ਮਲਟੀ ਮੀਡੀਆ ਗੈਲਰੀ  

   

ਇਸ ਮਹੀਨੇ ਦੀਆਂ ਪਿਛਲੀਆਂ ਖਬਰਾਂ ਵੇਖਣ ਲਈ ਸਬੰਧਤ ਤਰੀਕ ਤੇ ਕਲਿੱਕ ਕਰੋ ਜੀ ।  

Oct 2018
Mo Tu We Th Fr Sa Su
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31 1 2 3 4
   

http://sameydiawaaz.com/SDA%20-%20New%20Menu%20Bar/SDA%20-%2016.JPG

http://sameydiawaaz.com/SDA%20-%20New%20Menu%20Bar/SDA%20-%2017.JPG

http://sameydiawaaz.com/SDA%20-%20New%20Menu%20Bar/SDA%20-%2018.JPG

http://sameydiawaaz.com/SDA%20-%20New%20Menu%20Bar/SDA%20-%2019.JPG

http://sameydiawaaz.com/SDA%20-%20New%20Menu%20Bar/SDA%20-%2020.JPG

http://sameydiawaaz.com/SDA%20-%20New%20Menu%20Bar/SDA%20-%2021.JPG

http://sameydiawaaz.com/SDA%20-%20New%20Menu%20Bar/SDA%20-%2022.JPG

http://sameydiawaaz.com/SDA%20-%20New%20Menu%20Bar/SDA%20-%2023.JPG

http://sameydiawaaz.com/SDA%20-%20New%20Menu%20Bar/SDA%20-%2024.JPG

http://sameydiawaaz.com/SDA%20-%20New%20Menu%20Bar/SDA%20-%2025.JPG

http://sameydiawaaz.com/SDA%20-%20New%20Menu%20Bar/SDA%20-%2026.JPG

   

ਸਮੇਂ ਦੀ ਅਵਾਜ਼ ਤੇ ਹੁਣ ਤੱਕ ਆਉਣ ਵਾਲਿਆਂ ਦੀ ਗਿਣਤੀ  

005162934
ਅੱਜ
ਇਸ ਮਹੀਨੇ
636
18658

ਤੁਹਾਡਾ ਆਈ ਪੀ ਐਡਰੈਸ ਜੋ ਕੰਮਪਿਊਟਰ ਨੇ ਰਿਕਾਰਡ ਕੀਤਾ ਹੈ 54.225.26.44
   

23 ਅਪ੍ਰੈਲ 2013

ਦਰਿੰਦਗੀ ਦਾ ਦੂਜਾ ਦੋਸ਼ੀ ਵੀ ਕਾਬੂ

ਦਿੱਲੀ ’ਚ ਲੋਕ ਰੋਹ ਬਰਕਰਾਰ

ਸੰਸਦ ਨੇੜੇ ਵੀ ਵਿਖਾਵੇ

 http://sameydiawaaz.com/Archive%20News/%5B2013%5D/04/23.04.2013%20-%2001.jpg

ਦਿੱਲੀ ਪੁਲੀਸ ਦੇ ਹੈੱਡਕੁਆਰਟਰ ਸਾਹਮਣੇ ਸੋਮਵਾਰ ਨੂੰ ਰੋਸ ਵਿਖਾਵਾ

ਕਰ ਰਹੇ ਖੱਬੀਆਂ ਪਾਰਟੀਆਂ ਦੇ ਕਾਰਕੁਨ (ਫੋਟੋ: ਮੁਕੇਸ਼ ਅਗਰਵਾਲ)

ਲੱਖੀਸਰਾਏ/ਨਵੀਂ ਦਿੱਲੀ, 22 ਅਪਰੈਲ :- ਰਾਜਧਾਨੀ ’ਚ ਪੰਜ ਸਾਲ ਦੀ ਬੱਚੀ ਨਾਲ ਦੁਸ਼ਕਰਮ ’ਚ ਸ਼ਾਮਲ ਦੂਜੇ ਮੁਲਜ਼ਮ ਨੂੰ ਵੀ ਅੱਜ ਬਿਹਾਰ ਦੇ ਲੱਖੀਸਰਾਏ ਜ਼ਿਲ੍ਹੇ ’ਚੋਂ ਉਸ ਦੇ ਮਾਮੇ ਦੇ ਘਰੋਂ ਅੱਜ ਸਵੇਰੇ ਸੁਵੱਖਤੇ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਉਸ ਨੂੰ ਦਿੱਲੀ ਲੈ ਆਈ ਹੈ। ਇਸੇ ਦੌਰਾਨ ਦਿੱਲੀ ’ਚ ਅੱਜ ਤੀਜੇ ਦਿਨ ਵੀ ਰੋਸ ਮੁਜ਼ਾਹਰੇ ਜਾਰੀ ਰਹੇ ਤੇ ਲੋਕ ਕਮਿਸ਼ਨਰ ਨੀਰਜ ਕੁਮਾਰ ਨੂੰ ਹਟਾਏ ਜਾਣ ਤੇ ਨਿੱਕੀ ਬੱਚੀ ਨਾਲ ਨਿਆਂ ਕੀਤੇ ਜਾਣ ਦੀ ਮੰਗ ’ਤੇ ਅੜੇ ਰਹੇ। ਮਹਿਲਾ ਸੰਗਠਨਾਂ ਨੇ ਕਮਿਸ਼ਨਰ ਨੂੰ ਹਟਾਏ ਜਾਣ ਦੀ ਮੰਗ ਨੂੰ ਲੈ ਕੇ ਸੰਸਦ ਵੱਲ ਮਾਰਚ ਕੀਤਾ। ਰੋਸ ਪ੍ਰਦਰਸ਼ਨਾਂ ਨੂੰ ਮੱਠਾ ਪਾਉਣ ਲਈ ਦਿੱਲੀ ਮੈਟਰੋ ਦੇ ਕਈ ਸਟੇਸ਼ਨ ਬੰਦ ਰੱਖੇ ਗਏ।

ਬਿਹਾਰ ਪੁਲੀਸ ਦੇ ਡਾਇਰੈਕਟਰ ਜਨਰਲ ਅਭਿਆਨੰਦ ਨੇ ਅੱਜ ਦੱਸਿਆ ਕਿ ਦਿੱਲੀ ਪੁਲੀਸ ਦੀ ਇਕ ਟੀਮ ਨੇ ਬਿਹਾਰ ਪੁਲੀਸ ਸਪੈਸ਼ਲ ਟਾਸਕ ਫੋਰਸ ਦੀ ਮਦਦ ਨਾਲ ਬਰਾਹੀਆ ਪਿੰਡ ’ਚੋਂ ਪਰਦੀਪ ਕੁਮਾਰ ਨੂੰ ਉਸ ਦੇ ਮਾਮੇ ਦੇ ਘਰੋਂ ਕਾਬੂ ਕਰ ਲਿਆ। ਉਹ ਇੱਥੇ ਲੁਕਿਆ ਹੋਇਆ ਸੀ। ਪਰਦੀਪ ਕੁਮਾਰ ਨੂੰ ਲੱਖੀ ਸਰਾਏ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਵਿਸ਼ਨੂੰ ਦੇਵ ਉਪਾਧਿਆਏ ਅੱਗੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਸ ਨੂੰ 15 ਦਿਨ ਦੇ ਟਰਾਂਜ਼ਿਟ ਰਿਮਾਂਡ ’ਤੇ ਭੇਜ ਦਿੱਤਾ। ਇਸ ਦੌਰਾਨ ਵੱਡੀ ਭੀੜ ਅਦਾਲਤ ਦੇ ਬਾਹਰ ਇਕੱਠੀ ਹੋ ਗਈ ਤੇ ਪੁਲੀਸ ਨੂੰ ਲੋਕਾਂ ਨੂੰ ਕਾਬੂ ਕਰਨ ’ਚ ਕਾਫੀ ਮੁਸ਼ੱਕਲ ਕਰਨੀ ਪਈ। ਅਨਪੜ੍ਹ ਤੇ ਕਿਸ਼ੋਰ ਉਮਰ (19) ਦੇ ਪਰਦੀਪ ਨੇ ਆਪਣਾ ਗੁਨਾਹ ਮੰਨ ਲਿਆ ਹੈ।  ਪਰਦੀਪ ਚਾਰ ਸਾਲ ਪਹਿਲਾਂ ਬਿਹਾਰ ਤੋਂ ਦਿੱਲੀ ਆ ਕੇ ਉਸਾਰੀ ਮਿਸਤਰੀ ਵਜੋਂ ਕੰਮ ਕਰਨ ਲੱਗਿਆ ਸੀ।

ਦਿੱਲੀ ’ਚ ਅੱਜ ਤੀਜੇ ਦਿਨ ਵੀ ਮੁਜ਼ਾਹਰਾਕਾਰੀ ਇਕੱਠੇ ਹੋਏ। ਪੁਲੀਸ ਨੇ ਸੰਸਦ ਨੇੜੇ ਦਸੰਬਰ 2012 ਜਿਹੇ ਹਾਲਾਤ ਬਣਨ ਤੋਂ ਰੋਕਣ ਲਈ ਬੈਰੀਕੇਡ ਲਾਏ ਹੋਏ ਸਨ। ਔਰਤਾਂ ਦੇ ਸੰਗਠਨਾਂ ਨੇ ਅੱਜ ਕਮਿਸ਼ਨਰ ਨੀਰਜ ਕੁਮਾਰ ਤੇ ਦੋ ਹੋਰ ਅਧਿਕਾਰੀਆਂ ਨੂੰ ਹਟਾਉਣ ਦੀ ਮੰਗ ਲੈ ਕੇ ਸੰਸਦ ਵੱਲ ਮਾਰਚ ਕੀਤਾ, ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਮੁਜ਼ਾਹਰਾਕਾਰੀ ਸਵੇਰੇ ਜੰਤਰ-ਮੰਤਰ ਵਿਖੇ ਇਕੱਠੇ ਹੋਏ ਤੇ ਮਗਰੋਂ ਮਾਰਚ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਬੈਰੀਕੈਡ ਤੇ ਸਾਰੇ ਨਾਕੇ ਤੋੜ ਕੇ ਸੰਸਦ ਵੱਲ ਵਧਣ ਦਾ ਯਤਨ ਕੀਤਾ ਪਰ ਪੁਲੀਸ ਨੇ ਉਨ੍ਹਾਂ ਦੀ ਪੇਸ਼ ਨਾ ਜਾਣ ਦਿੱਤੀ। ਜਨਵਾਦੀ ਇਸਤਰੀ ਸਭਾ, ਅਖਿਲ ਭਾਰਤੀ ਜਨਵਾਦੀ ਮਹਿਲਾ ਸੰਗਠਨ, ਨੈਸ਼ਨਲ ਫੈਡਰੇਸ਼ਨ ਫਾਰ ਇੰਡੀਅਨ ਵਿਮੈਨ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ, ਆਲ ਇੰਡੀਆ ਪ੍ਰੋਗਰੈਸਿਵ ਵਿਮੈਨ’ਜ਼ ਐਸੋਸੀਏਸ਼ਨ ਤੇ ਐਸਐਫਆਈ ਦੇ ਕਾਰਕੁਨਾਂ ਵੱਲੋਂ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ ਗਈ। ਇਨ੍ਹਾਂ ਜਥੇਬੰਦੀਆਂ ਦੀਆਂ ਆਗੂਆਂ ਰਸ਼ਪਾਲ ਕੌਰ, ਕਵਿਤਾ ਕ੍ਰਿਸ਼ਨਨ ਤੇ ਅਮਰੀਕਾ ’ਚ ਔਰਤਾਂ ਦੇ ਹੱਕਾਂ ਬਾਰੇ ਇਕ ਜਥੇਬੰਦੀ ਰਿਹਾਨਾ ਨੇ ਕਿਹਾ ਕਿ ਭਾਰਤ ’ਚ ਔਰਤਾਂ ਵਿਰੁੱਧ ਅਪਰਾਧਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਦਿੱਲੀ ਪੁਲੀਸ ਹੈੱਡ-ਕੁਆਰਟਰ ਦੇ ਬਾਹਰ ਵੀ ਮੁਜ਼ਾਹਰਾਕਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਆਮ ਆਦਮੀ ਪਾਰਟੀ ਤੇ ਭਾਜਪਾ ਦੇ ਕੁਝ ਕਾਰਕੁਨਾਂ ਨੇ ਵੀ ਸਵੇਰੇ ਪੁਲੀਸ ਹੈੱਡਕੁਆਰਟਰ ਨੇੜੇ ਆਈਟੀਓ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਯਤਨ ਕੀਤਾ। ਤਿੰਨ ਮੈਟਰੋ ਸਟੇਸ਼ਨ ਰੇਸ ਕੋਰਸ ਰੋਡ, ਕੇਂਦਰੀ ਸਕੱਤਰੇਤ ਤੇ ਉਦਯੋਗ ਭਵਨ- ਜੋ ਸੰਸਦ, ਇੰਡੀਆ ਗੇਟ ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ੀ ਨੇੜੇ ਪੈਂਦੇ ਹਨ, ਅੱਜ ਬੰਦ ਰੱਖੇ ਗਏ। ਏਮਜ਼ ਦੇ ਅੱਗੇ ਅੱਜ ਕੋਈ ਰੋਸ ਮੁਜ਼ਾਹਰੇ ਨਹੀਂ ਹੋਏ। ਪੁਲੀਸ ਵੱਲੋਂ ਕਈ ਅਹਿਮ ਸੜਕਾਂ ਬੰਦ ਕਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ।


