰਘ ਪ੍ਰਧਾਨ ਗੁ: ਲੋਕੋ ਮਾਜਰੀ, ਬਿੰਦਰ ਸਿੰਘ ਪ੍ਰਧਾਨ ਨਾਨਕਪੁਰਾ ਥੇਹ, ਦਵਿੰਦਰ ਸਿੰਘ ਪ੍ਰਧਾਨ ਗੁਰ: ਸੱਚ ਖੰਡ ਸਾਹਿਬ, ਗੁਰਨਾਮ ਸਿੰਘ ਸਾਬਕਾ ਪ੍ਰਧਾਨ, ਸਰਪੰਚ ਕੇਸਰ ਸਿੰਘ ਪ੍ਰੇਮ ਸਿੰਘ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਸਾਬਕਾ ਪ੍ਰਧਾਨ ਅਜਮੇਰ ਸਿੰਘ ਪ੍ਰਧਾਨ, ਮਨਜੀਤ ਸਿੰਘ ਕੁੱਕੂ, ਬਿੱਲੂ ਸਿੰਘ, ਹਰਮੇਲ ਸਿੰਘ, ਸੁਰਿੰਦਰ ਸਿੰਘ ਪੱਪੂ ਹਾਂਡਾ, ਤਰਸੇਮ ਸਿੰਘ, ਦਾਰਾ ਸਿੰਘ, ਜਗਦੀਪ ਸਿੰਘ, ਮਨਜੀਤ ਸਿੰਘ ਐਡਵੋਕੇਟ ਇਕੀ ਮੈਂਬਰੀ ਕਮੇਟੀ ਵਿਚ ਸ਼ਾਮਲ ਹਨ। ਇਸ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਮਨਜੀਤ ਸਿੰਘ ਕੁਕੀ ਨੇ ਦਸਿਆ ਕਿ ਇਹ ਜ਼ਮੀਨ ਦਾ ਕੁੱਝ ਰਕਬਾ 83 ਵਿੱਘੇ 10 ਬਿਸਵੇ ਹੈ। ਇਹ ਜਗ੍ਹਾਂ ਵਿਚ ਪਹਿਲਾਂ ਦੋ ਮਸਜ਼ਿਦਾਂ , ਬੀਬੀ ਨੂਰਾਂ ਦੀ ਕਬਰ 1907 ਵਿਚ ਮੌਜੂਦ ਸੀ। ਇਸ ਦੀ ਮਲਕੀਅਤ ਆਬਾਦੀ ਦੇਹ ਅਤੇ ਕਾਸ਼ਤਕਾਰ ਬਿੰਸਦਸਾਨ (ਸ਼ਹਿਰ ਵਿਚ ਵਸਣ ਵਾਲੇ ਲੋਕ) ਸਨ। ਉਨ੍ਹਾਂ ਦਸਿਆ ਕਿ ਇਹ ਅੱਜ ਦਾ ਝਗੜਾ ਨਹੀਂ ਬਲਕਿ ਸਦੀ ਤੋਂ ਵੱਧ ਦਾ ਝਗੜਾ ਹੈ। ਜਿਸ ਸਬੰਧੀ ਕੇਸ 1901 ਤੋਂ 1907 ਵਿਚ ਚਲਿਆ। ਜਿਸ ਵਿਚ ਬ੍ਰਾਹਮਣਾ ਬਾਰੇ ਕੁੱਝ ਨਹੀਂ ਸੀ ਕਿਹਾ। ਫ਼ਿਰ 1962 ਈ: ਇਹ ਕੇਸ ਤਹਿਸੀਲਦਾਰ ਤੋਂ ਲੈ ਕੇ ਬੰਦੋਬਸਤ ਅਫ਼ਸਰ ਪਟਿਆਲਾ ਤਕ ਚਲਿਆ। ਜਿਸਦਾ ਫੈਸਲਾ 31 