ਬੱਚੀ ਬਲਾਤਕਾਰ ਮਾਮਲਾ ਸੜਕ ਤੋਂ ਸੰਸਦ ਤੱਕ

 http://sameydiawaaz.com/Archive%20News/%5B2013%5D/04/23.04.2013%20-%2002.jpg

ਪਾਰਲੀਮੈਂਟ 'ਚ ਹੋਇਆ ਹੰਗਾਮਾ, ਇਜਲਾਸ ਮੰਗਲਵਾਰ ਤੱਕ ਮੁਲਤਵੀ

ਨਵੀਂ ਦਿੱਲੀ, 22 ਅਪ੍ਰੈਲ (ਏਜੰਸੀਆਂ): ਦਿੱਲੀ 'ਚ ਬੱਚੀ ਨਾਲ ਬਲਾਤਕਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਘਿਰਾਅ ਅਤੇ ਰਾਜ ਦੇ ਵਿੱਤ ਮੰਤਰੀ ਨਾਲ ਧੱਕਾ-ਮੁੱਕੀ ਦੀ ਘਟਨਾ ਅਤੇ ਹੋਰ ਮੁੱਦਿਆਂ 'ਤੇ ਮੈਂਬਰਾਂ ਦੇ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਕੁਝ ਹੀ ਮਿੰਟ ਬਾਅਦ ਮੰਗਲਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਨੇ ਗੁੜੀਆ ਨਾਲ ਹੋਏ ਬਲਾਤਕਾਰ ਦੀ ਲੋਕ ਸਭਾ 'ਚ ਨਿੰਦਾ ਕੀਤੀ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਮੈਂ ਵਿਰੋਧੀ ਧਿਰ ਤੋਂ ਅਪੀਲ ਕਰਦਾ ਹਾਂ ਕਿ ਉਹਰ ਸਰਕਾਰ ਨੂੰ ਕੰਮਕਾਜ ਕਰਨ ਦੇਣ। ਮਨਮੋਹਨ ਸਿੰਘ ਨੇ ਭਰੋਸਾ ਜਤਾਇਆ ਕਿ ਸੰਸਦ 'ਚ ਸਾਰਾ ਵਿੱਤੀ ਕੰਮਕਾਜ ਸੰਤੋਸ਼ਜਨਕ ਢੰਗ ਨਾਲ ਪੂਰਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਮੁੱਦੇ 'ਤੇ ਚਰਚਾ ਲਈ ਤਿਆਰ ਹੈ। ਭਾਜਪਾ ਅਤੇ ਖੱਬੇ ਪੱਖੀ ਦਲਾਂ ਸਮੇਤ ਸਾਰੇ ਵਿਰੋਧੀ ਦਲਾਂ ਨੇ ਦਿੱਲੀ 'ਚ ਇਕ 5 ਸਾਲਾ ਬੱਚੀ ਨਾਲ ਬਲਾਤਕਾਰ ਦੀ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਵਿਰੋਧੀ ਦਲਾਂ ਨੇ ਕਿਹਾ ਕਿ ਪੁਲਸ ਨੇ ਸਮਾਂ ਰਹਿੰਦੇ ਕਾਰਵਾਈ ਕੀਤੀ ਹੁੰਦੀ ਤਾਂ ਬੱਚੀ ਦੀ ਅਜਿਹੀ ਹਾਲਤ ਨਾ ਹੁੰਦੀ। ਇਸ ਤੋਂ ਇਲਾਵਾ ਇਸ ਸੈਸ਼ਨ 'ਚ ਵਿਰੋਧੀ ਧਿਰ ਵੱਲੋਂ 2ਜੀ ਸਪੈਕਟਰਮ ਵੰਡ 'ਤੇ ਜੇ. ਪੀ. ਸੀ. ਦੀ ਮਸੌਦਾ ਰਿਪੋਰਟ ਅਤੇ ਕੋਲਾ ਘੋਟਾਲੇ ਨਾਲ ਸੰਬੰਧਤ ਸੀ. ਬੀ. ਆਈ. ਦੀ ਰਿਪੋਰਟ 'ਚ ਕਾਨੂੰਨ ਮੰਤਰਾਲੇ ਨਾਲ ਦਖਲਅੰਦਾਜ਼ੀ 'ਤੇ ਵਿਰੋਧ ਦਾ ਫੈਸਲਾ ਕਰਨ ਨਾਲ ਸਰਕਾਰ ਦੇ ਸਾਹਮਣੇ ਚੁਣੌਤੀਪੂਰਨ ਸਥਿਤੀ ਹੋ ਸਕਦੀ ਹੈ।


ਤਿਹਾੜ ਜੇਲ੍ਹ ਦੇ ਕੈਦੀਆਂ ਨੇ ਬਲਾਤਕਾਰੀ ਮਨੋਜ ਦਾ ਕੀਤਾ ‘ਛਿੱਤਰਾਂ ’ ਨਾਲ ਸਵਾਗਤ

http://sameydiawaaz.com/Archive%20News/%5B2013%5D/04/23.04.2013%20-%2008.jpg

ਨਵੀਂ ਦਿੱਲੀ ( ਵਿਸ਼ਾਲ  ਆਨੰਦ) :- 5 ਸਾਲ ਦੀ ਬੱਚੀ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਤੋੜਣ ਵਾਲੇ ਬਲਾਤਕਾਰੀ ਮਨੋਜ ਦੀ ਦੇਰ ਰਾਤ ਤਿਹਾੜ ਜੇਲ੍ਹ ਵਿੱਚ ਕੈਦੀਆਂ ਨੇ ਸੰਘੀ ਨੱਪ ਲਈ । ਜਿਸ ਜੇਲ੍ਹ ਨੰਬਰ - 8 ਵਿੱਚ ਮਨੋਜ ਨੂੰ ਭੇਜਿਆ ਗਿਆ ਸੀ, ਉੱਥੇ ਪਹਿਲਾਂ ਹੀ ਖਤਰਨਾਰ ਕੈਦੀ ਬੰਦ ਹਨ । ਜੇਲ੍ਹ ਦੇ ਸੂਤਰਾਂ ਮੁਤਾਬਿਕ, ਰਾਤ ਕਰੀਬ ਸਾਢੇ ਗਿਆਰਾਂ ਵਜੇ ਕੈਦੀਆਂ ਨੇ ਮਨੋਜ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ । ਕੈਦੀ ਉਪਰ ਟੁੱਟ ਪਏ । ਪਹਿਰਾ ਦੇ ਰਹੇ ਸੁਰੱਖਿਆ ਕਰਮੀਆਂ ਨੇ ਮਸਾਂ ਉਸਨੂੰ ਕੈਦੀਆਂ ਦੇ ਚੁੰਗਲ ਵਿੱਚ ਕੱਢਿਆ ।

ਮਨੋਜ ਨੂੰ ਤਿਹਾੜ ਲਿਆਂਦਾ ਗਿਆ ਤਾਂ ਉਹ ਬਹੁਤ ਡਰਿਆ ਹੋਇਆ ਸੀ, ਉਸਦੇ ਚਿਹਰੇ ਉਪਰ ਖੌਫ਼ ਝਲਕ ਰਿਹਾ ਸੀ। 16 ਦਸੰਬਰ ਬਸੰਤ ਵਿਹਾਰ ਗੈਂਗਰੇਪ ਦੇ ਦੋਸ਼ੀਆਂ ਦੀ ਜੇਲ੍ਹ ਵਿੱਚ ਰੋਜ਼ਾਨਾ ਮਾਰਕੁੱਟ ਦੀ ਖਬਰਾਂ ਬਾਰੇ ਮਨੋਜ ਨੂੰ ਚੰਗੀ ਤਰ੍ਹਾਂ ਪਤਾ ਸੀ ।

ਬਲਾਤਕਾਰ ਦੇ ਦੋਸ਼ੀਆਂ ਦੀ ਜੇਲ੍ਹ ਵਿੱਚ ਕਿਵੇਂ ਭੁਗਤ ਸਵਾਰੀ ਜਾਂਦੀ ਹੈ ਇਹ ਚੰਗੀ ਤਰ੍ਹਾਂ ਜਾਣਦਾ ਸੀ ਮਨੋਜ  ।