ਜੁਲਾਈ 1980 ਨੂੰ ਹੋਇਆ। ਜਿਸ ਵਿਚ ਬ੍ਰਾਹਮਣਾ ਦਾ ਸਬੰਧ ਨਹੀਂ। ਵਕੀਲ ਮਨਜੀਤ ਸਿੰਘ ਨੇ ਦਸਿਆ ਕਿ ਬਿਕਰਮੀ ਸੰਮਤ 1998-99 ਵਿਚ ਧਰਮੀ ਕਿਸਮ ਵਿਚ ਸੀਤਾਸਰ ਨਾਮ ਆ ਗਿਆ। ਇਹ ਇੰਦਰਾਜ ਕਿਸੇ ਫੈਸਲੇ ਨਾਲ ਨਹੀਂ ਆਂਿÂਆ। ਉਨ੍ਹਾਂ ਦਸਿਆ ਕਿ ਬ੍ਰਾਹਮਣਾ ਨੇ ਡਾਇਰੈਕਟਰ ਕੰਸੋਲੇਸ਼ਨ ਰਿੱਟ ਪਾਈ ਕਿ ਇਸ ਜ਼ਮੀਨ ਦੀ ਕਿਸਮ ਸੀਤਾਸਰ ਲਿਖੀ ਜਾਵੇ। ਉਸ ਵਿਚ ਕੋਈ ਨੋਟਿਸ ਬੰਦੋਬਸਤ ਨੂੰ ਨਹੀਂ ਆਇਆ। ਉਨ੍ਹਾਂ ਦਸਿਆ ਕਿ 28 ਅਪ੍ਰੈਲ 2007 ਨੂੰ ਅਖੀਰਲਾ ਫੈਸਲਾ ਹੋਇਆ, ਇਹ ਫੈਸਲਾ ਬੰਦੋਬਸਤ ਕਮਿਸ਼ਨਰ ਪਟਿਆਲਾ ਵਲੋਂ ਸਾਰੇ ਬਸਿੰਦਸਾਨ ਸਹਿਰ ਸੁਨਾਮ ਦੇ ਹੱਕ ਵਿਚ ਹੋਇਆ। ਕੋਈ ਵੀ ਸਮਾਜ ਜਾਂ ਇਕ ਫ਼ਿਰਕਾ ਇਸ ਜਗ੍ਹਾਂ ਤੇ ਇਕਲਾ ਹੱਕ ਨਹੀਂ ਜਤਾ ਸਕਦਾ। ਉਨ੍ਹਾਂ ਦਸਿਆ ਕਿ ਇਸ ਬਾਰੇ ਪਿਛਲੇ ਸਮੇਂ ਸੀ.ਬੀ.ਆਈ. ਨੂੰ ਵੀ ਲਿਖਿਆ ਜਾ ਚੁੱਕਿਆ ਹੈ। ਇਸ ਸਬੰਧੀ ਸੀਰਾ ਐਕਸ਼ਨ ਕਮੇਟੀ ਨੇ ਦਸਿਆ ਕਿ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਕਾਨੂੰਨੀ ਗੱਲਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ ਕਿਉਂਕਿ ਰਾਜਨੀਤਕ ਆਗੂਆਂ ਵਲੋਂ ਵੋਟਾਂ ਲੈਣ ਲਈ ਇਕ ਫ਼ਿਰਕੇ ਦੇ ਲੋਕਾਂ ਨੂੰ ਖੁਸ਼ ਕੀਤਾ ਹੈ ਅਤੇ ਸਿੱਖਾਂ ਨੂੰ ਘੱਟ ਗਿਣਤੀ ਸਮਝਕੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।