ਸੁਨਾਮ 'ਚ ਧਾਰਮਿਕ ਥਾਂ ਨੂੰ ਲੈ ਕੇ ਦੋ ਫਿਰਕੇ ਆਹਮੋਂ - ਸਾਹਮਣੇ

ਪੁਲਿਸ ਅਤੇ ਇੱਕ ਧਿਰ 'ਚ ਹਿੰਸਕ ਝੜੱਪ, ਕਈ ਜਖ਼ਮੀ

http://sameydiawaaz.com/Archive%20News/%5B2013%5D/04/23.04.2013%20-%2003.jpg

ਸੁਨਾਮ 22 ਅਪ੍ਰੈਲ, (ਅਜੈਬ ਸਿੰਘ ਮੋਰਾਂਵਾਲੀ, ਭਗਵੰਤ ਸਿੰਘ ਚੰਦੜ): ਸ਼ਹਿਰ ਦੇ ਸੀਤਾਸਰ ਮੰਦਿਰ ਦੀ ਕੰਧ ਦਾ ਮੁੜ੍ਹ ਨਿਰਮਾਣ ਅਤੇ ਕੱਢੇ ਗਏ ਗੇਟ ਤੇ ਲਿਖੇ ਸ਼ਬਦਾਂ ਨੂੰ ਲੈ ਕੇ ਦੋ ਦਿਨਾਂ ਤੋਂ ਹਿੰਦੂ ਸੰਗਠਨ ਵਲੋਂ ਡੀ.ਐਸ.ਪੀ. ਦਫ਼ਤਰ ਅੱਗੇ ਧਰਨਾਂ ਲਗਾ ਰਖਿਆ ਹੈ। ਅੱਜ ਉਨ੍ਹਾਂ ਵਲੋਂ ਸੁਨਾਮ ਬੰਦ ਦਾ ਐਲਾਨ ਕੀਤਾ ਗਿਆ। ਇਸ ਮੌਕੇ ਹਿੰਦੂ ਸੰਗਠਨਾਂ ਵਲੋਂ ਅੱਜ ਡੀ.ਐਸ.ਪੀ. ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਜ਼ਾਰਾਂ 'ਚੋਂ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਹਰਿਦੇਵ ਗੋਇਲ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਕੰਧ ਦਾ ਮੁੜ੍ਹ ਨਿਰਮਾਣ ਅਤੇ ਗੇਟ ਤੇ ਲਿਖੇ ਸ਼ਬਦਾਂ ਨੂੰ ਲੈ ਕੇ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਅੱਜ ਸੁਨਾਮ ਬੰਦ ਹੋਇਆਂ ਹੈ ਕੱਲ ਪੰਜਾਬ ਫ਼ਿਰ ਹਿੰਦੁਸਤਾਨ ਬੰਦ ਹੋਵੇਗਾ। ਉਥੇ ਦੂਜੇ ਪਾਸੇ ਕੰਬੋਜ਼ ਬਿਰਾਦਰੀ ਦੇ ਲੋਕਾਂ ਨੇ ਇਸਦੇ ਵਿਰੋਧ 'ਚ ਰੋਸ ਮਾਰਚ ਕੱਢਦੇ ਹੋਏ ਸਥਾਨਕ ਐਸ.ਡੀ.ਐਮ. ਨੂੰ ਮੰਗ ਪੱਤਰ ਦਿਤਾ। ਇਸ ਮੌਕੇ ਰਾਜਿੰਦਰ ਗੱਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਜੱਦੀ ਜ਼ਮੀਨ ਹੈ ਅਤੇ ਇਥੇ ਪਹਿਲਾਂ ਬਿਜਾਈ ਹੁੰਦੀ ਸੀ। ਜਿਸਦੀ ਦੇਖਭਾਲ ਗੁਰਦੁਆਰਾ ਪਹਿਲੀ ਪਾਤਸ਼ਾਹੀ ਕਰਦੀ ਸੀ। ਦੋਵੇਂ ਫ਼ਿਰਕਿਆਂ ਵਲੋਂ ਜਲੂਸ ਦੇ ਰੂਪ ਵਿਚ ਆਪੋ ਅਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸ਼ਹਿਰ ਵਿਚ ਤਣਾਓ ਦੀ ਸਥਿਤੀ ਬਣੀ ਹੋਈ ਹੈ ਅਤੇ ਪੂਰਾ ਸ਼ਹਿਰ ਬੰਦ ਹੈ। ਇਸ ਮੌਕੇ ਪ੍ਰਸ਼ਾਸ਼ਨ ਵਲੋਂ ਵੀ ਸ਼ਹਿਰ ਵਿਚ ਸਥਿਤੀ ਨੂੰ ਸ਼ਾਂਤਮਈ ਬਣਾਈ ਰੱਖਣ ਅਤੇ ਕੋਈ ਵੀ ਗੜ੍ਹਬੜ੍ਹ ਨਾਂ ਹੋਣ ਲਈ ਵੱਡੀ ਮਾਤਰਾ ਵਿਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਇਸ ਮੌਕੇ ਜਸਕਿਰਨਜੀਤ ਸਿੰਘ ਤੇਜਾ ਨੇ ਦਸਿਆ ਕਿ ਉਨ੍ਹਾਂ ਵਲੋਂ ਸੁਰਖਿਆ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਹਨ ਅਤੇ ਕੋਈ ਵੀ ਅਣਸੁਖਾਵੀ ਘਟਨਾਂ ਨਹੀਂ ਹੋਣ ਦਿੱਤੀ ਜਾਵੇਗੀ। ਦੇਰ ਸ਼ਾਮ ਨੂੰ ਜਦੋਂ ਮੰਦਰ ਸਮਰੱਥਕ ਲੋਕਾਂ ਨੇ ਦੀਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਲੋਂ ਰੋਕਿਆ ਗਿਆ ਜਿਸ ਦਾ ਮੰਦਰ ਸਮੱਰਥਕਾਂ ਵਲੋਂ ਵਿਰੋਧ ਕੀਤਾ ਗਿਆ। ਅਤੇ ਇੱਟਾਂ-ਵੱਟੇ ਚਲਾਉਣ ਸ਼ੁਰੂ ਕਰ ਦਿੱਤੇ। ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ, ਇਸੇ ਦੌਰਾਨ ਮੰਦਰ ਸਮੱਰਥਕ ਇੱਕ ਦਰਜਨ ਦੇ ਕਰੀਬ ਜਖਮੀ ਹੋ ਗਏ ਜਦੋਂ ਕਿ ਦੂਜੇ ਪਾਸੇ ਪੁਲਿਸ ਮੁਲਾਜ਼ਮ ਵੀ ਜਖਮੀ ਹਨ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਲਾਠੀਚਾਰਜ ਤੋਂ ਬਾਅਦ ਸਥੀਤੀ ਬੇਹੱਦ ਤਨਾਅਪੂਰਨ ਹੋ ਗਈ।


ਭਿਉਰਾ ਵੱਲੋਂ ਤਿਹਾੜ ਜੇਲ੍ਹ ਦੇ ਅਧਿਕਾਰੀਆਂ ‘ਤੇ ਮੈਡੀਕਲ ਰਿਕਾਰਡ ਗੁੰਮ ਕਰਨ ਦਾ ਦੋਸ਼

ਚੰਡੀਗੜ੍ਹ, 22 ਅਪਰੈਲ :- ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਪਰਮਜੀਤ ਸਿੰਘ ਭਿਉਰਾ ਨੇ ਅੱਜ ਅਦਾਲਤ ਵਿੱਚ ਤਿਹਾੜ ਜੇਲ੍ਹ ਦੇ ਅਧਿਕਾਰੀਆਂ ‘ਤੇ ਉਸਦਾ ਮੈਡੀਕਲ ਰਿਕਾਰਡ ਗੁੰਮ ਕਰ ਦੇਣ ਦਾ ਦੋਸ਼ ਲਾਉਂਦਿਆਂ ਇਲਾਜ ਬੰਦ ਕਰਨ ਦੀ ਸ਼ਿਕਾਇਤ ਕੀਤੀ ਹੈ। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੀ ਪਿੱਠ ਦੀ ਤਕਲੀਫ਼ ਮੁੜ ਵਧ ਗਈ ਹੈ। ਯੂ.ਟੀ. ਦੇ ਚੀਫ ਜੁਡੀਸ਼ਲ ਮੈਜਿਸਟਰੇਟ ਰਜਨੀਸ਼ ਕੁਮਾਰ ਅੱਗੇ ਭਿਉਰਾ ਨੂੰ ਬੁੜ੍ਹੈਲ ਜੇਲ੍ਹ ਬਰੇਕ ਕੇਸ ਸਬੰਧੀ ਪੇਸ਼ ਕੀਤਾ ਗਿਆ।

ਇਸ ਕੇਸ ਦਾ ਇੱਕ ਹੋਰ ਮੁੱਖ ਮੁਲਜ਼ਮ ਜਗਤਾਰ ਸਿੰਘ ਹਵਾਰਾ ਅੱਜ ਪੇਸ਼ੀ ਮੌਕੇ ਹਾਜ਼ਰ ਨਾ ਹੋ ਸਕਿਆ। ਪੁਲੀਸ ਵੱਲੋਂ ਉਸ ਨੂੰ ਅੱਜ ਦਿੱਲੀ ਦੇ ਲਿਬਰਟੀ ਸਿਨੇਮਾ ਬੰਬ ਕਾਂਡ ਵਿੱਚ ਕਿਸੇ ਹੋਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਹਵਾਰਾ ਦੇ ਗੈਰਹਾਜ਼ਰ ਹੋਣ ਕਰਕੇ ਅੱਜ ਕੇਸ ਦੀ ਸੁਣਵਾਈ ਨਾ ਹੋ ਸਕੀ ਪਰ ਭਿਉਰਾ ਨੇ ਅਦਾਲਤ ਤੋਂ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਰਿਕਾਰਡ ਲੱਭਣ ਦੀ ਹਦਾਇਤ ਕਰਨ ਦੀ ਮੰਗ ਕੀਤੀ ਹੈ। ਉਸ ਨੇ ਅਦਾਲਤ ਨੂੰ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਉਸ ਨੂੰ ਚਾਰ ਨੰਬਰ ਸਬ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਜਦਕਿ ਪਹਿਲਾਂ ਉਹ ਇੱਕ ਨੰਬਰ ਸਬ ਜੇਲ੍ਹ ਵਿੱਚ ਬੰਦ ਸੀ। ਉਹ ਪਿੱਠ ਅਤੇ ਗਰਦਨ ਦੇ ਦਰਦ ਤੋਂ ਪੀੜਤ ਹੈ ਅਤੇ ਨਵੀਂ ਥਾਂ ‘ਤੇ ਤਕਲੀਫ਼ ਤੋਂ ਬਚਾਅ ਦੀ ਸਹੂਲਤ ਨਹੀਂ ਹੈ। ਉਸ ਨੇ ਦੱਸਿਆ ਕਿ ਨਵੀਂ ਸਬ ਜੇਲ੍ਹ ਵਿੱਚ ਤਬਦੀਲ ਕਰਨ ਵੇਲੇ ਹੀ ਮੈਡੀਕਲ ਰਿਕਾਰਡ ਗੁੰਮ ਹੋਇਆ ਹੈ। ਅਦਾਲਤ ਨੇ ਮੁਲਜ਼ਮ ਨੂੰ ਆਪਣੀ ਸ਼ਿਕਾਇਤ ਜੇਲ੍ਹ ਅਧਿਕਾਰੀਆਂ ਕੋਲ ਕਰਨ ਲਈ ਕਿਹਾ ਹੈ।

ਕੇਸ ਦੀ ਸੁਣਵਾਈ ਦੌਰਾਨ ਬਚਾਅ ਪੱਖ ਨੇ ਅਦਾਲਤ ਤੋਂ ਮੰਗ ਕੀਤੀ ਕਿ ਮੁਲਜ਼ਮ ਨਰੈਣ ਸਿੰਘ ਚੌੜਾ ਨੂੰ ਵੀ ਪੇਸ਼ੀ ਲਈ ਸੰਮਨ ਕੀਤਾ ਜਾਵੇ। ਅਦਾਲਤ ਨੇ ਮੰਗ ਪ੍ਰਵਾਨ ਕਰਦਿਆਂ ਚੌੜਾ ਨੂੰ ਵੀ ਅਗਲੀ ਤਰੀਕ ਲਈ ਸੰਮਨ ਕਰ ਲਿਆ ਹੈ। ਚੌੜਾ ਇਸ ਵੇਲੇ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਅਦਾਲਤ ਵੱਲੋਂ ਅੱਜ ਗਵਾਹੀ ਲਈ ਬੁੜੈ੍ਹਲ ਜੇਲ੍ਹ ਦੇ ਬਰਖ਼ਾਸਤ ਡਿਪਟੀ ਸੁਪਰਡੈਂਟ ਐਸ.ਐਸ.ਸੰਧੂ ਤੇ ਸਹਾਇਕ ਸੁਪਰਡੈਂਟ ਐਮ.ਵੀ. ਗਿੱਲ ਨੂੰ ਸੰਮਨ ਕੀਤਾ ਗਿਆ ਸੀ ਪਰ ਅੱਜ ਗਵਾਹੀਆਂ ਨਾ ਹੋ ਸਕੀਆਂ।

ਮੁਲਜ਼ਮ ਭਿਉਰਾ ਨੂੰ ਭਾਰੀ ਸਰੁੱਖਿਆ ਹੇਠ ਤਿਹਾੜ ਜੇਲ੍ਹ ਤੋਂ ਇੱਥੇ ਲਿਆਂਦਾ ਗਿਆ ਸੀ। ਦਿੱਲੀ ਪੁਲੀਸ ਨਾਲ ਪੰਜਾਬ ਅਤੇ ਚੰਡੀਗੜ੍ਹ ਪੁਲੀਸ ਵੀ ਤਾਇਨਾਤ ਕੀਤੀ ਗਈ ਸੀ। ਭਿਉਰਾ ਨੂੰ ਪਹਿਲਾਂ ਸੈਕਟਰ 36 ਦੇ ਥਾਣੇ ਲਿਆਂਦਾ ਗਿਆ, ਜਿੱਥੋਂ ਉਹ ਜ਼ਿਲਾ੍ਹ ਕਚਿਹਰੀਆਂ ਵਿੱਚ ਪੇਸ਼ੀ ਲਈ ਹਾਜ਼ਰ ਹੋਇਆ।

ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 12 ਅਗਸਤ ਲਈ ਮੁਕਰਰ ਕੀਤੀ ਹੈ।


ਹਵਾਲਾਤੀਆਂ ਨੇ ਫਰੀਦਕੋਟ ਜੇਲ੍ਹ ਵਿੱਚ ਅੱਗ ਲਾਈ

ਸਾਥੀ ਕੈਦੀਆਂ ਦੀ ਮੌਤ ਤੋਂ ਭੜਕੇ

ਹਫ਼ਤੇ ਵਿੱਚ ਤਿੰਨ ਮੌਤਾਂ

 http://sameydiawaaz.com/Archive%20News/%5B2013%5D/04/23.04.2013%20-%2004.jpg

ਅੱਗ ਨਾਲ ਨੁਕਸਾਨੀ ਗਈ ਜੇਲ੍ਹ ਦੀ ਇਕ ਬੈਰਕ

ਫਰੀਦਕੋਟ,22 ਅਪਰੈਲ (ਜਸਵੰਤ ਜੱਸ) :- ਇੱਕ ਹਫ਼ਤੇ ਵਿੱਚ ਹੀ ਤੀਜੇ ਹਵਾਲਾਤੀ ਦੀ ਮੌਤ ਤੋਂ ਬਾਅਦ ਸਥਾਨਕ ਮਾਡਰਨ ਜੇਲ੍ਹ ਦੇ ਸੈਂਕੜੇ ਹਵਾਲਾਤੀਆਂ ਨੇ ਅੱਜ ਜੇਲ੍ਹ ਵਿੱਚ ਬਗ਼ਾਵਤ ਕਰ ਦਿੱਤੀ। ਸਾਥੀਆਂ ਦੀ ਮੌਤ ਤੋਂ ਭੜਕੇ ਹਵਾਲਾਤੀਆਂ ਨੇ ਜੇਲ੍ਹ ਦੀ ਕੰਟੀਨ, ਮੈਸ ਅਤੇ ਟਾਵਰ ਨੂੰ ਅੱਗ ਲਾ ਦਿੱਤੀ ਜਿਸ ਵਿੱਚ ਜੇਲ੍ਹ ਦਾ ਅਹਿਮ ਰਿਕਾਰਡ ਵੀ ਸੜਨ ਦੀ ਸੂਚਨਾ ਮਿਲੀ ਹੈ। ਇਸੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਕੋਟਕਪੂਰਾ ਦੇ ਐੱਸ.ਡੀ.ਐੱਮ. ਦਰਸ਼ਨ ਸਿੰਘ ਗਰੇਵਾਲ ਨੂੰ ਮੈਜਿਸਟਰੇਟੀ ਜਾਂਚ ਦਾ ਕੰਮ ਸੌਪਿਆ ਗਿਆ ਹੈ। ਭੜਕੇ ਹੋਏ ਹਵਾਲਾਤੀਆਂ ਨੂੰ ਕਾਬੂ ਕਰਨ ਲਈ ਪੁਲੀਸ ਨੂੰ 20 ਮਿੰਟ ਤੱਕ ਹਵਾਈ ਫਾਇਰਿੰਗ ਕਰਨੀ ਪਈ, ਬਾਅਦ ਵਿੱਚ ਅੱਗ ਬੁਝਾਊ ਦਸਤੇ ਅਤੇ ਦੰਗਾ ਵਿਰੋਧੀ ਵਾਹਨਾਂ ਦੀ ਮੱਦਦ ਨਾਲ ਹਾਲਾਤ ’ਤੇ ਕਾਬੂ ਪਾਇਆ ਗਿਆ।

ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਤੂਰ ਅਤੇ ਡਿਪਟੀ ਕਮਿਸ਼ਨਰ ਰਵੀ ਭਗਤ ਨੇ ਜੇਲ੍ਹ ਦੀ ਇਮਾਰਤ ਉੱਪਰ ਚੜ੍ਹ ਕੇ ਹਵਾਲਾਤੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਸਵੀਕਾਰ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਸੂਚਨਾ ਅਨੁਸਾਰ ਦੇਰ ਰਾਤ ਹਰਸ਼ਾ ਸਿੰਘ ਪੁੱਤਰ ਅਲਬੇਲ ਸਿੰਘ ਵਾਸੀ ਪੰਨੂੰਵਾਲਾ ਜ਼ਿਲ੍ਹਾ ਮੁਕਤਸਰ ਦੀ ਜੇਲ੍ਹ ਦੇ ਨਸ਼ਾ ਛੁਡਾਊ ਹਸਪਤਾਲ ਵਿੱਚ ਮੌਤ ਹੋ ਗਈ। ਇਸ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਹਵਾਲਾਤੀ ਭੜਕ ਗਏ ਅਤੇ ਉਨ੍ਹਾਂ ਨੇ ਜੇਲ੍ਹ ਦੇ ਕੁਝ ਹਿੱਸੇ ਅੱਗ ਲਾ ਦਿੱਤੀ। ਹਵਾਲਾਤੀਆਂ ਦਾ ਇਹ ਹਮਲਾ ਪੂਰੀ ਤਰਤੀਬ ਨਾਲ ਤਿਆਰ ਕੀਤਾ ਗਿਆ ਸੀ। ਹਵਾਲਾਤੀਆਂ ਨੇ ਜੇਲ੍ਹ ਦੀ ਕੰਟੀਨ ਵਿੱਚੋਂ ਘਰੇਲੂ ਗੈਂਸ ਸਿਲੰਡਰਾਂ ਨੂੰ ਚੁੱਕ ਕੇ ਸੀਵਰੇਜ ਦੀ ਵੱਡੀ ਪਾਈਪ ਵਿੱਚ ਪਾ ਦਿੱਤਾ ਤਾਂ ਕਿ ਸੀਵਰੇਜ ਪਾਈਪ ਰਾਹੀਂ ਸਿਲੰਡਰਾਂ ਨੂੰ ਜੇਲ੍ਹ ਦੀ ਡਿਊਢੀ ਤੱਕ ਲਿਜਾ ਕੇ ਉੱਥੇ ਹਮਲਾ ਕੀਤਾ ਜਾ ਸਕੇ। ਜੇਲ੍ਹ ਦਾ ਮੁਕੰਮਲ ਅਮਲਾ, ਅਸਲਾ ਆਦਿ ਡਿਊਢੀ ਵਿੱਚ ਹੀ ਰੱਖਿਆ ਜਾਂਦਾ ਹੈ। ਹਵਾਲਾਤੀਆਂ ਅਤੇ ਜ਼ੇਲ੍ਹ ਮੁਲਾਜ਼ਮਾਂ ਦਰਮਿਆਨ ਹੋਈ ਝੜਪ ਵਿੱਚ ਛੇ ਜੇਲ੍ਹ ਮੁਲਾਜ਼ਮ ਜਖ਼ਮੀ ਹੋਏ ਹਨ ਜਿੰਨ੍ਹਾਂ ਵਿੱਚ ਵੈੱਲਫੇਅਰ ਅਫ਼ਸਰ ਕਰਮਜੀਤ ਸਿੰਘ ਵੀ ਸ਼ਾਮਲ ਦੱਸਿਆ ਜਾਂਦਾ ਹੈ। ਇੰਨ੍ਹਾਂ ਨੂੰ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੇਲ੍ਹਾਂ ਦੇ ਆਈ.ਜੀ. ਜਗਜੀਤ ਸਿੰਘ ਜਟਾਣਾ, ਡੀ.ਆਈ.ਜੀ. ਪ੍ਰਮੋਦ ਬਾਨ, ਸ਼ੈਸਨ ਜੱਜ ਸ਼੍ਰੀਮਤੀ ਅਰਚਨਾਪੁਰੀ, ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜ ਗਏ। ਪੁਲੀਸ ਦੀ ਗੋਲੀਬਾਰੀ ਕਾਰਨ ਹਵਾਲਾਤੀਆਂ ਦਾ ਸੰਘਰਸ਼ ਕੁਝ ਸਮੇਂ ਲਈ ਸ਼ਾਂਤ ਹੋ ਗਿਆ। ਇਸੇ ਦਰਮਿਆਨ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਗਿਆ। ਕਰੀਬ 6 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਜੇਲ੍ਹ ਦੇ ਹਾਲਾਤ ਕਾਬੂ ਹੇਠ ਆਏ। ਪਤਾ ਲੱਗਾ ਹੈ ਕਿ ਇਸ ਕਾਂਡ ਵਿੱਚ ਪੁਲੀਸ ਨੇ ਕੁਝ ਹਵਾਲਾਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਜਿੰਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਹੋਣ ਦੀ ਸੰਭਾਵਨਾ ਹੈ। ਜਿਲ੍ਹਾ ਪੁਲੀਸ ਨੇ ਪੂਰੀ ਘਟਨਾ ਦੇ ਵੇਰਵੇ ਇਕੱਤਰ ਕਰਨ ਲਈ ਜੂਡੀਸ਼ੀਅਲ ਅਧਿਕਾਰੀਆਂ ਦੀ ਮੱਦਦ ਲਈ ਹੈ। ਜ਼ੇਲ੍ਹ ਵਿੱਚ ਵਾਪਰੀ ਘਟਨਾ ਸੰਬੰਧੀ ਪੁੱਛ ਪੜਤਾਲ ਜੁਡੀਸ਼ੀਅਲ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ। ਆਈ.ਜੀ (ਜੇਲ੍ਹਾਂ). ਜਗਜੀਤ ਸਿੰਘ ਜਟਾਣਾ ਨੇ ਜੇਲ੍ਹ ਦੇ ਪ੍ਰਬੰਧਾਂ ਵਿੱਚ ਕੁਝ ਊਣਤਾਈਆਂ ਹੋਣ ਦੀ ਗੱਲ ਕਬੂਲਦਿਆਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇਗੀ। ਡੀ.ਐਸ.ਪੀ ਜਸਵਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਹਵਾਲਾਤੀ ਹਰਸ਼ਾ ਸਿੰਘ ਨੂੰ ਜੇਲ੍ਹ ਅਧਿਕਾਰੀਆਂ ਨੇ ਐਂਬੂਲੈਂਸ ਰਾਹੀ ਮੈਡੀਕਲ ਕਾਲਜ ਲੈ ਕੇ ਜਾਣ ਦਾ ਕੋਸ਼ਿਸ਼ ਕੀਤੀ ਪਰ ਹਵਾਲਾਤੀਆਂ ਨੇ ਜੇਲ੍ਹ ਵਿੱਚ ਹੀ ਡਾਕਟਰ ਮੰਗਵਾਉਣ ਦੀ ਮੰਗ ਕੀਤੀ। ਇਸੇ ਗੱਲ ਨੂੰ ਲੈ ਕੇ ਜੇਲ੍ਹ ਅਧਿਕਾਰੀਆਂ ਅਤੇ ਹਵਾਲਾਤੀਆਂ ਦਰਮਿਆਨ ਟਕਰਾਅ ਹੋ ਗਿਆ। ਅੱਜ ਹੋਏ ਟਕਰਾਅ ਅਤੇ ਅੱਗ  ਲੱਗਣ ਦੀ ਘਟਨਾ ਵਿੱਚ ਜੇਲ੍ਹ ਦੀ ਮੈੱਸ ਅਤੇ ਕੰਟੀਨ ਦਾ ਲੱਖਾਂ ਰੁਪਇਆਂ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ ਜਦੋਂ ਕਿ ਇੱਕ ਦਰਜਨ ਸਾਇਕਲ ਵੀ ਇਸ ਘਟਨਾ ਵਿੱਚ ਸੜ ਗਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਜੇਲ੍ਹ ਦੀ ਮੈੱਸ ਦਾ ਬਹੁਤਾ ਸਾਮਾਨ ਹਵਾਲਾਤੀਆਂ ਨੇ ਲੁੱਟ ਲਿਆ ਹੈ। ਹਵਾਲਾਤੀ ਘੰਟਿਆਂ ਬੱਧੀ ਜੇਲ੍ਹ ਮੁਲਜ਼ਮਾਂ ਅਤੇ ਅਧਿਕਾਰੀਆਂ ਉੱਪਰ ਰੋੜੇ ਆਦਿ ਚਲਾਉਂਦੇ ਰਹੇ ਪਰ ਪੁਲੀਸ ਦੀ ਮਦਦ ਮਿਲਣ ਤੱਕ ਜ਼ੇਲ੍ਹ ਮੁਲਾਜ਼ਮ ਦੇ ਅਧਿਕਾਰੀ ਜੇਲ੍ਹ ਵਿੱਚ ਹੀ ਖੜ੍ਹੇ ਰਹੇ ਅਤੇ ਬੈਰਿਕਾਂ ਤੱਕ ਨਹੀਂ ਗਏ। ਤਿੰਨਾਂ ਜਿਲ੍ਹਿਆਂ ਦੀ ਪੁਲੀਸ ਆਉਣ ਤੋਂ ਬਾਅਦ ਬੈਰਕਾਂ ਦਾ ਮੁੱਖ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਹਲਾਤ ’ਤੇ ਕਾਬੂ ਪਾਇਆ ਗਿਆ। ਹਵਾਲਾਤੀਆਂ ਨੇ ਦੱਸਿਆ ਕਿ ਹਰਸ਼ਾ ਸਿੰਘ ਬੇਹੱਦ ਬਿਮਾਰ ਸੀ ਅਤੇ ਉਹ ਪੂਰੀ ਰਾਤ ਉਸ ਦੀ ਮਦਦ ਲਈ ਚੀਕਦੇ ਰਹੇ ਪਰ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਿਸ ਕਰਕੇ ਇਹ ਮੰਦਭਾਗੀ ਘਟਨਾ ਵਾਪਰੀ। ਇਸੇ ਦੌਰਾਨ ਜੇਲ੍ਹ ਦੇ ਡਾਕਟਰਾਂ ਨੇ ਹਵਾਲਾਤੀਆਂ ਅਤੇ ਕੈਦੀਆਂ ਦੇ ਇਲਾਜ ਲਈ ਵਿਸ਼ੇਸ਼ੇ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਸੁਰੱਖਿਆ ਨਹੀਂ ਮਿਲਦੀ ਤਾਂ ਉਹ ਬੰਦੀਆਂ ਦਾ ਇਲਾਜ ਨਹੀਂ ਕਰ ਸਕਣਗੇ ਕਿਉਂਕਿ ਜੇਲ੍ਹ  ਦੇ ਅੰਦਰ ਦੇ ਹਾਲਾਤ ਬਹੁਤ ਖਤਰਨਾਕ ਹਨ।


ਪੰਜਾਬ ਕਾਂਗਰਸ ਪੰਚਾਇਤੀ ਤੇ ਸਮਿਤੀ ਚੋਣਾਂ ਪਾਰਟੀ ਚੋਣ ਨਿਸ਼ਾਨ ’ਤੇ ਲੜੇਗੀ

 http://sameydiawaaz.com/Archive%20News/%5B2013%5D/04/23.04.2013%20-%2005.jpg

ਚੰਡੀਗੜ੍ਹ ਦੇ ਸੈਕਟਰ 15 ਸਥਿਤ ਪੰਜਾਬ ਭਵਨ ਵਿਖੇ ਮੀਟਿੰਗ ਦੌਰਾਨ

ਪ੍ਰਤਾਪ ਸਿੰਘ ਬਾਜਵਾ, ਰਾਜਿੰਦਰ ਕੌਰ ਭੱਠਲ ਤੇ ਹੋਰ (ਫੋਟੋ: ਪ੍ਰਦੀਪ ਤਿਵਾੜੀ)

ਚੰਡੀਗੜ੍ਹ 22 ਅਪਰੈਲ (ਤਰਲੋਚਨ ਸਿੰਘ) :- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅੱਜ ਇਥੇ ਕਾਂਗਰਸ ਭਵਨ ਵਿਖੇ ਹੋਈ ਹੰਗਾਮੀ ਮੀਟਿੰਗ ਦੌਰਾਨ ਬਲਾਕ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਅਕਾਲੀ ਦਲ–ਭਾਜਪਾ ਸਰਕਾਰ ਨੂੰ ਵੱਖ–ਵੱਖ ਮੁੱਦਿਆਂ ਉਪਰ ਘੇਰਨ ਅਤੇ ਮਨਮਾਨੇ ਢੰਗ ਨਾਲ ਵਾਰਡਬੰਦੀਆਂ ਕਰਨ ’ਤੇ ਪੰਚਾਇਤਾਂ, ਬਲਾਕ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਪ੍ਰਕ੍ਰਿਆ ਵਿਚ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਦੇ ਮੁੱਦਿਆਂ ਖਿਲਾਫ ਲੜਾਈ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