ਬੋਸਟਨ ਧਮਾਕਿਆਂ ਦੇ ਦੋਸ਼ੀ ਖਿਲਾਫ਼ ਸੁਣਵਾਈ 30 ਮਈ ਤੋਂ

ਵਾਸ਼ਿੰਗਟਨ 23 ਅਪਰੈਲ :- ਬੋਸਟਨ ਮੈਰਾਥਨ ਬੰਬ ਧਮਾਕਿਆਂ ਦੇ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਜ਼ੋਖਾਰ ਤਸਰਨੇਇਵ ਖਿਲਾਫ਼ ਅਦਾਲਤੀ ਸੁਣਵਾਈ 30 ਮਈ ਤੋਂ ਸ਼ੁਰੂ ਹੋਵੇਗੀ ਤੇ ਅਦਾਲਤ ਹਸਪਤਾਲ ‘ਚ ਲੱਗੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ 19 ਸਾਲਾ ਦਜ਼ੋਖਾਰ ਖਿਲਾਫ਼ ਸੁਣਵਾਈ ਮੈਸਾਚਿਊਸੈਟੈਸ ਜ਼ਿਲ੍ਹਾ ਅਦਾਲਤ ਵਿਚ 30 ਮਈ ਤੋਂ ਸ਼ੁਰੂ ਹੋ ਰਹੀ ਹੈ। ਉਸ ਖਿਲਾਫ਼ ਵਿਆਪਕ ਤਬਾਹੀ ਮਚਾਉਣ ਦੇ ਦੋਸ਼ ਤਹਿਤ ਮੁਕੱਦਮਾ ਚਲੇਗਾ। ਜੇਕਰ ਉਹ ਦੋਸ਼ੀ ਸਾਬਤ ਹੋ ਗਿਆ ਤਾਂ ਉਸ ਨੂੰ ਸਜ਼ਾ-ਏ-ਮੌਤ ਹੋਵੇਗੀ। ਉਸ ਨੂੰ ਸ਼ੁੱਕਰਵਾਰ ਨੂੰ ਇਕ ਘਰ ਦੇ ਪਿੱਛੇ ਖੜ੍ਹੀ ਕਿਸ਼ਤੀ ਵਿਚੋਂ ਲਹੂ-ਲੁਹਾਨ ਹਾਲਤ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਇਸ ਵੇਲੇ ਹਸਪਤਾਲ ਵਿਚ ਦਾਖਲ ਹੈ। ਉਸ ਦੇ ਸਿਰ, ਗਰਦਨ, ਲੱਤਾਂ ਤੇ ਹੱਥਾਂ ‘ਤੇ ਗੰਭੀਰ ਜ਼ਖ਼ਮ ਹਨ। ਇਸ ਕਰਕੇ ਅਧਿਕਾਰੀਆਂ ਨੇ ਹਸਪਤਾਲ ਦੇ ਕਮਰੇ ਨੂੰ ਅਦਾਲਤ ਵਿਚ ਬਦਲ ਦਿੱਤਾ ਹੈ ਜਿੱਥੇ ਜ਼ਿਲ੍ਹਾ ਜੱਜ ਆਪ ਕਾਰਵਾਈ ਚਲਾਉਣਗੇ। ਉਥੇ ਦੋ ਸਰਕਾਰੀ ਵਕੀਲ ਵਿਲੀਅਮ ਵੇਨਰੇਬ ਤੇ ਭਾਰਤੀ ਮੂਲ ਦੇ ਅਲੋਕ ਚਕਰਵਰਤੀ ਸੰਘੀ ਸਰਕਾਰ ਦੀ ਪ੍ਰਤੀਨਿਧਤਾ ਕਰਨਗੇ।


ਬੇਨਜ਼ੀਰ ਹੱਤਿਆ ਕਾਂਡ 'ਚ ਮੁਸ਼ੱਰਫ ਜਾਂਚ ਏਜੰਸੀਆਂ ਨੂੰ ਸਹਿਯੋਗ ਦੇਵੇ - ਅਦਾਲਤ

ਧਮਾਕਾਖੇਜ਼ ਸਮੱਗਰੀ ਨਾਲ ਭਰੀ ਕਾਰ ਮਿਲੀ

http://sameydiawaaz.com/Archive%20News/%5B2013%5D/04/24.04.2013%20-%2006.jpg

ਇਸਲਾਮਾਬਾਦ 23 ਅਪ੍ਰੈਲ (ਏਜੰਸੀਆਂ) :- ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਸਾਬਕਾ ਫੌਜੀ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੂੰ ਆਦੇਸ਼ ਦਿੱਤਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਹੱਤਿਆ ਕਾਂਡ ਵਿਚ ਜਾਂਚ ਏਜੰਸੀਆਂ ਨੂੰ ਸਹਿਯੋਗ ਦੇਣ | ਮੁਸ਼ੱਰਫ ਨੂੰ ਅੱਜ ਉਸ ਦੇ ਫਾਰਮ ਹਾਊਸ ਤੋਂ ਲਿਜਾ ਕੇ ਰਾਵਲਪਿੰਡੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ | 2008 ਵਿਚ ਸ਼ੁਰੂ ਹੋਏ ਇਸ ਕੇਸ ਵਿਚ ਅੱਜ ਪਹਿਲੀ ਵਾਰ ਮੁਸ਼ੱਰਫ ਜੱਜ ਚੌਧਰੀ ਹਬੀਬ-ਉਰ-ਰਹਿਮਾਨ ਦੇ ਸਾਹਮਣੇ ਪੇਸ਼ ਹੋਏ | ਅਦਾਲਤ ਨੇ ਮੁਸ਼ੱਰਫ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ | ਉਸ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਹੁਣ ਜਦੋਂ ਮੁਸ਼ੱਰਫ ਅਦਾਲਤ ਵਿਚ ਪੇਸ਼ ਹੋ ਗਿਆ ਹੈ ਇਸ ਲਈ ਉਸ ਨੂੰ ਭਗੌੜਾ ਕਰਾਰ ਦੇਣ ਵਾਲਾ ਹੁਕਮ ਵਾਪਸ ਲਿਆ ਜਾਵੇ ਤੇ ਉਸ ਦੇ ਜਾਮ ਕੀਤੇ ਬੈਂਕ ਖਾਤੇ ਖੋਲ੍ਹੇ ਜਾਣ ਤੇ ਸੰਪਤੀ ਤੋਂ ਪਾਬੰਦੀ ਹਟਾਈ ਜਾਵੇ | ਜੱਜ ਨੇ ਮੁਸ਼ੱਰਫ ਨੂੰ ਜਾਂਚ ਕਰਤਾਵਾਂ ਨਾਲ ਸਹਿਯੋਗ ਦੇਣ ਦਾ ਆਦੇਸ਼ ਦਿੰਦਿਆਂ ਮਾਮਲੇ ਦੀ ਸੁਣਵਾਈ 3 ਮਈ 'ਤੇ ਪਾ ਦਿੱਤੀ ਹੈ | ਮਾਮਲੇ ਦੀ ਸੁਣਵਾਈ ਤੋਂ ਬਾਅਦ ਉਸ ਨੂੰ ਸਖ਼ਤ ਸੁਰੱਖਿਆ ਪਹਿਰੇ ਹੇਠ ਉਸ ਦੇ ਫਾਰਮ ਹਾਊਸ ਲਿਜਾਇਆ ਗਿਆ | ਅਦਾਲਤ ਦੇ ਬਾਹਰ ਵਕੀਲਾਂ ਦੀ ਮੁਸ਼ੱਰਫ ਦੇ ਕੁਝ ਸਮਰਥਕਾਂ ਨਾਲ ਝੜਪ ਹੋ ਗਈ | ਵਕੀਲਾਂ ਨੇ ਉਸ ਦੇ ਸਮਰਥਕਾਂ ਨੂੰ ਲਾਠੀਆਂ ਨਾਲ ਕੁੱਟਿਆ ਤੇ ਕਈ ਕਾਰਾਂ ਤਬਾਹ ਕਰ ਦਿੱਤੀਆਂ | ਟੀ ਵੀ 'ਤੇ ਵਿਖਾਇਆ ਗਿਆ ਕਿ ਦੋਵੇਂ ਧਿਰਾਂ ਇਕ ਦੂਜੇ 'ਤੇ ਪਥਰਾਅ ਕਰ ਰਹੀਆਂ ਸਨ |