ਇਹ ਮੀਟਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਸਮੇਤ ਪੰਜਾਬ ਕਾਂਗਰਸ ਦੇ ਮੌਜੂਦਾ ਤੇ ਸਾਬਕਾ ਵਿਧਾਇਕ, ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਦੇ ਸੀਨੀਅਰ ਆਗੂ ਸ਼ਾਮਲ ਹੋਏ। ਵਰਨਣਯੋਗ ਹੈ ਕਿ ਪੰਜਾਬ ਕਾਂਗਰਸ ਦੀ ਅਜਿਹੀ ਵੱਡੀ ਮੀਟਿੰਗ ਲੰਮੇ ਸਮੇਂ ਬਾਅਦ ਹੋਈ ਹੈ। ਇਸ ਮੌਕੇ ਵਿਚਾਰ ਕੀਤਾ ਗਿਆ ਕਿ ਪਾਰਟੀ ਇਹ ਚੋਣਾਂ ਬਹੁਮਤ ਨਾਲ ਜਿੱਤਣ ਦੇ ਇਰਾਦੇ ਨਾਲ ਲੜੇਗੀ ਅਤੇ ਇਸ ਵਾਰ ਅਕਾਲੀ ਦਲ- ਭਾਜਪਾ ਗੱਠਜੋੜ ਸਰਕਾਰ ਨੂੰ ਚੋਣਾਂ ਹਾਈਜੈਕ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਇਸ ਮੌਕੇ ਸ੍ਰੀ ਬਾਜਵਾ ਨੇ ਸੂਬਾਈ ਲੀਡਰਸ਼ਿਪ ਨੂੰ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਹਾਈ ਕਮਾਂਡ ਨੂੰ ਪੰਜਾਬ ਦੀ ਸਥਿਤੀ ਬਾਰੇ ਪੂਰੀ ਤਰ੍ਹਾਂ ਜਾਣੂ ਕਰਵਾ ਦਿੱਤਾ ਹੈ ਅਤੇ ਦਿੱਲੀ ਵਿਖੇ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਵੀ ਮੀਟਿੰਗ ਕਰਕੇ ਉਨ੍ਹਾਂ ਕੋਲੋਂ ਬਲਾਕ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜਨ ਦੀ ਸਹਿਮਤੀ ਲੈ ਲਈ ਹੈ। ਮੀਟਿੰਗ ਦੌਰਾਨ ਪੰਜਾਬ ਦੀ ਲੀਡਰਸ਼ਿਪ ਨੇ ਕਿਹਾ ਕਿ ਇਸ ਵੇਲੇ ਪਾਰਟੀ ਦੇ ਵਰਕਰਾਂ ਵਿਚ ਪੂਰਾ ਉਤਸ਼ਾਹ ਅਤੇ ਆਤਮ-ਵਿਸ਼ਵਾਸ ਹੈ। ਇਸ ਵਾਰ ਸੱਤਾਧਾਰੀ ਗੱਠਜੋੜ ਨੂੰ ਪੂਰੀ ਟੱਕਰ ਦਿੱਤੀ ਜਾਵੇਗੀ। ਇਸ ਮੌਕੇ ਪਾਰਟੀ ਨੇ ਫੈਸਲਾ ਕੀਤਾ ਕਿ ਸਮੁੱਚੀ ਲੀਡਰਸ਼ਿਪ ਪੰਚਾਇਤ ਚੋਣਾਂ ਦੌਰਾਨ ਲੋਕਾਂ ਦੀ ਕਚਹਿਰੀ ਵਿਚ ਅਕਾਲੀ-ਭਾਜਪਾ ਸਰਕਾਰ ਦੇ ਚੋਣ ਮਨੋਰਥ ਪੱਤਰ ’ਚ ਕੀਤੇ ਵਾਅਦਿਆਂ ਦੀ ਕਾਪੀ ਲੈ ਕੇ ਜਾਵੇਗੀ ਅਤੇ ਇਸ ਸਰਕਾਰ ਦੀਆਂ ਲੋਕਾਂ ਨਾਲ ਕੀਤੀਆਂ ਵਾਅਦਾ ਖਿਲਾਫੀਆਂ ਜੱਗ ਜ਼ਾਹਿਰ ਕੀਤੀਆਂ ਜਾਣਗੀਆਂ।  ਮੀਟਿੰਗ ਦੌਰਾਨ ਸ੍ਰੀ ਬਾਜਵਾ ਨੇ ਕਿਹਾ ਕਿ ਬਾਦਲ ਸਰਕਾਰ ਨੇ ਚੋਣਾਂ ਦੌਰਾਨ ਰਾਜ ਦੇ ਬੇਰੁਜ਼ਗਾਰਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਅਤੇ ਸ਼ਗਨ ਸਕੀਮ ਦੀ ਰਾਸ਼ੀ 15000 ਤੋਂ ਵਧਾ ਕੇ 31000 ਰੁਪਏ ਕਰਨ ਦੇ ਵਾਅਦੇ ਕੀਤੇ ਸਨ। ਇਸ ਤੋਂ ਇਲਾਵਾ ਬਜ਼ੁਰਗਾਂ ਤੇ ਵਿਧਵਾ ਪੈਨਸ਼ਨ ਵਧਾਉਣ ਦੇ ਵਾਅਦੇ ਵੀ ਕੀਤੇ ਸਨ ਪਰ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਮੌਕੇ ਸ਼ੰਕਾ ਜ਼ਾਹਿਰ ਕੀਤਾ ਕਿ ਅਕਾਲੀ-ਭਾਜਪਾ ਗੱਠਜੋੜ ਗਲਤ ਢੰਗ-ਤਰੀਕਿਆਂ ਨਾਲ ਪਿੰਡਾਂ ਦੀਆਂ ਪੰਚਾਇਤਾਂ ਉਪਰ ਕਾਬਜ਼ ਹੋਣ ਦੀ ਤਾਕ ਵਿਚ ਹੈ। ਆਮ ਤੌਰ ’ਤੇ ਬਲਾਕ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪੰਚਾਇਤ ਚੋਣਾਂ ਤੋਂ ਬਾਅਦ ਹੁੰਦੀਆਂ ਹਨ ਪਰ ਇਸ ਵਾਰ ਸਰਕਾਰ ਨੇ ਉਲਟ ਕੰਮ ਕੀਤਾ ਹੈ। ਇਸ ਮੌਕੇ ਦੋਸ਼ ਲਾਇਆ ਗਿਆ ਕਿ ਸਰਕਾਰ ਨੇ ਵਿਰੋਧੀ ਧਿਰ ਨੂੰ ਚੋਣਾਂ ਦੀ ਤਿਆਰੀ ਲਈ ਘੱਟ ਸਮਾਂ ਦੇਣ ਦੇ ਮਨਸ਼ੇ ਨਾਲ ਗੁਪਤ ਢੰਗ ਨਾਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਕੱਲ੍ਹ ਤੋਂ ਪਾਰਟੀ ਦੇ ਲੀਗਲ ਸੈੱਲ ਸਾਰੇ ਜ਼ਿਲ੍ਹਿਆਂ ਵਿਚ ਕੰਮ ਸ਼ੁਰੂ ਕਰ ਦੇਣਗੇ ਅਤੇ ਪਾਰਟੀ ਪੱਧਰ ‘ਤੇ ਕਾਨੂੰਨੀ ਜਾਂਚ ਤੋਂ ਬਾਅਦ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਜਾਣਗੇ। ਇਸ ਮੌਕੇ ਵਰਕਰਾਂ ਨੂੰ ਕਵਰਿੰਗ ਉਮੀਦਵਾਰਾਂ ਦੇ ਕਾਗਜ਼ ਭਰਨ ਦੇ ਆਦੇਸ਼ ਵੀ ਦਿੱਤੇ ਗਏ।  ਇਸ ਮੌਕੇ ਬੀਬੀ ਭੱਠਲ ਨੇ ਕਿਹਾ ਕਿ ਇਸ ਵਾਰ ਅਕਾਲੀਆਂ ਨੂੰ ਲੋਕਤੰਤਰ ਪ੍ਰਣਾਲੀ ਨੂੰ ਅਗਵਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ ਪੰਚਾਇਤ, ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਪੂਰਾ ਟਿੱਲ ਲਾਉਣ ਦੀ ਰਣਨੀਤੀ ਬਣਾਈ ਗਈ ਹੈ। ਦਰਅਸਲ ਸ੍ਰੀ ਬਾਜਵਾ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਨੇ ਪਹਿਲੀ ਵਾਰ ਚੋਣਾਂ ਦਾ ਮੁਕਾਬਲਾ ਕਰਨਾ ਹੈ ਅਤੇ ਨਵੇਂ ਪ੍ਰਧਾਨ ਇਸ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਅੱਜ ਲੰਮੇ ਸਮੇਂ ਬਾਅਦ ਕਾਂਗਰਸ ਭਵਨ ਵਿਖੇ ਵੱਖ-ਵੱਖ ਪੱਧਰ ਦੇ ਆਗੂਆਂ ਦਾ ਇਕੱਠ ਦੇਖਣ ਨੂੰ ਨਜ਼ਰ ਆਇਆ ਅਤੇ ਬਹੁਤੀ ਲੀਡਰਸ਼ਿਪ ਸਰਕਾਰ ਵਿਰੁੱਧ ਲੜਾਈ ਛੇੜਨ ਲਈ ਉਤਸ਼ਾਹਿਤ ਜਾਪਦੀ ਸੀ।


ਕੀਤੂ ਕਤਲ ਕੇਸ ਦਾ ਮੁੱਖ ਮੁਲਜ਼ਮ ਜੱਸਾ ਤੇ ਉਸਦਾ ਸਾਥੀ ਕਾਲਾ ਕਾਬੂ

http://sameydiawaaz.com/Archive%20News/%5B2013%5D/04/23.04.2013%20-%2006.jpg 

ਬਰਨਾਲਾ 22 ਅਪਰੈਲ (ਜਸਪ੍ਰੀਤ ਸਿੰਘ ਜੱਸਾ) :- ਹਲਕਾ ਬਰਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਜਸਪ੍ਰੀਤ ਸਿੰਘ ਜੱਸਾ ਨੂੰ ਅੱਜ ਬਰਨਾਲਾ ਪੁਲਿਸ ਨੇ ਡੇਰਾ ਬੱਸੀ ਦੇ ਇਲਾਕੇ ਵਿੱਚੋਂ ਸੰਖੇਪ ਪੁਲੀਸ ਮੁਕਾਬਲੇ ਉਪਰੰਤ ਇੱਕ ਸਾਥੀ ਸਮੇਤ ਕਾਬੂ ਕਰ  ਲਿਆ ਹੈ। ਮੁਲਜ਼ਮ ਸਾਬਕਾ ਵਿਧਾਇਕ ਕੀਤੂ ਦਾ ਭਤੀਜਾ ਸੀ। ਉਸ ਪਾਸੋਂ ਇੱਕ ਪਿਸਤੌਲ ਤੇ ਵਰਨਾ ਗੱਡੀ ਵੀ ਬਰਾਮਦ ਕੀਤੀ ਗਈ ਹੈ।  ਜੱਸੇ ਦੇ ਖਿਲਾਫ਼ ਜ਼ਿਲ੍ਹਾ ਬਰਨਾਲਾ ਦੇ ਥਾਣਾ ਮਹਿਲ ਕਲਾਂ ਤੇ ਰੂੜੇਕੇ ਕਲਾਂ ਵਿੱਚ ਵੀ ਮਾਮਲੇ ਦਰਜ ਸਨ।

ਐਸਐਸਪੀ ਬਰਨਾਲਾ ਸਨੇਹਦੀਪ ਸ਼ਰਮਾ ਵੱਲੋਂ ਕਾਹਲ ਵਿੱਚ ਬੁਲਾਈ  ਪ੍ਰੈਸ ਕਾਨਫ਼ਰੰਸ ਦੌਰਾਨ ਸ੍ਰੀ ਸ਼ਰਮਾ ਨੇ  ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਥਾਣਾ ਮਹਿਲ ਕਲਾਂ ਵਿਖੇ ਜਸਪ੍ਰੀਤ ਸਿੰਘ ਜੱਸਾ ਵਾਸੀ ਬਿਲਾਸਪੁਰ (ਮੋਗਾ) ਖਿਲਾਫ਼ ਮੁਕੱਦਮਾ ਨੰਬਰ 3 ਧਾਰਾ 307,34 ਆਈਪੀਸੀ ਅਤੇ ਥਾਣਾ ਰੂੜੇਕੇ ਵਿਖੇ 17/13 ਆਰਮਜ਼ ਐਕਟ ਤਹਿਤ ਕੇਸ ਦਰਜ ਹੈ, ਜਿਸ ਦੀ ਤਲਾਸ਼ ਦੇ ਚੱਲਦਿਆਂ ਅੱਜ ਬਰਨਾਲਾ ਪੁਲੀਸ ਨੂੰ ਇਸ ਮੁਲਜ਼ਮ ਦੇ ਡੇਰਾ ਬਸੀ (ਮੋਹਾਲੀ) ਖੇਤਰ ’ਚ ਹੋਣ ਦੀ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਜਿਸ ਉਪਰੰਤ ਤੁਰੰਤ ਉਨ੍ਹਾਂ ਐਸ ਪੀ (ਡੀ) ਬਰਨਾਲਾ ਵਿਪਨ ਚੌਧਰੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਟੀਮ ਗਠਿਤ ਕਰਕੇ  ਦੱਸੇ ਗਏ ਖੇਤਰ ’ਚ ਪੁਲੀਸ ਪਾਰਟੀ ਭੇਜੀ।

ਮਿਲੀ ਸੂਹ ਦੇ ਮੁਤਾਬਿਕ ਥਾਣਾ ਡੇਰਾ ਬੱਸੀ ਦੇ ਪਿੰਡ ਸੁੰਦੜਾਂ-ਨਿੰਬੂਆਂ ਵਿਚਕਾਰ ਬਰਨਾਲਾ ਪੁਲੀਸ ਦੀ ਟੀਮ ਨੇ ਨਾਕਾਬੰਦੀ ਕਰਕੇ ਇੱਕ ਵਰਨਾ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਤਾਂ ਕਾਰ ’ਚ ਸਵਾਰ ਦੋ ਨੌਜਵਾਨਾਂ ਨੇ ਪੁਲੀਸ ਪਾਰਟੀ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ ’ਚ ਫਾਈਰਿੰਗ ਕੀਤੀ। ਕਰਾਸ ਫਾਈਰਿੰਗ ’ਚ ਇੱਕ ਵਿਅਕਤੀ ਦੇ ਲੱਤ ਵਿੱਚ ਗੋਲੀ ਵੱਜੀ ਜਿਸਦੀ ਪਛਾਣ ਰਛਪਾਲ ਸਿੰਘ ਕਾਲਾ ਉਰਫ਼ ਕਾਲਾ ਬੱਡੀ ਵਜੋਂ ਹੋਈ। ਦੂਜੇ ਨੌਜਵਾਨ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਪਾਰਟੀ ਨੇ ਮੁਸਤੈਦੀ ਦਿਖਾਉਦਿਆਂ ਤੁਰੰਤ ਉਸ ਦੀ ਘੇਰਾਬੰਦੀ ਕਰਕੇ ਕਾਬੂ ਕਰ ਲਿਆ ਜਿਸ ਦੀ ਪਛਾਣ ਜਸਪ੍ਰੀਤ ਸਿੰਘ ਜੱਸਾ (ਮ੍ਰਿਤਕ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦਾ ਭਤੀਜਾ) ਵਾਸੀ ਬਿਲਾਸਪੁਰ (ਮੋਗਾ) ਵਜੋਂ ਹੋਈ। ਐਸਐਸਪੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਜਖ਼ਮੀ ਰਛਪਾਲ ਸਿੰਘ ਕਾਲਾ ਨੂੰ ਤੁਰੰਤ ਡੇਰਾਬਸੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਜਸਪ੍ਰੀਤ ਸਿੰਘ ਜੱਸਾ ਨੂੰ ਕਾਬੂ ਕਰਕੇ ਬਰਨਾਲਾ ਪੁਲੀਸ ਵੱਲੋਂ ਥਾਣਾ ਡੇਰਾਬਸੀ ਵਿਖੇ ਮਾਮਲਾ ਦਰਜ ਕਰਵਾਇਆ ਗਿਆ। ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਅਤੇ ਵਰਨਾ ਕਾਰ  ਬਰਾਮਦ ਕਰ ਲਈ ਹੈ।

ਲਾਲੜੂ ਤੋਂ ਪੱਤਰ ਪ੍ਰੇਰਕ ਅਨੁਸਾਰ: ਨਜ਼ਦੀਕੀ ਪਿੰਡ ਨਿੰਬੂਆਂ ਦੇ ਕੋਲ ਅੱਜ ਦੁਪਹਿਰ ਬਰਨਾਲਾ ਪੁਲੀਸ ਦੇ ਸੀ.ਆਈ.ਏ. ਵਿੰਗ ਦੇ ਨਾਲ ਮੁਕਾਬਲੇ ’ਚ ਜ਼ਖਮੀ ਰਸ਼ਪਾਲ ਸਿੰਘ ਉਰਫ਼ ਕਾਲਾ ਉਰਫ਼ ਬੰਟੀ ਨੂੰ ਡੇਰਾਬੱਸੀ ਸਿਵਲ ਹਸਪਤਾਲ ਤੋਂ ਸੈਕਟਰ-32, ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਬਰਨਾਲਾ ਦੇ ਐਸ.ਪੀ. ਬਲਰਾਜ ਸਿੱਧੂ ਤੇ ਡੇਰਾਬਸੀ ਦੇ ਐਸ.ਪੀ. ਅਨਿਲ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਸਫ਼ੈਦ ਰੰਗ ਦੀ ਵਰਨਾ ਕਾਰ ਨੰ:ਐਚ.ਆਰ.05 ਏ.ਡੀ. 7361 ’ਚ ਡੇਰਾਬਸੀ ਖੇਤਰ ’ਚ ਮੌਜੂਦ ਹਨ। ਬਰਨਾਲਾ ਦੇ ਸੀ.ਆਈ.ਏ. ਇੰਚਾਰਜ ਐਸ.ਆਈ. ਬਲਜੀਤ ਸਿੰਘ ਤੇ ਰੁੜੀਕੇ ਥਾਣੇ ਦੇ ਮੁੱਖ ਐਸ.ਆਈ. ਮਲਕੀਤ ਸਿੰਘ ਦੀ ਅਗਵਾਈ ਵਿੱਚ ਦੋ ਪੁਲੀਸ ਪਾਰਟੀਆਂ ਨੇ ਕਾਰ ਨੂੰ ਮੁਬਾਰਿਕਪੁਰ ਦੇ ਕੋਲ ਟਰੇਸ ਕੀਤਾ ਕਰੀਬ ਦੋ ਵਜੇ ਨਿੰਬੂਆਂ ਦੇ ਨੇੜੇ ਬਲਜੀਤ ਸਿੰਘ ਨੇ ਵਰਨਾ ਕਾਰ ਨੂੰ ਓਵਰਟੇਕ ਕਰਦੇ ਹੋਏ ਰੋਕ ਲਿਆ । ਇਸ ’ਤੇ ਕਾਰ ਵਿੱਚ ਸਵਾਰ ਪੰਜ ਮੁਲਜ਼ਮਾਂ ਨੇ ਪੁਲੀਸ ’ਤੇ ਫਾਈਰਿੰਗ ਕਰਦੇ ਹੋਏ ਕਾਰ ਚੋਂ ਨਿਕਲ ਕੇ ਭੱਜਣ ਲੱਗੇ। ਬਲਜੀਤ ਸਿੰਘ ਦੁਆਰਾ ਰਿਵਾਲਰ ਦੇ ਫਾਇਰ ਕਰਨ ’ਤੇ ਇੱਕ ਗੋਲੀ ਰਸ਼ਪਾਲ ਸਿੰਘ ਦੇ ਪੱਟ ਵਿੱਚ ਲੱਗੀ  ਕੁਝ ਦੇਰ ਬਾਅਦ ਜਸਪ੍ਰੀਤ ਸਿੰਘ ਉਰਫ਼ ਜੱਸਾ ਪੁੱਤਰ ਗੁਰਪ੍ਰੀਤ ਸਿੰਘ ਨੂੰ ਵੀ ਕਾਬੂ ਕਰ ਲਿਆ ਗਿਆ। ਉਸਦੇ ਕੋਲ ਇੱਕ ਰਿਵਾਲਵਰ, ਦੋ ਜਿੰਦਾ ਕਾਰਤੂਸ ਤੇ ਕਾਰ ਬਰਾਮਦ ਕੀਤੀ ਗਈ ਹੈ ਜਦਕਿ ਤਿੰਨ ਦੋਸ਼ੀ ਭੱਜ ਨਿਕਲੇ। ਤਿੰਨ ਦੋਸ਼ੀਆਂ ਵਿੱਚ ਇੱਕ ਅਰਸ਼ਦੀਪ ਉਰਫ਼ ਬਿੱਟੂ ਹੈ ਜਦਕਿ ਦੋ ਨਾਮਾਲੂਮ ਹਨ।


ਬੋਸਟਨ ਧਮਾਕਾ: ਰੂਸੀ ਸੂਹ ਅਣਡਿੱਠ ਕਰਨ ਤੋਂ ਐਫ. ਬੀ. ਆਈ. ਘਿਰੀ

ਬੋਸਟਨ, 22 ਅਪਰੈਲ (ਏਜੰਸੀਆਂ) :- ਬਹੁਤ ਸਾਰੇ ਅਮਰੀਕੀ ਕਾਨੂੰਨਸਾਜ਼ਾਂ ਨੇ ਬੋਸਟਨ ਧਮਾਕਿਆਂ ਦੇ ਇਕ ਮਸ਼ਕੂਕ ਬਾਰੇ ਰੂਸ ਤੋਂ ਮਿਲੀ ਜਾਣਕਾਰੀ ਨਾਲ ਨਜਿੱਠਣ ਦੇ ਐਫਬੀਆਈ ਦੇ ਤੌਰ-ਤਰੀਕਿਆਂ ‘ਤੇ ਕਿੰਤੂ ਕੀਤਾ ਅਤੇ ਪੁੱਛ-ਪੜਤਾਲ ਤੋਂ ਬਾਅਦ ਉਸ ਨੂੰ ਰਿਹਾਅ ਕਰ ਦੇਣ ਬਾਰੇ ਸਵਾਲ ਉਠਾਏ ਹਨ। ਕਾਂਗਰਸਮੈਨ ਪੀਟਰ ਕਿੰਗਜ਼ ਨੇ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ, ”ਜਿਥੋਂ ਤੱਕ ਅਗਾਊਂ ਜਾਣਕਾਰੀ ਹਾਸਲ ਹੋਣ ਅਤੇ ਢੁਕਵੀਂ ਕਾਰਵਾਈ ਨਾ ਕਰਨ ਦਾ ਸਬੰਧ ਹੈ ਤਾਂ ਇਹ ਮੇਰੀ ਜਾਚੇ ਪੰਜਵਾਂ ਕੇਸ ਹੈ ਜਦੋਂ ਐਫਬੀਆਈ ਕਿਸੇ ਅਜਿਹੇ ਸ਼ਖਸ ਨੂੰ ਰੋਕਣ ਵਿਚ ਨਾਕਾਮ ਰਹੀ ਹੈ ਜੋ ਅੰਤ ਨੂੰ ਇਕ ਦਹਿਸ਼ਤਪਸੰਦ ਹਤਿਆਰੇ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ।”

ਸ੍ਰੀ ਕਿੰਗ ਅਤੇ ਕਈ ਹੋਰ ਕਾਨੂੰਨਸਾਜ਼ਾਂ ਅਤੇ ਸੈਨੇਟਰਾਂ ਨੇ ਕਿਹਾ ਕਿ ਐਫਬੀਆਈ ਨੂੰ ਜਦੋਂ ਬੋਸਟਨ ਧਮਾਕਿਆਂ ਦੇ ਮਸ਼ਕੂਕ ਤਾਮਰਲੈਨ ਤਸਰਨਾਇਵ (26) ਬਾਰੇ ਸੂਹ ਮਿਲੀ ਸੀ ਤਾਂ ਉਸ ‘ਤੇ ਕਾਰਵਾਈ ਕਿਉਂ ਨਾ ਕੀਤੀ ਗਈ। ਤਾਮਰਲੈਨ ਪਿਛਲੇ ਹਫਤੇ ਪੁਲੀਸ ਨਾਲ ਹੋਈ ਗੋਲੀਬਾਰੀ ਵਿਚ ਮਾਰਿਆ ਗਿਆ ਸੀ। ਉਸ ਦੇ ਭਰਾ ਅਤੇ ਕੇਸ ਦੇ ਦੂਜੇ ਮਸ਼ਕੂਕ ਦਜ਼ੋਖਾਰ ਤਸਰਨਾਇਵ ਨੂੰ ਕਾਫੀ ਭੱਜ ਨਠ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।