ਇਕ ਵਖਰੇ ਘਟਨਾਕ੍ਰਮ ਵਿਚ ਸੁਪਰੀਮ ਕੋਰਟ ਨੇ 2007 ਵਿਚ ਐਮਰਜੈਂਸੀ ਲਾਗੂ ਕਰਨ ਲਈ ਮੁਸ਼ੱਰਫ 'ਤੇ ਦੇਸ਼ ਧਰੋਹ ਦਾ ਮੁਕੱਦਮਾ ਚਲਾਉਣ ਦੀ ਮੰਗ ਕਰਦੀਆਂ ਪੰਜ ਪਟੀਸ਼ਨਾਂ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ | ਇਸੇ ਦੌਰਾਨ ਮੁਸ਼ੱਰਫ ਦੀ ਕਾਨੂੰਨੀ ਟੀਮ ਦੇ ਮੁਖੀ ਅਹਿਮਦ ਰਾਜਾ ਕਸੂਰੀ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਦੇਸ਼ ਧਰੋਹ ਦੇ ਕੇਸ ਦੀ ਸੁਣਵਾਈ ਕਰ ਰਹੇ ਬੈਂਚ ਵਿਚ ਮੇਰੇ ਮੁਵੱਕਲ ਦਾ ਕੋਈ ਵਿਸ਼ਵਾਸ ਨਹੀਂ ਹੈ | ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਪਹਿਲਾਂ ਇਹ ਮਸਲਾ ਸੁਲਝਾਉਣਾ ਚਾਹੀਦਾ ਹੈ ਕਿ ਵੱਡੇ ਬੈਂਚ ਦਾ ਗਠਨ ਕੀਤਾ ਜਾਵੇ ਜਾਂ ਫਿਰ ਇਸ ਕੇਸ ਨੂੰ ਮੁਕੰਮਲ ਬੈਂਚ ਦੇ ਹਵਾਲੇ ਕੀਤਾ ਜਾਵੇ |

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰਫ ਦੇ ਨੂੰ ਜਿਸ ਫਾਰਮ ਹਾਊਸ ਵਿਚ ਨਜ਼ਰਬੰਦ ਕੀਤਾ ਹੋਇਆ ਹੈ ਉਸ ਦੇ ਨੇੜਿਓਂ ਪੁਲਿਸ ਨੂੰ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇੱਕ ਕਾਰ ਬਰਾਮਦ ਹੋਈ ਹੈ। ਸੀਨੀਅਰ ਪੁਲਿਸ ਸੂਤਰਾਂ ਅਨੁਸਾਰ ਕਾਰ ਵਿਚ 45 ਕਿਲੋ ਆਰ ਡੀ ਐਕਸ ਰੱਖੀ ਹੋਈ ਸੀ, ਪੁਲਿਸ ਨੇ ਇਸ ਨੂੰ ਨਕਾਰਾ ਕਰ ਦਿੱਤਾ ਹੈ। ਕਿਸੇ ਵੀ ਸੰਗਠਨ ਨੇ ਕਾਰ ਵਿਚ ਧਮਾਕਾਖੇਜ਼ ਸਮੱਗਰੀ ਰੱਖਣ ਦੀ ਜਿੰਮੇਵਾਰੀ ਲਈ ਹੈ। ਜ਼ਿਕਰਯੋਗ ਹੈ ਕਿ ਮੁਸ਼ਰਫ ਦੀ ਵਤਨ ਵਾਪਸੀ 'ਤੇ ਪਾਕਿਸਤਾਨੀ ਤਾਲਿਬਾਨ ਨੇ ਉਸ ਦੀ ਹੱਤਿਆ ਦੀ ਧਮਕੀ ਦਿੱਤੀ ਸੀ।