ਸੈਨੇਟਰ ਚੱਕ ਸ਼ੁਕਰ ਨੇ ਸੀਐਨਐਨ ਨਾਲ ਗੱਲਬਾਤ ਦੌਰਾਨ ਕਿਹਾ, ”ਕਈ ਸਵਾਲ ਸਨ ਜੋ (ਐਫਬੀਆਈ ਵੱਲੋਂ) ਪੁੱਛੇ ਜਾਣੇ ਬਣਦੇ ਸਨ। ਇਸ ਸ਼ਖਸ ਬਾਰੇ ਇਕ ਵਿਦੇਸ਼ੀ ਸਰਕਾਰ ਵੱਲੋਂ ਖਤਰਨਾਕ ਹੋਣ ਦਾ ਇਸ਼ਾਰਾ ਕੀਤਾ ਗਿਆ ਸੀ। ਐਫਬੀਆਈ ਨੇ ਇਕ ਵਾਰ ਉਸ ਨਾਲ ਪੁੱਛਗਿੱਛ ਕੀਤੀ ਸੀ? ਉਨ੍ਹਾਂ ਕੀ ਲੱਭਿਆ ਸੀ? ਕਿਹੜੀ ਗੱਲ ਉਨ੍ਹਾਂ ਤੋਂ ਲੁਕੀ ਰਹੀ? ਉਹ ਰੂਸ ਅਤੇ ਫੇਰ ਚੇਚਨੀਆ ਚਲਿਆ ਗਿਆ ਸੀ। ਵਾਪਸ ਆਉਣ ‘ਤੇ ਹਵਾਈ ਅੱਡੇ ‘ਤੇ ਜਾਂ ਬਾਅਦ ਵਿਚ ਉਸ ਤੋਂ ਪੁੱਛ ਪੜਤਾਲ ਕਿਉਂ ਨਾ ਕੀਤੀ ਗਈ? ਤੇ ਚੇਚਨੀਆ ਵਿਚ ਉਸ ਨੂੰ ਅਤਿਵਾਦ ਦੀ ਪਾਣ ਚੜ੍ਹਨ ‘ਤੇ ਕੀ ਹੋਇਆ ਸੀ?”

ਬੋਸਟਨ ਵਿਚ ਇਕ ਮਸਜਿਦ ਦੇ ਇਮਾਮ ਨੇ ਦੱਸਿਆ ਕਿ ਇਕ ਸਭਾ ਦੌਰਾਨ ਇਕ ਬੁਲਾਰੇ ਵੱਲੋਂ ਪੈਗੰਬਰ ਮੁਹੰਮਦ ਦੀ ਮਾਰਟਿਨ ਲੂਥਰ ਕਿੰਗ ਨਾਲ ਤੁਲਨਾ ਕਰਨ ‘ਤੇ ਤਾਮਰਮੈਨ ਉਸ ਦੇ ਗਲ ਪੈ ਗਿਆ ਸੀ ਪਰ ਲੋਕਾਂ ਨੇ ਉਸ ਨੂੰ ਉਥੋਂ ਖਦੇੜ ਦਿੱਤਾ ਸੀ। ਇਸ ਦੌਰਾਨ, ਐਫਬੀਆਈ ਸਣੇ ਸੰਘੀ ਏਜੰਸੀਆਂ ਨੇ ਕਿਹਾ ਕਿ ਦਜ਼ੋਖਾਰ ਖਿਲਾਫ ਅਗਲੇ ਹਫਤੇ ਦੇ ਸ਼ੁਰੂ ਵਿਚ ਅਮਰੀਕੀ ਅਟਾਰਨੀ ਜਨਰਲ ਵੱਲੋਂ ਚਾਰਜਸ਼ੀਟ ਦਾਖਲ ਕਰ ਦਿੱਤੀ ਜਾਵੇਗੀ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ 19 ਸਾਲਾ ਮਸ਼ਕੂਕ ਖਿਲਾਫ ਕਾਫੀ ਸਬੂਤ ਹਨ। ਬੋਸਟਨ ਧਮਾਕਿਆਂ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਅੱਜ ਸ਼ੋਕ ਸਭਾ ਹੋਈ ਜਿਸ ਵਿਚ ਮੈਸਾਚਸਟੈਸ ਦੇ ਗਵਰਨਰ ਅਤੇ ਬੋਸਟਨ ਦੇ ਮੇਅਰ ਵੀ ਸ਼ਾਮਲ ਹੋਏ। ਇਕ ਵੱਖਰੀ ਰਿਪੋਰਟ ਅਨੁਸਾਰ ਦਜ਼ੋਖਾਰ ਤਸਰਨਾਇਵ ਨੇ ਆਪਣੀ ਬੀਐਮ ਕਾਰ ‘ਤੇ ”ਟੈਰਰਿਸਟਾ ਨੰਬਰ” ਲਿਖਾਇਆ ਹੋਇਆ ਸੀ।


ਅੰਤਰਿਮ ਸਰਕਾਰ ਵੱਲੋਂ ਮੁਸ਼ੱਰਫ਼ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਉਣ ਤੋਂ ਨਾਂਹ

ਸਰਕਾਰ ਵੱਲੋਂ ਅਦਾਲਤ ‘ਚ ਜੁਆਬ ਦਾਖ਼ਲ

http://sameydiawaaz.com/Archive%20News/%5B2013%5D/04/23.04.2013%20-%2007.jpg

ਇਸਲਾਮਾਬਾਦ, 22 ਅਪਰੈਲ :- ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੂੰ ਥੋੜ੍ਹੀ ਜਿਹੀ ਆਰਜ਼ੀ ਰਾਹਤ ਦਿੰਦਿਆਂ ਪਾਕਿਸਤਾਨ ਦੀ ਅੰਤਰਿਮ ਸਰਕਾਰ ਨੇ ਅੱਜ ਉਸ ਵਿਰੁੱਧ ਸੰਵਿਧਾਨ ਦੀ ਅਵੱਗਿਆ ਲਈ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਏ ਜਾਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਅਜਿਹਾ ਕਰਨਾ ਇਸ ਦੇ ਅਧਿਕਾਰ ਖੇਤਰ ‘ਚ ਨਹੀਂ ਹੈ। ਨਵੀਂ ਨਿਗਰਾਨ ਸਰਕਾਰ ਨੇ ਸੁਪਰੀਮ ਕੋਰਟ ‘ਚ ਦਿੱਤੇ ਆਪਣੇ ਜੁਆਬ ਰਾਹੀਂ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਕਿ 11 ਮਈ ਨੂੰ ਦੇਸ਼ ‘ਚ ਹੋ ਰਹੀਆਂ ਚੋਣਾਂ ਲਈ ਇਹ ਅੰਤਰਿਮ ਸਰਕਾਰ ਕਾਇਮ ਕੀਤੀ ਗਈ ਸੀ। ਕਈ ਵਕੀਲਾਂ ਨੇ ਪਟੀਸ਼ਨਾਂ ਪਾ ਕੇ ਮੁਸ਼ੱਰਫ ਵਿਰੁੱਧ ਦੋਸ਼ ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਬੇਨਤੀ ਕੀਤੀ ਸੀ ਤੇ ਸਰਵਉੱਚ ਅਦਾਲਤ ਵੱਲੋਂ ਸਰਕਾਰ ਨੂੰ ਇਸ ਮੁੱਦੇ ‘ਤੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਗਿਆ ਸੀ। ਆਪਣੇ ਜੁਆਬ ‘ਚ ਨਿਗਰਾਨ ਸਰਕਾਰ ਨੇ 69 ਸਾਲਾ ਮੁਸ਼ੱਰਫ ਨੂੰ ਸੰਵਿਧਾਨ ਦੀ ਮੱਦ ਛੇ ਅਧੀਨ ਦੇਸ਼ ਧ੍ਰੋਹ  ਦੇ ਮੁਕੱਦਮੇ ‘ਚ ਉਲਝਾਉਣ ਤੋਂ ਇਨਕਾਰ ਕਰ ਦਿੱਤਾ।ਸਰਕਾਰ ਅਨੁਸਾਰ ਕਾਫੀ ਵਿਚਾਰ ਮੰਥਨ ਮਗਰੋਂ ਇਹੋ ਸਾਹਮਣੇ ਆਇਆ ਹੈ ਕਿ ਆਰਟੀਕਲ 6 ਅਧੀਨ ਕੋਈ ਵੀ ਕਾਨੂੰਨੀ ਚਾਰਾਜੋਈ ਕਰਨੀ ਇਸ ਦੇ ਅਧਿਕਾਰ ਖੇਤਰ ‘ਚ ਨਹੀਂ ਹੈ।  ਜੁਆਬ ‘ਚ ਇਹ ਵੀ ਕਿਹਾ ਗਿਆ ਹੈ ਕਿ ਆਰਟੀਕਲ 6ਅਧੀਨ ਕੋਈ ਕਾਨੂੰਨੀ ਕਾਰਵਾਈ ਬਾਰੇ ਵਿਚਾਰ ਕਰਨਾ ਵੀ ਇਸ ਦੇ ਅਧਿਕਾਰ ਖੇਤਰ ‘ਚ ਸ਼ਾਮਲ ਨਹੀਂ ਹੈ। ਇਹ ਵੀ ਦੱਸਿਆ ਗਿਆ ਹੈ ਕਿ ਸਰਕਾਰ ਇਸ ਵੇਲੇ ਆ ਰਹੀਆਂ ਕੌਮੀ ਤੇ ਸੂਬਾਈ ਅਸੰਬਲੀ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ‘ਚ ਰੁੱਝੀ ਹੋਈ ਹੈ। ਮੁਸ਼ੱਰਫ ਵਿਰੁੱਧ ਪਟੀਸ਼ਨਾਂ ਦੀ ਸੁਣਵਾਈ ਕਰ ਰਹੇ ਜਸਟਿਸ ਜਵਾਦ ਖਵਾਜ਼ਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਬੈਂਚ ਨੇ ਸਰਕਾਰ ਦੇ ਇਸ ਜੁਆਬ ‘ਤੇ ਨਾਖੁਸ਼ ਪ੍ਰਗਟ ਕੀਤੀ ਹੈ। ਬੈਂਚ ਨੇ ਮਾਮਲੇ ਦੀ ਸੁਣਵਾਈ ਭਲਕੇ ‘ਤੇ ਪਾ ਦਿੱਤੀ। ਇਸੇ ਦੌਰਾਨ ਮੁਸ਼ੱਰਫ ਦੇ ਵਕੀਲਾਂ ਨੂੰ ਅੱਜ ਵੀ ਉਸ ਦੀ ਰਿਹਾਇਸ਼ ‘ਤੇ ਉਸ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ।

   

ਸਮੇਂ ਦੀ ਅਵਾਜ਼ ਦਾ ਫੇਸਬੁੱਕ ਪੇਜ਼

   

ਇਸ਼ਤਿਹਾਰ

http://sameydiawaaz.com/Poster%20&%20Add/Poster%20-%20Singh%20Sardaar%20Promo.JPG


http://sameydiawaaz.com/Poster%20&%20Add/Bapu%20Surat%20Singh%20-%2018.07.2015.jpg


http://sameydiawaaz.com/VIDEO/Raj%20Kakra%20-%20Patta%20Singhan%20Da%20Vairi.JPG


http://sameydiawaaz.com/Poster%20&%20Add/Radio%20-%20Sach%20Di%20Goonj.jpg

Merken

Merken

   
© 2001 - 2012 Samey Di Awaaz