ਜਸਪਾਲ ਭੱਟੀ ਦੇ ਦੇਹਾਂਤ ਪਿਛੋਂ ਨਾਨਸੈਂਸ ਕਲੱਬ ਦਾ ਪਹਿਲਾ ਵਿਅੰਗਾਤਮਕ ਪ੍ਰਦਰਸ਼ਨ

ਜਸਪਾਲ ਭੱਟੀ ਦੇ ਨਾਨਸੈਂਸ ਕਲੱਬ ਵਲੋਂ ਔਰਤ ਨੂੰ 'ਬਜ਼ਾਰੀ ਵਸਤੂ' ਐਲਾਨਣ ਦੀ ਮੰਗ

ਦਿੱਲੀ ਦੀ ਮਾਸੂਮ ਗੈਂਗਰੇਪ ਪੀੜਤਾ ਦੇ ਵਿਰੋਧ ਚ ਨਾਨਸੈਂਸ ਕਲੱਬ ਨੇ ਕੀਤਾ ਸਰਕਾਰ ਤੇ ਕਟਾਕਸ਼

http://sameydiawaaz.com/Archive%20News/%5B2013%5D/04/24.04.2013%20-%2007.jpg

ਚੰਡੀਗੜ੍ਹ 23 ਅਪ੍ਰੈਲ (ਕੁਲਬੀਰ) :- ਸਵਰਗੀ ਜਸਪਾਲ ਭੱਟੀ ਵਲੋਂ ਬਣਾਏ ਨਾਨਸੈਂਸ ਕਲੱਬ ਵਲੋਂ ਦਿੱਲੀ ਦੀ ਮਾਸੂਮ ਗੈਂਗਰੇਪ ਪੀੜਤਾ ਲੜਕੀ ਦੇ ਹੱਕ ਚ ਅਨੋਖਾ ਵਿਅੰਗਾਤਮਕ ਰੋਸ ਪ੍ਰਦਰਸ਼ਨ ਚੰਡੀਗੜ੍ਹ ਵਿਖੇ ਕੀਤਾ ਗਿਆ । ਇਸ ਮੌਕੇ ਨਾਨਸੈਂਸ ਕਲੱਬ ਪ੍ਰਧਾਨ ਤੇ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਨੇ ਆਪਣੇ ਸਾਥੀਆਂ ਸਮੇਤ ਪ੍ਰਦਰਸ਼ਨ ਕਰਦੇ ਹੋਇਆਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਔਰਤ ਨੂੰ ਬਜ਼ਾਰੀ ਵਸਤੂ ਐਲਾਨ ਦਿਤਾ ਜਾਣਾ ਚਾਹੀਦਾ ਹੈ ਜਿਸ ਨਾਲ ਉਸ ਨੂੰ ਖਰੀਦਣ, ਵੇਚਣ ਤੇ ਉਸ ਨੂੰ ਅਗਵਾ ਕਰਨ ਦੀ ਖੁੱਲ੍ਹੀ ਛੁੱਟੀ ਮਿਲ ਜਾਵੇਗੀ । ਅਜਿਹਾ ਕਰਨ ਨਾਲ ਬਲਾਤਕਾਰ ਤੇ ਛੇੜਛਾੜ ਕਰਨ ਦੀ ਲੋਕਾਂ ਨੂੰ ਛੁੱਟੀ ਮਿਲ ਜਾਵੇਗੀ । ਸਵਿਤਾ ਨੇ ਕਿਹਾ ਕਿ ਇਸ ਸਬੰਧੀ ਸੰਵਿਧਾਨ ਚ ਵੀ ਵਿਸ਼ੇਸ਼ ਤੌਰ ਤੇ ਸੋਧ ਕੀਤੀ ਜਾਣੀ ਚਾਹੀਦੀ ਹੈ । ਨਾਨਸੈਂਸ ਕਲੱਬ ਵਲੋਂ ਇਸ ਮੌਕੇ ਇਕ ਵਿਸ਼ੇਸ਼ ਗੀਤ ਵੀ ਪੇਸ਼ ਕੀਤਾ ਗਿਆ ਜਿਸ ਦੇ ਬੋਲ ਸਨ, ਇਹ ਦੇਸ਼ ਸੀ ਵੀਰ ਜਵਾਨਾਂ ਦਾ, ਲੇਕਿਨ ਹੁਣ ਹੈਵਾਨਾਂ ਦਾ, ਦਰਿੰਦਿਆਂ ਦਾ, ਸ਼ੈਤਾਨਾਂ ਦਾ, ਇਸ ਦੇਸ਼ ਦਾ ਯਾਰੋ ਕੀ ਕਹਿਣਾ । ਨਾਨਸੈਂਸ ਕਲਬ ਵਲੋਂ ਸਵਰਗੀ ਜਸਪਾਲ ਭੱਟੀ ਦੀ ਮੌਤ ਮਗਰੋਂ ਇਹ ਪਹਿਲਾ ਪ੍ਰੋਗਰਾਮ ਸੀ ਜਿਸ ਨੂੰ ਭਾਵੇਂ ਨਾਨਸੈਂਸ ਕਲੱਬ ਦੇ ਮੈਂਬਰਾਂ ਵਲੋਂ ਬਖੂਬੀ ਨਿਭਾਇਆ ਗਿਆ ਪਰ ਉਨ੍ਹਾਂ ਦੀ ਕਮੀ ਸਭ ਨੂੰ ਰੜਕ ਰਹੀ ਸੀ ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz